Quarter Finals - Sach Kahoon Punjabi
ਏਜੰਸੀ/ਪੈਰਿਸ। ਵਿਸ਼ਵ ਨੰਬਰ-2 ਸਪੇਨ ਦੇ ਰਾਫੇਲ ਨਡਾਲ ਨੇ ਫਰਾਂਸ ਦੇ ਜੋ-ਵਿਲਫ੍ਰੇਡ ਸੋਂਗਾ ਨੂੰ ਹਰਾ ਕੇ ਪੈਰਿਸ ਮਾਸਟਰਜ਼ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਸ਼ੁੱਕਰਵਾਰ ਨੂੰ ਨਡਾਲ ਨੂੰ ਸੋਂਗਾ ਨੇ ਸਖ਼ਤ ਟੱਕਰ ਦਿੱਤੀ, ਪਰ ਆਖਰ ‘ਚ ਸਪੇਨਿਸ਼ ਖਿਡਾਰੀ ਨੇ 7-6 (7-4), 6-1 ਨਾਲ ਜਿੱਤ ਦਰਜ ਕੀਤੀ ਆਖਰੀ-4 ‘ਚ ਨਡਾਲ ਦਾ ਸਾਹਮਣਾ ਕੈਨੇਡਾ ਦੇ ਨੌਜਵਾਨ ਖਿਡਾਰੀ ਡੇਨਿਸ ਸ਼ਾਪੋਵਾਲੋਵ ਨਾਲ ਹੋਵੇਗਾ ਸ਼ਾਪੋਵਾਲੋਵ ਨੇ ਆਪਣੇ ਕੁਆਰਟਰ ਫਾਈਨਲ ਮੈਚ ‘ਚ ਫਰਾਂਸ ਦੇ ਹੀ ਤਜ਼ਰਬੇਕਾਰ ਗੇਲ ਮੋਨਫਿਲਸ ਨੂੰ ਸਿੱਧੇ ਸੈੱਟਾਂ ‘ਚ 6-2, 6-2 ਨਾਲ ਹਰਾਇਆ।  Tennis
ਬੀਬੀਸੀ ਅਨੁਸਾਰ ਰਾਫੇਲ ਨਡਾਲ ਅਤੇ ਨੋਵਾਕ ਜੋਕੋਵਿਚ ਦਰਮਿਆਨ ਵਿਸ਼ਵ ਨੰਬਰ-ਰੈਂਕਿੰਗ ਸਬੰਧੀ ਸਖ਼ਤ ਟੱਕਰ ਚੱਲ ਰਹੀ ਹੈ ਜੋ ਖਿਡਾਰੀ ਇਸ ਟੂਰਨਾਮੈਂਟ ਨੂੰ ਜਿੱਤੇਗਾ ਉਹ ਸਾਲ ਦੀ ਸਮਾਪਤੀ ਨੰਬਰ ਵੰਨ ਨਾਲ ਕਰੇਗਾ ਨਡਾਲ ਚੌਥੀ ਵਾਰ ਇਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਪਹੁੰਚਣ ‘ਚ ਸਫਲ ਹੋਏ ਹਨ ਹਾਲਾਂਕਿ ਉੁਹ ਇੱਕ ਵਾਰ ਵੀ ਇਸ ਪੈਰਿਸ ਮਾਸਟਰਜ਼ ਦਾ ਖਿਤਾਬ ਨਹੀਂ ਜਿੱਤ ਸਕੇ ਹਨ ਵਰਲਡ ਨੰਬਰ-1 ਸਰਬੀਆ ਦੇ ਨੋਵਾਕ ਜੋਕੋਵਿਚ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ। Tennis
ਇੱਥੇ ਜਾਰੀ ਪੈਰਿਸ ਮਾਸਟਰਜ਼ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ ਜੋਕੋਵਿਚ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਸ਼ੁੱਕਰਵਾਰ ਨੂੰ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਗੀ੍ਰਸ ਦੇ ਨੌਜਵਾਨ ਖਿਡਾਰੀ ਸਟੇਫਾਨੋਸ ਸਿਤਸਿਪਾਸ ਨੂੰ ਸਿੱਧੇ ਸੈੱਟਾਂ ‘ਚ 6-1, 6-2 ਨਾਲ ਹਰਾਇਆ ਆਖਰੀ-4 ‘ਚ ਜੋਕੋਵਿਚ ਦਾ ਸਾਹਮਣਾ ਬੁਲਗਾਰੀਆ ਦੇ ਗ੍ਰਿਗੋਰ ਦਿਮੀਤ੍ਰੋਵ ਨਾਲ ਹੋਵੇਗਾ ਜਿਨ੍ਹਾਂ ਨੇ ਕੁਆਰਟਰ ਫਾਈਨਲ ‘ਚ ਚਿਲੀ ਦੇ ਕ੍ਰਿਸਟੀਅਨ ਗੈਰਿਨ ਨੂੰ ਸਿੱਧੇ ਸੈੱਟਾਂ ‘ਚ 6-2, 7-5 ਨਾਲ ਹਰਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਵਾਨੀ ਨੇ ਕੀਤੇ ਦੋਵੇਂ ਗੋਲ | Sports News
ਉਰੂਗੁਵੇ ਨੇ 2014 ਤੋਂ ਬਾਅਦ 22 ਅੰਤਰਰਾਸ਼ਟਰੀ ਮੈਚ ਖੇਡੇ ਪਰ ਕਦੇ ਹਾਰ ਦਾ ਸਾਹਮਣਾ ਨਹੀਂ ਕੀਤਾ
ਪੁਰਤਗਾਲ ਨੂੰ ਪਹਿਲੀ ਵਾਰ ਅੰਤਰਰਾਸ਼ਟਰੀ ਮੈਚ ‘ਚ ਹਰਾਇਆ
3 ਮੈਚਾਂ ਬਾਅਦ ਇਸ ਵਿਸ਼ਵ ਕੱਪ ‘ਚ ਉਰੂਗੁਵੇ ਵਿਰੁੱਧ ਕਿਸੇ ਟੀਮ ਨੇ ਗੋਲ ਕੀਤਾ
ਸੋੱਚੀ (ਏਜੰਸੀ)। ਵਿਸ਼ਵ ਕੱਪ ਦੇ ਦੂਸਰੇ ਪ੍ਰੀ ਕੁਆਰਟਰ ਫਾਈਨਲ ‘ਚ ਉਰੁਗੁਵੇ ਨੇ ਪੁਰਤਗਾਲ ਨੂੰ 2-0 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਜਿੱਥੇ ਉਸਦਾ ਮੁਕਾਬਲਾ 6 ਜੁਲਾਈ ਨੂੰ ਫਰਾਂਸ ਨਾਲ ਹੋਵੇਗਾ ਦੋਵਾਂ ਟੀਮਾਂ ਦਰਮਿਆਨ ਇਹ ਤੀਸਰਾ ਅੰਤਰਰਾਸ਼ਟਰੀ ਮੁਕਾਬਲਾ ਸੀ ਜਿਸ ਵਿੱਚ ਉਰੂਗੁਵੇ ਨੂੰ ਪਹਿਲੀ ਜਿੱਤ ਹਾਸਲ ਹੋਈ ਇਸ ਤੋਂ ਪਹਿਲਾਂ ਪੁਰਤਗਾਲ ਨੇ 1 ਜਿੱਤਿਆ ਸੀ ਅਤੇ 1 ਡਰਾਅ ਰਿਹਾ ਸੀ ਉਰੂਗੁਵੇ ਲਈ ਦੋਵੇਂ ਗੋਲ ਅਡਿੰਸਨ ਕਵਾਨੀ ਨੇ 7ਵੇਂ ਅਤੇ 62ਵੇਂ ਮਿੰਟ ‘ਚ ਕੀਤੇ ਪੁਰਤਗਾਲ ਲਈ ਇੱਕੋ ਇੱਕ ਗੋਲ ਡਿਫੈਂਡਰ ਪੇਪੇ ਨੇ 55ਵੇਂ ਮਿੰਟ ‘ਚ ਕੀਤਾ। (Sports News)
ਮੈਸੀ ਤੋਂ ਬਾਅਦ ਰੋਨਾਲਡੋ ਵੀ ਵਿਸ਼ਵ ਕੱਪ ਤੋਂ ਬਾਹਰ | Sports News
ਵਿਸ਼ਵ ਕੱਪ ਦੇ ਪਹਿਲੇ ਪ੍ਰੀ ਕੁਆਰਟਰਫਾਈਨਲ ‘ਚ ਫਰਾਂਸ ਨੇ ਲਿਓਨਲ ਮੈਸੀ ਦੀ ਟੀਮ ਅਰਜਨਟੀਨਾ ਨੂੰ ਹਰਾ ਕੇ ਬਾਹਰ ਕਰ ਦਿੱਤਾ ਸੀ ਉਸ ਤੋਂ ਬਾਅਦ ਦੂਸਰੇ ਪ੍ਰੀ ਕੁਆਰਟਰਫਾਈਨਲ ‘ਚ ਪੁਰਤਗਾਲ ਦੀ ਹਾਰ ਦੇ ਨਾਲ ਰੋਨਾਲਡੋ ਵੀ ਹੁਣ ਵਿਸ਼ਵ ਕੱਪ ‘ਚ ਖੇਡਦਾ ਨਹੀਂ ਦਿਸੇਗਾ ਰੋਨਾਲਡੋ ਨੇ 4 ਮੈਚਾਂ ‘ਚ 4 ਗੋਲ ਕੀਤੇ ਜਿਸ ਵਿੱਚ ਇੱਕ ਹੈਟ੍ਰਿਕ ਸ਼ਾਮਲ ਸੀ ਉੱਥੇ ਮੈਸੀ ਨੇ 4 ਮੈਚਾਂ ‘ਚ ਸਿਰਫ਼ 1 ਹੀ ਗੋਲ ਕੀਤਾ ਹਾਲਾਂਕਿ ਦੋ ਅਸਿਸਟ ਜਰੂਰ ਕੀਤੇ। (Sports News)
ਦੋਵੇਂ ਟੀਮਾਂ ਆਪਣੇ ਪਿਛਲੇ ਮੁਕਾਬਲੇ ਹਾਰ ਚੁੱਕੀਆਂ ਹਨ
ਲੰਦਨ, (ਏਜੰਸੀ)। ਭਾਰਤ ਅਤੇ ਦੱਖਣੀ ਅਫਰੀਕਾ ਦੋਵਾਂ ਹੀ ਟੀਮਾਂ ਆਪਣੀ ਪਿਛਲੀ ਹਾਰ ਤੋਂ ਉੱਭਰ ਕੇ ਨਵੇਂ ਹੌਸਲੇ ਨਾਲ ਐਤਵਾਰ ਨੂੰ ਗਰੁੱਪ ਬੀ ਦੇ ਆਪਣੇ ਆਖਰੀ ਮੁਕਾਬਲੇ ‘ਚ ਆਈਸੀਸੀ ਚੈਂਪੀਅੰਜ਼ ਟਰਾਫੀ ਦੇ ਸੈਮੀਫਾਈਨਲ ਦਾ ਟਿਕਟ ਕਟਾਉਣ ਲਈ ਪੂਰੀ ਜ਼ੋਰ ਅਜ਼ਮਾਇਸ਼ ਕਰਨਗੀਆਂ।
ਭਾਰਤ ਅਤੇ ਦੱਖਣੀ ਅਫਰੀਕਾ ਦੋਵਾਂ ਨੂੰ ਹੀ ਗਰੁੱਪ ਬੀ ‘ਚੋਂ ਸੈਮੀਫਾਈਨਲ ‘ਚ ਪਹੁੰਚਣ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਹੁਣ ਇਸ ‘ਚੋਂ ਇੱਕ ਹੀ ਟੀਮ ਸੈਮੀਫਾਈਨਲ ‘ਚ ਪਹੁੰਚ ਸਕੇਗੀ ਵਿਸ਼ਵ ਦੀ ਨੰਬਰ ਇੱਕ ਟੀਮ ਦੱਖਣੀ ਅਫਰੀਕਾ ਨੂੰ ਅੱਠਵੀਂ ਰੈਂਕਿੰਗ ਦੀ ਟੀਮ ਪਾਕਿ ਨੇ ਚੌਂਕਾਇਆ ਅਤੇ ਫਿਰ ਉਸ ਦੇ ਅਗਲੇ ਦਿਨ ਸੱਤਵੀਂ ਰੈਂਕਿੰਗ ਦੀ ਟੀਮ ਸ੍ਰੀਲੰਕਾ ਨੇ ਨੰਬਰ ਦੋ ਟੀਮ ਭਾਰਤ ਨੂੰ ਹਿਲਾ ਦਿੱਤਾ ਭਾਰਤ ਅਤੇ ਦੱਖਣੀ ਅਫਰੀਕਾ ਦੀ ਹਾਰ ਨੇ ਇਸ ਗਰੁੱਪ ਦੇ ਸਮੀਕਰਨ ਦਿਲਚਸਪ ਬਣਾ ਦਿੱਤੇ ਹਨ ਹੁਣ ਚਾਰਾਂ ਟੀਮਾਂ ਦੇ ਦੋ-ਦੋ ਅੰਕ ਹਨ ਅਤੇ ਸੈਮੀਫਾਈਨਲ ‘ਚ ਪਹੁੰਚਣ ਦਾ ਫੈਸਲਾ ਭਾਰਤ ਅਤੇ ਦੱਖਣੀ ਅਫਰੀਕਾ ਤੇ ਪਾਕਿਸਤਾਨ ਸ੍ਰੀਲੰਕਾ ਦਰਮਿਆਨ ਫੈਸਲਾਕੁਨ ਜੰਗ ਨਾਲ ਹੋਵੇਗਾ ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ‘ਚ ਪਾਕਿ ਨੂੰ 124 ਦੌੜਾਂ ਨਾਲ ਹਰਾਇਆ ਸੀ ਜਦੋਂ ਕਿ ਦੱਖਣੀ ਅਫਰੀਕਾ ਨੇ ਸ੍ਰੀਲੰਕਾ ਨੂੰ ਇੱਕਤਰਫਾ ਅੰਦਾਜ਼ ‘ਚ ਹਰਾਇਆ ਸੀ।
ਦੋਵਾਂ ਹੀ ਟੀਮਾਂ ਨੂੰ ਅਗਲੇ ਮੁਕਾਬਲੇ ‘ਚ ਹਾਰ ਝੱਲਣੀ ਪੈ ਗਈ ਭਾਰਤ ਨੇ ਸ੍ਰੀਲੰਕਾ ਖਿਲਾਫ 321 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਦੇ ਬਾਵਜ਼ੂਦ ਗੇਂਦਬਾਜ਼ਾਂ ਦੇ ਲਚਰ ਪ੍ਰਦਰਸ਼ਨ ਨਾਲ ਇਸ ਨੂੰ ਗੁਆ ਦਿੱਤਾ ਭਾਰਤ ਦੀ ਫਿਲਡਿੰਗ ਸਭ ਤੋਂ ਬਿਹਤਰ ਮੰਨੀ ਜਾ ਰਹੀ ਸੀ ਪਰ ਦੋਵਾਂ ਹੀ ਮੈਚਾਂ ‘ਚ ਖਿਡਾਰੀਆਂ ਨੇ ਕੁਝ ਨਜ਼ਦੀਕੀ ਮੌਕੇ ਗੁਆਏ, ਜਿਸ ਦਾ ਖਾਮਿਆਜ਼ਾ ਉਸ ਨੂੰ ਸ੍ਰੀਲੰਕਾ ਤੋਂ ਹਾਰ ਦੇ ਰੂਪ ‘ਚ ਭੁਗਤਨਾ ਪਿਆ ਭਾਰਤੀ ਖੇਮੇ ਲਈ ਇੱਕ ਹਾਰ ਤੋਂ ਬਾਅਦ ਗੇਂਦਬਾਜ਼ੀ ਅਚਾਨਕ ਹੀ ਚਿੰਤਾ ਦਾ ਵਿਸ਼ਾ ਬਣਾ ਗਈ ਹੈ ਜਿਨ੍ਹਾਂ ਗੇਂਦਬਾਜ਼ਾਂ ਨੇ ਪਾਕਿ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਉਹੀ ਗੇਂਦਬਾਜ਼ ਸ੍ਰੀਲੰਕਾਈ ਬੱਲੇਬਾਜ਼ਾਂ ਸਾਹਮਣੇ ਛੋਟੇ ਨਜ਼ਰ ਆਏ ਸ੍ਰੀਲੰਕਾ ਖਿਲਾਫ ਸਿਰਫ ਭੁਵਨੇਸ਼ਵਰ ਕੁਮਾਰ ਹੀ ਇੱਕ ਵਿਕਟ ਕੱਢ ਸਕੇ।
ਬਾਕੀ ਕਿਸੇ ਵੀ ਗੇਂਦਬਾਜ਼ ਨੂੰ ਵਿਕਟ ਨਹੀਂ ਮਿਲੀ ਦੱਖਣੀ ਅਫਰੀਕਾ ਦੀ ਮਜ਼ਬੂਤ ਬੱਲੇਬਾਜ਼ੀ ਨੂੰ ਵੇਖਦਿਆਂ ਭਾਰਤੀ ਟੀਮ ਪ੍ਰਬੰਧਨ ਨੂੰ ਆਪਣੀ ਗੇਂਦਬਾਜ਼ੀ ‘ਚ ਕੁਝ ਬਦਲਾਅ ਕਰਨਾ ਪੈ ਸਕਦਾ ਹੈ  ਉਮੀਦ ਹੈ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਉਤਾਰਿਆ ਜਾ ਸਕਦਾ ਹੈ ਅਤੇ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੂੰ ਕਿਸੇ ਹੋਰ ਤੇਜ਼ ਗੇਂਦਬਾਜ਼ ਦੀ ਜਗ੍ਹਾ ਮਿਲ ਸਕਦੀ ਹੈ ਸ੍ਰੀਲੰਕਾ ਖਿਲਾਫ ਜਦੋਂ ਭਾਰਤੀ ਗੇਂਦਬਾਜ਼ ਬੇਅਸਰ ਸਾਬਤ ਹੋ ਰਹੇ ਸਨ ਤਾਂ ਡ੍ਰਿੰਕਸ ਦੌਰਾਨ ਅਸ਼ਵਿਨ ਮੈਦਾਨ ‘ਤੇ ਪਹੁੰਚੇ ਅਤੇ ਕੁਝ ਦੇਰ ਤੱਕ ਕਪਤਾਨ ਵਿਰਾਟ ਕੋਹਲੀ ਨੂੰ ਕੁਝ ਸਮਝਾਉਂਦੇ ਰਹੇ ਅਸ਼ਵਿਨ ਪਹਿਲੇ ਦੋਵੇਂ ਮੈਚਾਂ ‘ਚ ਹੀ ਆਖਰੀ ਇਲੈਵਨ ਦਾ ਹਿੱਸਾ ਨਹੀਂ ਬਣ ਸਕੇ ਪਰ ਉਨ੍ਹਾਂ ਦੇ ਤਜ਼ਰਬੇ ਨੂੰ ਵੇਖਦਿਆਂ ਉਨ੍ਹਾਂ ਨੂੰ ਦੱਖਣੀ ਅਫਰੀਕਾ  ਖਿਲਾਫ ਉਤਾਰਿਆ ਜਾਣਾ ਚਾਹੀਦਾ ਹੈ।
25 ਇੱਕ ਰੋਜ਼ਾ ਸੈਂਕੜੇ ਬਣਾ ਉੱਚੇ ਓਪਨਰ ਹਾਸ਼ਿਮ ਅਮਲਾ ਨੂੰ ਭਾਰਤ ਨੂੰ ਜਲਦ ਰੋਕਣਾ ਹੋਵੇਗਾ ਕਿਉਂਕਿ ਜੇਕਰ ਉਹ ਜੰਮ ਗਏ ਤਾਂ ਵੱਡੀ ਪਾਰੀ ਖੇਡ ਸਕਦੇ ਹਨ ਦੱਖਣੀ ਅਫਰੀਕਾ ਦੀਆਂ ਉਮੀਦਾਂ ਆਪਣੇ ਤੇਜ਼ ਗੇਂਦਬਾਜ਼ਾਂ ਅਤੇ ਖਾਸਤੌਰ ‘ਤੇ ਲੈੱਗ ਸਪਿੱਨਰ ਇਮਰਾਨ ਤਾਹਿਰ ‘ਤੇ ਨਿਰਭਰ ਕਰਨਗੀਆਂ ਤਾਹਿਰ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਆਈਪੀਐੱਲ 10 ਦੇ ਚੋਟੀ ਵਿਕਟ ਲੈਣ ਵਾਲਿਆਂ ‘ਚ ਉਨ੍ਹਾਂ ਦਾ ਨਾਂਅ ਵੀ ਸੀ ਵਿਸ਼ਵ ਦੀਆਂ ਨੰਬਰ ਇੱਕ ਅਤੇ ਦੋ ਟੀਮਾਂ ਦਰਮਿਆਨ ਮੁਕਾਬਲਾ ਯਕੀਨੀ ਹੀ ਹਾਈਵੋਲਟੇਜ਼ ਹੋਵੇਗਾ ਪਰ ਇਸ ‘ਚੋਂ ਮੈਚ ਦੀ ਸਮਾਪਤੀ ‘ਤੇ ਇੱਕ ਟੀਮ ਨੂੰ ਨਿਰਾਸ਼ ਹੋਣਾ ਪਵੇਗਾ।