Punjab Budget Session - Sach Kahoon Punjabi
Punjab Budget Session: ‘ਆਪ’ ਸਰਕਾਰ ਦਾ ਆਖ਼ਰੀ ਬਜਟ ਸੈਸ਼ਨ ਅੱਜ ਤੋਂ, ਔਰਤਾਂ ਲਈ ਹੋਵੇਗਾ ਖ਼ਾਸ, ਮਿਲੇ ਸਕਦੈ 1-1 ਹਜ਼ਾਰ
Punjab Budget Session: ਵਿਰੋਧੀ ਧਿਰਾਂ ਨੇ ਘੇਰਨ ਦੀ ਕੀਤੀ ਤਿਆਰੀ, ਰਾਜਪਾਲ ਭਾਸ਼ਣ ਨਾਲ ਹੋਵੇਗੀ ਸ਼ੁਰੂਆਤ
ਰਾਜਪਾਲ ਦੇ ਭਾਸ਼ਣ ਦੇ ਨਾਲ ਹੀ ਮੁਲਤਵੀ ਹੋਵੇਗੀ ਸਦਨ ਦੀ ਕਾਰਵਾਈ, 8 ਨੂੰ ਪੇਸ਼ ਹੋਵਗਾ ਬਜਟ
Punjab Budget Session: ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਆਖਰੀ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਹ ਬਜਟ ਸੈਸ਼ਨ ਕਾਫ਼ੀ ਜ਼ਿਆਦਾ ਹੰਗਾਮੇਦਾਰ ਹੋਣ ਦੇ ਨਾਲ ਹੀ ਔਰਤਾਂ ਲਈ ਵੀ ਖ਼ਾਸ ਹੋਵੇਗਾ। ਬਜਟ ਦੌਰਾਨ ਜਿੱਥੇ ਮੁੱਖ ਵਿਰੋਧੀ ਧਿਰ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਉਥੇ ਔਰਤਾਂ ਨੂੰ ਇਸ ਬਜਟ ਸੈਸ਼ਨ ਵਿੱਚ ਇੱਕ ਹਜ਼ਾਰ ਰੁਪਏ ਦਾ ਤੋਹਫ਼ਾ ਮਿਲਣ ਦੀ ਕਾਫ਼ੀ ਜ਼ਿਆਦਾ ਉਮੀਦ ਲਾਈ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਬਾਰੇ ਕਈ ਥਾਵਾਂ ’ਤੇ ਇਸ਼ਾਰਾ ਕਰ ਚੁੱਕੇ ਹਨ ਕਿ ਇਸ ਬਜਟ ਵਿੱਚ ਔਰਤਾਂ ਨੂੰ 1 ਹਜ਼ਾਰ ਰੁਪਏ ਦਾ ਐਲਾਨ ਹੁੰਦਾ ਨਜ਼ਰ ਆਵੇਗਾ। ਇਸ ਲਈ ਹੀ ਮਹਿਲਾ ਦਿਵਸ ਨੂੰ ਹੀ ਬਜਟ ਪੇਸ਼ ਕਰਨ ਵਾਲਾ ਦਿਨ ਚੁਣਿਆ ਗਿਆ ਹੈ।
ਬਜਟ ਸੈਸ਼ਨ ਦੇ ਪਹਿਲੇ ਦਿਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਆਪਣਾ ਭਾਸ਼ਣ ਦਿੱਤਾ ਜਾਵੇਗਾ ਤਾਂ ਉਸ ਤੋਂ ਬਾਅਦ ਵਿੱਛੜੀ ਹੋਈ ਰੂਹਾਂ ਨੂੰ ਸਰਧਾਂਜਲੀ ਦਿੱਤੀ ਜਾਏਗੀ। ਇਸ ਤੋਂ ਬਾਅਦ ਐਤਵਾਰ ਨੂੰ ਬਜਟ ਪੇਸ਼ ਕੀਤਾ ਜਾਵੇਗਾ, ਜਿਸ ਕਾਰਨ ਪਹਿਲੇ ਦਿਨ ਵਿਰੋਧੀ ਧਿਰਾਂ ਨੂੰ ਆਪਣੀ ਗੱਲ ਰੱਖਣ ਦਾ ਸਮਾਂ ਸਦਨ ਵਿੱਚ ਨਹੀਂ ਮਿਲੇਗਾ ਹਾਲਾਂਕਿ ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਘੇਰਣ ਲਈ ਤਿਆਰੀ ਕੀਤੀ ਹੋਈ ਹੈ ਅਤੇ ਉਨ੍ਹਾਂ ਵੱਲੋਂ ਰਾਜਪਾਲ ਦੇ ਭਾਸ਼ਣ ਦੌਰਾਨ ਹੀ ਹੰਗਾਮਾ ਵੀ ਕੀਤਾ ਜਾ ਸਕਦਾ ਹੈ।
Read Also : Punjab ਦੇ ਇਨ੍ਹਾਂ ਪਿੰਡਾਂ ਦੀ ਬਦਲ ਜਾਵੇਗੀ ਤਸਵੀਰ, ਵਧਣਗੇ ਜ਼ਮੀਨਾਂ ਦੇ ਭਾਅ
ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਅਤੇ ਪੰਜਾਬ ਵਿੱਚ ਫਿਰੌਤੀ ਮੰਗਣ ਦੀਆਂ ਘਟਨਾਵਾਂ ਸਬੰਧੀ ਸੱੱਤਾਧਾਰੀ ਪਾਰਟੀ ਨੂੰ ਘੇਰਨ ਦੀ ਹਰ ਸੰਭਵ ਕੋਸ਼ਸ਼ ਕੀਤੀ ਜਾ ਸਕਦੀ। ਇਸ ਲਈ ਬਕਾਇਦਾ ਕਾਂਗਰਸ ਪਾਰਟੀ ਵੱਲੋਂ ਕਈ ਦਿਨਾਂ ਤੋਂ ਤਿਆਰੀ ਵੀ ਕੀਤੀ ਜਾ ਰਹੀ ਹੈ।
ਕਾਂਗਰਸ ਕਰੇਗੀ ਵਿਧਾਨ ਸਭਾ ਦਾ ਘਿਰਾਓ | Punjab Budget Session
ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸ਼ੁੱਕਰਵਾਰ ਨੂੰ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਵੱਲੋਂ ਆਪਣੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਨਾਲ ਹੀ ਕਾਂਗਰਸ ਪਾਰਟੀ ਦੀ ਪੰਜਾਬ ਲੀਡਰਸ਼ਿਪ ਨੂੰ ਚੰਡੀਗੜ੍ਹ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ ਤਾਂ ਕਿ ਉਨ੍ਹਾਂ ਦਾ ਇਹ ਘਿਰਾਓ ਸਫ਼ਲ ਰਹਿ ਸਕੇ। ਕਾਂਗਰਸ ਪਾਰਟੀ ਵੱਲੋਂ ਸੈਕਟਰ 15 ਵਿਖੇ ਸਥਿਤ ਕਾਂਗਰਸ ਭਵਨ ਤੋਂ ਹੀ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਵਿਧਾਨ ਸਭਾ ਵੱਲ ਨੂੰ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਹਾਲਾਂਕਿ ਇਸ ਮੌਕੇ ਚੰਡੀਗੜ੍ਹ ਪੁਲਿਸ ਵੱਲੋਂ ਵੀ ਇਨ੍ਹਾਂ ਨੂੰ ਰੋਕਣ ਲਈ ਪੂਰੀ ਤਿਆਰੀ ਕੀਤੀ ਹੋਈ ਹੈ ਅਤੇ ਬੈਰੀਕੇਡਿੰਗ ਕਰਨ ਦੇ ਨਾਲ ਹੀ ਪੁਲਿਸ ਦੀ ਤੈਨਾਤੀ ਵੀ ਕੀਤੀ ਗਈ ਹੈ।
Punjab Budget Session: ਬਠਿੰਡਾ ’ਚ ਫੂਡ ਹੱਬ ਬਣਾਉਣ ਦੇ ਸਵਾਲ ’ਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦਾ ਜਵਾਬ
Punjab Budget Session: ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪੰਜਾਬ ਦੇ ਸੈਰ-ਸਪਾਟੇ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਇਤਹਾਸਕ ਯਾਦਗਾਰਾਂ ਦੀ ਸਾਂਭ-ਸੰਭਾਲ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਦੇ ਮੱਦੇਨਜ਼ਰ ਬਠਿੰਡਾ ਦੀਆਂ ਝੀਲਾਂ ’ਤੇ ਫੂਡ ਹੱਬ ਬਣਾਉਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ। ਮੰਤਰੀ ਨੇ ਕਿਹਾ ਕਿ ਇਸ ਦਾ ਡੀ. ਸੀ. ਪੱਧਰ ’ਤੇ ਪੂਰਾ ਪ੍ਰਪੋਜ਼ਲ ਬਣਾ ਕੇ ਵਿਭਾਗ ਨੂੰ ਭੇਜਿਆ ਜਾਵੇ ਅਤੇ ਜਦੋਂ ਵਿਭਾਗ ਕੋਲ ਇਹ ਪ੍ਰਪੋਜ਼ਲ ਆ ਜਾਵੇਗਾ ਤਾਂ ਇਸ ’ਤੇ ਕੋਈ ਨਾ ਕੋਈ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
ਬਜ਼ਟ ਸੈਸ਼ਨ ਦਾ ਦੂਜਾ ਦਿਨ | Punjab Budget Session
ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦੇ ਬਜ਼ਟ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਵਿਧਾਨ ਸਭਾ ਵਿੱਚ ਬਜ਼ਟ ਸੈਸ਼ਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਵਿਧਾਨ ਸਭਾ ਵਿੱਚ ਸਭ ਤੋਂ ਪਹਿਲਾਂ ਪ੍ਰਸ਼ਨਕਾਲ ਚੱਲ ਰਿਹਾ ਹੈ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁੱਕਰਵਾਰ ਤੋਂ ਸ਼ੁਰੂ ਹੋਇਆ ਜਿਸ ਦਾ ਅੱਜ ਦੂਜਾ ਦਿਨ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣਾ ਚੌਥਾ ਬਜਟ ਪੇਸ਼ ਕਰੇਗੀ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਸਦਨ ਵਿੱਚ ਉਹ ਕਿਸਾਨਾਂ ਦੇ ਮੁੱਦੇ ਚੁੱਕਣਗੇ। Punjab Budget Session
ਬਜਟ ਸੈਸ਼ਨ ਦੇ ਪਹਿਲੇ ਦਿਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਭਾਸ਼ਣ ਦਿੱਤਾ ਗਿਆ ਅਤੇ ਭਾਸ਼ਣ ਤੋਂ ਬਾਅਦ ਵਿਧਾਨ ਸਭਾ ਨੂੰ ਦੁਪਹਿਰ 2 ਵਜੇ ਤੱਕ ਮੁਅੱਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਦੁਪਹਿਰ 2 ਵਜੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਵਿਧਾਨਕ ਕੰਮ ਕੀਤਾ ਗਿਆ ਅਤੇ ਉਸ ਤੋਂ ਬਾਅਦ ਸਦਨ ਦੀ ਬੈਠਕ ਨੂੰ ਅੱਜ ਸੋਮਵਾਰ ਤੱਕ ਮੁਅੱਤਲ ਕਰ ਦਿੱਤਾ ਗਿਆ ਸੀ।
ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਭਾਸ਼ਣ ’ਤੇ ਬਹਿਸ
ਅੱਜ ਸੋਮਵਾਰ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਭਾਸ਼ਨ ’ਤੇ ਬਹਿਸ ਹੋ ਰਹੀ ਹੈ ਅਤੇ ਅੱਜ ਹੀ ਬਹਿਸ ਨੂੰ ਪੂਰਾ ਕੀਤਾ ਜਾਵੇਗਾ। ਅੱਜ ਸੋਮਵਾਰ ਨੂੰ ਹੀ ਰਾਜਪਾਲ ਦੇ ਭਾਸ਼ਣ ਦੇ ਧੰਨਵਾਦ ਪ੍ਰਸਤਾਵ ’ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣਾ ਸੰਬੋਧਨ ਕੀਤਾ ਜਾਵੇਗਾ। ਭਲਕੇ ਮੰਗਲਵਾਰ 25 ਮਾਰਚ ਨੂੰ ਵਿਧਾਨਕ ਕੰਮਕਾਜ ਦੇ ਨਾਲ ਹੀ ਖ਼ਜ਼ਾਨਾ ਮੰਤਰੀ ਵੱਲੋਂ ਵਿੱਤ ਸਾਲ 2023-24 ਦੀ ਗ੍ਰਾਂਟ ਨੂੰ ਪਾਸ ਕਰਵਾਇਆ ਜਾਵੇਗਾ।
26 ਮਾਰਚ ਨੂੰ ਵਿਧਾਨ ਸਭਾ ਵਿੱਚ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਜਟ ਪੇਸ਼ ਕੀਤਾ ਜਾਵੇਗਾ ਅਤੇ 27 ਮਾਰਚ ਨੂੰ ਬਜਟ ਨੂੰ ਪਾਸ ਕੀਤਾ ਜਾਵੇਗਾ, ਜਦੋਂ ਕਿ 28 ਮਾਰਚ ਨੂੰ ਵਿਧਾਨਕ ਕੰਮਕਾਜ ਕਰਦੇ ਹੋਏ ਸਦਨ ਨੂੰ ਅਣਮਿੱਥੇ ਲਈ ਮੁਅੱਤਲ ਕਰ ਦਿੱਤਾ ਜਾਏਗਾ।
ਪੰਜਾਬ ਬਜ਼ਟ ਇਜਲਾਸ ਦੀ ਚੌਥੇ ਦਿਨ ਦੀ ਕਾਰਵਾਈ ਸ਼ੁਰੂ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਵਿਧਾਨ ਸਭਾ ਦੇ ਚੌਥੇ ਬਜ਼ਟ ਸਮਾਗਮ ਲਈ ਸਦਨ ਦੀ ਕਾਰਵਾਈ ਅੱਜ ਸਵੇਰੇ 10 ਵਜੇ ਸ਼ੁਰੂ ਹੋ ਗਈ ਹੈ। ਸਦਨ ’ਚ ਅੱਜ ਗੈਰ-ਸਰਕਾਰੀ ਕਮਕਾਰ ਹੋਵੇਗਾ, ਜਦੋਂਕਿ 10 ਮਾਰਚ ਨੂੰ ਪੰਜਾਬ ਦਾ ਬਜ਼ਟ ਪੇਸ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਇਹ ਬਜ਼ਟ ਇਜਲਾਸ ਤਿੰਨ ਮਾਰਚ ਨੂੰ ਸ਼ੁਰੂ ਹੋਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਵਿਧਾਨ ਸਭਾ ਦੇ ਬਜ਼ਟ ਇਜਲਾਸ ਦੀ ਕਾਰਵਾਈ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਨ ਨਾਲ ਹੋਈ। ਹਾਲਾਂਕਿ ਕਾਂਗਰਸ ਵੱਲੋਂ ਹੰਗਾਮਾ ਕਰਨ ਕਰਕੇ ਕੁਝ ਦੇਰ ਲਈ ਭਾਸ਼ਣ ਰੋਕਣਾ ਪਿਆ। ਇਸ ਤੋਂ ਬਾਅਦ ਕਾਂਗਰਸ ਨੇ ਵਾਕ ਆਊਟ ਕਰ ਦਿੱਤਾ। ਇਸ ਤੋਂ ਬਾਅਦ ਰਾਜਪਾਲ ਨੇ ਆਪਣਾ ਭਾਸ਼ਣ ਜਾਰੀ ਰੱਖਿਆ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ। ਰਾਜਪਾਲ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ’ਚ ਵੱਖ-ਵੱਖ ਪੱਧਰਾਂ ’ਤੇ ਕੰਮ ਕਰ ਰਹੇ ਅਧਿਆਪਕਾਂ, ਸਕੂਲ ਮੁਖੀਆਂ ਅਤੇ ਵਿੱਦਿਅਕ ਪ੍ਰਸ਼ਾਸਕਾਂ ਨੂੰ ਵਿਸ਼ਵ ਪੱਧਰੀ ਸਿਖਲਾਈ ਦੇਣ ਲਈ ਇੱਕ ਅੰਤਰਰਾਸ਼ਟਰੀ ਸਿੱਖਿਆ ਮਾਮਲਿਆਂ ਦੇ ਸੈੱਲ (ਆਈਈਏਸੀ) ਦੀ ਸਥਾਪਨਾ ਕੀਤੀ ਗਈ ਹੈ।
ਇਹ ਵੀ ਪੜ੍ਹੋ : ਬਜ਼ਟ ਸੈਸ਼ਨ ਸ਼ੁਰੂ, ਰਾਜਪਾਲ ਦੇ ਭਾਸ਼ਨ ਨਾਲ ਹੋਈ ਸ਼ੁਰੂਆਤ
ਉਨ੍ਹਾਂ ਨੇ ਸਿੰਗਾਪੁਰ ਭੇਜੇ ਗਏ ਪਿੰ੍ਰਸੀਪਲਾਂ ਬਾਰੇ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੂੰ ਲਗਭਗ 41,043 ਕਰੋੜ ਰੁਪਏ ਦੇ ਨਿਵੇਸ਼ ਦੇ 2295 ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਨ੍ਹਾਂ ਨਾਲ ਸੂਬੇ ਦੇ ਕਰੀਬ 2,50,585 ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਰਾਜਪਾਲ ਨੇ ਦੱਸਿਆ ਕਿ ਅਪਰੈਲ, ਦਸੰਬਰ 2022 ਦੀ ਮਿਆਦ ਦੌਰਾਨ ਵੱਖ-ਵੱਖ ਟੈਕਸਾਂ ਤੋਂ ਸੂਬੇ ਦੀ ਕੁੱਲ ਮਾਲੀਆ ਵਸੂਲੀ ਪਿਛਲੇ ਸਾਲ ਦੇ ਮੁਕਾਬਲੇ 12.83 ਫ਼ੀਸਦੀ ਵਧੀ ਹੈ। (Punjab Budget Session)
ਇਸ ਤੋਂ ਇਲਾਵਾ ਸੂਬੇ ਦੀ ਨਿਰੋਲ ਜੀਐੱਸਟੀ ਕੁਲੈਕਸ਼ਨ ’ਚ 17.22 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਆਬਕਾਰੀ ਮਾਲੀਆ ਵੀ ਅਪਰੈਲ 2022 ਤੋਂ ਜਨਵਰੀ 2023 ਦੀ ਮਿਆਦ ’ਚ 2059 ਕਰੋੜ ਰੁਪਏ ਭਾਵ 7205.90 ਕਰੋੜ ਰੁਪਏ ਵਧਿਆ ਹੈ। (Punjab Budget Session)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
5ਵੇਂ ਦਿਨ ਦੇ ਬਜਟ ਸੈਸ਼ਨ ਦੀਆਂ ਮੁੱਖ ਗੱਲਾਂ
5ਵੇਂ ਦਿਨ ਦੇ ਬਜਟ ਸੈਸ਼ਨ ਦੀਆਂ ਮੁੱਖ ਗੱਲਾਂ
ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਅੱਜ ਉਸ ਵੇਲੇ ਜ਼ਬਰਦਸਤ ਹੰਗਾਮਾ ਹੋਇਆ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਆਪਣਾ ਜਵਾਬੀ ਭਾਸ਼ਣ ਸ਼ੁਰੂ ਹੀ ਕੀਤਾ ਸੀ। ਵਿਰੋਧੀਆਂ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ। ਆਪ ਤੇ ਸ਼੍ਰੋਅਦ ਦੇ ਵਿਧਾਇਕ ਨਾਅਰੇਬਾਜ਼ੀ ਕਰਦੇ ਹੋਏ ਵੇਲ ਵਿਚ ਆ ਗਏ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਭਾਸ਼ਣ ਰੋਕਣਾ ਪਿਆ। 15 ਮਿੰਟ ਲਈ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਕਾਰਵਾਈ ਮੁੜ ਸ਼ੁਰੂ ਕੀਤੀ ਗਈ
ਬਜਟ ਦੀਆਂ ਮੁੱਖ ਗੱਲਾਂ
ਅਵਤਾਰ ਜੂਨੀਅਰ ਨੇ ਪੁੱਛਿਆ ਕਦੋਂ 2500 ਹੋਏਗੀ ਪੈਨਸ਼ਨ
ਅਰੁਣਾ ਚੌਧਰੀ ਨੇ ਕਿਹਾ, ਬਜਟ ਚ ਕੁਝ ਨਾ ਕੁਝ ਕੀਤਾ ਜਾਏਗਾ, ਇਹ ਵਿਚਾਰਾਧੀਨ
ਹਰਪਾਲ ਚੀਮਾ ਨੇ ਕਿਹਾ, ਜਾਂਦੀ ਸਰਕਾਰ ਭਾਵੇਂ 6 ਮਹੀਨੇ ਲਈ ਹੀ ਕਰ ਦਿਓ
1 ਲਖ 74 ਹਜਾਰ 453 ਮੋਬਾਈਲ ਵੰਡੇ ਗਏ ਹਨ ਜਦੋਂ ਕਿ ਇਸ ਸਾਲ 2 ਲੱਖ 14 ਹਜਾਰ 714 ਮੋਬਾਈਲ ਵੰਡੇ ਜਾਣਗੇ
ਮੁੱਖਮੰਤਰੀ ਵਲੋਂ ਵਾਅਦਾ ਸੀ ਕਿ ਹਰ ਨੌਜਵਾਨਾਂ ਨੂੰ ਮੋਬਾਇਲ ਵੰਡੇ ਜਾਣਗੇ ਪਰ ਹੁਣ ਸਾਰੀਆਂ ਨੂੰ ਕਿਉਂ ਨਹੀਂ ਦਿੱਤੇ ਜਾ ਰਹੇ ਹਨ : ਹਰਿੰਦਰਪਾਲ ਚੰਦੂਮਾਜਰਾ
ਬਿਕਰਮ ਮਜੀਠੀਆ ਨੇ ਦਿੱਲੀ ਅਤੇ ਹਰਿਆਣਾ ਜੇਲ੍ਹ ਚ ਬੰਦ ਸਿੱਖ ਕਿਸਾਨਾਂ ਨਾਲ ਹੋ ਰਹੇ ਤਸੀਹੇ ਦਾ ਮੁੱਦਾ ਜ਼ੀਰੋ ਕਾਲ ਚ ਚੁੱਕਿਆ
ਮਜੀਠੀਆ ਨੇ ਨਿੰਦਾ ਪ੍ਰਸਤਾਵ ਪੇਸ਼ ਕਰਨ ਦੀ ਮੰਗ ਕੀਤੀ
ਨੋਦੀਪ ਅਤੇ ਸ਼ਿਵ ਕੁਮਾਰ ਨੂੰ ਮਾਰੀਆ ਗਿਆ, ਕੁੱਟਿਆ ਗਿਆ, ਤਸੀਹੇ ਦਿੱਤੇ ਗਏ, ਇਲਾਜ ਨਹੀਂ ਕਰਵਾਇਆ ਗਿਆ : ਮਜੀਠੀਆ
ਸੁਖਪਾਲ ਖਹਿਰਾ ਨੂੰ ਸਮਾਂ ਦੇਣ ਦੇ ਕੁਲਤਾਰ ਸੰਧਵਾ ਨੇ ਕੀਤਾ ਵਿਰੋਧ
ਸਪੀਕਰ ਨੇ ਕਿਹਾ ਕਿ, ਪਾਰਟੀ ਹੋਣਾ ਜਰੂਰੀ ਨਹੀਂ, ਹਾਊਸ ਦਸ ਮੈਂਬਰ ਹੋਣਾ ਜਰੂਰੀ, ਸੁਖਪਾਲ ਖਹਿਰਾ ਹਾਊਸ ਫਾਈ ਮੈਂਬਰ, ਉਹ ਬੋਲਣਗੇ
ਅਕਾਲੀ ਦਲ ਦੇ ਵਿਧਾਇਕਾਂ ਵਲੋਂ ਚੇਅਰ ਦੀ ਤੌਹੀਨ ਕੀਤੀ, ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੂੰ ਸੈਸ਼ਨ ਦੇ ਬਾਕੀ ਰਹਿੰਦੇ ਸਮੇਂ ਲਈ ਨੇਮ ਕਰਦੇ ਹੋਏ ਮੁਅੱਤਲ ਕਰਦਾ ਹਾਂ : ਸਪੀਕਰ
ਅਕਾਲੀ ਵਿਧਾਇਕ 3 ਦਿਨ ਲਈ ਮੁਅੱਤਲ
ਖੇਤੀ ਕਮੇਟੀ ਲਈ ਮੁੱਖਮੰਤਰੀ ਨੇ ਪੱਤਰ ਲਿਖਿਆ ਸੀ ਅਤੇ ਉਸ ਤੋਂ ਬਾਅਦ ਉਹ ਮੈਂਬਰ ਬਣੇ ਸਨ : ਆਮ ਆਦਮੀ ਪਾਰਟੀ
ਦਰਅਸਲ ਇਹ ਹਾਈ ਪਾਵਰ ਕਮੇਟੀ ਬਣੀ, ਇਹਦੀ ਦੋ ਮੀਟਿੰਗਾਂ ‘ਚ ਪੰਜਾਬ ਨਹੀਂ ਸੀ ਸ਼ਾਮਲ : ਮਨਪ੍ਰੀਤ ਬਾਦਲ
ਮਨਪ੍ਰੀਤ ਬਾਦਲ ਨੂੰ ਪਤਾ ਸੀ ਤਾਂ ਉਨ੍ਹਾਂ ਨੇ ਪੰਜਾਬ ਚ ਆ ਕੇ ਕਿਉਂ ਨਹੀਂ ਦੱਸਿਆ : ਹਰਪਾਲ ਚੀਮਾ
ਆਮ ਆਦਮੀ ਪਾਰਟੀ ਵੈਲ ਚ ਆਈ, ਹੰਗਾਮਾ
ਸੀਐਮ ਸਾਹਿਬ ਇਕ ਮਤਾ ਲੈ ਕੇ ਆਏ ਹਨ, ਇਸ ਤੇ ਚਰਚਾ ਕਰਨ ਦੀ ਥਾਂ ਸਹਿਮਤੀ ਜਾ ਨਹੀਂ ਸਹਿਮਤੀ ਬਾਰੇ ਚਰਚਾ ਕਿਉਂ ਨਹੀਂ ਹੋ ਰਿਹਾ ਹੈ। : ਕੰਵਰ ਸੰਧੂ
ਸੁਖਪਾਲ ਖਹਿਰਾ ਅਤੇ ਓਹਨਾ ਦੇ ਤਿੰਨ ਸਾਥੀ ਵਿਧਾਇਕਾਂ ਨੇ ਮਤੇ ਦੀ ਪ੍ਰੋੜਤਾ ਕੀਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
‘ਗਰੀਬਾਂ ਨੂੰ ਨਹੀਂ ਮਿਲ ਰਿਹਾ ਰਾਸ਼ਨ, ਕਾਰਾਂ ਭਰ ਕੇ ਲੈ ਜਾਂਦੇ ਐ ਅਮੀਰ’
ਕਿਹਾ, ਰਾਸ਼ਨ ਵਿੱਚੋਂ ਚੋਰੀ ਕਰਦੈ ਡਿਪੂ ਹੋਲਡਰ, 25 ਕਿਲੋ ਦੀ ਥਾਂ ਸਿਰਫ਼ 20 ਕਿਲੋ ਹੀ ਦਿੰਦੈ ਕਣਕ
ਗਰੀਬਾਂ ਦਾ ਪੇਟ ਕੱਟ ਰਿਹੈ ਪੰਜਾਬ ਦਾ ਡਿਪੂ ਹੋਲਡਰ, ਨਹੀਂ ਕਰ ਰਿਹਾ 2500 ਰੁਪਏ ਲਈ ਕੰਮ
ਚੰਡੀਗੜ,(ਅਸ਼ਵਨੀ ਚਾਵਲਾ (ਸੱਚ ਕਹੂੰ))। ‘ਪੰਜਾਬ ਵਿੱਚ ਹਰ ਮਹੀਨੇ ਮਿਲਣ ਵਾਲੀ ਕਣਕ-ਦਾਲ ਜ਼ਿਆਦਾਤਰ ਗਰੀਬਾਂ ਨੂੰ ਮਿਲ ਹੀ ਨਹੀਂ ਰਹੀ, ਸਗੋਂ ਵੱਡੀਆਂ ਵੱਡੀਆਂ ਕਾਰਾਂ ’ਤੇ ਅਮੀਰ ਬੰਦੇ ਆਉਂਦੇ ਹਨ ਅਤੇ ਰਾਸ਼ਨ ਆਪਣੀਆਂ ਆਪਣੀਆਂ ਗੱਡੀਆਂ ਵਿੱਚ ਭਰ ਕੇ ਲੈ ਜਾਂਦੇ ਹਨ। ਇੱਥੇ ਹੀ ਡਿਪੂ ਹੋਲਡਰ ਵੀ ਗਰੀਬਾਂ ਨੂੰ ਦਬਕੇ ਮਾਰ ਕੇ ਭਜਾ ਦਿੰਦਾ ਹੈ ਅਤੇ ਗਰੀਬਾਂ ਨੂੰ ਮਿਲਣ ਵਾਲੇ ਰਾਸ਼ਨ ਵਿੱਚੋਂ 20 ਫੀਸਦੀ ਕਣਕ ਤਾਂ ਡਿਪੂ ਹੋਲਡਰ ਹੀ ਰੱਖ ਲੈਂਦਾ ਹੈ,
ਕਿਉਂਕਿ ਕੋਈ ਵੀ ਡਿਪੂ ਹੋਲਡਰ ਸਿਰਫ਼ 2500 ਰੁਪਏ ਦੇ ਕਮਿਸ਼ਨ ਲਈ ਇੰਨੀ ਸਿਰਦਰਦੀ ਨਹੀਂ ਲੈਂਦਾ, ਸਗੋਂ ਉਹ ਗਰੀਬਾਂ ਦਾ ਹੀ ਪੇਟ ਕੱਟਦਾ ਹੈ। ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਇਹ ਸਾਰਾ ਕੁਝ ਹੋ ਰਿਹਾ ਹੈ’ ਇਹ ਦੋਸ਼ ਕੋਈ ਹੋਰ ਨਹੀਂ ਸਗੋਂ ਪੰਜਾਬ ਵਿਧਾਨ ਸਭਾ ਦੀ ਅਨੁਮਾਨ ਕਮੇਟੀ ਵੱਲੋਂ ਲਗਾਏ ਗਏ ਹਨ। ਕਮੇਟੀ ਦੇ ਚੇਅਰਮੈਨ ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ ਹਨ। ਅਨੁਮਾਨ ਕਮੇਟੀ ਨੇ ਆਪਣੀ ਰਿਪੋਰਟ ਵੀਰਵਾਰ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤੀ ਹੈ।
ਅਨੁਮਾਨ ਕਮੇਟੀ ਵੱਲੋਂ ਆਪਣੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਜਿਹੜੇ ਗਰੀਬ ਬੰਦੇ ਹਨ, ਉਨ੍ਹਾਂ ਦੇ ਕਾਰਡ ਨਾ ਪਹਿਲਾਂ ਬਣੇ ਸੀ ਅਤੇ ਨਾ ਹੀ ਹੁਣ ਬਣ ਰਹੇ ਹਨ। ਜੇਕਰ ਸਹੀ ਬੰਦਿਆਂ ਦੇ ਕਾਰਡ ਬਣੇ ਹੋਣ ਤਾਂ ਇਹ 40 ਫੀਸਦੀ ਤੱਕ ਪਹੁੰਚ ਜਾਣੇ ਸਨ। ਉਨ੍ਹਾਂ ਦੇ ਹਲਕੇ ਵਿੱਚ ਹੀ 7 ਹਜ਼ਾਰ ਕਾਰਡ ਕੱਟੇ ਗਏ ਹਨ ਅਤੇ ਜਿਨ੍ਹਾਂ ਦੇ ਕਾਰਡ ਕੱਟੇ ਗਏ ਹਨ, ਉਨ੍ਹਾਂ ਵਿੱਚ ਕੋਈ ਵਿਧਵਾ ਦਾ ਕਾਰਡ ਕੱਟਿਆ ਗਿਆ ਹੈ ਜਾਂ ਫਿਰ ਜਿੰਨ੍ਹਾਂ ਦਾ ਪਿੰਡਾਂ ਵਿੱਚ ਕੋਈ ਵਾਲੀ-ਵਾਰਸ ਨਹੀਂ ਹੈ, ਉਨ੍ਹਾਂ ਦੇ ਕਾਰਨ ਕੱਟ ਦਿੱਤੇ ਗਏ ਹਨ।
ਅਨੁਮਾਨ ਕਮੇਟੀ ਨੇ ਇੱਥੇ ਹੀ ਇਹ ਵੀ ਕਿਹਾ ਕਿ ਉਹ ਇਸ ਗੱਲ ਦਾ ਸਬੂਤ ਦੇ ਸਕਦੇ ਹਨ ਕਿ ਪੰਜਾਬ ਵਿੱਚ ਗਰੀਬ ਵਿਅਕਤੀਆਂ ਨੂੰ ਰਾਸ਼ਨ ਨਹੀਂ ਮਿਲਦਾ ਸਗੋਂ ਵੱਡੇ-ਵੱਡੇ ਬੰਦੇ ਆਪਣੀਆਂ ਕਾਰਾਂ ਵਿੱਚ ਰਾਸ਼ਨ ਭਰ ਕੇ ਲੈ ਜਾਂਦੇ ਹਨ। ਇਹ ਕਾਰਡ ਵਿਭਾਗ ਦੇ ਪੁਰਾਣੇ ਇੰਸਪੈਕਟਰਾਂ ਨੇ ਹੀ ਬਣਾਏ ਹੋਏ ਹਨ ਅਤੇ ਇਹ ਗਲਤ ਕਾਰਡ ਬਣੇ ਹੋਏ ਹਨ, ਜਿਨ੍ਹਾਂ ਨੂੰ ਕੱਟਣਾ ਬਣਦਾ ਹੈ।
ਇੱਥੇ ਹੀ ਕਮੇਟੀ ਨੇ ਇਹ ਵੀ ਕਿਹਾ ਕਿ ਡਿਪੂ ਹੋਲਡਰ ਕੋਲ 200 ਕਾਰਡ ਧਾਰਕਾਂ ਨਾਲ 1 ਹਜ਼ਾਰ ਲਾਭਪਾਤਰੀ ਬਣ ਜਾਂਦੇ ਹਨ ਅਤੇ 5 ਕਿਲੋ ਕਣਕ ਦੇ ਹਿਸਾਬ ਨਾਲ 5 ਹਜ਼ਾਰ ਕਿਲੋ ਕਣਕ ਬਣ ਜਾਂਦੀ ਹੈ। ਇਸ ਲਈ ਡਿਪੂ ਹੋਲਡਰ ਨੂੰ 2500 ਰੁਪਏ ਕਮਿਸ਼ਨ ਮਿਲਦਾ ਹੈ।
ਕਮੇਟੀ ਦਾ ਕਹਿਣਾ ਹੈ ਕਿ ਡਿਪੂ ਹੋਲਡਰ 2500 ਰੁਪਏ ਲਈ ਇੰਨੀ ਸਿਰਦਰਦੀ ਕਿਉਂ ਲੈਂਦਾ ਹੈ ? ਉਹ 2500 ਰੁਪਏ ਲਈ ਕੰਮ ਨਹੀਂ ਕਰਦਾ, ਉਹ ਗਰੀਬਾਂ ਦਾ ਪੇਟ ਕੱਟਦਾ ਹੈ, ਰਾਸ਼ਨ ਵਿੱਚੋਂ ਚੋਰੀ ਕਰਦਾ ਹੈ। ਜੇਕਰ ਇੱਕ ਬੰਦੇ ਨੂੰ 25 ਕਿੱਲੋ ਕਣਕ ਮਿਲਦੀ ਹੈ ਤਾਂ ਉਹ ਉਸ ਨੂੰ 20 ਕਿਲੋ ਹੀ ਦਿੰਦਾ ਹੈ ਅਤੇ ਉਸ ਨੂੰ ਦਬਕਾ ਮਾਰ ਕੇ ਭਜਾ ਦਿੰਦਾ ਹੈ।
ਗ਼ਰੀਬਾਂ ਦੇ ਕਾਰਡ ਨਾ ਪਹਿਲਾਂ ਬਣਦੇ ਸਨ ਅਤੇ ਨਾ ਹੀ ਹੁਣ ਬਣ ਰਹੇ ਨੇ
ਕਮੇਟੀ ਨੇ ਗਰੀਬਾਂ ਦੇ ਰਾਸ਼ਨ ਕਾਰਡ ਇਸ ਸਰਕਾਰ ਵਿੱਚ ਵੀ ਨਾ ਬਣਨ ਦਾ ਮੁੱਦਾ ਚੁੱਕਿਆ ਹੈ। ਕਮੇਟੀ ਦਾ ਕਹਿਣਾ ਹੈ ਕਿ ਜਿਹੜੇ ਗ਼ਰੀਬ ਬੰਦੇ ਹੁੰਦੇ ਹਨ, ਉਨ੍ਹਾਂ ਦੇ ਕਾਰਡ ਨਾ ਹੀ ਪਹਿਲਾਂ ਬਣਦੇ ਸਨ ਅਤੇ ਨਾ ਹੀ ਹੁਣ ਬਣ ਰਹੇ ਹਨ। ਜੇਕਰ ਇਨ੍ਹਾਂ ਗਰੀਬ ਬੰਦਿਆਂ ਦੇ ਕਾਰਡ ਬਣਦੇ ਹੁੰਦੇ ਤਾਂ ਇਨ੍ਹਾਂ ਦੀ ਗਿਣਤੀ 40 ਫੀਸਦੀ ਤੱਕ ਪੁੱਜ ਜਾਣੀ ਸੀ।
ਡਿਪੂ ਹੋਲਡਰ ਦਾ ਲਾਇਸੈਂਸ ਹੁੰਦੈ ਰੱਦ ਤਾਂ ਉਹ ਮੁੰਡੇ ਜਾਂ ਘਰਵਾਲੀ ਦੇ ਨਾਂਅ ’ਤੇ ਮੁੜ ਲੈ ਲੈਂਦੈ ਲਾਇਸੈਂਸ
ਵਿਧਾਨ ਸਭਾ ਦੀ ਅਨੁਮਾਨ ਕਮੇਟੀ ਨੇ ਇਹ ਵੀ ਕਿਹਾ ਕਿ ਜਦੋਂ ਕਿਸੇ ਦਾ ਰਾਸ਼ਨ ਡਿਪੂ ਦਾ ਲਾਇਸੈਂਸ ਕੈਂਸਲ ਕਰ ਦਿੱਤਾ ਜਾਂਦਾ ਹੈ ਤਾਂ ਉਹ ਮੁੜ ਆਪਣੇ ਪੁੱਤਰ ਦੇ ਨਾਮ ਜਾਂ ਆਪਣੀ ਘਰਵਾਲੀ ਦੇ ਨਾਮ ’ਤੇ ਲਾਇਸੈਂਸ ਲੈ ਲੈਂਦਾ ਹੈ, ਜਿਸ ਕਾਰਨ ਡਿਪੂ ਫਿਰ ਉਨ੍ਹਾਂ ਕੋਲ ਹੀ ਰਹਿੰਦਾ ਹੈ। ਕਮੇਟੀ ਨੇ ਆਪਣੀ ਰਿਪੋਰਟ ਵਿੱਚ ਇਹ ਸੁਆਲ ਚੁੱਕ ਪੰਜਾਬ ਸਰਕਾਰ ਨੂੰ ਘੇਰੇ ਵਿੱਚ ਲੈ ਲਿਆ ਹੈ, ਕਿਉਂਕਿ ਜਿਹੜਾ ਡਿਪੂ ਹੋਲਡਰ ਗਲਤ ਕੰਮ ਕਰਦਾ ਹੈ, ਉਸ ਦਾ ਹੀ ਲਾਇਸੈਂਸ ਕੈਂਸਲ ਕੀਤਾ ਜਾਂਦਾ ਹੈ ਪਰ ਕਮੇਟੀ ਅਨੁਸਾਰ ਉਹ ਮੁੜ ਤੋਂ ਆਪਣੇ ਪੁੱਤਰ ਜਾਂ ਘਰਵਾਲੀ ਦੇ ਨਾਂਅ ’ਤੇ ਲਾਇਸੈਂਸ ਲੈ ਰਿਹਾ ਹੈ।
ਨਹੀਂ ਪੜ੍ਹੀ ਅਨੁਮਾਨ ਕਮੇਟੀ ਦੀ ਰਿਪੋਰਟ ਪਰ ਨਹੀਂ ਹੋ ਰਿਹਾ ਇਹੋ ਜਿਹਾ ਕੁਝ : ਆਸੂ
ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈਜ਼ ਵਿਭਾਗ ਦੇ ਮੰਤਰੀ ਭਾਰਤ ਭੂਸ਼ਨ ਆਸੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਨੁਮਾਨ ਕਮੇਟੀ ਦੀ ਰਿਪੋਰਟ ਨੂੰ ਪੜਿਆਂ ਨਹੀਂ ਗਿਆ ਪਰ ਇਹੋ ਜਿਹਾ ਪੰਜਾਬ ਵਿੱਚ ਕੁਝ ਵੀ ਨਹੀਂ ਹੈ, ਜਿਹੜਾ ਕਿ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਿਪੂ ਪੱਧਰ ਤੋਂ ਲੈ ਕੇ ਉੱਚ ਅਧਿਕਾਰੀਆਂ ਤੱਕ ਵਿਜੀਲੈਂਸ ਕਮੇਟੀਆਂ ਬਣੀਆਂ ਹੋਈਆਂ ਹਨ, ਜਿਸ ਵਿੱਚ ਹਰ ਕੋਈ ਸ਼ਿਕਾਇਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਕੋਈ ਇੰਨਾ ਵੀ ਜਿਆਦਾ ਦੱਬਿਆ ਨਹੀਂ ਹੋਇਆ ਕਿ ਡਿਪੂ ਹੋਲਡਰ ਉਸ ਨੂੰ ਦਬਕਾ ਮਾਰ ਕੇ 5 ਕਿਲੋ ਕਣਕ ਹੀ ਰੱਖ ਲਵੇਗਾ। ਇਹੋ ਜਿਹਾ ਕੁਝ ਵੀ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਪੰਜਾਬ ਬਜਟ ਸੈਸ਼ਨ ਅੱਜ ਤੋਂ, ਹੰਗਾਮੇਦਾਰ ਹੋਣ ਦੇ ਆਸਾਰ
ਰੇਤ ਖੱਡ ਮਾਮਲੇ ‘ਚ ਪੰਜਾਬ ਸਰਕਾਰ ਨੂੰ ਘੇਰਨਗੀਆਂ ਦੋਵੇਂ ਵਿਰੋਧੀ ਧਿਰਾਂ
ਕਾਂਗਰਸ ਨੂੰ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਸਬੰਧੀ ਵੀ ਦੇਣਾ ਪਵੇਗਾ ਜਵਾਬ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦਾ ਪਹਿਲਾ ਬਜਟ ਸੈਸ਼ਨ 14 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਸਿਰਫ਼ 9 ਦਿਨਾਂ ਦੇ ਇਸ ਬਜਟ ਸੈਸ਼ਨ ਵਿੱਚ ਹੰਗਾਮਾ ਹੋਣ ਦੇ ਅਸਾਰ ਪੈਦਾ ਹੋ ਗਏ ਹਨ, ਕਿਉਂਕਿ ਇਸ ਵਾਰ ਸੱਤਾ ਧਿਰ ਨੂੰ ਇੱਕ ਨਹੀਂ ਸਗੋਂ ਸ੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਰੂਪ ‘ਚ ਦੋ ਵਿਰੋਧੀ ਧਿਰਾਂ ਦਾ ਸਾਹਮਣਾ ਕਰਨਾ ਪਵੇਗਾ ਦੋਵੇਂ ਵਿਰੋਧੀ ਧਿਰਾਂ ਆਪਣੇ-ਆਪਣੇ ਮੁੱਦਿਆਂ ਰਾਹੀਂ ਸਰਕਾਰ ਨੂੰ ਘੇਰਨ ਦੀ ਤਿਆਰੀ ਵਿੱਚ ਜੁੱਟ ਗਈਆਂ ਹਨ।
ਪੰਜਾਬ ਵਿਧਾਨ ਸਭਾ ਦੇ ਇਸ ਸੈਸ਼ਨ ਵਿੱਚ ਅਮਰਿੰਦਰ ਸਰਕਾਰ ਨੂੰ ਰਾਣਾ ਗੁਰਜੀਤ ਸਿੰਘ ਦੇ ਮਾਮਲੇ ਕਾਰਨ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਣੇ ਆਮ ਆਦਮੀ ਪਾਰਟੀ ਨਾ ਸਿਰਫ਼ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਮੰਗ ਰਹੀਆਂ ਹਨ, ਸਗੋਂ ਰੇਤ ਦੀ ਖੱਡ ਠੇਕੇ ‘ਤੇ ਲੈਣ ਦੇ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ।
ਰਾਣਾ ਗੁਰਜੀਤ ਸਿੰਘ ਦੇ ਮਾਮਲੇ ਵਿੱਚ ਸਰਕਾਰ ਵਲੋਂ ਸਫ਼ਾਈ ਨਹੀਂ ਆਉਣ ਦੇ ਕਾਰਨ ਵਿਰੋਧੀ ਧਿਰਾਂ ਕਾਫ਼ੀ ਹੰਗਾਮਾ ਕਰ ਸਕਦੀਆਂ ਹਨ। ਇਸ ਨਾਲ ਹੀ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਮਾਮਲੇ ਵਿੱਚ ਹੁਣ ਤੱਕ ਸਿਰਫ਼ ਅਖ਼ਬਾਰੀ ਬਿਆਨਬਾਜ਼ੀ ਜਾਂ ਫਿਰ ਮੀਟਿੰਗਾਂ ਦੇ ਦੌਰ ਵਿੱਚ ਹੀ ਰੁੱਝੀ ਪੰਜਾਬ ਸਰਕਾਰ ਨੂੰ ਸਦਨ ਵਿੱਚ ਜੁਆਬ ਦੇਣਾ ਪਵੇਗਾ, ਕਿਉਂਕਿ ਅਮਰਿੰਦਰ ਸਿੰਘ ਦੇ ਚੋਣ ਮਨੋਰਥ ਅਤੇ ਚੋਣਾਂ ਤੋਂ ਪਹਿਲਾਂ ਦਿੱਤੇ ਗਏ ਬਿਆਨਾ ਅਨੁਸਾਰ ਕਿਸਾਨਾਂ ਨੂੰ ਸਿਰਫ਼ ਮਾਰਚ ਮਹੀਨੇ ਤੱਕ ਹੀ ਰੁਕਣ ਲਈ ਕਿਹਾ ਗਿਆ ਸੀ ਜਦੋਂ ਕਿ ਹੁਣ ਜੂਨ ਮਹੀਨਾ ਵੀ ਅੱਧ ਤੱਕ ਬੀਤ ਚੁੱਕਾ ਹੈ ਪਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਕੋਈ ਵੀ ਨੀਤੀ ਸਾਹਮਣੇ ਨਹੀਂ ਆ ਸਕੀ ਹੈ। ਬਜਟ ਸੈਸ਼ਨ ਦੇ ਅੱਜ ਪਹਿਲੇ ਦਿਨ ਸਿਰਫ਼ ਸਰਧਾਂਜਲੀ ਸਮਾਰੋਹ ਹੋਣ ਦੇ ਕਾਰਨ ਕੋਈ ਜਿਆਦਾ ਹੰਗਾਮਾ ਨਹੀਂ ਹੋਵੇਗਾ, ਜਦੋਂ ਕਿ ਵੀਰਵਾਰ ਨੂੰ ਸ਼ੁਰੂਆਤੀ ਘੰਟੇ ਵਿੱਚ ਹੀ ਹੰਗਾਮਾ ਹੋਣ ਦੇ ਪੂਰੇ ਆਸਾਰ ਹਨ।
ਭੁੱਖੇ ਸ਼ੇਰ ਵਾਂਗ ਟੁੱਟ ਕੇ ਪੈ ਗਏ ਹਨ ਕਾਂਗਰਸੀ : ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸੀ ਤਾਂ ਸੱਤਾ ਵਿੱਚ ਆਉਣ ਤੋਂ ਬਾਅਦ ਭੁੱਖੇ ਸ਼ੇਰ ਵਾਂਗ ਹੀ ਟੁੱਟ ਕੇ ਪੈ ਗਏ ਹਨ। ਜਿਸ ਤਰੀਕੇ ਨਾਲ ਰਾਣਾ ਗੁਰਜੀਤ ਸਿੰਘ ਨੇ ਰੇਤ-ਖੱਡ ਆਪਣੇ ਨੌਕਰ ਰਾਹੀਂ ਲਈ ਹੈ, ਇਸ ਤਰੀਕੇ ਨਾਲ ਸਾਫ਼ ਜ਼ਾਹਿਰ ਹੋ ਚੁੱਕਾ ਹੈ ਕਿ ਇਹ ਕਾਂਗਰਸੀ ਸਿਰਫ਼ ਕਮਾਈ ਕਰਨ ਲਈ ਹੀ ਸੱਤਾ ਵਿੱਚ ਆਏ ਹਨ, ਜਦੋਂਕਿ ਸੇਵਾ ਕਰਨ ਦਾ ਵਾਅਦਾ ਕਰਨਾ ਤਾਂ ਸਿਰਫ਼ ਵੋਟਾਂ ਲੈਣ ਤੱਕ ਹੀ ਸੀਮਤ ਸੀ।ਸੁਖਬੀਰ ਬਾਦਲ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਦੇ ਮਾਮਲੇ ਵਿੱਚ ਅਕਾਲੀ ਦਲ ਤੇ ਭਾਜਪਾ ਚੁੱਪ ਨਹੀਂ ਰਹੇਗੀ, ਵਿਧਾਨ ਸਭਾ ਦੇ ਅੰਦਰ ਕਾਂਗਰਸ ਸਰਕਾਰ ਤੋਂ ਜੁਆਬ ਮੰਗਿਆ ਜਾਵੇਗਾ, ਜੇਕਰ ਅਮਰਿੰਦਰ ਸਿੰਘ ਨੇ ਜੁਆਬ ਨਹੀਂ ਦਿੱਤਾ ਤਾਂ ਸੈਸ਼ਨ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ।