Indian Captain - Sach Kahoon Punjabi
3 ਰੁਪਏ ਲੈ ਕੇ ਬਣੇ ਸਨ ਕ੍ਰਿਕਟਰ | Ajit Wadekar
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਜਿਤਾਇਆ ਸ਼ੋਕ | Ajit Wadekar
ਮੁੰਬਈ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਜੀਤ ਵਾਡੇਕਰ ਦਾ ਮੁੰਬਈ ਦੇ ਜਸਲੋਕ ਹਸਪਤਾਲ ‘ਚ 15 ਅਗਸਤ 2018 ਨੂੰ ਦੇਹਾਂਤ ਹੋ ਗਿਆ ਉਹ 77 ਸਾਲ ਦੇ ਸਨ ਵਿਦੇਸ਼ ‘ਚ ਭਾਰਤ ਨੂੰ ਲੜੀ ਜਿਤਾਉਣ ਵਾਲੇ ਵਾਡੇਕਰ ਭਾਰਤ ਦੇ ਪਹਿਲੇ ਕਪਤਾਨ ਸਨ 1 ਅਪਰੈਲ 1941 ਨੂੰ ਜਨਮੇ ਵਾਡੇਕਰ ਨੇ 1966 ‘ਚ ਭਾਰਤ ਲਈ ਪਹਿਲਾ ਟੈਸਟ ਖੇਡਿਆ ਸੀ ਅੱਠ ਸਾਲ ਦੇ ਕਰੀਅਰ ‘ਚ ਉਹਨਾਂ 37 ਟੈਸਟ ਮੈਚ ਖੇਡੇ ਉਹਨਾਂ ਟੈਸਟ ‘ਚ ਇੱਕ ਸੈਂਕੜਾ ਅਤੇ 14 ਅਰਧ ਸੈਂਕੜੇ ਲਾ ਕੇ ਕੁੱਲ 2113 ਦੌੜਾਂ ਬਣਾਈਆਂ ਸਰਕਾਰ ਨੇ ਉਹਨਾਂ ਨੂੰ 1967 ‘ਚ ਅਰਜੁਨ ਅਵਾਰਡ ਅਤੇ 1972 ‘ਚ ਪਦਮਸ਼੍ਰੀ ਨਾਲ ਸਨਮਾਨਤ ਕੀਤਾ।
ਇੰਜ਼ੀਨੀਅਰ ਤੋਂ ਬਣੇ ਸਨ ਕ੍ਰਿਕਟਰ | Ajit Wadekar
ਵਾਡੇਕਰ ਇੰਜ਼ੀਨੀਅਰ ਬਣਨਾਂ ਚਾਹੁੰਦੇ ਸਨ ਇੱਕ ਵਾਰ ਉਹ ਆਪਣੇ ਸੀਨੀਅਰ ਅਤੇ ਕਾਲਜ ਦੀ ਕ੍ਰਿਕਟ ਟੀਮ ‘ਚ ਸ਼ਾਮਲ ਗੁਆਂਢੀ ਬਾਲੂ ਗੁਪਤੇ ਨਾਲ ਬਸ ਤੋਂ ਕਾਲਜ਼ ਜਾ ਰਹੇ ਸਨ ਉਸਨੇ ਅਜੀਤ ਤੋਂ ਪੁੱਛਿਆ ਕਿ ਤੂੰ ਜੇਕਰ ਟੀਮ ‘ਚ 12ਵਾਂ ਖਿਡਾਰੀ ਬਣੇਂਗਾ ਤਾਂ ਤੈਨੂੰ ਤਿੰਨ ਰੁਪਏ ਮਿਲਣਗੇ ਉਸ ਸਮੇਂ ਤਿੰਨ ਰੁਪਏ ਵੀ ਵੱਡੀ ਰਕਮ ਹੁੰਦੀ ਸੀ ਅਜੀਤ ਟੀਮ ‘ਚ ਸ਼ਾਮਲ ਹੋ ਗਏ ਬਾਅਦ ‘ਚ ਸੁਨੀਲ ਗਾਵਸਕਰ ਦੇ ਚਾਚਾ ਮਾਧਵ ਮੰਤਰੀ ਨੇ ਉਸਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਉਹਨਾਂ ਦੇ ਕਹਿਣ ‘ਤੇ ਵਾਡੇਕਰ ਨੂੰ ਰਣਜੀ ਟੀਮ ‘ਚ ਜਗ੍ਹਾ ਮਿਲ ਗਈ।
ਇੰਗਲੈਂਡ ਤੇ ਵਿੰਡੀਜ਼ ‘ਚ ਜਿਤਾਈ ਭਾਰਤ ਨੂੰ ਲੜੀ | Ajit Wadekar
1971 ‘ਚ ਭਾਰਤੀ ਟੀਮ ਅਜੀਤ ਵਾਡੇਕਰ ਦੀ ਕਪਤਾਨੀ ‘ਚ ਵੈਸਟਇੰਡੀਜ਼ ਗਈ ਪਹਿਲੇ ਟੈਸਟ ‘ਚ ਭਾਰਤ ਨੇ ਦਲੀਪ ਸਰਦੇਸਾਈ ਦੇ ਦੂਹਰੇ ਸੈਂਕੜੇ ਨਾਲ ਵੈਸਟਇੰਡੀਜ਼ ਨੂੰ ਫਾਲੋਆਨ ਲਈ ਮਜ਼ਬੂਰ ਕਰ ਦਿੱਤਾ ਹਾਲਾਂਕਿ ਇਹ ਟੈਸਟ ਡਰਾਅ ਹੋ ਗਿਆ ਦੂਸਰੇ ਟੈਸਟ ‘ਚ ਭਾਰਤ ਨੇ ਸਰਦੇਸਾਈ ਦੇ ਸੈਂਕੜੇ ਨਾਲ ਵੈਸਟਇੰਡੀਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਅਗਲੇ ਤਿੰਨ ਟੈਸਟ ਡਰਾਅ ਕਰਾਕੇ ਭਾਰਤ ਨੇ ਲੜੀ 1-0 ਨਾਲ ਆਪਣੇ ਨਾਂਅ ਕਰ ਲਈ ਇਹ ਵਿਦੇਸ਼ ‘ਚ ਭਾਰਤ ਦੀ ਪਹਿਲੀ ਜਿੱਤ ਸੀ ਇਸ ਸਾਲ ਹੀ ਟੀਮ ਇੰਡੀਆ ਵਾਡੇਕਰ ਦੀ ਕਪਤਾਨੀ ‘ਚ ਇੰਗਲੈਂਡ ਦੌਰੇ ‘ਤੇ ਗਈ ਅਤੇ ਇੱਥੇ ਭਾਰਤ ਨੇ ਇੰਗਲੈਂਡ ਨੂੰ ਪਹਿਲੀ ਵਾਰ 2-0 ਨਾਲ ਹਰਾ ਕੇ ਲੜੀ ਜਿੱਤੀ।
ਇਹ ਵੀ ਪੜ੍ਹੋ : Viral Video: ਪਹਿਲਾਂ ਸੱਪ ਤੇ ਹੁਣ ਇਸ ਜੀਵ ਨੂੰ ਦੇਖ ਕੇ ਕੰਬ ਉੱਠੇ ਖਿਡਾਰੀ!
ਪ੍ਰਧਾਨਮੰਤਰੀ ਮੋਦੀ ਨੇ ਵਾਡੇਕਰ ਦੀ ਮੌਤ ‘ਤੇ ਸ਼ੋਕ ਪ੍ਰਗਟ ਕਰਦੇ ਹੋਏ ਕਿਹਾ ਕਿ ਵਾਡੇਕਰ ਨੂੰ ਭਾਰਤੀ ਕ੍ਰਿਕਟ ‘ਚ ਉਹਨਾਂ ਦੇ ਸ਼ਾਨਦਾਰ ਯੋਗਦਾਨ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਉਹ ਇੱਕ ਸ਼ਾਨਦਾਰ ਬੱਲੇਬਾਜ਼ ਅਤੇ ਬਿਹਤਰੀਨ ਕਪਤਾਨ ਸਨ। ਉਹਨਾਂ ਦਾ ਮਜ਼ਬੂਤ ਪ੍ਰਸ਼ਾਸਕ ਦੇ ਤੌਰ ‘ਤੇ ਕਾਫ਼ੀ ਯੋਗਦਾਨ ਸੀ। ਉਹਨਾਂ ਦੀ ਮੌਤ ‘ਤੇ ਸਾਨੂੰ ਬਹੁਤ ਅਫ਼ਸੋਸ ਹੈ। ਵਾਡੇਕਰ ਨੇ ਮੁੰਬਈ ‘ਚ 13 ਦਸੰਬਰ 1966 ਨੂੰ ਵੈਸਟਇੰਡੀਜ਼ ਵਿਰੁੱਧ ਆਪਣੀ ਟੈਸਟ ਮੈਚਾਂ ਦੀ ਸ਼ੁਰੂਆਤ ਕੀਤੀ ਸੀ। ਅਤੇ 1966 ਤੋਂ 1974 ਤੱਕ 37 ਟੈਸਟ ਮੈਚਾਂ ‘ਚ 31.07 ਦੀ ਔਸਤ ਨਲ ਦੌੜਾਂ ਬਣਾਈਆਂ। ਉਹਨਾਂ ਦਾ ਸਭ ਤੋਂ ਵੱਧ ਸਕੋਰ 143 ਦੌੜਾਂ ਸੀ। ਵਾਡੇਕਰ ਨੇ 237 ਪ੍ਰਥਮ ਸ਼੍ਰੇਣੀ ਮੈਚਾਂ ‘ਚ 15300 ਦੌੜਾਂ ਬਣਾਈਆਂ ਜਿਸ ਵਿੱਚ 36 ਸੈਂਕੜੇ ਅਤੇ 84 ਅਰਧ ਸੈਂਕੜੇ ਸ਼ਾਮਲ ਸਨ। ਪ੍ਰਥਮ ਸ਼੍ਰੇਣੀ ‘ਚ ਉਹਨਾਂ ਦਾ ਸਰਵਸ੍ਰੇਸ਼ਠ ਸਕੋਰ 323 ਦੌੜਾਂ ਸੀ।
ਭਾਰਤ ਚ ਸਭ ਤੋਂ ਜਿ਼ਆਦਾ ਕਮਾਈ ਵਾਲੇ ਸਿਰਫ਼ ਵਿਰਾਟ
ਨਿਊਯਾਰਕ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੁਨੀਆਂ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਅਥਲੀਟਾਂ ‘ਚ 83ਵੇਂ ਨੰਬਰ ‘ਤੇ ਹਨ ਪਰ ਭਾਰਤ ‘ਚ ਉਹ ਸਭ ਤੋਂ ਜ਼ਿਆਦਾ ਕਮਾਈ ਕਰਨ ਦੇ ਮਾਮਲੇ ‘ਚ ਇੱਕੋ ਇੱਕ ਭਾਰਤੀ ਖਿਡਾਰੀ ਹਨ। ਨਾਮਵਰ ਫੋਬਰਜ਼ ਮੈਗਜ਼ੀਨ ਅਨੁਸਾਰ ਕ੍ਰਿਕਟਰ ਵਿਰਾਟ ਭਾਰਤ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਇੱਕੋ ਇੱਕ ਖਿਡਾਰੀ ਹੈ ਉਹ ਦੁਨੀਆਂ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਵੱਖ ਵੱਖ ਖੇਡਾਂ ਨਾਲ ਜੁੜੇ ਅਥਲੀਟਾਂ ਦੀ ਸੂਚੀ ‘ਚ 83ਵੇਂ ਨੰਬਰ ‘ਤੇ ਹੈ ਅਤੇ ਉਸਦੀ ਸਾਲਾਨਾ ਕਮਾਈ ਕਰੀਬ 2.4 ਕਰੋੜ ਡਾਲਰ ਹੈ।
ਕ੍ਰਿਕਟ ਲਈ ਜਨੂਨੀ ਦੇਸ਼ ‘ਚ 29 ਸਾਲਾ ਵਿਰਾਟ ਵਰਤਮਾਨ ‘ਚ ਸਭ ਤੋਂ ਵੱਡੇ ਕ੍ਰਿਕਟਰ ਹਨ ਅਤੇ ਫਿਲਹਾਲ ਤਿੰਨ ਫਾਰਮੈਟ ‘ਚ ਦੁਨੀਆਂ ਦੇ ਸਭ ਤੋਂ ਅਮੀਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵੱਲੋਂ ਚਲਾਈ ਜਾ ਰਹੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਹਨ.
ਵਿਰਾਟ ਬਿਹਤਰੀਨ ਕ੍ਰਿਕਟਰ ਹੋਣ ਦੇ ਨਾਲ ਦੁਨੀਆਂ ਭਰ ‘ਚ ਕਾਫ਼ੀ ਹਰਮਨ ਪਿਆਰੇ ਵੀ ਹਨ ਫੋਬਰਜ਼ ਨੇ ਟਵਿਟਰ ‘ਤੇ ਕਿਹਾ ਹੈ ਕਿ ਵਿਰਾਟ ਦੇ ਢਾਈ ਕਰੋੜ ਫਾਲੋਅਰ ਹਨ ਜੋ ਹੋਰ ਮੌਜ਼ੂਦਾ ਅਥਲੀਟ ਤੋਂ ਕਿਤੇ ਜ਼ਿਆਦਾ ਹਨ ਮੈਗਜ਼ੀਨ ਨੇ ਕਿਹਾ ਕਿ ਬੀ.ਸੀ.ਸੀ.ਆਈ. ਨ ੇ ਇਸ ਸਾਲ ਵਿਰਾਟ ਸਮੇਤ ਪੰਜ ਖਿਡਾਰੀਆਂ ਨੂੰ ਨਵੇਂ ਕਰਾਰ ‘ਚ (ਏ+) ਕੈਟੇਗਰੀ ‘ਚ ਪਾਇਆ ਹੈ ਜਿਸ ਤੋਂ ਉਸਨੂੰ ਸਾਲਾਨਾ ਬੋਰਡ ਤੋਂ 10 ਲੱਖ ਡਾਲਰ ਤਣਖ਼ਾਹ ਮਿਲਣਾ ਤੈਅ ਹੋ ਗਿਆ ਹੈ ਹਾਲਾਂਕਿ ਉਹਨਾਂ ਕਿਹਾ ਕਿ ਵਿਰਾਟ ਦੀ ਕਮਾਈ ਦਾ ਵੱਡਾ ਹਿੱਸਾ ਪਿਊਮਾ, ਪੈਪਸੀ, ਆੱਡੀ ਅਤੇ ਓਕਲੇ ਜਿਹੇ ਬ੍ਰਾਂਡ ਤੋਂ ਆਉਂਦਾ ਹੈ।
ਇਸ ਸਾਲ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਅਥਲੀਟਾਂ ਹਦੀ ਸੂਚੀ ‘ਚ 41 ਸਾਲਾ ਅਮਰੀਕਾ ਦੇ ਫਲਾਏਡ ਮੇਵੇਦਰ ਸੂਚੀ ‘ਚ ਚੋਟੀ ‘ਤੇ ਹਨ ਉਹਨਾਂ ਦੀ ਸਾਲਾਨਾ ਕਮਾਈ 28.5 ਕਰੋੜ ਡਾੱਲਰ ਹੈ ਸਾਲ 2018 ‘ਚ ਦੁਨੀਆਂ ਦੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਅਥਲੀਟਾਂ ਦੀ ਸੂਚੀ ‘ਚ ਸਾਰੇ ਪੁਰਸ਼ ਖਿਡਾਰੀ ਹਨ ਅਤੇ ਇਸ ਵਿੱਚ ਕਿਸੇ ਮਹਿਲਾ ਅਥਲੀਟ ਦਾ ਨਾਂਅ ਸ਼ਾਮਲ ਨਹੀਂ ਹੈ।
ਮੈਗਜੀਨ ਨੇ ਕਿਹਾ ਕਿ ਮਹਿਲਾ ਖਿਡਾਰੀਆਂ ਵਿੱਚ ਟੈਨਿਸ ਖੇਡਦੀਆਂ ਲੀ ਨਾ, ਮਾਰੀਆ ਸ਼ਾਰਾਪੋਵਾ ਅਤੇ ਸੇਰੇਨਾ ਵਿਲਿਅਮਸ ਇਸ ਸੂਚੀ ‘ਚ ਲਗਾਤਾਰ ਸ਼ਾਮਲ ਹੋ ਰਹੀਆਂ ਸਨ ਪਰ ਲੀ ਹੁਣ ਰਿਟਾਇਰ ਹੋ ਚੁੱਕੀ ਹੈ ਜਦੋਂਕਿ ਸ਼ਾਰਾਪੋਵਾ 15 ਮਹੀਨੇ ਦੇ ਬੈਨ ਤੋਂ ਬਾਅਦ ਵਾਪਸੀ ਕਰ ਰਹੀ ਹੈ ਅਤੇ ਇਸ ਨਾਲ ਉਹਨਾਂ ਦੀ ਬ੍ਰਾਂਡ ਵੈਲਿਊ ‘ਤੇ ਅਸਰ ਪਿਆ ਹੈ ਅਜਿਹੇ ਵਿੱਚ ਕੋਈ ਵੀ ਮਹਿਲਾ ਇਸ ਸਾਲ ਸਭ ਤੋਂ ਜ਼ਿਆਦਾ ਕਮਾਈ ਕਰਨ ਦੇ ਮਾਮਲੇ ‘ਚ ਇਸ ਸੂਚੀ ਦਾ ਹਿੱਸਾ ਨਹੀਂ ਬਣ ਸਕੀ ਹੈ।
ਭਾਰਤੀ ਕਪਤਾਨ ਨੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਨੂੰ ਸਲਾਹਿਆ
ਫਿਲਡਿੰਗ ‘ਚ ਸੁਧਾਰ ਕਰਨਾ ਹੋਵੇਗਾ : ਵਿਰਾਟ ਕੋਹਲੀ
ਬਰਮਿੰਘਮ, (ਏਜੰਸੀ) । ਆਈਸੀਸੀ ਚੈਂਪੀਅੰਜ਼ ਟਰਾਫੀ ਦੇ ਆਪਣੇ ਪਹਿਲੇ ਮੁਕਾਬਲੇ ‘ਚ ਵਿਰੋਧੀ ਪਾਕਿਸਤਾਨ ਨੂੰ ਕਰਾਰੀ ਹਾਰ ਦੇਣ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੀ ਜੰਮ ਕੇ ਤਾਰੀਫ ਕੀਤੀ ਪਰ ਨਾਲ ਹੀ ਉਨ੍ਹਾਂ ਨੇ ਫਿਲਡਿੰਗ ‘ਚ ਸੁਧਾਰ ਕਰਨ ‘ਤੇ ਵੀ ਜੋਰ ਦਿੱਤਾ ਭਾਰਤ ਨੇ 48 ਓਵਰਾਂ ‘ਚ ਤਿੰਨ ਵਿਕਟਾਂ ‘ਤੇ 319 ਦੌੜਾਂ ਦਾ ਵੱਡਾ ਸਕੋਰ ਬਣਾਉਣ ਤੋਂ ਬਾਅਦ ਮੀਂਹ ਪ੍ਰਭਾਵਿਤ ਮੁਕਾਬਲੇ ‘ਚ ਪਾਕਿਸਤਾਨ ਨੂੰ 33.4 ਓਵਰਾਂ ‘ਚ 164 ਦੌੜਾਂ ‘ਤੇ ਢੇਰ ਕਰਕੇ 124 ਦੌੜਾਂ ਨਾਲ ਮੈਚ ਆਪਣੇ ਨਾਂਅ ਕਰ ਲਿਆ ਵਿਰਾਟ ਨੇ ਕਿਹਾ ਕਿ ਅਸੀਂ ਗੇਂਦ ਅਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਇਸ ਲਈ ਮੈਂ ਟੀਮ ਨੂੰ 10 ‘ਚੋਂ 9 ਅੰਕ ਦੇਵਾਂਗਾ ਪਰ ਫਿਲਡਿੰਗ ‘ਚ ਅਸੀਂ ਛੇ ਅੰਕਾਂ ਦੇ ਬਰਾਬਰ ਹੀ ਸੀ।
ਟੂਰਨਾਮੈਂਟ ‘ਚ ਮਜ਼ਬੂਤ ਟੀਮਾਂ ਖਿਲਾਫ ਹੋਣ ਵਾਲੇ ਮੁਕਾਬਲੇ ਲਈ ਸਾਨੂੰ ਆਪਣੀ ਫਿਲਡਿੰਗ ‘ਚ ਸੁਧਾਰ ਕਰਨਾ ਹੋਵੇਗਾ ਭਾਰਤੀ ਫਿਲਡਰਾਂ ਨੇ ਇਸ ਮਹਾਂ ਮੁਕਾਬਲੇ ‘ਚ ਘੱਟੋ-ਘੱਟ ਤਿੰਨ ਅਸਾਨ ਕੈਚ ਛੱਡੇ ਵਿਰਾਟ ਨੇ ਆਪਣੇ ਬੱਲੇਬਾਜ਼ਾਂ ਦੀ ਜੰਮ ਕੇ ਤਾਰੀਫ ਕਰਦਿਆਂ ਕਿਹਾਕਿ ਸ਼ਿਖਰ ਅਤੇ ਰੋਹਿਤ ਨੇ ਟੀਮ ਨੂੰ ਠੋਸ ਸ਼ੁਰੂਆਤ ਦਿਵਾਈ ਪਿਛਲੀ ਵਾਰ ਅਸੀਂ ਜਦੋਂ ਇੱਥੇ ਖਿਤਾਬ ਜਿੱਤੇ ਸੀ ਤਾਂ ਸਾਡੇ ਓਪਨਰਾਂ ਨੇ ਅਹਿਮ ਯੋਗਦਾਨ ਦਿੱਤਾ ਸੀ ਰੋਹਿਤ ਨੇ ਕੁਝ ਸਮਾਂ ਲਿਆ ਪਰ ਉਹ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਹਨ ਅਤੇ ਕੌਮਾਂਤਰੀ ਕ੍ਰਿਕਟ ਆਈਪੀਐੱਲ ਨਾਲੋਂ ਵੱਖ ਹੈ ਭਾਰਤੀ ਕਪਤਾਨ ਨੇ ਕਿਹਾ ਕਿ ਸ਼ਿਖਰ ਤੋਂ ਇਲਾਵਾ ਯੁਵਰਾਜ ਵੀ ਕਾਫੀ ਚੰਗੀ ਲੈਅ ‘ਚ ਸਨ ਅਤੇ ਉਨ੍ਹਾਂ ਸਾਹਮਣੇ ਮੈਂ ਕਲੱਬ ਕ੍ਰਿਕਟਰ ਲੱਗ ਰਿਹਾ ਸੀ ਆਖਰੀ ਓਵਰ ‘ਚ ਹਾਰਦਿਕ ਦਾ ਪ੍ਰਦਰਸ਼ਨ ਵੀ ਕਮਾਲ ਦਾ ਸੀ।
ਯਕੀਨੀ ਤੌਰ ‘ਤੇ ਇਸ ਜਿੱਤ ਨਾਲ ਟੀਮ ਦਾ ਹੌਸਲਾ ਕਾਫੀ ਉੱਚਾ ਹੋਇਆ ਹੈ ਅਤੇ ਖਿਡਾਰੀਆਂ ਦਾ ਆਤਮਵਿਸ਼ਵਾਸ ਵੀ ਵਧਿਆ ਹੈ ਉੱਥੇ ਦੂਜੇ ਪਾਸੇ ਪਾਕਿਸਤਾਨੀ ਕਪਤਾਨ ਸਰਫਰਾਜ਼ ਅਹਿਮਦ ਨੇ ਹਾਰ ‘ਤੇ ਨਿਰਾਸ਼ਾ ਜਾਹਿਰ ਕਰਦਿਆਂ ਕਿਹਾਕਿ ਆਖਰੀ ਅੱਠ ਓਵਰਾਂ ‘ਚ ਅਸੀਂ ਮੈਚ ਤੋਂ ਦੂਰ ਹੋ ਗਏ ਸਰਫਰਾਜ਼ ਨੇ ਕਿਹਾ ਕਿ 40 ਓਵਰਾਂ ਤੋਂ ਬਾਅਦ ਵੀ ਅਸੀਂ ਮੈਚ ‘ਚ ਸੀ ਪਰ ਆਖਰੀ ਅੱਠ ਓਵਰਾਂ ‘ਚ ਅਸੀਂ ਮੌਕਾ ਗੁਆ ਦਿੱਤਾ ਇਸ ਦਾ ਸਿਹਰਾ ਭਾਰਤੀ ਬੱਲੇਬਾਜ਼ਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਆਖਰੀ ਅੱਠ ਓਵਰਾਂ ‘ਚ 124 ਦੌੜਾਂ ਬਣਾਈਆਂ ਅਤੇ ਉੱਥੋਂ ਲੈਅ ਭਾਰਤ ਕੋਲ ਚਲੀ ਗਈ।
ਅਸੀਂ ਚੰਗੀ ਬੱਲੇਬਾਜ਼ੀ ਕੀਤੀ : ਯੁਵਰਾਜ
ਬਰਮਿੰਘਮ (ਏਜੰਸੀ)। ਆਈਸੀਸੀ ਚੈਂਪੀਅੰਜ਼ ਟਰਾਫੀ ਦੇ ਪਹਿਲੇ ਮੁਕਾਬਲੇ ‘ਚ ਵਿਰੋਧੀ ਪਾਕਿਸਤਾਨ ਖਿਲਾਫ ਧਮਾਕੇਦਾਰ ਪਾਰੀ ਖੇਡਣ ਵਾਲੇ ਮੈਨ ਆਫ ਦ ਮੈਚ ਯੁਵਰਾਜ ਸਿੰਘ ਨੇ ਜਿੱਤ ਦਾ ਸਿਹਰਾ ਟੀਮ ਦੀ ਸ਼ਾਨਦਾਰ ਬੱਲੇਬਾਜ਼ੀ ਨੂੰ ਦਿੱਤਾ ਯੁਵਰਾਜ ਨੇ 32 ਗੇਂਦਾਂ ‘ਚ 53 ਦੌੜਾਂ ਦੀ ਆਪਣੀ ਧਮਾਕੇਦਾਰ ਪਾਰੀ ‘ਚ ਅੱਠ ਚੌਕੇ ਅਤੇ ਇੱਕ ਛੱਕਾ ਜੜਿਆ ਉਨ੍ਹਾਂ ਦੇ ਇਸ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਟੀਮ ਤਿੰਨ ਵਿਕਟਾਂ ‘ਤੇ 319 ਦੌੜਾਂ ਦਾ ਵੱਡਾ ਸਕੋਰ ਬਣਾਉਣ ‘ਚ ਸਫਲ ਰਹੀ ਯੁਵਰਾਜ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ ਦ ਮੈਚ ਦਾ ਪੁਰਸਕਾਰ ਮਿਲਿਆ ਯੁਵਰਾਜ ਨੇ ਕਿਹਾ ਕਿ ਮੈਨੂੰ ਲੱਗਦਾ ਹੈ।
ਕਿ ਅਸੀਂ ਸਾਰਿਆਂ ਨੇ ਚੰਗੀ ਬੱਲੇਬਾਜ਼ੀ ਕੀਤੀ ਸਾਡੇ ਓਪਨਰਾਂ ਰੋਹਿਤ ਅਤੇ ਸ਼ਿਖਰ ਦੀ ਪਾਰੀ ਨੇ ਸਾਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਦਿੱਤਾ ਆਖਰ ‘ਚ ਵਿਰਾਟ ਅਤੇ ਹਾਰਦਿਕ ਨੇ ਕਮਾਲ ਦੀ ਬੱਲੇਬਾਜ਼ੀ ਕੀਤੀ ਗੇਂਦ ਹਲਕੀ ਰਿਵਰਸ ਸਵਿੰਗ ਹੋ ਰਹੀ ਸੀ ਪਰ ਮੇਰੇ ਏਰੀਆ ‘ਚ ਗੇਂਦ ਆਈ ਤਾਂ ਮੈਂ ਹਿੱਟ ਕੀਤਾ ਯੁਵਰਾਜ ਨੇ ਕਿਹਾਕਿ ਮੈਂ ਭਾਗਸ਼ਾਲੀ ਸੀ ਕਿ ਮੇਰਾ ਕੈਚ ਛੁੱਟਿਆ ਪਰ ਇਸ ਤੋਂ ਬਾਅਦ ਮੈਂ ਗੇਂਦ ਨੂੰ ਹਿੱਟ ਕਰਨ ‘ਚ ਸਮਰੱਥ ਸੀ ਮੈਂ ਸ਼ਾਨਦਾਰ ਸਮਾਪਤ ਕੀਤਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਮੁਕਾਬਲਾ ਹਮੇਸ਼ਾ ਵੱਡਾ ਹੁੰਦਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਟੂਰਨਾਮੈਂਟ ਲਈ ਇਸ ਨਾਲ ਸਾਨੂੰ ਇੱਕ ਚੰਗਾ ਪਲੇਟਫਾਰਮ ਮਿਲਿਆ ਹੈ ਉਮੀਦ  ਹੈ ਕਿ ਇਸ ਜਿੱਤ ਨਾਲ ਖਿਡਾਰੀਆਂ ‘ਚ ਵਿਸ਼ਵਾਸ ਆਇਆ ਹੋਵੇਗਾ।
ਅਸੀਂ ਔਸਤ ਦਰਜੇ ਦਾ ਪ੍ਰਦਰਸ਼ਨ ਕੀਤਾ: ਪਾਕਿ ਕੋਚ ਆਰਥਰ
ਬਰਮਿੰਘਮ (ਏਜੰਸੀ)। ਵਿਰੋਧੀ ਭਾਰਤ ਖਿਲਾਫ ਹਾਈਵੋਲਟੇਜ਼ ਮੁਕਾਬਲੇ ‘ਚ ਮਿਲੀ 124 ਦੌੜਾਂ ਦੀ ਕਰਾਰੀ ਹਾਰ ਨਾਲ ਖਾਸੇ ਨਿਰਾਸ਼ ਦਿਸ ਰਹੇ ਪਾਕਿਸਤਾਨੀ ਟੀਮ ਦੇ ਕੋਚ ਮਿਰਕੀ ਆਰਥਰ ਨੇ ਕਿਹਾ ਕਿ  ਉਨ੍ਹਾਂ ਦੀ ਟੀਮ ਨੇ ਮਹੱਤਵਪੂਰਨ ਮੈਚ ‘ਚ ਔਸਤ ਦਰਜੇ ਦਾ ਪ੍ਰਦਰਸ਼ਨ ਕੀਤਾ ਅਤੇ ਹੁਣ ਸਮਾਂ ਆ ਗਿਆ ਹੈ ਕਿ ਜਦੋਂ ਇੱਕ ਰੋਜ਼ਾ ਕ੍ਰਿਕਟ ਦੀਆਂ ਕਮੀਆਂ ‘ਤੇ ਗੌਰ ਕੀਤਾ ਜਾਵੇ ਪਾਕਿਸਤਾਨੀ ਕੋਚ ਨੇ ਕਿਹਾ ਕਿ ਅਸੀਂ ਔਸਤ ਦਰਜੇ ਦਾ ਖੇਡ ਵਿਖਾਇਆ ਇਹੀ ਸੱਚ ਹੈ ਹੁਣ ਸਮਾਂ ਆ ਗਿਆ।
ਕਿ ਸਾਨੂੰ ਵੇਖਣਾ ਹੋਵੇਗਾ ਕਿ ਇੱਕ ਰੋਜ਼ਾ ਕ੍ਰਿਕਟ ‘ਚ ਅਸੀਂ ਕਿੱਥੇ ਹਾਂ ਪਾਕਿਸਤਾਨ ਨੂੰ ਸ੍ਰੀਲੰਕਾ ਅਤੇ ਦੱਖਣੀ ਅਫਰੀਕਾ ਖਿਲਾਫ ਆਪਣੇ ਦੋਵਾਂ ਮੈਚਾਂ ‘ਚ ਜਿੱਤ ਦਰਜ ਕਰਨੀ ਹੋਵੇਗੀ ਤਾਂ ਕਿ ਉਹ ਸੈਮੀਫਾਈਨਲ ‘ਚ ਜਗ੍ਹਾ ਬਣਾ ਸਕੇ ਉੱਥੇ ਇਸ ਬੇਹੱਦ ਅਹਿਮ ਮੈਚ ‘ਚ ਮਿਲੀ ਹਾਰ ਨਾਲ ਟੀਮ ਦਾ ਹੌਸਲਾ ਵੀ ਡਿੱਗਿਆ ਹੈ ਆਰਥਰ ਨੇ ਕਿਹਾ ਕਿ ਮੇਰੇ ਲਈ ਜੋ ਪਿਛਲੇ ਕਾਫੀ ਸਮੇਂ ਤੋਂ ਚਿੰਤਾ ਦੀ ਗੱਲ ਹੈ ਕਿ ਉਹ ਇਹ ਕਿ ਅਸੀਂ ਖੇਡ ਦੇ ਮੂਲ ਪਹਿਲੂਆਂ ਅਤੇ ਯੋਜਨਾਵਾਂ ਨੂੰ ਵੀ ਲਾਗੂ ਨਹੀਂ ਕਰ ਪਾ ਰਹੇ ਹਾਂ।
ਅਸੀਂ ਸਹੀ ਥ੍ਰੋ ਨਹੀਂ ਕਰ ਸਕੇ ਨਾ ਹੀ ਸਾਨੂੰ ਇਹ ਪਤਾ ਹੈ ਕਿ ਆਪਣੀ ਗੇਂਦਬਾਜ਼ੀ ‘ਚ ਕਦੋਂ ਵਿਭਿੰਨਤਾ ਲਿਆਉਣੀ ਹੈ ਉਨ੍ਹਾਂ ਕਿਹਾ ਕਿ ਅਸੀਂ ਇੱਕ ਚੰਗਾ ਓਵਰ ਸੁੱਟਿਆ ਅਤੇ ਉਸ ਤੋਂ ਬਾਅਦ ਉਸ ਨੇ ਛੇਵੀਂ ਅਤੇ ਆਖਰੀ ਗੇਂਦ ‘ਚ ਕੁਝ ਅਲੱਗ ਕਰ ਦਿੱਤਾ ਜਿਸ ‘ਤੇ ਬਾਊਂਡਰੀ ਲੱਗ ਗਈ ਇੱਥੇ ਕੁਝ ਅਹਿਮ ਮੂਲ ਗੱਲਾਂ ਹਨ ਜਿਨ੍ਹਾਂ ‘ਤੇ ਸਾਡਾ ਧਿਆਨ ਨਹੀਂ ਹੈ ਅਤੇ ਮੈਨੂੰ ਇਸ ਦੀ ਚਿੰਤਾ ਹੈ ਮੈਚ ‘ਚ ਪਾਕਿਸਤਾਨੀ ਟੀਮ ਦੀ ਫਿਲਡਿੰਗ ਬੇਹੱਦ ਖਰਾਬ ਰਹੀ ਅਤੇ ਉਨ੍ਹਾਂ ਨੇ ਵਿਰਾਟ ਕੋਹਲੀ ਤੋਂ ਲੈ ਕੇ ਯੁਵਰਾਜ ਸਿੰਘ ਵਰਗੇ ਵੱਡੇ ਬੱਲੇਬਾਜ਼ਾਂ ਦਾ ਕੈਚ ਕਈ ਵਾਰ ਛੱਡ ਦਿੱਤਾ ਜਿਨ੍ਹਾਂ ਨੇ ਬਾਅਦ ‘ਚ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਸਗੋਂ ਪਾਕਿਸਤਾਨੀ ਟੀਮ ਦੇ ਖਰਾਬ ਖੇਡ ਦੇ ਬਾਵਜ਼ੂਦ ਕੋਚ ਆਰਥਰ ਨੇ ਆਪਣੀ ਟੀਮ ਦਾ ਬਚਾਅ ਵੀ ਕੀਤਾ ਅਤੇ ਕਿਹਾ ਕਿ ਪਿਛਲੇ ਮੈਚਾਂ ‘ਚ ਉਨ੍ਹਾਂ ਨੇ ਚੰਗਾ ਕੀਤਾ ਅਤੇ ਪੂਰੀ ਪਾਕਿਸਤਾਨੀ ਟੀਮ ਨੂੰ ਸਿਰਫ ਇੱਕ ਮੈਚ ਦੇ ਅਧਾਰ ‘ਤੇ ਹੀ ਨਹੀਂ ਪਰਖਣਾ ਚਾਹੀਦਾ।