Joint - Sach Kahoon Punjabi
ਮਹਿਮਦਪੁਰ ਮੰਡੀ ਵਿਖੇ ਧਰਨਾ ਜਾਰੀ, ਪੁਲਿਸ ਬਲ ਭਾਰੀ ਗਿਣਤੀ ‘ਚ ਤੈਨਾਤ
ਪਟਿਆਲਾ । ਪਟਿਆਲਾ ਤੋਂ ਦੂਰ ਪਿੰਡ ਮਹਿਮਦਪੁਰ ਦੀ ਦਾਣਾ ਵਿੱਚ ਮੰਡੀ ਵਿੱਚ ਸਾਂਝਾ ਅਧਿਆਪਕ ਮੋਰਚਾ ਦੀ ਬਾਗੀ ਧਿਰ ਵੱਲੋਂ ਲਾਇਆ ਗਿਆ ਪੱਕਾ ਮੋਰਚਾ ਜਾਰੀ ਹੈ। ਉਂਜ ਪਟਿਆਲਾ ਪ੍ਰਸ਼ਾਸਨ ਵੱਲੋਂ ਇਸ ਥਾਂ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਅਮਲਾ ਤੈਨਾਤ ਕੀਤਾ ਹੋਇਆ ਹੈ। ਇੱਧਰ ਸਿੱਖਿਆ ਮੰਤਰੀ ਦੇ ਭਰੋਸੇ ਤੋਂ ਬਾਅਦ ਧਰਨਾ ਖਤਮ ਕਰਨ ਵਾਲੇ ਸਾਂਝੇ ਅਧਿਆਪਕ ਮੋਰਚਾ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਨ੍ਹਾਂ ਦਾ ਕੋਈ ਵੀ ਅਧਿਆਪਕ ਇਸ ਮੋਰਚੇ ਵਿੱਚ ਸ਼ਾਮਲ ਨਹੀਂ ਹੈ।
ਜਾਣਕਾਰੀ ਅਨੁਸਾਰ ਸਾਂਝੇ ਅਧਿਆਪਕ ਮੋਰਚੇ ਦੀ ਬਾਗੀ ਧਿਰ ਐਸਐਸਏ/ਰਮਸਾ ਅਤੇ ਮਾਡਲ ਤੇ ਆਦਰਸ਼ ਸਕੂਲਜ਼ ਕਰਮਚਾਰੀ ਐਸੋਸੀਏਸ਼ਨ ਪੰਜਾਬ ਸਮੇਤ ਕਿਸਾਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਇੱਥੇ ਵੱਡੀ ਗਿਣਤੀ ਵਿੱਚ ਇਕੱਠੇ ਹੋਕੇ ਆਪਣਾ ਮੋਰਚਾ ਲਾਇਆ ਗਿਆ ਹੈ। ਇਨ੍ਹਾਂ ਵੱਲੋਂ ਵੀ ਆਪਣੇ ਮੋਰਚੇ ਨੂੰ ਸਾਂਝੇ ਅਧਿਆਪਕ ਮੋਰਚੇ ਦੇ ਨਾਅ ਦਿੱਤਾ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਆਪਣਾ ਧਰਨਾ 56ਵੇਂ ਦਿਨ ਸਿੱਖਿਆ ਮੰਤਰੀ ਦੇ ਦਿੱਤੇ ਭਰੋਸੇ ਤੋਂ ਬਾਅਦ ਖਤਮ ਕਰ ਦਿੱਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਹੁਣ ਕੋਈ ਪੱਕਾ ਮੋਰਚਾ ਨਹੀਂ ਲਗਾਇਆ ਗਿਆ। ਇੱਧਰ ਅੱਜ ਦੇ ਧਰਨੇ ਵਿੱਚ ਬਾਗੀ ਧਿਰ ਦੇ ਅਧਿਆਪਕ ਆਗੂਆਂ ਦੀਦਾਰ ਸਿੰਘ ਮੁੱਦਕੀ, ਡਾ. ਅੰਮ੍ਰਿਤਪਾਲ ਸਿੰਘ ਸਿੱਧੂ, ਤਲਵਿੰਦਰ ਸਿੰਘ ਖਰੌੜ, ਰਾਜਵੀਰ ਸਿੰਘ ਸਮਰਾਲਾ ਨੇ ਕਿਹਾ ਕਿ ਕੱਲ੍ਹ ਨੂੰ ਸਿੱਖਿਆ ਮੰਤਰੀ ਨਾਲ ਹੋਣ ਜਾ ਰਹੀ ਸਾਂਝਾ ਅਧਿਆਪਕ ਮੋਰਚਾ ਦੀ ਮੀਟਿੰਗ ਯਕੀਨੀ ਕਰਾਉਣ ਤੇ ਉਸ ਵਿੱਚ ਮੰਗਾਂ ਲਈ ਦਬਾਅ ਬਣਾਉਣ ਖਾਤਰ ਵਿਸਾਲ ਰੈਲੀ ਕੀਤੀ ਜਾਵੇਗੀ ਤੇ ਧਰਨੇ ਚ ਜੁੜੇ ਅਧਿਆਪਕਾਂ ਨੇ ਪੰਜਾਬ ਦੇ ਸਭਨਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਕਾਫ਼ਲੇ ਬੰਨ੍ਹ ਕੇ ਕੱਲ੍ਹ ਨੂੰ ਧਰਨੇ ਚ ਪੁੱਜਣ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ 24 ਸੂਤਰੀ ਮੰਗ ਪੱਤਰ ‘ਚ ਸਿਰਫ 5178 ਅਧਿਆਪਕਾਂ ਨੂੰ ਰੈਗੂਲਰ ਕਰਨਾ, ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੀਆਂ ਵਲੰਟੀਅਰ ਕੈਟਾਗਿਰੀਆਂ ਦੇ ਭੱਤੇ ਵਿੱਚ ਮਾਮੂਲੀ ਵਾਧਾ ਕਰਨਾ, ਵਿਕਟੇਮਾਈਜੇਸ਼ਨਾਂ ਰੱਦ ਕਰਨ ਤੇ 8886 ਅਧਿਆਪਕਾਂ ਦੀ ਤਨਖਾਹ ਕਟੌਤੀ ਰੱਦ ਕਰਨ ਬਾਰੇ ਮੁੱਖ ਮੰਤਰੀ ਨੂੰ ਬੇਨਤੀ ਕਰਨ ਦਾ ਜ਼ੁਬਾਨੀ ਕਲਾਮੀ ਐਲਾਨ ਕੀਤਾ ਹੈਜਦਕਿ ਮੋਰਚੇ ਦੀਆਂ ਬਾਕੀ ਸਭਨਾਂ ਮੰਗਾਂ ਤੇ ਚੁੱਪ ਵੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਦੇ ਅੱਜ ਛਪੇ ਬਿਆਨ ਚ ਵੀ ਉਸ ਦੇ ਇਰਾਦਿਆਂ ਦੀ ਅਸਲੀਅਤ ਉੱਘੜ ਆਈ ਹੈ ਕਿ ਜਿਸ ਵਿੱਚ ਉਸਨੇ ਵਿਕਟੇਮਾਈਜੇਸ਼ਨਾਂ ਰੱਦ ਕਰਨ ਦੀ ਆਪਣੀ ਕਹੀ ਗੱਲ ਤੋਂ ਪੱਲਾ ਝਾੜਨਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਨੂੰ ਮੁਸ਼ਕਿਲ ਕਾਰਜ ਕਰਾਰ ਦੇ ਦਿੱਤਾ ਹੈ। ਮੰਚ ਤੋਂ ਹੋਰ ਬੁਲਾਰਿਆਂ ਨੇ ਇੱਕ ਮੱਤ ਹੋ ਕੇ ਪਟਿਆਲਾ ਪ੍ਰਸ਼ਾਸਨ ਤੇ ਹਕੂਮਤ ਵੱਲੋਂ ਸੰਘਰਸ਼ ਨੂੰ ਦਬਾਉਣ ਲਈ ਅਪਣਾਏ ਜਾ ਰਹੇ ਰਵੱਈਏ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਜਗਾ ਦੀ ਮਨਜੂਰੀ ਦੇ ਕੇ ਮਗਰੋਂ ਵਾਪਸ ਲਈ ਜਾ ਰਹੀ ਹੈ,ਪਰ ਸੰਘਰਸ਼ੀ ਅਧਿਆਪਕਾਂ ਦੀ ਹਮਾਇਤ ‘ਚ ਨਿੱਤਰੇ ਲੋਕ ਇਨ੍ਹਾਂ ਧਮਕੀਆਂ ਦੀ ਪ੍ਰਵਾਹ ਨਹੀਂ ਕਰਨਗੇ।
ਇਸ ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਲੰਗਰ ਚਲਾਇਆ ਜਾ ਰਿਹਾ ਹੈ ਅਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂ ਤੇ ਕਾਰਕੁਨ ਵੀ ਧਰਨੇ ਦੇ ਪ੍ਰਬੰਧਾਂ ‘ਚ ਜੁਟੇ ਹੋਏ ਹਨ। ਆਗੂਆਂ ਨੇ ਐਲਾਨ ਕੀਤਾ ਕਿ ਅਧਿਆਪਕਾਂ ਦੀਆਂ ਮੰਗਾਂ ਦੀ ਪ੍ਰਾਪਤੀ ਤੱਕ ਅਧਿਆਪਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਵੱਖ ਵੱਖ ਭਰਾਤਰੀ ਜਥੇਬੰਦੀਆਂ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ, ਹਰਿੰਦਰ ਬਿੰਦੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਜੋਰਾ ਸਿੰਘ ਨਸਰਾਲੀ, ਲਛਮਣ ਸਿੰਘ ਸੇਵੇਵਾਲ, ਜਲ ਸਪਲਾਈ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਤੋਂ ਹਾਕਮ ਸਿੰਘ ਧਨੇਠਾ ਆਦਿ ਮੌਜੂਦ ਸਨ। ਇੱਧਰ ਇਸ ਥਾਂ ਤੇ ਵੱਡੀ ਗਿਣਤੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਸ਼ੀਅਨ ਚੈਂਪੀਅੰਜ਼ ਟਰਾਫ਼ੀ: ਮੀਂਹ ਕਾਰਨ ਫਾਈਨਲ ਰੱਦ,ਭਾਰਤ-ਪਾਕਿਸਤਾਨ ਬਣੇ ਸਾਂਝੇ ਜੇਤੂ
ਭਾਰਤ ਪਹਿਲੇ ਸਾਲ ਅਤੇ ਪਾਕਿਸਤਾਨ ਦੂਸਰੇ ਸਾਲ ਰੱਖੇਗਾ ਟਰਾਫ਼ੀ
ਭਾਰਤ ਦੇ ਆਕਾਸ਼ਦੀਪ ਸਿੰਘ ਨੂੰ ਪਲੇਅਰ ਆਫ ਦ ਟੂਰਨਾਮੈਂਟ ਅਤੇ ਗੋਲਕੀਪਰ ਪੀਆਰ ਸ਼੍ਰੀਜੇਸ਼ ਨੂੰ ਦੇ ਅੱਵਲ ਗੋਲਕੀਪਰ ਦਾ ਅਵਾਰਡ
ਮਸਕਟ, 28 ਅਕਤੂਬਰ
ਏਸ਼ੀਆਈ ਹਾਕੀ ਦੀਆਂ ਦੋ ਪੁਰਾਣੀਆਂ ਵਿਰੋਧੀ ਟੀਮਾਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਏਸ਼ੀਅਨ ਚੈਂਪੀਅੰਜ਼ ਟਰਾਫ਼ੀ ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ ਤੇਜ ਮੀਂਹ ਕਾਰਨ ਰੱਦ ਕਰ ਦੇਣਾ ਪਿਆ ਅਤੇ ਦੋਵੇਂ ਟੀਮਾਂ ਨੂੰ ਸਾਂਝੀਆਂ ਜੇਤੂ ਐਲਾਨ ਕੀਤਾ ਗਿਆ ਦੋ ਸਾਲਾਂ ਬਾਅਦ ਹੋਣ ਵਾਲੇ ਇਸ ਟੂਰਨਾਮੈਂਟ ਦੀ ਜੇਤੂ ਟਰਾਫ਼ੀ ਪਹਿਲੇ ਸਾਲ ਭਾਰਤ ਰੱਖੇਗਾ ਜਦੋਂਕਿ ਪਾਕਿਸਤਾਨ ਦੂਸਰੇ ਸਾਲ ਟਰਾਫ਼ੀ ਰੱਖੇਗਾ
ਫਾਈਨਲ ਸ਼ੁਰੂ ਹੋਣ ਤੋਂ ਪਹਿਲਾਂ ਤੂਫਾਨ ਅਤੇ ਮੋਹਲੇਧਾਰ ਮੀਂਹ ਕਾਰਨ ਫਾਈਨਲ ਸ਼ੁਰੂ ਹੀ ਨਹੀਂ ਹੋ ਸਕਿਆ ਅਤੇ ਪ੍ਰਬੰਧਕਾਂ ਨੂੰ ਮੈਚ ਦੇ ਹਾਲਾਤ ਨਾ ਬਣਦੇ ਦੇਖ ਫਾਈਨਲ ਰੱਦ ਕਰਨ ਲਈ ਮਜ਼ਬੂਰ ਹੋਣਾ ਪਿਆ ਜਿਸ ਨਾਲ ਹਾਕੀ ਪ੍ਰੇਮੀਆਂ ਨੂੰ ਵੱਡੀ ਨਿਰਾਸ਼ਾ ਹੋਈ ਟੂਰਨਾਮੈਂਟ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ ਜਦੋਂ ਇੰਝ ਟੀਮਾਂ ਨੂੰ ਜੇਤੂ ਐਲਾਨ ਕੀਤਾ ਗਿਆ ਇਸ ਤੋਂ ਬਾਅਦ ਟਰਾਫ਼ੀ ਪਹਿਲਾਂ ਕਿਸਦੇ ਕੋਲ ਰਹੇਗੀ , ਇਸ ਲਈ ਟਾਸ ਹੋਇਆ ਅਤੇ ਭਾਰਤੀ ਕਪਤਾਨ ਮਨਪ੍ਰੀਤ ਸਿੰਘ ਨੇ ਟਾਸ ਜਿੱਤ ਲਿਆ ਇਸ ਤਰ੍ਹਾਂ ਪਹਿਲੇ ਸਾਲ ਟਰਾਫ਼ੀ ਭਾਰਤ ਦੇ ਕੋਲ ਰਹੇਗੀ ਅਤੇ ਅਗਲੇ ਸਾਲ ਪਾਕਿਸਤਾਨ ਨੂੰ ਦਿੱਤੀ ਜਾਵੇਗੀ ਟੂਰਨਾਮੈਂਟ ਦੇ ਸੋਨ ਤਮਗੇ ਪਾਕਿਸਤਾਨੀ ਖਿਡਾਰੀਆਂ ਨੂੰ ਦਿੱਤੇ ਗਏ ਜਦੋਂਕਿ ਏਸ਼ੀਆਈ ਹਾੱਕੀ ਮਹਾਂਸੰਘ ਦੇ ਮੁੱਖ ਕਾਰਜਕਾਰੀ ਦਾਤੋ ਤਈਅਬ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨੂੰ ਸੋਨ ਤਮਗੇ ਛੇਤੀ ਹੀ ਭੇਜ ਦਿੱਤੇ ਜਾਣਗੇ
ਇਸ ਨਤੀਜੇ ਨਾਲ ਭਾਰਤ ਅਤੇ ਪਾਕਿਸਤਾਨ ਨੇ ਤੀਸਰੀ ਵਾਰ ਟੂਰਨਾਮੈਂਟ ਦੇ ਜੇਤੂ ਬਣਨ ਦਾ ਮਾਣ ਹਾਸਲ ਕੀਤਾ ਭਾਰਤੀ ਟੀਮ ਚੌਥੀ ਵਾਰ ਅਤੇ ਪਾਕਿਸਤਾਨੀ ਟੀਮ ਪੰਜਵੀਂ ਵਾਰ ਫਾਈਨਲ ‘ਚ ਪਹੁੰਚੀ ਸੀ ਭਾਰਤ ਨੇ ਪਾਕਿਸਤਾਨ ਨੂੰ 2011 ‘ਚ ਪੈਨਲਟੀ ਸ਼ੂਟਆਊਟ ‘ਚ 4-2 ਨਾਲ ਅਤੇ 2016 ‘ਚ ਪਾਕਿਸਤਾਨ ਨੂੰ 3-2 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ ਪਾਕਿਸਤਾਨ ਨੇ 2012 ‘ਚ ਭਾਰਤ ਨੂੰ 5-4 ਨਾਲ ਅਤੇ 2013 ‘ਚ ਜਾਪਾਨ ਨੂੰ 3-1 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ ਭਾਰਤ ਨੇ ਜਕਾਰਤਾ ਏਸ਼ੀਆਈ ਖੇਡਾਂ ‘ਚ ਪਾਕਿਸਤਾਨ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਿਆ ਸੀ
ਇਸ ਤੋਂ ਪਹਿਲਾਂ ਮਲੇਸ਼ੀਆ ਨੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਜਾਪਾਨ ਨੂੰ ਪੈਨਲਟੀ ਸ਼ੂਟ ਆਊਟ ‘ਚ 3-2 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ 2-2 ਨਾਲ ਬਰਾਬਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੂਬਾਈ ਸਮਾਗਮ ਨੇ ਦਿੱਤਾ ਕਲਮਕਾਰਾਂ ਤੇ ਲੋਕਾਂ ਦੀ ਜੋਟੀ ਦਾ ਸੱਦਾ
ਗੁਰਸ਼ਰਨ ਸਿੰਘ, ਪ੍ਰੋ. ਅਜਮੇਰ ਔਲਖ ਦੀ ਯਾਦ ‘ਚ ਹੋਇਆ ਨਾਟਕ ਅਤੇ ਗੀਤ-ਸੰਗੀਤ ਮੇਲਾ
ਸੱਚ ਕਹੂੰ ਨਿਊਜ਼
ਬਰਨਾਲਾ
ਦਾਣਾ ਮੰਡੀ ਬਰਨਾਲਾ ‘ਚ ਹੋਇਆ ਨਾਟਕ ਅਤੇ ਗੀਤ-ਸੰਗੀਤ ਮੇਲਾ ਗੁਰਸ਼ਰਨ ਸਿੰਘ, ਪ੍ਰੋ. ਅਜਮੇਰ ਸਿੰਘ ਔਲਖ ਅਤੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਸਾਂਝੀਵਾਲਤਾ ਭਰਿਆ ਨਿਜ਼ਾਮ ਸਿਰਜਣ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਝੰਡਾ ਬੁਲੰਦ ਕਰਨ ਦਾ ਹੋਕਾ ਦੇ ਗਿਆ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਇਨਕਲਾਬੀ ਰੰਗ ਮੰਚ ਦਿਹਾੜੇ ਮੌਕੇ ਹੋਏ ਸੂਬਾਈ ਸਾਲਾਨਾ ਨਾਟਕ ਤੇ ਗੀਤ ਸੰਗੀਤ ਮੇਲੇ ਦਾ ਆਗਾਜ਼ ਸ਼ਮਾ ਰੌਸ਼ਨ ਕਰਨ ਨਾਲ ਹੋਇਆ। ਸ਼ਮਾ ਰੌਸ਼ਨ ਮੌਕੇ ਮਨਜੀਤ ਕੌਰ ਔਲਖ, ਡਾ. ਨਵਸ਼ਰਨ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਮੰਚ ਦੇ ਸਹਾਇਕ ਸਕੱਤਰ ਰਾਮ ਕੁਮਾਰ, ਖਜਾਨਚੀ ਕਸਤੂਰੀ ਨਾਲ, ਮੀਤ ਪ੍ਰਧਾਨ ਹੰਸਾ ਸਿੰਘ, ਕਿਸਾਨ ਆਗੂ ਜੋਗਿੰਦਰ ਉਗਰਾਹਾਂ, ਮਨਜੀਤ ਧਨੇਰ, ਮਜ਼ਦੂਰ ਆਗੂ ਜੋਰਾ ਸਿੰਘ ਨਸਰਾਲੀ ਸਮੇਤ ਪੰਜ ਦਰਜਨ ਆਗੂ ਹਾਜ਼ਰ ਸਨ। ਖਚਾ-ਖਚ ਭਰੇ ਵਿਸ਼ਾਲ ਪੰਡਾਲ ਨੂੰ ਮਨਜੀਤ ਕੌਰ ਔਲਖ, ਡਾ. ਨਵਸ਼ਰਨ ਤੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਾਰਲ ਮਾਰਕਸ ਦੀ 200ਵੀਂ ਜਨਮ ਵਰ੍ਹੇਗੰਢ, ਜਲਿਆਂ ਵਾਲਾ ਬਾਗ਼ ਦੀ 100ਵੀਂ ਵਰ੍ਹੇਗੰਢ ਦੀ ਇਤਿਹਾਸਕ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਰਜ਼ੇ, ਖੁਦਕੁਸ਼ੀਆਂ, ਮਹਿੰਗਾਈ, ਬੇਰੁਜ਼ਗਾਰੀ, ਫਿਰਕੂ ਫਾਸੀਪੁਣੇ ਦੀਆਂ ਨਾ-ਮੁਰਾਦ ਮਰਜ਼ਾਂ ਤੋਂ ਮੁਕਤ ਸਮਾਜ ਸਿਰਜਣ ਦੇ ਲੋਕ ਸੰਗਰਾਮ ਨਾਲ ਗਲਵੱਕੜੀ ਪਾਉਣ ਵਾਲੇ ਸੱਭਿਆਚਾਰ ਦੀ ਸਿਰਜਣਾ ਸਾਡੇ ਸਮਿਆਂ ਦੀ ਲੋੜ ਹੈ।
ਇਸ ਰਾਤ ਲੋਕ ਕਲਾ ਮੰਚ ਮਾਨਸਾ ਨੇ ‘ਐਸੇ ਜਨ ਵਿਰਲੇ ਸੰਸਾਰਿ’, ਲੋਕ ਕਲਾ ਮੰਚ ਮੰਡੀ ਮੁੱਲਾਂਪੁਰ, ‘ਜੇ ਅਸੀਂ ਚੁੱਪ ਹੀ ਰਹੇ’, ਚੰਡੀਗੜ੍ਹ ਸਕੂਲ ਆਫ ਡਰਾਮਾ, ‘ਹਵਾਈ ਗੋਲੇ’ ਦਸਤਕ ਰੰਗ ਮੰਚ ਵੱਲੋਂ ‘ਦਸਤਕ’ ਨਾਟਕ ਖੇਡੇ ਗਏ। ਆਜ਼ਾਦ ਰੰਗ ਮੰਚ ਬਰਨਾਲਾ ਵੱਲੋਂ ‘ਰੰਗਲਾ ਪੰਜਾਬ’ ਤੇ ‘ਆਜ਼ਾਦੀ’ ਕੋਰਿਓਗਰਾਫ਼ੀਆਂ ਪੇਸ਼ ਕੀਤੀਆਂ ਗਈਆਂ। ਲੋਕ ਸੰਗੀਤ ਮੰਡਲੀ ਭਦੌੜ, ਲੋਕ ਸੰਗੀਤ ਮੰਡਲੀ ਧੌਲਾ, ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਤੋਂ ਇਲਾਵਾ ਅੰਮ੍ਰਿਤਪਾਲ, ਗਗਨ ਲੌਂਗੋਵਾਲ ਅਤੇ ਬੇਅੰਤ ਜੇਠੂਕੇ ਆਦਿ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਮੇਲੇ ‘ਚ ਮਤੇ ਪਾਸ ਕੀਤੇ ਗਏ ਕਿ ਬੁੱਧੀਜੀਵੀਆਂ ਨੂੰ ਬਿਨਾ ਸ਼ਰਤ ਰਿਹਾਅ ਕੀਤਾ ਜਾਵੇ, ਮਨਜੀਤ ਧਨੇਰ ਦੀ ਉਮਰਕੈਦ ਦੀ ਸਜ਼ਾ ਰੱਦ ਕੀਤੀ ਜਾਵੇ ਅਤੇ ਧਾਰਾ 295 ਏ ਖ਼ਤਮ ਕੀਤੀ ਜਾਵੇ। ਮੇਲੇ ‘ਚ ਮੰਚ ਸੰਚਾਲਕ ਦੀ ਭੂਮਿਕਾ ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਅਦਾ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਠਿੰਡਾ (ਅਸ਼ੋਕ ਵਰਮਾ)। ਕਰਜੇ ਦੀ ਮਾਰ ਹੇਠ ਆਇਆ ਨਗਰ ਨਿਗਮ ਸਾਲ 2018-19 ਲਈ ਅਜਿਹਾ ਬਜਟ ਤਿਆਰ ਕਰਨ ‘ਚ ਜੁਟ ਗਿਆ ਹੈ ਜੋ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਨ ਵਾਲਾ ਦਿਖਾਈ ਦਿੰਦਾ ਹੋਵੇ। ਅਗਾਮੀ 31 ਮਾਰਚ ਤੋਂ ਪਹਿਲਾਂ ਅਗਲੇ ਵਿੱਤੀ ਵਰ੍ਹੇ ਦਾ ਬਜਟ ਹਾਊਸ ਤੋਂ ਪਾਸ ਕਰਵਾਕੇ ਸਥਾਨਕ ਸਰਕਾਰਾਂ ਵਿਭਾਗ ਕੋਲ ਭੇਜਿਆ ਜਾਣਾ ਹੈ ਕਿਉਂਕਿ ਅਗਲੇ ਵਰ੍ਹੇ ਲੋਕ ਸਭਾ ਲਈ ਆਮ ਚੋਣਾਂ ਹੋਣੀਆਂ ਹਨ, ਜਿਸ ਕਰਕੇ ਮੌਜੂਦਾ ਬਜਟ ਨਗਰ ਨਿਗਮ ਤੇ ਕਾਬਜ ਅਕਾਲੀ ਭਾਜਪਾ ਗੱਠਜੋੜ ਲਈ ਦੋਧਾਰੀ ਤਲਵਾਰ ਤੇ ਤੁਰਨ ਦੇ ਬਰਾਬਰ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਹਰਜਿੰਦਰ ਸਿੰਘ ਇੰਸਾਂ ਨੇ ਵੀ ਲਿਖਵਾਇਆ ਸਰੀਰਦਾਨੀਆਂ ’ਚ ਨਾਂਅ
ਸੂਤਰਾਂ ਨੇ ਦੱਸਿਆ ਹੈ ਕਿ ਨਗਰ ਨਿਗਮ ਦੇ ਦੋ ਅੰਤਮ ਬਜਟਾਂ ਤੋਂ ਪਹਿਲਾਂ ਵਾਲੇ ਇਸ ਬਜਟ ‘ਚ ਗਠਜੋੜ ਦੀ ਰਣਨੀਤੀ ਦੀ ਝਲਕ ਦਿਖਾਈ ਦੇਵੇਗੀ। ਤਾਜਾ ਪ੍ਰਸਥਿਤੀਆਂ ਦੀ ਰੌਸ਼ਨੀ ‘ਚ ਨਿਗਮ ਅਧਿਕਾਰੀਆਂ ਨੂੰ ਵੀ ਅਜਿਹਾ ਬਜਟ ਬਣਾਉਣ ਲਈ ਕਿਹਾ ਗਿਆ ਹੈ, ਜੋ ਲੋਕਾਂ ਨੂੰ ਨਰਾਜ ਕਰਨ ਵਾਲਾ ਨਾਂ ਹੋਵੇ ਪਿਛਲੇ ਵਰ੍ਹੇ ਨਗਰ ਨਿਗਮ ਵੱਲੋਂ 137 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਸੀ, ਜਿਸ ‘ਚ ਇਸ ਵਰ੍ਹੇ 10 ਤੋਂ 15 ਫੀਸਦੀ ਵਾਧਾ ਕੀਤਾ ਜਾ ਸਕਦਾ ਹੈ। ਇਸ ਬਜਟ ‘ਚ ਵਿਕਾਸ ਲਈ ਰੱਖੀ ਗਈ ਰਾਸ਼ੀ ਸਿਰਫ 13.35 ਕਰੋੜ ਰੁਪਏ ਸੀ, ਜਿਸ ਦੇ ਐਤਕੀਂ ਵਧਣ ਦੇ ਆਸਾਰ ਹਨ। ਆਰਥਿਕ ਤੰਗੀ ਦੇ ਚੱਲਦਿਆਂ ਨਗਰ ਨਿਗਮ ਲਈ ਕਾਫੀ ਚੁਣੌਤੀਆਂ ਹਨ, ਜਿੰਨ੍ਹਾਂ ‘ਚ ਸਭ ਤੋਂ ਵੱਡੀ ਚੁਣੌਤੀ ਨਿਗਮ ਸਿਰ ਚੜ੍ਹਿਆ ਕਰਜਾ ਹੈ।
ਸੂਤਰਾਂ ਮੁਤਾਬਕ ਨਗਰ ਨਿਗਮ ਨੇ ਸਾਲ 2013-14 ‘ਚ ਹੁਡਕੋ ਤੋਂ 8.75 ਕਰੋੜ ਦਾ ਕਰਜਾ ਲਿਆ ਸੀ। ਇਵੇਂ ਹੀ ਸਾਲ 2015-16 ‘ਚ 17.50 ਕਰੋੜ ਅਤੇ ਸਾਲ 2016 ‘ਚ ਵੀ ਏਨਾਂ ਹੀ ਕਰਜ ਲਿਆ ਜੋ 43.75 ਕਰੋੜ ਬਣਦਾ ਹੈ। ਇਸ ਚੋਂ ਨਗਰ ਨਿਗਮ ਨੇ ਕਰੀਬ 8 ਕਰੋੜ ਰੁਪਏ ਵਾਪਿਸ ਕਰ ਦਿੱਤੇ ਸਨ, ਜਦੋਂ ਕਿ ਤਕਰੀਬਨ 35 ਕਰੋੜ ਬਕਾਇਆ ਖੜਾ ਹੈ, ਜਿਨ੍ਹਾਂ ਦਾ ਨਿਗਮ ਨੂੰ ਵਿਆਜ ਪੈ ਰਿਹਾ ਹੈ। ਦੂਜੇ ਪਾਸੇ ਨਗਰ ਨਿਗਮ ਦੀ ਆਮਦਨ ਦਾ ਸਭ ਤੋਂ ਵੱਡਾ ਸਾਧਨ ਪੰਜਾਬ ਮਿਊਂਸਿਪਲ ਫੰਡ ਹੈ, ਜੋ ਸਰਕਾਰ ਵੱਲੋਂ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਨੂੰ ਸਿੱਧੇ ਤੌਰ ‘ਤੇ ਜਾਰੀ ਕਰਦੀ ਹੈ। ਇਸ ਫੰਡ ਵਿਚੋਂ ਬਠਿੰਡਾ ਨਗਰ ਨਿਗਮ ਨੂੰ ਤਕਰੀਬਨ 77 ਲੱਖ ਰੁਪਏ ਮਿਲਦੇ ਹੈ।
ਇਹ ਵੀ ਪੜ੍ਹੋ : ਹਰਜਿੰਦਰ ਸਿੰਘ ਇੰਸਾਂ ਨੇ ਵੀ ਲਿਖਵਾਇਆ ਸਰੀਰਦਾਨੀਆਂ ’ਚ ਨਾਂਅ
ਨਗਰ ਨਿਗਮ ਆਮਦਨ ਖਾਤਰ ਆਪਣੇ ਤੌਰ ‘ਤੇ ਪ੍ਰਾਪਰਟੀ ਟੈਕਸ ਅਤੇ ਹਾਊਸ ਟੈਕਸ ਵਸੂਲਦਾ ਹੈ। ਇਸੇ ਤਰ੍ਹਾਂ ਹੀ ਇਸ਼ਤਿਹਾਰ ਟੈਕਸ, ਪਾਣੀ ਅਤੇ ਸੀਵਰੇਜ਼ ਦੇ ਬਿੱਲ ਵੀ ਆਮਦਨੀ ਦੇ ਸਰੋਤ ਹਨ। ਪਤਾ ਲੱਗਿਆ ਹੈ ਕਿ ਹਾਊਸ ਟੈਕਸ ਅਤੇ ਪ੍ਰਾਪਰਟੀ ਟੈਕਸ ਦੀ 12 ਤੋਂ 13 ਕਰੋੜ ਰੁਪਏ ਦੀ ਰਾਸ਼ੀ ਲੋਕਾਂ ਵੱਲ ਫਸੀ ਹੋਈ ਹੈ। ਅਜਿਹੀਆਂ ਹੀ ਸ਼ਹਿਰ ‘ਚ ਬਣੀਆਂ ਨਜਾਇਜ ਇਮਾਰਤਾਂ ਬਾਰੇ ਵੀ ਕੋਈ ਫੈਸਲਾ ਨਹੀਂ ਲਿਆ ਜਾ ਸਕਿਆ ਹੈ। ਇੰਨ੍ਹਾਂ ਇਮਾਰਤਾਂ ਤੋਂ ‘ਚੇਂਜ਼ ਆਫ ਲੈਂਡ ਯੂਜ਼’ ਵਜੋਂ ਕਰੋੜਾਂ ਰੁਪਏ ਵਸੂਲੇ ਜਾ ਸਕਦੇ ਹਨ।
ਪਰ ਇੱਥੇ ਵੀ ਕਥਿਤ ਸਿਆਸੀ ਦਖਲਅੰਦਾਜੀ ਆੜੇ ਆ ਰਹੀ ਹੈ। ਓਧਰ ਖਰਚਿਆਂ ਵੱਲ ਦੇਖੀਏ ਤਾਂ ਬਜਟ ਦਾ ਜ਼ਿਆਦਾਤਰ ਹਿੱਸਾ ਮੁਲਾਜਮਾਂ ਨੂੰ ਤਨਖਾਹਾਂ ਦੇਣ ਅਤੇ ਦਫ਼ਤਰੀ ਖਰਚਿਆਂ ‘ਚ ਚਲਾ ਜਾਂਦਾ ਹੈ ਹੈਰਾਨੀਜ਼ਨਕ ਹੈ ਕਿ ਸਿਰ ਕਰਜਾ ਹੋਣ ਦੇ ਬਾਵਜ਼ੂਦ ਇਹ ਖਰਚੇ ਹਰ ਸਾਲ ਵਧਾਏ ਜਾ ਰਹੇ ਹਨ। ਸਾਲ 2016-17 ਦੇ ਬਜਟ ‘ਚ ਇਸ ਮਦ ਤਹਿਤ 59 ਕਰੋੜ ਰੁਪਏ ਦੀ ਯੋਜਨਾ ਸੀ, ਜਿਸ ਨੂੰ ਸਾਲ 2017-18 ‘ਚ ਵਧਾਕੇ 77 ਕਰੋੜ 92 ਲੱਖ ਕਰ ਦਿੱਤਾ ਗਿਆ।
ਡਿਫਾਲਟਰਾਂ ਨੇ ਡੋਬੀ ਬੇੜੀ
ਨਗਰ ਨਿਗਮ ਦੀ ਬੇੜੀ ਡਿਫਾਲਟਰਾਂ ਨੇ ਡੋਬ ਦਿੱਤੀ ਹੈ, ਜਿਸ ਦੇ ਨਤੀਜੇ ਵਜੋਂ ਆਮਦਨ ਨੂੰ ਸੱਟ ਵੱਜੀ ਹੈ। ਨਿੱਤ ਨਵੀਆਂ ਚੋਣਾਂ ਕਰਕੇ ਸਿਆਸੀ ਨਫੇ ਨੁਕਸਾਨ ਨੂੰ ਦੇਖਦਿਆਂ ਡਿਫਾਲਟਰਾਂ ਖਿਲਾਫ਼ ਕਾਰਵਾਈ ਤੋਂ ਨਿਗਮ ਬੇਵੱਸ ਜਾਪਦਾ ਹੈ। ਆਮ ਤੌਰ ‘ਤੇ ਜਦੋਂ ਤੋਂ ਬਠਿੰਡਾ ਵੀਆਈਪੀ ਹਲਕਾ ਬਣਿਆ ਹੈ, ਤਾਂ ਲੋਕ ਵੱਲ ਡਿਫਾਲਟਰ ਰਾਸ਼ੀ ਵੱਧਦੀ ਹੀ ਜਾ ਰਹੀ ਹੈ। ਨਗਰ ਨਿਗਮ ਬਠਿੰਡਾ ਦੀ ਯੂਨੀਅਨ ਦੇ ਇੱਕ ਸੀਨੀਅਰ ਨੇਤਾ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਵਸੂਲੀ ‘ਚ ਸਿਆਸਤ ਅੜਿੱਕਾ ਬਣਦੀ ਹੈ ਅਤੇ ਵੋਟਾਂ ਖਾਤਰ ਸਿਆਸੀ ਲੋਕ ਡਿਫਾਲਟਰਾਂ ਦਾ ਪੱਖ ਕਰਦੇ ਹਨ। ਜਿਸ ਕਰਕੇ ਮਿਉਂਸਿਪਲ ਅਦਾਰੇ ਟੀਚੇ ਮੁਤਾਬਕ ਆਪਣਾ ਬਕਾਇਆ ਵਸੂਲ ਨਹੀਂ ਪਾਉਂਦੇ ਹਨ।
ਸੀਵਰੇਜ਼ ਤੇ ਪਾਣੀ ਚੁਣੌਤੀ ਬਣੇ
ਨਗਰ ਨਿਗਮ ਬਠਿੰਡਾ ਲਈ ਸ਼ਹਿਰ ਵਾਸੀਆਂ ਨੂੰ ਸੀਵਰੇਜ਼ ਤੇ ਪਾਣੀ ਮੁਹੱਈਆ ਕਰਵਾਉਣੇ ਚੁਣੌਤੀ ਬਣੇ ਹੋਏ ਹੈ। ਸਾਲ 2015 ‘ਚ ਤੀਕੜੀ ਨੂੰ ਸੌ ਫੀਸਦੀ ਸੀਵਰੇਜ਼ ਪਾਣੀ ਪ੍ਰਜੈਕਟ ਸੌਂਪਿਆ ਗਿਆ ਸੀ, ਜਿਸ ਨੂੰ ਮਿਥੇ ਸਮੇਂ ਅੰਦਰ ਮੁਕੰਮਲ ਕਰਨ ‘ਚ ਕੰਪਨੀ ਨਾਕਾਮ ਰਹੀ ਹੈ। ਦਾਅਵਿਆਂ ਦੇ ਬਾਵਜੂਦ ਸ਼ਹਿਰ ‘ਚ ਜਲ ਭਰਾਵ ਅਤੇ ਸੀਵਰੇਜ਼ ਓਵਰਫਲੋ ਹੋਣ ਤੋਂ ਨਹੀਂ ਰੋਕਿਆ ਜਾ ਸਕਿਆ ਹੈ। ਅੱਧੇ ਸ਼ਹਿਰ ਨੂੰ ਤਾਂ ਅਜੇ ਤੱਕ ਪੀਣ ਵਾਲੇ ਪਾਣੀ ਲਈ ਵੀ ਜੂਝਣਾ ਪੈ ਰਿਹਾ ਹੈ। ਵਾਰਡਾਂ ‘ਚ ਆਰ.ਓ ਲੱਗਾਏ ਗਏ ਹਨ, ਪਰ ਸਮੱਸਿਆ ਜਿਓਂ ਦੀ ਤਿਓਂ ਹੈ।
ਬਜਟ ‘ਚ ਵਿਕਾਸ ਨੂੰ ਪਹਿਲ: ਮੇਅਰ
ਮੇਅਰ ਬਲਵੰਤ ਰਾਏ ਨਾਥ ਦਾ ਕਹਿਣਾ ਸੀ ਕਿ ਆਮਦਨ ਵਧਾਉਣ ਵੱਲ ਖਾਸ ਧਿਆਨ ਦਿੱਤਾ ਜਾਏਗਾ ਅਤੇ ਇਸ ਵਾਰ ਦੇ ਬਜਟ ‘ਚ ਵਿਕਾਸ ਨੂੰ ਪਹਿਲ ਦਿੱਤੀ ਜਾਏਗੀ। ਉਨ੍ਹਾਂ ਆਖਿਆ ਕਿ ਲੋਕਾਂ ਵੱਲ ਖੜੇ ਬਕਾਏ ਵਸੂਲਣ ਲਈ ਇੱਕ ਮੁਸ਼ਤ ਯੋਜਨਾ ਤਿਆਰ ਕਰਕੇ ਸਰਕਾਰ ਨੂੰ ਪ੍ਰਵਾਨਗੀ ਲਈ ਭੇਜਣ ਦਾ ਫੈਸਲਾ ਵੀ ਲਿਆ ਗਿਆ ਹੈ। ਸ੍ਰੀ ਨਾਥ ਨੇ ਕਿਹਾ ਕਿ ਨਿਗਮ ਸ਼ਹਿਰ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵਚਨਬੱਧ ਹੈ, ਜਿਸ ਦੀ ਝਲਕ ਅਗਾਮੀ ਬਜਟ ‘ਚ ਨਜ਼ਰ ਆਏਗੀ।
ਸਮੱਸਿਆਵਾਂ ਦੇ ਹੱਲ ਲਈ ਸਾਂਝੇ ਯਤਨਾਂ ਦੀ ਲੋੜ
ਲੋਕਤੰਤਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਹੁੰਦੀ ਹੈ, ਜਿਸ ਵਿੱਚ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਜਵਾਬਦੇਹ ਹੋਣ ਦੇ ਨਾਲ-ਨਾਲ ਦੇਸ਼ ਤੇ ਸਮਾਜ ਨੂੰ ਵਿਕਾਸ ਵੱਲ ਲੈ ਜਾਣ ਵਾਲੇ ਰਥਵਾਨ ਹੁੰਦੇ ਹਨ । ਹਰ ਪੰਜ ਸਾਲ ਬਾਦ ਚੋਣਾਂ ਹੁੰਦੀਆਂ ਹਨ ਤੇ ਨਵਾਂ ਜਾਮਾ ਪਹਿਨ ਕੇ ਨਵੀਂ ਬਣੀ ਸਰਕਾਰ ਜਨਤਾ ਦੀ ਕਚਿਹਰੀ ‘ਚ ਸੇਵਾ ਕਰਨ ਲਈ ਹਾਜ਼ਰ ਹੋ ਜਾਂਦੀ ਹੈ, ਪਰੰਤੂ ‘ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ’ ਵਾਂਗ ਸੱਤਾਧਾਰੀ ਧਿਰਾਂ ਜੋ ਕਰ ਸਕਦੀਆਂ ਹਨ ਤੇ ਅਸਲ ‘ਚ ਜੋ ਕਰਨਾ ਚਾਹੀਦਾ ਹੈ ਉਸ ਵੱਲੋਂ ਅਵੇਸਲੀਆਂ ਹੋ ਕੇ ਜਨਤਾ ਦਾ ਧਿਆਨ ਭਟਕਾਉਣ ਦੀ ਚਾਰਾਜੋਈ ਕਰਨ ਲੱਗਦੀਆਂ ਹਨ ।
ਸਮੱਸਿਆਵਾਂ ਦੈਂਤ ਦਾ ਰੂਪ ਧਾਰ ਕੇ ਚਿੰਤਾ ਤੋਂ ਚਿੰਤਨ ਦੀ ਸਟੇਜ ‘ਤੇ ਪਹੁੰਚ ਚੁੱਕੀਆਂ ਹਨ । ਅੱਜ ਵੀ ਵਧੇਰੇ ਜਨਤਾ ਮੁੱਢਲੀਆਂ ਸਹੂਲਤਾਂ ਤੋਂ ਵਾਂਝੀ ਹੈ। ਅੱਜ ਵੀ ਅਜਿਹੇ ਇਲਾਕੇ ਹਨ ਜਿੱਥੇ ਸੜਕਾਂ ਨਹੀਂ ਹਨ, ਟ੍ਰਾਂਸਪੋਰਟ ਦੇ ਸਾਧਨ ਨਹੀਂ ਹਨ, ਵਿੱਦਿਆ ਤੇ ਸਿਹਤ ਸਹੂਲਤਾਂ ਪਹੁੰਚ ‘ਚ ਨਹੀਂ ਹਨ, ਪੀਣ ਵਾਲੇ ਪਾਣੀ ਦੀ ਕਿੱਲਤ ਹੈ, ਸੀਵਰੇਜ ਸਿਸਟਮ ਤੱਕ ਦਾ ਕੋਈ ਪ੍ਰਬੰਧ ਨਹੀਂ ਹੈ। ਗੰਦੀਆਂ ਬਸਤੀਆਂ ‘ਚ ਬਿਮਾਰੀਆਂ ਨਾਲ ਜੰਗ ਲੜਦੀ ਨਿੱਤ ਜ਼ਿੰਦਗੀ ਹਾਰਦੀ ਹੈ। ਪੁਲਿਸ ਜਿਸ ਦਾ ਕੰਮ ਜਨਤਾ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ, ਉਸ ਤੱਕ ਪਹੁੰਚ ਕਰਨ ਤੋਂ ਆਮ ਬੰਦਾ ਤ੍ਰਹਿੰਦਾ ਹੈ। ਪ੍ਰਸ਼ਾਸਨ ਤੱਕ ਪਹੁੰਚ ਸੁਖਾਲੀ ਨਹੀਂ।
ਦੇਸ਼ ਦੀ ਆਰਥਿਕਤਾ ਦਾ ਮੁੱਖ ਚਾਲਕ ਕਿਸਾਨ ਅੱਜ ਬੇਹੱਦ ਬੁਰੇ ਦੌਰ ‘ਚੋਂ ਗੁਜ਼ਰ ਰਿਹਾ ਹੈ। ਕਿਸਾਨ ਖੁਦਕੁਸ਼ੀਆਂ ਦਾ ਮਾਮਲਾ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਤ੍ਰਾਸਦੀ ਬਣ ਚੁੱਕਿਆ ਹੈ। ਲੋੜ ਹੈ ਬੁੱਧੀਜੀਵੀ ਵਰਗ ਨਾਲ ਰਾਜਸੀ ਬੈਠਕਾਂ ਕੀਤੀਆਂ ਜਾਣ ਤੇ ਖੁਦਕੁਸ਼ੀਆਂ ਦੇ ਅਸਲ ਕਾਰਨਾਂ ਦੀ ਜੜ ਫੜ ਕੇ ਨਵੇਂ ਸਿਰਿਓਂ ਕਿਸਾਨ ਤੇ ਕਿਸਾਨੀ ਹਿਤੈਸ਼ੀ ਨੀਤੀਆਂ ਉਲੀਕੀਆਂ ਜਾਣ । ਆਰਥਿਕ ਤੰਗੀ ਦੇ ਸ਼ਿਕਾਰ ਕਿਸਾਨ ਦੀ ਆਤਮਹੱਤਿਆ ਦਾ ਅਰਥ ਕੱਢਣਾ ਔਖਾ ਨਹੀਂ। ਕੋਈ ਦੋ ਰਾਵਾਂ ਨਹੀਂ ਕਿ ਲਾਗਤ ਦੇ ਮੁਕਾਬਲੇ ਖੇਤੀ ‘ਚ ਆਮਦਨੀ ਘੱਟ ਹੈ ਤੇ ਸਵਾਮੀਨਾਥਨ ਰਿਪੋਰਟ ਮੁਤਾਬਕ ਕਿਸਾਨਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ ।
ਮਹਿੰਗੇ ਬੀਜ਼, ਨਕਲੀ ਕੀਟਨਾਸ਼ਕ, ਆੜ੍ਹਤੀਆਂ ਦੇ ਕਰਜ਼ੇ ਦੀ ਮਾਰ, ਫ਼ਸਲਾਂ ਦੀਆਂ ਨਿਰਧਾਰਤ ਨਾਲੋਂ ਘੱਟ ਕੀਮਤਾਂ, ਵੇਲੇ ਸਿਰ ਭੁਗਤਾਨ ਨਾ ਕੀਤਾ ਜਾਣਾ ਆਦਿ ਮੋਟੇ ਕਾਰਨ ਹਨ, ਜੋ ਕਿਸਾਨ ਦੇ ਸਾਹ ਸੁਕਾਈ ਖੜ੍ਹੇ ਹਨ, ਪਰੰਤੂ ਸਿੱਕੇ ਦਾ ਦੂਜਾ ਪਹਿਲੂ ਵੀ ਹੈ, ਤੇ ਉਹ ਹੈ ਹਰ ਰੋਜ਼ ਬਦਲਦਾ ਸਮਾਜਿਕ ਢਾਂਚਾ । ਇੱਕ-ਦੂਜੇ ਨੂੰ ਵੇਖੋ-ਵੇਖੀ ਸਮਾਜਿਕ ਰੁਤਬਾ ਤੇ ਸ਼ਾਨੋ-ਸ਼ੌਕਤ ਕਾਇਮ ਰੱਖਣ ਲਈ ਚਾਦਰ ਨਾਲੋਂ ਵੱਧ ਪੈਰ ਪਸਾਰਨਾ, ਆਮਦਨੀ ਅੱਠ ਆਨੇ ਤੇ ਖਰਚਾ ਰੁਪੱਈਆ। ਅੱਜ ਪਿੰਡਾਂ ਦੀ ਨੁਹਾਰ ਪਹਿਲਾਂ ਨਾਲੋਂ ਪੂਰੀ ਤਰ੍ਹਾਂ ਬਦਲ ਚੁੱਕੀ ਹੈ । ਖੇਤਾਂ ‘ਚ ਵੱਡੀਆਂ ਕੋਠੀਆਂ, ਕੋਠੀਆਂ ਦੇ ਮੇਨ ਗੇਟ ਦੇ ਸਾਹਮਣੇ ਕਾਰ, ਮੋਟਰਸਾਇਕਲ ਤੇ ਏ.ਸੀ. ਤੱਕ ਹਰ ਘਰ ਤੱਕ ਪਹੁੰਚ ਚੁੱਕੇ ਹਨ।
ਵਿਆਹਾਂ ‘ਤੇ ਅੱਤ ਦਾ ਖ਼ਰਚਾ ਕੀਤਾ ਜਾਂਦਾ ਹੈ, ਵਿਦੇਸ਼ ਜਾਣ ਦੀ ਲਲ਼ਕ ਵਧ ਚੁੱਕੀ ਹੈ, ਕੋਈ ਮਾਪੇ ਆਪਣੀ ਸੰਤਾਨ ਨੂੰ ਸਰਕਾਰੀ ਸਕੂਲ ‘ਚ ਭੇਜਣ ਲਈ ਤਿਆਰ ਨਹੀਂ, ਮਹਿੰਗੇ ਨਿੱਜੀ ਸਕੂਲਾਂ ‘ਚ ਅੰਗਰੇਜ਼ੀ ਬੋਲਣ ਵਾਲੇ ਤੋਤੇ ਬਣਾਉਣ ਲਈ ਮਾਪੇ ਸਾਲਾਨਾ ਹਜ਼ਾਰਾਂ ਰੁਪਏ ਖ਼ਰਚ ਕਰਨ ਨੂੰ ਤਿਆਰ ਹਨ, ਪਰੰਤੂ ਸਰਕਾਰੀ ਸਕੂਲਾਂ ‘ਚ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਸਰਕਾਰ ‘ਤੇ ਦਬਾਅ ਪਾਉਣ ਲਈ ਕੋਈ ਖੇਚਲ ਨਹੀਂ ਕਰਨਾ ਚਾਹੁੰਦਾ, ਸਗੋਂ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਭੇਜਣਾ ਆਪਣੀ ਸਮਾਜਿਕ ਹੇਠੀ ਸਮਝਿਆ ਜਾਂਦਾ ਹੈ।
ਦੇਸ਼ ਅੰਦਰ ਇੱਕਸਾਰ ਸਿੱਖਿਆ ਪ੍ਰਣਾਲੀ ਲਾਗੂ ਕਰਕੇ ਮੁਕੰਮਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।ਜਦੋਂ ਸਰਕਾਰੀ ਸਕੂਲਾਂ ‘ਚ ਆਧੁਨਿਕ ਢੰਗ ਨਾਲ ਸਹੂਲਤਾਂ ਵਾਲੀ ਵਿੱਦਿਆ ਮਿਲਣ ਲੱਗੇਗੀ, ਤਾਂ ਲੋਕਾਂ ਦਾ ਰੁਝਾਨ ਆਪਣੇ ਆਪ ਸਰਕਾਰੀ ਸਕੂਲਾਂ ਵੱਲ ਹੋਵੇਗਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਰਹੱਦਾਂ ਜ਼ਰੀਏ ਹੋਣ ਵਾਲੀ ਨਸ਼ਾ ਤਸਕਰੀ ਨੇ ਜਵਾਨੀ ਨੂੰ ਹੀ ਨਹੀਂ ਸਗੋਂ ਮਾਂ ਦੀ ਕੁੱਖ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ ਹੈ। ਇਸ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋਵੇਗਾ? ਜਦੋਂ ਜਣੇਪੇ ਲਈ ਪਹੁੰਚੀ ਜੱਚਾ ਚਿੱਟੇ ਦੀ ਸ਼ਿਕਾਰ ਹੋਣ ਕਾਰਨ ਮੁੱਖ ਸੁਰਖ਼ੀ ਬਣ ਚੁੱਕੀ ਹੈ।
‘ਸੁਸਾਇਟੀ ਨੀਡਜ਼ ਡੈਡੀਕੇਸ਼ਨ’ ਸਮਾਜ ਨੂੰ ਆਤਮ-ਸਮਰਪਣ ਦੀ ਲੋੜ ਹੈ। ਵੱਡੇ ਤੋਂ ਲੈ ਕੇ ਛੋਟਾ ਨਾਗਰਿਕ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਰਹਿੰਦਿਆਂ ਇਮਾਨਦਾਰੀ ਨਾਲ ਆਪਣੇ ਫ਼ਰਜ਼ ਨਿਭਾਵੇ । ਟੈਕਸ ਚੋਰੀ ਤੇ ਰਿਸ਼ਵਤੀਖੋਰੀ ਦੀ ਜੜ ਨਿੱਜ ਵਿੱਚ ਡੂੰਘੀ ਦੱਬੀ ਹੋਈ ਹੈ, ਜਿਸ ਨੂੰ ਆਪਣੇ ਹੱਥੀਂ ਮੁੱਢੋਂ ਪੁੱਟ ਕੇ ਸੁੱਟਣ ਦਾ ਦਮ ਲਾਉਣਾ ਪਵੇਗਾ। ਮੱਧਕਾਲ ਦੀਆਂ ਪੈੜਾਂ ‘ਤੇ ਪੈਰ ਧਰਨ ਦੀ ਬਜਾਏ, ਨਵੇਂ ਦਿਸਹਿੱਦੇ ਸਿਰਜਣ ਦੀ ਲੋੜ ਹੈ, ਜਿੱਥੇ ਕੋਈ ਢਿੱਡ ਭੁੱਖਾ ਨਾ ਰਹੇ, ਜਿੱਥੇ ਸਕੂਲ ਜਾਣ ਦੇ ਸਮੇਂ ਚੌਂਕ-ਚੁਰਾਹਿਆਂ ‘ਤੇ ਭੀਖ ਮੰਗਦਾ ਬਚਪਨ ਲਾਲ ਬੱਤੀ ਬਣਿਆ ਦਿਖਾਈ ਨਾ ਦੇਵੇ, ਜਿੱਥੇ ਕੁੱਖ ਹੀ ਨਹੀਂ ਰੀੜ੍ਹ ਦੀ ਹੱਡੀ ਵੀ ਨਸ਼ਿਆਂ ਦੀ ਸੱਟ ਤੋਂ ਬਚੀ ਹੋਵੇ, ਤੇ ਅਜਿਹਾ ਸਿਰਫ਼ ਅਮਰਵੇਲ ਬਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਵੱਲ ਧਿਆਨ ਦੇ ਕੇ ਹੀ ਸੰਭਵ ਹੋ ਸਕਦਾ ਹੈ ।
ਮੋਹਾਲੀ ਮੋ.98146-70707