Broken - Sach Kahoon Punjabi
ਟੁੱਟਦੇ ਰਿਸ਼ਤਿਆਂ ਤੇ ਪਰਿਵਾਰਾਂ ਨੂੰ ਕਿਵੇਂ ਰੋਕੀਏ?
ਆਪਣੇ ਚਿਹਰੇ ‘ਤੇ ਮੁਸਕਰਾਹਟ ਲਿਆਉਣ ਦੀ ਕੋਸ਼ਿਸ਼ ਕਰਦੇ ਹੋਏ ਦੀਨੇ ਨੇ ਮੈਨੂੰ ਕਿਹਾ,  ”ਆ ਯਾਰ, ਅੱਜ ਤੂੰ ਮੈਨੂੰ ਬਹੁਤ ਯਾਦ ਆ ਰਿਹਾ ਸੀ। ਬੜੇ ਦਿਨਾਂ ਬਾਅਦ ਆਇਆ ਏਂ, ਕੀ ਗੱਲ ਸੀ? ਮੈਂ ਸੋਚਿਆ ਸ਼ਾਇਦ, ਰਾਮਾ ਵੀ ਇਸ ਸਮਾਜ ਦੇ ਮਤਲਬੀ ਲੋਕਾਂ ਦੀ ਦੁਨੀਆਂ ਵਿਚ ਗੁਆਚ ਗਿਆ ਏ?”?”ਨਹੀਂ-ਨਹੀਂ, ਐਸੀ ਤਾਂ ਕੋਈ ਗੱਲ ਨਹੀਂ। ਬੱਸ ਆ ਹੀ ਨਹੀਂ ਸਕਿਆ। ਕੀ ਗੱਲ ਸੀ, ਕਿਉਂ ਯਾਦ ਕਰਦਾ ਸੀ ਅੱਜ ਤੂੰ ਮੈਨੂੰ?” ਰਾਮੇ ਨੇ ਪੁੱਛਿਆ। (Relationships)
”ਯਾਰ ਸਾਰੀ ਰਾਤ ਮੈਂ ਬਹੁਤ ਬੇਚੈਨ ਰਿਹਾ। ਰਾਤ ਨੂੰ ਸੁਪਨੇ ਵਿੱਚ ਭਾਨੋ ਬਹੁਤ ਆ ਰਹੀ ਸੀ। ਇੱਕ-ਦੋ ਵਾਰ ਉੱਠਿਆ। ਜਦੋਂ ਫਿਰ ਅੱਖ ਲੱਗਦੀ ਤਾਂ ਉਹ ਵਾਰ-ਵਾਰ ਮੈਨੂੰ ਇਹੋ ਕਹਿੰਦੀ, ਰਾਣੋ ਦੇ ਬਾਪੂ, ਇਕੱਲਾ ਇੱਥੇ ਪਿਆ ਕੀ ਕਰਦਾ ਏਂ? ਸਾਰਾ ਦਿਨ ਸੋਚਾਂ ਵਿਚ ਡੁੱਬਿਆ ਰਹਿੰਦਾ ਏਂ। ਤੂੰ ਹੁਣ ਮੇਰੇ ਕੋਲ ਹੀ ਆਜਾ। ਇਹ ਦੁਨੀਆ ਬੜੀ ਚੰਗੀ ਹੈ। ਇੱਥੇ ਨਾ ਕਿਸੇ ਨਾਲ ਈਰਖਾ ਨਾ ਵੈਰ-ਵਿਰੋਧ। ਆਪਾਂ ਦੋਵੇਂ ਮਿਲ ਕੇ ਧਰਤੀ ‘ਤੇ ਬਿਤਾਏ ਦਿਨਾਂ ਦੀਆਂ ਯਾਦਾਂ ਦੀ ਪਟਾਰੀ ਵਿੱਚੋਂ ਕੁਝ ਪਲ ਸਾਂਝੇ ਕਰ ਕੇ ਸਮਾਂ ਬਿਤਾਇਆ ਕਰਾਂਗੇ।” (Relationships)
ਅਚਾਨਕ ਮੇਰਾ ਹੱਥ ਉਸ ਦੀ ਬਾਂਹ ਨੂੰ ਲੱਗ ਗਿਆ। ਉਹ ਠੰਢਾ ਸੀਤ ਸੀ। ਮੈਂ ਕਿਹਾ, ”ਚਾਹ ਪਿਆਵਾਂ?” ਦੀਨਾ ਮੇਰੇ ਵੱਲ ਮਜ਼ਬੂਰ ਅੱਖਾਂ ਨਾਲ ਵੇਖ ਰਿਹਾ ਸੀ ਜਿਵੇਂ ”ਹਾਂ” ਕਹਿ ਰਿਹਾ ਹੋਵੇ। ਚਾਹ ਪੀ ਕੇ ਜਿਵੇਂ ਉਸ ਦੇ ਸਰੀਰ ਵਿਚ ਤਾਕਤ ਆ ਗਈ ਹੋਵੇ। ਉਹ ਕਹਿਣ ਲੱਗਾ, ”ਰਾਮੇ, ਕੀ ਇਮਾਨਦਾਰੀ ਦੀ ਜ਼ਿੰਦਗੀ ਬਤੀਤ ਕਰਨ ਕਾਰਨ ਗਰੀਬ ਹੋਣਾ ਰੱਬ ਦੀ ਨਿਗਾਹ ਵਿੱਚ ਕੋਈ ਜ਼ੁਰਮ ਹੈ?” ਮੈਂ ਉਸ ਦੀ ਪਾਟੀ ਬਣੈਨ ਦੇ ਅਨੇਕਾਂ ਛੇਕਾਂ ਵਿਚੋਂ ਉਸ ਦੇ ਸਰੀਰ ਦੇ ਹਰ ਅੰਗ ਨੂੰ ਉਸ ਦੀ ਗਰੀਬੀ ਦਾ ਮਜ਼ਾਕ ਉਡਾਉਂਦੇ ਹੋਏ ਮਹਿਸੂਸ ਕਰ ਰਿਹਾ ਸੀ।
‘ਇਸੇ ਦਾ ਨਾਂਅ ਦੁਨੀਆ ਹੈ | Relationships
”ਤੂੰ ਹੀ ਇੱਕ ਮੇਰਾ ਯਾਰ ਏਂ ਜੋ ਕਦੇ-ਕਦਾਈਂ ਮੈਨੂੰ ਮਿਲਣ ਆ ਜਾਂਦਾ ਏਂ ਜਦੋਂ ਕਿ ਤੂੰ ਕਦੇ ਵੀ ਮੈਨੂੰ ਕੋਈ ਕੰਮ ਨਹੀਂ ਸੀ ਕਿਹਾ। ਉਹ ਲੋਕ ਜੋ ਅਕਸਰ ਮੇਰੇ ਕੋਲ ਆਪਣੇ ਕੰਮਾਂ ਲਈ ਆਉਂਦੇ ਸਨ ਤੇ ਨਜ਼ਦੀਕੀ ਰਿਸ਼ਤੇਦਾਰ ਹੋਣ ਦਾ ਦਾਅਵਾ ਕਰਦੇ ਸਨ, ਅੱਜ ਮੇਰੇ ਲਾਗਿਓਂ ਇਸ ਤਰ੍ਹਾਂ ਪਾਸਾ ਵੱਟ ਕੇ ਨਿੱਕਲ ਜਾਂਦੇ ਨੇ ਜਿਵੇਂ ਮੈਨੂੰ ਕੋਈ ਛੂਤ ਦੀ ਬਿਮਾਰੀ ਲੱਗੀ ਹੋਵੇ।” ”ਇਸੇ ਦਾ ਨਾਂਅ ਦੁਨੀਆ ਹੈ, ਦੀਨਿਆਂ। ਇਸ ਸਮਾਜ ਵਿੱਚ ਬਹੁਤੇ ਲੋਕ ਵਿਅਕਤੀ ਦੀ ਨਹੀਂ, ਸਿਰਫ਼ ਉਸ ਦੇ ਪੈਸੇ ਜਾਂ ਰੁਤਬੇ ਦੀ ਹੀ ਕਦਰ ਕਰਦੇ ਹਨ। ਜਦੋਂ ਇਹ ਵਿਅਕਤੀ ਕੋਲੋਂ ਖੁੱਸ ਜਾਂਦੇ ਹਨ ਤਾਂ ਕੋਈ ਕਦਰ ਨਹੀਂ ਕਰਦਾ। ਗਰੀਬ ਰਿਸ਼ਤੇਦਾਰ ਨੂੰ ਕੋਈ ਨਹੀਂ ਪੁੱਛਦਾ।” ਮੈਂ ਉਸ ਨੂੰ ਦਿਲਾਸਾ ਦਿੰਦੇ ਹੋਏ ਕਿਹਾ।
ਇਹ ਵੀ ਪੜ੍ਹੋ : ਡੇਂਗੂ ਨੇ ਡਰਾਏ ਲੋਕ, ਸਰਕਾਰ ਕਹਿੰਦੀ ਅਸੀਂ ਪੂਰੀ ਤਰ੍ਹਾਂ ਤਿਆਰ…
”ਹੋਰ ਸੁਣਾ, ਕਦੇ ਮੁੰਡੇ ਦਾ ਫੋਨ ਆਇਆ ਈ?” ਮੇਰੇ ਇਹ ਕਹਿੰਦਿਆਂ ਹੀ ਉਹ ਮੇਰੇ ਵੱਲ ਇਸ ਤਰ੍ਹਾਂ ਅੱਖਾਂ ਕੱਢ ਕੇ ਵੇਖਣ ਲੱਗਾ ਜਿਵੇਂ ਮੈਂ ਉਸ ਦੀ ਦੁਖਦੀ ਰਗ ‘ਤੇ ਹੱਥ ਧਰ ਦਿੱਤਾ ਹੋਵੇ। ਉਸ ਦੇ ਭਰਵੱਟਿਆਂ ਦੇ ਅੱਧ ਚਿੱਟੇ ਵਾਲ ਫੜਕ ਰਹੇ ਸਨ। ਚਿਹਰੇ ਦੀਆਂ ਝੁਰੜੀਆਂ ਅਤੇ ਬੁੱਲ੍ਹਾਂ ਦੀ ਫੜਫੜਾਹਟ ਤੇਜ਼ ਹੋ ਗਈ। ਉਸ ਦੀਆਂ ਅੱਖਾਂ ਵਿਚੋਂ ਹੰਝੂ ਟਪਕਣ ਲੱਗੇ ਜਿਵੇਂ ਇਹ ਸਾਰੇ ਹੀ ਉਸ ਦੀ ਸੱਚਾਈ ਅਤੇ ਵਫਾਦਾਰੀ ਦੀ ਖਿੱਲੀ ਉਡਾ ਰਹੇ ਹੋਣ। ਉਹ ਇੱਕਦਮ ਮੇਰੀ ਝੋਲੀ ਵਿੱਚ ਡਿੱਗ ਪਿਆ ਅਤੇ ਬੱਚਿਆਂ ਵਾਂਗ ਰੋਣ ਲੱਗ ਪਿਆ। ਮੈਂ ਉਸ ਦੀ ਪਿੱਠ ‘ਤੇ ਹੱਥ ਫੇਰ ਕੇ ਹੌਂਸਲਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ।
ਕੁਝ ਪਲਾਂ ਬਾਅਦ ਉਸ ਦੇ ਰੋਣ ਦੀ ਆਵਾਜ਼ ਹੌਲੀ ਹੋਈ ਗਈ ਤੇ ਆਖਰਕਾਰ ਬੰਦ ਹੋ ਗਈ। ਮੈਨੂੰ ਲੱਗਾ ਜਿਵੇਂ ਖੁੱਲ੍ਹੀਆਂ ਅੱਖਾਂ ਅਤੇ ਮੂੰਹ ਰਾਹੀਂ ਉਹ ਆਪਣੇ ਟੁੱਟਦੇ ਰਿਸ਼ਤਿਆਂ ਦੀ ਦਾਸਤਾਨ ਸੁਣਾ ਰਿਹਾ ਸੀ ।
ਕੈਲਾਸ਼ ਚੰਦਰ ਸ਼ਰਮਾ,
ਰਣਜੀਤ ਐਵੀਨਿਊ, ਅੰਮ੍ਰਿਤਸਰ
ਮਲੂਕ ਪੁਰਾ ਮਾਈਨਰ ਟੁੱਟੀ, ਸੈਂਕੜੇ ਏਕੜ ਕਣਕ ਤੇ ਹੋਰ ਫਸਲਾਂ ਡੁੱਬੀਆਂ
ਮਲੂਕ ਪੁਰਾ ਮਾਈਨਰ ਟੁੱਟੀ, ਸੈਂਕੜੇ ਏਕੜ ਕਣਕ ਤੇ ਹੋਰ ਫਸਲਾਂ ਡੁੱਬੀਆਂ
ਅਬੋਹਰ,(ਸੁਧੀਰ ਅਰੋੜਾ) ਮਲੂਕ ਪੁਰਾ ਮਾਈਨਰ ਪਾਣੀ ਦਾ ਵਹਾਅ ਜਿਆਦਾ ਹੋਣ ਕਾਰਨ ਐਤਵਾਰ ਦੁਪਹਿਰ ਕਰੀਬ 12 ਵਜੇ ਸੀਤੋ ਰੋਡ ਦੇ ਨੇੜੇ ਖੇਤਾਂ ਵਿੱਚ ਟੁੱਟ ਗਈ ਜਿਸ ਨਾਲ ਅਣਗਿਣਤ ਏਕੜ ਕਣਕ ਅਤੇ ਹੋਰ ਫਸਲਾਂ ਪਾਣੀ ਨਾਲ ਭਰਨ ਕਰਕੇ ਤਬਾਹ ਹੋ ਗਈਆਂ ਘਟਨਾ ਦੀ ਸੂਚਨਾ ਮਿਲਦੇ ਹੀ ਵਿਭਾਗ ਨੇ ਪਾਣੀ ਦਾ ਵਹਾਅ ਰੋਕ ਦਿੱਤਾ ਇਸ ਦੌਰਾਨ ਕਿਸਾਨ ਯੂਨੀਅਨ ਨੇ ਇਲਜ਼ਾਮ ਲਗਾਇਆ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਨਹਿਰ ਟੁੱਟੀ ਹੈ ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੇ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁਆਵਜਾ ਨਹੀਂ ਦਿੱਤਾ ਤਾਂ ਉਹ ਧਰਨਾ ਪ੍ਰਦਰਸ਼ਨ ਕਰਣ ਲਈ ਮਜਬੂਰ ਹੋਣਗੇ
ਜਾਣਕਾਰੀ ਅਨੁਸਾਰ ਸੀਤੋ ਰੋਡ ਤੋਂ ਲੰਘਦੀ ਮਲੂਕਪੁਰਾ ਮਾਈਨਰ ਵਿੱਚ ਅੱਜ ਦੁਪਹਿਰ ਕਰੀਬ 12 ਵਜੇ 100 ਫੁੱਟ ਚੌੜਾ ਪਾੜ ਪੈ ਗਿਆ ਜਿਸ ਨਾਲ ਆਸਪਾਸ ਦੇ ਇਲਾਕੇਦੀਆਂ ਕਣਕ ,  ਸਰ੍ਹੋਂ, ਹਰਾ ਚਾਰਾ ਅਤੇ ਸਬਜੀਆਂ ਆਦਿ ਦੀ ਫਸਲ ਪਾਣੀ ਵਿੱਚ ਡੁੱਬ ਕੇ  ਤਬਾਹ ਹੋ ਗਈ ਅਤੇ ਅਣਗਿਣਤ ਏਕੜ ਕਿੰਨੂ ਦੇ ਬਾਗਾਂ ਵਿੱਚ ਪਾਣੀ ਭਰ ਗਿਆ ਨਹਿਰ ਟੁੱਟਣ ਦੀ ਸੂਚਨਾ ਮਿਲਦੇ ਹੀ ਜਿੱਥੇ ਇੱਕ ਪਾਸੇ ਵੱਡੀ ਗਿਣਤੀ ਵਿੱਚ ਕਿਸਾਨ ਮੌਕੇ ‘ਤੇ ਪਹੁੰਚ ਗਏ ਉਥੇ ਹੀ ਦੂਜੇ ਪਾਸੇ ਵਿਭਾਗ ਨੇ ਵੀ ਪਾਣੀ ਦਾ ਵਹਾਅ ਘੱਟ ਕਰਵਾ ਦਿੱਤਾ ਇਧਰ ਕਿਸਾਨ ਯੂਨੀਅਨ ਦੇ ਨੇਤਾ ਬੁਧਰਾਮ ਬਿਸ਼ਨੋਈ ਨੇ ਕਿਹਾ ਕਿ ਜੇਕਰ ਵਿਭਾਗ ਨੇ ਇਸਦਾ ਮੁਆਵਜਾ ਨਹੀਂ ਦਿੱਤਾ ਤਾਂ ਉਹ ਧਰਨਾ ਪ੍ਰਦਰਸ਼ਨ ਕਰਣ ‘ਤੇ ਮਜਬੂਰ ਹੋਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
16 ਸਾਲ ਬਾਅਦ ਟੁੱਟੇਗਾ ਸਚਿਨ ਦਾ ਵਿਸ਼ਵ ਰਿਕਾਰਡ!
ਮੌਜ਼ੂਦਾ ਵਿਸ਼ਵ ਕੱਪ ‘ਚ ਪੰਜ ਖਿਡਾਰੀ 500 ਦੌੜਾਂ ਦਾ ਅੰਕੜਾ ਕਰ ਚੁੱਕੇ ਹਨ ਪਾਰ | Sachin Tendulkar
ਲੰਦਨ (ਏਜੰਸੀ) ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਇੱਕ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ 16 ਸਾਲ ਬਾਅਦ ਹੁਣ ਜਾ ਕੇ ਟੁੱਟ ਸਕਦਾ ਹੈ ਸਚਿਨ ਨੇ 2003 ਦੇ ਵਿਸ਼ਵ ਕੱਪ ‘ਚ ਦੱਖਣੀ ਅਫਰੀਕਾ ‘ਚ 11 ਮੈਚਾਂ ‘ਚ 61.18 ਦੀ ਔਸਤ ਨਾਲ 673 ਦੌੜਾਂ ਬਣਾਈਆਂ ਸਨ ਉਨ੍ਹਾਂ ਤੋਂ ਬਾਅਦ ਅਸਟਰੇਲੀਆ ਦੇ ਮੈਥਿਊ ਹੇਡਨ ਦਾ ਨੰਬਰ ਆਉਂਦਾ ਹੈ ਜਿਨ੍ਹਾਂ ਨੇ 2007 ਦੇ ਵਿਸ਼ਵ ਕੱਪ ‘ਚ ਵੈਸਟਇੰਡੀਜ਼ ‘ਚ 11 ਮੈਚਾਂ ‘ਚ 73.22 ਦੀ ਔਸਤ ਨਾਲ 659 ਦੌੜਾਂ ਬਣਾਈਆਂ ਸਨ ਇੰਗਲੈਂਡ ‘ਚ ਚੱਲ ਰਹੇ ਮੌਜ਼ੂਦਾ ਵਿਸ਼ਵ ਕੱਪ ‘ਚ ਪੰਜ ਖਿਡਾਰੀ 500 ਦੌੜਾਂ ਦੀ ਅੰਕੜਾ ਪਾਰ ਕਰ ਚੁੱਕੇ ਹਨ।
ਇਹ ਵੀ ਪੜ੍ਹੋ : Google News : ਗੂਗਲ ਨੂੰ ਕਿਉਂ ਲੱਗਿਆ 7000 ਕਰੋੜ ਰੁਪਏ ਦਾ ਜ਼ੁਰਮਾਨਾ, ਜਾਣੋ ਕਾਰਨ…
ਜਿਨ੍ਹਾਂ ‘ਚੋਂ ਚਾਰ ਖਿਡਾਰੀਆਂ ਦੀਆਂ ਟੀਮਾਂ ਦਾ ਸੈਮੀਫਾਈਨਲ ਪੱਕਾ ਹੋ ਚੁੱਕਾ ਹੈ ਭਾਰਤ ਦੇ ਰੋਹਿਤ ਸ਼ਰਮਾ ਨੇ ਸੱਤ ਮੈਚਾਂ ‘ਚ 544 ਦੌੜਾਂ ਬਣਾਈਆਂ ਹਨ ਬੰਗਲਾਦੇਸ਼ ਦੇ ਆਲਰਾਊਂਡਰ ਸਾਕਿਬ ਨੇ ਸੱਤ ਮੈਚਾਂ ‘ਚ 542 ਦੌੜਾਂ, ਅਸਟਰੇਲੀਆ ਦੇ ਡੇਵਿਡ ਵਾਰਨਰ ਨੇ ਅੱਠ ਮੈਚਾਂ ‘ਚ 516 ਦੌੜਾਂ ਅਤੇ ਉਨ੍ਹਾਂ ਦੇ ਕਪਤਾਨ ਆਰੋਨ ਫਿੰਚ ਨੇ ਅੱਠ ਮੈਚਾਂ ‘ਚ 504 ਅਤੇ ਇੰਗਲੈਂਡ ਦੇ ਜੋ ਰੂਟ ਨੇ ਨੋ ਮੈਚਾਂ ‘ਚ 600 ਦੌੜਾਂ ਬਣਾਈਆਂ ਹਨ ਇਨ੍ਹਾਂ ‘ਚੋਂ ਬੰਗਲਾਦੇਸ਼ ਦੀ ਟੀਮ ਸੈਮੀਫਾਈਨਲ ਦੀ ਦੌੜ ‘ਚੋਂ ਬਾਹਰ ਹੋ ਚੁੱਕੀ ਹੈ। (Sachin Tendulkar)
ਸਾਕਿਬ ਦਾ ਇੱਕ ਲੀਗ ਮੈਚ ਬਾਕੀ ਹੈ ਬੰਗਲਾਦੇਸ਼ ਨੂੰ ਸ਼ੁੱਕਰਵਾਰ ਨੂੰ ਆਪਣਾ ਆਖਰੀ ਮੈਚ ਪਾਕਿਸਤਾਨ ਖਿਲਾਫ ਖੇਡਣਾ ਹੈਉਂ ਨਿਊਜ਼ੀਲੈਂਡ ਦੀ ਟੀਮ ਦਾ ਸੈਮੀਫਾਈਨਲ ਲਗਭਗ ਪੱਕਾ ਹੋ ਚੁੱਕਾ ਹੈ ਅਤੇ ਉਸ ਦੇ ਕਪਤਾਨ ਕੇਨ ਵਿਲੀਅਮਜ਼ ਨੇ ਅੱਠ ਮੈਚਾਂ ‘ਚ 481 ਦੌੜਾਂ ਬਣਾਈਆਂ ਹਨ ਇੱਕ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਰੋਹਿਤ ਇਸ ਸਮੇਂ ਚੌਥੇ ਨੰਬਰ ‘ਤੇ ਹਨ ਸਚਿਨ ਅਤੇ ਹੇਡਨ ਤੋਂ ਬਾਅਦ ਸ੍ਰੀਲੰਕਾ ਦੇ ਮਹਿਲਾ ਜੈਵਰਧਨੇ ਨੇ 2007 ਦੇ ਵਿਸ਼ਵ ਕੱਪ ‘ਚ 11 ਮੈਚਾਂ ‘ਚ 60.88 ਦੀ ਔਸਤ ਨਾਲ 548 ਦੌੜਾਂ ਬਣਾਈਆਂ ਹਨ ਰੋਹਿਤ ਦੀਆਂ 544 ਦੌੜਾਂ ਹਨ ਅਤੇ ਉਹ ਅਗਲੇ ਮੈਚ ‘ਚ ਮਹਿਲਾ ਨੂੰ ਪਿੱਛੇ ਛੱਡ ਸਕਦੇ ਹਨ।
ਇਹ ਵੀ ਪੜ੍ਹੋ : ਓਜ਼ੋਨ ਪਰਤ ਨੂੰ ਪਤਲੇ ਹੋਣ ਤੋਂ ਰੋਕਣ ਲਈ ਵਿਹਾਰਕ ਕਦਮ ਚੁੱਕਣੇ ਜ਼ਰੂਰੀ
ਰੋਹਿਤ ਨੂੰ ਹਾਲੇ ਸ੍ਰੀਲੰਕਾ ਖਿਲਾਫ ਇੱਕ ਲੀਗ ਮੈਚ ਖੇਡਣਾ ਹੈ ਜਦੋਂਕਿ ਭਾਰਤੀ ਟੀਮ ਸੈਮੀਫਾਈਨਲ ‘ਚ ਜਗ੍ਹਾ ਬਣਾ ਚੁੱਕੀ ਹੈ ਰੋਹਿਤ ਕੋਲ ਪੂਰਾ ਮੌਕਾ ਹੈ ਕਿ ਉਹ ਆਪਣੀ ਸ਼ਾਨਦਾਰ ਫਾਰਮ ਨੂੰ ਕਾਇਮ ਰੱਖਦਿਆਂ ਟੀਮ ਇੰਡੀਆ ਨੂੰ ਖਿਤਾਬੀ ਮੰਜਿਲ ਤੱਕ ਲੈਣ ਜਾਣ ਅਤੇ ਸਚਿਨ ਦਾ 16 ਸਾਲ ਦਾ ਪੁਰਾਣਾ ਰਿਕਾਰਡ ਵੀ ਤੋੜ ਦੇਣ ਹਿਟਮੈਨ ਦੇ ਨਾਂਅ ਤੋਂ ਮਸ਼ਹੂਰ ਰੋਹਿਤ ਇਸ ਵਿਸ਼ਵ ਕੱਪ ‘ਚ ਚਾਰ ਸੈਂਕੜੇ ਅਤੇ ਇੱਕ ਅਰਧ ਸੈਂਕੜਾ ਲਾ ਚੁੱਕੇ ਹਨ ਉਨ੍ਹਾਂ ਨੇ ਇੱਕ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਚਾਰ ਸੈਂਕੜੇ ਲਾਉਣ ਦੇ ਸ੍ਰੀਲੰਕਾ ਦੇ ਕੁਮਾਰ ਸੰਗਾਕਾਰਾ ਦੇ 2015 ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ ਰੋਹਿਤ ਨੂੰ ਸਚਿਨ ਦਾ ਰਿਕਾਰਡ ਤੋੜਨ ਲਈ ਸਿਰਫ 130 ਦੌੜਾਂ ਦੀ  ਜ਼ਰੂਰਤ ਹੈ ਅਤੇ ਜਿਸ ਫਾਰਮ ‘ਚ ਉਹ ਖੇਡ ਰੇ ਹਨ ਉਸ ਨੂੰ ਵੇਖਦਿਆਂ ਉਹ ਇਸ ਰਿਕਾਰਡ ਨੂੰ ਤੋੜ ਸਕਦੇ ਹਨ। (Sachin Tendulkar)
ਟੋਲ ਪਲਾਜ਼ਾ ਦੇ ਕਰਿੰਦਿਆਂ ਨੇ ਪੱਤਰਕਾਰ ਦੀ ਕਾਰ ਦੇ ਤੋੜੇ ਸ਼ੀਸ਼ੇ
ਗੁਰੂਹਰਸਹਾਏ, ਵਿਜੈ ਹਾਂਡਾ
ਫਿਰੋਜ਼ਪੁਰ –ਫਾਜ਼ਿਲਕਾ ਮੁੱਖ ਮਾਰਗ ‘ਤੇ ਸਥਿਤ ਟੋਲ ਪਲਾਜ਼ਾ ਦੇ ਕਰਿੰਦਿਆਂ ਨੇ ਗੁੰਡਾਗਰਦੀ ਕਰਦੇ ਇੱਕ ਮਾਨਤਾ ਪ੍ਰਾਪਤ ਪੱਤਰਕਾਰ ਨੂੰ ਆਪਣਾ ਸ਼ਿਕਾਰ ਬਣਾਉਂਦੇ ਹੋਏ ਜਿੱਥੇ ਉਸ ਨਾਲ ਜੰਮ ਕੇ ਗੁੰਡਾਗਰਦੀ ਕੀਤੀ, ਉਥੇ ਹੀ ਉਸਦੀ ਕਾਰ, ਜਿਸ ਵਿਚ ਉਸਦੇ ਪਰਿਵਾਰਕ ਮੈਂਬਰ ਸਵਾਰ ਸਨ, ਦੇ ਸ਼ੀਸ਼ੇ ਭੰਨ ਦਿੱਤੇ ਗਏ ਅਤੇ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਪੀਲਾ ਕਾਰਡ ਵੀ ਗੁੰਡਾਗਰਦੀ ਦੇ ਜ਼ੋਰ ‘ਤੇ ਵਾਪਸ ਨਹੀਂ ਕੀਤਾ ਗਿਆ ਇਸ ਸਬੰਧੀ ਟੋਲ ਪਲਾਜ਼ਾ ਵਾਲਿਆਂ ਦੀ ਗੁੰਡਾਗਰਦੀ ਤੋਂ ਪੀੜਤ ਪੱਤਰਕਾਰ ਮਨੋਜ ਮੋਂਗਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਆਪਣੀ ਕਾਰ ‘ਤੇ ਫਾਜਿਲਕਾ ਤੋਂ ਵਾਪਸ ਗੂਰੁਹਰਸਹਾਏ ਪਰਤ ਰਿਹਾ ਸੀ ਤਾਂ ਪਿੰਡ ਥੇਹ ਕਲੰਦਰ ਕੋਲ ਬਣੇ ਟੋਲ ਪਲਾਜ਼ਾ ਤੋਂ ਲੰਘਣ ਲਈ ਉਸ ਨੇ ਟੋਲ ਕਰਿੰਦਿਆਂ ਨੂੰ ਪੀਲਾ ਕਾਰਡ ਦਿਖਾਇਆ ਅਤੇ ਪੱਤਰਕਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਟੋਲ ਟੈਕਸ ਮਾਫ ਕੀਤੇ ਜਾਣ ਦੀ ਗੱਲ ਕੀਤੀ ਮਨੋਜ ਮੋਂਗਾ ਨੇ ਦੱਸਿਆ ਕਿ ਉਕਤ ਕਰਮਚਾਰੀ ਨੇ ਪੀਲੇ ਕਾਰਡ ਦੀ ਮਿਆਦ ਖਤਮ ਹੋਣ ਦੀ ਗੱਲ ਕਹਿਣ ‘ਤੇ ਉਨ੍ਹਾਂ ਤੁਰੰਤ ਲੋਕ ਸੰਪਰਕ ਵਿਭਾਗ ਦੇ ਦਫਤਰ ਗੱਲ ਕਰਵਾਕੇ ਪੀਲੇ ਕਾਰਡ ਸਰਕਾਰ ਵੱਲੋਂ ਦੋ ਮਹੀਨਿਆਂ ਬਾਅਦ ਰੀਵਿਊ ਹੋਣ ਦੀ ਗੱਲ ਸਮਝਾਈ ਅਤੇ ਇਸੇ ਸਬੰਧੀ ਸਰਕਾਰ ਦੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਇੱਕ ਪੱਤਰ ਵੀ ਦਿਖਾਇਆ ਪਰ ਉਹਨਾਂ ਉਸਦੀ ਕੋਈ ਵੀ ਗੱਲ ਨਹੀਂ ਸੁਣੀ ਅਤੇ ਟੋਲ ਅਧਿਕਾਰੀ ਨੇ ਕਰਿੰਦਿਆਂ ਨੂੰ ‘ਇਸ ਨੂੰ ਪੱਤਰਕਾਰੀ ਦਾ ਮਜ਼ਾ ਸਿਖਾਓ’ ਕਹਿ ਕੇ ਗੱਡੀ ਦਾ ਸ਼ੀਸ਼ਾ ਤੋੜਨ ਦਾ ਆਦੇਸ਼ ਦੇ ਦਿੱਤਾ ਇਸ ਤੋਂ ਬਾਅਦ ਕਰਿੰਦੇ ਨੇ ਬੇਸਬਾਲ ਮਾਰ ਕੇ ਕਾਰ ਦਾ ਫਰੰਟ ਸ਼ੀਸ਼ਾ ਤੋੜ ਦਿੱਤਾ ਅਤੇ ਪੱਤਰਕਾਰ ਨਾਲ ਦੁਰਵਿਵਹਾਰ ਵੀ ਕੀਤਾ ਮਨੋਜ ਮੋਂਗਾ ਨੇ ਕਿਹਾ ਕਿ ਇਸ ਪੂਰੀ ਘਟਨਾ ਦੀ ਜਾਣਕਾਰੀ ਐਸ ਐਸ ਪੀ ਫਾਜ਼ਿਲਕਾ ਨੂੰ ਦੇ ਦਿੱਤੀ ਗਈ ਹੈ ਅਤੇ ਇਸ ਮਾਮਲੇ ਦੀ ਕਾਰਵਾਈ ਕਰਨ ਲਈ ਸਬੰਧਿਤ ਡੀ ਐਸ ਪੀ ਨੂੰ ਕਿਹਾ ਗਿਆ ਹੈ ਇਸ ਘਟਨਾ ਤੋਂ ਬਾਅਦ ਗੂਰੁਹਰਸਹਾਏ ਦੇ ਪੱਤਰਕਾਰਾਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ, ਜਿਸ ਵਿੱਚ ਉਕਤ ਟੋਲ ਪਲਾਜ਼ਾ ਦੇ ਅਧਿਕਾਰੀ ਅਤੇ ਕਰਿੰਦਿਆਂ ‘ਤੇ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਪੱਤਰਕਾਰਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਲਦ ਇਨ੍ਹਾਂ ‘ਤੇ ਕਾਰਵਾਈ ਨਾ ਕਰਨ ‘ਤੇ ਬਿਨਾ ਕਿਸੇ ਦੇਰੀ ਟੋਲ ਪਲਾਜ਼ਾ ਨੂੰ ਜਾਮ ਕੀਤਾ ਜਾਵੇਗਾ, ਜਿਸਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਫਾਜ਼ਿਲਕਾ ਦੀ ਹੋਵੇਗੀ।
ਇਸ ਸਬੰਧੀ ਡੀ ਐਸ ਪੀ ਨਰਿੰਦਰ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਕਾਰਵਾਈ ਲਈ ਐਸ ਐਚ ਓ ਥਾਣਾ ਸਦਰ ਫਾਜਿਲਕਾ ਦੀ ਡਿਊਟੀ ਲਾਈ ਗਈ ਹੈ ਐਸ ਐਚ ਓ ਸੰਜੀਵ ਸੇਤੀਆ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੰਚ ਪੀੜਤ ਪੱਤਰਕਾਰ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਕੀਤੀ ਜਾਵੇਗੀ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤੀ ਸਮਾਜ ‘ਚ ਰਿਸ਼ਤਿਆਂ ਵਿੱਚ ਤਰੇੜ ਆਉਣ ਦੇ ਨਾਲ-ਨਾਲ ਹਿੰਸਾ ਦਾ ਰੁਝਾਨ ਵੀ ਵੱਡੇ ਪੱਧਰ ‘ਤੇ ਵਧ ਰਿਹਾ ਹੈ ਆਏ ਦਿਨ ਪਰਿਵਾਰਕ ਮੈਂਬਰਾਂ ਦੁਆਰਾ ਪਰਿਵਾਰ ਦੇ ਹੀ ਕਿਸੇ ਮੈਂਬਰ ਦਾ ਕਤਲ ਕਰਨ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਧਾਰਮਿਕ ਵਿਚਾਰਧਾਰਾ ਵਾਲੇ ਲੋਕ ਇਸਨੂੰ ਘੋਰ ਕਲਿਯੁਗ ਕਹਿ ਦਿੰਦੇ ਹਨ ਮੋਟੇ ਤੌਰ ‘ਤੇ ਇਨ੍ਹਾਂ ਘਟਨਾਵਾਂ ਦੇ ਪਿੱਛੇ ਜ਼ਮੀਨ-ਜਾਇਦਾਦ, ਨਜਾਇਜ਼ ਰਿਸ਼ਤੇ, ਜ਼ਿਆਦਾ ਗੁੱਸਾ, ਨਸ਼ਾ ਅਤੇ ਪਰਿਵਾਰਕ ਕਲੇਸ਼ ਹੀ ਕਾਰਨ ਹੁੰਦੇ ਹਨ ਆਮ ਤੌਰ ‘ਤੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਪ੍ਰਬੰਧ ਮਜ਼ਬੂਤ ਕਰਨ ਦੀ ਗੱਲ ਕਹੀ ਜਾਂਦੀ ਹੈ, ਪਰ ਸਮਾਜਿਕ ਸਬੰਧਾਂ ਵਿਚ ਆ ਰਹੀ ਗਿਰਾਵਟ ਦੀ ਜੜ੍ਹ ਫੜ੍ਹਨ ਦੀ ਬਜਾਏ ਉਸ ‘ਤੇ ਚਰਚਾ ਵੀ ਨਹੀਂ ਹੁੰਦੀ ਭਾਰਤੀ ਸੱਭਿਆਚਾਰ ਪਿਆਰ, ਮੁਹੱਬਤ, ਦਇਆ-ਰਹਿਮ, ਸਬਰ-ਸੰਤੋਖ਼ ਅਤੇ ਮਾਫ਼ੀ ਵਰਗੇ ਗੁਣਾਂ ਨਾਲ ਭਰਪੂਰ ਸੀ, ਪਰ ਅੱਜ ਟੀ.ਵੀ. ਚੈਨਲਾਂ ਅਤੇ ਇੰਟਰਨੈੱਟ ‘ਤੇ ਵੱਖ-ਵੱਖ ਤਰ੍ਹਾਂ ਦੀ ਹਿੰਸਕ ਸਮੱਗਰੀ ਦੇਖਣ ਨਾਲ ਬੱਚਿਆਂ ‘ਤੇ ਨਕਾਰਾਤਮਕ ਅਸਰ ਪੈ ਰਿਹਾ ਹੈ ।
ਵੱਡੇ ਹੋ ਕੇ ਇਹੀ ਬੱਚੇ ਦੁਸ਼ਮਣੀ ਵਰਗੀਆਂ ਭਾਵਨਾਵਾਂ ਦੇ ਸ਼ਿਕਾਰ ਹੋ ਜਾਂਦੇ ਹਨ ਪਰਿਵਾਰਕ ਮਾਮਲਿਆਂ ਦੇ ਨਾਂਅ ‘ਤੇ ਬਣਾਏ ਜਾਂਦੇ ਟੀ.ਵੀ. ਸੀਰੀਅਲਾਂ ਵਿਚ ਵੀ ਦੁਸ਼ਮਣੀ ਇਸ ਕਦਰ ਹਾਵੀ ਹੋ ਗਈ ਹੈ ਕਿ ਉਹਨਾਂ ਵਿੱਚ ਦਰਾਣੀ-ਜਠਾਣੀ, ਨਨਾਣ-ਭਰਜਾਈ, ਭਰਾ-ਭੈਣ ਅਤੇ ਸੱਸ-ਨੂੰਹ ਵੀ ਇੱਕ-ਦੂਜੇ ਨੂੰ ਸਬਕ ਸਿਖਾਉਣ ਲਈ ਸਾਜਿਸ਼ ਕਰਦੇ ਦਿਖਾਏ ਜਾਂਦੇ ਹਨ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਫ਼ਿਲਮਾਂ ਦੇ ਮੁਕਾਬਲੇ ਟੀ.ਵੀ. ਸੀਰੀਅਲਾਂ ਵਿਚ ਜ਼ਿਆਦਾ ਹਿੰਸਾ ਦਿਖਾਈ ਜਾ ਰਹੀ ਹੈ ਸਰਕਾਰਾਂ ਅਤੇ ਪੁਲਿਸ ਦੁਆਰਾ ਅਪਰਾਧੀਆਂ ਨੂੰ ਸਜ਼ਾ ਦੁਆਉਣਾ ਹੀ ਜਿੰਮੇਵਾਰੀ ਪੂਰੀ ਕਰ ਲੈਣਾ ਹੈ, ਪਰ ਜੋ ਦਿਨ-ਪ੍ਰਤੀਦਿਨ ਸੰਚਾਰ ਦੇ ਸਰੋਤ ਹਿੰਸਾ ਨੂੰ ਮਿੱਠੇ ਜ਼ਹਿਰ ਵਾਂਗ ਪਰੋਸ ਰਹੇ ਹਨ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕੇਂਦਰ ਪੱਧਰ ‘ਤੇ ਸਰਕਾਰ ਨੇ ਦੇਸ਼ ਦੀ ਸੱਭਿਆਚਾਰ ਨੀਤੀ ਬਣਾਉਣ ਦਾ ਐਲਾਨ ਕੀਤਾ ਸੀ, ਪਰ ਇਹ ਵੀ ਕਾਗਜ਼ੀ ਐਲਾਨ ਬਣ ਕੇ ਰਹਿ ਗਿਆ ਮੀਡੀਆ ਦਾ ਵੀ ਕੋਈ ਅਰਥ ਨਹੀਂ ਰਹਿ ਗਿਆ ਅਖ਼ਬਾਰਾਂ ਅਤੇ ਟੀ. ਵੀ. ਚੈਨਲਾਂ ਦੀ ਇਸ਼ਤਿਹਾਰਬਾਜ਼ੀ ਨੇ ਵੀ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਸਮਾਜ ਨੂੰ ਬਚਾਉਣ ਲਈ ਸਿਰਫ਼ ਕਾਨੂੰਨੀ ਕਾਰਵਾਈ ਨਹੀਂ ਸਗੋਂ ਸਰਕਾਰੀ ਨੀਤੀਆਂ ਵਿੱਚ ਅਤੇ ਸਮਾਜਿਕ ਯਤਨਾਂ ਵਿੱਚ ਭਾਰਤੀ ਸੱਭਿਆਚਾਰ ਨੂੰ ਥਾਂ ਦੇਣੀ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
3824 ਅਧਿਆਪਕਾਂ ਨੇ ਮੰਨ ਲਈ ਸਰਕਾਰ ਦੀ ਸ਼ਰਤ, ਸਿੱਖਿਆ ਵਿਭਾਗ ‘ਚ ਹੋਏ ਸ਼ਾਮਲ
60 ਫੀਸਦੀ ਅਧਿਆਪਕਾਂ ‘ਚੋਂ 30-35 ਫੀਸਦੀ ਦੁਚਿੱਤੀ ‘ਚ, ਲਗਾ ਰਹੇ ਹਨ ਸਰਕਾਰ ਕੋਲ ਗੁਹਾਰ
ਸਰਕਾਰ ਗੱਲਬਾਤ ਸ਼ੁਰੂ ਕਰੇ, ਅਸੀਂ ਵੀ ਹਰ ਮੁੱਦੇ ‘ਤੇ ਗੱਲਬਾਤ ਕਰਨ ਨੂੰ ਤਿਆਰ : ਰਾਮ ਭਜਨ ਚੌਧਰੀ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪਟਿਆਲਾ ਵਿਖੇ ਪੱਕਾ ਧਰਨਾ ਦੇਣ ਵਾਲੇ ਅਧਿਆਪਕਾਂ ‘ਚੋਂ 40 ਫੀਸਦੀ ਜਿਆਦਾ ਅਧਿਆਪਕਾਂ ਦੇ ਹੌਂਸਲੇ ਟੁੱਟ ਗਏ ਹਨ। ਰਮਸਾ ਤੇ ਐੱਸਐੱਸਏ ਵਿੱਚ ਕੰਮ ਕਰਦੇ 8886 ਅਧਿਆਪਕਾਂ ‘ਚੋਂ 3824 ਨੇ ਸੁਸਾਇਟੀ ਨੂੰ ਅਲਵਿਦਾ ਕਹਿੰਦੇ ਹੋਏ ਸਿੱਖਿਆ ਵਿਭਾਗ ‘ਚ ਨਿਯੁਕਤੀ ਲੈ ਲਈ ਹੈ। ਇਸ ਤੋਂ ਬਾਅਦ ਹੁਣ 30-35 ਫੀਸਦੀ ਹੋਰ ਅਧਿਆਪਕ ਸਿੱਖਿਆ ਵਿਭਾਗ ਵਿੱਚ ਆਉਣ ਲਈ ਤਾਂ ਤਿਆਰ ਹਨ ਪਰ ਉਹ ਸੀਨੀਅਰਤਾ ਨੂੰ ਲੈ ਕੇ ਦੁਚਿੱਤੀ ਵਿੱਚ ਹਨ ਕਿਉਂਕਿ ਜਿਹੜੇ ਹੁਣ ਸਿੱਖਿਆ ਵਿਭਾਗ ਵਿੱਚ ਆਉਣਗੇ ਉਹ ਉਨ੍ਹਾਂ ਅਧਿਆਪਕਾਂ ਤੋਂ ਜੂਨੀਅਰ ਹੋਣਗੇ, ਜਿਹੜੇ ਕਿ ਤੈਅ ਸਮੇਂ ਵਿੱਚ ਸਿੱਖਿਆ ਵਿਭਾਗ ਵਿੱਚ ਸ਼ਾਮਲ ਹੋ ਗਏ ਹਨ। ਇਸ ਲਈ ਵੱਡੇ ਪੱਧਰ ‘ਤੇ ਅਧਿਆਪਕ ਗੁਹਾਰ ਲਗਾ ਰਹੇ ਹਨ ਕਿ ਜੇਕਰ ਸਿੱਖਿਆ ਵਿਭਾਗ 1 ਅਪਰੈਲ ਤੋਂ ਸੀਨੀਅਰਤਾ ਦੇਣ ਬਾਰੇ ਵਿਚਾਰ ਕਰਦਾ ਹੈ ਤਾਂ ਉਹ ਸਿੱਖਿਆ ਵਿਭਾਗ ‘ਚ ਆਉਣ ਲਈ ਤਿਆਰ ਵੀ ਹੋ ਸਕਦੇ ਹਨ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਪਿਛਲੇ ਮਹੀਨੇ ਅਕਤੂਬਰ ‘ਚ ਰਮਸਾ ਤੇ ਐੱਸਐੱਸਏ ਸੁਸਾਇਟੀ ਅਧੀਨ ਕੰਮ ਕਰਦੇ 8886 ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ 15 ਦਿਨ ਦਾ ਸਮਾਂ ਦਿੱਤਾ ਸੀ ਕਿ ਉਹ ਆਪਣੀ ਸਲਾਹ ਅਨੁਸਾਰ ਸਿੱਖਿਆ ਵਿਭਾਗ ਨੂੰ ਸੂਚਿਤ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਬੇਸਿਕ ਤਨਖ਼ਾਹ 15 ਹਜ਼ਾਰ 300 ਰੁਪਏ ‘ਤੇ ਹੀ ਵਿਭਾਗ ‘ਚ ਆਉਣਾ ਪਏਗਾ। ਇਸ ਸ਼ਰਤ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰਦੇ ਹੋਏ ਅਧਿਆਪਕਾਂ ਨੇ ਪਟਿਆਲਾ ਵਿਖੇ ਪੱਕਾ ਧਰਨਾ ਲਗਾਉਂਦੇ ਹੋਏ ਜ਼ਿਲ੍ਹੇ ਵਾਈਜ਼ ਧਰਨੇ ਸ਼ੁਰੂ ਕਰ ਦਿੱਤੇ ਸਨ। ਸ਼ੁਰੂਆਤ ‘ਚ ਇਨ੍ਹਾਂ ਅਧਿਆਪਕਾਂ ਦਾ ਸਰਕਾਰ ਕਾਫ਼ੀ ਜਿਆਦਾ ਦਬਾਅ ਮੰਨ ਰਹੀ ਸੀ ਪਰ ਬਾਅਦ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਥਾਪੀ ਮਿਲਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਵੀ ਇਨ੍ਹਾਂ ਅਧਿਆਪਕਾਂ ਨਾਲ ਕੋਈ ਵੀ ਸਮਝੌਤਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
ਸਿੱਖਿਆ ਵਿਭਾਗ ਦੀ ਸਖ਼ਤੀ ਨੂੰ ਦੇਖਦੇ ਹੋਏ ਹੁਣ ਅਧਿਆਪਕਾਂ ਨੇ ਗੋਡੇ ਟੇਕਦੇ ਹੋਏ ਸਰਕਾਰ ਦੀ ਬੇਸਿਕ ਤਨਖ਼ਾਹ ਦੀ ਸ਼ਰਤ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਹੈ। ਰਮਸਾ ਤੇ ਐੱਸਐੱਸਏ ਦੇ 8886 ਅਧਿਆਪਕਾਂ ਵਿੱਚੋਂ 3824 ਅਧਿਆਪਕ ਸਿੱਖਿਆ ਵਿਭਾਗ ਵਿੱਚ ਆ ਚੁੱਕੇ ਹਨ, ਜਦੋਂ ਕਿ ਬਾਕੀ ਰਹਿੰਦੇ ਅਧਿਆਪਕਾਂ ਵਿੱਚੋਂ 2000-2500 ਦੇ ਲਗਭਗ ਅਧਿਆਪਕ ਸਿੱਖਿਆ ਵਿਭਾਗ ਵਿੱਚ ਆਉਣ ਲਈ ਦੁਚਿੱਤੀ ਵਿੱਚ ਹਨ, ਕਿਉਂਕਿ ਹੁਣ ਸਿੱਖਿਆ ਵਿਭਾਗ ਵਿੱਚ ਆਉਣ ‘ਤੇ ਉਨ੍ਹਾਂ ਨੂੰ ਸੀਨੀਅਰਤਾ ਅੱਜ ਤੋਂ ਮਿਲੇਗੀ, ਜਦੋਂ ਕਿ ਉਹ 1 ਅਪਰੈਲ 2018 ਤੋਂ ਸੀਨੀਅਰਤਾ ਚਾਹੁੰਦੇ ਹਨ। ਰਮਸਾ ਤੇ ਐੱਸਐੱਸਏ ਅਧਿਆਪਕ ਯੂਨੀਅਨ ਲੀਡਰ ਰਾਮ ਭਜਨ ਚੌਧਰੀ ਨੇ ਕਿਹਾ ਕਿ ਸਰਕਾਰ ਨਾਲ ਉਹ ਗੱਲਬਾਤ ਕਰਨ ਲਈ ਤਿਆਰ ਹਨ ਪਰ ਸਰਕਾਰ ਗੱਲਬਾਤ ਸ਼ੁਰੂ ਤਾਂ ਕਰੇ। ਉਨ੍ਹਾਂ ਕਿਹਾ ਕਿ ਕੁਝ ਮਸਲੇ ਹਨ, ਜਿਹੜੇ ਕਿ ਬੈਠ ਕੇ ਹੱਲ਼ ਹੋ ਸਕਦੇ ਹਨ, ਜਿਨ੍ਹਾਂ ਵਿੱਚ ਮੁਅੱਤਲੀ ਤੋਂ ਲੈ ਕੇ ਤਬਾਦਲੇ ਹਨ। ਉਹ ਚਾਹੁੰਦੇ ਹਨ ਕਿ ਸਾਰਾ ਮਸਲਾ ਬੈਠ ਕੇ ਸੁਲਝ ਜਾਵੇ।
ਵਿਭਾਗ ਤਿਆਰ ਜੇਕਰ ਹੁਣ ਵੀ ਆਉਣਾ ਚਾਹੁੰਦੇ ਹਨ ਅਧਿਆਪਕ
ਸਿੱਖਿਆ ਵਿਭਾਗ ਦੇ ਬੁਲਾਰੇ ਰਾਜਿੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਕਦੇ ਵੀ ਇਨਕਾਰ ਨਹੀਂ ਕੀਤਾ ਸੀ ਤੇ ਅੱਜ ਵੀ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ। ਇਸ ਲਈ ਜਿਹੜੇ ਵੀ ਅਧਿਆਪਕ ਸਿੱਖਿਆ ਵਿਭਾਗ ‘ਚ ਆਉਣਾ ਚਾਹੁੰਦੇ ਹਨ ਉਹ ਵੈਬਸਾਈਟ ਦੇ ਪੋਰਟਲ ‘ਤੇ ਕਲਿੱਕ ਕਰਦੇ ਹੋਏ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਖ਼ਰਾਬ ਨਾ ਕਰਦੇ ਹੋਏ ਹੜਤਾਲ ਨੂੰ ਛੱਡ ਕੇ ਸਕੂਲਾਂ ‘ਚ ਚਲੇ ਜਾਣਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੈਂਸੇਕਸ 280 ਅੰਕ ਟੁੱਟਿਆ, ਨਿਫਟੀ 91 ਅੰਕ ਖਿਸਕਿਆ
ਸੈਂਸੇਕਸ ਦੀਆਂ 13 ਕੰਪਨੀਆਂ ਹਰੇ ਨਿਸ਼ਾਨ ‘ਚ ਤੇ ਬਾਕੀ 17 ਲਾਲ ਨਿਸ਼ਾਨ ‘ਚ ਰਹੀਆਂ
ਏਜੰਸੀ, ਮੁੰਬਈ
ਵਿਦੇਸ਼ ਬਜ਼ਾਰਾਂ ਤੋਂ ਮਿਲੇ ਸਾਕਾਰਾਤਮਕ ਸੰਕੇਤਾਂ ਦੇ ਬਾਵਜ਼ੂਦ ਗੈਰ ਬੈਂਕਿੰਗ ਵਿੱਤੀ ਕੰਪਨੀਆਂ (ਐਨਬੀਐਫਸੀ) ਦੀ ਖਸਤਾ ਹਾਲਤ ਸਬੰਧੀ ਫੈਲੀ ਅਫਵਾਹ ਨਾਲ ਅੱਜ ਸ਼ੇਅਰ ਬਜ਼ਾਰ ‘ਚ ਹਾਹਾਕਾਰ ਮਚ ਗਈ, ਬੈਂਕਿੰਗ, ਰਿਐਲਟੀ ਤੇ ਵਿੱਤੀ ਸਮੂਹ ‘ਚ ਹੋਈ ਬਿਕਵਾਲੀ ਦੇ ਦਬਾਅ ‘ਚ ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੇਕਸ 279.62 ਅੰਕ ਖਿਸਕ ਕੇ 36,841.60 ਅੰਕ ‘ਤੇ ਅਤੇ ਐਨਐਸਈ ਦਾ ਨਿਫਟੀ 91.25 ਅੰਕ ਖਿਸਕ ਕੇ 11,143.10 ਅੰਕ ‘ਤੇ ਬੰਦ ਹੋਇਆ ਵਿਦੇਸ਼ੀ ਬਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਤੇ ਡਾਲਰ ਦੀ ਤੁਲਨਾ ‘ਚ ਰੁਪਏ ‘ਚ ਸੁਧਾਰ ਨਾਲ ਸੈਂਸੇਕਸ ਦੀ ਸ਼ੁਰੂਆਤ ਮਜ਼ਬੂਤੀ ਨਾਲ 37,278.89 ਅੰਕ ਨਾਲ ਹੋਈ ਤੇ ਇਹ ਸ਼ੁਰੂਆਤ ਪਹਿਰ ‘ਚ 37,489.24 ਅੰਕ ਦੇ ਦਿਨ ਦੇ ਉੱਚ ਪੱਧਰ ਤੱਕ ਪਹੁੰਚਿਆ
ਕਿਉਂ ਆਈ ਬਜ਼ਾਰ ‘ਚ ਭਾਰੀ ਗਿਰਾਵਟ
ਕਾਰੋਬਾਰ ਦੌਰਾਨ ਦੁਪਹਿਰ ਤੋਂ ਬਾਅਦ ਬਜ਼ਾਰ ‘ਚ ਐਨਬੀਐਫਸੀ ਸਬੰਧੇ ਨਿਵੇਸ਼ਕਾਂ ‘ਚ ਹਲਚਲ ਮਚ ਗਈ ਆਈਐਲਐਂਡਐਫਸੀ ਦੇ ਦਿਵਾਲੀਆ ਹੋਣ ਦੀ ਰਿਪੋਰਟ ਨਾਲ ਹੋਰ ਕੰਪਨੀਆਂ ਪ੍ਰਤੀ ਵੀ ਨਿਵੇਸ਼ਕ ਹੋਰ ਗੈਰ ਬੈਂਕਿੰਗ ਵਿੱਤੀ ਕੰਪਨੀਆਂ ਸਬੰਧੀ ਆਕਰਸ਼ਿਤ ਹੋ ਗਏ ਇਸ ਨਾਲ ਦੀਵਾਨ ਹਾਊਸਿੰਗ ਫਾਈਨੈਂਸ ਕਾਰਪੋਰੇਸ਼ਨ ਲਿਮਿਟਡ ‘ਚ 59.67 ਫੀਸਦੀ ਤੱਕ ਦੀ ਤੇਜ਼ ਗਿਰਾਵਟ ਰਹੀ ਤੇ ਇੰਡੀਆਬੁਲਸ ਹਾਊਸਿੰਗ ਫਾਈਨੈਂਸ ਲਿਮਟਿਡ 35 ਫੀਸਦੀ ਤੱਕ ਖਿਸਕ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।