Prtc hike bus fare in punjab - Sach Kahoon Punjabi
3 ਪੈਸੇ ਪ੍ਰਤੀ ਕਿਲੋਮੀਟਰ ਕਿਰਾਏ ਵਿੱਚ ਕੀਤਾ ਵਾਧਾ, ਰੋਜਾਨਾ 2 ਲੱਖ 40 ਹਜ਼ਾਰ ਰੁਪਏ ਦਾ ਹੋਵੇਗਾ ਫਾਇਦਾ
ਪਟਿਆਲਾ (ਖੁਸ਼ਵੀਰ ਤੂਰ)। ਸੂਬੇ ਅੰਦਰ ਤਿੰਨ ਮਹੀਨੇ ਪਹਿਲਾਂ ਬਣੀ ਕਾਂਗਰਸ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਬੱਸ ਕਿਰਾਏ ਵਿੱਚ ਵਾਧਾ ਕਰਕੇ ਪਹਿਲਾ ‘ਤੋਹਫਾ’ ਦੇ ਦਿੱਤਾ ਹੈ। ਪੀਆਰਟੀਸੀ ਵੱਲੋਂ 3 ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਵਧਾ ਦਿੱਤਾ ਗਿਆ ਹੈ, ਜਿਸ ਕਾਰਨ ਹੁਣ ਪੰਜਾਬ ਵਾਸੀਆਂ ਨੂੰ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। ਕਿਰਾਏ ਵਿੱਚ ਕੀਤੇ ਇਸ ਵਾਧੇ ਨਾਲ ਪੀਆਰਟੀਸੀ ਨੂੰ ਰੋਜਾਨਾ ਲਗਭਗ 2 ਲੱਖ 40 ਹਜ਼ਾਰ ਰੁਪਏ ਦੀ ਆਮਦਨ ਵੱਧ ਹੋਵੇਗੀ।
ਜਾਣਕਾਰੀ ਅਨੁਸਾਰ ਪੀਆਰਟੀਸੀ ਵੱਲੋਂ 3 ਪੈਸੇ ਦੇ ਕੀਤੇ ਵਾਧੇ ਨਾਲ ਹੁਣ ਆਮ ਕਿਰਾਇਆ ਪ੍ਰਤੀ ਕਿਲੋਮੀਟਰ 1 ਰੁਪਇਆ 2 ਪੈਸੇ ਹੋ ਗਿਆ ਹੈ ਜੋ ਕਿ ਪਹਿਲਾਂ ਪ੍ਰਤੀ ਕਿਲੋਮੀਟਰ 99 ਪੈਸੇ ਸੀ। ਇਸ ਤੋਂ ਇਲਾਵਾ ਐਚਏਵੀਸੀ ਬੱਸ ਦੇ ਕਿਰਾਏ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਇਸ ਦਾ ਕਿਰਾਇਆ ਹੁਣ ਵੱਧ ਕੇ 122.40 ਪੈਸੇ ਪ੍ਰਤੀ ਕਿਲੋਮੀਟਰ ਤੱਕ ਪੁੱਜ ਗਿਆ ਹੈ ਅਤੇ ਇਸ ਦੇ ਕਿਰਾਏ ਵਿੱਚ 20 ਫੀਸਦੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਇਨਟੈਗਰਲ ਕੋਚਿਜ਼ ਬੱਸ ਦਾ ਕਿਰਾਇਆ ਵੱਧ ਕੇ  183.60 ਪੈਸੇ ਹੋ ਗਿਆ ਹੈ ਜਦਕਿ ਸੁਪਰ ਇਨਟੈਗਰਲ ਕੋਚਿਜ਼ ਬੱਸ ਦਾ ਕਿਰਾਇਆ 2 ਰੁਪਏ 4 ਪੈਸੇ ਤੱਕ ਪੁੱਜ ਗਿਆ ਹੈ।
ਰੋਜ਼ਾਨਾ ਸਾਢੇ ਤਿੰਨ ਲੱਖ ਕਿਲੋਮੀਟਰ ਦਾ ਸਫਰ ਤੈਅ ਕਰਦੀਆਂ ਹਨ ਬੱਸਾਂ
ਪੀਆਰਟੀਸੀ ਦੀਆਂ ਬੱਸਾਂ ਰੋਜ਼ਾਨਾ ਸਾਢੇ ਤਿੰਨ ਲੱਖ ਕਿਲੋਮੀਟਰ ਦਾ ਸਫਰ ਤੈਅ ਕਰਦੀਆਂ ਹਨ, ਜਿਸ ਕਾਰਨ ਪੀਆਰਟੀਸੀ ਨੂੰ ਕਿਰਾਏ ਵਧਣ ਨਾਲ ਰੋਜਾਨਾ 2 ਲੱਖ 40 ਹਜ਼ਾਰ ਰੁਪਏ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇੱਕ ਮਹੀਨੇ ‘ਚ ਪੀਆਰਟੀਸੀ ਨੂੰ 72 ਲੱਖ ਰੁਪਏ ਦਾ ਫਾਇਦਾ ਮਿਲੇਗਾ। ਪੀਆਰਟੀਸੀ ਵੱਲੋਂ ਕਿਰਾਏ ਵਿੱਚ ਕੀਤੇ ਵਾਧੇ ਦਾ ਅਸਰ ਸਿੱਧਾ ਆਮ ਲੋਕਾਂ ਦੀ ਜੇਬ ਉਪਰ ਪਵੇਗਾ ਕਿਉਂਕਿ ਆਮ ਲੋਕਾਂ ਵੱਲੋਂ ਰੋਜਾਨਾ ਬੱਸਾਂ ਰਾਹੀਂ ਸਫਰ ਤਹਿ ਕੀਤਾ ਜਾਂਦਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 1 ਜਨਵਰੀ 2017 ਨੂੰ ਪੀਆਰਟੀਸੀ ਵੱਲੋਂ 2 ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਵਧਾਇਆ ਗਿਆ ਸੀ। ਉਸ ਮੌਕੇ 97 ਪੈਸੇ ਪ੍ਰਤੀ ਕਿਲੋਮੀਟਰ ਤੋਂ 99 ਪੈਸ ਪ੍ਰਤੀ ਕਿਲੋਮੀਟਰ ਕਿਰਾਇਆ ਹੋ ਗਿਆ ਸੀ। ਜਦਕਿ ਇਸ ਤੋਂ ਪਹਿਲਾ  5 ਜੁਲਾਈ 2016 ਨੂੰ ਪੀਆਰਟੀਸੀ ਵੱਲੋਂ 6 ਪੈਸੇ ਪ੍ਰਤੀ ਕਿਲੋਮੀਟਰ ਕਿਰਾਏ ਵਿੱਚ ਵਾਧਾ ਕੀਤਾ ਗਿਆ ਸੀ।  ਇਸ ਤੋਂ ਕੁਝ ਮਹੀਨੇ ਪਹਿਲਾ 5 ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਵਧਾਇਆ ਗਿਆ ਸੀ।
ਸਰਕਾਰੀ ਕਮੇਟੀ ਵੱਲੋਂ ਕੀਤਾ ਜਾਂਦਾ ਵਾਧਾ: ਪੀਆਰਟੀਸੀ ਐੱਮਡੀ
ਇਸ ਸਬੰਧੀ ਜਦੋਂ ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪੁਸ਼ਟੀ ਕਰਦਿਆਂ ਕਿਹਾ ਕਿ ਕਿਰਾਇਆ ਵਧਣ ਨਾਲ ਪੀਆਰਟੀਸੀ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇੱਕ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਵੱਲੋਂ ਹਰ ਤਿੰਨ ਮਹੀਨੇ ਬਾਅਦ ਮੀਟਿੰਗ ਕੀਤੀ ਜਾਂਦੀ ਹੈ ਤੇ ਮੀਟਿੰਗ ‘ਚ ਸਾਰੇ ਮੁੱਦਿਆ ਦਾ ਰਿਵਿਊ ਕਰਨ ਤੋਂ ਬਾਅਦ ਹੀ ਉਨ੍ਹਾਂ ਵੱਲੋਂ ਕਿਰਾਏ ਵਿੱਚ ਵਾਧਾ ਕੀਤਾ ਜਾਂਦਾ ਹੈ।