Letters - Sach Kahoon Punjabi

ਅਲੋਪ ਹੋ ਗਿਆ ਚਿੱਠੀਆਂ ਦਾ ਜ਼ਮਾਨਾ
ਗੱਲ 1987-88 ਸੰਨ ਦੀ ਹੈ, ਮੈਂ ਉਸ ਟਾਈਮ ਦਸਵੀਂ ਕਲਾਸ ਪਾਸ ਕਰਕੇ ਗਿਆਰਵੀਂ ਕਲਾਸ ਵਿੱਚ ਦਾਖਲਾ ਲੈ ਲਿਆ ਸੀ ਮੈਂ ਪੜ੍ਹਨ ’ਚ ਕਾਫੀ ਹੁਸ਼ਿਆਰ ਸੀ। ਪੜ੍ਹਨ ਦੇ ਨਾਲ-ਨਾਲ ਮੈਨੂੰ ਖੇਡਣ ਦਾ ਬਹੁਤ ਸ਼ੌਂਕ ਸੀ ਜਿਵੇਂ ਫੁੱਟਬਾਲ, ਕਬੱਡੀ, ਵਾਲੀਬਾਲ ਮੇਰਾ ਸਕੂਲ ਪਿੰਡ ਤੋਂ ਚਾਰ-ਪੰਜ ਕਿਲੋਮੀਟਰ ਦੀ ਦੂਰੀ ’ਤੇ ਸੀ। ਅਸੀਂ ਚਾਰ ਜਣੇ ਇੱਕ ਕਲਾਸ ’ਚ ਪੜ੍ਹਦੇ ਸੀ, ਸਾਈਕਲ ਸਾਡੇ ਕੋਲ ਦੋ ਹੁੰਦੇ ਸਨ, ਜਿਸ ਦਿਨ ਪਿਤਾ ਜੀ ਨੂੰ ਕੋਈ ਕੰਮ ਹੋਵੇ ਉਸ ਦਿਨ ਸਕੂਲ ਪੈਦਲ ਹੀ ਜਾਣਾ ਪੈਂਦਾ ਸੀ। ਗਿਆਰਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਕ ਦਿਨ ਕੀ ਹੋਇਆ ਕਿ ਲੁਧਿਆਣੇ ਉੱਚੇ ਪੁਲ ਦੇ ਕੋਲ ਫੌਜੀ ਛਾਉਣੀ ’ਚ ਭਰਤੀ ਸੀ, ਅਸੀਂ ਸਾਰੇ ਜਣਿਆਂ ਨੇ ਸਕੀਮ ਬਣਾਈ ਕਿ ਭਰਤੀ ਵੇਖਣ ਚੱਲੀਏ। ਅਗਲੇ ਦਿਨ ਅਸੀਂ ਸਵੇਰੇ ਹੀ ਸਾਈਕਲਾਂ ਉੱਪਰ ਲੁਧਿਆਣੇ ਭਰਤੀ ਵੇਖਣ ਚਲੇ ਗਏ। (Letters)

ਸਾਡੇ ਪਿੰਡ ਰੋਡਵੇਜ ਦੀ ਬੱਸ ਸਵਾ ਸੱਤ ਵਜੇ ਸਵੇਰੇ ਅਤੇ ਸ਼ਾਮ ਨੂੰ ਸੱਤ ਵਜੇ ਦਿਨ ਵਿਚ ਦੋ ਵਾਰ ਹੀ ਆਉਂਦੀ ਸੀ। ਅਸੀਂ ਆਪਣੇ ਸਰਟੀਫਿਕੇਟ ਲੈ ਕੇ ਫੌਜੀ ਛਾਉਣੀ ਦੇ ਅੰਦਰ ਚਲੇ ਗਏ। ਜਾਂਦਿਆਂ ਹੀ ਸਾਡੇ ਡਾਕੂਮੈਂਟ ਚੈੱਕ ਹੋਏ, ਫਿਰ ਸਾਡਾ ਵਜਨ ਤੋਲਿਆ ਗਿਆ, ਕੱਦ-ਛਾਤੀ, ਉਸ ਤੋਂ ਬਾਅਦ ’ਚ ਇੱਕ ਵੱਡੇ ਸਾਰੇ ਗਰਾਊਂਡ ’ਚ ਚੱਕਰ ਲਾਉਣੇ ਸੀ, ਉੱਥੇ ਦੌੜ ਲਈ ਲੈ ਗਏ। ਚਾਲੀ ਮੁੰਡੇ ਇਕੱਠੇ ਹੀ ਛੱਡ ਦਿੱਤੇ ਮੈਂ ਸਪੋਰਟਸਮੈਨ ਹੋਣ ਕਰਕੇ ਸਾਰਿਆਂ ਤੋਂ ਮੂਹਰੇ ਆਇਆ ਬੱਸ ਫਿਰ ਸਾਨੂੰ ਪਹਿਲੇ ਤਿੰਨ ਮੁੰਡਿਆਂ ਨੂੰ ਫੌਜ ਵਾਲੇ ਬਾਂਹਾਂ ਤੋਂ ਫੜ ਕੇ ਲੈ ਗਏ। ਮੇਰੇ ਕੋਲ ਫੁੱਟਬਾਲ, ਵਾਲੀਬਾਲ ਦੇ ਸਟੇਟ ਲੇਬਲ ਦੇ ਸਰਟੀਫਿਕੇਟ ਵੀ ਸਨ। ਉਸ ਤੋਂ ਬਾਅਦ ’ਚ ਫੌਜ ਵਾਲਿਆਂ ਦਾ ਇੱਕ ਤੰਬੂ ਲਾਇਆ ਹੋਇਆ ਸੀ ਜਿਸ ’ਚ ਸਾਡੀ ਡਾਕਟਰੀ ਹੋਈ ਡਾਕਟਰ ਸਾਹਿਬ ਨੇ ਇੱਕ ਕਿਤਾਬ ਦੇ ’ਚੋਂ ਸੁਨਹਿਰੀ ਰੰਗ ਦੇ ਅੱਖਰ ਪੜ੍ਹਾਏ ਫਿਰ ਸਾਡਾ ਲਿਖਤੀ ਟੈਸਟ ਹੋਇਆ ਤੇ ਸ਼ਾਮ ਨੂੰ ਕਹਿੰਦੇ ਬਈ ਤੁਸੀਂ ਭਰਤੀ ਹੋ ਗਏ ਹੋ। (Letters)

ਇਹ ਵੀ ਪੜ੍ਹੋ : ਲੋਕਾਂ ਦੇ ਖਾਤੇ ’ਚ ਠੱਗੀ ਦੇ ਪੈਸੇ ਫਰਾਂਸਫਰ ਕਰਕੇ ਕਢਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼

ਆਪੋ-ਆਪਣੇ ਘਰ ਤੋਂ ਕੱਪੜੇ ਅਤੇ ਪੈਸੇ ਮੰਗਵਾ ਲਵੋ। ਫੌਜ ਦੀ ਛਾਉਣੀ ਦੇ ਕੋਲ ਹੀ ਮੇਰੀ ਭੈਣ ਦਾ ਘਰ ਸੀ ਮੇਰੇ ਜੀਜਾ ਜੀ ਨੂੰ ਮੈਂ ਦੱਸ ਦਿੱਤਾ ਕਿ ਮੈਂ ਭਰਤੀ ਹੋ ਗਿਆਂ, ਉਹ ਫਟਾਫਟ ਹੀ ਤਿਆਰ ਹੋਏ ਮੇਰੇ ਪਿੰਡ ਆ ਕੇ ਕੱਪੜੇ ਅਤੇ 300 ਰੁਪਏ ਲੈ ਕੇ ਵਾਪਸ ਆ ਗਏ। ਮੈਨੂੰ ਆ ਕੇ ਕਹਿਣ ਲੱਗੇ ਕਿ ਘਰ ਤਾਂ ਦਾਦੀ ਜੀ ਸਨ, ਬੇਬੇ ਤਾਂ ਕਿਸੇ ਦੇ ਘਰ ਗਈ ਹੋਈ ਸੀ ਮੇਰੀ ਛੋਟੀ ਭੈਣ ਨੇ ਕੱਪੜੇ ਕੱਢ ਕੇ ਦਿੱਤੇ ਅਤੇ ਉੱਚੀ-ਉੱਚੀ ਰੋਣ ਲੱਗ ਪਈ ਕਿ ਸਾਨੂੰ ਵੀਰ ਮਿਲ ਕੇ ਨਹੀਂ ਗਿਆ। ਉਸ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਲੁਧਿਆਣੇ ਰੇਲਵੇ ਸਟੇਸ਼ਨ ’ਤੇ ਲੈ ਗਏ ਕੁੱਝ ਸਮੇਂ ਬਾਅਦ ਰੇਲਗੱਡੀ ਆਈ ਤੇ ਅਸੀਂ ਰੇਲ ਗੱਡੀ ’ਚ ਬੈਠ ਕੇ ਫੌਜ ਦੇ ਟ੍ਰੇਨਿੰਗ ਸੈਂਟਰ ਚਲੇ ਗਏ ਮੈਂ ਪਹਿਲੀ ਚਿੱਠੀ ਆਪਣੇ ਮਾਤਾ-ਪਿਤਾ ਨੂੰ ਲਿਖੀ ਟ੍ਰੇਨਿੰਗ ਕਰਨ ਤੋਂ ਬਾਅਦ ’ਚ ਮੈਂ ਆਪਣੀ ਯੂਨਿਟ ਦੇ ’ਚ ਅਰੁਣਾਚਲ ਪ੍ਰਦੇਸ਼ ਚਲਾ ਗਿਆ। (Letters)

ਉੱਥੇ ਜਾ ਕੇ ਸਾਡਾ ਰੀਫਰੈਸ ਕੇਡਰ ਚੱਲਿਆ। ਯੂਨਿਟ ਦੀ ਐਡਵਾਂਸ ਪਾਰਟੀ ਦਿੱਲੀ ਆ ਗਈ। ਦਿੱਲੀ ਯੂਨਿਟ ਆਉਣ ’ਤੇ ਮੇਰੀ ਨੌਕਰੀ ਦੋ ਸਾਲ ਪੰਜ ਮਹੀਨੇ ਹੋ ਗਈ ਸੀ ਮੈਂ ਦਿੱਲੀ ਤੋਂ ਬਾਅਦ ਇੱਕ ਮਹੀਨੇ ਦੀ ਛੁੱਟੀ ਆ ਗਿਆ ਮੈਂ ਘਰ ’ਚ ਦੋ ਭੈਣ-ਭਰਾਵਾਂ ਤੋਂ ਵੱਡਾ ਸੀ ਫਿਰ ਮੇਰੇ ਪਿੰਡ ਹੀ ਮੇਰੀ ਭਰਜਾਈ ਲੱਗਦੀ ਮਿੰਦੋ ਭਾਬੀ ਬੀਬੀ ਦੇ ਬੁਹਤ ਨਜਦੀਕ ਹੋਣ ਕਰਕੇ ਮੇਰਾ ਰਿਸ਼ਤਾ ਕਰਾ ਦਿੱਤਾ। ਮੈਂ ਛੁੱਟੀ ਕੱਟ ਕੇ ਵਾਪਿਸ ਯੂਨਿਟ ਦੇ ’ਚ ਵਾਪਸ ਚਲਾ ਗਿਆ ਦੋ ਮਹੀਨੇ ਬਾਅਦ ਹੀ ਮੈਂ ਵਾਪਿਸ ਸਤੰਬਰ ਮਹੀਨੇ ਦੇ ’ਚ ਛੁੱਟੀ ਆ ਗਿਆ ਮੇਰਾ ਵਿਆਹ ਕਰ ਦਿੱਤਾ ਗਿਆ ਵਾਪਿਸ ਮੈਂ ਛੁੱਟੀ ਕੱਟ ਕੇ ਦਿੱਲੀ ਚਲਾ ਗਿਆ ਉਸ ਟਾਈਮ ਕੋਈ ਟੈਲੀਫੋਨ ਦੀ ਸੁਵਿਧਾ ਨਹੀਂ ਸੀ। ਮੇਰੀ ਘਰਵਾਲੀ ਸੁਖਮਿੰਦਰ ਕੌਰ ਦੀ ਜਦੋਂ ਮੈਨੂੰ ਚਿੱਠੀ ਆਉਂਦੀ ਆਪਣੇ ਬਕਸੇ ਦੇ ’ਚ ਚਿੱਠੀ ਸਾਂਭ ਕੇ ਰੱਖਣੀ ਉਸ ਤੋਂ ਬਾਅਦ ਦੇ ’ਚ ਲੈਂਡਲਾਈਨ ਟੈਲੀਫੋਨ ਆ ਗਏ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ’ਚ ਅੱਤਵਾਦੀ ਹਮਲਾ

ਸਾਡੇ ਪਿੰਡ ਦੇ ’ਚ ਸਰਪੰਚ ਦੇ ਘਰ ਫੋਨ ਹੁੰਦਾ ਸੀ ਘਰ ਤੋਂ ਪੰਦਰਾਂ ਮਿੰਟ ਲੱਗਦੇ ਸਨ ਜਦੋਂ ਅਸੀਂ ਯੂਨਿਟ ਦੇ ’ਚ ਐਤਵਾਰ ਵਾਲੇ ਦਿਨ ਬਾਹਰ ਬਜਾਰ ਆਊਟ ਪਾਸ ਜਾਂਦੇ ਸੀ, ਉਸ ਟਾਈਮ ਘਰੇ ਐਸਟੀਡੀ ਤੋਂ ਟੈਲੀਫੋਨ ਕਰਦੇ ਹੁੰਦੇ ਸੀ ਉਸ ਉੱਪਰ ਵੀ ਭੀੜ ਬਹੁਤ ਹੁੰਦੀ ਸੀ ਸਾਰੀਆਂ ਯੂਨਿਟਾਂ ਦੇ ਫੌਜੀ ਆਊਟ ਪਾਸ ਆਉਂਦੇ ਸਨ ਜਦੋਂ ਘਰ ਫੋਨ ਮਿਲਾਉਣਾ ਫਿਰ 15-20 ਮਿੰਟ ਬਾਅਦ ਫੋਨ ਕੱਟਦਾ ਸੀ ਕਈ ਵਾਰ ਲਾਈਨ ਬਿਜੀ ਹੋ ਜਾਣੀ ਫਿਰ ਘਰਦਿਆਂ ਤੋਂ ਸੁੱਖ-ਸਾਂਦ ਦਾ ਪਤਾ ਲੱਗਣਾ। ਮੇਰੀ ਮਾਤਾ ਜੀ ਤਾਂ ਫੋਨ ਉੱਪਰ ਮੈਨੂੰ ਅਸੀਸਾਂ ਦਿੰਦੀ ਨਹੀਂ ਸੀ ਥੱਕਦੀ ਅਤੇ ਕਹਿ ਦਿੰਦੀ, ‘‘ਪੁੱਤ ਜਦੋਂ ਤੂੰ ਛੁੱਟੀ ਆਵੇਂਗਾ ਆਪਣੀ ਮੱਥੇ ਫੁੱਲੀ ਮੱਝ ਸੂ ਪਵੇਗੀ, ਸੁੱਖ ਨਾਲ ਦੁੱਧ ਹੋ ਜਾਵੇਗਾ। ਐਤਕੀਂ ਪੁੱਤ ਮੈਂ ਤੇਰੇ ਲਈ ਖੋਆ ਮਾਰਕੇ ਵੀ ਰੱਖਾਂਗੀ।’’ (Letters)

ਫਿਰ ਸੁਖਮਿੰਦਰ ਦੇ ਨਾਲ ਮੇਰੀ ਗੱਲਬਾਤ ਸ਼ੁਰੂ ਹੋਣੀ ਦਸ-ਪੰਦਰਾਂ ਮਿੰਟ ਗੱਲ ਕਰ ਲੈਣੀ ਉਸ ਦਿਨ ਇਸ ਤਰ੍ਹਾਂ ਲੱਗਣਾ ਕਿ ਜਿਵੇਂ ਘਰ ਛੁੱਟੀ ਚਲਾ ਗਿਆ ਹੋਵਾਂ। ਫਿਰ ਯੂਨਿਟ ਜੰਮੂ ਕਸ਼ਮੀਰ ਚਲੀ ਗਈ, ਉਸ ਉੱਪਰ ਪੋਸਟਾਂ ’ਤੇ ਰਹਿਣ ਕਰਕੇ ਚਿੱਠੀਆਂ ’ਤੇ ਹੀ ਨਿਰਭਰ ਰਹਿਣ ਪੈਂਦਾ ਸੀ। ਸਾਨੂੰ ਉਸ ਟਾਈਮ ਇੱਕ ਲਾਲ ਲਿਫਾਫਾ, ਇੱਕ ਹਰਾ ਲਿਫਾਫਾ ਮਿਲਦਾ ਹੁੰਦਾ ਸੀ ਲਾਲ ਲਿਫਾਫੇ ’ਤੇ ਸੀਨੀਅਰ ਜੇਸੀੳ ਸਾਹਿਬ ਦੇ ਸਾਈਨ ਹੁੰਦੇ ਸੀ, ਚਿੱਠੀ ਪੜ੍ਹ ਕੇ ਫਿਰ ਸਾਹਿਬ ਸਾਈਨ ਕਰਦਾ ਸੀ। ਉਹ ਚਿੱਠੀ ਤੀਸਰੇ ਦਿਨ ਘਰ ਪਹੁੰਚ ਜਾਂਦੀ ਸੀ ਹਰਾ ਲਿਫਾਫਾ ਘਰ ਕਈ ਦਿਨਾਂ ਬਾਅਦ ਮਿਲਦਾ ਸੀ ਉਸ ਉੱਪਰ ਸਾਈਨ ਨਹੀਂ ਸੀ ਹੁੰਦੇ ਜਦੋਂ ਵੀ ਡਾਕ ਲੈਣ ਗਏ ਸਾਡੇ ਸਾਥੀ ਨੇ ਆਉਣਾ ਅਸੀਂ ਉਸ ਦੇ ਕੋਲ ਇਕੱਠ ਕਰ ਲੈਣਾ ਕਿ ਮੇਰੀ ਚਿੱਠੀ ਆਈ ਤਾਂ ਨਹੀਂ? (Letters)

ਇਹ ਵੀ ਪੜ੍ਹੋ : ਜ਼ਿਲ੍ਹੇ ’ਚੋਂ ਡੇਂਗੂ ਦੇ ਮਰੀਜ਼ ਮਿਲਣ ਦਾ ਸਿਲਸਿਲਾ ਜਾਰੀ, 11 ਡੇਂਗੂ ਪਾਜ਼ਿਟਿਵ ਕੇਸ ਮਿਲੇ

ਇਸ ਤਰ੍ਹਾਂ ਚਿੱਠੀ ਦਾ ਅਨੰਦ ਹੀ ਵੱਖਰਾ ਸੀ। ਉਸ ਤੋਂ ਬਾਅਦ ਮੋਬਾਈਲ ਆ ਗਿਆ ਯੂਨਿਟ ਵੀ ਪਠਾਨਕੋਟ ਆ ਗਈ ਬੱਸ ਫਿਰ ਕੀ ਸੀ ਉਦੋਂ ਪੰਜਾਬੀ ਗਾਣਾ ਆਇਆ ਸੀ- ਤੁਸੀਂ ਚਿੱਠੀਆਂ ਪਾਉਣੀਆਂ ਭੁੱਲਗੇ ਜਦੋਂ ਦਾ ਟੈਲੀਫੋਨ ਲੱਗਿਆ। ਹੁਣ ਤਾਂ ਟੱਚ ਮੋਬਾਇਲ ਆ ਗਏ ਹਨ ਵੀਡੀਓ ਕਾਲ ਹੁੰਦੀ ਹੈ ਜਦੋਂ ਮਰਜੀ ਗੱਲ ਕਰੋ ਪਰ ਅਫਸੋਸ ਹੁਣ ਤਾਂ ਪਰੇਸ਼ਾਨੀਆਂ ਜ਼ਿਆਦਾ ਵਧ ਗਈਆਂ ਹਨ ਘਰ ਦੇ ’ਚ ਕੋਈ ਮਾੜੀ-ਮੋਟੀ ਗੱਲ ਹੋ ਜਾਵੇ ਤਾਂ ਉਹ ਅੱਗ ਵਾਂਗੂੰ ਫੈਲ ਜਾਂਦੀ ਹੈ ਉਸੇ ਟਾਈਮ ਹੀ ਸਭ ਤੱਕ ਪਹੁੰਚ ਜਾਂਦੀ ਹੈ, ਪਰ ਚਿੱਠੀਆਂ ਦੇ ਸਮੇਂ ਮਹੀਨੇ ਤੱਕ ਪਤਾ ਨਹੀਂ ਸੀ ਲੱਗਦਾ ਉਦੋਂ ਤੱਕ ਰਿਸ਼ਤੇਦਾਰੀ ’ਚ ਤੇ ਘਰ ’ਚ ਗਿਲੇ-ਸ਼ਿਕਵੇ ਖਤਮ ਹੋ ਜਾਂਦੇ ਸਨ। ਮੇਰੇ ਕੋਲ ਪੁਰਾਣੀਆਂ ਕਈ ਚਿੱਠੀਆਂ ਅਜੇ ਵੀ ਸਾਂਭ ਕੇ ਰੱਖੀਆਂ ਹੋਈਆਂ ਹਨ। (Letters)

ਹੁਣ ਮੋਬਾਈਲ ’ਤੇ ਸਵੇਰੇ ਗੁੱਡ ਮੋਰਨਿੰਗ, ਅਤੇ ਰਾਤ ਨੂੰ ਗੁੱਡ ਨਾਈਟ ਕਹਿਣ ਤੋਂ ਬਿਨਾਂ ਵੀ ਮੈਸੇਜ ਬਹੁਤ ਆਉਂਦੇ ਹਨ ਪਰ ਰਿਸ਼ਤੇਦਾਰੀਆਂ ’ਚ, ਘਰਾਂ ’ਚ ਉਹ ਪਿਆਰ-ਮੁਹੱਬਤ ਨਹੀਂ ਦਿਸਦਾ ਜੋ ਪਹਿਲਾਂ ਦੇ ਸਮੇਂ ਚਿੱਠੀਆਂ ਵੇਲੇ ਸੀ ਵਿਆਹ-ਸ਼ਾਦੀ ਦੇ ਕਾਰਡ ਵੀ ਵਿਚੋਲਾ ਦੇ ਕੇ ਆਉਂਦਾ ਹੁੰਦਾ ਸੀ। ਲੋਕ ਵਿਆਹ ਦੇ ਕਾਰਡ ਨੂੰ ਬਹੁਤ ਚਾਅ ਦੇ ਨਾਲ ਸਾਂਭ ਕੇ ਰੱਖਦੇ ਸਨ। ਹੁਣ ਤਾਂ ਮੋਬਾਇਲ ’ਤੇ ਹੀ ਕਾਰਡ ਭੇਜ ਦਿੰਦੇ ਹਨ। ਇਸ ਲਈ ਹੁਣ ਲੋਕਾਂ ’ਚ ਪਹਿਲਾਂ ਵਾਂਗ ਮੋਹ-ਪਿਆਰ ਨਹੀਂ ਰਿਹਾ ਹੌਲੀ-ਹੌਲੀ ਘੱਟ ਗਿਆ ਹੈ ਬਹੁਤ ਹੀ ਜਲਦੀ ਦੇ ਨਾਲ ਇਹ ਟੈਕਨਾਲੋਜੀ ਆਈ ਹੈ ਬੱਸ ਸਾਰੇ ਹੀ ਰਿਸ਼ਤੇ-ਨਾਤੇ ਫਿੱਕੇ ਪੈ ਗਏ ਹਨ ਕਾਸ਼! ਉਹ ਦਿਨ ਦੁਬਾਰਾ ਆ ਜਾਣ! (Letters)

ਮਹਿੰਦਰਪਾਲ ਬਿੱਟੂ ਵੱਲੋਂ ਸਰਕਾਰ ਨੂੰ ਲਿਖੀਆਂ ਚਿੱਠੀਆਂ ਕਰ ਸਕਦੀਆਂ ਹਨ ਵੱਡੇ ਖੁਲਾਸੇ
ਮਹਿੰਦਰਪਾਲ ਬਿੱਟੂ ਵੱਲੋਂ ਸਰਕਾਰ ਨੂੰ ਲਿਖੀਆਂ ਚਿੱਠੀਆਂ ਕਰ ਸਕਦੀਆਂ ਹਨ ਵੱਡੇ ਖੁਲਾਸੇ

ਸੱਚ ਕਹੂੰ ਨਿਊਜ਼, ਕੋਟਕਪੂਰਾ

ਨਾਭਾ ਜੇਲ੍ਹ ‘ਚ ਮਾਰੇ ਗਏ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਮਾਮਲੇ ਦੀ ਜਾਂਚ ਲਈ ਮੁੱਖ ਮੰਤਰੀ ਵੱਲੋਂ ਸਿੱਟ ਬਣਾ ਦਿੱਤੀ ਗਈ ਹੈ ਉੱਧਰ ਕਤਲ ਤੋਂ ਪਹਿਲਾਂ ਮਹਿੰਦਰਪਾਲ ਵੱਲੋਂ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੂੰ ਲਿਖੀਆਂ ਗਈਆਂ ਚਿੱਠੀਆਂ ਵੀ ਵੱਡੇ ਖੁਲਾਸੇ ਕਰ ਸਕਦੀਆਂ ਹਨ ਬਿੱਟੂ ਵੱਲੋਂ ਲਿਖੀਆਂ ਗਈਆਂ ਚਿੱਠੀਆਂ ਅੱਜ ਸਸਕਾਰ ਤੋਂ ਪਹਿਲਾਂ ਉਨ੍ਹਾਂ ਦੇ ਬੇਟੇ ਰਮਿੰੰਦਰ ਵੱਲੋਂ ਪ੍ਰਸ਼ਾਸਨ ਨੂੰ ਸੌਂਪੀਆਂ ਗਈਆਂ ਬਿੱਟੂ ਨੇ ਆਪਣੀ ਜਾਨ ਨੂੰ ਖਤਰੇ ਸਬੰਧੀ ਪੰਜਾਬ ਸਰਕਾਰ ਦੇ ਛੇ ਵਿਭਾਗਾਂ ਨੂੰ ਚਿੱਠੀਆਂ ਲਿਖੀਆਂ ਸਨ, ਜਿਨ੍ਹਾਂ ਦੀ ਨਕਲ ਪਰਿਵਾਰ ਕੋਲ ਮੌਜ਼ੂਦ ਸੀ ਜੇਕਰ ਇਨ੍ਹਾਂ ਚਿੱਠੀਆਂ ਨੂੰ ਗੰਭੀਰਤਾ ਨਾਲ ਜਾਂਚ ਦਾ ਹਿੱਸਾ ਬਣਾਇਆ ਗਿਆ ਤਾਂ ਕਈ ਅਹਿਮ ਗੱਲਾਂ ਸਾਹਮਣੇ ਆ ਸਕਦੀਆਂ ਹਨ ਬਿੱਟੂ ਦੇ ਪੁੱਤਰ ਰਮਿੰਦਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਦੇ ਪਿਤਾ ਦਾ ਕਹਿਣਾ ਸੀ ਕਿ ਕੁਝ ਕੈਦੀ ਉਸ ਨੂੰ ਜੇਲ੍ਹ ‘ਚ ਘੂਰਦੇ ਸਨ  ਉਸ ਨੇ ਇਹ ਵੀ ਕਿਹਾ ਕਿ ਕੁਝ ਪੁਲਿਸ ਮੁਲਾਜ਼ਮ ਜੇਲ੍ਹ ਅੰਦਰ ਜਾ ਕੇ ਉਸ ਦੇ ਪਿਤਾ ਨੂੰ ਜ਼ਮਾਨਤ ਅਰਜ਼ੀ ਲਾਉਣ ਤੋਂ ਵੀ ਵਰਜਦੇ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਚਿੱਠੀਆਂ ਫੜਨੀਆਂ ਨ੍ਹੀਂ, ਯਾਰੀ ਲੈਟਰ ਬਾਕਸ ਵਾਲਿਆਂ ਨਾਲ : ਮਾਨ
ਸੁਖਪਾਲ ਖਹਿਰਾ 12 ਤੋਂ 25 ਫਰਵਰੀ ਤੱਕ ਰੱਖੇ ਵਿਧਾਨ ਸਭਾ ਸੈਸ਼ਨ ਵਿੱਚ ਹਾਜ਼ਰ ਹੀ ਨਹੀਂ ਹੋਇਆ

ਤਰੁਣ ਕੁਮਾਰ ਸ਼ਰਮਾ, ਨਾਭਾ

ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਸੁਖਪਾਲ ਖਹਿਰਾ ਨੂੰ ਨਿਸ਼ਾਨੇ ‘ਤੇ ਲੈਂਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਨਾਭਾ ਫੇਰੀ ਦੌਰਾਨ ਕਿਹਾ ਕਿ ਚਿੱਠੀਆਂ ਫੜਨੀਆਂ ਨੀ, ਯਾਰੀ ਲੈਟਰ ਬਾਕਸ ਵਾਲਿਆਂ ਨਾਲ। ਉਨ੍ਹਾਂ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਦੀ ਹਾਜ਼ਰੀ ‘ਚ ਕਿਹਾ ਕਿ ਸੁਖਪਾਲ ਖਹਿਰਾ ਤਨਖਾਹ ਤੇ ਭੱਤਿਆਂ ਦੇ ਲਾਲਚ ਵਿੱਚ ਵਿਧਾਇਕੀ ਨਹੀਂ ਛੱਡ ਰਿਹਾ ਹੈ, ਜਿਸ ਕਾਰਨ ਵਿਧਾਨ ਸਭਾ ਸਪੀਕਰ ਨੂੰ ਅਖਬਾਰਾਂ ‘ਚ ਨੋਟਿਸ ਛਪਵਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਸ਼ਨ ‘ਚ ਵਾਧੇ ਦੀ ਮੰਗ ਕਰਦਾ ਹੋਇਆ ਸੁਖਪਾਲ ਖਹਿਰਾ 12 ਤੋਂ 25 ਫਰਵਰੀ ਤੱਕ ਰੱਖੇ ਵਿਧਾਨ ਸਭਾ ਸੈਸ਼ਨ ਵਿੱਚ ਹਾਜ਼ਰ ਹੀ ਨਹੀਂ ਹੋਇਆ। ਇਸ ਤੋਂ ਬਾਅਦ ਭਗਵੰਤ ਮਾਨ ਨੇ ਅਕਾਲੀਆਂ ‘ਤੇ ਤੰਜ ਕਸਦਿਆਂ ਕਿਹਾ ਕਿ ਬਾਦਲਾਂ ਨੂੰ ਦੋਗਲੀ ਸਿਆਸਤ ਛੱਡ ਦੇਣੀ ਚਾਹੀਦੀ ਹੈ।

ਸੱਤਾ ਤੋਂ ਬਾਹਰ ਹੋ ਕੇ ਅਕਾਲੀਆਂ ਨੂੰ ਸਭ ਮੁੱਦੇ ਨਜ਼ਰ ਆ ਜਾਂਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ੇ ਦੀ ਮੰਗ ਕਰਨ ਵਾਲੇ ਅਕਾਲੀ ਦੱਸਣ ਕਿ ਉਨ੍ਹਾਂ ਦੇ ਕਾਰਜ਼ਕਾਲ ‘ਚ ਓਰਬਿਟ ਬੱਸਾਂ ਹੇਠ ਆਏ ਕਿੰਨੇ ਪੀੜਤਾਂ ਨੂੰ ਉਨ੍ਹਾਂ ਸਰਕਾਰੀ ਨੌਕਰੀ ਤੇ ਮੁਆਵਜ਼ੇ ਦੇ ਦਿੱਤੇ ਹਨ। ਉਨ੍ਹਾਂ ਬਿਜਲੀ ਅੰਦੋਲਨ ਸਬੰਧੀ ਬਿਕਰਮ ਮਜੀਠੀਆ ਦੇ ਲਾਏ ਦੋਸ਼ਾਂ ਸਬੰਧੀ ਕਿਹਾ ਕਿ ਉਹ (ਅਕਾਲੀ) ਕਿਸ ਅਧਿਕਾਰ ਨਾਲ ਬੋਲ ਰਹੇ ਹਨ ਕਿਉਂਕਿ ਅਕਾਲੀ ਸਰਕਾਰ ਦੇ ਕਾਰਜ਼ਕਾਲ ‘ਚ ਹੀ ਸੂਬੇ ਦੇ ਪਾਵਰ ਪਲਾਟਾਂ ਨੂੰ ਬੰਦ ਕਰਨ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਮੌਕੇ ਉਨ੍ਹਾਂ ਨਾਲ ਆਪ ਦੇ ਯੂਥ ਵਿੰਗ ਆਗੂ ਜੱਸੀ ਸੋਹੀਆ ਵਾਲਾ, ਸੰਗਰੂਰ ਪ੍ਰਧਾਨ ਸੁਰਿੰਦਰਪਾਲ ਸ਼ਰਮਾ ਸਮੇਤ ਹੋਰ ਆਗੂ ਵੀ ਮੌਜੂਦ ਰਹੇ।

ਕੈਪਟਨ ਦੇ ਵਜੀਰਾਂ ਦੀ ਗੁੰਡਾਗਰਦੀ ਖਿਲਾਫ ਰਾਜਪਾਲ ਨੂੰ ਮਿਲਾਂਗਾ : ਚੀਮਾ

ਪੰਜਾਬ ਦੇ ਇੱਕ ਕੈਬਨਿਟ ਮੰਤਰੀ ਵੱਲੋਂ ਡੀਐੱਸਪੀ ਅਧਿਕਾਰੀ ਨੂੰ ਫੋਨ ‘ਤੇ ਧਮਕਾਉਣ ਦੇ ਮੁੱਦੇ ‘ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਨਾਭਾ ਵਿਖੇ ਕਿਹਾ ਕਿ ਕੈਪਟਨ ਦੇ ਵਜੀਰ ਗੁੰਡਾਗਰਦੀ ‘ਤੇ ਉਤਰ ਆਏ ਹਨ, ਜਿਸ ਖਿਲਾਫ ਅਸੀਂ ਜਲਦ ਹੀ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਇਨ੍ਹਾਂ ਦੇ ਅਸਤੀਫੇ ਦੀ ਮੰਗ ਕਰਾਂਗੇ। ਉਨ੍ਹਾਂ ਕਿਹਾ ਕਿ ਬਾਦਲ ਤੇ ਕੈਪਟਨ ਆਪਸ ‘ਚ ਮਿਲੇ ਹੋਏ ਹਨ ਤੇ ਦੋਵਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਇਸੇ ਕਾਰਨ ਲੋਕ ਸਭਾ ਚੋਣਾਂ ‘ਚ ਪੰਜਾਬੀ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਨਿਯੁਕਤੀ ਪੱਤਰ ਲੈਣ ਵਾਲੇ 450 ਅਧਿਆਪਕਾਂ ਨੂੰ ਕਰਾਰ ਦਿੱਤਾ ਗੱਦਾਰ
ਰਮਸਾ ਅਤੇ ਐੱਸ.ਐੱਸ.ਏ. ਅਧਿਆਪਕਾਂ ਨੇ ਕੀਤਾ ਐਲਾਨ, ਨਿਯੁਕਤੀ ਪੱਤਰ ਲੈਣ ਵਾਲਿਆਂ ਦਾ ਕਰਨਗੇ ਵਿਰੋਧ

ਸਕੂਲਾਂ ਵਿੱਚ ਨਹੀਂ ਵੜਨ ਦੇਣਗੇ 450 ਅਧਿਆਪਕਾਂ ਨੂੰ, ਦਿੱਤਾ ਗਿਆ ਗੱਦਾਰ ਦਾ ਤਮਗਾ

ਅਸ਼ਵਨੀ ਚਾਵਲਾ, ਚੰਡੀਗੜ੍ਹ

ਪੰਜਾਬ ਵਿੱਚ ਹੜਤਾਲ ਕਰ ਰਹੇ ਰਮਸਾ ਅਤੇ ਐਸ.ਐਸ.ਏ. ਅਧਿਆਪਕਾ ਦੀ ਹੜਤਾਲ ਨੂੰ ਅੱਧ ਵਿਚਕਾਰ ਛੱਡਦੇ ਹੋਏ 450 ਅਧਿਆਪਕਾਂ ਨੇ ਸਿੱਖਿਆ ਵਿਭਾਗ ਤੋਂ 15 ਹਜ਼ਾਰ 300 ਰੁਪਏ ‘ਤੇ ਕੰਮ ਕਰਨ ਲਈ ਨਿਯੁਕਤੀ ਪੱਤਰ ਲੈ ਲਿਆ ਹੈ। ਜਿਸ ਤੋਂ ਹੜਤਾਲ ‘ਤੇ ਬੈਠ ਰਮਸਾ ਅਤੇ ਐਸ.ਐਸ.ਏ. ਅਧਿਆਪਕ ਲੋਹੇ-ਲਾਖੇ ਹੋ ਗਏ ਹਨ, ਕਿਸੇ ਅਧਿਆਪਕਾਂ ਨੇ ਇਨ੍ਹਾਂ 450 ਅਧਿਆਪਕਾਂ ਨੂੰ ਗੱਦਾਰ ਕਰਾਰ ਦੇ ਦਿੱਤਾ ਹੈ ਤਾਂ ਕੁਝ ਨੇ ਇਨ੍ਹਾਂ ਨੂੰ ਸਕੂਲ ਵਿੱਚ ਦਾਖ਼ਲ ਨਹੀਂ ਹੋਣ ਦੇਣ ਦਾ ਐਲਾਨ ਕਰ ਦਿੱਤਾ ਹੈ, ਜਿਸ ਕਾਰਨ ਹੁਣ ਉਨ੍ਹਾਂ ਸਰਕਾਰੀ ਸਕੂਲਾਂ ਵਿੱਚ ਸਥਿਤੀ ਗੰਭੀਰ ਬਣ ਸਕਦੀ ਹੈ, ਜਿਥੇ ਕਿ ਸਿੱਖਿਆ ਵਿਭਾਗ ਵਿੱਚ ਨਿਯੁਕਤ ਹੋ ਰਹੇ ਅਧਿਆਪਕਾਂ ਦੀ ਡਿਊਟੀ ਲੱਗੇਗੀ।

ਜਾਣਕਾਰੀ ਅਨੁਸਾਰ ਰਮਸਾ ਅਤੇ ਐਸ.ਐਸ.ਏ. ਅਧਿਆਪਕਾਂ ਨੂੰ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਤਬਦੀਲ ਕਰਨ ਅਤੇ ਪੱਕਾ ਕਰਨ ਸਬੰਧੀ ਪਿਛਲੀ 9 ਅਕਤੂਬਰ ਨੂੰ ਨੋਟੀਫੀਕੇਸ਼ਨ ਜਾਰੀ ਕੀਤਾ ਸੀ, ਜਿਸ ਰਾਹੀਂ ਦੋ ਵਿਕਲਪ ਦਿੱਤੇ ਗਏ ਸਨ, ਇੱਕ ਵਿੱਚ ਉਹ ਅਧਿਆਪਕ ਆਪਣੀ ਮੌਜੂਦਾ ਸੁਸਾਇਟੀ ਵਿੱਚ ਰਹਿੰਦੇ ਹੋਏ 42 ਹਜ਼ਾਰ 800 ਰੁਪਏ ਤਨਖ਼ਾਹ ਲੈਂਦੇ ਰਹਿਣਗੇ ਅਤੇ ਦੂਜੇ ਵਿੱਚ ਸਿੱਖਿਆ ਵਿਭਾਗ ਵਿੱਚ ਪੱਕੇ ਹੁੰਦੇ ਹੋਏ 15 ਹਜ਼ਾਰ 300 ਰੁਪਏ ‘ਤੇ ਤਿੰਨ ਸਾਲ ਕੰਮ ਕਰਨਗੇ। ਰਮਸਾ ਅਤੇ ਐਸ.ਐਸ.ਏ. ਅਧਿਆਪਕਾਂ ਵਲੋਂ ਘੱਟ ਤਨਖਾਹ ‘ਤੇ ਪੱਕੇ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਅਤੇ ਪਿਛਲੇ 1 ਹਫ਼ਤੇ ਤੋਂ ਪਟਿਆਲਾ ਵਿਖੇ ਹੜਤਾਲ ਚਲ ਰਹੀਂ ਹੈ।

ਇਸੇ ਹੜਤਾਲ ਦੌਰਾਨ ਸੋਮਵਾਰ ਨੂੰ 450 ਅਧਿਆਪਕਾਂ ਨੇ ਯੂਨੀਅਨ ਦਾ ਪੱਲਾ ਛੱਡਦੇ ਹੋਏ ਸਿੱਖਿਆ ਵਿਭਾਗ ਵਿੱਚ ਪੱਕੇ ਹੋਣ ਲਈ ਹਾਮੀ ਭਰਦੇ ਹੋਏ ਨਵੇਂ ਨਿਯੁਕਤੀ ਪੱਤਰ ਲੈ ਲਏ ਹਨ। ਜਿਸ ਤੋਂ ਬਾਅਦ ਰਮਸਾ ਅਤੇ ਐਸ.ਐਸ.ਏ. ਯੂਨੀਅਨ ਦੇ ਲੀਡਰਾਂ ਸਣੇ ਕਾਰਕੁੰਨਾਂ ਨੇ ਹੰਗਾਮਾ ਕਰਨ ਦੇ ਨਾਲ ਹੀ ਇਨ੍ਹਾਂ 450 ਅਧਿਆਪਕਾਂ ਨੂੰ ਕਾਫ਼ੀ ਜ਼ਿਆਦਾ ਬੁਰਾ-ਭਲਾ ਕਹਿਣ ਦੇ ਨਾਲ ਹੀ ਇਨਾਂ ਨੂੰ ਗੱਦਾਰ ਕਰਾਰ ਦੇ ਦਿੱਤਾ ਹੈ। ਇਸ ਨਾਲ ਹੀ ਐਲਾਨ ਕਰ ਦਿੱਤਾ ਹੈ ਕਿ ਇਨ੍ਹਾਂ ਨਿਯੁਕਤੀ ਪੱਤਰ ਲੈਣ ਵਾਲੇ 450 ਅਧਿਆਪਕਾਂ ਨੂੰ ਸਕੂਲਾਂ ਵਿੱਚ ਵੜਨ ਨਾ ਦਿੱਤਾ ਜਾਵੇ।

ਯੂਨੀਅਨ ਆਗੂਆਂ ਨੇ ਧਮਕੀ ਤੋਂ ਪਾਸਾ ਵੱਟਿਆ

ਰਮਸਾ ਅਤੇ ਐੱਸ.ਅੱੈਸ.ਏ. ਯੂਨੀਅਨ ਦੇ ਉਪ ਪ੍ਰਧਾਨ ਰਾਮ ਭਜਨ ਚੌਧਰੀ ਨੇ ਕਿਹਾ ਹੈ ਕਿ ਸਿੱਖਿਆ ਵਿਭਾਗ ਵਿੱਚ ਗਏ 450 ਅਧਿਆਪਕਾਂ ਪ੍ਰਤੀ ਉਨ੍ਹਾਂ ਦੀ ਯੂਨੀਅਨ ਵਿੱਚ ਕੋਈ ਰੋਸ ਜਾਂ ਫਿਰ ਗੁੱਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਅਧਿਆਪਕ ਇਨ੍ਹਾਂ 450 ਅਧਿਆਪਕਾਂ ਨੂੰ ਗੱਦਾਰ ਕਹਿਣ ਦੇ ਨਾਲ ਹੀ ਸਕੂਲਾਂ ਵਿੱਚ ਦਾਖ਼ਲ ਨਾ ਹੋਣ ਦੀ ਗੱਲ ਕਰ ਰਹੇ ਹਨ ਤਾਂ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹੋ ਸਕਦੇ ਹਨ, ਇਸ ਨਾਲ ਯੂਨੀਅਨ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਘੱਟ ਤਨਖ਼ਾਹ ‘ਤੇ ਜਾਣਾ ਚਾਹੁੰਦਾ ਹੈ ਤਾਂ ਯੂਨੀਅਨ ਉਸ ਅਧਿਆਪਕ ਦਾ ਵਿਰੋਧ ਨਹੀਂ ਕਰੇਗੀ ਪਰ ਸਮਝਾਉਣ ਦੀ ਕੋਸ਼ਸ਼ ਜਰੂਰ ਕਰੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।