Exploitation - Sach Kahoon Punjabi
ਚੀਨ ਦੀ ਸ਼ੋਸ਼ੇਬਾਜੀ ਹੋ ਰਹੀ ਨਾਕਾਮ
ਚੀਨ ਦੀ ਸ਼ੋਸ਼ੇਬਾਜੀ ਹੋ ਰਹੀ ਨਾਕਾਮ
ਸੰਯੁਕਤ ਰਾਸ਼ਟਰ ‘ਚ ਚੀਨ ਦੀ ਇੱਕ ਵਾਰ ਫਿਰ ਕਿਰਕਰੀ ਹੋਈ ਹੈ ਕਸ਼ਮੀਰ ਮਾਮਲਾ ਉਠਾਉਣ ‘ਤੇ ਬ੍ਰਿਟੇਨ ਤੇ ਫਰਾਂਸ ਨੇ ਚੀਨ ਦਾ ਸਾਥ ਨਹੀਂ ਦਿੱਤਾ ਚਿੱਤ ਹੋਣ ਤੋਂ ਬਾਅਦ ਹੁਣ ਚੀਨ ਦੁਹਾਈ ਦੇ ਰਿਹਾ ਹੈ ਕਿ ਭਾਰਤ ਪਾਕਿ ਦਰਮਿਆਨ ਸਬੰਧਾਂ ਨੂੰ ਠੀਕ ਰੱਖਣ ਲਈ ਉਸ ਨੇ ਸੰਯੁਕਤ ਰਾਸ਼ਟਰ ‘ਚ ਮੁੱਦਾ ਉਠਾਇਆ ਹੈ ਦਰਅਸਲ ਇਹ ਚੀਨ ਦੀ ਚਾਲ ਹੀ ਹੈ ਕਿ ਉਹ ਦੱਖਣੀ ਏਸ਼ੀਆ ‘ਚ ਆਪਣਾ ਪ੍ਰਭਾਵ ਕਾਇਮ ਰੱਖਣ ਲਈ ਭਾਰਤ ਵਿਰੋਧੀ ਮੁਲਕਾਂ ਨਾਲ ਦੋਸਤੀ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ
ਦੂਜੇ ਪਾਸੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਚੀਨ ਨੂੰ ਸਪੱਸ਼ਟ ਕੀਤਾ ਹੈ ਕਿ ਭਾਰਤ ਤੇ ਚੀਨ ਨੂੰ ਮਿਲ ਕੇ ਚੱਲਣ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ ਅਮਰੀਕਾ ਨਾਲ ਆਰਥਿਕ ਜੰਗ ‘ਚ ਚੀਨ ਲਈ ਭਾਰਤ ਵੱਡਾ ਬਜ਼ਾਰ ਹੈ ਚੀਨ ਨਾਲ ਲੱਗਦੀਆਂ ਸਰਹੱਦਾਂ ‘ਤੇ ਹੋਏ ਵਿਵਾਦਾਂ ਦੇ ਬਾਵਜੂਦ ਭਾਰਤ ਨੇ ਸੰਜਮ ਰੱਖਿਆ ਹੈ ਜਿਸ ਤੋਂ ਇਹ ਗੱਲ ਤਾਂ ਸਪੱਸ਼ਟ ਹੈ ਕਿ ਭਾਰਤ ਆਪਣੇ ਗੁਆਂਢੀ ਮੁਲਕ ਚੀਨ ਦੀ ਮਹੱਤਤਾ ਨੂੰ ਸਮਝਦਾ ਹੈ ਅੱਤਵਾਦ ਨੂੰ ਛੱਡ ਕੇ ਭਾਰਤ ਦਾ ਪਾਕਿਸਤਾਨ ਨਾਲ ਕੋਈ ਵਿਰੋਧ ਹੀ ਨਹੀਂ ਹੈ
ਜਿੱਥੋਂ ਤੱਕ ਕਸ਼ਮੀਰ ਮਸਲੇ ਦਾ ਸਬੰਧ ਹੈ ਸ਼ਿਮਲਾ ਸਮਝੌਤਾ ਤੇ ਲਾਹੌਰ ਐਲਾਨਨਾਮਾ ਇਸ ਗੱਲ ਦੇ ਗਵਾਹ ਹਨ ਕਿ ਪਾਕਿਸਤਾਨ ਵੀ ਇਸ ਮਸਲੇ ਨੂੰ ਦੋ ਦੇਸ਼ਾਂ ਦਾ ਆਪਸੀ ਮੁੱਦਾ ਹੀ ਮੰਨਦਾ ਹੈ ਇਨ੍ਹਾਂ ਸਮਝੌਤਿਆਂ ਦੇ ਬਾਵਜੂਦ ਚੀਨ ਕਸ਼ਮੀਰ ਨੂੰ ਕੌਮਾਂਤਰੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਮਸਲੇ ਨੂੰ ਸੁਲਝਾਉਣ ਦੀ ਬਜਾਇ ਉਲਝਾਉਣਾ ਹੈ ਜੇਕਰ ਚੀਨ ਨੂੰ ਭਾਰਤ ਪਾਕਿ ਸਬੰਧਾਂ ‘ਚ ਅਮਨ-ਸ਼ਾਂਤੀ ਦਾ ਹੀ ਫਿਕਰ ਹੈ ਤਾਂ ਵੀ ਭਾਰਤ ਦਾ ਪੱਲੜਾ ਭਾਰੀ ਹੈ ਭਾਰਤ ਸਰਕਾਰ ਵੱਲੋਂ ਕਸ਼ਮੀਰ ਸਮੇਤ ਹਰ ਮਸਲੇ ‘ਤੇ ਗੱਲਬਾਤ ਲਈ ਪਹਿਲੀ ਸ਼ਰਤ ਹੀ ਅੱਤਵਾਦ ਬੰਦ ਹੋਣ ਦੀ ਰੱਖੀ ਗਈ ਹੈ
ਲੋਕਤੰਤਰ ਤੇ ਵਿਕਾਸ ਦੇ ਯੁੱਗ ‘ਚ ਗਰੀਬ ਤੋਂ ਗਰੀਬ ਮੁਲਕ ਵੀ ਕਿਸੇ ਹਿੰਸਾ ਅੱਗੇ ਝੁਕ ਕੇ ਚੱਲਣ ਲਈ ਤਿਆਰ
ਲੋਕਤੰਤਰ ਤੇ ਵਿਕਾਸ ਦੇ ਯੁੱਗ ‘ਚ ਗਰੀਬ ਤੋਂ ਗਰੀਬ ਮੁਲਕ ਵੀ ਕਿਸੇ ਹਿੰਸਾ ਅੱਗੇ ਝੁਕ ਕੇ ਚੱਲਣ ਲਈ ਤਿਆਰ ਨਹੀਂ ਅੱਤਵਾਦੀ ਹਿੰਸਾ ਦੇ ਚੱਲਦਿਆਂ ਗੱਲਬਾਤ ਸ਼ੁਰੂ ਕਰਨ ਦਾ ਸਿੱਧਾ ਜਿਹਾ ਮਤਲਬ ਅੱਤਵਾਦ ਅੱਗੇ ਝੁਕਣਾ ਹੈ ਜੋ ਵਿਸ਼ਵ ਰਾਜਨੀਤੀ ਦੇ ਸਿਧਾਂਤਾਂ ਦੇ ਹੀ ਉਲਟ ਹੈ ਦਰਅਸਲ ਚੀਨ ਦਾ ਰਵੱਈਆ ਅਮਨ ਦੀ ਫ਼ਿਕਰਮੰਦੀ ਵਾਲਾ ਘੱਟ ਤੇ ਤਣਾਅ ਵਧਾਉਣ ਵਾਲਾ ਜ਼ਿਆਦਾ ਹੈ ਬਿਨਾਂ ਸ਼ੱਕ ਚੀਨ ਦਾ ਕਸ਼ਮੀਰ ਮਾਮਲੇ ‘ਚ ਫਰੇਬੀ ਰਾਗ ਉਸ (ਚੀਨ) ਲਈ ਫਾਇਦੇਮੰਦ ਹੋ ਸਕਦਾ ਹੈ ਪਰ ਜੰਗ ਉਸ ਵਪਾਰ ਤੇ ਆਰਥਿਕਤਾ ਦੇ ਵਿਰੁੱਧ ਹੈ ਜਿਸ ਵਾਸਤੇ ਚੀਨ ਅਮਰੀਕਾ ਵਰਗੇ ਦੇਸ਼ਾਂ ਨਾਲ ਜੂਝ ਰਿਹਾ ਹੈ
ਚੀਨ ਨੇ ਨਾ ਸਿਰਫ਼ ਕਸ਼ਮੀਰ ਮਾਮਲੇ ਸਗੋਂ ਅੱਤਵਾਦ ਦੇ ਮਾਮਲੇ ‘ਚ ਵੀ ਪਾਕਿਸਤਾਨ ਦਾ ਬਚਾਅ ਕੀਤਾ ਹੈ ਪਰ ਹਾਲਾਤ ਇਹ ਹਨ ਕਿ ਕਿਸੇ ਵੀ ਕੌਮਾਂਤਰੀ ਮੰਚ ‘ਤੇ ਅੱਤਵਾਦ ਦੀ ਹਮਾਇਤ ਜਾਂ ਬਚਾਅ ਕਰਨਾ ਸੌਖਾ ਨਹੀਂ ਰਹਿ ਗਿਆ ਪਾਕਿਸਤਾਨ ਤੋਂ ਬਾਅਦ ਚੀਨ ਦੀ ਵੀ ਕਿਰਕਰੀ ਸ਼ੁਰੂ ਹੋ ਗਈ ਹੈ ਚੀਨ ਦੋਗਲੀ ਨੀਤੀ ‘ਤੇ ਚੱਲਣ ਦੀ ਬਜਾਇ ਸਪੱਸ਼ਟ ਤੇ ਠੋਸ ਦ੍ਰਿਸ਼ਣੀਕੋਣ ਅਪਣਾਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਹਿਰਾ ਆਪ ‘ਚ ਫੁੱਟ ਪਾਉਣ ਤੋਂ ਬਾਅਦ ਏਕਤਾ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ
ਸ਼ੇਰਪੁਰ,(ਰਵੀ ਗੁਰਮਾ) | ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਹਲਕਾ ਧੂਰੀ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਤੇ ਪਿੰਡ ਘਨੌਰ ਕਲਾਂ ਵਿਖੇ ਪਾਰਟੀ ਵਰਕਰਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਤੇ ਅਕਾਲੀ ਦਲ ‘ਤੇ ਤਿੱਖੇ ਹਮਲੇ ਕੀਤੇ ਸ੍ਰ. ਮਾਨ ਨੇ ਮੌਜੂਦਾ ਕਾਂਗਰਸ ਸਰਕਾਰ ਨੂੰ ਸਮੂਹ ਪੰਜਾਬੀਆਂ ਨਾਲ ਧੋਖਾ ਕਰਨ ਤੇ ਕਿਸਾਨ ਕਰਜ਼ਾ ਮੁਆਫੀ, ਮੁਫ਼ਤ ਸਮਾਰਟਫੋਨ, ਘਰ ਘਰ ਨੌਕਰੀ, ਬਿਜਲੀ ਦੀਆਂ ਵਧੀਆਂ ਦਰਾਂ, ਬੇਰੁਜ਼ਗਾਰੀ ਭੱਤਾ ਆਦਿ ਵਾਅਦੇ ਪੂਰੇ ਨਾ ਕਰਨ ਲਈ ਕਰੜੇ ਹੱਥੀਂ ਲਿਆ
ਸ੍ਰ. ਮਾਨ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਖਜਾਨੇ ਨੂੰ ਖਾਲੀ ਦੱਸਦੀ ਹੈ ਤਾਂ ਉਹ ਖਜਾਨਾ ਨਹੀਂ ਇੱਕ ਪੀਪਾ ਹੀ ਹੈ ਬਿਜਲੀ ਬਿੱਲਾਂ ਦੇ ਨਾਂਅ ‘ਤੇ ਪੰਜਾਬ ਸਰਕਾਰ ਆਮ ਤੇ ਗਰੀਬ ਲੋਕਾਂ ਦੀ ਸ਼ਰੇਆਮ ਲੁੱਟ ਕਰ ਰਹੀ ਹੈ ਜਦੋਂ ਕਿ ਦਿੱਲੀ ਖੁਦ ਬਿਜਲੀ ਬਣਾਉਂਦਾ ਵੀ ਨਹੀਂ ਹੈ, ਉੱਥੇ ਬਿਜਲੀ ਪੰਜਾਬ ਨਾਲੋਂ ਸਸਤੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਦੀ ਲੰਘਣ ਤੋਂ ਬਾਅਦ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਵਰਦੀਆਂ ਦੇ ਟੈਂਡਰ ਪਾ ਰਹੀ ਹੈ ਜੋ ਕਿ ਬਹੁਤ ਹੀ ਮੰਦਭਾਗਾ ਹੈ ਉਨ੍ਹਾਂ ਪਿੰਡ ਦੇ ਲੋਕਾਂ ਅਤੇ ਪੰਚਾਇਤਾਂ ਨੂੰ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡਾਂ ਦਾ ਵਿਕਾਸ ਕਰਨ ਲਈ ਵੀ ਕਿਹਾ ਤੇ ਇਸ ਮੌਕੇ ਪਿੰਡ ਘਨੌਰ ਕਲਾਂ ਦੀ ਪੂਰਨ ਸਰਵਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਆਪਣੇ ਫੰਡ ‘ਚੋਂ ਪਿੰਡ ਦੇ ਵਿਕਾਸ ਲਈ 10 ਲੱਖ ਰੁਪਏ ਵੀ ਜਾਰੀ ਕੀਤੇ ਤੇ ਨਰੇਗਾ ਸਕੀਮ ਲਈ ਵੀ ਫੰਡ ਵਧਾਉਣ, ਵਾਟਰ ਟਰੀਟਮੈਂਟ ਪਲਾਂਟ, ਆਰਓ ਸਿਸਟਮ ਆਦਿ ਹੋਰ ਸਮੱਸਿਆਵਾਂ ਲਈ ਵੀ ਜਲਦੀ ਹੀ ਹੱਲ ਕਰਵਾਉਣ ਦਾ ਭਰੋਸਾ ਵੀ ਦਿਵਾਇਆ ਸ੍ਰ. ਮਾਨ ਨੇ ਦੱਸਿਆ ਕਿ 20 ਜਨਵਰੀ ਨੂੰ ਬਰਨਾਲਾ ਵਿਖੇ ਹੋਣ ਵਾਲੀ ਰੈਲੀ ‘ਚ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ ‘ਤੇ ਪੁੱਜ ਰਹੇ ਹਨ ਅਤੇ ਉਹ ਇਸ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪਿੰਡ ਠੀਕਰੀਵਾਲ ਵਿਖੇ ਸ਼ਹੀਦ ਸ੍ਰ. ਸੇਵਾ ਸਿੰਘ ਠੀਕਰੀਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ ਉਪਰੰਤ ਬਰਨਾਲਾ ਦੀ ਅਨਾਜ਼ ਮੰਡੀ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ
ਖਹਿਰਾ ਦੀ ਨਵੀਂ ਬਣੀ ਪੰਜਾਬੀ ਏਕਤਾ ਪਾਰਟੀ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਸਭ ਨੂੰ ਲੋਕਤੰਤਰ ਅੰਦਰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਉਨ੍ਹਾਂ ਕਿਹਾ ਕਿ ਜੋ ਦੂਜੀਆਂ ਪਾਰਟੀਆਂ ਦੇ ਨਹੀਂ ਬਣੇ ਤੇ ਦੂਜੀਆਂ ਪਾਰਟੀਆਂ ‘ਚ ਫੁੱਟ ਪਾਈ ਉਹ ਏਕਤਾ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਹਨ ਲੋਕ ਇਸਦਾ ਜਵਾਬ ਉਨ੍ਹਾਂ ਨੂੰ ਆਉਣ ਵਾਲੇ ਸਮੇਂ ‘ਚ ਦੇ ਦੇਣਗੇ
ਉਨ੍ਹਾਂ ਸਰਵਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਆਪਣੇ ਕੀਤੇ ਵਾਅਦੇ ਅਨੁਸਾਰ ਪੰਜ-ਪੰਜ ਲੱਖ ਦੀ ਰਾਸ਼ੀ ਲੈਣ ਲਈ ਆਪਣੇ ਮਤੇ ਪਾਕੇ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਇਹ ਰਾਸ਼ੀ ਬਹੁਤ ਜਲਦ ਇਨ੍ਹਾਂ ਪੰਚਾਇਤਾਂ ਨੂੰ ਜਾਰੀ ਕਰ ਦਿੱਤੀ ਜਾਵੇਗੀ ਇਸ ਸਮੇਂ ਰਾਜਵੰਤ ਸਿੰਘ ਘੁੱਲੀ, ਸੁਰਿੰਦਰਪਾਲ ਜ: ਸ: ਬੁਧੀਜੀਵੀ ਸੈੱਲ ਪੰਜਾਬ, ਸਰਪੰਚ ਭੀਲਾ ਸਿੰਘ ਘਨੌਰ, ਆਪ ਆਗੂ ਜਸਵਿੰਦਰ ਸਿੰਘ ਘਨੌਰ, ਆਪ ਯੂਥ ਆਗੂ ਸੰਦੀਪ ਸਿੰਘ ਘਨੌਰ, ਕਿੰਦਾ ਘਨੌਰ, ਜਗਰਾਜ ਸਿੰਘ ਗੋਰੀ, ਜੱਸਾ ਸਿੰਘ, ਇਕਬਾਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਨਿਰਮਲ ਸਿੰਘ ਨਿੰਮਾ ਕਲੱਬ ਪ੍ਰਧਾਨ ਤੇ ਵੱਡੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਏਜੰਸੀ, ਵਾਸ਼ਿੰਗਟਨ: ਇੱਕ ਸਰਵਉੱਚ ਹਿੰਦੂ ਅਮਰੀਕੀ ਸੰਸਥਾ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਅਤੇ ਬੰਗਲਾਦੇਸ਼ ਜਿਹੇ ਦੇਸ਼ਾਂ ‘ਚ ਜਿੱਥੇ ਹਿੰਦੂ ਘੱਟ ਗਿਣਤੀ ਹਨ ਉੱਥੇ ਉਨ੍ਹਾਂ ਨੂੰ ਹਿੰਸਾ, ਸਮਾਜਿਕ ਸੋਸ਼ਣ ਅਤੇ ਅਲੱਗ-ਥਲੱਗ ਹੋਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਦ ਹਿੰਦੂ ਅਮਰੀਕਾ ਫਾਊਂਡੇਸ਼ਨ ਨੇ  ਸਾਲਾਨਾ ਰਿਪੋਰਟ ‘ਚ ਕਿਹਾ
ਦ ਹਿੰਦੂ ਅਮਰੀਕਾ ਫਾਊਂਡੇਸ਼ਨ ਨੇ ਦੱਖਣੀ ਏਸ਼ੀਆ ‘ਚ ਹਿੰਦੂਆਂ ਅਤੇ ਪ੍ਰਵਾਸੀਆਂ ‘ਤੇ ਆਪਣੀ ਕਿਹਾ ਸਾਲਾਨਾ ਰਿਪੋਰਟ ‘ਚ ਕਿ ਸਮੁੱਚੇ ਦੱਖਣੀ ਏਸ਼ੀਆ ਅਤੇ ਦੁਨੀਆ ਦੇ ਹੋਰ ਹਿੱਸਿਆਂ ‘ਚ ਰਹਿ ਰਹੇ ਹਿੰਦੂ ਘੱਟ ਗਿਣਤੀ ਵੱਖ-ਵੱਖ ਪੱਧਰਾਂ ਦੇ ਵਿਧਾਨਿਕ ਅਤੇ ਸੰਸਥਾਗਤ ਭੇਦਭਾਵ, ਧਾਰਮਿਕ ਆਜ਼ਾਦੀ ‘ਤੇ ਪਾਬੰਦੀ,  ਹਿੰਸਾ, ਸਮਾਜਿਕ ਸ਼ੋਸਣ ਦੇ ਨਾਲ ਹੀ ਆਰਥਿਕ ਅਤੇ ਸਿਆਸੀ ਰੂਪ ਨਾਲ ਹਾਸ਼ੀਏ ਵਾਲੀ ਸਥਿਤੀ ਦਾ ਸਾਹਮਣਾ ਕਰਦੇ ਹਨ
ਅਮਰੀਕੀ ਰਾਜਧਾਨੀ ‘ਚ ਇਸ ਹਫਤੇ ਦੀ ਸ਼ੁਰੂਆਤ ‘ਚ ਜਾਰੀ ਹੋਈ ਰਿਪੋਰਟ ‘ਚ ਕਿਹਾ ਗਿਆ ਕਿ ਹਿੰਦੂ ਔਰਤਾਂ ਖਾਸ ਤੌਰ ‘ਤੇ ਇਸਦੀ ਲਪੇਟ ‘ਚ ਆਉਂਦੀਆਂ ਹਨ ਅਤੇ ਬੰਗਲਾਦੇਸ਼ ਅਤੇ ਪਾਕਿਸਤਾਨ ਜਿਹੇ ਦੇਸ਼ਾਂ ‘ਚ ਅਗਵਾ ਅਤੇ ਜਬਰਨ ਧਰਮ ਬਦਲਣ ਜਿਹੇ ਅਪਰਾਧਾਂ ਦਾ ਸਾਹਮਣਾ ਕਰਦੀਆਂ ਹਨ
ਰਿਪੋਰਟ ‘ਚ ਐਚਏਐਫ ਦੇ ਅਫਗਾਨਿਸਤਾਨ, ਬੰਗਲਾਦੇਸ਼, ਮਲੇਸ਼ੀਆ ਅਤੇ ਪਾਕਿਸਤਾਨ ਨੂੰ ਹਿੰਦੂ ਘੱਟ ਗਿਣਤੀ ਦੇ ਮਨੁੱਖੀ ਅਧਿਕਾਰਾਂ ਦੀ ਭਿਆਨਕ ਉਲੰਘਣਕਰਤਾ ਮੰਨਿਆ ਹੈ ਭੂਟਾਨ ਅਤੇ ਸ੍ਰੀਲੰਕਾ ਦੀ ਪਛਾਣ ਗੰਭੀਰ ਚਿੰਤਾ ਵਾਲੇ ਦੇਸ਼ਾਂ ਦੇ ਤੌਰ ‘ਤੇ ਕੀਤੀ ਗਈ ਹੈ ਰਿਪੋਰਟ ‘ਚ ਭਾਰਤੀ ਸੂਬਾ ਜੰਮੂ ਕਸ਼ਮੀਰ ਨੂੰ ਵੀ ਇਸ ਸ਼੍ਰੇਣੀ ‘ਚ ਰੱਖਿਆ ਗਿਆ ਹੈ
ਲੁੱਟਮਾਰ ਦੀਆਂ ਵਾਰਦਾਤਾਂ ਕਰਨ ਵਾਲੇ ਗੈਂਗ ਦਾ ਪਰਦਾਫ਼ਾਸ਼
ਸੀਆਈਏ ਵਣ ਨੇ ਲੁੱਟ ਦੀ ਯੋਜਨਾ ਬਣਾਉਂਦੇ ਚਾਰ ਵਿਅਕਤੀਆਂ ਨੂੰ ਕੀਤਾ ਕਾਬੂ
ਰੋਹਤਕ (ਸੱਚ ਕਹੂੰ ਨਿਊਜ਼)। ਅਪਰਾਧ ਜਾਂਚ ਸ਼ਾਖਾ ਵਣ ਨੇ ਟਰੱਕ ਡਰਾਈਵਰਾਂ ਨਾਲ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਦੇ ਹੋਏ ਚਾਰ ਬਦਮਾਸ਼ਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ ਮੁਲਜ਼ਮਾਂ ਨੇ ਰੋਹਤਕ, ਸੋਨੀਪਤ, ਭਿਵਾਨੀ ਤੇ ਝੱਜਰ ‘ਚ ਲਗਭਗ ਇੱਕ ਦਰਜ਼ਨ ਤੋਂ ਜ਼ਿਆਦਾ ਲੁੱਟਮਾਰ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ ਪੁਲਿਸ ਨੇ ਚਾਰਾਂ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਐਤਵਾਰ ਨੂੰ ਅਪਰਾਧ ਜਾਂਚ ਸਾਖਾ ਵਣ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
ਐੱਸਪੀ ਪੰਕਜ ਨੈਨ ਨੇ ਦੱਸਿਆ ਕਿ ਸਾਂਪਲਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਾਂਪਲਾ-ਦਹਿਕੋਰਾ ਰੋਡ ‘ਤੇ ਕੁਝ ਵਿਅਕਤੀ ਹਥਿਆਰਾਂ ਸਮੇਤ ਰਾਹਗੀਰਾਂ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ।ਸੂਚਨਾ ਮਿਲਦੇ ਹੀ ਸਹਾਇਕ ਸਬ ਇੰਸਪੈਕਟਰ ਵਿਨੋਦ ਕੁਮਾਰ ਦੀ ਅਗਵਾਈ ‘ਚ ਇੱਕ ਟੀਮ ਮੌਕੇ ‘ਤੇ ਪਹੁੰਚੀ ਤੇ ਵਿਅਕਤੀਆਂ ਨੂੰ ਘੇਰ ਲਿਆ ਇਸ ਦੌਰਾਨ ਇੱਕ ਵਿਅਕਤੀ ਹਨ੍ਹੇਰੇ ਦਾ ਫਾਇਦਾ ਉਠਾਕੇ ਭੱਜਣ ‘ਚ ਕਾਮਯਾਬ ਹੋ ਗਿਆ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਮੌਕੇ ‘ਤੇ ਕਾਬੂ ਕਰ ਲਿਆ ਪੁਲਿਸ ਨੇ ਮੁਲਜ਼ਮਾਂ ਦੀ ਤਲਾਸ਼ੀ ਲਈ ਤਾਂ ਇੱਕ ਰਾਈਫਲ, ਦੋ ਖਿਡੌਣਾ ਪਿਸਤੌਲ, ਇੱਕ ਰਾਡ ਤੇ ਲੁੱਟਮਾਰ ‘ਚ ਵਰਤੋਂ ਕਰਨ ਵਾਲੀ ਇੱਕ ਕਾਰ ਬਰਾਮਦ ਕੀਤੀ ਹੈ
ਰੋਹਤਕ, ਸੋਨੀਪਤ, ਭਿਵਾਨੀ ਤੇ ਝੱਜਰ ‘ਚ ਦਿੱਤਾ ਕਈ ਵਾਰਦਾਤਾਂ  ਨੂੰ ਅੰਜ਼ਾਮ
ਪੁਲਿਸ ਚਾਰਾਂ ਮੁਲਜ਼ਮਾਂ ਨੂੰ ਥਾਣੇ ਲੈ ਆਈ ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਪਹਿਚਾਣ ਪਿੰਡ ਜਾਖੋਦਾ ਨਿਵਾਸੀ ਮੋਹਿਤ, ਟੋਨੀ, ਅਕਾਸ਼ ਤੇ ਕਲਿੰਗਾ ਜ਼ਿਲ੍ਹਾ ਭਿਵਾਨੀ ਨਿਵਾਸੀ ਮਨੋਜ ਦੇ ਰੂਪ ‘ਚ ਹੋਈ ਪੁਲਿਸ ਪੁੱਛਗਿੱਛ ‘ਚ ਸਾਹਮਣੇ ਆਇਆ ਕਿ ਮੁਲਜ਼ਮਾਂ ਦੀ ਉਮਰ 18 ਤੋਂ 21 ਸਾਲ ਦਰਮਿਆਨ ਹੈ ਤੇ ਚਾਰਾਂ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ ਨਸ਼ੇ ਦੀ ਪੂਰਤੀ ਲਈ ਮੁਲਜ਼ਮ ਲੁੱਟਮਾਰ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ ਮੁਲਜ਼ਮ ਚੋਰੀ ਕੀਤੀ ਹੋਈ ਕਾਰਾਂ ‘ਚ ਸਵਾਰ ਹੋ ਕੇ ਸੁੰਨਸਾਨ ਇਲਾਕਿਆਂ ‘ਚ ਟਰੱਕ ਡਰਾਈਵਰਾਂ ਨਾਲ ਕੁੱਟਮਾਰ ਕਰਕੇ ਨਗਦੀ ਤੇ ਮੋਬਾਈਲ ਸਮੇਤ ਹੋਰ ਸਮਾਨ ਲੁੱਟ ਲੈਂਦੇ ਸਨ। ਮੁਲਜ਼ਮਾਂ ਨੇ ਸੱਤ ਵਾਰਦਾਤਾਂ ਰੋਹਤਕ, ਤਿੰਨ ਵਾਰਦਾਤਾਂ ਭਿਵਾਨੀ ਤੇ ਇੱਕ-ਇੱਕ ਵਾਰਦਾਤ ਝੱਜਰ ਤੇ ਸੋਨੀਪਤ ‘ਚ ਕੀਤੀ ਹੈ, ਜਦੋਂਕਿ ਮੁਲਜ਼ਮ ਮੋਹਿਤ ਲਗਭਗ ਤਿੰਨ ਮਹੀਨੇ ਪਹਿਲਾਂ ਜ਼ਿਲ੍ਹਾ ਸੋਨੀਪਤ ਜੇਲ੍ਹ ਤੋਂ ਜਮਾਨਤ ‘ਤੇ ਆਇਆ ਸੀ ਜਿਸਦੇ ਉੱਪਰ ਪਹਿਲਾਂ ਹੀ ਲਗਭਗ ਪੰਜ-ਛੇ ਮੁਕੱਦਮੇ ਲੁੱਟਮਾਰ ਦੀਆਂ ਵਾਰਦਾਤਾਂ ਦੇ ਰੋਹਤਕ ਤੇ ਝੱਜਰ ‘ਚ ਦਰਜ ਹਨ