Grains - Sach Kahoon Punjabi

ਮੋਟਾ ਅਨਾਜ ਸਿਹਤ ਦੀ ਗਾਰੰਟੀ
ਮੋਟਾ ਅਨਾਜ (Grains) ਸਿਹਤ (Health) ਦੀ ਗਾਰੰਟੀ

21ਵੀਂ ਸਦੀ ਦਾ ਭਾਰਤ ਬਿਮਾਰ ਭਾਰਤ ਬਣਦਾ ਜਾ ਰਿਹਾ ਹੈ। ਦੇਸ਼ ਅੰਦਰ ਬਿਮਾਰੀਆਂ ਵਧਣ ਦੇ ਨਾਲ-ਨਾਲ ਹਸਪਤਾਲਾਂ ਦੀ ਗਿਣਤੀ ਤੇ ਹਸਪਤਾਲਾਂ ’ਚ ਭੀੜ ਵਧਦੀ ਜਾ ਰਹੀ ਹੈ। ਹੁਣ ਮਿਸ਼ਨ ਇਹ ਹੋਣਾ ਚਾਹੀਦਾ ਹੈ ਕਿ ਬਿਮਾਰੀਆਂ ਹੋਣ ਹੀ ਨਾ ਸਿਹਤ (Health) ਦੇ ਖੇਤਰ ’ਚ ਕਰਾਂਤੀ ਲਿਆਉਣ ਦੀ ਜ਼ਰੂਰਤ ਹੈ। ਸਿਹਤ ਲਈ ਜਿੱਥੇ ਕਸਰਤ ਅਤੇੇ ਸਰੀਰਕ ਮਿਹਨਤ ਦੀ ਜ਼ਰੂਰਤ ਹੈ ਉੱਥੇ ਖੁਰਾਕ ਦਾ ਵੀ ਪੂਰਾ ਮਹੱਤਵ ਹੈ।

ਅਸਲ ’ਚ ਆਧੁਨਿਕ ਜੀਵਨਸ਼ੈਲੀ ਨੇ ਖੁਰਾਕ ਦੇ ਸਵਾਦ ਅਤੇੇ ਰੂਪ ’ਤੇ ਜ਼ਿਆਦਾ ਜ਼ੋਰ ਦਿੱਤਾ ਹੈ। ਹਾਲਾਂਕਿ ਮਹੱਤਤਾ ਪੋਸ਼ਕ ਤੱਤਾਂ ਦੀ ਹੈ। ਨਵੀਂ ਪੀੜ੍ਹੀ ਫਾਸਟ ਫੂਡ ਦੇ ਰੋੜ੍ਹ ’ਚ ਰੁੜ੍ਹ ਰਹੀ ਹੈ। ਖੁਰਾਕੀ ਤੱਤਾਂ ਨੂੰ ਵਿਸਾਰ ਦਿੱਤਾ ਗਿਆ ਹੈ। ਦੇਸ਼ ਦੇ ਰਵਾਇਤੀ ਅਨਾਜ (Grains) ਨਾਲੋਂ ਤਾਂ ਨਵੀਂ ਪੀੜ੍ਹੀ ਟੁੱਟ ਚੁੱਕੀ ਹੈ। ਹੁਣ ਫ਼ਿਰ ਆਸ ਦੀ ਕਿਰਨ ਜਾਗੀ ਹੈ। ਕੇਂਦਰ ਤੋਂ ਲੈ ਕੇ ਸੂਬਾ ਸਰਕਾਰਾਂ ਨੇ ਮੋਟੇ ਅਨਾਜ ਸਵਾਂਕ, ਹਰੀ ਕੰਗਣੀ, ਰਾਗੀ, ਕੁਟਕੀ ਤੇ ਕੋਧਰਾ ਨੂੰ ਦੁਬਾਰਾ ਹਰਮਨਪਿਆਰਾ ਬਣਾਉਣ ਲਈ ਮੁਹਿੰਮ ਵਿੱਢੀ ਹੈ।

ਮੋਟਾ ਖੁਰਾਕੀ ਤੱਤਾਂ ਨਾਲ ਭਰਪੁੂਰ

ਅਸਲ ’ਚ ਮੋਟਾ ਅਨਾਜ (Grains) ਕਣਕ, ਚੌਲ ਵਰਗੇ ਅਨਾਜਾਂ ਨਾਲੋਂ ਕਿਤੇ ਜ਼ਿਆਦਾ ਖੁਰਾਕੀ ਤੱਤਾਂ ਨਾਲ ਭਰਪੁੂਰ ਹੈ। ਇਸੇ ਕਾਰਨ ਹੀ ਸਾਡੀ ਪੁਰਾਣੀ ਪੀੜ੍ਹੀ ਸਿਹਤਮੰਦ ਸੀ ਲੋਕ ਭੱਠੀ ਤੋਂ ਮੱਕੀ, ਛੋਲਿਆਂ ਦੇ ਦਾਣੇ ਭੁੰਨਾਅ ਸਰਦੀਆਂ ’ਚ ਖਾਂਦੇ ਸਨ ਅਤੇ ਬਹੁਤ ਘੱਟ ਬਿਮਾਰ ਹੁੰਦੇ ਸਨ। ਪਿੰਡ ’ਚ ਇੱਕ ਬੰਦਾ ਬਿਮਾਰ ਹੁੰਦਾ ਤਾਂ ਸਾਰੇ ਪਿੰਡ ’ਚ ਚਰਚਾ ਹੁੰਦੀ ਸੀ। ਹੁਣ ਸਾਰਾ ਪਿੰਡ ਹੀ ਬਿਮਾਰ ਹੋਇਆ ਪਿਆ ਹੈ। ਤੰਦਰੁਸਤੀ ਲਈ ਮੁੜ ਰਵਾਇਤੀ ਅਨਾਜ ਨਾਲ ਜੁੜਨਾ ਪਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਟੇ ਅਨਾਜ ਸਬੰਧੀ ਕਰਾਂਤੀ ਲਿਆਉਣ ਦਾ ਸੱਦਾ ਦਿੱਤਾ ਹੈ।

ਸੂਬਾ ਸਰਕਾਰਾਂ ਨੇ ਵੀ ਵੱਡੇ ਪੱਧਰ ’ਤੇ ਸਮਾਗਮ ਸ਼ੁਰੂ ਕਰ ਦਿੱਤੇ ਹਨ। ਪੰਜਾਬ ਪੁਲਿਸ ਨੇ ਵੀ ਆਪਣੇ ਜਵਾਨਾਂ ਲਈ ਮੋਟੇ ਅਨਾਜ ਦੀ ਵਰਤੋਂ ’ਤੇ ਧਿਆਨ ਦਿੱਤਾ ਹੈ। ਇਹ ਤੱਥ ਹਨ ਕਿ ਮਾੜੀ ਖੁਰਾਕ ਤੇ ਵਿਹਲ ਭਰੀ ਜੀਵਨਸ਼ੈਲੀ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਸਰਕਾਰ ਮੋਟੇ ਅਨਾਜ ਦੀ ਇਸ਼ਤਿਹਾਰਬਾਜ਼ੀ ਵੱਲ ਵੀ ਧਿਆਨ ਦੇਵੇ। ਕਿਸਾਨਾਂ ਨੂੰ ਮੋਟੇ ਅਨਾਜ ਦੀ ਖੇਤੀ ਲਈ ਪ੍ਰੇਰਿਤ ਕੀਤਾ ਜਾਵੇ।

ਇਸ ਦੇ ਨਾਲ ਹੀ ਵਿਹਲ ਨੂੰ ‘ਅਮੀਰੀ ਦਾ ਸਟੇਟਸ’ ਮੰਨਣ ਦੀ ਧਾਰਨਾ ਨੂੰ ਬਦਲਣ ਦੀ ਜ਼ਰੂਰਤ ਹੈ ਕਿ ਸਰੀਰਕ ਮਿਹਨਤ ਨਾ ਕਰਨਾ ਸਮਾਜ ’ਚ ਸ਼ਾਨ ਹੈ। ਇਸ ਧਾਰਨਾ ਨੂੰ ਮਜ਼ਬੂਤ ਕਰਨਾ ਪਵੇਗਾ ਕਿ ਸਰੀਰਕ ਮਿਹਨਤ ਕਰਨ ਜਾਂ ਕਸਰਤ ਕਰਨ ਵਾਲੇ ਹੀ ਤੰਦਰੁਸਤ ਹਨ। ਦੇਸ਼ ਦੀਆਂ ਸਿਆਸੀ ਹਸਤੀਆਂ ਨੂੰ ਵੀ ਸਿਹਤ ਸਬੰਧੀ ਮਿਸਾਲ ਬਣਨਾ ਚਾਹੀਦਾ ਹੈ।

ਪੂਜਨੀਕ ਗੁਰੂ ਜੀ ਨੇ ਸਿਹਤ ਪ੍ਰਤੀ ਕੀਤਾ ਜਾਗਰੂਕ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਲੋਕਾਂ ਨੂੰ ਸਿਹਤ ਬਾਰੇ ਜਾਗਰੂਕ ਕਰਦਿਆਂ ਬੜੇ ਅਨਮੋਲ ਟਿਪਸ ਦਿੱਤੇ ਹਨ ਤੇ ਇਸ ਸਬੰਧੀ ਪ੍ਰਣ ਵੀ ਕਰਵਾਏ ਹਨ। ਆਪ ਜੀ ਨੇ ਡੇਰਾ ਸ਼ਰਧਾਲੂਆਂ ਨੂੰ ਰੋਟੀ ਤੋਂ ਬਾਅਦ ਸੈਰ ਕਰਨ ਦਾ ਪ੍ਰਣ ਕਰਵਾਇਆ ਹੈ। ਇਸ ਤਰ੍ਹਾਂ ਸਿਹਤ ਦੀ ਸੰਭਾਲ ਨੂੰ ਇੱਕ ਕਰਮ ਧਰਮ ਦੇ ਤੌਰ ’ਤੇ ਲੈਣਾ ਬਹੁਤ ਵੱਡੀ ਗੱਲ ਹੈ। ਸਰਕਾਰਾਂ ਵੀ ਸਿਹਤ ਦੇ ਖੇਤਰ ’ਚ ਸੁਚੱਜੇ ਕਦਮ ਚੁੱਕਣ ਤਾਂ ਕਿ ਇਲਾਜ ਦੀ ਲੋੜ ਹੀ ਨਾ ਪਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਅਨਾਜ ਦੇ ਅੰਬਾਰ, ਫਿਰ ਵੀ ਭੁੱਖਮਰੀ ਦਾ ਕਲੰਕ
ਦੇਸ਼ ਦੇ ਗਿਣਤੀ ਦੇ ਕਾਰਪੋਰੇਟ ਘਰਾਣਿਆਂ ਦਾ ਵਿਸ਼ਵ ਦੇ ਅਮੀਰਾਂ ‘ਚ ਸ਼ੁਮਾਰ ਹੋਣਾ ਹੀ ਦੇਸ਼ ਦੀ ਤਰੱਕੀ ਦਾ ਪੈਮਾਨਾ ਨਹੀਂ ਅਨਾਜ ਦੀ ਬਹੁਤਾਤ ਦੇ ਬਾਵਜ਼ੂਦ ਅੰਨ ਦੀ ਕਮੀ ਸਿਸਟਮ ‘ਚ ਖਰਾਬੀ ਦਾ ਸਬੂਤ ਹੈ

ਕਣਕ ਹੋਵੇ ਜਾਂ ਝੋਨਾ ਮੰਡੀਆਂ ‘ਚ ਅਨਾਜ ਦੇ ਅੰਬਾਰ ਲੱਗ ਜਾਂਦੇ ਹਨ। ਕਈ ਕਿਸਾਨ ਸਿਰਫ ਇਸ ਕਰਕੇ ਦੇਰੀ ਨਾਲ ਮੰਡੀ ਆਉਂਦੇ ਹਨ ਕਿ ਉੱਥੇ ਜਿਣਸ ਲਈ ਥਾਂ ਹੀ ਨਹੀਂ ਹੁੰਦੀ ਪਰ ਗਲੋਬਲ ਹੰਗਰ ਇੰਡੈਕਸ ਦੀ ਇਸ ਸਾਲ ਦੀ ਰਿਪੋਰਟ ਵੀ ਪਿਛਲੇ ਸਾਲਾਂ ਵਾਂਗ ਭਾਰਤ ਲਈ ਚਿੰਤਾਜਨਕ ਹੈ। ਭੁੱਖਮਰੀ ‘ਚ 119 ਦੇਸ਼ਾਂ ‘ਚੋਂ ਸਾਡਾ ਨੰਬਰ 103ਵਾਂ ਆਇਆ ਜੋ ਪਿਛਲੇ ਸਾਲ ਨਾਲੋਂ ਵੀ ਗਿਰਾਵਟ ‘ਚ ਗਿਆ ਹੈ। 2017 ‘ਚ 100ਵਾਂ ਨੰਬਰ ਸੀ।

ਕੇਂਦਰ ਦੀ ਮੋਦੀ ਸਰਕਾਰ ਲਈ ਇਹ ਵਿਸ਼ਾ ਫਿਕਰਮੰਦੀ ਵਾਲਾ ਹੋਣਾ ਚਾਹੀਦਾ ਹੈ ਕਿਉਂਕਿ 2014 ਤੋਂ ਬਾਅਦ 55ਵੇਂ ਸਥਾਨ ਤੋਂ ਲਗਾਤਾਰ ਹੇਠਾਂ ਆਉਂਦਾ ਹੋਇਆ। 2015, 2016, 2017 ‘ਚ ਤਰਤੀਬਵਾਰ 80ਵੇਂ, 97ਵੇਂ, 100ਵੇਂ ਸਥਾਨ ‘ਤੇ ਪੁੱਜ ਗਿਆ। ਹੈਰਾਨੀ ਦੀ ਗੱਲ ਹੈ ਕਿ ਸਾਡੇ ਮੁਲਕ ‘ਚ ਹਰ ਸਾਲ ਲੱਖਾਂ ਟਨ ਅਨਾਜ ਬਰਬਾਦ ਹੁੰਦਾ ਹੈ।

ਕੁਝ ਹੱਦ ਤੱਕ ਤਕਨੀਕ ਦੀ ਵਰਤੋਂ ਨਾਲ ਅਸਲੀ ਲਾਭਪਾਤਰੀਆਂ ਤੱਕ ਅਨਾਜ ਪਹੁੰਚਿਆ ਹੈ। ਈ-ਪੌਸ ਮਸ਼ੀਨਾਂ ਕਾਰਗਰ ਸਾਬਤ ਹੋਈਆਂ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਤੋਂ ਪਹਿਲਾਂ ਭੁੱਖਮਰੀ ਦੇ ਮਾਮਲੇ ‘ਚ ਦੇਸ਼ ਦੀ ਹਾਲਤ ਅੱਜ ਨਾਲੋਂ ਬਿਹਤਰ ਸੀ। ਲੰਮੇ ਸਮੇਂ ਤੱਕ ਜਨਤਕ ਵੰਡ ਪ੍ਰਣਾਲੀ ‘ਚ ਭ੍ਰਿਸ਼ਟਾਚਾਰ ਨੂੰ ਭੁੱਖਮਰੀ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਸੀ।

ਅਨਾਜ ਸੁਰੱਖਿਆ ਗਾਰੰਟੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਸੁਧਾਰ ਦੀ ਆਸ ਕੀਤੀ ਜਾ ਰਹੀ ਸੀ ਪਰ ਸਕੀਮ ਉਦੋਂ ਹੀ ਅਸਰ ਵਿਖਾਉਂਦੀ ਹੈ ਜਦੋਂ ਭ੍ਰਿਸ਼ਟਾਚਾਰ ਖ਼ਤਮ ਹੋਵੇ। ਪਿਛਲੇ ਦਿਨੀਂ ਪੰਜਾਬ ‘ਚ ਵੱਡੀ ਮਾਤਰਾ ‘ਚ ਅਨਾਜ ਬਰਾਮਦ ਕੀਤਾ ਗਿਆ ਜੋ ਬਿਹਾਰ ਦੇ ਗਰੀਬਾਂ ਨੂੰ ਵੰਡਿਆ ਜਾਣਾ ਸੀ। ਭ੍ਰਿਸ਼ਟਾਚਾਰ ਖਤਮ ਨਾ ਹੋਣ ਕਾਰਨ ਰਗੜਾ ਲੱਗ ਰਿਹਾ ਹੈ ਖਾਸਕਰ ਹੇਠਲੇ ਪੱਧਰ ‘ਤੇ ਕਾਰਵਾਈ ਬਹੁਤ ਘੱਟ ਹੋ ਰਹੀ ਹੈ।

ਬਹੁਤ ਵਿਰਲੇ ਮਾਮਲਿਆਂ ‘ਚ ਸਜ਼ਾਵਾਂ ਹੁੰਦੀਆਂ ਹਨ। ਦੂਜੇ ਪਾਸੇ ਸਰਕਾਰੀ ਗੁਦਾਮਾਂ ਨਾਲ ਜੁੜੇ ਹੇਠਲੇ ਮੁਲਾਜ਼ਮਾਂ ਦੀਆਂ ਜਾਇਦਾਦਾਂ ‘ਚ ਵੱਡਾ ਇਜ਼ਾਫਾ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵੇ ਨਾਲ ਕਿਹਾ ਸੀ, ”ਨਾ ਖਾਵਾਂਗਾ, ਨਾ ਖਾਣ ਦਿਆਂਗਾ”, ਉਹ ਭਾਵੇਂ ਖਾਂਦੇ ਹੋਣ ਜਾਂ ਨਾ ਪਰ ਦੂਜਿਆਂ ਨੂੰ ਖਾਣ ਤੋਂ ਨਹੀਂ ਰੋਕ ਸਕੇ ਦੇਸ਼ ‘ਚ ਭ੍ਰਿਸ਼ਟਾਚਾਰ ਕਾਰਨ ਹਾਲਾਤ ਅਸੀਂ ਵੇਖ ਰਹੇ ਹਾਂ ਗਲੋਬਲ ਇੰਡੈਕਸ ਨੇ ਸੱਚਾਈ ਸਾਹਮਣੇ ਲਿਆ ਦਿੱਤੀ ਹੈ। 55ਵੇਂ ਸਥਾਨ ਤੋਂ ਸਿੱਧਾ ਡਬਲ ਗਿਰਾਵਟ ਨਾਲ ਦੇਸ਼ 103ਵੇਂ ਸਥਾਨ ‘ਤੇ ਆ ਗਿਆ ਲੱਗਦਾ ਹੈ।

ਸਿਆਸਤਦਾਨਾਂ ਲਈ ਸਰਕਾਰ ਦਾ ਪਹਿਲਾ ਤੇ ਅਖੀਰਲਾ ਸਾਲ (ਚੁਣਾਵੀ ਸਾਲ) ਹੀ ਮਹੱਤਵਪੂਰਨ ਹੁੰਦਾ ਹੈ। ਵਿਚਕਾਰਲੇ ਸਾਲ ਭ੍ਰਿਸ਼ਟਾਚਾਰੀਆਂ ਲਈ ਖੁੱਲ੍ਹ ਮਾਨਣ ਵਾਲੇ ਬਣ ਜਾਂਦੇ ਹਨ। ਦੇਸ਼ ਦੇ ਗਿਣਤੀ ਦੇ ਕਾਰਪੋਰੇਟ ਘਰਾਣਿਆਂ ਦਾ ਵਿਸ਼ਵ ਦੇ ਅਮੀਰਾਂ ‘ਚ ਸ਼ੁਮਾਰ ਹੋਣਾ ਹੀ ਦੇਸ਼ ਦੀ ਤਰੱਕੀ ਦਾ ਪੈਮਾਨਾ ਨਹੀਂ ਅਨਾਜ ਦੀ ਬਹੁਤਾਤ ਦੇ ਬਾਵਜ਼ੂਦ ਅੰਨ ਦੀ ਕਮੀ ਸਿਸਟਮ ‘ਚ ਖਰਾਬੀ ਦਾ ਸਬੂਤ ਹੈ। ਸਰਕਾਰੀ ਐਲਾਨਾਂ ਨੂੰ ਜ਼ਮੀਨ ‘ਤੇ ਉਤਾਰਨ ਨਾਲ ਹੀ ਸੁਧਾਰ ਸੰਭਵ ਹੈ। ਭੁੱਖਮਰੀ ਦੇ ਅੰਕੜੇ ਸ਼ਰਮਸਾਰ ਕਰਨ ਵਾਲੇ ਹਨ ਸਾਨੂੰ ਸਬਕ ਲੈਣਾ ਪਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।