robbery - Sach Kahoon Punjabi

Robbery: ਨਕਲੀ ਪੁਲਿਸ ਟੀਮ ਨੇ ਇੱਕ ਸਬਜ਼ੀ ਵਿਕਰੇਤਾ ਤੋਂ 2.15 ਲੱਖ ਰੁਪਏ ਲੁੱਟੇ
Robbery: (ਅਜੈ ਮਨਚੰਦਾ) ਕੋਟਕਪੂਰਾ। ਸਦਰ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਕੋਹਾਰਵਾਲਾ ਤੋਂ ਇੱਕ ਕਾਰ ਵਿੱਚ ਸਵਾਰ ਚਾਰ ਅਣਪਛਾਤੇ ਨੌਜਵਾਨਾਂ ਨੇ ਇੱਕ ਸਬਜ਼ੀ ਵਿਕਰੇਤਾ ਤੋਂ 2.15 ਲੱਖ ਰੁਪਏ ਲੁੱਟੇ ਅਤੇ ਭੱਜ ਗਏ। ਮੁਲਜ਼ਮਾਂ ਨੇ ਕਾਰੋਬਾਰੀ ਦੀ ਕਾਰ ਰੋਕ ਕੇ ਤਲਾਸ਼ੀ ਲੈਣ ਦੇ ਬਹਾਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ, ਕੋਹਾਰਵਾਲਾ ਦੇ ਇੱਕ ਵਪਾਰੀ ਕੁਲਵੰਤ ਸਿੰਘ ਨੇ ਮੰਗਲਵਾਰ ਨੂੰ ਹਰੀਨੌ ਪਿੰਡ ਵਿੱਚ ਐਚਡੀਐਫਸੀ ਬੈਂਕ ਤੋਂ 2.15 ਲੱਖ ਰੁਪਏ ਕਢਵਾਏ। ਉਸਨੂੰ ਸਬਜ਼ੀ ਕਿਸਾਨਾਂ ਨੂੰ ਪੈਸੇ ਦੇਣੇ ਸਨ। ਜਦੋਂ ਕੁਲਵੰਤ ਸਿੰਘ ਵਾੜਾ ਦਰਾਕਾ ਰੋਡ ’ਤੇ ਆਪਣੇ ਖੇਤਾਂ ਵੱਲ ਆਪਣੀ ਕਾਰ ਚਲਾ ਰਿਹਾ ਸੀ, ਤਾਂ ਇੱਕ ਹੋਰ ਕਾਰ ਵਿੱਚ ਸਵਾਰ ਚਾਰ ਨੌਜਵਾਨਾਂ ਨੇ ਜ਼ਬਰਦਸਤੀ ਉਸਦੀ ਗੱਡੀ ਰੋਕ ਲਈ। ਮੁਲਜ਼ਮਾਂ ਨੇ ਆਪਣੀ ਕਾਰ ’ਤੇ ਪੰਜਾਬ ਪੁਲਿਸ ਦਾ ਸਟਿੱਕਰ ਲਗਾਇਆ ਹੋਇਆ ਸੀ। ਪੁਲਿਸ ਵਾਲੇ ਬਣ ਕੇ, ਉਨ੍ਹਾਂ ਨੇ ਕਾਰ ਵਿੱਚ ਨਸ਼ੇ ਵਿੱਚ ਹੋਣ ਦਾ ਦਿਖਾਵਾ ਕੀਤਾ ਅਤੇ ਕੁਲਵੰਤ ਸਿੰਘ ਦੀ ਕਾਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਫਿਰ ਉਹ ਨਕਦੀ ਖੋਹ ਕੇ ਭੱਜ ਗਏ।

ਇਹ ਵੀ ਪੜ੍ਹੋ: Sports News: ਫਰੀਦਕੋਟ ਦੀ ਖਿਡਾਰਨ ਪਰਮਾਰਥਪ੍ਰੀਤ ਕੌਰ ਇੰਸਾਂ ਨੇ ਕਾਂਸੀ ਤਮਗਾ ਜਿੱਤ ਕੇ ਚਮਕਾਇਆ ਇਲਾਕੇ ਦਾ ਨਾਂਅ

ਘਟਨਾ ਤੋਂ ਬਾਅਦ, ਪੀੜਤ ਕੁਲਵੰਤ ਸਿੰਘ ਨੇ ਮੁਲਜ਼ਮਾਂ ਦੀ ਕਾਰ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਉਨ੍ਹਾਂ ਨੂੰ ਫੜਨ ਵਿੱਚ ਅਸਫਲ ਰਿਹਾ। ਸੂਚਨਾ ਮਿਲਣ ’ਤੇ, ਡੀਐਸਪੀ ਕੋਟਕਪੂਰਾ ਸੰਜੀਵ ਕੁਮਾਰ ਅਤੇ ਕੋਟਕਪੂਰਾ ਥਾਣੇ ਦੇ ਐਸਐਚਓ ਇੰਸਪੈਕਟਰ ਗੁਰਾਂਦਿੱਤਾ ਸਿੰਘ ਦੀ ਅਗਵਾਈ ਹੇਠ ਇੱਕ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਨੇ ਕੋਟਕਪੂਰਾ ਥਾਣੇ ਵਿੱਚ ਕੇਸ ਦਰਜ ਕਰ ਲਿਆ ਹੈ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। Robbery

Crime News: ਅਣਪਛਾਤੇ ਲੁਟੇਰੇ ਕਰਿੰਦੇ ਨੂੰ ਕੀਤਾ ਜ਼ਖਮੀ, ਲੁੱਟੇ 43 ਹਜ਼ਾਰ ਰੁਪਏ
Crime News: (ਵਿਜੈ ਸਿੰਗਲਾ) ਭਵਾਨੀਗੜ੍ਹ। ਪਟਿਆਲਾ ਰੋਡ ’ਤੇ ਨੈਸ਼ਨਲ ਹਾਈਵੇ ’ਤੇ ਤਿੰਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਮੋਟਰਸਾਇਕਲ ਸਵਾਰ ਅਣਪਛਾਤੇ ਲੁਟੇਰੇ ਇੱਕ ਕਰਿੰਦੇ ਨੂੰ ਜ਼ਖਮੀ ਕਰਕੇ ਲਗਭਗ 43 ਹਜ਼ਾਰ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀ ਤਸਵੀਰ ਠੇਕੇ ’ਤੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਸੰਜੀਵ ਕੁਮਾਰ ਸ਼ੈਟੀ ਅਤੇ ਵਿਜੇ ਕੁਮਾਰ ਭਵਾਨੀਗੜ੍ਹ ਨੇ ਘਟਨਾ ਸਬੰਧੀ ਜਾਣਕਾਰੀ ਦਿੰਦੇੇ ਦੱਸਿਆ ਕਿ ਲੁੱਟ ਦੀ ਵਾਰਦਾਤ ਬੁੱਧਵਾਰ ਰਾਤ ਕਰੀਬ 9 ਵਜੇ ਵਾਪਰੀ।

ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਆਏ, ਜਿਨ੍ਹਾਂ ’ਚੋਂ ਦੋ ਨੇ ਮੂੰਹ ਢੱਕੇ ਹੋਏ ਸਨ। ਇਸ ਦੌਰਾਨ ਉਕਤ ਨੌਜਵਾਨਾਂ ਨੇ ਮੌਕਾ ਦੇਖ ਕੇ ਆਪਣੇ ਕੱਪੜਿਆਂ ’ਚ ਛੁਪਾਏ ਲੋਹੇ ਦੇ ਤੇਜ਼ਧਾਰ ਹਥਿਆਰ ਕੱਢ ਕੇ ਠੇਕੇ ਦੇ ਕਰਿੰਦੇ ’ਤੇ ਹਮਲਾ ਕਰਕੇ ਠੇਕੇ ਤੋਂ ਲਗਭਗ 43 ਹਜ਼ਾਰ ਰੁਪਏ ਦੀ ਨਗਦੀ ਲੁੱਟ ਕੇ ਭਵਾਨੀਗੜ੍ਹ ਸ਼ਹਿਰ ਵੱਲ ਫ਼ਰਾਰ ਹੋ ਗਏ। ਸੰਜੀਵ ਕੁਮਾਰ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਦਿਆਂ ਹੀ ਉਹ ਮੌਕੇ ’ਤੇ ਪੁੱਜੇ ਅਤੇ ਪੁਲਸ ਨੂੰ ਸੂਚਿਤ ਕੀਤਾ। ਜਿਸ ਮਗਰੋਂ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: Abohar News: ਨਗਰ ਨਿਗਮ ਵੱਲੋਂ ਕਰਜ਼ਦਾਰਾਂ ਵਿਰੁੱਧ ਵੱਡੀ ਕਾਰਵਾਈ, ਬੰਦ ਗਰਲਜ਼ ਹੋਸਟਲ ਕੀਤਾ ਸੀਲ

ਰਾਹੁਲ ਕੌਸ਼ਲ ਡੀਐਸਪੀ ਭਵਾਨੀਗੜ੍ਹ ਦਾ ਕਹਿਣਾ ਹੈ ਕਿ ਪੁਲਿਸ ਲੁੱਟ ਦੀ ਘਟਨਾ ਤੋਂ ਬਾਅਦ ਮੁਲਜ਼ਮਾਂ ਦੀ ਭਾਲ ਵਿਚ ਲੱਗੀ ਹੋਈ ਹੈ। ਪੁਲਿਸ ਲੁੱਟ ਅਤੇ ਚੋਰੀਆਂ ਦੀ ਵਾਰਦਾਤ ਸਬੰਧੀ ਦੋਵਾਂ ਮਾਮਲਿਆਂ ਵਿਚ ਬਰਾਬਰ ਕੰਮ ਕਰ ਰਹੀ ਹੈ। ਡੀਐਸਪੀ ਕੌਸ਼ਲ ਨੇ ਦਾਅਵਾ ਕੀਤਾ ਕਿ ਵਾਰਦਾਤ ਦੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। Crime News

Crime News: ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਨੂੰ ਮਹਿਜ ਚੰਦ ਘੰਟਿਆਂ ਅੰਦਰ ਕੀਤਾ ਕਾਬੂ
ਖੋਹ ਕੀਤਾ ਮੋਟਰਸਾਈਕਲ ਅਤੇ ਮੋਬਾਇਲ ਫੋਨ ਵੀ ਕੀਤਾ ਬਰਾਮਦ

Crime News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ’ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਸੰਦੀਪ ਕੁਮਾਰ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਹੇਠ ਪਿੰਡ ਰਾਮੇਆਣਾ ਵਿਖੇ ਹੋਏ ਖੋਹ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਵਾਂ ਮੁਲਜ਼ਮਾਂ ਨੂੰ ਮਹਿਜ ਚੰਦ ਘੰਟਿਆਂ ਅੰਦਰ ਹੀ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਮਨੋਜ ਕੁਮਾਰ ਡੀ.ਐਸ.ਪੀ (ਸ.ਡ) ਜੈਤੋ ਵੱਲੋਂ ਸਾਂਝੀ ਕੀਤੀ ਗਈ।

ਗ੍ਰਿਫਤਾਰ ਵਿਅਕਤੀ ਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ ਮਨੀ ਅਤੇ ਨਵੀ ਸਿੰਘ ਉਰਫ ਗੋਰਾ ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਜ਼ਿਲ੍ਹਾ ਮੋਗਾ ਪਿੰਡ ਵਾਦਰ ਦੇ ਰਿਹਾਇਸ਼ੀ ਹਨ। ਪੁਲਿਸ ਪਾਰਟੀ ਵੱਲੋਂ ਪਿੰਡ ਰਾਮੇਆਣਾ ਵਿਖੇ ਖੋਹ ਕੀਤਾ ਮੋਟਰਸਾਈਕਲ ਅਤੇ ਮੋਬਾਇਲ ਫੋਨ ਵੀ ਬਰਾਮਦ ਕੀਤਾ ਗਿਆ ਹੈ। ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਉਨ੍ਹਾਂ ਦੱਸਿਆ ਕਿ ਫਰੀਦਕੋਟ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 03 ਅਕਤੂਬਰ ਦੀ ਰਾਤ ਨੂੰ ਕਰੀਬ 09 ਵਜੇ ਜਦੋਂ ਪ੍ਰੇਮ ਚੰਦ ਨਾਂਅ ਦਾ ਵਿਅਕਤੀ ਡਿਊਟੀ ’ਤੇ ਆਪਣੇ ਘਰ ਪਿੰਡ ਰਾਮੇਆਣਾ ਵਾਪਿਸ ਆ ਰਿਹਾ ਸੀ ਤਾਂ ਜਦੋਂ ਉਹ ਲਿੰਕ ਰੋਡ ਪਿੰਡ ਕਾਸਮ ਭੱਟੀ ’ਤੇ ਸੀ ਤਾਂ 02 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਰੋਕ ਕੇ ਹਥਿਆਰਾਂ ਨਾਲ ਸੱਟ ਮਾਰਨ ਦਾ ਡਰ ਪਾ ਕੇ ਉਸ ਕੋਲੋਂ ਮੋਟਰਸਾਈਕਲ, ਮੋਬਾਇਲ ਫੋਨ, ਕੁੱਝ ਨਗਦੀ ਅਤੇ ਦਸਤਾਵੇਜ ਖੋਹ ਕੇ ਭੱਜ ਗਏ ਸਨ। ਇਸਦੇ ਨਾਲ ਹੀ ਇਨ੍ਹਾਂ ਵੱਲੋਂ ਉਨ੍ਹਾਂ ਦੇ ਪਿੰਡ ਦੇ ਇੱਕ ਹੋਰ ਵਿਅਕਤੀ ਅਮਨਦੀਪ ਸਿੰਘ ਕੋਲੋਂ ਵੀ ਸੱਟਾਂ ਮਾਰ ਕੇ ਮੋਬਾਇਲ ਫੋਨ ਖੋਹ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Delhi News: ਕੇਜਰੀਵਾਲ ਨੂੰ ਮਿਲਿਆ ਸਰਕਾਰੀ ਬੰਗਲਾ, ਹਾਈ ਕੋਰਟ ਦੀ ਸਖ਼ਤੀ ਤੋਂ ਬਾਅਦ ਅਲਾਟਮੈਂਟ

ਸੂਚਨਾ ਮਿਲਣ ਸਾਰ ਹੀ ਫਰੀਦਕੋਟ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੰਦੀਪ ਕੁਮਾਰ ਐਸ. ਪੀ (ਇੰਨਵੈਸਟੀਗੇਸ਼ਨ ) ਫਰੀਦਕੋਟ ਦੀ ਦੇਖ-ਰੇਖ ਹੇਠ ਸ਼੍ਰੀ ਜਤਿੰਦਰ ਸਿੰਘ ਡੀ.ਐਸ.ਪੀ(ਸਬ-ਡਵੀਜਨ) ਕੋਟਕਪੂਰਾ ਅਤੇ ਸ਼੍ਰੀ ਮਨੋਜ ਕੁਮਾਰ ਡੀ.ਐਸ.ਪੀ (ਸ.ਡ) ਜੈਤੋ ਦੀ ਨਿਗਰਾਨੀ ਹੇਠ ਇੰਸਪੈਕਟਰ ਨਵਦੀਪ ਸਿੰਘ ਮੁੱਖ ਅਫਸਰ ਥਾਣਾ ਜੈਤੋ ਅਤੇ ਇੰਸਪੈਕਟਰ ਚਮਕੌਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਦੀਆਂ ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕਰਕੇ ਟੈਕਨੀਕਲ ਇੰਨਪੁੰਟ ਅਤੇ ਹਿਊਮਨ ਇੰਟੈਲੀਜੈਸ ਦੇ ਅਧਾਰ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆ ਦੀ ਭਾਲ ਸ਼ੁਰੂ ਕੀਤੀ ਗਈ।

ਜਿਸ ਦੌਰਾਨ ਪੁਲਿਸ ਪਾਰਟੀ ਵੱਲੋਂ ਇਸ ਵਾਰਦਾਤ ਵਿੱਚ ਸ਼ਾਮਿਲ ਦੋਹਾ ਦੋਸ਼ੀਆਂ ਮਨਪ੍ਰੀਤ ਸਿੰਘ ਉਰਫ ਮਨੀ ਅਤੇ ਨਵੀ ਸਿੰਘ ਉਰਫ ਗੋਰਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗ੍ਰਿਫਤਾਰ ਵਿਅਕਤੀ ਦਾ ਪੁਰਾਣਾ ਰਿਕਾਰਡ ਵੀ ਕ੍ਰਿਮੀਨਲ ਹੈ। ਡੀ.ਐਸ.ਪੀ ਜੈਤੋ ਮਨੋਜ ਕੁਮਾਰ ਨੇ ਦੱਸਿਆ ਕਿ ਕਿ ਗ੍ਰਿਫਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਹੋਰ ਖੁਲਾਸੇ ਹੋ ਸਕਣ।

Crime News: ਲੁਟੇਰਿਆਂ ਨੇ ਬਜ਼ੁਰਗ ਦੀ ਕੀਤੀ ਕੁੱਟਮਾਰ ਤੇ ਖੋਹੇ ਤਿੰਨ ਹਜ਼ਾਰ ਰੁਪਏ
Crime News: (ਸਤੀਸ਼ ਜੈਨ) ਰਾਮਾਂ ਮੰਡੀ। ਰਾਮਾਂ ਮੰਡੀ ਵਿਖੇ ਰੋਜ਼ਾਨਾ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਹ ਸਿਲਸਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਅੱਜ ਫਿਰ ਰਾਮਾਂ ਮੰਡੀ ਵਿਖੇ ਲੁੱਟ-ਖੋਹ ਹੋਈ ਹੈ। ਰਜਵਾਹੇ ’ਤੇ ਨਹਿਰੀ ਕੋਠੀ ਕੋਲ ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਦਿਨ-ਦਿਹਾੜੇ ਇੱਕ ਬਜ਼ੁਰਗ ਨੂੰ ਧੱਕੇ ਨਾਲ ਮੋਟਰਸਾਈਕਲ ’ਤੇ ਬੈਠਾ ਲਿਆ ਤੇ ਥੋੜੀ ਸੁੰਨੀ ਜਗ੍ਹਾਂ ’ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ 3000 ਰੁਪਏ ਖੋਹ ਲਏ।

ਇਹ ਵੀ ਪੜ੍ਹੋ: ਪੰਜਾਬ ’ਚ ਸਾਂਝੀ ਜ਼ਮੀਨ ’ਤੇ ਕਬਜ਼ਾ ਕਰਨ ਲਈ ਬਿਲਡਰਾਂ ਨੂੰ ਭਰਨਾ ਪਵੇਗਾ ਚਾਰ ਗੁਣਾ ਜੁਰਮਾਨਾ

ਰਾਮਾਂ ਮੰਡੀ ਵਾਸੀਆਂ ਵਿੱਚ ਇਹਨਾਂ ਰੋਜ਼ ਦੀਆਂ ਚੋਰੀਆਂ ਤੇ ਲੁੱਟ-ਖੋਹ ਕਰਕੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਜਦੋਂ ਡੀਐਸਪੀ ਤਲਵੰਡੀ ਸਾਬੋ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਜਲਦੀ ਲੁਟੇਰੇ ਫੜੇ ਜਾਣਗੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੰਡੀ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਪੁਲਿਸ ਪ੍ਰਸ਼ਾਸਨ ਪਬਲਿਕ ਦੀ ਸੁਰੱਖਿਆ ਲਈ ਤਿਆਰ ਹੈ ਅਤੇ ਪ੍ਰਸ਼ਾਸਨ ਵੱਲੋਂ ਸ਼ਰਾਰਤੀ ਅਨਸਰਾਂ ’ਤੇ ਬਾਜ਼ ਅੱਖ ਰੱਖੀ ਹੋਈ ਹੈ। ਡੀਐਸਪੀ ਤਲਵੰਡੀ ਸਾਬੋ ਵਲੋਂ ਰਾਮਾਂ ਮੰਡੀ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਚੋਰ ਅਤੇ ਲੁੱਟ-ਖੋਹ ਕਰਨ ਵਾਲੇ ਜਲਦੀ ਹੀ ਸਲਾਖਾਂ ਪਿੱਛੇ ਭੇਜੇ ਜਾਣਗੇ ਅਤੇ ਅੱਗੇ ਤੋਂ ਰਾਮਾਂ ਮੰਡੀ ਵਾਸੀਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

Loot Case In Punjab: ਔਰਤ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਲੁੱਟ-ਖੋਹਰ ਕਰਨ ਵਾਲੇ ਤਿੰਨ ਕਾਬੂ
Loot Case In Punjab: ਮੋਹਾਲੀ (ਐੱਮ ਕੇ ਸ਼ਾਇਨਾ)। ਮੋਹਾਲੀ ਪੁਲਿਸ ਵੱਲੋਂ ਔਰਤ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਨਗਦੀ ਦਾ ਬੈਗ ਖੋਹਣ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਤੋਂ 1,60, 000 ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਿਟੀ 1 ਪ੍ਰਿਥਵੀ ਸਿੰਘ ਚਹਿਲ ਨੇ ਦੱਸਿਆ ਕਿ ਬੀਤੀ 26 ਜੂਨ ਨੂੰ ਜਮੁਨਾ ਦੇਵੀ ਆਪਣੀ ਭਤੀਜੀ ਅੰਜਲੀ ਸ਼ਰਮਾ ਨਾਲ ਕਮਲਾ ਮਾਰਕੀਟ ਫ਼ੇਜ਼-1 ਮੁਹਾਲੀ ’ਚ ਕੰਨਫੈਕਨਸਰੀ ਦੀ ਦੁਕਾਨ ਬੰਦ ਕਰਕੇ ਦੁਕਾਨ ਦਾ ਕੈਸ਼ ਲੈ ਕੇ ਘਰ ਜਾ ਰਹੀਆਂ ਸਨ ਅਤੇ ਰਾਹ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਜਮੁਨਾ ਦੇਵੀ ਦੀ ਭਤੀਜੀ ਅੰਜਲੀ ਸ਼ਰਮਾ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਸ ਦਾ ਬੈਗ ਖੋਹ ਲਿਆ ਗਿਆ ਸੀ ਅਤੇ ਫ਼ਰਾਰ ਹੋ ਗਏ ਸਨ।

ਖੋਹ ਕੀਤੇ 1,60,000 ਰੁਪਏ ਕਰਵਾਏ ਬਰਾਮਦ

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਜਮੁਨਾ ਦੇਵੀ ਦੇ ਬਿਆਨ ’ਤੇ ਥਾਣਾ ਫ਼ੇਜ਼-1 ਮੁਹਾਲੀ ਵਿੱਚ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 304 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਤੋਂ ਬਾਅਦ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ ਅਤੇ ਇਸ ਦੌਰਾਨ ਥਾਣਾ ਫ਼ੇਜ਼ 1 ਦੇ ਮੁੱਖ ਅਫ਼ਸਰ ਸੁਖਬੀਰ ਸਿੰਘ ਦੀ ਟੀਮ ਵੱਲੋਂ ਇਸ ਮਾਮਲੇ ਨੂੰ ਹੱਲ ਕਰਦਿਆਂ ਪਰਵਿੰਦਰ ਸਿੰਘ ਵਾਸੀ ਪਿੰਡ ਢੋਲਪੁਰ (ਹਾਲ ਵਾਸੀ ਸੈਕਟਰ 56 ਚੰਡੀਗੜ੍ਹ), ਚੰਦਨ ਗੁਪਤਾ ਵਾਸੀ ਜ਼ਿਲ੍ਹਾ ਖੁਸ਼ੀਨਗਰ ਯੂਪੀ (ਹਾਲ ਵਾਸੀ ਸੈਕਟਰ 56 ਚੰਡੀਗੜ੍ਹ) ਅਤੇ ਸਚਿਨ ਕੁਮਾਰ ਵਾਸੀ ਧਨਾਸ ਸੈਕਟਰ 14 ਚੰਡੀਗੜ੍ਹ (ਹਾਲ ਵਾਸੀ ਨੇੜੇ ਸ਼ਿਵ ਮੰਦਰ ਬਲੌਂਗੀ) ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਤੋਂ ਖੋਹ ਕੀਤੇ 1,60,000 ਰੁਪਏ ਵੀ ਬਰਾਮਦ ਕਰਵਾ ਲਏ ਗਏ ਹਨ। Loot Case In Punjab

ਇਹ ਵੀ ਪੜ੍ਹੋ: Heroin Seizure In Punjab: ਤਲਾਸ਼ੀ ਦੌਰਾਨ ਕਾਰ ‘ਚੋਂ ਹੈਰੋਇਨ ਤੇ ਡਰੱਗ ਮਨੀ ਸਮੇਤ 2 ਵਿਅਕਤੀ ਕਾਬੂ

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਵੱਲੋਂ ਪਹਿਲਾਂ ਮੋਟਰਸਾਈਕਲ ਅਤੇ ਆਟੋ ਰਿਕਸ਼ਾ ’ਤੇ ਸਵਾਰ ਹੋ ਕੇ ਜਮੁਨਾ ਦੇਵੀ ਅਤੇ ਉਸ ਦੀ ਭਤੀਜੀ ਦੀ ਪੈਦਲ ਜਾ ਰਹੀਆਂ ਦੀ ਰੈਕੀ ਕੀਤੀ ਗਈ ਸੀ ਅਤੇ ਫਿਰ ਬਾਅਦ ਵਿੱਚ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਮੁਨਾ ਦੇਵੀ ਦੀ ਭਤੀਜੀ ਅੰਜਲੀ ਸ਼ਰਮਾ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਸ ਦਾ ਬੈਗ ਖੋਹ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਮਾਮਲੇ ਵਿੱਚ ਬੀਐੱਨਐੱਸ ਦੀ ਧਾਰਾ 304 ਨੂੰ ਕੱਟ ਕੇ ਬੀਐੱਨਐੱਸ ਦੀ ਧਾਰਾ 309(4),317(2) ਦਾ ਵਾਧਾ ਕੀਤਾ ਗਿਆ ਹੈ। Loot Case In Punjab

Crime News: ਲੁੱਟਾ-ਖੋਹਾਂ ਨੂੰ ਅੰਜ਼ਾਮ ਦੇਣ ਵਾਲੇ ਤਿੰਨ ਮੁਲਜ਼ਮ ਪੁਲਿਸ ਨੇ ਕੀਤਾ ਕਾਬੂ
ਮੁਲਜ਼ਮਾਂ ਖਿਲਾਫ਼ ਪਹਿਲਾ ਵੀ ਦਰਜ ਸਨ ਨਸ਼ੇ ਦੀ ਤਸਕਰੀ ਅਤੇ ਚੋਰੀ ਸਬੰਧੀ ਕੁੱਲ 5 ਮੁਕੱਦਮੇ | Crime News

Crime News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਸੰਗਠਿਤ ਅਪਰਾਧਾ ਖਿਲਾਫ ਲਗਾਤਾਰ ਸਖਤ ਨਜ਼ਰ ਆ ਰਹੀ ਹੈ। ਜਿਸਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਕਰੀਬ 07 ਮਹੀਨੇ ਦੌਰਾਨ ਸੰਗਠਿਤ ਅਪਰਾਧ ਖਿਲਾਫ ਕਾਰਵਾਈ ਕਰਦੇ ਹੋਏ 30 ਮੁਕੱਦਮੇ ਦਰਜ ਕਰਕੇ 151 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।

ਇਸ ਨੂੰ ਇੱਕ ਕਦਮ ਹੋਰ ਅੱਗੇ ਵਧਾਉਦਿਆ ਜਸਮੀਤ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਯੋਗ ਰਹਿਨੁਮਾਈ ਹੇਠ ਸੁਖਦੀਪ ਸਿੰਘ ਡੀ.ਐਸ.ਪੀ (ਜੈਤੋ) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਬਾਜਾਖਾਨਾ ਵੱਲੋਂ ਲੁੱਟਾ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 03 ਮੈਂਬਰਾ ਨੂੰ ਤੇਜ਼ਤਾਰ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।

ਥਾਣੇਦਾਰ ਬਲਰਾਜ ਸਿੰਘ ਮੁੱਖ ਅਫਸਰ ਥਾਣਾ ਬਾਜਾਖਾਨਾ ਦੀ ਨਿਗਰਾਨੀ ਹੇਠ ਸ:ਥ ਬਲਤੇਜ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿੱਚ ਚੌਕੀ ਬਰਗਾੜੀ ਵਿਖੇ ਮੌਜੂਦ ਸੀ ਤਾਂ ਉਹਨਾਂ ਨੂੰ ਇਤਲਾਹ ਮਿਲੀ ਕਿ ਜੋਰਾ ਸਿੰਘ, ਕੁਲਵਿੰਦਰ ਸਿੰਘ ਅਤੇ ਸਤਪਾਲ ਸਿੰਘ ਦਾ ਇੱਕ ਗਿਰੋਹ ਹੈ, ਜੋ ਬੁਰਜ ਰਹੀਕਾ ਰੋਡ ਸ਼ਮਸ਼ਾਨਘਾਟ ਦੇ ਕੋਲੋ ਤੇਜ਼ਧਾਰ ਹਥਿਆਰਾਂ ਸਮੇਤ ਲੁੱਕ-ਛਿਪ ਕੇ ਬੈਠੇ ਹਨ ਅਤੇ ਰਾਹਗੀਰਾਂ, ਪੈਟਰੋਲ ਪੰਪ ਵਾਲਿਆਂ ਅਤੇ ਦੁਕਾਨਦਾਰਾਂ ਕੋਲੋਂ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ। ਜਿਸ ’ਤੇ ਮਕੱਦਮਾ ਨੰਬਰ 19 ਅ/ਧ 112(2) ਬੀ.ਐਨ.ਐਸ ਥਾਣਾ ਬਾਜਾਖਾਨਾ ਦਰਜ ਰਜਿਸਟਰ ਕੀਤਾ ਗਿਆ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਗਿਰੋਹ ਵਿੱਚ ਸ਼ਾਮਿਲ 3 ਮੈਬਰਾਂ ਨੂੰ 1 ਕਿਰਪਾਨ, 1 ਖੰਡਾ ਅਤੇ 1 ਬੇਸਬਾਲ ਸਮੇਤ ਕਾਬੂ ਕੀਤਾ ਗਿਆ।

ਇਹ ਵੀ ਪੜ੍ਹੋ:Yudh Nashe Virudh: ਇੱਕ ਮਹਿਲਾ ਸਮੇਤ 3 ਨਸ਼ਾ ਤਸਕਰਾਂ ਨਸ਼ੀਲੇ ਪਦਾਰਥ ਤੇ ਡਰੱਗ ਮਨੀ ਸਮੇਤ ਕੀਤਾ ਕਾਬੂ

ਗ੍ਰਿਫਤਾਰ ਮੁਲਜ਼ਮਾਂ ਦੀ ਪਹਿਚਾਣ ਜੋਰਾ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਪਿੰਡ ਸੂਰਘੁਰੀ, ਜ਼ਿਲ੍ਹਾ ਫਰੀਦਕੋਟ, ਕੁਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਡੋਡ, ਜ਼ਿਲ੍ਹਾ ਫਰੀਦਕੋਟ ਅਤੇ ਸਤਪਾਲ ਸਿੰਘ ਉਰਫ ਭੱਲਾ ਪੁੱਤਰ ਰਤਨ ਸਿੰਘ ਵਾਸੀ ਪਿੰਡ ਗੁਰੂਸਰ ਵਜੋ ਹੋਈ ਹੈ। ਜਦੋਂ ਤਫਤੀਸ਼ ਦੌਰਾਨ ਮੁਲਜ਼ਮਾਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਗ੍ਰਿਫਤਾਰ ਮੁਲਜ਼ਮ ਦੇ ਖਿਲਾਫ ਪਹਿਲਾਂ ਵੀ ਨਸ਼ੇ ਦੀ ਤਸਕਰੀ ਅਤੇ ਚੋਰੀ ਦੇ ਮਾਮਲੇ ਦਰਜ ਹਨ। ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਲ ਕਰਨ ਉਪਰੰਤ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। Crime News

Punjab News: ਪੰਜਾਬ ਦੇ ਲੋਕਾਂ ਲਈ ਅਹਿਮ ਖਬਰ, ਇਨ੍ਹਾਂ ਵਾਹਨਾਂ ਦੇ ਵੱਡੇ ਪੱਧਰ ’ਤੇ ਕੱਟੇ ਜਾ ਰਹੇ ਹਨ ਚਲਾਨ
Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਸ਼ਹਿਰ ’ਚ ਚੋਰੀਆਂ ਤੇ ਡਕੈਤੀਆਂ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਰੋਕਣ ਤੇ ਨਸ਼ੇ ਨੂੰ ਖਤਮ ਕਰਨ ਲਈ ਪੁਲਿਸ ਲਗਾਤਾਰ ਯਤਨ ਕਰ ਰਹੀ ਹੈ। ਅੱਜ ਟਰੈਫਿਕ ਪੁਲਿਸ ਨੇ ਮੋਗਾ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਚੈੱਕ ਪੋਸਟਾਂ ਸਥਾਪਤ ਕੀਤੀਆਂ ਅਤੇ ਵਾਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਸ ਸਬੰਧ ਵਿੱਚ, ਅੱਜ ਮੋਗਾ ਪੁਲਿਸ ਨੇ ਮੋਗਾ ਦੇ ਲਾਲ ਸਿੰਘ ਰੋਡ ’ਤੇ ਇੱਕ ਹੌਟਸਪੌਟ ਮੰਨੇ ਜਾਣ ਵਾਲੇ ਇਲਾਕੇ ਸਾਧਾਂਵਾਲੀ ਬਸਤੀ ’ਤੇ ਨਾਕਾਬੰਦੀ ਕੀਤੀ। Punjab News

ਇਹ ਖਬਰ ਵੀ ਪੜ੍ਹੋ : Champions Trophy: ਵਿਰਾਟ ਕੋਹਲੀ ਤੋਂ ਪ੍ਰਭਾਵਿਤ ਹੋਏ ਪੌਟਿੰਗ, ਕਹਿ ਦਿੱਤੀ ਇਹ ਵੱਡੀ ਗੱਲ

ਜਿੱਥੇ ਉੱਥੋਂ ਲੰਘਣ ਵਾਲੇ ਹਰ ਵਾਹਨ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਤੇ ਕਈ ਵਾਹਨਾਂ ਦੇ ਚਲਾਨ ਕੀਤੇ ਗਏ ਜਦੋਂ ਕਿ ਕਈਆਂ ਨੂੰ ਮੌਕੇ ’ਤੇ ਹੀ ਰੋਕਿਆ ਗਿਆ। ਇਸ ਮੌਕੇ ਡੀਐਸਪੀ ਟਰੈਫਿਕ ਜ਼ੋਰਾ ਸਿੰਘ, ਟਰੈਫਿਕ ਇੰਚਾਰਜ ਖੇਮ ਚੰਦ ਪਰਾਸ਼ਰ ਤੇ ਪੁਲਿਸ ਪਾਰਟੀ ਮੌਜ਼ੂਦ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ। ਟਰੈਫਿਕ ਜ਼ੋਰਾ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਡੀਜੀਪੀ ਪੰਜਾਬ ਤੇ ਐਸਐਸਪੀ ਮੋਗਾ ਅਜੈ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਫੜਨ ਲਈ ਨਿਰੰਤਰ ਚੈਕਿੰਗ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। Punjab News

ਵੱਖ-ਵੱਖ ਥਾਵਾਂ ’ਤੇ ਨਾਕੇਬੰਦੀ ਕੀਤੀ ਜਾ ਰਹੀ ਹੈ, ਜਿਸ ਕਾਰਨ ਅੱਜ ਮੋਗਾ ਦੇ ਲਾਲ ਸਿੰਘ ਰੋਡ ’ਤੇ ਸਥਿਤ ਹੌਟ ਸਪਾਟ ਮੰਨੇ ਜਾਣ ਵਾਲੇ ਇਲਾਕੇ ਸਾਧਾਂਵਾਲੀ ਬਸਤੀ ’ਚ ਨਾਕਾਬੰਦੀ ਕੀਤੀ ਗਈ ਤੇ ਜਿਨ੍ਹਾਂ ਵਾਹਨਾਂ ’ਤੇ ਨੰਬਰ ਪਲੇਟ ਜਾਂ ਕਾਗਜ਼ਾਤ ਨਹੀਂ ਸਨ, ਉਨ੍ਹਾਂ ਦੇ ਚਲਾਨ ਕੀਤੇ ਗਏ ਤੇ ਲੋਕਾਂ ਨੂੰ ਆਪਣੇ ਵਾਹਨਾਂ ਦੇ ਦਸਤਾਵੇਜ਼ ਪੂਰੇ ਰੱਖਣ ਦੀ ਅਪੀਲ ਵੀ ਕੀਤੀ ਗਈ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਸ਼ਾ ਤਸਕਰਾਂ ਨੂੰ ਆਪਣਾ ਕਾਰੋਬਾਰ ਬੰਦ ਕਰ ਦੇਣਾ ਚਾਹੀਦਾ ਹੈ ਤੇ ਜੇਕਰ ਕੋਈ ਵੀ ਨਸ਼ਾ ਤਸਕਰ ਨਹੀਂ ਸੁਧਾਰਦਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। Punjab News

Bathinda News: ਝੂਠੀ ਨਿੱਕਲੀ ਲੁੱਟ ਦੀ ਕਹਾਣੀ, ਖੁਦ ਨੂੰ ਹੀ ਪੈ ’ਗੀ ਹਵਾਲਾਤ ਦੀ ਹਵਾ ਖਾਣੀ
ਐੱਨਆਰਆਈ ਜੋੜੇ ਵੱਲੋਂ ਲੁੱਟ ਦੀ ਦਰਜ਼ ਕਰਵਾਈ ਗਈ ਸੀ ਝੂਠੀ ਸ਼ਿਕਾਇਤ

Bathinda News: (ਸੁਖਜੀਤ ਮਾਨ) ਬਠਿੰਡਾ। ਲੰਘੇ ਦਿਨੀਂ ਇੱਕ ਐੱਨਆਰਆਈ ਜੋੜੇ ਵੱਲੋਂ ਥਾਣਾ ਨੇਹੀਆਂ ਵਾਲਾ ਵਿਖੇ ਦਰਜ਼ ਕਰਵਾਈ ਲੁੱਟ-ਖੋਹ ਦੀ ਕਹਾਣੀ ਝੂਠੀ ਨਿਕਲੀ ਉਨ੍ਹਾਂ ਵੱਲੋਂ ਇਹ ਝੂਠੀ ਸ਼ਿਕਾਇਤ ਉਨ੍ਹਾਂ ਵਿਅਕਤੀਆਂ ਖਿਲਾਫ਼ ਦਰਜ਼ ਕਰਵਾਈ ਗਈ ਸੀ ਜੋ ਰਾਤ ਸਮੇਂ ਉਕਤ ਦੋਵਾਂ ਨੂੰ ਸੜਕ ’ਤੇ ਖੜ੍ਹੇ ਦੇਖ ਕੇ ਉਨ੍ਹਾਂ ਦੀ ਮੱਦਦ ਲਈ ਰੁਕੇ ਸੀ ਪੁਲਿਸ ਨੇ ਤਫਤੀਸ਼ ਵਿੱਢੀ ਤਾਂ ਮੱਦਦ ਲਈ ਰੁਕਣ ਵਾਲਿਆਂ ਨੂੰ ਫਸਾਉਣ ਦੀ ਸਾਜਿਸ਼ ਰਚਣ ਵਾਲੇ ਖੁਦ ਹੀ ਹਵਾਲਾਤ ’ਚ ਫਸ ਗਏ।

ਇਸ ਸਬੰਧੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ 16-17 ਫਰਵਰੀ ਦੀ ਰਾਤ ਨੂੰ ਰਜਿੰਦਰ ਕੌਰ ਉਰਫ ਸੋਨੀਆ ਪਤਨੀ ਸਾਹਿਲ ਸਿੰਘ ਵਾਸੀ ਚੱਕ ਬਖਤੂ ਹਾਲ ਆਬਾਦ ਐਡੀਲੈਂਡ ਆਸਟ੍ਰੇਲੀਆ ਅਤੇ ਸਾਹਿਲ ਸਿੰਘ ਪੁੱਤਰ ਸ਼ਮਿੰਦਰ ਸਿੰਘ ਵਾਸੀ ਚੱਕ ਬਖਤੂ ਹਾਲ ਆਬਾਦ ਐਡੀਲੈਂਡ ਆਸਟ੍ਰੇਲੀਆ ਨੇ ਥਾਣਾ ਨੇਹੀਆਂਵਾਲਾ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਗੋਨਿਆਣਾ ’ਚ ਜੈਤੋ ਰੋਡ ’ਤੇ ਇੱਕ ਗੱਡੀ ’ਚ ਸਵਾਰ ਕੁੱਝ ਨੌਜਵਾਨਾਂ ਵੱਲੋਂ ਹਥਿਆਰਾਂ ਦੀ ਨੋਕ ’ਤੇ ਉਨ੍ਹਾਂ ਦੇ ਗਹਿਣੇ ਲੁੱਟ ਲਏ ।

ਇਹ ਵੀ ਪੜ੍ਹੋ: IIFA 2025: ਰਾਜਸਥਾਨ ਸੈਰ-ਸਪਾਟਾ ਅਤੇ ਆਧੁਨਿਕ ਸਿਨੇਮਾ ਦਾ ਸੰਗਮ ਹੈ ਆਈਫਾ : ਦੀਆ ਕੁਮਾਰੀ

ਪੁਲਿਸ ਨੇ ਸ਼ਿਕਾਇਤ ਦਰਜ਼ ਕਰਕੇ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਸ਼ਿਕਾਇਤ ਕਰਤਾ ਜੋੜਾ ਸੜਕ ’ਤੇ ਆਪਸ ’ਚ ਲੜ ਰਿਹਾ ਸੀ ਜਿੰਨ੍ਹਾਂ ਨੂੰ ਦੇਖ ਕੇ ਉਨ੍ਹਾਂ ਕੋਲੋਂ ਲੰਘ ਰਹੇ ਗੱਡੀ ਸਵਾਰ ਚਾਲਕ ਮਦਨ ਲਾਲ ਪੁੱਤਰ ਹਰੀ ਰਾਮ ਵਾਸੀ ਪਿੰਡ ਖੂਹੀ ਖੇੜਾ ਜ਼ਿਲ੍ਹਾ ਫਾਜਿਲਕਾ ਅਤੇ ਵਾਲੀਬਾਲ ਟੀਮ ਦੇ ਖਿਡਾਰੀ ਸੁਰੇਸ਼ ਕੁਮਾਰ, ਸੌਰਵ ਕੁਮਾਰ ਪੁੱਤਰਾਨ ਰਾਮ ਕੁਮਾਰ, ਸੰਦੀਪ ਕੁਮਾਰ ਪੁੱਤਰ ਖੜਕ ਸਿੰਘ, ਪੰਕਜ ਕੁਮਾਰ ਪੁੱਤਰ ਰਾਜ ਕੁਮਾਰ, ਵਿਜੈ ਪਾਲ ਪੁੱਤਰ ਇੰਦਰਾਜ ਕੁਮਾਰ, ਪਵਨ ਕੁਮਾਰ ਪੁੱਤਰ ਦਲੀਪ ਕੁਮਾਰ, ਵਿਨੋਦ ਕੁਮਾਰ ਪੁੱਤਰ ਰਾਮ ਕੁਮਾਰ ਵਾਸੀਆਨ ਰਾਮਕੋਟ ਜ਼ਿਲ੍ਹਾ ਫਾਜ਼ਿਲਕਾ ਅਤੇ ਸਚਿਨ ਪੁੱਤਰ ਵਿਨੋਦ ਕੁਮਾਰ ਵਾਸੀ ਸਤੀਰਵਾਲਾ ਜ਼ਿਲ੍ਹਾ ਫਾਜ਼ਿਲਕਾ ਰੁਕ ਗਏ ਅਤੇ ਲੜ ਰਹੇ ਜੋੜੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਉਕਤ ਜੋੜੇ ਨੇ ਉਲਟਾ ਉਨ੍ਹਾਂ ’ਤੇ ਹੀ ਲੁੱਟ-ਖੋਹ ਦੇ ਦੋਸ਼ ਲਗਾ ਕੇ ਝੂਠੀ ਕਹਾਣੀ ਘੜ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ।

ਸ਼ਿਕਾਇਤ ਦਾ ਪਰਦਾਫਾਸ਼ ਹੋਣ ’ਤੇ ਪੁਲਿਸ ਨੇ ਲੁੱਟ-ਖੋਹ ਦੀ ਥਾਂ ਮਾਮਲੇ ’ਚ ਲੁੱਟ-ਖੋਹ ਅਤੇ ਆਰਮਜ਼ ਐਕਟ ਨੂੰ ਘਟਾ ਕੇ 217 ਬੀਐਨਐਸ ਦਾ ਵਾਧਾ ਕਰਕੇ ਸਾਹਿਲ ਕੁਮਾਰ ਅਤੇ ਉਸਦੀ ਪਤਨੀ ਰਾਜਿੰਦਰ ਕੌਰ ਨੂੰ ਧਾਰਾ 126/170 ਬੀਐਨਐਸ ਤਹਿਤ ਗ੍ਰਿਫ਼ਤਾਰ ਕਰ ਲਿਆ। Bathinda News

ਸੋਨਾ ਕੋਲ ਹੈ ਹੀ ਨਹੀਂ ਸੀ

ਐੱਨਆਰਆਈ ਜੋੜੇ ਵੱਲੋਂ ਜਿਹੜਾ ਸੋਨਾ ਲੁੱਟੇ ਜਾਣ ਦੀ ਗੱਲ ਆਖੀ ਗਈ ਸੀ, ਉਸ ਨੂੰ ਪੁਲਿਸ ਵੱਲੋਂ ਉਨ੍ਹਾਂ ਤੋਂ ਹੀ ਬਰਾਮਦ ਕਰਨ ਸਬੰਧੀ ਪੁੱਛੇ ਜਾਣ ’ਤੇ ਪਤਾ ਲੱਗਿਆ ਕਿ ਉਨ੍ਹਾਂ ਕੋਲ ਸੋਨਾ ਹੈ ਹੀ ਨਹੀਂ ਸੀ ਸਗੋਂ ਝੂਠੀ ਕਹਾਣੀ ’ਚ ਸੋਨਾ ਵੀ ਝੂਠਾ ਹੀ ਲਿਖਾਇਆ ਗਿਆ ਸੀ ਐੱਸਐੱਸਪੀ ਨੇ ਕਿਹਾ ਕਿ ਪੁਲਿਸ ਨੂੰ ਸੱਚੀ ਇਤਲਾਹ ਦੇਣੀ ਚਾਹੀਦੀ ਹੈ ਤੇ ਝੂਠੀ ਇਤਲਾਹ ਦੇਣ ਵਾਲਿਆਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ

ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ
Crime News: (ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ।  ਜ਼ਿਲ੍ਹਾ ਪੁਲਿਸ ਕਪਤਾਨ ਤੁਸ਼ਾਰ ਗੁਪਤਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਸ਼ਰਾਰਤੀ ਅਨਸਰਾਂ ’ਤੇ ਨਕੇਲ ਕਸੀ ਗਈ ਹੈ। ਜਿਸ ਦੇ ਚੱਲਦਿਆ ਮਨਮੀਤ ਸਿੰਘ ਢਿੱਲੋ ਕਪਤਾਨ ਪੁਲਿਸ (ਇੰਨਵੈ.) ਅਤੇ ਸਤਨਾਮ ਸਿੰਘ ਉੱਪ ਕਪਤਾਨ ਪੁਲਿਸ (ਸ:ਡ) ਸਮਸ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਿਛਲੇ ਦਿਨ ਹੋਏ ਲੁੱਟ-ਖੋਹ ਦੇ ਕੇਸ ਨੂੰ ਸੁਲਝਾਓਦਿਆਂ ਦੋ ਵਿਅਕਤੀਆ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਇਹ ਵੀ ਪੜ੍ਹੋ: Jagjit Dallewal: ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪ੍ਰਿੰਸੀਪਲ ਸੈਕਟਰੀ ਡੱਲੇਵਾਲ ਨੂੰ ਮਿਲੇ

ਜਾਣਕਾਰੀ ਅਨੁਸਾਰ ਮਨਵਿੰਦਰ ਬੀਰ ਸਿੰਘ, ਕਪਤਾਨ ਪੁਲਿਸ (ਪੀ ਬੀ ਆਈ), ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ 05 ਫਰਵਰੀ 2025 ਨੂੰ ਮੁੱਦਈ ਰੋਹਿਤ ਪੁੱਤਰ ਦਰਸ਼ਨ ਲਾਲ ਵਾਸੀ ਛੱਪੜ ਵਾਲੀ ਗਲੀ ਕੋਟਲੀ ਰੋਡ ਸ੍ਰੀ ਮੁਕਤਸਰ ਸਾਹਿਬ ਬਤੋਰ ਹੈਲਪਰ ਦੇ ਤੌਰ ’ਤੇ ਫੋਟੋਗ੍ਰਾਫੀ ਦਾ ਕੰਮ ਪਰਮਿੰਦਰ ਸਿੰਘ ਨਾਲ ਕਰਦਾ ਹੈ ਅਤੇ ਮਿਤੀ 05 ਫਰਵਰੀ 2025 ਦੀ ਰਾਤ ਨੂੰ ਵਕਤ ਕਰੀਬ 11:30 ਵਜੇ ਦੋ ਨੌਜਵਾਨਾਂ ਨੇ ਕਾਪੇ ਅਤੇ ਕਿਰਪਾਨ ਦਾ ਡਰ ਦਿਖਾ ਕੇ ਉਹਨਾਂ ਤੋ 1700 ਰੁਪਏ , ਇੱਕ ਜੀ.ਓ ਦਾ ਮੋਬਾਇਲ ਖੋਹ ਕੇ ਫਰਾਰ ਹੋ ਗਏ ਸਨ।

ਜਿਸ ’ਤੇ ਮਾਮਲਾ ਦਰਜ ਕਰਕੇ ਪੁਲਿਸ ਨੇ ਤਫਤੀਸ਼ ਸ਼ੁਰੂੁ ਕਰ ਦਿੱੱਤੀ ਸੀ ਮੁਲਜ਼ਮਾਂ ਦੀ ਭਾਲ ਦੌਰਾਨ ਪੁਲਿਸ ਨੇ ਦੋ ਮੁਲਜ਼ਮ ਅਕਾਸ਼ਬੀਰ ਸਿੰਘ ਉਰਫ ਅਕਾਸ਼ ਪੁੱਤਰ ਦਿਲਬਾਗ ਸਿੰਘ ਵਾਸੀ ਰਾਮ ਅਵੈਨਿਉ ਸ਼ਰੀ ਅੰਮ੍ਰਿਤਸਰ ਸਾਹਿਬ ਅਤੇ ਰਣਜੀਤ ਸਿੰਘ ਉਰਫ ਜੀਤ ਪੁੱਤਰ ਸ਼ਵਿੰਦਰ ਸਿੰਘ ਵਾਸੀ ਪਿੰਡ ਹਰਦੋ ਬਥਵਾਲਾ ਜਿਲਾ ਗੁਰਦਾਸਪੁਰ ਨੂੰ ਪਿੰਡ ਮਹਿਰਾਜਵਾਲਾ ਤੋ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹਨਾਂ ਨੂੰ ਕਾਬੂ ਕਰਨ ਤੋਂ ਬਾਅਦ ਇਹਨਾ ਵੱਲੋਂ ਵਰਤੇ ਗਏ ਹਥਿਆਰ ਅਤੇ ਮੋਟਰਸਾਇਕਲ ਬਰਾਮਦ ਕੀਤੇ ਗਏ ਹਨ। Crime News

Abohar Robbery Case: ਲੁੱਟ ਦੀ ਘਟਨਾ ਮਾਮਲੇ ’ਚ ਦੋ ਕਾਬੂ, ਦਿਓਰ ਹੀ ਨਿਕਲਿਆ ਘਟਨਾ ਦਾ ਮਾਸਟਰ ਮਾਈਂਡ
ਲੱਖਾਂ ਰੁਪਏ ਨਗਦੀ ਤੇ ਕਰੀਬ 16 ਤੋਲੇ ਸੋਨੇ ਦੇ ਗਹਿਣੇ ਦੀ ਲੁੱਟ ਮਾਮਲੇ ‘ਚ ਪੁਲਿਸ ਵੱਲੋਂ ਦੋ ਕਾਬੂ

Abohar Robbery Case: ਅਬੋਹਰ, (ਮੇਵਾ ਸਿੰਘ)। ਬੀਤੀ 31 ਜਨਵਰੀ ਨੂੰ ਸ਼ਹਿਰ ਦੀ ਜੈਨ ਨਗਰੀ ਵਿਚ ਦਿਨ-ਦਿਹਾੜੇ 2 ਨਕਾਬਪੋਸ਼ ਲੁਟੇਰਿਆਂ ਵੱਲੋਂ ਇੱਕ ਘਰ ਵਿਚ ਜ਼ਬਰਦਸਤੀ ਦਾਖਲ ਹੋ ਕੇ ਕਾਲਜ ਅਧਿਆਪਕਾਂ ਨੂੰ ਤੇਜ਼ਧਾਰ ਹਥਿਆਰਾਂ ਦਾ ਡਰ ਦਿਖਾਕੇ ਘਰ ਵਿਚ ਬੰਧਕ ਬਣਾਕੇ ਲੱਖਾਂ ਰੁਪਏ ਦੀ ਨਗਦੀ ਤੇ ਸੋਨੇ ਦੀ ਲੁੱਟ ਮਾਮਲੇ ਵਿਚ ਪੁਲਿਸ ਵੱਲੋਂ ਕੀਤੀ ਜਾਂਚ ਪੜਤਾਲ ਵਿਚ ਉਕਤ ਔਰਤ ਦਾ ਦਿਓਰ ਹੀ ਮਾਸਟਰ ਮਾਈਂਡ ਨਿਕਲਿਆ, ਜਿਸ ਨੇ ਆਪਣੇ ਇਕ ਸਾਥੀ ਦੀ ਸਹਾਇਤਾ ਨਾਲ ਘਰ ਵਿਚ ਦਾਖਲ ਹੋ ਕੇ ਲੁੱਟ ਕਰਨ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ।

ਉਪਰੋਕਤ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜੋਯਤੀ ਚੁੱਘ ਵਾਸੀ ਜੈਨ ਨਗਰੀ ਗਲੀ ਨੰ: 3 ਜੋ ਕਿ ਭਾਗ ਸਿੰਘ ਕਾਲਜ ਅਬੋਹਰ ਵਿਖੇ ਅਧਿਆਪਕਾ ਦੀ ਡਿਊਟੀ ਕਰਦੀ ਹੈ। ਬੀਤੀ 31 ਜਨਵਰੀ ਨੂੰ ਉਹ ਜਦੋਂ ਕਰੀਬ 3 ਵਜੇ ਆਪਣੇ ਘਰ ਪਹੁੰਚੀ ਤਾਂ ਉਪਰੋਕਤ ਲੁਟੇਰੇ ਜਿੰਨ੍ਹਾਂ ਨੇ ਆਪਣੇ ਚਿਹਰਿਆਂ ’ਤੇ ਨਕਾਬ ਚੜ੍ਹਾਏ ਸਨ, ਘਰ ਦੀ ਔਰਤ ਜੋਯਤੀ ਨੂੰ ਬੰਨ੍ਹ ਕੇ ਘਰ ਦੇ ਸਟੋਰ ਵਿਚ ਬੰਦ ਕਰਕੇ ਘਰ ’ਚੋਂ ਕਰੀਬ 16 ਤੋਲੇ ਸੋਨਾ ਤੇ ਲੱਖਾਂ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ ਸਨ।

ਇਹ ਵੀ ਪੜ੍ਹੋ: Patiala News: ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ 10 ਸਾਲ ਦੇ ਬੱਚੇ ’ਤੇ ਹੋਏ ਤਸ਼ੱਦਦ ਦਾ ਲਿਆ ਗੰਭੀਰ ਨੋਟਿਸ

ਉਸ ਮੌਕੇ ਪੁਲਿਸ ਨੇ ਜੋਯਤੀ ਚੁੱਘ ਦੇ ਪਤੀ ਸੋਨੀ ਚੁੱਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਐਸਐਸਪੀ ਬਰਾੜ ਨੇ ਹੋਰ ਦੱਸਿਆ ਕਿ ਉਸ ਦਿਨ ਤੋਂ ਹੀ ਦੋਸ਼ੀਆਂ ਨੂੰ ਕਾਬੂ ਕਰਨ ਲਈ ਸਿਟੀ-1 ਦੇ ਐਸਐਚਓ ਮਨਿੰਦਰ ਸਿੰਘ ਅਤੇ ਸੀ ਆਈ ਏ ਟੂ ਦੇ ਇੰਚਾਰਜ ਦੀ ਅਗਵਾਈ ਵਿਚ ਬਣਾਈਆਂ ਟੀਮਾਂ ਨੇ ਸੀਸੀਟੀਵੀ ਕੈਮਰਿਆਂ ਦੀ ਸਹਾਇਤਾ ਤੇ ਟੈਕਨੀਕਲ ਸਪੋਰਟ ਨਾਲ ਅਸ਼ਵਨੀ ਕੁਮਾਰ ਉਰਫ ਬਿੱਟੂ ਪੁੱਤਰ ਜਗਦੀਸ ਕੁਮਾਰ ਨਿਵਾਸੀ ਪੰਜਪੀਰ ਨਗਰ ਗਲੀ ਨੰ: 2 ਤੇ ਉਸ ਦੇ ਸਾਥੀ ਜਸਮਿੰਦਰਪਾਲ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਪੰਜਪੀਰ ਨਗਰ ਅਬੋਹਰ ਨੂੰ 24 ਘੰਟਿਆਂ ਵਿਚ ਹੀ ਟਰੇਸ ਕਰਕੇ ਕਾਬੂ ਕਰਨ ਤੋਂ ਬਾਅਦ ਉਨ੍ਹਾਂ ਕੋਲੋਂ ਲੁੁੱਟੀ ਗਈ ਰਕਮ ਤੇ ਗਹਿਣੇ ਬਰਾਮਦ ਕਰ ਲਏ ਹਨ।

ਲੁਟੇਰਿਆਂ ਨੇ ਸਿਰਫ 60 ਹਜ਼ਾਰ ਰੁਪਏ ਨਗਦ ਤੇ ਕੰਨਾਂ ਦੇ ਟੋਪਸ ਹੀ ਲੁੱਟੇ, ਪੀੜਤਾ ਦਾ ਬਿਆਨ : ਐਸਐਸਪੀ

ਐਸਐਸਪੀ ਨੇ ਦੱਸਿਆ ਕਿ ਦੋਸੀਆਂ ਕੋਲੋਂ 55 ਹਜ਼ਾਰ ਰੁਪਏ ਨਗਦ ਤੇ ਸੋਨੇ ਦੀਆਂ ਬਾਲੀਆਂ ਹੀ ਬਰਾਮਦ ਹੋਈਆਂ ਹਨ। ਉਨ੍ਹਾਂ ਕਿਹਾ ਜਾਂਚ ਪੜਤਾਲ ਦੌਰਾਨ ਪੀੜਤਾ ਨੇ ਪੁਲਿਸ ਨੂੰ ਦੁਆਰਾ ਬਿਆਨ ਲਿਖਵਾਇਆ ਕਿ ਉਸਦੇ ਘਰ ਅਲਮਾਰੀ ਦੀ ਸੇਫ ਦੀ ਚਾਬੀ ਮਿਲਣ ’ਤੇ ਜਦੋਂ ਉਨ੍ਹਾਂ ਚੰਗੀ ਤਰ੍ਹਾਂ ਨਾਲ ਘਰ ਵਿਚ ਚੈਕਿੰਗ ਕੀਤੀ ਤਾਂ ਸਿਰਫ ਇਕ ਜੋੜਾ ਟੋਪਸ ਵਜਨ 2.760 ਗਰਾਮ ਤੇ 60 ਹਜ਼ਾਰ ਰੁਪਏ ਹੀ ਚੋਰੀ ਹੋਏ ਸਨ, ਜਦੋਂਕਿ ਬਾਕੀ ਸਮਾਨ ਘਰ ’ਚੋਂ ਬਰਾਮਦ ਹੋ ਗਿਆ। Abohar Robbery Case

ਐਸਐਸਪੀ ਨੇ ਆਖਰ ਵਿਚ ਦੱਸਿਆ ਕਿ ਜਾਂਚ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਅਸ਼ਵਨੀ ਕੁਮਾਰ ਪੀੜਤਾ ਸੋਨੀ ਚੁੱਘ ਦੇ ਪਤੀ ਸੋਨੀ ਚੁੱਘ ਦੇ ਤਾਏ ਦਾ ਬੇਟਾ ਹੈ ਤੇ ਉਸ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਜਿੰਨ੍ਹਾਂ ਵਿਚ ਸਾਲ 2022 ਵਿਚ ਸਿਟੀ-1ਵਿਚ ਧਾਰਾ 304 ਦਾ ਮਾਮਲਾ, ਸਾਲ 2019 ਤੇ ਸਾਲ 2015 ‘ਚ ਥਾਣਾ ਸਦਰ ਵਿਚ ਐਨਡੀਪੀਐਸ ਦੇ 2 ਮਾਮਲੇ, ਜਦੋਂਕਿ ਉਸ ਦੇ ਸਾਥੀ ਜਸਮਿੰਦਰਪਾਲ ਸਿੰਘ ਦੇ ਖਿਲਾਫ ਸਾਲ 2021 ਵਿਚ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਹੈ।

Crime News: ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਹਥਿਆਰਾਂ ਸਮੇਤ ਕਾਬੂ
ਮੁਲਜ਼ਮਾਂ ਕੋਲੋਂ 2 ਖੰਡੇ, 01 ਕਾਪਾ, 01 ਕਰਪਾਨ, 01 ਦਾਹ, 09 ਮੋਬਾਇਲ ਅਤੇ 03 ਬਿਨਾ ਨੰਬਰੀ ਮੋਟਰਸਾਈਕਲ ਕੀਤੇ ਗਏ ਬਰਾਮਦ | Crime News

Crime News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਸੰਗਠਿਤ ਅਪਰਾਧਾਂ ਖਿਲਾਫ ਲਗਾਤਾਰ ਸਖਤ ਨਜ਼ਰ ਆ ਰਹੀ ਹੈ। ਜਿਸਦਾ ਅੰਦਾਜਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਕਰੀਬ 06 ਮਹੀਨੇ ਦੌਰਾਨ ਸੰਗਠਿਤ ਅਪਰਾਧ ਖਿਲਾਫ ਕਾਰਵਾਈ ਕਰਦੋ ਹੋਏ 18 ਮੁਕੱਦਮੇ ਦਰਜ ਕਰਕੇ 87 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਸ ਨੂੰ ਇੱਕ ਕਦਮ ਹੋਰ ਅੱਗੇ ਵਧਾਉਦਿਆ ਸ੍ਰੀ ਜਸਮੀਤ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਜਤਿੰਦਰ ਸਿੰਘ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਸਿਟੀ ਕੋਟਕਪੂਰਾ ਵੱਲੋਂ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 05 ਮੈਂਬਰਾਂ ਨੂੰ ਹਥਿਆਰਾ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।

ਇਹ ਵੀ ਪੜ੍ਹੋ: Budget News: ਕੇਂਦਰ ਸਰਕਾਰ ਨੇ ਬਜਟ ’ਚ ਪੰਜਾਬ ਨਾਲ ਕੀਤਾ ਮਤਰੇਆ ਸਲੂਕ : ਵਿਧਾਇਕ ਰਾਏ

ਜਾਣਕਾਰੀ ਮੁਤਾਬਿਕ ਇੰਸਪੈਕਟਰ ਮਨੋਜ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਦੀ ਨਿਗਰਾਨੀ ਹੇਠ ਮਿਤੀ 01.02.2025 ਨੂੰ ਸ:ਥ: ਦਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿੱਚ ਜਲਾਲੇਆਣਾ ਰੋਡ ਕੋਟਕਪੂਰਾ ਮੌਜੂਦ ਸੀ ਤਾ ਉਹਨਾ ਨੂੰ ਇਤਲਾਹ ਮਿਲੀ ਕਿ ਇੱਕ ਗਿਰੋਹ ਜਲਾਲੇਆਣਾ ਰੋਡ ’ਤੇ ਬੇਅਬਾਦ ਜਗ੍ਹਾ ’ਤੇ ਲੁਕ ਛਿਪ ਕੇ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਨ੍ਹਾਂ ਕੋਲੋਂ ਤੇਜ਼ ਤਰਾਰ ਹਥਿਆਰ ਹਨ। ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 21 ਮਿਤੀ 01.02.2025 ਅਧੀਨ ਧਾਰਾ 112(2) ਬੀ.ਐਨ.ਐਸ ਥਾਣਾ ਸਿਟੀ ਕੋਟਕਪੂਰਾ ਦਰਜ ਰਜਿਸਟਰ ਕੀਤਾ ਗਿਆ।

ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਵੱਲੋਂ ਰੇਡ ਕੀਤੀ ਗਈ ਅਤੇ ਇਸ ਗਿਰੋਹ ਦੇ 05 ਮੈਂਬਰਾਂ ਨੂੰ 02 ਖੰਡੇ, 01 ਕਾਪਾ, 01 ਕਰਪਾਨ, 01 ਦਾਹ, 09 ਮੋਬਾਇਲ ਅਤੇ 03 ਬਿਨਾ ਨੰਬਰੀ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ। ਮੁਲਜ਼ਮਾਂ ਦੀ ਪਹਿਚਾਣ ਗੌਤਮ ਪੁੱਤਰ ਰਾਮ ਲਾਲ ਵਾਸੀ ਹਰੀ ਨੌ ਰੋਡ ਚੋਪੜਿਆਂ ਵਾਲਾ ਬਾਗ ਗਲੀ ਨੰਬਰ 12 ਕੋਟਕਪੂਰਾ, ਸੇਵਕ ਰਾਮ ਪੁੱਤਰ ਦਾਸ ਰਾਮ ਵਾਸੀ ਜਲਾਲੇਆਣਾਂ ਰੋਡ ਇੰਦਰਾ ਕਲੋਨੀ ਕੋਟਕਪੂਰਾ, ਇੰਦਰਦੀਪ ਸਿੰਘ ਉਰਫ ਬੱਬੂ ਪੁੱਤਰ ਜਗਸੀਰ ਸਿੰਘ ਵਾਸੀ ਕੋਠੇ ਹਜੂਰਾ ਸਿੰਘ ਵਾਲੇ ਢਿਲਵਾਂ ਕਲਾਂ, ਮਨਪ੍ਰੀਤ ਸਿੰਘ ਉਰਫ ਲੂੰਗਰ ਪੁੱਤਰ ਜਲੰਧਰ ਸਿੰਘ ਵਾਸੀ ਨੇੜੇ ਇੱਟਾਂ ਵਾਲਾ ਭੱਠਾ ਪਿੰਡ ਢਿਲਵਾਂ ਕਲਾਂ ਅਤੇ ਬੇਅੰਤ ਸਿੰਘ ਉਰਫ ਕਾਲਾ ਪੁੱਤਰ ਬਲਵੰਤ ਸਿੰਘ ਵਾਸੀ ਪੱਕੀ ਗਲੀ ਪਿੰਡ ਢਿਲਵਾਂ ਕਲਾਂ ਵਜੋ ਹੋਈ ਹੈ।

ਤਫਤੀਸ਼ ਦੌਰਾਨ ਮੁਲਜ਼ਮਾਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਇਹਨਾ ਵਿੱਚੋ 03 ਦੇ ਖਿਲਾਫ ਪਹਿਲਾ ਵੀ ਕਤਲ ਦੀ ਕੋਸ਼ਿਸ਼, ਚੋਰੀ ਅਤੇ ਖੋਹ ਦੇ ਮੁਕੱਦਮੇ ਦਰਜ ਰਜਿਸਟਰ ਹਨ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਇਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। Crime News

Abohar Robbery: ਦੋ ਨਕਾਬਪੋਸ਼ ਲੁਟੇਰੇ ਘਰੋਂ ਦਿਨ-ਦਿਹਾੜੇ ਲੱਖਾਂ ਰੁਪਏ ਤੇ 16 ਤੋਲੇ ਸੋਨਾ ਲੁੱਟ ਕੇ ਫਰਾਰ
Abohar Robbery: ਅਬੋਹਰ (ਮੇਵਾ ਸਿੰਘ)। ਅਬੋਹਰ ਦੇ ਜੈਨ ਨਗਰੀ ਵਿਚ ਦਿਨ-ਦਿਹਾੜੇ 2 ਨਕਾਬਪੋਸ਼ ਲੁਟੇਰਿਆਂ ਵੱਲੋਂ ਇਕ ਘਰ ਵਿਚ ਦਾਖਲ ਹੋ ਕੇ ਕਾਲਜ ਤੋਂ ਵਾਪਸ ਘਰ ਪਹੁੰਚੀ ਅਧਿਆਪਕਾ ਨੂੰ ਤੇਜ਼ਧਾਰ ਹਥਿਆਰਾਂ ਦਾ ਡਰ ਦਿਖਾਕੇ ਮਾਰਕੁੱਟ ਕਰਦਿਆਂ ਲੱਖਾਂ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਲੈ ਜਾਣ ਦਾ ਸਮਾਚਾਰ ਮਿਲਿਆ ਹੈ।

ਲੁਟੇਰੇ ਜਾਂਦੇ ਵਕਤ ਉਕਤ ਅਧਿਆਪਕਾ ਨੂੰ ਘਰ ਦੇ ਸਟੋਰ ਵਿਚ ਬੰਦ ਕਰ ਗਏ, ਜਦੋਂ ਉਸ ਦਾ ਪਤੀ ਸੰਨੀ ਘਰ ਆਇਆ ਤਾਂ ਉਸ ਨੇ ਆਪਣੀ ਪਤਨੀ ਨੂੰ ਸਟੋਰ ’ਚੋਂ ਬਾਹਰ ਕੱਢਿਆ ਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਾਣਕਾਰੀ ਅਨੁਸਾਰ ਜੈਨ ਨਗਰੀ ਗਲੀ ਨੰ: 2 ਦੇ ਚੌਥੇ ਚੌਂਕ ਨਿਵਾਸੀ ਸੋਹਨ ਲਾਲ ਚੁੱਘ ਜੋ ਕਿ ਇਕ ਚੰਗਾ ਸਰਦਾ ਪੁੱਜਦਾ ਪਰਿਵਾਰ ਹੈ, ਤੇ ਉਨ੍ਹਾਂ ਦੀ ਨੂੰਹ ਜੋਯਤੀ ਚੁੱਘ ਅਬੋਹਰ ਦੇ ਭਾਗ ਸਿੰਘ ਕਾਲਜ ਵਿਚ ਅਧਿਆਪਕਾ ਹੈ, ਉਹ ਦੁਪਹਿਰ ਕਰੀਬ 3 ਵਜੇ ਜਦੋਂ ਕਾਲਜ ਤੋਂ ਘਰ ਆਕੇ ਅਰਾਮ ਕਰ ਰਹੀ ਸੀ ਤਾਂ ਇਸ ਦੌਰਾਨ 2 ਨਕਾਬਪੋਸ਼ ਲੁਟੇਰੇ ਘਰ ਅੰਦਰ ਆ ਗਏ, ਘਰ ਵਿਚ ਕੋਈ ਹੋਰ ਮਰਦ ਮੈਂਬਰ ਨਾ ਹੋਣ ਦਾ ਫਾਇਦਾ ਉਠਾਉਂਦਿਆਂ ਉਨ੍ਹਾਂ ਔਰਤ ਦੇ ਹੱਥ, ਪੈਰ ਤੇ ਮੂੰਹ ਤੇ ਕੱਪੜਾ ਬੰਨ੍ਹਕੇ ਉਸ ਦੇ ਸੋਨੇ ਦੇ ਟੋਪਸ ਲਾਹ ਲਏ। Abohar Robbery

ਇਹ ਵੀ ਪੜ੍ਹੋ: World Punjabi Conference: ਕਾਵਿ ਪੁਸਤਕ ‘ਮੈਂ ਪੂਣੀ ਕੱਤੀ ਰਾਤ ਦੀ’ ਤੇ ‘ਮੇਰੇ ਪੰਜ ਦਰਿਆ’ ਲਾਹੌਰ ’ਚ ਲੋਕ ਅਰਪਣ

ਇਸ ਤੋਂ ਬਾਅਦ ਲੁਟੇਰਿਆਂ ਨੇ ਅਧਿਆਪਕਾ ਜੋਯਤੀ ਨੂੰ ਘਰ ਵਿਚ ਹੋਰ ਸੋਨੇ ਅਤੇ ਨਗਦੀ ਬਾਰੇ ਪੁੱਛਿਆ, ਜਦੋਂ ਉਸ ਨੇ ਦੱਸਣ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਨੇ ਉਸ ਨੂੰ ਤੇਜ਼ਧਾਰ ਹਥਿਆਰ ਨਾਲ ਮਾਰਨ ਦੀ ਧਮਕੀ ਦੇ ਕੇ ਕਮਰੇ ਵਿਚ ਰੱਖੀਆਂ ਅਲਮਾਰੀਆਂ ਵੀ ਖੁੱਲ੍ਹਵਾ ਲਈਆਂ ਅਤੇ ਉਨ੍ਹਾਂ ਵਿਚ ਰੱਖਿਆ ਕਰੀਬ ਪੌਣੇ ਚਾਰ ਲੱਖ ਰੁਪਏ ਦੀ ਨਗਦੀ ਅਤੇ 16 ਤੋਲੇ ਸੋਨੇ ਦੇ ਗਹਿਣੇ ਲੁੱਟਕੇ ਉਸ ਨੂੰ ਘਰ ਦੇ ਸਟੋਰ ਵਿਚ ਬੰਦ ਕਰਕੇ ਫਰਾਰ ਹੋ ਗਏ। ਉਧਰ ਘਟਨਾ ਤੋਂ ਬਾਅਦ ਮੌਕੇ ’ਤੇ ਪੁਲਿਸ ਟੀਮ ਨਾਲ ਪਹੁੰਚੇ ਥਾਣਾ ਸਿਟੀ-1 ਪੁਲਿਸ ਦੇ ਏਐਸਆਈ ਭੁਪਿੰਦਰ ਸਿੰਘ ਨੇ ਆਸਪਾਸ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਤਾਂ 2 ਨਕਾਬਪੋਸ਼ ਲੁਟੇਰੇ ਘਰ ਤੋਂ ਬਾਹਰ ਜਾਂਦੇ ਦੇਖੇ ਗਏ। ਪੁਲਿਸ ਸਾਰੀ ਘਟਨਾ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕਰ ਰਹੀ ਹੈ।