dharna - Sach Kahoon Punjabi

Faridkot News: ਮਜ਼ਦੂਰ ਮੰਗਾਂ ਸੰਬੰਧੀ ਵਿਧਾਨ ਸਭਾ ਸਪੀਕਰ ਦੇ ਘਰ ਮੂਹਰੇ ਖੇਤ ਮਜਦੂਰਾਂ ਵੱਲੋਂ ਦਿੱਤਾ ਧਰਨਾ
ਸਰਕਾਰ ’ਤੇ ਵਾਅਦੇ ਪੂਰੇ ਨਾ ਕਰਨ ਦੇ ਲਈ ਇਲਜ਼ਾਮ | Faridkot News

ਫ਼ਰੀਦਕੋਟ (ਗੁਰਪ੍ਰੀਤ ਪੱਕਾ)। Faridkot News: ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਜ਼ਿਲ੍ਹਾ ਫਰੀਦਕੋਟ ਇਕਾਈ ਨੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਕੋਟਕਪੂਰਾ ਚ ਪੰਜਾਬ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਮੂਹਰੇ ਧਰਨਾ ਦਿੱਤਾ। ਜੱਥੇਬੰਦੀ ਨੇ ਰੁਜ਼ਗਾਰ ਗਾਰੰਟੀ, ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਤੇ ਮਕਾਨ ਉਸਾਰੀ ਲਈ ਗ੍ਰਾਂਟਾਂ ਦੇਣ, ਪੈਨਸ਼ਨਾਂ ਦੀ ਰਾਸ਼ੀ ਵਧਾ ਕੇ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ,ਚੋਣ ਗਰੰਟੀ ਮੁਤਾਬਕ ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ, ਮਜ਼ਦੂਰ ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਲਾਗੂ ਕਰਨ ਅਤੇ ਜਨਤਕ ਵੰਡ ਪ੍ਰਣਾਲੀ ਤਹਿਤ ਰਸੋਈ ਵਰਤੋਂ ਦੀਆਂ ਵਸਤਾਂ ਸਸਤੇ ਭਾਅ ਡਿੱਪੂਆਂ ‘ਤੇ ਦੇਣ ਅਤੇ ਕਾਲਜਾਂ ਚ ਦਾਖ਼ਲ ਹੋਣ ਵਾਲੇ ਐਸ ਸੀ ਵਿਦਿਆਰਥੀਆਂ ਤੋਂ ਪੀ ਟੀ ਏ ਫੰਡ ਵਸੂਲਣਾ ਬੰਦ ਕਰਨ ਆਦਿ ਮੰਗਾਂ ਨੂੰ ਲੈ ਕੇ ਸਰਕਾਰ ਪ੍ਰਤੀ ਰੋਸ਼ ਜਤਾਇਆ।

ਇਹ ਵੀ ਪੜ੍ਹੋ: Agniveer : ਅਗਨੀਵੀਰ ਨੇ ਆਗਰਾ ਦੇ ਹਵਾਈ ਸੈਨਾ ਸਟੇਸ਼ਨ ’ਤੇ ਚੁੱਕਿਆ ਖੌਫ਼ਨਾਕ ਕਦਮ

ਇਸ ਮੌਕੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਬੇ-ਜ਼ਮੀਨੇ ਖੇਤ ਮਜ਼ਦੂਰਾਂ ਦੀਆਂ ਮੰਗਾਂ ਨੂੰ ਹੀ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਉਲਟਾ ਲਗਾਤਾਰ ਮਜ਼ਦੂਰ ਵਿਰੋਧੀ ਫ਼ੈਸਲੇ ਲਾਗੂ ਕਰਕੇ ਮਨਰੇਗਾ ਦੇ ਕੰਮ ਨੂੰ ਘਟਾਇਆ ਜਾ ਰਿਹਾ ਹੈ, ਸਸਤਾ ਰਾਸ਼ਨ ਦੇਣ ਵਰਗੀਆਂ ਸਕੀਮਾਂ, ਕੁਆਪਰੇਟਿਵ ਸੁਸਾਇਟੀਆਂ ਚ ਗੈਰ-ਜਰਾਇਤੀ ਮੈਂਬਰ ਬਣਨ ਤੇ ਰੋਕਾਂ ਅਤੇ ਕਰਜ਼ ਦੇਣਾ ਬੰਦ ਕਰ ਦਿੱਤਾ ਹੈ। Faridkot News

ਸਸਤੇ ਕਰਜ਼ਾ ਮਿਲਣਾ ਵੀ ਬਿਲਕੁੱਲ ਹੀ ਬੰਦ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਆਪ ਸਰਕਾਰ ਵੱਲੋਂ ਧਰਤੀ ਹੇਠਲਾ ਪਾਣੀ ਬਚਾਉਣ ਦੇ ਨਾਂਅ ਹੇਠ ਝੋਨੇ ਦੀ ਸਿੱਧੀ ਬਿਜਾਈ ਕਰਾਉਣ ਕਾਰਨ ਮਜ਼ਦੂਰਾਂ ਦੇ ਹੋਏ ਰੁਜ਼ਗਾਰ ਉਜਾੜੇ ਦੇ ਕੋਈ ਬਦਲਵੇਂ ਪ੍ਰਬੰਧ ਨਹੀਂ ਕੀਤੇ ਗਏ, ਗੜੇਮਾਰੀ ਕਾਰਨ ਕਣਕ ਦੇ ਹੋਏ ਨੁਕਸਾਨ ਸਬੰਧੀ ਜ਼ਾਰੀ ਕੀਤੇ ਮੁਆਵਜ਼ੇ ਚੋਂ ਮਜ਼ਦੂਰਾਂ ਨੂੰ ਦਿੱਤਾ ਜਾਣ ਵਾਲਾ ਦਸ ਫੀਸਦੀ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ, ਨਾ ਹੀ ਚੋਣ ਵਾਅਦੇ ਮੁਤਾਬਕ ਪੈਨਸ਼ਨਾਂ ਦੀ ਰਾਸ਼ੀ ‘ਚ ਕੋਈ ਵਾਧਾ ਕੀਤਾ ਗਿਆ। ਉਹਨਾਂ ਆਖਿਆ ਕਿ ਮਨਰੇਗਾ ‘ਚ ਕੰਮ ਸ਼ੁਰੂ ਕਰਨ ਵਾਲੀ ਫਸਟ ਲੋਕੇਸ਼ਨ ਵਾਲੀ ਥਾਂ ਤੋਂ ਹੀ ਹਰ ਰੋਜ਼ ਦੋ ਵਾਰ ਹਾਜ਼ਰੀ ਲਾਉਣ ਦੇ ਫਰਮਾਨ ਜਾਰੀ ਕਰਕੇ ਮਨਰੇਗਾ ਵਰਕਰਾਂ ਨੂੰ ਅਤਿ ਦੀ ਗਰਮੀ ‘ਚ ਕਈ ਕਈ ਕਿਲੋਮੀਟਰ ਤੁਰ ਕੇ ਜਾਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

ਕਿਸਾਨ ਜਥੇਬੰਦੀਆ ਨੇ ਮੰਤਰੀ ਅਮਨ ਅਰੋੜਾ ਦੀ ਕੋਠੀ ਦੇ ਨਜ਼ਦੀਕ ਦਿੱਤਾ ਧਰਨਾ
ਕਿਸਾਨੀ ਮੰਗਾ ਨਾਲ ਸਬੰਧਿਤ ਮੰਗ ਪੱਤਰ ਮੰਤਰੀ ਅਰੋੜਾ ਦੇ ਨਿੱਜੀ ਸਹਾਇਕ ਨੂੰ ਦਿੱਤਾ

(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆ ਵੱਲੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦੇ ਨਜ਼ਦੀਕ ਮਾਤਾ ਮੋਦੀ ਪਾਰਕ ਵਿੱਚ ਸੈਂਕੜੇ ਕਿਸਾਨਾਂ ਵੱਲੋਂ ਲਗਾਤਾਰ 3 ਘੰਟੇ ਧਰਨਾ ਦੇ ਕੇ ਕਿਸਾਨੀ ਮੰਗਾਂ ਨਾਲ ਸਬੰਧਿਤ ਇੱਕ ਮੰਗ ਪੱਤਰ ਮੰਤਰੀ ਅਮਨ ਅਰੋੜਾ ਦੇ ਨਿੱਜੀ ਸਹਾਇਕ ਨੂੰ ਦਿੱਤਾ ਗਿਆ। Farmers

ਇਸ ਧਰਨੇ ਦੀ ਅਗਵਾਈ ਬੀਕੇਯੂ ਡਕੌਦਾ (ਬੁਰਜਗਿੱਲ) ਦੇ ਆਗੂ ਬਿੰਦਰਪਾਲ ਛਾਜਲੀ, ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਆਗੂ ਹਰਦੇਵ ਸਿੰਘ ਬਖਸ਼ੀਵਾਲਾ, ਬੀ ਕੇ ਯੂ (ਰਾਜੇਵਾਲ) ਦੇ ਆਗੂ ਜਸਵੰਤ ਸਿੰਘ ਬਿਗੜਵਾਲ, ਜਮਹੂਰੀ ਕਿਸਾਨ ਸਭਾ ਦੇ ਆਗੂ ਲਾਭ ਸਿੰਘ ਨਮੋਲ, ਕੁੱਲ ਹਿੰਦ ਕਿਸਾਨ ਸਭਾ (ਪੰਜਾਬ) ਦੇ ਆਗੂ ਐਡਵੋਕੇਟ ਮਿੱਤ ਸਿੰਘ ਜਨਾਲ ਹੋਰਾਂ ਨੇ ਕੀਤੀ।

ਇਹ ਵੀ ਪੜ੍ਹੋ: Leopards: ਇਲਾਕਿਆਂ ’ਚ ਚੀਤੇ ਜਾਂ ਤੇਂਦੂਏ ਸਬੰਧੀ ਫੈਲੀ ਅਫਵਾਹਾਂ ਨਿਕਲੀ, ਲੋਕਾਂ ਨੂੰ ਮਿਲੀ ਰਾਹਤ

ਇਸ ਧਰਨੇ ਨੂੰ ਸੰਬੋਧਨ ਕਰਦਿਆਂ ਰੁਲਦੂ ਸਿੰਘ ਮਾਨਸਾ, ਲੱਛਮਣ ਸਿੰਘ ਚੱਕ ਅਲੀ, ਸੱਤਪਾਲ ਵਰੇ, ਅਮਰੀਕ ਸਿੰਘ ਫਫੜੇ, ਕੁਲਵੰਤ ਸਿੰਘ ਕਿਸ਼ਨਗੜ੍ਹ, ਲਖਵੀਰ ਸਿੰਘ ਅਕਲੀਆ, ਦਿਲਬਾਗ ਸਿੰਘ ਗੱਗੀ, ਗੁਰਨਾਮ ਸਿੰਘ ਭੀਖੀ, ਪ੍ਰਸੋਤਮ ਸਿੰਘ, ਨਿਰਮਲ ਸਿੰਘ, ਮਹਿੰਦਰ ਸਿੰਘ ਲੌਂਗੋਵਾਲ, ਗਗਨਦੀਪ ਸਿੰਘ ਚੱਠਾ, ਮਲਕੀਤ ਸਿੰਘ ਮੰਦਰਾਂ, ਰੂਪ ਸਿੰਘ ਢਿੱਲੋ, ਉਗਰ ਸਿੰਘ ਮਾਨਸਾ, ਬੋਘ ਸਿੰਘ ਮਾਨਸਾ, ਜੁਗਰਾਜ ਸਿੰਘ ਹੀਰਕੇ, ਛੱਜੂ ਰਮ ਰਿਸ਼ੀ, ਜਗਦੀਸ਼ ਸਿੰਘ ਬਖਸ਼ੀਵਾਲਾ ਨੇ ਮੰਗ ਕੀਤੀ ਕਿ ਪੰਜਾਬ ਦੇ ਪਾਣੀ ਦਾ ਨਿਆਂਇਕ ਹੱਲ ਕੀਤਾ ਜਾਵੇ, ਪਾਣੀ ਦੀ ਬੱਚਤ ਕਰਨ ਲਈ ਬਰਸਾਤ ਦੇ ਪਾਣੀ ਨੂੰ ਧਰਤੀ ਵਿੱਚ ਅਤੇ ਨਹਿਰੀ ਮੋਘਿਆਂ ’ਚ ਰਿਚਾਰਜ ਕੀਤਾ ਜਾਵੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਰ ਖੇਤ ਵਿੱਚ ਨਹਿਰੀ ਪਾਣੀ ਪੁੱਜਦਾ ਕੀਤਾ ਜਾਵੇ, ਵਪਾਰ ਲਈ ਭਾਰਤ, ਪਾਕਿਸਤਾਨ ਦੇ ਬਾਰਡਰ ਖੋਲੇ ਜਾਣ, ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰੀ ਜਾਵੇ, 60 ਸਾਲ ਦੀ ਉਮਰ ਤੋਂ ਵੱਧ ਉਮਰ ਦੇ ਕਿਸਾਨ-ਮਜ਼ਦੂਰ ਦੇ ਮਰਦ-ਔਰਤ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ। Farmers

Dharna: ਕਿਸਾਨ ਜਥੇਬੰਦੀਆਂ ਵੱਲੋਂ ਨੌਜਵਾਨ ਦੀ ਕੁੱਟਮਾਰ ਦੇ ਵਿਰੋਧ ’ਚ ਥਾਣੇ ਅੱਗੇ ਧਰਨਾ
(ਭੂਸ਼ਨ ਸਿੰਗਲਾ) ਪਾਤੜਾਂ। Dharna: ਸਦਰ ਥਾਣਾ ਪਾਤੜਾਂ ਦੇ ਐੱਸਐੱਚਓ ਵੱਲੋਂ ਨੌਜਵਾਨ ਦੀ ਕੀਤੀ ‘ਨਜਾਇਜ਼ ਕੁੱਟਮਾਰ’ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਡੀਐੱਸਪੀ ਦਫਤਰ ਅਤੇ ਥਾਣੇ ਦੇ ਗੇਟ ਦੇ ਬਾਹਰ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ । ਇਸ ਧਰਨੇ ਦੀ ਅਗਵਾਈ ਕਰ ਰਹੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਹਰਭਜਨ ਸਿੰਘ ਬੂਟਰ ਅਤੇ ਸੂਬਾ ਉਪ ਪ੍ਰਧਾਨ ਚਰਨਜੀਤ ਕੌਰ ਧੂੜੀਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡ ਦੁਤਾਲ ਦੇ ਇੱਕ ਕਿਸਾਨ ਸਿਕੰਦਰ ਸਿੰਘ, ਜੋ ਪਿੰਡ ਦੁਤਲ ਦੇ ਦੋ ਧਿਰਾਂ ਵਿਚਕਾਰ ਹੋਏ ਆਪਸੀ ਲੜਾਈ-ਝਗੜੇ ਨੂੰ ਪੰਚਾਇਤ ਦੇ ਨਾਲ ਮਿਲ ਕੇ ਸਲਝਾਉਣਾ ਚਾਹੁੰਦਾ ਸੀ ਪਰ ਥਾਣੇ ਦੇ ਐੱਸਐਚਓ ਯਸਪਾਲ ਸ਼ਰਮਾ ਨੇ ਉਸ ਨੌਜਵਾਨ ਦੀ ਕੋਈ ਨਾ ਸੁਣੀ।

ਉਲਟਾ ਸਿਕੰਦਰ ਸਿੰਘ ਦੀ ਬੇਰਹਿਮੀ ਦੇ ਨਾਲ ਨਜਾਇਜ਼ ਕੁੱਟਮਾਰ ਕੀਤੀ, ਜੋ ਸਰੇਆਮ ਪੰਜਾਬ ਪੁਲਿਸ ਦੀ ਧੱਕੇਸ਼ਾਹੀ ਹੈ। ਉਨ੍ਹਾਂ ਕਿਹਾ ਕਿ ਇਹ ਧੱਕਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਤੱਕ ਐੱਸਐੱਚਓ ਪਾਤੜਾਂ ਦੇ ਖਿਲਾਫ ਸਖਤ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ।

ਇਹ ਵੀ ਪੜ੍ਹੋ: ਸੋਨੇ ਚਾਂਦੀ ਦੀ ਦੁਕਾਨ ਤੋਂ ਠੱਗੀ ਮਾਰਦੀ ਔਰਤ ਕਾਬੂ

ਇਸ ਮੌਕੇ ਧਰਨੇ ਵਿੱਚ, ਜਿੱਥੇ ਆਮ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਉੱਥੇ ਮਜ਼ਦੂਰ ਜਥੇਬੰਦੀ ਨੇ ਵੀ ਇਸ ਸੰਘਰਸ਼ ਦਾ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਉਪਰੰਤ ਇਸ ਨੂੰ ਦੇਖਦੇ ਹੋਏ ਡੀਐੱਸਪੀ ਪਾਤੜਾਂ ਦਲਜੀਤ ਸਿੰਘ ਵਿਰਕ ਨੇ ਧਰਨੇ ਵਿੱਚ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲ ਕੀਤੀ ਅਤੇ ਕਿਹਾ ਕਿ ਸਦਰ ਥਾਣਾ ਦੇ ਐੱਸਐੱਚਓ ’ਤੇ ਜੋ ਦੋਸ਼ ਲੱਗੇ ਹਨ ਉਸ ਸਬੰਧੀ ਉਨ੍ਹਾਂ ਐੱਸਐਸਪੀ ਅਤੇ ਡੀਆਈਜੀ ਨੂੰ ਲਿਖ ਕੇ ਭੇਜ ਦਿੱਤਾ ਹੈ ਜਿਸ ’ਤੇ ਬਣਦੀ ਕਾਰਵਾਈ ਹੋਵੇਗੀ। ਕਿਸਾਨ ਜਥੇਬੰਦੀਆਂ ਨੂੰ ਡੀਐੱਸਪੀ ਪਾਤੜਾਂ ਦੇ ਇਨਸਾਫ ਦਾ ਭਰੋਸਾ ਦੇਣ ’ਤੇ ਧਰਨਾ ਸਮਾਪਤ ਕੀਤਾ ਗਿਆ। Dharna

ਮੋਤੀ ਮਹਿਲ ਦੇ ਅੱਗੇ ਲੱਗੇ ਧਰਨੇ ’ਚ ਸ਼ਹੀਦ ਹੋਏ ਨੌਜਵਾਨ ਸ਼ੁੱਭਕਰਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ
ਮੋਰਚਾ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਫੈਸਲੇ ਤੱਕ ਰਹੇਗਾ ਜਾਰੀ-ਆਗੂ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਹਾਂ ਦਾ ਭਾਜਪਾ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਘਰ ਮੋਤੀ ਮਹਿਲ ਦੇ ਗੇਟ ਅੱਗੇ ਲਗਾਇਆ ਧਰਨਾ ਛੇਵੇਂ ਦਿਨ ਵਿੱਚ ਦਾਖਲ ਕਰ ਗਿਆ। ਮੰਚ ਦਾ ਸੰਚਾਲਨ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਨੂੰ ਸ਼ਰਧਾਂਜਲੀ ਦੇ ਕੇ ਆਰੰਭ ਹੋਇਆ। ਇਸ ਮੌਕੇ ਸੰਬੋਧਨ ਕਰਦਿਆ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਨੇ ਕੱਲ੍ਹ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਹਰਿਆਣਾ ਪੁਲਿਸ ਵੱਲੋਂ ਕੀਤੇ ਗੈਰ-ਮਨੁੱਖੀ ਤਸਦੱਦ ਦੀ ਘੋਰ ਸ਼ਬਦਾਂ ਵਿੱਚ ਨਿੰਦਿਆ ਕੀਤੀ। Farmers Protests

ਉਨ੍ਹਾਂ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੀ ਸੀਮਾ ਵਿੱਚ ਆ ਕੇ ਕਿਸਾਨਾਂ ਨਾਲ ਕੁੱਟਮਾਰ ਤੇ ਟਰੈਕਟਰ-ਟਰਾਲੀਆਂ ਦੇ ਕੀਤੇ ਨੁਕਸਾਨ ਨੂੰ ਸਰਕਾਰ ਦਾ ਬੇਹੱਦ ਨਿੰਦਣਯੋਗ ਕਦਮ ਦੱਸਿਆ। ਇਸ ਮੌਕੇ ਜ਼ਿਲ੍ਹਾ ਸਕੱਤਰ ਸੁੱਖਮਿੰਦਰ ਸਿੰਘ ਬਾਰਨ ਨੇ ਹਰਿਆਣਾ ਤੇ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਕਿਸਾਨਾਂ ਨਾਲ ਕੀਤੀ ਕੁੱਟਮਾਰ ਦੀ ਘੋਰ ਨਿੰਦਿਆ ਕਰਦਿਆਂ, ਸਮੂਹ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਔਰਤਾਂ ਨੂੰ ਪਿੰਡਾਂ ਤੇ ਸ਼ਹਿਰਾਂ ਵਿੱਚ ਤਗੜੇ ਹੋ ਕੇ, ਇਸ ਜ਼ਬਰ ਵਿਰੁੱਧ ਡੱਟਣ ਲਈ ਲਾਮਵੰਦ ਹੋਣ ਲਈ ਆਖਿਆ।

ਇਹ ਵੀ ਪੜ੍ਹੋ: Kisan Morcha : ਦੇਸ਼ ਦੇ ਲੋਕ ਆਪਣੇ ਘਰਾਂ ਤੇ ਦੁਕਾਨਾਂ ‘ਤੇ ਕਾਲੇ ਝੰਡੇ ਲਗਾ ਕੇ ਰੋਸ ਪ੍ਰਗਟ ਕਰਨ : ਸੰਯੁਕਤ ਕਿ…

ਆਗੂਆਂ ਨੇ ਕਿਹਾ ਕਿ ਕਿਸਾਨ ਜਮਹੂਰੀ ਤਰੀਕੇ ਨਾਲ ਸ਼ਾਂਤਮਈ ਢੰਗ ਨਾਲ ਦਿੱਲੀ ਵੱਲ ਕੂਚ ਕਰ ਰਹੇ ਸੀ ਪਰ ਸਰਕਾਰ ਵੱਲੋਂ ਕਿਸਾਨ ਆਗੂਆਂ ਤੇ ਹੋਰ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਤੇ ਗੋਲਾਬਾਰੀ ਕਰਕੇ ਕਿਸਾਨ ਸੰਘਰਸ਼ ਨੂੰ ਕੁੱਚਲਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਜਬਰ ਕੇਵਲ ਨਾਕਿਆਂ ਵੱਲ ਵੱਧਣ ਵਾਲੇ ਕਿਸਾਨਾਂ ’ਤੇ ਹੀ ਨਹੀਂ ਹੋਇਆ ਬਲਕਿ ਕਿਸਾਨਾਂ ਦੀ ਮੱਦਦ ਲਈ ਸਥਾਪਿਤ ਕੀਤੇ ਲੰਗਰਾਂ ਦੇ ਟੈਂਟ, ਜਖਮੀ ਕਿਸਾਨਾਂ ਦਾ ਇਲਾਜ਼ ਕਰਨ ਲਈ ਸਥਾਪਿਤ ਮੈਡੀਕਲ ਸਟਾਲਾਂ ਦਾ ਵੱਡਾ ਨੁਕਸਾਨ ਕਰਕੇ ਖੌਫ਼ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। Farmers Protests

ਕਿਸਾਨ ਆਗੂਆਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਰੋਸ ਭਰਪੂਰ ਭਾਸ਼ਣਬਾਜੀ ਕੀਤੀ ਤੇ ਸਰਕਾਰ ਦੀਆਂ ਵੋਟਾਂ ਤੋਂ ਪਹਿਲਾਂ ਸਮਾਂ ਟਪਾਓ ਤੇ ਟਾਲ ਮਟੋਲ ਦੀ ਨੀਤੀ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਇਸ ਤੋਂ ਇਲਾਵਾ ਬਲਰਾਜ ਜੋਸੀ, ਜਗਮੇਲ ਸਿੰਘ ਗਾਜੇਵਾਸ, ਜਗਦੀਪ ਸਿੰਘ ਛੰਨਾਂ ਜ਼ਿਲ੍ਹਾ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ। ਆਗੂਆਂ ਵੱਲੋਂ ਮੋਰਚਾ ਹਾਲੇ ਚੱਲਣ ਦੀ ਗੱਲ ਆਖੀ ਤੇ ਬਾਕੀ ਸੰਯੁਕਤ ਕਿਸਾਨ ਮੋਰਚੇ ਦੀ ਚੰਡੀਗੜ੍ਹ ਵਿੱਚ ਹੋ ਰਹੀ ਮੀਟਿੰਗ ਦੇ ਫੈਸਲੇ ਮੁਤਾਬਕ ਅਗਲੇ ਸ਼ੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇ। ਇਸ ਮੌਕੇ ਮੁਕਤਸਰ ਜ਼ਿਲ੍ਹੇ ਤੋਂ ਆਗੂ ਬਿਟੂ ਮੱਲਣ, ਬਲਾਕ ਆਗੂ ਹਰਦੀਪ ਸਿੰਘ ਡਰੌਲੀ, ਜਸਵਿੰਦਰ ਸਿੰਘ ਸਾਲੂਵਾਲ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਅਤੇ ਕਿਸਾਨ ਮੌਜ਼ੂਦ ਸਨ। Farmers Protests

ਇਨਸਾਫ ਨਾ ਮਿਲਣ ’ਤੇ ਪੀੜਿਤਾਂ ਨੇ ਥਾਣੇ ਅੱਗੇ ਲਾਸ਼ ਰੱਖ ਕੇ ਦਿੱਤਾ ਧਰਨਾ
ਪੁਲਿਸ ਪ੍ਰਸ਼ਾਸਨ ਨਸ਼ਾ ਰੋਕੂ ਕਮੇਟੀ ਦੇ ਮੁੱਖ ਆਗੂ ਨੂੰ ਮਾਮਲੇ ਵਿੱਚ ਨਾਮਜਦ ਕਰਨ ਤੋਂ ਕਰ ਰਿਹਾ ਸੀ ਇਨਕਾਰ

(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨਸੀਬਪੁਰਾ ਦੇ ਪੀੜਿਤ ਪਰਿਵਾਰ ਨੇ ਟਰੈਕਟਰ ਵਿੱਚ ਮ੍ਰਿਤਕ ਦੀ ਲਾਸ਼ ਰੱਖ ਕੇ ਸੜਕ ਜਾਮ ਕਰਕੇ ਪੁਲਿਸ ਪ੍ਰਸਾਸਨ ਖਿਲਾਫ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ । ਭਾਵੇਂ ਪੁਲਿਸ ਨੇ ਪਹਿਲਾਂ 19 ਸਤੰਬਰ ਨੂੰ ਕੁੱਝ ਲੋਕਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਸੀ ਪਰ ਪੀੜਿਤ ਪਰਿਵਾਰ ਅਨੁਸਾਰ ਨਸ਼ਾ ਰੋਕੂ ਕਮੇਟੀ ਨਾਲ ਹੋਏ ਝਗੜੇ ਦੌਰਾਨ ਮੌਤ ਹੋਣ ਤੋਂ ਬਾਅਦ ਪੁਲਿਸ ਨੇ ਮੁਦੱਈ ਧਿਰ ਨੂੰ ਇਨਸਾਫ ਨਾ ਦੇ ਕੇ ਅਸਲ ਮੁਲਜ਼ਮ ’ਤੇ ਮਾਮਲਾ ਨਹੀਂ ਦਰਜ ਕੀਤਾ ਜਿਸ ਤੋਂ ਭੜਕੇ ਪੀੜਿਤ ਪਰਿਵਾਰ ਨੇ ਪੁਲਿਸ ਖਿਲਾਫ ਧਰਨਾ ਲਾ ਕੇ ਅਸਲ ਮੁਲਜ਼ਮ ਨਸ਼ਾ ਰੋਕੂ ਕਮੇਟੀ ਦੇ ਪ੍ਰਧਾਨ ਨੂੰ ਮਾਮਲੇ ਵਿੱਚ ਨਾਮਜ਼ਦ ਕਰਕੇ ਗਿ੍ਰਫਤਾਰ ਕਰਨ ਦੀ ਮੰਗ ਕਰ ਰਹੀ ਹੈ। (Talwandi Sabo News)

ਇਹ ਵੀ ਪੜ੍ਹੋ : ਆਰਐੱਸਡੀ ਕਾਲਜ ਵੱਲੋਂ ਨੌਕਰੀ ਤੋਂ ਕੱਢੇ ਤਿੰਨ ਪ੍ਰੋਫੈਸਰਾਂ ਨੂੰ ਮਾਣਯੋਗ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

ਮ੍ਰਿਤਕਾ ਦੀ ਨੂੰਹ ਸਿਵਨੀਤ ਕੌਰ ਨੇ ਦੱਸਿਆ ਕਿ ਪਿਛਲੇ ਦਿਨੀਂ ਕੁੱਝ ਲੋਕਾਂ ਨੇ ਉਸਦੇ ਸਹੁਰੇ ਲੀਲਾ ਸਿੰਘ ਪੁੱਤਰ ਹਰਚੰਦ ਸਿੰਘ ਦੀ ਘਰ ਅੰਦਰ ਦਾਖਲ ਹੋ ਕੇ ਕੁੱਟਮਾਰ ਕਰ ਦਿੱਤੀ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੇ ਜ਼ਖਮੀ ਸਹੁਰੇ ਦਾ ਬਹੁਤ ਇਲਾਜ ਕਰਵਾਇਆ ਪਰ ਉਹ ਜ਼ਖਮਾਂ ਦੀ ਤਾਬ ਨਾ ਝੱਲਦਾ ਦਮ ਤੋੜ ਗਿਆ ਜਿਸ ’ਤੇ ਪੁਲਿਸ ਨੇ ਭਾਵੇਂ ਵੱਖ ਵੱਖ ਧਰਾਵਾਂ ਤਹਿਤ ਕਾਲੂ ਤੇ ਕਰਮੂ ਸਮੇਤ ਤਿੰਨ ਅਣਪਛਾਤੇ ਲੋਕਾਂ ’ਤੇ ਮਾਮਲਾ ਦਰਜ ਕਰ ਲਿਆ ਸੀ ਪਰ ਮਾਮਲੇ ਵਿੱਚ ਅਸਲ ਮੁਲਜ਼ਮ ’ਤੇ ਮਾਮਲਾ ਦਰਜ ਨਹੀਂ ਕਰ ਰਹੀ।

ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ

ਉਹਨਾਂ ਇਨਸਾਫ ਲੈਣ ਲਈ ਲਾਸ਼ ਥਾਣੇ ਅੱਗੇ ਰੱਖ ਕੇ ਤਲਵੰਡੀ ਸਾਬੋ ਦੀ ਪੁਲਿਸ ਖਿਲਾਫ ਰੋਸ ਪ੍ਰਦਰਸਨ ਕਰਕੇ ਇਨਸਾਫ ਲੈਣ ਦੀ ਮੰਗ ਕੀਤੀ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ ਉਧਰ ਤਲਵੰਡੀ ਸਾਬੋ ਦੇ ਡੀਐੱਸਪੀ ਰਜੇਸ ਸਨੇਹੀ ਨੇ ਪੀੜਿਤਾਂ ਨੂੰ ਇਨਸਾਫ ਨਾ ਦੇਣ ਸਬੰਧੀ ਕਿਹਾ ਕਿ ਦੋ ਧਿਰਾਂ ਵਿਚਕਾਰ ਹੋਏ ਝਗੜੇ ਵਿੱਚ ਇੱਕ ਵਿਅਕਤੀ ਦੇ ਸੱਟਾਂ ਲੱਗੀਆਂ ਸਨ ਜਿਸ ’ਤੇ ਮਾਮਲਾ ਦਰਜ ਕਰ ਲਿਆ ਸੀ ਤੇ ਹੁਣ ਇੱਕ ਵਿਅਕਤੀ ’ਤੇ ਮੌਤ ਹੋਣ ਕਰਕੇ ਮਾਮਲੇ ਵਿੱਚ ਵਾਧਾ ਕਰਕੇ ਪੀੜਿਤਾਂ ਦੇ ਬਿਆਨ ਲਿਖ ਕੇ ਕਾਰਵਾਈ ਕਰਕੇ ਧਰਨਾ ਉਠਾ ਦਿੱਤਾ ਹੈ ਤੇ ਨਸ਼ਾ ਰੋਕੂ ਕਮੇਟੀ ਪ੍ਰਧਾਨ ਜੱਸਾ ਸਿੰਘ ’ਤੇ ਮਾਮਲਾ ਦਰਜ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।

ਜੁਗਾੜੂ ਮੋਟਰਸਾਈਕਲ ਰੇਹੜੀਆਂ ਬੰਦ ਕਰਵਾਉਣ ਲਈ ਮਿੰਨੀ ਟਰਾਂਸਪੋਰਟ ਸੜਕਾਂ ’ਤੇ ਪੁੱਜੀ, ਅੱਠ ਘੰਟੇ ਦਿੱਤਾ ਧਰਨਾ
ਗ਼ੈਰਕਾਨੂੰਨੀ ਕਾਰੋਬਾਰ ਨੂੰ ਨੱਥ ਪਾਉਣ ਲਈ ਪੁਲਿਸ ਤੇ ਪ੍ਰਸ਼ਾਸਨ ਨਹੀਂ ਦਿਖਾ ਰਿਹਾ ਗੰਭੀਰਤਾ : ਪ੍ਰਧਾਨ ਰਾਜ ਕੁਮਾਰ (Jugadu Motorcycle )

(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਜੁਗਾੜੂ ਮੋਟਰਸਾਈਕਲ ਰੇਹੜੀਆਂ ਨੂੰ ਬੰਦ ਕਰਵਾਉਣ ਲਈ ਸੰਘਰਸ਼ ਕਰ ਰਹੇ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਆਲ ਪੰਜਾਬ ਤੇ ਯੂਨਾਈਟੇਡ ਟਰੇਡ ਯੂਨੀਅਨ ਦੇ ਸੱਦੇ ’ਤੇ ਪਰਮਾਨੰਦ ਬਾਈਪਾਸ ਦੀਨਾਨਗਰ ਵਿਖੇ ਅੱਠ ਘੰਟੇ ਲਈ ਧਰਨਾ ਦਿੱਤਾ ਗਿਆ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਗ਼ੈਰਗਾਨੂੰਨੀ ਢੰਗ ਨਾਲ ਚੱਲ ਰਹੇ ਜੁਗਾੜੂ ਮੋਟਰਸਾਈਕਲ ਰੇਹੜੀਆਂ ਨੂੰ ਸਰਕਾਰ ਤੁਰੰਤ ਬੰਦ ਕਰਵਾਏ ਕਿਉਂਕਿ ਇਸ ਨੂੰ ਬੰਦ ਕਰਵਾਉਣ ਲਈ ਮਾਣਯੋਗ ਅਦਾਲਤ ਵੱਲੋਂ ਵੀ ਆਦੇਸ਼ ਜਾਰੀ ਹੋਏ ਹਨ, ਜਿਨਾਂ ਨੂੰ ਪੰਜਾਬ ਅੰਦਰ ਅਮਲ ਵਿੱਚ ਨਹੀਂ ਲਿਆਂਦਾ ਜਾ ਰਿਹਾ। (Jugadu Motorcycle )

ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਰਾਜਾ ਨੇ ਕਿਹਾ ਕਿ ਬੜੀ ਹੈਰਾਨਗੀ ਦੀ ਗੱਲ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਦੇ ਨੁਮਾਇੰਦੇ ਹਰੇਕ ਗ਼ੈਰਕਾਨੂੰਨੀ ਕੰਮ ਨੂੰ ਬੰਦ ਕਰਵਾਉਣ ਦੇ ਦਾਅਵੇ ਕਰਦੇ ਹਨ ਅਤੇ ਦੂਜੇ ਪਾਸੇ ਪੁਲਿਸ ਤੇ ਪ੍ਰਸ਼ਾਸਨ ਦੀਆਂ ਅੱਖਾਂ ਸਾਹਮਣੇ ਜੁਗਾੜੂ ਮੋਟਰਸਾਈਕਲ ਰੇਹੜੇ ਸ਼ਰੇਆਮ ਟਰਾਂਸਪੋਰਟ ਸਿਸਟਮ ਨੂੰ ਅੰਗੂਠਾ ਦਿਖਾ ਕੇ ਕਾਰੋਬਾਰ ਕਰ ਰਹੇ ਹਨ। ਜਿਨਾਂ ਨੂੰ ਨੱਥ ਪਾਉਣ ਲਈ ਪੁਲਿਸ ਤੇ ਪ੍ਰਸ਼ਾਸਨ ਜ਼ਰਾ ਵੀ ਗੰਭੀਰ ਨਹੀਂ। ਉਨਾਂ ਕਿਹਾ ਕਿ ਅਸੀਂ ਸਰਕਾਰ ਦੇ ਨਿਯਮਾਂ ਮੁਤਾਬਕ ਹਜ਼ਾਰਾਂ ਰੁਪਏ ਟੈਕਸ ਅਦਾ ਕਰਦੇ ਹਾਂ ਜਦਕਿ ਇਹ ਜੁਗਾੜੂ ਮੋਟਰਸਾਈਕਲ ਰੇਹੜੇ ਬਿਨਾਂ ਕਿਸੇ ਪਰਮਿਸ਼ਨ ਅਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਜਿਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ।

ਇਹ ਵੀ ਪੜ੍ਹੋ : ਨੂਹ ਹਿੰਸਾ : ਆਪ ਨੇਤਾ ’ਤੇ ਐੱਫ਼ਆਈਆਰ ਦਰਜ਼, ਬਜਰੰਗ ਦਲ ਵਰਕਰ ਦੇ ਕਤਲ ਦਾ ਦੋਸ਼, ਇੱਕ ਹੋਟਲ ਢਾਹਿਆ

ਉਨਾਂ ਮੀਡੀਆ ਨੂੰ ਤਸਵੀਰਾਂ ਦਿਖਾਉਦਿਆਂ ਕਿਹਾ ਕਿ ਆਖ਼ਿਰ ਕਿਹੜੇ ਨਿਯਮਾਂ ਤਹਿਤ ਇਹ ਲੋਕ ਆਪਣੀਆਂ ਜੁਗਾੜੂ ਰੇਹੜੀਆਂ ’ਤੇ ਕੁਇੰਟਲਾਂ ਦੇ ਹਿਸਾਬ ਨਾਲ ਮਾਲ ਦੀ ਢੋਆ-ਢੁਆਈ ਕਰੀ ਜਾ ਰਹੇ ਹਨ। ਉਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਪਾਸੇ ਸਖ਼ਤੀ ਦਿਖਾਉਣ ਦੀ ਲੋੜ ਹੈ, ਨਹੀਂ ਤਾਂ ਉਹ ਅਗਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਕੇ ਸੜਕਾਂ ’ਤੇ ਉੱਤਰਣ ਲਈ ਮਜਬੂਰ ਹੋਣਗੇ। ਇਸ ਮੌਕੇ ਧਰਨਾ ਦੇਣ ਵਾਲਿਆਂ ’ਚ ਮੀਤ ਪ੍ਰਧਾਨ ਸੁਰਿੰਦਰ ਕਲੌਤਰਾ, ਖਜ਼ਾਨਚੀ ਰਛਪਾਲ ਸਿੰਘ, ਰਾਕੇਸ਼ ਕੁਮਾਰ, ਰਵਿੰਦਰ ਕਾਟਲ, ਹਰਜਿੰਦਰ ਕੁਮਾਰ, ਲਖਵਿੰਦਰ ਸਿੰਘ, ਸੂਰਤ ਸਿੰਘ, ਗੋਸਾ, ਭਿੰਦਾ, ਬਲਜੀਤ ਸਿੰਘ, ਨਰਿੰਦਰ ਪਾਲ, ਵਿਸ਼ਾਲ ਜੋਗੀ ਅਤੇ ਸੁਰਿੰਦਰ ਕੁਮਾਰ ਤੋਂ ਇਲਾਵਾ ਹੋਰ ਡਰਾਈਵਰ ਸ਼ਾਮਲ ਸਨ।

ਕਿਸਾਨਾਂ ਨੇ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਲਾਇਆ ਧਰਨਾ
ਸੜਕ ਦੀ ਮੁਰੰਮਤ ਦਾ ਮਾਮਲਾ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਬਲਾਕ ਅਤੇ ਸੰਗਰੂਰ ਬਲਾਕ ਵੱਲੋਂ ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਸੰਗਰੂਰ ਬਲਾਕ ਦੇ ਪ੍ਰਧਾਨ ਗੋਬਿੰਦਰ ਮੰਗਵਾਲ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਧਰਨਾ (Aman Arora Residence) ਦਿੱਤਾ ਗਿਆ। ਇਹ ਧਰਨਾ ਸੜਕ ਦੀ ਰਿਪੇਅਰ ਨੂੰ ਲੈ ਕੇ ਦਿੱਤਾ ਗਿਆ । ਇਸ ਮੌਕੇ ਆਗੂਆਂ ਨੇ ਦੱਸਿਆ ਪਿੰਡ ਸ਼ੇਰੋ ਤੋਂ ਲੈ ਕੇ ਮਾਡਲ ਟਾਊਨ ਨੂੰ ਜਾਦੀ ਸੜਕ ਤੇ 2-3 ਸਾਲ ਹੋ ਗਏ ਹਨ ਪੱਥਰ ਪਏ ਨੂੰ ਪਰ ਅਜੇ ਤੱਕ ਲੁੱਕ ਨੀ ਪਈ। (Aman Arora Residence)

ਇਹ ਵੀ ਪੜ੍ਹੋ : ਲੁਧਿਆਣਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਤੀਹਰੇ ਕਤਲ ਕਾਂਡ ’ਚ ਗ੍ਰਿਫਤਾਰ ਵਿਅਕਤੀ

ਇਸੇ ਤਰ੍ਹਾਂ ਚੀਮੇ ਤੋਂ ਲਹਿਰਾਂ ਸੜਕ ਦੀ ਹਾਲਤ ਬਹੁਤ ਖਸਤਾ ਹੈ। ਇਸ ਕਰਕੇ ਖਰਾਬ ਸੜਕਾਂ ਕਰਕੇ ਹਾਸਤੇ ਵਾਪਰ ਰਹੇ ਹਨ । ਇਹ ਸੜਕਾਂ ਭਗਵੰਤ ਮਾਨ ਦੇ ਨੇੜੇ ਪਿੰਡ ਦੀਆ ਹਨ। ਆਗੂਆਂ ਨੇ ਮੰਗ ਕੀਤੀ ਕੀ ਫੋਰੀ ਸੜਕਾ ਦੀ ਮੁਰੰਮਤ ਕੀਤੀ ਜਾਵੇ। ਇਸ ਮੌਕੇ ਸੁਨਾਮ ਬਲਾਕ ਦੇ ਆਗੂ ਸੁਖਪਾਲ ਸਿੰਘ ਮਾਣਕ ਕਣਕਵਾਲ, ਗੋਬਿੰਦ ਚੱਠਾ, ਰਣਜੀਤ ਲੋਂਗੋਵਾਲ, ਹੈਪੀ ਸ਼ੇਰੋਂ, ਕਰਮਜੀਤ ਮੰਗਵਾਲ, ਚਮਕੌਰ ਸਿੰਘ, ਜਸਵੀਰ ਕੌਰ ਉਗਰਾਹਾਂ ਸੁਨਾਮ ਬਲਾਕ ਦੀ ਪ੍ਰਧਾਨ ਆਦਿ ਹਾਜ਼ਰ ਸਨ। ਅੱਜ ਦੇ ਧਰਨੇ ਨੂੰ ਦਲਵਾਰਾ ਸਿੰਘ ਛਾਜਲਾ ਜ਼ਿਲਾ ਜਰਨਲ ਸਕੱਤਰ ਨੇ ਵਿਸ਼ੇਸ਼ ਤੌਰ ’ਤੇ ਸੰਬੋਧਨ ਕੀਤਾ।

ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਵੱਲੋਂ ਪਸ਼ੂ ਪਾਲਣ ਦਫਤਰ ਰੋਣੀ ਫਾਰਮ ਅੱਗੇ ਧਰਨਾ
ਠੇਕੇਦਾਰ ਵਿਭਾਗ ਵਿਚਲੇ ਕੱਚੇ ਕਾਮਿਆਂ ਦੀ ਲੁੱਟ ਅਫਸਰਸ਼ਾਹੀ ਦੀ ਮਿਲੀ ਭੁਗਤ ਨਾਲ ਕਰ ਰਹੇ ਨੇ : ਦਰਸ਼ਨ ਲੁਬਾਣਾ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦਫਤਰ ਰੋਣੀ ਫਾਰਮ  (Roni Farm) ਵਿਖੇ ਕੰਟਰੈਕਟ, ਆਊਟ ਸੋਰਸ ਸਮੇਤ ਚੌਥਾ ਦਰਜਾ ਕਰਮਚਾਰੀਆਂ ਨੇ ਵਿਸ਼ਾਲ ਧਰਨਾ ਦੇ ਕੇ ਠੇਕੇਦਾਰੀ ਸਿਸਟਮ ਦੀ ਅਰਥੀ ਸਾੜਕੇ ਰੈਲੀ ਕੀਤੀ। ਇਸ ਦੀ ਅਗਵਾਈ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਤੇ ਪਸ਼ੂ ਪਾਲਣ ਸੂਬਾ ਕਮੇਟੀ ਦੇ ਸੂਬਾ ਪ੍ਰਧਾਨ ਜਗਦੀਸ਼ ਸਿੰਘ ਬਰਨਾਲਾ ਨੇ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਖੇਤਰੀ ਫਾਰਮਾਂ ਵਿੱਚ ਤਕਰੀਬਨ ਸਾਲ 2013 ਤੋਂ ਠੇਕੇਦਾਰੀ ਪ੍ਰਣਾਲੀ ਰਾਹੀਂ ਹਜਾਰਾਂ ਕਰਮੀ ਕੰਟਰੈਕਟ/ ਆਊਟ ਸੋਰਸ ’ਤੇ ਰੱਖੇ ਗਏ ਹਨ ਅਤੇ ਵਿਭਾਗ ਨੇ ਆਪਣੇ ਚਹੇਤੇ ਠੇਕੇਦਾਰਾਂ ਨੂੰ ਪਸ਼ੂ ਫਾਰਮਾਂ ਦਾ ਕੰਮ ਦਿੱਤਾ ਸੀ, (Roni Farm) ਜਿਸ ਵਿੱਚ ‘ਅਮਨ ਸਕਿਊਰਿਟੀ ਤੇ ਡਿਟੈਕਟਿਵ’ ਕੰਪਨੀ ਚੰਡੀਗੜ੍ਹ ਵੀ ਸ਼ਾਮਲ ਹੈ, ਇਹ ਕੰਪਨੀ ਕਰਮੀਆਂ ਦੀ ਲੁੱਟ ਲਗਾਤਾਰ ਕਰ ਰਹੀ ਹੈ ਕੋਈ ਵੀ ਕਰਮੀ 10 ਹਜ਼ਾਰ ਰੁਪਏ ਅਡਵਾਂਸ ਲੈ ਕੇ ਰੱਖਦਾ ਹੈ, ਜਿਸ ਵਿੱਚ ਪਸ਼ੂ ਪਾਲਣ ਵਿਭਾਗ ਦੇ ਉਪਰ ਤੋਂ ਲੈ ਕੇ ਖੇਤਰੀ ਅਧਿਕਾਰੀਆਂ ਦੀ ਮਿਲੀ ਭੁਗਤ ਸ਼ਾਮਲ ਹੈ ਤੇ ਇਹ ਕਰਮੀਆਂ ਦੀ ਸਾਲ 2013 ਤੋਂ ਲੁੱਟ-ਖਸੁੱਟ ਕਰਦੇ ਆ ਰਹੇ ਹਨ। ਇਸ ਮੌਕੇ ਗੌਤਮ ਭਾਰਦਵਾਜ, ਇੰਦਰਪਾਲ ਵਾਲਿਆ, ਜਸਪਾਲ ਸਿੰਘ, ਵਰਿੰਦਰ ਸਿੰਘ, ਰਾਮ ਲਾਲ ਰਾਮਾ, ਜਗਮੋਹਨ ਨੋਲੱਖਾ, ਗੁਰਦਰਸ਼ਨ ਸਿੰਘ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਪਿੰਡ ਵਾਸੀਆਂ ਨੇ ਪਾਤੜਾਂ ਜਾਖਲ ਰੋਡ ’ਤੇ ਲਾਇਆ ਧਰਨਾ
ਪਿੰਡ ਵਾਸੀਆਂ ਦਾ ਰੋਸ ਹੈ ਕਿ ਪੁਲਿਸ ਚੋਰਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ

(ਸੱਚ ਕਹੂੰ ਨਿਊਜ਼) ਸੰਗਰੂਰ। ਸੂਬੇ ’ਚ ਲੁੱਟ-ਖੋਹ ਤੇ ਚੋਰੀਆਂ ਦੇ ਮਾਮਲੇ ਲਗਾਤਰ ਵਧ ਰਹੇ ਹਨ। ਜ਼ਿਲ੍ਹਾ ਸੰਗਰੂਰ ਦੇ ਪਿੰਡ ਬੱਲਰਾਂ ਵਾਸੀਆਂ ਨੇ ਪਿੰਡ ’ਚ ਲਗਾਤਾਰ ਵਾਪਰ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਲੈ ਕੇ ਪਾਤੜਾਂ ਜਾਖਲ ਰੋਡ ਪੁਲਿਸ ਥਾਣਾ ਮੂਣਕ ਮੂਹਰੇ ਧਰਨਾ (Dharna) ਲਾ ਦਿੱਤਾ। ਰੋਡ ਜਾਮ ਹੋਣ ਕਾਰਨ ਵਾਹਨਾਂ ਦੀਆਂ ਲੰਮੀਆਂ ਲੰਮੀਆਂ ਕਤਰਾਂ ਲੱਗ ਗਿਆ ਤੇ ਰੋਡ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ।  ਧਰਨੇ ’ਚ ਵੱਡੀ ਗਿਣਤੀ ’ਚ ਪਿੰਡ ਦੇ ਲੋਕ ਮੌਜ਼ੂਦ ਸਨ। ਧਰਨੇ ਦੌਰਾਨ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤਾ ਤੇ ਚੋਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।  ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ ’ਚ ਲਗਾਤਾਰ ਚੋਰੀਆਂ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਤੇ ਰੋਜ਼ਾਨਾ ਨੇੜੇ-ਤੇੜੇ ਪਿੰਡਾਂ ’ਚ ਚੋਰੀਆਂ ਹੋ ਰਹੀਆਂ ਹਨ ਪਰ ਪ੍ਰਸ਼ਾਸਨ ਕੁੰਭ ਕਰਨੀ ਦੀ ਨੀਂਦ ਸੁੱਤਾ ਪਿਆ ਹੈ।

ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਇਲਾਕੇ ’ਚ ਹੋ ਰਹੀਆਂ ਚੋਰੀਆਂ ਨੂੰ ਰੋਕਣ ਤੇ ਸਖਤ ਕਾਰਵਾਈ ਕਰਨ ਲਈ ਇਹ ਧਰਨਾ ਦਿੱਤਾ ਗਿਆ ਹੈ ਤਾਂ ਜੋ ਪ੍ਰਸ਼ਾਸਨ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਠੱਲ ਪਾਵੇ। ਉਹਨਾਂ ਦਾ ਰੋਸ ਹੈ ਕਿ ਪੁਲਿਸ ਚੋਰਾਂ ਖਿਲਾਫ ਸਖਤ ਕਾਰਵਾਈ ਨਹੀਂ ਕਰ ਰਹੀ। ਧਰਨੇ ਕਾਰਨ ਜਾਮ ਲੱਗ ਗਿਆ ਤੇ ਟਰੈਫਿਕ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ :  ਨਰੇਗਾ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਬਹੁਜਨ ਸਮਾਜ ਪਾਰਟੀ ਨੇ ਲਾਇਆ ਧਰਨਾ

ਮੌਕੇ ’ਤੇ ਪੁੱਜੇ ਐਸਐਚਓ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਪੁਲਿਸ ਆਪਣਾ ਕੰਮ ਕਰੇਗੀ ਤੇ ਜੋ ਵੀ ਕੋਈ ਚੋਰੀ ਕਰਦਾ ਫੜ੍ਹਿਆ ਗਿਆ ਤਾਂ ਉਸਦੇ ਖਿਲ਼ਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਧਰਨਾ ਖਤਮ ਕਰ ਦਿੱਤਾ। ਪਿੰਡ ਵਾਸੀਆਂ ਨੇ ਪੁਲਿਸ ਨੂੰ ਸੋਮਵਾਰ ਦਾ ਸਮਾਂ ਦਿੱਤਾ ਹੈ ਕਿ ਚੋਰਾਂ ਵੱਲੋਂ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਪਿੰਡ ਬਹਿਰ ਜੱਛ ’ਚ ਵਿਅਕਤੀ ਦਾ ਕਤਲ, ਲੋਕਾਂ ਨੇ ਲਾਇਆ ਧਰਨਾ
ਪਿੰਡ ਬਹਿਰ ਜੱਛ ’ਚ ਵਿਅਕਤੀ ਦਾ ਕਤਲ, ਲੋਕਾਂ ਨੇ ਲਾਇਆ ਧਰਨਾ

(ਭੂਸਨ ਸਿੰਗਲਾ) ਪਾਤੜਾਂ। ਪਿੰਡ ਬਹਿਰ ਜੱਛ ਵਿਖੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ, ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਤੇ ਲੋਕਾਂ ਵੱਲੋਂ ਕਾਤਲਾਂ ਦੀ ਗ੍ਰਿਫ਼ਤਾਰੀ ਸਬੰਧੀ ਸ਼ਹਿਰ ਦੇ ਭਗਤ ਸਿੰਘ ਚੌਂਕ ’ਚ ਲਾਸ਼ ਨੂੰ ਰੱਖ ਕੇ ਦਿੱਲੀ ਸੰਗਰੂਰ ਕੌਮੀ ਮਾਰਗ ਜਾਮ ਕਰਕੇ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਪਰਿਵਾਰਕ ਮੈਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਆਪਣੇ ਘਰ ਕੰਮ ਕਰ ਰਹੇ ਸੀ ਜਦੋਂ ਰਾਂਝਾ ਰਾਮ ਬਾਹਰੋਂ ਸਮਾਨ ਚੁੱਕਣ ਗਿਆ ਤਾਂ ਮੁਲਜ਼ਮਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਜਿਸ ਨੂੰ ਛੁਡਾਉਣ ਲਈ ਉਸ ਦਾ ਭਰਾ ਜੋਨੀ ਰਾਮ ਗਿਆ ਉਸ ’ਤੇ ਵੀ ਕਿਰਚ ਨਾਲ ਵਾਰ ਕਰ ਦਿੱਤਾ ।

ਰਾਂਝਾ ਰਾਮ ਨੂੰ ਜਦੋਂ ਹਸਪਤਾਲ ਲਿਜਾ ਰਹੇ ਸੀ ਤਾਂ ਉਸ ਨੇ ਰਸਤੇ ’ਚ ਹੀ ਦਮ ਤੋੜ ਦਿੱਤਾ। ਲੰਘੀਆਂ ਪੰਚਾਇਤੀ ਚੋਣਾਂ ਸਮੇਂ ਮਿ੍ਰਤਕ ਦੀ ਮਾਤਾ ਵੱਲੋਂ ਮੁਲਜ਼ਮ ਸੰਜੀਵ ਕੁਮਾਰ ਦੀ ਪਤਨੀ ਖਿਲਾਫ ਚੋਣ ਲੜੀ ਸੀ ਜਿਨ੍ਹਾਂ ਦੀ ਚੋਣਾਂ ਨੂੰ ਲੈ ਕੇ ਆਪਸੀ ਰੰਜਿਸ਼ ਚਲਦੀ ਆ ਰਹੀ ਸੀ ਜੋ ਖੂਨੀ ਜੰਗ ’ਚ ਬਦਲ ਗਈ ।

ਪੁਲਿਸ ਵੱਲੋਂ ਮੁਲਜ਼ਮ ਰਿੰਕੂ ਰਾਮ ਪੁੱਤਰ ਰੁਲਦੂ ਰਾਮ, ਗੁਰਜੀਤ ਰਾਮ ਪੁੱਤਰ ਡੋਗਰ ਰਾਮ, ਡੋਗਰ ਰਾਮ ਪੁੱਤਰ ਜੋਗਿੰਦਰ ਰਾਮ, ਸੰਜੀਵ ਕੁਮਾਰ ਪੁੱਤਰ ਦਿਆਲਾ ਰਾਮ, ਰਵੀ ਰਾਮ ਪੁੱਤਰ ਬਲਵੀਰ, ਰਾਜ ਕੁਮਾਰ ਪੁੱਤਰ ਜੋਗਿੰਦਰ ਰਾਮ ,ਹਰੀਸ਼ ਕੁਮਾਰ ਪੁੱਤਰ ਲਛਮਣ ਰਾਮ ਵਾਸੀਅਨ ਬਹਿਰ ਜੱਛ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਡੀਐੱਸਪੀ ਪਾਤੜਾਂ ਗੁਰਦੀਪ ਸਿੰਘ ਦਿਓਲ ਦਾ ਕਹਿਣਾ ਹੈ ਕਿ ਮੁਦੱਈ ਧਿਰ ਵਾਲੇ ਮਾਮਲੇ ’ਚ ਕੁਝ ਹੋਰ ਵਿਅਕਤੀਆਂ ਨੂੰ ਨਾਮਜਦ ਕਰਵਾਉਣਾ ਚਾਹੁੰਦੇ ਹਨ ਜਿਸ ਵਾਸਤੇ ਲਿਖਾ-ਪੜ੍ਹੀ ਚੱਲ ਰਹੀ ਹੈ ਮੁਲਜ਼ਮਾਂ ’ਚੋਂ ਇੱਕ ਵਿਅਕਤੀ ਦੀ ਗਿ੍ਰਫ਼ਤਾਰੀ ਹੋ ਚੁੱਕੀ ਹੈ ਅਤੇ ਬਾਕੀਆਂ ਨੂੰ ਵੀ ਜਲਦ ਹੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਆਂਗਣਵਾੜੀ ਯੂਨੀਅਨ ਨੇ ਸਰਕਾਰ ਖਿਲਾਫ ਕੀਤਾ ਰੋਸ਼ ਮਾਰਚ
ਜੇਲ੍ਹ ਭਰੋ ਅੰਦੋਲਨ ਤਹਿਤ ਗ੍ਰਿਫ਼ਤਾਰ ਹੋਈਆਂ ਸੈਂਕੜੇ ਵਰਕਰਾਂ ਤੇ ਹੈਲਪਰਾਂ

ਜਿਲ੍ਹਾ ਪ੍ਰਬੰਧਕੀ ਗੇਟ ਅੰਦਰ ਦਾਖਲ ਹੋਣ ਨੂੰ ਲੈ ਕੇ ਪੁਲਿਸ ਨਾਲ ਹੋਈ ਧੱਕਾ ਮੁੱਕੀ

ਫ਼ਤਹਿਗੜ੍ਹ ਸਾਹਿਬ, (ਅਨਿਲ ਲੁਟਾਵਾ) | ਆਂਗਣਵਾੜੀ ਮੁਲਾਜ਼ਮ ਯੂਨੀਅਨ (Anganwadi Union) ਫਤਿਹਗੜ ਸਾਹਿਬ ਦੀਆਂ ਸੈਂਕੜੇ ਵਰਕਰਾਂ ਅਤੇ ਹੈਲਪਰਾਂ ਨੇ ਅੱਜ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿੱਚ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਤੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਮੂੰਹ ‘ਤੇ ਕਾਲੀਆਂ ਪੱਟੀਆਂ ਬੰਨ ਕੇ ਜੇਲ੍ਹ ਭਰੋ ਅੰਦੋਲਨ ਤਹਿਤ ਬਰਸਾਤ ਵਿੱਚ ਰੋਸ਼ ਮਾਰਚ ਕੀਤਾ। ਜਦੋਂ ਆਂਗਣਵਾੜੀ ਵਰਕਰਾਂ ਜਿਲ੍ਹਾ ਪ੍ਰਬੰਧਕੀ ਕੰਪਲੈਂਕਸ ਅੱਗੇ ਪਹੁੰਚੀਆਂ ਤਾਂ ਉਨ੍ਹਾ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਕੋਲ ਬੱਸਾਂ ਦੀ ਘਾਟ ਸੀ, ਜਿਸ ਕਾਰਨ ਉਨ੍ਹਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਜਿਲ੍ਹ ਪ੍ਰਬੰਧਕੀ ਕੰਪਲੈਕਸ ਅੰਦਰ ਦਾਖਲ ਹੋਣਾ ਚਾਹਿਆ, ਪਰ ਪੁਲਿਸ ਨੇ ਉਨ੍ਹਾ ਨੂੰ ਰੋਕਿਆ। ਇਸ ਮੌਕੇ ਪੁਲਸ ਨਾਲ ਆਂਗਣਵਾੜੀ ਵਰਕਰਾਂ ਦੀ ਧੱਕਾ ਮੁੱਕੀ ਹੋਈ।

ਇਸ ਮੌਕੇ ਪੀ. ਏ. ਟੂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਡੀ. ਐਸ. ਪੀ. ਜਾਂਚ ਜਸਵਿੰਦਰ ਸਿੰਘ ਟਿਵਾਣਾ ਵੀ ਪਹੁੰਚ ਗਏ। ਉਸੇ ਸਮੇਂ ਬੱਸਾਂ ਹੋਰ ਮੰਗਵਾ ਕੇ 8 ਬੱਸਾਂ ਵਿਚ ਭਰ ਕੇ ਆਂਗਣਵਾੜੀ ਵਰਕਰਾਂ ਨੂੰ ਪੁਲਿਸ ਲੈ ਗਈ।

ਹਰਜੀਤ ਕੌਰ ਪੰਜੋਲਾ ਨੇ ਪੁਲਿਸ ਦੇ ਰਵੱਈਏ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਉਹ ਪਹਿਲਾਂ ਹੀ ਜਿਲ੍ਹਾ ਪ੍ਰਸ਼ਾਸਨ ਨੂੰ ਬੀਤੀ 20 ਫਰਵਰੀ ਨੂੰ ਮੰਗ ਪੱਤਰ ਦੇ ਕੇ ਗਏ ਸਨ ਕਿ ਉਹ 6 ਮਾਰਚ ਨੂੰ ਜੇਲ੍ਹ ਭਰੋ ਅੰਦੋਲਨ ਤਹਿਤ ਗ੍ਰਿਫ਼ਤਾਰੀ ਦੇਣਗੀਆਂ, ਪਰ ਪੁਲਿਸ ਵੱਲੋਂ ਫਿਰ ਵੀ ਉਚਿੱਤ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਆਂਗਣਵਾੜੀ ਵਰਕਰਾਂ ਨਾਲ ਧੱਕਾ-ਮੱਕੀ ਕੀਤੀ ਗਈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਆਈ. ਸੀ. ਡੀ. ਅੱੈਸ. ਸਕੀਮ ਤਹਿਤ ਵਡਮੁੱਲੀਆਂ ਸੇਵਾਵਾਂ ਲੋਕਾ ਤੱਕ ਪਹੁੰਚਾਉਂਦੀਆਂ ਹਨ।

ਇਸ ਮੌਕੇ ਗੁਰਮੀਤ ਕੌਰ ਚੁੰਨੀ, ਗੁਰਮੀਤ ਕੌਰ ਰੁੜਕੀ, ਪਰਮਜੀਤ ਕੌਰ, ਬਲਵਿੰਦਰ ਕੌਰ, ਪਰਮੇਸ਼ਰੀ ਦੇਵੀ, ਕੁਲਵੰਤ ਕੌਰ, ਹਰਜੀਤ ਕੌਰ ਚੋਰਵਾਲਾ, ਸੁਰਜੀਤ ਕੌਰ, ਦਲਵੀਰ ਕੌਰ, ਭੁਪਿੰਦਰ ਕੌਰ, ਦਵਿੰਦਰ ਕੋਰ, ਇੰਦਰਪਾਲ ਕੌਰ, ਭੁਪਿੰਦਰ ਕੌਰ ਅਮਲੋਹ ਅਤੇ ਹੋਰ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Akali Dal ਵੱਲੋਂ 15 ਰੋਸ ਧਰਨਿਆਂ ਦੀਆਂ ਤਾਰੀਕਾਂ ਦਾ ਐਲਾਨ
Akali Dal ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਵਿਧਾਇਕਾਂ ਤੇ ਹਲਕਾ ਸੇਵਾਦਾਰਾਂ ਨਾਲ ਮੀਟਿੰਗ

ਚੰਡੀਗੜ,  ਸ਼੍ਰੋਮਣੀ ਅਕਾਲੀ ਦਲ ( Akali Dal) ਨੇ ਆਪਣਾ ਪਾਰਟੀ ਜਥੇਬੰਦਕ ਢਾਂਚਾ ਇਸ ਮਹੀਨੇ ਵਿਚ ਮੁਕੰਮਲ ਕਰਨ ਨੀਤੀਆਂ ਤੇ ਪ੍ਰੋਗਰਾਮਾਂ ਦੇ ਖਿਲਾਫ ਬਾਕੀ ਰਹਿੰਦੇ 15 ਜ਼ਿਲਿਆਂ ਵਿਚ ਰੋਸ ਧਰਨਿਆਂ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ।

ਇਸ ਬਾਬਤ ਫੈਸਲਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਵਿਧਾਇਕਾਂ, ਹਲਕਾ ਸੇਵਾਦਾਰਾਂ, ਜ਼ਿਲਾ ਪ੍ਰਧਾਨਾਂ ਤੇ ਹੋਰ ਸੀਨੀਅਰ ਅਹੁਦੇਦਾਰਾਂ ਨਾਲ ਮੀਟਿੰਗ ਵਿਚ ਲਿਆ ਗਿਆ।

ਮੀਟਿੰਗ ਦੇ ਵੇਰਵੇ ਦੱਸਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੰਮ੍ਰਿਤਸਰ ਵਿਚ 13 ਫਰਵਰੀ, ਫਿਰੋਜ਼ਪੁਰ ਵਿਚ 25 ਫਰਵਰੀ, ਬਠਿੰਡਾ ਵਿਚ 29 ਫਰਵਰੀ, ਤਰਨਤਾਰਨ ਵਿਚ 4 ਮਾਰਚ, ਮਾਨਸਾ ਵਿਚ 7 ਮਾਰਚ, ਆਨੰਦਪੁਰ ਸਾਹਿਬ ਹੋਲਾ ਮਹੱਲਾ ਕਾਨਫਰੰਸ 9 ਮਾਰਚ ਨੂੰ, ਫਾਜ਼ਿਲਕਾ ਵਿਚ ਧਰਨਾ 10 ਮਾਰਚ, ਹੁਸ਼ਿਆਰਪੁਰ ਵਿਚ 14 ਮਾਰਚ, ਲੁਧਿਆਣਾ ਵਿਚ 15, ਕਪੂਰਥਲਾ ਵਿਚ 18, ਫਤਿਹਗੜ ਸਾਹਿਬ ਵਿਚ 21, ਨਵਾਂਸ਼ਹਿਰ ਵਿਚ 23, ਪਠਾਨਕੋਟ ਵਿਚ 28, ਜਲੰਧਰ ਵਿਖੇ 29 ਮਾਰਚ, ਗੁਰਦਾਸਪੁਰ ਵਿਚ 4 ਅਪ੍ਰੈਲ ਅਤੇ ਮੁਹਾਲੀ ਵਿਚ 11 ਅਪ੍ਰੈਲ ਨੂੰ ਜ਼ਿਲਾ ਪੱਧਰੀ ਰੋਸ ਧਰਨੇ ਦਿੱਤੇ ਜਾਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।