Lamp - Sach Kahoon Punjabi
ਸੂਰਜ ਨੂੰ ਦੀਵਾ
ਸੂਰਜ ਨੂੰ ਦੀਵਾ
ਛੋਟੇ ਜਿਹੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਹਰਮਨ ਸ਼ੁਰੂ ਤੋਂ ਹੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਉਹ ਥੋੜ੍ਹਾ ਸ਼ਰਮੀਲਾ ਤੇ ਘੱਟ ਬੋਲਣ ਵਾਲਾ ਸੀ । ਇੱਕ ਦਿਨ ਮਾਸਟਰ ਜੀ ਨੇ ਉਸਦੇ ਮਾਤਾ-ਪਿਤਾ ਨੂੰ ਬੁਲਾਇਆ ਅਤੇ ਬੋਲੇ, ‘ਹਰਮਨ ਨੂੰ ਅਫਸਰ ਬਣਾਉਣਾ ਏ ਜੀ… ਇਸ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਾ ਆਉਣ ਦਿਓ।’
‘ਤੁਹਾਡਾ ਬੱਚਾ ਏ ਜੀ… ਜਿਵੇਂ ਤੁਸੀਂ ਠੀਕ ਸਮਝੋ…!’ ਮਾਤਾ-ਪਿਤਾ ਦੋਵੇਂ ਹੱਥ ਜੋੜ ਕੇ ਖੜ੍ਹੇ ਹੋ ਗਏ ਛੇ ਫੁੱਟ ਲੰਮੇ ਹਰਮਨ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਮਾਸਟਰ ਜੀ ਨੂੰ ਕਈ ਸਾਲ ਪਹਿਲਾਂ ਕਹੀ ਗੱਲ ਯਾਦ ਆ ਗਈ। ਲੱਡੂਆਂ ਦਾ ਡੱਬਾ ਫੜਾ ਕੇ ਹਰਮਨ ਮਾਸਟਰ ਜੀ ਦੇ ਪੈਰੀਂ ਹੱਥ ਲਾਉਂਦਾ ਹੋਇਆ ਬੋਲਿਆ, ‘ਸਰ ਜੀ… ਮੈਂ ਬੀ. ਏ. ਫਸਟ ਡਵੀਜ਼ਨ ਵਿੱਚ ਪਾਸ ਕਰ ਲਈ ਹੈ।’ ਮਾਸਟਰ ਜੀ ਨੂੰ ਬੜਾ ਚਾਅ ਚੜ੍ਹਿਆ।
ਉਨ੍ਹਾਂ ਨੇ ਹਰਮਨ ਨੂੰ ਨੇੜਲੇ ਸ਼ਹਿਰ ਪਟਿਆਲੇ ਜਾ ਕੇ ਪੀ.ਸੀ.ਐਸ. ਦੀ ਕੋਚਿੰਗ ਲੈਣ ਦੀ ਸਲਾਹ ਦਿੱਤੀ। ਹਰਮਨ ਕਈ ਦਿਨ ਪਟਿਆਲੇ ਵਿੱਚ ਘੁੰਮਦਾ ਰਿਹਾ। ਮਾਸਟਰ ਜੀ ਦੁਆਰਾ ਦੱਸੇ ਕਈ ਸੈਂਟਰਾਂ ਵਿਚ ਵੀ ਗਿਆ , ਪਰ ਉਸ ਨੂੰ ਹਰ ਥਾਂ ਤੋਂ ਜਵਾਬ ਹੀ ਮਿਲਿਆ। ਇੱਕ ਸੈਂਟਰ ਵਾਲੇ ਨੇ ਤਾਂ ਸਿੱਧਾ ਹੀ ਕਹਿ ਦਿੱਤਾ, ‘ਅਸੀਂ ਪੇਂਡੂ ਸਰਕਾਰੀ ਸਕੂਲ ਦੇ ਬੱਚੇ ਨੂੰ ਦਾਖਲ ਕਰਕੇ ਆਪਣੀ ਰੈਪੋਟੇਸ਼ਨ ਡਾਊਨ ਨਹੀਂ ਕਰਨੀ ਸ਼ਹਿਰ ਦੇ Àੁੱਚੇ ਸੈਂਟਰਾਂ ਦੀਆਂ ਲਿਸ਼ਕਾ-ਪੁਸ਼ਕਾਂ ਵੇਖ ਕੇ ਹਰਮਨ ਨਿਰਾਸ਼ਾ ਨਾਲ ਘਿਰ ਗਿਆ। ਪੜ੍ਹਾਈ ਛੱਡ ਕੇ ਉਹ ਵੀ ਆਪਣੇ ਪਿਤਾ ਨਾਲ ਦਿਹਾੜੀ ‘ਤੇ ਜਾਣ ਲੱਗ ਪਿਆ।
ਇੱਕ ਦਿਨ ਸਕੂਲ ਅੱਗਿਓਂ ਸਾਈਕਲ ‘ਤੇ ਲੰਘ ਰਹੇ ਹਰਮਨ ਨੂੰ ਮਾਸਟਰ ਜੀ ਨੇ ਰੋਕ ਲਿਆ। ਹਰਮਨ ਨੇ ਸਾਈਕਲ ਕੰਧ ਨਾਲ ਖੜ੍ਹਾ ਕਰ ਦਿੱਤਾ ਤੇ ਮਾਸਟਰ ਜੀ ਦੇ ਪੈਰੀਂ ਹੱਥ ਲਾਏ । ਪਿੱਛੇ ਹੀ ਉਸ ਦਾ ਪਿਤਾ ਕਰਮਾ ਆ ਗਿਆ। ਮਾਸਟਰ ਜੀ ਦੇ ਪੁੱਛਣ ‘ਤੇ ਕਰਮਾ ਸਾਰੀ ਗੱਲ ਦੱਸਦਾ ਹੋਇਆ ਬੋਲਿਆ, ‘ਬੱਸ ਜੀ… ਹੁਣ ਮੈਂ ਇਸ ਦੀ ਪੜ੍ਹਾਈ ‘ਤੇ ਹੋਰ ਖਰਚਾ ਨਹੀਂ ਕਰ ਸਕਦਾ’ ‘ਕੋਈ ਗੱਲ ਨ੍ਹੀਂ ਕਰਮ ਸਿਆਂ… ਮੈਂ ਤੈਨੂੰ ਇਸ ‘ਤੇ ਖਰਚਾ ਕਰਨ ਲਈ ਨਹੀਂ ਆਖਦਾ… ਪਰ ਅਜੇ ਇਸ ਤੋਂ ਦਿਹਾੜੀ ਨਾ ਕਰਵਾ… ਜ਼ਰੂਰੀ ਨਹੀਂ ਕਿ ਸੈਂਟਰਾਂ ਵਿੱਚ ਪੜ੍ਹ ਕੇ ਹੀ ਟੈਸਟ ਪਾਸ ਹੁੰਦੇ ਨੇ… ਇਹ ਤਾਂ ਲਗਨ ਦੀ ਗੱਲ ਹੁੰਦੀ ਏ’ ਮਾਸਟਰ ਜੀ ਨੇ ਹਰਮਨ ਦੇ ਮੋਢੇ ‘ਤੇ ਦੋ ਵਾਰੀ ਧੱਫਾ ਮਾਰਿਆ।
ਹਰਮਨ ਦੀ ਜਾਗ ਜਿਹੀ ਖੁੱਲ੍ਹ ਗਈ। ਕਰਮੇ ਨੂੰ ਵੀ ਮਾਸਟਰ ਜੀ ਦੀ ਗੱਲ ਸਮਝ ਆ ਗਈ। ਬਿਨਾਂ ਬੁਲਾਏ ਹੀ ਅਗਲੇ ਦਿਨ ਹਰਮਨ ਮਾਸਟਰ ਜੀ ਕੋਲ ਆ ਗਿਆ ਤੇ ਕਾਪੀ ਖੋਲ੍ਹ ਕੇ ਬੋਲਿਆ, ‘ਸਰ ਜੀ… ਕਿਹੜੀਆਂ-ਕਿਹੜੀਆਂ ਕਿਤਾਬਾਂ ਪੜ੍ਹਨੀਆਂ ਨੇ… ਇੱਕ ਵਾਰੀ ਲਿਸਟ ਬਣਵਾ ਦਿਓ ਜੀ!’
ਜਿਵੇਂ ਉਮੀਦ ਸੀ ਉਵੇਂ ਹੀ ਹੋਇਆ। ਮਾਸਟਰ ਜੀ ਖੁਸ਼ ਹੋ ਗਏ। ਫਿਰ ਸ਼ੁਰੂ ਹੋਇਆ ਪੜ੍ਹਨ-ਪੜ੍ਹਾਉਣ ਦਾ ਸਿਲਸਿਲਾ। ਛੁੱਟੀ ਹੁੰਦਿਆਂ ਹੀ ਹਰਮਨ ਚਾਹ ਦੀ ਡੋਲੀ ਲੈ ਕੇ ਸਕੂਲ ਆ ਜਾਂਦਾ। ਮਾਸਟਰ ਜੀ ਵੀ ਕਈ ਵਾਰੀ ਟਿੱਕੀ ਛਿਪਣ ਤੱਕ ਉਸ ਨੂੰ ਪੜ੍ਹਾਉਂਦੇ ਰਹਿੰਦੇ। ਕਈ ਵਾਰੀ ਰਾਤ ਨੂੰ ਦੋ-ਦੋ ਘੰਟੇ ਪੜ੍ਹਾਈ ਹੁੰਦੀ ਰਹਿੰਦੀ। ਨਾ ਤਾਂ ਮਾਸਟਰ ਜੀ ਪੜ੍ਹਾਉਂਦੇ ਥੱਕਦੇ ਅਤੇ ਨਾ ਹੀ ਹਰਮਨ ਪੜ੍ਹਦਾ ਥੱਕਦਾ।
ਹਰਮਨ ਨੂੰ ਇੰਝ ਲੱਗਦਾ ਸੀ ਜਿਵੇਂ ਉਸ ਨੇ ਵੱਡੇ ਕੋਚਿੰਗ ਸੈਂਟਰਾਂ ਖਿਲਾਫ ਕੋਈ ਜੰਗ ਛੇੜ ਦਿੱਤੀ ਹੋਵੇ। ਉਸ ਨੂੰ ਕਈ ਸੈਂਟਰਾਂ ਤੋਂ ਪਈਆਂ ਝਿੜਕਾਂ ਉਕਸਾਉਂਦੀਆਂ ਰਹਿੰਦੀਆਂ। ਅਜਿਹੇ ਮਾਸਟਰ ਜੀ ਵੀ ਕਾਹਦੇ ਮਾਸਟਰ ਹੋਏ , ਜਿਹੜੇ ਆਪਣੇ ਵਿਦਿਆਰਥੀਆਂ ਅੰਦਰ ਧੁਖ਼ ਰਹੀਆਂ ਚਿੰਗਾੜੀਆਂ ਨਾ ਭਾਂਪ ਸਕਣ।
ਪੂਰੇ ਤਿੰਨ ਸਾਲਾਂ ਬਾਅਦ ਟੈਸਟ ਹੋਇਆ। ਸਾਰੇ ਜਿਲ੍ਹੇ ਵਿਚੋਂ ਇੱਕ ਕੋਚਿੰਗ ਸੈਂਟਰ ਦਾ ਰਿਜ਼ਲਟ ਟੌਪ ‘ਤੇ ਰਿਹਾ, ਪਰ ਸੈਂਟਰ ਮੁਖੀ ਨੂੰ ਅਗਲੀ ਖਬਰ ਪੜ੍ਹ ਕੇ ਝਟਕਾ ਜਿਹਾ ਲੱਗਾ। ਖਬਰ ਸੀ… ਪੇਂਡੂ ਸਰਕਾਰੀ ਸਕੂਲ ਵਿੱਚ ਪੜ੍ਹੇ ਹਰਮਨ ਨੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ । ਅਗਲੇ ਹੀ ਪਲ ਉਹ ਕੋਚਿੰਗ ਸੈਂਟਰ ਦੇ ਮਾਲਕ ਦੇ ਦਿਮਾਗ ਵਿੱਚ ਹਰਮਨ ਦੇ ਅਧਿਆਪਕ ਨੂੰ ਮਿਲਣ ਦਾ ਵਿਚਾਰ ਆਇਆ। ਅਗਲੇ ਦਿਨ ਹੀ ਉਹ ਹਰਮਨ ਦੇ ਪਿੰਡ ਪਹੁੰਚ ਗਿਆ।
ਮਾਸਟਰ ਜੀ ਕਲਾਸ ਵਿੱਚ ਸਨ। ਸੈਂਟਰ ਮਾਲਕ ਮਾਸਟਰ ਜੀ ਨੂੰ ਵੇਖ ਕੇ ਹੈਰਾਨ ਹੋ ਗਿਆ। ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ, ਇਹ ਉਹੀ ਸਨ ਜਿਨ੍ਹਾਂ ਕੋਲ ਕਦੇ ਸੈਂਟਰ ਮਾਲਿਕ ਪੜ੍ਹਿਆ ਸੀ, ਸ਼ਹਿਰ ਦੇ ਪ੍ਰਾਈਵੇਟ ਸਕੂਲ ਵਿੱਚ। ਪੈਂਟ-ਕੋਟ ਅਤੇ ਗੱਡੀ ਦੀ ਧੌਂਸ ਵਿੱਚ ਉਸ ਨੂੰ ਲੱਗਾ ਜਿਵੇਂ ਮਾਸਟਰ ਜੀ ਨੇ ਉਸਨੂੰ ਪਛਾਣਿਆ ਨਾ ਹੋਵੇ। ਉਸ ਨੇ ਮਿਲਾਉਣ ਲਈ ਹੱਥ ਅੱਗੇ ਕੀਤਾ, ਪਰ ਮਾਸਟਰ ਜੀ ਚਾਕ ਨਾਲ ਲਿੱਬੜੇ ਹੱਥ ਉੱਤੇ ਚੁੱਕ ਕੇ ਹੱਸਣ ਲੱਗੇ ਪਏ। ਮਾਸਟਰ ਜੀ ਦੀ ਤਨਖ਼ਾਹ ਤੋਂ ਦੁੱਗਣੀ ਤਨਖ਼ਾਹ ਅਤੇ ਪੈਨਸ਼ਨ ਦੀ ਆਫਰ ਦਿੰਦਿਆਂ ਸੈਂਟਰ ਮਾਲਕ ਨੇ ਮਾਸਟਰ ਜੀ ਨੂੰ ਆਪਣੇ ਸੈਂਟਰ ਵਿਚ ਆਉਣ ਲਈ ਕਿਹਾ।
‘ਇੰਨੇ ਪੈਸਿਆਂ ਨਾਲ ਤੁਹਾਨੂੰ ਮੈਥੋਂ ਵੀ ਚੰਗੇ ਵਾਧੂ ਟੀਚਰ ਮਿਲ ਜਾਣਗੇ …ਪਰ ਇਹਨਾਂ ਬੱਚਿਆਂ ਨੂੰ ਸ਼ਾਇਦ ਕੋਈ ਨਾ ਮਿਲੇ… ਹੋਰ ਸੁਣਾਓ ਪੁੱਤਰ ਜੀ… ਤੁਹਾਡੇ ਬਿਮਾਰ ਪਿਤਾ ਜੀ ਕਿਵੇਂ ਨੇ ਹੁਣ?’ ਮਾਸਟਰ ਜੀ ਚਾਕ ਨਾਲ ਲਿੱਬੜੇ ਹੱਥ ਝਾੜਦੇ ਹੋਏ ਬੋਲੇ। ਸੈਂਟਰ ਮਾਲਕ ਨੂੰ ਇੱਕਦਮ ਪਸੀਨਾ ਆਉਣ ਲੱਗ ਪਿਆ। ਲਮਕਦੀ ਟਾਈ ਉਸਦਾ ਗਲਾ ਘੁੱਟਣ ਲੱਗੀ। ਉਸ ਨੇ ਰੁਮਾਲ ਨਾਲ ਪਸੀਨਾ ਸਾਫ ਕੀਤਾ ਤੇ ਮਾਸਟਰ ਜੀ ਦੇ ਪੈਰੀਂ ਹੱਥ ਲਾਉਂਦਾ ਹੋਇਆ ਬੋਲਿਆ, ‘ਮਾਫ ਕਰਿਓ ਮਾਸਟਰ ਜੀ… ਮੈਂ ਸੂਰਜ ਨੂੰ ਦੀਵਾ ਦਿਖਾਉਣ ਦੀ ਗਲਤੀ ਕਰ ਬੈਠਾ… ਮੈਨੂੰ ਮਾਫ ਕਰਿਓ….।’
ਵੀਰਇੰਦਰ ਘੰਗਰੋਲੀ
ਮੋ. 98773-55307
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਖ਼ਰ ਭਾਰਤ-ਪਾਕਿ ਸਰਕਾਰਾਂ ਨੇ ਦੋਵਾਂ ਮੁਲਕਾਂ ਦੀ ਸਾਂਝੀ ਵਿਰਾਸਤ ਨੂੰ ਸਿਰ ਝੁਕਾਉਂਦਿਆਂ ਪਵਿੱਤਰ ਧਰਮ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਸਮਝੌਤਾ ਸਿਰੇ ਚਾੜ੍ਹਨ ‘ਚ ਕਾਮਯਾਬੀ ਹਾਸਲ ਕੀਤੀ ਹੈ ਇਹ ਆਪਣੇ-ਆਪ ‘ਚ ਧਰਮ ਤੇ ਵਿਰਾਸਤ ਦੀ ਸਿਆਸਤ ਉੱਤੇ ਜਬਰਦਸਤ ਜਿੱਤ ਹੈ ਜੋ ਮਾਨਵਤਾ ਦੀ ਸਾਂਝ ਤੇ ਭਾਈਚਾਰੇ ਨੂੰ ਮਜ਼ਬੂਤ ਕਰਦੀ ਹੈ ਸਾਰੀ ਦੁਨੀਆ ਦੀਆਂ ਨਜ਼ਰਾਂ ਹਿੰਦ-ਪਾਕਿ ਦੀਆਂ ਫੌਜੀ ਤਿਆਰੀਆਂ ‘ਤੇ ਟਿਕੀਆਂ ਹੋਈਆਂ ਸਨ ਭਾਰਤ ਵੱਲੋਂ ਕੀਤੀਆਂ ਗਈਆਂ ਸਰਜ਼ੀਕਲ ਸਟਰਾਈਕਾਂ ਤੇ ਕਸ਼ਮੀਰ ‘ਚ ਧਾਰਾ 370 ਹਟਾਉਣ ਤੋਂ ਬਾਦ ਪਾਕਿਸਤਾਨ ਭਾਰਤ ‘ਤੇ ਕਚੀਚੀਆਂ ਵੱਟ ਰਿਹਾ ਸੀ ਪਿਛਲੇ 6 ਮਹੀਨਿਆਂ ਤੋਂ ਦੋਵਾਂ ਮੁਲਕਾਂ ਦਰਮਿਆਨ ਟਕਰਾਅ ਵਾਲਾ ਮਾਹੌਲ ਹੈ ।
ਇਸ ਦੇ ਬਾਵਜੂਦ ਲਾਂਘੇ ਦਾ ਖੁੱਲ੍ਹਣਾ ਇੱਕ ਇਤਿਹਾਸਕ ਪਹਿਲਕਦਮੀ ਹੈ ਜੋ ਦੋਵਾਂ ਮੁਲਕਾਂ ਦਰਮਿਆਨ ਭਖੇ ਹੋਏ ਮਾਹੌਲ ‘ਚ ਠੰਢੇ ਪਾਣੀ ਦੇ ਛਿੱਟੇ ਮਾਰ ਸਕਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ, ਸਿੱਖਿਆਵਾਂ, ਯਾਤਰਾਵਾਂ,  ਸਰਵ ਸਾਂਝੀਵਾਲਤਾ ਤੇ ਹੱਕ-ਹਲਾਲ ਦੀ ਕਮਾਈ ਕਰਨ ਦਾ ਸੰਦੇਸ਼ ਸਿਆਸੀ ਤੇ ਭੂਗੋਲਿਕ ਹੱਦਾਂ ਬੰਦੀਆਂ ਤੋਂ ਪਰ੍ਹੇ ਹੈ ਲਾਂਘੇ ਦਾ ਖੁੱਲ੍ਹਣਾ ਪਹਿਲੀ ਨਜ਼ਰੇ ਧਾਰਮਿਕ ਖੇਤਰ ‘ਚ ਪਹਿਲਕਦਮੀ ਲੱਗਦੀ ਹੈ ਪਰ ਇਹ ਫੈਸਲਾ ਸਮੁੱਚੇ ਏਸ਼ੀਆ ਨੂੰ ਨਵੀਂ ਸਮਾਜਿਕ, ਰਾਜਨੀਤਕ ਤੇ ਸੱਭਿਆਚਾਰਕ ਸੇਧ ਵੀ ਦੇ ਸਕਦਾ ਹੈ ਇਸ ਘਟਨਾਚੱਕਰ ਤੋਂ ਖੁਦ ਪਾਕਿਸਤਾਨ ਨੂੰ ਸਮਝਣ ‘ਚ ਦੇਰੀ ਨਹੀਂ ਕਰਨੀ ਚਾਹੀਦੀ ਹੈ ਕਿ ਵਿਰਾਸਤੀ ਸਾਂਝ ਦੇ ਹੁੰਦਿਆਂ ਕੋਈ ਵੀ ਤਾਕਤ ਦੋਵਾਂ ਮੁਲਕਾਂ ਦੀ ਜਨਤਾ ਨੂੰ ਨਹੀਂ ਵੰਡ ਸਕਦੀ ਅਜੇ ਤਾਂ ਸਿਰਫ਼ ਲਾਂਘੇ ਦੀ ਹੀ ਗੱਲ ਹੈ ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਜੁੜੀ ਮਹਾਨ ਵਿਰਾਸਤ ‘ਗੰਗਾ ਸਾਗਰ’ ਵੀ ਪਾਕਿਸਤਾਨ ਦੇ ਮੁਸਲਮਾਨ ਸ਼ਰਧਾਲੂਆਂ ਨੇ ਬੜੇ ਸਤਿਕਾਰ ਨਾਲ ਸਾਂਭੀ ਹੋਈ ਹੈ ਹਿੰਦੂ ਧਰਮ ਦਾ ਪਵਿੱਤਰ ਮੰਦਰ ਕਟਾਸ ਰਾਜ ਤੇ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਜਨਮ ਸਥਾਨ ਵੀ ਪਾਕਿਸਤਾਨ ‘ਚ ਹੈ ਭਾਰਤ ਨੇ ਹਮੇਸ਼ਾ ਹੀ ਗੁਆਂਢੀ ਮੁਲਕ ਨਾਲ ਦੋਸਤੀ ਦਾ ਹੱਥ ਵਧਾਇਆ ਹੈ ਦਿੱਲੀ ਲਾਹੌਰ ਨੂੰ ਜੋੜਨ ਵਾਲੀ ਬੱਸ ਲੈ ਕੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਲਾਹੌਰ ਪਹੁੰਚੇ ਸਨ ਬਿਨਾਂ ਪ੍ਰੋਟੋਕਾਲ ਤੋਂ ਅਫ਼ਗਾਨਿਸਤਾਨ ਤੋਂ ਭਾਰਤ ਆਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਆਪਣਾ ਜਹਾਜ਼ ਲਾਹੌਰ ਉਤਾਰ ਕੇ ਨਵਾਜ਼ ਸ਼ਰੀਫ਼ ਦੇ ਪਰਿਵਾਰਕ ਸਮਾਗਮ ‘ਚ ਸ਼ਿਰਕਤ ਕੀਤੀ ਸੀ ਚੰਗਾ ਹੋਵੇ ਜੇਕਰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ‘ਤੇ ਪਾਕਿਸਤਾਨ ਇਸ ਮੌਕੇ ਨੂੰ ਭਾਰਤ ਨਾਲ ਦੋਸਤੀ ਦਾ ਮੌਕਾ ਸਮਝ ਕੇ ਅੱਤਵਾਦ ਦੇ ਖਾਤਮੇ ਲਈ ਅੱਗੇ ਆਏ ਜੇਕਰ ਪਾਕਿਸਤਾਨ ਸਰਕਾਰ ਵਾਕਿਆਈ ਆਪਣੀ ਅਵਾਮ ਪ੍ਰਤੀ ਆਪਣੇ ਫਰਜ਼ਾਂ ਨੂੰ ਸਮਝਦੀ ਹੈ ਤਾਂ ਇਸ ਸ਼ੁੱਭ ਅਵਸਰ ਦਾ ਲਾਭ ਉਠਾਉਣ ਤੋਂ ਨਾ ਖੁੰਝੇ ਤੇ ਅਮਨ ਲਈ ਆਪਣੀ ਜਿੰਮੇਵਾਰੀ ਨਿਭਾਏ ਸਾਡੀ ਦੁਆ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਮਨੁੱਖਤਾ ਦੀ ਸਾਂਝ, ਤੇ ਮੁਹੱਬਤ ਨੂੰ ਮਜ਼ਬੂਤ ਕਰਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗਿਆਨ ਦਾ ਦੀਵਾ ਜਗਾਉਂਦਾ ਹੈ ਸੱਚਾ ਗੁਰੂ
ਧਰਮਸ਼ਾਲਾ ‘ਚ ਹੋਈ ਰਾਮ-ਨਾਮ ਦੀ ਬਰਸਾਤ
ਧਰਮਸ਼ਾਲਾ। ਗੁਰੂ ਸ਼ਬਦ ਦੋ ਅੱਖਰਾਂ ਦੇ ਸੁਮੇਲ ਤੋਂ ਬਣਿਆ ਹੈ ‘ਗੁ’ ਪਲਸ ‘ਰੂ’ ‘ਗੁ’ ਦਾ ਅਰਥ ਹੈ ਅੰਧਕਾਰ ਤੇ ‘ਰੂ’ ਦਾ ਅਰਥ ਪ੍ਰਕਾਸ਼ ਭਾਵ, ਜੋ ਅਗਿਆਨਤਾ ਰੂਪੀ ਅੰਧਕਾਰ ‘ਚ ਗਿਆਨ ਰੂਪੀ ਦੀਪਕ ਜਲਾ ਦੇਵੇ ਤੇ ਇਨਸਾਨੀਅਤ ਦੀ ਅਲਖ਼ ਜਗਾਏ ਉਸ ਨੂੰ ਸੱਚਾ ਗੁਰੂ ਕਿਹਾ ਜਾਂਦਾ ਹੈ ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਦੇ ਪੁਲਿਸ ਗਰਾਊਂਡ ‘ਚ ਹੋਏ ਵਿਸ਼ਾਲ ਰੂਹਾਨੀ ਸਤਿਸੰਗ ਦੌਰਾਨ ਹਾਜ਼ਰ ਸਾਧ-ਸੰਗਤ ਨੂੰ ਨਿਹਾਲ ਕਰਦਿਆਂ ਫ਼ਰਮਾਏ।
2520 ਵਿਅਕਤੀਆਂ ਨੇ ਲਿਆ ਨਾਮ ਸ਼ਬਦ
ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਸ਼ਰਧਾਲੂਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀ ਜਗਿਆਸਾ ਨੂੰ ਜਿਥੇ ਸ਼ਾਂਤ ਕੀਤਾ ਉੱਥੇ 2520 ਵਿਅਕਤੀਆਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਆਪਣੀ ਅਲੌਕਿਕ ਬਾਣੀ   ਤੋਂ ‘ਲੀਏ ਜਾ ਪ੍ਰਭੂ ਕਾ ਨਾਮ ਲੀਏ ਜਾ, ਅੰਮ੍ਰਿਤ ਰਸ ਘੂੰਟ ਪੀਏ ਜਾ…’ ਸੁਣਾਇਆ, ਜਿਸ ‘ਤੇ ਹਾਜ਼ਰ ਸਾਧ-ਸੰਗਤ ਨੱਚ ਉੱਠੀ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਗੁਰੂਮੰਤਰ ਪੁਰਾਤਨ ਸ਼ਬਦ ਹੈ ਗੁਰੂ ਮੰਤਰ ਗੁਰੂ ਦੇ ਸ਼ਬਦ ਨਹੀਂ ਹੁੰਦੇ, ਸਗੋਂ ਪਰਮਾਤਮਾ ਦੇ ਸ਼ਬਦ ਹੁੰਦੇ ਹਨ, ਜਿਨ੍ਹਾਂ ਦਾ ਪਹਿਲਾਂ ਗੁਰੂ ਖੁਦ ਅਭਿਆਸ ਕਰਦਾ ਹੈ, ਜਾਪ ਕਰਦਾ ਹੈ ਗੁਰੂ ਮੰਤਰ ਦਾ ਲਗਾਤਾਰ ਅਭਿਆਸ ਕਰਨ ਨਾਲ ਹੀ ਪਰਮਾਤਮਾ ਦੇ ਦਰਸ਼-ਦੀਦਾਰ ਹੋ ਸਕਦੇ ਹਨ ਰਾਮ-ਨਾਮ ਦਾ ਲਗਾਤਾਰ ਜਾਪ ਕਰਨ ਨਾਲ ਆਤਮਵਿਸ਼ਵਾਸ ਵਧਦਾ ਹੈ, ਨੈਗੇਟਿਵ ਵਿਚਾਰ ਖ਼ਤਮ ਹੁੰਦੇ ਹਨ
ਜਿਹੋ ਜਿਹਾ ਅਸੀਂ ਮਨ ‘ਚ ਵਿਚਾਰ ਲਿਆਉਂਦੇ ਹਾਂ, ਉਹੋ ਜਿਹਾ ਹੀ ਹੋਣ ਲੱਗਦਾ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਜਿਹੋ ਜਿਹਾ ਅਸੀਂ ਮਨ ‘ਚ ਵਿਚਾਰ ਲਿਆਉਂਦੇ ਹਾਂ, ਉਹੋ ਜਿਹਾ ਹੀ ਹੋਣ ਲੱਗਦਾ ਹੈ ਜੇਕਰ ਅਸੀਂ ਪ੍ਰੀਖਿਆ ਸਮੇਂ ਇਹ ਦੇਖਾਂਗੇ ਕਿ ਮੈਂ ਪ੍ਰੀਖਿਆ ‘ਚ ਫੇਲ੍ਹ ਹੋ ਜਾਵਾਂਗਾ ਤਾਂ ਨਤੀਜਾ ਨੈਗੇਟਿਵ ਹੀ ਆਉਂਦਾ ਹੈ ਜੇਕਰ ਅਸੀਂ ਪ੍ਰੀਖਿਆ ਤੋਂ ਪਹਿਲਾਂ ਮਨ ‘ਚ ਧਾਰ ਲਈਏ ਕਿ ਮੇਰੀ ਮੈਰਿਟ ਆਵੇਗੀ ਤਾਂ ਨਤੀਜਾ ਵੀ ਉਹੋ ਜਿਹਾ ਹੀ ਆਉਂਦਾ ਹੈ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਨਾਮ ਸ਼ਬਦ ਦਾ ਜਾਪ ਕਰਨ ਨਾਲ ਚੌਥੇ ਸਟੇਜ ਤੱਕ ਦਾ ਕੈਂਸਰ, ਜਿਸ ਨੂੰ ਡਾਕਟਰ ਜਵਾਬ ਦੇ ਦਿੰਦੇ ਹਨ, ਉਹ ਵੀ ਸ਼ਰਧਾ ਨਾਲ ਰਾਮ-ਨਾਮ ਦਾ ਜਾਪ ਕਰਨ ‘ਤੇ ਖਤਮ ਹੋ ਜਾਂਦਾ ਹੈ ਰਾਮ ਦੇ ਨਾਮ ਦਾ ਜਾਪ ਕਰਨ ਨਾਲ ਜ਼ਿੰਦਗੀ ਜਿਉਣ ਦੀ ਤਾਕਤ ਆ ਜਾਂਦੀ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਤਮਬਲ ਵਧਦਾ ਹੈ ਪਰਮਾਤਮਾ ਦੇ ਨਾਮ ਦਾ ਜਾਪ ਕਰਨ ਨਾਲ ਇਨਸਾਨ ਆਪਣੀ ਤਕਦੀਰ ਬਦਲ ਸਕਦਾ ਹੈ ਜੀਵ-ਜੰਤੂ, ਪਸ਼ੂ-ਪੰਛੀ ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਹੈ ਕਿ ਉਹ ਆਪਣੀ ਕਿਸਮਤ ਬਦਲ ਸਕੇ
ਸੰਚਿਤ ਕਰਮ ਇਨਸਾਨ ਨੂੰ ਮਨੁੱਖ ਜੀਵਨ ‘ਚ ਹੀ ਭੁਗਤਣੇ ਪੈਂਦੇ ਹਨ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਦੁਨੀਆਦਾਰੀ ‘ਚ ਦੇਖਣ ‘ਚ ਆਉਂਦਾ ਹੈ ਕਿ ਲੋਕ ਜਿੰਨੀ ਮਿਹਨਤ ਕਰਦੇ ਹਨ, ਉਨ੍ਹਾਂ ਨੂੰ ਓਨਾ ਫ਼ਲ ਨਹੀਂ ਮਿਲਦਾ, ਇਸਦਾ ਕਾਰਨ ਹੈ ਜਨਮਾਂ-ਜਨਮਾਂ ਦੇ ਸੰਚਿਤ ਕਰਮਾਂ ਦਾ ਹੋਣਾ ਸੰਚਿਤ ਕਰਮ ਇਨਸਾਨ ਨੂੰ ਮਨੁੱਖ ਜੀਵਨ ‘ਚ ਹੀ ਭੁਗਤਣੇ ਪੈਂਦੇ ਹਨ ਸੰਚਿਤ ਕਰਮਾਂ ਨੂੰ ਖਤਮ ਕਰਨ ਦਾ ਇੱਕੋ-ਇੱਕ ਤਰੀਕਾ ਹੈ ਪਰਮਾਤਮਾ ਦਾ ਨਾਮ ਜੋ ਇਨਸਾਨ ਮਾਲਕ ਦੀ ਭਗਤੀ ਕਰੇਗਾ, ਯਕੀਨਨ ਉਸਦੇ ਸੰਚਿਤ ਕਰਮ, ਗਲਤ ਕਰਮ ਕਟ ਜਾਣਗੇ ਜਦੋਂ ਸਰੀਰ ਤੇ ਆਤਮਾ ਵੱਖ-ਵੱਖ ਰਾਹ ‘ਤੇ ਚੱਲਣ ਲੱਗਦੇ ਹਨ ਤਾਂ ਸਰੀਰ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ ਆਤਮਾ ਦੀ ਖੁਰਾਕ ਸਿਰਫ਼ ਪ੍ਰਭੂ ਦਾ ਨਾਮ ਹੈ ਜੇਕਰ ਇਨਸਾਨ ਪਰਮਾਤਮਾ ਦਾ ਨਾਮ ਜਪਦਾ ਹੈ ਤਾਂ ਉਹ ਮਨ ਨੂੰ ਹਰਾ ਕੇ ਆਤਮਾ ਦੀ ਬਾਜ਼ੀ ਜਿੱਤ ਸਕਦਾ ਹੈ।
ਪੂਜਨੀਕ ਗੁਰੂ ਜੀ ਨੇ ਪਰਮਾਤਮਾ ਦੀ ਪਰਿਭਾਸ਼ਾ ਦੱਸਦਿਆਂ ਫ਼ਰਮਾਇਆ ਕਿ ਪਰਮਾਤਮਾ ਉਹ ਹੈ ਜੋ ਕਿਸੇ ਤੋਂ ਕੁਝ ਨਹੀਂ ਲੈਂਦਾ ਪਰਮਾਤਮਾ ਦਾਤਾ ਸੀ, ਦਾਤਾ ਹੈ ਅਤੇ ਦਾਤਾ ਹੀ ਰਹੇਗਾ ਪਰਮਾਤਮਾ ਕਦੇ ਕਿਸੇ ਤੋਂ ਚੜ੍ਹਾਵਾ ਨਹੀਂ ਲੈਂਦਾ ਜੋ ਇਨਸਾਨ ਪਰਮਾਤਮਾ ਦੇ ਨਾਂਅ ‘ਤੇ ਚੜ੍ਹਾਉਂਦੇ ਹਨ, ਉਹ ਚੜ੍ਹਾਵਾ ਉਨ੍ਹਾਂ ਵਰਗੇ ਇਨਸਾਨ ਹੀ ਲੈ ਜਾਂਦੇ ਹਨ ਪਰਮਾਤਮਾ ਕੋਲ ਕੁਝ ਨਹੀਂ ਜਾਂਦਾ ਪਰਮਾਤਮਾ ਤੋਂ ਇਨਸਾਨ ਨੂੰ ਮੰਗਣਾ ਚਾਹੀਦਾ ਹੈ, ਚੰਗੀ ਧਰਤੀ, ਚੰਗਾ ਪਾਣੀ, ਚੰਗੀ ਔਲਾਦ ਤੇ ਮੰਗਣਾ ਹੀ ਹੈ ਤਾਂ ਪਰਮਾਤਮਾ ਤੋਂ ਪਰਮਾਤਮਾ ਨੂੰ ਮੰਗੋ ਸਾਰੇ ਧਰਮਾਂ ‘ਚ ਲਿਖਿਆ ਗਿਆ ਹੈ ਕਿ ਜਦੋਂ ਪਰਮਾਤਮਾ ਰਹਿਮੋ-ਕਰਮ ਕਰਦਾ ਹੈ ਤਾਂ ਇਨਸਾਨ ਦੀ ਝੋਲੀ ਛੋਟੀ ਪੈ ਜਾਂਦੀ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤਾਂ ਦਾ ਕੋਈ ਡਰੈੱਸ ਕੋਡ ਨਹੀਂ ਹੁੰਦਾ ਸੰਤ ਸੱਚੀ ਗੱਲ ਸੁਣਾਉਂਦੇ ਹਨ, ਸੱਚ ਦਾ ਰਾਹ ਦਿਖਾਉਂਦੇ ਹਨ ਤੇ ਇੱਕ-ਦੂਜੇ ਨੂੰ ਜੋੜਨਾ ਸਿਖਾਉਂਦੇ ਹਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਧਰਮ ਦਾ ਅਰਥ ਹੈ ਧਾਰਨ ਕਰਨਾ, ਭਾਵ ਜੋੜਨਾ।
ਆਪਣੀ ਜ਼ਿੰਦਗੀ ਨੂੰ ਮਸ਼ਾਲ-ਚਿਰਾਗ ਦੀ ਤਰ੍ਹਾਂ ਜੀਵੇ ਇਨਸਾਨ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਇਨਸਾਨ ਦੂਜਿਆਂ ਲਈ ਕਾਰਜ ਕਰਦੇ ਹਨ, ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਲੋਕ ਉਨ੍ਹਾਂ ਨੂੰ ਪੂਰੀ ਇੱਜ਼ਤ ਨਾਲ ਯਾਦ ਕਰਦੇ ਹਨ ਇਸ ਲਈ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਮਸ਼ਾਲ-ਚਿਰਾਗ ਦੀ ਤਰ੍ਹਾਂ ਜੀਵੇ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਨਸ਼ਾ ਕਰਦਾ ਹੈ ਸ਼ੌਂਕੀਆ ਤੌਰ ‘ਤੇ, ਗ਼ਮ ਭੁਲਾਉਣ ਲਈ, ਇੰਜਵਾਇਮੈਂਟ ਲਈ ਪਰ ਇਹ ਨਸ਼ਾ ਸਿਰਫ਼ ਚੰਦ ਘੰਟਿਆਂ ਲਈ ਹੁੰਦਾ ਹੈ, ਪਰਮਾਨੈਂਟ ਨਹੀਂ ਰਾਮ-ਨਾਮ ਦਾ ਨਸ਼ਾ ਅਜਿਹਾ ਨਸ਼ਾ ਹੈ, ਜੋ ਇੱਕ ਵਾਰ ਚੜ੍ਹ ਜਾਂਦਾ ਹੈ ਤਾਂ ਛੇਤੀ ਉੱਤਰਦਾ ਨਹੀਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਰਾਮ-ਨਾਮ ਦੀ ਮਿਠਾਸ ਸਾਹਮਣੇ ਦੁਨੀਆਦਾਰੀ ‘ਚ ਮੌਜ਼ੂਦ ਖੰਡ, ਸਮੇਤ ਹੋਰ ਵਸਤੂਆਂ ਦੀ ਮਿਠਾਸ ਗੰਦਗੀ ਦੇ ਸਮਾਨ ਹੈ ਰਾਮ-ਨਾਮ ਦੀ ਮਿਠਾਸ ਨਾਲ ਜਨਮਾਂ-ਜਨਮ ਦੇ ਪਾਪ ਕਰਮ ਤਾਂ ਕੱਟਦੇ ਹੀ ਹਨ, ਨਾਲ ਇਸ ਜਨਮ ਦੀਆਂ ਬੁਰਾਈਆਂ ਵੀ ਖਤਮ ਹੋ ਜਾਂਦੀਆਂ ਹਨ
ਪਰਮਾਤਮਾ ਦਾ ਨਾਮ ਪੂਰੀ ਸ਼ਰਧਾ ਤੇ ਧਿਆਨ ਨੂੰ ਇਕਾਗਰ ਕਰਕੇ ਕਰਨਾ ਚਾਹੀਦਾ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਰਮਾਤਮਾ ਦਾ ਨਾਮ ਪੂਰੀ ਸ਼ਰਧਾ ਤੇ ਧਿਆਨ ਨੂੰ ਇਕਾਗਰ ਕਰਕੇ ਕਰਨਾ ਚਾਹੀਦਾ ਹੈ ਜੋ ਅਜਿਹਾ ਕਰਕੇ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਦਰਗਾਹ ‘ਚ ਮਨਜ਼ੂਰ-ਕਬੂਲ ਹੁੰਦਾ ਹੈ ਰਾਮ ਦੀ ਮਹਿਮਾ ਅਪਰਮ ਅਪਾਰ ਹੈ ਰਾਮ ਨਾਮ ਸ਼ਬਦ, ਗੁਰੂਮੰਤਰ ਪਵਿੱਤਰ ਗੰ੍ਰਥਾਂ ‘ਚੋਂ ਨਿਕਲ ਕੇ ਆਏ ਹਨ ਰਾਮ-ਨਾਮ ਦੀ ਸਾਬਣ ਨਾਲ ਜਨਮਾਂ-ਜਨਮਾਂ ਦੀ ਮੈਲ ਸਾਫ਼ ਹੋ ਜਾਂਦੀ ਹੈ, ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ, ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦਾ ਅੰਦਰੋਂ ਹੱਲ ਮਿਲ ਜਾਂਦਾ ਹੈ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਰਾਮ ਦਾ ਨਾਮ ਅਨਮੋਲ ਹੈ, ਉਸਦੀ ਕੋਈ ਕੀਮਤ ਨਹੀਂ ਹੁੰਦੀ ਜਿਸ ਨੂੰ ਸੱਚਾ ਸੰਤ, ਪੀਰ-ਫ਼ਕੀਰ ਬਿਨਾ ਕੀਮਤ ਦੇ ਦਿੰਦੇ ਹਨ ਰਾਮ ਦਾ ਨਾਮ ਮੁੜ ਜ਼ਿੰਦਗੀ ਬਖਸ਼ ਦਿੰਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਆਪਣੇ ਬੱਚਿਆਂ ਨਾਲ ਫਰੈਂਡ ਵਰਗਾ ਵਿਹਾਰ ਕਰੋ ਜੇਕਰ ਬੱਚੇ ਪਹਿਲੀ ਵਾਰ ਕਹਿਣ ‘ਤੇ ਗਲਤੀ ਮੰਨ ਲੈਣ ਤਾਂ ਉਸ ਨੂੰ ਝਿੜਕਣ ਦੀ ਬਜਾਇ ਅੱਗੇ ਤੋਂ ਅਜਿਹਾ ਨਾ ਕਰਨ ਦਾ ਪ੍ਰਣ ਲਓ
ਮੰਦਬੁੱਧੀਆਂ ਨੂੰ ਆਪਣਿਆ ਨਾਲ ਮਿਲਵਾਇਆ
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸੜਕਾਂ ‘ਤੇ ਬੇਸਹਾਰਾ ਘੁੰਮ ਰਹੇ ਤੇ ਆਪਣਿਆਂ ਤੋਂ ਵਿਛੜਿਆਂ ਨੂੰ ਘਰ ਪਹੁੰਚਾਉਣ ‘ਚ ਮੱਦਦਗਾਰ ਬਣ ਰਹੀ ਹੈ। ਇਸ ਤਹਿਤ ਸਤਿਸੰਗ ਦੌਰਾਨ ਦੋ ਹੋਰ ਮੰਦਬੁੱਧੀ ਸਾਧ-ਸੰਗਤ ਦੀ ਸੇਵਾ ਭਾਵਨਾ ਸਦਕਾ ਆਪਣੇ ਪਰਿਵਾਰ ਨੂੰ ਮਿਲ ਸਕੇ ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਧ-ਸੰਗਤ ਇਹ ਬੇਮਿਸਾਲ ਕੰਮ ਕਰ ਰਹੀ ਹੈ ਪਰਮਾਤਮਾ ਉਨ੍ਹਾਂ ਦੇ ਘਰ ‘ਚ ਬਰਕਤ ਪਾਵੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਇਨਸਾਨ ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਦੀ, ਔਲਾਦ ਦੀ ਸੇਵਾ ਕਰਦਾ ਹੈ, ਪਰਮਾਤਮਾ ਉਨ੍ਹਾਂ ਦੇ ਘਰ ਕੋਈ ਕਮੀ ਨਹੀਂ ਛੱਡਦਾ।