nominated - Sach Kahoon Punjabi
ਪੁਲਿਸ ਮੁਲਾਜ਼ਮਾਂ ਤੋਂ ਦੋ ਮੋਬਾPolicemen, Nominated, Gangsterਇਲ ਅਤੇ ਇੱਕ ਪਾਵਰ ਬੈਂਕ ਬਰਾਮਦ
ਬਠਿੰਡਾ (ਸੁਖਜੀਤ ਮਾਨ) ਕੈਦੀਆਂ/ਗੈਂਗਸਟਰਾਂ ਦੀ ਲੜਾਈ ਅਤੇ ਜੇਲ੍ਹ ‘ਚੋਂ ਮਿਲਦੇ ਮੋਬਾਇਲਾਂ ਆਦਿ ਕਾਰਨ ਹਮੇਸ਼ਾ ਸੁਰਖੀਆਂ ‘ਚ ਰਹਿਣ ਵਾਲੀ ਬਠਿੰਡਾ ਦੀ ਕੇਂਦਰੀ ਜੇਲ੍ਹ ਗੋਬਿੰਦਪੁਰਾ ‘ਚੋਂ ਇੱਕ ਹੈਰਾਨੀਜਨਕ ਖੁਲਾਸਾ ਹੋਇਆ ਹੈ ਇਸ ਖੁਲਾਸੇ ਤਹਿਤ ਕੈਦੀਆਂ/ਗੈਂਗਸਟਰਾਂ ਤੱਕ ਮੋਬਾਇਲ ਪਹੁੰਚਾਉਣ ਵਾਲੇ ਕੋਈ ਹੋਰ ਨਹੀਂ ਸਗੋਂ ਜੇਲ੍ਹ ‘ਚ ਹੀ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਦਾ ਨਾਂਅ ਸਾਹਮਣੇ ਆਇਆ ਹੈ ਇਨ੍ਹਾਂ ਦੋਵੇਂ ਮੁਲਾਜ਼ਮਾਂ ਨੂੰ ਮੋਬਾਇਲ ਫੜਾਉਣ ਦੀ ਕੋਸ਼ਿਸ਼ ਦੌਰਾਨ ਰੰਗੇ ਹੱਥੀਂ ਫੜਿਆ ਗਿਆ ਹੈ ਜਿਨ੍ਹਾਂ ਖਿਲਾਫ ਜੇਲ ਮੈਨੂਅਲ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਾਵਈ ਸ਼ੁਰੂ ਕਰ ਦਿੱਤੀ ਹੈ
ਕੇਂਦਰੀ ਜੇਲ੍ਹ ਬਠਿੰਡਾ ਦੇ ਸਹਾਇਕ ਸੁਪਰਡੈਂਟ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਗੋਬਿੰਦਪੁਰਾ ਵਿਖੇ ਸਥਿਤ ਜੇਲ੍ਹ ‘ਚ ਡਿਊਟੀ ‘ਤੇ ਤਾਇਨਾਤ ਸਹਾਇਕ ਥਾਣੇਦਾਰ ਪਵਨ ਕੁਮਾਰ ਅਤੇ ਸਿਪਾਹੀ ਮਨਿੰਦਰਜੀਤ ਸਿੰਘ ਨੂੰ ਹਾਈ ਸਕਿਊਰਟੀ ਜੋਨ-1 ਦੇ ਸੈੱਲ ਨੰਬਰ 1 ਵਿੱਚ ਗੈਂਗਸਟਰਾਂ ਨੂੰ ਮੋਬਾਇਲ ਫੜਾਉਣ ਦੀ ਕੋਸ਼ਿਸ਼ ਕਰਦਿਆਂ ਫੜਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਮੁਲਾਜ਼ਮਾਂ ਕੋਲੋਂ ਦੋ ਮੋਬਾਇਲ ਅਤੇ ਇੱਕ ਪਾਵਰ ਬੈਂਕ ਬਰਾਮਦ ਹੋਇਆ ਹੈ ਥਾਣਾ ਕੈਂਟ ਦੀ ਪੁਲਿਸ ਨੇ ਇਸ ਮਾਮਲੇ ‘ਚ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੋਬਿੰਦਪੁਰਾ ਦੇ ਬਿਆਨਾਂ ਦੇ ਅਧਾਰ ‘ਤੇ ਪਵਨ ਕੁਮਾਰ ਅਤੇ ਮਨਿੰਦਰਜੀਤ ਸਿੰਘ ਖਿਲਾਫ਼ ਸੈਕਸ਼ਨ 52 ਜੇਲ੍ਹ ਮੈਨੂਅਲ ਐਕਟ ਤਹਿਤ ਮੁਕੱਦਮਾ ਨੰਬਰ 138 ਦਰਜ ਕਰ ਲਿਆ ਹੈ
ਡੀਜੀਪੀ ਵੱਲੋਂ ਹੈੱਡ ਵਾਰਡਨ ਨੂੰ ਸ਼ਾਬਾਸ਼ : ਸੁਪਰਡੈਂਟ
ਜੇਲ੍ਹ ਸੁਪਰਡੈਂਟ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੈਂਗਸਟਰਾਂ ਨੂੰ ਮੋਬਾਇਲ ਫੜਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਰੰਗੇ ਹੱਥੀਂ ਫੜਨ ਵਾਲੇ ਹੈੱਡ ਵਾਰਡਨ ਹੌਲਦਾਰ ਜਗਸੀਰ ਸਿੰਘ ਨੂੰ ਡੀਜੀਪੀ ਨੇ ਸਾਬਾਸ਼ ਦਿੱਤੀ ਹੈ ਉਨ੍ਹਾਂ ਦੱਸਿਆ ਕਿ ਹੌਲਦਾਰ ਜਗਸੀਰ ਸਿੰਘ ਨੂੰ ਇਨਾਮ ਵਜੋਂ ਇੱਕ ਸਰਟੀਫਿਕੇਟ ਵੀ ਪ੍ਰਦਾਨ ਕੀਤਾ ਜਾਵੇਗਾ
ਐਸਐਸਪੀ ਨੇ ਕੀਤਾ ਜੇਲ੍ਹ ਦਾ ਦੌਰਾ
ਐਸਐਸਪੀ ਬਠਿੰਡਾ ਡਾ. ਨਾਨਕ ਸਿੰਘ ਨੇ ਵੀ ਅੱਜ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਇਸ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਐਸਐਸਪੀ ਨੂੰ ਕਈ ਵਾਰ ਫੋਨ ਮਿਲਾਇਆ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ ਜੇਲ੍ਹ ਸੁਪਰਡੈਂਟ ਬਲਵਿੰਦਰ ਸਿੰਘ ਤੋਂ ਇਸ ਮੋਬਾਇਲ ਮਾਮਲੇ ਮਗਰੋਂ ਐਸਐਸਪੀ ਦੇ ਆਉਣ ਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਆਖਿਆ ਕਿ ਉਹ ਇਸ ਮਾਮਲੇ ‘ਚ ਨਹੀਂ , ਉਂਜ ਹੀ ਆਏ ਸਨ ਉਨ੍ਹਾਂ ਐਸਐਸਪੀ ਦੇ ਦੌਰੇ ਸਬੰਧੀ ਹੋਰ ਕੁਝ ਨਹੀਂ ਦੱਸਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਦਿੱਤਿਯ ਠਾਕਰੇ ਨੇ ਭਰਿਆ ਨਾਮਜ਼ਦਗੀ ਪੱਤਰ
ਠਾਕਰੇ ਪਰਿਵਾਰ ‘ਚੋਂ ਚੋਣ ਲੜਨ ਵਾਲੇ ਆਦਿੱਤਿਯ ਬਣੇ ਪਹਿਲੇ ਮੈਂਬਰ
ਮੁੰਬਈ। ਮਹਾਰਾਸ਼ਟਰ ‘ਚ ਠਾਕਰੇ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਚੋਣਾਂ ਨਾ ਲੜਨ ਦੀ ਪਰੰਪਰਾ ਦੀ ਤੋੜਦੇ ਹੋਏ ਆਦਿੱਤਿਯ ਠਾਕਰੇ ਨੇ ਵੀਰਵਾਰ ਨੂੰ ਨਾਮਜ਼ਦਗੀ ਪੱਤਰ ਭਰਿਆ। ਵਰਲੀ ਸੀਟ ਤੋਂ ਚੋਣਾਂ ਲੜਨ ਲਈ ਨਾਮਜ਼ਦਗੀ ਤੋਂ ਪਹਿਲਾਂ ਆਦਿੱਤਿਯ ਠਾਕਰੇ ਨੇ ਰੋਡ ਸ਼ੋਅ ਕੀਤਾ। ਰੋਡ ਸ਼ੋਅ ਦੌਰਾਨ ਸ਼ਿਵ ਸੈਨਾ ਵਰਕਰ ਕਾਫ਼ੀ ਜੋਸ਼ ‘ਚ ਦਿੱਸੇ।  Aditya
ਜਗ੍ਹਾ-ਜਗ੍ਹਾ ਫੁੱਲ ਸੁੱਟ ਕੇ ਆਦਿੱਤਿਯ ਠਾਕਰੇ ਦਾ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਵੇਰੇ ਫੋਨ ਕਰ ਕੇ ਆਦਿੱਤਿਯ ਠਾਕਰੇ ਨੂੰ ਆਸ਼ੀਰਵਾਦ ਦਿੱਤਾ। ਦੂਜੇ ਪਾਸੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਆਦਿੱਤਿਯ ਠਾਕਰੇ ਨੂੰ ਸਮਰਥਨ ਲਈ ਜਨਤਾ ਦਾ ਸ਼ੁਕਰੀਆ ਕੀਤਾ। ਉਨ੍ਹਾਂ ਨੇ ਕਿਹਾ ਕਿ ਨਵੀਂ ਪੀੜ੍ਹੀ, ਨਵੀਂ ਸੋਚ ਦੇ ਨਾਲ ਆਈ ਹੈ ਅਤੇ ਮੈਂ ਜਨਤਾ ਦੇ ਸਮਰਥਨ ਲਈ ਉਨ੍ਹਾਂ ਨੂੰ ਧੰਨਵਾਦ ਦਿੰਦਾ ਹਾਂ।
ਜ਼ਿਕਰਯੋਗ ਹੈ ਕਿ ਬਾਲ ਠਾਕਰੇ ਵੱਲੋਂ 1966 ‘ਚ ਸ਼ਿਵ ਸੈਨਾ ਦੀ ਸਥਾਪਨਾ ਕੀਤੇ ਜਾਣ ਦੇ ਬਾਅਦ ਤੋਂ ਠਾਕਰੇ ਪਰਿਵਾਰ ਤੋਂ ਕਿਸੇ ਵੀ ਮੈਂਬਰ ਨੇ ਕੋਈ ਚੋਣ ਨਹੀਂ ਲੜੀ ਹੈ ਜਾਂ ਉਹ ਕਿਸੇ ਵੀ ਸੰਵਿਧਾਨਕ ਅਹੁਦੇ ‘ਤੇ ਨਹੀਂ ਰਹੇ ਹਨ। ਊਧਵ ਦੇ ਚਚੇਰੇ ਭਰਾ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮ.ਐੱਨ.ਐੱਸ.) ਮੁਖੀ ਰਾਜ ਠਾਕਰੇ ਨੇ 2014 ‘ਚ ਰਾਜ ‘ਚ ਹੋਈਆਂ ਵਿਧਾਨ ਸਭਾ ਚੋਣਾਂ ਲੜਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਬਾਅਦ ‘ਚ ਆਪਣਾ ਮਨ ਬਦਲ ਲਿਆ ਸੀ। ਅਜਿਹੇ ‘ਚ ਠਾਕਰੇ ਪਰਿਵਾਰ ਤੋਂ ਚੋਣ ਲੜਨ ਵਾਲੇ ਆਦਿੱਤਿਯ ਪਹਿਲੇ ਮੈਂਬਰ ਬਣ ਗਏ ਹਨ।
ਮੁਕੇਰੀਆਂ ਸੀਟ ਤੋਂ ਕਾਂਗਰਸੀ ਉਮੀਦਵਾਰ ਨੇ ਭਰਿਆ ਨਾਮਜ਼ਦਗੀ ਪੱਤਰ
ਮੁਕੇਰੀਆਂ । ਪੰਜਾਬ ‘ਚ ਜ਼ਿਮਨੀ ਚੋਣਾਂ ਲਈ ਕਾਂਗਰਸ ਵੱਲੋਂ ਮੁਕੇਰੀਆਂ ਸੀਟ ਤੋਂ ਐਲਾਨੀ ਗਈ ਉਮੀਦਵਾਰ ਇੰਦੂ ਬਾਲਾ ਵੱਲੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਗਿਆ। ਇੰਦੂ ਬਾਲਾ ਨੇ ਐੱਸ. ਡੀ. ਐੱਮ. ਅਸ਼ੋਕ ਕੁਮਾਰ ਦੀ ਕੋਰਟ ‘ਚ ਪੇਪਰ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਸੂਬਾ ਇੰਚਾਰਜ ਆਸ਼ਾ ਕੁਮਾਰੀ, ਕੈਬਨਿਟ ਮੰਤਰੀ ਓ. ਪੀ. ਸੋਨੀ, ਸੁੰਦਰ ਸ਼ਾਮ ਅਰੋੜਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੰਗਤ ਸਿੰਘ ਗਿਲਜ਼ੀਆਂ ਅਤੇ ਡਾਕਟਰ ਰਾਜ ਕੁਮਾਰ ਚੱਬੇਵਾਲ ਮੌਜੂਦ ਸਨ। ਦੱਸਣਯੋਗ ਹੈ ਕਿ ਪੰਜਾਬ ‘ਚ 21 ਅਕਤਬੂਰ ਨੂੰ ਦਾਖਾ, ਮੁਕੇਰੀਆਂ, ਜਲਾਲਾਬਾਦ ਅਤੇ ਫਗਵਾੜਾ ਦੀ ਸੀਟ ‘ਤੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਡੂਰ ਸਾਹਿਬ ਤੋਂ ਕਾਂਗਰਸ ਕੇ ਉਮੀਦਵਾਰ ਜਸਬੀਰ ਡਿੰਪਾ ਨੇ ਭਰੀ ਨਾਮਜਦਗੀ
ਤਰਨਤਾਰਨ। ਪੰਜਾਬ ‘ਚ 19 ਮਈ ਨੂੰ ਹੋਣ ਵਾਲੀ ਲੋਕ ਸਭਾ ਚੋਣਾਂ ਲਈ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਆਪਣੀ ਮਾਂ ਨਾਲ ਨਾਮਜ਼ਦਗੀ ਦਾਖਲ ਕਰਨ ਪਹੁੰਚੇ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਉਨ੍ਹਾਂ ਨਾਲ ਨਹੀਂ ਆ ਸਕੇ। ਇਸ ਦੌਰਾਨ ਡਿੰਪਾ ਨੇ ਤਰਨਤਾਰਨ ਦੇ ਚੋਣ ਅਧਿਕਾਰੀ ਪ੍ਰਦੀਪ ਸਭਰਵਾਲ ਨੂੰ ਕਾਗਜ਼ ਪੱਤਰ ਸੌਂਪੇ ਅਤੇ ਨਾਮਜ਼ਦਗੀ ਦਾਖਲ ਕੀਤੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਦਿਕ (ਅਰਸ਼ਦੀਪ ਸੋਨੀ) | ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਕੋਟਕਪੂਰਾ ਗੋਲੀਕਾਂਡ ‘ਚ ਸਿੱਟ ਵੱਲੋਂ ਨਾਮਜ਼ਦ ਕੀਤੇ ਜਾਣ ‘ਤੇ ਸੈਸ਼ਨ ਅਦਾਲਤ ਫਰੀਦਕੋਟ ਨੇ ਉਨ੍ਹਾਂ ਦੀ ਜਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ ਮਿਲੀ ਜਾਣਕਾਰੀ ਅਨੁਸਾਰ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਪੰਜਾਬ ਪੁਲਸ ਦੀ ਸਿਟ ਦੀ ਜਾਂਚ ਦੇ ਘੇਰੇ ਵਿੱਚ ਆਏ ਮਨਤਾਰ ਸਿੰਘ ਬਰਾੜ ਵੱਲੋਂ ਫਰੀਦਕੋਟ ਦੇ ਮਾਨਯੋਗ ਸ਼ੈਸ਼ਨ ਕੋਰਟ ਦੇ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ‘ਚ ਲਗਾਈ ਗਈ ਬਲੈਂਕਟ ਜ਼ਮਾਨਤ ਦੀ ਦਰਖਾਸਤ ‘ਤੇ ਸੁਣਾਏ ਗਏ ਫ਼ੈਸਲੇ ਅਨੁਸਾਰ ਖਾਰਜ਼ ਕਰ ਦਿੱਤਾ ਹੈ ।
ਐਸ.ਆਈ.ਟੀ. ਨੇ ਅਦਾਲਤ ਨੂੰ ਦੱਸਿਆ ਕਿ ਸਾਲ 2018 ਵਿਚ ਕੋਟਕਪੂਰਾ ਗੋਲ਼ੀਕਾਂਡ ਸਬੰਧੀ ਦਰਜ ਹੋਈ ਐਫ.ਆਈ.ਆਰ. ਨੰਬਰ 129 ਵਿਚ ਉਹ ਨਾਮਜ਼ਦ ਹਨ। ਉਕਤ ਦਸਤਾਵੇਜ਼ਾਂ ਦੇ ਆਧਾਰ ‘ਤੇ ਬਰਾੜ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਜ਼ਿਕਰਯੋਗ ਹੈ ਕਿ ਬੀਤੀ 27 ਫ਼ਰਵਰੀ ਨੂੰ ਬਰਾੜ ਪਾਸੋਂ ਸਿਟ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਲਗਾਤਾਰ ਕਈ ਘੰਟੇ ਪੁੱਛ-ਗਿੱਛ ਕੀਤੀ ਗਈ ਸੀ ਜਿਸ ਕਾਰਣ ਬਰਾੜ ਵੱਲੋਂ ਮਾਨਯੋਗ ਸ਼ੈਸ਼ਨ ਕੋਰਟ ਵਿੱਚ ਆਪਣੀ ਬਲੈਂਕਟ ਜ਼ਮਾਨਤ ਦੀ ਦਰਖਾਸਤ ਲਗਾ ਦਿੱਤੀ ਸੀ। ਮਾਨਯੋਗ ਸ਼ੈਸ਼ਨ ਕੋਰਟ ਵੱਲੋਂ ਇਸ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਰਾਜ ਸਰਕਾਰ ਅਤੇ ਪੁਲਸ ਵਿਭਾਗ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਸਨ।
ਬਰਾੜ ਵੱਲੋਂ ਕੋਈ ਮੁਕੱਦਮਾ ਨਾ ਹੋਣ ਦੀ ਸੂਰਤ ਵਿੱਚ ਆਪਣੇ ਬਚਾਓ ਲਈ ਬਲੈਂਕਟ ਜ਼ਮਾਨਤ ਦੀ ਮੰਗ ਕੀਤੀ ਸੀ ਪ੍ਰੰਤੂ ਬਹਿਸ ਦੌਰਾਨ ਸਿਟ ਮੈਂਬਰ ਡੀ.ਐੱਸ.ਪੀ ਵਿਭੋਰ ਕੁਮਾਰ ਨੇ ਮਾਨਯੋਗ ਅਦਾਲਤ ਨੂੰ ਜਾਣੂੰ ਕਰਵਾਇਆ ਸੀ ਕਿ ਬਰਾੜ ਮੁਕੱਦਮਾ ਨੰਬਰ 129 ਵਿੱਚ ਨਾਮਜ਼ਦ ਕੀਤੇ ਗਏ ਹਨ ਜਿਸ ਕਾਰਣ ਮਾਨਯੋਗ ਸ਼ੈਸ਼ਨ ਕੋਰਟ ਵੱਲੋਂ ਉਕਤ ਫ਼ੈਸਲਾ ਸੁਣਾਇਆ ਗਿਆ।  ਜਿਸ ਉਪਰੰਤ ਹੁਣ ਮਨਤਾਰ ਬਰਾੜ ‘ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੋਣ ਕਰਕੇ ਸਿੱਟ ਵੱਲੋਂ ਕਿਸੇ ਵੀ ਸਮੇਂ ਸਾਬਕਾ ਅਕਾਲੀ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸਿਟ ਵੱਲੋਂ ਪਹਿਲਾਂ ਹੀ ਸਾਬਕਾ ਐਸ.ਐਸ.ਪੀ.ਚਰਨਜੀਤ ਸਰਮਾ ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਔਖੀ ਘੜੀ ਂਚ ਰੋਨਾਲਡੋ ਅੱਵਲ ਫੁੱਟਬਾਲਰ ਅਵਾਰਡ ਲਈ ਨਾਮਜ਼ਦ
ਪ੍ਰਯੋਜਕ ‘ਨਾਈਕੀ’ ਵੱਲੋਂ ਰੋਨਾਲਡੋ ਨਾਲ ਕਰਾਰ ਸਮਾਪਤ ਕਰਨ ਦੇ ਸੰਕੇਤ
ਫੀਫਾ ਨੇ ਵੀ ਆਪਣੀ ਵੈਬਸਾਈਟ ਤੋਂ ਰੋਨਾਲਡੋ ਦੀ ਤਸਵੀਰ ਹਟਾ ਦਿੱਤੀ
ਪੈਰਿਸ, 9 ਅਕਤੂਬਰ
ਜੁਵੇਂਟਸ ਫਾਰਵਰਡ ਅਤੇ ਇਹਨੀਂ ਦਿਨੀਂ ਅਮਰੀਕੀ ਮਹਿਲਾ ਨਾਲ ਗਲਤ ਸਲੂਕ ਦਾ ਸਾਹਮਣਾ ਕਰ ਰਹੇ ਕ੍ਰਿਸਟਿਆਨੋ ਰੋਨਾਲਡੋ ਇਸ ਵਾਰ ਵੀ ਸਾਲ ਦੇ ਸਰਵਸ੍ਰੇਸ਼ਠ ਫੁੱਟਬਾਲਰ ਲਈ ਦਿੱਤੇ ਜਾਣ ਵਾਲੇ ਨਾਮਵਰ ਬੈਲਨ ਡੀ ਓਰ ਅਵਾਰਡ ਲਈ ਨਾਮਜ਼ਦ 30 ਖਿਡਾਰੀਆਂ ‘ਚ ਸ਼ਾਮਲ ਹਨ
ਫਰਾਂਸ ਫੁੱਟਬਾਲ ਮੈਗਜ਼ੀਨ ਵੱਲੋਂ ਦਿੱਤੇ ਜਾਣ ਵਾਲੇ ਇਸ ਪ੍ਰਸਿੱਧ ਅਵਾਰਡ ਨੂੰ ਪੁਰਤਗਾਲ ਦੇ ਕਪਤਾਨ ਰੋਨਾਲਡੋ ਪਿਛਲੇ ਦੋ ਵਾਰ ਦੇ ਸਮੇਤ ਕੁੱਲ ਪੰਜ ਵਾਰ ਇਹ ਟਰਾਫ਼ੀ ਆਪਣੇ ਨਾਂਅ ਕਰ ਚੁੱਕੇ ਹਨ 33 ਸਾਲਾ ਫੁੱਟਬਾਲਰ ਨੇ ਹਾਲਾਂਕਿ ਅਮਰੀਕੀ ਮਹਿਲਾ ਦੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਹੈ ਪਰ ਇਸ ਮਾਮਲੇ ਦੇ ਚਲਦਿਆਂ ਉਹਨਾਂ ਦੇ ਸਭ ਤੋਂ ਵੱਡੇ ਪ੍ਰਯੋਜਕ ‘ਨਾਈਕੀ’ ਨੇ ਰੋਨਾਲਡੋ ਨਾਲ ਕਰਾਰ ਸਮਾਪਤ ਕਰਨ ਦੇ ਸੰਕੇਤ ਦੇ ਕੇ ਉਹਨਾਂ ਨੂੰ ਚਿੰਤਾ ‘ਚ ਪਾ ਦਿੱਤਾ ਹੈ ਇੱਕ ਅੰਦਾਜ਼ੇ ਮੁਤਾਬਕ ਰੋਨਾਲਡੋ ਨੂੰ ਇਸ ਕਰਾਰ ਦੇ ਟੁੱਟਣ ਨਾਲ ਕਰੀਬ 72 ਅਰਬ ਰੁਪਏ ਦਾ ਨੁਕਸਾਨ ਹੋ ਸਕਦਾ ਹੈ ਉੱਥੇ ਫੀਫਾ ਨੇ ਵੀ ਆਪਣੀ ਵੈਬਸਾਈਟ ਤੋਂ ਰੋਨਾਲਡੋ ਦੀ ਤਸਵੀਰ ਹਟਾ ਦਿੱਤੀ ਹੈ
ਰੋਨਾਲਡੋ ਤੋਂ ਇਲਾਵਾ ਬਾਰਸੀਲੋਨਾ ਸਟਾਰ ਅਰਜਨਟੀਨਾ ਦੇ ਲਿਓਨਲ ਮੈਸੀ ਵੀ ਹਮੇਸ਼ਾ ਵਾਂਗ ਇਸ ਪੁਰਸਕਾਰ ਲਈ ਮੁਕਾਬਲੇ ‘ਚ ਹਨ ਹਾਲਾਂਕਿ ਯੂਰਪੀਅਨ ਚੈਂਪੀਅਨ ਰਿਆਲ ਮੈਡ੍ਰਿਡ ਦੇ ਅੱਠ ਖਿਡਾਰੀ ਇਸ ਵਾਰ ਮੁਕਾਬਲੇ ‘ਚ ਇਹਨਾਂ ਨੂੰ ਸਖ਼ਤ ਟੱਕਰ ਦੇ ਰਹੇ ਹਨ ਜਿਸ ਵਿੱਚ ਕ੍ਰੋਏਸ਼ੀਆ ਦੇ ਮਿਡਫੀਲਡਰ ਲੁਕਾ ਮੋਡਰਿਚ ਅਤੇ ਵੇਲਜ਼ ਫਾਰਵਰ ਗਾਰੇਥ ਬੇਲ ਸ਼ਾਮਲ ਹਨ ਮੋਡਰਿਚ ਪਿਛਲੇ ਮਹੀਨੇ ਫੀਫਾ ਦੇ ਸਰਵਸ੍ਰੇਸ਼ਠ ਖਿਡਾਰੀ ਵੀ ਚੁਣੇ ਗਏ ਹਨ ਫਰਾਂਸ ਦੇ ਵਿਸ਼ਵ ਕੱਪ ਜੇਤੂ ਪਾਲ ਪੋਗਬਾ, ਅੰਟੋਨੀ ਗ੍ਰਿਜ਼ਮੈਨ, ਕਾਈਲਨ ਅਮਬਾਪੇ, ਕਪਤਾਨ ਲੋਰਿਸ ਵੀ ਇਸ ਵਾਰ ਅਵਾਰਡ ਲਈ ਨਾਮਜ਼ਦ ਕੀਤੇ ਗਏ ਹਨ
ਜ਼ਿਕਰਯੋਗ ਹੈ ?ਕਿ ਇੈੱਕ ਮਹਿਲਾ ਵੱਲੋਂ ਗਲਤ ਸਲੂਕ ਦੇ ਦੋਸ਼ਾਂ ਨੂੰ ਨਕਾਰਨ ਦੇ ਬਾਵਜ਼ੂਦ ਰੋਨਾਲਡੋ ਇਸ ਸਮੇਂ ਮੁਸ਼ਕਲ ‘ਚ ਹਨ ਉਹਨਾਂ ਦਾ ਨਾਈਕੀ ਨਾਲ ਲਗਭਗ 72 ਕਰੋੜ ਰੁਪਏ ਦਾ ਕਰਾਰ ਟੁੱਟਣ ਕੰਢੇ ਹੈ?ਜਦੋਂਕਿ ਫੀਫਾ ਨੇ ਵੀ ਆਪਣੀ ਵੈਬਸਾਈਟ ਤੋਂ ਰੋਨਾਲਡੋ ਦੀ ਤਸਵੀਰ ਹਟਾ ਦਿੱਤੀ ਹੈ ਰੋਨਾਲਡੋ ਦਾ ਅਵਾਰਡ ਲਈ ਨਾਮਜ਼ਦ ਹੋਣਾ ਹੈਰਾਨੀਜਨਕ ਮੰਨਿਆ ਜਾ ਰਿਹਾ ਹੈ
ਵਿਸ਼ਵ ਦੇ ਖੇਡ ਪੱਤਰਕਾਰਾਂ?ਵੱਲੋਂ ਫਰਾਂਸ ਦੇ ਕਪਤਾਨ ਲੌਰਿਸ, ਨੌਜਵਾਨ ਖਿਡਾਰੀ ਕਾਈਲਨ ਮਬਾਪੇ ਤੋਂ ਇਲਾਵਾ ਇਸ ਸਾਲ ਦੇ ਫੀਫਾ ਵੱਲੋਂ ਚੁਣੇ ਗਏ ਸਰਵਸ੍ਰੇਸ਼ਠ ਖਿਡਾਰੀ ਕ੍ਰੋਏਸ਼ੀਆ ਦੇ ਕਪਤਾਨ ਲੂਕਾ ਮੋਡ੍ਰਿਚ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਰਐਸਐਸ ਆਗੂ ਸਮੇਤ ਚਾਰ ਰਾਜ ਸਭਾ ਮੈਂਬਰ ਨਾਮਜ਼ਦ
ਪ੍ਰਸਿੱਧ ਸ਼ਾਸਤਰੀ ਨਤਿਆਂਗਨਾ ਸੋਨਲ ਮਾਨਸਿੰਘ ਨੂੰ ਰਾਜ ਸਭਾ ਦਾ ਨਵਾਂ ਮੈਂਬਰ ਨਾਮਜ਼ਦ ਕੀਤਾ | Natyangana Sonal Mansingh
ਨਵੀਂ ਦਿੱਲੀ, (ਏਜੰਸੀ)। ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਉੱਤਰ ਪ੍ਰਦੇਸ਼ ਦੇ ਕਲਿਤ ਆਗੂ ਰਾਮ ਸ਼ਕਲ, ਆਰਐਸਐਸ ਨਾਲ ਸਬੰਧਿਤ ਮੰਨੇ-ਪ੍ਰਮੰਨੇ ਵਿਚਾਰਕ ਪ੍ਰੋ. ਰਾਕੇਸ਼ ਸਿਨਹਾ, ਪ੍ਰਸਿੱਧ ਸ਼ਿਲਪਕਾਰ ਰਘੂਨਾਥ ਮਹਾਪਾਤਰਾ ਤੇ ਪ੍ਰਸਿੱਧ ਸ਼ਾਸਤਰੀ ਨਤਿਆਂਗਨਾ ਸੋਨਲ ਮਾਨਸਿੰਘ ਨੂੰ ਰਾਜ ਸਭਾ ਦਾ ਨਵਾਂ ਮੈਂਬਰ ਨਾਮਜ਼ਦ ਕੀਤਾ ਹੈ। ਇੱਕ ਸਰਕਾਰੀ ਨੋਟਿਸ ‘ਚ ਅੱਜ ਦੱਸਿਆ ਕਿ ਸੰਵਿਧਾਨ ਦੇ ਪੰਨੇ 80 ਤਹਿਤ ਪ੍ਰਧਾਨ ਮੰਤਰੀ ਦੀ ਸਲਾਹ ‘ਤੇ ਰਾਸ਼ਟਰਪਤੀ ਨੇ ਰਾਜਸਭਾ ਦੇ ਮੈਂਬਰ ਵਜੋਂ ਇਨ੍ਹਾਂ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। (Natyangana Sonal Mansingh)
ਜ਼ਿਕਰਯੋਗ ਹੈ ਰਕੇਸ਼ ਸਿਨਹਾ ਨੇ ਮੀਡੀਆ ‘ਚ ਸੰਘ ਦਾ ਪੱਖ ਰੱਖਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਸੰਘ ਦੇ ਸੰਸਥਾਪਕ ਡਾ. ਹੈੱਡਗੇਵਾਰ ਦੀ ਜੀਵਨੀ ਵੀ ਲਿਖੀ ਹੈ। ਰਾਮ ਸਕਲ ਸਿੰਘ ਉੱਤਰ ਪ੍ਰਦੇਸ਼ ਤੋਂ ਜਿਨ੍ਹਾਂ ਨੇ ਦਲਿਤ  ਭਾਈਚਾਰੇ ਤੇ ਕਿਸਾਨਾਂ ਲਈ ਕੰਮ ਕੀਤਾ ਹੈ। ਰਘੂਨਾਥ ਮਹਾਪਾਤਰਾ ਵਿਰਾਸਤੀ ਇਮਾਰਤਾਂ ਦੀ ਸੰਭਾਲ ਲਈ ਪ੍ਰਸਿੱਧ ਹਨ। ਉਨ੍ਹਾਂ ਨੂੰ ਪਦਮਭੂਸ਼ਣ ਤੇ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਸੋਨਲ ਮਾਨ ਸਿੰਘ ਓਡੀਸ਼ੀ ਨਾਚ ਕਲਾਕਾਰ ਹੈ। ਜਿਸ ਨੇ ਘਰਦਿਆਂ ਦੀ ਪਰਵਾਹ ਨਾ ਕਰਦਿਆਂ ਨਾਚ ਸਿੱਖਣ ਲਈ ਆਪਣਾ ਘਰ ਛੱਡ ਦਿੱਤਾ ਅਤੇ ਜ਼ਿੰਦਗੀ ‘ਚ ਭਾਰੀ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਸਫ਼ਲਤਾ ਹਾਸਲ ਕੀਤੀ। ਸੋਨਲ ਨੂੰ 1992 ‘ਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਨਾਮਜ਼ਦ
ਨੇ ਹਲੀਮੀ ਨਾਲ ਪੰਜਾਬ ਸਰਕਾਰ ਦਾ ਫੈਸਲਾ ਸਵਿਕਾਰਿਆ
ਰਾਮ ਗੋਪਾਲ ਰਾਏਕੋਟੀ, ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਨੂੰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਿਸ ਸੰਬੰਧੀ ਡਾ. ਪਾਤਰ ਨੂੰ ਨਿਯੁਕਤੀ ਪੱਤਰ ਅੱਜ ਸੱਭਿਆਚਾਰ ਤੇ ਸੈਰ ਸਪਾਟਾ ਮਾਮਲਿਆਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਨਾਂ ਦੇ ਘਰ ਜਾ ਕੇ ਸਤਿਕਾਰ ਸਹਿਤ ਸੌਂਪਿਆ। ਡਾ. ਸੁਰਜੀਤ ਪਾਤਰ ਨੇ ਇਸ ਨਿਯੁਕਤੀ ਲਈ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਉਥੇ ਉਮੀਦ ਜਤਾਈ ਕਿ ਉਹ ਪੰਜਾਬ ਕਲਾ ਪ੍ਰੀਸ਼ਦ ਨਾਲ ਲੋਕ ਲਹਿਰ ਖੜੀ ਕਰਕੇ ਪੰਜਾਬੀ ਕਲਾ, ਸੱਭਿਆਚਾਰ ਅਤੇ ਸਾਹਿਤ ਨੂੰ ਪ੍ਰਫੁਲਿੱਤ ਕਰਨ ਵਿੱਚ ਸਮਰਪਿਤ ਹੋ ਕੇ ਯੋਗਦਾਨ ਦੇਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਪੰਜਾਬੀ ਸਾਹਿਤ ਦੀ ਉਚ ਦੁਮਾਲੜੀ ਸ਼ਖ਼ਸੀਅਤ ਹਨ, ਜਿਨਾਂ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਵਜੋਂ ਨਿਯੁਕਤੀ ਸਵਿਕਾਰ ਕਰ ਕੇ ਪੰਜਾਬ ਸਰਕਾਰ ਦਾ ਮਾਣ ਵਧਾਇਆ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਅਗਲੇ ਇੱਕ ਮਹੀਨੇ ਵਿੱਚ ਪੰਜਾਬੀ ਕਲਾ ਅਤੇ ਸੱਭਿਆਚਾਰ ਦੀ ਬਕਾਇਦਾ ਪਾਰਲੀਮੈਂਟ ਸਿਰਜੀ ਜਾਵੇ, ਜਿਸ ਵਿੱਚ ਪੰਜਾਬੀ ਕਲਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸਕਾਰਾਤਮਕ ਵਿਚਾਰਾਂ ਕੀਤੀਆਂ ਜਾ ਸਕਣ। ਸ੍ਰ. ਸਿੱਧੂ ਨੇ ਪੱਛਮੀ ਸੱਭਿਆਚਾਰ ਬਾਰੇ ਲੋਕਾਂ ਵੱਲੋਂ ਪਾਏ ਜਾ ਰਹੇ ਰਾਵ ਰੌਲ਼ੇ ਨੂੰ ਪਾਸੇ ਕਰਦਿਆਂ ਦ੍ਰਿੜਤਾ ਨਾਲ ਕਿਹਾ ਕਿ ਪੰਜਾਬੀ ਕਿਸੇ ਵੀ ਸੱਭਿਆਚਾਰ ਦੇ ਵਿਰੋਧੀ ਨਹੀਂ, ਬਲਕਿ ਆਪਣੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਕੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦੇ ਸਮਰੱਥ ਹਨ।
ਕੋਨੇ-ਕੋਨੇ ਵਿੱਚ ਕਰਵਾਵਾਂਗੇ ਸੰਗੀਤ, ਕਵਿਤਾ ਅਤੇ ਗਾਇਨ ਆਦਿ ਮੁਕਾਬਲੇ
ਡਾ. ਸੁਰਜੀਤ ਪਾਤਰ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਵਜੋਂ ਨਿਯੁਕਤੀ ਦਾ ਪੰਜਾਬ ਸਰਕਾਰ ਦਾ ਫੈਸਲਾ ਬੜੀ ਹਲੀਮੀ ਨਾਲ ਸਵੀਕਾਰ ਕਰਦਿਆਂ ਪੰਜਾਬ ਸਰਕਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੱਭਿਆਚਾਰ ਅਤੇ ਸੈਰ ਸਪਾਟਾ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਪੰਜਾਬੀ ਕਲਾ ਅਤੇ ਸੱਭਿਆਚਾਰ ਪ੍ਰੇਮੀਆਂ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਕਲਾ ਪ੍ਰੀਸ਼ਦ ਨਾਲ ਲੋਕ ਲਹਿਰ ਖੜੀ ਕਰਕੇ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਨੂੰ ਪ੍ਰਫੁਲਿੱਤ ਕਰਨ ਵਿੱਚ ਸਮਰਪਿਤ ਹੋ ਕੇ ਯੋਗਦਾਨ ਦੇਣਗੇ। ਉਨਾਂ ਕਿਹਾ ਕਿ ਉਨਾਂ ਦੀ ਕੋਸ਼ਿਸ਼ ਹੋਵੇਗੀ ਕਿ ਪੰਜਾਬ ਦੇ ਕੋਨੇ-ਕੋਨੇ ਵਿੱਚ ਸੰਗੀਤ, ਕਵਿਤਾ ਅਤੇ ਗਾਇਨ ਆਦਿ ਮੁਕਾਬਲੇ ਕਰਵਾ ਕੇ ਲੋਕਾਂ ਨੂੰ ਕਲਾ ਅਤੇ ਸੱਭਿਆਚਾਰ ਨਾਲ ਜੋੜਿਆ ਜਾਵੇ ਤਾਂ ਜੋ ਇਸ ਦਾ ਦਾਇਰਾ ਹੋਰ ਵਿਸ਼ਾਲ ਹੋ ਸਕੇ।
ਇਸ ਮੌਕੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਭਾਰਤ ਭੂਸ਼ਣ ਆਸ਼ੂ ਤੇ ਸੁਰਿੰਦਰ ਡਾਬਰ, ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ, ਨਗਰ ਨਿਗਮ ਦੇ ਕਮਿਸ਼ਨਰ ਜਸਕਿਰਨ ਸਿੰਘ, ਲੋਕ ਗਾਇਕ ਪੰਮੀ ਬਾਈ, ਐੱਸ. ਡੀ. ਐੱਮ. ਸ੍ਰ. ਦਮਨਜੀਤ ਸਿੰਘ ਮਾਨ, ਸੰਯੁਕਤ ਕਮਿਸ਼ਨਰ ਨਗਰ ਨਿਗਮ ਕੁਲਪ੍ਰੀਤ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਟਿੱਕਾ, ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਅਤੇ ਹੋਰ ਵੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਸ਼ਟਰਪਤੀ ਚੋਣ: ਅੱਜ ਨਾਮਜ਼ਦਗੀ ਭਰਨਗੇ ਕੋਵਿੰਦ
ਅਮਿਤ ਸ਼ਾਹ ਸਮੇਤ ਐਨਡੀਏ ਦੇ ਕੁਝ ਸੀਨੀਅਰ ਆਗੂ ਰਹਿਣ ਹਾਜ਼ਰ
ਨਵੀਂ ਦਿੱਲੀ। ਐਨਡੀਏ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮਨਾਥ ਕੋਵਿੰਦ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜ਼ੂਦਗੀ ਵਿੱਚ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨਗੇ। ਇਸ ਦੌਰਾਨ ਅਮਿਤ ਸ਼ਾਹ ਸਮੇਤ ਐਨਡੀਏ ਦੇ ਕੁਝ ਸੀਨੀਅਰ ਆਗੂ ਵੀ ਮੌਜ਼ੂਦ ਰਹਿਣਗੇ। ਰਾਸ਼ਟਰਪਤੀ ਚੋਣ 17 ਜੁਲਾਈ ਨੂੰ ਹੋਈ ਹੈ। ਮੌਜ਼ੂਦਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦੇ ਅਹੁਦੇ ਦੀ ਮਿਆਦ 24 ਜੁਲਾਈ ਨੂੰ ਖਤਮ ਹੋਵੇਗੀ।
ਭਾਜਪਾ ਸੂਤਰਾਂ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਦੇ ਚਾਰ ਸੈੱਟ ਤਿਆਰ ਕੀਤੇ ਗਏ ਹਨ, ਜਿਨ੍ਹਾਂ ‘ਤੇ ਮੋਦੀ, ਸ਼ਾਹ, ਤੇਲਗੂ ਦੇਸ਼ਮ ਪਾਰਟੀ ਪ੍ਰਧਾਨ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਸਤਖਤ ਹੋਣਗੇ। 17 ਜੁਲਾਈ ਨੂੰ ਹੋਣ ਵਾਲੀ ਚੋਣ ਵਿੱਚ ਕੋਵਿੰਦ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ। ਹਾਲਾਂਕਿ ਮੁਕਾਬਲਾ ਹੋਣਾ ਤੈਅ ਹੈ। ਵਿਰੋਧੀ ਪਾਰਟੀਆਂ ਨੇ ਵੀਰਵਾਰ ਨੂੰ ਲੋਕ ਸਭਾ ਦੀ ਸਾਬਕਾ ਸਪੀਕਰ ਮੀਰਾ ਕੁਮਾਰ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ।
ਸੂਤਰਾਂ ਮੁਤਾਬਕ, ਕੋਵਿੰਦ ਦੇ  ਨਾਮਜ਼ਦਗੀ ਕਾਗਜ਼ ਲਈ ਭਾਜਪਾ ਨੇ ਚਾਰ ਸੈੱਟ ਤਿਆਰ ਕੀਤੇ ਹਨ। ਪਹਿਲੇ ਸੈੱਟ ਦਾ ਪ੍ਰਪੋਜਲ ਨਰਿੰਦਰ ਮੋਦੀ ਅਤੇ ਰਾਜਨਾਥ ਸਿੰਘ ਵੱਲੋਂ ਰੱਖਿਆ ਜਾਵੇਗਾ। ਦੂਜਾ ਸੈੱਟ ਲਈ ਪ੍ਰਪੋਜਲ ਅਮਿਤ ਸ਼ਾਹ ਅਤੇ ਅਰੁਣ ਜੇਤਲੀ ਰੱਖਣਗੇ। ਤੀਜੇ ਸੈੱਟ ਦਾ ਪ੍ਰਪੋਜਲ ਸ੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਅਤੇ ਵੈਂਕਇਆ ਨਾਇਡੂ ਵੱਲੋਂ ਰੱਖਿਆ ਜਾਵੇਗਾ, ਉੱਥੇ ਚੌਥੇ ਸੈੱਟ ਲਈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਮ ਚੰਦਰਬਾਬੂ ਨਾਇਡੂ ਅਤੇ ਸੁਸ਼ਮਾ ਸਵਰਾਜ ਪ੍ਰਪੋਜਰਸ ਹੋਣਗੇ।
ਮੋਗਾ, (ਲਖਵੀਰ ਸਿੰਘ)। ਐਜੂਕੇਸ਼ਨ ਸੁਸਾਇਟੀ ਕਮੇਟੀ ਦੇ ਚੇਅਰਮੈਨ ਨੂੰ ਬਿਨਾ ਦੱਸੇ ਚੇਅਰਮੈਨ ਅਹੁਦੇ ਤੋਂ ਹਟਾ ਕੇ ਉਸ ਦੀ ਹਿੱਸੇਦਾਰੀ ਦੇ 1 ਕਰੋੜ 38 ਲੱਖ ਰੁਪਏ ਦਾ ਗਬਨ ਕਰਨ ਦੇ ਦੋਸ਼ ‘ਚ ਪੁਲਿਸ ਵੱਲੋਂ 10 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਵਕੀਲ ਸਿੰਘ ਨੇ ਦੱਸਿਆ ਕਿ ਸੁਖਦਰਸਨ ਸਿੰਘ ਪੁੱਤਰ ਬਚਨ ਸਿੰਘ ਵਾਸੀ ਪੱਤੀ ਮੱਲੇਕੇ ਪੁਰਾਣਾ ਮੋਗਾ ਹਾਲ ਅਬਾਦ ਵਿਦੇਸ਼ ਫਿਨਲੈਡ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਕਿਹਾ ਕਿ ਪਰਵਿੰਦਰ ਸਿੰਘ ਵਾਸੀ ਢੁੱਡੀਕੇ, ਕਮਲਜੀਤ ਕੌਰ ਵਾਸੀ ਬਾਘਾਪੁਰਾਣਾ, ਜਰਨੈਲ ਸਿੰਘ ਸਰਪੰਚ ਵਾਸੀ ਲੰਗੇਆਣਾ ਪੁਰਾਣਾ, ਪਰਲਾਦ ਸਿੰਘ ਵਾਸੀ ਲੰਗੇਆਣਾ ਪੁਰਾਣਾ, ਸੰਤ ਪ੍ਰਾਸਦ ਤੁਲੀ ਵਾਸੀ ਬਾਘਾਪੁਰਾਣਾ, ਸੰਦੀਪ ਕੁਮਾਰ ਵਾਸੀ ਬਾਘਾਪੁਰਾਣਾ, ਜਗਸੀਰ ਸਿੰਘ ਵਾਸੀ ਬਾਘਾਪੁਰਾਣਾ, ਕੁਲਜਿੰਦਰ ਕੌਰ ਵਾਸੀ ਅਟਾਰੀ, ਹਰਪ੍ਰੀਤ ਕੌਰ ਵਾਸੀ ਬਾਘਾਪੁਰਾਣਾ, ਜਗਮੇਲ ਸਿੰਘ ਵਾਸੀ ਅਟਾਰੀ ਨੇ ਉਸ ਨਾਲ ਮਿਲਕੇ ਹਰਗੋਬਿੰਦ ਐਜੂਕੇਸ਼ਨ ਸੁਸਾਇਟੀ ਬਣਾਈ ਸੀ ਜਿਸ ਅਧੀਨ ਕਮੇਟੀ ਨੇ ਅਲਪਾਈਨ ਕਾਲਜ ਪਿੰਡ ਰੋਡੇ ਖੋਲ੍ਹਿਆ ਸੀ ਤੇ ਉਸ ਨੂੰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ।
ਪਰ ਉਸ ਦੇ ਵਿਦੇਸ਼ ਜਾਣ ਤਂ ਬਾਅਦ ਉਕਤ ਵਿਕਅਤੀਆਂ ਨੇ ਉਸ ਨੂੰ ਬਿਨਾ ਪੁੱਛੇ ਦੱਸੇ ਉਸ ਨੂੰ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਤੇ ਉਸਦੀ ਹਿੱਸੇਦਾਰੀ ਦੇ 1 ਕਰੋੜ 38 ਲੱਖ ਰੁਪਏ ਦਾ ਗਬਨ ਕਰ ਲਿਆ। ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਐਸਪੀ (ਆਈ) ਮੋਗਾ ਨੂੰ ਸੌਂਪੀ, ਜਾਂਚ ਦੌਰਾਨ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ‘ਤੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਕਥਿਤ ਦੋਸ਼ੀਆਂ ਖਿਲਾਫ ਥਾਣਾ ਸਮਾਲਸਰ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰÎਭ ਦਿੱਤੀ ਹੈ।