BRICS - Sach Kahoon Punjabi
ਬਿ੍ਰਕਸ ’ਚ ਸੰਭਾਵਨਾਵਾਂ ਦੀ ਨਵੀਂ ਚਰਚਾ
ਦੱਖਣੀ ਅਫਰੀਕਾ ਦੇ ਜੋਹਾਨਸਬਰਗ ’ਚ 22 ਤੋਂ 24 ਅਗਸਤ ਵਿਚਕਾਰ 15ਵਾਂ ਬਿ੍ਰਕਸ ਸੰਮੇਲਨ ਕਰਵਾਇਆ ਗਿਆ। ਇਤਿਹਾਸਕ ਪਰਿਪੱਖ ’ਚ ਦੇਖੀਏ ਤਾਂ ਇਹ 5 ਅਜਿਹੇ ਦੇਸ਼ਾਂ ਦਾ ਸਮੂਹ ਹੈ ਜੋ ਲਗਭਗ ਦੁਨੀਆ ਦੀ ਅੱਧੀ ਅਬਾਦੀ ਨਾਲ ਯੁਕਤ ਹੈ ਅਤੇ ਦੱਖਣੀ ਅਮਰੀਕਾ, ਅਫਰੀਕਾ ਅਤੇ ਏਸ਼ੀਆ ਮਹਾਂਦੀਪ ਸਮੇਤ ਯੂਰੇਸ਼ੀਆ ਨੂੰ ਸਮੇਟੇ ਹੋਏ ਹੈ। ਸਾਰੇ ਦੇਸ਼ਾਂ ਦੀ ਸੀਨੀਅਰ ਅਗਵਾਈ ਦੀ ਭਾਗੀਦਾਰੀ ਸੰਮੇਲਨ ’ਚ ਹਮੇਸ਼ਾ ਰਹੀ ਹੈ ਪਰ ਇਸ ਵਾਰ ਤਸਵੀਰ ਥੋੜ੍ਹੀ ਵੱਖ ਹੈ।  (BRICS)
ਦੱਖਣੀ ਅਫਰੀਕਾ, ਬ੍ਰਾਜੀਲ ਅਤੇ ਚੀਨ ਦੇ ਰਾਸ਼ਟਰਪਤੀ ਨੇ ਜਿੱਥੇ ਇਸ ’ਚ ਸ਼ਿਰਕਤ ਕੀਤੀ, ਉੱਥੇ ਰੂਸ ਵੱਲੋਂ ਵਿਦੇਸ਼ ਮੰਤਰੀ ਨੇ ਭਾਗੀਦਾਰੀ ਕੀਤੀ। ਜਦੋਂਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਮੌਜ਼ੂਦ ਰਹੇ। ਹਾਲਾਂਕਿ ਵੀਡੀਓ ਕਾਨਫਰੰਸਿੰਗ ਜ਼ਰੀਏ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬਿ੍ਰਕਸ ਦੇ ਪ੍ਰਭਾਵ ’ਤੇ ਆਪਣੇ ਵਿਚਾਰ ਰੱਖਦਿਆਂ ਸਪੱਸ਼ਟ ਕੀਤਾ ਕਿ ਦੁਨੀਆ ਭਰ ’ਚ ਬਿ੍ਰਕਸ ਦਾ ਪ੍ਰਭਾਵ ਵਧ ਰਿਹਾ ਹੈ।
ਅੱਤਵਾਦੀਆਂ ਦੀ ਹਮਾਇਤ | BRICS
ਬਿ੍ਰਕਸ ਦਾ ਮਤਲਬ ਬ੍ਰਾਜੀਲ, ਰੂਸ, ਚਾਈਨਾ, ਇੰਡੀਆ ਅਤੇ ਦੱਖਣੀ ਅਫਰੀਕਾ ਹੁੰਦਾ ਹੈ। ਫਿਲਹਾਲ ਯੂਕਰੇਨ ਜੰਗ ਵਿਚਕਾਰ ਸੰਪੰਨ ਬਿ੍ਰਕਸ ਸੰਮੇਲਨ ਕਈ ਉਲਝੇ ਸਵਾਲਾਂ ਨੂੰ ਸ਼ਾਇਦ ਹੀ ਸੁਲਝਾ ਸਕਿਆ ਹੋਵੇ। ਪਰ ਤਮਾਮ ਸੰਸਾਰਿਕ ਸਮੂਹਾਂ ਦੀ ਤੁਲਨਾ ’ਚ ਇਹ ਸੰਗਠਨ ਕਈ ਉਤਾਰ-ਚੜ੍ਹਾਵਾਂ ਦੇ ਬਾਵਜੂਦ ਆਪਣੀ ਸਾਰਥਿਕਤਾ ਨੂੰ ਬਰਕਰਾਰ ਬਣਾਏ ਹੋਏ ਹੈ। ਤਕਨੀਕੀ ਪੱਖ ਇਹ ਵੀ ਹੈ ਕਿ ਚੀਨ ਬਿ੍ਰਕਸ ਦਾ ਮੈਂਬਰ ਹੋਣ ਦੇ ਨਾਤੇ ਮੰਚ ਭਰਪੂਰ ਸਾਂਝਾ ਕਰਦਾ ਹੈ ਪਰ ਡੋਕਲਾਮ ਵਿਵਾਦ, ਉੱਤਰੀ ਲੱਦਾਖ ’ਚ ਘੁਸਪੈਠ ਅਤੇ ਭਾਰਤ ਦੀ ਸੀਮਾ ’ਤੇ ਸਮੱਸਿਆ ਖੜ੍ਹੀ ਕਰਨ ਦੇ ਨਾਲ ਪਾਕਿਸਤਾਨੀ ਅੱਤਵਾਦੀਆਂ ਦਾ ਵੱਡਾ ਹਮਾਇਤੀ ਹੈ, ਜੋ ਹਰ ਲਿਹਾਜ਼ ਨਾਲ ਭਾਰਤ ਦੇ ਵਿਰੁੱਧ ਹੈ।
ਰੂਸ ਅਤੇ ਪੂਰਬ ’ਚ ਸੋਵੀਅਤ ਸੰਘ ਭਾਰਤ ਦਾ ਚੰਗਾ ਮਿੱਤਰ ਹੈ ਜੋ ਹਰ ਹਾਲਾਤਾਂ ’ਚ, ਚਾਹੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਵੀਟੋ ਦੀ ਗੱਲ ਹੋਵੇ, ਸਦਾ ਭਾਰਤ ਦਾ ਪੱਖ ਪੂਰਦਾ ਰਿਹਾ ਹੈ। ਬ੍ਰਾਜੀਲ ਨਾਲ ਭਾਰਤ ਦੀ ਜਿੱਥੇ ਸੰਤੁਲਿਤ ਦੋਸਤੀ ਹੈ, ਉੱਥੇ ਦੱਖਣੀ ਅਫਰੀਕਾ ਦੇ ਨਾਲ ਤਾਂ ਬਸਤੀਵਾਦੀ ਸੱਤਾ ਤੋਂ ਹੁਣ ਤੱਕ ਨਜ਼ਦੀਕੀ ਦਾ ਅਹਿਸਾਸ ਬਣਿਆ ਹੋਇਆ ਹੈ। ਮਹਾਤਮਾ ਗਾਂਧੀ ਦਾ ਟਾਲਸਟਾਏ ਦਾ ਜ਼ਿਕਰ ਅਤੇ ਭਾਰਤ ਦੀ ਵਿਭਿੰਨਤਾ ਦੀ ਤਾਕਤ ਸਮੇਤ ਕਈ ਅਜਿਹੇ ਪ੍ਰਭਾਵਸ਼ਾਲੀ ਸੰਦਰਭ ਬਿ੍ਰਕਸ ਸੰਮੇਲਨ ’ਚ ਬਿਹਤਰ ਚਰਚਾ ਨਾਲ ਭਰੇ ਸਨ। ਪ੍ਰਧਾਨ ਮੰਤਰੀ ਮੋਦੀ ਨੇ ਬਿ੍ਰਕਸ ਦੀ ਸਾਰਥਿਤਾ ਅਤੇ ਇਸ ਦੀ ਤਰੱਕੀ ਨੂੰ ਕਾਫੀ ਬਿਹਤਰ ਕਰਾਰ ਦਿੰਦਿਆਂ ਇਸ ਦੇ ਵਿਸਥਾਰ ’ਤੇ ਵੀ ਜ਼ੋਰ ਦਿੱਤਾ।
40 ਤੋਂ ਜ਼ਿਆਦਾ ਦੇਸ਼ਾਂ ਨੇ ਰੂਚੀ ਪ੍ਰਗਟਾਈ
ਇੱਕ ਰਿਪੋਰਟ ਤੋਂ ਵੀ ਪਤਾ ਲੱਗਦਾ ਹੈ 40 ਤੋਂ ਜ਼ਿਆਦਾ ਦੇਸ਼ਾਂ ਨੇ ਬਿ੍ਰਕਸ ’ਚ ਸ਼ਾਮਲ ਹੋਣ ਦੀ ਰੂਚੀ ਪ੍ਰਗਟ ਕੀਤੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਸਮੂਹ ਦੀ ਸੰਸਾਰਿਕ ਸਥਿਤੀ ਹੋਰ ਮਜ਼ਬੂਤ ਹੋ ਜਾਵੇਗੀ। ਸਿੱਟੇ ਵਜੋਂ ਜੀ-7 ਵਰਗੇ ਦੇਸ਼ਾਂ ਨੂੰ ਸਖ਼ਤ ਟੱਕਰ ਵੀ ਮਿਲੇਗੀ। ਜ਼ਿਕਰਯੋਗ ਹੈ ਕਿ 2016 ’ਚ ਭਾਰਤ ਦੀ ਪ੍ਰਧਾਨਗੀ ਦੌਰਾਨ ਬਿ੍ਰਕਸ ਨੂੰ ਇੱਕ ਸਮੂਹ ਦੇ ਰੂਪ ’ਚ ਪਰਿਭਾਸ਼ਿਤ ਕੀਤਾ ਗਿਆ ਸੀ ਜੋ ਜਿੰਮੇਵਾਰ, ਸਮਾਵੇਸ਼ੀ ਅਤੇ ਸਾਮੂਹਿਕ ਹੱਲ ਨਾਲ ਯੁਕਤ ਹੈ। ਹੁਣ ਇਸ ਨੂੰ 7 ਸਾਲ ਹੋਰ ਬੀਤ ਗਏ ਹਨ ਜਾਹਿਰ ਹੈ ਅਰਥਵਿਵਸਥਾ ਨੂੰ ਮੁੜ-ਸੁਰਜੀਤ ਕਰਨਾ, ਨਵਾਚਾਰ ਨੂੰ ਪ੍ਰੇਰਿਤ ਕਰਨਾ ਅਤੇ ਵੱਡੇ ਮੌਕਿਆਂ ਨੂੰ ਹੱਲਾਸ਼ੇਰੀ ਦੇਣਾ ਬਿ੍ਰਕਸ ਦੇਸ਼ਾਂ ਦੀ ਜਿੰਮੇਵਾਰੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਤਣਾਅ ਦੇ ਸ਼ਿਕਾਰ ਵਿਦਿਆਰਥੀ
ਪਰਿਪੱਖ ਅਤੇ ਦਿ੍ਰਸ਼ਟੀਕੋਣ ਇਹ ਵੀ ਹੈ ਕਿ ਵਿਗਿਆਨ ਦੇ ਖੇਤਰ ’ਚ ਭਾਰਤ ਨੇ ਚੰਦਰਯਾਨ-3 ਨੂੰ ਸਫਲਤਾਪੂਰਵਕ ਚੰਦ ਦੇ ਦੱਖਣੀ ਹਿੱਸੇ ’ਤੇ ਉਤਾਰ ਕੇ ਦੁਨੀਆ ’ਚ ਇਹ ਸੰਦੇਸ਼ ਦੇ ਦਿੱਤਾ ਕਿ ਉਹ ਬਿ੍ਰਕਸ ’ਚ ਹੀ ਨਹੀਂ ਸਗੋਂ ਸੰਸਾਰ ’ਚ ਉਸ ਦੀ ਤਾਕਤ ਤਕਨੀਕੀ ਤੌਰ ’ਤੇ ਬਿਹਤਰ ਹੋਈ ਹੈ ਅਤੇ ਇਹ ਸਭ ਬਿ੍ਰਕਸ ਸੰਮੇਲਨ ਦੌਰਾਨ ਹੀ ਹੋਇਆ। ਪ੍ਰਧਾਨ ਮੰਤਰੀ ਮੋਦੀ ਨੇ 5 ਸੂਤਰੀ ਮਤਾ ਰੱਖਦੇ ਹੋਏ ਭਾਰਤ ਦੀ ਤਾਕਤ ਨੂੰ ਨਾ ਸਿਰਫ਼ ਹੋਰ ਵੱਡਾ ਕੀਤਾ ਹੈ ਸਗੋਂ ਬਿ੍ਰਕਸ ਦੇ ਤਮਾਮ ਮੈਂਬਰਾਂ ਲਈ ਵੀ ਇੱਕ ਮਾਣਮੱਤਾ ਮਾਪਦੰਡ ਸਥਾਪਿਤ ਕੀਤਾ ਹੈ। ਭਾਵ ਪੁਲਾੜ ਦੇ ਖੇਤਰ ’ਚ ਸਹਿਯੋਗ, ਸਕਿੱਲ ਮੈਪਿੰਗ, ਰਿਵਾਇਤੀ ਚਿਕਿਤਸਾ ਸਮੇਤ ਵੱਖ-ਵੱਖ ਪਹਿਲੂਆਂ ਨੂੰ ਵੀ ਮਜ਼ਬੂਤ ਬਣਾਇਆ। ਦੇਖਿਆ ਜਾਵੇ ਤਾਂ ਲਗਭਗ ਦੋ ਦਹਾਕਿਆਂ ’ਚ ਬਿ੍ਰਕਸ ਨੇ ਇੱਕ ਲੰਮੀ ਅਤੇ ਸ਼ਾਨਦਾਰ ਯਾਤਰਾ ਤੈਅ ਕੀਤੀ ਹੈ।
ਜ਼ਿਕਰਯੋਗ ਹੈ ਕਿ ਜਦੋਂ ਬਿ੍ਰਕਸ ਦਾ ਪਹਿਲੀ ਵਾਰ ਪ੍ਰਯੋਗ ਸਾਲ 2001 ’ਚ ਗੋਲਡਮੈਨ ਸਾਕਸ ਨੇ ਆਪਣੇ ਸੰਸਾਰਿਕ ਆਰਥਿਕ ਪੱਤਰ ‘ਦ ਵਰਲਡ ਨੀਡਸ ਬੇਟਰ ਇਕੋਨੋਮਿਕ ਬਿ੍ਰਕਸ’ ’ਚ ਕੀਤਾ ਸੀ ਜਿਸ ’ਚ ਇਕੋਨੋਮੀਟਿ੍ਰਕ ਦੇ ਆਧਾਰ ’ਤੇ ਇਹ ਅੰਦਾਜ਼ਾ ਲਾਇਆ ਗਿਆ ਕਿ ਆਉਣ ਵਾਲੇ ਸਮੇਂ ’ਚ ਬ੍ਰਾਜੀਲ, ਰੂਸ, ਭਾਰਤ ਅਤੇ ਚੀਨ ਦੀਆਂ ਅਰਥਵਿਵਸਥਾਵਾਂ ਦਾ ਵਿਅਕਤੀਗਤ ਅਤੇ ਸਮੂਹਿਕ ਦੋਵਾਂ ਰੂਪਾਂ ’ਚ ਵਿਸ਼ਵ ਦੇ ਤਮਾਮ ਆਰਥਿਕ ਖੇਤਰਾਂ ’ਤੇ ਕੰਟਰੋਲ ਹੋਵੇਗਾ ਉਦੋਂ ਇਹ ਅੰਦਾਜ਼ਾ ਨਹੀਂ ਰਿਹਾ ਹੋਵੇਗਾ ਕਿ ਅੱਤਵਾਦ ਤੋਂ ਪੀੜਤ ਭਾਰਤ ਨਾਲ ਮੰਚ ਦੀ ਹਿੱਸੇਦਾਰੀ ਰੱਖਣ ਵਾਲਾ ਚੀਨ ਪਾਕਿਸਤਾਨ ਦੇ ਅੱਤਵਾਦੀਆਂ ਦਾ ਵੱਡਾ ਹਮਾਇਤੀ ਸਿੱਧ ਹੋਵੇਗਾ। ਹਾਲਾਂਕਿ ਚੀਨ ਅਤੇ ਭਾਰਤ ਵਿਚਕਾਰ ਰੱਸਾਕਸ਼ੀ ਸਾਲਾਂ ਪੁਰਾਣੀ ਹੈ ਜਦੋਂਕਿ ਬਿ੍ਰਕਸ ਦਾ ਇੱਕ ਹੋਰ ਮੈਂਬਰ ਰੂਸ ਭਾਰਤ ਦਾ ਦੁਰਲੱਭ ਮਿੱਤਰ ਹੈ। ਸਾਫ ਹੈ ਕਿ ਪੰਜ ਦੇਸ਼ਾਂ ਦੇ ਇਸ ਸੰਗਠਨ ’ਚ ਵੀ ਨਰਮ-ਗਰਮ ਦਾ ਪਰਿਪੱਖ ਹਮੇਸ਼ਾਂ ਤੋਂ ਨਿਹਿੱਤ ਰਿਹਾ ਹੈ।
ਦੇਸ਼ ਲਈ ਨਵੀਂ ਧਾਰਨਾ | BRICS
ਸਾਲ 2016 ’ਚ ਬਿ੍ਰਕਸ ਦੇਸ਼ਾਂ ਦੇ ਸੰਮੇਲਨ ’ਚ ਮੈਂਬਰ ਦੇਸ਼ਾਂ ਨੇ ਜਿਸ ਤਰਜ਼ ’ਤੇ ਬੈਠਕਾਂ ’ਚ ਅੱਤਵਾਦ ਖਿਲਾਫ਼ ਇੰੱਕ ਹੋਣ ਦਾ ਫੈਸਲਾ ਲਿਆ ਉਸ ਤੋਂ ਵੀ ਇਹ ਸਾਫ ਸੀ ਕਿ ਮੰਚ ਚਾਹੇ ਜਿਸ ਮਕਸਦ ਲਈ ਬਣਾਏ ਗਏ ਹੋਣ ਪਰ ਤਰਜ਼ੀਹਾਂ ਦੀ ਨਵੀਂ ਚਰਚਾ ਸਮੇਂ ਨਾਲ ਹੁੰਦੀ ਰਹੇਗੀ ਅਤੇ ਇਹ ਅੱਜ ਵੀ ਮੰਨੋ ਇਸ ’ਚ ਸ਼ਾਮਲ ਹੈ। ਸਤੰਬਰ 2016 ਦੀ ਉਰੀ ਘਟਨਾ ਤੋਂ ਬਾਅਦ ਭਾਰਤ ਨੇ ਜਿਸ ਵਿਚਾਰਧਾਰਾ ਦੇ ਤਹਿਤ ਮਕਬੂਜਾ ਕਸ਼ਮੀਰ ’ਚ ਅੱਤਵਾਦੀਆਂ ਨੂੰ ਸਰਜੀਕਲ ਸਟਰਾਇਕ ਤਹਿਤ ਨਿਸ਼ਾਨਾ ਬਣਾਇਆ ਉਹ ਵੀ ਦੇਸ਼ ਲਈ ਕਿਸੇ ਨਵੀਂ ਧਾਰਨਾ ਤੋਂ ਘੱਟ ਨਹੀਂ ਸੀ ਨਾਲ ਹੀ ਗੁਆਂਢੀ ਬੰਗਲਾਦੇਸ਼ ਸਮੇਤ ਵਿਸ਼ਵ ਦੇ ਤਮਾਮ ਦੇਸ਼ਾਂ ਨੇ ਭਾਰਤ ਦੇ ਇਸ ਕਦਮ ਦੀ ਹਮਾਇਤ ਕਰਕੇ ਇਹ ਵੀ ਪ੍ਰਗਟਾ ਦਿੱਤਾ ਕਿ ਅੱਤਵਾਦ ਤੋਂ ਪੀੜਤ ਦੇਸ਼ ਨੂੰ ਜੋ ਹੋ ਸਕੇ ਉਸ ਨੂੰ ਕਰਨਾ ਚਾਹੀਦਾ ਹੈ।
ਵਿਸ਼ਵ ਭਰ ਦੀ 43 ਫੀਸਦੀ ਅਬਾਦੀ
ਸਰਜੀਕਲ ਸਟਰਾਇਕ ਤੋਂ ਬਾਅਦ ਬਿ੍ਰਕਸ ਜ਼ਰੀਏ 2016 ’ਚ ਗੋਆ ’ਚ ਸਾਰੇ ਮੈਂਬਰਾਂ ਸਮੇਤ ਭਾਰਤ ਅਤੇ ਚੀਨ ਦਾ ਇੱਕ ਮੰਚ ’ਤੇ ਹੋਣਾ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਇਹ ਕਹਿਣਾ ਕਿ ਅੱਤਵਾਦ ਦੇ ਹਮਾਇਤੀਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਵਿਚ ਵੀ ਵੱਡਾ ਸੰਦੇਸ਼ ਛੁਪਿਆ ਹੋਇਆ ਸੀ। ਜ਼ਾਹਿਰ ਹੈ ਇਹ ਸੰਦੇਸ਼ ਚੀਨ ਦੇ ਕੰਨਾਂ ਤੱਕ ਵੀ ਪਹੁੰਚੇ ਸਨ। ਦੇਖਿਆ ਜਾਵੇ ਤਾਂ ਬਿ੍ਰਕਸ ਪੰਜ ੳੱੁਭਰਦੀਆਂ ਹੋਈਆਂ ਅਰਥਵਿਵਸਥਾਵਾਂ ਦਾ ਸਮੂਹ ਹੈ ਜਿੱਥੇ ਵਿਸ਼ਵ ਭਰ ਦੀ 43 ਫੀਸਦੀ ਅਬਾਦੀ ਰਹਿੰਦੀ ਹੈ ਅਤੇ ਪੂਰੇ ਵਿਸ਼ਵ ਦੇ ਜੀਡੀਪੀ ਦਾ 30 ਫੀਸਦੀ ਸਥਾਨ ਇਹੀ ਘੇਰਦਾ ਹੈ। ਐਨਾ ਹੀ ਨਹੀਂ ਸੰਸਾਰਿਕ ਪਟਲ ’ਤੇ ਵਪਾਰ ਦੇ ਮਾਮਲੇ ’ਚ ਵੀ ਇਹ 20 ਫੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਰੱਖਦਾ ਹੈ। ਹੁਣ ਤੱਕ ਜੋਹਾਨਸਬਰਗ ਸਮੇਤ 15 ਬਿ੍ਰਕਸ ਸੰਮੇਲਨ ਹੋ ਚੁੱਕੇ ਹਨ।
ਇਸ ਦਾ ਪਹਿਲਾ ਸੰਮੇਲਨ ਜੂਨ 2009 ’ਚ ਰੂਸ ’ਚ ਹੋਇਆ ਸੀ। ਵਿਚਾਰ ਅਤੇ ਸੰਦਰਭ ਇਹ ਵੀ ਹੈ ਕਿ ਕੀ ਕੋਵਿਡ-19 ਦੇ ਆਰਥਿਕ ਸੰਕਟ ਤੋਂ ਹਾਲੇ ਵੀ ਦੇਸ਼ ਬਾਹਰ ਨਹੀਂ ਨਿੱਕਲ ਸਕੇ ਹਨ। ਅਰਥਵਿਵਸਥਾ ’ਚ ਸੁਸਤੀ ਅਤੇ ਚੁਣੌਤੀਆਂ ਹਾਲੇ ਵੀ ਬਰਕਰਾਰ ਹਨ। ਬਿ੍ਰਕਸ ਦੇਸ਼ਾਂ ਲਈ ਨਵੀਨਤਾ ਇਸ ਸੁਸਤੀ ਨਾਲ ਨਜਿੱਠਣ ਦਾ ਸਭ ਤੋਂ ਕਾਰਗਰ ਤਰੀਕਾ ਹੋਵੇਗਾ ਜਿਸ ਲਈ ਮੈਂਬਰਾਂ ਵਿਚਕਾਰ ਪਾਰਦਰਸ਼ਿਤਾ, ਸਹਿਭਾਗਿਤਾ ਅਤੇ ਸੱਚਾਈ ਦੀ ਤਿੱਕੜੀ ਵੀ ਹੋਣੀ ਚਾਹੀਦੀ ਹੈ।
Bਬਿ੍ਰਕਸ ਸੰਮੇਲਨ ’ਚ ਸਫ਼ਲਤਾ
ਦੁਨੀਆ ਜਾਣਦੀ ਹੈ ਕਿ ਭਾਰਤ ਨੂੰ ਨੀਵਾਂ ਦਿਖਾਉਣ ਲਈ ਚੀਨ ਪਾਕਿਸਤਾਨ ਦਾ ਹਰ ਗਲਤੀ ’ਤੇ ਸਾਥ ਦਿੰਦਾ ਹੈ। ਫਿਰ ਉਹ ਚਾਹੇ ਅੱਤਵਾਦ ਨੂੰ ਹੀ ਹੱਲਾਸ਼ੇਰੀ ਦੇਣ ਵਾਲੀ ਕਿਉ ਨਾ ਹੋਵੇ ਪਰ ਚੀਨ ਲਈ ਇਹ ਵੀ ਸਮਝਣਾ ਠੀਕ ਰਹੇਗਾ ਕਿ ਉਹ ਦੁਨੀਆ ਦੇ ਨਿਸ਼ਾਨੇ ’ਤੇ ਹੈ ਅਤੇ ਭਾਰਤ ਦੁਨੀਆ ਦੀਆਂ ਨਜ਼ਰਾਂ ’ਚ ਵੱਸਦਾ ਹੈ। ਨੀਤੀ ਅਤੇ ਕੂਟਨੀਤੀ ਦੀ ਤਰਜ਼ ’ਤੇ ਦੇਖੀਏ ਤਾਂ ਭਾਰਤ ਨੇ ਬਿ੍ਰਕਸ ਸੰਮੇਲਨ ’ਚ ਮਨ-ਮਾਫਿਕ ਸਫਲਤਾ ਹਾਸਲ ਕਰ ਲਈ ਹੈ। ਜੋਹਾਨਸਬਰਗ ਦਾ ਬਿ੍ਰਕਸ ਸੰਮੇਲਨ ਭਾਰਤ ਦੇ ਚੰਦਰਯਾਨ-3 ਦੀ ਸਫਲਤਾ ਦੇ ਨਾਲ ਜੋੜ ਕੇ ਜ਼ਰੂਰ ਦੇਖਿਆ ਜਾਵੇਗਾ।
ਇਸ ਸਭ ਦੇ ਬਾਵਜੂਦ ਵਿਚਾਰਸ਼ੀਲ ਦਿ੍ਰਸ਼ਟੀਕੋਣ ਇਹ ਵੀ ਹੈ ਕਿ ਦੁਨੀਆ ’ਚ ਭਾਰਤ ਦੀ ਵਧਦੀ ਸਾਖ ਦਾ ਪ੍ਰਭਾਵ ਬਿ੍ਰਕਸ ਸੰਮੇਲਨ ’ਚ ਵੀ ਦੇਖਣ ਨੂੰ ਮਿਲਿਆ। ਸ਼ਾਇਦ ਇਹੀ ਕਾਰਨ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਅੰਤਰਰਾਸ਼ਟਰੀ ਨਿਯਮਾਂ ਨੂੰ ਸੰਯੁਕਤ ਰਾਸ਼ਟਰ ਚਾਰਟਰ ਦੇ ਮਕਸਦਾਂ ਅਤੇ ਸਿਧਾਂਤਾਂ ਦੇ ਆਧਾਰ ’ਤੇ ਸਾਰੇ ਦੇਸ਼ਾਂ ਨੂੰ ਸਾਂਝੇ ਤੌਰ ’ਤੇ ਲਿਖਣਾ ਚਾਹੀਦੈ ਨਾ ਕਿ ਕਿਸੇ ਮਜ਼ਬੂਤ ਦੇਸ਼ ਦੇ ਕਹਿਣ ’ਤੇ। ਨਾਲ ਹੀ ਇਹ ਵੀ ਚਿੰਤਾ ਕਿ ਬਿ੍ਰਕਸ ਦੇਸ਼ਾਂ ਨੂੰ ਇੱਕ-ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਣਾ ਚਾਹੀਦਾ ਹੈ ਅਤੇ ਵੰਡਣ ਵਾਲੀਆਂ ਨੀਤੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਫਿਲਹਾਲ ਇਹ ਸੰਮੇਲਨ ਅੱਗੇ ਆਉਣ ਵਾਲੇ ਸੰਮੇਲਨ ਤੱਕ ਸਲਾਹ ਤੇ ਵਿਚਾਰ ਦੀ ਅਗਵਾਈ ਕਰਦਾ ਰਹੇਗਾ।
ਡਾ. ਸੁਸ਼ੀਲ ਕੁਮਾਰ ਸਿੰਘ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਦੁਨੀਆ ’ਚ ਬਿ੍ਰਕਸ ਦਾ ਵਧਦਾ ਰੁਤਬਾ
ਦੱਖਣੀ ਅਫਰੀਕਾ ’ਚ ਹੋਏ ਬਿ੍ਰਕਸ ਸਿਖਰ ਸੰਮੇਲਨ ’ਚ 6 ਨਵੇਂ ਦੇਸ਼ਾਂ ਨੂੰ ਇਸ ਸੰਗਠਨ ’ਚ ਸ਼ਾਮਲ ਕਰਨ ’ਤੇ ਸਹਿਮਤੀ ਬਣ ਗਈ। ਇਨ੍ਹਾਂ 6 ਮੈਂਬਰ ਦੇਸ਼ਾਂ ’ਚ ਸਾਉੂਦੀ ਅਰਬ, ਸੰਯੁਕਤ ਅਰਬ ਅਮੀਰਾਤ, ਇਰਾਨ, ਮਿਸਰ, ਅਰਜਨਟੀਨਾ ਅਤੇ ਇੱਥੋਪੀਆ ਹਨ। ਬਿ੍ਰਕਸ ’ਚ ਪਹਿਲਾਂ ਬ੍ਰਾਜੀਲ, ਰੂਸ, ਭਾਰਤ , ਚੀਨ ਅਤੇ ਦੱਖਣ ਅਫਰੀਕਾ ਦੇਸ਼ ਸਨ, ਇਨ੍ਹਾਂ ਹੀ ਦੇਸ਼ਾਂ ਦੇ ਨਾਂਅ ’ਤੇ ਬਿ੍ਰਕਸ ਨਾਂਅ ਪਿਐ। 6 ਨਵੇਂ ਦੇਸ਼ਾਂ ਦੇ ਸ਼ਾਮਲ ਹੋਣ ਨਾਲ ਇਸ ਦੇ ਮੈਂਬਰ ਦੇਸ਼ਾਂ ਦੀ ਕੁੱਲ ਗਿਣਤੀ 11 ਹੋ ਜਾਵੇਗੀ। (BRICS)
ਇਨ੍ਹਾਂ ਦੇਸ਼ਾਂ ਦੀ ਅਬਾਦੀ ਦੁਨੀਆ ਦੀ ਅੱਧੀ ਅਬਾਦੀ ਤੋਂ ਵੀ ਜ਼ਿਆਦਾ ਹੈ। ਦੁਨੀਆ ’ਤੇ ਅਮਰੀਕੀ ਦਬਦਬੇ ਨੂੰ ਘੱਟ ਕਰਨ ਦੇ ਇਰਾਦੇ ਨਾਲ ਚੀਨ ਇਸ ਸੰਗਠਨ ਦੇ ਮੈਂਬਰ ਦੇਸ਼ਾਂ ਦੀ ਗਿਣਤੀ ਵਧਾਉਣਾ ਚਾਹੰੁਦਾ ਹੈ। ਰੂਸ ਅਤੇ ਦੱਖਣੀ ਅਫਰੀਕਾ ਵੀ ਅਮਰੀਕਾ ਦੀ ਦਾਦਾਗਿਰੀ ਨੂੰ ਪਸੰਦ ਨਹੀਂ ਕਰਦੇ ਇਸ ਲਈ ਇਹ ਦੇਸ਼ ਵੀ ਬਿ੍ਰਕਸ ਦੀ ਤਾਕਤ ਨੂੰ ਵਧਾਉਣਾ ਚਾਹੁੰਦੇ ਹਨ। ਹਾਲਾਂਕਿ ਭਾਰਤ ਅਤੇ ਬ੍ਰਾਜੀਲ ਦਾ ਵਿਚਾਰ ਥੋੜ੍ਹਾ ਵੱਖ ਹੈ, ਕਿਉਂਕਿ ਭਾਰਤ ਦੇ ਅਮਰੀਕਾ ਦੇ ਨਾਲ ਚੰਗੇ ਸਬੰਧ ਹਨ, ਉੱਥੇ ਚੀਨ ਦੇ ਨਾਲ ਕੂਟਨੀਤਿਕ ਮੱਤਭੇਦ ਹਨ।
ਨਵੇਂ ਬਣੇ ਮੈਂਬਰ ਦੇਸ਼ਾਂ ਦੇ ਨਾਲ ਭਾਰਤ ਦੇ ਚੰਗੇ ਅਤੇ ਮਿੱਤਰਾਪੂਰਨ ਸਬੰਧ | BRICS
ਭਾਰਤ ਦੀ ਚਿੰਤਾ ਹੈ ਕਿ ਚੀਨ ਆਉਣ ਵਾਲੇ ਸਾਲਾਂ ’ਚ ਪਾਕਿਸਤਾਨ ਨੂੰ ਵੀ ਬਿ੍ਰਕਸ ’ਚ ਸ਼ਾਮਲ ਕਰਵਾਉਣ ਲਈ ਹੱਥਕੰਡੇ ਅਪਣਾਏਗਾ ਅਤੇ ਬਿ੍ਰਕਸ ’ਚ ਆਪਣਾ ਦਬਦਬਾ ਕਾਇਮ ਕਰੇਗਾ। ਹਾਲਾਂਕਿ ਨਵੇਂ ਬਣੇ ਮੈਂਬਰ ਦੇਸ਼ਾਂ ਦੇ ਨਾਲ ਭਾਰਤ ਦੇ ਚੰਗੇ ਅਤੇ ਮਿੱਤਰਾਪੂਰਨ ਸਬੰਧ ਹਨ ਅਤੇ ਭਾਰਤ ਨੇ ਨਵੇਂ ਮੈਂਬਰ ਦੇਸ਼ਾਂ ਦਾ ਸੰਗਠਨ ’ਚ ਸਵਾਗਤ ਕੀਤਾ ਹੈ। ਪਰ ਜਿਸ ਤਰ੍ਹਾਂ ਬਿ੍ਰਕਸ ’ਚ ਸ਼ਾਮਲ ਹੋਣ ਲਈ ਸਾਊਥ ਗਲੋਬਲ ਦੇਸ਼ਾਂ ਦੀ ਜਗਿਆਸਾ ਵਧ ਰਹੀ ਹੈ ਉਸ ਨਾਲ ਇਸ ਸੰਗਠਨ ਦੀ ਅਹਿਮੀਅਤ ਹੋਰ ਵਧਣ ਵਾਲੀ ਹੈ। ਇਹ ਸੰਗਠਨ ਅਮਰੀਕੀ ਮੁਖਤਿਆਰੀ ਵਾਲੇ ਜੀ-7 ਸੰਗਠਨ ਤੋਂ ਵੀ ਵੱਡਾ ਹੋਵੇਗਾ।
ਇਸ ਸੰਗਠਨ ’ਚ ਸ਼ਾਮਲ ਹੋਣ ਨਾਲ ਮੈਂਬਰ ਦੇਸ਼ਾਂ ਦੀ ਵਰਲਡ ਬੈਂਕ ਅਤੇ ਆਈਐਮਐਫ ’ਤੇ ਨਿਰਭਰਤਾ ਕਾਫੀ ਹੱਦ ਤੱਕ ਘੱਟ ਹੋਵੇਗੀ। ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼, ਜਿਨ੍ਹਾਂ ਦੀ ਪ੍ਰਤੀ ਵਿਅਕਤੀ ਆਮਦਨ ਬਾਕੀ ਦੁਨੀਆ ਤੋਂ ਕਾਫੀ ਜ਼ਿਆਦਾ ਹੈ, ਇਸ ਸੰਗਠਨ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨਗੇ। ਜਿਸ ਨਾਲ ਇਸ ਸੰਗਠਨ ਦੀ ਨਿਊ ਡਿਵੈਲਪਮੈਂਟ ਬੈਂਕ, ਵਰਲਡ ਬੈਂਕ ਅਤੇ ਆਈਐਮਐਫ ਦਾ ਬਦਲ ਬਣੇਗੀ।
ਜੋ ਮੈਂਬਰ ਦੇਸ਼ਾਂ ਦੇ ਵਿਕਾਸ ਦੇ ਰਾਹ ਖੋਲ੍ਹੇਗੀ। ਪੱਛਮੀ ਪ੍ਰਭਾਵ ਵਾਲੇ ਵਰਲਡ ਬੈਂਕ ਅਤੇ ਆਈਐਮਐਫ ਅਤੇ ਹੋਰ ਵਿੱਤੀ ਸਹਾਇਤਾ ਏਜੰਸੀਆਂ ਦੀਆਂ ਸ਼ਰਤਾਂ ਅਤੇ ਨਿਯਮ ਦੱਖਣ ਦੇ ਦੇਸ਼ਾਂ ਲਈ ਸਿਰਦਰਦ ਵਾਂਗ ਹਨ। ਇਸ ਲਈ ਹੋਰ ਦੇਸ਼ਾਂ ਦਾ ਰੁਝਾਨ ਬਿ੍ਰਕਸ ਦੀ ਮੈਂਬਰਸ਼ਿਪ ਲੈਣ ਵੱਲ ਵਧਿਆ ਹੈ। ਬਿ੍ਰਕਸ ਸੰਮੇਲਨ ਦੇ ਆਖਰੀ ਦਿਨ ਬਿ੍ਰਕਸ ਕਰੰਸੀ ਦਾ ਮੁੱਦਾ ਉੱਠਿਆ, ਜਿਸ ’ਤੇ ਮੈਂਬਰ ਦੇਸ਼ਾਂ ਦੀ ਰਲੀ-ਮਿਲੀ ਪ੍ਰਤੀਕਿਰਿਆ ਆਈ। ਚੀਨ ਦਾ ਮੰਨਣਾ ਹੈ ਕਿ ਬਿ੍ਰਕਸ ਦੀ ਵੱਖ ਕਰੰਸੀ ਹੋਵੇ, ਉੱਥੇ ਭਾਰਤ ਦਾ ਮੰਨਣਾ ਹੈ ਕਿ ਨੈਸ਼ਨਲ ਕਰੰਸੀ ’ਚ ਮੈਂਬਰ ਦੇਸ਼ ਵਪਾਰ ਕਰਨ। ਜੋ ਵੀ ਹੋਵੇ ਜੇਕਰ ਆਉਣ ਵਾਲੇ ਸਾਲਾਂ ’ਚ ਮੈਂਬਰ ਦੇਸ਼ਾਂ ਦੀ ਕਰੰਸੀ ’ਤੇ ਸਹਿਮਤੀ ਬਣਦੀ ਹੈ ਤਾਂ ਨਿਸ਼ਚਿਤ ਹੀ ਦੁਨੀਆ ’ਚ ਡਾਲਰ ਦਾ ਦਬਦਬਾ ਖਤਮ ਹੋਵੇਗਾ ਅਤੇ ਬਿ੍ਰਕਸ ਦੀ ਮੁਖਤਿਆਰੀ ਵਧੇਗੀ।
ਅਫ਼ਗਾਨਿਸਤਾਨੀ ਜਮੀਨ ‘ਤੇ ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ‘ਤੇ ਜੋਰ
ਨਵੀਂ ਦਿੱਲੀ (ਏਜੰਸੀ)। ਬ੍ਰਿਕਸ ਦੇਸ਼ਾਂ ਨੇ ਅੱਤਵਾਦੀ ਗਤੀਵਿਧੀਆਂ ਲਈ ਅਫਗਾਨਿਸਤਾਨ ਦੀ ਜ਼ਮੀਨ ਦੀ ਵਰਤੋਂ ਰੋਕਣ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਵਰਚੁਅਲ 13 ਵੇਂ ਬ੍ਰਿਕਸ ਸਿਖਰ ਸੰਮੇਲਨ ਤੋਂ ਬਾਅਦ ਜਾਰੀ ਨਵੀਂ ਦਿੱਲੀ ਘੋਸ਼ਣਾ ਪੱਤਰ ਵਿੱਚ ਅਫਗਾਨਿਸਤਾਨ ਸੰਕਟ ਦੇ ਸ਼ਾਂਤੀਪੂਰਨ ਨਿਪਟਾਰੇ ਦੀ ਮੰਗ ਕੀਤੀ ਗਈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੇ ਅਫਗਾਨਿਸਤਾਨ ਦੇ ਪਾਂਸ਼ਸ਼ੀਰ ਅਤੇ ਹੋਰ ਸੂਬਿਆਂ ਵਿੱਚ ਤਾਲਿਬਾਨ ਨਾਲ ਚੱਲ ਰਹੀ ਲੜਾਈ ਦੌਰਾਨ ਅਫਗਾਨਿਸਤਾਨ ਨੂੰ ਹਿੰਸਾ ਤੋਂ ਬਚਣ ਅਤੇ ਸ਼ਾਂਤੀਪੂਰਨ ਤਰੀਕਿਆਂ ਨਾਲ ਚੱਲਣ ਦੀ ਅਪੀਲ ਕੀਤੀ ਹੈ।
ਨੇਤਾਵਾਂ ਨੇ ਕਿਹਾ, ਅਸੀਂ ਦੇਸ਼ ਵਿੱਚ ਸਥਿਰਤਾ, ਨਾਗਰਿਕ ਸ਼ਾਂਤੀ, ਕਾਨੂੰਨ ਅਤੇ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਇੱਕ ਵਿਆਪਕ ਅੰਤਰ ਅਫਗਾਨ ਗੱਲਬਾਤ ਨੂੰ ਉਤਸ਼ਾਹਤ ਕਰਨ ਵਿੱਚ ਯੋਗਦਾਨ ਪਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹਾਂ। ਬੇਸ ਦੇ ਨੇੜੇ ਅੱਤਵਾਦੀ ਹਮਲਿਆਂ ਦੀ ਸਖਤ ਨਿੰਦਾ ਕਰਦੇ ਹਾਂ। ਇਸ ਹਮਲੇ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੀ ਜ਼ਮੀਨ ਦੀ ਵਰਤੋਂ ਕਿਸੇ ਹੋਰ ਦੇਸ਼ ਵਿWੱਧ ਹਮਲੇ ਕਰਨ ਅਤੇ ਨਸ਼ਾ ਤਸਕਰੀ ਲਈ ਨਹੀਂ ਕੀਤੀ ਜਾਣੀ ਚਾਹੀਦੀ। ਅਸੀਂ ਮਨੁੱਖੀ ਸਥਿਤੀ ਵੱਲ ਧਿਆਨ ਦੇਣ ਅਤੇ ਘੱਟ ਗਿਣਤੀਆਂ ਸਮੇਤ ਸਾਰਿਆਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹਾਂ।
ਵਿਦੇਸ਼ ਮੰਤਰਾਲੇ ਦੇ ਸਕੱਤਰ ਸੰਜੇ ਭੱਟਾਚਾਰੀਆ ਨੇ ਬਾਅਦ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵਿਚਾਰ ਵਟਾਂਦਰੇ ਦੌਰਾਨ ਇਸ਼ਾਰਾ ਕੀਤਾ ਕਿ ਅਫਗਾਨਿਸਤਾਨ ਖੇਤਰ ਦੀ ਵਰਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅੱਤਵਾਦ ਲਈ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਨਾ ਹੀ ਗੁਆਂਢੀਆਂ ਲਈ ਸਮੱਸਿਆ ਪੈਦਾ ਕਰਨੀ ਚਾਹੀਦੀ ਹੈ। ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਬ੍ਰਿਕਸ ਸੰਮੇਲਨ ਵਿੱਚ ਕਿਹਾ ਕਿ ਅਫਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ ਨੇ ਇੱਕ ਨਵਾਂ ਸੰਕਟ ਪੈਦਾ ਕੀਤਾ ਹੈ। ਵਿਸ਼ਵ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।
ਨਵੀਂ ਦਿੱਲੀ ਘੋਸ਼ਣਾ ਪੱਤਰ ਵਿੱਚ ਕਿਹਾ ਗਿਆ ਹੈ ਕਿ ਬ੍ਰਿਕਸ ਦੇਸ਼ਾਂ ਨੇ ਅੱਤਵਾਦ ਨਾਲ ਨਜਿੱਠਣ ਅਤੇ ਅੱਤਵਾਦ ਨਾਲ ਨਜਿੱਠਣ ਵਾਲੇ ਅੱਤਵਾਦ ਨਾਲ ਨਜਿੱਠਣ ਦੇ ਦੋਹਰੇ ਮਾਪਦੰਡਾਂ ਨੂੰ ਰੱਦ ਕਰ ਦਿੱਤਾ ਹੈ। ਅਸੀਂ ਸੰਯੁਕਤ ਰਾਸ਼ਟਰ ਦੇ ਢਾਂਚੇ ਦੇ ਅੰਦਰ ਅੰਤਰਰਾਸ਼ਟਰੀ ਅੱਤਵਾਦ ‘ਤੇ ਵਿਆਪਕ ਸੰਮੇਲਨ ਨੂੰ ਛੇਤੀ ਅੰਤਮ ਰੂਪ ਦੇਣ ਅਤੇ ਅਪਣਾਉਣ ਦੀ ਮੰਗ ਕਰਦੇ ਹਾਂ। ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਅਤੇ ਇਸ ਦੀਆਂ ਖੇਤਰੀ ਸੰਸਥਾਵਾਂ ਦੇ ਵਿਚ ਸਹਿਯੋਗ ਨੂੰ ਅੱਤਵਾਦੀਆਂ ਨੂੰ ਫੰਡਿੰਗ ਰੋਕਣ ਲਈ ਵੀ ਕਿਹਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ
ਬ੍ਰਾਜੀਲ, ਰੂਸ, ਭਾਰਤ,  ਚੀਨ ਅਤੇ ਦੱਖਣੀ ਅਫਰੀਕਾ ਦੇ ਵਿਦੇਸ਼ ਮੰਤਰੀਆਂ ਨੇ ਲਿਆ ਹਿੱਸਾ
ਮਾਸਕੋ,  ਏਜੰਸੀ।
ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਇਤਰ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਅੰਤਰਰਾਸ਼ਟਰੀ ਮੰਚਾਂ ‘ਤੇ ਸਹਿਯੋਗ ਨੂੰ ਲੈ ਕੇ ਸਹਿਮਤੀ ਪ੍ਰਗਟ ਕੀਤੀ ਗਈ। ਰੂਸੀ ਵਿਦੇਸ਼ ਮੰਤਰਾਲੇ ਦੀ ਰਿਪੋਰਟ ਅਨੁਸਾਰ ਨਿਊਯਾਰਕ ‘ਚ ਵੀਰਵਾਰ ਨੂੰ ਹੋਈ ਬੈਠਕ ‘ਚ ਬ੍ਰਿਕਸ ਦੇਸਾਂ ਬ੍ਰਾਜੀਲ, ਰੂਸ, ਭਾਰਤ,  ਚੀਨ ਅਤੇ ਦੱਖਣੀ ਅਫਰੀਕਾ ਦੇ ਵਿਦੇਸ਼ ਮੰਤਰੀਆਂ ਨੇ ਹਿੱਸਾ ਲਿਆ। ਮੰਤਰੀਆਂ ਨੇ ਸ਼ਾਂਤੀ ਅਤੇ ਸੁਰੱਖਿਆ ਸਥਾਪਨਾ, ਆਰਥਿਕ ਅਤੇ ਵਿੱਤੀ ਸਥਿਰਤਾ ਅਤੇ ਸਤਤ ਵਿਕਾਸ ਦੀਆਂ ਸਮੱਸਿਆਵਾਂ ‘ਤੇ ਚਰਚਾ ਕੀਤੀ। ਉਹਨਾਂ ਨੇ ਬਹੁਪੱਖਵਾਦ ਦੇ ਸਿਧਾਂਤਾਂ ਅਤੇ ਇੱਕ ਬਿਹਤਰ ਅਤੇ ਜ਼ਿਆਦਾ ਨਿਆਂ ਸੰਗਤ ਵਿਸ਼ਵ ਵਿਵਸਥਾ ਦੇ ਗਠਨ ਲਈ ਵਚਨਬੱਧਤਾ ਦੇ ਆਧਾਰ ‘ਤੇ ਅੰਤਰਰਾਸ਼ਟਰੀ ਮੰਚਾਂ ‘ਤੇ ਤਾਲਮੇਲ ਬਣਾਉਣ ਦੇ ਆਪਣੇ ਦੇਸ਼ਾਂ ਦੇ ਇਰਾਦੇ ਦੀ ਪੁਸ਼ਟੀ ਕੀਤੀ ਜਿੱਥੇ ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਮੁੱਖ ਭੂਮਿਕਾ ਨਿਭਾਵੇਗਾ।
ਤਾਸ ਸੰਵਾਦ ਸਮਿਤੀ ਨੇ ਆਪਣੀ ਵੈਬਸਾਈਟ ‘ਤੇ ਕਿਹਾ ਕਿ ਵਿਦੇਸ਼ ਮੰਤਰੀਆਂ ਨੇ ਜੋਹਾਨਸਬਰਗ ‘ਚ 25 ਤੋਂ 27 ਜੁਲਾਈ ਦਰਮਿਆਨ ਹੋਏ ਬ੍ਰਿਕਸ ਦੇ 10ਵੇਂ ਸ਼ਿਖਰ ਸੰਮੇਲਨ ‘ਚ ਲਏ ਗਏ ਫੈਸਲੇ ਨੂੰ ਲਾਗੂ ਕਰਨ ਦੇ ਉਪਾਵਾਂ ‘ਤੇ ਵੀ ਚਰਚਾ ਕੀਤੀ। ਰੂਸੀ ਵਿਦੇਸ਼ ਮੰਤਰਾਲੇ ਅਨੁਸਾਰ ਬੈਠਕ ‘ਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਵੀ ਹਿੱਸਾ ਲਿਆ। ਬੈਠਕ ‘ਚ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀਰਵਾਰ ਨੂੰ ਪਾਕਿਸਤਾਨ ‘ਤੇ ਅਪ੍ਰਤੱਖ ਤੌਰ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ ਅਤੇ ਹੱਕਾਨੀ ਨੈਟਵਰਕ ਵਰਗੇ ਅੱਤਵਾਦੀ ਸਮੂਹ ਸਰਕਾਰੀ ਸਮਰਥਨ ਨਾਲ ਫਲ ਫੁਲ ਰਹੇ ਹਨ ਅਤੇ ਅਜਿਹੇ ਅੱਤਵਾਦੀ ਸੰਗਠਨਾਂ ਦੇ ਬੁਨਿਆਦੀ ਢਾਂਚੇ ਨੂੰ ਨਸ਼ਟ ਕਰਨਾ ਅੱਤਵਾਦ ਨਾਲ ਲੜਨ ਦੀ ਦਿਸ਼ਾ ‘ਚ ਪਹਿਲਾ ਕਦਮ ਹੋਵੇਗਾ। ਉਹਨਾ ਕਿਹਾ ਕਿ ਲਸ਼ਕਰ-ਏ-ਤਾਇਬਾ, ਆਈਐਸਆਈਐਸ, ਅਲ-ਕਾਇਦਾ, ਜੈਸ਼-ਏ-ਮੁਹੰਮਦ, ਤਾਲਿਬਾਨ ਅਤੇ ਹੱਕਾਨੀ ਨੈਟਵਰਕ ਸਰਕਰੀ ਸਮਰਥਨ ਨਾਲ ਵਧਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।