Flights - Sach Kahoon Punjabi
ਅਮਰੀਕਾ ’ਚ ਬਰਫ਼ੀਲੇ ਤੂਫ਼ਾਨ ਕਾਰਨ 5000 ਉਡਾਣਾਂ ਰੱਦ
ਅਮਰੀਕਾ ’ਚ ਬਰਫ਼ੀਲੇ ਤੂਫ਼ਾਨ ਕਾਰਨ 5000 ਉਡਾਣਾਂ ਰੱਦ
ਵਾਸ਼ਿੰਗਟਨ। ਅਮਰੀਕਾ ਦੇ ਪੂਰਬੀ ਤੱਟ ’ਤੇ ਬਰਫ਼ੀਲੇ ਤੂਫ਼ਾਨ ਕਾਰਨ ਅਧਿਕਾਰੀਆਂ ਨੇ ਸ਼ੁੱਕਰਵਾਰ ਅਤੇ ਹਫ਼ਤੇ ਦੇ ਅੰਤ ’ਚ 5000 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਵੈੱਬਸਾਈਟ ਫਲਾਈਟ ਅਵੇਅਰ.ਕਾਮ ਨੇ ਇਹ ਜਾਣਕਾਰੀ ਦਿੱਤੀ ਹੈ। ਸ਼ੁੱਕਰਵਾਰ ਸ਼ਾਮ ਨੂੰ ਵੈਬਸਾਈਟ ਨੇ ਕਿਹਾ,‘‘ਕੁੱਲ 31,109 ਉਡਾਣਾਂ ਸ਼ਨੀਵਾਰ ਲਈ, 600 ਐਤਵਾਰ ਲਈ ਅਤੇ ਲਗਭਗ 1300 ਉਡਾਣਾਂ ਅੱਜ ਅਮਰੀਕਾ ਦੇ ਅੰਦਰ ਜਾਂ ਬਾਹਰ ਰੱਦ ਕੀਤੀਆਂ ਜਾ ਰਹੀਆਂ ਹਨ।’’
ਦੇਸ਼ ਵਿੱਚ 700 ਤੋਂ ਜ਼ਿਆਦਾ ਉਡਾਣਾਂ ਨਿਊਯਾਰਕ ਦੇ ਜੇਐਫਕੇ ਅੰਤਰਰਾਸ਼ਟੀ ਹਵਾਈ ਅੱਡੇ ਤੋਂ ਰੱਦ ਕੀਤੀਆਂ ਗਈਆਂ। ਜੋ ਕਿ ਸਭ ਤੋਂ ਜ਼ਿਆਦਾ ਹੈ। ਨਿਊਯਾਰਕ ਦੇ ਦੋ ਹੋਰ ਹਵਾਈ ਅੱਡਿਆਂ ਲਾਗਾਰਡੀਆ ਅਤੇ ਨੇਵਾਰਕ ਨੇ 500 ਤੋਂ ਜ਼ਿਆਦਾ ਉਡਾਨਾਂ ਰੱਦ ਕਰ ਦਿੱਤੀਆਂ। ਬੋਸਟਨ ਦੇ ਲੋਗਾਨ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਲਗਭਗ 600 ਉਡਾਨਾਂ ਨੂੰ ਰੱਦ ਕਰਨ ਦੀ ਸੂਚਨਾ ਦਿੱਤੀ ਹੈ। ‘ਕੇਨਨ’ ਨਾਮਕ ਇੱਕ ਸਰਦੀਆਂ ਦੇ ਬਰਫ਼ੀਲੇ ਤੂਫਾਨ ਦੇ ਭਾਰੀ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਨਾਲ ਪੂਰਬੀ ਤੱਟ ਦੇ ਕੁੱਝ ਹਿੱਸਿਆਂ ਨਾਲ ਟਕਰਾਉਣ ਦੀ ਸੰਭਾਵਨਾ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਨਿਊਯਾਰਕ ਸਿਟੀ ਮੈਟਰੋਪੋਲੀਅਨ ਖੇਤਰ ਪੂਰਵੀ ਤੱਟ ਦੇ ਕੁੱਝ ਖੇਤਰਾਂ ਵਿੱਚ ਛੇ ਇੰਚ ਤੱਕ ਬਰਫ਼ ਪੈ ਸਕਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਵਿਸ਼ਵ ਪੱਧਰ ’ਤੇ ਓਮੀਕਰੋਨ ਦੇ ਡਰ ਕਾਰਨ ਕ੍ਰਿਸਮਸ ’ਤੇ ਢਾਈ ਹਜ਼ਾਰ ਤੋਂ ਵੱਧ ਉਡਾਣਾਂ ਰੱਦ: ਰਿਪੋਰਟ
ਵਿਸ਼ਵ ਪੱਧਰ ’ਤੇ ਓਮੀਕਰੋਨ ਦੇ ਡਰ ਕਾਰਨ ਕ੍ਰਿਸਮਸ ’ਤੇ ਢਾਈ ਹਜ਼ਾਰ ਤੋਂ ਵੱਧ ਉਡਾਣਾਂ ਰੱਦ: ਰਿਪੋਰਟ
ਵਾਸ਼ਿੰਗਟਨ। ਵਿਸ਼ਵ ਪੱਧਰ ’ਤੇ ਕ੍ਰਿਸਮਸ ਵੀਕਐਂਡ ਦੌਰਾਨ ਏਅਰਲਾਈਨ ਕਰਮਚਾਰੀਆਂ ‘ਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਡਰ ਕਾਰਨ ਢਾਈ ਹਜ਼ਾਰ ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹਵਾਬਾਜ਼ੀ ਡੇਟਾ ਪ੍ਰਦਾਤਾ ਫਲਾਈਟਅਵੇਇਰ ਦੇ ਅਨੁਸਾਰ ਐਤਵਾਰ ਨੂੰ 2513 ਉਡਾਣਾਂ ਰੱਦ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਅਮਰੀਕਾ ਲਈ 927 ਉਡਾਣਾਂ ਸ਼ਾਮਲ ਹਨ। ਅੰਕੜਿਆਂ ਮੁਤਾਬਕ ਸ਼ਨੀਵਾਰ ਨੂੰ ਦੁਨੀਆਂ ਭਰ ਵਿੱਚ 2850 ਤੋਂ ਜ਼ਿਆਦਾ ਉਡਾਣਾਂ ਰੱਦ ਕੀਤੀਆ ਗਈਆਂ, ਜਿਨ੍ਹਾਂ ਵਿਚੋਂ ਇੱਕ ਹਜ਼ਾਰ ਉਡਾਣਾਂ ਅਮਰੀਕਾ ਵਿੱਚ ਰੱਦ ਹੋਈਆਂ। ਕ੍ਰਿਸਮਸ ਮੌਕੇ ਸੈਂਕੜੇ ਉਡਾਣਾਂ ਵੀ ਰੱਦ ਕਰ ਦਿੱਤੀਆ ਗਈਆਂ। ਜਿਸ ਕਾਰਨ ਲੋਕ ਆਪਣੇ ਰਿਸ਼ਤੇਦਾਰਾਂ ਨਾਲ ਕ੍ਰਿਸਮਸ ਮਨਾਉਣ ਤੋਂ ਵਾਂਝੇ ਰਹਿ ਗਏ।
ਯੂਨਾਈਟਿਡ, ਜੇਟਬਲੂ ਅਤੇ ਡੇਲਟਾ ਸਮੇਤ ਕਈ ਏਅਰਲਾਈਨਾਂ ਦੇ ਪ੍ਰਤੀਨਿਧਾਂ ਨੇ ਐਤਵਾਰ ਨੂੰ ਦ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਕਰਮਚਾਰੀਆਂ ਵਿੱਚ ਓਮੀਕਰੋਨ ਵੇਰੀਐਂਟਸ ਬਾਰੇ ਚਿੰਤਾਵਾਂ ਕਾਰਨ ਉਡਾਣਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਡੈਲਟਾ ਦੇ ਬੁਲਾਰੇ ਨੇ ਅਖਬਾਰ ਨੂੰ ਦੱਸਿਆ ਕਿ ਸੋਮਵਾਰ ਨੂੰ ਵੀ ਘੱਟ ਤੋਂ ਘੱਟ 40 ਉਡਾਣਾਂ ਦੇ ਰੱਦ ਹੋਣ ਦੀ ਉਮੀਦ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਦੁਨੀਆ ਭਰ ਵਿੱਚ ਓਮੀਕਰੋਨ ਕਾਰਨ ਹਜ਼ਾਰਾ ਉਡਾਨਾਂ ਰੱਦ ਹੋਈਆਂ
ਦੁਨੀਆ ਭਰ ਵਿੱਚ ਓਮੀਕਰੋਨ ਕਾਰਨ ਹਜ਼ਾਰਾ ਉਡਾਨਾਂ ਰੱਦ ਹੋਈਆਂ
ਮਾਸਕੋ। ਕੋਵਿਡ-19 ਓਮੀਕਰੋਨ ਦੇ ਨਵੇ ਰੂਪ ਦੇ ਤੇਜ਼ੀ ਨਾਲ ਵੱਧ ਰਹੇ ਹਮਲਿਆਂ ਦੇ ਮੱਦੇਨਜ਼ਰ ਕ੍ਰਿਸਮਸ ਵਾਲੇ ਦਿਨ ਦੁਨੀਆਂ ਭਰ ਵਿੱਚ 2600 ਤੋਂ ਵੱਧ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਫ਼ਲਾਈਟ-ਟ੍ਰੈਕਿੰਗ ਵੈਬਸਾਈਟ ਫਲਾਈਟ ਅਵੇਅਰ ਦੁਆਰਾ ਪ੍ਰਕਾਸ਼ਿਤ ਅੰਕੜਿਆਂ ’ਚ ਦਿੱਤੀ ਗਈ ਹੈ। ਇਹਨਾਂ ਵਿੱਚੋਂ 231 ਉਡਾਨਾਂ ਅਮਰੀਕਾ ਤੋਂ ਹਨ। ਚਾਈਨਾ ਈਸਟਰਨ ਏਅਰਲਾਈਨਜ਼ ਨੇ ਦੁਨੀਆ ਵਿੱਚ ਸਭ ਤੋਂ ਵੱਧ ਉਡਾਨਾਂ ਰੱਦ ਹੋਈਆਂ ਹਨ। ਇਸ ਤੋਂ ਬਾਅਦ ਡੈਲਟਾ, ਏਅਰ ਚਾਈਨਾ ਅਤੇ ਯੂਨਾਈਟਿਡ ਏਅਰਲਾਈਨਜ਼ ਦਾ ਨੰਬਰ ਆਉਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਭਾਰੀ ਬਾਰਸ਼ ਕਾਰਨ ਏਅਰ ਇੰਡੀਆ ਦੀਆਂ ਉਡਾਨਾਂ ਰੱਦ
ਭਾਰੀ ਬਾਰਸ਼ ਕਾਰਨ Air India ਦੀਆਂ ਉਡਾਨਾਂ ਰੱਦ
ਅੱਠ ਉਡਾਨਾਂ ਕੀਤੀਆਂ ਗਈਆਂ ਰੱਦ
ਨਵੀਂ ਦਿੱਲੀ, ਏਜੰਸੀ। ਦੁਬਈ ‘ਚ ਭਾਰੀ ਬਾਰਸ਼ ਕਾਰਨ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ (Air India) ਦਾ ਇੱਕ ਜਹਾਜ਼ ਉਥੇ ਨਹੀਂ ਉਤਰ ਸਕਿਆ ਜਦੋਂ ਕਿ ਅੱਠ ਹੋਰ ਉਡਾਨਾਂ ਰੱਦ ਕੀਤੀਆਂ ਗਈਆਂ ਹਨ। ਏਅਰ ਇੰਡੀਆ ਦੇ ਬੁਲਾਰੇ ਧਨੰਜੇ ਕੁਮਾਰ ਨੇ ਦੱਸਿਆ ਕਿ ਚੇਨੱਈ ਤੋਂ ਦੁਬਈ ਜਾਣ ਵਾਲੀਆਂ ਉਡਾਨ ਸੰਖਿਆ ਏਆਈ 905 ਦੁਬਈ ਹਵਾਈ ਅੱਡੇ ‘ਤੇ ਉਤਰਿਆ ਜ਼ਰੂਰ ਪਰ ਭਾਰੀ ਬਾਰਸ਼ ਅਤੇ ਹਵਾਈ ਅੱਡੇ ‘ਤੇ ਪਾਣੀ ਜਮਾ ਹੋਣ ਕਾਰਨ ਜਹਾਜ਼ ਨੂੰ ਰਨਵੇ ਤੋਂ ਪਾਰਕਿੰਗ ਬੇ ਤੱਕ ਪਹੁੰਚਣ ‘ਚ ਪੰਜ ਘੰਟੇ ਲੱਗ ਗਏ। ਕਾਲੀਕਟ ਤੋਂ ਦੁਬਈ ਜਾਣ ਵਾਲੀ ਉਡਾਨ ਸੰਖਿਆ ਏਆਈ 937 ਦੀ ਲੈਂਡਿੰਗ ਨਹੀਂ ਹੋ ਸਕੀ ਅਤੇ ਉਸ ਨੂੰ ਮਖਤੂਮ (ਸੰਯੁਕਤ ਅਰਬ ਅਮੀਰਾਤ) ਡਾਇਵਰਟ ਕਰਨਾ ਪਿਆ। ਬੁਲਾਰੇ ਨੇ ਦੱਸਿਆ ਕਿ ਇਸ ਤੋਂ ਬਾਅਦ ਦੁਬਈ ਜਾਣ ਅਤ ਉਥੋਂ ਆਉਣ ਵਾਲੀਆਂ ਤਿੰਨ ਤਿੰਨ ਹੋਰ ਉਡਾਨਾਂ ਅਤੇ ਇੱਕ ਜੋੜੀ ਘਰੇਲੂ ਉਡਾਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਇਹ ਉਡਾਨਾਂ ਹੋਈਆਂ ਰੱਦ – ਏਆਈ 995/996 ਦਿੱਲੀ-ਦੁਬਈ-ਦਿੱਲੀ, ਏਆਈ 983/984 ਮੁੰਬਈ-ਦੁਬਈ-ਮੁੰਬਈ, ਏਆਈ 951/952 ਹੈਦਰਾਬਾਦ-ਮੁੰਬਈ-ਹੈਦਰਾਬਾਦ, ਏਆਈ 905/906 ਚੇਨੱਈ-ਦੁਬਈ-ਚੇਨੱਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਛੇਤੀ ਸ਼ੁਰੂ ਹੋਣਗੀਆਂ ਦਿੱਲੀ ਤੇ ਦੋਹਾ ਵਿਚਕਾਰ ਨਾਨ-ਸਟਾਪ ਉਡਾਣਾਂ
ਏਜੰਸੀ/ਨਵੀਂ ਦਿੱਲੀ।  ਹਵਾਈ ਮੁਸਾਫਰਾਂ ਲਈ ਇੱਕ ਚੰਗੀ ਖਬਰ ਹੈ। ਭਾਰਤ ਦੀ ਰਾਸ਼ਟਰੀ ਜਹਾਜ਼ ਕੰਪਨੀ ਏਅਰ ਇੰਡੀਆ 29 ਅਕਤੂਬਰ ਤੋਂ ਦਿੱਲੀ ਤੇ ਦੋਹਾ ਵਿਚਕਾਰ ਨਾਨ-ਸਟਾਪ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਹਫਤੇ ‘ਚ ਚਾਰ ਦਿਨ- ਮੰਗਲਵਾਰ, ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ‘ਚੋਂ ਕਿਸੇ ਵੀ ਦਿਨ ਦਿੱਲੀ-ਦੋਹਾ ਵਿਚਕਾਰ ਸਫਰ ਕਰਨ ਲਈ ਤੁਸੀਂ ਇਸ ਨਾਨ-ਸਟਾਪ ਫਲਾਈਟ ਦੀ ਸੀਟ ਬੁੱਕ ਕਰਾ ਸਕੋਗੇ। ਦੋਹਾ ਕਤਰ ਦੀ ਰਾਜਧਾਨੀ ਤੇ ਉਸ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਭਾਰਤ ਤੋਂ ਹਰ ਸਾਲ ਵੱਡੀ ਗਿਣਤੀ ‘ਚ ਲੋਕ ਇਸ ਦੇਸ਼ ਨੂੰ ਜਾਂਦੇ ਹਨ। (Flights)
ਦਸੰਬਰ 2018 ਤੱਕ ਦੇ ਡਾਟਾ ਮੁਤਾਬਕ, ਕਤਰ ‘ਚ 6 ਲੱਖ ਤੋਂ ਵੱਧ ਭਾਰਤੀ ਐੱਨ. ਆਰ. ਆਈ. ਉੱਥੇ ਰਹਿ ਰਹੇ ਸਨ। ਇਹ ਮੰਗਲਵਾਰ, ਵੀਰਵਾਰ ਤੇ ਸ਼ਨਿੱਚਰਵਾਰ ਨੂੰ ਉਡਾਣ ਏ. ਆਈ. -971 ਸ਼ਾਮ 7.50 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਰਾਤ 9.35 ਵਜੇ ਦੋਹਾ ਪਹੁੰਚੇਗੀ। ਸ਼ੁੱਕਰਵਾਰ ਨੂੰ ਇਹ ਰਾਤ 8.50 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਰਾਤ 10.35 ਵਜੇ ਦੋਹਾ ਪਹੁੰਚੇਗੀ। ਉੱਥੇ ਹੀ, ਦੋਹਾ-ਦਿੱਲੀ ਲਈ ਏ. ਆਈ.-972 ਮੰਗਲਵਾਰ, ਵੀਰਵਾਰ ਅਤੇ ਸ਼ਨਿੱਚਰਵਾਰ ਨੂੰ ਦੁਪਹਿਰ 10.35 ਵਜੇ ਦੋਹਾ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 5 ਵਜੇ (ਅਗਲੇ ਦਿਨ) ਦਿੱਲੀ ਪਹੁੰਚੇਗੀ। ਸ਼ੁੱਕਰਵਾਰ ਨੂੰ ਇਹ ਦੋਹਾ ਤੋਂ ਦੁਪਹਿਰ 11.35 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 5.50 ਵਜੇ (ਅਗਲੇ ਦਿਨ) ਦਿੱਲੀ ਪਹੁੰਚੇਗੀ। ਇਹ ਸਾਰੇ ਟਾਈਮ ਲੋਕਲ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਰਾਬ ਦ੍ਰਿਸ਼ਤਾ ਕਾਰਨ ਪਿਆ ਅੜਿੱਕਾ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ‘ਚ ਬਰਫਬਾਰੀ ਅਤੇ ਖਰਾਬ ਦ੍ਰਿਸ਼ਤਾ ਕਾਰਨ ਐਤਵਾਰ ਦੀ ਸਵੇਰ ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੋਈ ਜਹਾਜ਼ ਉਡਾਨ ਨਹੀਂ ਭਰ ਸਕਿਆ। ਹਵਾਈ ਅੱਡੇ ਦੇ ਅਧਿਕਾਰੀ ਅਨੁਸਾਰ ਬਰਫਬਾਰੀ ਅਤੇ ਖਰਾਬ ਦ੍ਰਿਸ਼ਤਾ ਕਾਰਨ ਐਤਵਾਰ ਸਵੇਰ ਤੋਂ ਹਵਾਈ ਅੱਡੇ ‘ਤੇ ਕਿਸੇ ਵੀ ਜਹਾਜ਼ ਨੇ ਉਡਾਨ ਨਹੀਂ ਭਰੀ ਅਤੇ ਨਾ ਹੀ ਕੋਈ ਜਹਾਜ਼ ਉਤਰਿਆ ਹੈ। ਉਹਨਾ ਕਿਹਾ ਕਿ ਅੱਜ ਦਿਨ ਭਰ ਹਵਾਈ ਉਡਾਨ ਰੁਕੀ ਰਹੇਗੀ ਜਾਂ ਨਹੀਂ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਸ਼ਨਿੱਚਰਵਾਰ ਨੂੰ ਵੀ ਕਈ ਜਹਾਜ਼ਾਂ ਦੀ ਉਡਾਨ ਨੂੰ ਰੱਦ ਕਰ ਦਿੱਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਰਾਤ ਤੋਂ ਬਰਫਬਾਰੀ ਰੁਕਣ ਦੇ ਬਾਵਜੂਦ ਦ੍ਰਿਸ਼ਤਾ ਬਹੁਤ ਹੀ ਖਰਾਬ ਹੈ। ਉਹਨਾ ਕਿਹਾ ਕਿ ਮੌਸਮ ਦੀ ਸਥਿਤੀ ਠੀਕ ਹੋਣ ਤੋਂ ਬਾਅਦ ਹੀ ਜਹਾਜ਼ਾਂ ਦੀ ਉਡਾਨ ਆਮ ਹੋ ਸਕੇਗੀ। ਉਹਨਾਂ ਕਿਹਾ ਕਿ ਅਸੀਂ 11 ਵਜੇ ਫਿਰ ਤੋਂ ਦ੍ਰਿਸ਼ਤਾ ਦਾ ਆਂਕਲਣ ਕਰਾਂਗਾ ਅਤੇ ਤਦ ਹੀ ਜਹਾਜ਼ਾਂ ਦੀ ਉਡਾਨ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਅਰ ਏਸ਼ੀਆ ਵੱਲੋਂ ਅੰਮ੍ਰਿਤਸਰ ਤੋਂ ਕੁਆਲਾਲੰਪਰ ਲਈ ਉਡਾਨ ਸ਼ੁਰੂ
ਅੰਮ੍ਰਿਤਸਰ ਦੀ ਸੈਰ ਸਪਾਟਾ ਸਨਅਤ ਤੇ ਪੰਜਾਬੀਆਂ ਲਈ ਵਰਦਾਨ ਹੋਵੇਗੀ ਇਹ ਉਡਾਨ-ਸਿੱਧੂ
ਅੰਮ੍ਰਿਤਸਰ, (ਰਾਜਨ ਮਾਨ)। ਏਸ਼ੀਆ ਉਪ ਮਹਾਂਦੀਪ ਵਿਚ ਸਸਤੀ ਤੇ ਚੰਗੀ ਹਵਾਈ ਯਾਤਰਾ ਕਰਕੇ ਜਾਣੀ ਜਾਂਦੀ ਏਅਰ ਏਸ਼ੀਆ ਨੇ ਅੰਮ੍ਰਿਤਸਰ ਤੋਂ ਕੁਆਲਾਲੰਪਰ ਲਈ ਨਵੀਂ ਉਡਾਨ ਏਅਰ ਏਸ਼ੀਆ ਐਕਸ ਸ਼ੁਰੂ ਕਰ ਦਿੱਤੀ ਹੈ। ਬੀਤੀ ਰਾਤ ਡੀ 7188 ਨਾਮ ਦਾ ਇਹ ਜਹਾਜ਼ ਕੁਆਲਾਲੰਪਰ ਤੋਂ ਚੱਲਕੇ ਆਪਣੇ ਮਿੱਥੇ ਸਮੇਂ ਤੋਂ 10 ਮਿੰਟ ਪਹਿਲਾਂ 10ਵੱਜ ਕੇ 20 ਮਿੰਟ ‘ਤੇ ਅੰਮ੍ਰਿਤਸਰ ਪੁੱਜਾ। ਵਾਪਸੀ ਤੇ ਇਹ ਉਡਾਨ ਪੌਣੇ ਬਾਰਾਂ ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸਵੇਰੇ 8ਵੱਜ ਕੇ 5 ਮਿੰਟ ਤੇ ਕੁਆਲਾਲੰਪਰ ਪਹੁੰਚ ਗਈ। ਆਉਣ ਤੇ ਜਾਣ ਵਾਲੀਆਂ ਦੋਵੇਂ ਉਡਾਨਾਂ 80 ਫੀਸਦੀ ਭਰੀਆਂ ਹੋਈਆਂ ਸਨ। (Amritsar News)
ਅੱਜ ਇਸ ਉਡਾਨ ਦੀ ਖੁਸ਼ੀ ਸਾਂਝੀ ਕਰਨ ਲਈ ਬੁਲਾਈ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਸ.ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਤੋਂ ਇਹ ਉਡਾਨ ਸ਼ੁਰੂ ਕਰਨ ਵਾਸਤੇ ਏਅਰ ਲਾਈਨ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਅੰਮ੍ਰਿਤਸਰ ਜੋ ਕਿ ਗੁਰੂ ਰਾਮ ਦਾਸ ਜੀ ਦੁਆਰਾ ਵਸਾਇਆ ਗਿਆ ਨਗਰ ਹੈ, ਵਿਚ ਹਰ ਰੋਜ਼ ਡੇਢ ਲੱਖ ਦੇ ਕਰੀਬ ਯਾਤਰੀ ਵਿਸ਼ਵ ਭਰ ਵਿਚੋਂ ਆਉਂਦੇ ਹਨ ਅਤੇ ਛੁੱਟੀਆਂ ਤੇ ਤਿਉਹਾਰਾਂ ਦੇ ਦਿਨਾਂ ਵਿਚ ਇਹ ਗਿਣਤੀ ਤਿੰਨ ਲੱਖ ਨੂੰ ਪਹੁੰਚ ਜਾਂਦੀ ਹੈ। (Amritsar News)
ਇਹ ਵੀ ਪੜ੍ਹੋ : ਦੇਖੋ, ਬਰਨਾਵਾ ਆਸ਼ਰਮ ਦੀ ਪਵਿੱਤਰ ਧਰਤੀ, ਜਿੱਥੇ ਐੱਮਐੱਸਜੀ ਦੀਆਂ ਰਹਿਮਤਾਂ ਦੀ ਹੋ ਰਹੀ ਐ ਕਮਾਲ
ਉਨਾਂ ਕਿਹਾ ਕਿ ਇਹ ਉਡਾਨ ਸ਼ੁਰੂ ਹੋਣ ਨਾਲ ਜਿੱਥੇ ਅੰਮ੍ਰਿਤਸਰ ਤੋਂ ਸੈਰ ਸਪਾਟੇ ਲਈ ਕੁਆਲਾਲੰਪਰ,  ਬਾਲੀ,  ਮੈਲਬਰਨ,  ਸਿਡਨੀ,  ਸਿੰਘਾਪੁਰ ਅਤੇ ਬੈਂਕਾਕ ਅਸਾਨੀ ਨਾਲ ਜਾ ਸਕਣਗੇ,  ਉਥੇ ਨਿਊਜੀਲੈਂਡ, ਆਸਟਰੀਆ ਅਤੇ ਹੋਰ ਦੇਸ਼ਾਂ ਵਿਚ ਵੱਸਦੇ ਪ੍ਰਵਾਸੀ ਪੰਜਾਬੀ ਵੀ ਇਸ ਉਡਾਨ ਦਾ ਲਾਭ ਉਠਾਉਣਗੇ ਅਤੇ ਉਨਾਂ ਨੂੰ ਦਿੱਲੀ ਜਾ ਕੇ ਖੱਜ਼ਲ ਨਹੀਂ ਹੋਣਾ ਪਵੇਗਾ। ਉਨਾਂ ਕਿਹਾ ਕਿ ਇਸ ਨਾਲ ਜਿੱਥੇ ਵਿਦੇਸ਼ ਵੱਸਦੇ ਪ੍ਰਵਾਸੀ ਪੰਜਾਬੀ ਖੁਸ਼ ਹੋਣਗੇ, ਉਥੇ ਅੰਮ੍ਰਿਤਸਰ ਦੀ ਸੈਰ ਸਪਾਟਾ ਸਨਅਤ ਨੂੰ ਵੱਡਾ ਹੁੰਗਾਰਾ ਮਿਲੇਗਾ ਅਤੇ ਇਹ ਹੁਣ ਵਿਸ਼ਵ ਪ੍ਰਸਿਧ ਸੈਲਾਨੀ ਕੇਂਦਰਾਂ ਨਾਲ ਸਿੱਧੇ ਸੰਪਰਕ ਵਿਚ ਆ ਜਾਵੇਗਾ।
ਉਨਾਂ ਦੱਸਿਆ ਕਿ ਵਿਸ਼ਵ ਭਰ ਵਿਚ ਅਸਾਨ ਦਰਾਂ ‘ਤੇ ਹਵਾਈ ਯਾਤਰਾ ਮੁਹਈਆ ਕਰਵਾਉਣ ਲਈ ਜਾਣੀ ਜਾਂਦੀ ਏਅਰ ਏਸ਼ੀਆ ਨੇ ਹਫਤੇ ਵਿਚ ਚਾਰ ਦਿਨ ਮੰਗਲਵਾਰ,ਵੀਰਵਾਰ, ਸ਼ਨਿਚਰਵਾਰ ਤੇ ਐਤਵਾਰ ਨੂੰ ਇਹ ਉਡਾਨ ਅੰਮ੍ਰਿਤਸਰ ਤੋਂ ਕੁਆਲਾਲੰਪਰ ਲਈ ਚਲਾਈ ਹੈ, ਜੋ ਕਿ ਰਾਤ ਪੌਣੇ ਬਾਰਾਂ ਵਜੇ ਇਥੋਂ ਚੱਲਕੇ ਸਵੇਰੇ 8 ਵੱਜ ਕੇ 5 ਮਿੰਟ ‘ਤੇ ਕੁਆਲਾਲੰਪਰ ਪਹੁੰਚੇਗੀ ਅਤੇ ਇਨਾਂ ਦਿਨਾਂ ਵਿਚ ਹੀ ਸ਼ਾਮ ਸੱਤ ਵੱਜ ਕੇ 20 ਮਿੰਟ ‘ਤੇ ਕੁਆਲਾਲੰਪਰ ਤੋਂ ਚੱਲਿਆ ਕਰੇਗੀ।
ਇਸ ਮੌਕੇ ਸੰਬੋਧਨ ਕਰਦੇ ਏਅਰ ਏਸ਼ੀਆ ਐਕਸ ਦੇ ਚੇਅਰਮੈਨ ਸ੍ਰੀਮਤੀ ਟਾਨ ਸ੍ਰੀ ਰਫੀਡਾਹ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਤੇ ਜੇਬ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਬਹੁਤ ਘੱਟ ਖਰਚੇ ‘ਤੇ ਇਹ ਉਡਾਨ ਸ਼ੁਰੂ ਕੀਤੀ ਹੈ, ਜਿਸ ਵਿਚ ਕੁਆਲਾਲੰਪਰ ਤੱਕ ਦੀ ਟਿਕਟ 26 ਅਗਸਤ ਤੱਕ ਕੇਵਲ ਫਿਲਹਾਲ 5490 ਰੁਪਏ ਰੱਖੀ ਗਈ ਹੈ ਅਤੇ ਇਸ ਟਿਕਟ ‘ਤੇ ਯਾਤਰਾ31 ਜਨਵਰੀ 2019 ਤੱਕ ਕੀਤੀ ਜਾ ਸਕੇਗੀ। ਉਨਾਂ ਦੱਸਿਆ ਕਿ ਦਿਲੀ ਤੇ ਜੈਪੁਰ ਤੋਂ ਬਾਅਦ ਅਸੀਂ ਅੰਮ੍ਰਿਤਸਰ ਤੋਂ ਇਹ ਉਡਾਨ ਸ਼ੁਰੂ ਕੀਤੀ ਹੈ।
ਆਸ ਹੈ ਕਿ ਇਹ ਲੋਕਾਂ ਦੇ ਸਹਿਯੋਗ ਨਾਲ ਬੇਹੱਦ ਕਾਮਯਾਬ ਰਹੇਗੀ। ਇਸ ਮੌਕੇ ਸਿੱਧੂ ਨੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਮੀਡੀਆ ਕਰਮੀਆਂ ਨਾਲ ਸਾਂਝਾ ਕਰਦੇ ਉਨਾਂ ਦੀ ਮੌਤ ਨੂੰ ਦੇਸ਼ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਅਤੇ ਸਾਰੇ ਹਾਜ਼ਰੀਨ ਨਾਲ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। (Amritsar News)
ਜਲਦ ਸ਼ੁਰੂ ਹੋਣਗੀਆਂ ਲੁਧਿਆਣਾ, ਪਠਾਨਕੋਟ ਤੇ ਆਦਮਪੁਰ ਤੋਂ ਉਡਾਣਾਂ
ਭਾਰਤ ਸਰਕਾਰ ਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ
ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਸੂਬੇ ਦੇ ਆਮ ਲੋਕਾਂ ਵਾਸਤੇ ਵਾਜਬ ਹਵਾਈ ਸਫਰ ਨੂੰ ਉਤਸ਼ਾਹ ਦੇਣ ਵੱਲ ਮਹੱਤਵਪੂਰਨ ਕਦਮ ਚੁੱਕਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਦੇਸ਼ ਦੇ ਮੁੱਖ ਪ੍ਰੋਗਰਾਮ ਉਡਾਣ (ਉੜੇ ਦੇਸ਼ ਕਾ ਆਮ ਨਾਗਰਿਕ) ਹੇਠ ਭਾਰਤ ਸਰਕਾਰ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ.) ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਸਹੀ ਪਾਈ ਹੈ।
ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਇਸ ਤਿੰਨ ਧਿਰੀ ਸਮਝੌਤੇ ‘ਤੇ ਭਾਰਤ ਸਰਕਾਰ ਵੱਲੋਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੰਯੁਕਤ ਸਕੱਤਰ ਊਸ਼ਾ ਪਾਧੀ, ਪੰਜਾਬ ਸਰਕਾਰ ਵੱਲੋਂ ਸ਼ਹਿਰੀ ਹਵਾਬਾਜ਼ੀ ਸਕੱਤਰ ਤੇਜਵੀਰ ਸਿੰਘ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਕਾਰਜਕਾਰੀ ਡਾਇਰੈਕਟਰ ਜੀ.ਕੇ. ਚੌਕਿਆਲ ਨੇ ਹਸਤਾਖਰ ਕੀਤੇ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਸਥਾਨਕ ਖਾਸ ਕਰ ਲੁਧਿਆਣਾ ਦੇ ਵਪਾਰ ਅਤੇ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਤੋਂ ਇਲਾਵਾ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਵੱਡੀ ਪੱਧਰ ‘ਤੇ ਨੌਕਰੀਆਂ ਪੈਦਾ ਕਰਨ ਅਤੇ ਇਸ ਸਰਹੱਦੀ ਇਲਾਕੇ ਵਿੱਚ ਵਪਾਰਕ ਸਮਰੱਥਾ ਦੀਆਂ ਸੰਭਾਵਨਾਵਾਂ ਨੂੰ ਹੋਰ ਤਲਾਸ਼ਣ ਵਿੱਚ ਮੱਦਦ ਮਿਲੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਕੀਮ ਦੇ ਹੇਠ ਬਠਿੰਡਾ, ਲੁਧਿਆਣਾ, ਪਠਾਨਕੋਟ ਅਤੇ ਆਦਮਪੁਰ ਦੇ ਚਾਰ ਹਵਾਈ ਅੱਡਿਆਂ ਦਾ ਪੰਜ ਮਤਿਆਂ ਦੇ ਰਾਹੀਂ ਸੰਪਰਕ ਸਾਧਿਆ ਗਿਆ ਹੈ। ਅਲਾਇੰਸ ਏਅਰ ਦੇ ਨਾਲ ਪਹਿਲਾਂ ਹੀ ਦਿੱਲੀ-ਬਠਿੰਡਾ-ਦਿੱਲੀ ਕਾਰਜਸ਼ੀਲ ਹੈ। ਅਲਾਇੰਸ ਏਅਰ ਨਾਲ ਦਿੱਲੀ-ਪਠਾਨਕੋਟ-ਦਿੱਲੀ ਅਤੇ ਦਿੱਲੀ-ਲੁਧਿਆਣਾ-ਦਿੱਲੀ ਜੁਲਾਈ 2017 ਤੱਕ ਕਾਰਜਸ਼ੀਲ ਹੋ ਜਾਣਗੇ। ਇਸ ਤੋਂ ਇਲਾਵਾ ਸਪਾਈਸਜੈਟ ਰਾਹੀਂ ਦਿੱਲੀ-ਆਦਮਪੁਰ-ਦਿੱਲੀ ਅਗਸਤ 2017 ਅਤੇ ਡੈਕਨ ਰਾਹੀਂ ਦਿੱਲੀ-ਲੁਧਿਆਣਾ-ਦਿੱਲੀ ਸਤੰਬਰ 2017 ਵਿੱਚ ਕਾਰਜਸ਼ੀਲ ਹੋਣਗੇ।