efforts - Sach Kahoon Punjabi
ਹਾਂਗਕਾਂਗ : ਵਿਵਾਦ ਹੱਲ ਕਰਨ ਲਈ ਕੋਸ਼ਿਸ਼ਾਂ ਹੋ ਰਹੀਆਂ : ਸਰਕਾਰ
ਹਾਂਗਕਾਂਗ (ਏਜੰਸੀ)। ਲੋਕਤੰਤਰੀ ਸੁਧਾਰਾਂ ਦੀ ਮੰਗ ਨੂੰ ਲੈ ਕੇ ਕੱਢੇ ਗਏ ਮਾਰਚ ਨੇ ਹਿੰਸਕ ਰੂਪ ਲੈ ਲਿਆ, ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਇਮਾਰਤਾਂ ‘ਤੇ ਦੇਸੀ ਬੰਬ ਸੁੱਟੇ, ਆਵਾਜਾਈ ਰੋਕੀ ਅਤੇ ਥਾਂ-ਥਾਂ ਅੱਗ ਲਾਈ, ਜਿਸ ਤੋਂ ਬਾਅਦ ਪੁਲਿਸ ਨੂੰ ਹੰਝੂ ਗੈਸ ਦੇ ਗੋਲੇ ਅਤੇ ਪਾਣੀ ਸੁੱਟਣਾ ਪਿਆ। ਪ੍ਰਦਰਸ਼ਨ ਬਿਨਾ ਮਨਜ਼ੂਰੀ ਦੇ ਕੱਢਿਆ ਗਿਆ ਸੀ। ਸਰਕਾਰ ਨੇ ਐਤਵਾਰ ਨੂੰ ਇੰਟਰਵਿਊ ਜਾਰੀ ਕਰਕੇ ਕਿਹਾ ਕਿ ਹਿੰਸਾ ਨਾਲ ਭਾਈਚਾਰੇ ਨੂੰ ਨੁਕਸਾਨ ਹੀ ਪੁੱਜੇਗਾ ਅਤੇ ਉਹ ਸਮੱਸਿਆਵਾਂ ਦਾ ਹੱਲ ਲੱਭਣ ਦੀ ਗੰਭੀਰ ਕੋਸ਼ਿਸ਼ ਕਰ ਰਹੀ ਹੈ। ਕਾਲੇ ਨਕਾਬ ਪਾ ਕੇ ਹਜ਼ਾਰਾਂ ਦੀ ਗਿਣਤੀ ‘ਚ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਪਾਬੰਦੀ ਨੂੰ ਧੱਕਾ ਦੱਸਦੇ ਹੋਏ ਸ਼ੁਰੂਆਤ ‘ਚ ਕਾਜਵੇ ਵੇਅ ਸ਼ਾਪਿੰਗ ਡਿਸਟ੍ਰਿਕਟ ਤੋਂ ਦੋ ਕਿਲੋਮੀਟਰ ਦੂਰ ਸੈਂਟਰਲ ਬਿਜ਼ਨਸ ਡਿਸਟ੍ਰਿਕਟ ਤੱਕ ਸ਼ਾਂਤੀਪੂਰਨ ਮਾਰਚ ਕੱਢਿਆ ਸੀ। (Hong Kong)
ਇਸ ‘ਚ ਪ੍ਰਦਰਸ਼ਨਕਾਰੀਆਂ ਦੇ ਰਿਸ਼ਤੇਦਾਰ ਤੇ ਬੱਚੇ ਵੀ ਸ਼ਾਮਲ ਸਨ। ਬਾਅਦ ‘ਚ ਕੁੱਝ ਪ੍ਰਦਰਸ਼ਨਕਾਰੀਆਂ ਨੇ ਚੀਨ ਦੇ ਝੰਡੇ ਸਾੜੇ ਤੇ ਸਬਵੇਅ ਸਟੇਸ਼ਨਾਂ ‘ਤੇ ਭੰਨ੍ਹ-ਤੋੜ ਕੀਤੀ। ਇਨ੍ਹਾਂ ਲੋਕਾਂ ਨੇ ਸਰਕਾਰੀ ਇਮਾਰਤਾਂ ‘ਤੇ ਇੱਟਾਂ ਅਤੇ ਗੈਸ ਦੇ ਗੋਲੇ ਵੀ ਸੁੱਟੇ। ਹਾਂਗਕਾਂਗ ‘ਚ ਹਵਾਲਗੀ ਬਿੱਲ ਨੂੰ ਲੈ ਕੇ ਜੂਨ ਮਹੀਨੇ ਤੋਂ ਸਰਕਾਰ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ। ਇਸ ਵਿਵਾਦਿਤ ਬਿੱਲ ਨੂੰ ਹਾਲਾਂਕਿ ਸਰਕਾਰ ਨੇ ਹੁਣ ਵਾਪਸ ਲੈ ਲਿਆ ਹੈ ਪਰ ਲੋਕਤੰਤਰ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਅਜੇ ਵੀ ਜਾਰੀ ਹਨ। ਹੁਣ ਤੱਕ 1300 ਤੋਂ ਵਧੇਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। (Hong Kong)
ਡਿੱਗਦੀ ਭਾਰਤੀ ਅਰਥ ਵਿਵਸਥਾ ਤੇ ਸਰਕਾਰ ਦੇ ਯਤਨ
ਰਾਹੁਲ ਲਾਲ
ਭਾਰਤੀ ਅਰਥਵਿਵਸਥਾ ਦੀ ਰਫ਼ਤਾਰ ਹੌਲੀ ਹੋ ਗਈ ਹੈ ਅਰਥਵਿਵਸਥਾ ਦਾ ਹਰ ਖੇਤਰ ਮੰਗ ਦੀ ਘਾਟ ਨਾਲ ਪ੍ਰਭਾਵਿਤ ਹੈ ਉਦਯੋਗਾਂ ਦੇ ਬਹੁਤ ਸਾਰੇ ਸੈਕਟਰ ’ਚ ਵਿਕਾਸ ਦਰ ਕਈ ਸਾਲਾਂ ’ਚ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ ਸਾਲ 2016-17 ’ਚ ਜੀਡੀਪੀ ਵਿਕਾਸ ਦਰ 8.2 ਫੀਸਦੀ ਸੀ, ਜੋ 2017-18 ’ਚ ਘਟ ਕੇ 7.2 ਫੀਸਦੀ ਤੇ ਸਾਲ 2018-19 ’ਚ ਜੀਡੀਪੀ ਦੀ ਵਿਕਾਸ ਦਰ 6.8 ਫੀਸਦੀ ਰਹਿ ਗਈ ਤਾਜ਼ਾ ਅਧਿਕਾਰਿਕ ਅੰਕੜਿਆਂ ’ਤੇ ਯਕੀਨ ਕਰੀਏ ਤਾਂ ਸਾਲ 2019 ਦੀ ਜਨਵਰੀ ’ਚ ਸਰਚ ਕੀਤੀ ਤਿਮਾਹੀ ’ਚ ਜੀਡੀਪੀ ਦੀ ਵਿਕਾਸ ਦਰ 5.8 ਫੀਸਦੀ ਰਹਿ ਗਈ ਸੀ, ਜੋ 5 ਸਾਲ ’ਚ ਸਭ ਤੋਂ ਘੱਟ ਹੈ ਇਸ ਤਰ੍ਹਾਂ ਤਿੰਨ ਸਾਲ ’ਚ ਵਿਕਾਸ ਦੀ ਰਫ਼ਤਾਰ ’ਚ 1.5 ਫੀਸਦੀ ਦੀ ਘਾਟ ਆ ਗਈ ਹੈ ਪਿਛਲੇ 20 ਸਾਲਾਂ ’ਚ ਅਜਿਹਾ ਪਹਿਲਾਂ ਸਿਰਫ਼ ਦੋ ਬਾਰ ਹੋਇਆ ਹੈ ਕਿ ਲਗਾਤਾਰ ਤਿੰਨ ਤਿਮਾਹੀਆਂ ’ਚ ਵਾਧਾ ਦਰ ਡਿੱਗੀ ਹੋਵੇ।
ਜੀਡੀਪੀ ਦੀ ਵਿਕਾਸ ਦਰ ਘਟਣ ਨਾਲ ਲੋਕਾਂ ਦੀ ਆਮਦਨੀ, ਖਪਤ ਤੇ ਨਿਵੇਸ਼, ਸਭ ’ਤੇ ਅਸਰ ਪੈ ਰਿਹਾ ਹੈ ਜਿਨ੍ਹਾਂ ਸੈਕਟਰਾਂ ’ਤੇ ਇਸ ਮੰਦੀ ਦਾ ਸਭ ਤੋਂ ਜਿਆਦਾ ਅਸਰ ਪਿਆ ਹੈ, ਉੱਥੇ ਨੌਕਰੀਆਂ ਘਟਾਉਣ ਦੇ ਐਲਾਨ ਹੋ ਰਹੇ ਹਨ ਆਰਬੀਆਈ ਨੇ ਆਪਣੀ ਮੁਦਰਿਕ ਕਮੇਟੀ ਦੀ ਬੈਠਕ ’ਚ ਭਾਰਤੀ ਅਰਥਵਿਵਸਥਾ ਦੇ ਜੀਡੀਪੀ ਗਰੋਥ ਰੇਟ ਦੇ ਅਗਾਊਂ ਅਨੁਮਾਨ ਨੂੰ ਘਟਾ ਕੇ 6.9 ਫੀਸਦੀ ਦਰ ਕਰ ਦਿੱਤਾ ਹੈ ਵਿਸ਼ਵ ਬੈਂਕ ਦੀ ਰਿਪੋਰਟ ਅਨੁਸਾਰ ਅਰਥਵਿਵਸਥਾ ਦੇ ਮਾਮਲਿਆਂ ’ਚ ਭਾਰਤ ਦੀ ਰੈਂਕਿੰਗ 7ਵੇਂ ਨੰਬਰ ’ਤੇ ਆ ਗਈ ਹੈ।
ਇੱਕ ਦੌਰ ’ਚ ਪ੍ਰਭਾਵਸ਼ਾਲੀ ਨਿੱਜੀ ਹਵਾਈ ਸੇਵਾ ਕੰਪਨੀ ਜੈਟ ਏਅਰਵੇਜ ਅੱਜ ਬੰਦ ਹੋ ਚੁੱਕੀ ਹੈ ਏਅਰ ਇੰਡੀਆ ਕਾਫ਼ੀ ਘਾਟੇ ’ਚ ਚੱਲ ਰਹੀ ਹੈ ਕਿਸੇ ਦੌਰ ’ਚ ਟੈਲੀਫੋਨ ਸੈਕਟਰ ਦੀ ਪਹਿਚਾਣ ਰਹੀ ਬੀਐਸਐਨਐਲ ਅੱਜ ਆਪਣੀ ਹੋਂਦ ਲਈ ਜੂਝ ਰਹੀ ਹੈ ਸਰਕਾਰੀ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਨੇ ਹਾਲ ਹੀ ’ਚ ਬਜ਼ਾਰ ’ਚ ਇੱਕ ਹਜ਼ਾਰ ਕਰੋੜ ਰੁਪਏ ਦਾ ਕਰਜਾ ਲੈ ਕੇ ਆਪਣੇ ਕਰਮਚਾਰੀਆਂ ਨੂੰ ਤਨਖ਼ਾਹ ਦਿੱਤੀ ਇਹ ਇਸ ਦਹਾਕੇ ’ਚ ਪਹਿਲੀ ਵਾਰ ਸੀ ਭਾਰਤੀ ਡਾਕ ਸੇਵਾ ਦਾ ਵਿੱਤੀ ਸਾਲ 2019 ’ਚ ਸਾਲਾਨਾ ਘਾਟਾ 15 ਹਜ਼ਾਰ ਕਰੋੜ ਹੋ ਚੁੱਕਾ ਹੈ ਭਾਰਤ ਦੀ ਸਭ ਤੋਂ ਵੱਡੀ ਕੱਚੇ ਤੇਲ ਤੇ ਕੁਦਰਤੀ ਗੈਸ ਦੀ ਕੰਪਨੀ ਓਐਨਜੀਸੀ ਦਾ ਵਾਧੂ ਕੈਸ਼ ਰਿਜ਼ਰਵ ਤੇਜ਼ੀ ਨਾਲ ਘਟ ਰਿਹਾ ਹੈ ਸਰਕਾਰ ਵੱਲੋਂ ਗੈਰ-ਜ਼ਰੂਰੀ ਐਕਵਾਇਰ ਦੇ ਚੱਲਦੇ ਅੱਜ ਇਹ ਕੰਪਨੀ ਇੱਕ ਵੱਡੇ ਕਰਜੇ ਦੇ ਦਬਾਅ ’ਚ ਆ ਗਈ ਹੈ।
ਖ਼ਪਤ ’ਚ ਗਿਰਾਵਟ:
ਵਿਕਾਸ ਦਰ ਘਟਣ ਨਾਲ ਲੋਕਾਂ ਦੀ ਆਮਦਨੀ ’ਤੇ ਮਾੜਾ ਅਸਰ ਪੈ ਰਿਹਾ ਹੈ ਦੇਸ਼ ’ਚ ਬਜ਼ਾਰ ਦੀ ਸਭ ਤੋਂ ਵੱਡੀ ਰਿਸਚਰਸ ਕੰਪਨੀ ਨੀਲਸਨ ਦੀ ਰਿਪੋਰਟ ਕਹਿੰਦੀ ਹੈ ਕਿ ਤੇਜ਼ੀ ਨਾਲ ਖਪਤ ਵਾਲੇ ਸਾਮਾਨ ਭਾਵ ਫਾਸਟ ਮੂਵਿੰਗ ਕੰਜਪਸ਼ਨ ਗੁਡਸ ਅਰਥਾਤ ਐਫ਼ਐਮਜੀਸੀ ਦੀ ਵਿੱਕਰੀ ਦੀ ਵਿਕਾਸ ਦਰ ਇਸ ਸਾਲ ਜਨਵਰੀ ਤੋਂ ਮਾਰਚ ਦੌਰਾਨ 9.9 ਫੀਸਦੀ ਸੀ, ਪਰ ਇਸ ਸਾਲ ਅਪਰੈਲ ਤੋਂ ਜੂਨ ਦੀ ਤਿਮਾਹੀ ’ਚ ਇਹ ਘਟ ਕੇ 6.2 ਫੀਸਦੀ ਰਹਿ ਗਈ ਐਫ਼ਐਮਸੀਜੀ ਦੇ ਉਪਰੋਕਤ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਲੋਕ ਹੁਣ ਜਰੂਰਤਾਂ ’ਚ ਵੀ ਕਟੌਤੀ ਕਰ ਰਹੇ ਹਨ ਬ੍ਰਿਟਾਨੀਆ ਬਿਸਕੁਟ ਦਾ ਕਹਿਣਾ ਹੈ ਕਿ ਹੁਣ ਲੋਕ 5 ਰੁਪਏ ਦੇ ਬਿਸਕੁਟ ਨੂੰ ਖਰੀਦਣ ਤੋਂ ਪਹਿਲਾਂ ਸੋਚ ਰਹੇ ਹਨ ਇਸੇ ਤਰ੍ਹਾਂ ਪਾਰਲੇ ਜੀ ਬਿਸਕੁਟ ਕੰਪਨੀ ਦੀ ਹਾਲਤ ਵਿਗੜਦੀ ਜਾ ਰਹੀ ਹੈ ਤੇ ਲਗਭਗ 10 ਹਜ਼ਾਰ ਲੋਕਾਂ ਦੀਆਂ ਨੌਕਰੀਆਂ ਖ਼ਤਮ ਹੋਣ?ਦੇ ਕੰਢੇ ’ਤੇ ਹਨ।
ਗਾਹਕਾਂ ਦੀ ਖਰੀਦਦਾਰੀ ਦੇ ਉਤਸ਼ਾਹ ’ਚ ਘਾਟ ਦਾ ਵੱਡਾ ਅਸਰ ਆਟੋ ਉਦਯੋਗ ’ਤੇ ਪਿਆ ਹੈ ਵਿੱਕਰੀ ਘਟੀ ਹੈ ਤੇ ਨੌਕਰੀਆਂ ’ਚ ਵੱਡੇ ਪੈਮਾਨੇ ’ਤੇ ਕਟੌਤੀ ਹੋ ਰਹੀ ਹੈ ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜੂਕੀ ਨੇ ਜੁਲਾਈ ਮਹੀਨੇ ’ਚ ਪਿਛਲੇ ਸਾਲ ਦੇ ਮੁਕਾਬਲੇ ਕਾਰਾਂ ਦੀ ਵਿੱਕਰੀ ’ਚ 36 ਫੀਸਦੀ ਦੀ ਗਿਰਾਵਟ ਦੀ ਬੁੁਰੀ ਖ਼ਬਰ ਦਿੱਤੀ ਹੈ ਖਪਤ ’ਚ ਘਾਟ ਦੀ ਵਜ੍ਹਾ ਨਾਲ ਟਾਟਾ ਮੋਟਰਜ਼ ਵਰਗੀਆਂ ਕੰਪਨੀਆਂ ਨੂੰ ਆਪਣੀਆਂ ਗੱਡੀਆਂ ਦੇ ਨਿਰਮਾਣ ’ਚ ਕਟੌਤੀ ਕਰਨੀ ਪਈ ਹੈ ਇਸਦਾ ਨਤੀਜਾ ਇਹ ਹੋਇਆ ਹੈ ਕਿ ਕਲਪੁਰਜੇ ਤੇ ਦੂਜੇ ਤਰੀਕਿਆਂ ਨਾਲ ਆਟੋ ਸੈਕਟਰ ਨਾਲ ਜੁੜੇ ਹੋਏ ਲੋਕਾਂ ’ਤੇ ਵੀ ਇਸਦਾ ਬੁਰਾ ਅਸਰ ਪਿਆ ਹੈ  ਆਟੋ ਸੈਕਟਰ ’ਚ ਜੇਕਰ ਇਹੀ ਹਾਲਾਤ ਰਹੇ ਤਾਂ ਤਕਰੀਬਨ 10 ਲੱਖ ਲੋਕਾਂ ਦੀਆਂ ਨੌਕਰੀਆਂ ਗੁਆਚ ਸਕਦੀਆਂ ਹਨ ਯਾਦ ਹੋਵੇ ਭਾਰਤੀ ਅਰਥਵਿਵਸਥਾ ਲਈ ਆਟੋਮੋਬਾਇਲ ਸੈਕਟਰ ਦੀ ਅਹਿਮੀਅਤ ਇਸ ਤੋਂ ਸਮਝੀ ਜਾ ਸਕਦੀ ਹੈ ਕਿ ਮੈਨੂਫੈਕਚਰਿੰਗ ’ਚ ਇਸਦੀ ਹਿੱਸੇਦਾਰੀ ਕਰੀਬ 50 ਫੀਸਦੀ ਹੈ।
ਨਿਰਯਾਤ ’ਚ ਲਗਾਤਾਰ ਗਿਰਾਵਟ:
ਆਮ ਤੌਰ ’ਤੇ ਜਦੋਂ ਘਰੇਲੂ ਬਜ਼ਾਰ ’ਚ ਖ਼ਪਤ ਘੱਟ ਹੋ ਜਾਂਦੀ ਹੈ, ਤਾਂ ਭਾਰਤੀ ਉਦਯੋਗਪਤੀ, ਆਪਣਾ ਸਾਮਾਨ ਨਿਰਯਾਤ ਕਰਨ ਤੇ ਵਿਦੇਸ਼ ’ਚ ਬਜ਼ਾਰ ਭਾਲਦੇ ਹਨ ਹੁਣ ਸਥਿਤੀ ਇਹ ਹੈ ਕਿ ਵਿਦੇਸ਼ੀ ਬਜ਼ਾਰ ’ਚ ਵੀ ਭਾਰਤੀ ਸਾਮਾਨ ਦੇ ਖਰੀਦਦਾਰ ਦਾ ਬਦਲ ਬਹੁਤ ਸੀਮਤ ਹੈ ਪਿਛਲੇ ਦੋ ਸਾਲਾਂ ’ਚ ਜੀਡੀਪੀ ਵਿਕਾਸ ਦਰ ’ਚ ਨਿਰਯਾਤ ਦਾ ਯੋਗਦਾਨ ਘਟ ਰਿਹਾ ਹੈ ਮਈ ਮਹੀਨੇ ’ਚ ਨਿਰਯਾਤ ਦੀ ਵਿਕਾਸ ਦਰ 3.9 ਫੀਸਦੀ ਸੀ, ਪਰ ਇਸ ਸਾਲ ਜੂਨ ’ਚ ਨਿਰਯਾਤ ’ਚ 9.7 ਫੀਸਦੀ ਦੀ ਗਿਰਾਵਟ ਆਈ ਹੈ ਇਹ 41 ਮਹੀਨਿਆਂ ’ਚ ਸਭ ਤੋਂ ਘੱਟ ਨਿਰਯਾਤ ਦਰ ਹੈ ਚੀਨ-ਅਮਰੀਕਾ ਟਰੇਡ ਵਾਰ ਦਾ ਵਿਸਥਾਰ ਭਾਰਤ ਵੱਲ ਵੀ ਹੋ ਰਿਹਾ ਹੈ ਅਜਿਹੇ ’ਚ ਨਿਰਯਾਤ ਵਾਧੇ ਲਈ ਵਿਸ਼ੇਸ਼ ਰਣਨੀਤੀ ਦੀ ਲੋੜ ਹੈ।
ਬਚਤ ’ਚ ਗਿਰਾਵਟ:
ਅਰਥਵਿਵਸਥਾ ਦਾ ਵਿਕਾਸ ਹੌਲੀ ਹੋਣ ਦਾ ਰੀਅਲ ਅਸਟੇਟ ਸੈਕਟਰ ’ਤੇ ਵੀ ਬਹੁਤ ਬੁਰਾ ਅਸਰ ਪਿਆ ਹੈ ਇੱਕ ਮੁਲਾਂਕਣ ਅਨੁਸਾਰ ਇਸ ਸਮੇਂ ਦੇਸ਼ ਦੇ 30 ਵੱਡੇ ਸ਼ਹਿਰਾਂ ’ਚ 12.76 ਲੱਖ ਮਕਾਨ ਵਿਕਣ ਨੂੰ ਪਏ ਹੋਏ ਹਨ ਕੋਚੀ ’ਚ ਮਕਾਨਾਂ ਦੀ ਉਪਲੱਬਧਤਾ 80 ਮਹੀਨਿਆਂ ਦੇ ਉੱਚ ਪੱਧਰ ’ਤੇ ਹੈ, ਉੱਥੇ ਜੈਪੁਰ ’ਚ 59 ਮਹੀਨਿਆਂ, ਲਖਨਊ ’ਚ 55 ਮਹੀਨਿਆਂ ਤੇ ਚੈਨੱਈ ’ਚ ਇਹ 75 ਮਹੀਨਿਆਂ ਦੇ ਜ਼ਿਆਦਾਤਰ ਪੱਧਰ ’ਤੇ ਹੈ ਇਸਦਾ ਇਹ ਮਤਲਬ ਹੈ ਕਿ ਇਨ੍ਹਾਂ ਸ਼ਹਿਰਾਂ ’ਚ ਜੋ ਮਕਾਨ ਵਿਕਣ ਨੂੰ ਤਿਆਰ ਹਨ, ਉਨ੍ਹਾਂ ਦੇ ਵਿਕਣ ’ਚ 5 ਤੋਂ 7 ਸਾਲ ਲੱਗ ਰਹੇ ਹਨ ਆਮਦਨੀ ਵਧ ਨਹੀਂ ਰਹੀ ਹੈ ਅਤੇ ਬੱਚਤ ਦੀ ਰਕਮ ਬਿਨਾ ਵਿਕੇ ਮਕਾਨਾਂ ’ਚ ਫਸੀ ਹੋਈ ਹੈ ਵਿੱਤੀ ਸਾਲ 2011-12 ’ਚ ਘਰੇਲੂ ਬੱਚਤ ਜੀਡੀਪੀ ਦਾ 34.6 ਫੀਸਦੀ ਸੀ, ਪਰ ਹੁਣ ਇਹ ਬੱਚਤ ਦਰ ਜੀਡੀਪੀ ਦੇ ਅਨੁਪਾਤ ਤੋਂ ਘਟ ਕੇ 17 ਫੀਸਦੀ ’ਤੇ ਆ ਗਈ ਹੈ, ਜੋ ਪਿਛਲੇ 20 ਸਾਲਾਂ ’ਚ ਸਭ ਤੋਂ ਘੱਟ ਹੈ।
ਵਿੱਤ ਮੰਤਰੀ ਵੱਲੋਂ ਚੁੱਕੇ ਗਏ ਕਦਮ:
ਵਿੱਤ ਮੰਤਰੀ ਨੇ ਆਰਥਿਕ ਮੰਦੀ ਦਰਮਿਆਨ ਅਰਥਵਿਵਸਥਾ ’ਚ ਜਾਨ ਫੂਕਣ ਲਈ ‘32 ਸੂਤਰੀ’ ਉਪਾਵਾਂ ਦਾ ਐਲਾਨ ਕੀਤਾ ਇਸ ਦਾ ਸਭ ਤੋਂ ਪਹਿਲਾ ਕਦਮ ਫਾਰੇਨ ਪੋਰਟਫੋਲੀਆ ਇਨਵੈਸਟਰਜ਼ (ਐਫ਼ਪੀਆਈ) ਅਤੇ ਘਰੇਲੂ ਇਕਵਿਟੀ ਇਨਵੈਸਟਰਜ਼ ’ਤੇ ਵਧਾਏ ਗਏ ਸੁਪਰ ਰਿਚ ਸਰਚਾਰਜ ਨੂੰ ਵਾਪਸ ਲੈਣਾ ਹੈ ਇਸ ਤੋਂ ਇਲਾਵਾ ਸਰਕਾਰ ਨੇ ਬੈਂਕ ਲਾਨ ਤੇ ਰੈਪੋ ਰੇਟ ਨੂੰ ਜੋੜਨ ਦਾ ਵੀ ਐਲਾਨ ਕੀਤਾ ਯਾਦ ਹੋਵੇ, ਪਿਛਲੇ ਦਸੰਬਰ ’ਚ ਹੁਣ ਤੱਕ ਰੈਪੋ ਰੇਟ ’ਚ ਲਾਗਤਾਰ ਚਾਰ ਵਾਰ ਕਟੌਤੀ ਕੀਤੀ ਗਈ ਹੈ, ਪਰ ਖੁਦ ਆਰਬੀਆਈ ਦਾ ਕਹਿਣਾ ਹੈ ਕਿ ਇਹ ਕਟੌਤੀ ਖ਼ਪਤਕਾਰਾਂ ਤੱਕ ਨਹੀਂ ਪਹੁੰਚ ਰਹੀ ਹੈ ਅਜਿਹੇ ’ਚ ਇਹ ਐਲਾਨ ਵੀ ਮਹੱਤਵਪੂਰਨ ਹੈ ਜਿੱਥੋਂ ਤੱਕ ਗੱਲ ਹੈ ਡੂੰਘੀਆਂ ਬੁਨਿਆਦੀ ਦਿੱਕਤਾਂ ਦੀ, ਤਾਂ ਉਨ੍ਹਾਂ ਨੂੰ ਹੱਲ ਕਰਨਾ ਬਾਕੀ ਹੈ ਅਤੇ ਨਿਵੇਸ਼ ਵੀ ਵਧਾਉਣਾ ਹੈ ਇਸ ਲਈ ਕੇਂਦਰ ਸਰਕਾਰ ਨੂੰ ਕਾਫ਼ੀ ਕੰਮ ਕਰਨਾ ਹੋਵੇਗਾ ਸਰਕਾਰ ਨੇ ਆਰਥਿਕ ਮੰੰਦੀ ਨੂੰ ਦੂਰ ਕਰਨ ਲਈ ਵਚਨਬੱਧਤਾ ਦਿਖਾਈ ਹੈ ਪਰ ਇਸ ਲਈ ਬੁਨਿਆਦੀ ਸੁਧਾਰਾਂ ਵੱਲ ਵੀ ਵਚਨਬੱਧਤਾ ਦੀ ਜ਼ਰੂਰਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭ੍ਰਿਸ਼ਟਾਂਚਾਰ ਮੁਕਤ ਦੇਸ਼ ਬਣਾਉਣ ਦੇ ਹੋਣ ਯਤਨ
ਲਲਿਤ ਗਰਗ
ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਆਨੰਦ ਕੁਮਾਰ ਕੋਲ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਨਜਾਇਜ ਸੰਪਤੀ ਦਾ ਜੋ ਖੁਲਾਸਾ ਹੋ ਰਿਹਾ ਹੈ, ਉਹ ਇਸ ਗੱਲ ਦਾ ਸਪੱਸ਼ਟ ਪ੍ਰਣਾਮ ਹੈ ਕਿ ਸੱਤਾ ਦੀ ਮੱਦਦ ਨਾਲ ਕਿਵੇਂ ਕੋਈ ਵਿਆਕਤੀ ਧਨਕੁਬੇਰ ਬਣ ਸਕਦਾ ਹੈ, ਭ੍ਰਿਸ਼ਟਾਚਾਰ ਨੂੰ ਖੰਭ ਲਾ ਕੇ ਆਸਮਾਨ ਛੂਹਦੇ ਹੋਏ ਨੈਤਿਕਤਾ ਦੀਆਂ ਧੱਜੀਆਂ ਉਡਾ ਸਕਦਾ ਹੈ ਇਹ ਭਾਰਤ ਦੇ ਭ੍ਰਿਸ਼ਟ ਤੰਤਰ ਦੀ ਜਿਉਂਦੀ ਜਾਗਦੀ ਮਿਸਾਲ ਹੈ ਚਾਣਕਿਆ ਨੇ ਕਿਹਾ ਕਿ ਜਿਸ ਤਰ੍ਹਾਂ ਆਪਣੀ ਜੁਬਾਨ ‘ਤੇ ਰੱਖੇ ਸ਼ਹਿਰ ਨੂੰ ਨਾ ਚੱਖਣਾ ਉਸ ਪ੍ਰਕਾਰ ਸੱਤਧਾਰੀ ਜਾਂ ਉਸਦੇ ਪਰਿਵਾਰ ਦਾ ਭ੍ਰਿਸ਼ਟਮੁਕਤ ਹੋਣਾ ਵੀ ਅਸੰਭਵ ਹੈ ਜਿਸ ਪ੍ਰਕਾਰ ਪਾਣੀ ਦੇ ਅੰਦਰ ਮਛਲੀ ਪਾਣੀ ਪੀ ਰਹੀ ਹੈ ਜਾਂ ਨਹੀਂ, ਜਾਣਨਾ ਮੁਸ਼ਕਿਲ ਹੈ, ਉਸ ਪ੍ਰਕਾਰ ਸਾਸਕਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਪੈਸਾ ਲੈਣ ਜਾਂ ਦੇਣ ਦੇ ਬਾਰੇ ਜਾਣਨਾ ਵੀ ਅਸੰਭਵ ਹੈ ।
ਅੱਜ ਜਦੋਂ ਕਿ ਚਾਰੇ ਪਾਸੇ ਬਸਪਾ ਪ੍ਰਮੁੱਖ ਮਾਇਆਵਤੀ ਦੇ ਭਾਈ ਅਤੇ ਪਾਰਟੀ ਦੇ ਨੰਬਰ ਦੀ ਹੈਸੀਅਤ ਵਾਲੇ ਆਗੂ ਆਨੰਦਕੁਮਾਰ ਦੇ ਭ੍ਰਿਸ਼ਟਾਚਾਰ ਦੀ ਚਰਚਾ ਹੈ, ਸਾਨੂੰ ਉਪਰੋਕਤ ਕਥਨ ਨੂੰ ਧਿਆਨ ‘ਚ ਰੱਖਣਾ ਹੋਵੇਗਾ ਆਨੰਦ ਕੁਮਾਰ ਦੇ 400 ਕਰੋੜ ਰੁਪਏ ਦੀ ਨਜਾਇਜ ਸੰਪਤੀ ਦੇ ਨਾਲ ਨਾਲ ਕਈ ਭ੍ਰਿਸ਼ਟਾਚਾਰ  ਦੇ ਮਾਮਲੇ ਸੰਪੂਰਨ ਰਾਸ਼ਟਰੀ ਮਰਿਆਦਾ ਅਤੇ ਪਵਿੱਤਰਾ ਨੂੰ ਗੰਧਲਾ ਕੀਤੇ ਹੋਇਆ ਹੈ ਅਜਿਹਾ ਲੱਗਦਾ ਹੈ ਕਿ ਨੈਤਿਤਕਾ ਅਤੇ ਪ੍ਰਣਾਮਮਿਕਤਾ ਸਵਾਲੀ ਨਿਸ਼ਾਨ ਬਣ ਕੇ ਆਦਰਸ਼ਾਂ ਦੀਆਂ ਦੀਵਾਰਾਂ ‘ਤੇ ਟੰਗ ਗਈਆਂ ਹਨ ਸ਼ਾਇਦ ਇਨ੍ਹੀ ਵਿਕਰਾਲ ਸਥਿਤੀਆਂ ਤੋਂ ਸਹਿਮੀ ਜਨਤਾ ਦੇ ਪਿਛਲੀਆਂ ਲੋਕਸਭਾ ਚੋਣਾਂ ‘ਚ ਆਪਣੇ ਦਰਦ ਨੂੰ ਜੁਬਾਨ ਦੇਣ ਦੀ ਕੋਸ਼ਿਸ਼ ਕੀਤੀ ।
ਜਾਹਿਰ ਹੈ ਕਿ ਆਨੰਦ ਕੁਮਾਰ ਨੇ ਮਾਇਆਵਤੀ ਦੇ ਮੁੱਖ ਮੰਤਰੀ ਰਹਿੰਦੇ ਹੋਏ ਰੱਜ ਕੇ ਭ੍ਰਿਸ਼ਟਾਚਾਰ ਕੀਤਾ ਅਤੇ ਖੁਦ ਨੂੰ ਸਾਰੇ ਨਿਯਮ ਕਾਇਦਿਆਂ ਤੋਂ ਉੰਪਰ ਰੱਖਦੇ ਹੋਏ ਬੇਨਾਮੀ ਸੰਪਤੀ ਦਾ ਪਹਾੜ ਖੜਾ ਕਰ ਦਿੱਤਾ ਟੈਕਸ ਵਿਭਾਗ ਨੇ ਫ਼ਿਲਹਾਲ ਜੋ ਵੱਡੀ ਕਾਰਵਾਈ ਕੀਤੀ ਹੈ ਉਸ ‘ਚ ਨੋਇਡਾ ‘ਚ ਚਾਰ ਸੌ ਕਰੋੜ ਰੁਪਏ ਦੀ ਕੀਮਤ ਵਾਲੀ ਜ਼ਮੀਨ ਨੂੰ ਜਬਤ ਕਰ ਲਿਆ ਹੈ ਇਸ ਜ਼ਮੀਨ ‘ਤੇ ਮਾਲਿਕਾਨਾ ਹੱਕ ਆਨੰਦ ਕੁਮਾਰ ਅਤੇ ਉਸਦੀ ਪਤਨੀ ਦਾ ਦੱਸਿਆ ਗਿਆ ਹੈ ਜਿੱਥੇ ਇੱਕ ਪੰਜ ਸਿਤਾਰਾ ਹੋਟਲ ਅਤ ਆਲੀਸਾਨ ਇਮਾਰਤਾਂ ਬਣਾਉਣ ਦੀ ਯੋਜਨਾ ਸੀ ਬਸਪਾ ਮੁਖੀ ਅਤੇ ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਟੈਕਸ ਵਿਭਾਗ ਦੇ ਨਿਸ਼ਾਨੇ ‘ਤੇ ਹੈ ਟੈਕਸ ਵਿਭਾਗ ਨੇ ਕੁਝ ਸਮਾਂ ਪਹਿਲਾਂ ਹੀ ਆਨੰਦ ਕੁਮਾਰ ਦੇ ਠਿਕਾਣਿਆਂ ‘ਤੇ ਛਾਪੇ ਮਾਰੇ ਸਨ ਅਤੇ ਸਾਢੇ ਤੇਰਾਂ ਅਰਬ ਰੁਪਏ ਤੋਂ ਜਿਆਦਾ ਸੰਪਤੀ ਦੇ ਦਸਤਾਵੇਜ ਜਬਤ ਕੀਤੇ ਸਨ ਇਨ੍ਹਾ ਸੰਪਤੀਆਂ ਦੀ ਜਾਂਚ ਚੱਲ ਰਹੀ ਹੈ ਐਨੇ ਵੱਡੇ ਘੋਟਾਲੇ ਦਾ ਪਰਦਾਫਾਸ਼ ਹੋਣ ‘ਤੇ ਵੀ ਰਾਜਨੀਤਿਕ ਪਾਰਟੀਆਂ ਚੁੱਪ ਹਨ? ਕੁਝ ਪਾਰਟੀਆਂ ਉਨ੍ਹਾਂ ਘੋਟਾਲਿਆਂ ਅਤੇ ਭ੍ਰਿਸ਼ਟ ਕਾਰਨਾਮਿਆਂ ਦੇ ਨਾਂਅ ‘ਤੇ ਸਿਆਸੀ ਲਾਭ ਤਾਂ ਲੈਂਦੀਆਂ ਹਨ, ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਇੱਕ ਦੂਜੇ ਦੇ ਪੈਰਾਂ ਦੇ ਹੇਠੋਂ ਫੱਟਾ ਖਿੱਚਣ ਦਾ ਕੰਮ ਤਾਂ ਸਾਰੇ ਕਰਦੇ ਹਨ ਪਰ ਖਿੱਚਦਾ ਕੋਈ ਵੀ ਨਹੀਂ ਰਣਨੀਤੀ ‘ਚ ਸਾਰੇ ਆਪਣੇ ਆਪ ਨੂੰ ਚਾਣਕਿਆ ਦੱਸਣ ਦਾ ਯਤਨ ਕਰਦੇ ਹਨ ਅਤੇ ਚੰਦਰਗੁਪਤ ਕਿਸੇ ਦੇ ਕੋਲ ਨਹੀਂ ਹੈ ਘੋਟਾਲੇ ਅਤੇ ਭ੍ਰਿਸ਼ਟਾਚਾਰ ਲਈ ਹੱਲਾ ਉਨ੍ਹਾਂ ਲਈ ਸਿਆਸੀ ਮੁੱਦਾ ਹੁੰਦਾ ਹੈ, ਕੋਈ ਨੈਤਿਕ ਹੱਲ ਨਹੀਂ ਕਾਰਨ ਆਪਣੇ ਗਿਰੇਬਾਨ ‘ਚ ਸਾਰੇ ਝਾਂਕਦੇ ਹਨ ਸਾਰਿਆਂ ਨੂੰ ਆਪਣੀ ਕਮੀਜ਼ ਦਾਗੀ ਨਜ਼ਰ ਆਉਂਦੀ ਹੈ, ਫਿਰ ਭਲਾ ਭ੍ਰਿਸ਼ਟਾਚਾਰ ਤੋਂ ਕੌਣ ਨਿਜਾਤ ਦਿਵਾਏਗਾ ?  ਆਨੰਦ ਕੁਮਾਰ ਨੇ 1994 ‘ਚ ਨੋਇਡਾ ਵਿਕਾਸ ਅਥਾਰਟੀ ‘ਚ ਜੂਨੀਅਰ ਅਸਿਸਟੈਂਟ ਅਹੁਦੇ ‘ਤੇ ਨੌਕਰੀ ਸ਼ੁਰੂ ਕੀਤੀ ਸੀ ਅਤੇ ਉਨ੍ਹਾਂ ਨੂੰ ਸੱਤ ਸੌ ਰੁਪਏ  ਤਨਖਾਹ ਮਿਲਦੀ ਸੀ ਸੰਨ 2000 ‘ਚ ਨੌਕਰੀ ਛੱਡ ਕੇ ਉਹ ਕਾਰੋਬਾਰ ਕਰਨ ਲੱਗੇ ਅਤੇ ਉਦੋਂ ਤੋਂ ਰਸੂਖ ਦਾ ਇਸਤੇਮਾਲ ਕਰਦੇ ਹੋਏ ਸੰਪਤੀ ਬਣਾਉਣ ਦੀ ਖੇਡ ਸ਼ੁਰੂ ਕਰ ਦਿੱਤੀ ਸੀ ।
ਇਹ ਕੰਮ ਕੋਈ ਅਜਿਹਾ ਨਹੀਂ ਸੀ ਜਿਸਨੂੰ ਉਹ ਇਕੱਲੇ ਕਰ ਸਕਦੇ ਜ਼ਾਹਿਰ ਹੈ, ਬਿਨਾਂ ਅਫ਼ਸਰਾਂ ਦੇ ਸਹਿਯੋਗ ਦੇ ਇਹ ਸੰਭਵ ਨਹੀਂ ਹੁੰਦਾ ਅਫਸ਼ਰ ਕਿਸਦੇ ਇਸਾਰੇ ‘ਤੇ ਕੰਮ ਕਰਦੇ ਰਹੇ, ਇਹ ਵੀ ਕਿਸੇ ਤੋਂ ਛੁਪਿਆ ਨਹੀਂ ਹੈ ਟੈਕਸ ਵਿਭਾਗ ਦੀ ਜਾਂਚ ‘ਚ ਪੱਤਾ ਲੱਗਿਆ ਹੈ ਕਿ ਆਨੰਦ ਕੁਮਾਰ ਦੀਆਂ ਇੱਕ ਦਰਜਨ ਕੰਪਨੀਆਂ ਹਨ ਜਿਸ ‘ਚ ਛੇ ਕੰਪਨੀਆਂ ਤਾਂ ਸਿਰਫ਼ ਕਾਗਜਾਂ ‘ਚ ਹਨ ਇਨ੍ਹਾਂ ਕੰਪਨੀਆਂ ਦੇ ਜਰੀਏ ਹੀ ਪੈਸੇ ਦਾ ਖੇਡ ਚੱਲਦਾ ਰਿਹਾ ਮਾਮਲਾ ਸਿਰਫ਼ ਆਨੰਦ ਕੁਮਾਰ ਦਾ ਨਹੀਂ ਹੈ, ਉਨ੍ਹਾਂ ਵਰਗੇ ਸੈਂਕੜੇ ਲੋਕ ਹੋਣਗੇ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਨਾਲ ਅਰਬਾਂ-ਖਰਬਾਂ ਦੀ ਬੇਨਾਮੀ ਸੰਪਤੀ ਜਮ੍ਹਾ ਕੀਤੀ ਹੈ, ਪਰ ਕਾਨੂੰਨ ਦੀ ਪਹੁੰਚ ਤੋਂ ਬਾਹਰ ਹਨ ਅਜਿਹਾ ਲੱਗਦਾ ਹੈ ਕਿ ਇਨ੍ਹਾ ਸਾਰੀਆਂ ਸਥਿਤੀਆਂ ‘ਚ ਜਵਾਬਦੇਹੀ ਤਾਂ ਦੂਰ ਦੀ ਗੱਲ ਹੈ, ਸਾਡੇ ਸਰਕਾਰੀ ਤੰਤਰ ਅਤੇ ਸਿਆਸੀ ਤੰਤਰ ‘ਚ ਨੈਤਿਤਕਾ ਵੀ ਬਚੀ ਹੋਈ ਦਿਖਾਈ ਨਹੀਂ ਦਿੰਦੀ ਇਨ੍ਹਾਂ ਭ੍ਰਿਸ਼ਟ ਸਥਿਤੀਆਂ ‘ਚ ਕੌਣ ਸਥਾਪਿਤ ਕਰੇਗਾ ਇੱਕ ਆਦਰਸ ਸਾਸਨ ਵਿਵਸਥਾ? ਕੌਣ ਦੇਵੇਗਾ ਇਸ ਲੋਕਤੰਤਰ ਨੂੰ ਸ਼ੁੱਧ ਸ਼ਾਹ? ਜਦੋਂ ਇਸ ਤਰ੍ਹਾਂ ਦੇਸ਼ ਦੇ ਸ਼ਾਸਕ ਤੇ ਉਨ੍ਹਾਂ?ਦੇ ਸਾਥੀ ਭ੍ਰਿਸ਼ਟਾਚਾਰ ‘ਚ ਚੰਗੇ ਰਹਿÎਣਗੇ ਤਾਂ ਭਲੇ ਦੀ ਆਸ ਕਿੱਥੋਂ ਕੀਤੀ ਜਾਵੇ ਜਦੋਂ ਰਸਤਾ ਬਣਾਉਣ ਵਾਲੇ ਹੀ ਭਟਕੇ ਹੋਏ ਹਨ ਅਤੇ ਰਸਤਾ ਨਾ ਜਾਣਨ ਵਾਲੇ ਅਗਵਾਈ ਕਰ ਰਹੇ ਹਨ ਸਭ ਭਟਕਣ ਦੀਆਂ ਹੀ ਸਥਿਤੀਆਂ ਬਣਦੀਆਂ ਹਨ ।
ਮਾਮਲਾ ਸਿਰਫ਼ ਆਨੰਦ ਕੁਮਾਰ ਦਾ ਨਹੀਂ ਹੈ, ਉਨ੍ਹਾਂ ਵਰਗੇ ਸੈਂਕੜੇ ਲੋਕ ਹੋਣਗੇ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਨਾਲ ਅਰਬਾਂ ਖਰਬਾਂ ਦੀ ਬੇਨਾਮੀ ਸੰਪਤੀ ਜਮ੍ਹਾਂ ਕੀਤੀ ਹੈ, ਪਰ ਕਾਨੂੰਨ ਦੀ ਪਹੁੰਚ ਤੋਂ ਬਾਹਰ ਹਨ ।
ਕਦੇ ਇਹ ਨਹੀਂ ਸੁਣਨ ‘ਚ ਨਹੀਂ ਆਉਂਦਾ ਕਿ ਕਿਸੇ ਖਿਲਾਫ਼ ਕੋਈ ਠੋਸ ਕਾਰਵਾਈ ਹੋਈ ਹੋਵੇ ਹੁਣ ਤੱਕ ਟੈਕਸ ਵਿਭਾਗ ਅਤੇ ਦੂਜੀਆਂ ਜਾਂਚ ਏਜੰਸੀਆਂ ਵੀ ਸੱਤਾ ਦੇ ਪ੍ਰਭਾਵ ਅਤੇ ਦਬਾਅ ‘ਚ ਕੰਮ ਕਰਦੀਆਂ ਰਹੀਆਂ ਹਨ, ਜਾਂਚ ਦੇ ਨਾਂਅ ‘ਤੇ ਮਾਮਲੇ ਨੂੰ ਲਟਕਾਈ ਰੱਖਦੀਆਂ ਹਨ, ਇਹ ਹੈਰਾਨ ਕਰਨ ਵਾਲੀ ਗੱਲ ਹੈ ਆਨੰਦ ਕੁਮਾਰ ਦੇ ਖਿਲਾਫ਼ ਇਹੀ ਕਾਰਵਾਈ ਸਾਲਾਂ ਪਹਿਲਾਂ ਵੀ ਕੀਤੀ ਜਾ ਸਕਦੀ ਸੀ, ਪਰ ਕਿਉਂ ਨਹੀਂ ਹੋਈ, ਇਹ ਗੰਭੀਰ ਸਵਾਲ ਹੈ ਬਸਪਾ ਹਮੇਸ਼ਾਂ ਤੋਂ ਗਰੀਬਾਂ ਅਤੇ ਦਲਿਤਾਂ ਦੀ ਅਵਾਜ ਉਠਾਉਣ ਦਾ ਦਾਅਵਾ ਕਰਦੀ ਰਹੀ ਹੈ ਪਰ ਜਿਸ ਤਰ੍ਹਾਂ ਗਰੀਬਾਂ ਅਤੇ ਦਲਿਤਾਂ ਦੇ ਨਾਂਅ ‘ਤੇ ਪਾਰਟੀ ਦੇ ਚੰਦ ਆਗੂ ਕਰੋੜਾਂ-ਅਰਬਾਂ ਕਮਾ ਰਹੇ ਹਨ ਤਾਂ ਇਹ ਘੋਰ ਬਿਡੰਬਨਾਪੂਰਨ ਸਥਿਤੀ ਹੈ ਇਨ੍ਹਾ ਆਗੂਆਂ ਨੇ ਜਿਸ ਤਰ੍ਹਾਂ ਬੇਹਿਸਾਬ ਦੌਲਤ ਬਣਾਈ ਹੈ, ਉਹ ਦਲਿਤ, ਗਰੀਬ ਅਤੇ ਪੱਛੜੇ ਵਰਗ ਪ੍ਰਤੀ ਉਨ੍ਹਾਂ ਅਤੇ ਪਾਰਟੀ ਦੀ ਪ੍ਰਤੀਬੱਧਤਾ ‘ਤੇ ਵੱਡਾ ਸਵਾਲੀਆਂ ਨਿਸ਼ਾਨ ਹੈ, ਉਨ੍ਹਾਂ ਦੇ ਨਾਲ ਵਿਸ਼ਵਾਸਘਾਤ ਹੈ ਹਕੀਕਤ ਤਾਂ ਇਹ ਹੈ ਕਿ ਬਸਪਾ ਹੀ ਨਹੀਂ, ਤਮਾਮ ਛੋਟੇ-ਵੱਡੇ ਸਿਆਸੀ ਦਲ ਭ੍ਰਿਸ਼ਟਾਚਾਰ ਦੀ ਇਸ ਬੇੜੀ ‘ਚ ਡੁੱਬੇ ਹੋਏ ਹਨ, ਭਲਾਂ ਭ੍ਰਿਸ਼ਟਾਚਾਰ ਖਿਲਾਫ਼ ਲੜਨ ‘ਚ ਕਿੰਨੇ ਹੀ ਵਾਅਦੇ ਅਤੇ ਦਾਅਵੇ ਨਾ ਕਰੇ ਬੱਸ ਕੋਈ ਪਕੜ ‘ਚ ਆ ਰਿਹਾ ਹੈ ਅਤੇ ਕੋਈ ਬਚਦਾ ਜਾ ਰਿਹਾ ਹੈ ਜਾਂ ਬਚਾਇਆ ਜਾ ਰਿਹਾ ਹੈ ।
ਕਿਹੋ ਜਿਹੀ ਬਿਡੰਬਨਾ ਹੈ ਕਿ ਅਜ਼ਾਦੀ ਤੋਂ ਬਾਦ ਸੱਤਰ ਸਾਲਾਂ ਦੌਰਾਨ ਵੀ ਅਸੀਂ ਆਪਣੇ ਵਿਵਹਾਰ ਅਤੇ ਕਾਬਲੀਅਤ ਨੂੰ ਇੱਕ ਪੱਧਰ ਤੱਕ ਵੀ ਨਹੀਂ ਉਠਾ ਸਕੇ, ਸਾਡੇ ‘ਚ ਕੋਈ ਇੱਕ ਵੀ ਕਾਬਲੀਅਤ ਅਤੇ ਚਰਿੱਤਰ ਵਾਲਾ ਰਾਜਨਾਇਕ ਨਹੀਂ  ਹੈ ਜੋ ਭ੍ਰਿਸ਼ਟਾਚਾਰ ਮੁਕਤ ਵਿਵਸਥਾ ਨਿਰਮਾਣ ਲਈ ਸੰਘਰਸ਼ ਕਰਦਾ ਦਿਖਿਆ ਹੋਵੇ ਜੇਕਰ ਸਾਡੇ ਪ੍ਰਤੀਨਿਧੀ ਇਮਾਨਦਾਰੀ ਤੋਂ ਨਹੀਂ ਸੋਚਣਗੇ  ਤਾਂ ਇਸ ਰਾਸ਼ਟਰ ਦੀ ਆਮ ਜਨਤਾ ਸਹੀ ਅਤੇ ਗਲਤ, ਨੈਤਿਕ ਅਤੇ ਅਨੈਤਿਕ ਵਿਚਕਾਰ ਅੰਤਰ ਕਰਨਾ ਹੀ ਛੱਡ ਦੇਵੇਗੀ ਇੱਕ ਤਰ੍ਹਾਂ ਨਾਲ ਇਹ ਸੋਚੀ ਸਮਝੀ ਰਣਨੀਤੀ ਤਹਿਤ ਆਮ ਜਨਤਾ ਨੂੰ ਲਤੜਨ ਦੀ ਸਾਜਿਸ ਹੈ ਰਾਸ਼ਟਰ ‘ਚ ਜਦੋਂ ਰਾਸ਼ਟਰੀ ਮੁੱਲ ਕੰਮਜੋਰ ਹੋ ਜਾਂਦੇ ਹਨ ਅਤੇ ਸਿਰਫ਼ ਨਿਜੀ ਹੈਸੀਅਤ ਨੂੰ ਉੱਚਾ ਕਰਨਾ ਹੀ ਮਹੱਤਵਪੂਰਨ ਹੋ ਜਾਂਦਾ ਹੈ ਤਾਂ ਉਹ ਰਾਸ਼ਟਰ ਨਿਸ਼ਚਿਤ ਰੂਪ ਨਾਲ ਕਮਜੋਰ ਹੋ ਜਾਂਦਾ ਹੈ ਅਤੇ ਅੱਜ ਸਾਡਾ ਰਾਸ਼ਟਰ ਕਮਜੋਰ ਹੀ ਨਹੀਂ, ਨਿਕੰਮਾ ਹੁੰਦਾ ਜਾ ਰਿਹਾ ਹੈ ।
ਸਾਨੂੰ ਭ੍ਰਿਸ਼ਟਾਚਾਰ ਦੀ ਜੜ ਨੂੰ ਫੜ੍ਹਨਾ ਹੋਵੇਗਾ ਕੇਵਲ ਪੱਤੇ ਖਿੱਚਣ ਨਾਲ ਹੱਲ ਨਹੀਂ ਹੋਵੇਗਾ ਬੁੱਧ, ਮਹਾਂਵੀਰ, ਗਾਂਧੀ, ਅੰਬੇਦਕਰ ਸਾਡੇ ਆਦਰਸ਼ ਦੀ ਉਦਾਹਰਨ ਹੈ ਪਰ ਵਿਡੰਬਨਾ ਦੇਖੋ ਕਿ ਅਸੀਂ ਉਨ੍ਹਾਂ ਵਰਗਾ ਵਿਵਹਾਰ ਨਹੀਂ ਕਰ ਸਕਦੇ ਉਨ੍ਹਾਂ ਦੀ ਪੂਜਾ ਕਰ ਸਕਦੇ ਹਾਂ ਉਨ੍ਹਾਂ ਦੇ ਮਾਰਗ ਨੂੰ ਨਹੀਂ ਅਪਣਾ ਸਕਦੇ, ਉਸ ‘ਤੇ ਭਾਸ਼ਣ ਦੇ ਸਕਦੇ ਹਾਂ ਅੱਜ ਦੀ ਤੀਵਰਤਾ ਨਾਲ ਬਦਲਦੇ ਸਮੇਂ ‘ਚ , ਲੱਗਦਾ ਹੈ ਕਿ ਅਸੀਂ ਉਨ੍ਹਾਂ ਨੂੰ ਤੀਵਰਤਾ ਨਾਲ ਭੁਲਾ ਰਹੇ ਹਾਂ, ਜਦੋਂਕਿ ਹੋਰ ਤੀਵਰਤਾ ਨਾਲ ਉਨ੍ਹਾਂ ਸਾਹਮਣੇ ਰੱਖ ਕੇ ਸਾਨੂੰ ਆਪਣੀ ਅਤੇ ਰਾਸ਼ਟਰੀ ਜੀਵਨ ਪ੍ਰਣਾਲੀ ਦੀ ਰਚਨਾ ਕਰਨੀ ਚਾਹੀਦੀ ਹੈ ।
ਜੇਕਰ ਦੇਸ਼ ਦੇ ਗਰੀਬ  ਭਾਈਚਾਰੇ ਦੇ ਹਿੱਸੇ ਦਾ ਨਿਵਾਲਾ ਖੋਹਣ ‘ਚ ਵੀ ਸਿਆਸੀ ਤੰਤਰ ਨੂੰ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ ਹੈ ਤਾਂ ਇਸਤੋਂ ਘਟੀਆ ਨੈਤਿਕਤਾ ਅਤੇ ਸਿਆਸੀ ਭ੍ਰਿਸ਼ਟਾਚਾਰ ਹੋਰ ਕੀ ਹੋਵੇਗਾ ਅੱਜ ਨੈਤਿਤਕਾ ਨੂੰ ਵੀ ਸਿਆਸੀ ਪਾਰਟੀਆਂ ਆਪਣੇ ਆਪਣੇ ਨਜਰੀਏ ਨਾਲ ਵੇਖਦੀਆਂ ਹਨ ਇਹੀ ਭ੍ਰਿਸ਼ਟਾਚਾਰ ਕੇਵਲ ਭਾਰਤ ਦੀ ਸਮੱਸਿਆ ਨਹੀਂ ਹੈ, ਬਲਕਿ ਸਮੁੱਚੀ ਦੁਨੀਆ ਇਸ ਤੋਂ ਦੁਖੀ ਅਤੇ ਪੀੜਤ ਹੈ, ਸਾਰੀ ਦੁਨੀਆ ‘ਚ ਬਦਲਾਅ ਦੀ ਨਵੀਂ ਲਹਿਰ ਉਠ ਰਹੀ ਹੈ ਸੋਸ਼ਿਤ ਅਤੇ ਵਾਂਝੇ ਵਰਗਾਂ ਦੇ ਵਧਦੇ ਰੋਸ ਨੂੰ ਬਲਪੂਰਵਕ ਦਬਾਉਣ ਦੇ ਯਤਨ ਛੱਡ ਕੇ ਭ੍ਰਿਸ਼ਟਾਚਾਰ ਮੁਕਤ ਅਤੇ ਸਮਾਜਿਕ ਸਮਰੱਥਾ ਵਾਲੇ ਭਾਰਤ ਦੇ ਨਿਰਮਾਣ ਦੀ ਦਿਸ਼ਾ ‘ਚ ਯਤਨ ਕੀਤੇ ਜਾਣ ਦੀ ਜ਼ਰੂਰਤ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡਾ.ਓਬਰਾਏ ਦੇ ਯਤਨਾਂ ਨਾਲ ਦੋ ਨੌਜਵਾਨਾਂ ਦੇ ਮ੍ਰਿਤਕ ਸਰੀਰ ਪੁੱਜੇ ਵਤਨ
ਡਾ.ਓਬਰਾਏ ਦੇ ਯਤਨਾਂ ਨਾਲ ਦੋ ਨੌਜਵਾਨਾਂ ਦੇ ਮ੍ਰਿਤਕ ਸਰੀਰ ਪੁੱਜੇ ਵਤਨ
ਰਾਜਨ ਮਾਨ, ਅੰਮ੍ਰਿਤਸਰ
ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ਾ-ਮੁਕਤ ਕਰਨ ਦੇ ਸੁਪਨੇ ਲੈ ਕੇ ਦੁਬਈ ਗਏ 22 ਸਾਲਾ ਭੁਪਿੰਦਰ ਸਿੰਘ ਪੁੱਤਰ ਮੰਗਲ ਸਿੰਘ ਅਤੇ ਆਬੂਧਾਬੀ ਗਏ 24 ਸਾਲਾ ਇੰਦਰਜੀਤ ਸਿੰਘ ਪੁੱਤਰ ਸਤਨਾਮ ਸਿੰਘ ਦੀਆਂ ਮ੍ਰਿਤਕ ਦੇਹਾਂ ਅੱਜ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ. ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਨਾਲ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀਆਂ
ਗੁਰਦਾਸਪੁਰ ਜਿਲ੍ਹੇ ਦੇ ਪਿੰਡ ਹਕੀਮਪੁਰਾ ਨਾਲ ਸੰਬੰਧਿਤ ਮ੍ਰਿਤਕ ਭੁਪਿੰਦਰ ਸਿੰਘ ਬੀਤੀ 13 ਜੂਨ ਨੂੰ ਹੀ ਦੁਬਈ ਗਿਆ ਸੀ ਕਿ ਅਚਾਨਕ 29 ਜੂਨ ਨੂੰ ਕੇਵਲ 16 ਦਿਨ ਬਾਅਦ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ ਇਸੇ ਤਰ੍ਹਾਂ ਅੰਮ੍ਰਿਤਸਰ ਸ਼ਹਿਰ ਦੀ ਬੁੱਕਲ ‘ਚ ਵਸਦੇ ਪਿੰਡ ਕਿਲ੍ਹਾ ਜੀਵਨ ਸਿੰਘ ਦਾ ਬਦਨਸੀਬ ਨੌਜਵਾਨ ਇੰਦਰਜੀਤ ਸਿੰਘ ਬੀਤੀ 19 ਮਾਰਚ ਨੂੰ ਆਪਣੀ ਛੁੱਟੀ ਕੱਟ ਕੇ ਆਬੂਧਾਬੀ ਗਿਆ ਸੀ ਕਿ ਅਚਾਨਕ 23 ਜੂਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਹੀ ਉਸ ਦੀ ਵੀ ਮੌਤ ਹੋ ਗਈ ਸੀ ਦੋਹਾਂ ਪਰਿਵਾਰਾਂ ਦੀ ਬੇਨਤੀ ‘ਤੇ ਡਾ. ਓਬਰਾਏ ਤੇ ਉਨ੍ਹਾਂ ਦੀ ਟੀਮ ਨੇ ਦੁਬਈ ਅੰਦਰ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਅੱਜ ਮ੍ਰਿਤਕ ਦੇਹਾਂ ਨੂੰ ਵਤਨ ਭੇਜਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯਤਨ ਜਾਰੀ ਰੱਖੋ
ਇੱਕ ਵਿਅਕਤੀ ਹਰ ਦਿਨ ਸਮੁੰਦਰ ਕਿਨਾਰੇ ਜਾਂਦਾ ਅਤੇ ਉੱਥੇ ਘੰਟਿਆਂਬੱਧੀ ਬੈਠਾ ਰਹਿੰਦਾ ਆਉਂਦੀਆਂ-ਜਾਂਦੀਆਂ ਲਹਿਰਾਂ ਨੂੰ ਲਗਾਤਾਰ ਦੇਖਦਾ ਰਹਿੰਦਾ ਕਦੇ-ਕਦੇ ਉਹ ਕੁਝ ਚੁੱਕ ਕੇ ਸਮੁੰਦਰ ‘ਚ ਸੁੱਟ ਦਿੰਦਾ, ਫਿਰ ਆ ਕੇ ਆਪਣੀ ਥਾਂ ‘ਤੇ ਬੈਠ ਜਾਂਦਾ ਕਿਨਾਰੇ ‘ਤੇ ਆਉਣ ਵਾਲੇ ਲੋਕ ਉਸ ਨੂੰ ਵਿਹਲਾ ਸਮਝਦੇ ਸੀ ਅਤੇ ਉਸਦਾ ਮਜਾਕ ਉਡਾਉਂਦੇ ਸੀ ।
ਇੱਕ ਵਾਰ ਉਸਨੂੰ ਇੱਕ ਯਾਤਰੀ ਨੇ ਦੇਖਿਆ, ਉਹ ਵਿਅਕਤੀ ਕੋਲ ਆ ਕੇ ਬੋਲਿਆ, ਭਾਈ! ਇਹ ਤੂੰ ਕੀ ਕਰ ਰਿਹਾ ਹੈਂ? ਉਸ  ਵਿਅਕਤੀ ਨੇ ਜਵਾਬ ਦਿੱਤਾ,’ ਦੇਖਦੇ ਨਹੀਂ, ਸਾਗਰ ਵਾਰ-ਵਾਰ ਆਪਣੀਆਂ ਲਹਿਰਾਂ ਨੂੰ ਆਦੇਸ਼ ਦਿੰਦਾ ਹੈ ਕਿ ਉਹ ਨੰਨ੍ਹੇ ਸੰਖਾਂ, ਮੱਛੀਆਂ ਨੂੰ ਜ਼ਮੀਨ ‘ਤੇ ਸੁੱਟ ਕੇ ਮਾਰ ਦੇਣ ਮੈਂ ਫਿਰ ਤੋਂ ਇਨ੍ਹਾਂ ਨੂੰ ਪਾਣੀ ‘ਚ ਪਾ ਦਿੰਦਾ ਹਾਂ’ ਯਾਤਰੀ ਬੋਲਿਆ, ‘ ਇਹ ਕਰਮ ਤਾਂ ਚਲਦਾ ਹੀ ਰਹਿੰਦਾ ਹੈ ਤੁਹਾਡੀ ਇਸ ਚਿੰਤਾ ਨਾਲ ਕੀ ਫਰਕ ਪਵੇਗਾ?’
ਉਸ ਵਿਅਕਤੀ ਨੇ ਇੱਕ ਮੁੱਠੀ ਸੰਖ ਘੋਸਾ ਨੂੰ ਆਪਣੀ ਤਲੀ ‘ਤੇ ਚੁੱਕਿਆ ਅਤੇ ਪਾਣੀ ‘ਚ ਸੁੱਟਦੇ ਹੋਏ ਕਿਹਾ, ‘ਹਾਂ, ਪਰੰਤੂ ਇਨ੍ਹਾਂ ਦੇ ਜੀਵਨ ‘ਚ ਤਾਂ ਫਰਕ ਪੈ ਗਿਆ?’ ਉਹ ਯਾਤਰੀ ਸਿਰ ਝੁਕਾ ਕੇ ਚਲਦਾ ਬਣਿਆ ਤੇ ਉਹ ਵਿਅਕਤੀ ਉਸੇ ਤਰ੍ਹਾਂ ਹੀ ਕਰਦਾ ਰਿਹਾ ਚੰਗੇ ਕਰਮ ਦਾ ਇੱਕ ਛੋਟਾ ਯਤਨ ਵੀ ਮਹੱਤਵਪੂਰਨ ਹੁੰਦਾ ਹੈ ਜਿਵੇਂ ਬੂੰਦ-ਬੁੰਦ ਨਾਲ ਘੜਾ ਭਰਦਾ ਹੈ, ਓਵੇਂ ਹੀ ਯਤਨਾਂ ਨਾਲ ਕੰਮਾਂ ਨੂੰ ਗਤੀ  ਮਿਲਦੀ ਹੈ ਇਸ ਲਈ ਮੁਸ਼ਕਲਾਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਯਤਨ ਕਰਨਾ ਨਾ ਛੱਡੋ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਜਟ : 2019 ਹਰਿਆਣਾ ਨੂੰ ਮਿਲਿਆ ਵੱਡਾ ਤੋਹਡਾ, ਕਿਸਾਨਾਂ ਨੂੰ ਵੀ ਲੁਭਾਉਣ ਦੀ ਕੋਸ਼ਿਸ਼
ਕਿਸਾਨਾਂ ਨੂੰ 6000 ਰੁਪਏ ਸਾਲਾਨਾ ਦੇਣ ਦਾ ਐਲਾਨ
ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਲਭਾਉਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਨੇ ਅੰਤ੍ਰਿਮ ਬਜਟ ਵਿੱਚ ਪੰਜ ਏਕੜ ਵਾਲੇ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਦੇਣ ਦਾ ਐਲਾਨ ਕੀਤਾ ਹੈ। ਇਹ ਰਕਮ 2000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਮਿਲੇਗੀ
ਇਹ ਰਕਮ ਸਿੱਧਾ ਖਾਤਿਆਂ ਵਿੱਚ ਆਏਗੀ। ਇਸ ਨਾਲ 12 ਕਰੋੜ ਕਿਸਾਨਾਂ ਨੂੰ ਲਾਭ ਮਿਲੇਗਾ। ਇਹ ਸਕੀਮ 1 ਦਸੰਬਰ, 2018 ਤੋਂ ਲਾਗੂ ਹੋਏਗੀ ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ 75000 ਕਰੋੜ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਪਸ਼ੂ ਪਾਲਣ ਲਈ ਕਿਸਾਨਾਂ ਨੂੰ ਕਰਜ਼ ‘ਤੇ 2 ਫੀਸਦੀ ਵਿਆਜ਼ ਦੀ ਰਾਹਤ ਦੇਣ ਦਾ ਐਲਾਨ ਕੀਤਾ ਹੈ।। ਕਿਸਾਨ ਕ੍ਰੈਡਿਟ ਕਾਰਡ ਮੁਹੱਈਆ ਕਰਵਾਉਣ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਨੇ ਬਜਟ ਭਾਸ਼ਣ ‘ਚ ਕਿਹਾ ਕਿ ਦੇਸ਼ ਦਾ 22ਵਾਂ ਏਮਜ਼ ਹਰਿਆਣਾ ‘ਚ ਬਣਾਇਆ ਜਾਵੇਗਾ, ਅਜੇ ਦੇਸ਼ ‘ਚ 21 ਏਮਜ਼ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ, ਬਜਟ ਦੌਰਾਨ ਵਿੱਤ ਮੰਤਰੀ ਪਿਊਸ਼ ਗੋਇਲ ਨੇ ਆਯੂਸ਼ਮਾਨ ਭਾਰਤ ਯੋਜਨਾ ਦਾ ਵੀ ਜ਼ਿਕਰ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਆਂ ਪੰਚਾਇਤਾਂ ਮੱਤਭੇਦ ਭੁਲਾ ਕੇ ਵਿਕਾਸ ਲਈ ਹੋਣ ਯਤਨਸ਼ੀਲ
ਬਿੰਦਰ ਸਿੰਘ ਖੁੱਡੀ ਕਲਾਂ
ਸਾਡੇ ਮੁਲਕ ਦਾ ਨਾਂਅ ਸੰਸਾਰ ਦੇ ਵੱਡੇ ਲੋਕਤੰਤਰੀ ਮੁਲਕਾਂ ‘ਚ ਸ਼ੁਮਾਰ ਹੈ। ਪੰਚਾਇਤ ਨੂੰ ਲੋਕਤੰਤਰ ਦੀ ਮੁੱਢਲੀ ਇਕਾਈ ਸਮਝਿਆ ਜਾਂਦਾ ਹੈ। ਸੂਬੇ ਦੇ ਬਹੁਤੇ ਆਗੂਆਂ ਵੱਲੋਂ ਆਪਣਾ ਸਿਆਸੀ ਜੀਵਨ ਪੰਚਾਇਤ ਦੀ ਨੁਮਾਇੰਦਗੀ ਤੋਂ ਹੀ ਸ਼ੁਰੂ ਕੀਤਾ ਜਾਂਦਾ ਹੈ। ਰਾਜਸੀ ਲੋਕ ਆਪਣੀਆਂ ਸਿਆਸੀ ਜੜ੍ਹਾਂ ਡੂੰਘੀਆਂ ਲਿਜਾਣ ਲਈ ਪੇਂਡੂ ਸਥਾਨਕ ਸਰਕਾਰਾਂ ਦੇ ਨੁਮਾਇੰਦਿਆਂ ਦਾ ਹੀ ਇਸਤੇਮਾਲ ਕਰਦੇ ਹਨ। ਹਰ ਰਾਜਸੀ ਪਾਰਟੀ ਦੀ ਕੋਸ਼ਿਸ਼ ਹੁੰਦੀ ਹੈ ਕਿ ਸਥਾਨਕ ਸਰਕਾਰਾਂ ਵਿੱਚ ਉਸ ਨੂੰ ਵੱਧ ਤੋਂ ਵੱਧ ਨੁਮਾਇੰਦਗੀ ਮਿਲੇ। ਸ਼ਾਇਦ ਇਸੇ ਲਈ ਸਰਕਾਰਾਂ ਬਦਲਣ ਨਾਲ ਹੀ ਪੰਚਾਇਤਾਂ ਬਦਲਣ ਦਾ ਨਿਜ਼ਾਮ ਸ਼ੁਰੂ ਹੋ ਜਾਂਦਾ ਹੈ। ਪੰਚਾਇਤੀ ਨੁਮਾਇੰਦਗੀਆਂ ਜਿੱਥੇ ਸਿਆਸੀ ਪਾਰਟੀਆਂ ਲਈ ਬੜੀਆਂ ਅਹਿਮ ਹੁੰਦੀਆਂ ਹਨ, ਉੱਥੇ ਪੰਚਾਇਤੀ ਨੁਮਾਇੰਦਿਆਂ ਦੀ ਪਿੰਡਾਂ ਅਤੇ ਭਾਈਚਾਰੇ ਵਿੱਚ ਵੀ ਬੜੀ ਟੌਹਰ ਅਤੇ ਰੋਹਬ-ਦਾਬ ਸਮਝਿਆ ਜਾਂਦਾ ਹੈ। ਸਿਆਸੀ ਲੋਕਾਂ ਦਾ ਇਨ੍ਹਾਂ ਚੁਣੇ ਨੁਮਾਇੰਦਿਆਂ ਨਾਲ ਸਿੱਧਾ ਰਾਬਤਾ ਬਣਨ ਕਾਰਨ ਪਿੰਡਾਂ ਦੇ ਬਹੁਤ ਸਾਰੇ ਪਰਿਵਾਰ ਸਰਪੰਚੀ ਅਤੇ ਪੰਚੀ ਹਥਿਆਉਣ ਲਈ ਸਰਗਰਮ ਰਹਿੰਦੇ ਹਨ।
ਪਿਛਲੇ ਕਾਫੀ ਮਹੀਨਿਆਂ ਤੋਂ ਇਤਰਾਜ਼ਯੋਗ ਰਾਖਵੇਂਕਰਨ ਦੇ ਕਥਿਤ ਦੋਸ਼ਾਂ ਵਿੱਚ ਘਿਰੇ ਪੰਚਾਇਤਾਂ ਦੇ ਚੋਣ ਅਮਲ ਨੂੰ ਚੋਣ ਕਮਿਸ਼ਨ ਦੇ ਚੋਣ ਪ੍ਰੋਗਰਾਮ ਐਲਾਨ ਉਪਰੰਤ ਗਲਤ ਤਰੀਕੇ ਨਾਲ ਨਾਮਜ਼ਦਗੀਆਂ ਰੱਦ ਕਰਨ ਦੇ ਕਥਿਤ ਦੋਸ਼ਾਂ ਦਾ ਅਜਿਹਾ ਗ੍ਰਹਿਣ ਲੱਗਾ ਕਿ ਚੋਣ ਵਾਲੇ ਦਿਨ ਤੱਕ ਚੋਣ ਹੋਣ ਜਾਂ ਨਾ ਹੋਣ ਬਾਬਤ ਅਨਿਸ਼ਚਿਤਤਾ ਬਣੀ ਰਹੀ। ਆਖਿਰਕਾਰ ਚੋਣ ਅਮਲ ਨੇਪਰੇ ਚੜ੍ਹਿਆ ਤੇ ਸੂਬੇ ਦੇ 1,2787,395 ਪੇਂਡੂ ਵੋਟਰਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦਿਆਂ 13276 ਸਰਪੰਚਾਂ ਅਤੇ 83831 ਪੰਚਾਂ ਦੀ ਚੋਣ ਕਰ ਲਈ ਗਈ। ਇਨ੍ਹਾਂ ਵਿੱਚੋਂ ਕਈ ਪਿੰਡਾਂ ਦੇ ਵੋਟਰਾਂ ਵੱਲੋਂ ਮਜਬੂਤ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਸਰਪੰਚਾਂ ਅਤੇ ਪੰਚਾਂ ਦੀ ਚੋਣ ਸਰਬਸੰਮਤੀ ਨਾਲ ਵੀ ਕੀਤੀ ਗਈ।
ਪੰਚਾਇਤਾਂ ਦੀਆਂ ਚੋਣਾਂ ਦੌਰਾਨ ਪੈਰ-ਪੈਰ ‘ਤੇ ਹਿੰਸਾ ਦਾ ਸਾਇਆ ਬਣਿਆ ਰਿਹਾ। ਬੇਸ਼ੱਕ ਕਿਸੇ ਵੀ ਪਾਰਟੀ ਵੱਲੋਂ ਆਪਣੇ ਚੋਣ ਨਿਸ਼ਾਨ ‘ਤੇ ਪੰਚਾਇਤ ਚੋਣਾਂ ਨਹੀਂ ਲੜੀਆਂ ਗਈਆਂ ਪਰ ਹਰ ਸਿਆਸੀ ਪਾਰਟੀ ਵੱਲੋਂ ਆਪਣਾ ਅਧਾਰ ਮਜਬੂਤ ਕਰਨ ਲਈ ਆਪੋ-ਆਪਣੀ ਪਾਰਟੀ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਦਿਆਂ ਵੱਧ ਤੋਂ ਵੱਧ ਸਰਪੰਚ ਅਤੇ ਪੰਚ ਜਿਤਾਉਣ ਲਈ ਅੱੱਡੀ-ਚੋਟੀ ਦਾ ਜ਼ੋਰ ਲਾਇਆ ਗਿਆ। ਸਿਆਸੀ ਪਾਰਟੀਆਂ ਦੀ ਦਖਲ਼ਅੰਦਾਜ਼ੀ ਦੇ ਚਲਦਿਆਂ ਪਿੰਡਾਂ ਵਿੱਚ ਗਰੁੱਪਬਾਜ਼ੀ ਉੱਭਰ ਕੇ ਸਾਹਮਣੇ ਆਈ। ਕਈ ਪਿੰਡਾਂ ਵਿੱਚ ਤਾਂ ਸਿਆਸੀ ਲੋਕਾਂ ਨੇ ਇੱਕੋ ਪਰਿਵਾਰ ਦੇ ਮੈਂਬਰਾਂ ਨੂੰ ਇੱਕ-ਦੂਜੇ ਦੇ ਵਿਰੁੱਧ ਉਮੀਦਵਾਰ ਬਣਾ ਦਿੱਤਾ। ਇੱਕ ਪਿੰਡ ਵਿੱਚ ਸੱਸ ਅਤੇ ਨੂੰਹ ਵੱਲੋਂ ਵਿਰੋਧੀ ਉਮੀਦਵਾਰ ਵਜੋਂ ਲੜੀ ਚੋਣ ਜਿੱਥੇ ਚਰਚਾ ਦਾ ਵਿਸ਼ਾ ਰਹੀ, ਉੱਥੇ ਇਹ ਸਿਆਸੀ ਲੋਕਾਂ ਵੱਲੋਂ ਭਾਈਚਾਰਕ ਸਾਂਝ ਵਿੱਚ ਖੜ੍ਹੀਆਂ ਕੀਤੀਆਂ ਦੀਵਾਰਾਂ ਦਾ ਮੂੰਹ ਬੋਲਦਾ ਪ੍ਰਮਾਣ ਵੀ ਸੀ। ਇਨ੍ਹਾਂ ਚੋਣਾਂ ਵਿੱਚ ਸਿਆਸੀ ਲੋਕਾਂ ਵੱਲੋਂ ਅਸਿੱਧੇ ਤੌਰ ‘ਤੇ ਜਬਰਦਸਤ ਦਖਲਅੰਦਾਜ਼ੀ ਕੀਤੀ ਗਈ। ਚੋਣਾਂ ਜਿੱਤਣ ਲਈ ਨਸ਼ਿਆਂ ਦਾ ਦਰਿਆ ਵਗਾਉਣ ਤੋਂ ਲੈ ਕੇ ਪੈਸੇ ਦਾ ਲਾਲਚ ਦੇਣ ਤੇ ਡਰਾਉਣ-ਧਮਕਾਉਣ ਤੱਕ ਦਾ ਹਰ ਹਰਬਾ ਇਸਤੇਮਾਲ ਕੀਤਾ ਗਿਆ। ਕਈ ਥਾਈਂ ਭਾਈਚਾਰਕ ਸਾਂਝ ਗੋਲੀਆਂ ਅਤੇ ਡਾਗਾਂ ਹੱਥੋਂ ਲੀਰੋ-ਲੀਰ ਵੀ ਹੋਈ। ਖੈਰ ਕਈ ਪੜਾਵਾਂ ਵਿੱਚੋਂ ਗੁਜ਼ਰਦਿਆਂ ਪਿੰਡਾਂ ਨੂੰ ਨਵੀਆਂ ਪੰਚਾਇਤਾਂ ਨਸੀਬ ਹੋ ਗਈਆਂ ਹਨ ਤੇ ਇਹਨਾਂ ਨਵੀਆਂ ਪੰਚਾਇਤਾਂ ਨੇ 11 ਅਤੇ 12 ਜਨਵਰੀ ਤੋਂ ਇਮਾਨਦਾਰੀ ਨਾਲ ਕੰਮ ਕਰਨ ਦੀ ਸਹੁੰ ਚੁੱਕ ਕੇ ਪਿੰਡਾਂ ਵਿਚ ਵਿਕਾਸ ਕਾਰਜ ਅਰੰਭਣੇ ਹਨ।
ਅੱਜ ਪਿੰਡਾਂ ਦੀ ਤਰਸਯੋਗ ਹਾਲਤ ਬਾਰੇ ਬਹੁਤਾ ਕੁੱਝ ਕਹਿਣ ਦੀ ਜਰੂਰਤ ਨਹੀਂ। ਬੁਨਿਆਦੀ ਸਹੂਲਤਾਂ ਤੋਂ ਸੱਖਣੇ ਪਿੰਡਾਂ ਦੇ ਲੋਕ ਦੂਜੇ ਦਰਜ਼ੇ ਦੇ ਸ਼ਹਿਰੀਆਂ ਵਰਗਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਪਿੰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਤੋਂ ਲੈ ਸੈਂਕੜੇ ਸਮੱਸਿਆਵਾਂ ਮੌਜ਼ੂਦ ਹਨ। ਹੁਣ ਚੁਣੇ ਨੁਮਾਇੰਦਿਆਂ ਨੂੰ ਸਭ ਮੱਤਭੇਦ ਭੁਲਾ ਕੇ ਸਮਝ ਲੈਣਾ ਚਾਹੀਦਾ ਹੈ ਕਿ ਚੁਣਿਆ ਨੁਮਾਇੰਦਾ ਕਿਸੇ ਇੱਕ ਵਿਸ਼ੇਸ਼ ਵਰਗ ਜਾਂ ਫਿਰਕੇ ਦਾ ਨਹੀਂ ਹੁੰਦਾ ਸਗੋਂ ਉਹ ਸਭ ਦਾ ਸਾਂਝਾ ਹੁੰਦਾ ਹੈ। ਚੁਣੇ ਹੋਏ ਨੁਮਾਇੰਦੇ ਦਾ ਫਰਜ਼ ਬਣ ਜਾਂਦਾ ਹੈ ਕਿ ਬਿਨਾ ਵਿਤਕਰੇ ਆਪਣੇ ਚੋਣ ਖੇਤਰ ਦੇ ਵਿਕਾਸ ਲਈ ਯਤਨਸ਼ੀਲ ਹੋਵੇ। ਜੇਕਰ ਕੋਈ ਵਿਅਕਤੀ, ਪਰਿਵਾਰ ਜਾਂ ਫਿਰਕਾ ਚੋਣ ਦੌਰਾਨ ਉਸ ਦੇ ਖਿਲਾਫ ਵੀ ਭੁਗਤਿਆ ਹੋਵੇ ਤਾਂ ਵੀ ਵਿਕਾਸ ਕਾਰਜਾਂ ਦੌਰਾਨ ਉਹ ਮੱਤਭੇਦ ਆੜੇ ਨਹੀਂ ਆਉਣਾ ਚਾਹੀਦਾ। ਇੱਕ ਚੁਣੇ ਨੁਮਾਇੰਦੇ ਲਈ ਬਿਨਾਂ ਵਿਤਕਰੇ ਕਾਰਜ਼ ਕਰਕੇ ਵਿਰੋਧੀਆਂ ਨੂੰ ਵੀ ਆਪਣਾ ਬਣਾਉਣ ਦਾ ਸੁਨਹਿਰੀ ਅਵਸਰ ਹੁੰਦਾ ਹੈ। ਪੰਚਾਇਤ ਦੀ ਇੱਕਮੁੱਠਤਾ ਵਿੱਚ ਹੀ ਪਿੰਡ ਦੇ ਵਿਕਾਸ ਦਾ ਰਾਜ਼ ਛੁਪਿਆ ਹੁੰਦਾ ਹੈ।
ਕਈ ਪਿੰਡਾਂ ਦੀਆਂ ਪੰਚਾਇਤਾਂ ਆਪਸੀ ਵਿਤਕਰਿਆਂ ਵਿੱਚ ਉਲਝ ਕੇ ਰਹਿ ਜਾਂਦੀਆਂ ਹਨ। ਸਰਪੰਚ ਨੂੰ ਸਹਿਯੋਗ ਕਰਨ ਦੇ ਮੁੱਦੇ ‘ਤੇ ਐਸਾ ਰੇੜਕਾ ਬਣਦਾ ਹੈ ਕਿ ਸਰਕਾਰੀ ਗ੍ਰਾਂਟਾਂ ਉਸ ਪਿੰਡ ਦਾ ਰਸਤਾ ਹੀ ਭੁੱਲ ਜਾਂਦੀਆਂ ਹਨ। ਜਿੱਥੇ ਪੰਚਾਇਤ ਦੀ ਆਪਸੀ ਫੁੱਟ ਪਿੰਡ ਲਈ ਸਰਾਪ ਬਣ ਕੇ ਰਹਿ ਜਾਂਦੀ ਹੈ, ਉੱਥੇ ਪੰਚਾਇਤੀ ਨੁਮਾਇੰਦਿਆਂ ਦਾ ਆਪਸੀ ਥਫ਼ਾਕ ਪਿੰਡ ਦੀ ਕਾਇਆ ਕਲਪ ਕਰ ਕੇ ਰੱਖ ਦਿੰਦਾ ਹੈ। ਇੱਕਮੁੱਠ ਪੰਚਾਇਤਾਂ ਵੱਲੋਂ ਪਿੰਡ ਦੇ ਵਿਕਾਸ ਲਈ ਕੀਤੇ ਕਾਰਜ਼ ਹੋਰਨਾਂ ਲਈ ਉਦਾਹਰਨ ਬਣਦੇ ਹਨ। ਕਿੰਨੇ ਹੀ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਿੰਡਾਂ ਵਿੱਚ ਸੁੰਦਰ ਪਾਰਕਾਂ ਦੇ ਨਿਰਮਾਣ ਤੋਂ ਲੈ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਨ ਵਾਸਤੇ ਜਿੰਮਾ ਅਤੇ ਸਾਹਿਤ ਨਾਲ ਜੋੜਨ ਲਈ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾਂਦੀ ਹੈ। ਸੰਵਿਧਾਨ ਦੀ ਸਹੁੰ ਚੁੱਕ ਕੇ ਪਿੰਡ ਪਰਤਣ ਵਾਲੇ ਪੰਚਾਇਤੀ ਨੁਮਾਇੰਦਿਆਂ ਦਾ ਫਰਜ਼ ਬਣਦਾ ਹੈ ਕਿ ਸਹੁੰ ‘ਤੇ ਸੌ ਫੀਸਦ ਪਹਿਰਾ ਦਿੰਦਿਆਂ ਆਪਸੀ ਮੱਤਭੇਦ ਭੁਲਾ ਕੇ ਬਿਨਾਂ ਵਿਤਕਰੇ ਸਮੁੱਚੇ ਪਿੰਡ ਦੇ ਵਿਕਾਸ ਲਈ ਯਤਨ ਕੀਤੇ ਜਾਣ। ਸਰਪੰਚ ਅਤੇ ਪੰਚਾਂ ਵਿਚਕਾਰ ਅਜਿਹਾ ਏਕਾ ਪੈਦਾ ਕੀਤੇ ਜਾਵੇ ਕਿ ਸਰਕਾਰੀ ਇਮਦਾਦ ਪ੍ਰਾਪਤ ਕਰਨ ਲਈ ਰਾਜਸੀ ਵਲਗਣਾਂ ਨੂੰ ਆੜੇ ਨਾ ਆਉਣ ਦਿੱਤਾ ਜਾਵੇ। ਪੰਚਾਇਤੀ ਨੁਮਾਇੰਦਿਆਂ ਵੱਲੋਂ ਬਿਨਾ ਵਿਤਕਰੇ ਕੀਤੇ ਕਾਰਜ਼ ਜਿੱਥੇ ਪਿੰਡਾਂ ਦੀ ਕਾਇਆ ਕਲਪ ਕਰਨਗੇ, ਉੱਥੇ ਵੋਟਰਾਂ ਦੇ ਮਨਾਂ ਵਿੱਚ ਉਨ੍ਹਾਂ ਦੀ ਹਰਮਨ ਪਿਆਰਤਾ ਦੇ ਗ੍ਰਾਫ ਨੂੰ ਵੀ ਕਈ ਗੁਣਾ ਉੱਚਾ ਕਰ ਦੇਣਗੇ। ਆਪਸੀ ਸਹਿਯੋਗ ਨਾਲ ਪਿੰਡ ਦੇ ਵਿਕਾਸ ਲਈ ਯਤਨਸ਼ੀਲ਼ ਹੋਣ ਦੀ ਉਮੀਦ ਨਾਲ ਸੂਬੇ ਦੇ ਸਮੂਹ ਪੰਚਾਇਤੀ ਨੁਮਾਇੰਦਿਆਂ ਨੂੰ ਲੱਖ-ਲੱਖ ਮੁਬਾਰਕਾਂ!
ਸ਼ਕਤੀ ਨਗਰ, ਬਰਨਾਲਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਾਇਡੂ ਵੱਲੋਂ ਤੀਜਾ ਮੋਰਚਾ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼
ਰਾਹੁਲ ਗਾਂਧੀ, ਸ਼ਰਦ ਪਵਾਰ ਤੇ ਫਾਰੂਕ ਅਬਦੁੱਲਾ ਨੂੰ ਮਿਲੇ
ਏਜੰਸੀ, ਨਵੀਂ ਦਿੱਲੀ
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਤੇਲੁਗੂ ਦੇਸ਼ਮ ਪਾਰਟੀ (ਤੇਦੇਪਾ) ਦੇ ਸੁਪਰੀਮੋ ਐਨ ਚੰਦਰਬਾਬੂ ਨਾਇਡੂ ਨੇ 2019 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਦਾ ਮੁਕਾਬਲਾ ਕਰਨ ਲਈ ਅਖਿਲ ਭਾਰਤੀ ਗਠਜੋੜ ਬਣਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਤਹਿਤ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਮੁਖੀ ਸ਼ਰਦ ਪਵਾਰ ਤੇ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨਾਲ ਮੁਲਾਕਾਤ ਕੀਤੀ
ਦੋਵੇਂ ਪਾਰਟੀਆਂ ‘ਚ ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਸਬੰਧੀ ਗੱਲਬਾਤ ਦਰਮਿਆਨ ਇਹ ਮੁਲਾਕਾਤ ਹੋਈ ਹੈ ਇਸ ਤੋਂ ਪਹਿਲਾਂ ਨਾਇਡੂ ਨੇ ਰਾਕਾਂਪਾ ਪ੍ਰਧਾਨ ਸ਼ਰਦ ਪਵਾਰ ਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨਾਲ ਮੁਲਾਕਾਤ ਕੀਤੀ ਨਾਇਡੂ ਦੀ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਸਬੱਬ ਨਾਲ ਕਾਂਗਰਸ ਆਗੂ ਗੁਲਾਮ ਨਬੀ ਅਜ਼ਾਦ ਨਾਲ ਵੀ ਮੁਲਾਕਾਤ ਹੋਈ ਤੇ ਦੋਵਾਂ ਨੇ ਸਾਰੇ ਗੈਰ-ਭਾਜਪਾਈ ਸਿਆਸੀ ਪਾਰਟੀਆਂ ਨੂੰ ਨਾਲ ਲਿਆਉਣ ਦੀ ਲੋੜ ‘ਤੇ ਗੱਲਬਾਤ ਕੀਤੀ
ਪਿਛਲੇ ਹੀ ਹਫ਼ਤੇ ਨਾਇਡੂ ਨੇ ਕਿਹਾ ਸੀ ਕਿ ‘ਰਾਜਨੀਤਿਕ ਅੜਿੱਕਾ’ ਗੈਰ ਭਾਜਪਾ ਪਾਰਟੀਆਂ ਨੂੰ ਭਾਜਪਾ ਨਾਲ ਮੁਕਾਬਲਾ ਕਰਨ ਲਈ ਤੀਜਾ ਮੋਰਚਾ ਬਣਾਉਣ ਲਈ ਨਾਲ ਆਉਣ ਲਈ ਪ੍ਰਭਾਵਿਤ ਕਰੇਗੀ  ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਤੋਂ ਕੇਂਦਰ ਦੀ ਨਾਂਹ ਤੋਂ ਬਾਅਦ ਇਸ ਸਾਲ ਦੇ ਸ਼ੁਰੂ ‘ਚ ਰਾਜਗ ਤੋਂ ਵੱਖ ਹੋਣ ਵਾਲੇ ਸਾਬਕਾ ਭਾਜਪਾ ਸਹਿਯੋਗੀ ਨਾਇਡੂ ਨੇ 27 ਅਕਤੂਬਰ ਨੂੰ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਮਾਇਆਵਤੀ, ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ (ਨੇਕਾਂ) ਦੇ ਮੁਖੀ ਫਾਰੂਕ ਅਬਦੁੱਲਾ ਤੇ ਸਾਬਕਾ ਭਾਜਪਾ ਆਗੂ ਯਸ਼ਵੰਤ ਸਿਨਹਾ ਨਾਲ ਮੁਲਾਕਾਤ ਕੀਤੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡਾ. ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਦੁਬਈ ਤੋਂ ਮੁਖਤਿਆਰ ਦੀ ਮ੍ਰਿਤਕ ਦੇਹ ਵਤਨ ਪੁੱਜੀ
ਨੌਜਵਾਨਾਂ ਦੀਆਂ ਮਿ੍ਤਕ ਦੇਹਾਂ ਲਿਆ ਚੁੱਕੀ ਹੈ ਭਾਰਤ – ਹੇਰ, ਸੰਧੂ | Amritsar News
ਅੰਮਿ੍ਤਸਰ, (ਰਾਜਨ ਮਾਨ/ਸੱਚ ਕਹੂੰ ਨਿਊਜ਼)। ਦੁਬਈ ‘ਚ ਆਪਣੀ ਜਾਨ ਗੁਵਾ ਬੈਠੇ ਲੁਧਿਆਣਾ ਜਿਲੇ ਨਾਲ ਸਬੰਧਿਤ ਪਿੰਡ ਅਲੀਵਾਲ ਦੇ 32 ਸਾਲਾ ਮੁਖਤਿਆਰ ਸਿੰਘ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਸਤ ਤੇ ਉੱਘੇ ਸਮਾਜ ਸੇਵਕ ਡਾ. ਐਸ.ਪੀ. ਸਿੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ। ਮੁਖਤਿਆਰ ਸਿੰਘ ਸਿੰਘ ਕਰੀਬ 3 ਵਰੇ ਪਹਿਲਾਂ ਆਪਣੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਦੇ ਬੋਝ ਤੋਂ ਮੁਕਤ ਕਰਾਉਣ ਦੇ ਸੁਪਨੇ ਦਿਲ ‘ਚ ਲੈ ਕੇ ਦੁਬਈ ਗਿਆ ਸੀ ਕਿ ਬੀਤੀ 24 ਜੂਨ ਨੂੰ ਭੇਦਭਰੇ ਹਾਲਤਾਂ ‘ਚ ਉਸ ਦੀ ਮੌਤ ਦੀ ਹੋ ਗਈ। (Amritsar News)
ਜਦ ਪਰਿਵਾਰ ਨੂੰ ਆਪਣੇ ਤੇ ਟੁੱਟੇ ਇਸ ਕਹਿਰ ਦਾ ਪਤਾ ਲੱਗਾ ਤਾਂ ਉਨਾਂ ਆਪਣੇ ਪਿੰਡ ਦੀ ਪੰਚਾਇਤ ਦੀ ਮਦਦ ਨਾਲ ਡਾ. ਓਬਰਾਏ ਨਾਲ ਸੰਪਰਕ ਕਰਕੇ ਉਨਾਂ ਨੂੰ ਆਪਣੀ ਆਰਥਿਕ ਸਥਿਤੀ ਦਾ ਹਵਾਲਾ ਦਿੰਦਿਆਂ ਆਪਣੇ ਲਾਡਲੇ ਪੁੱਤਰ ਮੁਖਤਿਆਰ ਸਿੰਘ ਦੀ ਮਿ੍ਤਕ ਦੇਹ ਭਾਰਤ ਲੈ ਕੇ ਆਉਣ ਦੀ ਅਰਜੋਈ ਕੀਤੀ ਸੀ,ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਸ.ਓਬਰਾਏ ਦੀ ਟੀਮ ਨੇ ਦੁਬਈ ਅੰਦਰ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦਾ ਜ਼ਿੰਮਾ ਆਪਣੇ ਸਿਰ ਲਿਆ ਸੀ। (Amritsar News)
ਵੱਖ-ਵੱਖ ਧਰਮਾਂ ਦੇ 69 ਨੌਜਵਾਨਾਂ ਦੇ ਮ੍ਰਿਤਕ ਸਰੀਰ ਉਨਾਂ ਦੇ ਵਾਰਸਾਂ ਤੱਕ ਪਹੁੰਚਾਏ
ਹਵਾਈ ਅੱਡੇ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਗਟ ਕਰਨ ਪਹੁੰਚੇ ਟਰੱਸਟ ਦੇ ਮਾਝਾ ਜੋਨ ਦੇ ਪ੍ਧਾਨ ਸੁਖਜਿੰਦਰ ਸਿੰਘ ਹੇਰ ਤੇ ਮੀਤ ਪ੍ਧਾਨ ਮਨਪੀ੍ਤ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਨੌਜਵਾਨ ਸਮੇਤ ਸਰਬੱਤ ਦਾ ਭਲਾ ਟਰੱਸਟ ਵੱਲੋਂ ਹੁਣ ਤੱਕ ਵੱਖ-ਵੱਖ ਧਰਮਾਂ ਦੇ 69 ਨੌਜਵਾਨਾਂ ਦੇ ਮ੍ਰਿਤਕ ਸਰੀਰ ਉਨਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ। ਉਨਾਂ ਇਹ ਵੀ ਦੱਸਿਆ ਕਿ ਮੁਖਤਿਆਰ ਸਿੰਘ ਦੀ ਮ੍ਤਿਕ ਦੇਹ ਭਾਰਤ ਭੇਜਣ ‘ਚ ਭਾਰਤੀ ਦੂਤਾਵਾਸ ਤੇ ਸ. ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਨੇ ਵੀ ਜ਼ਿਕਰਯੋਗ ਭੂਮਿਕਾ ਨਿਭਾਈ ਹੈ।
ਏਸੇ ਦੌਰਾਨ ਦੁਬਈ ਤੋਂ ਮ੍ਰਿਤਕ ਦੇਹ ਨਾਲ ਆਏ ਮਿ੍ਤਕ ਦੇ ਭਰਾ ਸੁੱਚਾ ਸਿੰਘ ਤੋਂ ਇਲਾਵਾ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਡਾ.ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਤਾਂ ਉਨਾਂ ਲਈ ਰੱਬ ਬਣ ਬਹੁੜੇ ਹਨ ਅਤੇ ਜੇਕਰ ਸ.ਓਬਰਾਏ ਉਨਾਂ ਦੀ ਬਾਂਹ ਨਾ ਫ਼ੜਦੇ ਤਾਂ ਉਹ ਕਦੇ ਵੀ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਨਹੀਂ ਕਰ ਸਕਦੇ ਸਨ । ਇਸ ਮੌਕੇ ਹਰਦੀਪ ਸਿੰਘ ਖਲਚੀਆਂ,ਹਰਭੇਜ ਸਿੰਘ ਖਲਚੀਆਂ ਤੋਂ ਇਲਾਵਾ ਮਿ੍ਤਕ ਦੇ ਪਰਿਵਾਰਕ ਮੈਂਬਰਾਂ ‘ਚ ਬਲਵੰਤ ਸਿੰਘ,ਹਰਦੀਪ ਸਿੰਘ,ਰਛਪਾਲ ਸਿੰਘ,ਹਰਜਿੰਦਰ ਸਿੰਘ ਆਦਿ ਮੌਜ਼ੂਦ ਸਨ।
ਕਰਮਚਾਰੀ ਨਹੀਂ ਲੈ ਰਹੇ ਫੈਸਲਾ, ਕਿਵੇਂ ਕੱਢੀਏ ਬੱਚੇ | Chiang Rai News
ਚਿਆਂਗ ਰਾਏ, (ਏਜੰਸੀ)। ਥਾਈਲੈਂਡ ਦੀ ਚਿਆਂਗ ਰਾਏ ਦੀ ਗੁਫਾ ‘ਚ ਫਸੇ 12 ਬੱਚਿਆਂ ਤੇ ਉਹਨਾਂ ਦੇ ਕੋਚ ਨੂੰ ਕੱਢਣ ਦੇ ਬਚਾਅ ਕਰਮਚਾਰਆਂ ਦੇ ਯਤਨ ਜਾਰੀ ਹਨ।ਬਚਾਅ ਕਰਮਚਾਰੀ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਜੇ ਤੱਕ ਇਹ ਫੈਸਲਾ ਨਹੀਂ ਲੈ ਸਕੇ ਹਨ ਕਿ ਇਸ ਹੜ੍ਹ ਦੇ ਪਾਣੀ ਨਾਲ ਭਰੀ ਗੁਫਾ ‘ਚੋਂ ਬੱਚਿਆਂ ਨੂੰ ਕਿਵੇਂ ਬਾਹਰ ਕੱਢਿਆ ਜਾਵੇ। ਥਾਈਲੈਂਡ ਦੇ ਉਤਰੀ ਪ੍ਰਾਂਤ ਚਿਆਂਗ ਰਾਏ ‘ਚ 23 ਜੂਨ ਨੂੰ ਲਾਪਤਾ ਹੋਏ ਜੂਨੀਅਰ ਫੁੱਟਬਾਲ ਟੀਮ ਦੇ ਮੈਂਬਰਾਂ ਦੇ ਰਾਹਤ ਅਤੇ ਬਚਾਅ ਦੀ ਮੁਹਿੰਮ ਸੋਮਵਾਰ ਨੂੰ ਉਸ ਸਮੇਂ ਖ਼ਤਮ ਹੁੰਦੀ ਦਿਖਾਈ ਦੇ ਰਹੀ ਸੀ। (Chiang Rai News)
ਜਦੋਂ ਬ੍ਰਿਟੇਨ ਅਤੇ ਥਾਈਲੈਂਡ ਦੇ ਗੋਤਾਖੋਰ ਕਿਸੇ ਤਰ੍ਹਾਂ ਹੜ੍ਹ ਦੇ ਪਾਣੀ ਨਾਲ ਭਰੀ ਗੁਫਾ ‘ਚੋਂ ਬੱਚਿਆਂ ਤੱਕ ਪਹੁੰਚਣ ‘ਚ ਕਾਮਯਾਬ ਹੋ ਗਏ ਸਨ। ਹੁਣ ਰਾਹਤ ਅਤੇ ਬਚਾਅ ਕਰਮਚਾਰੀ ਆਪਣਾ ਪੂਰਾ ਧਿਆਨ ਬੱਚਿਆਂ ਨੂੰ ਗੁਫਾ ‘ਚੋਂ ਬਾਹਰ ਕੱਢਣ ‘ਤੇ ਕੇਂਦਰਿਤ ਕਰ ਰਹੇ ਹਨ। ਰਾਹਤ ਅਤੇ ਬਚਾਅ ਕਰਮਚਾਰੀ ਇਸ ਗੱਲ ‘ਤੇ ਮੰਥਨ ਕਰ ਰਹੇ ਹਨ ਕਿ ਇਸ ਕਈ ਕਿਲੋਮੀਟਰ ਤੱਕ ਹੜ ਦੇ ਪਾਣੀ ਨਾਲ ਭਰ ਚੁੱਕੀ ਖ਼ਤਰਨਾਕ ਗੁਫਾ ‘ਚੋਂ ਬੱਚਿਆਂ ਨੂੰ ਕਿਵੇਂ ਬਾਹਰ ਕੱਢਿਆ ਜਾਵੇ। ਬਚਾਅ ਕਾਰਜਾਂ ‘ਚ ਜੁਟੀ ਜਲ ਸੈਨਾ ਨੇ ਅਸ਼ੰਕਾ ਜਾਹਰ ਕੀਤੀ ਹੈ ਕਿ ਗੁਫਾ ‘ਚ ਫਸੇ ਬੱਚਿਆਂ ਨੂੰ ਚਾਰ ਮਹੀਨੇ ਬਾਅਦ ਮਾਨਸੂਨ ਖਤਮ ਹੋਣ ‘ਤੇ ਹੀ ਸੁਰੱਖਿਅਤ ਬਾਹਰ ਕੱਢਿਆ ਜਾ ਸਕੇਗਾ।
ਕਿਵੇਂ ਹੋਏ ਗੁਫਾ ‘ਚ ਬੰਦ | Chiang Rai News
ਬੱਚੇ 23 ਜੂਨ ਨੂੰ ਫੁੱਟਬਾਲ ਦਾ ਮੈਚ ਖੇਡਣ ਤੋਂ ਬਾਅਦ ਕੋਚ ਨਾਲ ਗੁਫਾ ਦੇਖਣ ਗਏ ਸਨ ਅਤੇ ਗੁਫਾ ਅੰਦਰ ਮੌਜੂਦ ਬੱਚੇ ਬਾਹਰ ਬਾਰਸ਼ ਦੇ ਬਾਅਦ ਗੁਫਾ ‘ਚ ਪਾਣੀ ਭਰਨ ਅਤੇ ਪ੍ਰਵੇਸ਼ ਦੁਆਰ ਬੰਦ ਹੋਣ ਦੇ ਬਾਅਦ ਉਸ ‘ਚ ਫਸ ਗਏ ਸਨ।
ਸਮੱਸਿਆਵਾਂ ਦੇ ਹੱਲ ਲਈ ਸਾਂਝੇ ਯਤਨਾਂ ਦੀ ਲੋੜ
ਲੋਕਤੰਤਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਹੁੰਦੀ ਹੈ, ਜਿਸ ਵਿੱਚ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਜਵਾਬਦੇਹ ਹੋਣ ਦੇ ਨਾਲ-ਨਾਲ ਦੇਸ਼ ਤੇ ਸਮਾਜ ਨੂੰ ਵਿਕਾਸ ਵੱਲ ਲੈ ਜਾਣ ਵਾਲੇ ਰਥਵਾਨ ਹੁੰਦੇ ਹਨ । ਹਰ ਪੰਜ ਸਾਲ ਬਾਦ ਚੋਣਾਂ ਹੁੰਦੀਆਂ ਹਨ ਤੇ ਨਵਾਂ ਜਾਮਾ ਪਹਿਨ ਕੇ ਨਵੀਂ ਬਣੀ ਸਰਕਾਰ ਜਨਤਾ ਦੀ ਕਚਿਹਰੀ ‘ਚ ਸੇਵਾ ਕਰਨ ਲਈ ਹਾਜ਼ਰ ਹੋ ਜਾਂਦੀ ਹੈ, ਪਰੰਤੂ ‘ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ’ ਵਾਂਗ ਸੱਤਾਧਾਰੀ ਧਿਰਾਂ ਜੋ ਕਰ ਸਕਦੀਆਂ ਹਨ ਤੇ ਅਸਲ ‘ਚ ਜੋ ਕਰਨਾ ਚਾਹੀਦਾ ਹੈ ਉਸ ਵੱਲੋਂ ਅਵੇਸਲੀਆਂ ਹੋ ਕੇ ਜਨਤਾ ਦਾ ਧਿਆਨ ਭਟਕਾਉਣ ਦੀ ਚਾਰਾਜੋਈ ਕਰਨ ਲੱਗਦੀਆਂ ਹਨ ।
ਸਮੱਸਿਆਵਾਂ ਦੈਂਤ ਦਾ ਰੂਪ ਧਾਰ ਕੇ ਚਿੰਤਾ ਤੋਂ ਚਿੰਤਨ ਦੀ ਸਟੇਜ ‘ਤੇ ਪਹੁੰਚ ਚੁੱਕੀਆਂ ਹਨ । ਅੱਜ ਵੀ ਵਧੇਰੇ ਜਨਤਾ ਮੁੱਢਲੀਆਂ ਸਹੂਲਤਾਂ ਤੋਂ ਵਾਂਝੀ ਹੈ। ਅੱਜ ਵੀ ਅਜਿਹੇ ਇਲਾਕੇ ਹਨ ਜਿੱਥੇ ਸੜਕਾਂ ਨਹੀਂ ਹਨ, ਟ੍ਰਾਂਸਪੋਰਟ ਦੇ ਸਾਧਨ ਨਹੀਂ ਹਨ, ਵਿੱਦਿਆ ਤੇ ਸਿਹਤ ਸਹੂਲਤਾਂ ਪਹੁੰਚ ‘ਚ ਨਹੀਂ ਹਨ, ਪੀਣ ਵਾਲੇ ਪਾਣੀ ਦੀ ਕਿੱਲਤ ਹੈ, ਸੀਵਰੇਜ ਸਿਸਟਮ ਤੱਕ ਦਾ ਕੋਈ ਪ੍ਰਬੰਧ ਨਹੀਂ ਹੈ। ਗੰਦੀਆਂ ਬਸਤੀਆਂ ‘ਚ ਬਿਮਾਰੀਆਂ ਨਾਲ ਜੰਗ ਲੜਦੀ ਨਿੱਤ ਜ਼ਿੰਦਗੀ ਹਾਰਦੀ ਹੈ। ਪੁਲਿਸ ਜਿਸ ਦਾ ਕੰਮ ਜਨਤਾ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ, ਉਸ ਤੱਕ ਪਹੁੰਚ ਕਰਨ ਤੋਂ ਆਮ ਬੰਦਾ ਤ੍ਰਹਿੰਦਾ ਹੈ। ਪ੍ਰਸ਼ਾਸਨ ਤੱਕ ਪਹੁੰਚ ਸੁਖਾਲੀ ਨਹੀਂ।
ਦੇਸ਼ ਦੀ ਆਰਥਿਕਤਾ ਦਾ ਮੁੱਖ ਚਾਲਕ ਕਿਸਾਨ ਅੱਜ ਬੇਹੱਦ ਬੁਰੇ ਦੌਰ ‘ਚੋਂ ਗੁਜ਼ਰ ਰਿਹਾ ਹੈ। ਕਿਸਾਨ ਖੁਦਕੁਸ਼ੀਆਂ ਦਾ ਮਾਮਲਾ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਤ੍ਰਾਸਦੀ ਬਣ ਚੁੱਕਿਆ ਹੈ। ਲੋੜ ਹੈ ਬੁੱਧੀਜੀਵੀ ਵਰਗ ਨਾਲ ਰਾਜਸੀ ਬੈਠਕਾਂ ਕੀਤੀਆਂ ਜਾਣ ਤੇ ਖੁਦਕੁਸ਼ੀਆਂ ਦੇ ਅਸਲ ਕਾਰਨਾਂ ਦੀ ਜੜ ਫੜ ਕੇ ਨਵੇਂ ਸਿਰਿਓਂ ਕਿਸਾਨ ਤੇ ਕਿਸਾਨੀ ਹਿਤੈਸ਼ੀ ਨੀਤੀਆਂ ਉਲੀਕੀਆਂ ਜਾਣ । ਆਰਥਿਕ ਤੰਗੀ ਦੇ ਸ਼ਿਕਾਰ ਕਿਸਾਨ ਦੀ ਆਤਮਹੱਤਿਆ ਦਾ ਅਰਥ ਕੱਢਣਾ ਔਖਾ ਨਹੀਂ। ਕੋਈ ਦੋ ਰਾਵਾਂ ਨਹੀਂ ਕਿ ਲਾਗਤ ਦੇ ਮੁਕਾਬਲੇ ਖੇਤੀ ‘ਚ ਆਮਦਨੀ ਘੱਟ ਹੈ ਤੇ ਸਵਾਮੀਨਾਥਨ ਰਿਪੋਰਟ ਮੁਤਾਬਕ ਕਿਸਾਨਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ ।
ਮਹਿੰਗੇ ਬੀਜ਼, ਨਕਲੀ ਕੀਟਨਾਸ਼ਕ, ਆੜ੍ਹਤੀਆਂ ਦੇ ਕਰਜ਼ੇ ਦੀ ਮਾਰ, ਫ਼ਸਲਾਂ ਦੀਆਂ ਨਿਰਧਾਰਤ ਨਾਲੋਂ ਘੱਟ ਕੀਮਤਾਂ, ਵੇਲੇ ਸਿਰ ਭੁਗਤਾਨ ਨਾ ਕੀਤਾ ਜਾਣਾ ਆਦਿ ਮੋਟੇ ਕਾਰਨ ਹਨ, ਜੋ ਕਿਸਾਨ ਦੇ ਸਾਹ ਸੁਕਾਈ ਖੜ੍ਹੇ ਹਨ, ਪਰੰਤੂ ਸਿੱਕੇ ਦਾ ਦੂਜਾ ਪਹਿਲੂ ਵੀ ਹੈ, ਤੇ ਉਹ ਹੈ ਹਰ ਰੋਜ਼ ਬਦਲਦਾ ਸਮਾਜਿਕ ਢਾਂਚਾ । ਇੱਕ-ਦੂਜੇ ਨੂੰ ਵੇਖੋ-ਵੇਖੀ ਸਮਾਜਿਕ ਰੁਤਬਾ ਤੇ ਸ਼ਾਨੋ-ਸ਼ੌਕਤ ਕਾਇਮ ਰੱਖਣ ਲਈ ਚਾਦਰ ਨਾਲੋਂ ਵੱਧ ਪੈਰ ਪਸਾਰਨਾ, ਆਮਦਨੀ ਅੱਠ ਆਨੇ ਤੇ ਖਰਚਾ ਰੁਪੱਈਆ। ਅੱਜ ਪਿੰਡਾਂ ਦੀ ਨੁਹਾਰ ਪਹਿਲਾਂ ਨਾਲੋਂ ਪੂਰੀ ਤਰ੍ਹਾਂ ਬਦਲ ਚੁੱਕੀ ਹੈ । ਖੇਤਾਂ ‘ਚ ਵੱਡੀਆਂ ਕੋਠੀਆਂ, ਕੋਠੀਆਂ ਦੇ ਮੇਨ ਗੇਟ ਦੇ ਸਾਹਮਣੇ ਕਾਰ, ਮੋਟਰਸਾਇਕਲ ਤੇ ਏ.ਸੀ. ਤੱਕ ਹਰ ਘਰ ਤੱਕ ਪਹੁੰਚ ਚੁੱਕੇ ਹਨ।
ਵਿਆਹਾਂ ‘ਤੇ ਅੱਤ ਦਾ ਖ਼ਰਚਾ ਕੀਤਾ ਜਾਂਦਾ ਹੈ, ਵਿਦੇਸ਼ ਜਾਣ ਦੀ ਲਲ਼ਕ ਵਧ ਚੁੱਕੀ ਹੈ, ਕੋਈ ਮਾਪੇ ਆਪਣੀ ਸੰਤਾਨ ਨੂੰ ਸਰਕਾਰੀ ਸਕੂਲ ‘ਚ ਭੇਜਣ ਲਈ ਤਿਆਰ ਨਹੀਂ, ਮਹਿੰਗੇ ਨਿੱਜੀ ਸਕੂਲਾਂ ‘ਚ ਅੰਗਰੇਜ਼ੀ ਬੋਲਣ ਵਾਲੇ ਤੋਤੇ ਬਣਾਉਣ ਲਈ ਮਾਪੇ ਸਾਲਾਨਾ ਹਜ਼ਾਰਾਂ ਰੁਪਏ ਖ਼ਰਚ ਕਰਨ ਨੂੰ ਤਿਆਰ ਹਨ, ਪਰੰਤੂ ਸਰਕਾਰੀ ਸਕੂਲਾਂ ‘ਚ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਸਰਕਾਰ ‘ਤੇ ਦਬਾਅ ਪਾਉਣ ਲਈ ਕੋਈ ਖੇਚਲ ਨਹੀਂ ਕਰਨਾ ਚਾਹੁੰਦਾ, ਸਗੋਂ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਭੇਜਣਾ ਆਪਣੀ ਸਮਾਜਿਕ ਹੇਠੀ ਸਮਝਿਆ ਜਾਂਦਾ ਹੈ।
ਦੇਸ਼ ਅੰਦਰ ਇੱਕਸਾਰ ਸਿੱਖਿਆ ਪ੍ਰਣਾਲੀ ਲਾਗੂ ਕਰਕੇ ਮੁਕੰਮਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।ਜਦੋਂ ਸਰਕਾਰੀ ਸਕੂਲਾਂ ‘ਚ ਆਧੁਨਿਕ ਢੰਗ ਨਾਲ ਸਹੂਲਤਾਂ ਵਾਲੀ ਵਿੱਦਿਆ ਮਿਲਣ ਲੱਗੇਗੀ, ਤਾਂ ਲੋਕਾਂ ਦਾ ਰੁਝਾਨ ਆਪਣੇ ਆਪ ਸਰਕਾਰੀ ਸਕੂਲਾਂ ਵੱਲ ਹੋਵੇਗਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਰਹੱਦਾਂ ਜ਼ਰੀਏ ਹੋਣ ਵਾਲੀ ਨਸ਼ਾ ਤਸਕਰੀ ਨੇ ਜਵਾਨੀ ਨੂੰ ਹੀ ਨਹੀਂ ਸਗੋਂ ਮਾਂ ਦੀ ਕੁੱਖ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ ਹੈ। ਇਸ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋਵੇਗਾ? ਜਦੋਂ ਜਣੇਪੇ ਲਈ ਪਹੁੰਚੀ ਜੱਚਾ ਚਿੱਟੇ ਦੀ ਸ਼ਿਕਾਰ ਹੋਣ ਕਾਰਨ ਮੁੱਖ ਸੁਰਖ਼ੀ ਬਣ ਚੁੱਕੀ ਹੈ।
‘ਸੁਸਾਇਟੀ ਨੀਡਜ਼ ਡੈਡੀਕੇਸ਼ਨ’ ਸਮਾਜ ਨੂੰ ਆਤਮ-ਸਮਰਪਣ ਦੀ ਲੋੜ ਹੈ। ਵੱਡੇ ਤੋਂ ਲੈ ਕੇ ਛੋਟਾ ਨਾਗਰਿਕ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਰਹਿੰਦਿਆਂ ਇਮਾਨਦਾਰੀ ਨਾਲ ਆਪਣੇ ਫ਼ਰਜ਼ ਨਿਭਾਵੇ । ਟੈਕਸ ਚੋਰੀ ਤੇ ਰਿਸ਼ਵਤੀਖੋਰੀ ਦੀ ਜੜ ਨਿੱਜ ਵਿੱਚ ਡੂੰਘੀ ਦੱਬੀ ਹੋਈ ਹੈ, ਜਿਸ ਨੂੰ ਆਪਣੇ ਹੱਥੀਂ ਮੁੱਢੋਂ ਪੁੱਟ ਕੇ ਸੁੱਟਣ ਦਾ ਦਮ ਲਾਉਣਾ ਪਵੇਗਾ। ਮੱਧਕਾਲ ਦੀਆਂ ਪੈੜਾਂ ‘ਤੇ ਪੈਰ ਧਰਨ ਦੀ ਬਜਾਏ, ਨਵੇਂ ਦਿਸਹਿੱਦੇ ਸਿਰਜਣ ਦੀ ਲੋੜ ਹੈ, ਜਿੱਥੇ ਕੋਈ ਢਿੱਡ ਭੁੱਖਾ ਨਾ ਰਹੇ, ਜਿੱਥੇ ਸਕੂਲ ਜਾਣ ਦੇ ਸਮੇਂ ਚੌਂਕ-ਚੁਰਾਹਿਆਂ ‘ਤੇ ਭੀਖ ਮੰਗਦਾ ਬਚਪਨ ਲਾਲ ਬੱਤੀ ਬਣਿਆ ਦਿਖਾਈ ਨਾ ਦੇਵੇ, ਜਿੱਥੇ ਕੁੱਖ ਹੀ ਨਹੀਂ ਰੀੜ੍ਹ ਦੀ ਹੱਡੀ ਵੀ ਨਸ਼ਿਆਂ ਦੀ ਸੱਟ ਤੋਂ ਬਚੀ ਹੋਵੇ, ਤੇ ਅਜਿਹਾ ਸਿਰਫ਼ ਅਮਰਵੇਲ ਬਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਵੱਲ ਧਿਆਨ ਦੇ ਕੇ ਹੀ ਸੰਭਵ ਹੋ ਸਕਦਾ ਹੈ ।
ਮੋਹਾਲੀ ਮੋ.98146-70707