Elderly - Sach Kahoon Punjabi
ਬਜ਼ੁਰਗ ਲਈ ਲੱਗੇਗਾ 20 ਨਵੰਬਰ ਨੂੰ ਕੈਂਪ, ਚੁੱਕੋ ਲਾਹਾ
ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਪਟਿਆਲਾ ਵਿਖੇ 20 ਨਵੰਬਰ ਨੂੰ ਲੱਗੇਗਾ ਕੈਂਪ
ਬਹਾਵਲਪੁਰ ਪੈਲੇਸ ਵਿਖੇ ਲੱਗਣ ਵਾਲੇ ਕੈਂਪ ਦਾ ਬਜ਼ੁਰਗ ਲਾਭ ਉਠਾਉਣ : ਡੀ.ਐਸ.ਐਸ.ਓ
(ਸੱਚ ਕਹੂੰ ਨਿਊਜ) ਪਟਿਆਲਾ। ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ 20 ਨਵੰਬਰ ਨੂੰ ਪਟਿਆਲਾ ਦੇ ਬਹਾਵਲਪੁਰ ਪੈਲੇਸ ਵਿਖੇ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ ਨੇ ਸਾਂਝੀ ਕੀਤੀ। Medical Camp
ਇਹ ਵੀ ਪਡ਼੍ਹੋ: ਜੰਮੂ-ਕਸ਼ਮੀਰ ‘ਚ 300 ਫੁੱਟ ਡੂੰਘੀ ਖੱਡ ‘ਚ ਡਿੱਗ ਬੱਸ, 36 ਦੀ ਮੌਤ, 19 ਜ਼ਖਮੀ
ਡੀ.ਐਸ.ਐਸ.ਓ ਨੇ ਦੱਸਿਆ ਕਿ ਇਹ ਕੈਂਪ 20 ਨਵੰਬਰ ਨੂੰ ਬਹਾਵਲਪੁਰ ਪੈਲੇਸ ਪੁਲਿਸ ਲਾਈਨ, ਤਿ੍ਰਪੜੀ ਪਟਿਆਲਾ ਵਿਖੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ। ਇਸ ਵਿਚ ਬਜ਼ੁਰਗਾਂ ਲਈ ਮੈਡੀਕਲ ਚੈੱਕਅਪ ਕੈਂਪ ਜਿਸ ਵਿੱਚ ਈ.ਐਨ.ਟੀ., ਆਰਥੋਪੈਡਿਕ, ਫਿਜੀਓਥੈਰਪਿਸਟ ਚੈਕਅੱਪ ਅਤੇ ਅੱਖਾਂ ਦੀ ਜਾਂਚ ਕਰਕੇ ਮੌਕੇ ’ਤੇ ਐਨਕਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸੇ ਤਰਾਂ ਬੁਢਾਪਾ ਪੈਨਸ਼ਨ ਦੇ ਫਾਰਮ ਵੀ ਭਰੇ ਜਾਣਗੇ। ਉਨ੍ਹਾਂ ਨੇ ਜ਼ਿਲ੍ਹੇ ਦੇ ਬਜ਼ੁਰਗਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਵਿਚ ਇਸ ਤਰਾਂ ਦੇ ਕੈਂਪ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਦਾ ਉਦੇਸ਼ ਬਜ਼ੁਰਗਾਂ ਨੂੰ ਸਹੂਲਤ ਮੁਹੱਈਆ ਕਰਵਾਉਣਾ ਹੈ। Medical Camp
ਘਰ ’ਚੋਂ ਮਿਲੀ ਸ਼ੱਕੀ ਹਾਲਾਤ ’ਚ ਬਜ਼ੁਰਗ ਦੀ ਲਾਸ਼
ਅੰਮ੍ਰਿਤਸਰ। ਅਮ੍ਰਿਤਸਰ ਸਥਿਤ ਟੰਡਨ ਨਗਰ ਦੇ ਘਰ ’ਚੋਂ ਇੱਕ ਬਜ਼ੁਰਗ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਨਕ ਲਾਲ ਇਸ ਘਰ ’ਚ ਆਪਣੇ ਪੁੱਤਰ ਨਾਲ ਰਹਿੰਦਾ ਹੁੰਦਾ ਸੀ, ਜੋ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹਮੇਸ਼ਾ ਉਸ ਨਾਲ ਲੜਾਈ-ਝਗੜਾ ਕਰਦਾ ਰਹਿੰਦਾ ਸੀ। ਜਾਣਕਾਰੀ ਮੁਤਾਬਕ ਬੀਤੀ ਰਾਤ ਵੀ ਦੋਵਾਂ ਵਿਚਾਲੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਅੱਜ ਸਵੇਰੇ ਜਨਕ ਦੀ ਲਾਸ਼ ਘਰ ’ਚੋਂ ਬਰਾਮਦ ਹੋਈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਨੇ ਆਪਣੇ ਪਤੀ ਦੀ ਮੌਤ ਨੂੰ ਇੱਕ ਹਾਦਸਾ ਦੱਸਿਆ ਹੈ। ਦੂਜੇ ਪਾਸੇ ਘਟਨਾ ਸਥਾਨ ’ਤੇ ਪੁੱਜੇ ਐੱਸ.ਐਚ.ਓ ਪ੍ਰੇਮ ਪਲ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ ’ਤੇ ਸੱਟ ਦੇ ਨਿਸ਼ਾਨ ਪਾਏ ਗਏ ਹਨ, ਜਿਸ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਜ਼ੁਰਗਾਂ ਦਾ ਬੁਝਾਰਤਾਂ, ਬਾਤਾਂ ਪਾਉਣਾ, ਬੁੱਝਣਾ ਤੇ ਸੁਣਾਉਣਾ ਹੋ ਗਿਐ ਅਲੋਪ
ਸੰਦੀਪ ਕੰਬੋਜ
ਸਾਂਝੇ ਪਰਿਵਾਰ ਤੇ ਸਾਂਝੇ ਸਮਾਜਿਕ ਰਿਸ਼ਤਿਆਂ ਨੂੰ ਸੋਹਣੇ ਤਰੀਕੇ ਨਾਲ ਚਲਾਉਣ ਦੀ ਪ੍ਰਥਾ ਦਾ ਇੱਕ ਬਹੁਤ ਵੱਡਾ ਸਕੂਲ ਸੀ, ਬਾਤਾਂ ਪਾਉਣਾ, ਸੁਣਾਉਣਾ, ਸੁਣਨਾ ਅਤੇ ਬੁੱਝਣਾ। ਜਿਹੜਾ ਬੱਚਿਆਂ ਦੀ ਸ਼ਖ਼ਸੀਅਤ ਦੀ ਉਸਾਰੀ ਵਿਚ ਵੱਡਾ ਯੋਗਦਾਨ ਪਾਉਂਦਾ ਸੀ। ਅੱਜ ਅਸੀਂ ‘ਪੰਜਾਬੀ ਬੁਝਾਰਤਾਂ’ ਬਾਰੇ ਗੱਲ ਕਰਾਂਗੇ, ਪਿਛਲੇ ਸਮਿਆਂ ‘ਚ ਟੀ.ਵੀ., ਕੰਪਿਊਟਰ, ਫੋਨ ਤਾਂ ਹੁੰਦੇ ਨਹੀਂ ਸਨ, ਉਹਨਾਂ ਸਮਿਆਂ ‘ਚ ਦਿਲ-ਪ੍ਰਚਾਵਾ ਕਰਨ ਲਈ ਲੋਕ ਆਪ ਹੀ ਆਪਣੇ ਤਰੀਕੇ ਵਰਤਦੇ ਸਨ।
ਬੱਚਿਆਂ ਵਿਚ ਧਿਆਨ ਕੇਂਦਰਿਤ ਕਰਨ ਦਾ ਅਭਿਆਸ, ਸਮੂਹਿਕ ਉੱਠਣ-ਬੈਠਣ ਦੀ ਰੁਚੀ ਦਾ ਵਿਕਾਸ, ਉਨ੍ਹਾਂ ਦੀ ਬੁੱਧੀ ਨੂੰ ਤੇਜ਼ ਕਰਨ ਦਾ ਸਾਧਨ ਅਤੇ ਭਾਸ਼ਾ ਗਿਆਨ ਦੇਣ ਦਾ ਵੱਡਾ ਜ਼ਰੀਆ ਸੀ। ਇਹ ਪ੍ਰਥਾ, ਨਾਵਲ ਕਹਾਣੀ ਦੇ ਸਾਰੇ ਚੰਗੇ ਗੁਣ, ਜਿਨ੍ਹਾਂ ਨੂੰ ਵੱਡੇ ਹੋ ਕੇ ਕਿਤਾਬਾਂ ‘ਚੋਂ ਪੜ੍ਹਦੇ ਰਹੇ ਹਾਂ, ਦਾਦੀ ਕਹਾਣੀਆਂ ਰਾਹੀਂ ਸੁਤੇ-ਸਿਧ ਸਮਝਾ ਦਿੰਦੀ ਸੀ। ਭਾਸ਼ਾ ਦੀ ਸੁਭਾਸ਼ਤਾ, ਰਵਾਨਗੀ, ਸਸਪੈਂਸ, ਮਨ-ਪ੍ਰਚਾਵਾ ਬੱਚਿਆਂ ਨੂੰ ਕੀਲ ਕੇ ਰੱਖ ਦਿੰਦਾ ਸੀ। ਰਾਤ ਦੇ ਸਮੇਂ ਘਰ ਦੇ ਬੱਚੇ ਹੀ ਨਹੀਂ, ਨਾਲ ਦੇ ਘਰਾਂ ਦੇ ਬੱਚੇ ਵੀ ਇਹ ਸੁਣਨ ਸਣਾਉਣ ਵਿਚ ਸ਼ਾਮਲ ਹੁੰਦੇ। ਕਥਾਵਾਂ ਸੁਣਦੇ-ਸੁਣਦੇ ਸੌਂ ਜਾਂਦੇ। ਗੁਆਂਢੀਆਂ ਨੂੰ  ਹਾਕਾਂ ਮਾਰ ਕੇ ਘਰੇ ਜੁਆਕਾਂ ਨੂੰ ਘਰੇ ਭੇਜਣਾ। ਅਖ਼ੇ, ਬਿਸ਼ਨੀਏਂ ਮੁੰਡਾ ਸੌਂ ਗਿਆ, ਭਾਨੀਏ ਕੁੜੀ ਸੁੱਤੀ ਪਈਐ ਆ ਕੇ ਲੈ ਜੋ ਭਾਈ! ਕਹਾਣੀ ਸੁਣਾਉਣ ਵਾਲੀਆਂ ਦੇ ਵਾਰੇ ਜਾਈਏ, ਸੌ ਵਾਰ ਸੁਣਾਉਣ ‘ਤੇ ਵੀ ਓਹੀ ਸ਼ਬਦ, ਓਹੀ ਸਸਪੈਂਸ, ਓਹੀ ਰੌਚਿਕਤਾ।
ਬਾਤਾਂ ਸੁਣਨੀਆਂ, ਬੁੱਝਣੀਆਂ ਅਤੇ ਮੌਕੇ ‘ਤੇ ਘੜ-ਘੜ ਨਵੀਆਂ ਬਾਤਾਂ ਬੁੱਝਣ ਲਈ ਪਾਉਣੀਆਂ। ਅਤਾ-ਪਤਾ ਦੇਣਾ, ਹਾਰ ਮੰਨਣ ‘ਤੇ ਆਪ ਦੱਸਣਾ। ਏਸ ਤਰ੍ਹਾਂ ਦੇ ਕਈ-ਕਈ ਸ਼ਬਦ ‘ਕੱਠੇ, ਬਿਨਾਂ ਰੁਕੇ ਬੋਲਣ ਲਈ ਕਹਿਣਾ, ਜਿਨ੍ਹਾਂ ਨੂੰ ਬੋਲਣ ਲੱਗਿਆਂ ਜੀਭ ਨੂੰ ਵਾਰ-ਵਾਰ ਉਲਟਾਉਣਾ ਪੈਂਦਾ। ਜਿਵੇਂ ਰਾਜਾ ਗੋਪ ਗਪੰਗਮ ਖਾਂ, ਜਿਸ ਨੂੰ ਲਗਾਤਾਰ ਬੋਲਣਾ ਪਰ ਦੋ ਤਿੰਨ ਵਾਰ ਬੋਲਣ ਤੋਂ ਬਾਅਦ ਗ਼ਲਤ ਬੋਲਿਆ ਜਾਣਾ, ਜਾਂ ਜਿਵੇਂ, ਮੂੰਢਕੜਾ ਦਦਹੇੜ ਢਕੜਬਾ ਰੱਖੜਾ ਕਲਿਆਨ ਆਸੇਮਾਜਰਾ ਰੌਣੀ ਜੱਸੋਆਲ। ਅਜਿਹੇ ਸ਼ਬਦ ਕਈ-ਕਈ ਵਾਰ ਬੋਲਣ ਲਈ ਕਹੇ ਜਾਂਦੇ।
ਹੁਣ ਟੀ ਵੀ ਕਲਚਰ, ਮੋਬਾਇਲ ਇੰਟਰਨੈੱਟ, ਮਨ-ਪ੍ਰਚਾਵੇ ਦੇ ਹੋਰ ਸਾਧਨ ਹੋਣ ਕਰਕੇ ਅਤੇ ਸਾਂਝਾ ਪਰਿਵਾਰ ਨਾ ਰਹਿਣ ਕਾਰਨ ਇਹ ਸਭ ਕੁਝ ਅਲੋਪ ਹੁੰਦਾ ਜਾ ਰਿਹਾ ਹੈ। ਮੋਬਾਇਲ ਫੋਨ ਨੇ ਦੁਨੀਆ ਦੀ ਜੀਵਨਸ਼ੈਲੀ ਅਤੇ ਸੋਚ ਬਦਲ ਕੇ ਰੱਖ ਦਿੱਤੀ ਹੈ। ਅੱਜ ਮੋਬਾਇਲ ਫੋਨ ਆਮ ਆਦਮੀ ਦੀ ਜ਼ਰੂਰਤ ਬਣ ਗਿਆ ਹੈ ਅਤੇ ਨਵੀਂ ਪੀੜ੍ਹੀ ਬਾਰੇ ਤਾਂ ਕਿਹਾ ਜਾ ਰਿਹਾ ਹੈ ਕਿ ਉਸਦਾ ਲਗਾਓ ਇਸ ਨਾਲ ਜਾਨੂੰਨ ਦੀ ਹੱਦ ਤੱਕ ਹੈ। ਹੁਣ ਸਕੂਲ ਪੜ੍ਹਦੇ ਬੱਚਿਆਂ ਨੂੰ ਮੋਬਾਇਲ ਫੋਨ ਲੈ ਕੇ ਦੇਣਾ ਮਾਪਿਆਂ ਦੀ ਮਜ਼ਬੂਰੀ ਬਣ ਗਿਆ ਹੈ।
ਸੋਸ਼ਲ ਮੀਡੀਆ ਉੱਪਰ ਸਰਗਰਮ ਲੋਕ ਸਰੀਰਕ ਕੰਮਾਂ ਨੂੰ ਲਗਭਗ ਭੁੱਲ ਹੀ ਜਾਂਦੇ ਹਨ। ਉਹ ਲੋਕ ਦਿਨ-ਰਾਤ ਮੋਬਾਈਲ ਦੀ ਟੱਚ ਉੱਪਰ ਆਪਣੇ ਸਮੇਂ ਨੂੰ ਬਤੀਤ ਕਰਦੇ ਹਨ। ਇਸ ਕਰਕੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਨੇ ਅਜਿਹੇ ਲੋਕਾਂ ਨੂੰ ਘੇਰਾ ਪਾ ਗਿਆ ਹੈ। ਅੱਖਾਂ ਦੀ ਨਿਗ੍ਹਾ ਕਮਜ਼ੋਰ ਹੋ ਗਈ ਹੈ, ਮੋਟਾਪੇ ਦੇ ਸ਼ਿਕਾਰ ਹੋ ਗਏ ਹਨ ਤੇ ਇਕਲਾਪੇ ਕਰਕੇ ਮਾਨਸਿਕ ਰੋਗੀ ਵੀ ਬਣਦੇ ਜਾ ਰਹੇ ਹਨ। ਅੱਜ-ਕੱਲ ਖੁਦਕੁਸ਼ੀਆਂ ਦਾ ਰੁਝਾਨ ਬਹੁਤ ਵਧ ਗਿਆ ਹੈ। ਮਾਨਸਿਕ ਰੋਗੀਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਹਨਾਂ ਦਾ ਮੂਲ ਕਾਰਨ ਹੈ ‘ਸੋਸ਼ਲ- ਮੀਡੀਆ ਦੀ ਹੱਦੋਂ ਵੱਧ ਵਰਤੋਂ’ ਮਨੁੱਖ ਕੋਲ ਆਪਣੇ ਦੁੱਖ-ਸੁਖ ਦੱਸਣ ਲਈ ਵਕਤ ਹੀ ਨਹੀਂ ਹੈ। ਇਸ ਲਈ ਉਹ ਪੂਰਾ ਦਿਨ ਇੰਟਰਨੈੱਟ ਦੀ ਦੁਨੀਆਂ ਵਿਚ ਗੁਆਚਿਆ ਰਹਿੰਦਾ ਹੈ। ਇਸ ਕਰਕੇ ਉਹ ਆਪਣੇ ਆਸ-ਪਾਸ ਦੀ ਅਸਲ ਦੁਨੀਆਂ ਨਾਲੋਂ ਟੁੱਟ ਜਾਂਦਾ ਹੈ ਅਤੇ ਕਲਪਨਾ ਦੇ ਸੰਸਾਰ ਵਿਚ ਗੁਆਚ ਜਾਂਦਾ ਹੈ। ਇਸ ਕਲਪਨਾ ਦੇ ਸੰਸਾਰ ਕਰਕੇ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।
ਸੋ ਦੋਸਤੋ, ਇੰਟਰਨੈੱਟ ਦੀ ਦੁਨੀਆਂ ਤੋਂ ਬਾਹਰ ਨਿੱਕਲੋ ਅਤੇ ਆਪਣੇ ਆਲੇ-ਦੁਆਲੇ ਦੀ ਖੂਬਸੂਰਤੀ ਦਾ ਜੀ ਭਰ ਕੇ ਅਨੰਦ ਲਓ। ਜ਼ਿੰਦਗੀ ਦਾ ਸਮਾਂ ਬਹੁਤ ਥੋੜ੍ਹਾ ਹੈ, ਇਸ ਨੂੰ ਸਮਾਰਟ ਫ਼ੋਨ ਦੀ ਦੁਨੀਆਂ ਵਿੱਚ ਬਰਬਾਦ ਨਾ ਕਰੋ, ਸਮਾਜਿਕ ਪ੍ਰਾਣੀ ਬਣ ਕੇ ਸਮਾਜਿਕਤਾ ਦਾ ਆਨੰਦ ਲਉ। ਸਮਾਰਟ ਫੋਨ ਦੀ ਵਰਤੋਂ ਨਾਲ ਬੱਚੇ ਸਮਾਜਿਕ ਪੱਖੋਂ ਵੀ ਟੁੱਟ ਰਹੇ ਹਨ।  ਇੱਕ ਸਮਾਂ ਸੀ ਜਦੋਂ ਬੱਚੇ ਟੋਲੀਆਂ ਬਣਾ ਖੇਡਦੇ ਸਨ, ਪਰ ਜਦੋਂ ਤੋਂ ਸਮਾਜ ਵਿੱਚ ਦੁਰਾਚਾਰ, ਬੱਚਿਆਂ ਨੂੰ ਅਗਵਾ ਕਰਨ ਵਰਗੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ, ਮਾਪੇ ਬੱਚਿਆਂ ਨੂੰ ਘਰ ਦੇ ਅੰਦਰ ਹੀ ਮਹਿਫੂਜ਼ ਸਮਝਦੇ ਹਨ। ਅੱਜ-ਕੱਲ੍ਹ ਜਦੋਂ ਮਾਪੇ ਬੱਚਿਆਂ ਨੂੰ ਲੈ ਕੇ ਕਿਸੇ ਰਿਸ਼ਤੇਦਾਰੀ ਵਿੱਚ ਜਾਂਦੇ ਹਨ ਤਾਂ ਵੱਡੇ ਆਪਸ ਵਿੱਚ ਗੱਲਾਂ ਕਰ ਰਹੇ ਹੁੰਦੇ ਹਨ ਤੇ ਬੱਚੇ ਅਤੇ ਨੌਜਵਾਨ ਮੋਬਾਈਲ ‘ਤੇ ਲੱਗੇ ਰਹਿੰਦੇ ਹਨ, ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੀ ਸਾਂਝ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਪਹਿਲਾਂ ਰੋਂਦਾ ਬੱਚਾ ਆਪਣੀ ਮਾਂ ਦੀ ਗੋਦੀ ‘ਚ ਆ ਕੇ ਚੁੱਪ ਕਰ ਜਾਂਦਾ ਸੀ, ਪਰ ਅੱਜ-ਕੱਲ੍ਹ ਬੱਚਾ ਜਦੋਂ ਰੋਂਦਾ ਹੈ ਤਾਂ ਮੋਬਾਈਲ ਦੀ ਸਕਰੀਨ ਵੇਖ ਕੇ ਚੁੱਪ ਹੋ ਜਾਂਦਾ ਹੈ।
ਗੋਲੂ ਕਾ ਮੋੜ
ਗੁਰੂਹਰਸਹਾਏ (ਫਿਰੋਜ਼ਪੁਰ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਦੌੜ,ਜੀਵਨ ਰਾਮਗੜ੍ਹ/ਕਾਲਾ ਸ਼ਰਮਾ/ਸੱਚ ਕਹੂੰ ਨਿਊਜ਼
ਭਦੌੜ ਵਿਖੇ ਆਪਣੇ ਘਰ ‘ਚ ਇੱਕਲੀ ਰਹਿੰਦੀ ਬਜ਼ੁਰਗ ਔਰਤ ਨੂੰ ਲੁੱਟਣ ਉਪਰੰਤ ਕਤਲ ਕਰ ਦਿੱਤਾ। ਕਤਲ ਦਾ ਰਹੱਸ ਅਜੇ ਤੱਕ ਬਰਕਰਾਰ ਹੈ। ਜਾਣਕਾਰੀ ਅਨੁਸਾਰ ਇੱਕ 80 ਸਾਲ ਦੀ ਔਰਤ ਰਾਜ ਰਾਣੀ ਘਰ ਚ ਇੱਕਲੀ ਹੀ ਰਹਿੰਦੀ ਸੀ। ਅੱਜ ਸੁਵੱਖਤੇ ਜਦ ਉਸਦੇ ਘਰ ਦਾ ਦਰਵਾਜਾ ਨਾ ਖੁਲਿਆ ਤਾਂ ਆਸ ਪਾਸ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਜਿਸ ਉਪਰੰਤ ਰਾਜ ਰਾਣੀ ਖੂਨ ਨਾਲ ਲੱਥ-ਪੱਥ ਕਮਰੇ ਚ ਮਿਰਤਕ ਪਈ ਸੀ। ਉਸਦੇ ਪਹਿਨੇ ਹੋਏ ਗਹਿਣੇ ਗਾਇਬ ਸਨ। ਜਾਣਕਾਰੀ ਅਨੁਸਾਰ ਉਸਦੇ ਲੜਕੇ ਅਲੱਗ ਰਹਿੰਦੇ ਸੀ। ਘਰ ਦੀ ਜਾਇਦਾਦ ਦਾ ਕਲੇਸ਼ ਵੀ ਚਲਦਾ ਸੀ। ਮਿਰਤਕ ਦੇ ਸਿਰ ਚ ਮਾਰੂ ਹਥਿਆਰ ਨਾਲ ਵਾਰ ਕੀਤਾ ਹੋਇਆ ਹੈ। ਮੌਕੇ ‘ਤੇ ਜਿਲਾ ਪੁਲਿਸ ਮੁਖੀ ਹਰਜੀਤ ਸਿੰਘ ਡੀ ਐਸ ਪੀ ਤਪਾ ਤੇ ਐਸ ਐੱਚ ਓ ਭਦੌੜ ਪ੍ਰਗਟ ਸਿੰਘ ਆਦਿ ਪੁਲਿਸ ਪਾਰਟੀ ਤੋਂ ਇਲਾਵਾ ਫੋਰੈਂਸਕ ਟੀਮ ਵੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਜ਼ੁਰਗਾਂ ਪ੍ਰਤੀ ਨਜ਼ਰੀਆ ਬਦਲਣ ਦੀ ਲੋੜ
ਜੀਆਂ ਦੇ ਸਮੂਹ ਨੂੰ ਪਰਿਵਾਰ ਕਿਹਾ ਜਾਂਦਾ ਹੈ ਸਮਾਜ ਦੀ ਛੋਟੀ ਇਕਾਈ ਪਰਿਵਾਰ ਹੀ ਹੈ ਹਰੇਕ ਸਮਾਜਿਕ ਪ੍ਰਾਣੀ ਦਾ ਸੰਪੂਰਨ ਜੀਵਨ ਆਪਣੇ ਪਰਿਵਾਰ (ਸਮਾਜ) ਦੇ ਆਲੇ-ਦੁਆਲੇ ਘੁੰਮਦਾ ਹੈ ਆਪਣੇ ਪਰਿਵਾਰ ਦੀ ਖੁਸ਼ੀ, ਤੰਦਰੁਸਤੀ ਤੇ ਤਰੱਕੀ ਲਈ ਹਰ ਤਰ੍ਹਾਂ ਦੇ ਜੋਖ਼ਮ ਲੈਂਦਾ ਹੈ ਪਰਿਵਾਰਕ ਤਾਣਾ-ਬਾਣਾ ਮਨੁੱਖ ਨੂੰ ਸਮਝਦਾਰ ਬਣਾਉਣ ਦੇ ਨਾਲ-ਨਾਲ ਜਿੰਮੇਵਾਰ ਵੀ ਬਣਾਉਂਦਾ ਹੈ।
ਰਿਸ਼ਤਿਆਂ ਦਾ ਨਿੱਘ ਤੇ ਜਿੰਮੇਵਾਰੀਆਂ ਨਿਭਾਉਣ ਦੀ ਕਲਾ ਇਨਸਾਨ ਨੇ ਪਰਿਵਾਰ ‘ਚ ਰਹਿ ਕੇ ਸਿੱਖੀ ਹੈ ਆਦਿ ਮਾਨਵ ਤੋਂ ਮਾਨਵ ਬਣਨ ਤੱਕ ਦਾ ਸਫ਼ਰ ਪਰਿਵਾਰ ‘ਤੇ ਆ ਕੇ ਮੁੱਕਿਆ ਹੈ ਅਸੱਭਿਅਕ ਨੂੰ ਸੱਭਿਅਕ ਬਣਾਉਣਾ ਸਮਾਜ ਦੇ ਨਾਲ ਪਰਿਵਾਰ ਦੇ ਵੱਡੇ ਜੀਆਂ ਦੀ ਜਿੰਮੇਵਾਰੀ ਹੁੰਦੀ ਹੈ ਪਰਿਵਾਰ ਦੇ ਹਰ ਮੈਂਬਰ ਦਾ ਆਪਣਾ ਵਿਲੱਖਣ ਰੋਲ ਹੁੰਦਾ ਹੈ ਪਰ ਦੋ ਮੈਂਬਰਾਂ ਦੀ ਪਰਿਵਾਰ ‘ਚ ਅਹਿਮੀਅਤ ਨੂੰ ਕਦੇ ਵੀ ਨਕਾਰਿਆ ਨਹੀਂ ਜਾ ਸਕਦਾ, ਉਹ ਦੋ ਮੈਂਬਰ ਹਨ ਮਾਤਾ ਤੇ ਪਿਤਾ, ਜਿਨ੍ਹਾਂ ਦੀ ਸ਼ਮੂਲੀਅਤ ਤੋਂ ਬਿਨਾਂ ਘਰ ਪਰਿਵਾਰ ਅਧੂਰਾ ਹੁੰਦਾ ਹੈ।
ਅੰਗਰੇਜੀ ਦੇ ‘ਫੈਮਿਲੀ’  ਸ਼ਬਦ ਨੂੰ ਜੇ ਗੌਰ ਨਾਲ ਵਾਚਿਆ ਜਾਵੇ ਤਾਂ ਇਹ ਅਲਫ਼ਾਜ਼ ਪਰਿਵਾਰ ਦੀ ਸੰਪੂਰਨ ਪ੍ਰੀਭਾਸ਼ਾ ਬਾਖੂਬੀ ਬਿਆਨਦਾ ਹੈ ਫੈਮਿਲੀ ਸ਼ਬਦ ‘ਚ ਮੌਜੂਦ ਅੱਖਰ ਐੱਫ ਤੇ ਐੱਮ ਬਾਕੀ ਅੱਖਰਾਂ ਨੂੰ ਬੰਨ੍ਹਦੇ ਪ੍ਰਤੀਤ ਹੁੰਦੇ ਹਨ ਪਹਿਲਾ ਅੱਖਰ ਐੱਫ ਇਸ ਸ਼ਬਦ ਦਾ ਧੁਰਾ ਹੈ ਜੋ ਫਾਦਰ (ਪਿਤਾ) ਨੂੰ ਪੇਸ਼ ਕਰਦਾ ਹੈ ਇਸ ਤੋਂ ਬਾਦ ਐੱਮ ਸ਼ਬਦ ਵੀ ਉੱਭਰਦਾ ਮਾਲੂਮ ਹੁੰਦਾ ਹੈ ਜਿਸਨੂੰ ਮਦਰ (ਮਾਤਾ) ਦੇ ਰੂਪ ‘ਚ ਲਿਆ ਜਾਂਦਾ ਹੈ ਜਿਸਨੇ ਪੂਰੇ ਸ਼ਬਦ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ ਹੈ।
ਫਾਦਰਜ਼ ਡੇਅ (ਪਿਤਾ ਦਿਵਸ) ਮਨਾਉਣ ਦੀ ਸ਼ੁਰੂਆਤ ਵੀਹਵੀਂ ਸਦੀ ਦੇ ਸ਼ੁਰੂ ‘ਚ ਹੋਈ ਤੇ ਪਹਿਲੀ ਵਾਰ ਪੰਜ ਜੁਲਾਈ 1908 ਨੂੰ ਵੈਸਟ ਵਰਜੀਨੀਆ ‘ਚ ਮਨਾਇਆ ਗਿਆ ਗਰੇਸ ਕਲੇਟਨ ਜੋ ਐਨਾ ਜਰਵਿਸ ਤੋਂ ਬਹੁਤ ਪ੍ਰਭਾਵਿਤ ਸੀ ਐਨਾ ਜਰਵਿਸਸ਼ ਜਿਸਨੇ ਮਾਤਾ ਦਿਵਸ ਮਨਾਉਣਾ ਸ਼ੁਰੂ ਕੀਤਾ ਸੀ ਦਸੰਬਰ 1907 ‘ਚ ਇੱਕ ਦਿਲ ਕੰਬਾਊ ਘਟਨਾ ‘ਚ ਗਰੇਸ ਦੇ ਪਿਤਾ ਦੀ ਮੌਤ ਹੋ ਗਈ ਸੀ ਉਨ੍ਹਾਂ ਦੇ ਨਾਲ 250 ਆਦਮੀ ਵੀ ਆਪਣੇ ਵਿਲਕਦਿਆਂ ਬੱਚਿਆਂ ਨੂੰ ਛੱਡ ਕੇ ਦੁਨੀਆਂ ਤੋਂ ਰੁਖ਼ਸਤ ਹੋ ਗਏ ਸਨ।
ਗਰੇਸ ਆਪਣੇ ਮਾਰੇ ਗਏ ਪਿਤਾ ਤੇ ਲੋਕਾਂ ਦੀ ਯਾਦ ‘ਚ ਪਿਤਾ ਦਿਵਸ ਮਨਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੀ ਸੀ ਪਰ ਉਸ ਸਮੇਂ ਆਪਣੇ  ਇਲਾਕੇ ਤੋਂ ਬਿਨਾਂ ਹੋਰ ਲੋਕਾਂ ਨੂੰ ਇਸ ਪ੍ਰਤੀ ਉਤਸ਼ਾਹਿਤ ਨਾ ਕਰ ਸਕੀ ਉਸ ਤੋਂ ਬਾਦ 19 ਜੂਨ 1910 ਈ. ਨੂੰ ਵਾਸ਼ਿੰਗਟਨ ‘ਚ ਇਹ ਦਿਵਸ ਮਨਾਇਆ ਗਿਆ ਜਿਸਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕਾਂ ਨੇ ਮਨਾਉਣਾ ਸ਼ੁਰੂ ਕੀਤਾ ਸੰਨ 1966 ‘ਚ ਰਾਸਟਰਪਤੀ ਲਿੰਡਨ ਬੀ ਜਾਨਸਨ ਨੇ ਪਹਿਲੀ ਵਾਰ ਜੂਨ ਦੇ ਤੀਜੇ ਐਤਵਾਰ ਨੂੰ ਫਾਦਰਜ਼ ਡੇਅ ਮਨਾਉਣ ਦਾ ਫੈਸਲਾ ਕੀਤਾ ਹੁਣ ਸੰਸਾਰ ਦੇ ਵੱਖ-ਵੱਖ ਦੇਸ਼ਾਂ ਅਮਰੀਕਾ,ਇੰਗਲੈਂਡ,ਭਾਰਤ ਤੇ ਕਈ ਹੋਰ ਦੇਸ਼ਾਂ ‘ਚ ਪਿਤਾ ਦਿਵਸ ਜੂਨ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ।
ਇਹ ਪਿਰਤ ਭਾਵੇਂ ਸਾਡੇ ਲਈ ਨਵੀਂ ਹੈ ਪਰ ਸਾਡੇ ਦੇਸ਼ ‘ਚ ਹਮੇਸ਼ਾ ਤੋਂ ਹੀ ਆਪਣੇ ਪੂਰਖਿਆਂ ਦਾ ਸਤਿਕਾਰ ਕੀਤਾ ਜਾਂਦਾ ਹੈ ਤੇ ਮਾਪਿਆਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਹਰ ਮਾਂ-ਬਾਪ ਆਪਣੀ ਮਿਸਾਲ ਆਪ ਹਨ ਜੋ ਆਪਣੇ ਬੱਚਿਆਂ ਨੂੰ ਜ਼ਿੰਦਗੀ ‘ਚ ਸਫ਼ਲ ਇਨਸਾਨ ਬਣਾਉਣ ਲਈ ਆਪਾ ਕੁਰਬਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਮਾਂ ਦੀ ਕੁਰਬਾਨੀ ਦੇ ਸੋਹਲੇ ਤਾਂ ਸਾਰੇ ਗਾਉਂਦੇ ਹਨ ਪਰ ਪਿਤਾ ਦੇ ਯੋਗਦਾਨ ਨੂੰ ਅਕਸਰ ਅਣਗੌਲਿਆ ਕੀਤਾ ਜਾਂਦਾ ਹੈ ਢਲਦੀ ਉਮਰੇ ਮਾਪਿਆਂ ਦੀ ਸੰਭਾਲ ਰੂਪੀ ਜਿੰਮੇਵਾਰੀ ਔਲਾਦ ਦੇ ਮੋਢਿਆਂ ‘ਤੇ ਹੁੰਦੀ ਹੈ ਜਿਸਨੂੰ ਨਿਭਾਇਆ ਜਾਣਾ ਲਾਜ਼ਮੀ ਹੈ ਇਨ੍ਹਾਂ ਦਿਵਸਾਂ ਦਾ ਮਹੱਤਵ ਹੀ ਇਹ ਹੈ ਕਿ ਮਾਪਿਆਂ ਵੱਲੋਂ ਮੂੰਹ ਫੇਰੀ ਬੈਠੀ ਔਲਾਦ ਨੂੰ ਉਸਦੇ ਕਰਤੱਵਾਂ ਦਾ ਗਿਆਨ ਕਰਾਇਆ ਜਾਵੇ।
ਅਜੋਕੇ ਅਗਾਂਹਵਧੂ ਯੁੱਗ ‘ਚ ਭੱਜਦੌੜ ਵਾਲੀ ਜ਼ਿੰਦਗੀ ‘ਚ ਲੋਕ ਕਿਤੇ ਨਾ ਕਿਤੇ ਆਪਣੀਆਂ ਸਾਕਾਰਤਮਕ ਪ੍ਰੰਪਰਾਵਾਂ ਤੋਂ ਮੂੰਹ ਫੇਰ ਰਹੇ ਹਨ ਸੰਯੁਕਤ ਪਰਿਵਾਰ ਟੁੱਟ ਰਹੇ ਹਨ ਕਿਸੇ ਕੋਲ ਐਨਾ ਵਕਤ ਹੀ ਨਹੀਂ ਕਿ ਉਹ ਦੂਜਿਆਂ ਦੀ ਸੁੱਖ ਸਾਂਦ ਪੁੱਛ ਸਕੇ ਇਸ ਸਮੱਸਿਆ ਨਾਲ ਬਜ਼ੁਰਗ ਅੱਜ ਜੂਝ ਰਹੇ ਹਨ ਜ਼ਿਆਦਾਤਰ ਘਰਾਂ ‘ਚ ਉਨ੍ਹਾਂ ਨਾਲ ਸਿੱਧੇ ਮੂੰਹ ਗੱਲ ਤੱਕ ਨਹੀਂ ਕੀਤੀ ਜਾਂਦੀ ਉਨ੍ਹਾਂ ਦੀ ਖੁਸ਼ੀ ਗਮੀ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਸਮਾਜ ਦੇ ਮਜ਼ਬੂਤ ਥੰਮ ਇਨ੍ਹਾਂ ਬਜ਼ੁਰਗਾਂ ਨੇ ਸਾਰੀ ਉਮਰ ਆਪਣੀ ਔਲਾਦ ਦੇ ਨਾਂਅ ਲਾਈ ਹੁੰਦੀ ਹੈ।
ਜਦ ਉਹੀ ਔਲਾਦ ਆਪਣੇ ਪੈਰਾਂ ‘ਤੇ ਖੜ੍ਹੀ ਹੁੰਦੀ ਹੈ ਤਾਂ ਬਜ਼ੁਰਗ ਮਾਪਿਆਂ ਨੂੰ ਤ੍ਰਿਸਕਾਰਨ ਲੱਗ ਜਾਂਦੀ ਹੈ ਜਦ ਤੱਕ ਮਾਪੇ ਪੈਸੇ ਦੀ ਮਸ਼ੀਨ ਹੁੰਦੇ ਹਨ ਤਾਂ ਪੁੱਛ ਪੜਤਾਲ ਹੁੰਦੀ ਹੈ ਬਾਦ ‘ਚ ਬਿਗਾਨਿਆਂ ਵਾਲਾ ਵਰਤਾਓ ਹੋਣ ਲੱਗ ਜਾਂਦਾ ਹੈ ਇਨ੍ਹਾਂ ਬਜ਼ੁਰਗਾਂ ਨਾਲ ਮਧੂ ਮੱਖੀਆਂ ਵਾਲੀ ਕਹਾਣੀ ਵਾਪਰਦੀ ਹੈ ਕਿ ਉਹ ਸਾਰੀ ਉਮਰ ਸ਼ਹਿਦ ‘ਕੱਠਾ ਕਰਨ ‘ਚ ਲਾਉਂਦੀਆਂ ਹਨ ਅੰਤ ‘ਚ ਇਨਸਾਨ ਜਾ ਕੇ ਧੂੰਆਂ ਕਰਕੇ ਜਾਂ ਹੋਰ ਤਰੀਕਿਆਂ ਨਾਲ ਮਧੂ ਮੱਖੀਆਂ ਨੂੰ ਛੱਤੇ ਤੋਂ ਦੂਰ ਭਜਾ ਦਿੰਦਾ ਹੈ ਤੇ ਸ਼ਹਿਦ ਕੱਢ ਲੈਂਦਾ ਹੈ ਉਸੇ ਤਰ੍ਹਾਂ ਬਜ਼ੁਰਗਾਂ ਦੇ ਸਰਮਾਏ ‘ਤੇ ਕਬਜ਼ਾ ਕਰਕੇ ਔਲਾਦ ਉਨ੍ਹਾਂ ਨੂੰ ਫਿਟਕਾਰਾਂ ਸੁਣਨ ਲਈ ਮਜ਼ਬੂਰ ਕਰ ਦਿੰਦੀ ਹੈ।
ਆਖਿਰ ਅਜਿਹਾ ਕਿਉਂ ਹੁੰਦਾ ਹੈ ਜਿਨ੍ਹਾਂ ਦੀ ਖੁਸ਼ੀ ਲਈ ਮਾਪਿਆਂ ਨੇ ਦਿਨ-ਰਾਤ ਇੱਕ ਕੀਤਾ ਹੁੰਦਾ ਹੈ ਉਹੀ ਬੱਚੇ ਸਭ ਕੁਝ ਭੁੱਲ ਕੇ ਪੈਸੇ ਦੇ ਪੀਰ ਬਣ ਜਾਂਦੇ ਹਨ ਮਾਪਿਆਂ ਨੂੰ ਬਜ਼ੁਰਗ ਹੁੰਦੇ ਘਰੋਂ ਕੱਢਣਾ ਸਾਡੇ ਸਮਾਜ ਦੇ ਚੰਦ ਲੋਕਾਂ ਦੀ ਸ਼ੁਰੂ ਤੋਂ ਹੀ ਪ੍ਰਥਾ ਰਹੀ ਹੈ ਜਦ ਮਾਪੇ ਸਹਾਰਾ ਲੈਣ ਯੋਗ ਹੁੰਦੇ ਸਨ ਤਾਂ ਉਨ੍ਹਾਂ ਦੀ ਅਯੋਗ ਔਲਾਦ ਉਨ੍ਹਾਂ ਨੂੰ ਰੁਲਣ ਲਈ ਛੱਡ ਦਿੰਦੀ ਸੀ ਅਜੋਕੇ ਦੌਰ ‘ਚ ਬਿਰਧ ਆਸ਼ਰਮ ਸਮਾਜ ਦੇ ਮੱਥੇ ‘ਤੇ ਬਹੁਤ ਵੱਡੇ ਕਲੰਕ ਹਨ ਜਿੱਥੇ ਪੰਜਾਹ ਫੀਸਦੀ ਬਜ਼ੁਰਗ ਘਰੋਂ ਠੁਕਰਾਏ ਹੁੰਦੇ ਹਨ ਅਜੋਕੇ ਇਨਸਾਨ ਦੀ ਮਤਲਬਪ੍ਰਸਤੀ ਇਸ ਹੱਦ ਤੱਕ ਗਿਰ ਚੁੱਕੀ ਹੈ, ਬਿਰਧ ਮਾਪਿਆਂ ਨੂੰ ਬਿਰਧ ਆਸ਼ਰਮਾਂ ‘ਚ ਛੱਡ ਕੇ ਆਪ ਦੁਨੀਆਦਾਰੀ ‘ਚ ਮਸਤ ਹੋ ਰਿਹਾ ਹੈ ਜੋ ਆਪਣੇ ਜਨਮਦਾਤਾ ਦਾ ਨਹੀਂ ਹੋਇਆ ਉਹ ਦੇਸ਼ ਸਮਾਜ ਦਾ ਕੀ ਸੰਵਾਰੇਗਾ।
ਸੋਚਣ ਵਾਲੀ ਗੱਲ ਹੈ ਜੇ ਜਨਮ ਸਮੇਂ ਸਾਡੇ ਮਾਪੇ ਸਾਡੇ ਵਾਂਗ ਮਤਲਬੀ ਹੋ ਜਾਂਦੇ ਤਾਂ ਸਾਡਾ ਭਵਿੱਖ ਕੀ ਹੁੰਦਾ ਸ਼ਾਇਦ ਅਸੀਂ ਵੀ ਅੱਜ ਕਿਸੇ ਅਨਾਥ ਆਸ਼ਰਮ ‘ਚ ਹੋਣਾ ਸੀ,ਪਰ ਉਹ ਖੁਦਗਰਜ਼ ਨਹੀਂ ਬਣੇ, ਉਨ੍ਹਾਂ ਨੇ ਇਸਨੂੰ ਨੈਤਿਕ ਫਰਜ਼ ਸਮਝ ਕੇ ਨਿਭਾਇਆ ਫਿਰ ਅਸੀਂ ਅਨੈਤਿਕਤਾ ‘ਤੇ ਕਿਉਂ ਉੱਤਰ ਆਏ ਹਾਂ ਮੰਨਿਆ ਮਸ਼ੀਨੀ ਯੁੱਗ ‘ਚ ਮਸ਼ੀਨ ਬਣੇ ਬਿਨਾਂ ਪਾਰ ਨਹੀਂ ਪੈਂਦੀ ਪਰ ਮਾਪਿਆਂ ਲਈ ਚੰਦ ਪਲ ਕੱਢਣੇ ਇੰਨੇ ਵੀ ਜ਼ਿਆਦਾ ਔਖੇ ਨਹੀਂ ਹਨ । ਬੱਚਿਆਂ ਨਾਲ ਪਿਕਨਿਕ ‘ਤੇ ਜਾਣ ਲਈ, ਪਾਰਟੀਆਂ ਕਰਨ ਜਾਂ ਹੋਰ  ਕੰਮਾਂ ਲਈ ਤਾਂ ਸਮਾਂ ਬਹੁਤ ਹੈ ਪਰ ਮਾਪਿਆਂ ਲਈ ਵਕਤ ਦਾ ਕਾਲ ਕਿਉਂ ਸਾਨੂੰ ਅੱਜ ਇਹ ਜ਼ਰੂਰ ਦੇਖਣਾ ਹੋਵੇਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾ ਰਹੇ ਹਾਂ ਅੱਜ ਜੇਕਰ ਅਸੀਂ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ,ਉਨ੍ਹਾਂ ਦੀ ਸੇਵਾ ਸੰਭਾਲ ਨਹੀਂ ਕਰਦੇ ਤਾਂ ਕੀ ਸਾਡੀ ਆਉਣ ਵਾਲੀ ਪੀੜ੍ਹੀ ਸਾਡੀ ਆਗਿਆਕਾਰ ਹੋਵੇਗੀ ਤੇ ਸਾਡੇ ਅਰਮਾਨਾਂ ‘ਤੇ ਖਰਾ ਉੱਤਰੇਗੀ?।
ਇਨ੍ਹਾਂ ਦਿਵਸਾਂ ਦੀ ਸਾਰਥਿਕਤਾ ਇਸ ਗੱਲ ‘ਚ ਹੈ ਕਿ ਔਲਾਦ ਆਪਣੇ ਮਾਪਿਆਂ ਦੀ ਦੇਣ, ਸੰਘਰਸ਼ ਤੇ ਉਨ੍ਹਾਂ ਲਈ ਕੀਤੀਆਂ ਕੁਰਬਾਨੀਆਂ ਨੂੰ ਸਦਾ ਯਾਦ ਰੱਖੇ ਉਦੋਂ ਦਿਲ ‘ਚੋਂ ਚੀਸ ਨਿੱਕਲਦੀ ਹੈ ਜਦ ਲੋਕ ਕਹਿੰਦੇ ਹਨ ਸਾਡੇ ਬੁੜ੍ਹੇ ਨੇ ਸਾਡੇ ਲਈ ਕੀ ਕੀਤਾ ਹੈ ਜਿਨ੍ਹਾਂ ਕੁ ਉਨ੍ਹਾਂ ਨੂੰ ਗਿਆਨ ਸੀ, ਸ਼ਕਤੀ ਤੇ ਸਰਮਾਇਆ ਸੀ ਉਸ ਨਾਲ ਲਾਜ਼ਮੀ ਹੀ ਉਨ੍ਹਾਂ ਨੇ ਚੰਗੇਰਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ।
ਕਿਸੇ ਵਿਦਵਾਨ ਨੇ ਕਿਹਾ ਹੈ ਆਪਣੀ ਜ਼ਿੰਦਗੀ ‘ਚ ਦੋ ਵਿਅਕਤੀਆਂ ਨੂੰ ਕਦੇ ਨਾ ਭੁੱਲੋ, ਇੱਕ (ਪਿਤਾ) ਉਹ ਜੋ ਤੁਹਾਨੂੰ ਕਿਸੇ ਮੁਕਾਮ ‘ਤੇ ਪਹੁੰਚਾਉਣ ਲਈ ਆਪਣਾ ਸਭ ਕੁਝ ਨਿਸ਼ਾਵਰ ਕਰਨ ਨੂੰ ਤਿਆਰ ਰਹਿੰਦਾ ਹੈ ਦੂਜਾ ਉਹ (ਮਾਤਾ) ਜੋ ਹਰ ਦੁੱਖ ਦਰਦ ‘ਚ ਤੁਹਾਡਾ ਸਾਥ ਦਿੰਦੀ ਹੈ ਇਸ ਲਈ ਇਹ ਬੇਹੱਦ ਜ਼ਰੂਰੀ ਹੈ ਲੋਕ ਆਪਣੀ ਜਿੰਮੇਵਾਰੀ ਸਮਝਣ ਤੇ ਮਾਪਿਆਂ ਨੂੰ ਬਣਦਾ ਮਾਣ ਸਨਮਾਨ ਦੇਣ ਦੀ ਕੋਸ਼ਿਸ਼ ਕਰਨ ਮਾਪੇ ਸਦਾ ਕੋਲ ਨਹੀਂ ਰਹਿੰਦੇ ਉਨ੍ਹਾਂ ਦਾ ਵਿਛੋੜਾ ਹੀ ਉਨ੍ਹਾਂ ਦੀ ਅਹਿਮੀਅਤ ਦਾ ਅਹਿਸਾਸ ਕਰਾਉਂਦਾ ਹੈ ਬਜ਼ਰਗ ਦੁਆਵਾਂ ਤੇ ਤਜ਼ਰਬੇ ਦੇ ਭੰਡਾਰ ਹੁੰਦੇ ਹਨ, ਇਸਦਾ ਲਾਹਾ ਲਿਆ ਜਾਣਾ ਚਾਹੀਦਾ ਹੈ।
ਬਜ਼ੁਰਗ ਵੀ ਸਾਰਥਿਕ ਸੋਚ ਅਪਣਾਉਣ ਜੇ ਉਨ੍ਹਾਂ ਦੀ ਸਲਾਹ ਨਹੀਂ ਪੁੱਛੀ ਜਾਂਦੀ ਤਾਂ ਆਪਣੀ ਟੰਗ ਨਾ ਅੜਾਉਣ ਚੌਧਰ ਵਾਲੀ ਬਿਰਤੀ ਉਨ੍ਹਾਂ ਨੂੰ ਵੀ ਤਿਆਗਣੀ ਚਾਹੀਦੀ ਹੈ ਤੇ ਹਰ ਹੀਲੇ ਸੰਤੁਸ਼ਟੀ ਵਾਲਾ ਜੀਵਨ ਜਿਉਣ ਦੀ ਜਾਚ ਸਿੱਖਣੀ ਪਵੇਗੀ ਸਭ ਤੋਂ ਵੱਡੀ ਗੱਲ ਦੋਵੇਂ ਪੀੜ੍ਹੀਆਂ ਆਪਸ ‘ਚ ਵਿਚਾਰਕ ਮੱਤਭੇਦ ਖਤਮ ਕਰਨ ਤੇ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਨ।