Through - Sach Kahoon Punjabi
ਮਾਪੇ ਬਣਾਉਣ ਬੱਚਿਆਂ ਰਾਹੀਂ ਤੰਦਰੁਸਤ ਸਮਾਜ
ਬਲਜੀਤ ਘੋਲੀਆ
ਪਹਿਲੇ ਸਮਿਆਂ ਵਿਚ ਬੱਚਿਆਂ ਦਾ ਬਹੁਤ ਸਮਾਂ ਆਪਣੇ ਸਾਂਝੇ ਪਰਿਵਾਰ ਵਿੱਚ ਲੰਘਦਾ ਸੀ। ਜਿਸ ਕਰਕੇ ਬੱਚਾ ਹਰ ਰਿਸ਼ਤੇ ਤੋਂ ਜਾਣੂ ਅਤੇ ਪਿਆਰ ਦਾ ਨਿੱਘ ਮਾਣਦਾ ਸੀ। ਚਾਹੇ ਘਰ-ਪਰਿਵਾਰ ਦੇ ਸਾਰੇ ਮੈਂਬਰ ਕੰਮ ਕਰਦੇ ਸਨ ਪਰ ਬੱਚਿਆਂ ਦੀ ਦੇਖਭਾਲ ਲਈ ਮਾਤਾ-ਪਿਤਾ ਤੋਂ ਬਗੈਰ ਘਰ ਦੇ ਦੂਸਰੇ ਮੈਂਬਰ ਚਾਚਾ-ਚਾਚੀ, ਤਾਇਆ-ਤਾਈ, ਭਰਾ-ਭਰਜਾਈ ਤੇ ਭੂਆ ਸਭ ਦਾ ਪਿਆਰ ਬੱਚਿਆਂ ਦੀ ਝੋਲੀ ਪੈਂਦਾ ਸੀ। ਜਿੰਨੇ ਵੀ ਪਰਿਵਾਰਕ ਰਿਸ਼ਤਿਆਂ ਵਿੱਚ ਬੱਚੇ ਸਨ ਉਹ ਸਭ ਰਲ ਕੇ ਇੱਕ ਵਿਹੜੇ ਵਿੱਚ ਖੇਡਦੇ ਸਨ। ਬੱਚਿਆਂ ਨੂੰ ਆਪਣੇ ਭੈਣ-ਭਰਾ ਅਤੇ ਪਿੰਡ ਦੀ ਧੀ-ਭੈਣ ਦੀ ਇੱਜ਼ਤ ਕਰਨ ਦੀ ਸਿੱਖਿਆ ਅਤੇ ਰਿਸ਼ਤੇ ਕੀ ਹਨ, ਆਪਣੇ ਬਚਪਨ ਵਿੱਚ ਹੀ ਪਤਾ ਲੱਗ ਜਾਂਦਾ ਸੀ। ਪਹਿਲਾਂ ਬਚਪਨ ਜਿਆਦਾਤਰ ਦਾਦਾ-ਦਾਦੀ ਦੀ ਬੁੱਕਲ ਵਿੱਚ ਬੀਤਦਾ ਸੀ। ਜੇਕਰ ਮਾਤਾ-ਪਿਤਾ ਬੱਚਿਆਂ ਨੂੰ ਘੂਰਦੇ ਸੀ ਤਾਂ ਬੱਚੇ ਦਾਦਾ-ਦਾਦੀ ਕੋਲ ਚਲੇ ਜਾਂਦੇ।
ਰੋਂਦੇ ਬੱਚਿਆਂ ਨੂੰ ਦਾਦਾ-ਦਾਦੀ ਪਿਆਰ ਨਾਲ ਗੋਦੀ ਵਿੱਚ ਬਿਠਾ ਕੇ ਉਹਨਾਂ ਨੂੰ ਕਹਾਣੀਆਂ ਸੁਣਾ ਕੇ ਸੱਚਾਈ ਦੇ ਮਾਰਗ ‘ਤੇ ਚੱਲਣ ਤੇ ਗਲਤੀਆਂ ਤੋਂ ਜਾਣੂੰ ਕਰਵਾਉਂਦੇ ਸਨ। ਜਿਵੇਂ-ਜਿਵੇਂ ਇਨਸਾਨ ਤਰੱਕੀ ਕਰਦਾ ਗਿਆ ਸਾਂਝੇ ਪਰਿਵਾਰਾਂ ਵਿਚ ਵਿੱਥ ਪੈ ਗਈ। ਸਾਂਝੇ ਪਰਿਵਾਰਾਂ ਵਾਲੇ ਬੱਚੇ ਸਿਰਫ ਮਾਤਾ-ਪਿਤਾ ਤੱਕ ਸੀਮਤ ਹੋ ਗਏ। ਜਦੋਂ ਮਾਤਾ-ਪਿਤਾ ਨੇ ਬੱਚਿਆਂ ਦੀ ਜਿੰਦਗੀ ਵਾਸਤੇ ਤਰੱਕੀ ਦੇ ਰਸਤੇ ਚੁਣੇ ਤਾਂ ਬੱਚੇ ਹੋਰ ਰਿਸ਼ਤਿਆਂ ਤੋਂ ਦੂਰ ਹੋ ਗਏ। ਆਖਿਰ ਬੱਚਿਆਂ ਨੂੰ ਨੌਕਰ ਦੇ ਸਹਾਰੇ ਦੀ ਜ਼ਰੂਰਤ ਪੈਣ ਲੱਗੀ। ਬੱਚਿਆਂ ਵਿੱਚ ਚੰਗੇ ਗੁਣ ਸਾਂਝੇ ਪਰਿਵਾਰ ਜਾਂ ਮਾਤਾ-ਪਿਤਾ ਹੀ ਦੇ ਸਕਦੇ ਹਨ, ਨੌਕਰ ਨਹੀਂ। ਪਰ ਅੱਜ ਇਸਦੇ ਉਲਟ ਹਰ ਮਾਤਾ-ਪਿਤਾ ਕੋਲ ਆਪਣੇ ਬੱਚਿਆਂ ਤੋਂ ਬਗੈਰ ਕਿਸੇ ਵਾਸਤੇ ਸੋਚਣ ਦਾ ਟਾਈਮ ਨਹੀਂ ਹੈ। ਉਹ ਆਪਣੇ ਬੱਚਿਆਂ ਨੂੰ ਹਮੇਸ਼ਾ ਪੜ੍ਹਾਈ ਵਿੱਚ ਲਾਈ ਰੱਖਣ ਵਿੱਚ ਆਪਣੀ ਸਮਝਦਾਰੀ ਸਮਝ ਰਹੇ ਹਨ। ਕਿਉਂਕਿ ਹਰ ਇੱਕ ਮਾਤਾ-ਪਿਤਾ ਆਪਣੇ ਬੱਚਿਆਂ ਦੀ ਜਿੰਦਗੀ ਵਾਸਤੇ ਚਿੰਤਾ ਵਿੱਚ ਰਹਿੰਦੇ ਹਨ। ਅੱਜ ਦੇ ਇਨਸਾਨ ਨੇ ਆਪਣੇ ਬੱਚਿਆਂ ਨੂੰ ਇੱਕ ਮਸ਼ੀਨ ਬਣਾ ਕੇ ਰੱਖ ਦਿੱਤਾ। ਤਰੱਕੀ ਦੀ ਆੜ ਵਿਚ ਕਿਤੇ ਨਾ ਕਿਤੇ ਬੱਚਿਆਂ ਦੇ ਆਪਸੀ ਰਿਸ਼ਤਿਆਂ ਦੀ ਕਦਰ ਬਹੁਤ ਪਿੱਛੇ ਰਹਿ ਗਈ ਹੈ।
ਮਾਤਾ-ਪਿਤਾ ਆਪਣੇ ਬੱਚੇ ਦੀ ਹਰ ਜਰੂਰਤ ਪੂਰੀ ਕਰ ਰਿਹਾ ਹੈ। ਪਰ ਫਿਰ ਵੀ ਬੱਚੇ ਇਕੱਲੇਪਣ, ਜਰੂਰਤ ਤੋਂ ਜਿਆਦਾ ਪੜ੍ਹਾਈ ਦਾ ਬੋਝ, ਛੋਟੀਆਂ-ਛੋਟੀਆਂ ਗੱਲਾਂ ‘ਤੇ ਟੋਕਣਾ, ਖੇਡਣ ਵਾਸਤੇ ਟਾਇਮ ਨਾ ਹੋਣਾ, ਟੀ.ਵੀ. ਦੀਆਂ ਕਹਾਣੀਆਂ ਦਾ ਬੱਚਿਆਂ ਉੱਪਰ ਜਿਆਦਾ ਪ੍ਰਭਾਵ ਰਹਿਣਾ, ਇਕੱਲੇਪਣ ਵਿੱਚ ਦੋਸਤਾਂ ਨੂੰ ਚਾਹੁਣਾ, ਮਾਤਾ-ਪਿਤਾ ਦੀ ਝਿਜਕ ਨੂੰ ਫੋਨ ਜਾਂ ਇੰਟਰਨੈਟ ਦੀ ਵਰਤੋਂ ਕਰਕੇ ਦੋਸਤ ਬਣਾਉਣਾ, ਅੱਜ-ਕੱਲ੍ਹ ਦੇ ਬੱਚਿਆਂ ਦੀ ਜਿੰਦਗੀ ਬਣ ਚੁੱਕਾ ਹੈ। ਮਾਪਿਆਂ ਦੁਆਰਾ ਕੀਤੀ ਜਾ ਰਹੀ ਸਖਤਾਈ ਤੋਂ ਬੱਚੇ ਅਜਾਦੀ ਦੀ ਜਿੰਦਗੀ ਜਿਉਣ ਵਿਚ ਜਿਆਦਾ ਵਿਸ਼ਵਾਸ ਰੱਖਣ ਲੱਗ ਪਏ ਹਨ। ਟਾਈਮ ਤੋਂ ਪਹਿਲਾਂ ਹਰ ਚੀਜ਼ ਨੂੰ ਪਾਉਣ ਦੀ ਤਮੰਨਾ ਉਹਨਾਂ ਨੂੰ ਸਹੀ ਰਸਤੇ ਦੀ ਬਜਾਏ ਗਲਤ ਰਸਤੇ ‘ਤੇ ਤੋਰ ਰਹੀ ਹੈ।  ਬੱਚੇ ਹਨ ਤਾਂ ਬੱਚੇ ਗਲਤੀਆਂ ਵੀ ਕਰਨਗੇ। ਝਿੜਕਣ ਜਾਂ ਮਾਰਨ ਦੀ ਬਜਾਏ ਪਿਆਰ ਨਾਲ ਸਮਝਾਓ।
ਬੱਚਿਆਂ ਨਾਲ ਦੋਸਤਾਂ ਵਾਗ ਵਿਵਹਾਰ ਕਰੋਗੇ ਤਾਂ ਉਹ ਤੁਹਾਡੇ ਨਾਲ ਹਰ ਗੱਲ ਸਾਂਝੀ ਕਰ ਸਕਦੇ ਹਨ। ਮਾਪਿਆਂ ਨੂੰ ਹਮੇਸ਼ਾ ਉਹਨਾਂ ਲੋਕਾਂ ਦੀ ਜਾਣਕਾਰੀ ਰੱਖਣੀ ਚਾਹੀਦੀ ਹੈ, ਜਿਨ੍ਹਾਂ ਨਾਲ ਤੁਹਾਡੇ ਬੱਚੇ ਜਿਆਦਾ ਸਮਾਂ ਬਤੀਤ ਕਰਦੇ ਹਨ। ਹਰ ਮਾਤਾ-ਪਿਤਾ ਆਪਣੇ ਬੱਚਿਆਂ ਦੀ ਜਿੰਮੇਵਾਰੀ ਸਮਝਣ ਦੀ ਕੋਸ਼ਿਸ਼ ਕਰੇ। ਬੱਚੇ ਜਿਸ ਕੰਮ ਵਿੱਚ ਜਿਆਦਾ ਰੁਚੀ ਰੱਖਦੇ ਹਨ ਉਹਨਾਂ ਕੰਮਾਂ ਵਿਚ ਨੂੰ ਯੋਗਦਾਨ ਦੇਵੋ। ਆਪਣੇ ਪੁਰਖੀ ਕੰਮਾਂ ਨੂੰ ਧੱਕੇ ਨਾਲ ਉਹਨਾਂ ਉੱਪਰ ਨਾ ਥੋਪੋ। ਦੂਜਿਆਂ ਦੁਆਰਾ ਕੀਤੀ ਗਈ ਗਲਤੀ ਕਾਰਨ ਆਪਣੇ ਬੱਚਿਆਂ ਨੂੰ ਕਸੂਰਵਾਰ ਨਾ ਸਮਝੋ। ਉਸ ਦੀ ਬੇਗੁਨਾਹੀ ਨੂੰ ਸਮਝਣ ਦੀ ਕੋਸ਼ਿਸ਼ ਕਰੋ।
ਕਈ ਮਾਪੇ ਬੱਚਿਆਂ ਦਾ ਧਿਆਨ ਰੱਖਦੇ ਹਨ। ਪਰ ਫਿਰ ਵੀ ਬੱਚੇ ਆਪਣੇ ਮਾਪਿਆਂ ਦਾ ਨਜਾਇਜ ਫਾਇਦਾ ਉਠਾਉਂਦੇ ਹਨ। ਉਹਨਾਂ ਕੋਲ ਝੂਠ ਬੋਲਦੇ ਹਨ। ਕਈ ਬੱਚੇ ਆਪਣੇ ਗਲਤ ਦੋਸਤ ਦੀ ਸੰਗਤ ਨਾਲ ਨਕਲ ਕਰਨ ਨਾਲ ਨਸ਼ੇ ਦੇ ਆਦੀ ਹੋ ਜਾਂਦੇ ਹਨ। ਵੱਡਿਆਂ ਦਾ ਸਤਿਕਾਰ ਕਰਨਾ ਭੁੱਲ ਜਾਂਦੇ ਹਨ। ਨਸ਼ੇ ਵਿਚ ਲੜਾਈ-ਝਗੜੇ ਕਰਦੇ ਹਨ।  ਕੁਝ ਮਾਪੇ ਉਹ ਹਨ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਇਮਾਨਦਾਰੀ ਅਤੇ ਮਿਹਨਤ ਨਾਲ ਆਪਣੇ ਬੱਚੇ ਪੜ੍ਹਾਏ ਅਤੇ ਪੈਰਾਂ ਸਿਰ ਖੜ੍ਹੇ ਕੀਤੇ। ਬੱਚਿਆਂ ਦੇ ਵਿਆਹ ਕਰਕੇ ਆਪਣੀ ਜਿੰਮੇਵਾਰੀ ਨਿਭਾਈ ਹੈ। ਬੱਚਿਆਂ ਤੋਂ ਬਗੈਰ ਮਾਤਾ-ਪਿਤਾ ਨੇ ਆਪਣੇ ਬਾਰੇ ਕੁਝ ਨਹੀਂ ਸੋਚਿਆ। ਜਦੋਂ ਮਾਤਾ-ਪਿਤਾ ਦੀ ਆਪਣੀ ਵਾਰੀ ਆਈ ਤਾਂ ਉਹ ਆਪਣੇ ਬੱਚਿਆਂ ਉੱਪਰ ਬੋਝ ਬਣ ਗਏ। ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਇੱਕ ਮਾਤਾ-ਪਿਤਾ ਆਪਣੇ ਸਾਰੇ ਪਰਿਵਾਰ ਨੂੰ ਰੋਟੀ ਕਮਾ ਕੇ ਖਵਾ ਸਕਦਾ ਹੈ। ਜਿਸ ਦੇ ਕਈ ਧੀਆਂ ਅਤੇ ਪੁੱਤਰ ਹੁੰਦੇ ਹਨ। ਪਰ ਸਾਰਾ ਪਰਿਵਾਰ ਇੱਕ ਮਾਂ-ਪਿਓ ਨੂੰ ਕੱਪੜਾ ਅਤੇ ਉਸ ਦੀ ਜਰੂਰਤ ਨਹੀਂ ਪੂਰੀ ਕਰ ਸਕਦੇ ਅਤੇ ਨਾ ਹੀ ਕੁਝ ਸਮਾਂ ਉਹਨਾਂ ਪਾਸ ਬੈਠ ਸਕਦੇ।
ਲੁਧਿਆਣਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਿੰਦਰ ਸਿੰਘ ਖੁੱਡੀ ਕਲਾਂ
ਸੂਬੇ ਦੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਜਿੱਥੇ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ, ਉੱਥੇ ਹੀ ਸਿੱਖਿਆ ਦੇ ਅਸਲੀ ਮੰਤਵ ਦੀ ਪੂਰਤੀ ਹਿੱਤ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸ਼ਖਸੀਅਤ ਦੇ ਸਰਵਪੱਖੀ ਵਿਕਾਸ ਦਾ ਟੀਚਾ ਕੇਵਲ ਪਾਠਕ੍ਰਮ ਦੀਆਂ ਪੁਸਤਕਾਂ ਪੜ੍ਹਨ ਨਾਲ ਹਾਸਲ ਕਰਨਾ ਮੁਸ਼ਕਲ ਹੀ ਨਹੀਂ ਅਸੰਭਵ ਹੈ। ਇਸ ਲਈ ਪਾਠਕ੍ਰਮ ਦੇ ਨਾਲ-ਨਾਲ ਹੋਰ ਪੁਸਤਕਾਂ ਪੜ੍ਹਨਾ ਵੀ ਬੇਹੱਦ ਜ਼ਰੂਰੀ ਹੈ। ਇੱਕ ਸਫਲ਼ ਇਨਸਾਨ ਦੇ ਜੀਵਨ ਦੀ ਕਹਾਣੀ ‘ਚ ਪੁਸਤਕਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਪਾਠਕ੍ਰਮ ਦੇ ਸੀਮਤ ਅਤੇ ਨਿਰਧਾਰਿਤ ਪਾਠਕ੍ਰਮ ਤੋਂ ਦੂਰ ਦੀ ਝਾਤੀ ਪਾਉਣ ਲਈ ਪੁਸਤਕਾਂ ਨਾਲ ਸਾਂਝ ਬਹੁਤ ਜਰੂਰੀ ਹੈ। ਪੁਸਤਕਾਂ ਪੜ੍ਹਨ ਨਾਲ ਵਿਦਿਆਰਥੀਆਂ ਦੇ ਮਨਾਂ ‘ਚ ਇਕਾਗਰਤਾ ਦੀ ਸਮਰੱਥਾ ਪੈਦਾ ਹੁੰਦੀ ਹੈ। ਪੁਸਤਕਾਂ ਦੇ ਵੱਡੇ ਮਹੱਤਵ ਨੂੰ ਸਮਝਦਿਆਂ ਸਿੱਖਿਆ ਵਿਭਾਗ ਵੱਲੋਂ ਸਮੂਹ ਸਰਕਾਰੀ ਸਕੂਲਾਂ ‘ਚ ਪੰਦਰਾਂ ਜੁਲਾਈ ਤੋਂ ਪੰਦਰਾਂ ਅਗਸਤ ਤੱਕ ਪੁਸਤਕ ਲੰਗਰ ਲਾਇਆ ਜਾ ਰਿਹਾ ਹੈ। ਇਸ ਦੌਰਾਨ ਕਿਸੇ ਵੀ ਸਕੂਲ ਦੀਆਂ ਲਾਇਬ੍ਰੇਰੀ ਪੁਸਤਕਾਂ ਅਲਮਾਰੀਆਂ ‘ਚ ਕੈਦ ਰਹਿਣ ਦੀ ਬਜਾਏ ਲੰਗਰ ਦੇ ਰੂਪ ‘ਚ ਵਿਦਿਆਰਥੀਆਂ ਲਈ ਪਰੋਸੀਆਂ ਜਾਣਗੀਆਂ ਤੇ ਹਰ ਵਿਦਿਆਰਥੀ ਆਪਣੀ ਰੁਚੀ ਤੇ ਸਮਝ ਅਨੁਸਾਰ ਪੜ੍ਹਨ ਲਈ ਪੁਸਤਕ ਜ਼ਰੂਰ ਲਵੇਗਾ। ਬਿਨਾਂ ਸ਼ੱੱਕ ਸਿੱਖਿਆ ਵਿਭਾਗ ਦਾ ਇਹ ਉਪਰਾਲਾ ਵਿਦਿਆਰਥੀ ਮਨਾਂ ‘ਚ ਸਾਹਿਤ ਪੜ੍ਹਨ ਦੀ ਚੇਟਕ ਜਗਾ ਕੇ ਪੁਸਤਕ ਸੱਭਿਆਚਾਰ ਪੈਦਾ ਕਰਨ ਵਿੱਚ ਮੱਦਦ ਕਰੇਗਾ। ਵਿਦਿਆਰਥੀਆਂ ਦੀ ਪੁਸਤਕਾਂ ਤੋਂ ਪੈ ਰਹੀ ਦੂਰੀ ਅਜੋਕੇ ਸਮੇਂ ਦਾ ਸਭ ਤੋਂ ਵੱਡਾ ਦੁਖਾਂਤ ਹੈ। ਇਸ ਪੁਸਤਕ ਲੰਗਰ ਦੌਰਾਨ ਸਕੂਲ ਲਾਇਬ੍ਰੇਰੀ ਦੀ ਹਰ ਕਿਤਾਬ ਵਿਦਿਆਰਥੀਆਂ ਦੇ ਪੜ੍ਹਨ ਲਈ ਉਪਲੱਬਧ ਹੋਵੇਗੀ, ਨਹੀਂ ਤਾਂ ਕਈ ਵਾਰ ਬਹੁਤ ਕੀਮਤੀ ਪੁਸਤਕਾਂ ਅਲਮਾਰੀਆਂ ਦਾ ਸ਼ਿੰਗਾਰ ਹੋ ਕੇ ਹੀ ਰਹਿ ਜਾਂਦੀਆਂ ਹਨ। ਪ੍ਰਾਇਮਰੀ ਪੱਧਰ ਦੇ ਵਿਦਿਆਰਥੀ ਜਿੱਥੇ ਛੋਟੀਆਂ-ਛੋਟੀਆਂ ਬਾਲ ਕਹਾਣੀ ਦੀਆਂ ਪੁਸਤਕਾਂ ਜਰੀਏ ਮਨੋਰੰਜਨ ਕਰਨਗੇ, ਉੱਥੇ ਜ਼ਿੰਦਗੀ ਭਰ ਕੰਮ ਆਉਣ ਵਾਲੇ ਬਹੁਤ ਸਾਰੇ ਸਬਕ ਵੀ ਸਹਿਜ ਸੁਭਾਅ ਹੀ ਸਿੱਖ ਜਾਣਗੇ।
ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ, ਪੰਜਾਬ ਦੇ ਯੋਧਿਆਂ ਅਤੇ ਸੂਰਬੀਰਾਂ ਦੀਆਂ ਜੀਵਨੀਆਂ ਨਾਲ ਸਬੰਧਿਤ ਪੁਸਤਕਾਂ ਤੋਂ ਇਲਾਵਾ ਵਿਗਿਆਨ ਦੀਆਂ ਖੋਜਾਂ ਅਤੇ ਹੋਰ ਉੱਚ ਪੱਧਰ ਦੀਆਂ ਪੁਸਤਕਾਂ ਪੜ੍ਹਨ ਨਾਲ ਸੂਝ-ਬੂਝ ਵਿੱਚ ਇਜ਼ਾਫਾ ਹੋਵੇਗਾ। ਨੌਜਵਾਨ ਵਰਗ ਦੀ ਸੱਭਿਆਚਾਰ ਤੇ ਵਿਰਸੇ ਤੋਂ ਪੈ ਰਹੀ ਦੂਰੀ ਵੱਲ ਮੋੜਾ ਇਹਨਾਂ ਪੁਸਤਕਾਂ ਨਾਲ ਹੀ ਸੰਭਵ ਹੈ। ਨੌਜਵਾਨਾਂ ‘ਚ ਨਸ਼ਿਆਂ ਦੇ ਵਧਦੇ ਆਲਮ ਲਈ ਵੀ ਕਿਤੇ ਨਾ ਕਿਤੇ ਪੁਸਤਕ ਸੱਭਿਆਚਾਰ ਤੋਂ ਪਈ ਦੂਰੀ ਨੂੰ ਹੀ ਜਿੰਮੇਵਾਰ ਮੰਨਿਆ ਜਾ ਸਕਦਾ ਹੈ। ਜਿੰਦਗੀ ‘ਚ ਥੋੜ੍ਹੀ ਜਿਹੀ ਅਸਫਲਤਾ ਨੂੰ ਜਿੰਦਗੀ ਦੀ ਹੀ ਅਸਫਲਤਾ ਸਮਝਣ ਦਾ ਖਤਰਨਾਕ ਰੁਝਾਨ ਸਾਡੇ ਸਮਾਜ ਵਿੱਚ ਵਿਆਪਕ ਹੋ ਰਿਹਾ ਹੈ। ਪ੍ਰੀਖਿਆ ‘ਚੋਂ ਫੇਲ੍ਹ ਹੋਇਆ ਜਾਂ ਘੱਟ ਨੰਬਰ ਲੈਣ ਵਾਲਾ ਵਿਦਿਆਰਥੀ ਤੇ ਉਸਦੇ ਮਾਪੇ ਸਭ ਕੁੱਝ ਖਤਮ ਹੋਇਆ ਸਮਝ ਲੈਂਦੇ ਹਨ। ਵਿਦਿਆਰਥੀ ਵਰਗ ‘ਚ ਪੈਦਾ ਹੋ ਰਹੇ ਇਹਨਾਂ ਮਾੜੇ ਰੁਝਾਨਾਂ ਨੂੰ ਰੋਕਣ ਲਈ ਪੁਸਤਕਾਂ ਸਾਰਥਿਕ ਭੂਮਿਕਾ ਨਿਭਾ ਸਕਦੀਆਂ ਹਨ। ਇੱਕ ਪੁਸਤਕ ਹੀ ਦੱਸ ਸਕਦੀ ਹੈ ਕਿ ਸਫਲਤਾ ਅਤੇ ਅਸਫਲਤਾ ਤਾਂ ਜਿੰਦਗੀ ਰੂਪੀ ਸਿੱਕੇ ਦੇ ਦੋ ਪਾਸੇ ਹਨ। ਦੋਵਾਂ ਵਿੱਚੋਂ ਕੋਈ ਵੀ ਸਥਾਈ ਨਹੀਂ ਹੈ। ਦਿਨ ਅਤੇ ਰਾਤ ਦੀ ਆਮਦ ਵਾਂਗ ਹਨ ਜਿੰਦਗੀ ਦੀਆਂ ਸਫਲਤਾਵਾਂ ਅਤੇ ਅਸਫਲਤਾਵਾਂ।
ਮੋਬਾਈਲ ਦੇ ਅਜੋਕੇ ਯੁੱਗ ਨੇ ਤਾਂ ਪੁਸਤਕ ਸੱਭਿਆਚਾਰ ਨੂੰ ਹੋਰ ਵੀ ਹਾਸ਼ੀਏ ‘ਤੇ ਧੱਕ ਦਿੱਤਾ ਹੈ। ਇਨਸਾਨ ਦੇ ਸਭ ਤੋਂ ਵਧੀਆ ਮਾਰਗਦਰਸ਼ਕ ਅਤੇ ਸਭ ਤੋਂ ਚੰਗੇ ਮਿੱਤਰ ਦੀ ਗੱਲ ਕਰਦਿਆਂ ਪੁਸਤਕ ਦਾ ਨਾਂਅ ਸਭ ਤੋਂ ਪਹਿਲਾਂ ਆਉਂਦਾ ਹੈ। ਬਿਨਾਂ ਬੋਲੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦੇ ਰੂਬਰੂ ਕਰਕੇ ਇਨਸਾਨ ਨੂੰ ਸਫ਼ਲ ਜਿੰਦਗੀ ਵੱਲ ਤੋਰਨ ਦੀ ਸਮਰੱਥਾ ਸਿਰਫ ਤੇ ਸਿਰਫ ਇੱਕ ਪੁਸਤਕ ਵਿੱਚ ਹੁੰਦੀ ਹੈ। ਜਿੰਦਗੀ ‘ਚ ਹਰ ਪਾਸਿਉਂ ਹਾਰ ਮੰਨ ਚੁੱਕੇ ਇਨਸਾਨ ਨੂੰ ਜਿੱਤ ਦਾ ਮਾਰਗ ਵਿਖਾ ਸਕਣ ਦੀ ਸਮਰੱਥਾ ਵੀ ਸਿਰਫ ਤੇ ਸਿਰਫ ਇੱਕ ਪੁਸਤਕ ਵਿੱਚ ਹੀ ਹੁੰਦੀ ਹੈ। ਖੁਦਕੁਸ਼ੀ ਦੀਆਂ ਸਕੀਮਾਂ ਘੜਦੇ ਸੈਂਕੜੇ ਇਨਸਾਨਾਂ ਨੇ ਪੁਸਤਕਾਂ ਦੀ ਬਦੌਲਤ ਨਾ ਸਿਰਫ ਖੁਦਕੁਸ਼ੀ ਨੂੰ ਨਾਂਹ ਕਹੀ ਸਗੋਂ ਜਿੰਦਗੀ ਦੀਆਂ ਦੁਸ਼ਵਾਰੀਆਂ ਤੇ ਚੁਣੌਤੀਆਂ ਨੂੰ ਮਾਤ ਦੇਣ ਦੀ ਥਾਹ ਵੀ ਪਾਈ। ਸਫਲ ਜਿੰਦਗੀ ਜੀਅ ਕੇ ਤੁਰ ਗਏ ਇਨਸਾਨਾਂ ਦੇ ਸਫਲ ਜਿੰਦਗੀ ਦੇ ਗੁਰ ਸਿਰਫ ਪੁਸਤਕ ਕੋਲ ਹੀ ਸੰਭਾਲੇ ਹੁੰਦੇ ਹਨ। ਪੁਸਤਕਾਂ ਸੰਗ ਤੁਰਨ ਵਾਲਾ ਇਨਸਾਨ ਅਜਿਹੇ ਗੁਰ ਸਮਝਣ ਵਿੱਚ ਕਾਮਯਾਬ ਹੋ ਜਾਂਦਾ ਹੈ ਜਦਕਿ ਪੁਸਤਕ ਸੱਭਿਆਚਾਰ ਤੋਂ ਦੂਰ ਦਾ ਇਨਸਾਨ ਅਜਿਹੇ ਕੀਮਤੀ ਖਜਾਨੇ ਤੋਂ ਵਾਂਝਾ ਹੀ ਰਹਿੰਦਾ ਹੈ। ਇਤਿਹਾਸ ਗਵਾਹ ਹੈ ਕਿ ਪੁਸਤਕ ਸੱਭਿਆਚਾਰ ਨੂੰ ਪ੍ਰਣਾਈਆਂ ਕੌਮਾਂ ਨੇ ਤਰੱਕੀ ਅਤੇ ਖੁਸ਼ਹਾਲੀ ਦੀਆਂ ਮੰਜਿਲਾਂ ਸਰ ਕੀਤੀਆਂ ਹਨ।
ਪੁਸਤਕ ਸੱਭਿਆਚਾਰ ਨੂੰ ਪ੍ਰਣਾਇਆ ਇਨਸਾਨ ਚੜ੍ਹਦੀ ਕਲਾ ਵਿੱਚ ਰਹਿਣਾ ਸਿੱਖ ਜਾਂਦਾ ਹੈ। ਜਿੰਦਗੀ ਦੀਆਂ ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਉਸ ਨੂੰ ਹਰਾ ਨਹੀਂ ਸਕਦੀਆਂ। ਸਿੱਖਿਆ ਵਿਭਾਗ ਵੱਲੋਂ ਲਾਇਆ ਪੁਸਤਕ ਲੰਗਰ ਆਪਣੇ-ਆਪ ‘ਚ ਵਿਲੱਖਣ ਅਤੇ ਕਾਬਲੇ-ਤਾਰੀਫ ਉਪਰਾਲਾ ਹੈ। ਜਿਹੜਾ ਵਿਦਿਆਰਥੀ ਇਸ ਲੰਗਰ ਦਾ ਜਿੰਨਾ ਜਿਆਦਾ ਸਵਾਦ ਚੱਖੇਗਾ ਉਨਾ ਜਿਆਦਾ ਹੀ ਕਾਮਯਾਬ ਇਨਸਾਨ ਬਣੇਗਾ। ਸਕੂਲ ਮੁਖੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਸਾਹਿਤਕ ਸ਼ਖਸੀਅਤਾਂ ਨੂੰ ਵੀ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀਆਂ ਰੁਚੀਆਂ ਨੂੰ ਉਸਾਰੂ ਅਤੇ ਸਾਰਥਿਕ ਮੋੜਾ ਦੇਣ ਲਈ ਆਰੰਭੇ ਇਸ ਯਤਨ ਵਿੱਚ ਭਰਪੂਰ ਯੋਗਦਾਨ ਕਰਨਾ ਚਾਹੀਦਾ ਹੈ। ਸਿੱਖਿਆ ਵਿਭਾਗ ਦਾ ਇਹ ਉਪਰਾਲਾ ਵਿਦਿਆਰਥੀਆਂ ਨੂੰ ਤਮਾਮ ਬੁਰਾਈਆਂ ਤੋਂ ਦੂਰ ਲਿਜਾਣ ‘ਚ ਆਪਣੀ ਅਹਿਮ ਭੂਮਿਕਾ ਨਿਭਾਅ ਸਕਦਾ ਹੈ।
ਸ਼ਕਤੀ ਨਗਰ, ਬਰਨਾਲਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਨੂੰ ਰਾਹਤ, 31000 ਕਰੋੜ ਦੇ ਬੋਝ ਤੋਂ ਮਿਲ ਸਕਦੀ ਹੈ ਮੁਕਤੀ
ਅਗਲੇ 6 ਹਫ਼ਤਿਆਂ ਵਿੱਚ ਕਮੇਟੀ ਕਰੇਗੀ 31 ਹਜ਼ਾਰ ਕਰੋੜ ਬਾਰੇ ਫੈਸਲਾ, ਨਵੇਂ ਸਾਲ ਤੋਂ ਨਹੀਂ ਪਏਗਾ ਖ਼ਰੀਦ ਦਾ ਵਾਧੂ ਖ਼ਰਚ
ਚੰਡੀਗੜ੍ਹ | ਪੰਜਾਬ ਦੇ ਦੌਰੇ ‘ਤੇ ਆਏ ਵਿੱਤ ਕਮਿਸ਼ਨ ਨੇ ਪੰਜਾਬ ਸਰਕਾਰ ਦੀ ਉਸ ਮੰਗ ਨੂੰ ਸਵੀਕਾਰ ਕਰ ਲਿਆ ਹੈ, ਜਿਹੜੀ ਇੱਕ ਹੀ ਝਟਕੇ ਵਿੱਚ ਪੰਜਾਬ ਨੂੰ 31 ਹਜ਼ਾਰ ਕਰੋੜ ਰੁਪਏ ਦਾ ਫਾਇਦਾ ਦੇ ਸਕਦੀ ਹੈ। 15ਵੇ ਵਿੱਤ ਕਮਿਸ਼ਨ ਦੇ ਚੇਅਰਮੈਨ ਐਨ.ਕੇ. ਸਿੰਘ ਨੇ ਸਾਫ਼ ਸੰਕੇਤ ਦੇ ਦਿੱਤੇ ਹਨ ਕਿ ਅਨਾਜ ਖਾਤੇ ਵਿੱਚੋਂ 31 ਹਜ਼ਾਰ ਕਰੋੜ ਰੁਪਏ ਪੰਜਾਬ ਸਰਕਾਰ ‘ਤੇ ਵਾਧੂ ਪਾਏ ਹਨ, ਜਿਸ ਸਬੰਧੀ ਆਖ਼ਰੀ ਫੈਸਲਾ ਇਸ ਸਬੰਧੀ ਤਿਆਰ ਹੋਣ ਵਾਲੀ ਰਿਪੋਰਟ ਤੋਂ ਬਾਅਦ ਲਿਆ ਜਾਵੇਗਾ। ਵਿੱਤ ਕਮਿਸ਼ਨ ਵੱਲੋਂ 31 ਹਜ਼ਾਰ ਕਰੋੜ ਰੁਪਏ ਸਬੰਧੀ ਰਿਪੋਰਟ ਤਿਆਰ ਕਰਨ ਲਈ ਵਿੱਤ ਕਮਿਸ਼ਨ ਦੇ ਮੈਂਬਰ ਰਮੇਸ਼ ਚੰਦ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਹੈ। 15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਐਨ.ਕੇ. ਸਿੰਘ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਐਨ. ਕੇ. ਸਿੰਘ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ, ਜਿਸ ਵਿੱਚ 31 ਹਜ਼ਾਰ ਕਰੋੜ ਰੁਪਏ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੰਜਾਬ ਦੇਸ਼ ਲਈ ਅਨਾਜ ਪੈਦਾ ਕਰਦਾ ਹੈ ਅਤੇ ਇਸੇ ਅਨਾਜ ਦੇ ਫਰਕ ਨਾਲ ਪੰਜਾਬ ‘ਤੇ 31 ਹਜ਼ਾਰ ਕਰੋੜ ਰੁਪਏ ਦਾ ਵਾਧੂ ਬੋਝ ਪਿਆ ਹੈ, ਜਿਸ ਦਾ ਹਰ ਮਹੀਨੇ ਕਰੋੜਾਂ ਰੁਪਏ ਵਿਆਜ ਦੇਣਾ ਪੈ ਰਿਹਾ ਹੈ ਅਤੇ ਇਸ ਨਾਲ ਪੰਜਾਬ ਦੇ ਵਿਕਾਸ ਵਿੱਚ ਕਾਫ਼ੀ ਜਿਆਦਾ ਮੁਸ਼ਕਲ ਆ ਰਹੀਂ ਹੈ। ਜਿਸ ਨੂੰ ਦੇਖਦੇ ਹੋਏ ਕਮਿਸ਼ਨ ਮੈਂਬਰ ਰਮੇਸ਼ ਚੰਦ ਦੀ ਅਗਵਾਈ ਵਾਲੀ ਕਮੇਟੀ ਆਪਣੀ ਰਿਪੋਰਟ 6 ਹਫ਼ਤਿਆਂ ਵਿੱਚ ਤਿਆਰ ਕਰਕੇ ਦੇਵੇਗੀ ਅਤੇ ਇਸ ਸਬੰਧੀ ਜਲਦ ਹੀ ਫੈਸਲਾ ਲਿਆ ਜਾਏਗਾ। ਉਨ੍ਹਾਂ ਅੱਗੇ ਕਿਹਾ ਕਿ ਹਰ ਸਾਲ ਲਗਭਗ 1 ਹਜ਼ਾਰ ਕਰੋੜ ਦਾ ਅਨਾਜ ਖਰੀਦ ਸਬੰਧੀ ਪੈਣ ਵਾਲੇ ਫਰਕ ਬਾਰੇ ਵੀ ਪੰਜਾਬ ਸਰਕਾਰ ਨੇ ਦੱਸਿਆ ਹੈ, ਜਿਸ ਸਬੰਧੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਸਾਲ ਤੋਂ ਇਸ ਤਰ੍ਹਾਂ ਦਾ ਵਾਧੂ ਬੋਝ ਭਵਿੱਖ ਵਿੱਚ ਪੰਜਾਬ ਸਰਕਾਰ ਦੇ ਸਿਰ ‘ਤੇ ਨਾ ਪਾਇਆ ਜਾਵੇ। ਚੇਅਰਮੈਨ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਖੇਤੀ ਕਰਜ਼ੇ ਦੀ ਮੁਆਫ਼ੀ ਬਾਰੇ ਫੈਸਲਾ ਲੈਂਦੇ ਹੋਏ ਕਮਿਸ਼ਨ ਸੂਬੇ ਦੀ ਸਮੁੱਚੀ ਵਿੱਤੀ ਸਥਿਤੀ ਨੂੰ ਧਿਆਨ ਵਿੱਚ ਰੱਖੇਗਾ। ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ‘ਤੇ ਚਿੰਤਾ ਜ਼ਾਹਰ ਕਰਦਿਆਂ ਕਮਿਸ਼ਨ ਨੇ ਸੂਬੇ ਨੂੰ ਫਸਲੀ ਵਿਭਿੰਨਤਾ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਆਪਣੇ ਯਤਨ ਤੇਜ਼ ਕਰਨ ਲਈ ਆਖਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੱਖ ਮੰਤਰੀ ਅਮਰਿੰਦਰ ਵੱਲੋਂ ਤਲ ਅਵੀਵ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅੰਮ੍ਰਿਤਸਰ ਦੀ ਸਥਿਤੀ ਦਾ ਜਾਇਜ਼ਾ
ਪੀੜਤਾਂ ਨੂੰ ਰਾਹਤ ਛੇਤੀ ਮੁਹੱਈਆ ਕਰਵਾਉਣ ਦੇ ਹੁਕਮ
ਅਮਨ-ਕਾਨੂੰਨ ਬਰਕਰਾਰ ਰੱਖਣ ਵਾਸਤੇ ਲੋੜੀਂਦੇ ਕਦਮ ਚੁੱਕਣ ਲਈ ਆਖਿਆ
ਸੱਚ ਕਹੂੰ ਨਿਊਜ਼, ਅੰਮ੍ਰਿਤਸਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਜ਼ਰਾਈਲ ਦੇ ਸ਼ਹਿਰ ਤਲ ਅਵੀਵ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅੰਮ੍ਰਿਤਸਰ ਦੀ ਸਥਿਤੀ ਦਾ ਜਾਇਜ਼ਾ ਲਿਆ ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰਾਹਤ ਤੇ ਮੁਆਵਜ਼ਾ ਛੇਤੀ ਵੰਡਣ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਇਲਾਕੇ ਵਿੱਚ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਲੋੜੀਂਦੇ ਕਦਮ ਚੁੱਕਣ ਦੇ ਹੁਕਮ ਦਿੱਤੇ
ਸਕਾਈਪ ਵੀਡੀਓ ਕਾਨਫਰੰਸਿੰਗ ਦੌਰਾਨ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਤੋਂ ਇਲਾਵਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਤੇ ਪੁਲਿਸ ਕਮਿਸ਼ਨਰ ਸੁਧਾਂਸ਼ੂ ਸ੍ਰੀਵਾਸਤਵਾ ਨੇ ਵੀ ਸ਼ੁੱਕਰਵਾਰ ਨੂੰ ਵਾਪਰੇ ਰੇਲ ਹਾਦਸੇ ਦੇ ਮੱਦੇਨਜ਼ਰ ਅੰਮ੍ਰਿਤਸਰ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਇਨ੍ਹਾਂ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ ਅਤੇ ਇਕ ਪੀੜਤ ਨੂੰ ਛੱਡ ਕੇ ਬਾਕੀ ਸਾਰੇ ਪੀੜਤਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ
ਸੁਰੇਸ਼ ਕੁਮਾਰ ਨੇ ਦੱਸਿਆ ਕਿ 58 ਮ੍ਰਿਤਕਾਂ ਵਿੱਚੋਂ 52 ਦਾ ਸਸਕਾਰ ਕਰ ਦਿੱਤਾ ਗਿਆ ਹੈ ਜਦਕਿ ਬਾਕੀਆਂ ਦਾ ਸਸਕਾਰ ਵੀ ਅੱਜ ਕਰ ਦਿੱਤਾ ਜਾਵੇਗਾ ਉਨ੍ਹਾਂ ਅੱਗੇ ਦੱਸਿਆ ਕਿ ਇਸ ਹਾਦਸੇ ਵਿੱਚ ਜ਼ਖਮੀ ਹੋਏ 58 ਵਿਅਕਤੀਆਂ ਨੂੰ ਹਸਪਤਾਲਾਂ ਵਿੱਚ ਬਿਹਤਰੀਨ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਇਸ ਹਾਦਸੇ ਨਾਲ ਕੁੱਲ 116 ਪਰਿਵਾਰ ਪ੍ਰਭਾਵਿਤ ਹੋਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਰਾਜ਼ਗੀਆਂ ਦੇ ਦੌਰ ‘ਚ ਸੁਖਬੀਰ ਦੀ ਪਰਖ਼ ਅੱਜ
ਕੈਪਟਨ ਦੇ ਗੜ੍ਹ ‘ਚ ਦਹਾੜਨ ਲਈ ਅਕਾਲੀ ਦਲ ਦੀ ਸਟੇਜ ਸਜ ਕੇ ਤਿਆਰ
ਅਕਾਲੀ ਦਲ ਨੇ 70 ਹਜ਼ਾਰ ਕੁਰਸੀਆ ਲਾਉਣ ਦਾ ਕੀਤਾ ਦਾਅਵਾ
ਅਕਾਲੀ ਦਲ ਦੀਆਂ ਗੱਡੀਆਂ ਨੂੰ ਟੋਲ ਟੈਕਸ ਦੀ ਹੋਵੇਗੀ ਛੋਟ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ‘ਚ ਗਰਜ਼ਣ ਲਈ ਅਕਾਲੀ ਦਲ ਦੀ ਸਟੇਜ ਸਜ ਕੇ ਤਿਆਰ ਹੈ।   ਉਧਰ ਕਾਂਗਰਸ ਵੱਲੋਂ ਅਕਾਲੀ ਦਲ ਦੇ ਕਿਲ੍ਹੇ ਵਿੱਚ ਰੈਲੀ ਕਰਕੇ ਬਾਦਲਾਂ ਨੂੰ ਵੰਗਾਰਿਆ ਜਾਵੇਗਾ। ਕੱਲ੍ਹ ਦਾ ਦਿਨ ਰੈਲੀਆਂ ਕਰਕੇ ਪੰਜਾਬ ਦੀ ਸਿਆਸਤ ਨੂੰ ਭਖਾਉਣ ਵਾਲਾ ਦਿਨ ਸਾਬਤ ਹੋਵੇਗਾ। ਇੱਧਰ ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਇਹ ਰੈਲੀਆਂ ਆਮ ਜਨਤਾ ਨਾਲ ਜੁੜੇ ਮੁੱਦਿਆਂ ਤੋਂ ਭਟਕਾਉਣ ਦਾ ਜਰੀਆ ਹਨ।
ਉਂਜ ਕੁਝ ਦੂਜੀਆਂ ਧਿਰਾਂ ਵੱਲੋਂ ਰੋਸ ਮਾਰਚ ਕੀਤਾ ਜਾ ਰਿਹਾ ਹੈ। ਇਸ ਰੈਲੀ ਨੂੰ ਸੁਖਬੀਰ ਬਾਦਲ ਦੀ ਅਗਨੀ ਪ੍ਰੀਖਿਆ ਮੰਨਿਆ ਜਾਵੇਗਾ ਕਿਉਂਕਿ ਇਸ ਮੌਕੇ ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਸ੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਦੇ ਗੈਰ-ਹਾਜ਼ਰ ਰਹਿਣ ਦੇ ਕਿਆਸ ਲਾਏ ਜਾ ਰਹੇ ਹਨ
ਜਾਣਕਾਰੀ ਅਨੁਸਾਰ ਅਕਾਲੀ ਦਲ ਵੱਲੋਂ ਕੈਪਟਨ ਦੇ ਜ਼ਿਲ੍ਹੇ ‘ਚ ਜਬਰ ਵਿਰੋਧੀ ਰੈਲੀ ਲਈ ਆਪਣੀ ਅੱਡੀ ਚੋਟੀ ਦੀ ਤਾਕਤ ਝੋਂਕੀ ਗਈ ਹੈ ਅਤੇ ਅਕਾਲੀ ਆਗੂ ਕੱਲ ਦੀ ਰੈਲੀ ਲਈ ਪੱਬਾਂ ਭਾਰ ਹਨ। ਅੱਜ ਸ਼ਾਮ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲੱਗੀ ਸਟੇਜ ਸਮੇਤ ਹੋਰ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ। ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਇਹ ‘ਜਬਰ ਵਿਰੋਧੀ ਰੈਲੀ’ ਪਟਿਆਲਾ ਤੋਂ 12 ਕਿਲੋਮੀਟਰ ਦੂਰ ਪਿੰਡ ਮਹਿਮਦਪੁਰ ਦੀ ਮੰਡੀ ‘ਚ ਕੀਤੀ ਜਾ ਰਹੀ ਹੈ।
ਇੱਥੇ ਅਕਾਲੀ ਦਲ ਵੱਲੋਂ ਲਗਭਗ 14 ਏਕੜ ‘ਚ ਪੰਡਾਲ ਲਾਉਣ ਦਾ ਦਾਅਵਾ ਕੀਤਾ ਗਿਆ ਹੈ। ਕਈ ਏਕੜ ‘ਚ ਪਾਰਕਿੰਗ ਲਈ ਥਾਂ ਤਿਆਰ ਕੀਤੀ ਗਈ ਹੈ। ਕੁਝ ਪਾਰਕਿੰਗ ਲਈ ਜਗਾਂ ਆਪਣੇ ਸਮੱਰਥਕਾਂ ਦੀ ਜੀਰੀ ਵੱਢ ਕੇ ਤਿਆਰ ਕੀਤੀ ਗਈ ਹੈ। ਅਕਾਲੀ ਦਲ ਵੱਲੋਂ ਇੱਥੇ 70 ਹਜਾਰ ਕੁਰਸੀ ਲਾਉਣ ਦਾ ਦਾਅਵਾ ਕੀਤਾ ਗਿਆ ਹੈ।
ਰੈਲੀ ਦੇ ਪ੍ਰਬੰਧਾਂ ਦੀ ਪੂਰੀ ਦੇਖ-ਰੇਖ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਚਰਨਜੀਤ ਸਿੰਘ ਬਰਾੜ ਵੱਲੋਂ ਆਪਣੇ ਹੱਥਾਂ ਵਿੱਚ ਲਈ ਹੋਈ ਹੈ ਅਤੇ ਉਹ ਕਈ ਦਿਨਾਂ ਤੋਂ ਇੱਥੇ ਹੀ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਰੈਲੀ ਕੈਪਟਨ ਸਰਕਾਰ ਦਾ ਅਸਲ ਚਿਹਰਾ ਨੰਗਾ ਕਰੇਗੀ ਕਿ ਕਿਸ ਤਰ੍ਹਾਂ ਉਹ ਪੰਜਾਬ ਅੰਦਰ ਆਪਣੇ ਕੀਤੇ ਵਾਅਦਿਆ ਨੂੰ ਭੁਲਾ ਕੇ ਧਾਰਮਿਕ ਫਿਜਾ ਵਿੱਚ ਅੱਗ ਲਾ ਰਹੇ ਹਨ। ਇੱਧਰ ਸੁਖਬੀਰ ਸਿੰਘ ਬਾਦਲ ਵੱਲੋਂ ਰੈਲੀ ਵਾਲੀ ਥਾਂ ਪੰਡਾਲ, ਸਟੇਜ ਸਮੇਤ ਹੋਰ ਪ੍ਰਬੰਧਾਂ ਦਾ ਜਾਇਜਾਂ ਲਿਆ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਉਨ੍ਹਾਂ ਦਾਅਵਾ ਕੀਤਾ ਕਿ ਪਟਿਆਲਾ ਦੀ ਇਹ ਰੈਲੀ ਕਾਂਗਰਸ ਦੇ ਜਬਰ ਜੁਲਮ ਖਿਲਾਫ਼ ਇਤਿਹਾਸਕ ਹੋਵੇਗੀ ਅਤੇ ਰੈਲੀ ਪੰਜਾਬ ਦੇ ਭਾਈਚਾਰੇ ਅਤੇ ਸਾਂਤੀ ਨੂੰ ਮਜ਼ਬੂਤ ਕਰੇਗੀ। ਇੱੱਧਰ ਜ਼ਿਲ੍ਹੇ ਅੰਦਰ ਅਕਾਲੀ ਦਲ ਵੱਲੋਂ ਰੈਲੀ ਨੂੰ ਲੈ ਕੇ ਬੈਨਰ ਅਤੇ ਫਲੈਕਸਾਂ ਦੀ ਹਨੇਰੀ ਲਿਆ ਦਿੱਤੀ ਹੈ, ਜਦਕਿ ਕਾਂਗਰਸ ਦੀ ਲੰਬੀ ਰੈਲੀ ਲਈ ਇੱਕਾ ਦੁੱਕਾ ਹੀ ਫਲੈਕਸ ਲੱਗੇ ਹੋਏ ਹਨ। ਉਂਜ ਕਾਂਗਸਰੀ ਆਗੂਆਂ ਮਦਨ ਲਾਲ ਜਲਾਲਪੁਰ ਨੇ ਦਾਅਵਾ ਕਰਦਿਆ ਕਿਹਾ ਕਿ ਕਿਲਿਆਂਵਾਲੀ ਦੀ ਰੈਲੀ ਵਿੱਚ ਜ਼ਿਲ੍ਹਾ ਪਟਿਆਲਾ ਤੋਂ ਵੱਡੀ ਗਿਣਤੀ ਕਾਂਗਰਸੀ ਵਰਕਰ ਸ਼ਾਮਲ ਹੋਣਗੇ ਅਤੇ ਬਾਦਲਾਂ ਦੇ ਗੜ੍ਹ ‘ਚ ਇਨ੍ਹਾਂ ਦੇ ਪੋਤੜੇ ਫਰੋਲੇ ਜਾਣਗੇ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਭਲੇ ਦੇ ਹਾਮੀ ਹਨ ਅਤੇ ਮੁੱਦਿਆ ਦੀ ਹੀ ਰਾਜਨੀਤੀ ਕਰਦੇ ਹਨ। ਇੱਧਰ ਰਾਜਸੀ ਪੰਡਿਤਾ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਤਾ ਰੈਲੀਆਂ ਕਰਦੀ ਦੇਖੀ ਹੈ, ਪਰ ਸਰਕਾਰਾਂ ਰੈਲੀ ਕਰਦੀਆਂ ਹੋਣ, ਇਹ ਘੱਟ ਦੇਖਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਸਿਰਫ਼ ਲੋਕਾਂ ਨਾਲ ਕੀਤੇ ਵਾਅਦਿਆਂ ਤੇ ਮਿੱਟੀ ਪਾਉਣ ਲਈ ਹੀ ਇਸ ਰੈਲੀ ਨੂੰ ਕੀਤਾ ਜਾ ਰਿਹਾ ਹੈ, ਜੋਂ ਕਿ ਪੰਜਾਬ ਦੀ ਚੰਗਾ ਨਹੀਂ ਹੈ।
ਕਾਂਗਰਸ ਨੇ ਬਣਾਇਆ 875 ਫੁੱਟ ਲੰਬਾ 270 ਫੁੱਟ ਚੌੜਾ ਪੰਡਾਲ, ਨਹੀਂ ਲਾਈਆਂ ਕੁਰਸੀਆਂ
ਮੇਵਾ ਸਿੰਘ, ਲੰਬੀ
ਪੰਜਾਬ ਕਾਂਗਰਸ ਵੱਲੋਂ ਮੰਡੀ ਕਿੱਲਿਆਂਵਾਲੀ ਵਿੱਚ ਕੀਤੀ ਜਾ ਰਹੀ ਰੈਲੀ ਲਈ ਵੀ ਪੰਡਾਲ ਸਜ ਚੁੱਕਿਆ ਹੈ ਕਿਉਂਕਿ ਇਸ ਰੈਲੀ ‘ਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸੰਬੋਧਨ ਕਰਨਗੇ, ਜਿਸ ਲਈ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ  ਪੰਜਾਬ ਪੁਲਿਸ ਵੱਲੋਂ ਰੈਲੀ ਦੇ ਆਸੇ ਪਾਸੇ ਤੇ ਸਾਰੇ ਇਲਾਕੇ ਵਿਚ ਸੁਰੱਖਿਆ ਦੇ ਪੂਰੇ ਇੰਤਜਾਮ ਕੀਤੇ ਹੋਏ ਹਨ, ਰੈਲੀ ਵਾਲੀ ਜਗ੍ਹਾ ਦਾ ਆਸਾ-ਪਾਸਾ ਪੁਲਿਸ  ਛਾਉਣੀ ਵਿੱਚ ਬਦਲਿਆ ਨਜਰ ਆ ਰਿਹਾ ਹੈ।
ਪੰਜਾਬ ਕਾਂਗਰਸ ਵੱਲੋਂ ਮੰਡੀ ਕਿੱਲਿਆਂਵਾਲੀ ਵਿੱਚ 2 ਲੱਖ ਦਾ ਇਕੱਠ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਰੈਲੀ ਵਾਲੇ ਪੰਡਾਲ ਦੀ ਲੰਬਾਈ 875 ਫੁੱਟ ਅਤੇ ਚੌੜਾਈ 270 ਫੁੱਟ ਦੱਸੀ ਜਾ ਰਹੀ ਹੈ। ਵਿਸ਼ੇਸ ਗੱਲ ਇਹ ਹੈ ਕਿ ਰੈਲੀ ਵਾਲੀ ਜਗ੍ਹਾ ‘ਤੇ ਕੁਰਸੀਆਂ ਨਹੀਂ ਲਾਈਆਂ ਗਈਆਂ ਤੇ ਰੈਲੀ ਵਿੱਚ ਪਹੁੰਚਣ ਵਾਲੇ ਲੋਕ ਥੱਲੇ ਦਰੀਆਂ ‘ਤੇ ਬੈਠਕੇ ਹੀ ਮੁੱਖ ਮੰਤਰੀ ਸਮੇਤ ਹੋਰ ਮੰਤਰੀਆਂ ਦੇ ਲੱਛੇਦਾਰ ਭਾਸ਼ਣ ਸੁਣਨਗੇ।
ਭਰੋਸੇਯੋਗ ਸੂਤਰਾਂ ਦੁਆਰਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਦੇ ਮੱਦੇ ਨਜਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ, ਜਿਲ੍ਹਾ ਫਾਜਿਲਕਾ, ਫਿਰੋਜਪੁਰ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ ਆਦਿ ਤੋਂ ਇਲਾਵਾ ਟਰੇਨਿੰਗ ਲੈ ਰਹੇ ਪੁਲਿਸ ਜੁਆਨਾਂ ਦੀਆਂ ਡਿਊਟੀਆਂ ਵੀ ਰੈਲੀ ਦੌਰਾਨ ਲਾਈਆਂ ਗਈਆਂ ਹਨ। ਰੈਲੀ ਵਿੱਚ ਆਉਣ ਵਾਲੇ ਵੱਡੇ ਵਾਹਨਾਂ ਲਈ ਬਠਿੰਡਾ-ਡੱਬਵਾਲੀ ਮੁੱਖ ਮਾਰਗ ਤੋਂ ਮੰਡੀ ਕਿੱਲਿਆਂਵਾਲੀ ਨੂੰ ਆਉਂਦੀ ਸੜਕ ਤੇ ਚਾਰ ਪਾਰਕਿੰਗਾਂ , ਮਲੋਟ-ਡੱਬਵਾਲੀ ਰੋਡ ਤੇ ਗੁਰੂ ਨਾਨਕ ਕਾਲਜ ਕਿੱਲਿਆਂਵਾਲੀ ਦੇ ਸਾਹਮਣੇ ਇਕ ਪਾਰਕਿੰਗ ਅਤੇ ਇਸ ਤੋਂ ਇਲਾਵਾ ਸਬਜੀ ਮੰਡੀ ਅਤੇ ਪਸ਼ੂ ਮੰਡੀ ਕਿੱਲਿਆਂਵਾਲੀ ਵਿਚ 2 ਕਾਰ ਪਾਰਕਿੰਗਾਂ ਬਣਾਈਆਂ ਗਈਆਂ ਹਨ।
ਅੱਜ ਕੁਝ ਮੁਲਾਜਮ ਜਥੇਬੰਦੀਆਂ ਨੇ ਆਪਣੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਲੈਕੇ ਰੈਲੀ ਵਿੱਚ ਰੋਸ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਤਾਂ ਇੱਕ ਵਾਰ ਤਾਂ ਪੁਲਿਸ ਪ੍ਰਸਾਸਣ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਤੋਂ ਬਾਅਦ ਇਨ੍ਹਾਂ ਜਥੇਬੰਦੀ ਆਗੂਆਂ ਨੂੰ ਸਿਵਲ ਪ੍ਰਸਾਸਣ ਵੱਲੋਂ ਮੰਗਾਂ ਦੇ ਜਲਦ ਹੱਲ ਲਈ ਮੁੱਖ ਮੰਤਰੀ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਜਥੇਬੰਦੀਆਂ ਨੇ ਆਪਣਾ ਰੋਸ ਪ੍ਰਦਰਸ਼ਨ ਵਾਲਾ ਪ੍ਰੋਗਰਾਮ ਰੱਦਕਰ ਦਿੱਤਾ। ਪਰ ਫਿਰ ਵੀ ਪੁਲਿਸ ਪ੍ਰਸਾਸਣ ਰੈਲੀ ਦੌਰਾਨ ਸੰਘਰਸਸੀਲ ਜਥੇਬੰਦੀਆਂ ‘ਤੇ ਪੂਰੀ ਬਾਜ ਅੱਖ ਰੱਖੇਗਾ, ਤਾਂ ਕਿ ਕਿਸੇ ਤਰ੍ਹਾਂ ਦੀ ਗੜਬੜ ਨਾਲ ਅਮਨ ਕਾਨੂੰਨ ਦੀ ਸਥਿਤੀ ਨਾ ਬਿਗੜੇ।  ਇਸ ਸਬੰਧੀ ਜਿਲ੍ਹੇ ਦੇ ਐਸ.ਐਸ.ਪੀ. ਸ੍ਰ:ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਰੈਲੀ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹਾਲਤ ਵਿੱਚ ਕਾਬੂ ਰੱਖਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।