President's - Sach Kahoon Punjabi
ਪੰਜਾਬ ਕਾਂਗਰਸ ਨੂੰ ਮਿਲੇ 28 ਜਿਲ੍ਹਾ ਪ੍ਰਧਾਨ
ਲੋਕ ਸਭਾ ਦੇ ਸੰਭਾਵੀ ਉਮੀਦਵਾਰਾਂ ਦੀ ਪਸੰਦ ਨੂੰ ਵੀ ਮਿਲੀ ਤਰਜੀਹ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਰਕਾਰ ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਆਪਣੇ ਜਿਲ੍ਹਾ ਪ੍ਰਧਾਨਾਂ ਦੀ ਅਹਿਮ ਟੀਮ ਮਿਲ ਹੀ ਗਈ ਹੈ। ਪੰਜਾਬ ਦੇ 28 ਜਿਲ੍ਹਾ ਪ੍ਰਧਾਨਾਂ ਦਾ ਐਲਾਨ ਵੀਰਵਾਰ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਕਰ ਦਿੱਤਾ ਗਿਆ ਹੈ। ਇਸ ਨਵੀਂ ਟੀਮ ਵਿੱਚ ਸਿਰਫ਼ ਸੁਨੀਲ ਜਾਖੜ ਦੀ ਨਹੀਂ ਸਗੋਂ ਪੰਜਾਬ ਦੇ ਕੈਬਨਿਟ ਮੰਤਰੀਆਂ ਤੋਂ ਲੈ ਕੇ ਖ਼ੁਦ ਅਮਰਿੰਦਰ ਸਿੰਘ ਦੀ ਪਸੰਦ ਨੂੰ ਕਾਫ਼ੀ ਜ਼ਿਆਦਾ ਤਵਜੋਂ ਦਿੱਤੀ ਗਈ ਹੈ ਤਾਂ ਲੋਕ ਸਭਾ ਚੋਣਾਂ ਦੇ ਸੰਭਾਵੀ ਉਮੀਦਵਾਰਾਂ ਦੇ ਖ਼ਾਸਮ ਖਾਸ ਨੂੰ ਵੀ ਪ੍ਰਧਾਨਗੀ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਖਿਚੜੀ ਵਿੱਚ ਕਾਂਗਰਸ ਹਾਈ ਕਮਾਨ ਨੇ ਜਿਥੇ ਲੋਕ ਸਭਾ ਚੋਣਾਂ ਦੀ ਤਿਆਰੀ ਕਰਨ ਦੀ ਕੋਸ਼ਸ਼ ਕੀਤੀ ਗਈ ਹੈ, ਇਥੇ ਹੀ ਜਿਲ੍ਹਾ ਪ੍ਰਧਾਨਾਂ ਦੀ ਲਿਸਟ ਵਿੱਚ ਅਮਰਿੰਦਰ ਸਿੰਘ ਦੇ ਵਿਰੋਧੀ ਗੁੱਟਾ ਨੂੰ ਕੋਈ ਜਿਆਦਾ ਤਵਜੋਂ ਨਾ ਦਿੰਦੇ ਹੋਏ ਸਾਫ਼ ਇਸ਼ਾਰਾ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਫਿਲਹਾਲ ਅਮਰਿੰਦਰ ਸਿੰਘ ਦਾ ਸਿੱਕਾ ਹੀ ਕਾਇਮ ਰਹੇਗਾ।
ਪੰਜਾਬ ਦੇ ਜਿਹੜੇ ਜ਼ਿਲ੍ਹੇ ਵਿੱਚੋਂ ਕੈਬਨਿਟ ਮੰਤਰੀ ਸ਼ਾਮਲ ਹਨ, ਉਨ੍ਹਾਂ ਜ਼ਿਲੇ ਵਿੱਚੋਂ ਇੱਕ ਪ੍ਰਧਾਨ ਦੀ ਚੋਣ ਕੈਬਨਿਟ ਮੰਤਰੀ ਵੱਲੋਂ ਦਿੱਤੇ ਗਏ ਨਾਂਅ ਅਨੁਸਾਰ ਹੀ ਕੀਤੀ ਗਈ ਹੈ। ਹਾਲਾਂਕਿ ਕੁਝ ਜਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਸਬੰਧੀ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਕੁਝ ਜਿਲ੍ਹਾ ਪ੍ਰਧਾਨ ਉਹ ਬਣਾ ਦਿੱਤੇ ਗਏ ਹਨ, ਜਿਹੜੇ ਕਿ ਕੁਝ ਸਾਲ ਪਹਿਲਾਂ ਹੀ ਕਾਂਗਰਸ ਵਿੱਚ ਸ਼ਾਮਲ ਹੋਏ ਹਨ।
ਜਾਰੀ ਹੋਈ ਲਿਸਟ ਅਨੁਸਾਰ ਭਗਵੰਤ ਪਾਲ ਸਿੰਘ ਨੂੰ ਅੰਮ੍ਰਿਤਸਰ ਦਿਹਾਤੀ, ਜਤਿੰਦਰ ਕੌਰ ਸੋਨੀਆ ਨੂੰ ਅੰਮ੍ਰਿਤਸਰ ਸ਼ਹਿਰੀ, ਗੁਲਜ਼ਾਰ ਮਸੀਹ ਨੂੰ ਗੁਰਦਾਸਪੁਰ, ਸੰਜੀਵ ਬੈਂਸ ਨੂੰ ਪਠਾਨਕੋਟ, ਕੁਲਦੀਪ ਨੰਦਾ ਨੂੰ ਹੁਸ਼ਿਆਰਪੁਰ, ਪ੍ਰੇਮ ਚੰਦ ਭੀਮਾ ਨੂੰ ਨਵਾਂਸ਼ਹਿਰ, ਕੇ.ਕੇ. ਮਲਹੋਤਰਾ ਨੂੰ ਪਟਿਆਲਾ ਸ਼ਹਿਰੀ, ਗੁਰਦੀਪ ਸਿੰਘ ਨੂੰ ਪਟਿਆਲਾ ਦਿਹਾਤੀ, ਬਲਬੀਰ ਰਾਣੀ ਨੂੰ ਕਪੂਰਥਲਾ, ਕਰਨਜੀਤ ਸਿੰਘ ਗਾਲਿਬ ਨੂੰ ਲੁਧਿਆਣਾ ਦਿਹਾਤੀ, ਅਸ਼ਵਨੀ ਸ਼ਰਮਾ ਨੂੰ ਲੁਧਿਆਣਾ ਸ਼ਹਿਰੀ, ਦੀਪਇੰਦਰ ਢਿੱਲੋਂ ਨੂੰ ਮੁਹਾਲੀ, ਸੁਖਦੀਪ ਸਿੰਘ ਨੂੰ ਖੰਨਾ, ਰੂਪੀ ਕੌਰ ਨੂੰ ਬਰਨਾਲਾ, ਰਾਜਿੰਦਰ ਰਾਜਾ ਨੂੰ ਸੰਗਰੂਰ, ਮਨੋਜ ਮੰਜੂ ਬਾਲਾ ਨੂੰ ਮਾਨਸਾ, ਅਰੁਣ ਵਧਵਾ ਨੂੰ ਬਠਿੰਡਾ ਸ਼ਹਿਰੀ, ਖ਼ੁਸਬਾਜ ਜਟਾਨਾ ਨੂੰ ਬਠਿੰਡਾ ਦਿਹਾਤੀ, ਅਜੈਪਾਲ ਸਿੰਘ ਸੰਧੂ ਨੂੰ ਫਰੀਦਕੋਟ, ਮਨਜੀਤ ਸਿੰਘ ਨੂੰ ਤਰਨਤਾਰਨ, ਹਰਚਰਨ ਸਿੰਘ ਬਰਾੜ ਸੌਥਾ ਨੂੰ ਮੁਕਤਸਰ, ਮਹੇਸ਼ਇੰਦਰ ਸਿੰਘ ਨੂੰ ਮੋਗਾ, ਰੰਜਮ ਕੁਮਾਰ ਨੂੰ ਫਾਜਿਲਕਾ, ਬਰਿੰਦਰ ਸਿੰਘ ਨੂੰ ਰੋਪੜ, ਗੁਰਚਰਨ ਸਿੰਘ ਨੂੰ ਫਿਰੋਜ਼ਪੁਰ, ਬਲਦੇਵ ਸਿੰਘ ਨੂੰ ਜਲੰਧਰ ਸ਼ਹਿਰੀ, ਸੁਖਵਿੰਦਰ ਸਿੰਘ ਨੂੰ ਜਲੰਧਰੀ ਦਿਹਾਤੀ ਅਤੇ ਸੁਭਾਸ਼ ਸੂਦ ਨੂੰ ਫਤਿਹਗੜ੍ਹ ਸਾਹਿਬ ਦਾ ਪ੍ਰਧਾਨ ਲਗਾਇਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਲੋਕ ਸਭਾ ਹਲਕਾ ਦੇ ਯੂਥ ਪ੍ਰਧਾਨਾਂ ਨੂੰ 2-2 ਪੁਲਿਸ ਮੁਲਾਜ਼ਮ ਦੇਣ ਦੇ ਆਦੇਸ਼
ਤਕਨੀਕੀ ਭਾਸ਼ਾ ਵਿੱਚ ਦਿੱਤੀ ਜਾਵੇਗੀ ਪੁਲਿਸ ਸੁਰੱਖਿਆ ਤਾਂ ਕਿ ਨਾ ਆਵੇ ਸੁਰੱਖਿਆ ਦੇਣ ‘ਚ ਮੁਸ਼ਕਲ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਵਿੱਚ ਵੀ.ਆਈ.ਪੀ. ਕਲਚਰ ਨੂੰ ਖ਼ਤਮ ਕਰਨ ਦਾ ਐਲਾਨ ਕਰਨ ਵਾਲੀ ਅਮਰਿੰਦਰ ਸਿੰਘ ਦੀ ਸਰਕਾਰ ਨੇ ਯੂਥ ਕਾਂਗਰਸ ਦੇ ਪ੍ਰਧਾਨਾਂ ਵੀ.ਆਈ.ਪੀਜ਼. ਵਾਂਗ ਸਰਕਾਰੀ ਸੁਰੱਖਿਆ ਦੇਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ, ਹਾਲਾਂਕਿ ਸਰਕਾਰੀ ਫਾਈਲਾਂ ਵਿੱਚ ਸੁਰੱਖਿਆ ਦੇਣ ਪਿੱਛੇ ਕਈ ਤਕਨੀਕੀ ਕਾਰਨਾਂ ਦੀ ਵਰਤੋਂ ਕੀਤੀ ਜਾਵੇਗੀ ਪਰ 13 ਲੋਕ ਸਭਾ ਹਲਕਿਆਂ ਦੇ ਯੂਥ ਪ੍ਰਧਾਨਾਂ ਨੂੰ ਸਰਕਾਰੀ ਸੁਰੱਖਿਆ ਛਤਰੀ ਹਰ ਹਾਲਤ ਵਿੱਚ ਮਿਲੇਗੀ। ਹਰ ਲੋਕ ਸਭਾ ਹਲਕਾ ਯੂਥ ਪ੍ਰਧਾਨ ਕੋਲ 2 ਪੁਲਿਸ ਸੁਰੱਖਿਆ ਮੁਲਾਜ਼ਮ ਤੈਨਾਤ ਹੋਣਗੇ, ਜਿਸ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਆਪਣੀ ਜੇਬ੍ਹ ਵਿੱਚੋਂ ਖ਼ਰਚ ਕਰੇਗੀ।
ਜਾਣਕਾਰੀ ਅਨੁਸਾਰ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚ ਯੂਥ ਕਾਂਗਰਸ ਵੱਲੋਂ ਪ੍ਰਧਾਨ ਲਗਾਏ ਹੋਏ ਹਨ ਅਤੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਇਨ੍ਹਾਂ ਲੋਕ ਸਭਾ ਯੂਥ ਪ੍ਰਧਾਨਾਂ ਵੱਲੋਂ ਆਪਣੇ ਆਪਣੇ ਹਲਕੇ ਵਿੱਚ ਪਾਰਟੀ ਦੇ ਪ੍ਰਚਾਰ ਲਈ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਯੂਥ ਪ੍ਰਧਾਨਾਂ ਦੀ ਟੌਹਰ ਨੂੰ ਦੇਖ ਕੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰਭਾਵ ਬਣੇ ਇਸ ਲਈ ਵੀ.ਆਈ.ਪੀ. ਕਲਚਰ ਦੇ ਤੌਰ ‘ਤੇ ਪ੍ਰਭਾਵ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਹੁਣ ਇਨ੍ਹਾਂ ਯੂਥ ਪ੍ਰਧਾਨਾਂ ਨਾਲ ਲਗਾਈ ਜਾ ਰਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ 13 ਲੋਕ ਸਭਾ ਹਲਕਿਆਂ ਦੇ ਪ੍ਰਧਾਨਾਂ ਨੂੰ ਜਾਨ-ਮਾਲ ਦਾ ਖ਼ਤਰਾ ਹੋਣ ਜਾਂ ਫਿਰ ਕਿਸੇ ਹੋਰ ਤਕਨੀਕੀ ਨੁਕਤਾ ਲਗਾਉਂਦੇ ਹੋਏ ਪੁਲਿਸ ਦੀ ਸੁਰੱਖਿਆ ਦਿੱਤੀ ਜਾ ਰਹੀ ਹੈ, ਇਸ ਵਿੱਚ ਲਗਭਗ 5-6 ਯੂਥ ਪ੍ਰਧਾਨਾਂ ਨੂੰ ਇਸ ਤਰ੍ਹਾਂ ਦੀ ਸੁਰੱਖਿਆ ਦੇ ਵੀ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੇ ਯੂਥ ਪ੍ਰਧਾਨਾਂ ਨੂੰ ਜਲਦ ਹੀ ਇਹ ਪੁਲਿਸ ਸੁਰੱਖਿਆ ਮਿਲ ਜਾਵੇਗੀ।
ਹਲਕਾ ਇੰਚਾਰਜ ਸਿਸਟਮ ਦੇ ਖ਼ਿਲਾਫ਼ ਸੀ ਕਾਂਗਰਸ ਹੁਣ ਉਸੇ ਰਾਹ ਤੁਰੀ
ਪੰਜਾਬ ਵਿੱਚ ਹਲਕਾ ਇੰਚਾਰਜ ਸਿਸਟਮ ਖ਼ਿਲਾਫ਼ ਪੰਜਾਬ ਦੀ ਕਾਂਗਰਸ ਪਿਛਲੇ 10-11 ਸਾਲਾਂ ਤੋਂ ਵਿਰੋਧ ਕਰਦੀ ਆਈ ਹੈ ਅਤੇ ਪਿਛਲੇ ਸਾਲ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਕਿ ਇਸ ਸਰਕਾਰ ਵਿੱਚ ਕੋਈ ਵੀ ਹਲਕਾ ਇੰਚਾਰਜ ਸਿਸਟਮ ਨਹੀਂ ਹੋਵੇਗਾ ਪਰ ਹੁਣ ਉਸੇ ਰਾਹ ਪੰਜਾਬ ਕਾਂਗਰਸ ਤੁਰ ਪਈ ਹੈ। ਯੂਥ ਕਾਂਗਰਸ ਦੇ 13 ਲੋਕ ਸਭਾ ਹਲਕਾ ਇੰਚਾਰਜਾਂ ਨੂੰ ਪੁਲਿਸ ਸੁਰੱਖਿਆ ਦਾ ਫਾਇਦਾ ਦਿੰਦੇ ਹੋਏ ਅਮਰਿੰਦਰ ਸਿੰਘ ਖੁਦ ਆਪਣੇ ਵੱਲੋਂ ਕੀਤੇ ਐਲਾਨ ਦੇ ਖ਼ਿਲਾਫ਼ ਜਾ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਜਪਾ ਨੇ ਐਲਾਨਿਆ ਰਾਸ਼ਟਰਪਤੀ ਉਮੀਦਵਾਰ ਦਾ ਨਾਂਅ
ਭਾਜਪਾ ਨੇ ਖੇਡਿਆ ਦਲਿਤ ਕਾਰਡ : ਰਾਮਨਾਥ ਕੋਵਿੰਦ ਹੋਣਗੇ ਰਾਸ਼ਟਰਪਤੀ  ਉਮੀਦਵਾਰ
ਨਵੀਂ ਦਿੱਲੀ। ਰਾਸ਼ਟਰਪਤੀ ਚੋਣ ਨੂੰ ਲੈ ਕੇ ਸੋਮਵਾਰ ਨੂੰ ਭਾਜਪਾ ਪਾਰਲੀਮੈਂਟ ਬੋਰਡ ਦੀ ਕਰੀਬ 45 ਮਿੰਟ ਮੀਟਿੰਗ ਹੋਈ। ਐਨਡੀਏ ਨੇ ਬਿਹਾਰ ਦੇ ਰਾਜਪਾਲ ਰਾਮਨਾਥ ਕੋਵਿੰਦ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕੋਵਿੰਦਰ ਕਾਨਪੁਰ ਦੇ ਰਹਿਣ ਵਾਲੇ ਹਨ। ਅਮਿਤ ਸ਼ਾਹ ਨੇ ਇਸ ਦਾ ਐਲਾਨ ਕੀਤਾ। ਇਸ ਮੌਕੇ ਸ਼ਾਹ ਨੇ ਕਿਹਾ ਕਿ ਅਸੀਂ ਦੇਸ਼ ਦੇਸ਼ ਦੇ ਸਾਰੀਆਂ ਸਿਆਸੀ ਪਾਰਟੀਆਂ ਨਾਲ ਚਰਚਾ ਕੀਤੀ ਹੈ। ਐਨਡੀਏ ਦੇ ਸਾਰੇ ਸਾਥੀਆਂ ਨੂੰ ਦੱਸ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਸੋਨੀਆ ਅਤੇ ਮਨਮੋਹਨ ਅਤੇ ਬਾਕੀ ਸੀਨੀਅਰ ਆਗੂਆਂ ਨਾਲ ਗੱਲ ਕੀਤੀ ਹੈ।
ਅਮਿਤ ਸ਼ਾਹ ਨੇ ਕਿਹਾ
ਰਾਮਨਾਥ ਕੋਵਿੰਦਰ ਦੀ ਪ੍ਰਸ਼ੰਸਾ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਉਹ ਇੱਕ ਦਲਿਤ ਹਨ, ਹਮੇਸ਼ਾ ਸੰਘਰਸ਼ ਕਰਨਗੇ। ਬਿਹਾਰ ਰਾਜ ਦੇ ਰਾਜਪਾਲ ਦੇ ਰੂਪ ਵਿੱਚ ਹੁਣ ਉਹ ਕੰਮ ਕਰ ਰਹੇ ਹਨ। ਰਾਮਨਾਥ ਜੀ ਹਮੇਸ਼ਾ ਸਮਾਜ, ਗਰੀਬਾਂ, ਪੱਛੜਿਆਂ, ਦਲਿਤਾਂ ਦੇ ਨਾਲ ਜੁੜੇ ਰਹੇ ਹਨ, ਇੱਕ ਗਰੀਬ ਦੇ ਘਰ ਵਿੱਚ ਜਨਮ ਲੈ ਕੇ ਸੰਘਰਸ਼ ਕਰਕੇ ਇੰਨੇ ਉੱਚੇ ਮੁਕਾਮ ‘ਤੇ ਪਹੁੰਚੇ ਹਨ। ਅਸੀਂ ਅੱਜ ਉਨ੍ਹਾਂ ਦਾ ਨਾਂਅ ਤੈਅ ਕੀਤਾ ਹੈ। ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਨਾਂਅ ‘ਤੇ ਫੈਸਲੇ ਲਈ ਭਾਜਪਾ ਸੰਸਦੀ ਬੋਰਡ ਦੀ ਅਹਿਮ ਬੈਠਕ ਵਿੱਚ ਕਰੀਬ ਇੱਕ ਘੰਟੇ ਤੱਕ ਮੰਥਨ ਚਲਦਾ ਰਿਹਾ।
ਦਿੱਲੀ ਦੇ ਭਾਜਪਾ ਸਕੱਤਰੇਤ ਵਿੱਚ ਹੋਈ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਮੁਖੀ ਅਮਿਤ ਸ਼ਾਹ ਤੋਂ ਇਲਾਵਾ ਸੁਸ਼ਮਾ ਸਵਰਾਜ, ਵੈਂਕਇਆ ਨਾਇਡੂ, ਅਨੰਤ ਸਿੰਘ ਅਤੇ ਥਾਵਰ ਚੰਦ ਗਹਿਲੋਤ ਆਦਿ ਸੀਨੀਅਰ ਆਗੂ ਵੀ ਸ਼ਾਮਲ ਹੋਏ। ਉੱਧਰ ਭਾਜਪਾ ਸੂਤਰਾਂ ਨੇ ਦੱਸਿਆ ਕਿ 28 ਜੂਨ ਨੂੰ ਰਾਸ਼ਟਰਪਤੀ ਚੋਣ ਲਈ ਨੋਮੀਨੇਸ਼ਨ ਫਾਈਲ ਕਰਨ ਦੀ ਆਖਰੀ ਤਾਰੀਖ਼ ਹੈ। ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ 24 ਤੋਂ 27 ਜੂਨ ਤੱਕ 4 ਦਿਨਾਂ ਲਈ ਅਮਰੀਕਾ ਯਾਤਰਾ ‘ਤੇ ਜਾ ਰਹੇ ਹਨ। ਇਸ ਲਈ ਪ੍ਰਧਾਨ ਮੰਤਰੀਦ ੀ ਮੌਜ਼ੂਦਗੀ ਵਿੱਚ ਰਾਸ਼ਟਰਪਤੀ ਉਮੀਦਵਾਰ ਦਾ ਨੋਮੀਨੇਸ਼ਨ ਫਾਈਲ ਹੋਵੇਗਾ ਅਤੇ ਉਸ ਵਿੱਚ ਜ਼ਿਆਦਾ ਸਮਾਂ ਬਚਿਆ ਨਹੀਂ ਹੈ।