Rice - Sach Kahoon Punjabi
ਚੌਲਾਂ ਦੀ ਬਰਾਮਦੀ ਦਾ ਫੈਸਲਾ
Rice: ਕੇਂਦਰ ਸਰਕਾਰ ਨੇ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ਨੂੰ ਮਨਜ਼ੂਰੀ ਦੇ ਦਿੱਤੀ ਹੈ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਤੋਂ ਇੱਕ ਦਿਨ ਪਹਿਲਾਂ ਲਿਆ ਗਿਆ ਇਹ ਫੈਸਲਾ ਝੋਨਾ ਉਤਪਾਦਕ ਕਿਸਾਨਾਂ ਅਤੇ ਵਪਾਰੀਆਂ ਲਈ ਲਾਹੇਵੰਦ ਹੋਵੇਗਾ ਦੱਖਣੀ ਅਫਰੀਕਾ ਦੇ ਕਈ ਮੁਲਕਾਂ ’ਚ ਗੈਰ-ਬਾਸਮਤੀ ਚੌਲਾਂ ਦੀ ਮੰਗ ਹੈ ਚੌਲਾਂ ਦੀ ਬਰਾਮਦ ਹੋਣ ਨਾਲ ਦੇਸ਼ ਅੰਦਰ ਗੈਰ-ਬਾਸਮਤੀ ਝੋਨੇ ਦੀ ਖਰੀਦ ’ਚ ਤੇਜ਼ੀ ਆਵੇਗੀ ਤੇ ਨਾਲ ਹੀ ਝੋਨੇ ਦਾ ਭਾਅ ਵੀ ਵੱਧ ਰਹਿਣ ਦੀ ਸੰਭਾਵਨਾ ਬਣੇਗੀ ਇਹ ਫੈਸਲਾ ਸਰਕਾਰ ਲਈ ਵੀ ਲਾਹੇਵੰਦ ਵਪਾਰੀ ਸਰਕਾਰ ਦੇ ਸਟਾਕ ’ਚ ਪਏ ਚੌਲ ਖਰੀਦਣਗੇ ਆਮ ਤੌਰ ’ਤੇ ਇਹ ਧਾਰਨਾ ਵੀ ਪਾਈ ਜਾਂਦੀ ਹੈ। Rice
Read This : Panchayat Election: ‘ਨੋ ਡਿਊ’ ’ਚ ਉਲਝੇ ਪੰਚੀ-ਸਰਪੰਚੀ ਦੇ ਉਮੀਦਵਾਰਾਂ ਲਈ ਰਾਹਤ ਦੀ ਖ਼ਬਰ
ਕਿ ਅਜਿਹੇ ਫੈਸਲਿਆਂ ਨਾਲ ਵੱਡੇ ਵਪਾਰੀਆਂ ਨੂੰ ਜ਼ਿਆਦਾ ਲਾਭ ਮਿਲਦਾ ਹੈ ਪਰ ਇਹ ਗੱਲ ਉਦੋਂ ਜ਼ਿਆਦਾ ਫਿੱਟ ਬੈਠਦੀ ਹੈ ਜਦੋਂ ਝੋਨੇ ਦੀ ਖਰੀਦ ਮੁਕੰਮਲ ਹੋ ਚੁੱਕੀ ਹੁੰਦੀ ਹੈ ਪਰ ਖਰੀਦ ਤਾਂ ਅੱਜ ਸ਼ੁਰੂ ਹੋ ਰਹੀ ਹੈ ਇਸ ਲਈ ਵੱਡਾ ਵਪਾਰੀ ਵੀ ਗੈਰ-ਬਾਸਮਤੀ ਝੋਨੇ ਦੀ ਖਰੀਦ ਪਹਿਲਾਂ ਨਾਲੋਂ ਵਧੇਰੇ ਕਰੇਗਾ ਚੌਲਾਂ ਦੀ ਮੰਗ ਵਧਣ ਨਾਲ ਕੀਮਤਾਂ ਵਾਜ਼ਿਬ ਰਹਿਣਗੀਆਂ ਦੇਸ਼ ਅੰਦਰ ਝੋਨੇ ਦਾ ਜ਼ਿਆਦਾ ਉਤਪਾਦਨ ਹੋਣ ਕਾਰਨ ਬਰਾਮਦ ਦਾ ਫੈਸਲਾ ਕਿਸਾਨਾਂ ਦੇ ਵੱਡੇ ਵਰਗ ਲਈ ਫਾਇਦੇਮੰਦ ਹੈ ਸ਼ੈਲਰ ਉਦਯੋਗ ਜੋ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ, ਨੂੰ ਵੀ ਰਾਹਤ ਮਿਲ ਸਕਦੀ ਹੈ। Rice
ਬੋਗਸ ਖਰੀਦ ਤੇ ਦੂਜੇ ਸੂਬਿਆਂ ਤੋਂ ਅਣ-ਅਧਿਕਾਰਤ ਝੋਨਾ ਜਾਂ ਚੌਲ ਲਿਆਉਣ ਤੋਂ ਰੋਕਣ ਲਈ ਨਾਕੇ ਲਗਾਏ ਜਾਣਗੇ
ਅਣ-ਅਧਿਕਾਰਤ ਝੋਨੇ ਜਾਂ ਚਾਵਲ ਦੀ ਆਮਦ ਹੋਣ ’ਤੇ ਦੋਸ਼ੀਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
(ਸੱਚ ਕਹੂੰ ਨਿਊਜ਼) ਪਟਿਆਲਾ। ਪਟਿਆਲਾ ਦੇ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੌਜੂਦਾ ਝੋਨੇ ਦੀ ਖਰੀਦ ਦੇ ਸੀਜਨ ਦੌਰਾਨ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਝੋਨੇ ਜਾਂ ਚੌਲਾਂ ਦੀ ਬੋਗਸ ਖਰੀਦ/ ਗ਼ੈਰ ਕਾਨੂੰਨੀ ਰੀਸਾਇਲਿੰਗ ਕਰਨ ਦੇ ਖਦਸ਼ਿਆਂ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਅਜਿਹਾ ਹੋਣ ਤੋਂ ਰੋਕਣ ਲਈ ਪੁਲਿਸ ਸਮੇਤ ਵੱਖ-ਵੱਖ ਟੀਮਾਂ ਗਠਿਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। (Patiala News)
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਫ਼ ਸੀਜਨ 2023-24 ਦੌਰਾਨ ਝੋਨੇ ਦੀ ਖਰੀਦ ਦਾ ਸੀਜਨ ਮਿਤੀ 1 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਸਮੂਹ ਖਰੀਦ ਏਜੰਸੀਆਂ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਸਥਾਪਤ ਕੀਤੀਆਂ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਲਿਆਂਦੇ ਝੋਨੇ ਦੀ ਘੱਟੋ-ਘੱਟ ਸਮਰਥਨ ਮੁੱਲ ਉਤੇ ਖਰੀਦ ਕੀਤੀ ਜਾਣੀ ਹੈ ਤਾਂ ਜੋ ਸੂਬੇ ਦੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਪਰੰਤੂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਦੂਜੇ ਰਾਜਾਂ ਤੋਂ ਘੱਟ ਰੇਟ ’ਤੇ ਝੋਨਾ/ਚਾਵਲ ਖਰੀਦ ਕੇ ਪੰਜਾਬ ਵਿੱਚ ਐਮ.ਐਸ.ਪੀ. ’ਤੇ ਵੇਚਣ ਲਈ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਅਣਅਧਿਕਾਰਤ ਆਉਣ ਵਾਲੇ ਝੋਨੇ ਜਾਂ ਚਾਵਲ ਦੀ ਆਮਦ ਅਤੇ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕਣ ਲਈ ਅਤੇ ਮੰਡੀਆਂ ਦੀ ਅਚਨਚੇਤ ਚੈਕਿੰਗ ਕਰਨ ਲਈ ਪਟਿਆਲਾ ਜ਼ਿਲ੍ਹੇ ਵਿੱਚ ਵੱਖ-ਵੱਖ ਵਿਭਾਗਾਂ ਤੇ ਪੁਲਿਸ ਦੇ ਅਧਿਕਾਰੀਆਂ ਨੂੰ ਸ਼ਾਮਲ ਕਰਕੇ ਐਸ.ਡੀ.ਐਮਜ਼ ਦੀ ਅਗਵਾਈ ਹੇਠ ਉਡਣ ਦਸਤਿਆਂ ਦਾ ਗਠਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਵਿਕਰਮ ਪ੍ਰਗਿਆਨ ਦੀ ਖੁੱਲ੍ਹੀ ਨੀਂਦ… ਆਉਣ ਵਾਲੀ ਹੈ ਖੁਸ਼ਖਬਰੀ?
ਡਿਪਟੀ ਕਮਿਸ਼ਨਰ ਨੇ ਇਸ ਬਾਰੇ ਜ਼ਿਲ੍ਹਾ ਪੁਲਿਸ ਮੁਖੀ, ਸਮੂਹ ਐਸ.ਡੀ.ਐਮਜ਼, ਜ਼ਿਲ੍ਹਾ ਮੰਡੀ ਅਫ਼ਸਰ, ਜ਼ਿਲ੍ਹਾ ਕੰਟਰੋਲਰ, ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਨੂੰ ਭੇਜ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਜ਼ਿਲ੍ਹਾ ਪੱਧਰ ’ਤੇ ਪੁਲਿਸ ਟੁੱਕੜੀਆਂ ਦੂਜੇ ਸੂਬਿਆਂ ਦੇ ਨਾਲ ਲੱਗਦੇ ਬੈਰੀਅਰਾਂ ਉਪਰ ਪੁਲਿਸ ਨਾਕੇ ਲਗਾਕੇ ਹਰ ਮਾਰਕੀਟ ਕਮੇਟੀ ਪੱਧਰ ਉਤੇ ਦੂਜੇ ਰਾਜਾਂ ਤੋਂ ਅਣ-ਅਧਿਕਾਰਤ ਆਉਣ ਵਾਲੇ ਝੋਨੇ ਦੀ ਚੈਕਿੰਗ ਕੀਤੀ ਜਾਵੇਗੀ। ਮਾਰਕੀਟ ਕਮੇਟੀ ਪੱਧਰ ਦੀਆਂ ਮੰਡੀਆਂ ਵਿੱਚ ਖਾਸ ਤੌਰ ਉਤੇ ਰੋਜ਼ਾਨਾ ਸ਼ਾਮ ਜਾਂ ਰਾਤ ਦੇ ਸਮੇਂ ਚੈਕਿੰਗ ਕਰਦੇ ਹੋਏ ਗ਼ੈਰ ਕਾਨੂੰਨੀ ਝੋਨੇ ਅਤੇ ਚਾਵਲ ਦੇ ਪਾਏ ਜਾਣ ਵਾਲੇ ਟਰੱਕ ਜਾਂ ਗੁਦਾਮ ਜਬਤ ਕਰਕੇ ਕਾਨੂੰਨੀ ਕਾਰਵਾਈ ਕਰਦੇ ਹੋਏ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜੀ ਜਾਵੇਗੀ। (Patiala News)
ਆਦਰਸ਼ ਸਕੂਲ ਦੇ ਮਿੱਡ ਡੇ ਮੀਲ ਦੇ ਕਣਕ ਤੇ ਚੌਲ ਵੇਚਣ ਜਾਂਦੇ ਪੁਲਿਸ ਅੜਿੱਕੇ
ਨਿਹਾਲ ਸਿੰਘ ਵਾਲਾ (ਪੱਪੂ ਗਰਗ) | ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰ ਵਿੱਚ ਉੱਚ ਦਰਜੇ ਦੀ ਵਿੱਦਿਆ ਦੇਣ ਦੇ ਮੰਤਵ ਨਾਲ ਖੋਲ੍ਹੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਕਾਂ ਲਈ ਚਿੱਟਾ ਹਾਥੀ ਬਣਦੇ ਨਜ਼ਰ ਆ ਰਹੇ ਹਨ। ਜੇਕਰ ਇਨ੍ਹਾਂ ਸਕੂਲਾਂ ‘ਚ ਪੜ੍ਹਾਈ ਕਰਦੇ ਵਿਦਿਆਰਥੀਆਂ ਲਈ ਆਇਆ ਮਿੱਡ ਡੇ ਮੀਲ ਹੀ ਸਕੂਲ ਪ੍ਰਬੰਧਕ ਆਪਣੀਆਂ ਜੇਬਾ ਭਰਨ ਲਈ ਵਰਤਣ ਲੱਗ ਜਾਣ ਤਾਂ ਇਨ੍ਹਾਂ ਵਿਦਿਆਰਥੀਆਂ ਨੂੰ ਸਰਕਾਰ ਦੀ ਤਰਫੋਂ ਆਇਆ ਖਾਣਾ ਕਿੱਥੇ ਨਸੀਬ ਹੋਣਾ ਹੈ। ਅਜਿਹਾ ਹੀ ਇੱਕ ਮਾਮਲਾ ਸਬ ਡਵੀਜਨ ਨਿਹਾਲ ਸਿੰਘ ਵਾਲਾ ਦੇ ਪਿੰਡ ਰਣਸ਼ੀਹ ਕਲਾਂ ਦੇ ਉਕਤ ਸਕੂਲ ਦਾ ਸਾਹਮਣੇ ਆਇਆ ਹੈ।
ਪੁਲਿਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦਾ ਮਿੱਡ ਡੇ ਮੀਲ ਲਈ ਆਏ ਚੌਲ ਤੇ ਕਣਕ ਸਕੂਲ ਪ੍ਰਬੰਧਕਾਂ ਦੀ ਮਿਲੀਭੁਗਤ ਨਾਲ ਵੇਚਣ ਲਈ ਜਾਂਦੇ ਪਿੰਡ ਵਾਸੀਆਂ ਨੇ ਸਾਬਕਾ ਸਰਪੰਚ ਪ੍ਰੀਤਇੰਦਰ ਪਾਲ ਸਿੰਘ ਮਿੰਟੂ ਦੀ ਅਗਵਾਈ ਸਮੇਤ ਪਿੰਡ ਵਾਸੀਆਂ ਨੇ ਫੜ ਲਏ, ਜਿਨ੍ਹਾਂ ਨੂੰ ਬਆਦ ਵਿਚ ਸਕੂਲ ਦੀ ਬੱਸ ਸਮੇਤ ਪੁਲਿਸ ਥਾਣੇ ਲਿਆਂਦਾ ਗਿਆ ਤੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸ ਕੇਸ ਦੀ ਜਾਂਚ ਕਰ ਰਹੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫਸਰ ਇੰਸਪੈਕਟਰ ਸੁਰਜੀਤ ਸਿੰਘ ਤੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਸੰਘਾ ਨੇ ਦੱਸਿਆ ਕਿ ਰਣਸ਼ੀਂਹ ਕਲਾਂ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ‘ਚ ਬੱਚਿਆਂ ਲਈ ਮਿੱਡ ਡੇ ਮੀਲ ਦੇ ਕਣਕ ਤੇ ਚੌਲ ਵੇਚਣ ਲਈ ਜਾਂਦੇ ਜਰਨੈਲ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਬੁੱਟਰ ਕਲਾਂ ਜੋ ਕਿ ਸਕੂਲ ਦੇ ਬੱਚਿਆਂ ਵਾਲੀ ਬੱਸ ਨੰਬਰ ਪੀਬੀ 10 ਜੀ ਕੇ 3889 ਚਲਾਉਂਦਾ ਹੈ ਨਾਲ ਇੱਕ ਹੋਰ ਵਿਅਕਤੀ ਪਿੰਡ ਦੇ ਅਵਤਾਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਰਣਸ਼ੀਂਹ ਕਲਾਂ ਦੀ ਚੱਕੀ ਵੇਚਣ ਦੀ ਤਿਆਰੀ ਕਰ ਰਹੇ ਸਨ ਨੂੰ ਮੌਕੇ ‘ਤੇ ਕਾਬੂ ਕਰ ਲਿਆ ਹੈ। ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਪ੍ਰੀਤਇੰਦਰ ਪਾਲ ਸਿੰਘ ਮਿੰਟੂ ਦੇ ਬਿਆਨਾਂ ‘ਤੇ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਨਰਿੰਦਰ ਸਿੰਘ ਰੰਧਾਵਾ, ਸਕੂਲ ਕਲਰਕ ਬਲਜਿੰਦਰ ਸਿੰਘ ਵਾਸੀ ਰਣਸ਼ੀਂਹ ਕਲਾਂ, ਜਰਨੈਲ ਸਿੰਘ ਵਾਸੀ ਬੁੱਟਰ ਤੇ ਅਵਤਾਰ ਸਿੰਘ ਚੱਕੀ ਮਾਲਕ ਵਾਸੀ ਰਣਸ਼ੀਂਹ ਕਲਾਂ ਤੇ ਇੱਕ ਹੋਰ ਨਾ ਮਾਲੂਮ ਵਿਅਕਤੀ ਨੂੰ ਨਾਮਜ਼ਦ ਕਰਕੇ ਖਿਲਾਫ ਧਾਰਾ 406/409/379/120 ਬੀ ਆਈ ਪੀ ਸੀ ਤਹਿਤ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇੱਥੇ ਜਿਕਰਯੋਗ ਹੈ ਕਿ ਇਹ ਸਕੂਲ ਪ੍ਰਬੰਧਕ ਕਮੇਟੀ ਦੇ ਮਾੜੇ ਪ੍ਰਬੰਧਾਂ ਕਾਰਨ ਪਹਿਲਾਂ ਵੀ ਵਿਵਾਦਾਂ ‘ਚ ਘਿਰਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਅਜੇ ਜਾਂਚ ਅਧੀਨ ਮਾਮਲੇ ‘ਚ ਹੋਰ ਮੁਲਜ਼ਮਾਂ ਨੂੰ ਵੀ ਪਲੇਥਣ ਲੱਗਣ ਦੀ ਸੰਭਾਵਨਾ ਹੈ ਇਹ ਕਾਲਾ ਧੰਦਾ ਕਿੰਨੇ ਸਮੇਂ ਤੋਂ ਚਲਦਾ ਹੈ ਜਾਂਚ ਤੋਂ ਬਾਅਦ ਪਤਾ ਲੱਗੇਗਾ ਫਿਲਹਾਲ ਪੁਲਿਸ ਨੇ 2 ਨੂੰ ਕਾਬੂ ਕੀਤਾ ਹੈ ਤੇ ਬਾਕੀਆਂ ਨੂੰ ਕਾਬੂ ਕਰਨਾ ਬਾਕੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਮਾਮਲਾ : ਚੌਲ ਮਿੱਲਾਂ ਵੱਲੋਂ ਕਰੋੜਾਂ ਰੁਪਏ ਦਾ ਘਪਲਾ
ਬਠਿੰਡਾ
ਬਠਿੰਡਾ ਜ਼ਿਲ੍ਹੇ ‘ਚ ਚੌਲ ਮਿੱਲ ‘ਚ ਕਰੀਬ 6 ਵਰ੍ਹੇ ਪਹਿਲਾਂ ਹੋਏ ਬਹੁਕਰੋੜੀ ਘਪਲੇ ਦੇ ਮਾਮਲੇ ‘ਚ ਭਗੌੜਾ ਕਰਾਰ ਦਿੱਤੀ ਗਈ ਸੁਧਾ ਰਾਣੀ ਉਰਫ਼ ਸੁਧਾ ਜੱਗਾ ਵਾਸੀ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ ਸੁਧਾ ਰਾਣੀ ਨੂੰ ਜ਼ਿਲ੍ਹਾ ਪੁਲਿਸ ਦੇ ਪੀਓ ਸਟਾਫ ਵੱਲੋਂ ਪੰਚਕੂਲਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਵੇਰਵਿਆਂ ਮੁਤਾਬਕ ਬਠਿੰਡਾ ਜ਼ਿਲ੍ਹੇ ਦੀਆਂ ਕਈ ਚੌਲ ਮਿੱਲਾਂ ਵੱਲੋਂ ਕਰੋੜਾਂ ਰੁਪਏ ਦਾ ਕਥਿਤ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ‘ਚ ‘ਜੈ ਮਾਂ ਕਾਲੀ ਰਾਈਸ ਮਿੱਲ’ ਵੀ ਸ਼ਾਮਲ ਸੀ ਸੂਤਰਾਂ ਮੁਤਾਬਕ ਪਿੰਡ ਭਾਈਰੂਪਾ ਦੀ ਇਸ ਚੌਲ ਮਿੱਲ ਦੀ ਮਾਲਕੀ ਸੁਧਾ ਰਾਣੀ ਵਾਸੀ ਪੰਚਕੂਲਾ ਦੇ ਨਾਂਅ ‘ਤੇ ਸੀ ਜਿਸ ਨੇ ਅੱਗੇ ‘ਪਾਵਰ ਆਫ਼ ਅਟਾਰਨੀ’ ਦੇਵ ਰਾਜ ਵਾਸੀ ਬਠਿੰਡਾ ਨੂੰ ਦਿੱਤੀ ਗਈ ਸੀ ਜਦੋਂ ਇਸ ਘਪਲੇ ਦੀ ਸੂਹ ਲੱਗੀ ਤਾਂ ਪੰਜਾਬ ਐਗਰੋ ਕਾਰਪੋਰੇਸ਼ਨ ਚੰਡੀਗੜ੍ਹ ਦੀ ਵਿਸ਼ੇਸ਼ ਟੀਮ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈਰੂਪਾ ਦੀ ‘ਜੈ ਮਾਂ  ਕਾਲੀ ਰਾਈਸ ਮਿੱਲ’ ‘ਤੇ ਛਾਪਾ ਮਾਰਿਆ ਸੀ ਵਿਸ਼ੇਸ਼ ਟੀਮ ਨੇ ਜਦੋਂ ਇਸ ਮਿੱਲ  ‘ਚ ਲੱਗੇ ਸਰਕਾਰੀ ਝੋਨੇ ਦੀ ਪੜਤਾਲ ਕੀਤੀ ਤਾਂ ‘ਜੈ ਮਾਂ  ਕਾਲੀ ਰਾਈਸ ਮਿੱਲ’ ਵਿੱਚੋਂ 80 ਹਜ਼ਾਰ ਤੋਂ ਵੱਧ ਬੋਰੀਆਂ ਝੋਨਾ ਗਾਇਬ ਸਨ ਜਿਨ੍ਹਾਂ ਦੀ ਕੀਮਤ 4.50 ਕਰੋੜ ਰੁਪਏ ਬਣਦੀ ਹੈ ਸੂਤਰ ਦੱਸਦੇ ਹਨ ਕਿ ਇਸ ਹਿਸਾਬ ਨਾਲ ਪੰਜਾਬ ਐਗਰੋ ਨੂੰ ਸਾਢੇ ਚਾਰ ਕਰੋੜ ਰੁਪਏ ਤੋਂ ਜਿਆਦਾ ਦਾ ਰਗੜਾ ਲੱਗ ਗਿਆ
ਪੀਓ ਸਟਾਫ ਦੇ ਇੰਚਾਰਜ ਇੰਸਪੈਕਟਰ ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸੁਧਾ ਰਾਣੀ ਨੂੰ ਇੱਕ ਗੁਪਤ ਸੂਹ ਦੇ ਅਧਾਰ ‘ਤੇ ਪੁਲਿਸ ਨੇ ਪੰਚਕੂਲਾ ਤੋਂ ਗ੍ਰਿਫਤਾਰ ਕੀਤਾ ਹੈ ਉਨ੍ਹਾਂ ਦੱਸਿਆ ਕਿ ਸੁਧਾ ਰਾਣੀ ਨੇ ਅਦਾਲਤ ‘ਚ ਪੇਸ਼ ਹੋਣ ਦੀ ਗੱਲ ਆਖੀ ਸੀ ਜੋ ਤਸਦੀਕ ਕਰਨ ‘ਤੇ ਝੂਠੀ ਪਾਈ ਗਈ ਹੈ ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਅਗਲੀ ਕਾਰਵਾਈ ਥਾਣਾ ਫੂਲ ਪੁਲਿਸ ਵੱਲੋਂ ਕੀਤੀ ਜਾਣੀ ਹੈ ਕਿਉਂਕਿ ਮਾਮਲਾ ਇਸੇ ਥਾਣੇ ਨਾਲ ਸਬੰਧਤ ਹੈ ਓਧਰ ਥਾਣਾ ਫੂਲ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਸੁਧਾ ਰਾਣੀ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ ਜਿੱਥਂੋ ਉਸ ਨੂੰ ਜੁਡੀਸ਼ੀਅਲ ਹਿਰਾਸਤ ‘ਚ ਜੇਲ੍ਹ ਭੇਜ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਅਦਾਲਤ ‘ਚ ਸੁਣਵਾਈ ਅਧੀਨ ਹੈ ਤੇ ਫੈਸਲਾ ਹੋਣ ਦੇ ਨਜ਼ਦੀਕ ਹੈ
ਪੰਜਾਬ ਐਗਰੋ ਦੇ ਜ਼ਿਲ੍ਹਾ ਮੈਨੇਜਰ ਮਨੀਸ਼ ਗਰਗ ਦਾ ਕਹਿਣਾ ਸੀ ਕਿ ਜੈ ਮਾਂ ਕਾਲੀ ਰਾਈਸ ਮਿੱਲ ‘ਚ ਸੁਧਾ ਰਾਣੀ ਹਿੱਸੇਦਾਰ ਸੀ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇੱਕ ਹਿੱਸੇਦਾਰ ਖਿਲਾਫ ਅਦਾਲਤ ‘ਚ ਚਲਾਨ ਪੇਸ਼ ਕਰ ਦਿੱਤਾ ਸੀ, ਜਿਸ ਦੀ ਸੁਣਵਾਈ ਅੰਤਿਮ ਦੌਰ ‘ਚ ਹੈ ਉਨ੍ਹਾਂ ਦੱਸਿਆ ਕਿ ਸੁਧਾ ਰਾਣੀ ਮਾਮਲੇ ਦੀ ਸੁਣਵਾਈ ਵੀ ਅਦਾਲਤ ਕਰੇਗੀ ਦੱਸਣਯੋਗ ਹੈ ਕਿ ਕਰੀਬ ਛੇ ਵਰ੍ਹੇ ਪਹਿਲਾਂ ਬਠਿੰਡਾ ਜ਼ਿਲ੍ਹੇ ਵਿੱਚ ਅਜਿਹਾ ਗਰੁੱਪ ਸਰਗਰਮ ਰਿਹਾ ਜੋ ਪਹਿਲਾਂ  ਹੋਰ ਨਾਂਵਾਂ  ‘ਤੇ ਚੌਲ ਮਿੱਲ ਲਾਉਂਦਾ ਤੇ ਮਗਰੋਂ ਕਥਿਤ ਸਿਆਸੀ ਪਹੁੰਚ ਨਾਲ ਝੋਨੇ ਦੀ ਅਲਾਟਮੈਂਟ ਕਰਾ ਲੈਂਦਾ ਅਖੀਰ ਝੋਨਾ ਖੁਰਦ ਬੁਰਦ ਕਰ ਦਿੱਤਾ ਜਾਂਦਾ ਸੀ ਰਾਮਪੁਰਾ ਫੂਲ ਹਲਕੇ ‘ਚ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਸ ਮਾਮਲੇ ‘ਚ ਅਦਾਲਤ ਵੱਲੋਂ ਦੋਸ਼ੀਆਂ ਨੂੰ ਪੰਜ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।