remove - Sach Kahoon Punjabi
ਢੀਂਡਸਾ ਪਿਓ ਪੁੱਤ ਨੂੰ Shiromani Akali Dal (ਬ) ਵਿੱਚੋਂ ਕੱਢਣ ਦੀ ਕਵਾਇਦ ਆਰੰਭ
ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੇ ਆਗੂਆਂ ਨੇ ਦੋਵਾਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਕੀਤੀ ਮੰਗ
ਸੰਗਰੂਰ (ਗੁਰਪ੍ਰੀਤ ਸਿੰਘ) ਸ਼੍ਰੋਮਣੀ ਅਕਾਲੀ ਦਲ (ਬ) (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਥਿਤ ਆਪਹੁਦਰੀਆਂ ਤੋਂ ਤੰਗ ਹੋਏ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਹੁਣ ਪਾਰਟੀ ਵਿੱਚੋਂ ਬਾਹਰ ਕੱਢਣ ਦੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ ਅੱਜ ਇੱਕ ਰਸਮੀ ਮੀਟਿੰਗ ਵਿੱਚ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੇ ਆਗੂਆਂ ਨੇ ਮਤਾ ਪਾ ਕੇ ਦੋਵਾਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਰੱਖ ਦਿੱਤੀ ਹੈ
ਇਸ ਸਬੰਧੀ ਮੀਟਿੰਗ ਦੌਰਾਨ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਜਿਹੜੇ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੇ ਪਾਰਟੀ ਇੰਚਾਰਜ ਹਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੇ ਸਾਰੇ ਸੀਨੀਅਰ ਮੈਂਬਰਾਂ ਨੇ ਲਿਖਤੀ ਤੌਰ ‘ਤੇ ਮਤਾ ਪਾਇਆ ਹੈ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਦੋਵਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ ਜਾਵੇ ਇਸ ਸਬੰਧੀ ਮਲੂਕਾ ਨੇ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਪਾਰਟੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਹੋਈ ਪਾਰਟੀ ਵਿੱਚ ਸ਼ਾਮਿਲ ਹੋਏ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਪਾਰਟੀ ਵਿੱਚ ਰਹਿਣਗੇ ਅਤੇ ਆਪਣੇ ਪਿਤਾ  ਨੂੰ ਵੀ ਸਮਝਾ ਕੇ ਵਾਪਿਸ ਲਿਆਉਣਗੇ ਪਰ ਹੁਣ ਪਤਾ ਨਹੀਂ ਕਿਹੜੇ ਦਬਾਅ ਵਿੱਚ ਆ ਕੇ ਉਨ੍ਹਾਂ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ
ਉਨ੍ਹਾਂ ਕਿਹਾ ਕਿ ਦੋਵੇਂ ਢੀਂਡਸਾ ਪਿਓ ਪੁੱਤਰ ਆਖ ਰਹੇ ਹਨ
ਉਹ ਪਾਰਟੀ ਦੇ ਮੈਂਬਰ ਹਨ ਪਰ ਮੈਂਬਰ ਰਹਿ ਕੇ ਪਾਰਟੀ ਗਤੀਵਿਧੀਆਂ ਕਰਨਾ ਕਿੱਥੋਂ ਜਾਇਜ਼ ਹੈ
ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਵਿੱਚ ਵੀ ਭੰਬਲਭੂਸਾ ਬਣਿਆ ਹੋਇਆ ਸੀ
ਜੇਕਰ ਇਹ ਦੋਵੇਂ ਪਾਰਟੀ ਵਿੱਚ ਵਾਪਿਸ ਆ ਗਏ ਤਾਂ ਉਨ੍ਹਾਂ ਖਿਲਾਫ਼ ਸਿਆਸੀ ਕਿੜ ਕੱਢਣਗੇ
ਇਸ ਕਾਰਨ ਅਸੀਂ ਪਾਰਟੀ ਪ੍ਰਧਾਨ ਨੂੰ ਕਿਹਾ ਹੈ ਕਿ ਇਸ ਸਬੰਧੀ ਛੇਤੀ ਤੋਂ ਛੇਤੀ ਹੀ ਕੋਈ ਫੈਸਲਾ ਕਰਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੇਂਦਰ ਵੱਲੋਂ ਧਾਰਾ-370 ਹਟਾਉਣ ਦਾ ਵੱਡਾ ਫ਼ੈਸਲਾ, ਜੰਮੂ-ਕਸ਼ਮੀਰ ਤੋਂ ਵੱਖ ਹੋਇਆ ਲੱਦਾਖ
ਕੇਂਦਰ ਵੱਲੋਂ ਧਾਰਾ-370 ਹਟਾਉਣ ਦਾ ਵੱਡਾ ਫ਼ੈਸਲਾ, ਜੰਮੂ-ਕਸ਼ਮੀਰ ਤੋਂ ਵੱਖ ਹੋਇਆ ਲੱਦਾਖ
ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ‘ਤੇ ਵੱਡਾ ਫੈਸਲਾ ਲਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਤੋਂ ਅਨੁਛੇਦ 370 ਨੂੰ ਖ਼ਤਮ ਕਰਨ ਦਾ ਸੰਕਲਪ ਰਾਜ ਸਭਾ ‘ਚ ਪੇਸ਼ ਕੀਤਾ ਹੈ, ਇਸ ਤੋਂ ਇਲਾਵਾ ਰਾਜ ਸਭਾ ‘ਚ ਅਮਿਤ ਸ਼ਾਹ ਨੇ ਰਾਜ ਮੁੜਗਠਿਤ ਬਿੱਲ ਪੇਸ਼ ਕੀਤਾ ਹੈ। ਇਸ ਦੇ ਤਿਹਤ ਜੰਮੂ-ਕਸ਼ਮੀਰ ਤੋਂ ਲੱਦਾਖ ਨੂੰ ਵੱਖ ਕਰ ਦਿੱਤਾ ਗਿਆ ਹੈ। ਲੱਦਾਖ ਨੂੰ ਬਿਨਾ ਵਿਧਾਨ ਸਭਾ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜ਼ਾ ਦਿੱਤਾ ਗਿਆ ਹੈ।
ਅਮਿਤ ਸ਼ਾਹ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਲੱਦਾਖ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਰਹੀ ਹੈ ਕਿ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜ਼ਾ ਦਿੱਤਾ ਜਾਵੇ, ਤਾਂ ਕਿ ਇੱਥੇ ਰਹਿਣ ਵਾਲੇ ਲੋਕ ਆਪਣੇ ਟੀਚਿਆਂ ਨੂੰ ਹਾਸਲ ਕਰ ਸਕਣ। ਹੁਣ ਲੱਦਾਖ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜ਼ਾ ਦਿੱਤਾ ਗਿਆ ਹੈ, ਪਰ ਇੱਥੇ ਵਿਧਾਨ ਸਭਾ ਨਹੀਂ ਹੋਵੇਗੀ। ਰਿਪੋਰਟ ਦੇ ਮੁਤਾਬਿਕ ਜੰਮੂ-ਕਸ਼ਮੀਰ ਨੂੰ ਵੱਖਰੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜ਼ਾ ਦਿੱਤਾ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਾਂਗ ਜੰਮੂ-ਕਸ਼ਮੀਰ ‘ਚ ਵਿਧਾਨ ਸਭਾ ਹੋਵੇਗੀ।
ਦੱਸ ਦਈਏ ਕਿ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਰਾਜ ਸਭਾ ‘ਚ ਸੰਵਿਧਾਨ ਦੇ ਅਨੁਛੇਦ 370 ਨੂੰ ਹਟਾਉਣ ਦਾ ਪ੍ਰਸਤਾਵ ਪੇਸ਼ ਕੀਤਾ, ਉਨ੍ਹਾਂ ਦੇ ਪ੍ਰਤਾਵ ਪੇਸ਼ ਕਰਦੇ ਹੀ ਸਦਨ ‘ਚ ਵਿਰੋਧੀ ਧਿਰ ਦੇ ਨੇਤਾ ਹੰਗਾਮਾ ਕਰਨ ਲੱਗੇ। ਅਮਿਤ ਸ਼ਾਹ ਦੇ ਇਸ ਐਲਾਨ ਤੋਂ ਬਾਅਦ ਹੀ ਰਾਜ ਸਭਾ ‘ਚ ਇਸ ਮੁੱਦੇ ‘ਤੇ ਹੰਗਾਮਾ ਹੋਣ ਲੱਗਿਆ। ਪੀਡੀਪੀ ਸਾਂਸਦ ਇਸ ਐਲਾਨ ਤੋਂ ਬਾਅਦ ਹੀ ਕੱਪੜੇ ਪਾੜ ਕੇ ਬੈਠ ਗਏ ਅਤੇ ਹੰਗਾਮਾ ਕਰਨ ਲੱਗੇ। ਇਹੀ ਨਹੀਂ ਕਾਂਗਰਸ, ਟੀਐੱਮਸੀ ਅਤੇ ਡੀਐੱਮਕੇ ਦੇ ਸਾਂਸਦਾਂ ਨੇ ਵੀ ਸਰਕਾਰ ਦੇ ਇਸ ਐਲਾਨ ‘ਤੇ ਖੂਬ ਹੰਗਾਮਾ ਕੀਤਾ। ਕਾਂਗਰਸ ਸਾਂਸਦ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਬੀਜੇਪੀ ਨੇ ਸੰਵਿਧਾਨ ਦੀ ਹੱਤਿਆ ਕੀਤੀ ਹੈ।
ਅਸੀਂ ਵੋਟ ਬੈਂਕ ਦੀ ਪਰਵਾਹ ਨਹੀਂ ਕਰਦੇ : ਅਮਿਤ ਸ਼ਾਹ
ਸੰਸਦ ‘ਚ ਅਮਿਤ ਸ਼ਾਹ ਨੇ ਕਿਹਾ ਕਿ ਕਸ਼ਮੀਰ ‘ਚ ਇਹ ਗਲਤ ਧਾਰਨਾ ਹੈ ਕਿ ਅਨੁਛੇਦ 370 ਕਾਰਨ ਕਸ਼ਮੀਰ ਭਾਰਤ ਦੇ ਨਾਲ ਹੈ। ਅਮਿਤ ਸ਼ਾਹ ਨੇ ਕਿਹਾ ਕਿ ਕਸ਼ਮੀਰ ਭਾਰਤ ਦੇ ਰਲੇਵਾਂ ਪੱਤਰ ਕਾਰਨ ਹੈ ਜਿਸ ‘ਤੇ 1947 ‘ਚ ਹਸਤਾਖ਼ਰ ਕੀਤੇ ਗਏ ਸਨ। ਗ੍ਰਹਿ ਮੰਤਰੀ ਨੇ ਕਿਹਾ ਕਿ  ਵੋਟ ਬੈਂਕ ਕਾਰਨ ਬੀਤੇ ਸਮੇਂ ਦੌਰਾਨ ਇਸ ‘ਤੇ ਕੋਈ ਫ਼ੈਸਲਾ ਨਹੀਂ ਲਿਆ ਗਿਆ, ਪਰ ਸਾਡੇ ਕੋਲ ਇੱਛਾ ਸ਼ਕਤੀ ਹੈ ਅਤੇ ਅਸੀਂ ਵੋਟ ਬੈਂਕ ਦੀ ਪਰਵਾਹ ਨਹੀਂ ਕਰਦੇ, ਅਮਿਤ ਸ਼ਾਹ ਨੇ ਕਿਹਾ ਕਿ ਅਨੁਛੇਦ-370 ਨੂੰ ਹਟਾਉਣ ‘ਚ ਹੁਣ ਇੱਕ ਸਕਿੰਟ ਦੀ ਵੀ ਦੇਰੀ ਨਹੀਂ ਕਰਨੀ ਚਾਹੀਦੀ। ਅਮਿਤ ਸ਼ਾਹ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਡਿਬੇਟ ਅਤੇ ਬਹਿਸ ਲਈ ਤਿਆਰ ਹਨ।
ਸੀਬੀਆਈ ਡਾਇਰੈਕਟਰ ਵਰਮਾ ਨੂੰ ਹਟਾਉਣ ਲਈ ਮੋਦੀ ਨੇ ਘੜੀ ਸਾਰੀ ਸਾਜਿਸ਼ : ਕਾਂਗਰਸ
ਏਜੰਸੀ, ਨਵੀਂ ਦਿੱਲੀ
ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਦਫ਼ਤਰ, ਕੇਂਦਰੀ ਚੌਕਸੀ ਕਮਿਸ਼ਨਰ (ਸੀਵੀਸੀ) ਕੇਵੀ ਚੌਧਰੀ ਤੇ ਕਿਰਤ ਤੇ ਸਿਖਲਾਈ ਵਿਭਾਗ (ਡੀਓਪੀਟੀ) ‘ਤੇ ਕੇਂਦਰੀ ਜਾਂਚ ਕਮਿਸ਼ਨ (ਸੀਬੀਆਈ) ਡਾਇਰੈਕਟਰ ਆਲੋਕ ਵਰਮਾ ਨੂੰ ਕਿਨਾਰੇ ਲਾਉਣ ਦੀ ਸਾਜਿਸ਼ ਘੜਨ ਦਾ ਦੋਸ਼ ਲਾਇਆ    ਕਾਂਗਰਸ ਨੇ ਕਿਹਾ ਕਿ ਰਾਫੇਲ ਸੌਦੇ ਦੀ ਜਾਂਚ ਦੇ ਡਰੋਂ ਵਰਮਾ ਨੂੰ ਕਾਰਜਭਾਰ ਤੋਂ ਮੁਕਤ ਕੀਤਾ ਗਿਆ ਕਾਂਗਰਸੀ ਆਗੂ ਰਣਦੀਪ ਸਿੰਘ ਸੂਰਜੇਵਾਲਾ ਨੇ ਇੱਕ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਮੋਦੀ ਸਰਕਾਰ ਤੇ ਕੇਂਦਰੀ ਚੌਕਸੀ ਕਮਿਸ਼ਨ ਦਰਮਿਆਨ ਅੱਧੀ ਰਾਤ ‘ਚ ਘੜੀ ਗਈ ਸਾਜਿਸ਼ ਤੇ ਕਪਟ ਚਾਲ ਦੀ ਪੋਲ ਹੁਣ ਖੁੱਲ੍ਹ ਗਈ ਹੈ ਉਨ੍ਹਾਂ ਕਿਹਾ ਕਿ ਡੀਓਪੀਟੀ ਤੇ ਸੀਵੀਸੀ ਰਾਹੀਂ ਅੱਧੀ ਰਾਤੀ ਸੀਬੀਆਈ ਡਾਇਰੈਕਟਰ ਨੂੰ ਉਸ ਦੇ ਅਹੁਦੇ ਤੋਂ ਹਟਾਇਆ ਗਿਆ
ਵਰਮਾ ਨੂੰ ਹਟਾਉਣ ਸਬੰਧੀ ਸੂਰਜੇਵਾਲਾ ਨੇ ਕਿਹਾ, ‘ਚੌਧਰੀ 23 ਅਕਤੂਬਰ ਨੂੰ ਡੈਨਮਾਰਕ ਜਾਣ ਵਾਲੇ ਸਨ, ਪਰ ਉਨ੍ਹਾਂ ਮੀਟਿੰਗ ਕਰਨ ਤੇ ਵਰਮਾ ਖਿਲਾਫ  ਆਦੇਸ ਜਾਰੀ ਕਰਨ ਲਈ ਆਪਣਾ ਦੌਰਾ ਮੁਲਤਵੀ ਕਰ ਦਿੱਤਾ ਕਾਂਗਰਸ ਆਗੂ ਨੇ ਕਿਹਾ ਕਿ ਮੰਗਲਵਾਰ ਨੂੰ ਰਾਤ 11 ਵਜੇ ਸੀਬੀਆਈ ਜੁਆਇੰਟ ਡਾਇਰੈਕਟਰ ਐਮ ਨਾਗੇਸ਼ਵਰ ਰਾਓ ਨੂੰ ਸੀਵੀਸੀ ਦੇ ਆਦੇਸ਼ ਆਉਣ ਦੀ ਸੰਭਾਵਨਾਵਾਂ ਦੇ ਮੱਦੇਨਜ਼ਰ ਏਜੰਸੀ ਦੇ ਦਫ਼ਤਰ ਪਹੁੰਚਣ ਦੀ ਸੂਚਨਾ ਦਿੱਤੀ ਗਈ ਕਾਂਗਰਸੀ ਆਗੂ ਦਾ ਦਾਅਵਾ ਹੈ ਕਿ ਰਾਤ 11:30 ਵਜੇ ਦਿੱਲੀ ਪੁਲਿਸ ਕਮਿਸ਼ਨ ਨੇ ਆਪਣੇ ਮਾਤਹਿੱਤਾਂ ਨੂੰ ਇੱਕ ਅਪ੍ਰੇਸ਼ਨ ਲਈ ਅਲਰਟ ਕੀਤਾ ਉਨ੍ਹਾਂ ਨੂੰ ਖਾਨ ਮਾਰਕਿਟ ਇਲਾਕੇ ‘ਚ ਪਹੁੰਚਣ ਲਈ ਕਿਹਾ ਗਿਆ, ਜਿੱਥੋਂ ਸੀਬੀਆਈ ਦਫ਼ਤਰ ਕੁਝ ਹੀ ਕਿਲੋਮੀਟਰ ਦੀ ਦੂਰੀ ‘ਤੇ ਹੈ ਉਨ੍ਹਾਂ ਕਿਹਾ ਕਿ ਅੱਧੀਰਾਤ ਨੂੰ ਕਮਿਸ਼ਨਰ ਨੇ ਆਪਣੀ ਟੀਮ ਨੂੰ ਦੱਸਿਆ ਕਿ ਦਿੱਲੀ ਪੁਲਿਸ ਸੀਬੀਆਈ ਦਫ਼ਤਰ ਨੂੰ ਆਪਣੇ ਕਬਜ਼ੇ ‘ਚ ਲਵੇਗੀ
ਸੂਰਜੇਵਾਲਾ ਨੇ ਕਿਹਾ, ਪਰ ਦਿੱਲੀ ਪੁਲਿਸ ਜਦੋਂ ਏਜੰਸੀ ਦੇ ਦਫ਼ਤਰ ਪਹੁੰਚੀ ਤਾਂ ਉੱਥੇ ਸੀਆਈਐਸਐਫ (ਕੇਂਦਰੀ ਤਕਨੀਕੀ ਸੁਰੱਖਿਆ ਬਲ) ਦੇ ਜਵਾਨ ਤਾਇਨਾਤ ਸਨ ਉਨ੍ਹਾਂ ਨੂੰ ਇੰਟਰ ਹੋਣ ਤੋਂ ਰੋਕ ਦਿੱਤਾ ਗਿਆ ਬਾਅਦ ‘ਚ ਸੀਆਈਐਸਐਫ ਨੂੰ ਦਿੱਲੀ ਪੁਲਿਸ ਨੂੰ ਇੰਟਰ ਕਰਨ ਦੀ ਆਗਿਆ ਦੇਣ ਦਾ ਆਦੇਸ਼ ਮਿਲਿਆ ਉਸ ਤੋਂ ਬਾਅਦ ਉਸ ਨੈ ਸੀਬੀਆਈ ਦਫ਼ਤਰ ਨੂੰ ਕਬਜ਼ੇ ‘ਚ ਲੈ ਲਿਆ ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਪੁਲਿਸ ਨੇ ਸੀਬੀਆਈ ਦਫ਼ਤਰ ਨੂੰ ਕਬਜ਼ੇ ‘ਚ ਲਿਆ ਉਦੋਂ ਚੌਧਰੀ ਆਪਣਾ ਆਦੇਸ਼ ਲਿਖ ਰਹੇ ਸਨ
ਸੀਬੀਆਈ ਵਿਵਾਦ ਦਾ ਸਿੱਧਾ ਸਬੰਧ ਰਾਫ਼ੇਲ ਸੌਦੇ ਨਾਲ : ਕੇਜਰੀਵਾਲ
ਜੈਪੁਰ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵਿਵਾਦ ਦਾ ਸਿੱਧਾ ਸਬੰਧ ਰਾਫ਼ੇਲ ਸੌਦੇ ਨਾਲ ਦੱਸਦਿਆਂ ਕਿਹਾ ਕਿ ਇਸ ਮਾਮਲੇ ‘ਚ ਕੇਂਦਰ ਸਰਕਾਰ ਨੂੰ ਜਾਂਚ ਕਰਾਉਣੀ ਚਾਹੀਦੀ ਹੈ ਕੇਜਰੀਵਾਲ ਨੇ ਅੱਜ ਕਿਸਾਨ ਮਹਾਂਪੰਚਾਇਤ ਦੇ ਪ੍ਰਧਾਨ ਤੇ ਆਪ ਆਗੂ ਰਾਮ ਪਾਲ ਜਾਟ ਦੀ ਹੜਤਾਲ ਖ਼ਤਮ ਕਰਾਉਣ ਤੋਂ ਬਾਅਦ ਮੀਡੀਆ ਨੂੰ ਇਹ ਗੱਲ ਕਹੀ ਉਨ੍ਹਾਂ ਕਿਹਾ ਕਿ ਸੀਬੀਆਈ ਵਿਵਾਦ ਦਾ ਸਿੱਧਾ ਸਬੰਧ ਰਾਫੇਲ ਸੌਦੇ ਨਾਲ ਹੈ ਤੇ ਕੇਂਦਰ ਸਰਕਾਰ ਰਾਫ਼ੇਲ ਮਾਮਲੇ ਦੀ ਜਾਂਚ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੋਸ਼ਲ ਮੀਡੀਆ ‘ਤੇ ਲੈਟਰ ਤੇ ਵਟਸਅਪ ਚੈਟਿੰਗ ਹੋਈ ਵਾਇਰਲ
ਕੱਚੇ ਅਧਿਆਪਕ ਵੱਲੋਂ ਵਟਸਅਪ ਗਰੁੱਪ ‘ਚ ਦੁੱਖੜਾ ਰੋਣ ‘ਤੇ ਸਿੱਖਿਆ ਸਕੱਤਰ ਨੇ 5178 ਅਧਿਆਪਕਾਂ ਦਾ ਮਸਲਾ ਹੱਲ ਕਰਨ ਲਈ ਡਿਊਟੀ ਡੀਪੀਆਈ ਦਫ਼ਤਰ ਵਿਖੇ ਲਗਾਈ
ਸੁਆਲ ਪੁੱਛਣ ਵਾਲੇ ਅਧਿਆਪਕ ਨੂੰ ਮਸਲੇ ਹੱਲ ਕਰਨ ਲਈ ਕਹਿਣਾ, ਸਰਕਾਰ ਤੇ ਸਿੱਖਿਆ ਸਕੱਤਰ ਦਾ ਫੇਲੀਅਰ : ਆਗੂ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪੰਜਾਬ ਅੰਦਰ ਇੱਕ ਕੱਚੇ ਅਧਿਆਪਕ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦਾ ਰੋਣਾ ਤੇ ਆਪਣੇ ਘਰ ਦੇ ਹਲਾਤਾਂ ਨੂੰ ਅਧਿਆਪਕਾਂ ਦੇ ਬਣੇ ਵਸਟਅਪ ਗਰੁੱਪ ਵਿੱਚ ਬਿਆਨ ਕਰਨਾ ਐਨਾ ਨਾ ਗਵਾਰਾ ਗੁਜਰਿਆ ਕਿ ਪੰਜਾਬ ਦੇ ਸਿੱਖਿਆ ਸਕੱਤਰ ਨੇ ਉਸੇ ਅਧਿਆਪਕ ਦੀ ਡਿਊਟੀ ਡੀਪੀਆਈ (ਸੈਕੰਡਰੀ ਸਿੱਖਿਆ) ਮੋਹਾਲੀ ਵਿਖੇ ਲਗਾ ਦਿੱਤੀ ਤੇ ਨਾਲ ਇਹ ਕਿਹਾ ਕਿ ਉਹ ਇੱਥੇ ਡਿਊਟੀ ਦੇ ਕੇ ਅਧਿਆਪਕਾਂ ਦਾ ਮਸਲਾ ਹੱਲ ਕਰੇਗਾ। ਇਸ ਅਧਿਆਪਕ ਦੀ ਡਿਊਟੀ ਲਗਾਉਣ ਸਬੰਧੀ ਸਿੱਖਿਆ ਸਕੱਤਰ ਵੱਲੋਂ ਜਾਰੀ ਕੀਤਾ ਗਿਆ ਲੈਂਟਰ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਘੁੰਮ ਰਿਹਾ ਹੈ। ਇੱਧਰ ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਸਿੱਖਿਆ ਸਕੱਤਰ ਹੱਥ ਖੜ੍ਹੇ ਕਰ ਰਿਹਾ ਹੈ ਤੇ ਆਪਣੀ ਜਾਇਜ਼ ਮੰਗ ਰੱਖਣ ਵਾਲੇ ਅਧਿਆਪਕ ਨੂੰ ਮਸਲੇ ਹੱਲ ਕਰਨ ਦੀ ਡਿਊਟੀ ਲਗਾਉਣਾ ਸਿੱਧਾ ਸਰਕਾਰ ਦਾ ਫੇਲੀਅਰ ਸਾਬਤ ਹੋ ਰਿਹਾ ਹੈ।
ਜਾਣਕਾਰੀ ਅਨੁਸਾਰ 5178 ਯੂਨੀਅਨ ਨਾਲ ਸਬੰਧਿਤ ਐੱਸ ਐੱਸ ਮਾਸਟਰ ਅਮਰਜੀਤ ਸਿੰਘ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਸਿੰਘਾ ਵਾਲਾ ਬਲਾਕ ਲੰਬੀ ਜ਼ਿਲ੍ਹਾ ਮੁਕਤਸਰ ਵਿਖੇ ਪੜ੍ਹਾ ਰਿਹਾ ਹੈ। ਅਮਰਜੀਤ ਸਿੰਘ ਨੇ ਅਧਿਆਪਕਾਂ ਦੇ ਬਣੇ ਗਰੁੱਪ, ਜਿਸ ਵਿੱਚ ਸਿੱਖਿਆ ਸਕੱਤਰ ਵੀ ਸ਼ਾਮਲ ਹੈ, ਆਪਣੀ ਘਰ ਦੀ ਹਾਲਤ ਬਿਆਨ ਕਰਦਾ ਸੰਦੇਸ਼ ਪਾਇਆ ਕਿ ਉਸ ਨੂੰ ਜੂਨ ਮਹੀਨੇ ਤੋਂ ਬਾਅਦ ਮਿਲ ਰਹੀ ਨਿਗੂਣੀ ਤਨਖਾਹ ਸੱਤ ਹਜ਼ਾਰ ਅਜੇ ਤੱਕ ਨਹੀਂ ਮਿਲੀ। ਘਰ ਅੰਦਰ ਕਮਾਉਣ ਵਾਲਾ ਸਿਰਫ਼ ਉਹ ਹੀ ਇੱਕ ਹੈ ਤੇ ਘਰ ਦਾ ਚੁੱਲ੍ਹਾ ਠੰਢਾ ਹੋ ਰਿਹਾ ਹੈ।
ਉਸ ਨੇ ਕਿਹਾ ਕਿ ਪਿਛਲੇ ਸਾਲ ਸਰਕਾਰ ਦੇ ਵਾਅਦੇ ਅਨੁਸਾਰ ਉੁਨ੍ਹਾਂ ਨੇ ਰੈਗੂਲਰ ਹੋਣਾ ਸੀ, ਪਰ ਕੁਝ ਨਹੀਂ ਕੀਤਾ ਜਾ ਰਿਹਾ। ਅਧਿਆਪਕਾਂ ਦੇ ਗਰੁੱਪ ਵਿੱਚ ਇਹ ਸੰਦੇਸ਼ ਪਾਉਣ ਤੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਅਧਿਆਪਕ ਦੇ ਸੰਦੇਸ਼ ਦਾ ਜਵਾਬ ਦਿੰਦਿਆਂ ਆਖਿਆ ਕਿ ਇਹ ਅਧਿਆਪਕ ਇਨ੍ਹਾਂ 5178 ਅਧਿਆਪਕਾਂ ਦਾ ਮਸਲਾ ਹੱਲ ਕਰੇਗਾ। ਇਸ ਲਈ ਇਸ ਦੀ ਡਿਊਟੀ ਡੀਪੀਆਈ ਦਫ਼ਤਰ ਮੋਹਾਲੀ ਵਿਖੇ ਲਗਾਈ ਜਾਂਦੀ ਹੈ।
ਇਸ ਸਬੰਧੀ ਬਕਾਇਦਾ 22 ਅਕਤੂਬਰ ਨੂੰ ਸਿੱਖਿਆ ਸਕੱਤਰ ਵੱਲੋਂ ਡੀਪੀਆਈ ਦਫ਼ਤਰ ਵਿਖੇ ਡਿਊਟੀ ਦੇਣ ਸਬੰਧੀ ਡੀਈਓ ਮੁਕਤਸਰ ਸਾਹਿਬ ਅਤੇ ਅਮਰਜੀਤ ਸਿੰਘ ਨੂੰ ਪੱਤਰ ਵੀ ਜਾਰੀ ਕਰ ਦਿੱਤਾ। ਪੱਤਰ ‘ਚ ਇਹ ਵੀ ਕਿਹਾ ਗਿਆ ਕਿ 5178 ਅਧਿਆਪਕਾਂ ਦੇ ਮਸਲੇ ਦੇ ਹੱਲ ਲਈ ਡੀਪੀਆਈ ਨੂੰ ਰਿਪੋਰਟ ਵੀ ਕਰੇਗਾ ਕਿ ਇਹ ਮਾਮਲਾ ਕਿਵੇਂ ਬੇੜੀ ਬੰਨੇ ਲਾਇਆ ਜਾਵੇ। ਉਂਜ ਕ੍ਰਿਸ਼ਨ ਕੁਮਾਰ ਨੇ ਮੰਨਿਆ ਕਿ 5178 ਅਧਿਆਪਕਾਂ ਦਾ ਸਮਾਂ ਤਿੰਨ ਸਾਲ ਦੇ ਪੀਰੀਅਡ ਤੋਂ ਕਈ ਮਹੀਨੇ ਉੱਪਰ ਹੋ ਗਿਆ ਹੈ, ਪਰ ਉਹ ਮਸਲਾ ਹੱਲ ਕਰਨ ਤੋਂ ਅਸਮਰਥ ਹਨ।
ਇੱਧਰ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਹਰਦੀਪ ਟੋਡਰਪੁਰ, ਵਿਕਰਮਦੇਵ ਸਿੰਘ ਆਦਿ ਆਗੂਆਂ ਦਾ ਕਹਿਣਾ ਹੈ ਕਿ ਸਿੱÎਖਿਆ ਸਕੱਤਰ ਵੱਲੋਂ ਇਸ ਅਧਿਆਪਕ ਦੀ ਡਿਊਟੀ ਲਗਾਉਣਾ ਇਹ ਸਾਬਤ ਕਰਦਾ ਹੈ ਕਿ ਸਿੱਖਿਆ ਸਕੱਤਰ ਤੇ ਸਰਕਾਰ ਫੇਲ੍ਹ ਹੋ ਚੁੱਕੀ ਹੈ, ਜੋ ਕਿ ਕੱਚੇ ਅਧਿਆਪਕ ਤੋਂ ਇਹ ਮਸਲੇ ਹੱਲ ਕਰਵਾਉਣ ਲਈ ਡਿਊਟੀ ਲਗਾ ਰਹੀ ਹੈ। ਅਧਿਆਪਕਾਂ ਦੇ ਵਟਸਅਪ ਗਰੁੱਪਾਂ ਵਿੱਚ ਇਹ ਲੈਟਰ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਸਿੱਖਿਆ ਸਕੱਤਰ ‘ਤੇ ਕਈ ਤਰ੍ਹਾਂ ਦੇ ਤੰਜ ਕਸੇ ਜਾ ਰਹੇ ਹਨ। ਉਂਜ ਗਰੁੱਪ ਵਿੱਚ ਜੋ ਕੱਚੇ ਅਧਿਆਪਕ ਤੇ ਸਿੱਖਿਆ ਸਕੱਤਰ ਦਰਮਿਆਨ ਚੈਟਿੰਗ ਹੋਈ ਸੀ, ਉਹ ਵੀ ਵਾਇਰਲ ਹੋ ਗਈ ਹੈ।
ਪਿੱਛੇ ਘਰ ਸੰਭਾਲਣ ਵਾਲਾ ਕੋਈ ਨਹੀਂ : ਅਮਰਜੀਤ ਸਿੰਘ
ਇੱਧਰ ਜਦੋਂ ਅਧਿਆਪਕ ਅਮਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸਦੇ ਪਿਤਾ ਦੀ ਸਾਲ 2014 ਵਿੱਚ ਮੌਤ ਹੋ ਚੁੱਕੀ ਹੈ ਤੇ ਉਸਦੀ ਪਤਨੀ, ਛੋਟੀ ਬੱਚੀ ਤੇ ਮਾਂ ਦਾ ਪਾਲਣ ਪੋਸ਼ਣ ਉਸਦੇ ਸਿਰ ‘ਤੇ ਹੈ ਤੇ ਉੱਪਰੋਂ ਕਈ ਮਹੀਨਿਆਂ ਦੀ ਤਨਖਾਹ ਨਹੀਂ ਮਿਲੀ। ਇਸੇ ਹਾਲਾਤ ਤੋਂ ਦੁਖੀ ਹੋ ਕੇ ਉਸ ਵੱਲੋਂ ਗਰੁੱਪ ਵਿੱਚ ਮੈਸਜ਼ ਪਾਇਆ ਗਿਆ ਸੀ, ਤਾਂ ਜੋ ਸਿੱਖਿਆ ਵਿਭਾਗ ਉਨ੍ਹਾਂ ਦਾ ਦਰਦ ਸਮਝੇ। ਉਸ ਨੇ ਕਿਹਾ ਕਿ ਪਰ ਸਿੱਖਿਆ ਸਕੱਤਰ ਨੇ ਉਸ ਦੀ ਹੀ ਡਿਊਟੀ ਇਸ ਮਸਲੇ ਦੀ ਹੱਲ ਲਈ ਮੋਹਾਲੀ ਡੀਪੀਆਈ ਵਿਖੇ ਲਗਾ ਦਿੱਤੀ। ਉਸ ਨੇ ਕਿਹਾ ਕਿ ਉਹ ਮੋਹਾਲੀ ਡਿਊਟੀ ਨਹੀਂ ਕਰ ਸਕਦਾ, ਕਿਉਂਕਿ ਪਿੱਛੇ ਘਰ ਸੰਭਾਲਣ ਵਾਲਾ ਕੋਈ ਨਹੀਂ। ਉਸ ਨੇ ਦੱਸਿਆ ਕਿ ਅਧਿਆਪਕ ਆਗੂਆਂ ਵੱਲੋਂ ਵਿੱਚ ਪੈ ਕੇ ਉਸ ਦਾ ਇਹ ਮਸਲਾ ਹੱਲ ਕਰਵਾਇਆ ਗਿਆ।  ਇਸ ਸਬੰਧੀ ਜਦੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ|
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
2019 ਤੱਕ ਨਾ ਕੀਤਾ ਜਾਵੇ ਪੰਜਾਬ ‘ਚ ਕੋਈ ਫੇਰਬਦਲ, ਹੋ ਸਕਦਾ ਐ ਨੁਕਸਾਨ
ਕਾਂਗਰਸ ਦੇ ਵੱਡੇ ਲੀਡਰ ਨੇ ਕੀਤਾ ਖ਼ੁਲਾਸਾ, ਜਾਖੜ ਨੂੰ ਹੀ ਪ੍ਰਧਾਨ ਚਾਹੁੰਦੇ ਹਨ ਅਮਰਿੰਦਰ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਹੱਕ ਵਿੱਚ ਨਿੱਤਰ ਆਏ ਹਨ। ਅਮਰਿੰਦਰ ਸਿੰਘ ਚਾਹੁੰਦੇ ਹਨ ਕਿ 2019 ਦੀਆਂ ਲੋਕ ਸਭਾ ਚੋਣਾਂ ਤੱਕ ਪੰਜਾਬ ਦੀ ਪ੍ਰਧਾਨਗੀ ਵਿੱਚ ਕੋਈ ਵੀ ਫੇਰਬਦਲ ਨਾ ਕੀਤਾ ਜਾਵੇ, ਇਸ ਸਬੰਧੀ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ ਆਪਣੀ ਗੱਲ ਵੀ ਰੱਖੀ ਹੈ।
ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਸਿਫ਼ਾਰਸ਼ ‘ਤੇ ਕਾਂਗਰਸ ਦੀ ਦਿੱਲੀ ਬੈਠੀ ਸੀਨੀਅਰ ਲੀਡਰਸ਼ਿਪ ਅਤੇ ਰਾਹੁਲ ਗਾਂਧੀ ਨੇ ਵਿਚਾਰ ਕਰਨ ਲਈ ਵਿਸ਼ਵਾਸ ਦਿੱਤਾ ਹੈ, ਜਿਸ ਕਾਰਨ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਜੇਕਰ ਅਮਰਿੰਦਰ ਸਿੰਘ ਦੀ ਦਿੱਲੀ ਦਰਬਾਰ ਵਿੱਚ ਮੰਨੀ ਗਈ ਤਾਂ ਸੁਨੀਲ ਜਾਖੜ ਲੋਕ ਸਭਾ ਚੋਣਾਂ ਤੱਕ ਪੰਜਾਬ ਕਾਂਗਰਸ ਪ੍ਰਧਾਨ ਬਣੇ ਰਹਿ ਸਕਦੇ ਹਨ। ਇਹ ਖ਼ੁਲਾਸਾ ਦਿੱਲੀ ਦਰਬਾਰ ਵਿੱਚ ਬੈਠੇ ਇੱਕ ਵੱਡੇ ਕਾਂਗਰਸੀ ਲੀਡਰ ਨੇ ਹੀ ਕੀਤਾ ਹੈ।
ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਉਨ੍ਹਾਂ ਦੱਸਿਆ ਕਿ ਕਾਂਗਰਸ ਹਾਈ ਕਮਾਨ ਪੰਜਾਬ ਵਿੱਚ ਦਲਿਤਾਂ ਨੂੰ ਖੁਸ਼ ਕਰਨ ਲਈ ਕਾਂਗਰਸ ਪ੍ਰਧਾਨ ਲਗਾਉਣ ਦੀ ਤਿਆਰੀ ਵਿੱਚ ਲੱਗੀ ਹੋਈ ਹੈ, ਇਸ ਗੱਲ ਦੀ ਭਿਣਕ ਇੱਕ ਮਹੀਨੇ ਪਹਿਲਾਂ ਹੀ ਪੰਜਾਬ ਦੇ ਲੀਡਰਾਂ ਨੂੰ ਲੱਗ ਗਈ ਸੀ ਕਿਉਂਕਿ ਪੰਜਾਬ ਦੇ ਦਲਿਤ ਲੀਡਰਾਂ ਨੂੰ ਦਿੱਲੀ ਸੱਦ ਕੇ ਰਾਹੁਲ ਗਾਂਧੀ ਨੇ ਵਿਸ਼ਵਾਸ ਤੱਕ ਦੇ ਦਿੱਤਾ ਸੀ ਕਿ ਜਲਦ ਹੀ ਪ੍ਰਧਾਨਗੀ ਦੀ ਕੁਰਸੀ ਕਿਸੇ ਦਲਿਤ ਲੀਡਰ ਨੂੰ ਦਿੱਤੀ ਜਾਏਗੀ।
ਇਸ ਸਬੰਧੀ ਦਲਿਤ ਲੀਡਰਾਂ ਵਿੱਚੋਂ ਪ੍ਰਧਾਨ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਸੀ ਪਰ ਬੀਤੇ ਦਿਨੀਂ ਦਿੱਲੀ ਵਿਖੇ ਇੱਕ ਸਮਾਗਮ ਦੌਰਾਨ ਅਮਰਿੰਦਰ ਸਿੰਘ ਵੱਲੋਂ ਰਾਹੁਲ ਗਾਂਧੀ ਅਤੇ ਦਿੱਲੀ ਬੈਠੇ ਕਾਂਗਰਸੀ ਲੀਡਰਾਂ ਨੂੰ ਪ੍ਰਧਾਨ ਨਾ ਬਦਲਣ ਦੀ ਗੁਹਾਰ ਲਗਾਈ ਗਈ ਜਿੱਥੇ ਅਮਰਿੰਦਰ ਸਿੰਘ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਤੱਕ ਸੁਨੀਲ ਜਾਖੜ ਨੂੰ ਹੀ ਪ੍ਰਧਾਨ ਰਹਿਣ ਦਿੱਤਾ ਜਾਵੇ ਨਹੀਂ ਤਾਂ ਪੰਜਾਬ ਵਿੱਚ ਕੋਈ ਗਲਤ ਸੰਦੇਸ਼ ਵੀ ਜਾ ਸਕਦਾ ਹੈ। ਇਸ ਨਾਲ ਹੀ ਪਹਿਲਾਂ ਵੀ ਇੱਕ ਦਲਿਤ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਉਣ ਲਈ ਹਟਾਇਆ ਗਿਆ ਸੀ ਅਤੇ ਹੁਣ ਮੁੜ ਤੋਂ ਉਸੇ ਪੈਟਰਨ ‘ਤੇ ਸੁਨੀਲ ਜਾਖੜ ਤੋਂ ਕੁਰਸੀ ਲੈਣਾ ਬਿਲਕੁਲ ਗਲਤ ਹੈ। ਅਮਰਿੰਦਰ ਸਿੰਘ ਦੀ ਇਸ ਗੱਲ ‘ਤੇ ਰਾਹੁਲ ਗਾਂਧੀ ਅਤੇ ਦਿੱਲੀ ਬੈਠੀ ਸੀਨੀਅਰ ਲੀਡਰਸ਼ਿਪ ਨੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਲੀਡਰ ਨੇ ਦੱਸਿਆ ਕਿ ਅਮਰਿੰਦਰ ਸਿੰਘ ਦੇ ਕਹਿਣ ਤੋਂ ਬਾਅਦ ਫਿਲਹਾਲ ਪ੍ਰਧਾਨਗੀ ਕਿਸੇ ਹੋਰ ਨੂੰ ਦੇਣ ਲਈ ਟਾਲਣ ‘ਤੇ ਵਿਚਾਰ ਕਰ ਚੱਲ ਰਿਹਾ ਹੈ ਅਤੇ ਜੇਕਰ ਅਕਤੂਬਰ ਮਹੀਨੇ ਤੱਕ ਇਸ ਸਬੰਧੀ ਕੋਈ ਫੈਸਲਾ ਨਾ ਹੋਇਆ ਤਾਂ ਲੋਕ ਸਭਾ ਚੋਣਾਂ ਤੱਕ ਸੁਨੀਲ ਜਾਖੜ ਹੀ ਕਾਂਗਰਸ ਦੇ ਪ੍ਰਧਾਨ ਬਣੇ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਕੁਝ ਸੂਬਿਆਂ ਦੇ ਕਾਂਗਰਸ ਪ੍ਰਧਾਨ ਇਸ ਸਮੇਂ ਤੋਂ ਪਹਿਲਾਂ ਹੀ ਤਬਦੀਲ ਕੀਤੇ ਜਾਣੇ ਹਨ।
‘ਆਪ’ ਦੇ ਫੇਰਬਦਲ ਤੋਂ ਬਾਅਦ ਵੱਧ ਗਿਆ ਐ ਦਬਾਅ
ਆਮ ਆਦਮੀ ਪਾਰਟੀ ਵੱਲੋਂ ਦਲਿਤ ਕਾਰਡ ਖੇਡਦੇ ਹੋਏ ਹਰਪਾਲ ਚੀਮਾ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਉਣ ਤੋਂ ਬਾਅਦ ਕਾਂਗਰਸ ਪਾਰਟੀ ‘ਤੇ ਕਾਫ਼ੀ ਜਿਆਦਾ ਦਬਾਅ ਬਣ ਗਿਆ ਹੈ, ਕਿਉਂਕਿ ਕੈਬਨਿਟ ਵਿੱਚ ਵੀ ਦਲਿਤ ਮੰਤਰੀਆਂ ਦਾ ਕੋਈ ਜ਼ਿਆਦਾ ਹਿੱਸਾ ਨਹੀਂ ਹੈ। ਇਸ ਲਈ ਪ੍ਰਧਾਨ ਦੀ ਕੁਰਸੀ ਦਲਿਤ ਲੀਡਰ ਮੰਗ ਰਹੇ ਹਨ। ਆਪ ਦੇ ਇਸ ਫੈਸਲੇ ਤੋਂ ਬਾਅਦ ਦਲਿਤ ਲੀਡਰਾਂ ਨੇ ਦਿੱਲੀ ਵਿਖੇ ਆਪਣਾ ਦਬਾਅ ਬਣਾਉਣਾ ਫਿਰ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਹਰ ਹਾਲਤ ਵਿੱਚ ਉਨ੍ਹਾਂ ਨੂੰ ਇਹ ਅਹੁਦਾ ਦਿੱਤਾ ਜਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੁੱਸੇ ਵਿਧਾਇਕ ਅਮਰਿੰਦਰ ਨੂੰ ਹਟਾਉਣ ਲਈ ਜੁਟੇ, ਸਿੱਧੂ ਨਿਭਾਉਣਗੇ ਭੱਠਲ ਦੀ ਭੂਮਿਕਾ
ਬਾਗੀ ਵਿਧਾਇਕਾਂ ਨੇ ਚੁਣਿਆ ਆਪਣਾ ਲੀਡਰ, ਸਿੱਧੂ ਨੂੰ ਪੇਸ਼ ਕੀਤਾ ਜਾਵੇਗਾ ਬਤੌਰ ਮੁੱਖ ਮੰਤਰੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਬਾਗੀ ਵਿਧਾਇਕਾਂ ਨੇ ਤਖਤਾ ਪਲਟ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਇਸ ਵਾਰ ਰਾਜਿੰਦਰ ਕੌਰ ਭੱਠਲ ਦੀ ਥਾਂ ‘ਤੇ ਨਵਜੋਤ ਸਿੱਧੂ ਦੇ ਸਿਰ ‘ਤੇ ਸਿਹਰਾ ਬੰਨ੍ਹਿਆ ਜਾ ਰਿਹਾ ਹੈ। ਬਾਗੀ ਵਿਧਾਇਕ ਨਵਜੋਤ ਸਿੱਧੂ ਨੂੰ ਬਤੌਰ ਮੁੱਖ ਮੰਤਰੀ ਪੇਸ਼ ਕਰਨ ਜਾ ਰਹੇ ਹਨ। ਪੰਜਾਬ ਦੇ ਬਾਗੀ ਵਿਧਾਇਕਾਂ ਨੂੰ ਰਾਹੁਲ ਗਾਂਧੀ ਨੇ ਵੀ 29 ਮਈ ਤੋਂ ਬਾਅਦ ਦਿੱਲੀ ਵਿਖੇ ਸਮਾਂ ਦੇਣ ਲਈ ਹਾਮੀ ਭਰ ਦਿੱਤੀ ਹੈ। ਇਸ ਤੋਂ ਪਹਿਲਾਂ ਦਿੱਲੀ ਵਿਖੇ ਚੱਕਰ ਮਾਰਨ ਦੀ ਥਾਂ ‘ਤੇ ਸ਼ਾਹਕੋਟ ਵਿੱਚ ਡਟਣ ਲਈ ਕਿਹਾ ਹੈ ਤਾਂ ਕਿ ਇਸ ਉਪ ਚੋਣ ਵਿੱਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਨਾ ਕਰਨਾ ਪਵੇ। ਮੰਗਲਵਾਰ ਨੂੰ ਵੀ 3-4 ਵਿਧਾਇਕ ਦਿੱਲੀ ਵਿਖੇ ਸੀਨੀਅਰ ਕਾਂਗਰਸੀ ਲੀਡਰਾਂ ਨਾਲ ਮੀਟਿੰਗ ਕਰਨ ਵਿੱਚ ਲੱਗੇ ਹੋਏ ਸਨ।
ਇਹ ਵੀ ਪੜ੍ਹੋ : ਟਮਾਟਰ ਐਨੇ ਲਾਲ ਹੋਏ ਕਿ ਫਲਾਂ ਦੇ ਰਾਜੇ ਨੂੰ ਵੀ ਛੱਡ ਗਏ ਪਿੱਛੇ !
ਪੰਜਾਬ ਦੀ ਵਜ਼ਾਰਤ ਵਿੱਚ ਵਾਧਾ ਹੋਣ ਤੋਂ ਬਾਅਦ ਹੀ ਕਈ ਸੀਨੀਅਰ ਕਾਂਗਰਸੀ ਵਿਧਾਇਕਾਂ ਨੇ ਬਾਗੀ ਸੁਰ ਦਿਖਾਉਂਦੇ ਹੋਏ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਲਗਾਤਾਰ ਬਾਗੀ ਵਿਧਾਇਕ ਕੋਈ ਨਾ ਕੋਈ ਮੁੱਦਾ ਬਣਾ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਹਮਲੇ ਕਰਨ ‘ਤੇ ਲੱਗੇ ਹੋਏ ਹਨ। ਪੰਜਾਬ ਕਾਂਗਰਸ ਦੇ ਅਹੁਦਿਆਂ ਤੋਂ ਕਈ ਵਿਧਾਇਕਾਂ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਬੀਤੇ ਦਿਨੀਂ 3 ਵਿਧਾਇਕਾਂ ਨੇ ਵਿਧਾਨ ਸਭਾ ਦੀ ਕਮੇਟੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਹੀ ਇਹ ਤਿੰਨੋਂ ਵਿਧਾਇਕ ਦਿੱਲੀ ਵਿਖੇ ਸੀਨੀਅਰ ਲੀਡਰਾਂ ਅਤੇ ਰਾਹੁਲ ਗਾਂਧੀ ਦੇ ਸੰਪਰਕ ਵਿੱਚ ਚਲ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਬਾਗੀ ਵਿਧਾਇਕਾਂ ਨੇ ਨਵਜੋਤ ਸਿੱਧੂ ਨੂੰ ਅੱਗੇ ਕਰਨ ਦੀ ਸਲਾਹ ਕਰਦੇ ਹੋਏ ਸਿੰਧੂ ਨਾਲ ਇਸ ਸਬੰਧੀ ਸੰਪਰਕ ਬਣਾ ਲਿਆ ਹੈ। ਨਵਜੋਤ ਸਿੱਧੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਖ਼ਾਸ ਹੋਣ ਦੇ ਨਾਲ ਹੀ ਉਨ੍ਹਾਂ ਮੰਤਰੀਆਂ ਵਿੱਚੋਂ ਹਨ ਜਿਹੜੇ ਤੇਜ਼ ਤਰਾਰ ਦੇ ਨਾਲ ਹੀ ਲਗਾਤਾਰ ਅਮਰਿੰਦਰ ਸਿੰਘ ਵੱਲੋਂ ਬਾਦਲਾਂ ਖ਼ਿਲਾਫ਼ ਕਾਰਵਾਈ ਨਾ ਹੋਣ ਦੇ ਕਾਰਨ ਖ਼ੁਦ ਹੀ ਨਰਾਜ਼ ਹਨ। ਨਵਜੋਤ ਸਿੱਧੂ ਵੱਲੋਂ ਦਿੱਤੀ ਗਈ ਮਾਈਨਿੰਗ ਪਾਲਿਸੀ ਵੀ ਲਾਗੂ ਨਹੀਂ ਕੀਤੀ ਗਈ। ਨਵਜੋਤ ਸਿੱਧੂ ਹੀ ਮੁੱਖ ਮੰਤਰੀ ਬਣਨ ਦੇ ਮੁੱਖ ਦਾਅਵੇਦਾਰਾਂ ਵਿੱਚੋਂ ਇੱਕ ਹਨ। ਇਸ ਲਈ ਬਾਗੀ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਲੜਾਈ ਲੜਨ ਦੀ ਤਿਆਰੀ ਵਿੱਚ ਲੱਗੇ ਹੋਏ ਹਨ। ਬਗੀ ਵਿਧਾਇਕਾਂ ਪਿੱਛੇ ਨਾ ਹਟ ਜਾਣ ਇਸ ਲਈ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਵੀ ਇਨ੍ਹਾਂ ਨੇ ਸੰਪਰਕ ਤੋੜ ਦਿੱਤਾ ਹੈ, ਕਿਉਂਕਿ ਸੁਨੀਲ ਜਾਖੜ ਮੁੱਖ ਮੰਤਰੀ ਦੇ ਬਹੁਤ ਹੀ ਖਾਸ ਹਨ।
ਕਿੱਥੇ ਗਈ ਮੰਗਲਵਾਰ-ਬੁੱਧਵਾਰ ਦੀ ਮੀਟਿੰਗ ?
ਬਾਗੀ ਵਿਧਾਇਕਾਂ ਨੇ ਕਿਹਾ ਕਿ ਉਹ ਅਮਰਿੰਦਰ ਸਿੰਘ ‘ਤੇ ਕਿਵੇਂ ਵਿਸ਼ਵਾਸ ਕਰ ਸਕਦੇ ਹਨ, ਕਿਉਂਕਿ ਸਾਡੀ ਨਰਾਜ਼ਗੀ ਸੁਣਨ ਅਤੇ ਕੰਮ ਕਰਨ ਲਈ ਮੰਗਲਵਾਰ-ਬੁੱਧਵਾਰ ਰਿਜ਼ਰਵ ਕੀਤਾ ਗਿਆ ਸੀ ਪਰ 2 ਮਹੀਨਿਆਂ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਨਾ ਹੀ ਅਮਰਿੰਦਰ ਸਿੰਘ ਦਾ ਮੰਗਲਵਾਰ ਆਇਆ ਅਤੇ ਨਾ ਹੀ ਬੁੱਧਵਾਰ ਆਇਆ ਹੈ। ਉਨਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਮਿਲਣ ਲਈ ਸਮਾਂ ਲੈਣਾ ਵਿਧਾਇਕਾਂ ਨੂੰ ਵੀ ਰੱਬ ਲੱਭ ਕੇ ਲਿਆਉਣ ਬਰਾਬਰ ਹੋਇਆ ਪਿਆ ਹੈ।
ਜੀਐੱਸਟੀ ਨਾਲ ਜੁੜੇ ਸ਼ੰਕੇ ਦੂਰ ਕਰੇ ਸਰਕਾਰ
ਇੱਕ ਜੁਲਾਈ ਤੋਂ ਪੂਰੇ ਦੇਸ਼ ‘ਚ ਜੀਐੱਸ ਟੀ ਭਾਵ ਗੁਡਸ ਐਂਡ ਸਰਵਿਸਿਜ਼ ਟੈਕਸ ਲਾਗੂ ਹੋਵੇਗਾ ਇਸ ਲਈ ਹੁਣ ਸਿਰਫ਼ 12 ਦਿਨਾਂ ਦਾ ਸਮਾਂ ਬਚਿਆ ਹੈ ਫਿਰ ਵੀ ਵਪਾਰੀਆਂ ਅੰਦਰ ਜੀਐਸਟੀ ਨੂੰ ਲੈ ਕੇ ਡਰ ਪਾਇਆ ਜਾ ਰਿਹਾ ਹੇ ਜੀਐਸਟੀ ਨੂੰ  ਜ਼ਮੀਨੀ ਤੌਰ ‘ਤੇ ਲਾਗੂ ਕਰਵਾਉਣ ਲਈ ਸ਼ਾਸਨ-ਪ੍ਰਸ਼ਾਸਨ ਪੱਧਰ ‘ਤੇ ਜੰਗੀ  ਤਿਆਰੀਆਂ ਜੋਰਾਂ ‘ਤੇ ਹਨ ਦੂਜੇ ਪਾਸੇ ਦੇਸ਼ ਭਰ ‘ਚ ਵਪਾਰਕ ਸੰਗਠਨ ਜੀਐਸਟੀ ਦਾ ਵਿਰੋਧ ਕਰ ਰਹੇ ਹਨ ਕਿ ਅਜੇ ਤੱਕ ਉਸਦੀਆਂ ਦਰਾਂ ਤੇ ਸਬੰਧਤ  ਕਾਰਜ ਪ੍ਰਣਾਲੀ ਨੂੰ ਲੈ ਕੇ ਜਬਰਦਸਤ ਬੇਭਰੋਸਗੀ ਹੈ ਸਰਕਾਰੀ ਤੌਰ ‘ਤੇ ਮੀਟਿੰਗਾਂ, ਚਰਚਾਵਾਂ  ਤੇ ਇਸ਼ਤਿਹਾਰਾਂ ਜ਼ਰੀਏ ਜੀਐਸਟੀ ਸਬੰਧੀ ਤਮਾਮ ਸ਼ੰਕਿਆਂ ਦੇ ਨਿਵਾਰਣ ਦੇ ਯਤਨਾਂ ਦੇ ਬਾਵਜ਼ੂਦ ਵਪਾਰੀਆਂ ਦੇ ਇੱਕ ਵੱਡੇ ਸਮੂਹ ‘ਚ ਜੀਐਸਟੀ ਨੂੰ ਲੈ ਕੇ ਸ਼ੰਕਾਵਾਂ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ
ਇਹ ਸਕਾਰਾਤਮਕ ਸੁਨੇਹਾ ਤੇ ਚੰਗੀ ਗੱਲ ਹੈ ਕਿ ਜੀਐਸਟੀ ਕਾਉਂਸਿਲ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਦਰਾਂ ‘ਚ ਸੋਧ ਕਰਨ ਦੀ ਪ੍ਰਕਿਰਿਆ ਅਪਣਾਈ ਹੈ ਸ਼ੁਰੂ ‘ਚ ਜੋ ਦਰਾਂ ਤੇ ਰਸਮੀ ਐਲਾਨ ਹੋਏ ਉਹ ਆਸ ਤੋਂ ਉਲਟ ਜ਼ਿਆਦਾ ਤਾਂ ਸਨ ਹੀ ਉਨ੍ਹਾਂ ਕਾਰਨ ਵਪਾਰ-ਉਦਯੋਗ ਜਗਤ ਨੂੰ ਆਉਣ ਵਾਲਾ ਸਮਾਂ ਝੰਜਟਾਂ ਨਾਲ ਭਰਿਆ ਨਜ਼ਰ ਆਉਣ ਲੱਗਿਆ ਹੈ  ਜੀਐਸਟੀ ਨੂੰ ਲੈ ਕੇ ਅਜੇ ਵੀ ਗਲਤਫ਼ਹਿਮੀਆਂ ਤੇ ਬੇਨਿਯਮੀਆਂ ਹਨ, ਉਹ ਕਾਬਿਲੇ ਗੌਰ ਹੈ ਵੱਖ-ਵੱਖ ਚੀਜ਼ਾਂ ‘ਤੇ ਲਾਈਆਂ  ਗਈਆਂ ਜੀਐਸਟੀ ਦਰਾਂ ਜਬਰਦਸਤੀ ਥੋਪੀਆਂ ਗਈਆਂ ਤਾਂ ਫਾਇਦੇ ਦੀ ਬਜਾਇ ਨੁਕਸਾਨ ਹੋ ਸਕਦਾ ਹੈ ਇਸੇ ਤਰ੍ਹਾਂ ਜੀਐਸਟੀ ਕਾਰਨ ਜੇ ਕਰ ਹਿਸਾਬ-ਕਿਤਾਬ   ਦੀਆਂ ਨਵੀਆਂ -ਨਵੀਆਂ ਦਿੱਕਤਾਂ ਸਾਹਮਣੇ ਆਈਆਂ, ਤਾਂ ਵਪਾਰ ਤੇ ਉਦਯੋਗ-ਜਗਤ ਇਸਦਾ ਸਮਰੱਥਨ ਨਹੀਂ ਕਰੇਗਾ।
ਵਰਗੀ ਉਮੀਦ ਲਾਈ ਜਾ ਰਹੀ ਸੀ। ਉਦਯੋਗ ਜਗਤ ਤਾਂ ਜੀਐਸਟੀ ਨੂੰ ਲੈ ਕੇ ਪਾਸੇ ਖੜ੍ਹਾ ਨਜ਼ਰ ਆ ਰਿਹਾ ਹੈ ਪਰੰਤੂ ਛੋਟੇ ਤੇ ਮੱਧ ਸ੍ਰੇਣੀ ਦੇ ਵਪਾਰੀਆਂ ‘ਚ ਇਸ ਗੱਲ ਦਾ ਡਰ ਹੈ ਕਿ ਮਹੀਨੇ ਭਰ ‘ਤੇ ਤਿੰਨ ਬਾਰ ਰਿਟਰਨ ਭਰਨ ਦੇ ਝੰਝਟ ‘ਚ ਉਨ੍ਹਾਂ ਦਾ ਸਮਾਂ ਬਰਬਾਦ ਹੋਵੇਗਾ ਛੋਟੇ-ਛੋਟੇ ਕਾਰੋਬਾਰੀ ਜੋ ਆਪਣਾ ਹਿਸਾਬ-ਕਿਤਾਬ ਖੁਦ ਤਿਆਰ ਕਰਦੇ ਹਨ, ਇਸ ਗੱਲੋਂ ਪਰੇਸ਼ਾਨ ਹਨ ਕਿ ਉਨ੍ਹਾਂ ਨੂੰ ਮੁਨੀਮ ਰੱਖਣੇ ਪੈਣਗੇ, ਜਿਸ ਨਾਲ ਖਰਚਾ ਵਧੇਗਾ ਵੱਖ-ਵੱਖ ਉਤਪਾਦਾਂ ‘ਤੇ ਵੱਖ-ਵੱਖ ਜੀਐਸਟੀ ਦੀਆਂ ਦਰਾਂ ਵੀ ਵਪਾਰੀ ਵਰਗ ਨੂੰ ਚਿੰਤਾ ‘ਚ ਪਾ ਰਹੀਆਂ ਹਨ ਮੌਜ਼ੂਦਾ ਸਮੇਂ ਵਪਾਰੀ ਵੈਟ ਵਗੈਰਾ ਦੀ ਜੋ ਡਿਟੇਲ ਭਰਦਾ ਹੈ, ਉਹ ਮਹੀਨੇਵਾਰ ਜਾਂ ਤਿਮਾਹੀ ਹੁੰਦੀ ਹੈ
ਮਹੀਨੇ ‘ਚ ਤਿੰਨ ਵਾਰ ਵਿਕਰੀ ਦਾ ਬਰੀਕ ਹਿਸਾਬ ਰੱਖਣਾ ਯਕੀਨਨ ਪਰੇਸ਼ਾਨੀ ਤਾਂ ਹੈ ਵੱਡੇ ਅਦਾਰੇ ਤਾਂ ਸਥਾਈ ਮੁਨੀਮ ਰੱਖਦੇ ਹਨ ਪਰੰਤੂ ਜ਼ਿਆਦਾਤਰ ਛੋਟੇ ਵਪਾਰੀ ਪੱਕੇ ਤੌਰ ‘ਤੇ ਮੁਨੀਮ ਨਹੀਂ ਰੱਖਦੇ, ਜੋ ਜੀਐਸਟੀ  ਲਾਗੂ ਹੋਣ ਪਿੱਛੋਂ ਜ਼ਰੂਰੀ ਹੋ ਜਾਵੇਗਾ ਸਰਕਾਰ ਇਹ ਪ੍ਰਚਾਰ ਕਰ ਰਹੀ ਹੈ ਕਿ ਜੀਐਸਟੀ ਨਾਲ ਜ਼ਿਆਦਾਤਰ ਉਪਭੋਗਤਾ ਵਸਤੂਆਂ ਸਸਤੀਆਂ ਹੋ ਜਾਣਗੀਆਂ ਵਪਾਰੀ ਨੂੰ ਲੱਗ ਰਿਹਾ ਹੈ ਕਿ ਅਜਿਹੀਆਂ ਚੀਜ਼ਾਂ ਦਾ ਜੋ ਸਟਾਕ ਉਸ ਕੋਲ ਹੈ, ਉਸਦੀ ਵਿਕਰੀ ‘ਤੇ ਹੋਣ ਵਾਲੇ ਘਾਟੇ ਦੀ ਪੂਰਤੀ ਕਿਵੇਂ ਹੋਵੇਗੀ? ਇਹੀ ਵਜ੍ਹਾ ਹੈ ਕਿ ਲੰਘੇ ਇੱਕ ਡੇਢ ਮਹੀਨੇ ਤੋਂ ਉਪਭੋਗਤਾ ਬਜ਼ਾਰ ‘ਚ ਮੰਦਾ ਹੈ ਵਪਾਰੀ ਮੌਜ਼ੂਦਾ ਸਟਾਕ ਖਤਮ ਕਰਨ ‘ਚ ਲੱਗਾ ਹੇ ਖੁਦਰਾ ਮਹਿੰਗਾਈ ਦੀ ਦਰ ਘਟ ਕੇ 2.18 ਫੀਸਦੀ ਆਉਣ ਦੀ ਵਜ੍ਹਾ ਕਾਰਨ ਉਪਭੋਗਤਾ ਬਜਾਰ ‘ਚ  ਹਲਚਲ ਨਾ ਹੋਣਾ ਹੀ ਹੈ
ਅਜੇ ਤੱਕ ਬਹੁਤ ਵੱਡਾ ਵਰਗ ਇਹ ਮੰਨ ਕੇ ਚੱਲ ਰਿਹਾ ਹੇ ਕਿ ਜੀਐਸਟੀ  ਇਸ ਸਾਲ ਸ਼ਾਇਦ ਹੀ ਲਾਗੂ ਹੋ ਸਕੇਗਾ ਇਸ ਕਾਰਨ ਕਈਆਂ ਨੇ ਤਾਂ ਉਸ ਲਈ  ਰਜਿਸਟ੍ਰੇਸ਼ਨ ਤੱਕ ਨਹੀਂ ਕਰਵਾਇਆ ਉਂਜ ਵੀ ਆਮ ਭਾਰਤੀ ਦਾ ਚਰਿੱਤਰ ਅਜਿਹੀਆਂ ਗੱਲਾਂ ‘ਚ ਆਖਰੀ ਮੌਕੇ ਦਾ ਇੰਤਜ਼ਾਰ ਕਰਨ ਤੇ ਪ੍ਰਚੱਲਤ ਪ੍ਰਣਾਲੀ  ‘ਚ ਕਿਸੇ ਵੀ ਤਰ੍ਹਾਂ ਦੇ ਵੱਡੇ ਬਦਲਾਅ ਨੂੰ ਅਸਾਨੀ ਨਾਲ ਸਵੀਕਾਰ ਨਾ ਕਰਨ ਵਾਲਾ ਹੈ ਇਹੀ ਕਾਰਨ ਹੈ ਕਿ ਸਮੁੱਚਾ ਵਪਾਰੀ ਵਰਗ ਜੀਐਸਟੀ ਨੂੰ ਟਲਵਾਉਣ ਲਈ ਯਤਨਸ਼ੀਲ ਹੈ ਕੇਂਦਰ ਸਰਕਾਰ ਇਸਨੂੰ ਇੱਕ ਜੁਲਾਈ ਤੋਂ ਲਾਗੂ ਕਰਦੀ ਹੈ ਜਾਂ ਇੱਕ ਸਤੰਬਰ ਤੋਂ ਇਸ ਨੂੰ ਲੈ ਕੇ ਫੈਲੀ ਬੇਭਰੋਸਗੀ ਅਜੇ ਖਤਮ ਨਹੀਂ ਹੋਈ ਹੈ ਸਰਕਾਰ ਵੀ ਜਾਣਦੀ ਹੈ ਕਿ ਜੇਕਰ ਉਸਨੇ ਆਪਣੇ ਵੱਲੋਂ ਮਿਤੀ ਵਧਾਉਣ ਦਾ ਸੰਕੇਤ ਹੁਣੇ ਦੇ ਦਿੱਤਾ ਤਾਂ ਕਾਰੋਬਾਰੀ ਵਰਗ ਫ਼ੇਰ ਠੰਢਾ ਪੈ ਜਾਵੇਗਾ
ਜੀਐਸਟੀ  ਨੂੰ ਲਾਗੂ ਕਰਨਾ ਯਕੀਨਨ ਬੜਾ ਮੁਸ਼ਕਲ ਹੈ ਪੂਰੇ ਦੇਸ਼ ‘ਚ ਇੱਕੋ ਪ੍ਰਣਾਲੀ ਲਾਗੂ ਕਰਨਾ ਅਸਾਨ ਨਹੀਂ ਹੋਵੇਗਾ ਭਾਰਤ ‘ਚ ਬਿਨਾ ਬਿਲ ਹੋਣ ਵਾਲਾ ਵਪਾਰ ਵੀ ਬਹੁਤ ਵੱਡਾ ਹੈ ਅਜਿਹੇ ਵਪਾਰੀ ਹਿਸਾਬ-ਕਿਤਾਬ ਰੱਖਣਗੇ ਇਹ ਆਸ ਸੌ ਫੀਸਦੀ ਸ਼ਾਇਦ ਹੀ ਪੂਰੀ ਹੋਵੇ ਪਰੰਤੂ ਸਰਕਾਰ ਦਾ ਇਹ ਸੋਚਣਾ ਗਲਤ ਨਹੀਂ ਹੈ ਕਿ ਇੱਕ ਵਾਰ ਜਿਉਂ ਹੀ ਜੀਐਸਟੀ  ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ ਉਦੋਂ ਹੀ  ਮਾਲੀਆ ਵਧੇਗਾ ਅਤੇ ਚੋਰੀ ‘ਤੇ ਵੀ ਕਾਫ਼ੀ ਹੱਦ ਤੱਕ ਲਗਾਮ ਲੱਗ ਸਕੇਗੀ ਪਰੰਤੂ ਫ਼ਿਲਹਾਲ ਜੋ ਹਾਲਾਤ ਹਨ ਉਨ੍ਹਾਂ ‘ਚ ਵਪਾਰੀ  ਜਗਤ ਸਰਕਾਰ ਦੇ ਇਸ ਕਦਮ ਦੇ ਵਿਰੁੱਧ ਖੜ੍ਹਾ ਨਜ਼ਰ ਆ ਰਿਹਾ ਹੈ, ਤਾਂ ਉਸਦੀ ਵਜ੍ਹਾ ਸਿਰਫ ਝੰਜਟ ਹਨ, ਜਿਨ੍ਹਾਂ ਕਾਰਨ ਛੋਟੇ ਤੇ ਵਿਚਕਾਰਲੇ ਕਿਸਮ ਦੇ ਕਾਰੋਬਾਰੀ ਬੇਵਜ੍ਹਾ ਉਲਝ ਕੇ ਰਹਿ ਜਾਣਗੇ
ਭਾਵੇਂ ਕੁਝ ਮਾਮਲਿਆਂ ‘ਚ ਕਾਉਂਸਿਲ ਤੇ ਵਿੱਤ ਮੰਤਰੀ ਅਰੁਣ ਜੇਟਲੀ ਅਜੇ ਤੱਕ ਕਾਫ਼ੀ ਸਖ਼ਤ ਬਣੇ ਹੋਏ ਹਨ ਪਰੰਤੂ ਚਾਰੇ ਪਾਸਿਓਂ ਪੈ ਰਹੇ ਦਬਾਅ ਕਾਰਨ ਜੀਐਸਟੀ ਨੂੰ ਸਰਲ ਤੇ ਉਪਯੋਗੀ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਉਧਰ ਬੈਂਕਿੰਗ ਉਦਯੋਗ ਨੇ ਵੀ 1 ਜੁਲਾਈ ਤੱਕ ਜੀਐਸਟੀ ਦੀ ਕਾਰਜ ਪ੍ਰਣਾਲੀ ਨਾਲ ਤਾਲਮੇਲ ਬਣਾਉਣ ਦੀਆਂ ਤਿਆਰੀਆਂ ਨਾ ਹੋਣ ਦੇ ਨਾਂਅ ‘ਤੇ ਇਸ ਨੂੰ ਅੱਗੇ ਖਿਸਕਾਉਣ ਦੀ ਮੰਗ ਕੀਤੀ ਹੈ ਬੰਗਾਲ ਸਮੇਤ ਕੁਝ ਸੂਬੇ ਵੀ ਅਜਿਹਾ ਚਾਹੁੰਦੇ ਹਨ
ਇਹ ਦੇਖਦਿਆਂ ਜਲਦਬਾਜ਼ੀ ਕਰਨ ਦੀ ਬਜਾਇ ਸਰਕਾਰ ਉਸਨੂੰ ਪੁਰੀ ਤਿਆਰੀ ਤੋਂ ਬਾਦ ਲਾਗੂ ਕਰੇ ਤਾਂ ਹੀ ਸਹੀ ਰਹੇਗਾ ਵਰਨਾ ਨੋਟਬੰਦੀ ਕਾਰਨ ਆਏ ਵਿਹਾਰਕ  ਔਕੜਾਂ ਵਰਗੀ ਹਾਲਤ ਦੁਬਾਰਾ ਬਣ ਸਕਦੀ ਹੈ ਸਰਕਾਰ ਨੂੰ ਵੀ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਖਿਆਲ ਹੈ ਇਸ ਦਿਸ਼ਾ ‘ਚ ਕਦਮ ਵਧਾਉਂਦਿਆਂ ਵਿੱਤ ਮੰਤਰਾਲੇ ਦੇ ਮਾਲੀਆ ਮਹਿਕਮੇ ਦੇ ਸਕੱਤਰ ਹਸਮੁੱਖ ਅੜੀਆ ਪਿਛਲੇ ਦਿਨੀਂ ਲਖਨਊ ‘ਚ  ਜੀਐਸਟੀ ਦੀਆਂ ਤਿਆਰੀਆਂ ਤੇ ਜੀਐਸਟੀ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਵਪਾਰੀਆਂ ਨਾਲ ਮੀਟਿੰਗ ਕੀਤੀ ਇਸ ਮੀਟਿੰਗ ‘ ਤਮਾਮ ਵਪਾਰੀ ਆਏ ਜਿਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਰੱਖੀਆਂ  ਮੀਟਿੰਗ ‘ਚ ਕਈ ਹੋਰ ਜ਼ਿਲ੍ਹਿਆਂ ਦੇ ਲੋਕ ਸ਼ਾਮਲ ਸਨ ਕਾਰੋਬਾਰੀਆਂ ਨੇ ਜੀਐਸਟੀ ਲਾਗੂ ਹੋਣ ਦੀ ਤਰੀਕ ਅੱਗੇ ਪਾਉਣ ਦੀ ਮੰਗ ਕੀਤੀ ਹੈ ਮੀਟਿੰਗ ‘ਚ ਅੜੀਆ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਦੇ ਹੱਲ ਦੀ ਸੁਝਾਏ
ਇਸ ਗੱਲੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਇੱਕ ਅਜਿਹਾ ਟੈਕਸ ਹੈ, ਜੋ ਟੈਕਸ ਦੇ ਭਾਰੀ ਜਾਲ ਤੋਂ ਮੁਕਤੀ ਦਿਵਾਏਗਾ ਜੀਐਸਟੀ ਆਉਣ ਤੋਂ ਬਾਦ ਬਹੁਤ ਸਾਰੀਆਂ ਚੀਜਾਂ ਸਸਤੀਆਂ ਹੋ ਜਾਣਗੀਆਂ ਹਾਲਾਂਕਿ ਕੁਝ ਜੇਬ ‘ਤੇ ਭਾਰੀ ਵੀ ਪੈਣਗੀਆਂ ਪਰੰਤੂ ਸਭ ਤੋਂ ਵੱਡਾ ਫ਼ਾਇਦਾ ਇਹ ਹੋਵੇਗਾ ਕਿ ਟੈਕਸ ਦਾ  ਪੂਰਾ ਸਿਸਟਮ ਅਸਾਨ ਹੋ ਜਾਵੇਗਾ18 ਤੋਂ ਵੱਧ ਟੈਕਸਾਂ ਤੋਂ ਮੁਕਤੀ ਮਿਲੇਗੀ ਤੇ ਪੂਰੇ ਦੇਸ਼ ਅੰਦਰ ਹੋਵੇਗਾ ਸਿਰਫ ਇੱਕੋ ਟੈਕਸ ਜੀਐਸਟੀ ਚੰਗਾ ਹੋਵੇ ਜੇਕਰ ਕੇਂਦਰ ਸਰਕਾਰ ਇਸ ਵਾਰੇ ਮੁਕੰਮਲ ਵਿਚਾਰ-ਵਟਾਂਦਰਾ ਕਰ ਕੇ ਵਪਾਰ ਜਗਤ ਦੀਆਂ ਵਾਜਬ ਮੰਗਾਂ ਸਮਾਂ ਰਹਿੰਦੇ ਸਵੀਕਾਰ ਕਰ ਕੇ ਜ਼ਰੂਰੀ ਸੋਧ ਕਰੇ
ਜੇਕਰ ਸਰਕਾਰ ਨੂੰ ਲਗਦਾ ਹੈ ਕਿ ਵਪਾਰੀ ਵਰਗ ਦੇ ਸ਼ੰਕੇ ਬੇਮਤਲਬ ਹਨ ਤਾਂ ਉਨ੍ਹਾਂ ਸ਼ੰਕਿਆਂ ਨੂੰ ਦੂਰ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ ਜੇਕਰ ਸਰਕਾਰ ਤੇ ਕਾਰੋਬਾਰੀਆਂ ਦਰਮਿਆਨ ਬੇਭਰੋਸਗੀ ਹੀ ਰਹੀ ਹੈ ਤਾਂ ਜਿਸ ਉਦੇਸ਼ ਨਾਲ ਜੀਐਸਟੀ ਲਿਆਂਦਾ ਜਾ ਰਿਹਾ ਹੈ ਉਹ ਪੂਰਾ ਨਹੀਂ ਹੋਵੇਗਾ ਅਤੇ ਉਸ ਹਾਲਤ ‘ਚ ਮੋਦੀ ਸਰਕਾਰ ਜਿਸ ਫੈਸਲੇ ਨੂੰ ਆਪਣੀ ਸਭ ਤੋਂ ਵੱਡੀ ਪ੍ਰਾਪਤੀ ਮੰਨ ਰਹੀ ਹੇ ਉਹ ਉਸ ਦੀਆਂ ਨਾਕਾਮੀਆਂ ‘ਚ ਸ਼ਾਮਲ ਹੋ ਜਾਵੇਗਾ ਭਾਜਪਾ ਨੂੰ ਵੀ ਜੀਐਸਟੀ ਦਾ ਮਸਲਾ ਸਿਰਫ ਸਰਕਾਰ ਦੀ ਮਨਮਰਜੀ ‘ਤੇ ਛੱਡ ਕੇ ਚੁੱਪ ਨਹੀਂ ਬੈਠਣਾ ਚਾਹੀਦਾ  ਕਿਉਂਕਿ ਜਿਸ ਕਾਰੋਬਾਰੀ ਵਰਗ ਨੂੰ ਇਹ ਪ੍ਰਣਾਲੀ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਹੈ
ਉਹ ਪਾਰਟੀ ਦਾ ਰਵਾਇਤੀ ਸਮਰੱਥਕ ਹੈ ਮੌਜ਼ੂਦਾ ਵਾਤਾਵਰਨ ਦਾ ਜੇਕਰ ਨਿਰਪੱਖ ਮੁਲਾਂਕਣ ਕੀਤਾ ਜਾਵੇ ਤਾਂ ਵਪਾਰੀ ਜਗਤ ‘ਚ ਭਾਜਪਾ ਪ੍ਰਤੀ ਪਹਿਲਾਂ ਵਾਲਾ ਆਪਣਾਪਣ ਨਹੀਂ ਰਿਹਾ ਚੰਗਾ ਤਾਂ ਇਹੀ ਹੋਵੇਗਾ ਕਿ ਬਚੇ ਹੋਏ ਦੋ ਹਫ਼ਤਿਆਂ ‘ਚ ਕੇਂਦਰ ਸਰਕਾਰ ਤੇ ਜੀਐਸਟੀ ਕਾਉਂਸਿਲ ਬਰੀਕੀ ਨਾਲ ਅਧਿਅਨ ਕਰ ਕੇ ਜੋ ਕਮੀਆਂ ਰਹਿ ਗਈਆਂ ਹੋਣ ਉਨ੍ਹਾਂ ਨੂੰ ਦੂਰ ਕਰ ਲਵੇ ਜੀਐਸਟੀ ਮੋਦੀ ਸਰਕਾਰ ਦਾ ਬਹੁ-ਉਮੀਦੀ ਫੈਸਲਾ ਹੈ ਥੋੜ੍ਹੀ ਜਿਹੀ ਵੀ ਭੁੱਲ ਹੋਣ ‘ਤੇ ਕਦੇ-ਕਦੇ ਚੰਗਾ ਉਪਾਅ ਵੀ ਸਮੱਸਿਆ ਬਣ ਜਾਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਅਕਤੀਗਤ ਇਮਾਨਦਾਰੀ ਬੇਹੱਦ ਸਾਫ਼ ਹੋਵੇ ਪਰੰਤੂ ਕਾਰੋਬਾਰੀ ਜਗਤ ਹੁਣ ਤੱਕ ਉਨ੍ਹਾਂ ਦੀ ਸਰਕਾਰ ਦੇ ਕੰਮ ਕਾਜ ਤੋਂ ਸੰਤੁਸ਼ਟ ਨਹੀਂ ਹਨ ਭਾਜਪਾ ਹਾਈਕਮਾਨ ਨੂੰ ਚਾਹੀਦਾ ਹੈ ਕਿ ਵਪਾਰੀਆਂ ਤੇ ਜਨਤਾ ਦੀਆਂ ਭਾਵਨਾਵਾਂ ਨੂੰ ਸਮਝ ਕੇ ਸਰਕਾਰ ਤੱਕ ਪਹੁੰਚਾਏ ਨਹੀਂ ਤਾਂ 2019 ‘ਚ ਇੰਡੀਆ ਸ਼ਾਈਨਿੰਗ ਵਰਗਾ ਅਚੰਭਾ ਹੋ ਸਕਦਾ ਹੈ
ਆਸ਼ੀਸ਼ ਵਸ਼ਿਸ਼ਠ