Room - Sach Kahoon Punjabi
ਚੇਅਰਮੈਨ ਐਨ.ਕੇ. ਸਿੰਘ ਤਾਜ ਹੋਟਲ ‘ਚ ਠਹਿਰੇ 2 ਦਿਨ, ਸਿਰਫ਼ ਕਮਰੇ ਦਾ ਕਿਰਾਇਆ ਪਿਆ 2 ਲੱਖ 31 ਹਜ਼ਾਰ 460
ਪੈਸੇ ਬਚਾਉਣ ਚਲੀ ਸਰਕਾਰ ਹੋਈ ਲੁੱਟ ਦਾ ਸ਼ਿਕਾਰ, ਪੰਦਰਵੇਂ ਵਿੱਤ ਕਮਿਸ਼ਨ ਦੀ ਆਓ-ਭਗਤ ‘ਤੇ ਖਰਚ ਹੋਏ 27 ਲੱਖ 38 ਹਜ਼ਾਰ
ਤਾਜ ਹੋਟਲ ਵਲੋਂ ਦਿੱਤੇ ਗਏ ਬਿਲਾ ਵਿੱਚ 1 ਲੱਖ 28 ਹਜ਼ਾਰ 436 ਦਾ ਨਹੀਂ ਦਿੱਤਾ ਗਿਆ ਵੇਰਵਾ, ਸਰਕਾਰ ਨੇ ਕਰ ਦਿੱਤੀ ਅਦਾਇਗੀ
ਚੰਡੀਗੜ, (ਅਸ਼ਵਨੀ ਚਾਵਲਾ)। ਖਾਲੀ ਖਜਾਨੇ ਨੂੰ ਬਚਾਉਣ ਵਿੱਚ ਲਗੀ ਪੰਜਾਬ ਸਰਕਾਰ ਨੂੰ ਪੰਦਰਵੇਂ ਵਿੱਤ ਕਮਿਸ਼ਨ (Finance Commission) ਦੀ ਪੰਜਾਬ ਫੇਰੀ ਦੌਰਾਨ ਰੱਜ ਕੇ ਲੁੱਟ ਦਾ ਸ਼ਿਕਾਰ ਹੋ ਗਈ ਹੈ। ਤਾਜ਼ ਹੋਟਲ ਵਿੱਚ ਠਹਿਰੇ ਕਮਿਸ਼ਨ ਦੇ ਅਧਿਕਾਰੀਆਂ ਦੀ ਆਓ-ਭਗਤ ‘ਤੇ ਜਿੱਥੇ ਪੰਜਾਬ ਸਰਕਾਰ ਨੇ 27 ਲੱਖ 38 ਹਜ਼ਾਰ 698 ਰੁਪਏ ਖ਼ਰਚ ਕਰ ਦਿੱਤੇ, ਉਥੇ ਹੀ ਇਸ ਕਮਿਸ਼ਨ ਦੇ ਮੁੱਖ ਅਧਿਕਾਰੀ ਐਨ.ਕੇ. ਸਿੰਘ ਜਿਹੜੇ ਕਮਰੇ ਵਿੱਚ ਠਹਿਰੇ ਉਸ ਕਮਰੇ ਦਾ ਕਿਰਾਇਆ 1 ਲੱਖ 15 ਹਜ਼ਾਰ 730 ਰੁਪਏ ਰੋਜ਼ਾਨਾ ਦਾ ਲਿਆ ਗਿਆ ਹੈ ਅਤੇ 2 ਦਿਨ ਲਈ ਸਰਕਾਰ ਤੋਂ 2 ਲੱਖ 31 ਹਜ਼ਾਰ 460 ਰੁਪਏ ਚਾਰਜ ਕਰ ਲਏ ਗਏ ਹਨ।
ਜਦੋਂ ਕਿ ਤਾਜ ਹੋਟਲ ਚੰਡੀਗੜ ਵਿਖੇ ਸਭ ਤੋਂ ਮਹਿੰਗੇ ਪ੍ਰੈਜੀਡੈਂਸੀਅਲ ਸੂਟ 37 ਹਜ਼ਾਰ ਤੋਂ ਜਿਆਦਾ ਦਾ ਕਿਰਾਇਆ ਹੀ ਨਹੀਂ ਹੈ, ਸਗੋਂ ਜਿਆਦਾ ਗਿਣਤੀ ਵਿੱਚ ਕਮਰੇ ਅਤੇ ਹੋਟਲ ਵਿੱਚ ਸਮਾਗਮ ਦੀ ਬੁਕਿੰਗ ਕਰਵਾਉਣ ਮੌਕੇ ਇਸ ਰੇਟ ਵਿੱਚ ਵੀ 20 ਫੀਸਦੀ ਤੱਕ ਦੀ ਛੋਟ ਦਿੱਤੀ ਜਾਂਦੀ ਹੈ ਪਰ ਪੰਜਾਬ ਸਰਕਾਰ ਵਲੋਂ ਅਦਾਇਗੀ ਕੀਤੇ ਗਏ ਆਪਣੇ ਆਪ ਵਿੱਚ ਹੀ ਸੁਆਲ਼ੀਆ ਨਿਸ਼ਾਨ ਲਗਾ ਰਹੇ ਹਨ ਕਿ ਸਿਰਫ਼ 2 ਦਿਨ ਦੇ ਪ੍ਰੋਗਰਾਮ ‘ਤੇ ਜਿਥੇ 27 ਲੱਖ ਰੁਪਏ ਦਾ ਖ਼ਰਚ ਕਰ ਦਿੱਤਾ ਗਿਆ ਹੈ ਤੇ ਉਥੇ ਹੀ 37 ਹਜ਼ਾਰ ਰੁਪਏ ਵਾਲੇ ਕਮਰੇ ਦੇ ਕਮਰੇ ਦਾ ਕਿਰਾਇਆ ਵੀ ਕਾਫ਼ੀ ਜਿਆਦਾ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੰਦਰਵੇਂ ਵਿੱਤ ਕਮਿਸ਼ਨ ਵਲੋਂ ਪੰਜਾਬ ਵਿੱਚ ਪਿਛਲੇ ਸਾਲ 29 ਅਤੇ 30 ਜਨਵਰੀ ਨੂੰ ਪੰਜਾਬ ਦਾ ਦੌਰਾ ਕਰਦੇ ਹੋਏ ਵੱਡੇ ਪੱਧਰ ‘ਤੇ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਪੰਦਰਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਐਨ. ਸਿੰਘ ਆਪਣੇ 6 ਸੀਨੀਅਰ ਮੈਂਬਰਾਂ ਨਾਲ ਇਥੇ ਹੀ ਪੁੱਜੇ ਸਨ, ਜਿਨਾਂ ਦੇ ਰਹਿਣ ਲਈ ਚੰਡੀਗੜ੍ਹ ਵਿਖੇ ਤਾਜ ਹੋਟਲ ‘ਚ ਬੁਕਿੰਗ ਕੀਤੀ ਗਈ ਸੀ। ਤਾਜ ਹੋਟਲ ਵਿਖੇ ਪੰਦਰਵੇਂ ਵਿੱਤ ਕਮਿਸ਼ਨ ਵਲੋਂ 2 ਦਿਨ ਤੱਕ ਮੀਟਿੰਗਾਂ ਕਰਨ ਦੇ ਨਾਲ ਹੀ ਇਸੇ ਹੋਟਲ ਵਿੱਚ ਹੀ ਦੋ ਦਿਨ ਲਈ ਠਹਿਰੇ ਸਨ।
ਪੰਦਰਵੇਂ ਵਿੱਤ ਕਮਿਸ਼ਨ ਤੋਂ ਜ਼ਿਆਦਾ ਤੋਂ ਜਿਆਦਾ ਫੰਡ ਲੈਣ ਲਈ ਪੰਜਾਬ ਸਰਕਾਰ ਨੇ ਇਨਾਂ ਦੀ ਆਓ-ਭਗਤ ਲਈ ਕੋਈ ਵੀ ਕਸਰ ਨਹੀਂ ਛੱਡੀ ਪਰ ਇਸ ਦੌਰਾਨ ਹੀ ਪੰਜਾਬ ਸਰਕਾਰ ਲੁੱਟ ਦਾ ਵੀ ਸ਼ਿਕਾਰ ਹੋ ਗਈ ਹੈ, ਜਿਥੇ ਕਿ ਤਾਜ ਹੋਟਲ ਵਲੋਂ ਦਿੱਤੇ ਗਏ ਬਿਲ ਦੀ ਅਦਾਇਗੀ ‘ਤੇ ਕਾਫ਼ੀ ਜਿਆਦਾ ਸੁਆਲ਼ੀਆ ਨਿਸ਼ਾਨ ਲਗ ਰਹੇ ਹਨ।
ਤਾਜ ਹੋਟਲ ਵਿੱਚ ਪੰਦਰਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਐਨ. ਕੇ. ਸਿੰਘ 29 ਅਤੇ 30 ਜਨਵਰੀ ਦੀ ਰਾਤ ਲਈ ਕਮਰੇ ਦੀ ਬੁਕਿੰਗ ਕੀਤੀ ਗਈ। ਤਾਜ ਹੋਟਲ ਵਲੋਂ ਇਨਾਂ ਦੋ ਦਿਨ ਦੇ ਕਿਰਾਏ ਵਜੋਂ ਹੀ 2 ਲੱਖ 31 ਹਜ਼ਾਰ 460 ਰੁਪਏ ਵਸੂਲੇ ਗਏ ਹਨ, ਜਿਸ ਵਿੱਚ 98 ਹਜ਼ਾਰ 500 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ 1 ਲੱਖ 97 ਹਜ਼ਾਰ ਕਿਰਾਇਆ ਅਤੇ 17 ਹਜ਼ਾਰ 270 ਰੁਪਏ ਦੇ ਹਿਸਾਬ ਨਾਲ ਦੋ ਦਿਨ ਦੀ ਜੀਐਸਟੀ 34 ਹਜ਼ਾਰ 460 ਰੁਪਏ ਚਾਰਜ ਕੀਤੀ ਗਈ ਹੈ। ਇਥੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਤਾਜ ਹੋਟਲ ਵਿਖੇ ਸਭ ਤੋਂ ਮਹਿੰਗਾ ਕਮਰਾ ਪ੍ਰੈਜੀਡੈਂਸੀਅਲ ਸੂਟ ਹੈ, ਜਿਸ ਦਾ ਆਮ ਜਨਤਾ ਤੋਂ ਹੀ ਕਿਰਾਇਆ 37 ਹਜ਼ਾਰ ਰੁਪਏ ਲਿਆ ਜਾ ਰਿਹਾ ਹੈ, ਜਿਸ ‘ਤੇ ਕਈ ਵਾਰੀ 20 ਫੀਸਦੀ ਦਾ ਤੱਕ ਡਿਸਕਾਊਂਟ ਵੀ ਮਿਲ ਜਾਂਦਾ ਹੈ।
ਮੈਂਬਰਾਂ ਦੇ ਕਮਰੇ ਦਾ ਕਿਰਾਇਆ ਸਿਰਫ਼ 13 ਹਜ਼ਾਰ ਰੁਪਏ
ਇਥੇ ਹੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਚੇਅਰਮੈਨ ਐਨ. ਕੇ. ਸਿੰਘ ਨਾਲ ਆਏ ਪੰਦਰਵੇਂ ਵਿੱਤ ਕਮਿਸ਼ਨ ਦੇ 6 ਮੈਂਬਰਾਂ ਨੂੰ ਵੀ ਤਾਜ ਹੋਟਲ ਵਿੱਚ ਚੰਗੇ ਕਮਰੇ ਵਿੱਚ ਠਹਿਰਾਇਆ ਗਿਆ ਸੀ ਪਰ ਉਨਾਂ ਦੇ ਕਮਰੇ ਦਾ ਕਿਰਾਇਆ ਸਿਰਫ਼ 13 ਹਜ਼ਾਰ ਹੀ ਚਾਰਜ ਕੀਤਾ ਗਿਆ ਹੈ। ਜਿਹੜਾ ਕਿ ਚੇਅਰਮੈਨ ਐਨ. ਕੇ. ਸ਼ਰਮਾ ਦੇ ਕਮਰੇ ਦੇ ਕਿਰਾਏ ਤੋਂ ਕਾਫ਼ੀ ਜਿਆਦਾ ਘੱਟ ਹੈ। ਇੱਥੇ। ਹੀ ਉਨਾਂ ਦੇ ਨਾਲ ਆਏ ਉੱਚ ਅਧਿਕਾਰੀਆਂ ਨੂੰ ਜਿਹੜੇ ਕਮਰੇ ਵਿੱਚ ਠਹਿਰਾਇਆ ਗਿਆ, ਉਨਾਂ ਕਮਰੇ ਦਾ ਕਿਰਾਇਆ ਸਿਰਫ਼ 8 ਹਜ਼ਾਰ ਰੁਪਏ ਪ੍ਰਤੀ ਦਿਨ ਦਾ ਖ਼ਰਚ ਆਇਆ ਹੈ।
ਕਿੰਨਾ ਆਇਆ ਕਿਸ ਚੀਜ਼ ‘ਤੇ ਖ਼ਰਚ ?
ਕਿਸਮ                                                   ਖ਼ਰਚ
ਕਮਰੇ ‘ਤੇ ਖ਼ਰਚ                               8 ਲੱਖ 42 ਹਜ਼ਾਰ 426 ਰੁਪਏ
2 ਦਿਨ ਖਾਣੇ ਅਤੇ ਮੀਟਿੰਗ ਖਰਚ         18 ਲੱਖ 96 ਹਜ਼ਾਰ 272 ਰੁਪਏ
ਕੁਲ ਖ਼ਰਚ                                       27 ਲੱਖ 38 ਹਜ਼ਾਰ 698 ਰੁਪਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਮਰਾ ਨੰਬਰ 216
ਉਸ ਦੀਆਂ ਅੱਖਾਂ ਦੀਆਂ ਘਰਾਲਾਂ ਦੱਸਦੀਆਂ ਸਨ ਕਿ ਅੱਜ ਉਸ ਨੂੰ ਪਹਿਲੀ ਵਾਰ ਆਪਣੀਆਂ ਗਲਤੀਆਂ ਦਾ ਗਹਿਰਾ ਪਛਤਾਵਾ ਹੋ ਰਿਹਾ ਸੀ ਉਹ ਮਨ ਹੀ ਮਨ ਇਹ ਸੋਚ ਰਿਹਾ ਸੀ ਹੁਣ ਉਸ ਨੂੰ ਆਪਣੀ ਪਤਨੀ ਨਾਲ ਕੀਤੀਆਂ ਵਧੀਕੀਆਂ ਇੱਕ-ਇੱਕ ਕਰਕੇ ਯਾਦ ਆ ਰਹੀਆਂ ਸਨ ।
ਅੱਜ ਉਹ ਆਪਣੀ ਨੀਮ ਪਾਗਲ ਹੋਈ ਪਤਨੀ ਦੇ ਅੱਗੇ-ਅੱਗੇ ਦੋਸ਼ੀਆਂ ਵਾਂਗ ਤੁਰਿਆ ਜਾ ਰਿਹਾ ਸੀ ਤੇ ਉਸਦੀ ਪਤਨੀ ਉਸ ਦੇ ਪਿੱਛੇ-ਪਿੱਛੇ ਪਤਾ ਨਹੀਂ ਕੀ ਬੁੜਬੁੜਾਉਂਦੀ ਜਾ ਰਹੀ ਸੀ। ਦਰਅਸਲ ਅੱਜ ਉਹ ਆਪਣੀ ਪਤਨੀ ਨੂੰ ਇਲਾਜ ਲਈ ਇਸ ਵੱਡੇ ਹਸਪਤਾਲ ਦੇ ਮਨੋਰੋਗ ਕੇਂਦਰ ਵਿੱਚ ਲੈ ਕੇ ਆਇਆ ਸੀ  ਹਸਪਤਾਲ ਦੀਆਂ ਪੌੜੀਆਂ ਚੜ੍ਹ ਕੇ ਜਦੋਂ ਉਹ ਦੂਜੀ ਮੰਜ਼ਿਲ ‘ਤੇ ਪਹੁੰਚਿਆ ਤਾਂ ਉਸ ਦਾ ਸਾਹ ਦਮੇ ਦੇ ਮਰੀਜ਼ ਵਾਂਗ ਉੱਖੜਿਆ ਹੋਇਆ ਸੀ ਪਰ ਫਿਰ ਵੀ ਉਸ ਦੇ ਦਿਲ ਨੂੰ ਅੰਦਰੋਂ ਇਹ ਧਰਵਾਸ ਤੇ ਤਸੱਲੀ ਸੀ, ਕਿ ਜਿਵੇਂ ਉਹ ਜ਼ਿੰਦਗੀ ਦੇ ਆਖਰੀ ਪੜਾਅ ਦੇ ਬਾਕੀ ਬਚਦੇ ਸਮੇਂ ਦਾ ਸੁਖ ਭੋਗਣ ਲਈ ਕਿਸੇ ਦਰਗਾਹੀ ਮੰਜਿਲ ‘ਤੇ ਪਹੁੰਚ ਗਿਆ ਹੋਵੇ ਪਰ ਇਸ ਦਰਗਾਹੀ ਮੰਜਿਲ ਦਾ ਖਿਆਲ ਵੀ ਤਾਂ ਉਸ ਦੇ ਆਪਣੇ ਹੀ ਮਨ ਦਾ ਸਿਰਜਿਆ ਹੋਇਆ ਇੱਕ ਭਰਮ ਸੀ। ਜਦੋਂ ਉਸ ਦਾ ਇਹ ਭਰਮ ਤਰੇੜ ਖਾਧੀ ਕੰਧ ਵਾਂਗ ਡਿਗੂੰ-ਡਿਗੂੰ ਕਰਨ ਲੱਗਾ ਤਾਂ ਉਸ ਦੇ ਮੱਥੇ ਉੱਤੇ ਪਸੀਨੇ ਦੀਆਂ ਤਰੇਲੀਆਂ ਆ ਗਈਆਂ ਫਿਰ ਜਦੋਂ ਉਸ ਨੇ ਆਪਣੇ ਤਰੇਲੀਆਂ ਭਰੇ ਮੱਥੇ ‘ਤੇ ਆਪਣਾ ਸੱਜਾ ਹੱਥ  ਫੇਰਿਆ ਤਾਂ ਪਸੀਨੇ ਦੀਆਂ ਬੂੰਦਾਂ ਨਾਲ ਗਿੱਲਾ ਹੋਇਆ ਉਸ ਦਾ ਹੱਥ ਮੱਥੇ ਉੱਤੋਂ ਦੀ ਹੁੰਦਾ ਹੋਇਆ ਉਸ ਦੀ ਦਾੜ੍ਹੀ ਦੇ ਵਾਲਾਂ ਨਾਲ ਵੀ ਖਹਿ ਗਿਆ ।
ਉਸ ਦੀ ਚਿੱਟੀ ਹੋਈ ਦਾੜ੍ਹੀ ਦਾ ਇੱਕ ਵਾਲ ਟੁੱਟ ਕੇ ਉਸਦੇ ਗਿੱਲੇ ਹੱਥ ਨਾਲ ਹੀ ਚਿੰਬੜ ਗਿਆ ਜਦੋਂ ਖੱਬੇ ਹੱਥ ਨਾਲ ਉਸ ਨੇ ਸੱਜੇ ਹੱਥ ‘ਤੇ ਚਿੰਬੜੇ ਦਾੜ੍ਹੀ ਦੇ ਇਸ ਚਿੱਟੇ ਵਾਲ ਨੂੰ ਲਾਹੁਣ ਦਾ ਯਤਨ ਕੀਤਾ ਤਾਂ ਉਸ ਦੀ ਰੂਹ ਧੁਰ ਅੰਦਰ ਤੱਕ ਕੰਬ ਗਈ ਕਿਉਂਕਿ ਕਾਲਿਆਂ ਤੋਂ ਚਿੱਟੇ ਹੋਏ ਵਾਲ ਉਸਦੀ ਜ਼ਿੰਦਗੀ ਦੇ ਸਫਰ ਦਾ ਤੈਅ ਕੀਤਾ ਫਾਸਲਾ ਦੱਸ ਰਹੇ ਸਨ ਜਦੋਂ ਉਸ ਨੇ ਆਪਣੇ ਹੱਥ ਨਾਲ ਚਿੰਬੜੇ ਇਸ ਚਿੱਟੇ ਵਾਲ ਨੂੰ ਗਹੁ ਨਾਲ ਦੇਖਿਆ ਤਾਂ ਉਸ ਨੂੰ ਇੱਕਦਮ ਇਹ ਖਿਆਲ ਆਇਆ ਕਿ ਉਸ ਦੀ ਜ਼ਿੰਦਗੀ ਲੰਮਾ ਪੈਂਡਾ ਤਾਂ ਔਝੜ ਰਾਹਾਂ ‘ਤੇ ਫਿਰਦਿਆਂ ਹੀ ਗੁਜ਼ਰ ਗਿਆ ਹੈ ਇਸ ਤਰ੍ਹਾਂ ਔਝੜ ਰਾਹਾਂ ‘ਤੇ ਬੀਤ ਚੁੱਕੀ ਜ਼ਿੰਦਗੀ ਦੇ ਖਿਆਲਾਂ ਵਿੱਚ ਗੁਆਚਿਆ ਆਖਿਰ ਉਹ ਵੀ ਉਸੇ ਭੀੜ ਵਿੱਚ ਸ਼ਾਮਲ ਹੋ ਗਿਆ, ਜੋ ਦੁੱਖਾਂ ਦੀ ਝੰਬੀ ਹੋਈ ਹਸਪਤਾਲ ਦੀ ਓ. ਪੀ. ਡੀ. ਦੇ ਅੱਗੇ ਆਪਣੀ ਵਾਰੀ ਦੀ ਉਡੀਕ ਵਿੱਚ ਲੰਮੀਆਂ ਕਤਾਰਾਂ ਬੰਨ੍ਹੀ ਖੜ੍ਹੀ ਸੀ ਫਿਰ ਪਤਾ ਨਹੀਂ ਅਚਾਨਕ ਉਸ ਭੀੜ ਵਿੱਚੋਂ ਕੀ ਸ਼ੋਰ-ਸ਼ਰਾਬਾ ਜਿਹਾ ਉੱਠਿਆ ਕਿ ਇੱਕ ਔਰਤ ਦੀਆਂ ਉੱਚੀਆਂ-ਉੱਚੀਆਂ ਚੀਕਾਂ ਭਰੀਆਂ ਅਵਾਜ਼ਾਂ ਆਉਣ ਲੱਗ ਪਈਆਂ  ਇਸ ਤਰ੍ਹਾਂ ਦੀਆਂ ਭਿਆਨਕ ਅਵਾਜ਼ਾਂ ਸੁਣ ਕੇ ਮੇਰਾ ਧਿਆਨ ਇੱਕਦਮ ਉਸ ਪਾਸੇ ਮੁੜ ਗਿਆ ਜਿੱਧਰੋਂ ਇਹ ਅਵਾਜ਼ਾਂ ਆ ਰਹੀਆਂ ਸਨ ਮੈਂ ਆਪਣੀ ਸੀਟ ਤੋਂ ਖੜ੍ਹੇ ਹੋ ਕੇ ਉਸ ਬੰਨੇ ਵੇਖਣ ਦਾ ਯਤਨ ਕਰ ਰਿਹਾ ਸੀ।
ਜਿੱਧਰ ਇਹ ਸ਼ੋਰ-ਸ਼ਰਾਬਾ ਮੱਚਿਆ ਹੋਇਆ ਸੀ ਪਰ ਭਿਅੰਕਰ ਆਵਾਜ਼ਾਂ ਦਾ ਸ਼ੋਰ ਹੋਰ ਵੀ ਉੱਚਾ ਹੁੰਦਾ ਜਾ ਰਿਹਾ ਸੀ ਜਦੋਂ ਮੈਂ ਕੋਲ ਜਾ ਕੇ ਦੇਖਿਆ ਤਾਂ ਓਹੀ ਅਧਖੜ ਆਦਮੀ ਜੋ ਆਪਣੀ ਪਤਨੀ ਨਾਲ ਮੇਰੇ ਕੋਲ ਦੀ ਲੰਘਿਆ ਸੀ ਉਹ ਨੀਵੀਂ ਪਾਈ ਉਸ ਭੀੜ ਵਿੱਚ ਖੜ੍ਹਾ ਸੀ ਤੇ ਸਾਹਮਣਿਓਂ ਉਸਦੀ ਪਤਨੀ ਉਸ ਨੂੰ ਗੰਦੀਆਂ-ਮੰਦੀਆਂ ਗਾਲ੍ਹਾਂ ਦਿੰਦੀ ਹੋਈ ਆਪਣੇ ਦੋਵੇਂ ਹੱਥ ਫੈਲਾ ਕੇ ਉਸ ਨੂੰ ਘੇਰੀਂ ਖੜ੍ਹੀ ਸੀ ਉਸ ਔਰਤ ਦਾ ਚਿਹਰਾ ਤਪੇ ਤੰਦੂਰ ਵਾਂਗ ਲਾਲ ਸੁਰਖ ਹੋ ਚੁੱਕਿਆ ਸੀ ਉਸ ਦੇ ਸਿਰ ਦੇ ਵਾਲਾਂ ਦੀਆਂ ਜਟਾਂ ਬਣੀਆਂ ਲਟੂਰੀਆਂ ਨੇ ਉਸ ਦੀਆਂ ਅੱਖਾਂ ਨੂੰ ਢੱਕਿਆ ਹੋਇਆ  ਪਰ ਉਸ ਦੇ ਸਿਰ ਦੇ ਜਟਾਂ ਬਣੇ ਵਾਲਾਂ ਵਿੱਚੋਂ ਉਸ ਦੀਆਂ ਅੱਖਾਂ ਇਸ ਤਰ੍ਹਾਂ ਚਮਕ ਰਹੀਆਂ ਸਨ ਜਿਵੇਂ ਹਨ੍ਹੇਰੀ ਗੁਫਾ ਵਿੱਚ ਰੌਸ਼ਨੀ ਦੀ ਕਿਰਨ ਪੈਣ ‘ਤੇ ਕਿਸੇ ਭੁੱਖੀ ਬਘਿਆੜੀ ਦੀਆਂ ਅੱਖਾਂ ਚਮਕ ਰਹੀਆਂ ਹੋਣ ਉਸ ਦੇ ਕਮਜੋਰ ਹੋ ਚੁੱਕੇ ਸਰੀਰ ਵਿੱਚੋਂ ਬਘਿਆੜੀ ਦੀ ਦਹਾੜ ਵਰਗੀ ਪਰਬਤਾਂ ਨੂੰ ਚੀਰ ਕੇ ਰੱਖ ਦੇਣ ਵਾਲੀ ਅਵਾਜ਼ ਆ ਰਹੀ ਸੀ।
ਉਹ ਆਪਣੇ ਪਤੀ ਵੱਲ ਹੱਥ ਕਰ-ਕਰ ਕੇ ਉੱਚੀ-ਉੱਚੀ ਕੁਰਲਾ ਰਹੀ ਸੀ ਤੇ ਕਹਿ ਰਹੀ ਸੀ ਕਿ ਮੈਂ ਹੁਣ ਕੈਦੀ ਨਹੀਂ, ਜੋ ਤੇਰੇ ਘਰ ਦੀਆਂ ਸੁੰਞੀਆਂ ਕੰਧਾਂ ਨਾਲ ਗੱਲਾਂ ਕਰਾਂਗੀ, ਬੰਦਿਆ! ਮੇਰੇ ‘ਤੇ ਕੀਤੇ ਜ਼ੁਲਮਾਂ ਦੇ ਹਿਸਾਬ ਦਾ ਨਬੇੜਾ ਕਰਲੈ, ਵੇ ਤੈਂ ਕਦੀ ਮੇਰੀ ਸਾਰ ਨਾ ਲਈ, ਮੇਰੀ ਸੱਖਣੀ ਕੁੱਖ ਦੇ ਦੋਖੀਆ, ਪਤਾ ਨਹੀਂ ਮੈਂ ਕਿੱਡੇ-ਕਿੱਡੇ ਦੁੱਖਾਂ ਦੇ ਪਰਬਤਾਂ ਥੱਲੇ ਰਾਤਾਂ ਗੁਜ਼ਾਰਦੀ ਰਹੀ ਪਰ ਤੂੰ… ਇੰਨਾ ਬੋਲਦਿਆਂ ਅੱਧ-ਪਚੱਧੇ ਬੋਲ ਉਸ ਦੇ ਸੰਘ ਵਿੱਚ ਹੀ ਰਹਿ ਗਏ ਸਨ ਪਰ ਹੁਣ ਉਸ ਦੇ ਇਸ ਪਾਗਲਪਣ ਦੇ ਦੋਖੀ ਦੀਆਂ ਪਰਤਾਂ ਭੀੜ ਸਾਹਮਣੇ ਖੁੱਲ੍ਹ ਰਹੀਆਂ ਸਨ ਉਸ ਦਾ ਪਤੀ ਦੋਸ਼ੀਆਂ ਵਾਂਗ ਨੀਵੀਂ ਪਾਈ ਫਰਸ਼ ਵੱਲ ਇਸ ਤਰ੍ਹਾਂ ਵੇਖ ਰਿਹਾ ਸੀ ਜਿਵੇਂ ਉਹ ਫਰਸ਼ ਵਿੱਚ ਕੋਈ ਅਜਿਹੀ ਵਿਰਲ ਭਾਲ ਰਿਹਾ ਹੋਵੇ, ਜਿਸ ਵਿੱਚ ਉਹ ਸਾਰੇ ਲੋਕਾਂ ਦੇ ਸਾਹਮਣੇ ਸਾਬਤ-ਸਬੂਤਾ ਹੀ ਗਰਕ ਹੋ ਜਾਵੇ ਉਸ ਦੀਆਂ ਅੱਖਾਂ ਦੀਆਂ ਘਰਾਲਾਂ ਦੱਸਦੀਆਂ ਸਨ ਕਿ ਅੱਜ ਉਸ ਨੂੰ ਪਹਿਲੀ ਵਾਰ ਆਪਣੀਆਂ ਗਲਤੀਆਂ ਦਾ ਗਹਿਰਾ ਪਛਤਾਵਾ ਹੋ ਰਿਹਾ ਸੀ ਉਹ ਮਨ ਹੀ ਮਨ ਇਹ ਸੋਚ ਰਿਹਾ ਸੀ।
ਜਿਵੇਂ ਥੋਹਰਾਂ ਦੇ ਲਾਲ ਸੂਹੇ ਫੁੱਲਾਂ ਨੂੰ ਚੁੰਮਦਿਆਂ ਉਸ ਦਾ ਚਿਹਰਾ ਲਹੂ-ਲੁਹਾਣ ਹੋ ਗਿਆ ਹੋਵੇ ਹੁਣ ਉਸ ਨੂੰ ਆਪਣੀ ਪਤਨੀ ਨਾਲ ਕੀਤੀਆਂ ਵਧੀਕੀਆਂ ਇੱਕ-ਇੱਕ ਕਰਕੇ ਯਾਦ ਆ ਰਹੀਆਂ ਸਨ ਸਭ ਤੋਂ ਵੱਡਾ ਪਛਤਾਵਾ ਉਸ ਨੂੰ ਇਹ ਹੋ ਰਿਹਾ ਸੀ ਕਿ ਕਿਸ ਤਰ੍ਹਾਂ ਬਿਗਾਨੀਆਂ ਖੁਰਲੀਆਂ ‘ਚ ਮੂੰਹ ਮਾਰਦਿਆਂ ਉਸ ਦਾ ਮੋਹ ਆਪਣੇ ਘਰ ਦੀਆਂ ਕੰਧਾਂ ਨਾਲੋਂ ਭੰਗ ਹੋ ਚੁੱਕਿਆ ਸੀ ਉਸ ਨੂੰ ਸਿਆਣੇ ਲੋਕਾਂ ਦੀਆਂ ਕਹੀਆਂ ਗੱਲਾਂ ਯਾਦ ਆਉਂਦੀਆਂ ਕਿ ਆਖਿਰ ਕਿੰਨਾਂ ਕੁ ਚਿਰ ਬਿਗਾਨੇ ਪਰਾਂ ਦੇ ਸਹਾਰੇ ਖੁੱਲ੍ਹੇ ਅਸਮਾਨਾਂ ਵਿੱਚ ਉੱਡਿਆ ਜਾ ਸਕਦਾ ਹੈ? ਆਖਿਰ ਜ਼ਿੰਦਗੀ ਦੇ ਪਰਬਤਾਂ ਦੀ ਚੋਟੀ ਦਾ ਆਨੰਦ ਮਾਨਣ ਲਈ ਆਪਣੇ ਪਰਾਂ ਨਾਲ ਉਡਾਰੀਆਂ ਲਾਉਣੀਆਂ ਪੈਂਦੀਆਂ ਨੇ ਪਰ ਅਫਸੋਸ! ਕਿ ਉਸ ਨੂੰ ਕਦੇ ਆਪਣੇ ਪਰਾਂ ਦਾ ਹੇਜ ਹੀ ਨਾ ਜਾਗਿਆ ਹੁਣ ਤਾਂ ਉਸ ਦੀ ਹਾਲਤ ਉਸ ਪੰਛੀ ਵਰਗੀ ਹੋ ਚੁੱਕੀ ਜਿਸ ਦੇ ਪਰਾਂ ਨੂੰ ਕਿਸੇ ਨਿਸ਼ਾਨਚੀ ਨੇ ਗੁਲੇਲਾ ਮਾਰ ਕੇ ਤੋੜ ਦਿੱਤਾ ਹੋਵੇ ਉਸ ਦੇ ਮਨ ਦੀ ਹਾਲਤ ਵੀ ਉਸ ਬੁੱਢੇ ਰੁੱਖ ਵਰਗੀ ਹੋ ਚੁੱਕੀ ਸੀ।
ਜਿਸ ਦੀਆਂ ਜੜ੍ਹਾਂ ਧਰਤੀ ਵਿੱਚ ਲੱਗੀਆਂ ਹੋਣ ‘ਤੇ ਵੀ ਉਸ ਦੀਆਂ ਟਾਹਣੀਆਂ ‘ਤੇ ਉਦਾਸੀ ਛਾਈ ਰਹਿੰਦੀ ਹੈ ਅੱਜ ਉਸ ਨੂੰ ਗੁਰੂਘਰ ਦੇ ਕੀਰਤਨੀਏ ਦਾ ਉਹ ਸ਼ਬਦ ਯਾਦ ਆ ਰਿਹਾ ਸੀ  ਜਿਸ ਨੂੰ ਅਨੇਕਾਂ ਵਾਰ ਆਪਣੇ ਕੰਨੀ ਸੁਣਿਆ ਸੀ ਕਿ, ਕਿੱਥੋਂ ਭਾਲਦੈ ਬਿਜ਼ੋਰ ਦੀਆਂ ਦਾਖਾਂ ਕਿੱਕਰਾਂ ਦੇ ਬੀਜ਼ ਬੀਜ਼ ਕੇ ਪਰ ਹੁਣ ਚਿੰਤਾ ਕਰਿਆਂ ਕੀ ਬਣਦਾ ਸੀ ਕਿਉਂਕਿ ਹੁਣ ਕਿੱਕਰਾਂ ਦੇ ਬੀਜ਼ ਕੇਵਲ ਕਿੱਕਰਾਂ ਹੀ ਨਹੀਂ ਸਗੋਂ ਕੰਡਿਆਲੀਆਂ ਸੂਲਾਂ ਬਣ ਚੁੱਕੇ ਸਨ ਜਿੰਨ੍ਹਾ ‘ਤੇ ਪੈਰ ਧਰਕੇ ਤੁਰਨਾ ਉਸ ਦੇ ਵੱਸ ਵਿੱਚ ਨਹੀਂ ਸੀ ਕਿੰਨਾ ਚਿਰ ਉਹ ਅਵਾਕ ਹੀ ਖੜ੍ਹਾ ਰਿਹਾ, ਉਸ ਦੇ ਸ਼ਬਦ ਨਿਰਜਿੰਦ ਹੋ ਚੁੱਕੇ ਸਨ ਹੁਣ ਉਸ ਨੂੰ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ, ਜਿਵੇਂ ਉਹ ਆਪਣੇ ਗੁਨਾਹਾਂ ਦੀ ਪੰਡ ਚੁੱਕੀ ਹਸਪਤਾਲ ਦੇ ਇਸ ਕਮਰਾ ਨੰਬਰ ਦੋ ਸੌ ਸੌਲਾਂ ਦੇ ਕਟਹਿਰੇ ਵਿੱਚ ਖੜ੍ਹਾ ਹੋਵੇ।
ਸੁਖਵੀਰ ਘੁਮਾਣ, ਦਿੜ੍ਹਬਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੰਨੇ ਦਾ ਬਕਾਇਆ ਮੰਗ ਰਹੇ ਕਿਸਾਨ ਡੀਸੀ ਦੇ ਕਮਰੇ ‘ਚ ਹੋਏ ਦਾਖ਼ਲ
ਸੰਗਰੂਰ (ਗੁਰਪ੍ਰੀਤ ਸਿੰਘ) | ਪਿਛਲੇ ਕਾਫ਼ੀ ਸਮੇਂ ਤੋਂ ਗੰਨੇ ਦੀ ਅਦਾਇਗੀ ਲਈ ਸੰਘਰਸ਼ ਰਹੇ ਰਹੇ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਦੇ ਕਈ ਕਿਸਾਨ ਡਿਪਟੀ ਕਮਿਸ਼ਨਰ ਦੇ ਕਮਰੇ ਅੰਦਰ ਦਾਖ਼ਲ ਹੋ ਗਏ ਅਤੇ ਉਨ੍ਹਾਂ ਦੀ ਕੁਰਸੀ ਦੇ ਸਾਹਮਣੇ ਹੀ ਧਰਨੇ ‘ਤੇ ਬੈਠ ਗਏ ਅਚਾਨਕ ਵਾਪਰੇ ਇਸ ਘਟਨਾਕ੍ਰਮ ਕਾਰਨ ਡਿਪਟੀ ਕਮਿਸ਼ਨਰ ਨੂੰ ਆਪਣੀ ਕੁਰਸੀ ਛੱਡ ਕੇ ਉੱਥੋਂ ਜਾਣਾ ਪਿਆ ਵੱਡੀ ਗਿਣਤੀ ਵਿੱਚ ਮੌਜ਼ੂਦ ਕਿਸਾਨਾਂ ਨੇ ਡੀਸੀ ਦੇ ਕਮਰੇ ਦੇ ਬਾਹਰ ਧਰਨਾ ਲਾ ਦਿੱਤਾ ਤੇ ਸਰਕਾਰ ‘ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਆਰੰਭ ਕਰ ਦਿੱਤੀ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਉੱਥੇ ਡੀਐਸਪੀ ਦੀ ਅਗਵਾਈ ਵਿੱਚ ਵੱਡੀ ਗਿਣਤੀ ਪੁਲਿਸ ਫੋਰਸ ਆ ਗਈ ਕਿਸਾਨ ਮੰਗ ਕਰ ਰਹੇ ਸਨ ਕਿ ਧੂਰੀ ਖੰਡ ਮਿੱਲ ਵੱਲ ਕਿਸਾਨਾਂ ਵੱਲੋਂ ਵੇਚੇ ਗੰਨੇ ਦਾ ਤਕਰੀਬਨ 72 ਕਰੋੜ ਰੁਪਏ ਦਾ ਬਕਾਇਆ ਰਹਿੰਦਾ ਹੈ, ਜਿਸ ਨੂੰ ਦੇਣ ਲਈ ਮਿੱਲ ਮੈਨੇਜਮੈਂਟ ਟਾਲ ਮਟੋਲ ਕਰ ਰਹੀ ਹੈ
ਡੀਸੀ ਦਫ਼ਤਰ ਦੇ ਬਾਹਰ ਧਰਨੇ ‘ਤੇ ਬੈਠੇ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਦੇ ਆਗੂ ਨਿਰਭੈ ਸਿੰਘ ਨੇ ਦੱਸਿਆ ਕਿ ਖੰਡ ਮਿੱਲ ਧੂਰੀ ਵੱਲੋਂ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੇ 3 ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਦਾ 72 ਕਰੋੜ ਰੁਪਏ ਹੈ ਅਤੇ ਕਿਸਾਨ ਆਪਣੀ ਹੱਕ-ਹਲਾਲ ਦੀ ਕਮਾਈ ਬਕਾਇਆ ਦੀ ਮੰਗ ਪਿਛਲੇ ਕਾਫ਼ੀ ਸਮੇਂ ਤੋਂ ਕਰ ਰਹੇ ਹਨ ਪਰ ਮਿੱਲ ਮੈਨੇਜਮੈਂਟ ਦੇ ਕੰਨ ਤੇ ਕੋਈ ਜੂੰ ਨਹੀਂ ਸਰਕ ਰਹੀ ਇਸ ਸਬੰਧੀ ਉਨ੍ਹਾਂ ਕਾਫ਼ੀ ਦਿਨ ਧੂਰੀ-ਸੰਗਰੂਰ ਮੁੱਖ ਮਾਰਗ ਤੇ ਧਰਨਾ ਵੀ ਲਾਈ ਰੱਖਿਆ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਭਰੋਸੇ ਤੋਂ ਬਾਅਦ ਉਨ੍ਹਾਂ ਨੇ ਧਰਨਾ ਚੁੱਕਿਆ ਸੀ ਅਤੇ ਡੀਸੀ ਨੇ ਭਰੋਸਾ ਦਿਵਾਇਆ ਕਿ ਕਿਸਾਨਾਂ ਨੂੰ 12 ਅਪਰੈਲ ਤੇ 18 ਅਪਰੈਲ ਨੂੰ ਕਿਸ਼ਤਾਂ ਦੇ ਰੂਪ ਵਿੱਚ ਬਕਾਏ ਦਾ ਭੁਗਤਾਨ ਮਿੱਲ ਮੈਨੇਜਮੈਂਟ ਤੋਂ ਕਰਵਾ ਦੇਣਗੇ ਪਰ ਲੰਘੀ 12 ਅਪਰੈਲ ਨੂੰ ਵੀ ਜਦੋਂ ਕੁਝ ਨਾ ਹੋਇਆ ਤਾਂ ਅੱਜ ਫਿਰ ਕਿਸਾਨ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਉਨ੍ਹਾਂ ਦੇ ਦਫ਼ਤਰ ਆਏ ਸਨ ਪਰ ਉਨ੍ਹਾਂ ਨੇ ਕਿਸਾਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ.
ਜਿਸ ਕਾਰਨ ਕਿਸਾਨਾਂ ਨੂੰ ਡੀਸੀ ਦੇ ਕਮਰੇ ਅੰਦਰ ਅਤੇ ਬਾਹਰ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ ਉਨ੍ਹਾਂ ਦੱਸਿਆ ਕਿ ਡੀਸੀ ਕਮਰੇ ਦੇ ਅੰਦਰ ਬਲਵਿੰਦਰ ਸਿੰਘ ਚਾਂਗਲੀ, ਜਸਵਿੰਦਰ ਸਿੰਘ, ਅਵਤਾਰ ਸਿੰਘ, ਸਰਬਜੀਤ ਸਿੰਘ ਅਤੇ ਗੁਰਜੰਟ ਸਿੰਘ ਧਰਨੇ ‘ਤੇ ਬੈਠੇ ਹਨ ਅਤੇ ਵੱਡੀ ਗਿਣਤੀ ਵਿੱਚ ਕਮਰੇ ਦੇ ਬਾਹਰ ਧਰਨਾ ਦੇ ਰਹੇ ਹਾਂ ਉਨ੍ਹਾਂ ਚਿਤਾਵਨੀ ਲਹਿਜੇ ਵਿੱਚ ਕਿਹਾ ਕਿ ਜਿੰਨਾ ਚਿਰ ਕਿਸਾਨਾਂ ਦੀ ਬਕਾਇਆ ਅਦਾਇਗੀ ਨਹੀਂ ਕਰਵਾਈ ਜਾਂਦੀ, ਉਹ ਧਰਨੇ ਤੋਂ ਨਹੀਂ ਉੱਠਣਗੇ ਇਸ ਮੌਕੇ ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ, ਹਰਜੀਤ ਸਿੰਘ, ਅਵਤਾਰ ਸਿੰਘ, ਗੁਰਜੰਟ ਸਿੰਘ, ਹਰਦੀਪ ਸਿੰਘ ਬੁਗਰਾ ਆਦਿ ਕਿਸਾਨ ਆਗੂ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ
ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਵਧੀਕ ਡਿਪਟੀ ਕਮਿਸ਼ਨਰ, ਡੀ.ਐਸ.ਪੀ. ਸਤਪਾਲ ਸ਼ਰਮਾ ਆਦਿ ਅਫ਼ਸਰਾਂ ਨੇ ਡੀਸੀ ਕਮਰੇ ਅੰਦਰ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਮੰਗ ‘ਤੇ ਅੜੇ ਰਹੇ ਪੁਲਿਸ ਨੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਕੰਪਲੈਕਸ ਦੇ ਅੰਦਰ ਦਾਖ਼ਲ ਹੋਣ ਤੋਂ ਰੋਕਣ ਲਈ ਦੋਵੇਂ ਦਰਵਾਜ਼ਿਆਂ ਨੂੰ ਬੰਦ ਕਰਵਾ ਦਿੱਤਾ ਜਿਸ ਕਾਰਨ ਆਮ ਲੋਕਾਂ ਨੂੰ ਵੀ ਪੁਲਿਸ ਨੇ ਅੰਦਰ ਦਾਖ਼ਲ ਹੋਣ ਨਹੀਂ ਦਿੱਤਾ ਅਤੇ ਵਾਰ-ਵਾਰ ਕਿਸਾਨਾਂ ਵੱਲੋਂ ਪੁਲਿਸ ਨਾਲ ਖਹਿਬੜਣ ਤੇ ਜ਼ੋਰਦਾਰ ਨਾਅਰੇਬਾਜ਼ੀ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਕਿਸਾਨ ਆਗੂ ਅਵਤਾਰ ਸਿੰਘ ਤਾਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨਾਲ ਆਗੂਆਂ ਦੀ ਮੀਟਿੰਗ ਤੋਂ ਬਾਅਦ ਗੱਲਬਾਤ ਕਰਨ ਲਈ 23 ਅਪਰੈਲ ਤੱਕ ਦਾ ਸਮਾਂ ਦਿੱਤਾ ਗਿਆ ਹੈ ਖ਼ਬਰ ਲਿਖੇ ਜਾਣ ਕਿਸਾਨ ਧਰਨੇ ‘ਤੇ ਬੈਠੇ ਸਨ ਤੇ ਪ੍ਰਸ਼ਾਸਨ ਵੱਲੋਂ ਸਪੈਸ਼ਲ ਫੋਰਸ ਦੀ ਇੱਕ ਟੁਕੜੀ ਮੰਗਵਾਈ ਗਈ ਤੇ ਜੋ ਕਿ ਡੀਸੀ ਦਫ਼ਤਰ ਪਹੁੰਚ ਚੁੱਕੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਧਿਆਪਕਾਂ ਕੀਤਾ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ
ਪੁਲਿਸ ਰੋਕਾਂ ਮੌਕੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਧੱਕਾ-ਮੁੱਕੀ
ਗੁਰਦਾਸਪੁਰ। ਗੌਰਮਿੰਟ ਟੀਚਰ ਯੂਨੀਅਨ ਪੰਜਾਬ ਵੱਲੋਂ ਸਰਕਾਰੀ ਸਿੱਖਿਆ ਨੂੰ ਬਚਾਉਣ ਦੇ ਉਦੇਸ਼ ਅਤੇ ਅਧਿਆਪਕ ਵਿਰੋਧੀ ਫ਼ੈਸਲੇ ਲਏ ਜਾਣ ਖ਼ਿਲਾਫ਼ ਅੱਜ ਦੀਨਾਨਗਰ ਵਿਖੇ ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਸ਼ਹਿਰ ਅੰਦਰ ਵੱਡਾ ਇਕੱਠ ਕੀਤਾ ਅਤੇ ਫਿਰ ਮਾਰਚ ਕਰਦੇ ਹੋਏ ਸਿੱਖਿਆ ਮੰਤਰੀ ਦੀ ਕੋਠੀ ਵੱਲ ਵਧੇ। ਜਿੱਥੇ ਪਹਿਲਾਂ ਤੋਂ ਹੀ ਤਾਇਨਾਤ ਵੱਡੀ ਗਿਣਤੀ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਦੋਵਾਂ ਧਿਰਾਂ ‘ਚ ਧੱਕਾ-ਮੁੱਕੀ ਵੀ ਹੋਈ। ਗੌਰਮਿੰਟ ਟੀਚਰ ਯੂਨੀਅਨ ਦੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਯੂਨੀਅਨ ਵੱਲੋਂ ਸਕੂਲੀ ਸਿੱਖਿਆ ਅਤੇ ਅਧਿਅਪਕ ਮਸਲਿਆਂ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਭੇਜੇ ਗਏ ਸਨ, ਪਰ ਉਨ੍ਹਾਂ ਨੇ ਇਸ ਦਾ ਕੋਈ ਨੋਟਿਸ ਨਹੀਂ ਲਿਆ।
ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ
ਸਗੋਂ ਆਪਣੇ ਚਹੇਤਿਆਂ ਦੀਆਂ ਬਿਨਾ ਅਪਲਾਈ ਕੀਤਿਆਂ ਅਤੇ ਬਿਨਾ ਬਦਲੀਆਂ ਦੀ ਪ੍ਰਕਿਰਿਆ ਸ਼ੁਰੂ ਕੀਤਿਆਂ ਬਦਲੀਆਂ ਕਰਨ ਵਿੱਚ ਰੁੱਝ ਗਏ, ਜਿਸ ਦੇ ਵਿਰੋਧ ਵਿੱਚ ਯੂਨੀਅਨ ਵੱਲੋਂ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਗਿਆ ਹੈ। ਅਧਿਆਪਕ ਆਗੂਆਂ ਦੋਸ਼ ਲਗਾਇਆ ਕਿ ਸਿੱਖਿਆ ਮੰਤਰੀ ਨੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀ ਭਰਤੀ ਕਰਕੇ ਸਕੂਲਾਂ ਵਿੱਚ ਦਹਾਕਿਆਂ ਤੋਂ ਖ਼ਾਲੀ ਪਈਆਂ ਪੋਸਟਾਂ ‘ਤੇ ਨਿਯੁਕਤੀ ਕਰਨ ਦੀ ਬਜਾਏ ਪਹਿਲਾਂ ਤੋਂ ਕੰਮ ਕਰਦੇ ਅਧਿਅਪਕਾਂ ਨੂੰ ਇੱਧਰ ਉੱਧਰ ਕਰਕੇ ਕੰਮ ਚਲਾਉਣ ਨੂੰ ਤਰਜ਼ੀਹ ਦਿੱਤੀ ਹੈ। ਜੋ ਅਧਿਆਪਕ ਵਿਰੋਧੀ ਫ਼ੈਸਲਾ ਹੈ ਅਤੇ ਉਹ ਇਸਦੀ ਸਖ਼ਤ ਨਿਖੇਧੀ ਕਰਦੇ ਹਨ।
ਇਸੇ ਤਰ੍ਹਾਂ 2015 ਵਿੱਚ ਤਿੰਨ ਸਾਲ ਲਈ ਰੈਸ਼ਨੇਲਾਈਜ਼ੇਸ਼ਨ ਕੀਤੀ ਗਈ ਸੀ, ਪਰ ਤਿੰਨ ਸਾਲ ਦੀ ਬਜਾਏ ਹੁਣ ਦੋ ਸਾਲ ਬਾਅਦ ਹੀ ਰੈਸ਼ਨੇਲਾਈਜ਼ੇਸ਼ਨ ਕਰਨਾ 2015 ਦੀ ਪਾਲਿਸੀ ਦੇ ਵਿਰੁੱਧ ਹੈ। ਆਗੂਆਂ ਕਿਹਾ ਕਿ ਮੰਗ ਪੱਤਰਾਂ ਰਾਹੀਂ ਸਿੱਖਿਆ ਮੰਤਰੀ ਨੂੰ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ ਹੈ ਪਰ ਉਨ੍ਹਾਂ ਵੱਲੋਂ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਚੁੱਪ ਵੱਟੀ ਹੋਈ ਹੈ। ਇਸ ਦੌਰਾਨ ਅਧਿਆਪਕ ਪੁਲਿਸ ਰੋਕਾਂ ਨੂੰ ਤੋੜਦੇ ਹੋਏ ਸਿੱਖਿਆ ਮੰਤਰੀ ਦੀ ਕੋਠੀ ਕੋਲ ਪਹੁੰਚੇ ਅਤੇ ਕਰੀਬ ਅੱਧਾ ਘੰਟਾ ਕੋਠੀ ਦਾ ਘਿਰਾਓ ਕਰਕੇ ਧਰਨਾ ਦਿੱਤਾ।
5 ਜੁਲਾਈ ਨੂੰ ਮੀਟਿੰਗ ਕਰਵਾਉਣ ਦਾ ਸਮਾਂ ਦਿਵਾਇਆ
ਮੌਕੇ ‘ਤੇ ਪੁੱਜੇ ਨਾਇਬ ਤਹਿਸੀਲਦਾਰ ਪ੍ਰੇਮ ਕੁਮਾਰ ਵੱਲੋਂ ਸਿੱਖਿਆ ਮੰਤਰੀ ਨਾਲ ਫ਼ੋਨ ‘ਤੇ ਗੱਲ ਕਰਕੇ ਅਧਿਆਪਕਾਂ ਨੂੰ ਤਮਾਮ ਮਸਲਿਆਂ ‘ਤੇ ਵਿਚਾਰ ਕਰਨ ਲਈ 5 ਜੁਲਾਈ ਨੂੰ ਮੀਟਿੰਗ ਕਰਵਾਉਣ ਦਾ ਸਮਾਂ ਦਿਵਾਇਆ ਗਿਆ, ਜਿਸ ਤੋਂ ਬਾਅਦ ਧਰਨਾ ਸਮਾਪਤ ਹੋਇਆ। ਇਸ ਮੌਕੇ ਧਰਨੇ ‘ਚ ਸੂਬਾ ਜਾਇੰਟ ਸਕੱਤਰ ਕੁਲਦੀਪ ਪੁਰੇਵਾਲ, ਮੰਗਲ ਟਾਂਡਾ, ਕੁਲਵਿੰਦਰ ਸਿੰਘ ਮੁਕਤਸਰ, ਰਣਜੀਤ ਸਿੰਘ ਮਾਨ, ਗੁਰਬਿੰਦਰ ਸਿੰਘ ਸਸਕੋਰ, ਪਿੰ੍ਰਸੀਪਲ ਅਮਨਦੀਪ ਸ਼ਰਮਾ, ਬਲਵਿੰਦਰ ਭੁੱਟੋ, ਕਰਨੈਲ ਫਿਲੌਰ, ਭਗਵੰਤ ਭਟੇਜਾ, ਹਰਮੀਤ ਸਿੰਘ ਬਰਾੜ, ਸੱਤਪਾਲ, ਬਖਸ਼ੀਸ਼ ਸਿੰਘ ਜਵੰਦਾ, ਹਰਜੀਤ ਸਿੰਘ ਗਲਵੱਟੀ, ਨਰਿੰਦਰ ਮਾਖਾ, ਜਗਦੀਪ ਸਿੰਘ ਜੌਹਲ, ਸੁਰਿੰਦਰ ਸਿੰਘ ਔਜਲਾ, ਸਰਬਜੀਤ ਸਿੰਘ ਬਰਾੜ, ਸੁਰਿੰਦਰ ਕੁਮਾਰ ਅਤੇ ਕੇਵਲ ਸਿੰਘ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅਧਿਆਪਕ ਪਹੁੰਚੇ ਹੋਏ ਸਨ
ਕੀ ਹਨ ਅਧਿਆਪਕਾਂ ਦੀਆਂ ਮੰਗਾਂ
ਘੱਟ ਬੱਚਿਆਂ ਦੇ ਬਹਾਨੇ ਬੰਦ ਕੀਤੇ ਸਕੂਲ ਮੁੜ ਚਾਲੂ ਕੀਤੇ ਜਾਣ ਮਾਣਯੋਗ ਇਲਾਹਾਬਾਦ ਹਾਈਕੋਰਟ ਦਾ ਫ਼ੈਸਲਾ ਲਾਗੂ ਕੀਤਾ ਜਾਵੇ ਮਾਡਲ ਸਕੂਲ, ਆਦਰਸ਼ ਸਕੂਲ, ਮੈਰੀਟੋਰੀਅਸ ਸਕੂਲ ਤੇ ਅੰਗਰੇਜ਼ੀ ਸਕੂਲ ਆਦਿ ਚੋਣਵੇਂ ਸਕੂਲ ਖੋਲ੍ਹਣ ਦੀ ਪ੍ਰਥਾ ਬੰਦ ਕਰਕੇ ਸਾਰੇ ਸਕੂਲਾਂ ਨੂੰ ਵਧੀਆ ਬਣਾਇਆ ਜਾਵੇ। ਬੱਚਿਆਂ ਦੀਆਂ ਰਹਿੰਦੀਆਂ ਪਾਠ ਪੁਸਤਕਾਂ 30 ਜੂਨ ਤੱਕ ਮੁਹੱਈਆ ਕਰਵਾਈਆਂ ਜਾਣ ਬੱਚਿਆਂ ਦੀ ਵਰਦੀ ਲਈ ਘੱਟੋ-ਘੱਟ 1000 ਰੁਪਏ ਪ੍ਰਤੀ ਬੱਚਾ ਗਰਾਂਟ ਦਿੱਤੀ ਜਾਵੇ। ਬੱਚਿਆਂ ਲਈ ਪੀਣ ਵਾਲੇ ਸਾਫ਼ ਪਾਣੀ ਅਤੇ ਬੈਠਣ ਦਾ ਪ੍ਰਬੰਧ ਹਰ ਸਕੂਲ ਵਿੱਚ ਕੀਤਾ ਜਾਵੇ। ਸਕੂਲਾਂ ਦੀ ਮੁਰੰਮਤ, ਬਿਜਲੀ ਦੇ ਬਿੱਲ, ਇੰਟਰਨੈਟ ਦੇ ਬਿੱਲ, ਸਟੇਸ਼ਨਰੀ, ਟੈਲੀਫ਼ੋਨ ਆਦਿ ਦੇ ਖ਼ਰਚਿਆਂ ਲਈ ਗਰਾਂਟ ਵਿੱਚ ਵਾਧਾ ਕੀਤਾ ਜਾਵੇ। ਪ੍ਰਾਇਮਰੀ ਸਕੂਲਾਂ ਦੇ ਟੂਰਨਾਮੈਂਟਾਂ ਲਈ ਲੋੜੀਂਦਾ ਫ਼ੰਡ ਜਾਰੀ ਕੀਤਾ ਜਾਵੇ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰਖਿਆਵਾਂ, ਰੀ ਚੈਕਿੰਗ ਅਤੇ ਰੀ ਅਪੀਅਰ ਫ਼ੀਸਾਂ ਘਟਾਈਆਂ ਜਾਣ।