problems - Sach Kahoon Punjabi
ਪਰੇਸ਼ਾਨੀਆਂ ਦਾ ਮੁਕੰਮਲ ਹੱਲ ਹੈ ਰਾਮ-ਨਾਮ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰਾਮ-ਨਾਮ ਜਪਣ ਲਈ ਵੱਖਰਾ ਕੋਈ ਮਹੂਰਤ ਨਹੀਂ ਕਢਵਾਉਣਾ ਪੈਂਦਾ, ਮਾਲਕ ਦਾ ਨਾਮ ਜਪਣ ਲਈ ਕੋਈ ਕਸ਼ਟ ਨਹੀਂ ਝੱਲਣਾ ਪੈਂਦਾ, ਮਾਲਕ ਦਾ ਨਾਮ ਜਪਣ ਲਈ ਕੋਈ ਖ਼ਰਚਾ ਨਹੀਂ ਕਰਨਾ ਪੈਂਦਾ, ਮਾਲਕ ਦਾ ਨਾਮ ਜਪਣ ਲਈ ਕੋਈ ਘਰ-ਪਰਿਵਾਰ ਨਹੀਂ ਛੱਡਣਾ ਪੈਂਦਾ, ਮਾਲਕ ਦਾ ਨਾਮ ਜਪਣ ਲਈ ਕੋਈ ਧਰਮ, ਮਜ਼ਹਬ ਨਹੀਂ ਬਦਲਣਾ ਪੈਂਦਾ ਅਤੇ ਮਾਲਕ ਦਾ ਨਾਮ ਜਪਣ ਲਈ ਜੰਗਲਾਂ-ਪਹਾੜਾਂ, ਉਜਾੜਾਂ ਵਿਚ ਜਾਣ ਦੀ ਲੋੜ ਨਹੀਂ ਪੈਂਦੀ  ਮਾਲਕ ਦਾ ਨਾਮ ਦੁੱਖ-ਦਰਦ, ਬਿਮਾਰੀਆਂ, ਪਰੇਸ਼ਾਨੀਆਂ, ਜੀਵਨ ਦੀਆਂ ਸਾਰੀਆਂ ਕਠਿਨਾਈਆਂ ਦਾ ਮੁਕੰਮਲ ਹੱਲ ਹੈ। (Saint Dr MSG)
ਰਾਮ ਦਾ ਨਾਮ ਲੈਣ ਲਈ ਜੀਵ ਫਿਰ ਵੀ ਤਿਆਰ ਨਹੀਂ ਹੁੰਦਾ ਇਨਸਾਨ ਨੂੰ ਇਹ ਕਿਹਾ ਜਾਵੇ ਕਿ ਤੈਨੂੰ ਫਾਇਦਾ ਹੋਵੇਗਾ, ਲਾਭ ਹੋਵੇਗਾ, ਰੁਪਏ ਡੇਢ ਗੁਣਾ ਹੋ ਜਾਣਗੇ, ਡਬਲ ਹੋ ਜਾਣਗੇ ਤਾਂ ਲੋਕ ਪੈਸਾ ਇਨਵੈਸਟ ਕਰ ਦਿੰਦੇ ਹਨ ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਰਾਮ ਦਾ ਨਾਮ ਸਾਰੇ ਦੁੱਖ-ਦਰਦ, ਪਰੇਸ਼ਾਨੀਆਂ ਦਾ ਮੁਕੰਮਲ ਇਲਾਜ ਹੈ ਅਤੇ ਉਸ ‘ਤੇ ਇੱਕ ਵੀ ਪੈਸਾ ਪਹਿਲਾਂ ਜਾਂ ਬਾਅਦ ਵਿਚ ਨਹੀਂ ਲਾਉਣਾ ਪੈਂਦਾ ਅਜਿਹੀ ਅਨਮੋਲ ਦਾਤ ਹੈ ਰਾਮ ਦਾ ਨਾਮ ਜੋ ਖਾਣ ਵਿਚ ਵੀ ਅਸਾਨ ਹੈ ਤੁਸੀਂ ਖਾਣਾ ਖਾਂਦੇ ਹੋ ਪਹਿਲਾਂ ਬੁਰਕੀ ਤੋੜਨੀ ਪੈਂਦੀ ਹੈ, ਫਿਰ ਸਬਜ਼ੀ ਲਾਉਣੀ ਪੈਂਦੀ ਹੈ, ਫਿਰ ਚਬਾਉਣੀ ਪੈਂਦੀ ਹੈ। (Saint Dr MSG)
ਇਹ ਵੀ ਪੜ੍ਹੋ : ਅੰਮ੍ਰਿਤਸਰ ਸਮੇਤ ਇਨ੍ਹਾਂ ਸ਼ਹਿਰਾਂ ’ਚ ਮੌਸਮ ਹੋਇਆ ਖਰਾਬ, ਮੀਂਹ ਦਾ ਅਲਰਟ
ਫਿਰ ਜਾ ਕੇ ਅੰਤੜੀਆਂ ਖਾਣੇ ਨੂੰ ਹਜ਼ਮ ਕਰਦੀਆਂ ਹਨ ਅਤੇ ਫਿਰ ਬਾਡੀ ਨੂੰ ਪੂਰੀ ਊਰਜਾ ਮਿਲਦੀ ਹੈ ਖਾਣੇ ਵਿਚ ਐਨਾ ਸਮਾਂ ਲੱਗਦਾ ਹੈ ਫਿਰ ਵੀ ਤੁਸੀਂ ਖਾਣਾ ਨਹੀਂ ਛੱਡ ਸਕਦੇ ਪੂਜਨੀਕ ਗੁਰੂ? ਜੀ ਫ਼ਰਮਾਉਂਦੇ ਹਨ ਕਿ ਇਨਸਾਨ ਕਹਿੰਦਾ ਹੈ ਕਿ ਮੇਰੇ ਕੋਲ ਕੰਮ- ਧੰਦਾ ਹੈ ਜੀ, ਮੈਂ ਨਾਮ ਨਹੀਂ ਜਪ ਸਕਦਾ ਖਾਣਾ ਖਾਣ ਲਈ ਕਿੱਥੋਂ ਸਮਾਂ ਮਿਲ ਜਾਂਦਾ ਹੈ ਰਫ਼ਾ-ਹਾਜ਼ਤ ਜਾਣ ਲਈ ਵੀ ਟਾਈਮ ਫ਼ਿਕਸ ਹੈ ਹਰ ਰੋਜ਼ਾਨਾ ਦੇ ਕੰਮ ਲਈ ਟਾਈਮ ਹੈ। ਪਰ ਉਸ ਅੱਲ੍ਹਾ, ਵਾਹਿਗੁਰੂ, ਮਾਲਕ ਦੀ ਭਗਤੀ-ਇਬਾਦਤ ਲਈ ਸਮਾਂ ਨਹੀਂ ਹੈ (Saint Dr MSG)
ਇੱਕ ਵਾਰ ਨਾਮ ਲੈ ਲਿਆ, ਉਸਨੂੰ ਅੰਦਰ ਹੀ ਅੰਦਰ ਜਾਪ ਕਰਦੇ ਰਹੋ, ਜੀਭ ਨਾਲ ਜਾਪ ਕਰਦੇ ਰਹੋ ਉਂਜ ਵੀ ਤਾਂ ਤੁਹਾਡੀ ਇਹ ਜੀਭ ਚਲਦੀ ਹੀ ਰਹਿੰਦੀ ਹੈ ਦੂਜਿਆਂ ਦੀ ਨਿੰਦਿਆ-ਚੁਗਲੀ ਕਰਦੇ ਹੋ ਤੁਸੀਂ ਦੂਜਿਆਂ ਦੀਆਂ ਜਿੰਨੀਆਂ ਬੁਰਾਈਆਂ ਕਰੋਗੇ, ਨਿੰਦਿਆ-ਚੁਗਲੀ ਕਰੋਗੇ ਤਾਂ ਉਹ ਸਾਰੀ ਮੈਲ ਧੁਪ ਕੇ ਤੁਹਾਡੇ ਅੰਦਰ ਆ ਜਾਵੇਗੀ ਇਸ ਲਈ ਕਦੇ ਕਿਸੇ ਨੂੰ ਮਾੜਾ ਨਾ ਕਹੋ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਦੂਰ ਕਰੋ। (Saint Dr MSG)
ਆਪ ਜੀ ਨੇ ਫ਼ਰਮਾਇਆ ਕਿ ਅੱਜ ਘੋਰ ਕਲਿਯੁੱਗ ਹੈ ਸਿਮਰਨ ਕਰੋਗੇ, ਭਗਤੀ ਕਰੋਗੇ, ਦ੍ਰਿੜ ਵਿਸ਼ਵਾਸ ਰੱਖੋਗੇ ਤਾਂ ਮਾਲਕ ਮੁਆਫ਼ ਹੀ ਨਹੀਂ ਕਰੇਗਾ ਸਗੋਂ ਖੁਸ਼ੀਆਂ ਨਾਲ ਮਾਲਾਮਾਲ ਕਰ ਦੇਵੇਗਾ, ਪਰ ਗੱਲ ਹੈ ਬੱਚਨਾਂ ‘ਤੇ ਅਮਲ ਕਰਨ ਦੀ ਬਚਨਾਂ ‘ਤੇ ਅਮਲ ਕਰੋਗੇ ਤਾਂ ਹੀ ਸਿਮਰਨ ਨਾਲ ਜੁੜੋਗੇ ਗੁਰੂ, ਪੀਰ-ਫ਼ਕੀਰ ‘ਤੇ ਦ੍ਰਿੜ-ਵਿਸ਼ਵਾਸ ਹੈ ਤਾਂ ਹੀ ਫ਼ਾਇਦਾ ਹੁੰਦਾ ਹੈ ਤੁਸੀਂ ਹਰ ਚੀਜ਼ ‘ਤੇ ਦ੍ਰਿੜ ਵਿਸ਼ਵਾਸ ਕਰਦੇ ਹੋ ਬੱਸ ਵਿਚ ਬੈਠਦੇ ਹੋ ਸੈਂਕੜੇ ਕਿੱਲੋਮੀਟਰ ਜਾਂਦੇ ਹੋ ਚਾਹੇ ਅਣਜਾਣੇ ਵਿਚ ਹੀ ਪਰ ਤੁਸੀਂ ਡਰਾਈਵਰ ‘ਤੇ ਵਿਸ਼ਵਾਸ ਕੀਤਾ ਜਮੀਂਦਾਰ ਵੀਰ ਖੇਤ ਵਿਚ ਫ਼ਸਲ ਬੀਜਦੇ ਹਨ ਦੁਕਾਨਦਾਰ ਕਹਿੰਦਾ ਹੈ। (Saint Dr MSG)
ਇਹ ਵੀ ਪੜ੍ਹੋ : ਅੱਤਵਾਦੀ ਪੰਨੂ ‘ਤੇ ਐਨਆਈਏ ਦਾ ਵੱਡਾ ਐਕਸ਼ਨ
ਕਿ ਇੱਕ ਏਕੜ ਵਿਚੋਂ 40 ਮਣ ਨਿੱਕਲੇਗਾ, 60 ਮਣ ਨਿੱਕਲੇਗਾ, 70 ਮਣ ਨਿੱਕਲੇਗਾ ਤੁਸੀਂ ਮਹਿੰਗੇ ਤੋਂ ਮਹਿੰਗਾ ਬੀਜ ਕਿਵੇਂ ਲੈ ਲੈਂਦੇ ਹੋ? ਤੁਹਾਨੂੰ ਉਸ ‘ਤੇ ਯਕੀਨ ਕਰਨਾ ਹੀ ਪੈਂਦਾ ਹੈ ਅਤੇ ਤੁਸੀਂ ਕਰ ਲੈਂਦੇ ਹੋ ਇਸੇ ਤਰ੍ਹਾਂ ਡਾਕਟਰ ਕਹਿੰਦਾ ਹੈ ਕਿ ਤੁਹਾਡਾ ਆਪਰੇਸ਼ਨ ਹੋਵੇਗਾ ਡਾਕਟਰ ਕਹਿੰਦਾ ਹੈ ਕਿ ਲਿਖ ਕੇ ਦੇ ਦਿਓ ਕਿ ਜੇਕਰ ਆਪਰੇਸ਼ਨ ਦੌਰਾਨ ਤੁਸੀਂ ਮਰ ਗਏ ਤਾਂ ਉਸਦੇ ਖੁਦ ਜ਼ਿੰਮੇਵਾਰ ਹੋਵੋਗੇ ਤੁਸੀਂ ਝਟ ਲਿਖ ਕੇ ਦੇ ਦਿੰਦੇ ਹੋ ਕਿ ਤੁਸੀਂ ਆਪਰੇਸ਼ਨ ਕਰ ਦਿਓ, ਕਿਉਂਕਿ ਤੁਹਾਨੂੰ ਡਾਕਟਰ ‘ਤੇ ਯਕੀਨ ਹੈ ਤਾਂ ਤੁਸੀਂ ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ‘ਤੇ ਯਕੀਨ ਕਿਉਂ ਨਹੀਂ ਕਰਦੇ? ਫ਼ਕੀਰਾਂ ਦੇ ਬਚਨਾਂ ‘ਤੇ ਯਕੀਨ ਕਿਉਂ ਨਹੀਂ ਕਰਦੇ, ਜੋ ਆਪਣੀ ਸਾਰੀ ਜ਼ਿੰਦਗੀ ਇਨਸਾਨੀਅਤ ਲਈ, ਸਾਰੀ ਦੁਨੀਆਂ ਲਈ ਲਗਾ ਦਿੰਦੇ ਹਨ ਉਸ ‘ਤੇ ਯਕੀਨ ਕਿਉਂ ਅਤੇ ਕਿਸ ਲਈ ਨਹੀਂ ਕਰਦੇ। (Saint Dr MSG)
ਸਮੱਸਿਆਵਾਂ ਦੇ ਸਹੀ ਹੱਲ ਲੱਭੇ ਜਾਣ
ਦੇਸ਼ ਦੇ ਕਈ ਸੂਬੇ ਨਸ਼ਿਆਂ ਦੀ ਭਾਰੀ ਮਾਰ ਹੇਠ ਹਨ। ਪਿੰਡ-ਪਿੰਡ ਨਸ਼ਾ ਹੈ ਵੱਡੇ-ਛੋਟੇ ਸ਼ਹਿਰ ਨਸ਼ਿਆਂ ਦੀ ਮਾਰ ਹੇਠ ਹਨ। ਕੋਈ ਦਿਨ ਐਸਾ ਨਹੀਂ ਜਾਂਦਾ ਜਦੋਂ ਹੈਰੋਇਨ ਦੀ ਬਰਾਮਦਗੀ ਨਾ ਹੋਈ ਹੋਵੇ। ਪਿਛਲੇ ਦਿਨੀਂ ਪੰਜਾਬ ’ਚ 77 ਕਿੱਲੋ ਦੀ ਵੱਡੀ ਖੇਪ ਬਰਾਮਦ ਹੋਈ। ਸਰਕਾਰਾਂ ਵੀ ਨਸ਼ਾ ਵਿਰੋਧੀ ਮੁਹਿੰਮ ਚਲਾ ਰਹੀਆਂ ਹਨ ਪਰ ਸਰਕਾਰੀ ਨਸ਼ਾ ਵਿਰੋਧੀ ਮੁਹਿੰਮ ਦੀ ਵੱਡੀ ਸਮੱਸਿਆ ਇਹ ਵੀ ਹੈ ਕਿ ਸ਼ਰਾਬ ਨੂੰ ਅਜੇ ਤੱਕ ਨਸ਼ਾ ਨਹੀਂ ਮੰਨਿਆ ਗਿਆ ਜਦੋਂ ਕਿ ਸ਼ਰਾਬ ਮਨੁੱਖੀ ਸਿਹਤ, ਸਮਾਜ ਤੇ ਆਰਥਿਕਤਾ ਲਈ ਵੱਡੀ ਬਰਬਾਦੀ ਹੈ। (Problems)
ਆਬਕਾਰੀ ਵਿਭਾਗ ਕਮਾ ਰਿਹਾ ਹੈ | Problems
ਸ਼ਰਾਬਬੰੰਦੀ ਵਾਲੇ ਸੂਬਿਆਂ ਨੂੰ ਛੱਡ ਕੇ ਕੋਈ ਵਿਰਲਾ ਸੂਬਾ ਹੀ ਹੈ ਜਿੱਥੇ ਸਰਕਾਰ ਸ਼ਰਾਬ ਤੋਂ ਹੋ ਰਹੀ ਕਮਾਈ ’ਤੇ ਮਾਣ ਨਹੀਂ ਕਰ ਰਹੀ ਹੈ ਹਰ ਸੂਬਾ ਸਰਕਾਰ ਕਹਿੰਦੀ ਹੈ ਕਿ ਆਬਕਾਰੀ ਵਿਭਾਗ ਨੇ ਪਿਛਲੇ ਸਾਲ ਨਾਲੋਂ ਵੱਧ ਮਾਲੀਆ ਇਕੱਠਾ ਕੀਤਾ ਹੈ। ਇਹ ਸਿਰਫ ਸ਼ਬਦਾਂ ਦਾ ਤਕਨੀਕੀ ਹੇਰਫੇਰ ਹੈ। ਸੁੂਬਿਆਂ ਦੇ ਵਿੱਤ ਮੰਤਰੀ ਇਹੀ ਕਹਿੰਦੇ ਹਨ ਕਿ ਆਬਕਾਰੀ ਵਿਭਾਗ ਕਮਾ ਰਿਹਾ ਹੈ ਉਹ ਇਹ ਨਹੀਂ ਕਹਿੰਦੇ ਕਿ ਸੂਬੇ ’ਚ ਸ਼ਰਾਬ ਜ਼ਿਆਦਾ ਵਿਕ ਰਹੀ ਹੈ, ਲੋਕ ਸ਼ਰਾਬ ਜ਼ਿਆਦਾ ਪੀ ਰਹੇ ਹਨ ਤੇ ਸਰਕਾਰ ਨੂੰ ਮੋਟਾ ਪੈਸਾ ਆ ਰਿਹਾ ਹੈ। ਹਕੀਕਤ ਇਹੀ ਹੈ ਪਰ ਉਹ ਸ਼ਬਦਾਂ ਦੇ ਹੇਰ-ਫੇਰ ’ਚ ਅਸਲੀ ਗੱਲ ਨੂੰ ਲੁਕਾ ਰਹੇ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਸ ਸੂਬੇ ਨੂੰ ਸ਼ਰਾਬ ਤੋਂ ਆਮਦਨ ਵਧੇਗੀ ਉਸ ਸੂਬੇ ਦੇ ਲੋਕਾਂ ਦੀ ਸਿਹਤ, ਮਾਨਸਿਕਤਾ ਤੇ ਆਰਥਿਕਤਾ ਖੋਖਲੀ ਹੋ ਜਾਵੇਗੀ।
ਇਸ ਕਰਕੇ ਹੀ ਲੜਾਈ-ਝਗੜੇ, ਹਾਦਸੇ, ਬਿਮਾਰੀਆਂ, ਖੁਦਕੁਸ਼ੀਆਂ ਵਧ ਰਹੀਆਂ ਹਨ। ਇੱਕ ਪਾਸੇ ਲਿਖਾਇਆ ਜਾਂਦਾ ਹੈ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਦੂਜੇ ਪਾਸੇ ਸਰਕਾਰੀ ਮਨਜ਼ੂਰੀ ਨਾਲ ਖੁੱਲ੍ਹੇ ਠੇਕੇ ਤੋਂ ਡਰਾਇਵਰ ਸ਼ਰਾਬ ਖਰੀਦਦੇ ਹਨ। ਸ਼ਰਾਬ ਪੀਣ ਵਾਲੇ ਲੋਕ ਕਿਸ ਤਰ੍ਹਾਂ ਦੇ ਸਮਾਜ ਦਾ ਨਿਰਮਾਣ ਕਰਨਗੇ ਇਸ ਗੱਲ ਦਾ ਕਿਸੇ ਨੂੰ ਵੀ ਭੁਲੇਖਾ ਨਹੀਂ ਹੋਣਾ ਚਾਹੀਦਾ। ਅਸਲ ’ਚ ਸੁਧਾਰ ਦੇਸ਼ ਦੇ ਸੱਭਿਆਚਾਰ ਨਾਲ ਜੁੜ ਕੇ ਹੀ ਹੋਣਾ ਹੈ। ਸ਼ਰਾਬ ਨੂੰ ਧਰਮਾਂ ਤੇ ਸੱਭਿਆਚਾਰ ਨੇ ਨਕਾਰਿਆ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਪੰਜਾਬ ਸਰਕਾਰ ਨੇ ਕਰ ਦਿੱਤੀ ਰਾਸ਼ੀ ਜਾਰੀ, ਜਾਣੋ ਆਵੇਗੀ ਕਿਹੜੇ ਕੰਮ…
ਸ਼ਰਾਬ ਨੂੰ ਬੁਰਾਈ ਮੰਨਿਆ ਗਿਆ ਹੈ ਫਿਰ ਸ਼ਰਾਬ ਵੇਚ ਕੇ ਆਰਥਿਕ ਤਰੱਕੀ ਦੀ ਆਸ ਨਹੀਂ ਕਰਨੀ ਚਾਹੀਦੀ। ਇਹੀ ਹਾਲ ਮਨੋਰੰਜਨ ਦਾ ਹੈ। ਆਨਲਾਈਨ ਗੇਮਾਂ ਨੂੰ ਪ੍ਰਮੋਟ ਕਰਕੇ ਸਮਾਜ ਗਿਰਾਵਟ ਵੱਲ ਹੀ ਜਾਏਗਾ। ਆਨਲਾਈਨ ਗੇਮਾਂ ਬਚਪਨ ਨੂੰ ਨਿਘਾਰ ਵੱਲ ਲੈ ਕੇ ਜਾ ਰਹੀਆਂ ਹਨ। ਬੱਚੇ ਮਾਤਾ-ਪਿਤਾ ਦਾ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਬੱਚਿਆਂ ਨੂੰ ਅੱਗੇ ਲਿਜਾਣ ਲਈ ਸਰਕਾਰਾਂ ਨਵੇਂ-ਨਵੇਂ ਨਾਵਾਂ ਵਾਲੇ ਚੰਗੇ ਸਕੂਲ ਖੋਲ੍ਹ ਰਹੀਆਂ ਹਨ ਜੋ ਸ਼ਲਾਘਾਯੋਗ ਹੈ ਪਰ ਜਿਸ ਤਰ੍ਹਾਂ ਦੀ ਕਲਚਰ ਬੱਚਿਆਂ ਨੂੰ ਮਿਲ ਰਹੀ ਹੈ ਉਹ ਬੱਚਿਆਂ ਦਾ ਨੁਕਸਾਨ ਹੀ ਕਰ ਰਹੀ ਹੈ। ਇਲਾਜ ਲਈ ਸਹੂਲਤਾਂ ਦੇਣਾ ਵੀ ਚੰਗਾ ਹੈ ਪਰ ਸ਼ਰਾਬ ਦੇ ਠੇਕਿਆਂ ਦਾ ਵਧਣਾ, ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ’ਤੇ ਅਸ਼ਲੀਲਤਾ ਦੀ ਭਰਮਾਰ ਸਮਾਜ ਨੂੰ ਤਬਾਹੀ ਵੱਲ ਲੈ ਕੇ ਜਾਵੇਗੀ। ਸਿਰਫ ਆਰਥਿਕ ਮਜ਼ਬੂਤੀ ਹੀ ਤਰੱਕੀ ਦਾ ਆਧਾਰ ਨਹੀਂ ਸਗੋਂ ਤੰਦਰੁਸਤੀ ਤੇ ਚਰਿੱਤਰ ਹੀ ਮਨੁੱਖੀ ਜੀਵਨ ਦੇ ਅਸਲੀ ਗਹਿਣੇ ਹਨ। ਜੋ ਅਮਨ ਪਸੰਦ, ਨਸ਼ਾ ਰਹਿਤ ਤੇ ਖੁਸ਼ਹਾਲ ਸਮਾਜ ਦੀ ਨਿਸ਼ਾਨੀ ਹਨ।
ਰੋਸ ਵਿਖਾਵੇ ਆਮ ਲੋਕਾਂ ਲਈ ਬਣਦੇ ਮੁਸ਼ਕਲਾਂ
ਬਲਜੀਤ ਘੋਲੀਆ
ਆਪਣੇ ਹੱਕ ਲੈਣਾ ਸਾਡਾ ਅਧਿਕਾਰ ਹੈ, ਪਰ ਆਪਣੇ ਹੱਕ ਲੈਣ ਵਾਸਤੇ ਦੂਜਿਆਂ ਦੇ ਅਧਿਕਾਰ ਖੋਹ ਲੈਣਾ ਇਹ ਸਾਡੇ ਅਧਿਕਾਰਾਂ ਵਿੱਚ ਸ਼ਾਮਲ ਨਹੀਂ ਹੈ। ਜਦੋਂ ਅਸੀਂ ਆਪਣੇ ਹੱਕ ਲੈਣ ਵਾਸਤੇ ਸੰਘਰਸ਼ ਕਰਦੇ ਹਾਂ ਤੇ ਇਸ ਸੰਘਰਸ ਵਿੱਚ ਜਦੋਂ ਅਸੀਂ ਆਮ ਜਨਤਾ ਨੂੰ ਨੁਕਸਾਨ ਪਹੁੰਚਾਉਂਦੇ ਹਾਂ ਤਾਂ ਅਸੀਂ ਉਹਨਾਂ ਦੇ ਅਧਿਕਾਰ ਖੋਹਣ ਦੇ ਜਿੰਮੇਵਾਰ ਖੁਦ ਵੀ ਬਣ ਜਾਂਦੇ ਹਾਂ। ਅਸੀਂ ਆਪਣੇ ਹੱਕ ਤਦ ਹੀ ਮੰਗ ਸਕਦੇ ਹਾਂ, ਜੇ ਅਸੀਂ ਦੂਜਿਆਂ ਦੇ ਅਧਿਕਾਰਾਂ ਦਾ ਸਨਮਾਨ ਕਰਨਾ ਜਾਣਦੇ ਹਾਂ। ਚਾਹੇ ਸ਼ਾਂਤੀਪੂਰਵਕ ਢੰਗ ਨਾਲ ਧਰਨੇ ਲਾ ਕੇ ਆਪਣੀ ਮੰਗ ਨੂੰ ਸਰਕਾਰ ਤੱਕ ਪਹੁੰਚਾਉਣਾ ਇੱਕ ਵਧੀਆ ਤਰੀਕਾ ਹੈ, ਪਰ ਅੱਜ ਇਹਨਾਂ ਧਰਨਿਆਂ ਨੇ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਲਿਆ ਹੈ ਇਸ ਵਿਚ ਆÀੁਂਦੇ-ਜਾਂਦੇ ਲੋਕਾਂ ਨੂੰ ਪਰੇਸ਼ਾਨ ਕਰਨਾ, ਧੱਕੇ ਨਾਲ ਦੁਕਾਨਾਂ ਬੰਦ ਕਰਵਾਉਣਾ, ਗੁੰਡਾਗਰਦੀ ਕਰਨੀ, ਗਰੀਬ ਜਨਤਾ ਨੂੰ ਨੁਕਸਾਨ ਪਹੁੰਚਾਉਣਾ, ਇਨਸਾਨੀਅਤ ਨੂੰ ਭੁੱਲ ਜਾਣਾ, ਖੂਨ-ਖਰਾਬਾ ਕਰਨਾ, ਆਮ ਲੋਕਾਂ ਦੀਆਂ ਚੀਜਾਂ ਨੂੰ ਨੁਕਸਾਨ ਪਹੁੰਚਾਉਣਾ, ਹੁਲੜਬਾਜੀ ਕਰਨਾ, ਬੇਕਸੂਰ ਲੋਕਾਂ ਨੂੰ ਪਰੇਸ਼ਾਨ ਕਰਨਾ, ਕਾਨੂੰਨ ਤੋੜਨਾ ਆਦਿ ਸ਼ਾਮਲ ਹੈ।
ਅੱਜ-ਕੱਲ੍ਹ ਤਾਂ ਇਹਨਾਂ ਧਰਨਿਆਂ ਵਿੱਚ ਰਾਜਨੀਤੀ ਸ਼ਾਮਲ ਹੋ ਚੁੱਕੀ ਹੈ ਤੇ ਰਾਜਨੀਤਕ ਲੋਕ ਇਹਨਾਂ ਵਿੱਚੋਂ ਆਪਣੇ ਫਾਇਦੇ ਉਠਾਉਂਦੇ ਹਨ। ਕਈ ਵਾਰ ਤਾਂ ਅਸੀਂ ਇਹਨਾਂ ਧਰਨਿਆਂ ਵਿੱਚ ਅਜਿਹੇ ਲੋਕ ਵੀ ਵੇਖਦੇ ਹਾਂ ਜੋ ਧਰਨਿਆਂ ਵਿਚ ਸ਼ਾਮਲ ਤਾਂ ਹੋਏ ਹਨ ਪਰ ਕਿਸ ਵਜ੍ਹਾ ਕਾਰਨ ਉਹ ਇੱਥੇ ਪਹੁੰਚੇ ਹਨ, ਇਹ ਗੱਲ ਪੁੱਛਣ ‘ਤੇ ਉਹਨਾਂ ਵੱਲੋਂ ਨਾ-ਪੱਖੀ ਹੀ ਜਵਾਬ ਮਿਲਦਾ ਹੈ। ਜਿਆਦਾਤਰ ਲੋਕਾਂ ਨੂੰ ਇਹਨਾਂ ਧਰਨਿਆਂ ਦਾ ਕਾਰਨ ਵੀ ਪਤਾ ਨਹੀਂ ਹੁੰਦਾ। ਕੁਝ ਲੋਕ ਇਹਨਾਂ ਧਰਨਿਆਂ ਵਿੱਚ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਬਿਲਕੁਲ ਗਿਆਨ ਨਹੀਂ ਹੁੰਦਾ ਕਿ ਇਹ ਰਾਜਨੀਤਕ ਲੋਕ ਸਾਡੀ ਵਰਤੋਂ ਕਰਕੇ ਆਪਣੀ ਵਿਰੋਧੀ ਸਰਕਾਰ ਨੂੰ ਨੀਵਾਂ ਦਿਖਾਉਣ ਵਾਸਤੇ ਆਏ ਦਿਨ ਕੋਈ ਨਾ ਕੋਈ ਮੁੱਦਾ ਖੜ੍ਹਾ ਕਰ ਦਿੰਦੇ ਹਨ।
ਸਾਡੇ ਵਿੱਚ ਅੱਜ ਵੀ ਅਧਿਕਾਰਾਂ ਦੀ ਬਹੁਤ ਘਾਟ ਹੈ। ਰਾਜਨੀਤਕ ਲੋਕ ਤੇ ਹੋਰ ਸੰਸਥਾਵਾਂ ਇਹਨਾਂ ਧਰਨਿਆਂ ਵਿੱਚ ਸ਼ਾਮਲ ਲੋਕਾਂ ਦੀ ਵਰਤੋਂ ਕਰਦੀਆਂ ਹਨ। ਕੁਝ ਲੋਕ ਦਿਹਾੜੀ ਦੇ ਕੇ ਵੀ ਸ਼ਾਮਲ ਕੀਤੇ ਜਾਂਦੇ ਹਨ, ਜੋ ਕਿ ਇੱਕ ਵੱਡੇ ਇੱਕਠ ਦਾ ਦਿਖਾਵਾ ਕੀਤਾ ਜਾਂਦਾ ਹੈ। ਇਸ ਇਕੱਠ ਵਿੱਚ ਸ਼ਾਮਲ ਹੋਣ ਦਾ ਕਾਰਨ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ, ਉੁਹਨਾਂ ਨੂੰ ਸਿਰਫ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਪੈਸਿਆਂ ਤੱਕ ਮਤਲਬ ਹੁੰਦਾ ਹੈ।
ਕੁਝ ਸੂਬਿਆਂ ਵਿੱਚ ਸੱਤਾਧਾਰੀ ਪਾਰਟੀਆਂ ਇਹਨਾਂ ਦੀ ਵਰਤੋਂ ਸਿਆਸੀ ਸਾਧਨਾਂ ਵਜੋਂ ਕਰ ਰਹੀਆਂ ਹਨ ਅਤੇ ਸਿਆਸੀ ਲਾਭ ਵਾਸਤੇ ਵੀ ਕੀਤੀ ਜਾਂਦੀ ਹੈ, ਅਤੇ ਕਦੇ-ਕਦੇ ਆਪਣੀ ਸਿਆਸੀ ਸੱਤਾ ਤੇ ਆਪਣੇ ਸਮੱਰਥਕਾਂ ਨੂੰ ਬਚਾਉਣ ਲਈ ਅਜਿਹੀਆਂ ਘਟਨਾਵਾਂ ਨੂੰ ਅਪਣਾਣਿਆ ਜਾਂਦਾ ਹੈ। ਸਰਕਾਰੀ ਸੰਪੱਤੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਾਂਦਾ ਹੈ। ਧਰਨੇ ਵਿੱਚ ਸ਼ਾਮਲ ਲੋਕ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਇਹ ਗੱਲ ਭੁੱਲ ਜਾਂਦੇ ਹਨ ਕਿ ਹੁਣ ਉਹ ਆਮ ਜਨਤਾ ਦਾ ਨੁਕਸਾਨ ਅਤੇ ਪਰੇਸ਼ਾਨ ਕਰ ਰਹੇ ਹਨ।
ਜੇਕਰ ਅਸੀਂ ਆਪਣੀਆਂ ਮੰਗਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਰੱਖੀਏ ਅਤੇ ਆਮ ਜਨਤਾ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਤਾਂ ਫਿਰ ਆਮ ਜਨਤਾ ਵੀ ਧਰਨਾਕਾਰੀਆਂ ਦੇ ਹੱਕਾਂ ਦੀ ਗੱਲ ਕਰੇਗੀ, ਪਰ ਜਦੋਂ ਆਮ ਲੋਕ ਪਰੇਸ਼ਾਨ ਹੁੰਦੇ ਹਨ ਤਾਂ ਉਹ ਵੀ ਦਿਲੋਂ ਇਹਨਾਂ ਧਰਨਿਆਂ ਦਾ ਵਿਰੋਧ ਕਰਦੇ ਹਨ। ਭੀੜ ਵੱਲੋਂ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਸਾਡੀ ਕਾਨੂੰਨੀ ਕਮਜ਼ੋਰੀ ਦਾ ਸੰਕੇਤ ਹਨ, ਜਿਸ ਤੋਂ ਸਾਨੂੰ ਇਹ ਗਿਆਨ ਹੁੰਦਾ ਹੈ ਕਿ ਸਾਡੇ ਦੇਸ਼ ਵਿੱਚ ਕਾਨੂੰਨ ਦੀ ਪਾਲਣਾ ਨਹੀਂ ਹੋ ਰਹੀ। ਹੁਣ ਸਾਡੇ ਦੇਸ਼ ਵਿੱਚ ਨਫਰਤ ਅਤੇ ਗੁੱਸੇ ਦਾ ਇੱਕ ਨਵਾਂ ਰਾਜ ਕਾਇਮ ਹੋ ਗਿਆ ਹੈ। ਗੁੰਡਾਗਰਦੀ ਕਰਕੇ ਘਿਨਾਉਣੇ ਅਪਰਾਧ ਕੀਤੇ ਜਾ ਰਹੇ ਹਨ।
ਜਦੋਂ ਕਿਤੇ ਕੁਦਰਤੀ ਘਟਨਾ ਵਿੱਚ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਗੁੱਸੇ ਵਿੱਚ ਕਈ ਵਾਰ ਤਾਂ ਕਾਨੂੰਨ ਨੂੰ ਵੀ ਤੋੜ ਦਿੱਤਾ ਜਾਂਦਾ ਹੈ ਅਤੇ ਭੰਨ੍ਹ-ਤੋੜ ਕੀਤੀ ਜਾਂਦੀ ਹੈ ਅਤੇ ਗੱਡੀਆਂ ਫੂਕੀਆਂ ਜਾਂਦੀਆਂ ਹਨ। ਕਦੇ-ਕਦੇ ਇਹ ਘਟਨਾਵਾਂ ਇੰਨਾ ਭਿਆਨਕ ਰੂਪ ਧਾਰਨ ਕਰ ਲੈਦੀਆਂ ਹਨ ਕਿ ਇੱਕ ਵਿਅਕਤੀ ਦੀ ਮੌਤ ਦੀ ਵਜ੍ਹਾ ਕਰਨ ਕਈ ਵਿਅਕਤੀ ਮੌਤ ਦੇ ਘਾਟ ਉਤਾਰੇ ਜਾਂਦੇ ਹਨ ਅਤੇ ਆਉਂਦੇ-ਜਾਂਦੇ ਲੋਕਾਂ ਨੂੰ ਇਹਨਾਂ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਇੱਥੇ ਹੀ ਬੱਸ ਨਹੀਂ, ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਫੈਸਲਿਆਂ ਦੇ ਖਿਲਾਫ਼ ਵੀ ਪ੍ਰਦਰਸ਼ਨ ਕੀਤਾ ਜਾਂਦਾ ਹੈ ਕਾਨੂੰਨ ਸਭ ਲਈ ਬਰਾਬਰ ਹੈ, ਉਸ ਦਾ ਸਤਿਕਾਰ ਕਰਨਾ ਸਾਡੀ ਜਿੰਮੇਵਾਰੀ ਬਣਦੀ ਹੈ, ਪਰ ਬਿਨਾਂ ਜਾਣਕਾਰੀ ਦੇ ਫੈਸਲੇ ਦੇ ਖਿਲਾਫ਼ ਰੋਸ ਵਿਖਾਵਾ ਕੀਤਾ ਜਾਂਦਾ ਹੈ, ਚਾਹੇ ਇਹੋ-ਜਿਹੇ ਰੋਸ ਵਿਖਾਵੇ ਦਾ ਸਿੱਟਾ ਨਹੀਂ ਨਿੱਕਲਦਾ, ਸਗੋਂ ਸਾਡੀ ਨਾਸਮਝੀ, ਅਨਪੜ੍ਹਤਾ ਤੇ ਕਾਨੂੰਨ ਦੀ ਜਾਣਕਾਰੀ ਨਾ ਹੋਣਾ ਸਾਡੇ ਸਮਾਜ ਦੀਆਂ ਬਹੁਤ ਸਾਰੀਆਂ ਕਮੀਆਂ ਨੂੰ ਪੇਸ਼ ਕਰਦਾ ਹੈ।
ਕੁਝ ਸੂਬਿਆਂ ਨੂੰ ਅਜਿਹੀਆਂ ਅਫਵਾਹਾਂ ਤੋਂ ਚੌਕੰਨੇ ਕਰਨ ਲਈ ਕੁਝ ਲੋਕਾਂ ਦੀਆਂ ਸੇਵਾਵਾਂ ਲਈਆਂ ਹਨ। ਜਿਵੇਂ ਲਾਉੂਡ ਸਪੀਕਰ ਲੈ ਕੇ ਪਿੰਡ-ਪਿੰਡ ਜਾ ਰਹੇ ਹਨ ਅਤੇ ਲੋਕਾਂ ਨੂੰ ਝੂਠੀਆਂ ਖਬਰਾਂ ਦੇ ਖਤਰਿਆਂ ਬਾਰੇ ਦੱਸ ਰਹੇ ਹਨ। ਇਹ ਅਜਿਹੀ ਹਿੰਸਾ ‘ਤੇ ਕਾਬੂ ਪਾਉਣ ਦਾ ਸਹੀ ਰਸਤਾ ਹੈ। ਮਾਣਯੋਗ ਸੁਪਰੀਮ ਕੋਰਟ ਨੇ ਭੀੜ ਵੱਲੋਂ ਕੀਤੀਆਂ ਜਾਣ ਵਾਲੀਆਂ ਅਜਿਹੀਆਂ ਹੱਤਿਆਵਾਂ ਨੂੰ ਸੱਭਿਅਕ ਸਮਾਜ ਵਿੱਚ ਨਾ ਕਬੂਲਣ ਯੋਗ ਅਪਰਾਧ ਕਿਹਾ ਹੈ ਅਤੇ ਕਿਹਾ ਹੈ ਕਿ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈ ਸਕਦਾ। ਅਦਾਲਤ ਨੇ ਅਜਿਹੀਆਂ ਘਟਨਾਵਾਂ ‘ਤੇ ਰੋਕ ਲਾਉਣ ਦੀ ਜਿੰਮੇਵਾਰੀ ਸੂਬਿਆਂ ‘ਤੇ ਪਾਈ ਹੈ। ਅਦਾਲਤ ਨੇ ਕਿਹਾ ਹੈ ਕਿ ਸੂਬਿਆਂ ਨੂੰ ਅਜਿਹੀਆਂ ਘਟਨਾਵਾਂ ਰੋਕਣ ਦੇ ਨਾਲ-ਨਾਲ ਪੀੜਤਾਂ ਨੂੰ ਮੁਆਵਜਾ ਦੇਣ ਲਈ ਦਿਸ਼ਾਂ-ਨਿਰਦੇਸ਼ ਬਣਾਉਣੇ ਚਾਹੀਦੇ ਹਨ।
ਲੁਧਿਆਣਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸਾਨ ਧਿਰਾਂ ਵੱਲੋਂ ਫੈਸਲੇ ਦਾ ਵਿਰੋਧ | Rice Harvesting
ਬਠਿੰਡਾ (ਅਸ਼ੋਕ ਵਰਮਾ)। ਪੰਜਾਬ ਸਰਕਾਰ ਵੱਲੋਂ ਝੋਨੇ (Rice Harvesting) ਦੀ ਲਵਾਈ 20 ਜੂਨ ਅਤੇ ਪਨੀਰੀ ਦੀ ਬਿਜਾਈ 20 ਮਈ ਤੋਂ ਸ਼ੁਰੂ ਕਰਨ ਸਬੰਧੀ ਜਾਰੀ ਕੀਤੇ ਨੋਟੀਫ਼ਿਕੇਸ਼ਨ ਕਾਰਨ ਕਿਸਾਨ ਕਸੂਤੇ ਫਸ ਗਏ ਹਨ। ਦੂਜੇ ਪਾਸੇ ਕਿਸਾਨ ਧਿਰਾਂ ਨੇ ਸਰਕਾਰੀ ਫੈਸਲੇ ਦਾ ਤਿੱਖਾ ਨੋਟਿਸ ਲੈਂਦਿਆਂ ਜੱਥੇਬੰਦੀਆਂ ਦੀ ਮੀਟਿੰਗ ਸੱਦ ਕੇ ਅਗਲੀ ਰਣਨੀਤੀ ਘੜਨ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਨੇ ਇਸ ਵਾਰ ਝੋਨਾ ਲਾਉਣ ਲਈ ਮਿੱਥੀ ਤਰੀਕ ‘ਚ 5 ਦਿਨ ਦਾ ਵਾਧਾ ਕਰਦਿਆਂ 15 ਜੂਨ ਦੀ ਥਾਂ  20 ਜੂਨ ਨਿਰਧਾਰਤ ਕੀਤੀ ਹੈ।
20 ਅਪਰੈਲ ਨੂੰ ਖੇਤੀਬਾੜੀ ਵਿਭਾਗ ਦੇ ਐਡੀਸ਼ਨਲ ਚੀਫ ਸਕੱਤਰ ਵੱਲੋਂ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੋਇਲ-ਵਾਟਰ ਐਕਟ 2009 (ਪੰਜਾਬ ਐਕਟ ਨੰਬਰ 6 ਆਫ 2009) ਤਹਿਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਸਰਕਾਰ ਨੇ ਝੋਨਾ ਲਾਉਣ ਦੀ ਤਰੀਕ ਇਸ ਕਰਕੇ ਮਿੱਥੀ ਸੀ। ਦੱਸਣਯੋਗ ਹੈ ਕਿ ਖੇਤੀ ਮਾਹਿਰ 1200 ਐਮ.ਐਮ ਬਾਰਿਸ਼ ਹੋਣ ਵਾਲੇ ਖਿੱਤੇ ਨੂੰ ਝੋਨੇ ਦੀ ਕਾਸ਼ਤ ਲਈ ਸਹੀ ਮੰਨਦੇ ਹਨ। ਕਿਸਾਨ ਆਗੂ ਜਸਬੀਰ ਸਿੰਘ ਬੁਰਜਸੇਮਾਂ ਦਾ ਕਹਿਣਾ ਹੈ ਕਿ ਝੋਨੇ ਦੀ ਲਵਾਈ ਵਿੱਚ 5 ਦਿਨਾਂ  ਦਾ ਵਕਫ਼ਾ ਵਧਾ ਕੇ ਸਰਕਾਰ ਨੇ ਕਿਸਾਨਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ।
ਉਨ੍ਹਾਂ  ਕਿਹਾ ਕਿ ਸਰਕਾਰ ਨੇ ਪਨੀਰੀ ਦੀ ਬਿਜਾਈ ਅਤੇ ਝੋਨੇ (Rice Harvesting) ਦੀ ਲਵਾਈ ਸਬੰਧੀ ਕੋਈ ਠੋਸ ਯੋਜਨਾਬੰਦੀ ਤਾਂ ਕੀਤੀ ਨਹੀਂ ਹੈ ਪਰ 5 ਦਿਨ ਜ਼ਰੂਰ ਵਧਾ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਝੋਨੇ ਦੀ ਲਵਾਈ ਵਿੱਚ ਜ਼ਿਆਦਾ ਦੇਰੀ ਹੋਣ ਕਾਰਨ ਝੋਨਾ ਅਕਤੂਬਰ ਤੱਕ ਪਕਦਾ ਨਹੀਂ ਤੇ ਨਮੀ ਦੀ ਮਾਤਰਾ ਵੀ ਵੱਧ ਜਾਂਦੀ ਹੈ, ਜਿਸ ਨੂੰ ਵੇਚਣ ਲਈ ਕਿਸਾਨਾਂ ਨੂੰ ਮੁਸਕਲਾਂ  ਦਾ ਸਾਹਮਣਾ ਕਰਨਾ ਪੈਂਦਾ ਹੈ। ਸ੍ਰੀ ਬੁਰਜਸੇਮਾਂ ਦਾ ਕਹਿਣਾ ਹੈ ਕਿ ਬਿਨ੍ਹਾਂ  ਸ਼ੱਕ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਗੰਭੀਰ ਸਮੱਸਿਆ ਹੈ ਪਰ ਕਿਸਾਨਾਂ ਦਾ ਖ਼ਿਆਲ਼ ਰੱਖਣਾ ਵੀ ਜ਼ਰੂਰੀ ਹੈ।
ਫੈਸਲੇ ਦਾ ਵਿਰੋਧ ਕਰਨ ਦਾ ਫੈਸਲਾ : ਕੋਕਰੀ ਕਲਾਂ | Rice Harvesting
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ, ਕਿ ਜੇਕਰ ਕਿਸਾਨ 20 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਦੇ ਹਨ ਤਾਂ ਇਹ ਕੰਮ ਜੁਲਾਈ ਦੇ ਅੰਤ ਤੱਕ ਚਲਾ ਜਾਵੇਗਾ। ਇਸ ਤਰ੍ਹਾਂ ਫ਼ਸਲ ਪੱਕਣ ਵਿੱਚ ਦੇਰੀ ਹੋਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਜਾਣਗੀਆਂ। ਉਨ੍ਹਾਂ ਸਰਕਾਰ ਤੋਂ ਇਸ ਫ਼ੈਸਲੇ ‘ਤੇ ਮੁੜ ਤੋਂ ਗੌਰ ਕਰਨ ਦੀ ਮੰਗ ਕੀਤੀ ਹੈ। ਸ੍ਰੀ ਕੋਕਰੀ ਕਲਾਂ ਨੇ ਕਿਹਾ ਕਿ ਉਹ ਇਸ ਦਾ ਵਿਰੋਧ ਕਰਨਗੇ ਅਤੇ ਕਿਸਾਨਾਂ ਨੂੰ ਮਰਜੀ ਨਾਲ ਝੋਨਾ ਲਾਉਣ ਦਾ ਸੱਦਾ ਦੇਣਗੇ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਸੱਦੀ ਜਾ ਰਹੀ ਹੈ।
ਬਠਿੰਡਾ (ਅਸ਼ੋਕ ਵਰਮਾ)। Bathinda News ਨਗਰ ਨਿਗਮ ਸਾਲ 2017 ‘ਚ ਵੀ ਪੀਣ ਵਾਲੇ ਸਾਫ ਸੁਥਰੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਹੱਲ ਕਰਨ ‘ਚ ਫੇਲ੍ਹ ਰਿਹਾ ਪੂਰਾ ਸਾਲ ਸ਼ਹਿਰ ਦੇ ਵੱਡੀ ਗਿਣਤੀ ਮੁਹੱਲੇ ਪੀਣ ਵਾਲੇ ਪਾਣੀ ਲਈ ਤਰਸਦੇ ਰਹੇ ਪਰ ਗੰਦੇ ਪਾਣੀ ਦੀ ਕੋਈ ਕਿੱਲਤ ਨਾ ਰਹੀ ਸ਼ਹਿਰ ‘ਚ ਸੌ ਫੀਸਦੀ ਸੀਵਰੇਜ ਤੇ ਪਾਣੀ ਦੀ ਸਹੂਲਤ ਦੇਣ ਲਈ ਤ੍ਰਿਵੈਣੀ ਕੰਪਨੀ ਨੂੰ 288 ਕਰੋੜ ਰੁਪਏ ਦਾ ਪ੍ਰਜੈਕਟ ਅਲਾਟ ਕੀਤਾ ਗਿਆ ਸੀ ਇਸ ਪ੍ਰਜੈਕਟ ਨੂੰ ਦੋ ਵਰ੍ਹਿਆਂ ‘ਚ ਮੁਕੰਮਲ ਕੀਤਾ ਜਾਣਾ ਸੀ ਪਰ ਕੰਪਨੀ ਅੱਧਾ ਕੰਮ ਵੀ ਨੇਪਰੇ ਨਹੀਂ ਚਾੜ੍ਹ ਸਕੀ ਹੈ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਬਠਿੰਡਾ ‘ਚ ਠੰਢੀ ਬੀਅਰ ਹਰ ਮੁਹੱਲੇ ‘ਚ ਮਿਲਣ ਲੱਗੀ ਹੈ ਪਰ ਪਾਣੀ ਨਹੀਂ ਮਿਲਿਆ ਦਸ ਸਾਲ ਅਕਾਲੀ ਦਲ ਨੇ ਲੋਕਾਂ ਨੂੰ ਭਰੋਸਾ ਦਿੰਦਿਆਂ ਗੁਜ਼ਾਰ ਦਿੱਤੇ ਤੇ ਹੁਣ ਕਾਂਗਰਸ ਸਰਕਾਰ ਵੇਲੇ ਵੀ ਕਹਾਣੀ ਭਰੋਸਿਆਂ ਤੋਂ ਅੱਗੇ ਨਹੀਂ ਵਧ ਸਕੀ ਹੈ।
ਇਹ ਵੀ ਪੜ੍ਹੋ : ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਰਚਿਆ ਇਤਿਹਾਸ, ਕੰਗਾਰੂਆਂ ਨੂੰ ਪਹਿਲੀ ਵਾਰ ਟੈਸਟ ਮੈਚ ’ਚ ਹਰਾਇਆ
ਸੂਤਰ ਆਖਦੇ ਹਨ ਕਿ ਬਠਿੰਡਾ ‘ਚ ਜਲ ਸਪਲਾਈ ਪਾਈਪਾਂ ਨੂੰ ਵਿਛਾਇਆਂ ਲੰਮਾਂ ਸਮਾਂ ਬੀਤ ਗਿਆ ਹੈ ਤੇ ਉਹ ਥਾਂ-ਥਾਂ ਤੋਂ ਟੁੱਟਣ ਕਾਰਨ ਘਰਾਂ ਤੱਕ ਪਾਣੀ ਪੁਜਦਾ ਕਰਨ ਤੋਂ ਅਸਮਰੱਥ ਹਨ ਧਰਤੀ ਹੇਠਲੀਆਂ ਪਾਈਪਾਂ ਦੀ ਢੁੱਕਵੀਂ ਸਾਂਭ ਸੰਭਾਲ ਨਾ ਹੋਣ ਕਰਕੇ ਪਾਣੀ ਲੀਕ ਹੁੰਦਾ ਰਹਿੰਦਾ ਹੈ ਸੁਭਾਸ਼ ਮਾਰਕੀਟ ਦੀਆਂ ਟੈਂਕੀਆਂ ‘ਚ ਪਾਣੀ ਚੜ੍ਹਾਉਣ ਵਾਸਤੇ ਅਮਰੀਕ ਸਿੰਘ ਰੋਡ ਰਾਹੀਂ ਆਉਣ ਵਾਲੀ ਮੁੱਖ ਪਾਈਪ ਤਿੰਨ ਚਾਰ ਵਾਰ ਟੁੱਟ ਚੁੱਕੀ ਹੈ। ਇਸ ਵਰ੍ਹੇ 31 ਜੁਲਾਈ ਨੂੰ ਕੌਮੀ ਮਾਰਗ ਦੀ ਉਸਾਰੀ ਦੌਰਾਨ ਰੋਜ਼ ਗਾਰਡਨ ਕੋਲ ਪਾਈਪ ਟੁੱਟ ਗਈ ਤਾਂ ਆਰਜੀ ਪ੍ਰਬੰਧਾਂ ਨਾਲ ਕੰਮ ਚਲਾ ਦਿੱਤਾ ਗਿਆ ਜਦੋਂ ਸੜਕ ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਹੋਇਆ। (Bathinda News)
ਤਾਂ ਇਹੋ ਪਾਈਪ  11 ਨਵੰਬਰ 2017 ਨੂੰ ਫਿਰ ਤੋਂ ਟੁੱਟ ਗਈ ਜਿਸ ਕਾਰਨ ਸ਼ਹਿਰ ਦੇ ਤਿੰਨ ਲੱਖ ਲੋਕਾਂ ਦੇ ਘਰਾਂ ‘ਚ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੀ ਰੋਜ਼ ਗਾਰਡਨ ਵਾਲੇ ਜਲ ਘਰ ਤੋਂ 80 ਫੀਸਦੀ ਸ਼ਹਿਰ ਨੂੰ ਕਰੀਬ 70 ਲਖ ਗੈਲਨ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ ਹਾਲੇ ਇਹ ਪਾਈਪ ਠੀਕ ਨਹੀਂ ਹੋਈ ਸੀ ਕਿ 20 ਨਵੰਬਰ ਨੂੰ ਰਿਲਾਇੰਸ ਦੀ ਕੇਬਲ ਪਾਉਣ ਵੇਲੇ ਪਾਣੀ ਦੀਆਂ ਪਾਈਪਾਂ ਟੁੱਟ ਗਈਆਂ ਜਿਸ ਨਾਲ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੁਰਾਣੀਆਂ ਪਾਈਪਾਂ ਦੀ ਹਾਲਤ ਐਨੀ ਖਸਤਾ ਹੋ ਚੁੱਕੀ ਹੈ ਕਿ ਹਲਕੇ ਵਜਨ ਨਾਲ ਵੀ ਟੋਟੇ ਟੋਟੇ ਹੋ ਜਾਂਦੀਆਂ ਹਨ। (Bathinda News)
ਉਨ੍ਹਾਂ ਮੰਨਿਆ ਕਿ ਪਾਣੀ ਦੀ ਏਨੀਂ ਘਾਟ ਨਹੀਂ ਜਿੰਨੀਂ ਸਮੱਸਿਆ ਵੰਡ ਪ੍ਰਣਾਲੀ ਦੀ ਹੈ ਜਿਸ ਦੇ ਸਿੱਟੇ ਵਜੋਂ ਲੋਕ ਪਾਣੀ ਪ੍ਰਾਪਤ ਕਰਨ ਲਈ ਜੂਝ ਰਹੇ ਹਨ ਜਾਣਕਾਰੀ ਮੁਤਾਬਕ ਸ਼ਹਿਰ ਦੇ ਅੱਧੀ ਦਰਜਨ ਤੋਂ ਵੱਧ ਇਲਾਕਿਆਂ ‘ਚ ਪਾਣੀ ਰਾਤ ਨੂੰ ਦੋ ਵਜੇ ਸਪਲਾਈ ਹੁੰਦਾ ਹੈ ਜਦੋਂਕਿ ਸੀਵਰੇਜ ਦੀ ਮਿਲਾਵਟ ਵਾਲੇ ਪਾਣੀ ਜਾਂ ਘੱਟ ਪ੍ਰੈਸ਼ਰ ਦੀਆਂ ਸ਼ਿਕਾਇਤਾਂ ਹਨ ਜਿੰਨ੍ਹਾਂ ਨੂੰ ਦੂਰ ਨਾ ਕਰਨਾ ਵੀ ਪਿਛਲੇ ਸਾਲ ਦੀ ਤਰ੍ਹਾਂ ਸਾਲ 2017 ਦੇ ਲੇਖੇ ਲੱਗ ਗਿਆ ਹੈ। (Bathinda News)
ਇਹ ਵੀ ਪੜ੍ਹੋ : ਇਲੀਟ ਕਲੱਬ ਵੱਲੋਂ ਔਰਤਾਂ ਨੂੰ ਵਿਸ਼ੇਸ਼ ਐਵਾਰਡ ਨਾਲ ਕੀਤਾ ਸਨਮਾਨਿਤ
ਇਸੇ ਤਰ੍ਹਾਂ ਦਾ ਹਾਲ ਸੀਵਰੇਜ਼ ਦੀਆਂ ਪਾਈਪ ਲਾਈਨਾਂ ਦਾ ਹੈ ਜਿੰਨ੍ਹਾਂ ਦੀ ਸਾਫ ਸਫਾਈ ਨਾ ਹੋਣ ਕਰਕੇ ਵੀ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਹੈ ਇਸ ਸਾਲ ਤ੍ਰਿਵੈਣੀ ਕੰਪਨੀ ਲਗਾਤਾਰ ਪੱਬਾਂ ਭਾਰ ਰਹੀ ਪਰ ਸ਼ਹਿਰ ਵਾਸੀਆਂ ਨੂੰ ਪਾਣੀ ਦੇ ਖਲੋਣ ਦੀ ਸਮੱਸਿਆ ਤੋਂ ਨਿਜਾਤ ਨਹੀਂ ਮਿਲੀ ਹੈ ਨਗਰ ਨਿਗਮ ਦਾ ਬੋਝਾ ਖਾਲੀ ਹੈ ਜਿਸ ਕਰਕੇ 8 ਸਾਲ ਬਾਅਦ ਵੀ ਗੰਦੇ ਨਾਲੇ ਦੀ ਸਮਰੱਥਾ ਨਹੀਂ ਵਧਾਈ ਜਾ ਸਕੀ ਹੈ ਸਾਲ 2017 ਦੌਰਾਨ ਤਾਂ ਪਾਣੀ ਦੇ ਵਧੇਰੇ ਦਬਾਅ ਕਾਰਨ ਗੰਦਾ ਨਾਲਾ ਤਿੰਨ ਵਾਰ ਟੁੱਟ ਚੁੱਕਿਆ ਹੈ ਪਤਾ ਲੱਗਿਆ ਹੈ ਕਿ ਨਗਰ ਨਿਗਮ ਨੇ ਸਾਲ 2009 ‘ਚ 20 ਕਰੋੜ ਦੀ ਲਾਗਤ ਨਾਲ ਇਹ ਸਮਰੱਥਾ ਵਧਾਉਣ ਦਾ ਫੈਸਲਾ ਲਿਆ ਸੀ ਪਰ ਫੰਡ ਨਾ ਹੋਣ ਕਰਕੇ ਮਸਲੇ ਜਿਓਂ ਦੇ ਤਿਓਂ ਹਨ ਹੁਣ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਸ਼ਹਿਰ ਦੇ ਇੱਕ ਦਰਜਨਾਂ ਇਲਾਕੇ ਸਮੁੰਦਰ ਦਾ ਰੂਪ ਧਾਰਨ ਕਰ ਜਾਂਦੇ ਹਨ ਖਾਸ ਤੌਰ ਤੇ ਸਿਰਕੀ ਬਜਾਰ ਵਿਚਲਾ ਪਾਣੀ ਤਾਂ ਕਈ ਕਈ ਦਿਨ ਖਲੋਤਾ ਰਹਿੰਦਾ ਹੈ। (Bathinda News)
ਹਾਲਾਂਕਿ ਸਿਰਕੀ ਬਜ਼ਾਰ ਨੂੰ ਉਮੀਦ ਸੀ ਕਿ ਏਸ ਵਰ੍ਹੇ ਉਨ੍ਹਾਂ ਦਾ ਖਹਿੜਾ ਗੰਦੇ ਪਾਣੀ ਦੇ ਛੰਪੜ ਤੋਂ ਛੁੱਟ ਜਾਏਗਾ ਪਰ ਅਜਿਹਾ ਹੋ ਨਾ ਸਕਿਆ ਸੂਤਰ ਦੱਸਦੇ ਹਨ ਕਿ 2009 ‘ਚ 3 ਕਰੋੜ ਦੀ ਲਾਗਤ ਨਾਲ ਜੀ.ਟੀ.ਰੋਡ ਤੇ ਸਟਾਰਮ  ਸੀਵਰੇਜ ਤਾਂ ਵਿਛਾ ਦਿੱਤਾ ਪਰ ਸਲੇਜ ਕੈਰੀਅਰ ਦੀਆਂ ਪੁਰਾਣੀ ਪਾਈਪਾਂ ਦੀ ਸਮਰੱਥਾ ਨਾ ਵਧੀ ਜਿਸ ਕਰਕੇ ਵੀ ਮੁਸ਼ਕਿਲਾਂ ਦਰਪੇਸ਼ ਹਨ। (Bathinda News)
ਬਗੈਰ ਯੋਜਨਾ ਵਾਲੇ ਪ੍ਰਜੈਕਟ ਮੁਸੀਬਤ ਬਣੇ | Bathinda News
ਆਮ ਆਦਮੀ ਪਾਰਟੀ ਦੇ ਨੇਤਾ ਅਮ੍ਰਿਤ ਅਗਰਵਾਲ ਦਾ ਕਹਿਣਾ ਸੀ ਕਿ ਬਗੈਰ ਯੋਜਨਾ ਤੋਂ ਬਣੇ ਪ੍ਰਜੈਕਟ ਲੋਕਾਂ ਲਈ ਮੁਸੀਬਤ ਬਣੇ ਹੋਏ ਹਨ ਉਨ੍ਹਾਂ ਆਖਿਆ ਕਿ ਅਸਲ ‘ਚ ਸ਼ਹਿਰ ਵਾਸੀ ਹਕੂਮਤਾਂ ਦੇ ਏਜੰਡੇ ‘ਤੇ ਨਹੀਂ ਜੇ ਹੁੰਦੇ ਤਾਂ ਇੰਜ ਨਹੀਂ ਹੋਣਾ ਸੀ।
ਪ੍ਰਜੈਕਟਾਂ ‘ਤੇ ਕੰਮ ਜਾਰੀ: ਮੇਅਰ | Bathinda News
ਮੇਅਰ ਬਲਵੰਤ ਰਾਏ ਨਾਥ  ਦਾ ਕਹਿਣਾ ਸੀ ਕਿ ਸ਼ਹਿਰ ‘ਚ ਪੁਰਾਣਾ ਵੱਖ ਵੱਖ ਪ੍ਰਜੈਕਟਾਂ ਤੇ ਕੰਮ ਚੱਲ ਰਿਹਾ ਹੈ ਉਨ੍ਹਾਂ ਦਾਅਵਾ ਕੀਤਾ ਕਿ ਜਿਸ ਤੇਜੀ ਨਾਲ ਕੰਮ ਚੱਲ ਰਿਹਾ ਹੈ ਉਸ ਮੁਤਾਬਿਕ ਜਲਦੀ ਹੀ ਕੋਈ ਸਮੱਸਿਆ ਨਹੀਂ ਰਹੇਗੀ।
ਵਿਧਾਇਕਾਂ ਨੂੰ ਗੱਫ਼ੇ, ਕਿਸਾਨਾਂ ਨੂੰ ਧੱਕੇ
ਦਿੱਲੀ ‘ਚ ਧਰਨੇ ‘ਤੇ ਬੈਠੇ ਆਪਣੇ ਬਦਹਾਲ ਕਿਸਾਨਾਂ ਦੀ ਅਵਾਜ਼ ਨੂੰ ਅਣਸੁਣੀ ਕਰਦਿਆਂ ਤਾਮਿਲਨਾਡੂ ਸਰਕਾਰ ਨੇ ਆਪਣੇ ਵਿਧਾਇਕਾਂ ਦੀ ਤਨਖਾਹ ‘ਚ ਦੁੱਗਣਾ ਵਾਧਾ ਕੀਤਾ ਹੈ ਹੁਣ ਵਿਧਾਇਕਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ ਬਿਨਾ ਸ਼ੱਕ ਤਾਮਿਲਨਾਡੂ ਦਾ ਖੇਤੀ ਸੰਕਟ ਵੀ ਦੇਸ਼ ਦੇ ਹੋਰ ਹਿੱਸਿਆਂ ਵਾਂਗ ਹੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਇਸੇ ਸਰਕਾਰ ਨੇ ਕਿਸਾਨਾਂ ਦਾ ਇੱਕ ਲੱਖ ਰੁਪਏ ਕਰਜ਼ਾ ਮਾਫ਼ ਕਰਨ ਦਾ ਫੈਸਲਾ ਲਿਆ ਹੈ
ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਲੋਕਾਂ ਦੇ ਸੇਵਕ ਹੁੰਦੇ ਹਨ ਜਿਨ੍ਹਾਂ ਨੇ ਸੂਬੇ ਦੀ ਬਿਹਤਰੀ ‘ਚ ਆਪਣਾ ਸਹਿਯੋਗ ਦੇਣਾ ਹੁੰਦਾ ਹੈ ਪਰ ਪਿਛਲੇ 5-7 ਸਾਲਾਂ ‘ਚ ਸਾਂਸਦਾਂ ਤੇ ਵਿਧਾਇਕਾਂ ਦਾ ਧਿਆਨ ਸੇਵਾ ਵੱਲ ਘੱਟ ਤੇ ਤਨਖਾਹ ਭੱਤਿਆਂ ਵੱਲ ਜ਼ਿਆਦਾ ਗਿਆ ਹੈ
ਕਦੇ ਗਾਂਧੀ ਜੀ ਤੇ ਸ਼ਾਸਤਰੀ ਜੀ ਵਰਗੇ ਆਗੂ ਹੁੰਦੇ ਸਨ ਜੋ ਦੇਸ਼ ਖਾਤਰ ਵਰਤ ਰੱਖ ਕੇ ਅੰਨ ਬਚਾਉਂਦੇ ਸਨ ਸਾਂਸਦਾਂ /ਵਿਧਾਇਕਾਂ ਦੀ 50 ਹਜ਼ਾਰ ਰੁਪਏ ਤਨਖਾਹ ਕੋਈ ਘੱਟ ਨਹੀਂ ਤਨਖਾਹ ਤੋਂ ਇਲਾਵਾ ਉਹਨਾਂ ਨੂੰ ਭੱਤੇ ਵੀ ਮਿਲਦੇ ਹਨ ਤਨਾਖਾਹ ਤੋਂ ਦੁੱਗਣੇ -ਤਿੱਗਣੇ ਹਨ ਤਨਖਾਹਾਂ ਵਧਾਉਣ ਦਾ ਰਿਵਾਜ ਇੱਕ ਸੂਬੇ ਤੋਂ ਸ਼ੁਰੂ ਹੁੰਦਾ ਹੈ ਤਾਂ ਦੂਜੇ ਸੂਬਿਆਂ ‘ਚ ਵੀ ਇਹ ਮੰਗ ਜ਼ੋਰ ਫੜ੍ਹ ਜਾਂਦੀ ਹੈ
ਸਭ ਤੋਂ ਸਿਰਾ ਤੋਂ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਲਾ ਦਿੱਤਾ ਸੀ ਜਿਸ ਨੇ ਆਪਣੇ ਵਿਧਾਇਕਾਂ ਦੀ ਤਨਖਾਹ ਲਗਭਗ 4 ਗੁਣਾਂ ਕਰਦਿਆਂ 2.10 ਲੱਖ ਰੁਪਏ ਪ੍ਰਤੀ ਮਹੀਨਾ ਦਾ ਬਿੱਲ ਪਾਸ ਕਰ ਦਿੱਤਾ ਇਹ ਤਾਂ ਕੇਂਦਰ ਸਰਕਾਰ ਨੇ ਹੀ ਬਿੱਲ ਵਾਪਸ ਮੋੜ ਦਿੱਤਾ ਸੀ ਨਹੀਂ ਤਾਂ ਦਿੱਲੀ ਦੇ ਵਿਧਾਇਕਾਂ ਦੀ ਬਰਾਬਰੀ ਲਈ ਵੀ ਮੰਗ ਉੱਠ ਖੜ੍ਹਨੀ ਸੀ ਦਰਅਸਲ ਰਾਜਨੀਤੀ ਦੀ ਪਰਿਭਾਸ਼ਾ ਹੀ ਬਦਲ ਗਈ ਹੈ
ਰਾਜ ਮਾਣਨ ਦੀ ਨੀਤੀ ਬਣੀ
ਰਾਜ ਚਲਾਉਣ ਨਾਲੋਂ ਇਹ ਰਾਜ ਮਾਣਨ ਦੀ ਨੀਤੀ ਬਣ ਗਈ ਹੈ ਮੋਟੀ ਤਨਖਾਹ, ਨੌਕਰ, ਨਿੱਜੀ ਸਹਾਇਕ, ਗੱਡੀ, ਗੰਨਮੈਨ, ਡਰਾਇਵਰ ਆਦਿ ਸਹੁਲਤਾਂ ਵਿਧਾਇਕ ਨੂੰ ਕੰਮ ਕਰਨ ਲਈ ਮਿਲਦੀਆਂ ਹਨ ਸਾਂਸਦਾਂ ਵਿਧਾਇਕਾਂ ਨੇ ਖਾਣਾ ਵੀ ਮਾਮੂਲੀ ਰੇਟਾਂ ‘ਤੇ ਮੁਹੱਈਆ ਹੁੰਦਾ ਹੈ ਇਸ ਦੇ ਬਾਵਜ਼ੂਦ ਤਨਖਾਹਾਂ ‘ਚ ਵਾਧੇ ਲਈ ਵਿਧਾਇਕਾਂ ਦੀ ਵਿਆਕਲੁਤਾ ਨਾਕਾਰਾਤਮਕ ਰੁਝਾਨ ਹੈ
ਵਿਧਾਇਕ ਦੇਸ਼ ਸੇਵਾ ਨੂੰ ਪਹਿਲ ਦੇਣ ਤੇ ਦੇਸ਼ ਲਈ ਤਿਆਗ ਦੀ ਭਾਵਨਾ ਨਾਲ ਕੰਮ ਕਰਨ ਤਾਂ ਕਿ ਸੂਬਿਆਂ ਦੇ ਖਜ਼ਾਨੇ ‘ਤੇ ਗੈਰ ਜ਼ਰੂਰੀ ਬੋਝ ਨਾ ਪਵੇ ਅਜੇ ਵੀ ਗਿਣਤੀ ਦੇ ਵਿਧਾਇਕ ਜਾਂ ਮੁੱਖ ਮੰਤਰੀ ਹਨ ਜੋ ਆਪਣੀ ਤਨਖਾਹ ਵੀ ਲੋਕਾਂ ਦੀ ਭਲਾਈ ‘ਚ ਲਾ ਦਿੰਦੇ ਹਨ ਵਿਧਾਇਕ ਦੇ ਪੰਜ ਸਾਲ ਸੇਵਾ ਦੇ ਹੋਣੇ ਚਾਹੀਦੇ ਹਨ ਨਾ ਕਿ ਮੌਜਾਂ ਦੇ ਖੇਤੀ ਤੇ ਵਪਾਰ ‘ ਆਈ ਗਿਰਾਵਟ ਚਿੰਤਾ ਦਾ ਵਿਸ਼ਾ ਹੈ ਵਿਧਾਇਕ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਕਿਸਾਨਾਂ ਦੀ ਆਰਥਿਕ ਸਹਾਇਤਾ ਕਰਨ ਦੀ ਮਿਸਾਲ ਬਣਨ ਤਾਂ ਦੇਸ਼ ਤਰੱਕੀ ਕਰ ਸਕਦਾ ਹੈ ਇੰਨਾ ਹੀ ਵਿਧਾਇਕ ਆਪਣੇ ਗੈਰ ਜ਼ਰੂਰੀ ਖਰਚਿਆਂ ਨੂੰ ਘਟਾ ਕੇ ਦੇਸ਼ ਦਾ ਪੈਸਾ ਸੰਜਮ ਨਾਲ ਖਰਚਣ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੌਲੇ-ਰੱਪੇ ਕਾਰਨ ਲੋਕ ਸਭਾ ‘ਚ ਨਹੀਂ ਹੋਇਆ ਪ੍ਰਸ਼ਨਕਾਲ
ਨਵੀਂ ਦਿੱਲੀ:ਲੋਕ ਸਭਾ ‘ਚ ਕਿਸਾਨਾਂ ਦੇ ਮੁੱਦੇ ‘ਤੇ ਵਿਰੋਧੀ ਧਿਰ ਦੇ ਰੌਲੇ-ਰੱਪੇ ਨੂੰ ਲੈ ਕੇ ਸਦਨ ‘ਚ ਅੱਜ ਪ੍ਰਸ਼ਨਕਾਲ ਨਹੀਂ ਹੋ ਸਕਿਆ ਤੇ ਸਦਨ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰਨੀ ਦਿੱਤੀ ਗਈ ਲਗਭਗ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਣ ‘ਤੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਸਭ ਤੋਂ ਪਹਿਲਾਂ ਭਾਰਤੀ ਸੰਸਦੀ ਵਫ਼ਦ ਦੀ ਰੂਸ ਯਾਤਰਾ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੀ ਅਗਵਾਈ ‘ਚ ਹੋਏ ਇਸ ਦੌਰੇ ਨਾਲ ਦੋਵਾਂ ਮਹਾਨ ਦੇਸ਼ਾਂ ਦੀ ਦੋਸਤੀ ਹੋਰ ਮਜ਼ਬੂਤ ਹੋਈ ਹੈ ਇਸ ਤੋਂ ਬਾਅਦ ਜਿਵੇਂ ਹੀ ਸਪੀਕਰ ਨੇ ਪ੍ਰਸ਼ਨਕਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਉਵੇਂ ਹੀ ਵਿਰੋਧੀ ਮੈਂਬਰ ਪ੍ਰਸ਼ਨਕਾਲ ਰੱਦ ਕਰਕੇ ਕਿਸਾਨਾਂ ਦੇ ਮੁੱਦੇ ‘ਤੇ ਤੁਰੰਤ ਚਰਚਾ ਕਰਵਾਉਣ ਦੀ ਮੰਗ ਕਰਨ ਲੱਗੇ
ਕਾਂਗਰਸ, ਤ੍ਰਿਣਮੂਲ ਕਾਂਗਰਸ, ਖੱਬੇਪੱਖੀ ਦਲ, ਕੌਮੀ ਜਨਤਾ ਦਲ ਆਦਿ ਦੇ ਮੈਂਬਰ ਆਸਣ ਸਾਹਮਣੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ ਇਸ ‘ਤੇ ਸੰਸਦੀ ਕਾਰਜਕਾਰੀ ਮੰਤਰੀ ਅਨੰਤ ਕੁਮਾਰ ਨੇ ਕਾਂਗਰਸ ਦੇ ਆਗੂ ਮਲਿੱਕਾਅਰਜੁਜਨ ਖੜਗੇ ਨੂੰ ਅਪੀਲ ਕੀਤੀ ਕਿ ਖੇਤੀ ਸੰਕਟ ਸਬੰਧੀ ਸਦਨ ਦੀ ਕਾਰਜ ਸੂਚੀ ‘ਚ ਨਿਯਮ 193 ਤਹਿਤ ਚਰਚਾ ਸੁੱਚੀਬੱਧ ਹੈ ਜਿਸ ‘ਚ ਵਿਰੋਧੀ ਕਿਸਾਨਾਂ ਦੇ ਸੰਕਟ, ਉਨ੍ਹਾਂ ਦੀ ਚੁਣੌਤੀਆਂ ‘ਤੇ ਚਰਚਾ ਕਰਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਕਿਸਾਨਾਂ ਨੂੰ ਗੋਲੀ ਮਾਰਨਾ ਬੰਦ ਕਰੋ, ਝੂਠੇ ਵਾਅਦੇ ਬੰਦ ਕਰੋ, ਐੱਮਐੱਸਪੀ ਦਾ ਕੀ ਹੋਇਆ’ ਆਦਿ ਨਾਅਰੇ ਲਾਉਣਾ ਜਾਰੀ ਰੱਖਿਆ ਮੰਗਲਵਾਰ ਨੂੰ ਵੀ ਇਸ ਮੁੱਦੇ ‘ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਨਹੀਂ ਚੱਲੀ ਸੀ
ਰਾਜ ਸਭਾ ‘ਚ ਉੱਠਿਆ ਕਿਸਾਨ ਮੁੱਦਾ
ਨਵੀਂ ਦਿੱਲੀ ਦੇਸ਼ ਭਰ ਅੰਦੋਲਨ ਕਿਸਾਨਾਂ ਦਾ ਮੁੱਦਾ ਚੁੱਕਦਿਆਂ ਰਾਜ ਸਭਾ ‘ਚ ਅਨੇਕ ਮੈਂਬਰਾਂ ਨੇ ਸਰਕਾਰ ਤੋਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੀ ਉੱਚਿਤ ਕੀਮਤ ਦੇਣ ਦੀ ਮੰਗ ਕੀਤੀ, ਜਿਸ ਨਾਲ ਉਨ੍ਹਾਂ ਨੂੰ ਖੁਦਖੁਸ਼ੀ ਵਰਗੇ ਗੰਭੀਰ ਕਦਮ ਨਾ ਚੁੱਕਣੇ ਪੈਣ ਜਨਤਾ ਦਲ ਯੂ ਦੇ ਸ਼ਰਦ ਯਾਦਵ, ਕਾਂਗਰਸ ਦੇ ਦਿਗਵਿਜੇ ਸਿੰਘ, ਜਦਯੂ ਦੇ ਅਲੀ ਅਨਵਰ ਅੰਸਾਰੀ ਤੇ ਸਮਾਜਵਾਦੀ ਪਾਰਟੀ ਦੇ ਨਰੇਸ਼ ਅਗਰਵਾਲ ਨੇ ਸਵੇਰੇ ਸਿਫ਼ਰ ਕਾਲ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਕਿ ਉਨ੍ਹਾਂ ਨੇ ਨਿਯਮ 267 ਤਹਿਤ ਨੋਟਿਸ ਦਿੱਤਾ ਹੈ ਤੇ ਸਦਨ ‘ਚ ਵਿਧਾਈ ਕੰਮਕਾਜ ਰੋਕ ਕੇ  ਕਿਸਾਨਾਂ ਦੇ ਮੁੱਦਿਆਂ ‘ਤੇ ਚਰਚਾ ਕਰਵਾਈ ਜਾਣੀ ਚਾਹਦੀ ਹੈ ਕਈ ਹੋਰ ਪਾਰਟੀਆਂ ਦੇ ਮੈਂਬਰਾਂ ਨੇ ਵੀ ਉਨ੍ਹਾਂ ਦੀ ਮੰਗ ਦੀ ਹਮਾਇਤ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਸ਼ਟਰੀ ਸਮੱਸਿਆਵਾਂ ਬਣਨ ਮੁੱਦਾ
ਰਾਜਨੇਤਾ ਸਿਰਫ਼ ਧਰਮ ਤੇ ਜਾਤੀ ਅਧਾਰਤ ਹੀ ਕਰ ਰਹੇ ਹਨ ਰਾਜਨੀਤੀ | National Problems
ਦੇਸ਼ ਦੇ ਪੂਰਬੀ-ਉੱਤਰੀ ਰਾਜਾਂ ‘ਚ ਹੜ੍ਹਾਂ ਨਾਲ 26  ਜ਼ਿਲ੍ਹਿਆਂ ਦੇ ਲੱਖਾਂ ਲੋਕ ਪ੍ਰਭਾਵਿਤ ਹਨ ਭਾਰੀ ਮੀਂਹ ਕਾਰਨ ਜਾਨ-ਮਾਲ ਦੋਵਾਂ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋ ਰਿਹਾ ਹੈ ਕਾਜੀਰੰਗਾ ਨੈਸ਼ਨਲ ਪਾਰਕ ਦੇ ਜੀਵ-ਜੰਤੂਆਂ ਦਾ ਜੀਵਨ ਖਤਰੇ ‘ਚ ਪਿਆ ਹੋਇਆ ਹੈ ਸੰਸਦ ‘ਚ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਹੜ੍ਹਾਂ ਅਤੇ ਉਨ੍ਹਾਂ ਨਾਲ ਹੋ ਰਹੇ ਨੁਕਸਾਨ ਨੂੰ ਲੈ ਕੇ ਆਪਣੀ ਚੁੱਪ ਨਹੀਂ ਤੋੜੀ ਕਿਉਂਕਿ ਸਾਂਸਦ ਅਜੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀਆਂ ਚੋਣਾਂ ‘ਚ ਰੁੱਝੇ ਹਨ ਰਾਜਨੇਤਾ ਸਿਰਫ਼ ਧਰਮ ਤੇ ਜਾਤੀ ਅਧਾਰਤ ਰਾਜਨੀਤੀ ਹੀ ਕਰ ਰਹੇ ਹਨ।
ਕਿਸੇ ਵੀ ਪਾਰਟੀ ਦੀਆਂ ਰਾਜਨੀਤਕ ਸਭਾਵਾਂ ‘ਚ ਹੜ੍ਹਾਂ ਜਾਂ ਕੁਦਰਤੀ ਆਫ਼ਤਾਂ ਦਾ ਕੋਈ ਜ਼ਿਕਰ ਨਹੀਂ ਹੁੰਦਾ ਆਸਾਮ ਅੰਦਰ ਹੜ੍ਹਾਂ ਕਾਰਨ ਕਈ ਥਾਵਾਂ ‘ਤੇ ਪੀਣ ਵਾਲੇ ਪਾਣੀ ਦੀ ਕਿੱਲਤ ਖੜ੍ਹੀ ਹੋ ਗਈ ਹੈ ਅਜੇ ਰਾਜਨੀਤਕ ਲੋਕ ਖਾਣ-ਪੀਣ ਵਾਲੀਆਂ ਚੀਜਾਂ ‘ਤੇ ਮਹਿੰਗਾਈ ਦੀ ਗੱਲ ਤਾਂ ਕਰ ਰਹੇ ਹਨ, ਪਰੰਤੂ ਉਹ ਵੀ ਸਮੱਸਿਆ ਦੇ ਮੁਕੰਮਲ ਹੱਲ ਦੇ ਇੱਛੁਕ ਨਹੀਂ ਹਨ ਮਨੁੱਖੀ ਮੁੱਦੇ ਸਿਰਫ਼ ਵੋਟਾਂ ਬਟੋਰਨ ਤੱਕ ਸਿਮਟ ਕੇ ਰਹਿ ਗਏ ਹਨ ਵੋਟਾਂ ਨਹੀਂ ਮਿਲਦੀਆਂ ਤਾਂ ਕੋਈ ਪਰਵਾਹ ਨਹੀਂ ਕੀਤੀ ਜਾਂਦੀ। (National Problems)
ਵੋਟਾਂ ਮਿਲ ਜਾਂਦੀਆਂ ਹਨ ਤਾਂ ਆਪਣਿਆਂ-ਪਰਾਇਆਂ ‘ਚ ਸੱਤਾ ਸੁਖ ਵੰਡਿਆ ਜਾਂਦਾ ਹੈ ਜੋ ਸਰਕਾਰ ਦੇ ਚਹੇਤੇ ਹਨ ਉਨ੍ਹਾਂ ਦੀਆਂ ਮੌਜਾਂ, ਬਾਕੀ ਸਭ ਪਰੇਸ਼ਾਨ ਰਹਿੰਦੇ ਹਨ ਅਜੇ ਹੜ੍ਹਾਂ ਦੀ ਹਾਲਤ ‘ਚ ਸਭ ਤੋਂ ਪਹਿਲਾਂ ਪੀੜਤਾਂ ਲਈ ਸੁਰੱਖਿਅਤ ਆਸਰਾ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਉਸ ਤੋਂ ਬਾਦ ਭੋਜਨ ਤੇ ਦਵਾਈਆਂ ਦਾ ਪ੍ਰਬੰਧ ਕੀਤਾ ਜਾਣਾ ਬੇਹੱਦ ਮਹੱਤਵਪੂਰਨ ਹੈ ਇਹ ਗੱਲ ਵੀ ਵਿਚਾਰਨ ਵਾਲੀ ਹੈ ਕਿ ਅਜ਼ਾਦੀ ਦੇ 71 ਵਰ੍ਹਿਆਂ ਬਾਦ ਵੀ ਹੜ੍ਹਾਂ ਦੀ ਰੋਕਥਾਮ ਲਈ ਕੋਈ ਨੀਤੀ ਤੇ ਪ੍ਰੋਗਰਾਮ ਨਹੀਂ ਬਣ ਸਕਿਆ। (National Problems)
ਪਾਣੀ ਦੀ ਘਾਟ ਤੇ ਬਹੁਤਾਤ ਸੰਕਟ ਬਣੇ | National Problems
ਪਾਣੀ ਦੀ ਘਾਟ ਤੇ ਬਹੁਤਾਤ ਇੱਕੋ ਵੇਲੇ ਸੰਕਟ ਬਣੇ ਹੋਏ ਹਨ ਪਰੰਤੂ ਰਾਜਨੀਤੀ ਜਾਤੀ ਤੇ ਧਰਮ ਦੇ ਰਾਗ ਅਲਾਪ ਰਹੀ ਹੈ ਵਾਰ-ਵਾਰ ਮੀਡੀਆ ਵੀ ਇਨ੍ਹਾਂ ਦੋ ਗੱਲਾਂ ਦਾ ਰੌਲ਼ਾ ਪਾ ਰਿਹਾ ਹੈ ਭਾਰਤੀ ਰਾਜਨੀਤੀ ਦਾ ਚਰਿੱਤਰ ਬੇਹੱਦ ਪੱਧਰਾ ਹੋ ਚੱਲਿਆ ਹੈ, ਇਸ ਅੰਦਰ ਆਮ ਜਨਤਾ ਦੀਆਂ ਮੁਸੀਬਤਾਂ ਤੇ ਉਨ੍ਹਾਂ ਦੀ ਮੱਦਦ ਦੀ ਕਿਤੇ ਕੋਈ ਚਾਹਤ ਨਹੀਂ ਹੈ ਰਾਜਨੀਤੀ ਦਲਾਲਾਂ, ਠੇਕੇਦਾਰਾਂ, ਮਾਫ਼ੀਆ, ਫ਼ਿਰਕਿਆਂ ਤੇ ਜਾਤੀ ਦੇ ਪੈਰੋਕਾਰਾਂ ਦੀ ਗੁਲਾਮ ਬਣ ਕੇ ਰਹਿ ਗਈ ਹੈ।
ਦੇਸ਼ ਅੰਦਰ ਹੁਣ ਹਾਲਾਤ ਅਜਿਹੇ ਹਨ ਕਿ ਰਾਜਨੀਤੀ ਆਪਣਾ ਚਰਿੱਤਰ ਬਦਲ ਵੀ ਸਕਦੀ ਹੈ ਗਰੀਬਾਂ, ਹਿੰਸਾਗ੍ਰਸਤ ਲੋਕਾਂ ਦੀ ਬਿਨਾ ਸਵਾਰਥ ਮੱਦਦ ਕੀਤੀ ਜਾਵੇ ਰਾਸ਼ਟਰੀ ਮੁੱਦਿਆਂ ‘ਚ ਕਲਿਆਣਕਾਰੀ ਮੁੱਦਿਆਂ ਨੂੰ ਪਹਿਲ ਦਿੱਤੀ ਜਾਵੇ ਭ੍ਰਿਸ਼ਟਾਚਾਰ ਤੇ ਸੱਤਾ ਦੀ ਭੁੱਖ ਵਾਲੀ ਰਾਜਨੀਤੀ ਦਾ ਦਮਨ ਕੀਤਾ ਜਾਵੇ ਸੰਵੇਦਨਸ਼ੀਲ ਆਗੂ ਪੈਦਾ ਕੀਤੇ ਜਾਣ ਕਾਰੋਬਾਰੀ ਤੇ ਰਾਜਸੀ ਸੋਚ ਰੱਖਣ ਵਾਲੇ ਆਗੂਆਂ ਤੋਂ ਕਿਨਾਰਾ ਕੀਤਾ ਜਾਵੇ ਤਾਂ ਹੀ ਦੇਸ਼ ‘ਚ ਸਮੁੱਚੇ ਵਿਕਾਸ ਦਾ ਸੁਫ਼ਨਾ ਪੂਰਾ ਹੋਵੇਗਾ।
ਨਵੀਂ ਦਿੱਲੀ: ਵਸਤੂ ਅਤੇ ਸੇਵਾ ਟੈਕਸ (ਜੀਐੱਸਟੀ) ਲਾਗੂ ਕਰਨ ਨੂੰ ਲੈ ਕੇ ਹੋ ਰਹੇ ਵਿਰੋਧ ਵਿਚਕਾਰ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਕਿ ਕੁਝ ਨਵਾਂ ਕਰਨ ‘ਤੇ ਸ਼ੁਰੂ ਵਿੱਚ ਦਿੱਕਤਾਂ ਆਉਂਦੀਆਂ ਹਨ, ਪਰ ਉਸ ਵਿੱਚ ਸੁਧਾਰ ਕੀਤਾ ਜਾਂਦਾ ਹੈ। ਜੀਐੱਸਟੀ ਲਾਗੂ ਹੋਣ ਤੋਂ ਕੁਝ ਘੰਟੇ ਪਹਿਲਾਂ ਇੱਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਜੇਟਲੀ ਨੇ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਕਿਸੇ ਬਿੱਲ ‘ਤੇ ਇੰਨੀ ਬਹਿਸ ਨਹੀਂ ਹੋਈ, ਜਿੰਨੀ ਜੀਐੱਸਟੀ ‘ਤੇ ਹੋਈ ਹੈ। ਇਸ ਦੇ ਲਾਗੂ ਹੋਣ  ਨੂੰ ਵੱਡਾ ਮੌਕਾ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਵੱਡੇ ਕਦਮਾਂ ਨਾਲ ਹੀ ਦੇਸ਼ ਦੀ ਤਕਦੀਰ ਬਦਲਦੀ ਹੈ।
ਨੇਤਾਵਾਂ ਦੀ ਅਹਿਮ ਭੂਮਿਕਾ
ਇਸ ਨੂੰ ਲਾਗੂ ਕਰਨ ਕਰਨ ਵਿੱਚ ਕਈ ਆਗੂਆਂ ਦੀ ਅਹਿਮ ਭੂਮਿਕਾ ਰਹੀ ਹੈ। ਕਈ ਰਾਜਾਂ ਦੇ ਮੰਤਰੀਆਂ ਨੇ ਇਸ ਨੂੰ ਪਾਸ ਕਰਾਉਣ ਵਿੱਚ ਕਾਫ਼ੀ ਮੱਦਦ ਕੀਤੀ ਹੈ। ਇਸ ‘ਤੇ ਸਭ ਦੀ ਸਹਿਮਤੀ ਲਈ ਸਰਕਾਰ ਨੇ ਕਈ ਬੈਠਕਾਂ ਕੀਤੀਆਂ। ਕਈ ਬੈਠਕਾਂ ਤਾਂ ਦੋ ਤਿੰਨ ਦਿਨ ਤੱਕ ਚੱਲੀਆਂ। ਦੇਸ਼ ਦੀ ਅਜ਼ਾਦੀ ਤੋਂ ਬਾਅਦ ਜੀਐੱਸਟੀ ਨੂੰ ਸਭ ਤੋਂ ਵੱਡੇ ਆਰਥਿਕ ਸੁਧਾਰ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ। ਜੇਟਲੀ ਨੇ ਕਿਹਾ ਕਿ ਜੀਐੱਸਟੀ ‘ਤੇ ਸਭ ਕੁਝ ਕੇਂਦਰ ਨੇ ਤੈਅ ਨਹੀਂ ਕੀਤਾ। ਕੇਂਦਰ ਸਰਕਾਰ ਦੇ ਨਾਲ 31 ਰਾਜ ਸਰਕਾਰਾਂ ਨੇ ਕਈ ਗੇੜ ਦੀਆਂ ਬੈਠਕਾਂ ਤੋਂ ਬਾਅਦ ਇਸ ‘ਤੇ ਆਮ ਸਹਿਮਤੀ ਬਣਾਈ ਹੈ।
ਰਾਸ਼ਟਰਪਤੀ ਨੂੰ ਭੇਜੇ ਜਾਣ ਵਾਲੀ ਰਾਏ ਲਈ ਹੋਵੇਗੀ ਸੁਣਵਾਈ
ਨਵੀਂ ਦਿੱਲੀ: ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਨੂੰ ਜ਼ੋਰਦਾਰ ਝਟਕਾ ਲੱਗਿਆ ਹੈ। ਆਫਿਸ ਆਫ਼ ਪ੍ਰੋਫਿਟ ਮਾਮਲੇ ਵਿੱਚ ਜਾਰੀ ਚੋਣ ਕਮਿਸ਼ਨ ਨੇ ਅੰਤਰਿਮ ਆਦੇਸ਼ ਵਿੱਚ ਆਮ ਆਦਮੀ ਪਾਰਟੀ ਦੀਆਂ ਦਲੀਲਾਂ ਰੱਦ ਕਰ ਦਿੱਤੀਆਂ ਹਨ। ਦਿੱਲੀ ਹਾਈਕੋਰਟ ਪਹਿਲਾਂ ਹੀ ਵਿਧਾਇਕਾਂ ਦੀ ਰੱਫੜ ਵਾਲੇ ਅਹੁਦੇ ‘ਤੇ ਨਿਯੁਕਤੀ ਨੂੰ ਨਜਾਇਜ਼ ਠਹਿਰਾ ਚੁੱਕੀ ਹੈ।
ਚੋਣ ਕਮਿਸ਼ਨ ਲਾਭ ਦੇ ਅਹੁਦੇਦ ੇ ਮਾਮਲੇ ਵਿੱਚ ਸੁਣਵਾਈ ਕਰ ਰਿਹਾ ਹੈ। ਆਮ ਆਦਮੀ ਪਾਰਟੀ ਨੇ ਅਪੀਲ ਕੀਤੀ ਸੀ ਕਿ ਜਦੋਂ ਦਿੱਲੀ ਹਾਈਕੋਰਟ ਨੇ ਨਿਯੁਕਤੀਆਂ ਹੀ ਰੱਦ ਕਰ ਦਿੱਤੀਆਂ ਤਾਂ ਹੁਦ ਕਮਿਸ਼ਨ ਦੀ ਸੁਣਵਾਈ ਕਰਨ ਦਾ ਨਾ ਕੋਈ ਉੱਚਿਤ ਹੈ ਅਤੇ ਨਾ ਹੀ ਜ਼ਰੂਰਤ। ਕਮਿਸ਼ਨ ਨੇ ਇਸ ਦਲੀਲ ਅਤੇ ਅਪੀਲ ਨੂੰ ਨਕਾਰ ਦਿੱਤਾ ਹੈ। ਹੁਣ ਰਾਸ਼ਟਰਪਤੀ ਨੂੰ ਭੇਜੀ ਜਾਣ ਵਾਲੀ ਰਾਏ ਲਈ ਸੁਣਵਾਈ ਹੋਵੇਗੀ। ਸੁਣਵਾਈ ਤੋਂ ਬਾਅਦ ਕਮਿਸ਼ਨ ਰਾਸ਼ਟਰਪਤੀ ਨੂੰ ਆਪਣਾ ਮਤ ਭੇਜੇਗਾ ਕਿ ਇਨ੍ਹਾਂ ਵਿਧਾਇਕਾਂ ਦੀ
ਨਿਯੁਕਤੀ ਦੀ ਪ੍ਰਮਾਣਿਕਤਾ ‘ਤੇ ਉੱਠੇ ਸਵਾਲਾਂ ਦੇ ਜਵਾਬ ਕੀ ਹਨ। ਨਾਲ ਹੀ ਇਨ੍ਹਾਂ ਦੀ ਮੈਂਬਰਸ਼ਿਪ ਦਾ ਕੀ ਹੋਵੇ?
ਖੇਤਰੀ ਵਿਧਾਇਕ ਸਿਰਫ਼ ਇਸ ਸੰਮਤੀ ਦਾ ਮੈਂਬਰ ਹੀ ਬਣ ਸਕਦਾ ਹੈ ਜਾਂ ਨਿਯੁਕਤ ਕੀਤਾ ਜਾ ਸਕਦਾ ਹੈ। ਸਾਰੇ 27 ਵਿਧਾਇਕਾਂ ਨੂੰ ਹਰ ਹਸਪਤਾਲ ਵਿੱਚ ਦਫ਼ਤਰ ਦੀ ਜਗ੍ਹਾ ਦਿੱਤੀ ਗਈ ਹੈ। ਕਈ ਅਧਿਕਾਰੀ ਇਸ ‘ਤੇ ਆਪਣਾ ਵਿਰੋਧ ਵੀ ਪ੍ਰਗਟਾ ਚੁੱਕੇ ਹਨ।
ਸਮੱਸਿਆਵਾਂ ਦੇ ਹੱਲ ਲਈ ਸਾਂਝੇ ਯਤਨਾਂ ਦੀ ਲੋੜ
ਲੋਕਤੰਤਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਹੁੰਦੀ ਹੈ, ਜਿਸ ਵਿੱਚ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਜਵਾਬਦੇਹ ਹੋਣ ਦੇ ਨਾਲ-ਨਾਲ ਦੇਸ਼ ਤੇ ਸਮਾਜ ਨੂੰ ਵਿਕਾਸ ਵੱਲ ਲੈ ਜਾਣ ਵਾਲੇ ਰਥਵਾਨ ਹੁੰਦੇ ਹਨ । ਹਰ ਪੰਜ ਸਾਲ ਬਾਦ ਚੋਣਾਂ ਹੁੰਦੀਆਂ ਹਨ ਤੇ ਨਵਾਂ ਜਾਮਾ ਪਹਿਨ ਕੇ ਨਵੀਂ ਬਣੀ ਸਰਕਾਰ ਜਨਤਾ ਦੀ ਕਚਿਹਰੀ ‘ਚ ਸੇਵਾ ਕਰਨ ਲਈ ਹਾਜ਼ਰ ਹੋ ਜਾਂਦੀ ਹੈ, ਪਰੰਤੂ ‘ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ’ ਵਾਂਗ ਸੱਤਾਧਾਰੀ ਧਿਰਾਂ ਜੋ ਕਰ ਸਕਦੀਆਂ ਹਨ ਤੇ ਅਸਲ ‘ਚ ਜੋ ਕਰਨਾ ਚਾਹੀਦਾ ਹੈ ਉਸ ਵੱਲੋਂ ਅਵੇਸਲੀਆਂ ਹੋ ਕੇ ਜਨਤਾ ਦਾ ਧਿਆਨ ਭਟਕਾਉਣ ਦੀ ਚਾਰਾਜੋਈ ਕਰਨ ਲੱਗਦੀਆਂ ਹਨ ।
ਸਮੱਸਿਆਵਾਂ ਦੈਂਤ ਦਾ ਰੂਪ ਧਾਰ ਕੇ ਚਿੰਤਾ ਤੋਂ ਚਿੰਤਨ ਦੀ ਸਟੇਜ ‘ਤੇ ਪਹੁੰਚ ਚੁੱਕੀਆਂ ਹਨ । ਅੱਜ ਵੀ ਵਧੇਰੇ ਜਨਤਾ ਮੁੱਢਲੀਆਂ ਸਹੂਲਤਾਂ ਤੋਂ ਵਾਂਝੀ ਹੈ। ਅੱਜ ਵੀ ਅਜਿਹੇ ਇਲਾਕੇ ਹਨ ਜਿੱਥੇ ਸੜਕਾਂ ਨਹੀਂ ਹਨ, ਟ੍ਰਾਂਸਪੋਰਟ ਦੇ ਸਾਧਨ ਨਹੀਂ ਹਨ, ਵਿੱਦਿਆ ਤੇ ਸਿਹਤ ਸਹੂਲਤਾਂ ਪਹੁੰਚ ‘ਚ ਨਹੀਂ ਹਨ, ਪੀਣ ਵਾਲੇ ਪਾਣੀ ਦੀ ਕਿੱਲਤ ਹੈ, ਸੀਵਰੇਜ ਸਿਸਟਮ ਤੱਕ ਦਾ ਕੋਈ ਪ੍ਰਬੰਧ ਨਹੀਂ ਹੈ। ਗੰਦੀਆਂ ਬਸਤੀਆਂ ‘ਚ ਬਿਮਾਰੀਆਂ ਨਾਲ ਜੰਗ ਲੜਦੀ ਨਿੱਤ ਜ਼ਿੰਦਗੀ ਹਾਰਦੀ ਹੈ। ਪੁਲਿਸ ਜਿਸ ਦਾ ਕੰਮ ਜਨਤਾ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ, ਉਸ ਤੱਕ ਪਹੁੰਚ ਕਰਨ ਤੋਂ ਆਮ ਬੰਦਾ ਤ੍ਰਹਿੰਦਾ ਹੈ। ਪ੍ਰਸ਼ਾਸਨ ਤੱਕ ਪਹੁੰਚ ਸੁਖਾਲੀ ਨਹੀਂ।
ਦੇਸ਼ ਦੀ ਆਰਥਿਕਤਾ ਦਾ ਮੁੱਖ ਚਾਲਕ ਕਿਸਾਨ ਅੱਜ ਬੇਹੱਦ ਬੁਰੇ ਦੌਰ ‘ਚੋਂ ਗੁਜ਼ਰ ਰਿਹਾ ਹੈ। ਕਿਸਾਨ ਖੁਦਕੁਸ਼ੀਆਂ ਦਾ ਮਾਮਲਾ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਤ੍ਰਾਸਦੀ ਬਣ ਚੁੱਕਿਆ ਹੈ। ਲੋੜ ਹੈ ਬੁੱਧੀਜੀਵੀ ਵਰਗ ਨਾਲ ਰਾਜਸੀ ਬੈਠਕਾਂ ਕੀਤੀਆਂ ਜਾਣ ਤੇ ਖੁਦਕੁਸ਼ੀਆਂ ਦੇ ਅਸਲ ਕਾਰਨਾਂ ਦੀ ਜੜ ਫੜ ਕੇ ਨਵੇਂ ਸਿਰਿਓਂ ਕਿਸਾਨ ਤੇ ਕਿਸਾਨੀ ਹਿਤੈਸ਼ੀ ਨੀਤੀਆਂ ਉਲੀਕੀਆਂ ਜਾਣ । ਆਰਥਿਕ ਤੰਗੀ ਦੇ ਸ਼ਿਕਾਰ ਕਿਸਾਨ ਦੀ ਆਤਮਹੱਤਿਆ ਦਾ ਅਰਥ ਕੱਢਣਾ ਔਖਾ ਨਹੀਂ। ਕੋਈ ਦੋ ਰਾਵਾਂ ਨਹੀਂ ਕਿ ਲਾਗਤ ਦੇ ਮੁਕਾਬਲੇ ਖੇਤੀ ‘ਚ ਆਮਦਨੀ ਘੱਟ ਹੈ ਤੇ ਸਵਾਮੀਨਾਥਨ ਰਿਪੋਰਟ ਮੁਤਾਬਕ ਕਿਸਾਨਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ ।
ਮਹਿੰਗੇ ਬੀਜ਼, ਨਕਲੀ ਕੀਟਨਾਸ਼ਕ, ਆੜ੍ਹਤੀਆਂ ਦੇ ਕਰਜ਼ੇ ਦੀ ਮਾਰ, ਫ਼ਸਲਾਂ ਦੀਆਂ ਨਿਰਧਾਰਤ ਨਾਲੋਂ ਘੱਟ ਕੀਮਤਾਂ, ਵੇਲੇ ਸਿਰ ਭੁਗਤਾਨ ਨਾ ਕੀਤਾ ਜਾਣਾ ਆਦਿ ਮੋਟੇ ਕਾਰਨ ਹਨ, ਜੋ ਕਿਸਾਨ ਦੇ ਸਾਹ ਸੁਕਾਈ ਖੜ੍ਹੇ ਹਨ, ਪਰੰਤੂ ਸਿੱਕੇ ਦਾ ਦੂਜਾ ਪਹਿਲੂ ਵੀ ਹੈ, ਤੇ ਉਹ ਹੈ ਹਰ ਰੋਜ਼ ਬਦਲਦਾ ਸਮਾਜਿਕ ਢਾਂਚਾ । ਇੱਕ-ਦੂਜੇ ਨੂੰ ਵੇਖੋ-ਵੇਖੀ ਸਮਾਜਿਕ ਰੁਤਬਾ ਤੇ ਸ਼ਾਨੋ-ਸ਼ੌਕਤ ਕਾਇਮ ਰੱਖਣ ਲਈ ਚਾਦਰ ਨਾਲੋਂ ਵੱਧ ਪੈਰ ਪਸਾਰਨਾ, ਆਮਦਨੀ ਅੱਠ ਆਨੇ ਤੇ ਖਰਚਾ ਰੁਪੱਈਆ। ਅੱਜ ਪਿੰਡਾਂ ਦੀ ਨੁਹਾਰ ਪਹਿਲਾਂ ਨਾਲੋਂ ਪੂਰੀ ਤਰ੍ਹਾਂ ਬਦਲ ਚੁੱਕੀ ਹੈ । ਖੇਤਾਂ ‘ਚ ਵੱਡੀਆਂ ਕੋਠੀਆਂ, ਕੋਠੀਆਂ ਦੇ ਮੇਨ ਗੇਟ ਦੇ ਸਾਹਮਣੇ ਕਾਰ, ਮੋਟਰਸਾਇਕਲ ਤੇ ਏ.ਸੀ. ਤੱਕ ਹਰ ਘਰ ਤੱਕ ਪਹੁੰਚ ਚੁੱਕੇ ਹਨ।
ਵਿਆਹਾਂ ‘ਤੇ ਅੱਤ ਦਾ ਖ਼ਰਚਾ ਕੀਤਾ ਜਾਂਦਾ ਹੈ, ਵਿਦੇਸ਼ ਜਾਣ ਦੀ ਲਲ਼ਕ ਵਧ ਚੁੱਕੀ ਹੈ, ਕੋਈ ਮਾਪੇ ਆਪਣੀ ਸੰਤਾਨ ਨੂੰ ਸਰਕਾਰੀ ਸਕੂਲ ‘ਚ ਭੇਜਣ ਲਈ ਤਿਆਰ ਨਹੀਂ, ਮਹਿੰਗੇ ਨਿੱਜੀ ਸਕੂਲਾਂ ‘ਚ ਅੰਗਰੇਜ਼ੀ ਬੋਲਣ ਵਾਲੇ ਤੋਤੇ ਬਣਾਉਣ ਲਈ ਮਾਪੇ ਸਾਲਾਨਾ ਹਜ਼ਾਰਾਂ ਰੁਪਏ ਖ਼ਰਚ ਕਰਨ ਨੂੰ ਤਿਆਰ ਹਨ, ਪਰੰਤੂ ਸਰਕਾਰੀ ਸਕੂਲਾਂ ‘ਚ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਸਰਕਾਰ ‘ਤੇ ਦਬਾਅ ਪਾਉਣ ਲਈ ਕੋਈ ਖੇਚਲ ਨਹੀਂ ਕਰਨਾ ਚਾਹੁੰਦਾ, ਸਗੋਂ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਭੇਜਣਾ ਆਪਣੀ ਸਮਾਜਿਕ ਹੇਠੀ ਸਮਝਿਆ ਜਾਂਦਾ ਹੈ।
ਦੇਸ਼ ਅੰਦਰ ਇੱਕਸਾਰ ਸਿੱਖਿਆ ਪ੍ਰਣਾਲੀ ਲਾਗੂ ਕਰਕੇ ਮੁਕੰਮਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।ਜਦੋਂ ਸਰਕਾਰੀ ਸਕੂਲਾਂ ‘ਚ ਆਧੁਨਿਕ ਢੰਗ ਨਾਲ ਸਹੂਲਤਾਂ ਵਾਲੀ ਵਿੱਦਿਆ ਮਿਲਣ ਲੱਗੇਗੀ, ਤਾਂ ਲੋਕਾਂ ਦਾ ਰੁਝਾਨ ਆਪਣੇ ਆਪ ਸਰਕਾਰੀ ਸਕੂਲਾਂ ਵੱਲ ਹੋਵੇਗਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਰਹੱਦਾਂ ਜ਼ਰੀਏ ਹੋਣ ਵਾਲੀ ਨਸ਼ਾ ਤਸਕਰੀ ਨੇ ਜਵਾਨੀ ਨੂੰ ਹੀ ਨਹੀਂ ਸਗੋਂ ਮਾਂ ਦੀ ਕੁੱਖ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ ਹੈ। ਇਸ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋਵੇਗਾ? ਜਦੋਂ ਜਣੇਪੇ ਲਈ ਪਹੁੰਚੀ ਜੱਚਾ ਚਿੱਟੇ ਦੀ ਸ਼ਿਕਾਰ ਹੋਣ ਕਾਰਨ ਮੁੱਖ ਸੁਰਖ਼ੀ ਬਣ ਚੁੱਕੀ ਹੈ।
‘ਸੁਸਾਇਟੀ ਨੀਡਜ਼ ਡੈਡੀਕੇਸ਼ਨ’ ਸਮਾਜ ਨੂੰ ਆਤਮ-ਸਮਰਪਣ ਦੀ ਲੋੜ ਹੈ। ਵੱਡੇ ਤੋਂ ਲੈ ਕੇ ਛੋਟਾ ਨਾਗਰਿਕ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਰਹਿੰਦਿਆਂ ਇਮਾਨਦਾਰੀ ਨਾਲ ਆਪਣੇ ਫ਼ਰਜ਼ ਨਿਭਾਵੇ । ਟੈਕਸ ਚੋਰੀ ਤੇ ਰਿਸ਼ਵਤੀਖੋਰੀ ਦੀ ਜੜ ਨਿੱਜ ਵਿੱਚ ਡੂੰਘੀ ਦੱਬੀ ਹੋਈ ਹੈ, ਜਿਸ ਨੂੰ ਆਪਣੇ ਹੱਥੀਂ ਮੁੱਢੋਂ ਪੁੱਟ ਕੇ ਸੁੱਟਣ ਦਾ ਦਮ ਲਾਉਣਾ ਪਵੇਗਾ। ਮੱਧਕਾਲ ਦੀਆਂ ਪੈੜਾਂ ‘ਤੇ ਪੈਰ ਧਰਨ ਦੀ ਬਜਾਏ, ਨਵੇਂ ਦਿਸਹਿੱਦੇ ਸਿਰਜਣ ਦੀ ਲੋੜ ਹੈ, ਜਿੱਥੇ ਕੋਈ ਢਿੱਡ ਭੁੱਖਾ ਨਾ ਰਹੇ, ਜਿੱਥੇ ਸਕੂਲ ਜਾਣ ਦੇ ਸਮੇਂ ਚੌਂਕ-ਚੁਰਾਹਿਆਂ ‘ਤੇ ਭੀਖ ਮੰਗਦਾ ਬਚਪਨ ਲਾਲ ਬੱਤੀ ਬਣਿਆ ਦਿਖਾਈ ਨਾ ਦੇਵੇ, ਜਿੱਥੇ ਕੁੱਖ ਹੀ ਨਹੀਂ ਰੀੜ੍ਹ ਦੀ ਹੱਡੀ ਵੀ ਨਸ਼ਿਆਂ ਦੀ ਸੱਟ ਤੋਂ ਬਚੀ ਹੋਵੇ, ਤੇ ਅਜਿਹਾ ਸਿਰਫ਼ ਅਮਰਵੇਲ ਬਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਵੱਲ ਧਿਆਨ ਦੇ ਕੇ ਹੀ ਸੰਭਵ ਹੋ ਸਕਦਾ ਹੈ ।
ਮੋਹਾਲੀ ਮੋ.98146-70707