Trafficking - Sach Kahoon Punjabi
Action Against Drugs: ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ, ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ
ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦੇ 6 ਮੁਲਜ਼ਮ 2.5 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ, 21 ਹਜ਼ਾਰ ਤੋਂ ਵੱਧ ਟੀਕਿਆਂ ਤੇ 738 ਸ਼ੀਸ਼ੀਆਂ ਸਮੇਤ ਕਾਬੂ : ਐੱਸਐੱਸਪੀ.ਰਵਜੋਤ ਗਰੇਵਾਲ
Action Against Drugs: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਗੌਰਵ ਯਾਦਵ ਡੀਜੀਪੀ. ਪੰਜਾਬ ਦੇ ਨਿਰਦੇਸ਼ਾਂ ਮੁਤਾਬਕ ਹਰਚਰਨ ਸਿੰਘ ਭੁੱਲਰ, ਡੀਆਈਜੀ ਰੇਂਜ ਰੂਪਨਗਰ ਦੀ ਨਿਗਰਾਨੀ ਹੇਠ, ਰਾਕੇਸ਼ ਕੁਮਾਰ ਯਾਦਵ ਐੱਸਪੀ (ਡੀ) ਦੀਆਂ ਹਦਾਇਤਾਂ ਅਨੁਸਾਰ ਪੁਲਿਸ ਟੀਮ ਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ 6 ਨਸ਼ਾ ਤਸਕਰਾਂ ਨੂੰ ਕਾਬੂ ਕਰ ਕੇ ਉਹਨਾਂ ਕੋਲੋਂ 2,56,846 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ, 21,364 ਨਸ਼ੀਲੇ ਟੀਕਿਆਂ ਅਤੇ 738 ਸ਼ੀਸ਼ੀਆਂ ’ਤੇ ਵਾਇਲਜ਼ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ 01 ਮੋਟਰਸਾਈਕਲ, 01 ਸਕੂਟਰੀ ਅਤੇ 01 ਬਲੈਨੋ ਕਾਰ ਵੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ: Ludhiana News: ਕਾਰ ਨੂੰ 200 ਮੀਟਰ ਤੱਕ ਘਸੀਟਦਾ ਲੈ ਗਿਆ ਟਿੱਪਰ, ਆਟੋ ਚਾਲਕ ਦੀ ਹਿੰਮਤ ਨਾਲ ਟਲੀ ਅਣਹੋਣੀ
ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਇਸ ਸਬੰਧੀ ਐਨਡੀਪੀਐੱਸ ਐਕਟ ਤਹਿਤ ਥਾਣਾ ਬਡਾਲੀ ਆਲਾ ਸਿੰਘ ’ਚ
ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਕੱਦਮੇ ਦੀ ਬਹੁਤ ਹੀ ਡੂੰਘਾਈ ਨਾਲ ਤਫਤੀਸ਼ ਕੀਤੀ ਗਈ ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਦੇ ਬੈਕਵਰਡ ਤੇ ਫਾਰਵਰਡ ਲਿੰਕਾਂ ਦੀ ਬਹੁਤ ਹੀ ਬਰੀਕੀ ਨਾਲ ਪੜਤਾਲ ਕਰ ਕੇ ਇੱਕ ਤੋਂ ਬਾਅਦ ਇੱਕ ਨਸ਼ਾ ਤਸਕਰ ਨੂੰ ਤਕਨੀਕੀ ’ਤੇ ਡਿਜੀਟਲ ਸਹਾਇਤਾ ਨਾਲ ਟਰੇਸ ਕਰ ਕੇ ਗ੍ਰਿਫਤਾਰ ਕੀਤਾ ਗਿਆ ਅਤੇ ਬ੍ਰਾਮਦਗੀ ਕੀਤੀ ਗਈ, ਜਿਸ ਦੇ ਨਾਲ ਉੱਤਰ ਪ੍ਰਦੇਸ਼ ਤੋਂ ਵਾਇਆ ਹਰਿਆਣਾ-ਪੰਜਾਬ ਨੂੰ ਚੱਲ ਰਹੀ ਅੰਤਰਰਾਜੀ ਨਸ਼ਾ ਸਪਲਾਈ ਚੇਨ ਨੂੰ ਤੋੜਿਆ ਗਿਆ ਹੈ। Action Against Drugs
Action Against Drugs: ਮੁਲਜ਼ਮਾਂ ਕੋਲੋਂ 01 ਮੋਟਰਸਾਈਕਲ, 01 ਸਕੂਟਰੀ ਅਤੇ 01 ਬਲੈਨੋ ਕਾਰ ਵੀ ਬਰਾਮਦ
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ 27-01-2025 ਨੂੰ ਸੀਆਈਏ. ਸਰਹਿੰਦ ਦੀ ਟੀਮ ਨੇ ਮੁਲਜ਼ਮ ਪਰਵਿੰਦਰ ਸਿੰਘ ਵਾਸੀ ਪਿੰਡ ਚੋਲਟਾ ਖੁਰਦ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕਾਬੂ ਕਰ ਕੇ ਉਸ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਟੀਕੇ, ਸ਼ੀਸ਼ੀਆਂ ਅਤੇ ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਅਤੇ ਉੱਕਤ ਕੇਸ ਦਰਜ ਕੀਤਾ ਗਿਆ। ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਪਰਵਿੰਦਰ ਸਿੰਘ ਖੁਦ ਨਸ਼ਾ ਕਰਦਾ ਵੀ ਹੈ ਅਤੇ ਵੇਚਦਾ ਵੀ ਹੈ,ਜੋ ਯਮੁਨਾਨਗਰ, ਹਰਿਆਣਾ ਤੋਂ ਸਾਹਿਲ ਨਾਮ ਦੇ ਵਿਅਕਤੀ ਪਾਸੋਂ ਮੈਡੀਕਲ ਨਸ਼ਾ ਲਿਆ ਕੇ ਫ਼ਤਹਿਗੜ੍ਹ ਸਾਹਿਬ ਤੇ ਮੋਹਾਲੀ ਵਿੱਚ ਸਪਲਾਈ ਕਰਦਾ ਸੀ।
ਇਸ ਤੋਂ ਅਗਲੀ ਤਫਤੀਸ਼ ਦੌਰਾਨ 04-02-2025 ਨੂੰ ਸੀ.ਆਈ.ਏ. ਦੀ ਟੀਮ ਨੇ ਮੇਰਠ ਰੇਡ ਕੀਤੀ ਅਤੇ ਉੱਥੋ ਅਬਦੁੱਲ ਦੇ ਦੋ ਪਾਰਟਨਰਜ਼ ਸ਼ਾਹਿਦ ਅਤੇ ਵਸੀਮ ਵਾਸੀਆਨ ਮੇਰਠ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੇ ਦੱਸੇ ਮੁਤਾਬਿਕ ਅਬੁਦੱਲ ਦੇ ਗੈਰ-ਕਾਨੂੰਨੀ ਗੋਦਾਮ ’ਤੇ ਰੇਡ ਕਰ ਕੇ ਭਾਰੀ ਮਾਤਰਾ (ਕਮਰਸ਼ੀਅਲ ਮਾਤਰਾ) ਵਿੱਚ ਨਸ਼ੀਲੇ ਟੀਕੇ/ਸ਼ੀਸ਼ੀਆਂ ਅਤੇ ਨਸ਼ੀਲੀਆਂ ਗੋਲੀਆਂ/ਕੈਪਸੂਲ ਬ੍ਰਾਮਦ ਕੀਤੇ। ਸੀ.ਆਈ.ਏ. ਦੀ ਟੀਮ ਨੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਮੈਡੀਕਲ ਨਸ਼ਾ ਸਪਲਾਈ ਕਰਨ ਲਈ ਬਣਾਏ 3 ਗੈਰ ਕਾਨੂੰਨੀ ਗੋਦਾਮਾਂ ਦਾ ਵੀ ਪਰਦਾਫਾਸ਼ ਕੀਤਾ ਹੈ।
ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਅਪਰੇਸ਼ਨ ਵਿੱਚ ਨਿਖਿਲ ਗਰਗ ਡੀਐੱਸਪੀ (ਡੀ), ਗੁਰਦੀਪ ਸਿੰਘ ਦਿਓਲ ਪੀਪੀਐੱਸ,ਪੀਬੀਆਈ ’ਤੇ ਐਨਡੀਪੀਐੱਸ ਅਤੇ ਇੰਸਪੈਕਟਰ ਅਮਰਬੀਰ ਸਿੰਘ ਇੰਚ: ਸੀ.ਆਈ.ਏ. ਸਰਹਿੰਦ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ। Action Against Drugs
ਨਸ਼ਾ ਤਸਕਰੀ ਦੀਆਂ ਡੂੰਘੀਆਂ ਜੜ੍ਹਾਂ
ਪੰਜਾਬ ਸਮੇਤ ਦੇਸ਼ ਦੇ ਕਈ ਰਾਜਾਂ ’ਚ ਨਸ਼ਾ ਤਸਕਰੀ ਦਾ ਨੈੱਟਵਰਕ ਖਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ। ਸਭ ਤੋਂ ਵੱਡੀ ਸਮੱਸਿਆ ਪੁਲਿਸ ਦੇ ਕੁਝ ਅਫਸਰਾਂ ਤੇ ਮੁਲਾਜ਼ਮਾਂ ਦੀ ਇਸ ’ਚ ਮਿਲੀਭੁਗਤ ਬਣੀ ਹੋਈ ਹੈ। ਫਿਰੋਜ਼ਪੁਰ ’ਚ ਇੱਕ ਡੀਐਸਪੀ ਨੇ ਖੁਲਾਸਾ ਕੀਤਾ ਹੈ ਕਿ ਇੱਕ ਐਸਐਚਓ ਸਮੇਤ 11 ਪੁਲਿਸ ਮੁਲਾਜ਼ਮ ਨਸ਼ਾ ਤਸਕਰਾਂ ਨਾਲ ਰਲ਼ੇ ਹੋਏ ਸਨ। ਮਾਮਲੇ ਦੀ ਸੱਚਾਈ ਤਾਂ ਜਾਂਚ ਮਗਰੋਂ ਹੀ ਸਾਹਮਣੇ ਆਉਣੀ ਹੈ ਪਰ ਸਾਧਾਰਨ ਬੁੱਧੀ ਵਾਲਾ ਆਦਮੀ ਵੀ ਇਸ ਗੱਲ ਨੂੰ ਸਮਝਦਾ ਹੈ ਕਿ ਨਸ਼ਾ ਤਸਕਰੀ ਕਿਸੇ ਮਿਲੀਭੁਗਤ ਤੋਂ ਬਿਨਾਂ ਨਹੀਂ ਹੋ ਸਕਦੀ। (Trafficking)
ਜੇਕਰ ਸਾਰੇ ਮੁਲਾਜ਼ਮਾਂ ’ਚ ਇਮਾਨਦਾਰੀ ਤੇ ਡਿਊਟੀ ਪ੍ਰਤੀ ਜ਼ਜਬਾ ਹੋਵੇ ਤਾਂ ਨਸ਼ਾ ਤਸਕਰੀ ਦੀ ਸਪਲਾਈ ਚੇਨ ਟੁੱਟ ਸਕਦੀ ਹੈ ਉਂਜ ਪਤਾ ਨਹੀਂ ਕਿੰਨੀ ਵਾਰ ਪਿਛਲੀ ਕਾਂਗਰਸ ਸਰਕਾਰ ਵੀ ਬਿਆਨ ਦੇ ਚੁੱਕੀ ਹੈ ਕਿ ਨਸ਼ਾ ਤਸਕਰੀ ਦੀ ਸਪਲਾਈ ਚੇਨ ਤੋੜ ਦਿੱਤੀ ਹੈ ਹੁਣ ਮੌਜੂਦਾ ਸਰਕਾਰ ਵੀ ਅਜਿਹੇ ਬਿਆਨ ਦਿੰਦੀ ਹੈ। ਬਿਨਾਂ ਸ਼ੱਕ ਨਸ਼ੇ ਦੀਆਂ ਵੱਡੀਆਂ ਖੇਪਾਂ ਬਰਾਮਦ ਹੋ ਰਹੀਆਂ ਹਨ, ਗਿ੍ਰਫ਼ਤਾਰੀਆਂ ਵੀ ਹੋ ਰਹੀਆਂ ਹਨ ਪਰ ਨਸ਼ੇ ਦੀ ਸਪਲਾਈ ਮੁਕੰਮਲ ਤੌਰ ’ਤੇ ਨਹੀਂ ਰੁਕੀ।
ਸੁਧਾਰ ਦੀ ਜ਼ਰੂਰਤ | Trafficking
ਇਹੀ ਹਕੀਕਤ ਹੈ ਕਿ ਜਦੋਂ ਤੱਕ ਨਸ਼ਾ ਖਰੀਦਣ ਵਾਲੇ ਹੋਣਗੇ ਤਾਂ ਨਸ਼ੇ ਦੀ ਸਪਲਾਈ ਰੋਕਣੀ ਔਖੀ ਹੈ। ਜਦੋਂ ਕੋਈ ਨਸ਼ੇ ਦਾ ਸੇਵਨ ਹੀ ਨਹੀਂ ਕਰੇਗਾ ਤੇ ਨਸ਼ਾ ਖਰੀਦੇਗਾ ਕਿਉਂ? ਹੁਣ ਹਾਲਾਤ ਇਹ ਹਨ ਕਿ ਨਸ਼ੇ ਕਾਰਨ ਮੌਤਾਂ ਦੀਆਂ ਘਟਨਾਵਾਂ ਰੋਜ਼ਾਨਾ ਹੀ ਵਾਪਰ ਰਹੀਆਂ ਹਨ। ਨਸ਼ਾ ਛੁਡਾਉਣ ਲਈ ਸਰਕਾਰ ਨੂੰ ਠੋਸ ਤੇ ਅਸਰਦਾਰ ਨੀਤੀਆਂ ਬਣਾਉਣੀਆਂ ਪੈਣਗੀਆਂ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਨਸ਼ਾ, ਨਸ਼ਾ ਤਸਕਰਾਂ ਤੇ ਕੁਝ ਅਫਸਰਾਂ ਮੁਲਜ਼ਮਾਂ ਲਈ ਮੋਟੀ ਕਮਾਈ ਦਾ ਸਾਧਨ ਬਣਿਆ ਹੋਇਆ ਹੈ। ਜੇਕਰ ਨਸ਼ਾ ਫੜਨ ਵਾਲੇ ਹੀ ਨਸ਼ਾ ਵਿਕਾਉਣਗੇ ਤਾਂ ਸੁਧਾਰ ਕਿਵੇਂ ਹੋਵੇਗਾ। ਚੰਗੀ ਗੱਲ ਹੈ ਕਿ ਸਰਕਾਰ ਨੇ ਸਖ਼ਤੀ ਕੀਤੀ ਹੈ ਤੇ ਕੁਝ ਅਫਸਰ ਤੇ ਮੁਲਾਜ਼ਮ ਵੀ ਨਸ਼ਾ ਤਸਕਰੀ ’ਚ ਗਿ੍ਰਫ਼ਤਾਰ ਕੀਤੇ ਹਨ ਪਰ ਸੁਧਾਰ ਦੀ ਅਜੇ ਹੋਰ ਬਹੁਤ ਜ਼ਰੂਰਤ ਹੈ।
ਇਹ ਵੀ ਪੜ੍ਹੋ; ਅਗਲੇ ਤਿੰਨ ਘੰਟਿਆਂ ’ਚ ਇਨ੍ਹਾਂ 5 ਜ਼ਿਲ੍ਹਿਆਂ ’ਚ ਵਰ੍ਹੇਗਾ ਮੀਂਹ, ਅਲਰਟ ਜਾਰੀ
ਨਸ਼ਾ ਤਸਕਰਾਂ ਦੀ ਪੈੜ ਨੱਪਣ ਦੇ ਨਾਲ-ਨਾਲ ਭਿ੍ਰਸ਼ਟ ਅਫਸਰਾਂ ਖਿਲਾਫ਼ ਸਖਤ ਕਾਰਵਾਈ ਕਰਕੇ ਸਿਸਟਮ ’ਚ ਸੁਧਾਰ ਲਿਆਂਦਾ ਜਾਵੇ। ਅਧਿਕਾਰੀਆਂ ਮੁਲਾਜ਼ਮਾਂ ਅੰਦਰ ਨੈਤਿਕਤਾ ਤੇ ਸਮਾਜਿਕ ਜਿੰਮੇਵਾਰੀ ਦਾ ਭਾਵ ਜਗਾਉਣ ਦੀ ਜ਼ਰੂਰਤ ਹੈ। ਜਦੋਂ ਕਿਸੇ ਅਧਿਕਾਰੀ ਨੂੰ ਇਹ ਅਹਿਸਾਸ ਹੋਵੇਗਾ ਕਿ ਜਿਸ ਨਸ਼ੇ ਨੂੰ ਉਹ ਵੇਚਣ ’ਚ ਸ਼ਾਮਲ ਹੈ ਉਹ ਨਸ਼ਾ ਕਦੇ ਉਸ ਦੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਦੀ ਵੀ ਬਲੀ ਲੈ ਸਕਦਾ ਹੈ ਤਾਂ ਉਹ ਪੂਰੀ ਜਿੰਮੇਵਾਰੀ ਨਾਲ ਕੰਮ ਕਰੇਗਾ। ਅਫਸਰ ਮੁਲਾਜ਼ਮਾਂ ਦੀ ਡਿਊਟੀ ਨਾਲ ਸਮਾਜਿਕਤਾ ਨੂੰ ਮਜ਼ਬੂਤੀ ਨਾਲ ਜੋੜਨਾ ਪਵੇਗਾ। ਜ਼ਜਬੇ ਤੋਂ ਬਿਨਾਂ ਟੀਚੇ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ। ਪੁਲਿਸ ਵਿਭਾਗ ਦੀ ਕਾਰਜਸ਼ੈਲੀ ਨੂੰ ਸਿਰਫ਼ ਆਧੁਨਿਕ ਤਕਨਾਲੋਜੀ ਤੱਕ ਸੀਮਿਤ ਨਹੀਂ ਕੀਤਾ ਜਾਣਾ ਚਾਹੀਦਾ ਹੈ।
ਘਟਨਾ ਸਬੰਧੀ ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਵਾਇਰਲ
ਅਸ਼ੋਕ ਵਰਮਾ/ਬਠਿੰਡਾ। ਪੰਜਾਬ ਦੀ ਸਰਹੱਦ ਤੋਂ ਕਰੀਬ ਦੋ ਕਿੱਲੋਮੀਟਰ ਹਰਿਆਣਾ ਦੇ ਸਰਸਾ ਜ਼ਿਲ੍ਹੇ ਦੇ ਪਿੰਡ ਦੇਸੂ ਜੋਧਾ ‘ਚ ਪਿੰਡ ਵਾਸੀਆਂ ਤੇ ਸੀਆਈਏ ਸਟਾਫ ਵਨ ਦੀ ਟੀਮ ਦਰਮਿਆਨ ਹੋਏ ਟਕਰਾਅ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਵੱਲੋਂ ਘੜੀਸ ਘੜੀਸ ਕੇ ਕੁੱਟਣ ਤੇ ਇੱਕ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰਨ ਦੀ ਘਟਨਾ ਨੇ ਬਠਿੰਡਾ ਪੁਲਿਸ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ ਪਤਾ ਲੱਗਾ ਹੈ ਇਸ ਘਟਨਾ ‘ਚ ਜ਼ਖਮੀ ਹੋਏ ਪੁਲਿਸ ਮੁਲਾਜ਼ਮਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦੋਂਕਿ ਅਫਸਰ ਸਭ ਚੰਗਾ ਹੋਣ ਦੀ ਗੱਲ ਆਖ ਰਹੇ ਹਨ ।
ਅੱਜ ਸਵੇਰੇ ਸੀਆਈਏ ਸਟਾਫ ਦੀ ਸੱਤ ਮੈਂਬਰੀ ਪੁਲਿਸ ਪਾਰਟੀ ਨਸ਼ਾ ਤਸਕਰ ਕੁਲਵਿੰਦਰ ਸਿੰਘ ਉਰਫ ਕੰਤਾ ਨੂੰ ਗ੍ਰਿਫਤਾਰ ਕਰਨ ਗਈ ਸੀ, ਜਿਸ ਦੇ ਪੰਜਾਬ ਸੀਮਾ ‘ਤੇ ਹੋਣ ਦੀ ਸੂਹ ਪੁਲਿਸ ਰਿਮਾਂਡ ‘ਤੇ ਚੱਲ ਰਹੇ ਤਸਕਰ ਨੇ ਦਿੱਤੀ ਸੀ ਜਦੋਂ ਪੁਲਿਸ ਪਾਰਟੀ ਮੌਕੇ ‘ਤੇ ਪੁੱਜੀ ਤਾਂ ਨਸ਼ਾ ਤਸਕਰ ਕੰਤਾ ਫਰਾਰ ਹੋ ਗਿਆ ਪੁਲਿਸ ਪਾਰਟੀ ਨੇ ਉਸ ਦਾ ਪਿੱਛਾ ਕੀਤਾ ਤਾਂ ਉਹ ਪਿੰਡ ਦੇਸੂ ਜੋਧਾ ‘ਚ ਦਾਖਲ ਹੋ ਗਿਆ ਇਸ ਮੌਕੇ ਉਸ ਦੀ ਹਮਾਇਤ ‘ਚ ਆਏ ਕੁਝ ਪਿੰਡ ਵਾਸੀਆਂ ਨੇ ਅੱਜ ਸਵੇਰੇ ਪੁਲਿਸ ਟੀਮ ‘ਤੇ ਹੱਲਾ ਬੋਲ ਦਿੱਤਾ। ਇਸ ਘਟਨਾ ‘ਚ ਇੱਕ ਸਬ ਇੰਸਪੈਕਟਰ ਹਰਜੀਵਨ ਸਿੰਘ ਪੁਲਿਸ ਮੁਲਾਜਮ ਜਸਕਰਨ ਸਿੰਘ, ਗੁਰਤੇਜ ਸਿੰਘ, ਸੁਖਦੇਵ ਸਿੰਘ, ਹਰਮੀਤ ਸਿੰਘ ਅਤੇ ਗੋਲੀ ਲੱਗਣ ਨਾਲ ਗੰਭੀਰ ਰੂਪ ‘ਚ ਫੱਟੜ ਸਿਪਾਹੀ ਕੰਵਲਜੀਤ ਸਿੰਘ ਤੇ ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਹਸਪਤਾਲ ‘ਚ ਜਖਮੀ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਤੇ ਪੁਲਿਸ ਅਧਿਕਾਰੀਆਂ ਤੋਂ ਸਿਵਾਏ ਕਿਸੇ ਨੂੰ ਵੀ ਅੰਦਰ ਦਾਖਲ ਹੋਣ ਦੀ ਮਨਾਹੀ ਕਰ ਦਿੱਤੀ ਗਈ ਹੈ
ਮੀਡੀਆ ਕਰਮੀਆ ਨੂੰ ਵੀ ਐਮਰਜੈਂਸੀ ਵਾਰਡ ਵਾਲੇ ਜਾਣ ਤੋਂ ਰੋਕ ਦਿੱਤਾ ਗਿਆ ਹੈ।
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਨੇ ਹਸਪਤਾਲ ‘ਚ ਕਰੀਬ ਤਿੰਨ ਘੰਟੇ ਬਿਤਾਏ ਤੇ ਮੁਲਾਜ਼ਮਾਂ ਦੇ ਇਲਾਜ ਦੀ ਦੇਖਰੇਖ ਕੀਤੀ ਜਦੋਂ ਉਹ ਬਾਹਰ ਆਏ ਤਾਂ ਚਿੰਤਾ ਦੀਆਂ ਲਕੀਰਾਂ ਉਨ੍ਹਾਂ ਦੇ ਚਿਹਰੇ ‘ਤੇ ਸਾਫ ਦਿਸ ਰਹੀਆਂ ਸਨ ਇਸੇ ਦੌਰਾਨ ਬਠਿੰਡਾ ਰੇਂਜ ਦੇ ਆਈਜੀ ਅਰੁਣ ਕੁਮਾਰ ਮਿੱਤਲ ਵੀ ਹਸਪਤਾਲ ਪੁੱਜੇ ਅਤੇ ਸਥਿਤੀ ਸਬੰਧੀ ਜਾਣਕਾਰੀ ਹਾਸਲ ਕੀਤੀ ਇਸ ਘਟਨਾ ਸਬੰਧੀ ਸੋਸ਼ਲ ਮੀਡੀਆ ‘ਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓਜ਼ ‘ਚ ਸਪੱਸ਼ਟ ਦਿਖਦਾ ਹੈ ਕਿ ਕਿਸ ਤਰ੍ਹਾਂ ਲੋਕ ਪੁਲਿਸ ਪਾਰਟੀ ‘ਤੇ ਭਾਰੂ ਪੈ ਗਏ ਤੇ ਪਿੰਡ ਵਾਸੀਆਂ ਨੇ ਪੁਲਿਸ ਦਾ ਬਚਾਓ ਕਰਨ ਦੀ ਥਾਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ ਭਾਵੇਂ ਅਧਿਕਾਰੀ ਇਸ ਮੁੱਦੇ ‘ਤੇ ਚੁੱਪ ਹਨ।
ਪਰ ਸੂਤਰ ਦੱਸਦੇ ਹਨ ਕਿ ਪੁਲਿਸ ਮੁਲਾਜਮਾਂ ਨੂੰ ਡੂੰਘਾ ਸਦਮਾ ਲੱਗਾ ਹੈ ਸੂਤਰਾਂ ਮੁਤਾਬਕ ਪੁਲਿਸ ਮੁਲਾਜਮਾਂ ਦੇ ਦਿਲੋ ਦਿਮਾਗ ‘ਤੇ ਇਸ ਘਟਨਾ ਦਾ ਖੌਫ ਛਾਇਆ ਹੋਇਆ ਹੈ ਖਾਸ ਤੌਰ ‘ਤੇ ਗੋਲੀ ਲੱਗਣ ਨਾਲ ਜ਼ਖਮੀ ਹੋਏ ਸਿਪਾਹੀ ਦੇ ਤਾਂ ਮੌਤ ਬਿਲਕੁਲ ਨੇੜਿਓਂ ਲੰਘੀ ਹੈ ਇਵੇਂ ਹੀ ਇੱਕ ਹੋਰ ਪੁਲਿਸ ਮੁਲਾਜ਼ਮਾਂ ਨੂੰ ਤਾਂ ਤਸਕਰ ਤੇ ਉਨ੍ਹਾਂ ਦੇ ਹਮਾਇਤੀ ਕਾਫੀ ਦੂਰ ਤੱਕ ਘੜੀਸ ਕੇ ਲੈ ਗਏ ਇਸ ਦੌਰਾਨ ਉਸ ਦੇ ਚਿਹਰੇ ‘ਤੇ ਠੁੱਢੇ ਮਾਰੇ ਗਏ ਤੇ ਡੰਡਿਆਂ ਨਾਲ ਕੁੱਟਮਾਰ ਵੀਡੀਓ ‘ਚ ਸਪੱਸ਼ਟ ਦਿਖਾਈ ਦਿੰਦੀ ਹੈ ਭਾਵੇਂ ਇਨ੍ਹਾਂ ਵੀਡੀਓਜ਼ ‘ਚ ਗੋਲੀਆਂ ਚਲਾ ਰਿਹਾ ਨੌਜਵਾਨ ਵੀ ਹੈ ਤੇ ਮਹਿਲਾਵਾਂ ਕਿਸੇ ਲੜਕੇ ਨੂੰ ਗੋਲੀ ਮਾਰਕੇ ਕਤਲ ਕਰਨ ਦੀ ਗੱਲ ਆਖ ਰਹੀਆਂ ਹਨ ਇਨ੍ਹਾਂ ਤੱਥਾਂ ‘ਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਪੁਲਿਸ ਤਫਤੀਸ਼ ‘ਚ ਹੀ ਸਾਹਮਣੇ ਆਵੇਗਾ ਪਰ ਇਸ ਤਰ੍ਹਾਂ ਕੁੱਟਮਾਰ ਦੇ ਤਾਜ਼ਾ ਮਾਮਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਤਸਕਰਾਂ ਨੂੰ ਚੁਣੌਤੀ ਦੇਣਾ ਅਸਾਨ ਰਾਹ ਨਹੀਂ ਰਿਹਾ ਹੈ।
ਪੁਲਿਸ ਮੁਲਾਜ਼ਮ ਖਤਰੇ ਤੋਂ ਬਾਹਰ: ਆਈਜੀ
ਬਠਿੰਡਾ ਰੇਂਜ ਦੇ ਆਈਜੀ ਅਰੁਣ ਕੁਮਾਰ ਮਿੱਤਲ ਦਾ ਕਹਿਣਾ ਸੀ ਕਿ ਸੀਆਈਏ ਸਟਾਫ ਦੀ ਟੀਮ ਪੰਜਾਬ ਦੀ ਹੱਦ ‘ਤੇ ਨਸ਼ਾ ਤਸਕਰ ਕੁਲਵਿੰਦਰ ਸਿੰਘ ਕੰਤਾ ਨੂੰ ਗ੍ਰਿਫਤਾਰ ਕਰਨ ਲਈ ਗਈ ਸੀ ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਦੇਖਦਿਆਂ ਤਸਕਰ ਫਰਾਰ ਹੋ ਗਿਆ, ਜਿਸ ਦਾ ਪਿੱਛਾ ਕਰਦਿਆਂ ਪੁਲਿਸ ਦੇਸੂ ਜੋਧਾਂ ਗਈ ਸੀ ਜਿੱਥੇ ਲੋਕਾਂ ਨੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ ਇਸ ਹਮਲੇ ‘ਚ ਪੁਲਿਸ ਪਾਰਟੀ ‘ਚ ਸ਼ਾਮਲ ਸੱਤ ਮੁਲਾਜ਼ਮ ਜ਼ਖਮੀ ਹੋ ਗਏ ਹਨ ਜਿਨ੍ਹਾਂ ‘ਚੋਂ ਛੇ ਦੀ ਹਾਲਤ ਖਤਰੇ ਤੋਂ ਪੂਰੀ ਤਰ੍ਹਾਂ ਬਾਹਰ ਹੈ ਗੋਲੀ ਲੱਗਣ ਕਾਰਨ ਸਿਪਾਹੀ ਕੰਵਲਜੀਤ ਸਿੰਘ ਨੂੰ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਸ਼ਿਆਂ ਖਾਤਰ ਝਪਟਮਾਰੀ ਦੀ ਹਨ੍ਹੇਰੀ ਲਿਆਉਣ ਵਾਲੇ ਦੋ ਗ੍ਰਿਫ਼ਤਾਰ
ਪੁਲਿਸ ਦਾ ਦਾਅਵਾ ਮੁਲਜ਼ਮਾਂ ਨੇ ਮੰਨੀਆਂ 25 ਵਾਰਦਾਤਾਂ | Drugs
ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਪੁਲਿਸ ਦੇ ਸੀਆਈਏ ਸਟਾਫ (ਟੂ) ਨੇ ਨਿਆਣੀ ਉਮਰੇ ਨਸ਼ਿਆਂ ਸਮੇਤ ਵੱਡੇ ਸ਼ੌਂਕ ਪਾਲਣ ਲਈ ਦੋ ਦਰਜ਼ਨ ਤੋਂ ਵੀ ਵੱਧ ਲੁੱਟਾਂ, ਖੋਹਾਂ ਤੇ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਦੋ ਸਨੇਚਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਮੁੱਢਲੀ ਪੜਤਾਲ ਦੌਰਾਨ ਇਨ੍ਹਾਂ ਦੋਵਾਂ ਕੋਲੋਂ ਕਾਫੀ ਤੇਜ ਰਫਤਾਰ ਨਾਲ ਦੌੜਨ ਵਾਲਾ ਮੋਟਰਸਾਈਕਲ ‘ਟਵਿਸਟਰ’, ਮੋਟਰਸਾਈਲ ਪਲਟੀਨਾ, ਦੋ ਦੇਸੀ ਪਿਸਤੌਲ 32 ਬੋਰ ਅਤੇ ਤਿੰਨ ਜਿੰਦਾ ਰੌਂਦ, 7 ਲੇਡੀਜ਼ ਪਰਸ, ਖੋਹੇ ਹੋਏ 4 ਮੋਬਾਇਲ ਫੋਨ, 1 ਲੱਖ 30 ਹਜ਼ਾਰ ਨਕਦੀ, ਕੁਝ ਕਾਗਜ਼, ਏਟੀਐਮ, ਸ਼ਨਾਖਤੀ ਕਾਰਡ ਅਤੇ ਅਧਾਰ ਕਾਰਡ ਵਗੈਰਾ ਬਰਾਮਦ ਕੀਤੇ ਹਨ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਵੱਲੋਂ ਕੀਤੀਆਂ ਲੁੱਟਾਂ-ਖੋਹਾਂ ਜ਼ਿਆਦਾਤਰ ਬਠਿੰਡਾ ਨਾਲ ਸਬੰਧਤ ਹੀ ਹਨ। (Drugs)
ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਨਿਆਣੇ ਵੱਲੋਂ ਹੀ ਲੰਮੇ ਸਮੇਂ ਤੋਂ ਸ਼ਹਿਰ ‘ਚ ਦਹਿਸ਼ਤ ਮਚਾਈ ਗਈ ਸੀ। ਬਠਿੰਡਾ ਰੇਂਜ ਦੇ ਆਈ ਜੀ ਅਰੁਣ ਕੁਮਾਰ ਮਿੱਤਲ, ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਅਤੇ ਐਸਪੀ (ਡੀ) ਗੁਰਵਿੰਦਰ ਸਿੰਘ ਸੰਘਾ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਜਸਵਿੰਦਰ ਸਿੰਘ ਉਰਫ ਹੈਪੀ ਪੁੱਤਰ ਖੇਤਾ ਸਿੰਘ ਵਾਸੀ ਬਚਨ ਕਲੋਨੀ ਬਠਿੰਡਾ ਅਤੇ ਵੀਰ ਸਿੰਘ ਉਰਫ ਵੀਰੂ ਪੁੱਤਰ ਪ੍ਰਭਦਿਆਲ ਪਿੰਡ ਭੁਓ ਕਲਾਂ ਵਜੋਂ ਹੋਈ ਹੈ ਦੋਵੇਂ ਮੁਲਜ਼ਮ ਵਿਹਲੇ ਹਨ ਤੇ ਇਨ੍ਹਾਂ ‘ਚੋਂ ਜਸਵਿੰਦਰ 18-19 ਸਾਲ ਦੀ ਉਮਰੇ ਹੀ ਅਪਰਾਧ ਦੀ ਦੁਨੀਆਂ ਵਿਚ ਪ੍ਰਵੇਸ਼ ਕਰ ਗਿਆ ਸੀ। ਦੋਵਾਂ ਨੂੰ ਹੀ ਗਲੈਮਰ ਭਰੀ ਜ਼ਿੰਦਗੀ ਜਿਉਣ ਅਤੇ ਨਸ਼ੇ ਕਰਨ ਦੀ ਲਤ ਲੱਗ ਗਈ ਸੀ। ਇਸੇ ਕਾਰਨ ਹੀ ਉਨ੍ਹਾਂ ਨੇ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਸਨੈਚਿੰਗ ਵਰਗੇ ਅਪਰਾਧ ਕਰਨ ‘ਚ ਸਰਗਰਮ ਸਨ ਅਤੇ ਥੋੜ੍ਹੇ ਸਮੇਂ ‘ਚ ਹੀ 25 ਵਾਰਦਾਤਾਂ ਕਬੂਲ ਵੀ ਕਰ ਲਈਆਂ ਹਨ। ਵੀਰੂ ਖਿਲਾਫ਼ ਸਨੈਚਿੰਗ ਦਾ ਮੁਕੱਦਮਾ ਦਰਜ ਹੈ
ਮੁਲਜ਼ਮਾਂ ਵੱਲੋਂ ਕੀਤੀਆਂ ਮੁੱਖ ਵਾਰਦਾਤਾਂ | Drugs
ਅਪਰੈਲ 2019 ‘ਚ ਗੁਰੂ ਤੇਗ ਬਹਾਦਰ ‘ਚ ਰਿਕਸ਼ੇ ‘ਤੇ ਬੈਠੀ ਔਰਤ ਤੋਂ ਏਟੀਐਮ ਅਤੇ ਪਰਸ ਖੋਹਿਆ, ਜਿਸ ‘ਚ 1ਲੱਖ 40 ਹਜ਼ਾਰ ਰੁਪਏ ਸਨ ਜੁਲਾਈ 2019 ‘ਚ ਸਰੋਜ ਰਾਣੀ ਪਤਨੀ ਭੂਸ਼ਨ ਕੁਮਾਰ ਤੋਂ 8 ਹਜ਼ਾਰ ਰੁਪਏ ਖੋਹੇ ਸਤੰਬਰ ‘ਚ ਲੇਡੀਜ਼ ਪਰਸ ਖੋਹਿਆ, ਜਿਸ ‘ਚ 25 ਹਜ਼ਾਰ ਰੁਪਏ ਸਨ ਪਾਵਰ ਹਾਊਸ ਰੋਡ ਤੋਂ ਸਕੂਟਰੀ ‘ਤੇ ਜਾਂਦੀਆਂ ਔਰਤਾਂ ਤੋਂ ਪਰਸ ‘ਚ ਰੱਖੇ 11 ਹਜ਼ਾਰ ਰੁਪਏ ਤੇ ਫੋਨ ਖੋਹੇ ਕਚਹਿਰੀਆਂ ਦੀ ਬੈਕਸਾਈਡ ਤੋਂ ਦੋ ਔਰਤਾਂ ਕੋਲਾਂ ਪਰਸ ਖੋਹਿਆ।
ਜਿਸ ‘ਚ 7 ਹਜਾਰ ਰੁਪਏ ਸਨ ਬਸੰਤ ਵਿਹਾਰ ‘ਚ ਇੱਕ ਜੈਂਟਸ ਤੇ ਇੱਕ ਮਹਿਲਾ ਪਰਸ (14,500ਰੁਪਏ) ਭੱਟੀ ਰੋਡ ‘ਤੇ ਸਕੂਟਰੀ ‘ਤੇ ਜਾ ਰਹੀ ਮਹਿਲਾ ਤੋਂ ਪਰਸ ਸਣੇ 10 ਹਜ਼ਾਰ ਰੁਪਏ ਖੋਹੇ ਸਿਵਲ ਹਸਪਤਾਲ ਸਾਹਮਣੇ ਰਿਕਸ਼ੇ ‘ਤੇ ਜਾਂਦੀ ਔਰਤ ਦੇ ਪਰਸ ‘ਚ ਰੱਖੇ 15 ਹਜ਼ਾਰ ਰੁਪਏ ਗੋਲ ਡਿੱਗੀ ਕੋਲ ਪੈਦਲ ਜਾਂਦੀ ਮਹਿਲਾ ਕੋਲੋਂ ਪਰਸ ਖੋਹਿਆ, ਜਿਸ ‘ਚ 7-8 ਹਜ਼ਾਰ ਰੁਪਏ ਸਨ ਹਾਜੀ ਰਤਨ ਚੌਂਕ ‘ਚ ਪੈਦਲ ਜਾ ਰਹੀ ਮਹਿਲਾ ਤੋਂ 80 ਹਜ਼ਾਰ ਨਕਦੀ ਰੱਖਿਆ ਪਰਸ ਖੋਹਿਆ।
ਮਹਿੰਗੇ ਸ਼ੌਂਕ ਲਈ ਬਣੇ ਅਪਰਾਧੀ | Drugs
ਆਈਜੀ ਨੇ ਦੱਸਿਆ ਕਿ ਸੀਆਈਏ ਸਟਾਫ (ਟੂ) ਦੇ ਇੰਚਾਰਜ ਸਬ ਇੰਸਪੈਕਟਰ ਤਰਜਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਰਾਹ ਜਾਂਦੀਆਂ ਔਰਤਾਂ ਤੋਂ ਪਰਸ ਆਦਿ ਖੋਹ ਕੇ ਫਰਾਰ ਹੋ ਜਾਂਦੇ ਹਨ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਸੀ ਕਿ ਦੋਵੇਂ ਜਣੇ ਸਿਵਲ ਲਾਈਨ ਇਲਾਕੇ ‘ਚ ਆਪਣੇ ਟਵਿਸਟਰ ‘ਤੇ ਸਵਾਰ ਹੋ ਕੇ ਕੋਈ ਵਾਰਦਾਤ ਕਰਨ ਦੇ ਚੱਕਰ ‘ਚ ਹਨ ਤਾਂ ਪੁਲਿਸ ਨੇ ਮੁਲਜ਼ਮਾਂ ਨੂੰ ਰਿੰਗ ਰੋਡ ਲਾਗਿਓਂ ਦਬੋਚ ਲਿਆ ਆਈਜੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਅਗਲੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਅਤੇ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਵੀ ਹੈ। ਮੁਲਜ਼ਮ ਨੇ ਮੁੱਢਲੀ ਪੁੱਛਗਿਛ ਦੌਰਾਨ ਮੰਨਿਆ ਹੈ ਕਿ ਉਹ ਆਪਣੇ ਨਸ਼ਿਆਂ ਦੀ ਪੂਰਤੀ ਵਰਗੇ ਮਹਿੰਗੇ ਸ਼ੌਂਕਾਂ ਲਈ ਅਪਰਾਧ ਕਰਦੇ ਸਨ। (Drugs)
ਮਨੁੱਖੀ ਤਸਕਰੀ ਰੋਕੂ ਬਿੱਲ ਪਾਸ ਹੋਣ ਦੀ ਉਮੀਦ : ਮੇਨਕਾ
ਲੋਕ ਸਭਾ ‘ਚ ਮਾਨਸੂਨ ਸੈਸ਼ਨ ਦੌਰਾਨ ਪਾਸ ਹੋ ਚੁੱਕਾ ਹੈ ਇਹ ਬਿੱਲ
ਨਵੀਂ ਦਿੱਲੀ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਅੱਜ ਕਿਹਾ ਕਿ ਮਾਨਵ ਤਸਕਰੀ ਰੋਕੂ ਬਿੱਲ 2018 ਦੇ ਸੰਸਦ ਦੇ ਆਉਂਦੇ ਸਰਦ ਰੁੱਤ ਸੈਸ਼ਨ ‘ਚ ਪਾਸ ਹੋਣ ਦੀ ਸੰਭਾਵਨਾ ਹੈ ਸ੍ਰੀਮਤੀ  ਗਾਂਧੀ ਨੇ ਇੱਥੇ ਆਪਣੀ ਇੱਕ ਬਾਲ ਪੁਸਤਕ ‘ਦੇਅਰ ਇਜ ਮੋਨਸਟਰ ਅੰਡਰ ਮਾਈ ਬੈਡ’ ਸਬੰਧੀ ਇੱਕ ਸਮਾਰੋਹ ਦੌਰਾਨ ਪੱਤਰਕਾਰਾਂ ਨੂੰ ਕਿਹਾ ਮਤਾ ਮਾਨਵ ਤਸਕਰੀ ਰੋਕੂ (ਨਿਸ਼ੇਧ, ਸੁਰੱਖਿਆ ਤੇ ਮੁੜ ਨਿਵਾਸ) ਬਿੱਲ 2018 ਸੰਸਦ ਦੇ ਆਉਂਦੇ ਸਰਦ ਰੁੱਤ ਸੈਸ਼ਨ ‘ਚ ਪਾਸ ਹੋਣ ਦੀ ਉਮੀਦ ਹੈ ਇਹ ਬਿੱਲ ਲੋਕ ਸਭਾ ‘ਚ ਮਾਨਸੂਨ ਸੈਸ਼ਨ ਦੌਰਾਨ ਪਾਸ ਹੋ ਚੁੱਕਾ ਹੈ ਤੇ ਰਾਜ ਸਭਾ ‘ਚ ਪੈਂਡਿੰਗ ਹੈ ਇਸ ‘ਚ ਮਨੁੱਖੀ ਤਸਕਰੀ ਦੇ ਮਾਮਲਿਆਂ ‘ਚ ਪੀੜਤ, ਮੌਕਾਪ੍ਰਸਤੀ ਤੇ ਸ਼ਿਕਾਇਤਕਰਤਾ ਦੀ ਗੁਪਤ ਰੱਖਣ ਦੀ ਤਜਵੀਜ਼ ਦਿੱਤੀ ਗਈ ਹੈ ਇਸ ਦੋਂ ਇਲਾਵਾ ਇਹ ਬਿੱਲ  ਸਬੰਧਿਤ ਮਾਮਲਿਆਂ ਦਾ ਨਿਯਮ ਮਿਆਦ ‘ਚ ਨਿਪਟਾਰਾ ਤੇ ਪੀੜਤ ਦੀ ਵਾਪਸੀ ਦੀ ਤਜਵੀਜ਼ ਵੀ ਕਰਦੀ ਹੈ (Trafficking)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਿਯੁਕਤੀ ਪੱਤਰ ਲੈਣ ਵਾਲੇ 450 ਅਧਿਆਪਕਾਂ ਨੂੰ ਕਰਾਰ ਦਿੱਤਾ ਗੱਦਾਰ
ਰਮਸਾ ਅਤੇ ਐੱਸ.ਐੱਸ.ਏ. ਅਧਿਆਪਕਾਂ ਨੇ ਕੀਤਾ ਐਲਾਨ, ਨਿਯੁਕਤੀ ਪੱਤਰ ਲੈਣ ਵਾਲਿਆਂ ਦਾ ਕਰਨਗੇ ਵਿਰੋਧ
ਸਕੂਲਾਂ ਵਿੱਚ ਨਹੀਂ ਵੜਨ ਦੇਣਗੇ 450 ਅਧਿਆਪਕਾਂ ਨੂੰ, ਦਿੱਤਾ ਗਿਆ ਗੱਦਾਰ ਦਾ ਤਮਗਾ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਵਿੱਚ ਹੜਤਾਲ ਕਰ ਰਹੇ ਰਮਸਾ ਅਤੇ ਐਸ.ਐਸ.ਏ. ਅਧਿਆਪਕਾ ਦੀ ਹੜਤਾਲ ਨੂੰ ਅੱਧ ਵਿਚਕਾਰ ਛੱਡਦੇ ਹੋਏ 450 ਅਧਿਆਪਕਾਂ ਨੇ ਸਿੱਖਿਆ ਵਿਭਾਗ ਤੋਂ 15 ਹਜ਼ਾਰ 300 ਰੁਪਏ ‘ਤੇ ਕੰਮ ਕਰਨ ਲਈ ਨਿਯੁਕਤੀ ਪੱਤਰ ਲੈ ਲਿਆ ਹੈ। ਜਿਸ ਤੋਂ ਹੜਤਾਲ ‘ਤੇ ਬੈਠ ਰਮਸਾ ਅਤੇ ਐਸ.ਐਸ.ਏ. ਅਧਿਆਪਕ ਲੋਹੇ-ਲਾਖੇ ਹੋ ਗਏ ਹਨ, ਕਿਸੇ ਅਧਿਆਪਕਾਂ ਨੇ ਇਨ੍ਹਾਂ 450 ਅਧਿਆਪਕਾਂ ਨੂੰ ਗੱਦਾਰ ਕਰਾਰ ਦੇ ਦਿੱਤਾ ਹੈ ਤਾਂ ਕੁਝ ਨੇ ਇਨ੍ਹਾਂ ਨੂੰ ਸਕੂਲ ਵਿੱਚ ਦਾਖ਼ਲ ਨਹੀਂ ਹੋਣ ਦੇਣ ਦਾ ਐਲਾਨ ਕਰ ਦਿੱਤਾ ਹੈ, ਜਿਸ ਕਾਰਨ ਹੁਣ ਉਨ੍ਹਾਂ ਸਰਕਾਰੀ ਸਕੂਲਾਂ ਵਿੱਚ ਸਥਿਤੀ ਗੰਭੀਰ ਬਣ ਸਕਦੀ ਹੈ, ਜਿਥੇ ਕਿ ਸਿੱਖਿਆ ਵਿਭਾਗ ਵਿੱਚ ਨਿਯੁਕਤ ਹੋ ਰਹੇ ਅਧਿਆਪਕਾਂ ਦੀ ਡਿਊਟੀ ਲੱਗੇਗੀ।
ਜਾਣਕਾਰੀ ਅਨੁਸਾਰ ਰਮਸਾ ਅਤੇ ਐਸ.ਐਸ.ਏ. ਅਧਿਆਪਕਾਂ ਨੂੰ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਤਬਦੀਲ ਕਰਨ ਅਤੇ ਪੱਕਾ ਕਰਨ ਸਬੰਧੀ ਪਿਛਲੀ 9 ਅਕਤੂਬਰ ਨੂੰ ਨੋਟੀਫੀਕੇਸ਼ਨ ਜਾਰੀ ਕੀਤਾ ਸੀ, ਜਿਸ ਰਾਹੀਂ ਦੋ ਵਿਕਲਪ ਦਿੱਤੇ ਗਏ ਸਨ, ਇੱਕ ਵਿੱਚ ਉਹ ਅਧਿਆਪਕ ਆਪਣੀ ਮੌਜੂਦਾ ਸੁਸਾਇਟੀ ਵਿੱਚ ਰਹਿੰਦੇ ਹੋਏ 42 ਹਜ਼ਾਰ 800 ਰੁਪਏ ਤਨਖ਼ਾਹ ਲੈਂਦੇ ਰਹਿਣਗੇ ਅਤੇ ਦੂਜੇ ਵਿੱਚ ਸਿੱਖਿਆ ਵਿਭਾਗ ਵਿੱਚ ਪੱਕੇ ਹੁੰਦੇ ਹੋਏ 15 ਹਜ਼ਾਰ 300 ਰੁਪਏ ‘ਤੇ ਤਿੰਨ ਸਾਲ ਕੰਮ ਕਰਨਗੇ। ਰਮਸਾ ਅਤੇ ਐਸ.ਐਸ.ਏ. ਅਧਿਆਪਕਾਂ ਵਲੋਂ ਘੱਟ ਤਨਖਾਹ ‘ਤੇ ਪੱਕੇ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਅਤੇ ਪਿਛਲੇ 1 ਹਫ਼ਤੇ ਤੋਂ ਪਟਿਆਲਾ ਵਿਖੇ ਹੜਤਾਲ ਚਲ ਰਹੀਂ ਹੈ।
ਇਸੇ ਹੜਤਾਲ ਦੌਰਾਨ ਸੋਮਵਾਰ ਨੂੰ 450 ਅਧਿਆਪਕਾਂ ਨੇ ਯੂਨੀਅਨ ਦਾ ਪੱਲਾ ਛੱਡਦੇ ਹੋਏ ਸਿੱਖਿਆ ਵਿਭਾਗ ਵਿੱਚ ਪੱਕੇ ਹੋਣ ਲਈ ਹਾਮੀ ਭਰਦੇ ਹੋਏ ਨਵੇਂ ਨਿਯੁਕਤੀ ਪੱਤਰ ਲੈ ਲਏ ਹਨ। ਜਿਸ ਤੋਂ ਬਾਅਦ ਰਮਸਾ ਅਤੇ ਐਸ.ਐਸ.ਏ. ਯੂਨੀਅਨ ਦੇ ਲੀਡਰਾਂ ਸਣੇ ਕਾਰਕੁੰਨਾਂ ਨੇ ਹੰਗਾਮਾ ਕਰਨ ਦੇ ਨਾਲ ਹੀ ਇਨ੍ਹਾਂ 450 ਅਧਿਆਪਕਾਂ ਨੂੰ ਕਾਫ਼ੀ ਜ਼ਿਆਦਾ ਬੁਰਾ-ਭਲਾ ਕਹਿਣ ਦੇ ਨਾਲ ਹੀ ਇਨਾਂ ਨੂੰ ਗੱਦਾਰ ਕਰਾਰ ਦੇ ਦਿੱਤਾ ਹੈ। ਇਸ ਨਾਲ ਹੀ ਐਲਾਨ ਕਰ ਦਿੱਤਾ ਹੈ ਕਿ ਇਨ੍ਹਾਂ ਨਿਯੁਕਤੀ ਪੱਤਰ ਲੈਣ ਵਾਲੇ 450 ਅਧਿਆਪਕਾਂ ਨੂੰ ਸਕੂਲਾਂ ਵਿੱਚ ਵੜਨ ਨਾ ਦਿੱਤਾ ਜਾਵੇ।
ਯੂਨੀਅਨ ਆਗੂਆਂ ਨੇ ਧਮਕੀ ਤੋਂ ਪਾਸਾ ਵੱਟਿਆ
ਰਮਸਾ ਅਤੇ ਐੱਸ.ਅੱੈਸ.ਏ. ਯੂਨੀਅਨ ਦੇ ਉਪ ਪ੍ਰਧਾਨ ਰਾਮ ਭਜਨ ਚੌਧਰੀ ਨੇ ਕਿਹਾ ਹੈ ਕਿ ਸਿੱਖਿਆ ਵਿਭਾਗ ਵਿੱਚ ਗਏ 450 ਅਧਿਆਪਕਾਂ ਪ੍ਰਤੀ ਉਨ੍ਹਾਂ ਦੀ ਯੂਨੀਅਨ ਵਿੱਚ ਕੋਈ ਰੋਸ ਜਾਂ ਫਿਰ ਗੁੱਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਅਧਿਆਪਕ ਇਨ੍ਹਾਂ 450 ਅਧਿਆਪਕਾਂ ਨੂੰ ਗੱਦਾਰ ਕਹਿਣ ਦੇ ਨਾਲ ਹੀ ਸਕੂਲਾਂ ਵਿੱਚ ਦਾਖ਼ਲ ਨਾ ਹੋਣ ਦੀ ਗੱਲ ਕਰ ਰਹੇ ਹਨ ਤਾਂ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹੋ ਸਕਦੇ ਹਨ, ਇਸ ਨਾਲ ਯੂਨੀਅਨ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਘੱਟ ਤਨਖ਼ਾਹ ‘ਤੇ ਜਾਣਾ ਚਾਹੁੰਦਾ ਹੈ ਤਾਂ ਯੂਨੀਅਨ ਉਸ ਅਧਿਆਪਕ ਦਾ ਵਿਰੋਧ ਨਹੀਂ ਕਰੇਗੀ ਪਰ ਸਮਝਾਉਣ ਦੀ ਕੋਸ਼ਸ਼ ਜਰੂਰ ਕਰੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।