poem - Sach Kahoon Punjabi
ਨਵੇਂ ਵਰ੍ਹੇ ਦਿਆ ਸੂਰਜਾ
ਨਵੇਂ ਵਰ੍ਹੇ ਦਿਆ ਸੂਰਜਾ
ਨਵੇਂ ਵਰ੍ਹੇ ਦਿਆ ਸੂਰਜਾ ਚੜ੍ਹ ਜਾਵੀਂ ਖੁਸੀ-ਖੁਸੀ,
ਆਸਾਂ ਨਾਲ ਭਰੀਆਂ ਜੋ ਰਿਸਮਾਂ ਖਿੰਡਾਈਂ ਤੂੰ।
ਰੀਝਾਂ ਜੋ ਵੀ ਲੰਘੇ ਸਾਲ ਰਹਿਗੀਆਂ ਅਧੂਰੀਆਂ ਸੀ,
ਪੂਰੀਆਂ ਕਰਨ ਦੀਆਂ ਬਰਕਤਾਂ ਪਾਈਂ ਤੂੰ।
ਦਿਲਾਂ ‘ਚੋਂ ਹਨੇਰੇ ਸਭ ਦੂਰ ਹੋਈ ਜਾਣ ਸਦਾ,
ਸੱਚ ਤੇ ਗਿਆਨ ਵਾਲੇ ਦੀਵੜੇ ਜਗਾਈਂ ਤੂੰ।
ਸੁੱਖ ਸਾਂਦ ਨਾਲ ਵਸੇ ਸਾਰਾ ਹੀ ਸੰਸਾਰ ਰੱਬਾ,
ਚੰਦਰੇ ਕਰੋਨੇ ਵਾਲੀ, ਮਾਰ ਤੋਂ ਬਚਾਈਂ ਤੂੰ।
ਲੰਘਿਆ ਪੁਰਾਣਾ ਸਾਲ ਆ ਗਿਆ ਏ ਨਵਾਂ ਹੁਣ,
ਦੋ ਹਜਾਰ ਬਾਈਵੇਂ ਦੀ ਦੇਵਾਂ ਮੈਂ ਵਧਾਈ ਜੀ।
ਖੁਸੀਆਂ ਦੇ ਨਾਲ ਬਾਬਾ ਭਰ ਦੇਵੇ ਝੋਲੀਆਂ ਜੀ,
ਸਭਨਾਂ ਦੇ ਦਿਲਾਂ ਵਿੱਚ ਹੋਵੇ ਰੁਸਨਾਈ ਜੀ।
ਈਰਖਾ ਦਵੈਤ ਭੈੜੀ ਮਿਟ ਜਾਵੇ ਮਨਾਂ ਵਿੱਚੋਂ,
ਸਾਂਤੀ ਤੇ ਸਹਿਜ ਵਸੇ ਸਾਰੀ ਹੀ ਲੋਕਾਈ ਜੀ।
ਮੂੰਹ ਵਿੱਚੋਂ ਨਿੱਕਲੇ ਨਾ ਫਿੱਕਾ ਬੋਲ ਕਦੇ ‘ਸੈਦੋ‘,
ਆਖਦੇ ਸਿਆਣੇ ਪਹਾੜ ਬਣ ਜਾਂਦਾ ਰਾਈ ਜੀ।
ਨਵਾਂ ਸਾਲ ਮੁਬਾਰਕ ਜੀ
ਕੁਲਵੰਤ ਸੈਦੋਕੇ, ਪਟਿਆਲਾ
ਸੰਪਰਕ:7889172043
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਰੰਗ-ਬਿਰੰਗੇ ਗੁਬਾਰੇ
ਰੰਗ-ਬਿਰੰਗੇ ਗੁਬਾਰੇ
ਗਲੀ ਵਿੱਚ ਇੱਕ ਭਾਈ ਆਇਆ,
ਰੰਗ-ਬਿਰੰਗੇ ਗੁਬਾਰੇ ਲਿਆਇਆ।
ਆਪਣੀ ਟੱਲੀ ਨੂੰ ਖੜਕਾਵੇ,
ਜਦ ਵੀ ਪਿੰਡ ਵਿੱਚ ਫੇਰਾ ਪਾਵੇ।
ਖੁਸ਼ੀਆਂ ਖੇੜੇ ਨਾਲ਼ ਲਿਆਇਆ,
ਇੱਕ ਨਹੀਂ ਕਈ ਰੰਗ ਲਿਆਇਆ।
ਲਾਲ, ਹਰੇ ਤੇ ਨੀਲੇ-ਨੀਲੇ,
ਚਿੱਟੇ, ਸੰਤਰੀ, ਪੀਲੇ-ਪੀਲੇ।
ਪੈਸੇ ਲੈ ਕੇ ਦੇਵੇ ਗੁਬਾਰੇ,
ਬੱਚਿਆਂ ਨੂੰ ਉਹ ’ਵਾਜਾਂ ਮਾਰੇ।
ਬੱਚੇ ਚਾਅ ਨਾਲ ਲੈਣ ਗੁਬਾਰੇ,
ਖੁਸ਼ੀਆਂ ਦੇ ਵਿੱਚ ਝੂਮਣ ਸਾਰੇ।
ਗੁਬਾਰੇ ਲੈ-ਲੈ ਬੱਚੇ ਨੱਸਣ,
ਇੱਕ-ਦੂਜੇ ਨੂੰ ਜਾ-ਜਾ ਦੱਸਣ।
‘ਗੁਰਵਿੰਦਰ’ ਨੇ ਵੀ ਲਏ ਗੁਬਾਰੇ,
ਬੱਚਿਆਂ ਨੂੰ ਫਿਰ ਵੰਡਤੇ ਸਾਰੇ।
ਜਿਸ ਗਲੀ ਉਹ ਲੰਘਦਾ ਜਾਂਦਾ,
ਖੁਸ਼ੀਆਂ ਖੇੜੇ ਵੰਡਦਾ ਜਾਂਦਾ।
ਗੁਰਵਿੰਦਰ ਸਿੰਘ ‘ਉੱਪਲ’,
ਸ. ਪ੍ਰਾ. ਸਕੂਲ, ਦੌਲੋਵਾਲ (ਮਾਲੇਰਕੋਟਲਾ)
ਮੋ. 98411-45000
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਿਸ਼ਤੇ
ਰਿਸ਼ਤੇ
ਰਿਸ਼ਤਿਆਂ ਦੀ ਕੀ ਗੱਲ ਮੈਂ ਦੱਸਾਂ,
ਕੀ-ਕੀ ਕੁੱਝ ਦਿਖਾਉਂਦੇ ਰਿਸ਼ਤੇ।
ਮਤਲਬ ਹੋਵੇ ਤਾਂ ਪੈਰੀਂ ਡਿੱਗਦੇ,
ਬਿਨ ਮਤਲਬ ਰੰਗ ਵਟਾਉਂਦੇ ਰਿਸ਼ਤੇ।
ਆਪਣਿਆਂ ਦੀ ਖੁਸ਼ੀ ਦੇ ਲਈ,
ਅਨੇਕਾਂ ਕਰਮ ਕਮਾਉਂਦੇ ਰਿਸ਼ਤੇ।
ਦੁਨੀਆਂ ਦੀ ਜਦ ਸੋਚਣ ਲੱਗਦੇ,
ਰੀਝਾਂ ਕਤਲ ਕਰਵਾਉਂਦੇ ਰਿਸ਼ਤੇ।
ਭਰਾ-ਭਰਾ ਦਾ ਦੁਸ਼ਮਣ ਬਣ ਜਾਏ,
ਜਦ ਆਪਣੀ ਖੇਡ ਰਚਾਉਂਦੇ ਰਿਸ਼ਤੇ।
ਕੁੱਝ ਰਿਸ਼ਤੇ ਬੱਸ ਦੁੱਖ ਨੇ ਦਿੰਦੇ,
ਕੁੱਝ ਰੋਂਦਿਆਂ ਨੂੰ ਹਸਾਉਂਦੇ ਰਿਸ਼ਤੇ।
ਕੋਈ-ਕੋਈ ਕਰਦਾ ਮਨ ਦੀ ਗੱਲ ਨੂੰ,
ਜ਼ਿਆਦਾ ਜਿਸਮ ਹੰਢਾਉਂਦੇ ਰਿਸ਼ਤੇ।
ਕਈ ਖ਼ਾਬਾਂ ਜੋਗੇ ਹੀ ਰਹਿ ਜਾਂਦੇ ਨੇ,
ਸੁੱਤਿਆਂ ਤੱਕ ਜਗਾਉਂਦੇ ਰਿਸ਼ਤੇ।
ਦੂਰ ਹੋ ਕੇ ਵੀ ਉਂਝ ਕੋਲ ਨੇ ਰਹਿੰਦੇ,
ਯਾਦਾਂ ਨਾਲ ਸਤਾਉਂਦੇ ਰਿਸ਼ਤੇ।
ਤਾਂਘ ਮਿਲਣੇ ਦੀ ਲੱਗੀ ਰਹਿੰਦੀ,
ਤੜਫਦਿਆਂ ਨੂੰ ਤੜਫਾਉਂਦੇ ਰਿਸ਼ਤੇ।
ਕੁੱਝ ਕਦਰਦਾਨ ਰਿਸ਼ਤਿਆਂ ਦੇ,
ਪੀੜ੍ਹੀਆਂ ਤੱਕ ਨਿਭਾਉਂਦੇ ਰਿਸ਼ਤੇ।
ਕੀ ਹੋਇਆ ਗਿੱਲ ਚੰਦਰੇ ਜ਼ਮਾਨੇ ਨੂੰ,
ਰੂਹਾਂ ਵਾਲੇ ਨਾ ਥਿਆਉਂਦੇ ਰਿਸ਼ਤੇ।
ਜਸਵੰਤ ਗਿੱਲ ਸਮਾਲਸਰ
ਮੋ. 97804-51878
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਾਪੂ
ਬਾਪੂ
ਘਰ ਦਾ ਚੁੱਲ੍ਹਾ ਜਲਾਉਣ ਲਈ ਲੱਕੜ ਤੋਂ ਵੱਧ ਕੋਈ ਹੋਰ ਜਲਿਆ ਸੀ,
ਸਾਨੂੰ ਰੌਸ਼ਨੀਆਂ ਦਿਖਾਉਣ ਲਈ ਦੀਵੇ ਤੋਂ ਵੱਧ ਕੋਈ ਹੋਰ ਬਲਿਆ ਸੀ
ਕਿੱਦਾ ਕਹਾਂ ਮੈਂ ਆਪ ਤੁਰ ਗਿਆ ਮੁਸ਼ਕਲ ਰਾਹਾਂ ’ਤੇ,
ਰਸਤਾ ਤਾਂ ਮੇਰੇ ਬਾਪੂ ਨੇ ਘੜਿਆ ਸੀ
ਘਰ ਦਾ ਚੁੱਲ੍ਹਾ ਜਲਾਉਣ ਲਈ…
ਡਰਿਆ ਹਾਂ ਜਿਨ੍ਹਾਂ ਰਾਹਾਂ ਨੂੰ ਦੇਖ ਕੇ ਮੈਂ ਅੱਜ ਹੀ,
ਪਤਾ ਨਹੀਂ ਉਹ ਤਾਂ ਕਦੋਂ ਦਾ ਉੱਥੇ ਖੜਿ੍ਹਆ ਸੀ
ਘਰ ਦਾ ਚੁੱਲ੍ਹਾ ਜਲਾਉਣ ਲਈ….
ਡਰ ਲੱਗਦਾ ਹੈ ਜਿਸ ਤੇਜ ਧੁੱਪ ਤੋਂ ਮੈਨੂੰ ਅੰਦਰੋਂ ਹੀ,
ਉਸ ਵਿਚ ਤਾਂ ਉਹ ਪੂਰੀ ਉਮਰ ਰੜਿ੍ਹਆ ਸੀ
ਘਰ ਦਾ ਚੁੱਲ੍ਹਾ ਜਲਾਉਣ ਲਈ….
ਸਵਾਉਣ ਲਈ ਸਾਨੂੰ ਆਰਾਮ ਨਾਲ,
ਉਹ ਹਰ ਦਿਨ ਸੂਰਜ ਤੋਂ ਪਹਿਲਾਂ ਜਗਿਆ ਸੀ
ਘਰ ਦਾ ਚੁੱਲ੍ਹਾ ਜਲਾਉਣ ਲਈ….
ਪਤਾ ਨਹੀਂ ਸੀ ਸਾਨੂੰ ਜਦੋਂ ਦੁੱਖ-ਤਕਲੀਫਾਂ ਦਾ,
ਉਦੋਂ ਉਸਦੀ ਉਹਨਾਂ ਨਾਲ ਗੂੜ੍ਹੀ ਯਾਰੀ ਸੀ,
ਤੇ ਪਤਾ ਨਹੀਂ ਕਦੋਂ ਦਾ ਰਲ਼ਿਆ ਸੀ
ਘਰ ਦਾ ਚੁੱਲ੍ਹਾ ਜਲਾਉਣ ਲਈ….
ਮੇਰੀ ਹਰ ਲੋੜ ਪੂਰੀ ਕਰਨ ਲਈ,
ਉਸਨੇ ਆਪਣੀਆਂ ਲੋੜਾਂ ਨੂੰ ਪਾਸੇ ਧਰਿਆ ਸੀ
ਘਰ ਦਾ ਚੁੱਲ੍ਹਾ ਜਲਾਉਣ ਲਈ….
ਕੀਤਾ ਨਹੀਂ ਮੈਂ ਕੁਝ ਵੀ ਬਾਪੂ ਲਈ ਇਹ ਮੇਰੀ ਗਲਤੀ,
ਉਸਨੇ ਤਾਂ ਮੇਰੇ ਲਈ ਸਭ ਤੋਂ ਵੱਧ ਕਰਿਆ ਸੀ
ਘਰ ਦਾ ਚੁੱਲ੍ਹਾ ਜਲਾਉਣ ਲਈ….
ਅਮਨ ਕੱਟੂ
ਮੋ. 81163-46906
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਜਿਉਣ ਦਾ ਵੱਲ
ਜਿਉਣ ਦਾ ਵੱਲ
ਗਮਾਂ ਦੇ ਬਾਲ ਲੈ ਦੀਵੇ, ਤੂੰ ਵਧ ਖੁਸ਼ੀਆਂ ਦੇ ਚਾਨਣ ਵੱਲ,
ਤੂੰ ਭਰ ਪਰਵਾਜ਼ ਅੰਬਰ ਵੱਲ, ਨਹੀਂ ਮੁੜਨਾ ਏ ਪਿੱਛੇ ਵੱਲ।
ਨਾ ਆਪਣਾ, ਨਾ ਬੇਗਾਨਾ, ਦਿਲ ਵਿੱਚ ਪਿਆਰ ਸਭਨਾਂ ਲਈ,
ਤੂੰ ਵੰਡ ਖੁਸ਼ੀਆਂ ਅਤੇ ਖੇੜੇ, ਨਾ ਕਰ ਪਰਵਾਹ ਕੀ ਹੋਇਆ ਕੱਲ੍ਹ।
ਤੂੰ ਕੀ ਪਾਇਆ ਤੇ ਕੀ ਖੋਇਆ, ਕਿੰਨਾ ਹੱਸਿਆ ਕਿੰਨਾ ਰੋਇਆ,
ਨਾ ਕਰ ਪਰਵਾਹ ਇਸ ਗੱਲ ਦੀ, ਵਧਦਾ ਜਾ ਤੂੰ ਮੰਜਲ ਵੱਲ।
ਤੂੰ ਕੋਈ ਮੀਲ ਦਾ ਪੱਥਰ, ਖੜ੍ਹਾ ਕਰ ਇਨ੍ਹਾਂ ਰਾਹਾਂ ’ਤੇ,
ਸਦਾ ਹੀ ਯਾਦ ਰੱਖੇਗਾ, ਤੈਨੂੰ ਆਉਣ ਵਾਲਾ ਕੱਲ੍ਹ।
ਬੜੀ ਛੋਟੀ ਜਿਹੀ ਜਿੰਦਗੀ ਏ, ਪਰ ਪੰਧ ਬਹੁਤ ਲੰਮੇਰਾ ਏ,
ਛੱਡ ਫਜੂਲ ਦੇ ਝਗੜੇ, ਬੱਸ ਮਸਤੀ ਵਿੱਚ ਤੁਰਿਆ ਚੱਲ।
ਅੰਤਿਮ ਪਲਾਂ ’ਚ ਜਿੰਦਗੀ ਦੇ, ਰਹੇ ਮਲਾਲ ਨਾ ਕੋਈ,
ਜੋ ਗੁਜ਼ਰ ਗਈ ਬੜੀ ਵਧੀਆ, ਇਹੋ ਜੀਉਣ ਦਾ ਹੋਵੇ ਵੱਲ।
ਵਿਕਾਸ ਰਾਣੀ ਗੁਪਤਾ
ਮੋ. 88378-83927
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਪਤੰਗ
ਪਤੰਗ
ਬਜਾਰੋਂ ਲਿਆਇਆ ਨਵੇਂ ਪਤੰਗ,
ਸਭ ਦੇ ਵੱਖੋ-ਵੱਖਰੇ ਰੰਗ
ਖੁੱਲੇ੍ਹ ਮੈਦਾਨ ’ਚ ਦੋਸਤ ਜਾਂਦੇ,
ਇਕੱਠੇ ਹੋ ਕੇ ਪਤੰਗ ਉਡਾਂਦੇ
ਮੈਂ ਵੀ ਉੱਥੇ ਜਾਵਾਂਗਾ,
ਆਪਣਾ ਪਤੰਗ ਉਡਾਵਾਂਗਾ
ਵੱਡੀ ਰੀਲ ’ਤੇ ਦੇਸੀ ਡੋਰ,
ਉਹ ਵੀ ਲਿਆਇਆ ਨਵੀਂ ਨਕੋਰ
ਕਿਸੇ ਨਾਲ ਨਹੀਂ ਪੇਚਾ ਪਾਉਣਾ,
ਵਾਧੂ ਕਿਸੇ ਨੂੰ ਨਹੀਂ ਸਤਾਉਣਾ
ਅਸਮਾਨ ਵੱਲ ਜਦ ਉੱਡਿਆ ਜਾਊ,
ਪਤੰਗ ਮੇਰਾ ਸਭ ਨੂੰ ਭਾਊ
ਲੰਮੀ-ਡੋਰ ਲੰਮੀ ਉਡਾਰੀ,
‘ਜਿੰਦਲ’ ਕਰ ਲਈ ਫੁੱਲ ਤਿਆਰੀ।
ਡੀ. ਪੀ. ਜਿੰਦਲ ਭੀਖੀ
ਮੋ. 98151-51386
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
8 ਮਾਰਚ ਨੂੰ ਹੀ ਕਿਉਂ ਫਿਰ
8 ਮਾਰਚ ਨੂੰ ਹੀ ਕਿਉਂ ਫਿਰ
ਮੇਰੇ ਸੈਮੀਨਰ ਤੇ ਬੈਨਰ ਲੱਗ ਰਹੇ ਨੇ,
ਮੇਰੀਆਂ ਤੜਫ ਦੀਆਂ ਆਦਰਾਂ
ਸੁਲਗਦੇ ਚਾਅ, ਡੁੱਲਦੇ ਨੈਣ
ਫਿਰ ਵੀ ਕੁਝ ਸਵਾਲ ਕਰ ਰਹੇ ਨੇ
ਬੁੱਝ ਚੁੱਕੇ, ਟੁੱਟ ਚੁੱਕੇ ਸੁਫਨੇ
ਕੋਰੇ ਦਿਲ ਦੇ ਚਾਅ ਹਜੇ ਵੀ ਉੱਘੜ ਰਹੇ ਨੇ,
ਜ਼ਾਲਮ ਦੇ ਪੰਜੇ ਵਿੱਚੋਂ
ਇੱਕ ਦਬੋਚੇ ਹੋਏ ਸ਼ਿਕਾਰ ਦੀ ਤਰ੍ਹਾਂ,
ਬਚ-ਬਚ ਕੇ ਨਿਕਲ ਰਹੇ ਨੇ
ਬੇ-ਰੁੱਤੇ, ਪਤਝੜ ਮੌਸਮ ਵਾਂਗ
ਤਿਨਕਾ-ਤਿਨਕਾ ਕਰ
ਖਿੰਡ ਚੁੱਕੇ ਅਰਮਾਨ
ਜੇਠ-ਹਾੜ੍ਹ ਦੀ ਰੁੱਤੇ ਪੁੰਗਰ ਰਹੇ ਨੇ
ਛੱਡ ਦਿੱਤੇ ਬੇ-ਮਤਲਬ ਦੇ ਰਿਸ਼ਤੇ ਤੇ
ਉਹ ਢਲਦੀਆਂ ਸ਼ਾਮਾਂ,ਢਲਦੇ ਪਰਛਾਵੇਂ
ਜ਼ਮਾਨੇ ਦੇ ਸਾਰੇ ਰੰਗ ਬਦਲ ਰਹੇ ਨੇ
ਕੱਚੇ ਰਿਸ਼ਤੇ ਦੀ ਉਹ ਤੰਦ
ਬਿਨਾਂ ਡੋਰੋ ਅਸਮਾਨੀ ਪਤੰਗ
ਸਿਸਕੀਆਂ ਭਰਦੀਆਂ ਰੀਝਾਂ
ਮੋਮ ਵਾਂਗ ਪਿਘਲਦਾ ਦਿਲ
ਹੌਲੀ-ਹੌਲੀ ਦੋਨੋਂ ਪੱਥਰ ਬਣ ਰਹੇ ਨੇ
ਬਿਖਰ ਗਈ ਰਿਸ਼ਤਿਆਂ ਦੀ ਸੀ ਜੋ ਪੱਕੀ ਗੰਢ
ਕੱਚਿਆਂ ਵਾਂਗ ਖਰ ਗਈ ਹਰ ਮੋਹ ਦੀ ਤੰਦ
ਮੁਹੱਬਤਾਂ ਦੇ ਗੋਲੇ ਉਲਝ-ਉਲਝ ਕੇ ਉਧੜ ਰਹੇ ਨੇ
ਮੇਰੀ ਪਦਵੀ ਨੂੰ ਸਲਾਮ ਏ
ਸਭ ਕੁਝ ਬੇਨਾਮ ਏ
ਅੱਜ ਵੀ ਭੀੜ ਵਿੱਚ ਆਪਣੀ ਹੋਂਦ ਦੀ
ਸੁਰੱਖਿਅਤ ਮਹਿਸੂਸ ਕਰ ਰਹੀ ਹਾਂ
ਓਹੀ ਰੁਤਬਾ, ਓਹੀ ਪਹਿਚਾਣ
ਕੁਝ ਨਾਮ ਬਣ-ਬਣ ਕੇ ਉੱਭਰ ਰਹੇ ਨੇ
ਅਸਲ ਵਿੱਚ ਕੀ ਹਾਂ ਮੈ ?
ਕੀ ਪਹਿਚਾਣ ਹੈ ?
ਮਰਦ ਦੀ ਤਰ੍ਹਾਂ ਕਿਉ ਨਹੀਂ ਵਿਚਰਦਾ ਰਿਸ਼ਤਾ ਮੇਰਾ
ਜਦਕਿ ਸਾਰਾ ਆਸਮਾਨ ,ਹਰ ਰਿਸਤਾ ਮੇਰਾ
ਧਾਲੀਵਾਲ ਕਹਿਣ ਨੂੰ ਤਾਂ ਰਾਤ ਵੀ ਮੇਰੀ
ਹਰ ਦਿਨ ਵੀ ਮੇਰਾ ਹਰ ਸਾਲ ਵੀ ਮੇਰਾ
ਗਗਨ 8 ਮਾਰਚ ਨੂੰ ਹੀ ਕਿਉਂ ਫਿਰ
ਮੇਰੇ ਸੈਮੀਨਰ ਤੇ ਬੈਨਰ ਲੱਗ ਰਹੇ ਨੇ
ਵਾਰ-ਵਾਰ ਇਹੋ ਸਵਾਲ ਉੱਭਰ ਰਹੇ ਨੇ
ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਸੂਰਜ ਦੀਆਂ ਕਿਰਨਾਂ ਅਜੇ ਫੁੱਟੀਆਂ ਨਹੀਂ ਸੀ ਗਰਮੀ ਦੇ ਦਿਨ ਸੀ ਤੇਜੋ ਓਟੇ ਕੋਲ ਬੈਠੀ ਚੁੱਲ੍ਹੇ ਨੂੰ ਪਾਂਡੂ ਦਾ ਪੋਚਾ ਫੇਰ ਸੀ ਚੁੱਲ੍ਹੇ ਨੂੰ ਮਿੱਟੀ ਕਈ ਦਿਨ ਪਹਿਲਾਂ ਲਾ ਦਿੱਤੀ ਸੀ ਤੇਜੋ ਦੀ ਉਮਰ ਪੰਜਾਹ ਸਾਲਾਂ ਤੋਂ ਟੱਪ ਚੱਲੀ ਸੀ ਇੰਨੇ ਨੂੰ ਤੇਜੋ ਦੀ ਗੁਆਂਢਣ ਭੂਰੋ ਵੀ ਆ ਗਈ ਭੂਰੋ ਬਰਾਂਡੇ ਕੋਲ ਖੜ੍ਹੇ ਮੰਜੇ ਨੂੰ ਡਾਹੁੰਦੇ ਹੋਈ ਤੇਜੋ ਨੂੰ ਬੋਲੀ, ‘ਕੁੜੇ ਅੱਜ ਤਾਂ ਪਹੁ ਫੁੱਟਦੀ ਲੱਗ ਗਈ ਚੁੱਲ੍ਹਾ ਸੰਵਾਰਨ ਦਿਨ ਤਾਂ ਚੜ੍ਹ ਲੈਣ ਦਿੰਦੀ’ ਤੇਜੋ ਨੇ ਭੂਰੋ ਦੀਆਂ ਗੱਲਾਂ ਦਾ ਜਵਾਬ ਦਿੰਦਿਆਂ ਆਖਿਆ, ‘ਨੀ ਤੈਨੂੰ ਤਾਂ ਪਤਾ ਹੈ।
ਲੋਹੜੇ ਦੀ ਗਰਮੀ ਪੈਂਦੀ ਆ ਨਾਲੇ ਆਹ ਚੁੱਲ੍ਹੇ ਨੂੰ ਮਿੱਟੀ ਤਾਂ ਕਿੱਦੇਂ ਦੀ ਲਾਈ ਆ ਆਹ ਚੰਦਰਾ ਪਾਂਡੂ ਫੇਰਨ ਦਾ ਟੈਮ ਨ੍ਹੀਂ ਲੱਗਾ ਮੈਂ ਸੋਚਿਆ ਅੱਜ ਨਿਬੇੜ ਹੀ ਦੇਵਾਂ’ ‘ਚੱਲ ਵਧੀਆ ਕੰਮਾਂ-ਧੰਦਿਆਂ ਵਿਚ ਟੈਮ ਜਾਂਦੇ ਦਾ ਪਤਾ ਨ੍ਹੀਂ ਲੱਗਦਾ’ ਤੇਜੋ ਘਰ ਵਿਚ ਇਕੱਲੀ ਤੀਵੀਂ-ਮਾਨੀ ਸੀ ਤੇਜੋ ਦਾ ਪਿਛੋਕੜ ਰਾਵਲਪਿੰਡੀ ਪਾਕਿਸਤਾਨ ਦਾ ਸੀ ਉਹ ਵੀਹ ਕੁ ਸਾਲਾਂ ਦੀ ਸੀ, ਜਦੋਂ ਉਸ ਦਾ ਵਿਆਹ ਭਾਗ ਸਿੰਘ ਨਾਲ ਹੋਇਆ ਸੀ ਵਿਆਹ ਤੋਂ ਦੋ ਸਾਲ ਬਾਅਦ ਦੇਸਾਂ ਦਾ ਬਟਵਾਰਾ ਹੋ ਗਿਆ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਲੋਕ ਆਪਣੀਆਂ ਜਾਨਾਂ ਬਚਾ ਕੇ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਨੂੰ ਭੱਜੇ ਉਨ੍ਹਾਂ ਪਰਿਵਾਰਾਂ ‘ਚ ਤੇਜੋ ਵੀ ਸ਼ਾਮਲ ਸੀ ਤੇਜੋ ਦਾ ਘਰਵਾਲਾ ਭਾਗ ਉੱਧਰ ਹੀ ਰਹਿ ਗਿਆ ਜਾਂ ਮਰ ਗਿਆ, ਉਸ ਦਾ ਕੋਈ ਥਹੁ-ਪਤਾ ਨਾ ਲੱਗਾ ਜਦੋਂ ਤੇਜੋ ਚੜ੍ਹਦੇ ਪੰਜਾਬ ਆ ਕੇ ਵੱਸੀ ਤਾਂ ਉਸ ਦਾ ਮੁੰਡਾ ਇੱਕ ਸਾਲ ਦਾ ਸੀ।
ਤੰਗੀਆਂ-ਤੁਰਸ਼ੀਆਂ ਕੱਟਦੀ ਨੇ ਉਸ ਨੂੰ ਪਾਲ਼ਿਆ ਪਹਿਲਾਂ ਪਿੰਡ ਦੇ ਸਕੂਲੇ ਪਾਇਆ ਫੇਰ ਸ਼ਹਿਰ ਕਾਲਜ ‘ਚ ਪੜ੍ਹਾਇਆ ਫਿਰ ਤੇਜੋ ਨਾਲ ਜਿੱਦ ਕਰਕੇ ਬਾਹਰਲੇ ਮੁਲਕ ਚਲਾ ਗਿਆ ਪੜ੍ਹਾਈ ਕਰਨ ਵਾਸਤੇ ਗਿਆ ਮੁੰਡਾ ਉੱਥੇ ਪੜ੍ਹ ਕੇ ਨੌਕਰੀ ਲੱਗ ਗਿਆ ਕਈ ਸਾਲ ਹੋ ਗਏ ਸੀ, ਪਰ ਉਹ ਪਿੰਡ ਨਾ ਮੁੜਿਆ ਤੇਜੋ ਉਹਨੂੰ ਫੋਨ ‘ਚ ਬਥੇਰਾ ਕਹਿੰਦੀ, ਵੀ ਬਹੁਤ ਕਮਾਈਆਂ ਹੋ ਗਈਆਂ ਪੁੱਤ ਘਰ ਮੁੜ ਆ ਆਵਦੀਆਂ ਬੁੱਢੀਆਂ ਹੱਡੀਆਂ ਦਾ ਵਾਸਤਾ ਪਾਉਂਦੀ, ਪਰ ਉਹਨੂੰ ਉਸ ਮੁਲਕ ਨਾਲ ਮੋਹ ਪੈ ਗਿਆ ਸੀ ਤੇਜੋ ਦਿਨ-ਰਾਤ ਆਵਦੇ ਘਰ ਵਾਲੇ ਭਾਗ ਸਿਹੁੰ ਅਤੇ ਮੁੰਡੇ ਨੂੰ ਯਾਦ ਕਰਦੀ ਰਹਿੰਦੀ ਆਪੇ ਰੋ ਕੇ ਚੁੱਪ ਕਰ ਜਾਂਦੀ ਆਂਢ-ਗੁਆਂਢ ਕੋਲ ਆਪਣਾ ਦੁੱਖ ਫੋਲਦੀ ਭੂਰੋ ਕੋਲ ਮੁਲਕ ਦੇ ਪਰਲੇ ਪਾਰ ਬੈਠੇ ਭਾਗ ਸਿਹੁੰ ਅਤੇ ਮੁੰਡੇ ਬਾਰੇ ਗੱਲਾਂ ਕਰ-ਕਰ ਆਪਣਾ ਦਰਦ ਘੱਟ ਕਰਨ ਦੀ ਕੋਸ਼ਿਸ ਕਰਦੀ ਆਖਰ ਇੱਕ ਦਿਨ ਤੇਜੋ ਮੁਲਕ ਦੇ ਪਰਲੇ ਪਾਰ ਵਾਲਾ ਦਰਦ ਆਪਣੇ ਜ਼ਿਹਨ ਲੈ ਕੇ ਜਹਾਨੋਂ ਰੁਖਸਤ ਹੋ ਗਈ।
ਜ਼ਮਾਨਾ
‘ਬਈ ਜੈਲਿਆ, ਕਿਧਰੋਂ ਸਵੇਰੇ-ਸਵੇਰੇ ਆਹ ਖਾਲੀ ਢੋਲੀਆਂ ਲਈ ਆਉਣਾ। ਇੰਨੀ ਕਲਪਨਾ ਨਾ ਕਰਿਆ ਕਰ, ਸੁੱਖ ਨਾਲ ਮੁੰਡੇ ਵਧੀਆ ਕੰਮ ਕਰਦੇ ਆ।ਆਜਾ ਬੈਠ ਜਾ ਘੰਟਾ ਘੜੀ।’ ‘ਕਿਤੇ ਨ੍ਹੀਂ ਬੂਟਾ ਸਿੰਆ, ਆਹ ਵੀਹ ਕੁ ਸੇਰ ਸਬਜ਼ੀ ਸੀ ਨਾਲੇ ਲੱਸੀ ਹੁੰਦੀ ਆ ਉਹ ਦੇ ਆਈ ਦੀ ਆ ਸ਼ਹਿਰ। ਵਧੀਆ ਚਾਰ ਪੈਸੇ ਵੱਟੇ ਜਾਂਦੇ ਨੇ, ਐਵੇਂ ਪਸੂਆਂ ਨੂੰ ਪਾਉਣ ਨਾਲੋਂ ਤਾਂ ਮਹਿੰਗੀ-ਸਸਤੀ ਵੇਚੀ ਠੀਕ ਆ।’ ‘ਉਹ ਤਾਂ ਵਧੀਆ ਗੱਲ ਆ ਜਦੋਂ ਇੰਨੀ  ਮਿਹਨਤ ਕਰਦੇ ਆਂ ਤਾਂ ਵੇਚਣ ਵੇਲੇ ਕਾਹਦੀ ਸ਼ਰਮ! ਪਰ ਆਹ ਲੱਸੀ ਫਿਰ ਰੁੰਗੇ ‘ਚ ਦੇ ਆਉਂਦਾ ਬਈ, ਪੱਕੇ ਗਾਹਕਾਂ ਨੂੰ?’ ਜੈਲੇ ਨੂੰ ਮਸ਼ਕਰੀ ਕਰਦਿਆਂ ਬੂਟੇ ਨੇ ਪੁੱਛਿਆ।
‘ਕਿਉਂ ਦਿਮਾਗ ‘ਚ ਫਰਕ ਆ, ਜਿਹੜਾ ਮੁਫਤ ਵੰਡਦੇ ਫਿਰਾਂਗੇ, ਸਬਜ਼ੀ ਤਾਂ ਕਦੇ ਵਿਕਣੋ ਰਹਿ ਜਾਂਦੀ ਆ ਪਰ ਆਹ ਤੇਰਵਾਂ ਰਤਨ ਤਾਂ ਹੱਥੋ-ਹੱਥ ਵਿਕਦਾ ਬੂਟਾ ਸਿੰਆ।’ ਜੈਲੇ ਨੇ ਬੂਟੇ ਨੂੰ ਸ਼ਹਿਰ ਵਿੱਚ ਲੱਸੀ ਦੀ ਮਹੱਤਤਾ ਦੱਸੀ। ‘ਹੈਂ ਜੈਲਿਆ! ਇਹ ਵੀ ਵੇਚ ਕੇ ਆਉਣਾ, ਤੂੰ ਤਾਂ ਬੜਾ ਵਪਾਰੀ ਨਿੱਕਲਿਆ। ਯਾਰ ਸੁਣ ਕੇ ਯਕੀਨ ਨਹੀਂ ਹੁੰਦਾ ਕਿ ਲੱਸੀ ਵੀ ਵਿਕਣ ਲੱਗ ਗਈ। ਵੇਖ ਲੋ ਸਮਾਂ ਕਿੰਨਾ ਬਦਲ ਗਿਐ।’
ਬੂਟੇ ਨੇ ਹੈਰਾਨ ਹੁੰਦੇ ਹੋਏ ਪੁੱਛਿਆ।
‘ਕਿਉਂ ਬੂਟੇ, ਜੇ ਕਣਕ, ਦਾਲਾਂ, ਸਬਜ਼ੀਆਂ,ਦੁੱਧ, ਘਿਓ ਵਿਕ ਸਕਦਾ ਤਾਂ ਲੱਸੀ ਕਿਉ ਨਹੀਂ? ਚੱਲ ਜਿਆਦਾ ਦੂਰ ਨਾ ਜਾ, ਆਹ ਪਾਣੀ ਦੀ ਬੋਤਲ ਵੀਹ ਰੁਪਏ ਦੀ ਆ। ਉਹ ਤਾਂ ਧਰਤੀ ‘ਚੋਂ ਕੱਢ ਕੇ ਵੇਚੀ ਜਾਂਦੇ ਆ। ਆਹ ਲਵੇਰੀਆਂ ਨੂੰ ਤਾਂ ਫੇਰ ਵੀ ਪਹਿਲਾਂ ਘਰ ਖਵਾਉਣਾ ਪੈਂਦਾ ਫੇਰ ਦੁੱਧ ਦਿੰਦੀਆਂ। ਨਾਲੇ ਬੂਟਾ ਸਿੰਆ ਵੱਡੀਆਂ-ਵੱਡੀਆਂ ਕੰਪਨੀਆਂ ਵੀ ਤਾਂ ਪੈਕੇਟਾਂ ‘ਚ ਦੁੱਧ-ਲੱਸੀ ਆਦਿ ਵੇਚਦੀਆਂ ਤਾਂ ਫਿਰ ਆਪਾਂ ਨੂੰ ਕਾਹਦੀ ਸ਼ਰਮ? ਹਾਂ ਸਮਾਂ ਜਰੂਰ ਬਦਲ ਗਿਆ, ਪਹਿਲਾਂ ਇੰਨੀ ਮਹਿੰਗਾਈ ਨਹੀਂ ਸੀ ਸਾਰੇ ਇੱਕ-ਦੂਜੇ ਦੇ ਕੰਮ ਆਉਂਦੇ ਸੀ ਪਰ ਹੁਣ ਵੇਖ ਲੈ ਕਿੰਨੀ ਮਹਿੰਗਾਈ ਆ ਖਲ਼ ਦੀ ਬੋਰੀ ਹਜ਼ਾਰ ਤੋਂ ਵੱਧ ਹੋਊ, ਕੰਮ ਆਉਣ ਵਾਲੀ ਗੱਲ ਤੇ ਛੱਡ ਅਗਲਾ ਐਵੇਂ ਸੌ ਗ੍ਰਾਮ ਖੰਡ ਵੀ ਨਹੀਂ ਦਿੰਦਾ, ਫੇਰ ਆਪਾਂ ਐਵੇਂ ਵੰਡਦੇ ਫਿਰੀਏ, ਆਪਾਂ ਨੂੰ ਕੀ ਪੈਸੇ ਦੰਦੀਆਂ ਵੱਢਦੇ ਆ! ਬਾਕੀ ਸਮੇਂ-ਸਮੇਂ ਦੀ ਗੱਲ ਐ ਭਰਾਵਾ, ਹੁਣ ਜਮਾਨਾ ਬਦਲ ਗਿਐ।’ ਇਹ ਕਹਿੰਦੇ ਹੋਏ ਜੈਲੇ ਨੇ ਸਾਈਕਲ ਨੂੰ ਪੈਡਲ ਮਾਰਿਆ ਤੇ ਆਪਣੇ ਘਰ ਵੱਲ ਚੱਲ ਪਿਆ।
ਮਿੰਨੀ ਕਹਾਣੀਆਂ
ਉਲਾਂਭਾ
ਦੋ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ। ਨਦੀਆਂ-ਨਾਲੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੇ ਸਨ। ਕਿਸੇ ਵੀ ਵੇਲੇ ਹੜਾਂ ਦੀ ਸਥਿਤੀ ਬਣ ਸਕਦੀ ਸੀ। ਪਾਣੀ ਨਾਲ ਭਰੇ ਖੇਤਾਂ ਵਿੱਚ ਫਸਲਾਂ ਡੁੱਬ ਰਹੀਆਂ ਸਨ। ਘਰ ਢਹਿ ਰਹੇ ਸਨ। ਸੜਕਾਂ ਧਸ ਰਹੀਆਂ ਸਨ। ਜਾਨੀ ਅਤੇ ਮਾਲੀ ਨੁਕਸਾਨ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਸੀ। ਪ੍ਰੇਸ਼ਾਨ ਹੋਏ ਇਨਸਾਨ ਨੇ ਕੁਦਰਤ ਨੂੰ ਉਲਾਂਭਾ ਦਿੱਤਾ, ‘ਐ ਕੁਦਰਤ! ਕਿਉਂ ਇੰਨਾ ਕਹਿਰਵਾਨ ਰੁਖ਼ ਧਾਰਿਆ ਹੈ? ਇਨਸਾਨਾਂ ‘ਤੇ ਕੁੱਝ ਤਾਂ ਰਹਿਮ ਕਰ!’ ਇਨਸਾਨ ਦਾ ਉਲਾਂਭਾ ਸੁਣ ਜੋਰ ਦੀ ਹੱਸਦਿਆਂ ਕੁਦਰਤ ਬੋਲੀ, ‘ਵਾਹ ਉਏ ਚਲਾਕ ਇਨਸਾਨਾਂ! ਗਲਤੀਆਂ ਤੂੰ ਕਰੇਂ ਅਤੇ ਉਲਾਂਭੇ ਮੈਨੂੰ ਦੇਵੇਂ। ਭਲਿਆ ਲੋਕਾ ਕਹਿਰਵਾਨ ਤਾਂ ਤੂੰ ਮੇਰੇ ‘ਤੇ ਹੋਇਆ ਫਿਰਦੈਂ।
ਆਪਣੇ ਮਨੋਰਥ ਲਈ ਤੂੰ ਮੇਰਾ ਰੂਪ ਹੀ ਵਿਗਾੜ ਕੇ ਰੱਖ ਦਿੱਤਾ ਹੈ। ਵਿਕਾਸ ਦੇ ਨਾਂਅ ‘ਤੇ ਮੇਰੇ ਰੁੱਖ ਪੁੱਤਰਾਂ ਨੂੰ ਤੂੰ ਦਿਨ-ਰਾਤ ਕਤਲ ਕਰ ਰਿਹਾ ਹੈਂ। ਇਨਸਾਨਾ ਆਪਣੀ ਤਬਾਹੀ ਦੇ ਮੰਜਰ ਲਈ ਤੂੰ ਖੁਦ ਜਿੰਮੇਵਾਰ ਹੈਂ। ਤੈਨੂੰ ਕੋਈ ਹੱਕ ਨਹੀਂ ਆਪਣੀ ਤਬਾਹੀ ਦਾ ਠ੍ਹੀਕਰਾ ਮੇਰੇ ਸਿਰ ਭੰਨ੍ਹਣ ਦਾ। ਨਾਲੇ ਹੋਰ ਸੁਣ, ਜੇਕਰ ਤੂੰ ਮੇਰੇ ਨਾਲ ਖਿਲਵਾੜ ਕਰਨਾ ਬੰਦ ਕਰ ਦੇਵੇਂ ਤਾਂ ਮੈਂ ਤਾਂ ਤੇਰੇ ਨਾਲ ਖਿਲਵਾੜ ਕਰਨ ਦਾ ਸੁਫ਼ਨੇ ਵਿੱਚ ਵੀ ਨਹੀਂ ਸੋਚ ਸਕਦੀ। ਕਦੇ ਆਪਣੀਆਂ ਹਰਕਤਾਂ ਦਾ ਆਤਮ-ਨਿਰੀਖਣ ਕਰਿਆ ਕਰ। ਐਵੇਂ ਦੂਜਿਆਂ ਨੂੰ ਉਲਾਂਭੇ ਦੇਣ ‘ਤੇ ਜ਼ੋਰ ਨਾ ਰੱਖਿਆ ਕਰ।’ ਕੁਦਰਤ ਦੀਆਂ ਖਰੀਆਂ-ਖਰੀਆਂ ਸੁਣ ਲਾਜਵਾਬ ਹੋਏ ਇਨਸਾਨ ਨੂੰ ਆਪਣੀ ਤਬਾਹੀ ਦੇ ਕਾਰਨਾਂ ਦਾ ਪਤਾ ਲੱਗਦਾ ਜਾ ਰਿਹਾ ਸੀ।
ਧੀ-ਰਾਣੀ
ਸੀਰਤ ਪੜ੍ਹਾਈ ਵਿੱਚ ਤਾਂ ਮੱਲਾਂ ਮਾਰ ਹੀ ਚੁੱਕੀ ਸੀ ਪਰ ਅੱਜ ਦੇਸ਼ ਵਾਸਤੇ ਨਵੀਂ ਖੋਜ ਕਰਨ ਲਈ ਸਨਮਾਨਿਤ ਹੋ ਰਹੀ ਸੀ। ਸਾਰਾ ਪਰਿਵਾਰ ਬੜਾ ਹੀ ਖੁਸ਼ ਸੀ। ਸਨਮਾਨ ਪ੍ਰਾਪਤ ਕਰਨ ਵਾਸਤੇ ਸਾਰਾ ਪਰਿਵਾਰ ਸਵੇਰੇ-ਸਵੇਰੇ ਤਿਆਰ ਹੋ ਰਿਹਾ ਸੀ। ਅਚਾਨਕ ਸੀਰਤ ਬਾਪੂ ਦੇ ਨਾਲ ਸ਼ੀਸ਼ੇ ਸਾਹਮਣੇ ਆਣ ਖੜ੍ਹੀ ਹੋਈ। ਕਹਿਣ ਲੱਗੀ, ‘ਬਾਪੂ ਜੀ, ਅੱਜ ਤੁਹਾਡੀ ਧੀ ਤੁਹਾਡੇ ਮੋਢੇ ਜਿੱਡੀ ਹੋ ਗਈ।’ ਮਨ ਚਾਵਾਂ ਨਾਲ ਭਰ ਗਿਆ ਧੀ ਦੇ ਇਹ ਸ਼ਬਦ ਸੁਣਕੇ। ਅਚਾਨਕ ਇੱਕਦਮ ਦਰਵਾਜੇ ਵਿੱਚ ਨਸ਼ੇ ਦਾ ਰੱਜਿਆ ਪੁੱਤ ਆਣ ਧਮਕਿਆ। ਉੱਚੀ ਸਾਰੀ ਕੜਕਿਆ, ‘ਬਾਪੂ ਮੈਥੋਂ ਪੜ੍ਹਾਈ ਨਹੀਂ ਹੋਣੀ ਹੁਣ ਇੱਥੇ, ਕੋਈ ਵਿਦੇਸ਼ ਜਾਣ ਦਾ ਪ੍ਰਬੰਧ ਕਰੋ।’ ਬਾਪੂ ਵਿਚਾਰਾ ਮੱਥੇ ‘ਤੇ ਹੱਥ ਰੱਖ ਕੇ ਬੈਠ ਗਿਆ ਤੇ ਸੋਚਣ ਲੱਗਾ, ‘ ਮਨਾ ਐਵੇਂ ਲੋਹੜੀ ਵੰਡੀ ਗਿਆ ਤੇ ਜਸ਼ਨ ਮਨਾਈ ਗਿਆ ਇਹੋ-ਜਿਹੇ ਕਪੁੱਤ ਵਾਸਤੇ। ਜਿਉਂਦੀ ਰਹੇ ਮੇਰੀ ਧੀ-ਰਾਣੀ!’
ਇੱਛਾ ਸਕਤੀ
ਸੰਸਾਰੀ ਲਾਲ ਅਖਬਾਰ ਵਿੱਚ ਪਰਾਲੀ ਦੇ ਸਾੜਨ ਨਾਲ ਮਨੁੱਖੀ ਸਿਹਤ ‘ਤੇ ਪੈਣ ਵਾਲੇ ਬੁਰੇ ਪ੍ਰਭਾਵ ਤੇ ਇਸਦੀ ਉਲੰਘਣਾ ਕੀਤੇ ਜਾਣ ‘ਤੇ ਹੋਣ ਵਾਲੀ ਸਖਤ ਸਜ਼ਾ ਬਾਰੇ ਪੜ੍ਹ ਕੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਖੁਸ਼ ਹੋ ਰਿਹਾ ਸੀ, ਪਰ ਜਿਉਂ ਹੀ ਅਗਲੇ ਪੰਨੇ ‘ਤੇ ਨਾਮਵਰ ਕੰਪਨੀਆਂ ਦੁਆਰਾ ਫਾਸਟ ਫੂਡ, ਤੰਬਾਕੂ, ਸ਼ਰਾਬ ਆਦਿ ਦੀ ਇਸ਼ਤਿਹਾਰਬਾਜ਼ੀ ਦੇਖੀ ਤਾਂ ਉਸਦੇ ਚਿਹਰੇ ਦਾ ਰੰਗ ਉੱਡ ਗਿਆ ਹੁਣ ਉਹ ਦੋਵਾਂ ਪੰਨਿਆਂ ‘ਤੇ ਕੀਤੀ ਗਈ ਇਸ਼ਤਿਹਾਰਬਾਜੀ ਵਿੱਚ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਨੂੰ ਚੰਗੇਰਾ ਬਣਾਉਣ ਦੀ ਇੱਛਾ-ਸ਼ਕਤੀ ਬਾਰੇ ਸੋਚਣ ਲੱਗ ਗਿਆ।