Asian Champions Trophy - Sach Kahoon Punjabi

ਭਾਰਤ ਬਣਿਆ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਜੇਤੂ
ਫਾਈਨਲ ’ਚ ਮਲੇਸ਼ੀਆ ਨੂੰ 4-3 ਨਾਲ ਹਰਾਇਆ | Asian Champions Trophy

ਚੌਥੀ ਵਾਰ ਜਿੱਤਿਆ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਤਮਗਾ | Asian Champions Trophy

ਚੈੱਨਈ (ਏਜੰਸੀ)। ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤਿਆ ਹੈ। ਟੀਮ ਨੇ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਚੌਥੀ ਵਾਰ ਖਿਤਾਬ ਆਪਣੇ ਨਾਂਅ ਕੀਤਾ ਹੈ। ਭਾਰਤੀ ਟੀਮ ਇਸ ਟੂਰਨਾਮੈਂਟ ’ਚ ਚੌਥੀ ਵਾਰ ਚੈਂਪੀਅਨ ਬਣੀ ਹੈ। ਇਸ ਦੇ ਨਾਲ ਹੀ ਭਾਰਤ ਇਸ ਟੂਰਨਾਮੈਂਟ ’ਚ ਸਭ ਤੋਂ ਸਫਲ ਦੇਸ਼ ਬਣ ਗਿਆ ਹੈ। ਚੇਨਈ ਦੇ ਰਾਧਾਕਿ੍ਰਸ਼ਨਲ ਸਟੇਡੀਅਮ ’ਚ ਸ਼ਨਿੱਚਰਵਾਰ ਨੂੰ ਆਪਣਾ 5ਵਾਂ ਫਾਈਨਲ ਖੇਡ ਰਹੀ ਟੀਮ ਇੰਡੀਆ ਹਾਫ ਟਾਈਮ ਤੱਕ 2 ਗੋਲਾਂ ਨਾਲ ਪਿੱਛੇ ਸੀ। (Asian Champions Trophy)

ਜਦੋਂ ਸਕੋਰ ਲਾਈਨ 3-1 ਸੀ। ਫਿਰ ਮੈਚ ਦੇ ਆਖਰੀ ਦੋ ਕੁਆਰਟਰਾਂ ’ਚ ਭਾਰਤੀ ਖਿਡਾਰੀਆਂ ਨੇ ਤਿੰਨ ਗੋਲ ਕਰਕੇ ਜਿੱਤ ਹਾਸਲ ਕਰ ਲਈ। ਮੈਚ ’ਚ ਜੁਗਰਾਜ ਸਿੰਘ ਨੇ 9ਵੇਂ ਮਿੰਟ ’ਚ, ਕਪਤਾਨ ਹਰਮਨਪ੍ਰੀਤ ਸਿੰਘ ਨੇ 45ਵੇਂ ਮਿੰਟ ’ਚ, ਗੁਰਜੰਟ ਸਿੰਘ ਨੇ ਵੀ 45ਵੇਂ ਮਿੰਟ ’ਚ ਅਤੇ ਅਕਾਸ਼ਦੀਪ ਸਿੰਘ ਨੇ 56ਵੇਂ ਮਿੰਟ ’ਚ ਗੋਲ ਕੀਤੇ। ਇਸ ਤੋਂ ਇਲਾਵਾ ਮਲੇਸ਼ੀਆ ਦੀ ਟੀਮ ਲਈ ਅਜਰਾਈ ਅਬੂ ਕਮਾਲ ਨੇ 14ਵੇਂ ਮਿੰਟ, ਰਹੀਮ ਰਾਜੀ ਨੇ 18ਵੇਂ ਮਿੰਟ ਅਤੇ ਮੁਹੰਮਦ ਅਮੀਨੁਦੀਨ ਨੇ 28ਵੇਂ ਮਿੰਟ ’ਚ ਗੋਲ ਕੀਤੇ। (Asian Champions Trophy)

ਭਾਰਤ ਨੇ ਖੇਡਿਆ ਪੰਜਵੀਂ ਵਾਰ ਫਾਈਨਲ | Asian Champions Trophy

ਭਾਰਤ ਟੂਰਨਾਮੈਂਟ ਦੇ ਇਤਿਹਾਸ ’ਚ ਪੰਜਵੀਂ ਵਾਰ ਫਾਈਨਲ ਖੇਡ ਰਿਹਾ ਹੈ। ਭਾਰਤ ਨੂੰ ਹੁਣ ਤੱਕ ਖੇਡੇ ਗਏ 4 ਫਾਈਨਲਾਂ ’ਚ ਇੱਕ ਹਾਰ ਮਿਲੀ ਹੈ। ਜਦਕਿ ਉਸ ਨੇ 2 ਮੈਚ ਜਿੱਤੇ। 2018 ’ਚ, ਟਰਾਫੀ ਪਾਕਿਸਤਾਨ ਅਤੇ ਭਾਰਤ ਵਿਚਕਾਰ ਸਾਂਝੀ ਕੀਤੀ ਗਈ ਸੀ। ਦੂਜੇ ਪਾਸੇ ਮਲੇਸ਼ੀਆ ਪਹਿਲੀ ਵਾਰ ਟੂਰਨਾਮੈਂਟ ਦਾ ਫਾਈਨਲ ਖੇਡ ਰਿਹਾ ਹੈ। ਮਲੇਸ਼ੀਆ ਨੇ ਸੈਮੀਫਾਈਨਲ ’ਚ ਦੱਖਣੀ ਕੋਰੀਆ ਨੂੰ 6-2 ਨਾਲ ਹਰਾ ਕੇ ਫਾਈਨਲ ’ਚ ਦਾਖਲ ਕੀਤਾ।

ਭਾਰਤ ਨੂੰ ਅਖੀਰ ਤੀਜੇ ਕੁਆਰਟਰ ’ਚ ਮਿਲੀ ਸਫਲਤਾ | Asian Champions Trophy

ਤੀਜੇ ਕੁਆਰਟਰ ’ਚ ਭਾਰਤ ਨੇ ਮੌਕੇ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਰਤੀ ਸੇਲਵਮ ਨੇ 36ਵੇਂ ਮਿੰਟ ’ਚ ਭਾਰਤ ਲਈ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਜੁਗਰਾਜ ਸਿੰਘ ਦੀ ਡਰੈਗ ਫਲਿੱਕ ਗੋਲ ਨੂੰ ਪਾਰ ਕਰ ਗਈ। ਮਲੇਸ਼ੀਆ ਨੇ ਲੀੜ ਜਾਰੀ ਰੱਖਣ ਦੀ ਫਿਰ ਤੋਂ ਕੋਸ਼ਿਸ਼ ਕੀਤੀ ਅਤੇ ਗੇਂਦ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ। ਮਲੇਸ਼ੀਆ ਨੇ ਰੱਖਿਆਤਮਕ ਖੇਡ ਖੇਡੀ ਅਤੇ ਭਾਰਤੀ ਸਰਕਲ ਦੇ ਅੰਦਰ ਕੁਝ ਮੌਕੇ ਬਣਾਏ। ਅਖੀਰ ’ਚ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ। ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਸਟਰੋਕ ਨਾਲ ਪਹਿਲਾ ਗੋਲ ਕੀਤਾ। ਦੂਜਾ ਗੋਲ ਗੁਰਜੰਟ ਸਿੰਘ ਨੇ 45ਵੇਂ ਮਿੰਟ ’ਚ ਕੀਤਾ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਪੰਜਾਬ ਸਰਕਾਰ ਨੇ ਕਰ ਦਿੱਤੀ ਰਾਸ਼ੀ ਜਾਰੀ, ਜਾਣੋ ਆਵੇਗੀ ਕਿਹੜੇ ਕੰਮ…

ਏਸ਼ੀਅਨ ਚੈਂਪੀਅੰਜ਼ ਟਰਾਫ਼ੀ: ਭਾਰਤ ਨੇ ਮੇਜ਼ਬਾਨ ਓਮਾਨ ਨੂੰ ਹਰਾ ਕੀਤੀ ਜੇਤੂ ਸ਼ੁਰੂਆਤ
ਅਗਲੇ ਮੁਕਾਬਲੇ ਂਚ 20 ਅਕਤੂਬਰ ਨੂੰ ਟੱਕਰ ਪਾਕਿਸਤਾਨ ਨਾਲ

ਹੈਟ੍ਰਿਕ ਲਾ ਦਿਲਪ੍ਰੀਤ ਰਹੇ ਮੈਨ ਆਫ ਦਾ ਮੈਚ

ਮਸਕਟ, 19 ਅਕਤੂਬਰ

ਪਿਛਲੀ ਚੈਂਪੀਅਨ ਭਾਰਤ ਨੇ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਮੇਜ਼ਬਾਨ ਓਮਾਨ ਨੂੰ ਹੀਰੋ ਏਸ਼ੀਅਨ ਚੈਂਪੀਅੰਜ਼ ਟਰਾਫ਼ੀ ਟੂਰਨਾਮੈਂਟ ‘ਚ 11-0 ਨਾਲ ਮਧੋਲ ਦਿੱਤਾ

ਭਾਰਤ ਨੇ ਪਹਿਲੇ ਅੱਧ ‘ਚ ਹਾਰ ਅਤੇ ਦੂਸਰੇ ਅੱਧ ‘ਚ 7 ਗੋਲ ਕੀਤੇ ਇਸ ਤੋਂ ਪਹਿਲਾਂ ਮਲੇਸ਼ੀਆ ਨੇ ਟੂਰਨਾਮੈਂਟ ਦੇ ਉਦਘਾਟਨ ਮੁਕਾਬਲੇ ‘ਚ ਏਸ਼ੀਆਈ ਖੇਡਾਂ ਦੇ ੋਨ ਤਮਗਾ ਜੇਤੂ ਜਾਪਾਨ ਨੂੰ 3-0 ਨਾਲ ਹਰਾਇਆ

ਮੈਚ ਦਾ ਪਹਿਲਾ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ ਭਾਰਤ ਨੇ ਜੋ ਰਫ਼ਦਾਰ ਫੜੀ ਤਾਂ ਫਿਰ ਬਾਕੀ ਤਿੰਨ ਕੁਆਰਟਰਾਂ ‘ਚ 11 ਗੋਲ ਕਰਕੇ ਹੀ ਦਮ ਲਿਆ ਦਿਲਪ੍ਰੀਤ ਨੇ ਦੂਸਰੇ ਅੱਧ ‘ਚ ਸ਼ਾਨਦਾਰ ਹੈਟ੍ਰਿਕ ਲਾਈ ਭਾਰਤ ਨੇ ਅੱਠ ਪੈਨਲਟੀ ਕਾਰਨਾਂ ਵਿੱਚੋਂ ਪੰਜ ਨੂੰ ਗੋਲ ‘ਚ ਬਦਲਿਆ ਜਦੋਂਕਿ ਓਮਾਨ ਨੂੰ ਇੱਕ ਵੀ ਪੈਨਲਟੀ ਕਾਰਨਰ ਨਹੀਂ ਮਿਲਿਆ

ਲਲਿਤ ਉਪਾਧਿਆਏ ਨੇ 17ਵੇਂ ਮਿੰਟ ‘ਚ ਭਾਰਤ ਲਈ ਗੋਲਾਂ ਦੀ ਸ਼ੁਰੂਆਤ ਕੀਤੀ ਹਰਮਨਪ੍ਰੀਤ ਨੇ 22ਵੇਂ ਮਿੰਟ ‘ਚ ਭਾਰਤ ਦਾ ਦੂਸਰਾ ਗੋਲ ਕੀਤਾ ਜਦੋਂਕਿ ਨੀਲਕਾਂਤ ਸ਼ਰਮਾ ਨੇ 23ਵੇਂ ਮਿੰਟ ‘ਚ ਸਕੋਰ 3-0 ਕਰ ਦਿੱਤਾ ਮਨਦੀਪ ਸਿੰਘ ਨੇ 29ਵੇਂ ਮਿੰਟ ‘ਚ, ਗੁਰਜੰਟ ਸਿੰਘ ਨੇ 37ਵੇਂ, ਦਿਲਪ੍ਰੀਤ ਨੇ 41ਵੇਂ, ਆਕਾਸ਼ਦੀਪ ਨੇ 48ਵੇਂ, ਵਰੁਣ ਨੇ 49ਵੇਂ, ਦਿਲਪ੍ਰੀਤ ਨੇ 51ਵੇਂ, ਹਰਮਨਪ੍ਰੀਤ ਨੇ 53ਵੇਂ ਅਤੇ ਦਿਲਪ੍ਰੀਤ ਨੇ 57ਵੇਂ ਮਿੰਟ ‘ਚ 11ਵਾਂ ਗੋਲ ਕੀਤਾ

ਵਿਸ਼ਵ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਵਿਰੁੱਧ ਓਮਾਨ ਨੇ ਹਮਲਾਵਰ ਸ਼ੁਰੂਆਤ ਦੀ ਕੋਸ਼ਿਸ਼ ਕੀਤੀ ਪਰ ਉਸਨੂੰ  ਸਫ਼ਲਤਾ ਨਾ ਮਿਲ ਸਕੀ ਅਤੇ ਭਾਰਤ ਨੇ ਸ਼ੁਰੂਆਤ ਤੋਂ ਹੀ ਮੈਚ ਨੂੰ ਆਪਣੇ ਕਾਬੂ ‘ਚ ਲੈ ਲਿਆ

ਓਮਾਨ ਵਿਰੁੱਧ ਹੈਟ੍ਰਿਕ ਲਾਉਣ ਵਾਲੇ 18 ਸਾਲ ਦੇ ਨੌਜਵਾਨ ਖਿਡਾਰੀ ਦਿਲਪ੍ਰੀਤ ਸਿੰਘ ਨੇ ਕਿਹਾ ਕਿ ਇਹ ਮੇਰਾ ਇਹ ਪਹਿਲਾ ਮੈਨ ਆਫ਼ ਦ ਮੈਚ ਅਵਾਰਡ ਹੈ ਜੋ ਮੈਨੂੰ ਅੱਗੇ ਬਿਹਤਰ ਕਰਨ ਲਈ ਪ੍ਰੇਰਿਤ ਕਰੇਗਾ ਪਾਕਿਸਤਾਨ ਵਿਰੁੱਧ ਵੀ ਅਸੀਂ ਇਸ ਰਣਨੀਤੀ ਨਾਲ ਖੇਡਾਂਗੇ ਅਤੇ ਪਹਿਲੇ ਕੁਆਰਟਰ ‘ਚ ਹੀ ਚੰਗੀ ਸ਼ੁਰੂਆਤ ਕਰਨਾ ਚਾਹਾਂਗੇ ਜੋ ਅਸੀਂ ਓਮਾਨ ਵਿਰੁੱਧ ਨਹੀਂ ਕਰ ਸਕੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।