Rakhra - Sach Kahoon Punjabi
ਕਾਂਗਰਸ ਦੀ ਮੌਜ਼ੂਦਾ ਸਰਕਾਰ ਸਮੇਂ 12ਵੀਂ ਵਾਰ ਬਿਜਲੀ ਦੇ ਰੇਟ ਵਧਾਏ ਗਏ
ਨਾਭਾ (ਤਰੁਣ ਕੁਮਾਰ ਸ਼ਰਮਾ) | ਰਿਜ਼ਰਵ ਹਲਕਾ ਨਾਭਾ ਵਿਖੇ ਅੱਜ ਅਕਾਲੀਆਂ ਦੀ ਇੱਕ ਅਹਿਮ ਮੀਟਿੰਗ ‘ਚ ਸ਼ਾਮਲ ਹੋਣ ਆਏ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੁਰਜੀਤ ਸਿੰਘ ਰੱਖੜਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਢਾਈ ਸਾਲਾਂ ਤੋਂ ਸੂਬੇ ਦੀ ਸੱਤਾਧਾਰੀ ਕਾਂਗਰਸ ਸਰਕਾਰ ਦੇ ਕਾਰਜਕਾਲ ਵਿੱਚ 12 ਵਾਰ ਬਿਜਲੀ ਦੇ ਰੇਟ ਵਧਾਏ ਗਏ ਹਨ ਤੇ ਮੌਜੂਦਾ ਸਮੇਂ ਪੂਰੇ ਦੇਸ਼ ‘ਚ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ਦੇਸ਼ ਦੀ ਸਭ ਤੋਂ ਵੱਧ ਮਹਿੰਗੀ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਦੀ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣੀ ਹੈ ਉਦੋਂ ਦਾ ਲੋਕਾਂ ‘ੱਚ ਵਿਚਰਨ ਦੀ ਥਾਂ ਕੈਪਟਨ ਸ਼ਿਮਲਾ ਜਾਂ ਚੰਡੀਗੜ੍ਹ ਵਿੱਚ ਹੀ ਰਹਿੰਦਾ ਹੈ। ਉਨ੍ਹਾਂ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪਟਿਆਲਾ ਸੀਟ ਜਿੱਤਣ ਲਈ ਕਾਂਗਰਸ ਨੇ ਸ਼ਰਾਬ ਤੇ ਪੈਸਿਆਂ ਦੀ ਵਰਤੋਂ ਕੀਤੀ ਤੇ ਪ੍ਰਸ਼ਾਸਨ ਨੇ ਮੂਕ ਰਹਿ ਕੇ ਉਨ੍ਹਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ‘ਚ ਵਿਰੋਧੀ ਸਰਕਾਰ ਹੋਣ ਦੇ ਬਾਵਜ਼ੂਦ ਅਸੀਂ ਪਟਿਆਲਾ ਤੋਂ ਮਾਮੂਲੀ ਫਰਕ ਨਾਲ ਹਾਰੇ ਹਾਂ। ਉਨ੍ਹਾਂ ਅਕਾਲੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੌਕੇ ਜਿਹੜੇ ਅਫਸਰ ਸਾਡੇ ਖਿਲਾਫ ਚੱਲੇ ਹਨ, ਉਨ੍ਹਾਂ ਦਾ ਵੀ ਹਿਸਾਬ ਕਿਤਾਬ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ ਲਈ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਥਾਪਿਤ ‘ਸਿੱਟ’ ਦੇ ਚਾਰ ਮੈਂਬਰਾਂ ਦੀ ਲਿੱਖੀ ਚਿੱਠੀ ਨੇ ਸਿੱਟ ਦੀ ਅਸਲੀਅਤ ਤੋਂ ਪਰਦਾ ਚੁੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਟ ਨੂੰ ਰਾਜਸੀ ਲਾਹਾ ਲੈਣ ਲਈ ਵਰਤਿਆ ਜਾ ਰਿਹਾ ਹੈ ਜਦਕਿ ਅਸੀਂ ਖੁਦ ਚਾਹੁੰਦੇ ਹਾਂ ਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਸਿੱਧੂ ਅਤੇ ਕੈਪਟਨ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਦੇ ਗਠਨ ਤੋਂ ਬਾਦ ਇਸ ਦੇ ਮੰਤਰੀਆਂ ਦੇ ਆਪਸ ਵਿੱਚ ਹੀ ਸੁਰ ਨਹੀਂ ਮਿਲਦੇ ਹਨ ਅਤੇ ਇਨ੍ਹਾਂ ਦੇ ਆਪਣੇ ਭਾਂਡੇ ਹੀ ਖਿੱਲਰੇ ਪਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਪਟਨ ਅਮਰਿੰਦਰ ਅਸਤੀਫਾ ਦੇਣ ਲਈ ਰਹੇ ਤਿਆਰ: ਰੱਖੜਾ
ਅਕਾਲੀ ਦਲ ਤੇ ਭਾਜਪਾ ਨੇ ਕੱਢਿਆ ਰੱਖੜਾ ਦੇ ਹੱਕ ‘ਚ ਵੱਡਾ ਰੋਡ ਸ਼ੋਅ
ਪਟਿਆਲਾ, ਖੁਸ਼ਵੀਰ ਸਿੰਘ ਤੂਰ
ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਤਿਆਰ ਰਹੇ ਕਿਉਂਕਿ ਕਾਂਗਰਸ ਨੂੰ ਹੁਣ ਪਟਿਆਲਾ ਤੇ ਪੰਜਾਬ ‘ਚੋਂ ਵੱਡੀ ਹਾਰ ਮਿਲੇਗੀ। ਸੁਰਜੀਤ ਸਿੰਘ ਰੱਖੜਾ ਅੱਜ ਇੱਥੇ ਸ਼ਾਹੀ ਸ਼ਹਿਰ ਪਟਿਆਲਾ ‘ਚ ਅਕਾਲੀ ਭਾਜਪਾ ਵੱਲੋਂ ਕੱਢੇ ਗਏ ਵਿਸ਼ਾਲ ਰੋਡ ਸ਼ੋਅ ਮੌਕੇ ਗੱਲਬਾਤ ਕਰ ਰਹੇ ਸਨ। ਇਸ ਮੌਕੇ ਪੁੱਜੇ ਹਜ਼ਾਰਾਂ ਲੋਕਾਂ ਨੇ ਰੱਖੜਾ ਨੂੰ ਆਪਣਾ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਰੱਖੜਾ ਨੇ ਆਖਿਆ ਕਿ ਕਾਂਗਰਸ ਦਾ ਹੁਣ ਪੰਜਾਬ ‘ਚ ਕੋਈ ਵਜੂਦ ਨਹੀਂ ਰਿਹਾ ਹਰ ਪਾਸੇ ਕਾਂਗਰਸ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਜਨਤਾ ਹੁਣ ਕਾਂਗਰਸ ਨੂੰ ਚਲਦਾ ਕਰਨ ਲਈ ਪੂਰੀ ਤਰ੍ਹਾਂ ਅਕਾਲੀ ਭਾਜਪਾ ਨਾਲ ਖੜ੍ਹੀ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਭਾਜਪਾ ਦੀ ਜਿੱਤ ਤੋਂ ਬਾਅਦ ਕਿਸੇ ਨੂੰ ਵੀ ਨਿਰਾਸ਼ ਨਹੀਂ ਹੋਣ ਦਿੱਤਾ ਜਾਵੇਗਾ ਤੇ ਹਰ ਵਰਗ ਨੂੰ ਉਸਦਾ ਬਣਦਾ ਹੱਕ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿੱਤ ਤੋਂ ਬਾਅਦ ਲੋਕਾਂ ਲਈ ਵਿਕਾਸ ਦੀਆਂ ਝੜੀਆਂ ਲਗਾ ਦਿੱਤੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਜਿਵੇਂ ਨਰਿੰਦਰ ਮੋਦੀ ਨੇ ਪਿਛਲੇ ਪੰਜ ਸਾਲਾਂ ‘ਚ ਦੇਸ਼ ਨੂੰ ਮੋਹਰੀ ਦੇਸ਼ਾਂ ਦੀ ਕਤਾਰ ‘ਚ ਖੜ੍ਹਾ ਕੀਤਾ ਹੈ ਉਸੇ ਤਰ੍ਹਾਂ ਇੱਕ ਵਾਰ ਫਿਰ ਜਿੱਤ ਪ੍ਰਾਪਤ ਕਰਕੇ ਨਰਿੰਦਰ ਮੋਦੀ ਦੁਬਾਰਾ ਦੇਸ਼ ਨੂੰ ਪਹਿਲੇ ਨੰਬਰ ‘ਤੇ ਲਿਆਉਣਗੇ। ਇਸ ਮੌਕੇ ਅਕਾਲੀ ਭਾਜਪਾ ਦੇ ਆਗੂਆਂ ਨੇ ਸੁਰਜੀਤ ਸਿੰਘ ਰੱਖੜਾ ਦੇ ਹੱਕ ‘ਚ ਜਿੱਥੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ, ਉੱਥੇ ਉਨ੍ਹਾਂ ਰੱਖੜਾ ਨੂੰ ਜਿਤਾਉਣ ਲਈ ਪੂਰੀ ਤਿਆਰੀ ਵੀ ਕਰ ਲਈ ਹੈ। ਇਸ ਮੌਕੇ ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ, ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ, ਭਾਜਪਾ ਪ੍ਰਧਾਨ ਹਰਿੰਦਰ ਕੋਹਲੀ, ਸਤਬੀਰ ਸਿੰਘ ਖੱਟੜਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ, ਹਰਪਾਲ ਜੁਨੇਜਾ ਸ਼ਹਿਰੀ ਪ੍ਰਧਾਨ, ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਮੇਅਰ ਅਮਰਿੰਦਰ ਬਜਾਜ, ਅਜੀਤਪਾਲ ਕੋਹਲੀ, ਜਸਪਾਲ ਸਿੰਘ ਬਿੱਟੂ ਚੱਠਾ ਤੇ ਹੋਰ ਵੀ ਆਗੂ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸ ਨੇ ਪਰਨੀਤ ਕੌਰ ਨੂੰ ਪੰਜਵੀਂ ਵਾਰ ਟਿਕਟ ਦੇ ਕੇ ਨਿਵਾਜ਼ਿਆ, 20 ਸਾਲਾਂ ਬਾਅਦ ਮੁੜ ਹੋਵੇਗੀ ਰੱਖੜਾ ਨਾਲ ਟੱਕਰ
ਸਾਲ 2014 ‘ਚ ਡਾ. ਗਾਂਧੀ ਨੇ ਰੋਕਿਆ ਸੀ ਪਰਨੀਤ ਕੌਰ ਦਾ ਜੇਤੂ ਰੱਥ, ਇਸ ਵਾਰ ਵੀ ਡਾ. ਗਾਂਧੀ ਬਣਨਗੇ ਚੁਣੌਤੀ
ਅਮਲੋਹ ਤੋਂ ਵਿਧਾਇਕ ਕਾਕਾ ਰਣਦੀਪ ‘ਤੇ ਭਾਰੀ ਪਏ ਮੋਤੀ ਮਹਿਲਾ ਵਾਲੇ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੂੰ ਕਾਂਗਰਸ ਪਾਰਟੀ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਪੰਜਵੀਂ ਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਅਮਲੋਹ ਤੋਂ ਵਿਧਾਇਕ ਕਾਕਾ ਰਣਦੀਪ ਸਿੰਘ ਵੱਲੋਂ ਵੀ ਪਟਿਆਲਾ ਸੀਟ ਲਈ ਅਪਲਾਈ ਕੀਤਾ ਹੋਇਆ ਸੀ, ਪਰ ਮੋਤੀ ਮਹਿਲ ਅੱਗੇ ਉਨ੍ਹਾਂ ਦੀ ਇੱਕ ਨਾ ਚੱਲੀ। ਕਾਂਗਰਸ ਪਾਰਟੀ ਵੱਲੋਂ ਇੱਕ ਪਰਿਵਾਰ ਲਈ ਇੱਕ ਟਿਕਟ ਦਾ ਸਿਧਾਂਤ ਵੀ ਅੱਖੋਂ ਪਰੋਖੇ ਕਰ ਦਿੱਤਾ ਗਿਆ ਅਤੇ ਮਹਿਲਾਂ ਨੂੰ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਪਰਨੀਤ ਕੌਰ ਲਗਭਗ 20 ਸਾਲਾਂ ਬਾਅਦ ਮੁੜ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨਾਲ ਟੱਕਰ ਲੈਣਗੇ।
ਜਾਣਕਾਰੀ ਅਨੁਸਾਰ ਸਾਲ 1944 ਨੂੰ ਸ਼ਿਮਲਾ ਵਿਖੇ ਜਨਮੀ ਪਰਨੀਤ ਕੌਰ ਵੱਲੋਂ ਕਾਂਗਰਸ ਪਾਰਟੀ ਵੱਲੋਂ ਸਾਲ 1999 ਵਿੱਚ ਪਹਿਲੀ ਵਾਰ ਲੋਕ ਸਭਾ ਦੀ ਟਿਕਟ ਲੜੀ ਗਈ ਸੀ। ਉਨ੍ਹਾਂ ਵੱਲੋਂ ਪਹਿਲੀ ਵਾਰ ਹੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੂੰ ਮਾਤ ਦਿੱਤੀ ਸੀ। 2004 ਵਿੱਚ ਕਾਂਗਰਸ ਨੇ ਫਿਰ ਪਰਨੀਤ ਕੌਰ ਨੂੰ ਟਿਕਟ ਦਿੱਤੀ ਤਾਂ ਉਨ੍ਹਾਂ ਅਕਾਲੀ ਦਲ ਦੇ ਕੈਪਟਨ ਕੰਵਲਜੀਤ ਸਿੰਘ ਨੂੰ ਹਰਾ ਦਿੱਤਾ। ਕਾਂਗਰਸ ਨੇ ਮੁੜ ਤੀਜੀ ਵਾਰ ਸਾਲ 2009 ਵਿੱਚ ਪਰਨੀਤ ਕੌਰ ਉਮੀਦਵਾਰ ਬਣਾਇਆ ਤਾਂ ਉਨ੍ਹਾਂ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਹਰਾ ਕੇ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ। ਇਸ ਦੌਰਾਨ ਪਰਨੀਤ ਕੌਰ ਮਨਮੋਹਨ ਸਰਕਾਰ ਵਿੱਚ ਵਿਦੇਸ਼ ਰਾਜ ਮੰਤਰੀ ਬਣੇ।
ਇਸ ਤੋਂ ਬਾਅਦ ਸਾਲ 2014 ਵਿੱਚ ਕਾਂਗਰਸ ਵੱਲੋਂ ਫਿਰ ਚੌਥੀ ਵਾਰ ਮੋਤੀ ਮਹਿਲਾ ਉੱਪਰ ਭਰੋਸਾ ਜਿਤਾਇਆ ਗਿਆ ਤੇ ਪਰਨੀਤ ਕੌਰ ਨੂੰ ਟਿਕਟ ਦਿੱਤੀ ਤਾ ਇਸ ਵਾਰ ਸਭ ਕੁਝ ਪੁੱਠਾ ਪੈ ਗਿਆ। ਨਵੀਂ ਨਕੋਰ ਆਈ ਆਮ ਆਦਮੀ ਪਾਰਟੀ ਦੇ ਨਵੇਂ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਪਰਨੀਤ ਕੌਰ ਨੂੰ ਅਜਿਹੀ ਪਟਕਨੀ ਦਿੱਤੀ ਕਿ ਮਹਿਲਾਂ ਵਾਲੇ ਹੱਕੇ ਬੱਕੇ ਰਹਿ ਗਏ। ਡਾ. ਗਾਂਧੀ 20 ਹਜਾਰ ਤੋਂ ਵੱਧ ਵੋਟਾਂ ਨਾਲ ਪਰਨੀਤ ਕੌਰ ਤੋਂ ਜੇਤੂ ਰਹੇ। ਜਦਕਿ ਅਕਾਲੀ ਦਲ ਦੇ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਤੀਜੇ ਸਥਾਨ ਤੇ ਰਹੇ। ਹੁਣ 2019 ਵਿੱਚ ਵੀ ਕਾਂਗਰਸ ਹਾਈ ਕਮਾਂਡ ਵੱਲੋਂ ਪਰਨੀਤ ਕੌਰ ਨੂੰ ਪੰਜਵੀਂ ਵਾਰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਜਦਕਿ ਕਾਂਗਰਸ ਵੱਲੋਂ ਇਸ ਸੀਟ ਤੋਂ ਹਲਕਾ ਅਮਲੋਹ ਤੋਂ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਵੀ ਅਪਲਾਈ ਕੀਤਾ ਹੋਇਆ ਸੀ। ਪਰਨੀਤ ਕੌਰ ਦੀ ਟੱਕਰ 20 ਸਾਲ ਬਾਅਦ ਮੁੜ  ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਪੀਡੀਏ ਦੇ ਡਾ. ਧਰਮਵੀਰ ਗਾਂਧੀ ਨਾਲ ਹੋਵੇਗੀ। ਆਮ ਆਦਮੀ ਪਾਰਟੀ ਵੱਲੋਂ ਅਜੇ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ ਗਿਆ। ਪਰਨੀਤ ਕੌਰ ਵੱਲੋਂ ਚੌਥੀ ਵਾਰ ਸੰਸਦ ਦੀਆਂ ਪੌੜੀਆਂ ਚੜ੍ਹਨ ਲਈ ਤਕੜੀ ਮਿਹਨਤ ਕਰਨੀ ਹੋਵੇਗੀ ਕਿਉਂਕਿ ਸਰਕਾਰ ਹੋਣ ਦੇ ਬਾਵਜ਼ੂਦ ਵੀ ਉਨ੍ਹਾਂ ਲਈ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ। ਦੱਸਣਯੋਗ ਹੈ ਕਿ ਸਾਲ 1964 ਵਿੱਚ ਪਰਨੀਤ ਕੌਰ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਵਿਆਹ ਹੋਇਆ ਸੀ ਤੇ ਉਨ੍ਹਾਂ ਦੀ ਇੱਕ ਧੀ ਜੈਇੰਦਰ ਕੌਰ ਤੇ ਇੱਕ ਪੁੱਤਰ ਰਣਇੰਦਰ ਸਿੰਘ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜ਼ਬਰਦਸਤੀ ਦੀ ਭੀੜ ਇਕੱਠੀ ਕਰਕੇ ਜਿੱਤ ਨਹੀਂ ਪ੍ਰਾਪਤ ਕਰ ਸਕਦੀ ਕਾਂਗਰਸ: ਰੱਖੜਾ
ਕਿਹਾ, ਕਾਂਗਰਸ ਦਾ ਲੋਕ ਸਭਾ ਚੋਣਾਂ ਜਿੱਤਣ ਦਾ ਵਹਿਮ ਅਕਾਲੀ ਦਲ ਕਰੇਗਾ ਦੂਰ
ਪਟਿਆਲਾ ( ਖੁਸ਼ਵੀਰ ਸਿੰਘ ਤੂਰ) । ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਨਤਕ ਥਾਵਾਂ ‘ਤੇ ਪ੍ਰੋਗਰਾਮ ਕਰਕੇ ਆਉਣ ਜਾਣ ਵਾਲਿਆਂ ਦੀ ਭੀੜ ਨੂੰ ਇਕੱਠ ਸਮਝਣ ਵਾਲੀ ਕਾਂਗਰਸ 13 ਲੋਕ ਸਭਾ ਸੀਟਾਂ ‘ਤੇ ਤਾਂ ਦੂਰ ਦੀ ਗੱਲ ਪਟਿਆਲਾ ਲੋਕ ਸਭਾ ਹਲਕੇ ਵਿੱਚ ਵੀ ਜਿੱਤ ਪ੍ਰਾਪਤ ਨਹੀਂ ਕਰ ਸਕਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸਰਕਲ ਡਕਾਲਾ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਡਕਾਲਾ ਦੀ ਅਗਵਾਈ ਵਿੱਚ ਹੋ ਰਹੀਆਂ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅੱਜ ਸ਼ੇਰਮਾਜਰਾ, ਖੁਸਰੋਪੁਰ, ਮੈਣ, ਸਵਾਜਪੁਰ, ਭਾਨਰੀ, ਭਾਨਰਾ, ਲੰਗਡੋਈ, ਡਰੋਲਾ, ਡਕਾਲਾ, ਡਰੋਲੀ, ਤੁਲੇਵਾਲ, ਖੇੜੀ ਬਰਨਾ, ਦੇਵੀਨਗਰ,  ਮੱਦੋਮਾਜਰਾ, ਤਰੈਂ, ਬਠੋਈ ਕਲਾਂ ਵਿਖੇ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੁੱਖ ਮੰਤਰੀ ਦੇ ਪਟਿਆਲਾ ਵਿਖੇ ਸਥਿਤ ਗ੍ਰਹਿ ਅਸਥਾਨ ਵਿਖੇ ਰੋਜ਼ਾਨਾ ਕੰਮ ਕਰਵਾਉਣ ਅਤੇ ਮਿਲਣ ਲਈ ਆਉਣ ਵਾਲਿਆਂ ਨੂੰ ਕਦੇ ਕੈ. ਅਮਰਿੰਦਰ ਸਿੰਘ ਜਾਂ ਪ੍ਰਨੀਤ ਕੌਰ ‘ਚੋਂ ਕੋਈ ਵੀ ਨਹੀਂ ਮਿਲਦਾ ਅਤੇ ਲੋਕ ਦੁੱਖੀ ਹੋ ਕੇ ਵਾਪਸ ਆਉਂਦੇ ਹਨ। ਉਨ੍ਹਾਂ ਆਖਿਆ ਕਿ ਕਾਂਗਰਸੀ ਨੇਤਾ ਰਾਜ ਸੱਤਾ ਦੇ ਨਸ਼ੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਭੁੱਲ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਮੌਜੂਦਾ ਸੱਤਾਧਾਰੀ ਪਾਰਟੀ ਹੋਣ ਦੇ ਬਾਵਜੂਦ ਲੋਕਾਂ ਦੀ ਭੀੜ ਇਕੱਠੀ ਨਹੀਂ ਕਰ ਸਕਦੀ ਬਲਕਿ ਉਸ ਨਾਲ ਸਰਕਾਰੀ ਤੌਰ ‘ਤੇ ਜਾਣ ਵਾਲੀ ਮਸ਼ੀਨਰੀ ਦੀ ਭੀੜ ਹੀ ਇੰਨੀ ਹੁੰਦੀ ਹੈ ਕਿ ਦੇਖਣ ‘ਤੇ ਇੰਝ ਲੱਗਦਾ ਹੈ ਜਿਵੇਂ ਪ੍ਰੋਗਰਾਮ ਵਿੱਚ ਆਈ ਸ਼ਖਸੀਅਤ ਨੂੰ ਸੁਣਨ ਲਈ ਭੀੜ ਜਮ੍ਹਾਂ ਹੋ ਗਈ ਹੋਵੇ ਜਦੋਂ ਕਿ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੇ ਭੀੜ ਤੋਂ ਨਫ਼ਰਤ ਕਰਦੇ ਹਨ, ਭੀੜ ਨੂੰ ਮਿਲਣਾ ਪਸੰਦ ਨਹੀਂ ਕਰਦੇ, ਭਲਾ ਉਹ ਲੋਕਾਂ ਦੀ ਭੀੜ ਵਿੱਚ ਕਿਵੇਂ ਜਾ ਸਕਦੇ ਹਨ। ਕਾਂਗਰਸੀ ਸਿਰਫ ਆਪਣੇ ਹੀ ਲੋਕਾਂ ਵਿਚਕਾਰ ਜਾ ਕੇ ਪ੍ਰੋਗਰਾਮ ਕਰਦੇ ਹਨ ਤੇ ਆਖਦੇ ਹਨ ਕਿ ਕਾਂਗਰਸ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਜਿੱਤ ਕਰੇਗੀ ਪਰ ਇਹ ਕਾਂਗਰਸ ਦਾ ਵਹਿਮ ਹੈ।  ਇਹ ਵਹਿਮ ਉਦੋਂ ਦੂਰ ਹੋਵੇਗਾ, ਜਦੋਂ ਅਕਾਲੀ ਦਲ ਵੱਡੀ ਜਿੱਤ ਨਾਲ ਜਿੱਤੇਗਾ।
ਇਸ ਮੌਕੇ ਜਥੇਦਾਰ ਗੁਰਧਿਆਨ ਸਿੰਘ ਭਾਨਰੀ ਸੀਨੀਅਰ ਅਕਾਲੀ ਨੇਤਾ, ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਡਕਾਲਾ, ਜਥੇਦਾਰ ਹਰਜਿੰਦਰ ਸਿੰਘ ਬਲ ਸਾਬਕਾ ਚੇਅਮਰੈਨ, ਗੁਰਦੀਪ ਸਿੰਘ ਡਕਾਲਾ, ਰੋਡਾ ਸਿੰਘ, ਕੁਲਦੀਪ ਸਿੰਘ, ਪ੍ਰਸ਼ੋਤਮ ਦਾਸ, ਪ੍ਰੇਮ ਚੰਦ ਪੰਮੀ ਆਦਿ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਰਿਆਣਾ ਦੇ ਮੁਕਾਬਲੇ ਪੰਜਾਬ ‘ਚ ਪੈਟਰੋਲ, ਡੀਜ਼ਲ ਤੇ ਬਿਜਲੀ ਮਹਿੰਗੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਕਾਂਗਰਸ ਸਰਕਾਰ ਨੂੰ ਆਮ ਆਦਮੀ ਵਾਸਤੇ ਸਭ ਤੋਂ ਮਾੜਾ ਸਮਾਂ ਕਰਾਰ ਦਿੰਦਿਆਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਟੈਂਪ ਡਿਊਟੀ ਵਧਾਉਣ ਦਾ ਫੈਸਲਾ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦੇਵੇਗਾ।
ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਜਾਬ ‘ਚ ਪ੍ਰਾਪਰਟੀ ਸਮੇਤ ਹਰ ਬਿਜਨੈਸ ਦਾ ਮਾੜਾ ਹਾਲ ਹੈ ਤੇ ਫੈਸਲਾ ਲੋਕ ਮਾਰੂ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵੋਟਰਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ ਤੇ17 ਚੀਜ਼ਾਂ ‘ਤੇ ਸਟੈਂਪ ਡਿਊਟੀ ‘ਚ ਕੀਤਾ ਗਿਆ ਵਾਧਾ ਪਹਿਲਾਂ ਤੋਂ ਟੈਕਸਾਂ ਦੇ ਰੂਪ ‘ਚ ਭਾਰੀ ਰਕਮ ਅਦਾ ਕਰ ਰਹੇ ਆਮ ਆਦਮੀ ਦਾ ਕਚੂੰਮਰ ਕੱਢ ਕੇ ਰੱਖ ਦੇਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਵੀਕਾਰ ਕੀਤਾ ਹੈ ਕਿ ਸਾਡੇ ਗੁਆਂਢੀ ਰਾਜ ਹਰਿਆਣਾ ਦੇ ਮੁਕਾਬਲੇ ਪੰਜਾਬ ‘ਚ ਪੈਟਰੋਲ, ਡੀਜ਼ਲ ਤੇ ਬਿਜਲੀ ਮਹਿੰਗੀ ਹੈ। ਉਨ੍ਹਾਂ ਕਿਹਾ ਕਿ ਵੱਧ ਟੈਕਸ ਲਾਉਣ ਬਾਰੇ ਮੁੱਖ ਮੰਤਰੀ ਦੀ ਘਸੀ ਪਿਟੀ ‘ਆਮਦਨ ਵਧਾਉਣ’ ਦੀ ਦਲੀਲ ਸਮਾਜ ਦੇ ਸਾਰੇ ਵਰਗਾਂ ਦਾ ਗਲਾ ਘੁੱਟ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦੀਆਂ ਦਰਾਂ ਵਧਾ ਕੇ ਵੀ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਸੂਬੇ ਅੰਦਰ ਬਿਜਲਈ ਪਲਾਂਟ ਲਾ ਕੇ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਇਆ ਗਿਆ ਸੀ। ਉਨ੍ਹਾਂ ਨੇ ਕੈਬਨਿਟ ਦੇ ਫੈਸਲੇ ਨੂੰ ਗਰੀਬ-ਵਿਰੋਧੀ, ਸੂਝ ਤੋਂ ਕੋਰਾ ਤੇ ਤਰਕਹੀਣ ਕਰਾਰ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਟੈਂਪ ਡਿਊਟੀ ਵਿਚ ਪਿਛਲੀ ਵਾਰ ਸੋਧ 2009 ‘ਚ ਕੀਤੀ ਗਈ ਸੀ, ਕਿਉਂਕਿ ਅਕਾਲੀ ਦਲ ਹਮੇਸ਼ਾ ਗਰੀਬ ਤੇ ਆਮ ਆਦਮੀ ਨਾਲ ਡਟ ਕੇ ਖੜ੍ਹਦਾ ਹੈ।
ਇਸ ਮੌਕੇ ਚਰਨਜੀਤ ਸਿੰਘ ਰੱਖੜਾ ਸੀਨੀਅਰ ਅਕਾਲੀ ਨੇਤਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਜਸਪਾਲ ਸਿੰਘ ਬਿੱਟੂ ਚੱਠਾ, ਹਰਵਿੰਦਰ ਸਿੰਘ ਬੁੱਬੂ, ਪਰਮਜੀਤ ਸਿੰਘ ਪੰਮਾ, ਮਾਲਵਿੰਦਰ ਸਿੰਘ ਝਿੱਲ, ਰਜਿਦੰਰ ਸਿੰਘ ਵਿਰਕ, ਜਥੇਦਾਰ ਭੁਪਿੰਦਰ ਸਿੰਘ ਡਕਾਲਾ ਤੇ ਹੋਰ ਵੀ ਨੇਤਾ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਦੇ ਲੋਕ ਤੜਫ਼ ਰਹੇ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ
ਪਟਿਆਲਾ, ਸੱਚ ਕਹੂੰ ਨਿਊਜ਼
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਅਮਰਿੰਦਰ ਦੇ ਆਪਣੇ ਸ਼ਹਿਰ ‘ਚ ਅਫਸਰਾਂ ਨੇ ਅਮਨ ਕਾਨੂੰਨ ਛਿੱਕੇ ‘ਤੇ ਟੰਗ ਦਿੱਤਾ ਹੈ, ਜਿਸ ਕਾਰਨ ਪਟਿਆਲਾ ਦੇ ਲੋਕਾਂ ‘ਚ ਹਾਹਕਾਰ ਮੱਚੀ ਪਈ ਹੈ। ਰੱਖੜਾ ਅੱਜ ਇੱਥੇ ਅਕਾਲੀ ਦਲ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਨਿਯੁਕਤ ਕੀਤੇ ਗਏ ਕੁਆਡੀਨੇਟਰ ਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ 11 ਅਗਸਤ ਨੂੰ ਚਹਿਲ ਪੇਲੈਸ ਵਿਚ ਕੀਤੇ ਜਾ ਰਹੇ ਜ਼ਿਲ੍ਹਾ ਪੱਧਰੀ ਸਨਮਾਨ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ।
ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਜਾ ਰਹੇ ਨੌਜਵਾਨਾਂ ਨੂੰ ਸ਼ਰੇਆਮ ਥਾਣੇ ਬੰਦ ਕਰਕੇ ਕੁੱਟਣਾ ਤੇ ਥਰਡ ਦਰਜ਼ੇ ਦਾ ਤਸ਼ਦੱਦ ਕਰਨ ਨੇ ਪੂਰੀ ਸਰਕਾਰ ਨੂੰ ਹੀ ਕਟਿਹਰੇ ‘ਚ ਲਿਆ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੇ ਇੱਕ ਥਾਣੇਦਾਰ ਦੇ ਇੰਨ੍ਹੇ ਹੌਂਸਲੇ ਬੁਲੰਦ ਹੋਣ ਤੋਂ ਸਪੱਸ਼ਟ ਹੈ ਕਿ ਸਰਕਾਰ ਦੀ ਆਪਣੇ ਅਧਿਕਾਰੀ ‘ਤੇ ਕੋਈ ਪਕੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਥਾਣੇਦਾਰ ਦੀਆਂ ਪਹਿਲਾਂ ਵੀ ਬਹੁਤ ਸ਼ਿਕਾਇਤਾਂ ਸਨ ਪਰ ਸੀਨੀਅਰ ਅਧਿਕਾਰੀ ਜਾਣਬੁੱਝ ਕੇ ਚੁੱਪ ਧਾਰੀ ਬੈਠੇ ਰਹੇ। ਸ੍ਰੀ ਰੱਖੜਾ ਨੇ  ਇਸ ਥਾਣੇਦਾਰ ਨੂੰ ਤਰੁੰਤ ਡਿਸਮਸ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਅਜਿਹੇ ਲੋਕਾਂ ਨਾਲ ਲਿਹਾਜ਼ ਕੀਤੀ ਗਈ ਤਾਂ ਅਕਾਲੀ ਦਲ ਸਖਤ ਐਕਸ਼ਨ ਲਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਰਣਧੀਰ ਸਿੰਘ ਰੱਖੜਾ, ਚੇਅਰਮੈਨ ਜਸਪਾਲ ਕਲਿਆਣ, ਵਿਸ਼ਨੂੰ ਸ਼ਰਮਾ ਸਾਬਕਾ ਚੇਅਰਮੈਨ, ਹਰਬਖਸ਼ ਸਿੰਘ ਚਹਿਲ, ਨਰਦੇਵ ਸਿੰਘ ਆਕੜੀ, ਸਾਬਕਾ ਕੌਂਸਲਰ ਜਸਪਾਲ ਸਿੰਘ ਬਿੱਟੂ ਚੱਠਾ, ਹਰਵਿੰਦਰ ਸਿੰਘ ਬੱਬੂ, ਸੋਨੀ ਸਿੰਘ ਪੀਏ ਸਮੇਤ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾੜੇ ਅਸਰ ਡਰੋਂ ਨਹੀਂ ਕਰ ਰਹੇ ਰੈਗੂਲੇਟਰੀ ਕਮਿਸ਼ਨ ਦੀ ਸਥਾਪਤੀ : ਰੱਖੜਾ
ਬਰਨਾਲਾ, (ਜੀਵਨ ਰਾਮਗੜ੍ਹ) । ਪੰਜਾਬ ਸਰਕਾਰ ਪ੍ਰਾਇਵੇਟ ਕਾਲ਼ਜ/ਯੂਨੀਵਰਸਿਟੀਆਂ ਦੇ ਕੰਮ-ਕਾਜ, ਫੀਸ ਢਾਂਚੇ, ਬੁਨਿਆਦੀ ਢਾਂਚੇ, ਸਿੱਖਿਆ ਦੇ ਮਿਆਰ ਆਦਿ ਦੀ ਨਿਗਾਸਾਨੀ ਲਈ ਰੈਗੂਲੇਟਰੀ ਕਮਿਸ਼ਨ ਦੀ ਸਥਾਪਤੀ ਸਿੱਖਿਆ ‘ਤੇ ਮਾੜੇ ਅਸਰ ਡਰੋਂ ਨਹੀਂ ਕਰ ਰਹੀ ਇਹ ਪ੍ਰਗਟਾਵਾ ਉਚੇਰੀ ਸਿੱਖਿਆ ਮੰਤਰੀ ਪੰਜਾਬ ਸੁਰਜੀਤ ਸਿੰਘ ਰੱਖੜਾ ਨੇ ਬਰਨਾਲਾ ਵਿਖੇ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਕੀਤਾ। ਸ੍ਰੀ ਰੱਖੜਾ ਨੇ ਹਿਮਾਚਲ ਪ੍ਰਦੇਸ਼ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਜਿੰਨਾਂ ਰਾਜਾਂ ਨੇ ਰੈਗੂਲੇਟਰੀ ਕਮਿਸ਼ਨ ਲਾਗੂ ਕੀਤਾ ਸੀ ਉਥੇ ਸਿੱਖਿਆ ਦੇ ਖੇਤਰ ‘ਚ ਨੁਕਸਾਨ ਵੀ ਹੋਇਆ ਹੈ ।
ਜਿਸ ਦੀ ਪੜਚੋਲ/ਸੋਧ ਕਰਨ ‘ਤੇ ਹੀ ਪੰਜਾਬ ਸਰਕਾਰ ਰੈਗੂਲੇਟਰੀ ਕਮਿਸ਼ਨ ਦੀ ਸਥਾਪਤੀ ਕਰੇਗੀ। ਸੂਬੇ ਤੋਂ ਬਾਹਰ ਉਚੇਰੀ ਸਿੱਖਿਆ ਪ੍ਰਾਪਤ ਮੁਲਾਜ਼ਮਾਂ/ਬੇਰੁਜ਼ਗਾਰਾਂ ਨੂੰ ਤਰੱਕੀਆਂ/ਨੌਕਰੀ ਨਾ ਦੇਣ ਸਬੰਧੀ ਪੁੱਛੇ ਗਏ ਸੁਆਲ ਦੇ ਜੁਆਬ ‘ਚ ਸ੍ਰੀ ਰੱਖੜਾ ਨੇ ਕਿਹਾ ਕਿ ਬਾਹਰ ਦੀਆਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਲਈ ਅਜਿਹਾ ਬਿਲਕੁਲ ਨਹੀਂ ਹੈ ਬਲਕਿ ਫਰਜ਼ੀ ਯੂਨੀਵਰਸਿਟੀਆਂ ਤੋਂ ਡਿਗਰੀਆਂ ਲੈਣ ਵਾਲਿਆਂ ਨੂੰ ਤਾਂ ਸਰਕਾਰ ਨੌਕਰੀਆਂ ਤੋਂ ਵੀ ਕੱਢ ਚੁੱਕੀ ਹੈ। ਇਥੇ ਦੱਸਣਾਂ ਬਣਦਾ ਹੈ ਕਿ ਬਾਹਰ ਦੀਆਂ ਯੂਨੀਵਰਸਿਟੀਆਂਦੇ ਪੰਜਾਬ ‘ਚ ਸਥਿੱਤ ਸਟੱਡੀ ਸੈਂਟਰਾਂ/ਇਮਤਿਹਾਨ ਸੈਂਟਰਾਂ ਤੋਂ ਪਾਸ ਡਿਗਰੀ ਹੋਲਡਰਾਂ ਲਈ ਨੌਕਰੀਆਂ ਦੇ ਦਰਵਾਜੇ ਬੰਦ ਕੀਤੇ ਹੋਏ ਹਨ।
ਇਹ ਵੀ ਪੜ੍ਹੋ : ਹੁਣ ਕੂਨੋ ਨੈਸ਼ਨਲ ਪਾਰਕ ’ਚ ਫਰਾਟਾ ਦੌੜਾਂ ਲਾਉਣਗੇ ਚੀਤੇ
ਸੈਨੀਟੇਸ਼ਨ ਵਿਭਾਗ ‘ਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਪੁੱਛੇ ਗਏ ਸੁਆਲ ਦੇ ਜੁਆਬ ‘ਚ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਸਰਕਾਰ ਕਿਥੋਂ ਨੌਕਰੀਆਂ ਦੇਵੇ। ਉਨਾਂ ਕਿਹਾ ਕਿ ਉਹ ਠੇਕੇਦਾਰੀ ਸਿਸਟਮ ‘ਚ ਕੰਮ ਕਰਦੇ ਹਨ ਇਸ ਲਈ ਸਰਕਾਰ ਕੁਝ ਨਹੀਂ ਕਰ ਸਕਦੀ। ਜਦ ਉਨ੍ਹਾਂ ਨੂੰ ਪੁੱਛਿਆ ਕਿ ਠੇਕੇਦਾਰੀ ਸਿਸਟਮ ਵੀ ਸਰਕਾਰ ਨੇ ਹੀ ਲਿਆਂਦਾ ਹੈ ਤਾਂ ਸ੍ਰੀ ਰੱਖੜਾ ਨੇ ਕਿਹਾ ਕਿ ਸਾਰਾ ਕੰਮ ਸਰਕਾਰ ਖੁਦ ਨਹੀਂ ਕਰ ਸਕਦੀ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲ ਭੁਪਿੰਦਰ ਸਿੰਘ ਰਾਏ, ਏਡੀਸੀ ਅਮਨਦੀਪ ਬਾਂਸਲ ਤੋਂ ਇਲਾਵਾ ਗੁਰਪ੍ਰੀਤ ਬਣਾਂਵਾਲੀ, ਰੁਪਿੰਦਰ ਸੰਧੂ, ਸੰਜੀਵ ਸ਼ੋਰੀ , ਗੁਰਜਿੰਦਰ ਸਿੱਧੂ, ਗੁਰਵਿੰਦਰ ਸਿੰਘ ਗਿੰਦੀ, ਮੰਨੂੰ ਜਿੰਦਲ, ਰਜੀਵ ਨੂਬੀ ਆਦਿ ਹਾਜ਼ਰ ਸਨ।
ਬਰਨਾਲਾ ਦਾ ਹਾਲ ਤਾਂ ਬਹੁਤ ਮਾੜਾ
ਇਸ ਮੌਕੇ ਰੱਖੜਾ ਨੇ ਇਹ ਵੀ ਮੰਨਿਆ ਕਿ ਬਰਨਾਲਾ ਖੇਤਰ ‘ਚ ਪਾਣੀ ਦਾ ਹਾਲ ਬਹੁਤ ਮਾੜਾ ਹੈ। ਉਨਾਂ ਕਿਹਾ ਕਿ ਇਥੇ ਤਾਂ ਆਰ ਓ ਵੀ ਕੰਮ ਨਹੀਂ ਕਰ ਰਹੇ ਜਿਸ ਕਾਰਨ ਇਸ ਖੇਤਰ ਨੂੰ ਸਰਕਾਰ ਨਹਿਰ ਦਾ ਪਾਣੀ ਪੀਣ ਲਈ ਦੇਵਾਂਗੇ। 96 ਕਰੋੜ ਰੁਪਏ ਦਾ ਪ੍ਰੋਜੈਕਟ ਪਾਸ ਕੀਤਾ ਜਾ ਚੁੱਕਾ ਹੈ ਜਿਸ ਦਾ ਸਤੰਬਰ 2016 ‘ਚ ਟੈਂਡਰ ਭਰੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਇਹ ਤਹੱਈਆ ਹੈ ਕਿ ਸੂਬੇ ਦੇ ਹਰ ਘਰ ‘ਚ ਟੂਟੀਆਂ ਮੁਫ਼ਤ ‘ਚ ਲਗਾਈਆਂ ਜਾਣਗੀਆਂ। ਉਨਾਂ ਮਾੜੇ ਪਾਣੀ ਦੇ ਕਾਰਨਾਂ ਸਬੰਧੀ ਦੱਸਣ ਤੋਂ ਟਾਲ਼ਾ ਵੱਟਿਆ।