Ignore - Sach Kahoon Punjabi

ਜਾਨਵਰ ਦੇ ਕੱਟਣ ਨੂੰ ਅਣਦੇਖਿਆ ਨਾ ਕਰੋ
ਵਿਸ਼ਵ ਰੇਬੀਜ ਦਿਵਸ ’ਤੇ ਵਿਸ਼ੇਸ਼ | Animal

ਵਿਸ਼ਵ ਰੇਬੀਜ ਦਿਵਸ ਹਰ ਸਾਲ 28 ਸਤੰਬਰ ਨੂੰ ਮਨਾਇਆ ਜਾਂਦਾ ਹੈ, ਇਹ ਦਿਨ ਫਰਾਂਸੀਸੀ ਵਿਗਿਆਨੀ ਲੂਈ ਪਾਸ਼ਚਰ ਦੇ ਕੰਮ ਦੀ ਯਾਦ ਦਿਵਾਉਂਦਾ ਹੈ, ਜਿਸ ਨੇ ਰੇਬੀਜ (ਹਲਕਾਅ) ਦੀ ਪਹਿਲੀ ਵੈਕਸੀਨ ਦੀ ਖੋਜ ਕੀਤੀ ਸੀ। ਇਸ ਦਿਵਸ ਦਾ ਮਕਸਦ ਲੋਕਾਂ ਵਿੱਚ ਰੇਬੀਜ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨਾ ਹੈ। ਇਸ ਸਾਲ ਦੇ ਵਿਸ਼ਵ ਰੇਬੀਜ ਦਿਵਸ ਦੀ ਥੀਮ, ‘ਰੇਬੀਜ: ਆਲ ਫਾਰ 1, ਵਨ ਹੈਲਥ ਫਾਰ ਆਲ’ ਰੇਬੀਜ ਦੇ ਵਿਰੁੱਧ ਲੜਾਈ ਵਿੱਚ ਵਿਸ਼ਵ-ਵਿਆਪੀ ਏਕਤਾ ਦੀ ਫੌਰੀ ਲੋੜ ਨੂੰ ਦਰਸਾਉਂਦੀ ਹੈ। ਰੇਬਿਜ ਕੀ ਹੈ: ਰੇਬੀਜ਼ ਇੱਕ ਭਿਆਨਕ ਵਾਇਰਲ ਬਿਮਾਰੀ ਹੈ। ਇਹ ਰੇਬੀਜ ਵਾਇਰਸ ਕਾਰਨ ਹੁੰਦੀ ਹੈ, ਜੋ ਕੇਂਦਰੀ ਨਸ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਂਦਾ ਹੈ, ਜਿਸ ਨਾਲ ਲਾਜ਼ਮੀ ਤੌਰ ’ਤੇ ਗੰਭੀਰ ਨਤੀਜੇ ਨਿੱਕਲਦੇ ਹਨ। (Animal)

ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਪਿੰਡ ਨਵਾਂ ਪਿੰਡ ਸਰਦਾਰਾਂ ਨੇ ਜਿੱਤਿਆ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023 ਐਵਾਰਡ

ਇਹ ਇੱਕ ਜੈਨੇਟਿਕ ਬਿਮਾਰੀ ਹੈ, ਜੋ ਕਿ ਇੱਕ ਪ੍ਰਜਾਤੀ ਤੋਂ ਦੂਜੀ ਵਿੱਚ ਫੈਲਣ ਦੇ ਸਮਰੱਥ ਹੈ। ਇਹ ਖਾਸ ਤੌਰ ’ਤੇ ਸੰਕਰਮਿਤ ਜਾਨਵਰਾਂ ਦੇ ਕੱਟਣ ਦੁਆਰਾ ਫੈਲਦੀ ਹੈ। ਮਨੁੱਖਾਂ ਵਿੱਚ ਜ਼ਿਆਦਾਤਰ ਕੁੱਤੇ ਅਤੇ ਹੋਰ ਪਾਲਤੂ ਜਾਨਵਰ ਇਹ ਵਾਇਰਸ ਸੰਚਾਰਿਤ ਕਰਦੇ ਹਨ। ਦੁਖਦਾਈ ਤੌਰ ’ਤੇ, ਜੇਕਰ ਜਾਨਵਰ ਦੇ ਕੱਟਣ ਤੋਂ ਬਾਅਦ ਤੁਰੰਤ ਰੋਕਥਾਮ ਲਈ ਉਪਰਾਲੇ ਨਹੀਂ ਕੀਤੇ ਜਾਂਦੇ, ਤਾਂ ਰੇਬੀਜ ਮਨੁੱਖਾਂ ਲਈ ਜਾਨਲੇਵਾ ਸਾਬਤ ਹੁੰਦਾ ਹੈ। ਰੇਬੀਜ ਵਾਇਰਸ ਪੈਰੀਫਿਰਲ ਨਸਾਂ ਨੂੰ ਪਾਰ ਕਰਕੇ ਕੇਂਦਰੀ ਨਸ ਪ੍ਰਣਾਲੀ ਵਿੱਚ ਘੁਸਪੈਠ ਕਰਦਾ ਹੈ ਅਤੇ ਅਖੀਰ ਦਿਮਾਗ਼ ਨੂੰ ਪ੍ਰਭਾਵਿਤ ਕਰਦਾ ਹੈ ਨਤੀਜੇ ਵਜੋਂ ਮਨੁੱਖ ਦੀ ਮੌਤ ਹੋ ਜਾਂਦੀ ਹੈ। ਬਚਾਓ ਉਪਰਾਲਿਆਂ ਦੀ ਤੁਰੰਤ ਲੋੜ ਹੁੰਦੀ ਹੈ, ਇੱਕ ਵਾਰ ਲੱਛਣ ਪ੍ਰਗਟ ਹੋਣ ਤੋਂ ਬਾਅਦ, ਇਲਾਜ ਲਈ ਬਹੁਤ ਦੇਰ ਹੋ ਜਾਂਦੀ ਹੈ। ਵਾਇਰਸ ਤੇਜੀ ਨਾਲ ਵਧਦਾ ਹੈ। (Animal)

ਇਹ ਵੀ ਪੜ੍ਹੋ : ਚਿੱਟੇ ਦਾ ਨਸ਼ਾ ਵੇਚਣ ਵਾਲੇ ਖਿਲਾਫ਼ ਪਿੰਡ ਵਾਸੀਆਂ ਨੇ ਲਾਇਆ ਧਰਨਾ

ਜਿਸ ਨਾਲ ਬੁਖਾਰ, ਸਿਰ ਦਰਦ, ਚਿੰਤਾ, ਭਰਮ, ਅਧਰੰਗ ਅਤੇ ਹਾਈਡ੍ਰੋਫੋਬੀਆ (ਪਾਣੀ ਦਾ ਡਰ) ਵਰਗੇ ਲੱਛਣ ਪੈਦਾ ਹੁੰਦੇ ਹਨ। ਬਿਮਾਰੀ ਕੋਮਾ ਅਤੇ ਮੌਤ ਦੇ ਰੂਪ ਵਿੱਚ ਵਿੱਚ ਖਤਮ ਹੁੰਦੀ ਹੈ। ਲੱਛਣ: ਰੇਬੀਜ਼ ਸੰਕਰਮਿਤ ਜਾਨਵਰ ਦੇ ਕੱਟਣ ਤੋਂ ਬਾਅਦ ਬਿਮਾਰੀ ਦੇ ਲੱਛਣ ਦਿਖਾਈ ਦੇਣ ਵਿੱਚ ਕੁਝ ਦਿਨਾਂ ਤੋਂ ਲੈ ਕੇ ਕੁਝ ਮਹੀਨਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ, ਜੋ ਕੱਟੇ ਜਾਣ ਵਾਲੀ ਜਗ੍ਹਾ ਦੇ ਕੇਂਦਰੀ ਨਸ ਪ੍ਰਣਾਲੀ ਤੋਂ ਦੂਰੀ ’ਤੇ ਨਿਰਭਰ ਕਰਦਾ ਹੈ। ਸ਼ੁਰੂਆਤ ਵਿੱਚ ਬੁਖ਼ਾਰ, ਸਿਰ ਦਰਦ, ਕਮਜ਼ੋਰੀ ਅਤੇ ਬੇਚੈਨੀ ਆਦਿ ਵਰਗੇ ਆਮ ਲੱਛਣ ਦਿਖਾਈ ਦਿੰਦੇ ਹਨ। ਪਰ ਜਿਵੇਂ-ਜਿਵੇਂ ਬਿਮਾਰੀ ਵਧਦੀ ਹੈ, ਖ਼ਾਸ ਲੱਛਣ ਸਾਹਮਣੇ ਆਉਣ ਲੱਗਦੇ ਹਨ, ਜਿਵੇਂ ਨੀਂਦ ਨਾ ਆਉਣਾ, ਘਬਰਾਹਟ, ਇੱਕ ਪਾਸੇ ਦੀ ਕਮਜ਼ੋਰੀ ਜਾਂ ਪਾਸਾ ਮਾਰਿਆ ਜਾਣਾ। (Animal)

ਅਜੀਬ-ਅਜੀਬ ਚੀਜ਼ਾਂ ਨਜ਼ਰ ਆਉਣੀਆਂ, ਮੂੰਹ ਵਿੱਚੋਂ ਲਾਰ ਵਗਣਾ ਜਾਂ ਵਧੇਰੇ ਪਾਣੀ ਨਿੱਕਲਣਾ, ਦੌਰੇ ਪੈਣੇ ਅਤੇ ਪਾਣੀ ਤੋਂ ਡਰ ਲੱਗਣਾ ਆਦਿ। ਬਿਮਾਰੀ ਦੇ ਅੰਤਿਮ ਪੜਾਅ ਵਿੱਚ ਮਾਮੂਲੀ ਆਵਾਜ਼ ਜਿਵੇਂ ਗਲਾਸ ਵਿੱਚ ਪਾਣੀ ਪਾਉਣ ਦੀ ਆਵਾਜ਼, ਇੱਥੋਂ ਤੱਕ ਕਿ ਪਾਣੀ ਸ਼ਬਦ ਸੁਣਾਈ ਦੇਣ ’ਤੇ ਵੀ ਮਰੀਜ਼ ਨੂੰ ਦੌਰਾ ਪੈ ਸਕਦਾ ਹੈ। ਇੱਕ ਵਾਰ ਜਦੋਂ ਵਾਇਰਸ ਦਿਮਾਗ਼ ਵਿਚ ਪੁੱਜ ਜਾਵੇ ਤਾਂ ਇਸ ਇਨਫੈਕਸ਼ਨ ਦਾ ਕੋਈ ਇਲਾਜ ਨਹੀਂ ਹੈ। ਇਸ ਸਟੇਜ ’ਤੇ ਇੱਕ ਹਫਤੇ ਦੇ ਅੰਦਰ-ਅੰਦਰ ਮਰੀਜ ਦੀ ਮੌਤ ਹੋ ਜਾਂਦੀ ਹੈ। ਰੋਕਥਾਮ ਅਤੇ ਇਲਾਜ: ਰੇਬੀਜ ਦੀ ਰੋਕਥਾਮ ਵਿੱਚ ਮੁੱਖ ਤੌਰ ’ਤੇ ਪਾਲਤੂ ਜਾਨਵਰਾਂ ਦਾ ਟੀਕਾਕਰਨ ਕਰਵਾਉਣਾ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਸ਼ਾਮਲ ਹੈ।

ਇਹ ਵੀ ਪੜ੍ਹੋ : ਕਾਰ ਦੀ ਤਲਾਸੀ ਲੈਣ ’ਤੇ 7 ਕਰੋੜ ਦੀ ਹੈਰੋਇਨ ਸਮੇਤ ਦੋ ਕਾਬੂ

ਕੁੱਤਿਆਂ ਅਤੇ ਬਿੱਲੀਆਂ ਵਰਗੇ ਘਰੇਲੂ ਜਾਨਵਰਾਂ ਦਾ ਟੀਕਾਕਰਨ ਵਾਇਰਸ ਦੇ ਸੰਚਾਰ ਚੱਕਰ ਨੂੰ ਤੋੜਨ ਵਿੱਚ ਮੱਦਦ ਕਰਦਾ ਹੈ। ਇਸ ਦੇ ਨਾਲ ਹੀ, ਜਾਨਵਰਾਂ ਦੇ ਕੱਟਣ ਤੋਂ ਬਾਅਦ ਜ਼ਖ਼ਮ ਦੀ ਸਹੀ ਦੇਖਭਾਲ ਮਹੱਤਵਪੂਰਨ ਹੈ। ਇਸ ਲਈ ਵਗਦੇ ਪਾਣੀ ਅਤੇ ਸਾਬਣ ਨਾਲ ਜ਼ਖ਼ਮ ਨੂੰ 15-20 ਮਿੰਟ ਤੱਕ ਧੋਣ ਪਿੱਛੋਂ ਐਂਟੀਸੈਪਟਿਕ ਲਾ ਕੇ ਇਸ ਨੂੰ ਪੱਟੀ ਕਰਕੇ ਢੱਕ ਦਿਓ ਅਤੇ ਡਾਕਟਰੀ ਸਹਾਇਤਾ ਲਓ, ਕਿਉਂਕਿ ਲਾਗ ਤੇਜੀ ਨਾਲ ਫੈਲ ਸਕਦੀ ਹੈ। (Animal)

ਘਰੇਲੂ ਜਾਂ ਦੇਸੀ ਟੋਟਕਿਆਂ ਵਿੱਚ ਸਮਾਂ ਨਾ ਗਵਾਓ, ਸਹੀ ਮੁਲਾਂਕਣ ਤੇ ਇਲਾਜ ਲਈ ਹੈਲਥਕੇਅਰ ਪੇਸ਼ੇਵਰ ਦੀ ਸਲਾਹ ਲੈਣਾ ਜ਼ਰੂਰੀ ਹੈ। ਐਂਟੀ ਰੇਬੀਜ ਵੈਕਸਿਨ ਲਵਾਉਣ ਵਿੱਚ ਬਿਲਕੁਲ ਅਣਗਹਿਲੀ ਨਹੀਂ ਵਰਤਣੀ ਚਾਹੀਦੀ। ਯਾਦ ਰੱਖੋ ਸਿਹਤ ਵਿਭਾਗ ਵੱਲੋਂ ਨੈਸ਼ਨਲ ਰੇਬੀਜ ਕੰਟਰੋਲ ਪ੍ਰੋਗਰਾਮ ਤਹਿਤ ਸਾਰੇ ਜ਼ਿਲ੍ਹਾ ਹਸਪਤਾਲਾਂ, ਸਬ-ਡਵੀਜ਼ਨਲ ਹਸਪਤਾਲਾਂ ਤੇ ਸਮੁਦਾਇਕ ਸਿਹਤ ਕੇਂਦਰਾਂ ਵਿਚ ਰੋਜ਼ਾਨਾ ਰੇਬੀਜ ਦਾ ਟੀਕਾ ਮੁਫਤ ਲਾਇਆ ਜਾਂਦਾ ਹੈ। ਵਿਸ਼ਵ ਰੇਬੀਜ ਦਿਵਸ ਦੀ ਮਹੱਤਤਾ: ਵਿਸਵ ਰੇਬੀਜ ਵਿਰੋਧੀ ਦਿਵਸ ਜਨ ਸਿਹਤ ਜਾਗਰੂਕਤਾ ਦੇ ਕੈਲੰਡਰ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। (Animal)

ਇਹ ਵੀ ਪੜ੍ਹੋ : ਐਨਆਈਏ ਵੱਲੋਂ ਮਨੀ ਐਕਸਚੇਂਜਰ ਦੇ ਘਰ ਛਾਪੇਮਾਰੀ

ਇਹ ਇੱਕ ਸ਼ਾਨਦਾਰ ਵਿਗਿਆਨਕ ਸਫਲਤਾ ਦੀ ਵਰ੍ਹੇਗੰਢ ਨੂੰ ਦਰਸਾਉਂਦਾ ਹੈ। ਪ੍ਰਸਿੱਧ ਫਰਾਂਸੀਸੀ ਵਿਗਿਆਨੀ ਲੂਈ ਪਾਸ਼ਚਰ ਦੁਆਰਾ 19ਵੀਂ ਸਦੀ ਦੇ ਅਖੀਰ ਵਿੱਚ ਰੇਬੀਜ ਦੇ ਪਹਿਲੇ ਟੀਕੇ ਦੀ ਖੋਜ ਨੇ ਰੇਬੀਜ ਦੀ ਰੋਕਥਾਮ ਲਈ ਰਾਹ ਪੱਧਰਾ ਕੀਤਾ ਅਤੇ ਅਣਗਿਣਤ ਜਾਨਾਂ ਬਚਾਈਆਂ। ਇਸ ਦਿਹਾੜੇ ਨੂੰ ਮਨਾਉਣਾ ਮਹਿਜ਼ ਇਤਿਹਾਸਕ ਸ਼ਰਧਾਂਜਲੀ ਨਹੀਂ ਸਗੋਂ ਕਾਰਜ ਕਰਨ ਦਾ ਸੱਦਾ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਰੇਬੀਜ, ਪੂਰੀ ਤਰ੍ਹਾਂ ਰੋਕਥਾਮਯੋਗ ਹੋਣ ਦੇ ਬਾਵਜ਼ੂਦ, ਮਨੁੱਖਾਂ ਅਤੇ ਜਾਨਵਰਾਂ ਲਈ ਇੱਕ ਗੰਭੀਰ ਖਤਰਾ ਬਣਿਆ ਹੋਇਆ ਹੈ। ਆਓ! ਰੇਬੀਜ ਬਾਰੇ ਜਾਗਰੂਕਤਾ ਅਤੇ ਗਿਆਨ ਫੈਲਾ ਕੇ, ਅਸੀਂ ਆਪਣੀ, ਆਪਣੇ ਪਾਲਤੂ ਜਾਨਵਰਾਂ ਅਤੇ ਆਪਣੇ ਮਨੁੱਖੀ ਭਾਈਚਾਰਿਆਂ ਦੀ ਸੁਰੱਖਿਆ ਲਈ ਸਾਰਥਿਕ ਕਦਮ ਚੁੱਕੀਏ।

ਨਾ ਕਰੋ ਆਪਣੀਆਂ ਖਾਮੀਆਂ ਨੂੰ ਨਜ਼ਰਅੰਦਾਜ਼
ਬੇਰੁਜ਼ਗਾਰੀ ਅਤੇ ਮਾੜੇ ਆਰਥਿਕ ਹਾਲਾਤਾਂ ਕਾਰਨ ਕਈ ਵਾਰ ਲੋਕ ਅਜਿਹੇ ਪ੍ਰੋਫੈਸ਼ਨ ਵਿਚ ਚਲੇ ਜਾਂਦੇ ਹਨ, ਜਿੱਥੇ ਉਨ੍ਹਾਂ ਦੀ ਪਸੰਦ ਦਾ ਕੋਈ ਕੰਮ ਨਹ ਹੁੰਦਾ ਫਿਰ ਵੀ ਜਿੰਮੇਵਾਰੀ ਅਤੇ ਮਜ਼ਬੂਰੀ ਦੇ ਚਲਦਿਆਂ ਉਨ੍ਹਾਂ ਨੂੰ ਉਹ ਨੌਕਰੀ ਕਰਨੀ ਪੈਂਦੀ ਹੈ ਇਹ ਸਾਰੀ ਖੇਡ ਨੇਚਰ ਆਫ ਜੌਬ ਦੀ ਹੁੰਦੀ ਹੈ ਗ੍ਰੈਜੂਏਸ਼ਨ ਤੋਂ ਬਾਅਦ ਅਤੇ ਉਸ ਤੋਂ ਪਹਿਲਾਂ ਨੌਕਰੀ ਦੇ ਪੱਧਰ ’ਚ ਕਾਫ਼ੀ ਫ਼ਰਕ ਵੇਖਿਆ ਜਾਂਦਾ ਹੈ ਹੋ ਸਕਦਾ ਹੈ ਮਜ਼ਬੂਰੀ ਦੇ ਚਲਦਿਆਂ ਤੁਸÄ ਜਲਦੀ ਵਿਚ ਕਰੀਅਰ ਦੀ ਚੋਣ ਕੀਤੀ ਹੋਵੇ ਹੁਣ ਸਮਾਂ ਹੈ ਗ੍ਰੈਜੂਏਸ਼ਨ ਦੇ ਅਧਾਰ ’ਤੇ ਨੌਕਰੀ ਦੀ ਭਾਲ ਨਵੇਂ ਸਿਰੇ ਤੋਂ ਕਰੋ।

ਕੁਝ ਸਾਲ ਪਹਿਲਾਂ ਪ੍ਰਕਾਸ਼ਿਤ ਇੱਕ ਰਿਪੋਰਟ ਦੀ ਮੰਨੀਏ ਤਾਂ ਆਉਣ ਵਾਲੇ ਸਮੇਂ ’ਚ ਜੌਬ ਛੱਡਣ ਅਤੇ ਬਦਲਣ ਵਾਲਿਆਂ ਦੀ ਇੱਕ ਵੱਡੀ ਜ਼ਮਾਤ ਹੋਵੇਗੀ ਇਹ ਲੋਕ ਆਪਣੀ ਨੌਕਰੀ ਤੋਂ ਜਾਂ ਸੰਤੁਸ਼ਟ ਨਹÄ ਹੋਣਗੇ ਜਾਂ ਉਨ੍ਹਾਂ ਨੂੰ ਇੱਕ ਬਿਹਤਰ ਬਦਲ ਦੀ ਭਾਲ ਹੋਵੇਗੀ ਅਜਿਹੇ ’ਚ ਪ੍ਰੋਫੈਸ਼ਨਲ ਚਾਹੁਣ ਤਾਂ ਸਾਫ਼ਟ ਸਕਿੱਲਜ਼ ਟੇ੍ਰਨਿੰਗ ਦੇ ਜਰੀਏ ਫਿਰ ਤੋਂ ਪਟੜੀ ’ਤੇ ਆ ਸਕਦੇ ਹਨ ਕਈ ਮਲਟੀਨੈਸ਼ਨਲ ਜਾਂ ਕਾਰਪੋਰੇਟ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਹੋਰ ਵਾਧੂ ਗੁਣਾਂ ਨਾਲ ਲੈਸ ਕਰਨ ਲਈ ਇਨਹਾਊਸ ਤਮਾਮ ਤਰ੍ਹਾਂ ਦੀ ਟੇ੍ਰਨਿੰਗ ਦੇ ਰਹੀਆਂ ਹਨ ਇਹ ਕੋਰਸ ਜ਼ਿਆਦਾਤਰ ਡਿਪਲੋਮਾ ਪੱਧਰ ਦੇ ਹੀ ਹਨ। (Flaws)

ਖਾਮੀਆਂ ਨੂੰ ਨਜ਼ਰਅੰਦਾਜ਼ ਨਾ ਕਰੋ | Flaws

ਖਾਮੀਆਂ ਹਰ ਇਨਸਾਨ ਦੇ ਅੰਦਰ ਹੁੰਦੀਆਂ ਹਨ, ਕਿਸੇ ’ਚ ਘੱਟ ਤੇ ਕਿਸੇ ’ਚ ਜ਼ਿਆਦਾ ਇਨ੍ਹਾਂ ਨੂੰ ਸਵੀਕਾਰ ਕਰਨ ਤੋਂ ਪਰਹੇਜ਼ ਨਹÄ ਕਰਨਾ ਚਾਹੀਦਾ ਸਗੋਂ ਉਨ੍ਹਾਂ ਨੂੰ ਸਾਹਮਣੇ ਲਿਆ ਕੇ ਉਨ੍ਹਾਂ ਦਾ ਸਥਾਈ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕੋਈ ਜ਼ਰੂਰੀ ਨਹÄ ਹੈ ਕਿ ਇਹ ਖਾਮੀਆਂ ਸਿਰਫ ਜਾਬ ਬਦਲਣ ਜਾਂ ਵਾਧੂ ਮੁਹਾਰਤ ਹਾਸਲ ਕਰਨ ਲਈ ਹੀ ਕੱਢੀਆਂ ਜਾਣ ਇਨ੍ਹਾਂ ਖਾਮੀਆਂ ਨੂੰ ਨਜ਼ਰਅੰਦਾਜ਼ ਕਰਦੇ ਰਹਿਣ ਨਾਲ ਅੱਗੇ ਚੱਲ ਕੇ ਇਹ ਤੁਹਾਡੀ ਕਮਜ਼ੋਰੀ ਬਣ ਜਾਣਗੀਆਂ। (Flaws)

ਜ਼ਰੂਰਤਾਂ ਨੂੰ ਪਛਾਣੋ | Flaws

ਨਵੀਂ ਜੌਬ ਪ੍ਰਤੀ ਤੁਹਾਡੀ ਕੀ ਧਾਰਨਾ ਹੈ, ਭਵਿੱਖ ’ਚ ਤੁਸÄ ਉਸਨੂੰ ਕਿਸ ਰੂਪ ’ਚ ਵੇਖ ਰਹੋ ਹੋ? ਇਸਦੀ ਪਛਾਣ ਜ਼ਰੂਰੀ ਹੈ ਕਦੇ-ਕਦੇ ਜਰੂਰਤਾਂ ਹੀ ਇਨਸਾਨ ਨੂੰ ਤਰੱਕੀ ਦਾ ਰਾਹ ਵਿਖਾਉਂਦੀਆਂ ਹਨ ਤੇ ਕੁਝ ਨਵਾਂ ਕਰਨ ਨੂੰ ਮਜ਼ਬੂਰ ਕਰਦੀਆਂ ਹਨ ਇਸ ਤੋਂ ਇਲਾਵਾ ਨੌਕਰੀ ਸੇਵਾ ਖੇਤਰ ’ਚ ਤੁਸÄ ਫੀਲਡ ਦਾ ਕੰਮ ਕਰਨਾ ਚਾਹੁੰਦੇ ਹੋ ਜਾਂ ਦਫ਼ਤਰ ਦਾ, ਇਹ ਵੀ ਤੁਹਾਡੀ ਜ਼ਰੂਰਤ ਦਾ ਇੱਕ ਹਿੱਸਾ ਹੋ ਸਕਦਾ ਹੈ ਉਸੇ ਅਨੁਸਾਰ ਆਪਣਾ ਨਵਾਂ ਮਾਰਗ ਚੁਣੋ। (Flaws)

ਹਿੰਮਤ ਨਾ ਹਾਰੋ | Flaws

ਤੁਸÄ ਪੁਰਾਣੀ ਜੌਬ ਤੋਂ ਅੱਕ ਚੁੱਕੇ ਹੋ ਪਰ ਨਵÄ ਨੌਕਰੀ ਨਹÄ ਮਿਲ ਰਹੀ ਹੈ, ਤਾਂ ਉਸ ਲਈ ਹਿੰਮਤ ਹਾਰ ਕੇ ਨਾ ਬੈਠੋ ਸਗੋਂ ਵੱਖਰੀ ਮੁਹਾਰਤ ਹਾਸਲ ਕਰਦਿਆਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੋ ਇੱਕ ਨਾ ਇੱਕ ਦਿਨ ਸਫ਼ਲਤਾ ਜ਼ਰੂਰ ਮਿਲੇਗੀ ਇਹ ਸੱਚ ਹੈ ਕਿ ਮਨਪਸੰਦ ਜੌਬ ਮਿਲਣੀ ਬਹੁਤ ਮੁਸ਼ਕਿਲ ਹੈ, ਪਰ ਅਸੰਭਵ ਨਹÄ ਕੋਸ਼ਿਸ਼ ਨਾਲ ਮੁਸ਼ਕਿਲ ਟੀਚਾ ਵੀ ਹਾਸਲ ਹੋ ਜਾਂਦਾ ਹੈ। (Flaws)

ਕੰਪਨੀ ਦੀ ਅਸਲੀਅਤ ਜਾਣੋ | Flaws

ਧਿਆਨ ਰਹੇ ਹਮੇਸ਼ਾ ਕੰਪਨੀਆਂ ਨੂੰ ਲੈ ਕੇ ਦੂਰ ਦੇ ਢੋਲ ਸੁਹਾਵਣੇ ਵਾਲੀ ਸਥਿਤੀ ਹੁੰਦੀ ਹੈ ਅੰਦਰ ਪਤਾ ਕਰਨ ’ਤੇ ਸਥਿਤੀ ਹੋਰ ਹੀ ਹੁੰਦੀ ਹੈ ਕੰਪਨੀ ਜਾਂ ਜੌਬ ਜੁਆਇਨ ਕਰਨ ਤੋਂ ਪਹਿਲਾਂ ਉਸਦੀ ਪੂਰੀ ਜਾਣਕਾਰੀ ਇਕੱਠੀ ਕਰ ਲਓ ਅਤੇ ਤਾਂ ਹੀ ਅੱਗੇ ਵਧੋ।

ਆਪਣੀ ਪੂਰੀ ਜਾਣਕਾਰੀ ਦਿਓ

ਆਪਣੀ ਸਕਿੱਲਸ ਅਤੇ ਜ਼ਰੂਰਤਾਂ ਦਾ ਪੂਰਾ ਵੇਰਵਾ ਦਿਓ, ਤਾਂ ਕਿ ਭਵਿੱਖ ’ਚ ਭੇਦ ਖੁੱਲ੍ਹਣ ’ਤੇ ਤੁਹਾਨੂੰ ਸ਼ਰਮਿੰਦਗੀ ਨਾ ਝੱਲਣੀ ਪਵੇ ਸਾਰੇ ਤੱਥਾਂ ਤੋਂ ਜਾਣੂੂੰ ਕਰਵਾਉਣ ਤੋਂ ਬਾਅਦ ਹੋ ਸਕਦਾ ਹੈ ਕਿ ਤੁਹਾਡੀ ਇੱਕ ਵਧੀਆ ਇਮੇਜ਼ ਇੰਟਰਵਿਊ ਲੈਣ ਵਾਲੇ ਦੇ ਦਿਮਾਗ ’ਚ ਬਣ ਜਾਵੇ।

ਸਕਿੱਲਸ ਵੀ ਜ਼ਰੂਰੀ

ਗੈ੍ਰਜੂਏਸ਼ਨ ਪੱਧਰ ’ਤੇ ਹੀ ਕਈ ਅਜਿਹੇ ਸਬਜੈਕਟ ਭਾਵ, ਸਾਈਕੋਲੋਜੀ, ਜਰਨਲਿਜ਼ਮ, ਸਾਹਿਤਕ ਵਿਸ਼ੇ ਆਦਿ ਹਨ ਜਿਨ੍ਹਾਂ ਦੇ ਆਧਾਰ ’ਤੇ ਆਸਾਨੀ ਨਾਲ ਜੌਬ ਮਿਲ ਜਾਂਦੀ ਹੈ ਹਰ ਕੰਪਨੀ ਨੂੰ ਨੌਜਵਾਨਾਂ ਦੀ ਭਾਲ ਰਹਿੰਦੀ ਹੈ ਇਸ ਲਈ ਉਹ ਕੈਂਪਸ ਪਲੇਸਮੈਂਟ ਦਾ ਸਹਾਰਾ ਲੈਂਦੀਆਂ ਹਨ ਤੁਹਾਨੂੰ ਅਜਿਹੇ ਕਈ ਵਿਦਿਆਰਥੀ ਮਿਲਣਗੇ ਜਿਨ੍ਹਾਂ ਨੂੰ ਗੈ੍ਰਜੂਏਸ਼ਨ ਪੂਰਾ ਹੋਣ ਤੋਂ ਪਹਿਲਾਂ ਹੀ ਨੌਕਰੀ ਦੀ ਆਫ਼ਰ ਮਿਲ ਗਈ ਹੋਵੇਗੀ।

ਅਣਦੇਖੀ ਦੀ ਮਾਰ ਝੱਲ ਰਹੀਆਂ ਨਹਿਰਾਂ
ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂਪੀ ਅੰਦਰ ਨਹਿਰਾਂ ਤੇ ਰਜਬਾਹਿਆਂ ਦਾ ਜਾਲ ਵਿਛਿਆ ਹੋਇਆ ਹੈ ਨਹਿਰਾਂ ਦਾ ਜਾਲ ਹੀ ਇਨ੍ਹਾਂ ਖੇਤਰਾਂ ਲਈ ਖੇਤੀਬਾੜੀ ਦੀ ਖੁਸ਼ਹਾਲੀ ਦਾ ਅਧਾਰ ਹੈ,ਨਾਲ ਹੀ ਇਹ ਪੀਣ ਵਾਲੇ ਪਾਣੀ ਦਾ ਸਭ ਤੋਂ ਵੱਡਾ ਸਾਧਨ ਹਨ ਪਰੰਤੂ ਖਸਤਾਹਾਲ ਹੋ ਰਹੇ ਨਹਿਰੀ ਪ੍ਰਬੰਧ ਕਾਰਨ ਖੇਤੀਬਾੜੀ ਪੱਟੀ ਦੇ ਹਾਲਾਤ ਬੇਹੱਦ ਤਰਸਯੋਗ ਹੋ ਚੁੱਕੇ ਹਨ ਇਸ ਖਸਤਾਹਾਲਤ ਦੇ ਮੁੱਖ ਕਾਰਨ ਨਹਿਰੀ ਪ੍ਰਸ਼ਾਸਨ ਦਾ ਆਲਸੀ ਹੋਣਾ ਤੇ ਹੇਠਲੇ ਪੱਧਰ ‘ਤੇ ਅਮਲੇ ਦੀ ਕਮੀ ਹੋਣਾ ਹੈ, ਜਿਸ ਕਾਰਨ ਨਹਿਰਾਂ ਅਣਦੇਖੀ ਦਾ ਸ਼ਿਕਾਰ ਹੋ ਰਹੀਆਂ ਹਨ ਇਨ੍ਹਾਂ ਸੂਬਿਆਂ ‘ਚ ਨਹਿਰਾਂ ਦਾ ਨਿਰਮਾਣ ਕੁਝ ਜ਼ਿਆਦਾ ਪੁਰਾਣਾ ਵੀ ਨਹੀਂ ਹੈ।

ਜ਼ਿਆਦਾ ਪੁਰਾਣੀਆਂ ਨਹਿਰਾਂ ਦਾ ਇਤਿਹਾਸ ਅਜੇ ਕਰੀਬ 90 ਸਾਲ ਜਾਂ  100 ਸਾਲ ਪੁਰਾਣਾ ਹੀ ਹੋਵੇਗਾ ਨਿਰਮਾਣ ਦੌਰਾਨ ਤੇ ਉਸਤੋਂ ਬਾਦ ਦੇ ਦਹਾਕਿਆਂ ਤੱਕ ਇਨ੍ਹਾਂ ਦੀ ਸੰਭਾਲ ਸਰਕਾਰ, ਪ੍ਰਸ਼ਾਸਨ ਤੇ ਖੁਦ ਕਿਸਾਨਾਂ ਵੱਲੋਂ ਆਪਣੇਪਨ ਨਾਲ ਕੀਤੀ ਜਾਂਦੀ ਸੀ ਨਹਿਰਾਂ ਦੀ ਸਫ਼ਾਈ ਕਰਨਾ, ਨਹਿਰਾਂ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨਾ ਇਹ ਸਾਰੇ ਕੰਮ ਜਿੱਥੇ ਅਧਿਕਾਰੀ  ਦਿਨ-ਰਾਤ ਖੜ੍ਹੇ ਹੋ ਕੇ ਕਰਵਾਉਂਦੇ ਸੀ, ਉੱਥੇ ਕਰਮਚਾਰੀ ਤੇ ਕਿਸਾਨ ਵੀ ਆਪਣਾ ਖੂਨ-ਪਸੀਨਾ ਡੋਲ੍ਹਦੇ ਸਨ ਪਰੰਤੂ  ਹੁਣ ਸਭ ਕੁਝ ਪੇਸ਼ੇਵਰ ਹੋ ਗਿਆ ਹੈ Àੁੱਤੋਂ ਭ੍ਰਿਸ਼ਟਾਚਾਰ ਕਾਰਨ ਨਹਿਰਾਂ ਦਾ ਇਹ ਤੰਤਰ ਵਿਖਰ ਗਿਆ।

ਬਿਨਾ ਬਰਸਾਤ, ਆਏ ਦਿਨ ਇਨ੍ਹਾਂ ਨਹਿਰਾਂ ਦੀਆਂ ਪਟੜੀਆਂ ਧੱਸ ਜਾਣ ਜਾਂ ਕਿਨਾਰੇ ਟੁੱਟ ਜਾਣ ਕਾਰਨ ਆਸ-ਪਾਸ ਦੇ ਖੇਤਾਂ ਤੇ ਪਿੰਡਾਂ ਲਈ ਮੁਸੀਬਤ ਬਣੀ ਰਹਿੰਦੀ ਹੈ ਇੰਦਰਾ ਗਾਂਧੀ ਨਹਿਰ ਪਰਿਯੋਜਨਾ ਜੋ ਕਿ ਏਸ਼ੀਆ ਦੀ ਸਭ ਤੋਂ   ਵੱਡੀ ਨਹਿਰ  ਪਰਿਯੋਜਨਾ ਹੈ, ਦਾ ਹਰ ਸਾਲ ਰੱਖ-ਰਖਾਅ ਤੇ ਡਿਸਿਲਟਿੰਗ ਲਈ ਕਰੋੜਾਂ ਰੁਪੱਈਏ ਦਾ ਬਜਟ ਰਾਜਸਥਾਨ ਤੇ ਪੰਜਾਬ ਸਰਕਾਰ ਦਿੰਦੀਆਂ ਹਨ, ਪਰੰਤੂ ਇਸ ਦੇ ਬਾਵਜ਼ੂਦ 6 ਸੌ ਕਿਲੋਮੀਟਰ ਤੋਂ ਵੀ ਜ਼ਿਆਦਾ ਲੰਮੀ ਇਸ ਨਹਿਰ ਦੀ ਹਾਲਤ ਬੇਹੱਦ ਖਸਤਾ ਹੋ ਰਹੀ ਹੈ ਇਸ ਨਹਿਰ ਨੂੰ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਦੀ ਜੀਵਨ ਰੇਖਾ ਕਿਹਾ ਜਾਂਦਾ ਹੈ ਪਰੰਤੂ ਇਸ ਦਾ ਖੁਦ ਦਾ ਜੀਵਨ ਸੰਕਟ ‘ਚ ਘਿਰਿਆ ਹੋਇਆ ਹੈ।

ਪੰਜਾਬ ‘ਚ ਮਾਲਵਾ, ਦੁਆਬ ਖੇਤਰ ‘ਚ ਨਹਿਰਾਂ ਦੀਆਂ ਪਟੜੀਆਂ ਤੇ ਉਨ੍ਹਾਂ ਦੇ ਕਿਨਾਰੇ ਦਹਾਕਿਆਂ ਤੋਂ ਮੁਰੰਮਤ ਦੀ ਉਡੀਕ ਕਰ ਰਹੀਆਂ ਹਨ ਇਨ੍ਹਾਂ ਨਹਿਰਾਂ ਤੇ ਇਨ੍ਹਾਂ ਨਾਲ ਜੁੜੇ ਰਜਬਾਹਿਆਂ ਦੀ ਲਿੱਪਾਪੋਚੀ ਸਥਾਨਕ ਕਿਸਾਨ ਹੀ ਪ੍ਰਸ਼ਾਸਨ ਦੀ ਥੋੜ੍ਹੀ-ਬਹੁਤੀ ਮੱਦਦ ਨਾਲ ਕਰ ਰਹੇ ਹਨ ਹਰਿਆਣਾ ਦੀ ਐਸ ਵਾਈ ਐਲ ਨਹਿਰ ਜਿਸ ‘ਤੇ ਕਰੋੜਾਂ ਰੁਪਏ ਖਰਚ ਹੋਏ, ਜਿਸਨੂੰ ਅਜੇ ਪਾਣੀ ਦੀ ਵੀ ਲੋੜ ਹੈ, ਨੂੰ ਤੋੜਿਆਂ-ਭੰਨਿਆ ਜਾ ਰਿਹਾ ਹੈ ਐਸਵਾਈਐਲ ਦਾ ਜੋ ਹਿੱਸਾ ਬਣ ਚੁੱਕਾ ਹੈ, ਉਸਦੀ ਹਾਲਤ ਵੀ ਖਸਤਾ ਹੋ ਚੁੱਕੀ ਹੈ।

ਇਸ ਖਾਲੀ ਨਹਿਰ ਅੰਦਰ ਰੁੱਖ ਤੇ ਝਾੜੀਆਂ ਉੱਗ ਆਈਆਂ ਹਨ ਬਹੁਤ ਸਾਰੇ ਸਥਾਨਾਂ ‘ਤੇ ਨਹਿਰ ਦੇ ਸਮਾਨ ਨੂੰ ਤੋੜ-ਭੰਨ ਕੇ ਚੋਰੀ ਕਰ ਲਿਆ ਗਿਆ ਹੈ ਸਬੰਧਤ ਸੂਬਾ ਸਰਕਾਰਾਂ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਨਹਿਰਾਂ ਇਨ੍ਹਾਂ ਸੂਬਿਆਂ ਦੀ  ਰੀੜ੍ਹ ਹਨ, ਜਿਨ੍ਹਾਂ ਦਾ ਰੱਖ-ਰਖਾਅ ਹਸਪਤਾਲ ਤੇ ਸਕੱਤਰੇਤ ਵਾਂਗ ਕੀਤਾ  ਜਾਵੇ ਤਾਂ ਕਿ ਇਨ੍ਹਾਂ ਨੂੰ ਖੁਰਨੋਂ ਬਚਾਇਆ ਜਾ ਸਕੇ ਨਹਿਰਾਂ ਦੀਆਂ ਪਟੜੀਆਂ, ਉਨ੍ਹਾਂ ਦੇ ਕਿਨਾਰੇ ਨਿਯਮਤ ਤੌਰ ‘ਤੇ ਸੰਵਾਰੇ ਜਾਣ, ਜਿਨ੍ਹਾਂ ਲਈ ਬੇਲਦਾਰ ਤੋਂ ਲੈ ਕੇ ਚੀਫ਼ ਇੰਜੀਨੀਅਰ ਤੱਕ ਨੂੰ ਪਾਬੰਦ ਕੀਤਾ ਜਾਵੇ ਨਹਿਰਾਂ ਦੇ ਸੰਚਾਲਣ ਤੇ ਰੱਖ-ਰਖਾਅ ‘ਚ ਹੋ ਰਹੇ ਭ੍ਰਿਸ਼ਟਾਚਾਰ ਦੀ ਵੀ ਜਾਂਚ ਕੀਤੀ ਜਾਵੇ ਤੇ ਉਸਨੂੰ ਖਤਮ ਕੀਤਾ ਜਾਵੇ।