Alarming - Sach Kahoon Punjabi
ਲਗਾਤਾਰ ਵਧ ਰਿਹਾ ਪ੍ਰਦੂਸ਼ਣ ਚਿੰਤਾਜਨਕ
ਰਾਜਧਾਨੀ ’ਚ ਹਵਾ ਦੀ ਦਿਸ਼ਾ ਬਦਲਣ ਨਾਲ ਹਵਾ ਪ੍ਰਦੂਸ਼ਣ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਦਿੱਲੀ ਦੀ ਹਵਾ ਖਰਾਬ ਸ੍ਰੇਣੀ ’ਚ ਬਰਕਰਾਰ ਹੈ ਉਥੇ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਮੁੱਖ ਤੌਰ ’ਤੇ ਵਾਹਨਾਂ ’ਚੋਂ ਨਿਕਲਣ ਵਾਲਾ ਧੂੰਆਂ ਹੈ, ਉਥੇ ਝੋਨੇ ਦੇ ਸੀਜਨ ’ਚ ਪਰਾਲੀ ਸਾੜਨ ਦਾ ਮੁੱਦਾ ਵੀ ਚਰਚਾ ’ਚ ਹੈ ਕਾਰਨ ਕੁਝ ਵੀ ਹੋਵੇ, ਪਰ ਹਾਲਾਤ ਐਨੇ ਗੰਭੀਰ ਹਨ ਕਿ ਹਰ ਉਮਰ ਵਰਗ ਦਾ ਵਿਅਕਤੀ, ਇੱਥੋਂ ਤੱਕ ਕਿ ਛੋਟੇ ਬੱਚੇ ਵੀ ਇਸ ਵਾਯੂ ਪ੍ਰਦੂਸ਼ਣ ਕਾਰਨ ਗੰਭੀਰ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ ਆਮ ਜਨਤਾ ਨੂੰ ਸਾਹ ਲੈਣ ’ਚ ਮੁਸ਼ਕਿਲ ਆ ਰਹੀ ਹੈ ਦਰਅਸਲ ਹਵਾ ਪ੍ਰਦੂਸ਼ਣ ਦੀ ਸਮੱਸਿਆ ਸਾਡੀ ਜੀਵਨਸ਼ੈਲੀ ’ਚ ਇਸ ਤਰ੍ਹਾਂ ਸ਼ਾਮਲ ਹੋ ਗਈ ਹੈ ਕਿ ਇਸ ਨੂੰ ਅਸੀਂ ਸਮੱਸਿਆ ਦੇ ਤੌਰ ’ਤੇ ਨਹੀਂ ਦੇਖਦੇ ਦੇਸ਼ ਦੇ ਕਈ ਸ਼ਹਿਰ ਇੱਕ ਤਰ੍ਹਾਂ ਦੇ ‘ਗੈਸ ਚੈਂਬਰ’ ’ਚ ਬਦਲ ਗਏ ਹਨ। (Pollution)
ਇਨ੍ਹਾਂ ਸ਼ਹਿਰਾਂ ’ਚ ਆਧੁਨਿਕ ਜੀਵਨ ਦੀ ਚਕਾਚੌਂਧ ਤਾਂ ਹੈ, ਪਰ ਇਨਸਾਨੀ ਜੀਵਨ ਸ਼ੈਲੀ ਬਦਤਰ ਹੋ ਗਈ ਹੈ ਹਵਾ ਪ੍ਰਦੂਸ਼ਣ ਇੱਕ ਵੱਡੇ ਜਨਤਕ ਸਿਹਤ ਜੋਖ਼ਿਮ ਦੇ ਤੌਰ ’ਤੇ ਸਾਹਮਣੇ ਆਇਆ ਹੈ ਕਈ ਖੋਜਾਂ ਨਾਲ ਇਹ ਤੱਥ ਸਾਹਮਣੇ ਆਏ ਹਨ ਕਿ ਪ੍ਰਦੂਸ਼ਿਤ ਇਲਾਕਿਆਂ ’ਚ ਲਗਾਤਾਰ ਰਹਿਣ ਨਾਲ ਬਿਮਾਰੀਆਂ ਵਧਦੀਆਂ ਹਨ ਅਤੇ ਉਮਰ ਘਟਣ ਲੱਗਦੀ ਹੈ ਆਮ ਤੌਰ ’ਤੇ ਹਵਾ ਪ੍ਰਦੂਸ਼ਣ ਦੀ ਚਰਚਾ ਹੋਣ ’ਤੇ ਅਸੀਂ ਕੇਵਲ ਸ਼ਹਿਰਾਂ ਵੱਲ ਦੇਖਦੇ ਹਾਂ ਕਿਉਂਕਿ ਉਥੇ ਉਦਯੋਗਾਂ ਅਤੇ ਗੱਡੀਆਂ ਦੀ ਭਰਮਾਰ ਦਿਖਦੀ ਹੈ।
ਇਹ ਵੀ ਪੜ੍ਹੋ : ਬੰਬੀਹਾ ਗੈਂਗ ਦੇ ਚਾਰ ਮੈਂਬਰ ਅਸਲੇ ਸਮੇਤ ਗ੍ਰਿਫ਼ਤਾਰ
ਜੇਕਰ ਪੇਂਡੂ ਪੱਧਰ ’ਤੇ ਦੇਖੀਏ ਤਾਂ ਪ੍ਰਦੂਸ਼ਣ ਦੇ ਜਿਸ ਰੂਪ ’ਤੇ ਅਕਸਰ ਧਿਆਨ ਨਹੀਂ ਜਾਂਦਾ ਉਹ ਹੈ ਬਾਲਣ ਬਾਲਣ ਦੇ ਪਰੰਪਰਾਗਤ ਸਰੋਤਾਂ ’ਤੇ ਨਿਰਭਰਤਾ ਕਾਰਨ ਪਿੰਡਾਂ ’ਚ ਘਰੇਲੂ ਪ੍ਰਦੂਸ਼ਣ ਦੀ ਸਥਿਤੀ ਕਿਤੇ ਜਿਆਦਾ ਭਿਆਨਕ ਹੈ ਬਾਲਣ ਦੇ ਪਰੰਪਰਾਗਤ ਸਰੋਤਾਂ ਜਿਵੇਂ ਲੱਕੜੀ, ਗੋਹਾ, ਕੋਲਾ, ਕੇਰੋਸੀਨ ਅਤੇ ਫਸਲ ਰਹਿੰਦ ਖੂੰਹਦ ਨਾਲ ਮੀਥੇਨ ਆਦਿ ਦਾ ਨਿਕਾਸ ਹੁੰਦਾ ਹੈ ਜੋ ਮਨੁੱਖੀ ਸਿਹਤ ਅਤੇ ਵਾਤਾਵਰਨ ਦੋਵਾਂ ਲਈ ਹਾਨੀਕਾਰਕ ਹੁੰਦਾ ਹੈ ਪੇਂਡੂ ਮਹਿਲਾਵਾਂ ਇਸ ਜਾਣਕਾਰੀ ਤੋਂ ਅਣਜਾਣ ਰਹਿੰਦੀਆਂ ਹਨ। (Pollution)
ਕਿ ਚੁੱਲ੍ਹੇ ’ਚੋਂ ਨਿਕਲਣ ਵਾਲਾ ਧੂੰਆਂ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਲਈ ਵੀ ਨੁਕਸਾਨਦੇਹ ਹੁੰਦਾ ਹੈ ਵਾਸਤਵ ’ਚ ਆਧੁਨਿਕ ਜੀਵਨ ਦਾ ਭਰਪੂਰ ਬਣ ਚੁੱਕੇ ਉਦਯੋਗੀਕਰਨ ਅਤੇ ਸ਼ਹਿਰੀਕਰਨ ਦੀ ਤੇਜ਼ ਰਫ਼ਤਾਰ ਅਤੇ ਵਾਤਾਵਰਨ ਚੇਤਨਾ ਦੀ ਕਮੀ ਕਾਰਨ ਵਾਤਾਵਰਨ ਬੇਦਮ ਹੋ ਰਿਹਾ ਹੈ ਪਰਾਲੀ ਸਬੰਧੀ ਕੇਂਦਰ ਸਰਕਾਰ ਨੂੰ ਰਾਜਾਂ ਨਾਲ ਤਾਲਮੇਲ ਬਣਾ ਕੇ ਕੋਈ ਵਿਆਪਕ ਰਣਨੀਤੀ ਬਣਾਉਣੀ ਚਾਹੀਦੀ ਹੈ ਖੇਤੀ ਵਿਗਿਆਨੀਆਂ ਦੀ ਸਲਾਹ ਨਾਲ ਝੋਨੇ ਦੇ ਬਦਲ ਲੱਭਣੇ ਹੋਣਗੇ ਕਿਸਾਨਾਂ ਨੂੰ ਵੀ ਪਰਾਲੀ ਨਾ ਸਾੜਨ ’ਤੇ ਹੌਸਲਾ ਅਫ਼ਜਾਈ ਰਾਸ਼ੀ ਦਿੱਤੀ ਜਾ ਸਕਦੀ ਹੈ ਸਿਰਫ਼ ਝੋਨੇ ਦੇ ਸੀਜਨ ਦੇ ਸਮੇਂ ਹੀ ਪ੍ਰਦੂਸ਼ਣ ਦਾ ਮੁੱਦਾ ਨਹੀਂ ਚੁੱਕਣਾ ਚਾਹੀਦਾ ਜੇਕਰ ਸਮਾਂ ਰਹਿੰਦੇ ਵਾਯੂ ਪ੍ਰਦੂਸ਼ਣ ਦੀ ਸਮੱਸਿਆ ਤੋਂ ਨਿਜ਼ਾਤ ਨਾ ਪਾਈ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਅਸੀਂ ਸ਼ੁੱਧ ਹਵਾ ਲਈ ਤਰਸਾਂਗੇ। (Pollution)
ਭਾਰਤ ਹੀ ਨਹੀਂ ਪੂਰੇ ਵਿਸ਼ਵ ਅਰਥਚਾਰੇ ਦੀ ਹਾਲਤ ਬੇਹੱਦ ਚਿੰਤਾਜਨਕ
ਦਰਬਾਰਾ ਸਿੰਘ ਕਾਹਲੋਂ
ਸਾਬਕਾ ਪ੍ਰਧਾਨ ਮੰਤਰੀ ਅਤੇ ਵਿਸ਼ਵ ਪ੍ਰਸਿੱਧ ਅਰਥਸ਼ਾਸਤਰੀ ਡਾ. ਮਨਮੋਹਨ ਸਿੰਘ ਨੇ ਬਹੁਤ ਹੀ ਨਪੇ-ਤੁਲੇ ਸ਼ਬਦਾਂ ਨਾਲ ਤੱਥਾਂ ਅਧਾਰਿਤ ਆਪਣੀ  ਪੇਸ਼ੇਵਰਾਨਾ ਸੂਝ-ਬੂਝ ਰਾਹੀਂ ਭਾਰਤ ਦੀ ਮੌਜੂਦਾ ਆਰਥਿਕ ਮੰਦਹਾਲੀ ਨੂੰ ਪੂਰੇ ਦੇਸ਼, ਭਾਰਤੀ ਲੋਕਾਂ ਤੇ ਕੇਂਦਰ ਸਰਕਾਰ ਸਨਮੁਖ ਪੂਰੀ ਬੇਬਾਕੀ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਇਸ ਆਰਥਿਕ ਮੰਦਹਾਲੀ ਦੇ ਕਾਰਨਾਂ ਦੀਆਂ ਜਿੱਥੇ ਸਪੱਸ਼ਟਤਾ ਨਾਲ ਪਰਤਾਂ ਖੋਲ੍ਹੀਆਂ, ਇਸ ਬਿਪਤਾ ਦੇ ਹੱਲ ਸਬੰਧੀ ਠੋਸ ਸੁਝਾਅ ਵੀ ਦਿੱਤੇ ਹਨ।
ਅੱਜ ਪੂਰੇ ਵਿਸ਼ਵ ਦੇ ਸਾਰੇ ਦੇਸ਼ ਆਰਥਿਕ ਮੰਦਹਾਲੀ ਦੀ ਲਪੇਟ ਵਿਚ ਆਏ ਹੋਏ ਹਨ 20ਵੀਂ ਸਦੀ ਦੇ ਅੱਧ ਬਾਅਦ ਹਰ ਸਾਢੇ 8-9 ਸਾਲ ਬਾਅਦ ਵਿਸ਼ਵ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੁੰਦਾ ਆਇਆ ਹੈ। ਸੰਨ 1970 ਵੇਂ ਦਹਾਕੇ ਦੇ ਅੱਧ ਤੋਂ ਵਿਸ਼ਵ ਆਰਥਿਕਤਾ ਮੱਠੀ ਰਫਤਾਰ ਦੀ ਸ਼ਿਕਾਰ ਹੁੰਦੀ ਆ ਰਹੀ ਹੈ। ਸੰਨ 1991-92, 2000-01 ਤੇ 2008-09 ਆਦਿ ਸਮੇਂ ਵਿਚ ਵਿਸ਼ਵ ਨੂੰ ਆਰਥਿਕ ਮੰਦੀਆਂ ਦਾ ਸ਼ਿਕਾਰ ਹੋਣਾ ਪਿਆ। ਸੰਨ 1991-92 ਆਰਥਿਕ ਮੰਦੀ ਸਨਮੁਖ ਭਾਰਤ ਨੂੰ ਆਪਣਾ ਸੋਨਾ ਬਦੇਸ਼ੀ ਬੈਂਕਾਂ ਵਿਚ ਵਿਦੇਸ਼ੀ ਮੁਦਰਾ ਦੀ ਘਾਟ ਕਰਕੇ ਗਹਿਣੇ ਰੱਖਣਾ ਪਿਆ ਸੀ। ਪਰ ਅਰਥਸ਼ਾਸਤਰੀ ਸ. ਮਨਮੋਹਨ ਸਿੰਘ ਦੀ ਸਿਆਣਪ ਕਹੋ ਜਾਂ ਭਾਰਤ ਦੀ ਕਿਸਮਤ ਕਿ ਭਾਰਤ ਇਨ੍ਹਾਂ ਆਰਥਿਕ ਮੰਦੀਆਂ ਦੀ ਮਾਰ ਤੋਂ ਬਚ ਜਾਂਦਾ ਰਿਹਾ।
ਦਰਅਸਲ ਸੰਨ 2008-09 ਦੀ ਆਰਥਿਕ ਮੰਦੀ ਵਿਚੋਂ ਪੂਰਾ ਵਿਸ਼ਵ ਅਤੇ ਵੱਖ-ਵੱਖ ਦੇਸ਼ ਪੂਰੀ ਤਰ੍ਹਾਂ ਬਾਹਰ ਨਹੀਂ ਨਿੱਕਲ ਸਕੇ ਸਨ। ਸਿਰਫ਼ ਆਰਥਿਕ ਓਹੜਾਂ-ਪੋਹੜਾਂ ਨਾਲ ਇਸ ਨੂੰ ਦਬਾਅ ਕੇ ਰੱਖਿਆ ਗਿਆ ਸੀ ਜੋ ਹੁਣ ਮੁੜ ਬਾਹਰ ਆ ਗਈ ਹੈ। ਸੰਨ 1988 ਤੋਂ ਹੁਣ ਤੱਕ ਉਂਜ ਵਿਸ਼ਵ ਆਰਥਚਾਰੇ ਨੂੰ 469 ਵਾਰ ਡੁਬਕੀਆਂ ਲੱਗਦੀਆਂ ਵੇਖੀਆਂ ਗਈਆਂ ਹਨ। ਅਜੋਕੀ ਵਿਸ਼ਵ ਆਰਥਿਕ ਮੰਦੀ ਲਈ ਅਮਰੀਕੀ ਪ੍ਰਧਾਨ ਮੰਤਰੀ ਡੋਨਾਲਡ ਟਰੰਪ ਵੱਲੋਂ ਚੀਨ ਸਮੇਤ ਵੱਖ-ਵੱਖ ਦੇਸ਼ਾਂ ਨਾਲ ਛੇੜੀ ਗਈ ਟੈਰਿਫ ਜੰਗ ਹੈ। ਅਮਰੀਕਾ ਫਰਸਟ ਦੀ ਨੀਤੀ ‘ਤੇ ਚੱਲਦਿਆਂ ਉਹ ਹਰ ਦੇਸ਼ ਦੇ ਅਮਰੀਕਾ ਅੰਦਰ ਅਯਾਤਾਂ ‘ਤੇ ਟੈਕਸ ਠੋਕ ਰਿਹਾ ਹੈ। ਅਜਿਹੀ ਉਸ ਨੇ ਭਾਰਤ ਨੂੰ ਚੁਣੌਤੀ ਦਿੱਤੀ ਹੈ। ਸ਼ੁਰੂ ਵਿਚ ਜਦੋਂ ਉਸ ਨੇ ਕੈਨੇਡਾ ਸਮੇਤ ਪੱਛਮੀ ਦੇਸ਼ਾਂ ਦੀ ਅਲਮੂਨੀਅਮ ਅਤੇ ਸਟੀਲ ਆਯਾਤ ‘ਤੇ ਡਿਊਟੀ 20 ਪ੍ਰਤੀਸ਼ਤ ਠੋਕੀ ਤਾਂ ਬਦਲੇ ਵਿਚ ਇਨ੍ਹਾਂ ਦੇਸ਼ਾਂ ਨੇ ਅਮਰੀਕੀ ਆਯਾਤਾਂ ‘ਤੇ ਏਨੀ ਹੀ ਡਿਊਟੀ ਠੋਕ ਦਿੱਤੀ। ਕੈਨੇਡਾ ਅਤੇ ਮੈਕਸੀਕੋ ਨਾਲ ਇਸ ਨੇ ਪ੍ਰਧਾਨ ਮੰਮਰੀ ਬਿੱਲ ਕਲਿੰਟਨ ਵੇਲੇ ਤੋਂ ਕੀਤੀ ਤ੍ਰੈਪੱਖੀ ਵਪਾਰਕ ਸੰਧੀ ‘ਨਾਫਟਾ’ ਨੂੰ ਤੋੜ ਸੁੱਟਿਆ। ਉਸਦਾ ਕਹਿਣਾ ਸੀ ਕਿ ਇਹ ਸੰਧੀ ਅਮਰੀਕੀ ਵਪਾਰਕ ਹਿੱਤਾਂ ਵਿਰੋਧੀ ਹੈ। ਮੁੜ ਉਸਨੇ ਦੋਹਾਂ ਦੇਸ਼ਾਂ ਨਾਲ ਵੱਖ-ਵੱਖ ਵਪਾਰਕ ਸੰਧੀ ਕੀਤੀ ਜਿਸ ਵਿਚ ਅਮਰੀਕਾ ਦੇ ਹਿੱਤ ਪੂਰੇ ਗਏ। ਇਸ ਨੇ ਜਲਵਾਯੂ ਸਬੰਧੀ ਪੈਰਿਸ ਸੰਧੀ ਅਤੇ ਇਰਾਨ ਨਾਲ ਪ੍ਰਮਾਣੂ ਸੰਧੀ ਨਾਲੋਂ ਵੀ ਅਮਰੀਕਾ ਨੂੰ ਅਲਗ ਕਰ ਲਿਆ। ਹੁਣ ਇਸ ਨੇ ਚੀਨ ਤੋਂ ਬਰਾਮਦ ਵਸਤਾਂ ‘ਤੇ 25 ਪ੍ਰਤੀਸ਼ਤ ਟੈਰਿਫ ਠੋਕ ਕੇ ਵਪਾਰਕ ਜੰਗ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਨਤੀਜੇ ਵਜੋਂ ਚੀਨ ਨੇ ਵੀ ਅਮਰੀਕੀ ਬਰਾਮਦਾਂ ‘ਤੇ ਟੈਕਸ ਠੋਕ ਦਿੱਤਾ ਹੈ।
ਆਰਥਿਕ ਮੰਦੀ ਕੌਮਾਂਤਰੀ ਪੱਧਰ ‘ਤੇ ਆਪਣਾ ਰੰਗ ਵਿਖਾਉਣ ਲੱਗ ਪਈ ਹੈ ਜਰਮਨੀ, ਬ੍ਰਿਟੇਨ ਅਤੇ ਇਟਲੀ ਆਦਿ ਵਿਕਸਿਤ ਦੇਸ਼ਾਂ ਦੀ ਵਿਕਾਸ ਦਰ ਖੜੋਤ ਦਾ ਸ਼ਿਕਾਰ ਹੋਈ ਪਈ ਹੈ। ਪੂਰੇ ਵਿਸ਼ਵ ਅੰਦਰ ਸਨਅਤਾਂ ਅਤੇ ਵੱਖ-ਵੱਖ ਉਤਪਾਦਕ ਫੈਕਟਰੀਆਂ ਵਿਚ ਉਤਪਾਦਨ ਦੀ ਗਤੀ ਬਹੁਤ ਮੱਧਮ ਹੋ ਗਈ ਹੈ। ਚੀਨ ਅੰਦਰ ਹਾਂਗਕਾਂਗ, ਜੋ ਵਿਸ਼ਵ ਦੀ 36ਵੀਂ ਵੱਡੀ ਆਰਥਿਕਤਾ ਹੈ, ਲਗਾਤਾਰ ਸੰਘਰਸ਼ ਅਤੇ ਹਿੰਸਾ ਦੇ ਚਲਦਿਆਂ ਚੀਨ ਦੀ ਆਰਥਿਕਤਾ ਨੂੰ ਹੀ ਨਹੀਂ ਸਗੋਂ ਵਿਸ਼ਵ ਆਰਥਿਕਤਾ ਨੂੰ ਪ੍ਰਭਾਵਿਤ ਕਰ ਰਹੀ ਹੈ। ਬ੍ਰੈਗਜਿਟ ਸੰਧੀ ਦੇ ਲਟਕਾਅ ਨੇ ਨਾ ਸਿਰਫ਼ ਬ੍ਰਿਟਿਸ਼ ਪ੍ਰਧਾਨ ਮੰਤਰੀ ਥਰੇਸਾ ਮੇਅ ਦੀ ਬਲੀ ਲਈ ਬਲਕਿ ਨਵੇਂ ਪ੍ਰਧਾਨ ਮੰਤਰੀ ਬੋਰਿਸ ਜਾਹਨਸਨ ਲਈ ਵੀ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰ ਰੱਖੀਆਂ ਹਨ। ਯੂਰਪੀਅਨ ਯੂਨੀਅਨ ਦੀ ਆਰਥਿਕਤਾ ਨੂੰ ਅਸਥਿਰਤਾ ਦਾ ਸ਼ਿਕਾਰ ਬਣਾਇਆ ਹੋਇਆ ਹੈ। ਰੂਸ ਦੇ ਪਰਮਾਣੂ ਤਜ਼ਰਬੇ ਦੀ ਅਸਫਲਤਾ ਨੇ ਰੂਸੀ ਵਿਸ਼ਵ ਸਬੰਧਾਂ ਅਤੇ ਆਰਥਿਕਤਾ ਨੂੰ ਅਸਰ-ਅੰਦਾਜ਼ ਕੀਤਾ ਹੋਇਆ ਹੈ। ਦੱਖਣੀ ਅਮਰੀਕਾ ਅੰਦਰ ਵੈਨੇਜੁਏਲਾ ਆਰਥਿਕ ਬਰਬਾਦੀ ਦੀ ਕਗਾਰ ‘ਤੇ ਖੜ੍ਹਾ ਹੈ। ਬ੍ਰਾਜ਼ੀਲ ਅੰਦਰ ਅਮੈਜੋਨ ਜੰਗਲਾਂ ਦੀ ਅੱਗ ਪੂਰੇ ਵਿਸ਼ਵ ਦੀ ਜਲਵਾਯੂ ਤੇ ਮੰਦ-ਪ੍ਰਭਾਵ ਰਾਹੀਂ ਆਰਥਿਕਤਾ ‘ਤੇ ਚੋਟ ਮਾਰ ਰਹੀ ਹੈ। ਭਾਰਤ-ਪਾਕਿਸਤਾਨ ਦਾ ਕਸ਼ਮੀਰ ਮਸਲੇ ਨੂੰ ਲੈ ਕੇ ਆਹਮੋ-ਸਾਹਮਣੇ ਹੋਣਾ, ਦੋਹਾਂ ਦੇਸ਼ਾਂ ਦੀ ਆਰਥਿਕਤਾ ਲਈ ਅਤਿ ਮੰਦਭਾਗਾ ਹੈ। ਜਦੋਂ ਕੈਨੇਡਾ ਵਰਗੇ ਵਿਕਸਿਤ ਦੇਸ਼ ਦੇ ਹਰ ਡਾਲਰ ‘ਤੇ 1081 ਡਾਲਰ, ਅਮਰੀਕਾ ਦੇ ਹਰ ਡਾਲਰ ‘ਤੇ 1.09 ਡਾਲਰ ਕਰਜ਼ਾ ਹੋਵੇ ਫਿਰ ਆਰਥਿਕ ਸਥਿਤੀ ਕਿਵੇਂ ਬਿਹਤਰ ਹੋ ਸਕਦੀ ਹੈ? ਵਿਸ਼ਵ ਪੱਧਰ ‘ਤੇ ਐਸੀ ਆਰਥਿਕ ਮੰਦੀ ਅਤੇ ਖੜੋਤ ਵਿਚ ਭਾਰਤ ਦਾ ਲਾਂਭੇ ਰਹਿ ਸਕਣਾ ਸੰਭਵ ਨਹੀਂ। ਪਰ ਇਸੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਸ੍ਰੀ ਨਰਿੰਦਰ ਮੋਦੀ ਸਰਕਾਰ ਵੱਲੋਂ ਕੀਤੇ ਅਤੇ ਕੀਤੇ ਜਾ ਰਹੇ ਯਤਨਾਂ ਨੂੰ ਨਾਕਾਫ਼ੀ ਦੱਸਿਆ। ਪਰ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਭਾਰਤ ਕੋਲ ਇਸ ਸਥਿਤੀ ਨਾਲ ਨਜਿੱਠਣ ਲਈ ਸ਼ਕਤੀ, ਹੁਨਰ ਅਤੇ ਸਹੀ ਪਹੁੰਚ, ਅਮਲ ਸਹਿਤ ਮੌਜੂਦ ਹੈ। ਇਸ ਲਈ ਰਾਜਨੀਤਕ ਇੱਛਾ-ਸ਼ਕਤੀ ਅਤੇ ਸਰਕਾਰ ਵੱਲੋਂ ਆਰਥਿਕ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ। ਉਨ੍ਹਾਂ ਦੀ ਅਗਵਾਈ ਲੈਣੀ ਚਾਹੀਦੀ ਹੈ।
ਦੇਸ਼ ਅੰਦਰ ਲੋੜ ਹੈ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ, ਉੱਦਮੀਆਂ ਅਤੇ ਸਾਧਨਹੀਣ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਨ ਅਤੇ ਮਿਆਰੀ ਰੋਜ਼ਾਨਾ ਜੀਵਨ ਦੀਆਂ ਸਹੂਲਤਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਦੀ।
ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 431 ਬਿਲੀਅਨ ਡਾਲਰ ਹੈ। ਦੇਸ਼ ਸਿਰ ਕਰਜ਼ਾ 500 ਟ੍ਰਿਲੀਅਨ ਡਾਲਰ ਹੈ। ਦੇਣਦਾਰੀਆਂ ਕਰੀਬ ਇੱਕ ਮਿਲੀਅਨ ਡਾਲਰ ਦੀਆਂ ਹਨ। ਮੌਜੂਦਾ ਸਰਕਾਰ ਨੂੰ ਇਸ ਸਥਿਤੀ ਨੂੰ ਸੁਧਾਰਨਾ ਚਾਹੀਦਾ ਹੈ। ਇਹ ਸਥਿਤੀ ਉਨ੍ਹਾਂ ਦਿਨਾਂ ਤੋਂ ਭਿੰਨ ਹੈ ਜਦੋਂ ਭਾਰਤ ਕੋਲ ਵਿਦੇਸ਼ੀ ਮੁਦਰਾ ਭੰਡਾਰ 310 ਬਿਲੀਅਨ ਡਾਲਰ ਹੁੰਦਾ ਸੀ। ਕੁੱਲ ਕਰਜ਼ਾ 224 ਬਿਲੀਅਨ ਡਾਲਰ ਅਤੇ ਵਿਦੇਸ਼ੀ ਦੇਣਦਾਰੀਆਂ 426 ਬਿਲੀਅਨ ਡਾਲਰ ਹੁੰਦੀਆਂ ਸਨ।
ਭਾਰਤ ਸਰਕਾਰ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਮੁੱਖ ਆਰਥਿਕ ਸਲਾਹਕਾਰ ਅਜੋਕੀ ਭਾਰਤੀ ਆਰਥਿਕਤਾ ਦੀ ਮੱਠੀ ਰਫ਼ਤਾਰ ਨੂੰ ਵਿਕਾਸ ਲਈ ਨੁਕਸਾਨਦਾਇਕ ਅਤੇ ਆਰਥਿਕ ਮੰਦਹਾਲੀ ਭਰੀ ਨਹੀਂ ਮੰਨਦੇ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਕਈ ਸੈਕਟਰਾਂ ਵਿਚ ਸਥਿਤੀ ਵਿਚ ਸੁਧਾਰ ਵੱਲ ਵਧ ਰਿਹਾ ਹੈ। ਅਜੋਕੀ ਮੱਠੀ ਰਫ਼ਤਾਰ ਕੌਮਾਂਤਰੀ ਪੱਧਰ ‘ਤੇ ਵਪਾਰਕ ਜੰਗ ਕਰਕੇ ਹੈ। ਮਹਿੰਗਾਈ ਅਤੇ ਵਿੱਤੀ ਘਾਟਾ ਕੰਟਰੋਲ ਵਿਚ ਹੈ। ਮਾਨਸੂਨ ਦੇਸ਼ ਵਿਚ ਠੀਕ ਰਹੀ ਹੈ। ਵਿੱਤ ਮੰਤਰੀ ਬੈਂਕਾਂ ਦੇ ਰਲੇਵੇਂ ਨੂੰ ਸਹੀ ਮੰਨਦੇ ਹਨ ਜਦਕਿ ਪੂਰੇ ਰਲੇਵੇਂ ਅਤੇ ਸਹੀ ਗਤੀ ਫੜਨ ਵਿਚ ਅਜੇ 12 ਤੋਂ 18 ਮਹੀਨੇ ਲੱਗਣਗੇ ਜਿਵੇਂ ਕਿ ਪਿਛਲਾ ਤਜ਼ਰਬਾ ਦਰਸਾਉਂਦਾ ਹੈ। ਭਾਵੇਂ ਬੈਂਕ ਯੂਨੀਅਨਾਂ ਐਸੇ ਰਲੇਵੇਂ ਨੂੰ ਮੁਲਾਜ਼ਮਾਂ ਅਤੇ ਆਰਥਿਕਤਾ ਲਈ ਘਾਤਕ ਦਰਸਾ ਰਹੀਆਂ ਹਨ ਪਰ ਵਿੱਤ ਮੰਤਰੀ ਦਾ ਕਹਿਣਾ ਹੈ ਕਿ ਇਸ ਨਾਲ ਇੱਕ ਵੀ ਮੁਲਾਜ਼ਮ ਦੀ ਨੌਕਰੀ ਪ੍ਰਭਾਵਿਤ ਨਹੀਂ ਹੋਵੇਗੀ।
ਪ੍ਰਧਾਨ ਮੰਤਰੀ ਇੱਕ ਦਲੇਰ ਅਤੇ ਦੇਸ਼ ਦੇ ਉਚੇਰੇ ਹਿੱਤਾਂ ਲਈ ਸਕਾਰਾਤਮਕ ਸੋਚ ਰੱਖਦੇ ਹਨ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਨੇ ਡਾ. ਮਨਮੋਹਨ ਸਿੰਘ ਦਾ ਮਾਣ-ਸਤਿਕਾਰ ਰੱਖਦੇ ਰਾਜਸਥਾਨ ਤੋਂ ਉਨ੍ਹਾਂ ਦੀ ਰਾਜ ਸਭਾ ਲਈ ਚੋਣ ਸਮੇਂ ਆਪਣਾ ਕੋਈ ਉਮੀਦਾਵਾਰ ਖੜ੍ਹਾ ਨਹੀਂ ਕੀਤਾ ਸੀ। ਉਨ੍ਹਾਂ ਨੂੰ ਡਾ. ਸਾਹਿਬ ਦੀ ਦੇਸ਼ ਦੀ ਆਰਥਿਕ ਮੰਦਹਾਲੀ ਬਾਰੇ ਚਿੰਤਾ ਅਤੇ ਵਿਚਾਰਾਂ ਦੀ ਕਦਰ ਕਰਦੇ ਹੋਏ ਉਨ੍ਹਾਂ ਅਤੇ ਐਸੇ ਹੀ ਹੋਰ ਪ੍ਰਬੰਧ ਆਰਥਿਕ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਐਸੀਆਂ ਨੀਤੀਆਂ ਅਤੇ ਆਰਥਿਕ ਸੁਧਾਰਾਂ ‘ਤੇ ਅਮਲ ਕਰਨਾ ਚਾਹੀਦਾ ਜੋ ਇਸ ਨੂੰ ਅਤੇ ਇਸਦੇ 130 ਕਰੋੜ ਲੋਕਾਂ ਨੂੰ ਚੱਲ ਰਹੀ ਵਿਸ਼ਵ ਵਿਆਪੀ ਆਰਥਿਕ ਮੰਦੀ ਦੇ ਸੇਕ ਤੋਂ ਬਚਾਅ ਸਕਣ।
ਸਾਬਕਾ ਰਾਜ ਸੂਚਨਾ ਕਮਿਸ਼ਨ, ਪੰਜਾਬ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਿਛਲੇ ਦਿਨੀਂ ਦਸਵੀਂ ਅਤੇ ਬਾਰ੍ਹਵੀਂ ਦੇ ਨਿਰਾਸ਼ਾਜਨਕ ਨਤੀਜਿਆਂ ਨੇ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਬੇਰੁਖੀ, ਲਾਪ੍ਰਵਾਹੀ ਤੇ ਸਮੇਂ ਦੀ ਕਦਰ ਨਾ ਕਰਨ ਦੀ ਸੋਚ ਨੂੰ ਪ੍ਰਗਟ ਕੀਤਾ ਹੈ, ਉੱਥੇ ਹੀ ਕੁਝ ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਦੇ ਰਾਹ ਪੈ ਕੇ ਆਪਣੀ ਜੀਵਨਲੀਲਾ ਸਮਾਪਤ ਕਰਨ ਦੇ ਰੁਝਾਨ ਕਾਰਨ ਫੈਲੀ ਸੋਗੀ ਹਵਾ ਨੇ ਵਰਤਮਾਨ ਸਿੱਖਿਆ ਪ੍ਰਣਾਲੀ, ਅਧਿਆਪਕ, ਮਾਪੇ, ਸਮਾਜ ਅਤੇ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕੀਤਾ ਹੈ ਮੌਜੂਦਾ ਸਥਿਤੀ ‘ਚ ਜਿੱਥੇ ਅਨਮੋਲ ਜੀਵਨ ਦੇ ਬਗੀਚੇ ਉੱਜੜ ਰਹੇ ਹਨ, ਹੀ ਸਕੂਲਾਂ ਨਾਲ ਸਬੰਧਤ ਅੰਦਾਜ਼ਨ 15% ਵਿਦਿਆਰਥੀ ਹਿੰਸਕ ਪ੍ਰਵਿਰਤੀਆਂ ਧਾਰਨ ਕਰਨ, ਚੋਰੀਆਂ, ਨਸ਼ਿਆਂ ਤੇ ਹੋਰ ਸਮਾਜ ਵਿਰੋਧੀ ਸਰਗਰਮੀਆਂ ‘ਚ ਹਿੱਸਾ ਲੈਣ ਦੇ ਨਾਲ-ਨਾਲ ਲੱਗੇ ਸਕੂਲ ਵਿੱਚ ਅਧਿਆਪਕ ਵੱਲੋਂ ਥੋੜ੍ਹੀ ਜਿਹੀ ਟੋਕਾਟਾਕੀ ਕਰਨ ‘ਤੇ, ਮੋਬਾਇਲ ਫੋਨ ਦੀ ਵਰਤੋਂ ਕਰਨ ਤੋਂ ਰੋਕਣ ‘ਤੇ ਜਾਂ ਕਲਾਸ ਵਿੱਚ ਅਨੁਸ਼ਾਸਨ ਭੰਗ ਕਰਨ ‘ਤੇ ਅਧਿਆਪਕ ਦੇ ਤਾੜਨਾ ਭਰੇ ਸ਼ਬਦਾਂ ਦਾ ਜਵਾਬ ਜ਼ਹਿਰੀਲੇ ਬੋਲਾਂ ਨਾਲ ਦੇਣਾ ਜਾਂ ਆਪਣੇ ਵਰਗੇ ਹੋਰ ਮੁੰਡਿਆਂ ਨੂੰ ਇਕੱਠੇ ਕਰਕੇ ਅਧਿਆਪਕ ‘ਤੇ ਮਾਰੂ ਹਮਲਾ ਕਰਨਾ, ਇਹ ਕੋਝਾ ਵਰਤਾਰਾ ਚਿੰਤਾ ਪੈਦਾ ਕਰਦਾ ਹੈ।
ਕਿ ਪੰਜਾਬ ਵਿੱਚ ਸਿਰਫ ਫਸਲਾਂ ਹੀ ਬਰਬਾਦ ਨਹੀਂ ਹੋ ਰਹੀਆਂ ਸਗੋਂ ਨਸਲਾਂ ‘ਤੇ ਵੀ ਖਤਰੇ ਦੇ ਬੱਦਲ ਮੰਡਰਾ ਰਹੇ ਹਨ ਦੋਸਤਾਨਾ ਮਾਹੌਲ, ਸਹਿਨਸ਼ੀਲਤਾ, ਸਬਰ ਅਤੇ ਔਕੜਾਂ ਦਾ ਸਾਹਮਣਾ ਕਰਨ ਦੀ ਜਾਂਚ ਨੂੰ ਖੋਰਾ ਜਿਹਾ ਲੱਗ ਗਿਆ ਹੈ ਸਾਡੇ ਅੱਗੇ ਗੰਭੀਰ ਪ੍ਰਸ਼ਨ ਹੈ ਕਿ ਵਿਦਿਆਰਥੀਆਂ ਵਿੱਚ ਜੀਵਨ ਬੁਲੰਦੀਆਂ ਨੂੰ ਛੁਹਣ ਦਾ ਜਜ਼ਬਾ, ਆਦਰਸ਼ ਸੋਚ, ਚਾਨਣ ਬਿਖੇਰਦੀ ਜਿੰਦਗੀ ਵੇਖ ਕੇ ਮਾਪਿਆਂ ਅਤੇ ਅਧਿਆਪਕਾਂ ਦੀ ਕਰੜੀ ਤਪੱਸਿਆ ਦੇ ਨਾਲ-ਨਾਲ ਵਿਦਿਆਰਥੀਆਂ ਵਿੱਚ ਚੰਗੇ ਸੰਸਕਾਰ ਭਰਨ, ਸਮਾਜ ਅਤੇ ਦੇਸ਼ ਪ੍ਰਤੀ ਸੇਵਾ ਦਾ ਜਜ਼ਬਾ ਭਰਨ ਲਈ ਅਧਿਆਪਕਾਂ ਅਤੇ ਮਾਪਿਆਂ ਪ੍ਰਤੀ ਬਦੋਬਦੀ ਸਿਜਦਾ ਕਰਨ ਨੂੰ ਦਿਲ ਕਰਦਾ ਹੈ।
ਫਿਰ ਭਲਾ ਵਿਦਿਆਰਥੀਆਂ ਵਿੱਚ ਅਨੈਤਿਕਤਾ, ਆਪਹੁਦਰਾਪਨ, ਦ੍ਰਿੜ ਇੱਛਾ ਸ਼ਕਤੀ ਦੀ ਅਣਹੋਂਦ, ਆਵਾਰਗੀ, ਜ਼ਿੰਦਗੀ ਜਿਉਣ ਦੇ ਚਾਅ ਤੇ ਉਦਾਸੀ ਦੀ ਘਣਘੋਰ ਘਟਾ ਦਾ ਛਾ ਜਾਣਾ ਅਤੇ 14-15 ਸਾਲ ਦੀ ਉਮਰ ਵਿੱਚ ਹੀ ਮਨੋਬਲ ਦਾ ਢਹਿੰਦੀਆਂ ਕਲਾ ਵਿੱਚ ਜਾਣ ਲਈ ਕੌਣ ਜਿੰਮੇਵਾਰ ਹੈ? ਦਰਅਸਲ ਵਿਦਿਆਰਥੀ ਵਰਗ ਦੀ ਜਿੰਦਗੀ ਦਾ ਪਰਵਾਹ ਹੜ੍ਹਾਂ ਦੇ ਪਾਣੀ ਵਰਗਾ ਹੁੰਦਾ ਹੈ ਇਸ ਉਮਰ ਵਿੱਚ ਵਿਦਿਆਰਥੀਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਜਿੰਦਗੀ ਦੀ ਪੜ੍ਹਾਈ ਦਾ ਪਾਠ ਪੜ੍ਹਾਉਣਾ ਅਤਿਅੰਤ ਜ਼ਰੂਰੀ ਹੈ ਦੋਵਾਂ ਤਰ੍ਹਾਂ ਦੀ ਪੜ੍ਹਾਈ ਦਾ ਸੁਮੇਲ ਨਾ ਹੋਣ ਕਾਰਨ ਹੀ ਬਹੁਤ ਸਾਰੇ ਵਿਦਿਆਰਥੀ ਜਿੰਦਗੀ ਦੀ ਦੌੜ ਵਿੱਚ ਫਾਡੀ ਰਹਿ ਰਹੇ ਹਨ ਇੱਕ ਵਿਦਵਾਨ ਦੇ ਬੋਲ ਹਨ , ਜੇਕਰ ਤੁਹਾਡੀ ਇੱਕ ਸਾਲ ਦੀ ਯੋਜਨਾ ਹੈ ਤਾਂ ਫਸਲ ਬੀਜੋ, 10 ਸਾਲ ਦੀ ਯੋਜਨਾ ਹੈ ਤਾਂ ਦਰਖੱਤ ਬੀਜੋ ਅਤੇ ਜੇਕਰ 100 ਸਾਲ ਦੀ ਯੋਜਨਾ ਹੈ ਤਾਂ ਨਸਲਾਂ ਤਿਆਰ ਕਰੋ ਅਰਥਾਤ ਜੇਕਰ ਸਮਾਜ ਦਾ ਮੂੰਹ ਮੱਥਾ ਸੰਵਾਰਨਾ ਹੈ, ਜੇਕਰ ਪ੍ਰਾਂਤ ਦੀ ਖੁਸ਼ਹਾਲੀ ਕਰਨੀ ਹੈ, ਜੇਕਰ ਦੇਸ਼ ਦੀ ਉਸਾਰੀ ਵਿੱਚ ਯੋਗਦਾਨ ਪਾਉਣਾ ਹੈ ਤਾਂ ਸਾਨੂੰ ਬੱਚਿਆਂ ਨੂੰ ਆਧਾਰ ਬਣਾ ਕੇ ਉਨ੍ਹਾਂ ਦੀ ਜਿੰਦਗੀ ਨੂੰ ਸੁਚੱਜੇ ਸਾਂਚੇ ਵਿੱਚ ਢਾਲਣ ਲਈ ਹਰ ਸੰਭਵ ਯਤਨ ਕਰਨੇ ਪੈਣਗੇ।
ਇਸ ਸਬੰਧ ਵਿੱਚ ਅਧਿਆਪਕਾਂ ਦੀ ਭੂਮਿਕਾ ਨੂੰ ਅਹਿਮ ਮੰਨਿਆ ਗਿਆ ਹੈ, ਕਿਉਂਕਿ ਇੱਕ ਵਿਦਿਆਰਥੀ ਦੇ ਰੂਪ ਵਿੱਚ ਜਦੋਂ ਬੱਚਾ ਸਕੂਲ ਵਿੱਚ ਪੈਰ ਧਰਦਾ ਹੈ ਤਾਂ ਉਸ ਕੋਲ ਅੱਖਾਂ ਹੁੰਦੀਆਂ ਹਨ ਪਰ ਉਸ ਨੂੰ ਨਜ਼ਰ ਅਧਿਆਪਕ ਹੀ ਦਿੰਦਾ ਹੈ ਇੱਕ ਚੰਗਾ ਅਧਿਆਪਕ ਵਿਦਿਆਰਥੀ ਨੂੰ ਤਰਾਸ਼ ਕੇ ਦਰਿਆ ਵਾਂਗ ਖੁੱਲ੍ਹਾ, ਪਹਾੜਾਂ ਵਾਂਗ ਵਿਸ਼ਾਲ, ਮੈਦਾਨ ਵਾਂਗ ਪੱਧਰਾ, ਅਸਮਾਨ ਵਾਂਗ ਉੱਚਾ ਅਤੇ ਸਮੁੰਦਰ ਵਾਂਗ ਭਰਿਆ ਹੋਇਆ ਬਣਾ ਦਿੰਦਾ ਹੈ ਅਧਿਆਪਕ ਦੀ ਅਣਗਹਿਲੀ ਉਸ ਨੂੰ ਲਾਪਰਵਾਹ, ਆਵਾਰਾ, ਹਿੰਸਕ, ਨੈਤਿਕ ਕਦਰਾਂ ਕੀਮਤਾਂ ਤੋਂ ਸੱਖਣਾ ਅਤੇ ਜਿੰਦਗੀ ਦਾ ਖਲਨਾਇਕ ਬਣਾ ਦਿੰਦੀ ਹੈ ਸਾਨੂੰ ਇਹ ਚਿੰਤਨ ਕਰਨਾ ਪਵੇਗਾ ਕਿ ਵਿਦਿਆਰਥੀ ਵਰਗ ਵਿੱਚ ਆਏ ਨਿਘਾਰ ਲਈ ਕੀ ਸਿਰਫ ਅਧਿਆਪਕ ਹੀ ਜਿੰਮੇਵਾਰ ਹਨ? ਕੀ ਨੈਤਿਕਤਾ ਦਾ ਪਾਠ ਪੜ੍ਹਾਉਣ ਦੀ ਜਿੰਮੇਵਾਰੀ ਸਿਰਫ ਅਧਿਆਪਕਾਂ ਦੀ ਹੀ ਹੈ? ਕੀ ਚੰਗਾ ਪੁੱਤ ਤੇ ਚੰਗਾ ਨਾਗਰਿਕ ਬਣਾਉਣ ਦੀ ਜਿੰਮੇਵਾਰੀ ਸਿਰਫ ਅਧਿਆਪਕਾਂ ਦੀ ਹੀ ਹੈ?।
ਦਰਅਸਲ ਇੱਕ ਵਿਦਿਆਰਥੀ ਦੀ ਜਿੰਦਗੀ ਨੂੰ ਤਰਾਸ਼ਣ ਵਿੱਚ ਅਧਿਆਪਕ ਦੇ ਨਾਲ-ਨਾਲ ਮਾਪੇ, ਸਮਾਜ ਅਤੇ ਸਮੇਂ ਦੀ ਸਰਕਾਰ ਨੇ ਵੀ ਅਹਿਮ ਭੂਮਿਕਾ ਨਿਭਾਉਣੀ ਹੁੰਦੀ ਹੈ, ਪਰ ਦੁਖਾਂਤਕ ਪੱਖ ਇਹ ਹੈ ਕਿ ਅਧਿਆਪਕ, ਮਾਪੇ, ਸਮਾਜ ਅਤੇ ਸਰਕਾਰ ਦਾ ਇੱਕ-ਦੂਜੇ ਵੱਲ ਮੁੰਹ ਨਹੀਂ, ਸਗੋਂ ਪਿੱਠ ਕੀਤੀ ਹੋਈ ਹੈ ਤੇ ਇਸ ਪਿੱਠ ਦਾ ਖਮਿਆਜ਼ਾ ਵਿਦਿਆਰਥੀ ਵਰਗ ਭੁਗਤ ਰਿਹਾ ਹੈ ਜਿੱਥੋਂ ਤੱਕ ਅਧਿਆਪਕ ਵਰਗ ਦਾ ਸਬੰਧ ਹੈ, ਕਈ ਸਕੂਲਾਂ ਵਿੱਚ ਮੋਰੀ ਦੀ ਇੱਟ ਚੁਬਾਰੇ ਨੂੰ ਲੱਗੀ ਹੋਣ ਕਾਰਨ ਵਿਦਿਆਰਥੀਆਂ ਦੇ ਜੀਵਨ ‘ਤੇ ਮਾਰੂ ਅਸਰ ਪੈ ਰਿਹਾ ਹੈ ਮਿਤੀ ਪਿਛਲੇ ਸਾਲ ਨੂੰ ਪੰਜਾਬ ਦੇ ਉਸ ਵੇਲੇ ਦੇ ਸਿੱਖਿਆ ਮੰਤਰੀ ਨੇ ਉਨ੍ਹਾਂ 500 ਅਧਿਆਪਕਾਂ ਦੀ ਚੰਡੀਗੜ੍ਹ ਸੱਦ ਕੇ ਕਲਾਸ ਲਾਈ ਸੀ, ਜਿਨ੍ਹਾਂ ਅਧਿਆਪਕਾਂ ਦੇ ਦਸਵੀਂ ਕਲਾਸ ਦੇ ਵਿਸ਼ੇ ਵਾਰ ਨਤੀਜੇ ਕਾਫੀ ਘੱਟ ਸਨ।
ਇਨ੍ਹਾਂ ਅਧਿਆਪਕਾਂ ਵਿੱਚੋਂ ਕਈ ਅਧਿਆਪਕ ਸਹੀ ਤਰੀਕੇ ਨਾਲ ਸਬੰਧਤ ਜਾਣਕਾਰੀ ਵਾਲਾ ਫਾਰਮ ਵੀ ਠੀਕ ਢੰਗ ਨਾਲ ਨਹੀਂ ਭਰ ਸਕੇ ਭਰੇ ਫਾਰਮਾਂ ਵਿੱਚ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾ ਦੀਆਂ ਕਈ ਗਲਤੀਆਂ ਸਾਹਮਣੇ ਆਈਆਂ ਇੱਥੇ ਇਹ ਵੀ ਵਰਣਨਯੋਗ ਹੈ ਕਿ ਪਿਛਲੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਗ੍ਰੇਸ ਦੇ 25 ਨੰਬਰ ਦੇਣ ਉਪਰੰਤ ਵੀ ਵੱਖ-ਵੱਖ ਵਿਸ਼ਿਆਂ ਦਾ ਨਤੀਜਾ ਮਾੜਾ ਆਇਆ ਸੀ ਪੇਂਡੂ ਸਕੂਲਾਂ ਦੇ ਕਰਵਾਏ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਪੰਜਵੀਂ ਕਲਾਸ ਦੇ 30% ਅਤੇ ਅੱਠਵੀਂ ਕਲਾਸ ਦੇ 12% ਵਿਦਿਆਰਥੀ ਪਹਿਲੀ ਕਲਾਸ ਦੀ ਕਿਤਾਬ ਤੋਂ ਅੱਗੇ ਨਹੀਂ ਟੱਪੇ ਪੰਜਵੀਂ ਦੇ 31.2% ਅਤੇ ਅੱਠਵੀਂ ਦੇ 17.9% ਬੱਚਿਆਂ ਨੂੰ ਸਾਧਾਰਣ ਗੁਣਾ ਵੀ ਨਹੀਂ ਆਉਂਦੀ  ਪ੍ਰਾਈਵੇਟ ਮਾਡਲ ਸਕੂਲਾਂ ਦੀ ਬਹੁਤ ਜ਼ਿਆਦਾ ਫੀਸ ਅਤੇ ਮਹਿੰਗੀ ਟਿਊਸ਼ਨ ਨੇ ਵਿਦਿਆਰਥੀਆਂ ਦੇ ਦਿਮਾਗ ਵਿੱਚ ਇਹ ਵਿਚਾਰ ਪੈਦਾ ਕਰ ਦਿੱਤੇ ਹਨ ਕਿ ਸਿੱਖਿਆ ਖਰੀਦਣ ਅਤੇ ਵੇਚਣਯੋਗ ਵਸਤੂ ਹੈ ਤੇ  ਇਸ ਧਾਰਨਾ ਕਾਰਨ ਹੀ ਅਧਿਆਪਕਾਂ ਅਤੇ ਮਾਪਿਆਂ ਦਰਮਿਆਨ ਇੱਕ ਦੁਕਾਨਦਾਰ ਅਤੇ ਗਾਹਕ ਵਰਗਾ ਰਿਸ਼ਤਾ ਬਣ ਗਿਆ ਹੈ।
ਜਦੋਂ ਇਸ ਸਬੰਧ ਵਿੱਚ ਮਾਪਿਆਂ ਦੀ ਭੂਮਿਕਾ ‘ਤੇ ਨਜ਼ਰ ਮਾਰਦੇ ਹਾਂ ਤਾਂ ਉਨ੍ਹਾਂ ਦਾ ਜ਼ਿਆਦਾ ਜ਼ੋਰ ਆਪਣੇ ਬੱਚਿਆਂ ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾਉਣ ਦੇ ਨਾਲ-ਨਾਲ ਮਹਿੰਗੀ ਟਿਊਸ਼ਨ ਦਾ ਪ੍ਰਬੰਧ ਕਰਨਾ ਤੇ ਆਪਣੇ ਬੱਚਿਆਂ ਨੂੰ ਮਹਿੰਗੇ ਮੋਬਾਇਲ ਫੋਨ, ਮਹਿੰਗੇ ਮੋਟਰਸਾਈਕਲ ਅਤੇ ਹੋਰ ਸਹੂਲਤਾਂ ਦੇਣ ‘ਤੇ ਲੱਗਿਆ ਹੋਇਆ ਹੈ? ਭਲਾਂ ਕਿੰਨੇ ਕੁ ਮਾਪੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਦਾ ਪਤਾ ਕਰਨ ਲਈ ਸਕੂਲ ਜਾਂਦੇ ਹਨ? ਕਿੰਨੇ ਕੁ ਮਾਪਿਆਂ ਦਾ ਸਕੂਲ ਅਧਿਆਪਕਾਂ ਨਾਲ ਟੈਲੀਫੋਨ ‘ਤੇ ਸੰਪਰਕ ਰਹਿੰਦਾ ਹੈ? ਇਸ ਸਬੰਧੀ ਇੱਕ ਅਧਿਆਪਕ ਨੇ ਭਰੇ ਮਨ ਨਾਲ ਦੱਸਿਆ ਕਿ ਮਾਪੇ ਅਧਿਆਪਕ ਮਿਲਣੀ ਸਮੇਂ 23% ਮਾਪੇ ਹੀ ਸਕੂਲ ਵਿੱਚ ਆ ਕੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਸਬੰਧੀ ਵਿਚਾਰ-ਵਟਾਂਦਰਾ ਕਰਦੇ ਹਨ।
ਸਾਲਾਨਾ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰਨ ਵੇਲੇ ਵੀ ਵਿਰਲੇ ਮਾਪੇ ਹੀ ਸਕੂਲ ਵਿੱਚ ਦਸਤਕ ਦਿੰਦੇ ਹਨ? ਅਧਿਆਪਕ ਵੀ ਮਾਪਿਆਂ ਤੋਂ ਸਹਿਯੋਗ ਅਤੇ ਹੱਲਾਸ਼ੇਰੀ ਦੀ ਆਸ ਕਰਦਾ ਹੈ, ਪਰ ਅਕਸਰ ਮਾਪੇ ਇਹ ਨਾਰਾਜ਼ਗੀ ਜ਼ਾਹਿਰ ਕਰਨ ਲਈ ਜ਼ਰੂਰ ਸਕੂਲ ਪਹੁੰਚ ਜਾਂਦੇ ਹਨ ਕਿ ਸਾਡੇ ਬੱਚੇ ਨੂੰ ਘੂਰਿਆ ਕਿਉਂ ਹੈ? ਭਲਾਂ ਅਜਿਹੀ ਸਥਿਤੀ ਵਿੱਚ ਅਧਿਆਪਕਾਂ ਅਤੇ ਮਾਪਿਆਂ ਦਰਮਿਆਨ ਉਸਾਰੂ, ਗੁਣਾਤਮਕ, ਸੇਧਮਈ ਅਤੇ ਮਿਲਵਰਤਣ ਵਾਲਾ ਰਿਸ਼ਤਾ ਕਿੰਝ ਸਿਰਜਿਆ ਜਾ ਸਕਦਾ ਹੈ? ਅਜਿਹੀ ਬੇਰੁਖੀ ਤੇ ਅਧਿਆਪਕ ਵਰਗ ਉਦਾਸ ਹੈ ਇੱਥੇ ਹੀ ਬੱਸ ਨਹੀਂ ਮਾਪਿਆਂ ਅਤੇ ਵਿਦਿਆਰਥੀਆਂ ਅੰਦਰ ਇਹ ਧਾਰਨਾ ਹੈ ਕਿ ਸਕੂਲ ਵਿੱਚ ਅਧਿਆਪਕ ਨੇ ਵਿਦਿਆਰਥੀ ਨੂੰ ਚੰਡਣਾ ਨਹੀਂ, ਗੈਰ ਹਾਜ਼ਰੀ ਨਹੀਂ ਲਾਉਣੀ ਅਤੇ ਸਾਲਾਨਾ ਪ੍ਰੀਖਿਆ ਵਿੱਚ ਫੇਲ੍ਹ ਵੀ ਨਹੀਂ ਕਰਨਾ ਇਸ ਧਾਰਨਾ ਨੇ ਅਧਿਆਪਕ, ਵਿਦਿਆਰਥੀ ਅਤੇ ਮਾਪਿਆਂ ਦੇ ਰਿਸ਼ਤੇ ਵਿੱਚ ਡੂੰਘੀ ਖਾਈ ਪਾ ਦਿੱਤੀ ਹੈ।
ਅਧਿਆਪਕ ਵਰਗ ਦਾ ਸਰਕਾਰ ਪ੍ਰਤੀ ਵੀ ਗੰਭੀਰ ਸ਼ਿਕਵਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ 1967-68 ਵਿੱਚ ਸਿੱਖਿਆ ਦਾ ਬਜਟ ਕੁੱਲ ਬਜਟ ਦਾ 36.22% ਹੁੰਦਾ ਸੀ ਜੋ ਹੁਣ ਸੁੰਗੜ ਕੇ 12.40% ਰਹਿ ਗਿਆ ਹੈ ਜਿਸ ਕਾਰਨ ਸਕੂਲ ਦੀਆਂ ਮੁੱਢਲੀਆਂ ਸਹੂਲਤਾਂ ਅਤੇ ਸਟਾਫ਼ ਦੀ ਘਾਟ ਜਿਹੀਆਂ ਸਮੱਸਿਆਵਾਂ ਨਾਲ ਅਧਿਆਪਕਾਂ ਨੂੰ ਜੂਝਣਾ ਪੈ ਰਿਹਾ ਹੈ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅਧਿਆਪਕ ਨੂੰ ਸਕੂਲ ਵਿੱਚ ਆ ਕੇ ਕਾਗਜ਼ੀ ਕਾਰਵਾਈ ਅਤੇ ਅੰਕੜਿਆਂ ਦੀ ਖੇਡ ਨਾਲ ਜੂਝਣਾ ਪੈਂਦਾ ਹੈ।
ਇਸ ਤੋਂ ਬਿਨਾਂ ਮਿਡ ਡੇ ਮੀਲ ਲਈ ਰਾਸ਼ਨ ਲਿਆਉਣਾ, ਖਾਣਾ ਤਿਆਰ ਕਰਵਾਉਣਾ, ਚੋਣਾਂ ਅਤੇ ਜਣਗਣਨਾ ਵਿੱਚ ਡਿਊਟੀ ਜਿਹੇ ਗੈਰ-ਵਿਦਿਅਕ ਕੰਮਾਂ ਕਾਰਨ ਉਹ ਵਿਦਿਆਰਥੀਆਂ ਵੱਲ ਪੂਰੀ ਤਰ੍ਹਾਂ ਧਿਆਨ ਨਹੀਂ ਦੇ ਸਕਦੇ ਕੌਮ ਦੇ ਨਿਰਮਾਤਾ ਨੂੰ ਹੀ ਆਪਣੀਆਂ ਮੰਗਾਂ ਦੀ ਪੂਰਤੀ ਲਈ ਧਰਨਿਆਂ, ਮੁਜ਼ਾਹਰਿਆਂ ਅਤੇ ਭੁੱਖ ਹੜਤਾਲਾਂ ਦਾ ਸਹਾਰਾ ਲੈਣਾ ਪਵੇ ਤਾਂ ਅਜਿਹੀ ਹਾਲਤ ਵਿੱਚ ਵਿਦਿਆਰਥੀ ਵਰਗ ਤੇ ਇਸ ਦਾ ਮਾਰੂ ਅਸਰ ਜ਼ਰੂਰ ਪੈਂਦਾ ਹੈ ਸਰਕਾਰੀ ਅਧਿਆਪਕਾਂ ਦੀਆਂ ਸਮੱਸਿਆਵਾਂ, ਨਿੱਜੀ ਵਿੱਦਿਅਕ ਅਦਾਰਿਆਂ ਵਿੱਚ ਮਾਪਿਆਂ ਦੀ ਦਿਲਚਸਪੀ ਅਤੇ ਸਿੱਖਿਆ ਦੀ ਬਹਾਲੀ ਸਬੰਧੀ ਦਰਜ ਕਈ ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਇਲਾਹਾਬਾਦ ਹਾਈਕੋਰਟ ਦੇ ਮਾਣਯੋਗ ਜੱਜ ਸੁਧੀਰ ਅਗਰਵਾਲ ਨੇ 18 ਅਗਸਤ 2015 ਨੂੰ ਆਪਣੇ ਫੈਸਲੇ ‘ਚ ਸੂਬੇ ਦੇ ਮੁੱਖ ਸਕੱਤਰ ਨੂੰ ਆਦੇਸ਼ ਦਿੱਤਾ ਸੀ ਕਿ ਸਰਕਾਰੀ ਮੁਲਾਜ਼ਮ, ਹੋਰ ਅਧਿਕਾਰੀ, ਨਾਮਜ਼ਦ ਨੁਮਾਇੰਦੇ, ਜੱਜ ਸਰਕਾਰੀ ਖਜ਼ਾਨੇ ‘ਚੋਂ ਤਨਖਾਹ ਅਤੇ ਹੋਰ ਲਾਭ ਹਾਸਲ ਕਰਨ ਵਾਲੇ ਨਿਗਮਾਂ, ਅਰਧ-ਸਰਕਾਰੀ ਅਦਾਰਿਆਂ ਆਦਿ ਵਿੱਚ ਕੰਮ ਕਰਨ ਵਾਲੇ ਸਾਰੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱੱਚ ਪੜ੍ਹਾਉਣ।
ਅਜਿਹਾ ਫੈਸਲਾ ਜੇਕਰ ਪੰਜਾਬ ਪ੍ਰਾਂਤ ਵਿਚ ਵੀ ਲਾਗੂ ਹੋ ਜਾਵੇ ਤਾਂ ਜਿਥੇ ਦੂਹਰੀ ਸਿੱਖਿਆ ਪ੍ਰਣਾਲੀ ਨੂੰ ਠੱਲ੍ਹ ਪਵੇਗੀ ਉਥੇ ਹੀ ਉੱਚ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਹੋਣ ਨਾਲ ਉਹ ਸਕੂਲਾਂ ਦੀਆਂ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਜਾਣਗੇ ਤੇ ਉਨ੍ਹਾਂ ਦੇ ਹੱਲ ਲਈ ਯਤਨ ਵੀ ਕਰਨਗੇ ਜੇਕਰ ਅਜਿਹਾ ਸੰਭਵ ਹੁੰਦਾ ਹੈ।
ਤਦ ਹੀ ਸਿੱਖਿਆ ਇੱਕ ਵਪਾਰ ਦੀ ਥਾਂ ਗਿਆਨ, ਤਕਨੀਕ, ਰੁਜ਼ਗਾਰ, ਕੁਦਰਤ, ਮਾਨਵਤਾ ਅਤੇ ਹੁਨਰ ਦੀ ਸਿੱਖਿਆ ਰਾਹੀਂ ਵਿਦਿਆਰਥੀ ਵਰਗ ਨੂੰ ਅਸੰਤੋਸ਼ ਅਤੇ ਨੈਤਿਕਤਾ ਦੀ ਗਿਰਾਵਟ ਨੂੰ ਦੂਰ ਕਰੇਗੀ ਸਹਿਨਸ਼ੀਲਤਾ, ਪਿਆਰ, ਮਿਲਵਰਤਣ ਦੀ ਸਿੱਖਿਆ ਰਾਹੀਂ ਹੀ ਮਲਕ ਭਾਗੋ ਦੇ ਵਾਰਸਾਂ ਦੀ ਥਾਂ ਭਾਈ ਲਾਲੋ ਦੇ ਵਾਰਸ ਪੈਦਾ ਹੋਣਗੇ ਇਸ ਤਰ੍ਹਾਂ ਉਨ੍ਹਾਂ ਉਪਰ ਖੁਦਕੁਸ਼ੀਆਂ ਜਿਹੀ ਮਾਰੂ ਸੋਚ ਭਾਰੀ ਨਹੀਂ ਹੋਵੇਗੀ ਤੇ ਉਹ ਜਿੰਦਗੀ ਦੇ ਨਾਇਕ ਵਜੋਂ ਉੱਭਰ ਕੇ ਸਾਹਮਣੇ ਆਉਣਗੇ।