Permanent - Sach Kahoon Punjabi
ਸਾਧ-ਸੰਗਤ ਨੇ ਤਨ-ਮਨ-ਧਨ ਨਾਲ ਸੇਵਾ ਕਰ ਦੋ ਦਿਨਾਂ ‘ਚ ਖੜ੍ਹਾ ਕੀਤਾ ਮਕਾਨ
ਫਿਰੋਜ਼ਪੁਰ, (ਸਤਪਾਲ ਥਿੰਦ/ਸੱਚ ਕਹੂੰ ਨਿਊਜ਼)। ਪੱਕੇ ਮਕਾਨਾਂ ਦੀ ਸਰਕਾਰਾਂ ਤੋਂ ਉਮੀਦ ਰੱਖਦੇ ਗਰੀਬ ਕੱਚੇ ਅਤੇ ਖਸਤਾ ਹਾਲਤ ਮਕਾਨਾਂ ‘ਚ ਰਹਿਣ ਨੂੰ ਮਜ਼ਬੂਰ ਹਨ ਅਤੇ ਅਕਸਰ ਹੀ ਕੱਚੇ ਮਕਾਨਾਂ ਵਾਲੇ ਗਰੀਬਾਂ ਨਾਲ ਮੀਂਹ ਝੜੀ ‘ਚ ਅਣਸੁਖਾਵੀਂਆਂ ਘਟਨਾਵਾਂ ਵਾਪਰਦੀਆਂ ਵੀ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਤੋਂ ਗਰੀਬਾਂ ਨੂੰ ਅਕਸਰ ਡਰ ਵੀ ਲੱਗਾ ਰਹਿੰਦਾ ਹੈ, ਜਿਨ੍ਹਾਂ ਦਾ ਡਰ ਦਿਲੋਂ ਕੱਢਣ ਲਈ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਕਈ ਵਾਰ ਅੱਗੇ ਆਏ ਹਨ ਅਤੇ ਤਨ ਮਨ ਧਨ ਨਾਲ ਸੇਵਾ ਕਰਕੇ ਗਰੀਬ ਪਰਿਵਾਰਾਂ ਲਈ ਪੱਕੇ ਅਸ਼ਿਆਨੇ ਖੜ੍ਹੇ ਕੀਤੇ ਹਨ।
ਅਜਿਹਾ ਹੀ ਫਿਰੋਜ਼ਪੁਰ ਦੇ ਪਿੰਡ ਢੀਂਡਸਾ ‘ਚ ਮਾਨਵਤਾ ਦੀ ਸੇਵਾ ਦਾ ਉਪਰਾਲਾ ਕਰਦਿਆਂ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂਆਂ ਵੱਲੋਂ ਇੱਕ ਪੱਕਾ ਮਕਾਨ ਤਿਆਰ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਪਿੰਡ ਢੀਂਡਸਾ ਦੇ ਰਹਿਣ ਵਾਲੇ ਗੁਰਜੰਟ ਸਿੰਘ, ਜੋ ਇਸ ਦੇ ਘਰ ‘ਚ ਇੱਕੋ ਕਮਰਾ ਸੀ, ਉਹ ਵੀ ਕਾਫੀ ਨੀਵਾਂ ਤੇ ਖਸਤਾ ਹੋਣ ਕਾਰਨ ਪਰਿਵਾਰ ਨੂੰ ਮੀਂਹ-ਹਨ੍ਹੇਰੀ ‘ਚ ਡਰ-ਡਰ ਦਿਨ ਕੱਟਣੇ ਪੈ ਰਹੇ ਸਨ।
ਗੁਰਜੰਟ ਸਿੰਘ ਵੱਲੋਂ ਆਪਣੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਕਮਰੇ ਦੇ ਮਟੀਰੀਅਲ ਦਾ ਖੁਦ ਪ੍ਰਬੰਧ ਕਰ ਲਿਆ ਗਿਆ ਪਰ ਜਦੋਂ ਇਸ ਦੇ ਨਾਲ ਉਸ ਨੂੰ ਬਲਾਕ ਫਿਰੋਜ਼ਪੁਰ ਸ਼ਹਿਰ, ਛਾਉਣੀ ਅਤੇ ਹਕੂਮਤ ਸਿੰਘ ਵਾਲਾ ਦੀ ਸਾਧ-ਸੰਗਤ ਦਾ ਸਾਥ ਮਿਲਿਆ ਤਾਂ ਉਸ ਦਾ ਫਿਕਰ ਵੀ ਲਹਿ ਗਿਆ ਜਦੋਂ ਸਾਧ-ਸੰਗਤ ਵੱਲੋਂ ਪਵਿੱਤਰ ਨਾਅਰਾ ਲਾ ਕੇ ਕਮਰਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਮਹਿਜ਼ ਦੋ ਦਿਨਾਂ ਅੰਦਰ ਕਮਰਾ ਤਿਆਰ ਕਰਕੇ ਗੁਰਜੰਟ ਸਿੰਘ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ, ਜਿਸ ਨੂੰ ਪਾ ਕੇ ਗੁਰਜੰਟ ਸਿੰਘ ਦਾ ਪਰਿਵਾਰ ਕਾਫੀ ਖੁਸ਼ ਹੋਇਆ ਅਤੇ ਪੂਜਨੀਕ ਗੁਰੂ ਅਤੇ ਸਾਧ-ਸੰਗਤ ਦਾ ਧੰਨਵਾਦ ਕੀਤਾ ਜੋ ਆਪਣੇ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਮਾਨਵਤਾ ਭਲਾਈ ਕਰਦਿਆਂ ਕਈ ਲੋਕਾਂ ਦਾ ਭਲਾ ਕਰ ਰਹੇ ਹਨ।
ਇਸ ਮੌਕੇ 45 ਮੈਂਬਰ ਅੱਛਰ ਸਿੰਘ, ਜੋਗਿੰਦਰ ਸਿੰਘ 15 ਮੈਂਬਰ ਬਲਾਕ ਫਿਰੋਜ਼ਪੁਰ ਸ਼ਹਿਰ, ਸੰਦੀਪ ਇੰਸਾਂ ਬਲਾਕ ਭੰਗੀਦਾਸ, ਸੁਖਵੰਤ ਸਿੰਘ 15 ਮੈਂਬਰ ਜ਼ਿੰਮੇਵਾਰ, ਸੁਖਰਾਜ 15 ਮੈਂਬਰ, ਮਹਿੰਦਰਪਾਲ 15 ਮੈਂਬਰ, ਜਸਵੰਤ ਸਿੰਘ 15 ਮੈਂਬਰ, ਜਸਵਿੰਦਰ ਸਿੰਘ 15 ਮੈਂਬਰ, ਬਲਦੇਵ ਸਿੰਘ 15 ਮੈਂਬਰ, ਤਰਸੇਮ ਸਿੰਘ, ਗੁਰਨਾਮ ਸਿੰਘ ਬਲਾਕ ਭੰਗੀਦਾਸ , ਮੇਜਰ ਸਿੰਘ 15 ਮੈਂਬਰ ਸਮੇਤ ਸਾਧ-ਸੰਗਤ ਹਾਜ਼ਰ ਸੀ।
ਫੌਜ ‘ਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਦੇਵੇ ਸਰਕਾਰ: ਸੁਪਰੀਮ ਕੋਰਟ
ਮਹਿਲਾਵਾਂ ਨੂੰ ਕਮਾਂਡ ਪੋਸਟ ਨਾ ਦੇਣ ਦੀ ਕੇਂਦਰ ਦੀ ਦਲੀਲ ਨੂੰ ਦੱਸਿਆ ਨਿਰਾਸ਼ਾਜਨਕ
ਨਵੀਂ ਦਿੱਲੀ, ਏਜੰਸੀ। ਸੋਮਵਾਰ ਨੂੰ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਸਾਰੀਆਂ ਮਹਿਲਾ ਅਫਸਰਾਂ ਨੂੰ ਤਿੰਨ ਮਹੀਨੇ ਦੇ ਅੰਦਰ ਆਰਮੀ ‘ਚ ਸਥਾਈ ਕਮਿਸ਼ਨ ਦਿੱਤਾ ਜਾਵੇ ਜੋ ਇਸ ਬਦਲ ਨੂੰ ਚੁਣਨਾ ਚਾਹੁੰਦੀਆਂ ਹਨ। ਅਦਾਲਤ ਨੇ ਕੇਂਦਰ ਦੀ ਉਸ ਦਲੀਲ ਨੂੰ ਨਿਰਾਸ਼ਾਜਨਕ ਦੱਸਿਆ, ਜਿਸ ‘ਚ ਮਹਿਲਾਵਾਂ ਨੂੰ ਕਮਾਂਡ ਪੋਸਟ ਨਾ ਦੇਣ ਪਿੱਛੇ ਸਰੀਰਕ ਸਮਰੱਥਾਵਾਂ ਅਤੇ ਸਮਾਜਿਕ ਮਾਨਦੰਡਾਂ ਦਾ ਹਵਾਲਾ ਦਿੱਤਾ ਗਿਆ ਸੀ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਆਰਮੀ ‘ਚ ਮਹਿਲਾਵਾਂ ਨੂੰ ਪੁਰਸ਼ ਅਫਸਰਾਂ ਤੋਂ ਬਰਾਬਰੀ ਦਾ ਅਧਿਕਾਰ ਮਿਲ ਗਿਆ ਹੈ। ਅਜੇ ਤੱਕ ਆਰਮੀ ‘ਚ 14 ਸਾਲ ਤੱਕ ਸ਼ਾਰਟ ਸਰਵਿਸ ਕਮਿਸ਼ਨ (ਐਸਐਸਸੀ) ‘ਚ ਸੇਵਾ ਦੇ ਚੁੱਕੇ ਪੁਰਸ਼ ਸੈਨਿਕਾਂ ਨੂੰ ਹੀ ਸਥਾਈ ਕਮਿਸ਼ਨ ਦਾ ਬਦਲ ਮਿਲ ਰਿਹਾ ਸੀ, ਪਰ ਮਹਿਲਾਵਾਂ ਨੂੰ ਇਹ ਹੱਕ ਨਹੀਂ ਸੀ। ਹਵਾਈ ਫੌਜ ਅਤੇ ਜਲ ਸੈਨਾ ‘ਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਮਿਲ ਰਿਹਾ ਹੈ। ਫੈਸਲਾ ਜਸਟਿਸ ਡੀਵਾਈ ਚੰਦਰਚੂੜ ਦੀ ਬੇਂਚ ਨੇ ਸੁਣਾਇਆ। Permanent Commission
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੱਕੇ ਮੋਰਚੇ ਦੇ 22ਵੇਂ ਦਿਨ ਮੈਡੀਕਲ ਪ੍ਰੈਕਟੀਸ਼ਨਰ ਨੇ ਮੱਲਿਆ ਮੋਰਚਾ
ਲੋਕ ਆਗੂ ਮਨਜੀਤ ਧਨੇਰ ਦੀ ਸਜਾ ਰੱਦ ਕਰਵਾਉਣ ਦਾ ਮਾਮਲਾ
ਬਰਨਾਲਾ (ਜਸਵੀਰ ਸਿੰਘ/ਰਜਿੰਦਰ) ਬਹੁਚਰਚਿਤ ਕਿਰਨਜੀਤ ਕੌਰ ਮਹਿਲ ਕਲਾਂ ਲੋਕ ਘੋਲ ਵਿੱਚ ਅਗਵਾਨੂੰ ਭੂਮਿਕਾ ਨਿਭਾ ਰਹੇ ਮਨਜੀਤ ਧਨੇਰ ਦੇ ਜੇਲ ਜਾਣ ਦੇ 22ਵੇਂ ਦਿਨ ਬਰਨਾਲਾ ਜੇਲ ਅੱਗੇ ਚੱਲ ਰਹੇ ਮੋਰਚੇ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ ਨੇ ਮੋਰਚਾ ਮੱਲਦਿਆਂ ਸਾਥੀ ਧਨੇਰ ਦੀ ਉਮਰਕੈਦ ਦੀ ਸਜ਼ਾ ਰੱਦ ਕਰਨ ਦੀ ਮੰਗ ਜੋਰਦਾਰ ਢੰਗ ਨਾਲ ਉਠਾਈ।
ਇਕੱਠ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਰਾਮਪੁਰਾ, ਝੰਡਾ ਸਿੰਘ ਜੇਠੂਕੇ, ਕੁਲਵੰਤ ਰਾਏ ਪੰਡੋਰੀ, ਧੰਨਾ ਮੱਲ ਗੋਇਲ, ਸੁਰਜੀਤ ਸਿੰਘ, ਗੁਰਮੇਲ ਸਿੰਘ ਮਾਛੀਕੇ, ਜਗਤਾਰ ਸਿੰਘ ਫੂਲ, ਅਵਤਾਰ ਸਿੰਘ ਸੰਗਰੂਰ, ਗਿਆਨ ਚੰਦ ਅਜਾਦ, ਅਮਰਜੀਤ ਕੁੱਕੂ, ਮੇਵਾ ਸਿੰਘ, ਮਨਜਿੰਦਰ ਪੱਪੀ ਆਦਿ ਬੁਲਾਰਿਆਂ ਨੇ ਕਿਹਾ ਕਿ 22 ਸਾਲ ਪਹਿਲਾਂ ਜਦ ਮਹਿਲਕਲਕਾਂ ਦੀ ਧਰਤੀ ਤੇ ਇਹ ਜਾਬਰ ਘਿਨਾਉਣਾ ਕਾਂਡ ਵਾਪਰਿਆ ਸੀ। ਮੈਡੀਕਲ ਪ੍ਰੈਕਟੀਸ਼ਨਰਾਂ ਦੀ ਜਥੇਬੰਦੀ ਨੇ ਉਸੇ ਦਿਨ ਤੋਂ ਇਸ ਲੋਕ ਸੰਗਰਾਮ ਦਾ ਹਿੱਸਾ ਰਹੀ ਹੈ।
ਭਾਵੇਂ ਕਿ ਉਨਾਂ ਨੂੰ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਪਿੰਡਾਂ ‘ਚ ਸੇਵਾਵਾਂ ਦੇ ਰਹੇ ਪੇਂਡੂ ਡਾਕਟਰਾਂ ਉੱਪਰ ਸਮੇਂ ਸਮੇਂ ਦੀਆਂ ਲੋਕ ਵਿਰੋਧੀ ਨੀਤੀਆਂ ਉਜਾੜੇ ਦੀ ਤਲਵਾਰ ਲਮਕਦੀ ਰਹਿੰਦੀ ਹੈ। ਇੱਕ ਪਾਸੇ ਹਾਕਮ ਪਿੰਡਾਂ ਅੰਦਰ ਸਰਕਾਰੀ ਮੈਡੀਕਲ ਸੇਵਾਵਾਂ ਦਾ ਭੋਗ ਪਾ ਰਹੇ ਹਨ।
ਦੂਜੇ ਸਸਤੀਆਂ ਸੇਵਾਵਾਂ ਨਿਭਾ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਉੱਪਰ ਛਾਪੇ ਮਾਰ ਰਕੇ ਡਰਾਉਣ ਧਮਕਾਉਣ ਦੀ ਨੀਅਤ ਤੇ ਚੱਲ ਰਹੇ ਹਨ। ਆਗੂਆਂ ਕਿਹਾ ਕਿ ਉਹ ਸਿਰਫ ਮੈਡੀਕਲ ਸੇਵਾਵਾਂ ਹੀ ਨਹੀਂ ਨਹੀਂ ਨਿਭਾਉਂਦੇ, ਸਗੋਂ ਸਮਾਜਿਕ ਸਰੋਕਾਰਾਂ ਨਾਲ ਵੀ ਨੇੜਿਉਂ ਹੋਕੇ ਜੁੜੇ ਹੋਏ ਹਨ। ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਮਹਿਲਕਲਾਂ ਦੀ ਧਰਤੀ ਤੇ ਚੱਲ ਰਹੇ ਲੋਕ ਸੰਘਰਸ਼ ਦੀ ਅਗਵਾਈ ਕਰਨ ਵਾਲੇ ਮਨਜੀਤ ਧਨੇਰ ਦੀ ਸਜਾ ਰੱਦ ਕਰਨ ਵਾਲੇ ਗੰਭੀਰ ਮਸਲੇ ਨਾਲ ਸਾਡਾ ਜਮਾਤੀ ਰਿਸ਼ਤਾ ਹੈ। ਇਹ ਸਜਾ ਮਨਜੀਤ ਧਨੇਰ ਨੂੰ ਹੀ ਨਹੀਂ ਹੱਕ, ਸੱਚ, ਇਨਸਾਫ ਲਈ ਜੂਝਦੇ ਲੋਕ ਪੱਖੀ ਵਿਚਾਰ ਨੂੰ ਸਜਾ ਹੈ।
ਹਾਕਮ ਸਥਾਪਤੀ ਵਿਰੋਧੀ ਵਿਚਾਰ/ਸੰਘਰਸ਼ ਨੂੰ ਇਸੇ ਢੰਗ ਨਾਲ ਦਬਾਉਣਾ ਲੋਚਦੇ ਹਨ। ਕਦੇ ਕਾਲੇ ਕਾਨੂੰਨਾਂ ਦੀ ਬੇਦਰੇਗ ਵਰਤੋਂ ਕਰਕੇ ਆਗੂਆਂ ਨੂੰ ਜੇਲੀਂ ਡੱਕਦੇ ਹਨ, ਪੁਲਿਸ ਲੋਕਾਂ ਦੀ ਅਗਵਾਈ ਕਰਨ ਵਾਲੇ ਹਾਕਮਾਂ ਦੀ ਅੱਖ ਵਿੱਚ ਰੋੜ ਵਾਂਗ ਰੜਕਦੇ ਆਗੂਆਂ ਨੂੰ ਪਹਿਲਾਂ ਸਜਿਸ਼ ਰਚਕੇ ਝੂਠੇ ਪੁਲਿਸ ਕੇਸਾਂ ਵਿੱਚ ਸ਼ਾਮਿਲ ਕਰਦੀ ਹੈ। ਜਿਵੇਂ ਧੀਆਂ-ਭੈਣਾਂ ਦੀ ਰਾਖੀ ਕਰਨ ਵਾਲੇ ਲੋਕ ਆਗੂ ਮਨਜੀਤ ਧਨੇਰ ਤੇ ਉਸ ਦੇ ਦੋ ਸਾਥੀਆਂ ਨੂੰ ਪੂਰੀ ਸਾਜਿਸ਼ ਰਚਕੇ ਪੁਲਿਸ ਨੇ ਗੁੰਡਾ ਲਾਣੇ ਦੇ ਸਰਗਣੇ ਬੁੱਢੇ ਦਲੀਪੇ ਦੇ ਕਤਲ ਕੇਸ਼ ਵਿੱਚ ਸ਼ਾਮਿਲ ਕੀਤਾ।
ਆਗੂਆਂ ਕਿਹਾ ਕਿ ਕਾਫਲੇ ਆਏ ਦਿਨ ਮਜਬੂਤ ਹੋਣਗੇ ਤੇ ਲੋਕ ਆਗੂ ਮਨਜੀਤ ਧਨੇਰ ਦੀ ਸਜਾ ਰੱਦ ਕਰਵਾਕੇ ਦਮ ਲੈਣਗੇ। ਇਸ ਸਮੇਂ ਬੂਟਾ ਸਿੰਘ ਬੁਰਜਗਿੱਲ, ਸ਼ਿੰਗਾਰਾ ਸਿੰਘ ਮਾਨ, ਗੁਰਮੇਲ ਸਿੰਘ ਠੁੱਲੀਵਾਲ, ਪ੍ਰੇਮ ਕੁਮਾਰ ਆਦਿ ਆਗੂ ਵੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਪੱਕੇ ਹੱਲ ਦੀ ਲੋੜ
ਬਲਜੀਤ ਕੌਰ ਘੋਲੀਆ
ਧਰਤੀ ਉਤੇ ਇੱਕ ਮਨੁੱਖ ਹੀ ਅਜਿਹਾ ਪਾ੍ਰਣੀ ਹੈ।। ਜਿਸਨੇ ਆਪਣੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਕੁਦਰਤ ਦੀ ਬਣੀ ਹਰ ਚੀਜ਼ ਨੂੰ ਆਪਣੇ ਫਾਇਦੇ ਵਾਸਤੇ ਵਰਤਿਆ ਹੈ ਪਰ ਵਰਤੋਂ ਤੋਂ ਬਾਅਦ ਉੁਸ ਦੀ ਕਦਰ ਕਰਨ ਦੀ ਬਜਾਏ ਉਸ ਨੂੰ ਕੂੜਾ ਸਮਝ ਸੁੱਟ ਦਿੱਤਾ ਗਿਆ। ਇਹਨਾਂ ਲੋੜਾਂ ਵਿੱਚੋ ਪਸ਼ੂਆਂ ਦਾ ਮਨੁੱਖੀ ਜੀਵਨ ਵਿੱਚ ਅਹਿਮ ਰੋਲ ਰਿਹਾ। ਪਸ਼ੂਆਂ ਨੇ ਮਨੁੱਖੀ ਜੀਵਨ ਵਾਸਤੇ ਦਿਨ ਰਾਤ ਮਿਹਨਤ ਕੀਤੀ ਅਤੇ ਪੇਟ ਭਰਨ ਵਾਸਤੇ ਇੱਕ ਹਰੇ ਘਾਹ ਦੀ ਵਰਤੋਂ ਹੀ ਕੀਤੀ। ਅੱਜ ਦੇ ਮਨੁੱਖ ਨੇ ਉਸ ਦੀ ਕਦਰ ਨਹੀਂ ਕੀਤੀ। ਜਦੋਂ ਕੋਈ ਪਸ਼ੂ ਬੁੱਢਾ ਹੋ ਜਾਂਦਾ ਹੈ ਤਾਂ ਉਹ ਮਨੁੱਖ ‘ਤੇ ਬੋਝ ਬਣ ਗਿਆ।
ਪਹਿਲਾਂ ਪਿੰਡਾਂ ‘ਚ ਜਾਨਵਰਾਂ ਦੀ ਖਰੀਦ ਵੇਚ ਕਾਫੀ ਹੁੰਦੀ ਸੀ ਪਰ ਹੁਣ ਨਾਂਹ ਦੇ ਬਰਾਬਰ ਹੈ, ਹੁਣ ਬਲਦਾਂ ਦਾ ਕੋਈ ਬਜ਼ਾਰ ਹੀ ਨਹੀਂ ਰਹਿ ਗਿਆ। ਦੁਧਾਰੂ-ਪਸ਼ੂਆਂ ਦੀ ਵਿਕਰੀ ਹੁੰਦੀ ਹੈ। ਇਹਨਾਂ ਦੀ ਵਰਤੋਂ ਦੁੱਧ ਵਾਸਤੇ ਕੀਤੀ ਜਾਂਦੀ ਹੈ। ਜਦੋਂ ਦੁੱਧ ਦੇਣਾ ਬੰਦ ਕਰ ਦੇਵੇ। ਉਦੋਂ ਉਹਨਾਂ ਨੂੰ ਬੇਸਹਾਰਾ ਕਰ ਦਿੱਤਾ ਜਾਂਦਾ ਹੈ। ਅਤੇ ਉਹ ਹੁਣ ਖੁੱਲ੍ਹੇ ਛੱਡ ਦਿੱਤੇ ਜਾਂਦੇ ਹੈ।ਕਈ ਮੁਸ਼ਕਿਲਾਂ ਅਜਿਹੀਆਂ ਹਨ, ਜੋ ਮਨੁੱਖ ਨੇ ਆਪ ਪੈਦਾ ਕੀਤੀਆਂ ਹਨ। ਆਵਾਰਾ ਪਸ਼ੂਆਂ ਦੀ ਵਧ ਰਹੀ ਸਮੱਸਿਆਂ ਅਜਿਹਾ ਹੀ ਇੱਕ ਸ਼ੰਕਟ ਹੈ ਜੋ ਲਗਾਤਾਰ ਵਧਦਾ ਜਾ ਰਿਹਾ ਹੈ। ਸੜਕਾਂ, ਬਾਜ਼ਾਰਾਂ,ਗਲੀਆਂ,ਖੇਤਾਂ ਵਿੱਚ ਘੁੰਮ ਰਹੇ ਆਵਾਰਾ ਪਸ਼ੂਆ ਕਾਰਨ ਹਰ ਰੋਜ ਬੇਕਸੂਰ ਕੀਮਤੀ ਮਨੁੱਖੀ ਜਾਨਾ ਮੌਤ ਦੇ ਮੂੰਹ ਜਾ ਰਹੀਆਂ ਹਨ। ਕਿਸਾਨਾਂ ਦੀਆਂ ਫਸਲਾਂ ਅਣਚਾਹੇ ਆਵਾਰਾ ਪਸ਼ੂਆਂ ਦੀ ਭੇਟ ਚੜ੍ਹ ਜਾਂਦੀਆ ਹਨ। ਆਵਾਰਾ ਪਸ਼ੂ ਕਾਰਾ, ਮੋਟਰਸਾਈਕਲ, ਬੱਸਾਂ ਆਦਿ ਨਾਲ ਟਕਰਾ ਕੇ ਹਾਦਸਿਆਂ ਨੂੰ ਜਨਮ ਦਿੰਦੇ ਹਨ।
ਜਦੋਂ ਕੋਈ ਆਵਾਜਾਈ ਦਾ ਸਾਧਨ ਆਵਾਰਾਂ ਪਸ਼ੂ ਨੂੰ ਬਚਾÀੁਂਦਾ ਹੋਇਆ ਕਿਸੇ ਦੂਸਰੇ ਵਹੀਕਲ ਜਾਂ ਇਨਸਾਨ ਨਾਲ ਭਿੜ ਜਾਂਦਾ ਹੈ ਤਾਂ ਹੱਸਦੇ-ਵੱਸਦੇ ਪਰਿਵਾਰਾਂ ਅੰਦਰ ਮਾਤਮ ਛਾਂਅ ਜਾਂਦਾ ਹੈ। ਇਹਨਾਂ ਆਵਾਰਾ ਪਸ਼ੂਆਂ ਜਿੰਨ੍ਹਾ ਵਿੱਚ ਜਿਆਦਾਤਰ ਬੁੱਢੀਆਂ, ਬਿਮਾਰ, ਤੋਕੜ ਗਾਊਆਂ ਤੇ ਸਾਨ੍ਹ ਹੁੰਦੇ ਹਨ। ਇਹ ਨਾ ਤਾਂ ਦੁੱਧ ਦੇਣ ਦੇ ਕਾਬਲ ਹੁੰਦੇ ਹਨ ਤੇ ਨਾ ਹੀ ਖੇਤੀਬਾੜੀ ਕਰਨ ਯੋਗ। ਇਹ ਆਵਾਰਾ ਪਸ਼ੂ ਹਰਾ ਘਾਹ, ਲੋਕਾਂ ਵਲੋਂ ਸੁੱਟੀਆਂ ਜਾਂਦੀਆਂ ਸੁੱਕੀਆਂ ਰੋਟੀਆਂ, ਗਲੀਆਂ ਤੇ ਬਾਜਾਰਾਂ ਦੇ ਗੰਦੇ ਕਿਨਾਰੇ ਪਈਆਂ ਚੀਜਾਂ ਜੋ ਵੀ ਮਿਲੇ ਭੁੱਖ ਦੀ ਮਜ਼ਬੂਰੀ ਵੱਸ ਇਹ ਸਭ ਕੁਝ ਛਕ ਜਾਂਦੇ ਹਨ।
ਇਹ ਵੀ ਸਵਾਲ ਹੈ ਕਿ ਕੀ ਦੇਸ਼  ਦੇ ਜਿਆਦਾਤਰ ਸੂਬਿਆਂ ਦੇ ਕਿਸਾਨ ਹੁਣ ਪਸ਼ੂ ਪਾਲਣ ਦੇ ਸਮਰੱਥ ਰਹਿਣਗੇ। ਜਿਥੇ ਖੇਤੀ ਤੋਂ ਉਹਨਾਂ ਸਾਲ ਭਰ ਪੇਟ ਭਰਨ ਲਈ ਲੋੜੀਦਾ ਅਨਾਜ ਨਹੀਂ ਮਿਲ ਰਿਹਾ, ਉਥੇ ਗਊ ਬਲਦ ਉਹਨਾਂ ਲਈ ਬੋਝ ਹੀ ਬਣਣਨੇ ਹਨ। ਹੁਣ ਖੇਤੀ ਕੰਮਾ ਚ ਬਲਦਾਂ ਦੀ ਵਰਤੋਂ ਨਾਂਹ ਦੇ ਬਰਾਬਰ ਰਹਿ ਗਈ। ਟਰੈਕਟਰ ਨਾਲ ਖੇਤ ਵਾਹੁਣਾ ਸਸਤਾ ਪੈਦਾ ਹੈ। ਨਾਲ ਹੀ ਦੂਜੇ ਕੰਮਾਂ ਲਈ ਵੀ ਆਮ ਕਿਸਾਨ ਕਿਰਾਏ ਤੋਂ ਮਸੀਨ ਲੈ ਕੇ ਉਹਨਾਂ ਦੀ ਵਰਤੋਂ ਕਰਦੇ ਹਨ।
ਅਜਿਹੇ ਸਮੇਂ ‘ਚ ਕਿਸਾਨ ਪਸ਼ੂ ਧਨ ਦੀ ਕੋਈ ਵਰਤੋਂ ਨਹੀਂ ਕਰ ਸਕਦੇ। ਇਸ ਹਾਲਤ ਚ ਉਹਨਾਂ ਲਈ ਚਾਰਾ ਇੱਕਠਾ ਕਰਨਾ ਵੀ ਇੱਕ ਵੱਡੀ ਸਮੱਸਿਆ ਹੈ। ਮਜ਼ਬੂਰ ਹੋ ਕੇ ਕਿਸਾਨ ਪਸ਼ੂਆਂ ਨੂੰ ਬੇਸਹਾਰਾ ਘੁੰਮਣ ਲਈ ਛੱਡ ਦਿੰਦਾ ਹਨ, ਜਿਹੜੀਆਂ ਗਊਆਂ ਮੱਝ ਦੁੱਧ ਦੇਣਾ ਬੰਦ ਕਰ ਚੁੱਕੀਆਂ ਹਨ ਸਵਾਲ ਹੈ ਕਿ ਉਹਨਾਂ ਦਾ ਕੀ ਹੋਵੇਗਾ। ਉਹਨਾਂ ਦਾ ਕੋਈ ਬਾਜਾਰ ਨਹੀਂ ਹੈ। ਸਰਕਾਰ ਨੇ ਗÀੂਂ ਵੰਸ਼ ਦੀ ਰੱਖਿਆ ਕਰਨ ਅਤੇ ਸਮੱਗਲਿੰਗ ਰੋਕਣ ਦਾ ਸਖ਼ਤ ਕਾਨੂੰਨ ਤਾਂ ਬਣਾ ਦਿੱਤਾ ਪਰ ਵਰਤੋਂ ‘ਚ ਨਾ ਆਉਣ ਵਾਲੇ ਜਾਨਵਰਾਂ ਦਾ ਕੀ ਹੋਵੇਗਾ। ਇਸ ਵਾਸਤੇ ਕੋਈ ਨੀਤੀ ਨਹੀ ਬਣਾਈ।
ਗਊਸਾਲਾ ਸੰਚਾਲਕਾ ਦਾ ਕਹਿਣਾ ਹੈ ਕਿ ਬੇਸਹਾਰਾ ਪਸ਼ੂਆ ਦੇ ਲਈ ਜਿੰਨੀ ਗਿਣਤੀ ਚ ਗਊਸ਼ਾਲਾਵਾ ਦੀ ਲੋੜ ਹੈ। ਪੈਸੇ ਅਤੇ ਸਰਕਾਰੀ ਸਹਾਇਤਾ ਦੀ ਕਮੀ ਕਾਰਨ  ਓੁਨੀਆਂ ਨਹੀਂ ਖੋਲ੍ਹੀਆਂ ਜਾ ਸਕਦੀਆਂ। ਸਰਕਾਰ ਨੇ ਕਾਨੂੰਨ ਤਾਂ ਬੇਹੱਦ ਸਖ਼ਤ ਬਣਾ ਦਿੱਤੇ ਹਨ। ਪਰ ਪਸ਼ੂਆਂ ਦੀ ਸੁੱਰਖਿਆਂ ਨੂੰ ਲੈ ਕੇ ਕੋਈ ਕਾਰਗਰ ਨੀਤੀ ਨਹੀਂ ਬਣਾਈ ਹੈ। ਸਾਡੇ ਪਿੰਡਾਂ ਅਤੇ ਸ਼ਹਿਰੀ ਨਿਗਮ ‘ਚ ਅਸਥਾਈ ਪਨਾਹ ਘਰ ਜਾ ਗਊਸ਼ਲਾਵਾਂ ਖੋਲ੍ਹੀਆਂ ਜਾਣ। ਇਸ ਲਈ ਪਿੰਡ ਤੇ ਸ਼ਹਿਰ ਨਿਗਮਾਂ ਦੇ ਫੰਡ  ਤੇ ਵਿਧਾਇਕ ਅਤੇ ਸੰਸਦੀ ਵਿਕਾਸ ਫੰਡ ਦੀ  ਵੀ ਵਰਤੋ ਕੀਤੀ ਜਾਵੇ।
ਲੁਧਿਆਣਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਵੀਗੜ, ਘਨੌਰ ਤੇ ਬਾਦਸ਼ਾਹਪੁਰ ਦਾ ਕੀਤਾ ਦੌਰਾ
ਸੱਚ ਕਹੂੰ ਨਿਊਜ਼/ਪਟਿਆਲਾ, (ਦੇਵੀਗੜ/ਘਨੌਰ/ਰਾਜਪੁਰਾ/ਬਾਦਸ਼ਾਹਪੁਰ)
ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਬਰਸਾਤਾਂ ਦੇ ਮੌਸਮ ਦੌਰਾਨ ਹੜ੍ਹਾਂ ਕਾਰਨ ਵੱਡੀ ਕਰੋਪੀ ਦਾ ਕਾਰਨ ਬਣਦੇ ਘੱਗਰ ਦਰਿਆ ਦੇ ਸਥਾਈ ਹੱਲ ਲਈ ਇਹ ਮੁੱਦਾ ਉਹ ਪਾਰਲੀਮੈਂਟ ਦੇ ਮੌਜੂਦਾ ਸੈਸ਼ਨ ਵਿੱਚ ਉਠਾਉਣਗੇ। ਸ੍ਰੀਮਤੀ ਪਰਨੀਤ ਕੌਰ ਪਟਿਆਲਾ ਜ਼ਿਲ੍ਹੇ ਵਿੱਚ ਸਨੌਰ, ਘਨੌਰ ਤੇ ਸ਼ੁਤਰਾਣਾ ਵਿਧਾਨ ਸਭਾ ਹਲਕਿਆਂ ਦੇ ਕਈ ਪਿੰਡਾਂ ਵਿੱਚ ਘੱਗਰ, ਮਾਰਕੰਡਾ ਤੇ ਟਾਂਗਰੀ ਵੱਲੋਂ ਮਚਾਈ ਤਬਾਹੀ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਇਨ੍ਹਾਂ ਇਲਾਕਿਆਂ ਦੇ ਦੌਰੇ ‘ਤੇ ਪੁੱਜੇ ਸਨ।
ਉਨ੍ਹਾਂ ਪਿੰਡ ਜੋਧਪੁਰ, ਬੁਧਮੋਰ, ਰੋਹੜਜਗੀਰ, ਇਬਰਾਹਮਪੁਰ, ਅਦਾਲਤੀਵਾਲਾ, ਜੰਡ ਮੰਗੌਲੀ, ਊਟਸਰ, ਸਿਰਕੱਪੜਾ, ਬੀਬੀਪੁਰ, ਚਪਰਾਹੜ, ਸਮਾਨਪੁਰ, ਬੱਲੋਪੁਰ, ਸੰਜਰਪੁਰ, ਨਨਹੇੜੀ, ਖੇੜੀ ਤੇ ਬਾਦਸ਼ਾਹਪੁਰ ਦਾ ਦੌਰਾ ਕਰਕੇ ਜਿੱਥੇ ਬਰਸਾਤੀ ਤੇ ਹੜ੍ਹਾਂ ਦੇ ਪਾਣੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ, Àੁੱਥੇ ਹੀ ਇਨ੍ਹਾਂ ਇਲਾਕਿਆਂ ਦੇ ਕਿਸਾਨਾਂ ਨੂੰ ਮਿਲ ਕੇ ਭਰੋਸਾ ਦਿੱਤਾ ਕਿ ਇਸ ਸਮੱਸਿਆ ਦਾ ਪੱਕਾ ਹੱਲ ਕੱਢਿਆ ਜਾਵੇਗਾ। ਸ੍ਰੀਮਤੀ ਪਰਨੀਤ ਕੌਰ ਨੇ ਪ੍ਰਭਾਵਿਤ ਕਿਸਾਨਾਂ ਨੂੰ ਕਿਹਾ ਕਿ ਮੁੱਖ ਮੰਤਰੀ ਵੱਲੋਂ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜੇ ਲਈ ਵਿਸ਼ੇਸ਼ ਗਿਰਦਾਵਰੀ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਸ ਮਸਲੇ ਦੇ ਸਥਾਈ ਹੱਲ ਲਈ ਸਬੰਧਤ ਵਿਭਾਗਾਂ, ਇਲਾਕਾ ਨਿਵਾਸੀਆਂ ਤੇ ਕਿਸਾਨਾਂ ਪਾਸੋਂ ਫੀਡ ਬੈਕ ਪ੍ਰਾਪਤ ਕਰਕੇ ਇਸ ਮਸਲੇ ਦੇ ਹੱਲ ਲਈ ਪਲਾਨ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਥਾਵਾਂ ‘ਤੇ ਪੁਲ, ਸਾਈਫਨ, ਕਾਜਵੇਅ ਤੇ ਪੁਲੀਆਂ ਦੀ ਲੋੜ ਹੋਵੇਗੀ ਉਹ ਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਬਰਸਾਤੀ ਪਾਣੀ ਨੂੰ ਪੂਰਾ ਲਾਂਘਾ ਦੇਣ ਲਈ ਜਿੱਥੇ ਬਰਸਾਤੀ, ਨਦੀ ਨਾਲਿਆਂ ਅਤੇ ਡਰੇਨਾਂ ਦੀ ਮਾਲ ਵਿਭਾਗ ਦੇ ਰਿਕਾਰਡ ਮੁਤਾਬਕ ਨਿਸ਼ਾਨਦੇਹੀ ਕਰਕੇ ਸਫਾਈ ਤੇ ਪੁਟਾਈ ਕਰਵਾਈ ਜਾਵੇਗੀ, Àੁੱਥੇ ਹੀ ਬਰਸਾਤੀ ਪਾਣੀ ਦੇ ਲਾਂਘੇ ਵਾਲੇ ਸਥਾਨਾਂ ‘ਤੇ ਹੋਏ ਨਜਾਇਜ ਕਬਜ਼ੇ ਵੀ ਹਟਾਏ ਜਾਣਗੇ।
ਉਨ੍ਹਾਂ ਕਿਹਾ ਕਿ ਜਿਹੜੇ ਵੀ ਇਲਾਕਿਆਂ ਵਿੱਚ ਬਰਸਾਤੀ ਪਾਣੀ ਦੇ ਲਾਂਘੇ ਲਈ ਬਣੇ ਸਰੋਤਾਂ ‘ਤੇ ਨਜਾਇਜ਼ ਕਬਜਾ ਪਾਇਆ ਗਿਆ ਉਸ ਲਈ ਨਜਾਇਜ਼ ਕਾਬਜ਼ਕਾਰ ਦੇ ਨਾਲ-ਨਾਲ ਸਬੰਧਤ ਵਿਭਾਗ ਵੀ ਇਸ ਲਈ ਜਿੰਮੇਵਾਰ ਹੋਵੇਗਾ। ਪਟਿਆਲਾ ਦੇ ਡੇਰਾਬਸੀ ਤੋਂ ਲੈ ਕੇ ਖਨੌਰੀ ਤੱਕ ਦੇ ਖੇਤਰ ਦਾ ਵਿਸ਼ੇਸ਼ ਜਾਇਜਾ ਲੈ ਕੇ ਪੂਰਾ ਪਲਾਨ ਤਿਆਰ ਕੀਤਾ ਜਾਵੇਗਾ ਤਾਂ ਜੋ ਅੱਗੇ ਤੋਂ ਇੰਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਹੜ੍ਹਾਂ ਦੀ ਮਾਰ ਨਾ ਝੱਲਣੀ ਪਵੇ। ਉਨ੍ਹਾਂ ਆਮ ਲੋਕਾਂ ਤੇ ਕਿਸਾਨਾਂ ਵੱਲੋਂ ਹੜ੍ਹ ਰਾਹਤ ਕਾਰਜਾਂ ਲਈ ਉਨ੍ਹਾਂ ਦੀ ਹਿੰਮਤ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਘੱਗਰ ਦੇ ਸਥਾਈ ਹੱਲ ਲਈ ਸੈਂਟਰਲ ਵਾਟਰ ਕਮਿਸ਼ਨ ਰਾਹੀਂ ਕੰਮ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਘੱਗਰ ਦੀ ਮਾਰ ਲਈ ਸੰਸਦ ਵਿਚ ਮੁੱਦਾ ਉਠਾਉਣ ਲਈ ਅਰਜ਼ੀ ਲਾਈ ਜਾ ਚੁੱਕੀ ਹੈ ਅਤੇ ਆਉਂਦੇ ਕੁਝ ਦਿਨਾਂ ਅੰਦਰ ਇਹ ਮੁੱਦਾ ਸੰਸਦ ਵਿੱਚ ਉਠਾਇਆ ਜਾਵੇਗਾ।
ਉਨ੍ਹਾਂ ਪਿੰਡ ਜੋਧਪੁਰ, ਬੁਧਮੋਰ, ਰੋਹੜਜਗੀਰ, ਇਬਰਾਹਮਪੁਰ, ਅਦਾਲਤੀਵਾਲਾ, ਜੰਡ ਮੰਗੌਲੀ, ਊਟਸਰ, ਸਿਰਕੱਪੜਾ, ਬੀਬੀਪੁਰ, ਚਪਰਾਹੜ, ਸਮਾਨਪੁਰ, ਬੱਲੋਪੁਰ, ਸੰਜਰਪੁਰ, ਨਨਹੇੜੀ, ਖੇੜੀ ਪਿੰਡਾਂ ‘ਚ ਆਏ ਪਾਣੀ ਦੇ ਸਥਾਈ ਹੱਲ ਲਈ ਅਧਿਕਾਰੀਆਂ ਨੂੰ ਇਸ ਦਾ ਖਾਕਾ ਤਿਆਰ ਕਰਨ ਦੀ ਵੀ ਹਦਾਇਤ ਕੀਤੀ। ਇਸ ਦੌਰੇ ਮੌਕੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਹਲਕਾ ਸਨੌਰ ਤੋਂ ਹਰਿੰਦਰਪਾਲ ਸਿੰਘ ਹੈਰੀਮਾਨ, ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਅਤੇ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿਘ ਊਟਸਰ ਵੀ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਮਾਲਕ ਦੀ ਭਗਤੀ-ਇਬਾਦਤ ਕਰਨੀ ਚਾਹੀਦੀ ਹੈ ਕਿਉਂਕਿ ਮਾਲਕ ਦੀ ਭਗਤੀ ਵਿਚ ਹੀ ਪਰਮ ਸ਼ਾਂਤੀ, ਪਰਮ ਸੁਖ, ਪਰਮਾਨੰਦ ਹੈ ਇਹ ਸਭ ਮਨੁੱਖ ਹੀ ਹਾਸਲ ਕਰ ਸਕਦਾ ਹੈ 84 ਲੱਖ ਜੂਨੀਆਂ ਵਿਚੋਂ ਮਾਲਕ ਨੇ ਇਨਸਾਨ ਨੂੰ ਹੀ ਅਜਿਹੀ ਸ਼ਕਤੀ ਦਿੱਤੀ ਹੈ ਜਿਸ ਨਾਲ ਇਨਸਾਨ ਮਾਲਕ ਦਾ ਨਾਮ ਜਪੇ ਅਤੇ ਆਵਾਗਮਨ ਤੋਂ ਆਜ਼ਾਦ ਹੋ ਜਾਵੇ ਮਾਲਕ ਦਾ ਨਾਮ ਜਪਣ ਲਈ ਸਤਿਸੰਗ ਵਿਚ ਆਉਣਾ ਅਤੇ ਸੰਤ, ਪੀਰ-ਫ਼ਕੀਰ ਜੋ ਬਚਨ ਕਰਦੇ ਹਨ ਉਨ੍ਹਾਂ ਨੂੰ ਸੁਣ ਕੇ ਅਮਲ ਕਰਨਾ ਜ਼ਰੂਰੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਵਿਚ ਸੰਤ ਨਿੱਜਘਰ ਜਾਣ ਦਾ ਰਸਤਾ ਦੱਸਦੇ ਹਨ ਸਤਿਸੰਗ ਵਿਚ ਦੱਸਿਆ ਜਾਂਦਾ ਹੈ ਕਿ ਇਨਸਾਨ ਸਤਿਲੋਕ, ਅਨਾਮੀ, ਸੱਚਖੰਡ ਵਿਚ ਕਿਵੇਂ ਜਾ ਸਕਦਾ ਹੈ ਅਤੇ ਜਿਉਂਦੇ-ਜੀਅ ਇਨਸਾਨ ਕਿਵੇਂ ਪਰਮ ਪਿਤਾ ਪਰਮਾਤਮਾ ਨੂੰ ਪਾ ਸਕਦਾ ਹੈ? ਇਨਸਾਨ ਜੇਕਰ ਅਸਲ ਵਿਚ ਮਾਲਕ ਨੂੰ ਮਿਲਣ ਦਾ ਇੱਛੁਕ ਹੈ ਤਾਂ ਸਤਿਸੰਗ ਵਿਚ ਆ ਕੇ ਬਚਨਾਂ ਨੂੰ ਧਿਆਨ ਨਾਲ ਸੁਣ ਕੇ ਉਨ੍ਹਾਂ ‘ਤੇ ਅਮਲ ਕਰਨਾ ਚਾਹੀਦਾ ਹੈ ਬਚਨਾਂ ‘ਤੇ ਅਮਲ ਕਰਕੇ ਹੀ ਇਨਸਾਨ ਪਰਮ ਸੁਖ, ਪਰਮਾਨੰਦ ਹਾਸਲ ਕਰ ਸਕਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬਿਨਾ ਵਜ੍ਹਾ ਗੱਲਾਂ ‘ਤੇ ਹੰਕਾਰ ਕਰਨਾ ਕਿ ਮੇਰੇ ‘ਚ ਅਕਲ ਜ਼ਿਆਦਾ ਹੈ, ਮੈਂ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ ਇਸ ਤਰ੍ਹਾਂ ਉਸ ਵਿਚ ਮਨ ਦਾ ਹੰਕਾਰ ਆ ਜਾਂਦਾ ਹੈ ਪੈਸੇ ਦਾ, ਉੱਚੀ ਜਾਤ ਦਾ, ਧਰਮ ਦਾ, ਅਕਲ ਦਾ ਹੰਕਾਰ ਆਦਿ ਹੰਕਾਰ ਬਹੁਤ ਤਰ੍ਹਾਂ ਦਾ ਹੁੰਦਾ ਹੈ, ਇਸ ਨੂੰ ਗੁਮਾਨ ਕਹਿੰਦੇ ਹਨ ਇੱਕ ਭਗਤ ਆਪਣੇ ਗੁਰੂ, ਪੀਰ-ਫ਼ਕੀਰ, ਮਾਲਕ ਜੋ ਭਗਤੀ ਦਾ ਤਰੀਕਾ ਦੱਸਦਾ ਹੈ ਉਸ ‘ਤੇ ਮਾਣ ਕਰਦਾ ਹੈ ਕਿ ਮੇਰਾ ਸਤਿਗੁਰੂ, ਮਾਲਕ ਮੈਨੂੰ ਬੇਇੰਤਹਾ ਪਿਆਰ ਕਰਦਾ ਹੈ ਉਹ ਕਦੇ ਗ਼ਲਤ, ਬੁਰਾ ਨਹੀਂ ਕਹਿੰਦਾ ਮੈਂ ਸੱਚ ਦੇ ਰਸਤੇ ‘ਤੇ ਚਲਦਾ ਹਾਂ, ਰਾਮ ਦਾ ਨਾਮ ਜਪਦਾ ਹਾਂ ਇਹ ਇੱਕ ਤਰ੍ਹਾਂ ਦਾ ਮਾਣ, ਅਣਖ਼ ਹੁੰਦਾ ਹੈ ਇਸ ਵਿਚ ਕਿਸੇ ਦਾ ਦਿਲ ਨਹੀਂ ਦੁਖਾਉਣਾ ਅਤੇ ਕਿਸੇ ਨੂੰ ਤੜਫ਼ਾਉਣਾ ਨਹੀਂ ਹੁੰਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਭਗਤੀ ਵਾਲਾ ਮਾਰਗ ਚੁਣਨਾ ਚਾਹੀਦਾ ਹੈ ਮਨ ਵਿਚ ਉੱਠਣ ਵਾਲੇ ਬੁਰੇ ਵਿਚਾਰਾਂ ਦੇ ਰਸਤੇ ‘ਤੇ ਚੱਲ ਕੇ ਗ਼ਲਤ ਰਸਤਾ ਨਹੀਂ ਅਪਣਾਉਣਾ ਚਾਹੀਦਾ ਜਿਸ ਇਨਸਾਨ ਦੇ ਵਿਚਾਰ ਕੰਟਰੋਲ ਵਿਚ ਆ ਜਾਂਦੇ ਹਨ ਉਹ ਇਨਸਾਨ ਸਭ ਤੋਂ ਸੁਖੀ ਹੁੰਦਾ ਹੈ ਤਾਂ ਭਾਈ, ਹੰਕਾਰ ਦੀ ਬਜਾਇ ਸਿਮਰਨ ਕਰਨਾ ਚਾਹੀਦਾ ਹੈ, ਖੁਦੀ ਦੀ ਬਜਾਇ ਖੁਦਾ ਨੂੰ ਯਾਦ ਕਰਨਾ ਚਾਹੀਦਾ ਹੈ ਇਸ ਨਾਲ ਬੁਰੇ ਵਿਚਾਰ ਕਾਬੂ ਵਿਚ ਆ ਜਾਣਗੇ ਅਤੇ ਇਨਸਾਨ ਅੰਦਰੋਂ-ਬਾਹਰੋਂ ਮਾਲਕ ਦੇ ਦਰਸ਼-ਦੀਦਾਰ, ਦਇਆ-ਮਿਹਰ ਨਾਲ ਮਾਲਾਮਾਲ ਜ਼ਰੂਰ ਹੋ ਜਾਂਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸਾਨਾਂ ਦੀ ਆਮਦਨ ਦਾ ਹੋਵੇ ਸਥਾਈ ਹੱਲ
ਹਿੰਦੀ ਪੱਟੀ ਦੇ ਤਿੰਨ ਸੂਬਿਆਂ ਵਿਚ ਕਾਂਗਰਸ ਨੂੰ ਸੱਤਾ ਮਿਲਣ ਦੇ ਪਿੱਛੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੇ ਐਲਾਨ ਨੇ ਅਹਿਮ ਭੂਮਿਕਾ ਨਿਭਾਈ ਚੋਣ ਪ੍ਰਚਾਰ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਸ ਦਿਨਾਂ ਵਿਚ ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ ਸੀ ਸਹੁੰ ਚੁੱਕਣ ਤੋਂ ਬਾਅਦ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਕਾਂਗਰਸ ਸਰਕਾਰ ਨੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਐਲਾਨ ਕਰ ਦਿੱਤਾ ਹੈ ਮੱਧ ਪ੍ਰਦੇਸ਼ ਸਰਕਾਰ ਨੇ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕੀਤਾ ਹੈ, ਮੰਨਿਆ ਜਾ ਰਿਹਾ ਹੈ ਕਿ ਇਸ ਫੈਸਲੇ ਦਾ ਅਸਰ ਲਗਭਗ 30 ਲੱਖ ਤੋਂ ਜ਼ਿਆਦਾ ਕਿਸਾਨਾਂ ‘ਤੇ ਪਏਗਾ ਜਿਸ ਤਰ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਮੁੱਦੇ ਖਾਸਕਰ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਨੂੰ ਵਿਧਾਨ ਸਭਾ ਚੋਣਾਂ ਵਿਚ ਚੁੱਕਿਆ ਉਸ ਤੋਂ ਇਹ ਗੱਲ ਮਹਿਸੂਸ ਹੋ ਰਹੀ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਏਜੰਡੇ ਵਿਚ ਕਿਸਾਨ ਕੇਂਦਰੀ ਭੂਮਿਕਾ ਵਿਚ ਰਹਿਣਗੇ ਕਿਸਾਨਾਂ ਦੇ ਮੁੱਦੇ ਨੂੰ ਚੁੱਕਣ ਦਾ ਸਿਆਸੀ ਲਾਹਾ ਕਾਂਗਰਸ ਨੂੰ ਮਿਲਦਿਆਂ ਦੇਖ ਭਾਜਪਾ ਵੀ ਸਰਗਰਮ ਹੋ ਗਈ ਹੈ, ਜਿਸਦੀ ਬਾਨਗੀ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਇਬਰੇਲੀ ਦੀ ਰੈਲੀ ਦੌਰਾਨ ਦੇਖਣ ਨੂੰ ਮਿਲੀ ਪ੍ਰਧਾਨ ਮੰਤਰੀ ਨੇ ਕਾਂਗਰਸ ਅਤੇ ਗਾਂਧੀ ਪਰਿਵਾਰ ਦੇ ਗੜ੍ਹ ਰਾਇਬਰੇਲੀ ਵਿਚ ਫੌਜ ਦੇ ਜਵਾਨ ਅਤੇ ਕਰਜ਼ਦਾਰ ਕਿਸਾਨ ਦੇ ਮੁੱਦੇ ਚੁੱਕਦੇ ਹੋਏ ਤਿੱਖੇ ਹਮਲੇ ਕੀਤੇ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਕਾਂਗਰਸ ਦੀਆਂ ਸਰਕਾਰਾਂ ਬਣੀਆਂ ਹਨ ਅਤੇ ਲੋਕ-ਫਤਵੇ ਦੀ ਬੁਨਿਆਦੀ ਵਜ੍ਹਾ ਕਿਸਾਨ ਕਰਜ਼ਾ ਮੁਆਫ਼ੀ ਵੀ ਰਹੀ ਹੈ ਭੁੱਖ, ਗਰੀਬੀ, ਕਰਜ਼ੇ ਥੱਲੇ ਦੱਬੇ ਵਿਅਕਤੀ ਨੂੰ ਹੋਰ ਕੀ ਚਾਹੀਦਾ ਹੈ?
ਲਿਹਾਜ਼ਾ ਬੀਤੇ ਦੋ ਸਾਲਾਂ ਦੇ ਵਕਫ਼ੇ ਵਿਚ ਜਿੰਨੀਆਂ ਵੀ ਚੋਣਾਂ ਹੋਈਆਂ ਹਨ, ਉਨ੍ਹਾਂ ਵਿਚ ਕਰਜ਼ਾ ਮੁਆਫ਼ੀ ਹੀ ਜਿੱਤ ਦਾ ਪਹਿਲਾ ਅਤੇ ਬੁਨਿਆਦੀ ਫਾਰਮੂਲਾ ਸਾਬਤ ਹੋਇਆ ਹੈ ਇਨ੍ਹਾਂ ਚੋਣਾਂ ਵਿਚ ਲਗਭਗ 1.40 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰਨ ਦੇ ਐਲਾਨ ਕੀਤੇ ਗਏ, ਪਰ ਲਗਭਗ 80 ਹਜ਼ਾਰ ਕਰੋੜ ਦੇ ਕਰਜ਼ੇ ਹੀ ਹਾਲੇ ਤੱਕ ਮੁਆਫ਼ ਕੀਤੇ ਗਏ ਹਨ ਰਿਜ਼ਰਬ ਬੈਂਕ ਮੁਤਾਬਿਕ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਲਈ ਸਰਕਾਰ ਨੂੰ ਵਾਧੂ 2.20 ਲੱਖ ਕਰੋੜ ਰੁਪਏ ਦੀ ਲੋੜ ਹੈ ਇਹ ਪੈਸਾ ਕਿੱਥੋਂ ਆਵੇਗਾ ਅਤੇ ਬਜਟ ਵਿਚ ਕਿਸ ਮਦ ਵਿਚ ਉਸਨੂੰ ਦਿਖਾਇਆ ਜਾਵੇਗਾ? ਭਾਰਤੀ ਰਿਜ਼ਰਬ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਵੀ ਕਿਹਾ ਕਿ ਚੋਣ ਵਾਅਦਿਆਂ ਵਿਚ ਖੇਤੀ ਕਰਜ਼ਾ ਮੁਆਫ਼ੀ ਦਾ ਐਲਾਨ ਨਹੀਂ ਕਰਨਾ ਚਾਹੀਦਾ ਸੀ ਖ਼ਸਤਾ ਹਾਲ ਆਰਥਿਕ ਹਾਲਤ ਵਿਚ ਇੰਨੀ ਵੱਡੀ ਰਕਮ ਦਾ 10 ਦਿਨਾਂ ਵਿਚ ਇੰਤਜਾਮ ਕਰਨਾ ਔਖਾ ਹੈ ਸਾਲ 2017 ਵਿਚ ਉੱਤਰ ਪ੍ਰਦੇਸ਼ ਸਰਕਾਰ ਦੁਆਰਾ 36,000 ਕਰੋੜ ਦਾ ਕਰਜ਼ਾ ਮੁਆਫ਼ ਕਰਨ ਤੋਂ ਬਾਅਦ ਸਰਕਾਰ ਨੂੰ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਿਆ ਅਤੇ ਉਸਨੂੰ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਵਿਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਆਖ਼ਰ ਕਿਸਾਨ ਦੀ ਆਮਦਨੀ ਜਿਉਣ ਲਾਇਕ ਕਦੋਂ ਹੋਵੇਗੀ ਅਤੇ ਉਹ ਸਥਿਰ ਕਿਵੇਂ ਹੋਵੇਗੀ ਕਿ ਕਿਸਾਨ ਨੂੰ ਕਰਜ਼ਾ ਹੀ ਨਾ ਲੈਣਾ ਪਵੇ? ਕਿਸਾਨ ਸਾਲਾਂ ਤੋਂ ਸਿਆਸਤ ਦਾ ਮੋਹਰਾ ਬਣਦਾ ਰਿਹਾ ਹੈ, ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਿਸਾਨਾਂ ਦੀਆਂ ਸਮੱਸਿਆਵਾਂ ‘ਤੇ ਸਿਆਸੀ ਰੌਲ਼ਾ ਜ਼ੋਰਾਂ-ਸ਼ੋਰਾਂ ਨਾਲ ਸੁਣਾਈ ਦੇਵੇਗਾ ਪਰ ਕਿਸਾਨਾਂ ਦੀ ਸਮੱਸਿਆ ਦਾ ਸਥਾਈ ਹੱਲ ਕੌਣ ਕਰੇਗਾ, ਇਹ ਹਾਲੇ ਕਿਤੇ ਨਜ਼ਰ ਨਹੀਂ ਆ ਰਿਹਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐੱਮਏ ਬੀਐੱਡ ਨੌਜਵਾਨ, ਨਹੀਂ ਕੋਈ ਪੱਕਾ ਰੁਜ਼ਗਾਰ ਪਰ ਪੰਜਾਬੀ ਭਾਸ਼ਾ ਦਾ ਕਰ ਰਿਹੈ ਪ੍ਰਚਾਰ
ਸਾਈਕਲ ਰਾਹੀਂ ਸਕੂਲਾਂ ‘ਚ ਜਾ ਕੇ ਵਿਦਿਆਰਥੀਆਂ ਨੂੰ ਵੰਡ ਰਿਹੈ ਸ਼ੁੱਧ ਲਿਖਾਈ ਦੇ ਗੁਰ
ਪਿੰਡਾਂ ‘ਚ ਖੁੰਡਾਂ ਤੇ ਸੱਥਾਂ ‘ਚ ਬੈਠੇ ਲੋਕਾਂ ਨੂੰ ਵੀ ਕਰਦੈ ਪੰਜਾਬੀ ਲਈ ਜਾਗਰੂਕ
ਸੁਖਜੀਤ ਮਾਨ, ਮਾਨਸਾ
ਮਾਨਸਾ ਦੇ ਤੇਜਿੰਦਰ ਸਿੰਘ ਦੀ ਯੋਗਤਾ ਐੱਮਏ ਕੰਪਿਊਟਰ, ਐੱਮਏ ਹਿਸਟਰੀ, ਐੱਮਏ ਐਜੂਕੇਸ਼ਨ ਤੇ ਬੀਐੱਡ ਹੈ ਪਰ ਕੋਈ ਪੱਕਾ ਰੁਜ਼ਗਾਰ ਨਹੀਂ ਘਰ ‘ਚ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਾ ਕੇ ਹੀ ਉਹ ਆਪਣੀ ਕਬੀਲਦਾਰੀ ਰੋੜ੍ਹ ਰਿਹਾ ਹੈ ਤੰਗੀ ਤੁਰਸ਼ੀ ਦੇ ਬਾਵਜ਼ੂਦ ਉਸਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ-ਪ੍ਰਸਾਰ ਲਈ ਦਿਨ ਰਾਤ ਇੱਕ ਕੀਤੀ ਹੋਈ ਹੈ ਦਿਨ ‘ਚ ਕਰੀਬ 50-60 ਕਿੱਲੋਮੀਟਰ ਸਾਈਕਲ ਚਲਾ ਕੇ ਵੱਖ-ਵੱਖ ਸਕੂਲਾਂ ‘ਚ ਵਿਦਿਆਰਥੀਆਂ ਨੂੰ ਸ਼ੁੱਧ ਲਿਖਾਈ ਤੋਂ ਇਲਾਵਾ ਪੰਜਾਬੀ ਵਿਆਕਰਨ ਦਾ ਗਿਆਨ ਇਹ ਹਿੰਮਤੀ ਨੌਜਵਾਨ ਵੰਡ ਰਿਹਾ ਹੈ
‘ਸੱਚ ਕਹੂੰ’ ਨਾਲ ਗੱਲਬਾਤ ਦੌਰਾਨ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਲ 2003 ਤੋਂ ਦੇਸ਼ ਭਰ ‘ਚ ਪੰਜਾਬੀ ਦੇ ਪ੍ਰਸਾਰ ਲਈ ਕੰਮ ਕਰ ਰਿਹਾ ਹੈ ਪੰਜਾਬ ਦੇ ਸਕੂਲਾਂ ਤੋਂ ਇਲਾਵਾ ਉਹ ਬਾਲੀਵੁੱਡ ਦੇ ਸਿਤਾਰਿਆਂ ਦੀਆਂ ਕਲਾਸਾਂ ਵੀ ਜੂਹੂ ਬੀਚ ‘ਤੇ ਜਾ ਕੇ ਹਰ ਸਾਲ ਲਾਉਂਦਾ ਹੈ ਸ਼ਾਹਰੁਖ ਖਾਨ, ਰਿਤਿਕ ਰੌਸ਼ਨ ਤੇ ਕਬੀਰ ਬੇਦੀ ਖਾਸ ਤੌਰ ‘ਤੇ ਉਸ ਕੋਲ ਕਲਾਸਾਂ ਲਾਉਂਦੇ ਹਨ ਉਸਦੀ ਪਤਨੀ ਜਸਵੀਰ ਕੌਰ ਇਸ ਕੰਮ ‘ਚ ਉਸਦਾ ਖਾਸ ਸਹਿਯੋਗ ਕਰ ਰਹੀ ਹੈ ਜਦੋਂ ਉਹ ਲੰਮੇ ਰੂਟ ‘ਤੇ ਚਲਾ ਜਾਂਦਾ ਹੈ ਤਾਂ ਪਿੱਛੋਂ ਜਸਵੀਰ ਕੌਰ ਹੀ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਾਉਂਦੀ ਹੈ
ਉਸਨੇ ਦੱਸਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਜਾਂਦੇ ਨਤੀਜਿਆਂ ਦੌਰਾਨ ਵੱਡੀ ਗਿਣਤੀ ਵਿਦਿਆਰਥੀ ਪੰਜਾਬੀ ‘ਚੋਂ ਫੇਲ੍ਹ ਹੁੰਦੇ ਹਨ, ਜਿਸਦਾ ਮੁੱਖ ਕਾਰਨ ਵਿਦਿਆਰਥੀਆਂ ਦੀ ਸ਼ੁੱਧ ਲਿਖਾਈ ਤੇ ਸ਼ੁੱਧ ਵਿਆਕਰਨ ਨਾ ਹੋਣਾ ਹੈ ਸਾਈਕਲ ਰਾਹੀਂ ਹੀ ਸਕੂਲਾਂ ‘ਚ ਜਾਣ ਸਬੰਧੀ ਪੁੱਛਣ ‘ਤੇ ਉਸਨੇ ਦੱਸਿਆ ਕਿ ਸਾਈਕਲ ਦੀ ਸਵਾਰੀ ਕਾਰਨ ਇੱਕ ਤਾਂ ਉਸਦਾ ਕੋਈ ਖਰਚਾ ਨਹੀਂ ਹੁੰਦਾ ਤੇ ਸਾਈਕਲ ਪ੍ਰਦੂਸ਼ਣ ਵੀ ਪੈਦਾ ਨਹੀਂ ਕਰਦਾ ਪਰ ਸਭ ਤੋਂ ਵੱਡਾ ਫਾਇਦਾ ਸਾਈਕਲ ‘ਤੇ ਜਾਣ ਵੇਲੇ ਉਹ ਕਿਸੇ ਵੀ ਪਿੰਡ ਦੀ ਸੱਥ ਤੇ ਖੁੰਡਾਂ ਆਦਿ ‘ਤੇ ਬੈਠੇ ਲੋਕਾਂ ਨੂੰ ‘ਪੰਜਾਬੀ ਮੁਹਾਰਨੀ’ ਦੇ ਪਰਚੇ ਬੜੀ ਅਸਾਨੀ ਨਾਲ ਵੰਡ ਸਕਦਾ ਹੈ ਜਦੋਂ ਕਿ ਬੱਸ ਆਦਿ ‘ਤੇ ਜਾਣ ਨਾਲ ਅਜਿਹਾ ਸੰਭਵ ਨਹੀਂ ਹੁੰਦਾ
ਤੇਜਿੰਦਰ ਸਿੰਘ ਵੱਲੋਂ ਆਪਣੇ ਇਸ ਯਤਨ ਸਦਕਾ ਹੁਣ ਪੰਜਾਬ ਦਿਵਸ ਨੂੰ ਸਮਰਪਿਤ ਯਾਤਰਾ 12 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ ਇਸ ਦੌਰਾਨ ਉਹ ਮਾਨਸਾ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ 22 ਜ਼ਿਲ੍ਹਿਆਂ ਦੇ 80 ਵੱਡੇ ਸ਼ਹਿਰਾਂ ਤੇ 2000 ਤੋਂ ਵੱਧ ਪਿੰਡਾਂ ‘ਚ ਪੰਜਾਬੀ ਦਾ ਹੋਕਾ ਦੇਵੇਗਾ ਤੇਜਿੰਦਰ ਸਿੰਘ ਨੇ ਦੱਸਿਆ ਕਿ ਰਾਹ ‘ਚ ਪੈਂਦੇ ਹਰ ਪਿੰਡ ‘ਚ ਪੰਜਾਬੀ ਮਾਂ ਬੋਲੀ ਜਾਗ੍ਰਿਤੀ ਤਖਤੀ, ਮੁੱਖ ਸੜਕ ‘ਤੇ ਪੈਂਦੇ ਸਕੂਲਾਂ ‘ਚ ਪੰਜਾਬੀ ਸੋਹਣੀ ਤੇ ਸ਼ੁੱਧ ਲਿਖਾਈ ਜਮਾਤਾਂ, ਸੱਥਾਂ, ਬੱਸ ਅੱਡਿਆਂ ‘ਤੇ ਪੰਜਾਬੀ ਪੈਂਤੀ ਅੱਖਰੀ ਅਤੇ ਮੁਹਾਰਣੀ ਦਾ ਪਰਚਾ ਵੰਡਿਆ ਜਾਵੇਗਾ ਉਸਨੇ ਦੱਸਿਆ ਕਿ ਉਹ 1 ਨਵੰਬਰ ਨੂੰ ਚੰਡੀਗੜ੍ਹ ਪਹੁੰਚੇਗਾ ਜਿੱਥੋਂ ਮਾਨਸਾ ਦੀ ਵਾਪਸੀ ਹੋਵੇਗੀ ਇਸ ਸਫਰ ਦੌਰਾਨ ਉਸ ਵੱਲੋਂ ਰੋਜ਼ਾਨਾ 150 ਕਿੱਲੋਮੀਟਰ ਪੈਂਡਾ ਤੈਅ ਕੀਤਾ ਜਾਵੇਗਾ
ਇਨ੍ਹਾਂ ਅੱਖਰਾਂ ਤੋਂ ਅਣਜਾਣ ਨੇ ਜ਼ਿਆਦਾ ਵਿਦਿਆਰਥੀ
ਤੇਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਪ੍ਰਤੀ ਉਸ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ ਦੇ ਤਜ਼ਰਬੇ ਵਜੋਂ ਹੁਣ ਤੱਕ ਜੋ ਮੁੱਖ ਗੱਲ ਸਾਹਮਣੇ ਆਈ ਹੈ ਉਸ ਮੁਤਾਬਿਕ ਵੱਡੀ ਗਿਣਤੀ ਵਿਦਿਆਰਥੀ ਪੰਜਾਬੀ ਦੇ ਕੁੱਝ ਅੱਖਰਾਂ ਦੀ ਵਰਤੋਂ ਤੋਂ ਅਣਜਾਣ ਹਨ ਉਨ੍ਹਾਂ ਦੱਸਿਆ ਕਿ ਇਕੱਲੇ ਪ੍ਰਾਇਮਰੀ ਵਰਗ ‘ਚ ਹੀ ਨਹੀਂ ਉੱਚ ਕਲਾਸਾਂ ‘ਚ ਵੀ ਕੁਝ ਅਜਿਹਾ ਹੀ ਹਾਲ ਹੈ ਉਨ੍ਹਾਂ ਉਦਾਹਰਨ ਦਿੰਦਿਆਂ ਦੱਸਿਆ ਕਿ ਕਈ ਵਿਦਿਆਰਥੀਆਂ ਨੂੰ ਜ ਤੇ ਝ, ਗ ਤੇ ਘ, ਬ ਤੇ ਭ, ਡ ਤੇ ਢ ਅਤੇ ਨ ਤੇ ਣ ‘ਚ ਫਰਕ ਨਹੀਂ ਪਤਾ ਅਜਿਹਾ ਨਾ ਪਤਾ ਹੋਣ ਕਾਰਨ ਹੀ ਕਈ ਵਿਦਿਆਰਥੀ ਪਾਣੀ ਨੂੰ ਪਾਨੀ ਲਿਖਦੇ ਹਨ
ਹੋਰ ਨੌਜਵਾਨਾਂ ਦੀ ਟੀਮ ਕੀਤੀ ਜਾਵੇਗੀ ਤਿਆਰ
ਤੇਜਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਪੰਜਾਬੀ ਭਾਸ਼ਾ ਦੇ ਇਸ ਕਾਰਜ ਲਈ ਹੋਰ ਨੌਜਵਾਨਾਂ ਦੀ ਟੀਮ ਵੀ ਤਿਆਰ ਕੀਤੀ ਜਾਵੇਗੀ ਤਾਂ ਜੋ ਤੇਜ਼ੀ ਨਾਲ ਇਸਦਾ ਪ੍ਰਚਾਰ-ਪ੍ਰਸਾਰ ਹੋ ਸਕੇ ਉਨ੍ਹਾਂ ਆਖਿਆ ਕਿ ਇਸ ਕੰਮ ਲਈ ਨੌਜਵਾਨ ਸਭ ਤੋਂ ਪਹਿਲਾਂ ਸ਼ੁਰੂਆਤ ਆਪਣੇ ਹੀ ਘਰਾਂ ਤੋਂ ਕਰਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।