Ghaggar - Sach Kahoon Punjabi
ਘੱਗਰ ਨਦੀ ਦੇ ਨਾਂਅ ’ਤੇ ਆਗੂਆਂ ਨੇ ਆਪਣੀ ਤਾਂ ਖੁਸ਼ਕੀ ਚੱਕੀ ਪਰ ਵੋਟਰ Ghaggar ’ਚ ਹੀ ਘਿਰੇ ਰਹੇ
ਘੱਗਰ (Ghaggar) ਨਾਲ ਲੱਗਦੇ ਪਿੰਡਾਂ ਦੇ ਲੋਕ ਉਮੀਦਵਾਰਾਂ ਨੂੰ ਘੇਰਨ ਲਈ ਲਾਮਬੰਦ ਹੋਏ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲੋਕ ਸਭਾ ਚੋਣਾਂ ਦੌਰਾਨ ਹਰ ਵਾਰ ਘੱਗਰ ਦੇ ਨਾਂਅ ’ਤੇ ਲੋਕਾਂ ਤੋਂ ਵੋਟਾਂ ਤਾਂ ਵਟੋਰ ਲਈਆਂ ਜਾਂਦੀਆਂ ਹਨ, ਪਰ ਜਿੱਤਣ ਤੋਂ ਬਾਅਦ ਘੱਗਰ ਦਾ ਮਸਲਾ ਹੱਲ ਕਰਨ ਦੀ ਥਾਂ ਲੋਕਾਂ ਨੂੰ ਘੱਗਰ (Ghaggar) ਦਾ ਕਹਿਰ ਆਪਣੇ ਪਿੰਡੇ ’ਤੇ ਹਢਾਉਣਾ ਪੈਂਦਾ ਹੈ। ਇਸ ਵਾਰ ਘੱਗਰ ਦਾ ਮਸਲਾ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਲਈ ਗਲ ਦੀ ਹੱਡੀ ਸਾਬਤ ਹੋਵੇਗਾ ਕਿਉਂਕਿ ਘੱਗਰ ਨਾਲ ਲੱਗਦੇ ਪਿੰਡਾਂ ਵੱਲੋਂ ਵੱਖ-ਵੱਖ ਪਾਰਟੀਆਂ ਨੂੰ ਘੇਰਨ ਦਾ ਮਨ ਬਣਾ ਲਿਆ ਹੈ। ਪਟਿਆਲਾ ਜ਼ਿਲ੍ਹੇ ਨੂੰ ਕੁਝ ਮਹੀਨੇ ਪਹਿਲਾਂ ਹੀ ਹੜ੍ਹਾਂ ਦੇ ਕਹਿਰ ਦਾ ਸਾਹਮਣਾ ਕਰਨਾ ਪਿਆ ਅਤੇ ਜਾਨੀ-ਮਾਲੀ ਨੁਕਸਾਨ ਉਠਾਉਣਾ ਪਿਆ ਹੈ।
ਇਸ ਵਾਰ ਘੱਗਰ ਦਾ ਮੁੱਦਾ ਬਣੇਗਾ ਉਮੀਦਵਾਰਾਂ ਲਈ ਗਲ਼ ਦੀ ਹੱਡੀ | Ghaggar
ਦੱਸਣਯੋਗ ਹੈ ਕਿ ਪੰਜਾਬ ਅੰਦਰ ਘੱਗਰ ਮੁਹਾਲੀ ਜ਼ਿਲ੍ਹੇ ਤੋਂ ਸ਼ੁਰੂ ਹੁੰਦਾ ਹੋਇਆ ਜ਼ਿਲ੍ਹਾ ਪਟਿਆਲਾ, ਜ਼ਿਲ੍ਹਾ ਸੰਗਰੂਰ, ਜ਼ਿਲ੍ਹਾ ਮਾਨਸਾ ਆਦਿ ਦੇ ਸੈਂਕੜੇ ਪਿੰਡਾਂ ਵਿੱਚੋਂ ਦੀ ਗੁਜ਼ਰਦਾ ਹੈ। ਪਟਿਆਲਾ ਜ਼ਿਲ੍ਹੇ ਅੰਦਰ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਮੌਕੇ ਲੋਕਾਂ ਨੂੰ ਘੱਗਰ ਦਾ ਪੱਕਾ ਹੱਲ ਕਰਨ ਦੇ ਨਾਂਅ ’ਤੇ ਅਨੇਕਾਂ ਰਾਜਨੀਤਿਕ ਆਗੂ ਸੰਸਦ ਅਤੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਗਏ, ਪਰ ਵੋਟਰ ਘੱਗਰ ਦੀ ਮਾਰ ਨੂੰ ਪਾਰ ਨਾ ਕਰ ਸਕੇ। ਪਟਿਆਲਾ ਜ਼ਿਲ੍ਹੇ ਦੇ ਹਲਕਾ ਬਨੂੜ, ਰਾਜਪੁਰਾ, ਘਨੌਰ, ਸਨੌਰ, ਸਮਾਣਾ, ਸ਼ੁਤਰਾਣਾ ਦੇ ਲੋਕਾਂ ਵਿੱਚ ਇਸ ਵਾਰ ਰਾਜਨੀਤਿਕ ਆਗੂਆਂ ਪ੍ਰਤੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਵੋਟਾਂ ਮੰਗਣ ਲਈ ਆਉਣ ਵਾਲੇ ਵੱਖ ਵੱਖ ਉਮੀਦਵਾਰਾਂ ਨੂੰ ਸਵਾਲ ਪੁੱਛਣ ਦਾ ਮਨ ਬਣਾ ਲਿਆ ਹੈ।
Ghaggar ਅਤੇ ਪਾਣੀ ਦੀ ਮਾਰ
ਪਿਛਲੇ ਸਾਲ ਪਟਿਆਲਾ ਜ਼ਿਲ੍ਹੇ ਵਿੱਚ ਘੱਗਰ ਅਤੇ ਪਾਣੀ ਦੀ ਮਾਰ ਨੇ ਹਜ਼ਾਰਾਂ ਲੋਕਾਂ ਨੂੰ ਆਰਥਿਕ ਪੱਖੋਂ ਅਤੇ ਘਰੋਂ ਬੇਘਰ ਕਰ ਦਿੱਤਾ ਗਿਆ। ਪਿੰਡ ਸਸਾਂ ਥੇਹ, ਸ਼ਸੀ ਬ੍ਰਾਹਮਣਾ, ਧਰਮਹੇੜੀ ਦੇ ਗੁਰਮੇਲ ਸਿੰਘ, ਗੁੱਜਰ ਸਿੰਘ ਅਤੇ ਭਾਨਦਾਸ ਦਾ ਕਹਿਣਾ ਹੈ ਕਿ ਕੁਝ ਦਹਾਕੇ ਪਹਿਲਾਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਸੀ ਤੁਸੀ ਕਾਂਗਰਸ ਨੂੰ ਚੱਕ ਦਿਓ, ਮੈਂ ਘੱਗਰ ਨੂੰ ਚੱਕ ਦਿਆਗਾਂ। ਉਨ੍ਹਾਂ ਕਿਹਾ ਕਿ ਚੰਦੂਮਾਜਰਾ ਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾ ਦਿੱਤਾ। ਚੰਦੂਮਾਜਰਾ ਨੇ ਜਿੱਤ ਕੇ ਆਪਣੀ ਖੁਸ਼ਕੀ ਤਾਂ ਚੱਕ ਦਿੱਤੀ, ਪਰ ਘੱਗਰ ਦਾ ਕਹਿਰ ਉਸੇ ਤਰ੍ਹਾਂ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਪਰਨੀਤ ਕੌਰ, ਡਾ. ਧਰਮਵੀਰ ਗਾਂਧੀ ਵੱਲੋਂ ਵੀ ਆਖਿਆ ਗਿਆ ਸੀ ਕਿ ਉਹ ਜਿੱਤ ਕੇ ਕੇਂਦਰ ਸਰਕਾਰ ਤੋਂ ਘੱਗਰ ਦੀ ਮਾਰ ਤੋਂ ਛੁਟਕਾਰਾ ਦਵਾਉਣਗੇ ਪਰ ਅਜਿਹਾ ਨਹੀਂ ਹੋਇਆ।
Ghaggar ਦੀ ਮੁਰੰਮਤ
ਉਨ੍ਹਾਂ ਕਿਹਾ ਕਿ ਪਰਨੀਤ ਕੌਰ 20 ਸਾਲ ਸੰਸਦ ਮੈਂਬਰ ਦੇ ਨਾਲ ਨਾਲ ਕੇਂਦਰ ਸਰਕਾਰ ਵਿੱਚ ਵਿਦੇਸ਼ ਰਾਜ ਮੰਤਰੀ ਵੀ ਰਹਿ ਚੁੱਕੇ ਹਨ ਪਰ ਉਹ ਲੋਕਾਂ ਦੀਆਂ ਵੋਟਾਂ ਦਾ ਮੁੱਲ ਨਹੀਂ ਤਾਰ ਸਕੇ। ਉਨ੍ਹਾਂ ਕਿਹਾ ਕਿ ਸਾਲ 2014 ਵਿੱਚ ਡਾ. ਧਰਮਵੀਰ ਗਾਂਧੀ ਵੱਲੋਂ ਵੀ ਆਖਿਆ ਗਿਆ ਸੀ ਕਿ ਉਨ੍ਹਾਂ ਦਾ ਮੁੱਖ ਮਕਸਦ ਘੱਗਰ ਦਾ ਹੱਲ ਕਰਵਾਉਣਾ ਹੋਵੇਗਾ ਪਰ ਉਹ ਵੀ ਪੂਰਾ ਨਹੀਂ ਹੋਇਆ। ਕਈ ਲੋਕਾਂ ਨੇ ਕਿਹਾ ਕਿ ਘੱਗਰ ਦੀ ਮੁਰੰਮਤ ਦੇ ਨਾਂਅ ’ਤੇ ਕਾਗਜ਼ਾਂ ਵਿੱਚ ਹੀ ਹਰ ਸਾਲ ਕਰੋੜਾਂ ਰੁਪਏ ਇਧਰੋਂ ਉਧਰ ਹੋ ਜਾਂਦੇ ਹਨ, ਨਾ ਘੱਗਰ ਦੇ ਬੰਨ੍ਹ ਮਜ਼ਬੂਤ ਹੋਏ ਅਤੇ ਨਾ ਹੀ ਘੱਗਰ ਪੱਕਾ ਕੀਤਾ ਗਿਆ। ਇਸ ਮੌਕੇ ਪਿੰਡ ਦੁਧਨ ਗੁੱਜਰਾਂ , ਲੇਹਲਾ, ਕਰਤਾਰਪੁਰ, ਖਤੌਲੀ , ਗਣੇਸ਼ਪੁਰ ਤੇ ਲੋਕਾਂ ਨੇ ਕਿਹਾ ਕਿ ਪਿਛਲੇ ਸਾਲ ਆਏ ਹੜ੍ਹਾਂ ਦੇ ਨਿਸ਼ਾਨ ਹੁਣ ਤੱਕ ਦੇਖੇ ਜਾ ਸਕਦੇ ਹਨ।
Also Read : ਸਿੱਧੂ ਮੂਸੇ ਵਾਲਾ ਕਤਲ ਕੇਸ : ਮੁਲਜ਼ਮਾਂ ਨੇ ਵੀਡੀਓ ਕਾਨਫਰੰਸ ਰਾਹੀਂ ਭੁਗਤੀ ਪੇਸ਼ੀ
ਉਨ੍ਹਾਂ ਕਿਹਾ ਕਿ ਸੜਕਾਂ ਦਾ ਬੁਰਾ ਹਾਲ ਹੈ ਅਤੇ ਕਿਸਾਨਾਂ ਸਮੇਤ ਆਮ ਲੋਕਾਂ ਨੂੰ ਜਾਨੀ ਅਤੇ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਿਆ , ਜਿਸ ਦਾ ਸੇਕ ਹੁਣ ਤੱਕ ਝੱਲਿਆ ਜਾ ਰਿਹਾ ਹੈ। ਇਸ ਲਈ ਜਦੋਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਉਨ੍ਹਾਂ ਕੋਲ ਵੋਟਾਂ ਲਈ ਆਉਣਗੇ ਤਾਂ ਉਹ ਘੱਗਰ ਦੇ ਹੱਲ ਲਈ ਇਨ੍ਹਾਂ ਲੀਡਰਾਂ ਨੂੰ ਸਵਾਲ ਕਰਨਗੇ । ਦੱਸਣਯੋਗ ਹੈ ਕਿ ਲੋਕ ਸਭਾ ਸੀਟ ਪਟਿਆਲਾ ਤੋਂ ਅਜੇ ਆਮ ਆਦਮੀ ਪਾਰਟੀ ਦੇ ਡਾ. ਬਲਵੀਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਤੋਂ ਪਰਨੀਤ ਕੌਰ ਚੋਣ ਮੈਦਾਨ ਵਿੱਚ ਹਨ, ਜਦੋਂ ਕਿ ਬਾਕੀ ਪਾਰਟੀਆਂ ਵੱਲੋਂ ਅਜੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ।
ਕਈ ਦਿਨਾਂ ਦੀ ਕੋਸ਼ਿਸ਼ ਮਗਰੋਂ ਘੱਗਰ ਦੇ ਪਾੜ ਵਾਲੇ ਡੂੰਘੇ ਥਾਂ ਤੋਂ ਲੱਭੀ ਟਰਾਲੀ
ਬਰੇਟਾ (ਕ੍ਰਿਸ਼ਨ ਭੋਲਾ)। ਚਾਂਦਪਰਾ ਬੰਨ੍ਹ (Ghaggar) ਵਿੱਚ 15 ਮਈ ਨੂੰ ਪਾੜ ਪੈਣ ਸਮੇਂ ਹਰਦੀਪ ਸਿੰਘ ਵਾਸੀ ਪਿੰਡ ਚੱਕ ਅਲੀਸ਼ੇਰ ਨੇ ਆਪਣੀ ਟਰਾਲੀ ਨੂੰ ਸਾਥੀਆਂ ਦੀ ਮੱਦਦ ਨਾਲ ਪਾੜ ਵਿਚ ਸੁੱਟ ਦਿੱਤਾ ਸੀ, ਜਿਹੜਾ ਕਿ 47 ਫੁੱਟ ਡੂੰਘਾ ਸੀ। ਪਿੰਡ ਕੁਲਰੀਆਂ ਦੇ ਨੌਜਵਾਨ ਹਰਬੰਸ ਸਿੰਘ ਨੇ ਪੰਜ-ਛੇ ਦਿਨਾਂ ਦੀ ਕੋਸ਼ਿਸ਼ ਤੋਂ ਬਾਅਦ ਐਨੀ ਡੂੰਘੀ ਥਾਂ ਤੋਂ ਟਰਾਲੀ ਲੱਭੀ ਅਤੇ ਪੂਰੇ ਇਲਾਕੇ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਹਰਬੰਸ ਸਿੰਘ ਯਾਦਵ ਨੇ ਜਿੱਥੇ ਖੜ੍ਹੇ ਪਾਣੀ ਵਿੱਚ ਗੋਤਾ ਲਗਾ ਕੇ ਟਰਾਲੀ ਦਾ ਪਤਾ ਲਗਾਇਆ ਤਾਂ ਉੱਥੇ ਹੀ ਟਰਾਲੀ ਨੂੰ ਕਰੇਨ ਦੀ ਮੱਦਦ ਨਾਲ ਅੱਜ ਕੱਢ ਲਿਆ ਗਿਆ।
ਇਸ ਮੌਕੇ ਕਿਸਾਨ ਆਗੂ ਸਿਮਰਨਜੀਤ ਕੁਲਰੀਆਂ ਨੇ ਕਿਹਾ ਕਿ ਅਜਿਹੇ ਮੌਕਿਆਂ ’ਤੇ ਲੋਕਾਂ ਨਾਲ ਖੜ੍ਹਨ ਵਾਲੇ ਯੋਧੇ ਹੁੰਦੇ ਹਨ। ਪਿੰਡ ਚੱਕ ਅਲੀਸ਼ੇਰ ਦੇ ਸਰਪੰਚ ਜਸਵੀਰ ਸਿੰਘ, ਮਨਦੀਪ ਚਹਿਲ, ਬਲਜਿੰਦਰ ਸਿੰਘ ਚਹਿਲ ਨੇ ਟਰਾਲੀ ਲੱਭਣ ਵਾਲੇ ਨੌਜਵਾਨ ਹਰਬੰਸ ਸਿੰਘ ਕੁਲਰੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਜਸਵੀਰ ਸਿੰਘ,ਜੋਬਨ ਸਿੰਘ, ਬੱਬੂ ਕੁਲਰੀਆਂ, ਅਮਰੀਕ ਸਿੰਘ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : Hair Care : ਜੇਕਰ ਤੁਸੀਂ ਵੀ ਆਪਣੇ ਗੋਡਿਆਂ ਤੱਕ ਵਾਲ ਵਧਾਉਣਾ ਚਾਹੁੰਦੇ ਹੋ ਤਾਂ ਪਿਆਜ਼ ਦੇ ਰਸ ‘ਚ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਲਗਾਓ
ਕਈ ਦਿਨਾਂ ਦੀ ਕੋਸ਼ਿਸ਼ ਤੋਂ ਬਾਅਦ ਘੱਗਰ ਦੇ ਪਾੜ ਵਾਲੇ ਡੂੰਘੇ ਥਾਂ ਤੋਂ ਲੱਭੀ ਟਰਾਲੀ
(ਕ੍ਰਿਸ਼ਨ ਭੋਲਾ) ਬਰੇਟਾ। ਚਾਂਦਪਰਾ ਬੰਨ੍ਹ ਵਿੱਚ 15 ਮਈ ਨੂੰ ਪਾੜ ਪੈਣ ਸਮੇਂ ਹਰਦੀਪ ਸਿੰਘ ਵਾਸੀ ਪਿੰਡ ਚੱਕ ਅਲੀਸ਼ੇਰ ਨੇ ਅਪਣੀ ਟਰਾਲੀ ਨੂੰ ਸਾਥੀਆਂ ਦੀ ਮੱਦਦ ਨਾਲ ਪਾੜ ਵਿਚ ਸੁੱਟ ਦਿੱਤਾ ਸੀ, ਜਿਹੜਾ ਕਿ 47 ਫੁੱਟ ਡੂੰਘਾ ਸੀ। ਪਿੰਡ ਕੁਲਰੀਆਂ ਦੇ ਨੌਜਵਾਨ ਹਰਬੰਸ ਸਿੰਘ ਨੇ ਪੰਜ ਛੇ ਦਿਨ ਦੀ ਕੋਸ਼ਿਸ਼ ਤੋਂ ਬਾਅਦ ਐਨੀ ਡੂੰਘੀ ਥਾਂ ਤੋਂ ਟਰਾਲੀ ਲੱਭੀ ਅਤੇ ਪੂਰੇ ਇਲਾਕੇ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਨਸ਼ਿਆਂ ਖਿਲਾਫ਼ ਸਖਤੀ : ਮੈਡੀਕਲ ਸਟੋਰ ਕੀਤਾ ਸੀਲ
ਹਰਬੰਸ ਸਿੰਘ ਯਾਦਵ ਨੇ ਜਿੱਥੇ ਖੜੇ ਪਾਣੀ ਵਿੱਚ ਗੋਤਾ ਲਗਾ ਕੇ ਟਰਾਲੀ ਦਾ ਪਤਾ ਲਗਾਇਆ ਤਾਂ ਉੱਥੇ ਹੀ ਟਰਾਲੀ ਨੂੰ ਕਰੇਨ ਦੀ ਮੱਦਦ ਨਾਲ ਅੱਜ ਕੱਢ ਲਿਆ ਗਿਆ। ਇਸ ਮੌਕੇ ਕਿਸਾਨ ਆਗੂ ਸਿਮਰਨਜੀਤ ਕੁਲਰੀਆਂ ਨੇ ਕਿਹਾ ਕਿ ਅਜਿਹੇ ਮੌਕਿਆਂ ’ਤੇ ਲੋਕਾਂ ਨਾਲ ਖੜ੍ਹਨ ਵਾਲੇ ਯੋਧੇ ਹੁੰਦੇ ਹਨ। ਪਿੰਡ ਚੱਕ ਅਲੀਸ਼ੇਰ ਦੇ ਸਰਪੰਚ ਜਸਵੀਰ ਸਿੰਘ, ਮਨਦੀਪ ਚਹਿਲ, ਬਲਜਿੰਦਰ ਸਿੰਘ ਚਹਿਲ ਨੇ ਟਰਾਲੀ ਲੱਭਣ ਵਾਲੇ ਨੌਜਵਾਨ ਹਰਬੰਸ ਸਿੰਘ ਕੁਲਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜਸਵੀਰ ਸਿੰਘ,ਜੋਬਨ ਸਿੰਘ, ਬੱਬੂ ਕੁਲਰੀਆਂ, ਅਮਰੀਕ ਸਿੰਘ ਆਦਿ ਵੀ ਹਾਜ਼ਰ ਸਨ।
ਚਾਂਦਪੁਰਾ ਬੰਨ੍ਹ ਪੂਰਨ ਦਾ ਕੰਮ ਜਾਰੀ, ਘੱਗਰ ’ਚੋਂ ਪਾਣੀ ਹੋਰ ਘਟਿਆ
(ਸੁਖਜੀਤ ਮਾਨ/ ਕ੍ਰਿਸ਼ ਭੋਲਾ) ਸਰਦੂਲਗੜ੍ਹ/ਬਰੇਟਾ। ਘੱਗਰ ਦਰਿਆ ਦਾ ਚਾਂਦਪੁਰਾ ਬੰਨ੍ਹ ਪੂਰਨ ਦਾ ਕੰਮ ਫੌਜ ਵੱਲੋਂ ਲਗਾਤਾਰ ਜਾਰੀ ਹੈ ਇਹ ਬੰਨ੍ਹ ਫੌਜ ਵੱਲੋਂ ਤਕਨੀਕੀ ਢੰਗ ਨਾਲ ਬੰਦ ਕੀਤਾ ਜਾ ਰਿਹਾ ਹੈ (Ghaggar) ਤਾਂ ਜੋ ਤੇਜ਼ ਵਹਾਅ ’ਚ ਮਿੱਟੀ ਖੁਰ ਨਾ ਸਕੇ ਬੰਨ੍ਹ ਪੂਰਨ ਦੇ ਕੰੰਮ ਦਾ ਅੱਜ ਵਿਧਾਇਕ ਬੁਢਲਾਡਾ ਪਿ੍ਰੰਸੀਪਲ ਬੁੱਧ ਰਾਮ, ਡਵੀਜ਼ਨਲ ਕਮਿਸ਼ਨਰ ਫਰੀਦਕੋਟ ਰੇਂਜ ਚੰਦਰ ਗੇਂਦ, ਡਿਪਟੀ ਕਮਿਸ਼ਨਰ ਮਾਨਸਾ ਰਿਸ਼ੀਪਾਲ ਸਿੰਘ ਅਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰ੍ਹੇ ਵੱਲੋਂ ਜਾਇਜ਼ਾ ਲਿਆ ਗਿਆ ਉਨ੍ਹਾਂ ਡਰੇਨਜ਼ ਵਿਭਾਗ ਸਮੇਤ ਫੌਜ ਦੇ ਜਵਾਨਾਂ ਨੂੰ ਸਮੁੱਚੇ ਕਾਰਜ ਨੂੰ ਜਲਦ ਨੇਪਰੇ ਚੜ੍ਹਾਉਣ ਦੇ ਆਦੇਸ਼ ਜਾਰੀ ਕੀਤੇ। ਸਰਦੂਲਗੜ੍ਹ ’ਚ ਵੀ ਘੱਗਰ ਦਾ ਪਾਣੀ ਕੱਲ੍ਹ ਨਾਲੋਂ ਅੱਜ ਹੋਰ ਘਟ ਗਿਆ ਪਰ ਮੀਂਹ ਵਾਲਾ ਬਣਿਆ ਮੌਸਮ ਫਿਰ ਚਿੰਤਾ ਦਾ ਕਾਰਨ ਬਣਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਉਦਯੋਗਪਤੀ ਨੇ ਲਗਾਇਆ ਹੜ੍ਹ ਪੀੜਤਾਂ ਲਈ ਲੰਗਰ
ਇਸ ਮੌਕੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਪਾਸੋਂ ਸਥਿਤੀ ਬਾਰੇ ਜਾਣਕਾਰੀ ਲੈਂਣ ਉਪਰੰਤ ਡਵੀਜ਼ਨਲ ਕਮਿਸ਼ਨਰ ਚੰਦਰ ਗੇਂਦ ਨੇ ਦੱਸਿਆ ਕਿ ਲਗਭਗ 180 ਫੁੱਟ ਦਾ ਪਾੜ ਪੈਣ ਕਾਰਨ ਨਜ਼ਦੀਕੀ ਪਿੰਡ ਪਾਣੀ ਨਾਲ ਪ੍ਰਭਾਵਿਤ ਹੋਏ ਹਨ। ਪਾੜ ਨੂੰ ਪੂਰਨ ਦਾ ਕੰਮ ਡਰੇਨਜ ਵਿਭਾਗ ਅਤੇ ਭਾਰਤੀ ਫੌਜ ਦੀਆਂ ਟੀਮਾਂ ਵੱਲੋਂ ਜੰਗੀ ਪੱਧਰ ’ਤੇ ਜਾਰੀ ਹੈ। ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਹੀ ਜ਼ਰੂਰੀ ਮਸ਼ੀਨਰੀ, ਮਿੱਟੀ, ਗੱਟੇ ਅਤੇ ਹੋਰ ਲੋੜੀਂਦਾ ਸਾਜੋ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
180 ਫੁੱਟ ਪਾੜ ਵਿਚੋਂ ਕਰੀਬ 70 ਫੁੱਟ ਪਾੜ ਨੂੰ ਪੂਰ ਲਿਆ (Ghaggar)
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਦੀ ਸੁਚੱਜੀ ਅਗਵਾਈ ਵਿਚ ਸਮੁੱਚਾ ਪ੍ਰਸ਼ਾਸਨਿਕ ਅਮਲਾ, ਐਨ.ਡੀ.ਆਰ.ਐਫ ਅਤੇ ਮਿਲਟਰੀ ਦੇ ਜਵਾਨ ਲਗਾਤਾਰ ਬਚਾਅ ਕਾਰਜਾਂ ਵਿਚ ਜੁਟੇ ਹੋਏ ਹਨ, ਜਿਸ ਸਦਕਾ ਚਾਂਦਪੁਰਾ ਨਜ਼ਦੀਕ ਪਏ 180 ਫੁੱਟ ਪਾੜ ਵਿਚੋਂ ਕਰੀਬ 70 ਫੁੱਟ ਪਾੜ ਨੂੰ ਪੂਰ ਲਿਆ ਗਿਆ ਹੈ ਤੇ ਜਲਦ ਹੀ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਪ੍ਰਭਾਵਿਤ ਪਿੰਡਾਂ ਨੂੰ ਹਰ ਤਰ੍ਹਾਂ ਦੀ ਰਾਹਤ ਸਮੱਗਰੀ ਅਤੇ ਦਵਾਈਆਂ ਆਦਿ ਪਹੁੰਚਾਈਆਂ ਜਾ ਰਹੀਆਂ ਹਨ ਡਿਪਟੀ ਕਮਿਸ਼ਨਰ ਮਾਨਸਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੰਨ੍ਹ ਨੂੰ ਪੂਰਨ ਦੇ ਕਾਰਜ ਵਿਚ ਲੋੜੀਂਦੀ ਹਰ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਾਰੀਆਂ ਹੀ ਟੀਮਾਂ ਤਨਦੇਹੀ ਨਾਲ ਇਸ ਕਾਰਜ਼ ਵਿਚ ਜੁਟੀਆਂ ਹੋਈਆਂ ਹਨ। ਨਜ਼ਦੀਕੀ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਪਾਸੋਂ ਨਿਰੰਤਰ ਉਨ੍ਹਾਂ ਦੀਆਂ ਜ਼ਰੂਰਤਾਂ ਤੇ ਮੁਸ਼ਕਿਲਾਂ ਬਾਰੇ ਜਾਣਕਾਰੀ ਲੈਂਦਿਆਂ ਹਰ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਘੱਗਰ ’ਚ ਪਾਣੀ ਦਾ ਪੱਧਰ ਘਟਣ ਕਾਰਨ ਇੱਕ ਵਾਰ ਰਾਹਤ ਦੀ ਆਸ ਜਾਗੀ ਹੈ ਘੱਗਰ ’ਚ ਕੱਲ ਕਰੀਬ ਅੱਧਾ ਫੁੱਟ ਪਾਣੀ ਘਟਿਆ ਸੀ ਜੋ ਅੱਜ ਡੇਢ ਫੁੱਟ ਤੱਕ ਹੋਰ ਘਟ ਗਿਆ ਸਰਸਾ-ਸਰਦੂਲਗੜ੍ਹ ਸੜਕ ’ਤੇ ਬਣੇ ਪੁਲ ਤੋਂ ਹੁਣ ਕਰੀਬ ਡੇਢ ਫੁੱਟ ਪਾਣੀ ਹੇਠਾਂ ਚੱਲ ਰਿਹਾ ਹੈ।
ਸੰਕਟ ’ਚ ਸਾਥ ਦੇਣ ਵਾਲਿਆਂ ਦਾ ਦਿਲੋਂ ਧੰਨਵਾਦ : ਵਿਧਾਇਕ ਬਣਾਂਵਾਲੀ
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਸਰਦੂਲਗੜ੍ਹ ਵਿੱਚੋਂ ਪਾਣੀ ਕਰੀਬ ਡੇਢ ਫੁੱਟ ਘਟ ਗਿਆ ਤੇ ਪਿੰਡਾਂ ਵਿੱਚੋਂ ਹੋਰ ਵੀ ਜ਼ਿਆਦਾ ਘੱਟ ਹੋਇਆ ਹੈ। ਉਹਨਾਂ ਸੰਕਟ ਦੀ ਇਸ ਘੜੀ ਵਿੱਚ ਹੜ੍ਹ ਪੀੜਤਾਂ ਦਾ ਹਰ ਪੱਖੋਂ ਸਾਥ ਦੇਣ ਵਾਲਿਆਂ ਦਾ ਦਿਲ ਦੀਆਂ ਗਹਿਰਾਈਆਂ ’ਚੋਂ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਇਹ ਬਿਪਤਾ ਪਈ ਤਾਂ ਸਾਸ਼ਨ-ਪ੍ਰਸਾਸ਼ਨ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਨੇ ਰਾਸ਼ਨ, ਡੀਜਲ, ਤਰਪਾਲਾਂ ਤੇ ਕਈਆਂ ਨੇ ਜੇਸੀਬੀ ਨਾਲ ਮੱਦਦ ਕੀਤੀ। Ghaggar
ਘੱਗਰ ਦੀ ਮਾਰ ਵਾਲੇ ਕਿਸਾਨਾਂ ਨੂੰ ਮੁਆਵਜ਼ੇ ਦੀ ਉਡੀਕ
ਕਿਸਾਨਾਂ ਨੇ ਖਰਚ ਕਰਕੇ ਦੁਬਾਰਾ ਮੰਗ-ਤੰਗ ਕੇ ਲਾਈ ਗਈ ਝੋਨੇ ਦੀ ਫਸਲ | Ghaggar River
ਪਟਵਾਰੀਆਂ ਨੇ ਗਿਰਦਾਵਰੀ ਰਿਪੋਰਟਾਂ ਸੌਪੀਆਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਕੋਲ ਭੇਜਣ ‘ਚ ਕੀਤੀ ਜਾ ਰਹੀ ਐ ਦੇਰੀ | Ghaggar River
ਪਟਿਆਲਾ ਜ਼ਿਲ੍ਹੇ ਅੰਦਰ 48 ਹਜ਼ਾਰ ਏਕੜ ਫਸਲ ਖਰਾਬ ਹੋਣ ਦੀ ਖੁਦ ਮੁੱਖ ਮੰਤਰੀ ਵੱਲੋਂ ਕਹੀ ਗਈ ਸੀ ਗੱਲ | Ghaggar River
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਘੱਗਰ ਦੇ ਪਾਣੀ ਦੀ ਮਾਰ ਨਾਲ ਆਪਣੀ ਤਬਾਹ ਹੋਈ ਝੋਨੇ ਦੀ ਫਸਲ ਦੇ ਮੁਆਵਜ਼ੇ ਸਬੰਧੀ ਕਿਸਾਨ ਸਰਕਾਰ ਵੱਲ ਅੱਖਾਂ ਲਾਈ ਬੈਠੇ ਹਨ, ਪਰ ਅਜੇ ਤੱਕ ਉਨ੍ਹਾਂ ਨੂੰ ਆਪਣੇ ਨੁਕਸਾਨ ਦਾ ਕੋਈ ਮੁਆਵਜ਼ਾ ਹਾਸਲ ਨਹੀਂ ਹੋਇਆ। ਉੁਂਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੜ੍ਹਾਂ ਦੌਰਾਨ ਕੀਤੇ ਹਵਾਈ ਦੌਰੇ ਮੌਕੇ ਕਿਸਾਨਾਂ ਨੂੰ ਵਿਸ਼ੇਸ਼ ਗਿਰਦਵਾਰੀ ਦੀ ਰਿਪੋਰਟ ਮਿਲਣ ਦੇ ਤੁਰੰਤ ਬਾਅਦ ਹੀ ਮੁਆਵਜੇ ਦੀ ਰਾਸ਼ੀ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ।
ਜਾਣਕਾਰੀ ਅਨੁਸਾਰ ਭਾਰੀ ਮੀਂਹ ਪੈਣ ਕਾਰਨ ਜ਼ਿਲ੍ਹਾ ਪਟਿਆਲਾ ਅੰਦਰ ਜੁਲਾਈ ਮਹੀਨੇ ਦੌਰਾਨ ਕਿਸਾਨਾਂ ਦੀਆਂ ਫਸਲਾਂ ਦਾ ਘੱਗਰ ਅਤੇ ਵੱਡੀ ਨਦੀ ਦੇ ਪਾਣੀ ਨੇ ਭਾਰੀ ਨੁਕਸਾਨ ਕੀਤਾ ਸੀ। ਘੱਗਰ ਅਤੇ ਹੜ੍ਹਾਂ ਦੇ ਪਾਣੀ ਨਾਲ ਪਟਿਆਲਾ ਜ਼ਿਲ੍ਹੇ ਅੰਦਰ ਲਗਭਗ 48 ਹਜਾਰ ਏਕੜ ਜਦਕਿ ਸੰਗਰੂਰ ਜ਼ਿਲ੍ਹੇ ਅੰਦਰ ਘੱਗਰ ਵਿੱਚ ਪਾੜ ਪੈਣ ਕਰਕੇ ਲਗਭਗ 10 ਹਜ਼ਾਰ ਏਕੜ ਕਿਸਾਨਾਂ ਦੀ ਝੋਨੇ ਦੀ ਫਸਲ ਬਰਬਾਦ ਹੋਣ ਦੀ ਗੱਲ ਕਹੀ ਗਈ ਸੀ। ਇਹ ਅੰਕੜਾ ਖੁਦ ਮੁੱਖ ਮੰਤਰੀ ਵੱਲੋਂ 23 ਜੁਲਾਈ ਨੂੰ ਹਲਕਾ ਬਾਦਸ਼ਾਹਪੁਰ ਅਤੇ ਮੂਣਕ ਵਿਖੇ ਆਪਣੇ ਹਵਾਈ ਦੌਰੇ ਦੌਰਾਨ ਜਾਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜ਼ਿਲ੍ਹਾ ਪਟਿਆਲਾ ਅੰਦਰ ਕਈ ਘਰਾਂ ਨੂੰ ਵੀ ਇਸ ਹੜ੍ਹਾਂ ਦੇ ਪਾਣੀ ਨਾਲ ਨੁਕਸਾਨ ਪੁੱਜਿਆ ਸੀ। ਲਗਭਗ ਸਵਾ ਮਹੀਨਾ ਬੀਤਣ ਦੇ ਬਾਵਜੂਦ ਅਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਫਸਲਾਂ ਦੀ ਵਿਸ਼ੇਸ ਗਿਰਦਾਵਰੀ ਦੀ ਰਿਪੋਰਟ ਸਰਕਾਰ ਨੂੰ ਨਹੀਂ ਭੇਜੀ ਗਈ, ਜਿਸ ਕਾਰਨ ਕਿਸਾਨਾਂ ਦੇ ਮੁਆਵਜ਼ੇ ਵਿੱਚ ਦੇਰੀ ਹੋ ਰਹੀ ਹੈ।
ਇਹ ਵੀ ਪੜ੍ਹੋ : Ind Vs Aus ODI Series : ਪਹਿਲਾ ਮੁਕਾਬਲਾ ਅੱਜ IS ਬਿੰਦਰਾ ਸਟੇਡੀਅਮ ਮੋਹਾਲੀ ’ਚ
ਪਤਾ ਲੱਗਾ ਹੈ ਕਿ ਪਟਵਾਰੀਆਂ ਵੱਲੋਂ ਤਾਂ ਵੱਖ-ਵੱਖ ਪਿੰਡਾਂ ਅੰਦਰ ਕਿਸਾਨਾਂ ਦੇ ਨੁਕਸਾਨ ਦੀ ਵਿਸ਼ੇਸ ਗਿਰਦਵਾਰੀ ਰਿਪੋਰਟ ਬਣਾ ਕੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਅੱਪੜਦੀ ਕਰ ਦਿੱਤੀ ਗਈ ਹੈ, ਪਰ ਅੱਗੋਂ ਹੀ ਉਕਤ ਰਿਪੋਰਟ ਮੁੱਖ ਮੰਤਰੀ ਦੇ ਦਰਬਾਰ ਵਿੱਚ ਭੇਜਣ ਦੀ ਲੇਟ ਲਤੀਫੀ ਵਰਤੀ ਜਾ ਰਹੀ ਹੈ। ਹਲਕਾ ਸ਼ੁਤਰਾਣਾ ਵਿੱਚ ਸਭ ਤੋਂ ਵੱਧ ਘੱਗਰ ਨੇ ਕਹਿਰ ਮਚਾਇਆ ਸੀ। ਹਲਕਾ ਸ਼ੁਤਰਾਣਾ ਦੇ ਪਿੰਡ ਰਾਮਪੁਰ ਪੜਤਾ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ 100 ਏਕੜ ਤੋਂ ਵੱਧ ਝੋਨੇ ਦੀ ਫਸਲ ਤਬਾਹ ਹੋ ਗਈ ਸੀ ਅਤੇ ਪਟਵਾਰੀ ਨੁਕਸਾਨ ਦੀ ਰਿਪੋਰਟ ਵੀ ਬਣਾ ਕੇ ਲੈ ਗਏ ਸਨ, ਪਰ ਉਸ ਤੋਂ ਬਾਅਦ ਕੁਝ ਅਤਾ-ਪਤਾ ਨਹੀਂ ਲੱਗ ਰਿਹਾ। ਇਸੇ ਤਰ੍ਹਾਂ ਹੀ ਬਾਦਸ਼ਾਹਪੁਰ ਦੇ ਕਿਸਾਨ ਸੋਹਨ ਸਿੰਘ ਦਾ ਕਹਿਣਾ ਸੀ ਕਿ ਉਸ ਵੱਲੋਂ ਜ਼ਮੀਨ ਠੇਕੇ ‘ਤੇ ਲਈ ਹੋਈ ਸੀ ਅਤੇ ਉਸਦੀ 2 ਕਿਲੇ ਫਸਲ ਬਰਬਾਦ ਹੋ ਗਈ।
ਪਿੰਡ ਬਾਦਸ਼ਾਹਪੁਰ ਪਾੜੇ ਦੇ ਸਾਬਕਾ ਪੰਚ ਗੁਰਪਾਲ ਸਿੰਘ ਨੇ ਦੱਸਿਆ ਕੀ ਉਸਦੀ 23 ਏਕੜ ਫਸਲ ਘੱਗਰ ਦੇ ਪਾਣੀ ਕਰਕੇ ਖਰਾਬ ਹੋ ਗਈ। ਟਹਿਲ ਸਿੰਘ ਬਾਦਸ਼ਾਹਪੁਰ ਦੀ 2 ਏਕੜ ਫਸਲ ਪਾਣੀ ਦੀ ਭੇਂਟ ਚੜ੍ਹ ਗਈ। ਹਲਕਾ ਸਨੌਰ ਦੇ ਪਿੰਡ ਭਾਨਰੀ ਦੇ ਤਿੰਨੇ ਭਰਾਵਾਂ ਅਮਰੀਕ ਸਿੰਘ, ਗੁਰਧਿਆਨ ਸਿੰਘ ਅਤੇ ਜਰਨੈਲ ਸਿੰਘ ਦੀ 15 ਏਕੜ ਝੋਨੇ ਦੀ ਵੱਡੀ ਨਦੀ ਦੇ ਪਾਣੀ ਦੀ ਮਾਰ ਹੇਠ ਆ ਗਈ।  ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਮੁੜ ਭਾਰੀ ਖਰਚਾ ਕਰਕੇ  ਝੋਨੇ ਦੀ ਫਸਲ ਲਗਾਈ ਗਈ ਹੈ, ਇਸ ਕਰਕੇ ਉਨ੍ਹਾਂ ਨੂੰ ਦੂਹਰਾ ਖਰਚਾ ਝੱਲਣਾ ਪਿਆ ਹੈ। ਉਨ੍ਹਾਂ ਆਖਿਆ ਕਿ ਕੈਪਟਨ ਸਾਹਿਬ ਵੱਲੋਂ ਤਾਂ ਗਿਰਦਾਵਰੀ ਤੋਂ ਤੁਰੰਤ ਬਾਅਦ ਮੁਆਵਜ਼ੇ ਦੀ ਗੱਲ ਆਖੀ ਗਈ ਸੀ, ਪਰ ਗਿਰਦਵਾਰੀ ਹੋਇਆ ਨੂੰ ਲਗਭਗ ਮਹੀਨਾ ਬੀਤ ਗਿਆ ਹੈ। (Ghaggar River)
ਰਿਪੋਰਟ ਤਿਆਰ ਹੈ, ਜਲਦੀ ਭੇਜਾਂਗੇ ਸਰਕਾਰ ਨੂੰ | Ghaggar River
ਇਸ ਮਾਮਲੇ ਸਬੰਧੀ ਜਦੋਂ ਏਡੀਸੀ ਸ੍ਰੀ ਸ਼ੌਕਤ ਅਹਿਮਦ ਪਰੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਘੱਗਰ ਦੇ ਪਾਣੀ ਦੀ ਮਾਰ ਨਾਲ ਹੋਏ ਨੁਕਸਾਨ ਦੀ ਰਿਪੋਰਟ ਮਿਲ ਚੁੱਕੀ ਹੈ ਅਤੇ ਅਗਲੇ ਦਿਨਾਂ ਵਿੱਚ ਇਹ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੋ ਘਰਾਂ ਆਦਿ ਨੂੰ ਨੁਕਸਾਨ ਪੁੱਜਿਆ ਸੀ, ਉਸ ਸਬੰਧੀ 11 ਲੱਖ ਰੁਪਏ ਦੀ ਰਾਸ਼ੀ ਪੀੜਤਾਂ ਨੂੰ ਦੇ ਦਿੱਤੀ ਗਈ ਹੈ। ਜਦਕਿ ਦੂਸਰੀ ਵਾਰ ਪਾਣੀ ਆਉਣ ਕਾਰਨ ਜੋ ਘਰਾਂ ਜਾਂ ਜਾਇਦਾਦ ਦਾ ਨੁਕਸਾਨ ਹੋਇਆ ਸੀ, ਉਸ ਸਬੰਧੀ 17 ਲੱਖ ਰੁਪਏ ਦੀ ਰਾਸ਼ੀ ਜਲਦੀ ਹੀ ਦੇ ਦਿੱਤੀ ਜਾਵੇਗੀ। ਸ੍ਰੀ ਪਰੇ ਤੋਂ ਜਦੋਂ ਕੁੱਲ ਨੁਕਸਾਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੜਚੋਲ ਜਾਰੀ ਹੈ ਅਤੇ ਅਗਲੇ ਦਿਨਾਂ ਵਿੱਚ ਉਕਤ ਨੁਕਸਾਨ ਸਬੰਧੀ ਸਾਰੀ ਰਿਪੋਰਟ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ।
ਅਜ਼ਾਦੀ ਦਿਹਾੜਾ : ਘੱਗਰ ਦਾ ਪਾੜ ਪੂਰਨ ਵਾਲੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਸਨਮਾਨ
ਜ਼ਿਲ੍ਹਾ ਪੱਧਰ ‘ਤੇ ਸਬ ਡਵੀਜ਼ਨ ਪੱਧਰ ‘ਤੇ ਸੇਵਾਦਾਰਾਂ ਦਾ ਕੀਤਾ ਸਨਮਾਨ
ਸੰਗਰੂਰ/ਮੂਣਕ (ਗੁਰਪ੍ਰੀਤ/ਮੋਹਨ ਸਿੰਘ) ਕੁਦਰਤੀ ਆਫ਼ਤਾਂ ਮੌਕੇ ਹਿੰਮਤੀ ਦੇ ਦਲੇਰੀ ਨਾਲ ਕੰਮ ਕਰਨ ਵਾਲੀ ਸੰਸਥਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸਮਾਜ ਸੇਵਾ ਨੂੰ ਪੰਜਾਬ ਸਰਕਾਰ ਨੇ ਸਲਾਮ ਕੀਤਾ ਹੈ ਸੁਨਾਮ ਨੇੜਲੇ ਪਿੰਡ ਦੇ ਬੋਰਵੈੱਲ ਵਿੱਚ ਡਿੱਗੇ ਛੋਟੇ ਬੱਚੇ ਫਤਹਿਵੀਰ ਸਿੰਘ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹੋਣ ਜਾਂ ਫਿਰ ਘੱਗਰ ਦਰਿਆ ‘ਚ ਪਏ 200 ਫੁੱਟ ਪਾੜ ਨੂੰ ਪੂਰਨ ਦੇ ਯਤਨਾਂ ਦੀ ਗੱਲ ਹੋਵੇ ਤਾਂ ਹਰੇਕ ਆਫ਼ਤ ‘ਚ ਇਨ੍ਹਾਂ ਜਾਂਬਾਜ਼ ਮੈਂਬਰਾਂ ਨੇ ਆਪਣਾ ਸੌ ਫੀਸਦੀ ਯੋਗਦਾਨ ਦਿੱਤਾ ਹੈ ਜ਼ਿਲ੍ਹਾ ਸੰਗਰੂਰ ਦੇ ਪ੍ਰਸ਼ਾਸਨ ਨੇ ਇਨ੍ਹਾਂ ਯਤਨਾਂ ਨੂੰ ਸਿਜਦਾ ਕਰਨ ਲਈ 15 ਅਗਸਤ ਮੌਕੇ ਹੋਏ ਅਜ਼ਾਦੀ ਸਮਾਗਮਾਂ ਮੌਕੇ ਇਨ੍ਹ੍ਹਾਂ ਡੇਰਾ ਸ਼ਰਧਾਲੂਆਂ ਨੂੰ ਜ਼ਿਲ੍ਹਾ ਪੱਧਰ ‘ਤੇ ਸਬ ਡਵੀਜ਼ਨ ਪੱਧਰ ‘ਤੇ ਨਾਲੋ-ਨਾਲ ਸਨਮਾਨਿਤ ਕੀਤਾ ਹੈ। (Independence Day)
ਜ਼ਿਲ੍ਹਾ ਪੱਧਰ ਦਾ ਸਮਾਗਮ ਸੰਗਰੂਰ ਅਤੇ ਸਬ ਡਵੀਜ਼ਨ ਪੱਧਰ ਦਾ ਮੂਣਕ ਹੋਇਆ ਸੀ | Independence Day
ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਘੱਗਰ ਦਰਿਆ ਵਿੱਚ ਆਏ ਹੜ੍ਹ ਕਾਰਨ, ਜੋ ਪਿੰਡ ਫੂਲਦ ਵਿਖੇ ਖੇਤਾਂ ਵਾਲੇ ਪਾਸੇ ਕਰੀਬ 200 ਫੁੱਟ ਦਾ ਪਾੜ ਪੈ ਗਿਆ ਸੀ, ਜਿਸ ਨੂੰ ਪੂਰਨ ਲਈ ਆਰਮੀ, ਕਿਸਾਨ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ, ਐਨ ਡੀ ਆਰ ਐਫ ਟੀਮ, ਮਨਰੇਗਾ ਤੇ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਅਤੇ  ਸਮੁੱਚੇ ਪ੍ਰਸ਼ਾਸਨ ਦੇ ਸਹਿਯੋਗ ਸਦਕਾ ਛੇ ਦਿਨਾਂ ਦੀ ਜੱਦੋ- ਜਹਿਦ ਮਿਹਨਤ ਨੇ ਪਾੜ ਨੂੰ ਪੂਰਨ ਵਿੱਚ ਸਫਲਤਾ ਪ੍ਰਾਪਤ ਕੀਤੀ। (Independence Day)
ਅਜ਼ਾਦੀ ਦਿਵਸ ਸਮਾਰੋਹ ਦੌਰਾਨ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਇੰਦਰਜੀਤ ਇੰਸਾਂ ਨੂੰ ਘੱਗਰ ਦਰਿਆ ਦੇ ਬੰਨ੍ਹ ‘ਤੇ ਪਏ ਪਾੜ ਨੂੰ ਪੂਰਨ ਲਈ ਦਿੱਤੇ ਸਹਿਯੋਗ ਸਦਕਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਡਿਪਟੀ ਕਮਿਸ਼ਨਰ ਸੰਗਰੂਰ ਨੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਬਰ ਨੂੰ ਸਨਮਾਨਿਤ ਕੀਤਾ ਗਿਆ। ਇਸ ਤਰ੍ਹਾਂ ਅਜ਼ਾਦੀ ਦਿਵਸ ਸਮਾਗਮ ਦੌਰਾਨ ਅਨਾਜ ਮੰਡੀ ਮੂਣਕ ਵਿਖੇ ਐਸ ਡੀ ਐਮ ਸਰਦਾਰ ਸੂਬਾ ਸਿੰਘ ਨੇ ਬਲਾਕ ਮੂਣਕ ਦੀ ਸਾਹ ਸਤਨਾਮ ਜੀ ਗ੍ਰੀਨ ਐਸ ਵੈਲਵੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ। (Independence Day)
ਪਿਛਲੇ ਪਿਛਲੇ ਦਿਨੀਂ ਘੱਗਰ ਦਰਿਆ ਦੇ ਬੰਨ੍ਹ ‘ਤੇ ਪਏ ਪਾੜ ਨੂੰ ਪੂਰਨ ਲਈ ਪੰਜਾਬ ਤੇ ਕੁਝ ਹਰਿਆਣਾ ਦੇ ਬਲਾਕ ਬਲਾਕ ਮੂਣਕ, ਲਹਿਰਾਗਾਗਾ,ਖਨੌਰੀ, ਪਾਤੜਾਂ, ਜਾਖਲ, ਬਰੇਟਾ, ਧਰਮਗੜ੍ਹ, ਬੁਢਲਾਡਾ,ਭੀਖੀ, ਮਹਿਲਾ ਚੌਕ, ਬਠੋਈ ਕਲਾ, ਦਿੜ੍ਹਬਾ, ਸੁਨਾਮ, ਲੱਡਾ, ਭਵਾਨੀਗੜ੍ਹ, ਸਮਾਣਾ, ਬਾਦਸ਼ਾਹਪੁਰ, ਅਹਿਮਦਗੜ੍ਹ, ਗੋਬਿੰਦਗੜ੍ਹ ਜੇਜੀਆਂ, ਲੌਂਗੋਵਾਲ, ਘੱਗਾ, ਬੰਮਣਾ, ਨਵਾਂ ਗਾਓਂ ਆਦਿ ਬਲਾਕਾਂ ਨੇ ਘੱਗਰ ਦਰਿਆ ਦੇ ਬੰਨ੍ਹ ‘ਤੇ ਪਾੜ ਨੂੰ ਪੂਰਨ ਲਈ ਵੱਡਾ ਸਹਿਯੋਗ ਦਿੱਤਾ। (Independence Day)
ਨਾਮੁਕਿਨ ਨਹੀਂ ਘੱਗਰ ਦਾ ਹੱਲ
ਇੱਕੋ ਹੀ ਦਰਿਆ ਹੈ ਜਿਸ ਨੇ ਇੱਕ ਪਾਸੇ ਰੌਣਕਾਂ ਲਾਈਆਂ ਹੋਈਆਂ ਹਨ ਤੇ ਦੂਜੇ ਪਾਸੇ ਤਬਾਹੀ ਮਚਾ ਰੱਖੀ ਹੈ ਵਰਖਾ ਸ਼ੁਰੂ ਹੁੰਦਿਆਂ ਘੱਗਰ ਦਰਿਆ ‘ਚ ਪਾਣੀ ਆਇਆ ਤਾਂ ਜਿਲ੍ਹਾ ਸਰਸਾ ਦੇ ਓਟੂ ਹੈੱਡ ‘ਤੇ ਰੌਣਕਾਂ ਲੱਗ ਗਈਆਂ ਦਰਿਆ ਦਾ ਪਾਣੀ ਵਧਣ ਨਾਲ ਇੱਧਰਲੇ ਕਿਸਾਨਾਂ ਦੇ ਚਿਹਰੇ ਖਿੜ ਗਏ ਇਸ ਹੈੱਡ ਵਰਕਸ ਤੋਂ ਤਿੰਨ ਨਹਿਰਾਂ ਕੱਢੀਆਂ ਗਈਆਂ ਹਨ ਜੋ ਝੀਲ ਦਾ ਪਾਣੀ ਖਿੱਚ ਕੇ ਹੜ੍ਹਾਂ ਦੀ ਸਮੱਸਿਆ ਦਾ ਵੀ ਹੱਲ ਕਰਦੀਆਂ ਹਨ ਤੇ 40-50 ਪਿੰਡਾਂ ਦੇ ਝੋਨੇ ਹੇਠਲੇ ਰਕਬੇ ਲਈ ਵਰਦਾਨ ਬਣਦੀਆਂ ਹਨ ਰਾਣੀਆ, ਐਲਨਾਬਾਦ ਇਲਾਕੇ ਦੇ ਕਿਸਾਨ ਦਰਿਆ ‘ਚ ਪਾਣੀ ਆਉਣ ਦੀ ਉਡੀਕ ਕਰਦੇ ਹਨ ਦੂਜੇ ਪਾਸੇ  ਇਸੇ ਦਰਿਆ ਨੇ ਪੰਜਾਬ ਦੇ ਜਿਲ੍ਹਾ ਸੰਗਰੂਰ ਤੇ ਪਟਿਆਲਾ ਅਤੇ ਹਰਿਆਣਾ ਦੇ ਜਿਲ੍ਹਾ ਫ਼ਤਿਆਬਾਦ ਦੇ ਕਿਸਾਨਾਂ ਲਈ ਆਫ਼ਤ ਲਿਆਂਦੀ ਹੋਈ ਹੈ ਜਿਲ੍ਹਾ ਸੰਗਰੂਰ ਦੇ ਮੂਣਕ ਨੇੜੇ ਦਰਿਆ ਦੇ ਬੰਨ੍ਹ ‘ਚ ਪਾੜ ਪੈਣ ਕਾਰਨ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ ਹੈ ਆਪਣੀ ਡੁੱਬੀ ਫਸਲ ਨੂੰ ਵੇਖ ਕੇ ਕਿਸਾਨਾਂ ਦੀਆਂ ਅੱਖਾਂ ‘ਚੋਂ ਹੰਝੂ ਵਹਿ ਰਹੇ ਹਨ ਇੱਕ ਪਾਸੇ ਦਰਿਆ ਫਸਲਾਂ ਨੂੰ ਭਾਗ ਲਾ ਰਿਹਾ ਹੈ ਦੂਜੇ ਪਾਸੇ ਤਬਾਹੀ ਲਿਆ ਰਿਹਾ ਹੈ ਪਰ ਜਿੰਮੇਵਾਰ ਹੁਕਮਰਾਨਾਂ ਕੋਲ ਸਿਰਫ਼ ਪੁਰਾਣਾ ਛੁਣਛੁਣਾ ਹੀ ਹੈ ਕਿ ਉਹ ਘੱਗਰ ਦਾ ਮਸਲਾ ਸੰਸਦ ‘ਚ ਉਠਾਉਣਗੇ ਸਰਕਾਰ ਤਾਂ ਪਹਿਲਾਂ ਵੀ ਕੇਂਦਰ ‘ਚ ਕਿਸੇ ਨਾ ਕਿਸੇ ਪਾਰਟੀ ਦੀ ਆਉਂਦੀ ਹੀ ਸੀ ਦਸ ਸਾਲ ਲਗਾਤਾਰ ਕਾਂਗਰਸ ਨੇ ਕੇਂਦਰ ‘ਚ ਰਾਜ ਚਲਾਇਆ ਹੈ, ਪਰ ਘੱਗਰ ਦਾ ਮਸਲਾ ਹੱਲ ਨਾ ਹੋਇਆ ਭਾਜਪਾ ਵੀ ਦੋ ਵਾਰ ਪੂਰੇ ਪੰਜ ਸਾਲ ਰਾਜ ਕਰ ਚੁੱਕੀ ਹੈ ਪਰ ਘੱਗਰ ਦੀ ਗੱਲ ਉੱਥੇ ਹੀ ਰਹੀ ਰਾਜਨੀਤੀ ‘ਚ ਜਿਲ੍ਹਾ ਪਟਿਆਲਾ ਤੇ ਸੰਗਰੂਰ ਦੀ ਤੂਤੀ ਬੋਲਦੀ ਹੈ ਪੰਜਾਬ ਦੇ ਮੌਜ਼ੂਦਾ ਮੁੱਖ ਮੰਤਰੀ ਪਟਿਆਲਾ ਤੋਂ ਹਨ ਸੰਰਗੂਰ ਜਿਲ੍ਹਾ ਵੀ ਮੁੱਖ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਚੁੱਕਾ ਹੈ ਹਰਿਆਣਾ ਪੰਜਾਬ ਜੇਕਰ ਦੋਵੇਂ ਰਲ ਕੇ ਇਸ ਦਾ ਸਦਭਾਵਨਾ ਨਾਲ ਹੱਲ ਕੱਢਦੇ ਹਨ ਤਾਂ ਕੋਈ ਵੱਡਾ ਮਸਲਾ ਨਹੀਂ ਸੀ ਓਟੂ ਸਿਰਫ਼ ਹਰਿਆਣਾ ‘ਚ ਪੈਂਦਾ, ਬੜੇ ਹੀ ਵਧੀਆ ਤਰੀਕੇ ਨਾਲ ਹੱਲ ਨਿੱਕਲਿਆ ਇੱਥੇ ਘੱਗਰ ਦੇ ਪਾਣੀ ਲਈ ਝੀਲ ਬਣਾਈ ਗਈ ਤੇ ਇਲਾਕੇ ਲਈ ਵਰਦਾਨ ਬਣ ਗਈ ਬੱਸ, ਜਿੱਥੋਂ ਦੋ ਰਾਜਾਂ ਦਾ ਮਾਮਲਾ ਆ ਗਿਆ ਉੱਥੇ ਮਸਲਾ ਲਟਕ ਜਾਂਦਾ ਹੈ ਸਿਆਸੀ ਲੜਾਈ ‘ਚ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਘੱਗਰ ਕੋਈ ਬਹੁਤ ਲੰਬਾਈ ਵਾਲਾ ਦਰਿਆ ਨਹੀਂ ਹਿਮਾਚਲ ‘ਚੋਂ ਸ਼ੁਰੂ ਹੋ ਕੇ ਪੰਜਾਬ ਤੇ ਹਰਿਆਣਾ ਤੱਕ ਇਹ 320 ਕੁ ਕਿਲੋਮੀਟਰ ਹੀ ਪੈਂਦਾ ਹੈ ਜਦੋਂਕਿ ਗੰਗਾ ਦੇਸ਼ ਦਾ ਸਭ ਤੋਂ ਵੱਡਾ ਦਰਿਆ ਹੈ 2500 ਕਿਲੋਮੀਟਰ ਤੋਂ ਵੀ ਜਿਆਦਾ ਹੈ ਜੇਕਰ ਸੰਗਰੂਰ ਤੇ ਪਟਿਆਲਾ ਜਿਲ੍ਹੇ ਅੰਦਰ ਕੋਈ ਡੈਮ ਪ੍ਰਾਜੈਕਟ ਕਾਂਗਜਾਂ ਤੋਂ ਜ਼ਮੀਨ ‘ਤੇ ਉਤਾਰਿਆ ਜਾਵੇ ਤਾਂ ਇਹ ਹਰਿਆਣਾ ਤੇ ਪੰਜਾਬ ਦੋਵਾਂ ਰਾਜਾਂ ਲਈ ਵਰਦਾਨ ਬਣ ਸਕਦਾ ਹੈ ਸਿਆਸੀ ਬਿਆਨਬਾਜ਼ੀ ਨਾਲੋਂ ਜਿਆਦਾ ਜ਼ਰੂਰੀ ਹੈ ਕਿ ਕਿਸਾਨਾਂ ਪ੍ਰਤੀ ਸੱਚੀ ਹਮਦਰਦੀ ਰੱਖ ਕੇ ਘੱਗਰ ਦਾ ਸਥਾਈ ਹੱਲ ਕੱਢਿਆ ਜਾਵ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਘੱਗਰ ਨੇ 15 ਹਜ਼ਾਰ ਏਕੜ ਤੋਂ ਜ਼ਿਆਦਾ ਫ਼ਸਲਾਂ ਦਾ ਕੀਤਾ ਮਲੀਆਮੇਟ
ਪ੍ਰਸ਼ਾਸਨ ਨੇ ਤਿਆਰ ਕੀਤੀ ਰਿਪੋਰਟ
ਗੁਰਪ੍ਰੀਤ ਸਿੰਘ, ਸੰਗਰੂਰ
ਮੂਣਕ ਦੇ ਪਿੰਡ ਫੂਲਦ ਨੇੜੇ ਘਗਰ ਦਰਿਆ ‘ਚ ਪਏ ਪਾੜ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡੀ ਮਾਰ ਝੱਲਣੀ ਪਈ ਹੈ ਘੱਗਰ ਕਾਰਨ ਕਿਸਾਨਾਂ ਦੀਆਂ 15569 ਏਕੜ ਵਿੱਚ ਖੜੀਆਂ ਫ਼ਸਲਾਂ ਦਾ ਨੁਕਸਾਨ ਕਰ ਦਿੱਤਾ ਹੈ, ਇਹ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੀ ਹੈ
ਜਾਣਕਾਰੀ ਮੁਤਾਬਕ ਸਭ ਤੋਂ ਜ਼ਿਆਦਾ ਕਿਸਾਨਾਂ ਵੱਲੋਂ ਲਾਈ ਜੀਰੀ ਦਾ ਨੁਕਸਾਨ ਹੋਇਆ ਹੈ ਮੂਣਕ, ਫੂਲਦ, ਮਕਰੋੜ ਸਾਹਬ, ਸੁਰਜਨ ਭੈਣੀ, ਭੂੰਦੜ ਭੈਣੀ, ਸਲੇਮਗੜ੍ਹ ਦੇ ਕਿਸਾਨਾਂ ਦੀ ਜੀਰੀ, ਕੱਚੀ ਤੇ ਪੱਕੀ ਮੱਕੀ, ਕਪਾਹ, ਸਬਜ਼ੀਆਂ ਤੇ ਹੋਰ ਚਾਰਾ ਜਿਹੜਾ ਲਗਭਗ 15569 ਏਕੜ ਵਿੱਚ ਖੜ੍ਹਾ ਸੀ, ਉਹ ਸਾਰਾ ਤਬਾਹ ਹੋ ਗਿਆ ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ 14400 ਏਕੜ ਵਿੱਚ ਖੜ੍ਹੀ ਜੀਰੀ ਦੀ ਫਸਲ ਤਬਾਹ ਹੋਈ ਹੈ ਇਨ੍ਹਾਂ ਵਿੱਚੋਂ ਮੂਣਕ ਦੇ ਕਿਸਾਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹੈ ਇਹ ਅੰਕੜੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਕਤ ਪਿੰਡਾਂ ਵਿੱਚ ਕਰਵਾਈ ਗਿਰਦਾਵਰੀ ਦੇ ਅਧਾਰ ‘ਤੇ ਕਰਵਾਏ ਗਏ ਹਨ
ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਕਿਸਾਨਾਂ ਦਾ ਘੱਗਰ ਕਾਰਨ ਜਾਂ ਮੀਂਹ ਕਾਰਨ ਖਰਾਬ ਹੋਈ ਹੈ, ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਦਿਵਾਇਆ ਜਾਵੇਗਾ ਭਾਰਤੀ ਕਿਸਾਨ ਜੂਨੀਅਨ ਦੇ ਆਗੂ ਮਾਲਕੀਤ ਸਿੰਘ ਲਖਮੀਰਵਾਲਾ ਨੇ ਕਿਹਾ ਕਿ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਛੇਤੀ ਤੋਂ ਛੇਤੀ ਮੁਆਵਜ਼ਾ ਦਿਵਾਇਆ ਜਾਵੇ ਕਿਉਂਕਿ ਕਿਸਾਨੀ ਪਹਿਲਾਂ ਹੀ ਕੱਖੋਂ ਹੌਲੀ ਹੋ ਚੁੱਕੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤਕਰੀਬਨ 20 ਫੁੱਟ ਪਾੜ ਪੂਰਨਾ ਬਾਕੀ, ਡੇਰਾ ਸ਼ਰਧਾਲੂਆਂ ਵੱਲੋਂ ਰਾਹਤ ਕਾਰਜ ਜ਼ੋਰ-ਸ਼ੋਰ ਨਾਲ ਜਾਰੀ
ਗੁਰਪ੍ਰੀਤ ਸਿੰਘ/ਮੋਹਨ ਸਿੰਘ, ਮੂਣਕ
ਫੂਲਦ ਨੇੜੇ ਘੱਗਰ ਵਿੱਚ ਪਏ ਵੱਡੇ ਪਾੜ ਨੂੰ ਅੱਜ ਪੰਜਵਾਂ ਦਿਨ ਹੋ ਗਿਆ ਹੈ ਅੱਜ ਵੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ, ਐਨ.ਡੀ.ਆਰ.ਐਫ., ਫੌਜ ਦੇ ਜਵਾਨ ਤੇ ਹੋਰ ਰਾਹਤ ਕਰਮੀ ਪਾੜ ਪੂਰਨ ਵਿੱਚ ਜੁਟੇ ਹੋਏ ਹਨ ਪੰਜਵੇਂ ਦਿਨ ਮਹਿਜ 20 ਫੁੱਟ ਦਾ ਪਾੜ ਪੂਰਨਾ ਬਾਕੀ ਰਹਿ ਗਿਆ ਹੈ ਪ੍ਰਸ਼ਾਸਨ ਵੀ ਪੂਰੇ ਯਕੀਨ ਨਾਲ ਦਾਅਵਾ ਕਰ ਰਿਹਾ ਹੈ ਕਿ ਅੱਜ ਰਾਤ ਤੱਕ ਜਾਂ ਕੱਲ੍ਹ ਸਵੇਰ ਤੱਕ ਪਾੜ ਪੂਰਨ ਦੇ ਕੰਮ ‘ਤੇ ਸੌ ਫੀਸਦੀ ਸਫ਼ਲਤਾ ਹਾਸਲ ਕਰ ਲਈ ਜਾਵੇਗੀ
ਫੂਲਦ ਨੇੜੇ ਘੱਗਰ ਦਰਿਆ ਤੇ ਪਏ ਪਾੜ ਨੂੰ ਪੂਰਨ ਦੇ ਅੱਜ ਪੰਜਵੇਂ ਦਿਨ ਜ਼ੋਰਦਾਰ ਕੋਸ਼ਿਸ਼ਾਂ ਜਾਰੀ ਹਨ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਸੈਂਕੜੇ ਸੇਵਾਦਾਰ ਪੰਜਵੇਂ ਦਿਨ ਵੀ ਪਾੜ ਪੂਰਨ ਦੇ ਕੰਮ ਵਿੱਚ ਜ਼ੋਰ-ਸ਼ੋਰ ਨਾਲ ਡਟੇ ਹੋਏ ਹਨ ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ ਜਰਨੈਲ ਸਿੰਘ ਇੰਸਾਂ ਨੇ ਦੱਸਿਆ ਕਿ ਅੱਜ ਵੀ ਪਾਤੜਾਂ, ਲਹਿਰਾਗਾਗਾ, ਧਰਮਗੜ੍ਹ, ਸੁਨਾਮ, ਦਿੜ੍ਹਬਾ ਤੋਂ ਵੱਡੀ ਗਿਣਤੀ ਡੇਰਾ ਪ੍ਰੇਮੀ ਸੇਵਾ ‘ਤੇ ਆਏ ਹੋਏ ਹਨ ਉਨ੍ਹਾਂ ਦੱਸਿਆ ਕਿ ਮਹਿਜ 20-22 ਫੁੱਟ ਦਾ ਕੰਮ ਹੀ ਬਾਕੀ ਰਹਿ ਗਿਆ ਹੈ ਜਿਸ ਕਾਰਨ ਪ੍ਰੇਮੀ ਪੂਰੀ ਫੁਰਤੀ ਨਾਲ ਕੰਮ ਨੂੰ ਨਿਪਟਾਉਣ ‘ਤੇ ਲੱਗੇ ਹੋਏ ਹਨ ਉਨ੍ਹਾਂ ਦੱਸਿਆ ਕਿ ਘੱਗਰ ਵਿਚਲੇ ਪਾਣੀ ਦਾ ਪੱਧਰ ਵੀ ਕੱਲ੍ਹ ਦੇ ਮੁਕਾਬਲੇ 2 ਫੁੱਟ ਘੱਟ ਹੈ ਜਿਸ ਕਾਰਨ ਕੰਮ ਵਿੱਚ ਤੇਜ਼ੀ ਆਈ ਹੈ ਉਨ੍ਹਾਂ ਦੱਸਿਆ ਕਿ ਪ੍ਰੇਮੀ ਸੌ ਫੀਸਦੀ ਕੰਮ ਨਿਪਟਾਉਣ ਤੋਂ ਬਾਅਦ ਹੀ ਹਟਣਗੇ ਉਨ੍ਹਾਂ ਦੱਸਿਆ ਕਿ ਪਾੜ ਦੀ ਜਗ੍ਹਾ ਘੱਟ ਰਹਿਣ ਕਾਰਨ ਪ੍ਰੇਮੀਆਂ ਵੱਲੋਂ ਬਣਾਏ ਜਾਣ ਵਾਲੇ ਜਾਲ ਦਾ ਸਾਈਜ਼ ਵੀ ਘਟਾ ਦਿੱਤਾ ਹੈ ਅਤੇ ਹੁਣ ਛੋਟੇ-ਛੋਟੇ ਜਾਲ ਬਣਾ ਕੇ ਉਨ੍ਹਾਂ ਵਿੱਚ ਬੋਰੀਆਂ ਨੂੰ ਧਰਿਆ ਜਾ ਰਿਹਾ ਹੈ ਦੇਰ ਰਾਤ ਤੱਕ ਪ੍ਰੇਮੀ ਇਸ ਤਰ੍ਹਾਂ ਕੰਮ ਵਿੱਚ ਜੁਟੇ ਰਹਿੰਦੇ ਹਨ ਉੱਧਰ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੰਨ੍ਹ ਬੰਨ੍ਹਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ
ਡੇਰਾ ਸੱਚਾ ਸੌਦਾ ਦੇ ਸੇਵਾਦਾਰ, ਐਨ.ਡੀ.ਆਰ.ਐਫ. ਤੇ ਫੌਜ ਦੇ ਜਵਾਨ ਮਿਲ ਕੇ ਕੰਮ ਕਰ ਰਹੇ ਹਨ ਪ੍ਰਸ਼ਾਸਨ ਅਨੁਸਾਰ ਪਾਣੀ ਦਾ ਪੱਧਰ ਘੱਟਣ ਕਾਰਨ ਕੱਲ੍ਹ ਦੇ ਮੁਕਾਬਲੇ ਸਥਿਤੀ ਵਿੱਚ ਕਾਫ਼ੀ ਸੁਧਾਰ ਹੈ ਉਨ੍ਹਾਂ ਕਿਹਾ ਕਿ ਕਈ ਥਾਵਾਂ ਤੋਂ ਪਾਣੀ ਮੁੜ ਘੱਗਰ ਦਰਿਆ ਵਿੱਚ ਪੈਣਾ ਆਰੰਭ ਹੋ ਗਿਆ ਹੈ ਜਿਸ ਕਾਰਨ ਖੇਤਾਂ ਤੇ ਘਰਾਂ ਦੇ ਦੁਆਲੇ ਖੜ੍ਹਾ ਪਾਣੀ ਘਟਿਆ ਹੈ
ਸੁਰਜਨ ਭੈਣੀ, ਹਮੀਰਗੜ੍ਹ, ਭੂੰਦੜ ਭੈਣੀ, ਮੂਣਕ ਦੇ ਬਾਹਰੀ ਇਲਾਕਿਆਂ ਵਿੱਚ ਪਾਣੀ ਦਾਖ਼ਲ ਹੋ ਚੁੱਕਿਆ ਹੈ ਮੂਣਕ ਦੇ ਬਾਹਰੀ ਇਲਾਕਿਆਂ ਵਿੱਚ ਪਾਣੀ ਕਾਰਨ ਲੋਕ ਘਰਾਂ ਵਿੱਚ ਘਿਰ ਗਏ ਹਨ ਬੇਸ਼ੱਕ ਅੱਜ ਪਾਣੀ ਦਾ ਪੱਧਰ ਕੁਝ ਘਟਿਆ ਹੈ ਪਰ ਇਸ ਦੇ ਬਾਵਜੂਦ ਲੋਕਾਂ ਦਾ ਪ੍ਰਸ਼ਾਸਨ ਪ੍ਰਤੀ ਗਿਲਾ ਹੈ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਹਾਲੇ ਤੱਕ ਉਨ੍ਹਾਂ ਦੀ ਸਾਰ ਨਹੀਂ ਲਈ ਅਤੇ ਉਨ੍ਹਾਂ ਦੇ ਡੰਗਰ ਪਸ਼ੂ ਭੁੱਖਣ ਭਾਣੇ ਕਿੱਲਿਆਂ ਨਾਲ ਬੰਨ੍ਹੇ ਹੋਏ ਹਨ ਜਿਸ ਕਾਰਨ ਉਨ੍ਹਾਂ ਨੂੰ ਚਿੰਤਾ ਵੀ ਹੈ
ਖੇਤੀਬਾੜੀ ਫੀਡਰ ਦੀ ਬਿਜਲੀ ਸਪਲਾਈ ਕੀਤੀ ਬੰਦ
ਪਾਵਰਕੌਮ ਨੇ ਪਾਣੀ ਦੇ ਹਾਲਾਤ ਵੇਖਦਿਆਂ ਕਈ ਪਿੰਡਾਂ ਵਿੱਚ ਖੇਤੀਬਾੜੀ ਫੀਡਰ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਹੈ ਪਾਵਰਕੌਮ ਅਨੁਸਾਰ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੇ ਡਰ ਕਾਰਨ ਉਨ੍ਹਾਂ ਕਈ ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਕੱਟੀ ਹੈ ਜਦੋਂਕਿ ਰਿਹਾਇਸ਼ੀ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਉਸੇ ਤਰ੍ਹਾਂ ਜਾਰੀ ਹੈ
ਮੁੱਖ ਮੰਤਰੀ ਵੱਲੋਂ ਹਵਾਈ ਦੌਰਾ ਅੱਜ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਮੰਗਲਵਾਰ ਜ਼ਿਲ੍ਹਾ ਸੰਗਰੂਰ ਅਤੇ ਪਟਿਆਲਾ ‘ਚ ਘੱਗਰ ਦੀ ਮਾਰ ਹੇਠ ਆਏ ਇਲਾਕਿਆਂ ਦਾ ਦੌਰਾ ਕਰਨਗੇ ਇਸ ਤੋਂ ਪਹਿਲਾਂ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੀ ਦੌਰਾ ਕਰ ਚੁੱਕੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਘੱਗਰ : ਸ਼ਰਧਾਲੂ ਡਟੇ, ਅੱਧੇ ਤੋਂ ਵੱਧ ਪਾੜ ਪੂਰਿਆ
ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਚੌਥੇ ਦਿਨ ਵੀ ਡਟੇ ਰਹੇ
130 ਫੁੱਟ ਤੱਕ ਪਾੜ ਪੂਰਿਆ, 70 ਫੁੱਟ ਪੂਰਨ ਦਾ ਕੰਮ ਜ਼ੋਰਾਂ ‘ਤੇ
ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਹੜ੍ਹ ਰੋਕੂ ਪ੍ਰਬੰਧਾਂ ਦਾ ਲਿਆ ਜਾਇਜ਼ਾ
ਮੋਹਨ ਸਿੰਘ/ਦੁਰਗਾ ਸਿੰਗਲਾ, ਮੂਣਕ
ਘੱਗਰ ਦਰਿਆ ‘ਚ ਪਏ ਕਰੀਬ 200 ਫੁੱਟ ਤੱਕ ਦੇ ਪਾੜ ਨੂੰ ਅੱਜ ਚੌਥੇ ਦਿਨ ਤੱਕ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ, ਫੌਜ ਦੇ ਜਵਾਨਾਂ, ਐਨ.ਡੀ.ਆਰ.ਐਫ. ਦੀਆਂ ਟੀਮਾਂ  ਤੇ ਪਿੰਡ ਵਾਸੀਆਂ ਨੇ ਲਗਭਗ 130 ਫੁੱਟ ਦੇ ਕਰੀਬ ਪੂਰ ਲਿਆ ਹੈ ਤੇ ਬਾਕੀ ਰਹਿੰਦੇ 70 ਫੁੱਟ ਦੇ ਪਾੜ ਨੂੰ ਪੂਰਨ ਲਈ ਡਟੇ ਹੋਏ ਹਨ
ਜਾਣਕਾਰੀ ਮੁਤਾਬਕ ਅੱਜ ਚੌਥੇ ਦਿਨ ਵੀ ਘੱਗਰ ਦੇ ਕਿਨਾਰਿਆਂ ਨੂੰ ਮੁੜ ਜੋੜਨ ਲਈ ਰਾਹਤ ਕਾਰਜ ਵੱਡੇ ਪੱਧਰ ‘ਤੇ ਚੱਲ ਰਹੇ ਹਨ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੈਂਕੜੇ ਮੈਂਬਰ ਅੱਜ ਵੀ ਰਾਹਤ ਕਾਰਜਾਂ ਵਿੱਚ ਜ਼ੋਰ-ਸ਼ੋਰ ਨਾਲ ਜੁਟੇ ਰਹੇ ਪ੍ਰਸ਼ਾਸਨ ਵੱਲੋਂ ਭਾਵੇਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਛੇਤੀ ਹੀ ਪਾੜ ਨੂੰ ਪੂਰ ਲਿਆ ਜਾਵੇਗਾ ਪਰ ਹਾਲਾਤ ਵੇਖ ਕੇ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਕੱਲ੍ਹ ਤੱਕ ਹੀ ਪੂਰੇ ਜਾਣ ਦੀ ਸੰਭਾਵਨਾ ਹੈ ਦੱਸਣ ਵਾਲਿਆਂ ਮੁਤਾਬਕ ਆਉਂਦੀ ਸਵੇਰ ਤੱਕ ਪਾੜ ਤਾਂ ਪੂਰਿਆ ਜਾ ਸਕਦਾ ਹੈ ਪਰ ਘੱਗਰ ਦੇ ਕਈ ਥਾਂ ‘ਤੇ ਕਿਨਾਰੇ ਬੇਹੱਦ ਕਮਜ਼ੋਰ ਹਨ
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਮੈਂਬਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਡੇਰਾ ਸ਼ਰਧਾਲੂ ਅੱਜ ਐਤਵਾਰ ਨੂੰ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਬਲਾਕਾਂ ਵਿੱਚੋਂ ਵੱਡੀ ਗਿਣਤੀ ਵਿੱਚ ਇੱਥੇ ਪੁੱਜੇ ਹੋਏ ਹਨ ਉਨ੍ਹਾਂ ਦੱਸਿਆ ਕਿ ਡੇਰਾ ਸ਼ਰਧਾਲੂਆਂ ਵੱਲੋਂ ਵੱਡੇ ਪੱਧਰ ‘ਤੇ ਜਾਲ ਬਣਾਉਣ ਦੇ ਕੰਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਡੇਰਾ ਸ਼ਰਧਾਲੂਆਂ ਵੱਲੋਂ ਮਿੱਟੀ ਦੇ ਥੈਲੇ ਆਦਿ ਭਰ ਕੇ ਬੰਨ੍ਹਾਂ ‘ਤੇ ਪਹੁੰਚਾਏ ਜਾ ਰਹੇ ਹਨ ਆਮ ਲੋਕਾਂ ਨੇ ਵੀ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਡੇਰਾ ਸ਼ਰਧਾਲੂ ਸਰਗਰਮੀ ਨਾ ਦਿਖਾਉਂਦੇ ਤਾਂ ਪ੍ਰਸ਼ਾਸਨ ਕੋਲ ਆਪਣੇ ਪੱਧਰ ‘ਤੇ ਕੋਈ ਇੰਤਜਾਮ ਨਹੀਂ ਸੀ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਮੈਦਾਨ ਵਿੱਚ ਆਉਣ ਤੋਂ ਬਾਅਦ ਹੀ ਸਾਰਾ ਕੰਮ ਤੇਜ਼ੀ ਨਾਲ ਹੋਣ ਲੱਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਵੀਗੜ, ਘਨੌਰ ਤੇ ਬਾਦਸ਼ਾਹਪੁਰ ਦਾ ਕੀਤਾ ਦੌਰਾ
ਸੱਚ ਕਹੂੰ ਨਿਊਜ਼/ਪਟਿਆਲਾ, (ਦੇਵੀਗੜ/ਘਨੌਰ/ਰਾਜਪੁਰਾ/ਬਾਦਸ਼ਾਹਪੁਰ)
ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਬਰਸਾਤਾਂ ਦੇ ਮੌਸਮ ਦੌਰਾਨ ਹੜ੍ਹਾਂ ਕਾਰਨ ਵੱਡੀ ਕਰੋਪੀ ਦਾ ਕਾਰਨ ਬਣਦੇ ਘੱਗਰ ਦਰਿਆ ਦੇ ਸਥਾਈ ਹੱਲ ਲਈ ਇਹ ਮੁੱਦਾ ਉਹ ਪਾਰਲੀਮੈਂਟ ਦੇ ਮੌਜੂਦਾ ਸੈਸ਼ਨ ਵਿੱਚ ਉਠਾਉਣਗੇ। ਸ੍ਰੀਮਤੀ ਪਰਨੀਤ ਕੌਰ ਪਟਿਆਲਾ ਜ਼ਿਲ੍ਹੇ ਵਿੱਚ ਸਨੌਰ, ਘਨੌਰ ਤੇ ਸ਼ੁਤਰਾਣਾ ਵਿਧਾਨ ਸਭਾ ਹਲਕਿਆਂ ਦੇ ਕਈ ਪਿੰਡਾਂ ਵਿੱਚ ਘੱਗਰ, ਮਾਰਕੰਡਾ ਤੇ ਟਾਂਗਰੀ ਵੱਲੋਂ ਮਚਾਈ ਤਬਾਹੀ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਇਨ੍ਹਾਂ ਇਲਾਕਿਆਂ ਦੇ ਦੌਰੇ ‘ਤੇ ਪੁੱਜੇ ਸਨ।
ਉਨ੍ਹਾਂ ਪਿੰਡ ਜੋਧਪੁਰ, ਬੁਧਮੋਰ, ਰੋਹੜਜਗੀਰ, ਇਬਰਾਹਮਪੁਰ, ਅਦਾਲਤੀਵਾਲਾ, ਜੰਡ ਮੰਗੌਲੀ, ਊਟਸਰ, ਸਿਰਕੱਪੜਾ, ਬੀਬੀਪੁਰ, ਚਪਰਾਹੜ, ਸਮਾਨਪੁਰ, ਬੱਲੋਪੁਰ, ਸੰਜਰਪੁਰ, ਨਨਹੇੜੀ, ਖੇੜੀ ਤੇ ਬਾਦਸ਼ਾਹਪੁਰ ਦਾ ਦੌਰਾ ਕਰਕੇ ਜਿੱਥੇ ਬਰਸਾਤੀ ਤੇ ਹੜ੍ਹਾਂ ਦੇ ਪਾਣੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ, Àੁੱਥੇ ਹੀ ਇਨ੍ਹਾਂ ਇਲਾਕਿਆਂ ਦੇ ਕਿਸਾਨਾਂ ਨੂੰ ਮਿਲ ਕੇ ਭਰੋਸਾ ਦਿੱਤਾ ਕਿ ਇਸ ਸਮੱਸਿਆ ਦਾ ਪੱਕਾ ਹੱਲ ਕੱਢਿਆ ਜਾਵੇਗਾ। ਸ੍ਰੀਮਤੀ ਪਰਨੀਤ ਕੌਰ ਨੇ ਪ੍ਰਭਾਵਿਤ ਕਿਸਾਨਾਂ ਨੂੰ ਕਿਹਾ ਕਿ ਮੁੱਖ ਮੰਤਰੀ ਵੱਲੋਂ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜੇ ਲਈ ਵਿਸ਼ੇਸ਼ ਗਿਰਦਾਵਰੀ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਸ ਮਸਲੇ ਦੇ ਸਥਾਈ ਹੱਲ ਲਈ ਸਬੰਧਤ ਵਿਭਾਗਾਂ, ਇਲਾਕਾ ਨਿਵਾਸੀਆਂ ਤੇ ਕਿਸਾਨਾਂ ਪਾਸੋਂ ਫੀਡ ਬੈਕ ਪ੍ਰਾਪਤ ਕਰਕੇ ਇਸ ਮਸਲੇ ਦੇ ਹੱਲ ਲਈ ਪਲਾਨ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਥਾਵਾਂ ‘ਤੇ ਪੁਲ, ਸਾਈਫਨ, ਕਾਜਵੇਅ ਤੇ ਪੁਲੀਆਂ ਦੀ ਲੋੜ ਹੋਵੇਗੀ ਉਹ ਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਬਰਸਾਤੀ ਪਾਣੀ ਨੂੰ ਪੂਰਾ ਲਾਂਘਾ ਦੇਣ ਲਈ ਜਿੱਥੇ ਬਰਸਾਤੀ, ਨਦੀ ਨਾਲਿਆਂ ਅਤੇ ਡਰੇਨਾਂ ਦੀ ਮਾਲ ਵਿਭਾਗ ਦੇ ਰਿਕਾਰਡ ਮੁਤਾਬਕ ਨਿਸ਼ਾਨਦੇਹੀ ਕਰਕੇ ਸਫਾਈ ਤੇ ਪੁਟਾਈ ਕਰਵਾਈ ਜਾਵੇਗੀ, Àੁੱਥੇ ਹੀ ਬਰਸਾਤੀ ਪਾਣੀ ਦੇ ਲਾਂਘੇ ਵਾਲੇ ਸਥਾਨਾਂ ‘ਤੇ ਹੋਏ ਨਜਾਇਜ ਕਬਜ਼ੇ ਵੀ ਹਟਾਏ ਜਾਣਗੇ।
ਉਨ੍ਹਾਂ ਕਿਹਾ ਕਿ ਜਿਹੜੇ ਵੀ ਇਲਾਕਿਆਂ ਵਿੱਚ ਬਰਸਾਤੀ ਪਾਣੀ ਦੇ ਲਾਂਘੇ ਲਈ ਬਣੇ ਸਰੋਤਾਂ ‘ਤੇ ਨਜਾਇਜ਼ ਕਬਜਾ ਪਾਇਆ ਗਿਆ ਉਸ ਲਈ ਨਜਾਇਜ਼ ਕਾਬਜ਼ਕਾਰ ਦੇ ਨਾਲ-ਨਾਲ ਸਬੰਧਤ ਵਿਭਾਗ ਵੀ ਇਸ ਲਈ ਜਿੰਮੇਵਾਰ ਹੋਵੇਗਾ। ਪਟਿਆਲਾ ਦੇ ਡੇਰਾਬਸੀ ਤੋਂ ਲੈ ਕੇ ਖਨੌਰੀ ਤੱਕ ਦੇ ਖੇਤਰ ਦਾ ਵਿਸ਼ੇਸ਼ ਜਾਇਜਾ ਲੈ ਕੇ ਪੂਰਾ ਪਲਾਨ ਤਿਆਰ ਕੀਤਾ ਜਾਵੇਗਾ ਤਾਂ ਜੋ ਅੱਗੇ ਤੋਂ ਇੰਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਹੜ੍ਹਾਂ ਦੀ ਮਾਰ ਨਾ ਝੱਲਣੀ ਪਵੇ। ਉਨ੍ਹਾਂ ਆਮ ਲੋਕਾਂ ਤੇ ਕਿਸਾਨਾਂ ਵੱਲੋਂ ਹੜ੍ਹ ਰਾਹਤ ਕਾਰਜਾਂ ਲਈ ਉਨ੍ਹਾਂ ਦੀ ਹਿੰਮਤ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਘੱਗਰ ਦੇ ਸਥਾਈ ਹੱਲ ਲਈ ਸੈਂਟਰਲ ਵਾਟਰ ਕਮਿਸ਼ਨ ਰਾਹੀਂ ਕੰਮ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਘੱਗਰ ਦੀ ਮਾਰ ਲਈ ਸੰਸਦ ਵਿਚ ਮੁੱਦਾ ਉਠਾਉਣ ਲਈ ਅਰਜ਼ੀ ਲਾਈ ਜਾ ਚੁੱਕੀ ਹੈ ਅਤੇ ਆਉਂਦੇ ਕੁਝ ਦਿਨਾਂ ਅੰਦਰ ਇਹ ਮੁੱਦਾ ਸੰਸਦ ਵਿੱਚ ਉਠਾਇਆ ਜਾਵੇਗਾ।
ਉਨ੍ਹਾਂ ਪਿੰਡ ਜੋਧਪੁਰ, ਬੁਧਮੋਰ, ਰੋਹੜਜਗੀਰ, ਇਬਰਾਹਮਪੁਰ, ਅਦਾਲਤੀਵਾਲਾ, ਜੰਡ ਮੰਗੌਲੀ, ਊਟਸਰ, ਸਿਰਕੱਪੜਾ, ਬੀਬੀਪੁਰ, ਚਪਰਾਹੜ, ਸਮਾਨਪੁਰ, ਬੱਲੋਪੁਰ, ਸੰਜਰਪੁਰ, ਨਨਹੇੜੀ, ਖੇੜੀ ਪਿੰਡਾਂ ‘ਚ ਆਏ ਪਾਣੀ ਦੇ ਸਥਾਈ ਹੱਲ ਲਈ ਅਧਿਕਾਰੀਆਂ ਨੂੰ ਇਸ ਦਾ ਖਾਕਾ ਤਿਆਰ ਕਰਨ ਦੀ ਵੀ ਹਦਾਇਤ ਕੀਤੀ। ਇਸ ਦੌਰੇ ਮੌਕੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਹਲਕਾ ਸਨੌਰ ਤੋਂ ਹਰਿੰਦਰਪਾਲ ਸਿੰਘ ਹੈਰੀਮਾਨ, ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਅਤੇ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿਘ ਊਟਸਰ ਵੀ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤੀਜੇ ਦਿਨ ਵੀ ਘੱਗਰ ਦਾ ਕਹਿਰ ਜਾਰੀ
ਪਾਣੀ ਨੇ ਕੀਤਾ ਸ਼ਹਿਰ ਵੱਲ ਰੁਖ਼, ਸੁਰਜਨ ਭੈਣੀ ਪਿੰਡ ਦਾ ਸੰਪਰਕ ਟੁੱਟਿਆ
ਮੂਣਕ (ਗੁਰਪ੍ਰੀਤ ਸਿੰਘ/ਮੋਹਨ ਸਿੰਘ) | ਘੱਗਰ ਨੇ ਤੀਜੇ ਦਿਨ ਵੀ ਵਿਕਰਾਲ ਰੂਪ ਧਾਰਨ ਕੀਤਾ ਹੋਇਆ ਹੈ ਅੱਜ ਤੀਜੇ ਦਿਨ ਵੀ ਪ੍ਰਸ਼ਾਸਨ ਵੱਲੋਂ ਪਾੜ ਪੂਰਨ ਵਿੱਚ ਕੋਈ ਖ਼ਾਸ ਸਫ਼ਲਤਾ ਹਾਸਲ ਨਹੀਂ ਹੋਈ, ਮਹਿਜ 50 ਫੁੱਟ ਤੱਕ ਹੀ ਪਾੜ ਨੂੰ ਪੂਰਿਆ ਜਾ ਚੁੱਕਿਆ ਹੈ ਉੱਧਰ ਤੇਜ਼ ਰਫ਼ਤਾਰ ਪਾਣੀ ਨੇ ਸ਼ਹਿਰ ਵੱਲ ਨੂੰ ਰੁਖ਼ ਕਰ ਲਿਆ ਹੈ ਮੂਣਕ ਦੇ ਯੂਨੀਵਰਸਿਟੀ ਕਾਲਜ ਦੀ ਕੰਧ ਦੇ ਨਾਲ ਪਾਣੀ ਜ਼ਮਾਂ ਹੋਣਾ ਸ਼ੁਰੂ ਹੋ ਗਿਆ ਹੈ ਇਸ ਤੋਂ ਇਲਾਵਾ ਸੁਰਜਨ ਭੈਣੀ ਦਾ ਸੰਪਰਕ ਮੂਣਕ ਨਾਲੋਂ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ, ਇਸ ਤੋਂ ਇਲਾਵਾ ਕਈ ਪਿੰਡਾਂ ਦੇ ਆਸੇ-ਪਾਸੇ 5-5 ਫੁੱਟ ਪਾਣੀ ਜਮ੍ਹਾਂ ਹੋ ਗਿਆ ਹੈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਅੱਜ ਤੀਜੇ ਦਿਨ ਵੀ ਜ਼ੋਰ ਸ਼ੋਰ ਨਾਲ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ
ਜਾਣਕਾਰੀ ਮੁਤਾਬਕ ਅੱਜ ਵੀ ਘੱਗਰ ਦੀ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਅੱਜ ਮਹਿਜ 50 ਫੁੱਟ ਤੱਕ ਹੀ ਪਾੜ ਨੂੰ ਪੂਰਿਆ ਜਾ ਚੁੱਕਿਆ ਅੱਜ ਵੀ ਮਿੱਟੀ ਦੀ ਘਾਟ ਕਾਰਨ ਪਾੜ ਪੂਰਨ ਵਿੱਚ ਵੱਡੀ ਦਿੱਕਤ ਪੇਸ਼ ਆਈ ਜਿਸ ਕਾਰਨ ਦੂਜੇ ਪਾਸਿਓਂ ਇੱਟਾਂ ਤੇ ਰੋੜੇ ਕਿਸ਼ਤੀਆਂ ਵਿੱਚ ਲਿਆਂਦੇ ਗਏ ਜਿਨ੍ਹਾਂ ਨੂੰ ਬੋਰੀਆਂ ਵਿੱਚ ਭਰ ਕੇ ਮਿੱਟੀ ਦਾ ਕੰਮ ਲਿਆ ਜਾ ਰਿਹਾ ਹੈ ਉੱਧਰ ਦੂਜੇ ਪਾਸੇ ਘੱਗਰ ਦੇ ਤੇਜ ਪਾਣੀ ਨੇ ਸ਼ਹਿਰ ਵੱਲ ਨੂੰ ਰੁਖ਼ ਕਰ ਲਿਆ ਹੈ ਪਾਣੀ ਹੌਲੀ ਹੌਲੀ ਮੂਣਕ ਦੇ ਯੂਨੀਵਰਸਿਟੀ ਕਾਲਜ ਕੋਲ ਪੁੱਜ ਗਿਆ ਹੈ ਅਤੇ ਪਾਤੜਾਂ ਰੋਡ ‘ਤੇ ਵੀ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਸੁਰਜਨ ਭੈਣੀ ਪਿੰਡ ਪੂਰੀ ਤਰ੍ਹਾਂ ਪਾਣੀ ਨਾਲ ਘਿਰਨ ਕਰਕੇ ਉਸਦਾ ਸੰਪਰਕ ਦੂਜੇ ਪਿੰਡਾਂ ਅਤੇ ਸ਼ਹਿਰ ਨਾਲੋਂ ਟੁੱਟ ਗਿਆ ਹੈ  ਫੂਲਦ, ਭੂੰਦੜ ਭੈਣੀ ਵਿੱਚ ਵੀ ਪਾਣੀ ਨੇ ਘੇਰਾ ਪਾਇਆ ਹੋਇਆ ਹੈ ਇਸ ਤੋਂ ਇਲਾਵਾ ਮੂਣਕ ਤੋਂ ਸਲੇਮਗੜ੍ਹ ਤੇ ਮਕੋਰੜ ਸਾਹਿਬ ਵਾਲੀਆਂ ਸੜਕਾਂ ਪਾਣੀ ਵਿੱਚ ਡੁੱਬ ਚੁੱਕੀਆਂ ਹਨ ਜੇਕਰ ਪਾਣੀ ਸਵੇਰ ਤੱਕ ਇਸੇ ਰਫ਼ਤਾਰ ਨਾਲ ਚੱਲਦਾ ਰਿਹਾ ਤਾਂ ਸ਼ਹਿਰ ਦੀ ਆਬਾਦੀ ਵਿੱਚ ਵੀ ਦਾਖ਼ਲ ਹੋ ਸਕਦਾ ਹੈ
ਪ੍ਰਸ਼ਾਸਨ ਦੀ ਚੁੱਪ ਕਾਰਨ ਦੁਚਿੱਤੀ ‘ਚ ਪਿੰਡਾਂ ਦੇ ਕਿਸਾਨ
ਕਈ ਪਿੰਡਾਂ ਦੇ ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕੁਝ ਵੀ ਨਹੀਂ ਦੱਸਿਆ ਗਿਆ ਜਿਸ ਕਾਰਨ ਉਹ ਦੁਚਿੱਤੀ ਵਿੱਚ ਹਨ ਕਿ ਉਹ ਕੀ ਕਰਨ ਲੋਕਾਂ ਨੇ ਆਪਣੇ ਪੱਧਰ ‘ਤੇ ਪਾਣੀ ਨੂੰ ਘਰਾਂ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਆਪੋ ਆਪਣੇ ਘਰਾਂ ਮੂਹਰੇ ਬੰਨ੍ਹ ਮਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਖਾਣ ਪੀਣ ਦੀਆਂ ਚੀਜ਼ਾਂ ਇਕੱਤਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਦੇ ਪਸ਼ੂਆਂ ਲਈ ਹਰੇ ਚਾਰੇ ਦੀ ਆ ਰਹੀ ਹੈ ਕਿਉਂਕਿ ਖੇਤਾਂ ਵਿੱਚ ਖੜ੍ਹਾ ਹਰਾ ਚਾਰ ਪਾਣੀ ਕਾਰਨ ਖਰਾਬ ਹੋ ਗਿਆ ਹੈ ਜਿਸ ਕਾਰਨ ਡੰਗਰਾਂ ਨੂੰ ਖਾਣ ਲਈ ਹਰਾ ਚਾਰਾ ਨਸੀਬ ਨਹੀਂ ਹੋ ਰਿਹਾ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਪਿੰਡਾਂ ਵਿੱਚ ਹਰੇ ਚਾਰੇ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਘੱਗਰ ਵਿੱਚ ਪਾੜ ਪਾਣ ਕਾਰਨ ਨੇੜੇ ਤੇੜੇ ਦੇ ਪਿੰਡਾਂ ਦੇ ਸਕੂਲ ਅੱਜ ਬੰਦ ਰਹੇ
ਪੂਰੀ ਤਨਦੇਹੀ ਨਾਲ ਡਟੇ ਹੋਏ ਨੇ ਡੇਰਾ ਸ਼ਰਧਾਲੂ
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵੱਡੀ ਗਿਣਤੀ ਮੈਂਬਰ ਅੱਜ ਵੀ ਰਾਹਤ ਕਾਰਜਾਂ ਵਿੱਚ ਲੱਗੇ ਰਹੇ ਵਿੰਗ ਦੇ 45 ਮੈਂਬਰ ਰਾਜਿੰਦਰ ਇੰਸਾਂ ਨੇ ਦੱਸਿਆ ਕਿ ਡੇਰਾ ਪ੍ਰੇਮੀ ਪੂਰੀ ਤਨਦੇਹੀ ਨਾਲ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਪੂਰਨ ਅਮਲ ਕੀਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਮਿੱਟੀ ਦੀ ਘਾਟ ਕਾਰਨ ਕੰਮ ਵਿੱਚ ਵਾਰ-ਵਾਰ ਵਿਘਨ ਪੈ ਰਿਹਾ ਹੈ, ਜੇਕਰ ਮਿੱਟੀ ਛੇਤੀ ਨਾਲ ਪਹੁੰਚਦੀ ਕੀਤੀ ਜਾਵੇ ਤਾਂ ਕੰਮ ਵਿੱਚ ਤੇਜ਼ੀ ਆ ਸਕਦੀ ਹੈ ਉਨ੍ਹਾਂ ਕਿਹਾ ਕਿ ਭਾਰੀ ਗਰਮੀ ਦੇ ਬਾਵਜੂਦ ਡੇਰਾ ਪ੍ਰੇਮੀ ਤਨਦੇਹੀ ਨਾਲ ਕੰਮ ਕਰ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।