yourself - Sach Kahoon Punjabi
Inspiration : ਖੁਦ ਨੂੰ ਜਾਣੋ
ਇੱਕ ਦਿਨ ਇੱਕ ਕਾਂ ਨੇ ਤਾਕਤਵਰ ਪੰਛੀ ਨੂੰ ਇੱਕ ਮੇਮਣਾ ਆਪਣੇ ਪੰਜਿਆਂ ‘ਚ ਚੁੱਕ ਕੇ ਉੱਡਦਿਆਂ ਵੇਖਿਆ  ਕਾਂ ਨੇ ਸੋਚਿਆ, ‘ਮੈਂ ਵੀ ਇਸੇ ਤਰ੍ਹਾਂ ਇੱਕ ਮੇਮਣਾ ਫੜ ਲਵਾਂਗਾ’ ਕਾਂ  ਭੇਡਾਂ ਦੇ ਇੱਕ ਝੁੰਡ ਕੋਲ ਗਿਆ ਤੇ ਉਸ ਨੇ ਇੱਕ ਮੇਮਣੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਭੇਡ ਦਾ ਇੱਕ ਛੋਟਾ ਜਿਹਾ ਮੇਮਣਾ ਵੀ ਉਸ ਲਈ ਤਾਂ ਬਹੁਤ ਵੱਡਾ ਸ਼ਿਕਾਰ ਸੀ! ਕਾਂ ਉਸ ਨੂੰ ਲੈ ਕੇ ਉੱਡ ਨਹੀਂ ਸਕਦਾ ਸੀ ‘ਹੇ ਭਗਵਾਨ! ਮੈਂ ਤਾਂ ਇਸ ਨੂੰ ਲੈ ਕੇ ਉੱਡ ਨਹੀਂ ਸਕਦਾ! Inspiration
ਇਸ ਨੂੰ ਛੱਡ ਦੇਣ ‘ਚ ਹੀ ਭਲਾਈ ਹੈ ਕੋਈ ਛੋਟਾ ਸ਼ਿਕਾਰ ਬਿਹਤਰ ਹੋਵੇਗਾ,’ ਕਾਂ ਨੇ ਸੋਚਿਆ ਪਰ ਉਸ ਮੇਮਣੇ ਨੂੰ ਛੱਡਣਾ ਵੀ ਓਨਾ ਸੌਖਾ ਥੋੜ੍ਹਾ ਸੀ! ਜਦੋਂ ਕਾਂ ਨੇ ਉਸ ਨੂੰ ਛੱਡ ਕੇ ਉੱਡਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਇਹ ਵੇਖਿਆ ਕਿ ਉਸ ਦੇ ਪੰਜੇ ਮੇਮਣੇ ਦੇ ਵਾਲਾਂ ‘ਚ ਫਸ ਗਏ ਸਨ ਕਾਂ ਨੇ ਖੁਦ ਨੂੰ ਛੁਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਹੋਇਆ ਆਜੜੀ ਨੇ ਇਹ ਸਭ ਦੇਖਿਆ ਤਾਂ ਉਸ ਨੇ ਕਾਂ ਨੂੰ ਫੜ ਲਿਆ ਤੇ  ਘਰ ਲਿਆ ਕੇ ਉਸ ਨੂੰ ਆਪਣੇ ਬੱਚਿਆਂ ਨੂੰ ਦੇ ਦਿੱਤਾ ‘ਇਹ ਕਿਹੋ-ਜਿਹਾ ਪੰਛੀ ਹੈ?’ ਬੱਚਿਆਂ ਨੇ  ਪੁੱਛਿਆ ਆਜੜੀ ਨੇ ਹੱਸਦਿਆਂ ਕਿਹਾ, ‘ਕੁਝ ਸਮਾਂ ਪਹਿਲਾਂ ਤੱਕ ਤਾਂ ਇਸ ਨੂੰ ਲੱਗਦਾ ਸੀ ਕਿ ਇਹ ਤਾਕਤਵਰ ਪੰਛੀ ਹੈ ਹੁਣ ਇਸ ਨੂੰ ਸ਼ਾਇਦ ਇਹ ਪਤਾ ਲੱਗ ਗਿਆ ਹੋਵੇਗਾ ਕਿ ਇਹ ਤਾਂ ਸਿਰਫ਼ ਇੱਕ ਕਾਂ ਹੀ ਹੈ’ Inspiration
ਪ੍ਰੇਰਨਾ: ਖੁਦ ਨੂੰ ਭੁੱਲ ਕੇ ਦੂਜੇ ਦੀ ਨਕਲ ਕਰਨ ‘ਤੇ ਮੁਸੀਬਤ ਆਉਂਦੀ ਹੈ
ਸਮਾਂ ਸਾਰਨੀ ਬਣਾਓ ਤੇ ਖੁਦ ਲਈ ਵੀ ਸਮਾਂ ਕੱਢੋ
ਅੱਜ-ਕੱਲ੍ਹ ਅਕਸਰ ਇਹੋ-ਜਿਹਾ ਕਹਿਣ ਵਾਲੇ ਲੋਕ ਜਰੂਰ ਮਿਲ ਜਾਣਗੇ ਕਿ ਸਮਾਂ ਹੀ ਨਹੀਂ ਮਿਲਦਾ। ਇਹ ਲੋਕ ਆਪਣਾ ਕੰਮ ਨਿਬੇੜਣਾ ਚਾਹੁੰਦੇ ਹਨ, ਪਰ ਟੀ. ਵੀ. ਦੇ ਸਾਹਮਣੇ ਕਈ ਘੰਟੇ ਬੈਠੇ ਰਹਿੰਦੇ ਹਨ, ਤੇ ਹੱਥ ਵਿੱਚ ਮੋਬਾਈਲ ਲੈ ਕੇ ਦੋਸਤਾਂ-ਮਿੱਤਰਾਂ ਨਾਲ ਚੈਟ ਕਰੀ ਜਾਂਦੇ ਹਨ। ਇਸ ਮੁਸ਼ਕਿਲ ਤੋਂ ਬਚਣ ਦਾ ਇੱਕੋ-ਇੱਕ ਤਰੀਕਾ ਹੈ, ਕਿ ਸਮੇਂ ਦਾ ਚੰਗੀ ਤਰ੍ਹਾਂ ਪ੍ਰਬੰਧ ਤੇ ਵਰਤੋਂ ਕੀਤੀ ਜਾਵੇ । ਇੱਥੇ ਇਹੋ-ਜਿਹੇ ਕਈ ਤਰੀਕੇ ਦਿੱਤੇ ਜਾ ਰਹੇ ਹਨ ਜਿਨ੍ਹਾਂ ਨਾਲ ਤੁਹਾਨੂੰ ਸਮੇਂ ਦੀ ਕਮੀ ਕਦੇ ਮਹਿਸੂਸ ਨਹੀਂ ਹੋਵੇਗੀ।
ਤੁਸੀਂ ਕੰਮ ਪੂਰਾ ਕਰਨ ਲਈ ਆਪਣੇ ਲਈ ਤਾਂ ਪੂਰਾ ਸਮਾਂ ਕੱਢ ਹੀ ਸਕੋਗੇ, ਪਰਿਵਾਰ ਤੇ ਮਿੱਤਰਾਂ ਲਈ ਵੀ ਸਮਾਂ ਕੱਢ ਸਕੋਂਗੇ। ਦੇਖੋ ਇਹ ਸਭ ਕਿਵੇਂ ਹੋਵੇਗਾ। ਆਪਣੀ ਸਿਹਤ ਦਾ ਧਿਆਨ ਰੱਖੋ। ਕਿਉਂਕਿ ਰੋਜ਼ਾਨਾ ਦੇ ਨੇਮ ਪ੍ਰਬੰਧ ਲਈ ਚੰਗੀ ਸਿਹਤ ਦਾ ਹੋਣਾ ਜਰੂਰੀ ਹੈ। ਇੱਕ ਡਾਇਰੀ ਹਮੇਸ਼ਾ ਆਪਣੇ ਕੋਲ ਰੱਖੋ ।ਇਸ ਵਿੱਚ ਹਰ ਜ਼ਰੂਰੀ ਗੱਲ ਨੋਟ ਕਰਦੇ ਰਹੋ। ਭਾਵੇਂ ਕਿਸੇ ਦਾ ਸਿਰਨਾਵਾਂ ਹੋਵੇ, ਕਿਸੇ ਦਾ ਫੋਨ ਨੰਬਰ ਹੋਵੇ, ਮੋਬਾਇਲ ਨੰਬਰ ਹੋਵੇ ਜਾਂ ਕਿਸੇ ਨਵੇਂ ਆਦਮੀ ਦਾ ਨਾਂਅ ਸ਼ਾਮਲ ਹੋਵੇ।
ਸਮੇਂ-ਸਮੇਂ ’ਤੇ ਦਿਮਾਗ ਵਿੱਚ ਆਉਣ ਵਾਲੇ ਨਵੇਂ ਵਿਚਾਰ ਵੀ ਇਸ ਵਿੱਚ ਲਿਖਦੇ ਰਹੋ। ਦਿਮਾਗ ਵਿੱਚ ਜੋ ਵੀ ਕੰਮ ਯਾਦ ਆਉਂਦੇ ਰਹਿਣ ਉਨ੍ਹਾਂ ਦੀ ਸੂਚੀ ਬਣਾਉਂਦੇ ਰਹੋ। ਇਸ ਸੂਚੀ ਵਿੱਚ ਉਹ ਕੰਮ ਵੀ ਦਰਜ ਹੋਣੇ ਚਾਹੀਦੇ ਹਨ, ਜੋ ਤੁਸੀਂ ਅੱਜ ਤੋਂ ਲੈ ਕੇ ਅਗਲੇ ਸਾਲ ਤੱਕ ਨਿਬੇੜਨੇ ਹਨ ।ਜਿੰਦਗੀ ਨੂੰ ਨੇਮਾਂ ਮੁਤਾਬਕ ਚਲਾਉਣ ਲਈ ਉਹ ਸੂਚੀ ਤੁਹਾਡੇ ਬਹੁਤ ਕੰਮ ਆਵੇਗੀ, ਤੈਅ ਹੋਵੇਗਾ ਕਿ ਤੁਹਾਨੂੰ ਤੁਹਾਡੇ ਕੰਮ ਲਈ ਕਿੰਨਾ ਸਮਾਂ ਮਿਲ ਸਕੇਗਾ।
ਰਾਤ ਨੂੰ ਸੌਣ ਤੋਂ ਪਹਿਲਾਂ ਹੀ ਅਗਲੇ ਦਿਨ ਕੀਤੇ ਜਾਣ ਵਾਲੇ ਕੰਮਾਂ ਦੀ ਲਿਸਟ ਵੀ ਤਿਆਰ ਕਰ ਲੈਣੀ ਚਾਹੀਦੀ ਹੈ। ਜੋ-ਜੋ ਕੰਮ ਤੁਸੀਂ ਕਰਦੇ ਜਾਓ ਉਨ੍ਹਾਂ ਅੱਗੇ ਲਾਲ ਰੰਗ ਨਾਲ ਨਿਸ਼ਾਨ ਲਾਉਂਦੇ ਜਾਓ। ਤੁਹਾਨੂੰ ਇਹ ਵੇਖ ਕੇ ਹੈਰਾਨੀ ਹੋਵੇਗੀ ਕਿ ਤੁਸੀਂ ਇੱਕ ਦਿਨ ਵਿਚ ਹੀ ਕਿੰਨੇ ਕੰਮ ਕਰ ਦਿੱਤੇ ਹਨ। ਇਸ ਨਾਲ ਨਾ ਸਿਰਫ ਤੁਹਾਡੇ ਕੰਮ ਸਮੇਂ ਸਿਰ ਨਿੱਬੜਦੇ ਰਹਿਣਗੇ, ਸਗੋਂ ਤੁਹਾਡਾ ਮਨ ਵੀ ਬੇਫ਼ਿਕਰ ਰਹੇਗਾ।
ਜੰਗ ਨਾਲ ਮਨੁੱਖਤਾ ’ਤੇ ਵਧਦਾ ਖ਼ਤਰਾ
ਕੰਮ ਤੇ ਮਨੋਰੰਜਨ ਵਿੱਚ ਸੰਤੁਲਨ ਬਣਾ ਕੇ ਰੱਖੋ। ਘਰ-ਪਰਿਵਾਰ ਲਈ ਸਮਾਂ ਕੱਢੋ, ਟੀ. ਵੀ. ਘੱਟ ਤੋਂ ਘੱਟ ਦੇਖੋ ਤੇ ਮੋਬਾਈਲ ਘੱਟ ਤੋਂ ਘੱਟ ਦੇਖੋ। ਖੁਦ ਤੋਂ ਇਹੋ ਜਿਹੀ ਉਮੀਦ ਨਾ ਕਰੋ ਜੋ ਤੁਸੀਂ ਪੂਰੀ ਨਾ ਕਰ ਸਕੋ। ਖੇਡ ਅਤੇ ਕਸਰਤ ਦੇ ਸਮੇਂ ਵਿੱਚ ਜਿਆਦਾ ਕਟੌਤੀ ਨਾ ਕਰੋ। ਉਸ ਤੋਂ ਪਹਿਲਾਂ ਹੀ ਕੁਝ ਕੰਮ ਨਿਪਟਾ ਲਵੋ ਤਾਂ ਤੁਹਾਨੂੰ ਪੂਰਾ ਸਮਾਂ ਮਿਲ ਜਾਵੇਗਾ। ਇੱਕ ਕੰਮ ਪੂਰਾ ਕਰਨ ਮਗਰੋਂ ਹੀ ਦੂਜਾ ਕੰਮ ਹੱਥ ਵਿੱਚ ਲਵੋ। ਅਧੂਰੇ ਕੰਮ ਅਗਲੇ ਕੰਮ ਵਿੱਚ ਰੁਕਾਵਟ ਨਹੀਂ ਬਣਨਗੇ।
ਹਰ ਕੰਮ ਨੂੰ ਛੇਤੀ-ਛੇਤੀ ਕਰਨ ਦੀ ਆਦਤ ਪਾਓ। ਮਨੁੱਖ ਨੂੰ ਥਕਾਵਟ ਕੰਮ ਕਰਨ ਦੀ ਮਿਹਨਤ ਤੋਂ ਨਹੀਂ ਹੁੰਦੀ ਹੈ, ਜਿੰਨੀ ਟਾਲ-ਮਟੋਲ ਤੋਂ ਹੁੰਦੀ ਹੈ। ਮਾੜੇ ਸਮੇਂ ਲਈ ਕੋਈ ਦੂਜੀ ਤਕਨੀਕ ਸੋਚ ਕੇ ਰੱਖੋ। ਇਹ ਨਹੀਂ ਕਿ ਹੱਥ ’ਤੇ ਹੱਥ ਧਰ ਕੇ ਬੈਠੇ ਰਹੋ ਤੇ ਸਮਾਂ ਖਰਾਬ ਹੁੰਦਾ ਰਹੇ। ਪਿਛਲੀਆਂ ਨਾਕਾਮਯਾਬੀਆਂ ਤੇ ਭੁੱਲਾਂ ਦੀ ਚਰਚਾ ਵਿਚ ਸਮਾਂ ਨਾ ਗੁਆਓ। ਅੱਗੇ ਦੀ ਸੋਚੋ, ਹਾਂ ਉਨ੍ਹਾਂ ਤੋਂ ਸਬਕ ਜਰੂਰ ਸਿੱਖੋ।
ਬੀਐਸਐਫ਼ ਚੌਂਕੀ ਗੱਟੀ ਹਯਾਤ ਤੋਂ ਮਿਲਿਆ ਕੁਆਡਕੈਪਟਰ ਮੇਡ ਇਨ ਚਾਇਨਾ ਡਰੋਨ
ਫ਼ਿਜੂਲ ਬਹਿਸ ਨਾ ਕਰੋ ਜਿੱਤ ਗਏ, ਤਾਂ ਕੀ ਹਾਸਲ ਹੋਵੇਗਾ, ਇਸ ਨਾਲ ਆਪਸੀ ਪਿਆਰ ਤੇ ਸਮਾਂ ਦੋਵਾਂ ਦਾ ਨੁਕਸਾਨ ਜਰੂਰ ਹੁੰਦਾ ਹੈ। ਚੰਗੇ ਸਰੋਤੇ ਬਣੋ ਇੱਕ ਹੀ ਵਾਰ ਧਿਆਨ ਨਾਲ ਗੱਲ ਸੁਣੋਗੇ ਤਾਂ ਆਪਣੇ ਤੇ ਦੂਸਰਿਆਂ ਦਾ ਕਾਫੀ ਸਮਾਂ ਬਚਾ ਸਕੋਗੇ। ਤੁਹਾਨੂੰ ਪਤਾ ਹੋਣਾ ਚਾਹੀਦੈ, ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ, ਅਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਆਪਣੇ ਨਿਰਣੇ ’ਤੇ ਅਮਲ ਕਰਨ ਲਈ ਸਮਾਂ ਕੱਢਣਾ ਪਵੇਗਾ। ਸਮੇਂ ਦੇ ਪ੍ਰਬੰਧ ਦਾ ਅਰਥ ਹੈ ਪਹਿਲ ਨਿਰਧਾਰਿਤ ਕਰਨਾ। ਪਹਿਲ ਨਿਰਧਾਰਤ ਤਾਂ ਹੀ ਹੋਵੇਗੀ ਜੇ ਤੁਸੀਂ ਉਦੇਸ਼ ਮਿਥਿਆ ਹੋਇਆ ਹੈ। ਇਸ ਤਰ੍ਹਾਂ ਤੁਸੀਂ ਆਪਣੇ ਮਨੋਰਥ ਵਿੱਚ ਜਰੂਰ ਸਫਲ ਹੋਵੋਗੇ।
ਡਾ. ਨਰਿੰਦਰ ਭੱਪਰ
ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।
ਮੋ. 62841-45349
ਝੋਨੇ ਦੀ ਪਰਾਲੀ ਨੂੰ ਸਾੜ ਕੇ ਆਪਣਾ ਤੇ ਕੁਦਰਤ ਦਾ ਨੁਕਸਾਨ ਨਾ ਕਰੋ
ਕੁਝ ਦਿਨ ਪਹਿਲਾਂ ਦੀਵਾਲੀ ਦੇ ਤਿਉਹਾਰ ਮੌਕੇ ਲੋਕਾਂ ਵੱਲੋਂ ਚਲਾਏ ਪਟਾਕਿਆਂ ਦੇ ਪ੍ਰਦੂਸ਼ਣ ਅਤੇ ਪਰਾਲੀ ਨੂੰ ਅੱਗ ਲਾਉਣ ਦੇ ਪ੍ਰਦੂਸ਼ਣ ਕਾਰਨ ਕਈ ਦਿਨਾਂ ਤੋਂ ਪੰਜਾਬ ਦਾ ਵਾਤਾਵਰਨ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਸਾਹ ਲੈਣਾ ਮੁਸ਼ਕਲ ਹੋਇਆ ਪਿਆ ਹੈ ਤੇ ਲੋਕ ਸਾਹ, ਖੰਘ, ਦਮਾ ਆਦਿ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ। ਪੰਜਾਬ ਵਿੱਚ ਇਸ ਸਮੇਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਕਿਸਾਨ ਵੀਰ ਝੋਨੇ ਦੀ ਵਾਢੀ ਵਿੱਚ ਰੁੱਝੇ ਹੋਏ ਹਨ। ਕਿਸਾਨਾਂ ਰਾਹੀਂ ਝੋਨੇ ਦੀ ਕਟਾਈ ਕੰਬਾਇਨਾਂ ਰਾਹੀਂ ਕੀਤੀ ਜਾਂਦੀ ਹੈ ਤੇ ਕਟਾਈ ਉਪਰੰਤ ਬਚੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਸਾੜਿਆ ਜਾ ਰਿਹਾ ਹੈ। (Threshing Straw)
ਜਿਹੜਾ ਕਿ ਨਿਹਾਇਤ ਹੀ ਗ਼ੈਰ-ਜਿੰਮੇਵਾਰਾਨਾ ਤੇ ਨਿਰਦਈ ਵਰਤਾਰਾ ਹੈ। ਖੇਤੀ ਤੇ ਵਾਤਾਵਰਨ ਦੇ ਹਿਤੈਸ਼ੀ ਇਸ ਰੁਝਾਨ ਤੋਂ ਖਾਸੇ ਚਿੰਤਤ ਹਨ। ਬੀਤੇ ਅਕਤੂਬਰ-ਨਵੰਬਰ 2017 ਵਿੱਚ ਅਸੀਂ ਦੇਖਿਆ ਕਿ ਪੰਜਾਬ, ਹਰਿਆਣਾ, ਦਿੱਲੀ ਅਤੇ ਪੂਰੇ ਉੱਤਰੀ ਭਾਰਤ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਕਿੰਨਾ ਜ਼ਿਆਦਾ ਵਾਤਾਵਰਨ ਪ੍ਰਦੂਸ਼ਿਤ ਰਿਹਾ, ਧੁੰਦਾਂ ਕਾਰਨ ਬਿਲਕੁਲ ਵੀ ਦਿਸਣਾ ਬੰਦ ਹੋ ਗਿਆ ਸੀ ਤੇ ਆਵਾਜਾਈ ਵੀ ਕਾਫੀ ਪ੍ਰਭਾਵਿਤ ਰਹੀ, ਲੋਕ ਘਰਾਂ ਦੇ ਕਮਰਿਆਂ ‘ਚ ਲੁਕ ਕੇ ਬੈਠਣ ਲਈ ਮਜ਼ਬੂਰ ਹੋ ਗਏ ਸਨ, ਕਈ ਹਾਦਸੇ ਵਾਪਰੇ ਤੇ ਕੀਮਤੀ ਜਾਨਾਂ ਗਈਆਂ, ਹਜ਼ਾਰਾਂ ਲੋਕ ਸਾਹ, ਦਮੇ, ਖੰਘ, ਬੁਖਾਰ ਆਦਿ ਬਿਮਾਰੀਆਂ ਦੇ ਸ਼ਿਕਾਰ ਹੋਏ। ਕੀ ਹੁਣ ਫਿਰ ਏਦਾਂ ਦੀ ਵਾਤਾਵਰਨ ਪ੍ਰਦੂਸ਼ਿਤ ਹੋਵੇਗਾ? ਖੇਤੀ ਤੇ ਵਾਤਾਵਰਨ ਦੇ ਹਿਤੈਸ਼ੀ ਇਸ ਰੁਝਾਨ ਤੋਂ ਖਾਸੇ ਚਿੰਤਤ ਹਨ।
ਇਹ ਵੀ ਪੜ੍ਹੋ : ਆਲੂ ਦਾ ਮਿਆਰੀ ਬੀਜ ਤਿਆਰ ਕਰਨ ਲਈ ਸੀਡ ਪਲਾਟ ਤਕਨੀਕ ਅਪਣਾਓ
ਦੂਜੇ ਪਾਸੇ ਕਿਸਾਨਾਂ ਦਾ ਤਰਕ ਹੈ ਕਿ ਕੰਬਾਇਨ ਨਾਲ ਵੱਢੀ ਝੋਨੇ ਦੀ ਰਹਿੰਦ-ਖੂੰਹਦ ਅਗਲੇਰੀ ਫਸਲ ਲਈ ਖੇਤ ਤਿਆਰ ਕਰਨ ਵਿਚ ਅੜਿੱਕਾ ਖੜ੍ਹਾ ਕਰਦੀ ਹੈ। ਇਸੇ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਕਿਸਾਨ ਆਪਣੇ ਖੇਤਾਂ ਵਿਚ ਖੜ੍ਹੇ ਇਸ ਨਾੜ ਦੇ ਬੂਝਿਆਂ ਨੂੰ ਅੱਗ ਲਾ ਦਿੰਦੇ ਹਨ। ਜਿਸ ਨਾਲ ਪੈਦਾ ਹੋਇਆ ਧੂੰਆਂ ਜਿੱਥੇ ਵਾਤਾਵਰਨ ਨੂੰ ਦੂਸ਼ਿਤ ਕਰਦਾ ਹੈ, ਉੱਥੇ ਜਨ-ਜੀਵਨ ਉੱਪਰ ਵੀ ਇਸ ਧੂੰਏਂ ਦਾ ਡਾਢਾ ਮਾੜਾ ਅਸਰ ਪੈਂਦਾ ਹੈ। ਸੜਕਾਂ ਦੇ ਕਿਨਾਰੇ ਖੇਤਾਂ ਦੇ ਰਾਹਾਂ ਨਾਲ ਲਾਈ ਅੱਗ ਤੋਂ ਪੈਦਾ ਹੋਇਆ ਸਫੈਦ ਧੂੰਆਂ ਚਾਰ-ਪੰਜ ਕਿਲੋਮੀਟਰ ਤੱਕ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਾ ਹੈ। ਇਹ ਧੂੰਆਂ ਜਿੱਥੇ ਹਾਦਸਿਆਂ ਨੂੰ ਸੱਦਾ ਦਿੰਦਾ ਹੈ।
ਅੱਖਾਂ ਉਪਰ ਵੀ ਇਸ ਦਾ ਬਹੁਤ ਬੁਰਾ ਅਸਰ ਪੈਂਦਾ ਹੈ। ਸਾਹ ਦੀ ਬਿਮਾਰੀ ਨਾਲ ਪੀੜਤ ਲੋਕਾਂ ਲਈ ਇਹ ਧੂੰਆਂ ਹੋਰ ਵੀ ਮੁਸੀਬਤਾਂ ਖੜ੍ਹੀਆਂ ਕਰਦਾ ਹੈ। ਸ਼ਾਮ ਸਮੇਂ ਲਾਈ ਅੱਗ ਕਾਰਨ ਬਹੁਤੇ ਸਾਧਨ ਵਗੈਰਾ ਆਪਸ ਵਿਚ ਟਕਰਾ ਜਾਂਦੇ ਹਨ, ਇਹਨਾਂ ਹਾਦਸਿਆਂ ਵਿਚ ਅਕਸਰ ਰਾਹਗੀਰ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ।  ਮਾਹਿਰਾਂ ਅਨੁਸਾਰ ਇਹ ਧੂੰਆਂ ਇਨਸਾਨ ਤੋਂ ਇਲਾਵਾ ਪਸ਼ੂਆਂ, ਪੰਛੀਆਂ ਲਈ ਵੀ ਘਾਤਕ ਹੈ। ਕਿਸਾਨਾਂ ਦੁਆਰਾ ਖੇਤਾਂ ਵਿਚ ਨਾੜ ਸਾੜਨ ਕਰਕੇ ਜਿੱਥੇ ਵਾਤਾਵਰਨ ਦੂਸ਼ਿਤ ਹੋਣ ਕਾਰਨ ਕਈ ਪ੍ਰਕਾਰ ਦੀ ਐਲਰਜ਼ੀ ਦੇ ਫੈਲਣ ਦਾ ਖ਼ਤਰਾ ਪੈਦਾ ਹੋ ਰਿਹਾ ਹੈ, ਉੱਥੇ ਹੀ ਨਿੱਕੇ ਬੱਚਿਆਂ ਨੂੰ ਭਵਿੱਖ ਵਿਚ ਦਮੇ ਆਦਿ ਦੇ ਰੋਗ ਲੱਗਣ ਦੇ ਆਸਾਰ ਵੀ ਬਣਦੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਛੀਆਂ ਦੇ ਖਾਣ ਲਈ ਛੱਡੀ ਬਾਜ਼ਰੇ ਦੀ ਫਸਲ
ਨਾੜ ਸਾੜਨ ਨਾਲ ਹੋਣ ਵਾਲੇ ਹੋਰ ਨੁਕਸਾਨ ਇਸ ਤਰ੍ਹਾਂ ਹਨ:- ਜ਼ਮੀਨ ਵਿਚਲੇ ਬਹੁਤ ਸਾਰੇ ਕੀਮਤੀ ਤੱਤ ਨਸ਼ਟ ਹੁੰਦੇ ਹਨ, ਲਾਹੇਵੰਦ ਜੀਵ-ਜੰਤੂਆਂ ‘ਤੇ ਮਾੜਾ ਅਸਰ ਪੈਂਦਾ ਹੈ, ਖੇਤਾਂ ਦੇ ਆਲੇ-ਦੁਆਲੇ ਖੜ੍ਹੀ ਬਨਸਪਤੀ ਦਾ ਬਹੁਤ ਨੁਕਸਾਨ ਹੁੰਦਾ ਹੈ, ਜ਼ਹਿਰੀਲੀਆਂ ਗੈਸਾਂ ਨਿੱਕਲਦੀਆਂ ਹਨ ਜਿਸ ਦਾ ਮਨੁੱਖੀ ਸਿਹਤ ‘ਤੇ ਬਹੁਤ ਮਾੜਾ ਅਸਰ ਪੈਂਦਾ ਹੈ, ਇਸ ਨਾਲ ਜੋ ਧੂੰਆਂ ਨਿੱਕਲਦਾ ਹੈ ਉਸਦਾ ਸੜਕੀ ਆਵਾਜਾਈ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ਸਿੱਟੇ ਵਜੋਂ ਕਈ ਹਾਦਸੇ ਵਾਪਰਦੇ ਹਨ, ਵਾਤਾਵਰਨ ਵਿੱਚ ਤਾਪਮਾਨ ਦਾ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਕਈ ਫੈਕਟਰੀਆਂ, ਇੱਟਾਂ ਦੇ ਭੱਠੇ, ਕਾਰਖਾਨਿਆਂ ਆਦਿ ਰਾਹੀਂ ਵੀ ਰਹਿੰਦ ਖੂੰਹਦ ਤੇ ਧੂੰਏਂ ਦਾ ਪ੍ਰਦੂਸ਼ਣ ਹੁੰਦਾ ਹੈ ਜੋ ਕਿ ਇਨਸਾਨਾਂ ਲਈ ਬਹੁਤ ਹੀ ਖਤਰਨਾਕ ਹੈ ਇਹਨਾਂ ਖਿਲਾਫ ਵੀ ਸਰਕਾਰ ਨੂੰ ਕਾਰਵਾਈ ਕਰਕੇ ਲੋਕਾਂ ਨੂੰ ਇਸ ਪ੍ਰਦੂਸ਼ਣ ਤੋਂ ਬਚਾਉਣਾ ਚਾਹੀਦਾ ਹੈ।
ਨਾੜ ਨੂੰ ਸਾਂਭਣ ਦੇ ਤਰੀਕੇ: ਇਸ ਮੁਸੀਬਤ ਤੋਂ ਛੁਟਕਾਰਾ ਦੁਆਉਣ ਲਈ ਕਿਸਾਨਾਂ ਨੂੰ ਬਦਲਵੇਂ ਹੱਲ ਲੱਭਣੇ ਚਾਹੀਦੇ ਹਨ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਇਸ ਨਾੜ ਨੂੰ ਅੱਗ ਲਾ ਕੇ ਸਾੜਨ ਦੀ ਥਾਂ ਇਸ ਨੂੰ ਖਾਦ ਦੇ ਰੂਪ ਵਿਚ ਖੇਤ ਵਿਚ ਇਸਤੇਮਾਲ ਕਰਨ, ਜਾਂ ਪਰਾਲੀ ਤੋਂ ਪੇਪਰ, ਗੱਤਾ ਆਦਿ ਬਣਾਉਣ ਦੇ ਯੂਨਿਟ ਸਥਾਪਿਤ ਕਰਨ। ਇਸ ਨਾਲ ਜ਼ਮੀਨ ਵਿਚ ਜੈਵਿਕ ਮਾਦੇ ਦਾ ਵਾਧਾ ਹੁੰਦਾ ਹੈ, ਸਿੱਟੇ ਵਜੋਂ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਨਾੜ ਨੂੰ ਮਿੱਟੀ ਵਿੱਚ ਰਲਾਉਣ ਨਾਲ ਧਰਤੀ ਦੇ ਆਰਗੈਨਿਕ ਮਾਦੇ ਦੀ ਪੂਰਤੀ ਹੁੰਦੀ ਹੈ, ਧਰਤੀ ਦੀ ਬਣਤਰ ਠੀਕ ਰਹਿੰਦੀ ਹੈ ਤੇ ਪਾਣੀ ਜ਼ਜਬ ਕਰਨ ਦੀ ਸ਼ਕਤੀ ਵਧਦੀ ਹੈ।
ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜ਼ਮੀਨ ਨੂੰ ਅੱਗ ਲੱਗਣ ਨਾਲ ਬਹੁਤ ਸਾਰੇ ਸੂਖਮ ਜੀਵ ਤੇ ਹੋਰ ਮਿੱਤਰ ਕੀਟ, ਜਿਹੜੇ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੇ ਹਨ, ਉਹ ਨਸ਼ਟ ਹੋ ਜਾਂਦੇ ਹਨ। ਇਸ ਲਈ ਲੋੜ ਹੈ ਕਿਸਾਨ ਸਮਝਦਾਰੀ ਤੋਂ ਕੰਮ ਲੈਣ ਤੇ ਥੋੜ੍ਹੀ ਜਿਹੀ ਮਿਹਨਤ ਨਾਲ ਨਾੜ ਨੂੰ ਖਾਦ ਦੇ ਰੂਪ ਵਿਚ ਵਰਤ ਕੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਵਾਤਾਵਰਨ ਨੂੰ ਖਰਾਬ ਹੋਣੋਂ ਬਚਾ ਸਕਦੇ ਹਨ। ਧਰਤੀ ਦੇ ਸੂਖਮ ਤੱਤ ਬਰਕਰਾਰ ਰਹਿੰਦੇ ਹਨ। ਧਰਤੀ ਦੀ ਉੱਪਰਲੀ ਤਹਿ ਵਿੱਚ ਕਿਸਾਨ ਦੇ ਮਿੱਤਰ ਕੀੜਿਆਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ। (Threshing Straw)
ਇਹ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਕਤਲ ਮਾਮਲਾ : ਸਚਿਨ ਥਾਪਨ ਬਿਸ਼ਨੋਈ ਦਾ 6 ਅਕਤੂਬਰ ਤੱਕ ਮਿਲਿਆ ਪੁਲਿਸ ਰਿਮਾਂਡ
ਕਈ ਥਾਵਾਂ ‘ਤੇ ਸਰਕਾਰ ਵੱਲੋਂ ਤੇ ਕਿਸਾਨਾਂ ਵੱਲੋਂ ਮਸ਼ੀਨਾਂ ਨਾਲ ਪਰਾਲੀ ਵੱਡ ਕੇ ਆਟੋਮੈਟਿਕ ਪੰਡਾਂ ਬੰਨ੍ਹ ਕੇ ਪਰਾਲੀ  ਨੂੰ ਫੈਕਟਰੀਆਂ ਵਿੱਚ ਭੇਜਿਆ ਜਾ ਰਿਹਾ ਹੈ ਜੋ ਇੱਕ ਵਧੀਆ ਉਪਰਾਲਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਤੋਂ ਬਿਨਾਂ ਕੋਈ ਖਰਚਾ ਕਰਵਾਏ ਖੁਦ ਇਸ ਤਰ੍ਹਾਂ ਦੇ ਪਰਾਲੀ ਨੂੰ ਵੱਢ ਕੇ ਸਾਂਭਣ ਦੇ ਸਮੇਂ ਸਿਰ ਪ੍ਰਬੰਧ ਕਰੇ ਤਾਂ ਜੋ ਇਸ ਭਿਆਨਕ ਸਮੱਸਿਆ ਤੋਂ ਬਚਿਆ ਜਾ ਸਕੇ। ਝੋਨੇ ਦੇ ਨਾੜ ਨੂੰ ਸਾੜਨ ਤੋਂ ਰੋਕਣ ਲਈ ਸਰਕਾਰ ਨੂੰ ਚਾਹੀਦਾ ਹੈ ਕਿਸਾਨਾਂ ਨੂੰ ਨਾੜ ਖਪਾਉਣ ਵਾਸਤੇ ਲੋੜੀਂਦੀਆਂ ਗਰਾਂਟਾਂ, ਮਸ਼ੀਨਰੀ, ਸਬਸਿਡੀਆਂ ਆਦਿ ਹੋਰ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਕਿਸਾਨ ਵੀਰ ਨਾੜ ਸਾੜਨ ਲਈ ਮਜ਼ਬੂਰ ਨਾ ਹੋਣ। ਕਿਉਂਕਿ ਕਿਸਾਨ ਵੀ ਖੁਦ ਇਹ ਗੱਲ ਮੰਨਦੇ ਹਨ ਕਿ ਨਾੜ ਸਾੜਨ ਨਾਲ ਸਮਾਜ ਦੇ ਨਾਲ-ਨਾਲ ਸਾਡੇ ਪਰਿਵਾਰਾਂ ਦਾ ਵੀ ਤਾਂ ਨੁਕਸਾਨ ਹੁੰਦਾ ਹੈ।
ਵਿਧਾਨ ਸਭਾ ਦੇ ਘੱਟ ਬੈਠਕਾਂ ਕਾਰਨ ਆਪ ਤੇ ਅਕਾਲੀ ਦਲ ਨੇ ਕੀਤਾ ਜੰਮ ਕੇ ਹੰਗਾਮਾ
ਅਮਰਿੰਦਰ ਸਿੰਘ ਵੱਲੋਂ 1984 ਦੇ ਨਾਜ਼ੁਕ ਮੁੱਦੇ ਦਾ ਸਿਆਸੀਕਰਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਆਲੋਚਨਾ
ਸ਼੍ਰੋਮਣੀ ਅਕਾਲ ਦਲ ਪ੍ਰਸ਼ਨ ਕਾਲ ਤੋਂ ਬਾਅਦ ਕਿਸਾਨੀ ਕਰਜ਼ੇ ਅਤੇ ਕੁਝ ਹੋਰ ਮੁਦਿਆ ‘ਤੇ ਕੰਮ ਰੋਕੋ ਪ੍ਰਸਤਾਵ ਲੈ ਕੇ ਆਉਣਾ ਚਾਹੁੰਦੀ ਸੀ ਪਰ ਇਸ ਪ੍ਰਸਤਾਵ ਨੂੰ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅਸਵੀਕਾਰ ਕਰਦੇ ਹੋਏ ਬਹਿਸ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਹੰਗਾਮਾ ਕੀਤਾ ਅਤੇ ਬੈਲ ਵਿੱਚ ਜਾ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕੁਝ ਦੇਰ ਬਾਅਦ ਅਕਾਲੀ ਦਲ ਦੇ ਵਿਧਾਇਕ ਸਦਨ ਦੀ ਕਾਰਵਾਈ ਤੋਂ ਵਾਕ ਆਊਟ ਕਰਕੇ ਬਾਹਰ ਚਲੇ ਗਏ।
ਇਸ ਨਾਲ ਹੀ ਕਮਲ ਨਾਥ ਨੂੰ ਲੈ ਕੇ ਵੀ ਸਦਨ ਵਿੱਚ ਹੰਗਾਮਾ ਹੋਇਆ ਅਤੇ ਇਸ ਮੁੱਦੇ ‘ਤੇ ਖੜੇ ਹੁੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਨਾਮਜ਼ਦ ਕੀਤੇ ਜਾਣ ਤੋਂ ਬਾਅਦ 1984 ਦੇ ਦੰਗਿਆਂ ਦੇ ਮੁੱਦੇ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਉਦਿਆਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਤਿੱਖੀ ਆਲੋਚਨਾ ਕੀਤੀ ਹੈ। ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੱਲੋਂ ਮੁੱਦਾ ਉਠਾਏ ਜਾਣ ਤੋਂ ਬਾਅਦ ਇਸ ਮਸਲੇ ‘ਤੇ ਵਿਧਾਨ ਸਭਾ ਵਿੱਚ ਧਿਆਨ ਦਵਾਊ ਮਤੇ ‘ਤੇ ਦਖਲ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿੱਥੋਂ ਤੱਕ ਸਾਬਕਾ ਕੇਂਦਰੀ ਮੰਤਰੀ ਵਿਰੁੱਧ ਦੋਸ਼ਾਂ ਦਾ ਸਬੰਧ ਹੈ, ਉਸ ਵਿੱਚ ਕਾਨੂੰਨ ਆਪਣਾ ਰਾਹ ਅਖਤਿਆਰ ਕਰੇਗਾ।
ਅਮਰਿੰਦਰ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਦੋਸ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਕਮਲ ਨਾਥ 10 ਸਾਲ ਤੋਂ ਵੱਧ ਸਮਾਂ ਕੇਂਦਰੀ ਮੰਤਰੀ ਰਹੇ ਹਨ। ਉਨਾਂ ਕਿਹਾ ਕਿ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਵਿੱਚ ਸੀਨੀਅਰ ਕਾਂਗਰਸੀ ਆਗੂ ਬਾਰੇ ਤੁੱਛ ਹਵਾਲੇ ਨੂੰ ਇਸ ਮਾਮਲੇ ਵਿੱਚ ਉਨਾਂ ਦੀ ਸ਼ਮੂਲੀਅਤ ਨਹੀਂ ਮੰਨੀ ਜਾ ਸਕਦੀ। ਮੁੱਖ ਮੰਤਰੀ ਨੇ ਕਿਹਾ ਕਿ ਇਕੱਲਾ ਕਾਨੂੰਨ ਹੀ ਕਿਸੇ ਵਿਅਕਤੀ ਦੀ ਭੂਮਿਕਾ ਬਾਰੇ ਫੈਸਲਾ ਕਰ ਸਕਦਾ ਹੈ ਅਤੇ ਕਿਸੇ ਨੂੰ ਵੀ ਆਪਣੇ ਸਿਆਸੀ ਹਿੱਤਾਂ ਦੇ ਵਾਸਤੇ 1984 ਦੰਗਿਆਂ ਦੇ ਨਾਜ਼ੁਕ ਮੁੱਦੇ ‘ਤੇ ਫਾਇਦਾ ਨਹੀਂ ਲੈਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਮਲ ਨਾਥ ਨੂੰ ਬੁੱਕਾ ਭੇਟ ਕਰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਅਤੇ ਪਰਮਿੰਦਰ ਸਿੰਘ ਢੀਂਡਸਾ ਦੀ ਸਾਬਕਾ ਕੇਂਦਰੀ ਮੰਤਰੀ ਨਾਲ ਮੀਟਿੰਗ ਬਾਰੇ ਵੀ ਇੱਕ ਤਸਵੀਰ ਵਿਖਾਈ। ਇਸ ਨਾਲ ਉਨਾਂ ਨੇ ਅਕਾਲੀ ਆਗੂਆਂ ਵੱਲੋਂ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਮੁੱਦੇ ਦਾ ਸਿਆਸੀਕਰਨ ਕਰਨ ਦੇ ਤੱਥਾਂ ਨੂੰ ਉਭਾਰਿਆ।
ਬਰਨਾਲਾ ਜ਼ਿਲ੍ਹੇ ਨੂੰ ਛੱਡ ਕੇ ਕਿਤੇ ਵੀ ਨਹੀਂ ਮਿਲਿਆ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਫ਼ਤਵਾ
ਹਾਰ ਦੇ ਬਾਵਜੂਦ ਅਕਾਲੀ ਉਮੀਦਵਾਰਾਂ ਉਮੀਦ ਤੋਂ ਜ਼ਿਆਦਾ ਪ੍ਰਾਪਤ ਕੀਤੀਆਂ ਵੋਟਾਂ
ਚੰਡੀਗੜ੍ਹ, ਅਸ਼ਵਨੀ ਚਾਵਲਾ
ਪੰਜਾਬ ‘ਚ ਜ਼ਿਲ੍ਹਾ ਪੀ੍ਰਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਕਾਂਗਰਸ ਨੇ ਹਰ ਹਲਕੇ ਵਿੱਚੋਂ ਹੂੰਝਾ ਫੇਰ ਜਿੱਤ ਪ੍ਰਾਪਤ ਕਰਦੇ ਹੋਏ ਜ਼ਿਆਦਾਤਰ ਬਲਾਕ ਸੰਮਤੀਆਂ ਅਤੇ ਜਿਲ੍ਹਾ ਪ੍ਰੀਸ਼ਦ ‘ਤੇ ਕਬਜ਼ਾ ਕਰ ਲਿਆ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਵੀ ਦਮਦਾਰ ਟੱਕਰ ਦਿੰਦੇ ਹੋਏ ਉਹ ਮਿੱਥ ਨੂੰ ਤੋੜ ਕੇ ਰੱਖ ਦਿੱਤਾ ਹੈ, ਜਿਸ ਰਾਹੀਂ ਕਿਹਾ ਜਾ ਰਿਹਾ ਸੀ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਵਿੱਚੋਂ ਸਫ਼ਾਇਆ ਹੋ ਚੁੱਕਾ ਹੈ।
ਆਪਣੇ ਖਿਲਾਫ਼ ਪਿੰਡਾਂ ‘ਚ ਵਿਰੋਧ ਦੇ ਪ੍ਰਚਾਰ ਨੂੰ ਅਕਾਲੀ ਦਲ ਨੇ ਨਿਰਮੂਲ ਸਾਬਤ ਕਰਦਿਆਂ ਪੇਂਡੂ ਖੇਤਰ ‘ਚ ਜਬਰਦਸਤ ਟੱਕਰ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਮਿਲੀ 40 ਫੀਸਦੀ ਤੋਂ ਜਿਆਦਾ ਵੋਟ ਕਾਂਗਰਸ ਲਈ ਖ਼ਤਰੇ ਲਈ ਘੰਟੀ ਹੈ, ਕਿਉਂਕਿ ਅਸਲੀ ਮੁਕਾਬਲਾ ਦੋਹੇ ਪਾਰਟੀਆਂ ਦਾ ਲੋਕ ਸਭਾ ਚੋਣਾਂ ਵਿੱਚ ਹੋਣਾ ਹੈ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਹਾਰੇ ਹੋਏ ਉਮੀਦਵਾਰਾਂ ਨੂੰ ਜਿਤਾਉਣ ਲਈ ਦੁਬਾਰਾ ਗਿਣਤੀ ਦੇ ਨਾਂਅ ‘ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ ਹੈ
ਪੰਜਾਬ ਵਿੱਚ ਬੀਤੇ ਦਿਨੀਂ ਹੋਈ 22 ਜਿਲਾ ਪਰੀਸ਼ਦ ਅਤੇ 150 ਤੋਂ ਜਿਆਦਾ ਬਲਾਕ ਸੰਮਤੀਆਂ ਦੀਆਂ ਚੋਣਾਂ ਨਤੀਜੇ ਐਤਵਾਰ ਨੂੰ ਦੇਰ ਰਾਤ ਤੱਕ ਜਾਰੀ ਸਨ ਅਤੇ ਜ਼ਿਆਦਾਤਰ ਸੀਟਾਂ ‘ਤੇ ਕਾਂਗਰਸ ਪਾਰਟੀ ਨੇ ਕਬਜ਼ਾ ਕੀਤਾ ਹੋਇਆ ਸੀ। ਦੇਰ ਰਾਤ ਖ਼ਬਰ ਲਿਖਣ ਤੱਕ ਸਿਰਫ਼ 15 ਤੋਂ 20 ਫੀਸਦੀ ਚੋਣ ਨਤੀਜੇ ਹੀ ਐਲਾਨੇ ਗਏ, ਜਦੋਂ ਕਿ ਕਾਫ਼ੀ ਥਾਂਵਾਂ ‘ਤੇ ਰਾਤ ਤੱਕ ਗਿਣਤੀ ਜਾਰੀ ਸੀ, ਜਿਹੜੀ ਕਿ ਅਗਲੀ ਸਵੇਰ ਤੱਕ ਜਾਰੀ ਰਹਿਣ ਤੱਕ ਦੀ ਉਮੀਦ ਕੀਤੀ ਜਾ ਰਹੀਂ ਹੈ।
ਪੰਜਾਬ ਵਿੱਚ ਆਏ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਹੁੰਝਾ ਫੇਰ ਜਿੱਤ ਪ੍ਰਾਪਤ ਕਰ ਰਹੀਂ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਵੀ ਕਾਫ਼ੀ ਸੀਟਾਂ ਆਈਆਂ ਹਨ, ਇਥੇ ਹੀ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਨੇ ਹੀ ਫੂਕ ਕੱਢ ਕੇ ਰੱਖ ਦਿੱਤੀ। ਸਿਰਫ਼ ਬਰਨਾਲਾ ਜ਼ਿਲੇ ਦੀਆਂ 2 ਸੀਟਾਂ ‘ਤੇ ਉਮੀਦਵਾਰਾਂ ਦੇ ਹੱਕ ਲੋਕਾਂ ਦਾ ਫਤਵਾ ਆ ਰਿਹਾ ਸੀ, ਜਦੋਂ ਕਿ ਪੰਜਾਬ ਭਰ ਵਿੱਚ ਹੋਰ ਕਿਸੇ ਵੀ ਥਾਂਈਂ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜਿਆਦਾ ਹੁੰਗਾਰਾ ਨਹੀਂ ਮਿਲਿਆ
ਪੰਜਾਬ ਭਰ ਵਿੱਚ ਮਿਲ ਰਹੇ ਆਮ ਲੋਕਾਂ ਦੇ ਵੱਡੇ ਪੱਧਰ ‘ਤੇ ਫ਼ਤਵੇ ਨੂੰ ਦੇਖ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਆਮ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ, ਜਿਨਾਂ ਨੇ ਉਨਾਂ ਦੀ ਸਰਕਾਰ ‘ਤੇ ਵਿਸ਼ਵਾਸ ਜਤਾਉਂਦੇ ਹੋਏ ਕਾਂਗਰਸ ਦੇ ਹੱਕ ਵਿੱਚ ਵੋਟਾਂ ਦਾ ਭੁਗਤਾਨ ਕੀਤਾ ਹੈ।
ਮਜੀਠਾ ਵਿਖੇ ਖ਼ਾਲੀ ਰਹਿ ਗਿਆ ਕਾਂਗਰਸ ਦਾ ਪੰਜਾ
ਪੰਜਾਬ ਦੇ ਮਜੀਠਾ ਹਲਕੇ ਵਿੱਚ ਕਾਂਗਰਸ ਦੀ ਨਾ ਹੀ ਲਹਿਰ ਚੱਲੀ ਅਤੇ ਨਾ ਹੀ ਕਾਂਗਰਸ ਦੇ ਹੱਕ ਵਿੱਚ ਆਮ ਲੋਕਾਂ ਨੇ ਫਤਵਾ ਦਿੱਤਾ ਹੈ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਸਾਰੀਆਂ 4 ਸੀਟਾਂ ਜਿਲ੍ਹਾ ਪ੍ਰੀਸ਼ਦ ਅਤੇ 32 ਵਿੱਚੋਂ 28 ਬਲਾਕ ਸੰਮਤੀ ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਕਬਜ਼ਾ ਕਰਦੇ ਹੋਏ ਕਾਂਗਰਸ ਦੇ ਪੰਜੇ ਨੂੰ ਖਾਲੀ ਹੱਥ ਹੀ ਕਰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।