Kidnapping - Sach Kahoon Punjabi
Karnal News: ਨੌਵੀਂ ਜਮਾਤ ਦੇ ਵਿਦਿਆਰਥੀ ਨੇ ਘੜੀ ਆਪਣੀ ਕਿਡਨੈਪਿੰਗ ਦੀ ਝੂਠੀ ਕਹਾਣੀ
ਪਿਤਾ ਤੋਂ ਮੰਗੀ 2 ਲੱਖ ਰੁਪਏ ਦੀ ਫਿਰੌਤੀ
Karnal News: ਕਰਨਾਲ, (ਆਈਏਐਨਐਸ)। ਕਰਨਾਲ ਦੇ ਘੀੜ ਪਿੰਡ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਨੌਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਅਗਵਾ ਦੀ ਕਹਾਣੀ ਘੜੀ। ਉਸਨੇ ਕਿਸੇ ਹੋਰ ਦੇ ਫੋਨ ਦੀ ਵਰਤੋਂ ਕਰਕੇ ਆਪਣੇ ਪਿਤਾ ਨੂੰ ਫੋਨ ਕੀਤਾ ਅਤੇ 2 ਲੱਖ ਰੁਪਏ ਦੀ ਫਿਰੌਤੀ ਮੰਗੀ। ਸ਼ਿਕਾਇਤ ਤੋਂ ਬਾਅਦ, ਪੁਲਿਸ ਨੇ ਨਾਬਾਲਗ ਦੀ ਭਾਲ ਸ਼ੁਰੂ ਕੀਤੀ ਅਤੇ ਜਲਦੀ ਹੀ ਉਸਨੂੰ ਲੱਭ ਲਿਆ। ਪੁੱਛਗਿੱਛ ਦੌਰਾਨ, ਵਿਦਿਆਰਥੀ ਦੇ ਆਪਣੇ ਕੰਮਾਂ ਲਈ ਸਪੱਸ਼ਟੀਕਰਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕਰਨਾਲ ਦੇ ਕੁੰਜਪੁਰਾ ਪੁਲਿਸ ਸਟੇਸ਼ਨ ਦੇ ਸਟੇਸ਼ਨ ਹਾਊਸ ਅਫਸਰ (ਐਸਐਚਓ) ਵਿਕਰਾਂਤ ਨੇ ਕਿਹਾ, “ਸਾਨੂੰ ਇੱਕ 16 ਸਾਲਾ ਲੜਕੇ ਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ।
ਪਰਿਵਾਰ ਨੇ ਦੱਸਿਆ ਕਿ ਲੜਕਾ ਬੁੱਧਵਾਰ ਸਵੇਰੇ ਸਕੂਲ ਗਿਆ ਸੀ ਪਰ ਦੁਪਹਿਰ ਦੇ ਖਾਣੇ ਲਈ ਵਾਪਸ ਨਹੀਂ ਆਇਆ। ਅਧਿਆਪਕਾਂ ਨੇ ਪਰਿਵਾਰ ਨੂੰ ਦੱਸਿਆ ਕਿ ਲੜਕਾ 15 ਦਿਨਾਂ ਤੋਂ ਸਕੂਲ ਨਹੀਂ ਗਿਆ ਸੀ।” ਇਸ ‘ਤੇ ਪਰਿਵਾਰ ਨੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ, ਪਰ ਉਸਦਾ ਕੋਈ ਸੁਰਾਗ ਨਹੀਂ ਮਿਲਿਆ। ਜਦੋਂ ਦੁਪਹਿਰ ਨੂੰ ਛੁੱਟੀ ਹੋਣ ‘ਤੇ ਵੀ ਵਿਦਿਆਰਥੀ ਘਰ ਨਹੀਂ ਪਰਤਿਆ ਤਾਂ ਪਰਿਵਾਰ ਦੀ ਚਿੰਤਾ ਵੱਧ ਗਈ। ਇਸ ਦੌਰਾਨ, ਸ਼ਾਮ 6 ਵਜੇ ਦੇ ਕਰੀਬ, ਇੱਕ ਅਣਜਾਣ ਮੋਬਾਈਲ ਨੰਬਰ ਤੋਂ ਫ਼ੋਨ ਆਇਆ। ਫ਼ੋਨ ਕਰਨ ਵਾਲੇ ਨੇ ਕਿਹਾ ਕਿ ਮੁੰਡਾ ਉਨ੍ਹਾਂ ਦੇ ਨਾਲ ਹੈ, ਦੋ ਲੱਖ ਰੁਪਏ ਤਿਆਰ ਰੱਖੋ।
ਇਹ ਵੀ ਪੜ੍ਹੋ: Ranchi Airport: ਰਾਂਚੀ ਹਵਾਈ ਅੱਡੇ ’ਤੇ ਵੱਡਾ ਹਾਦਸਾ ਟਲਿਆ, 56 ਯਾਤਰੀ ਬਚੇ
ਇਸ ਤੋਂ ਬਾਅਦ ਫ਼ੋਨ ਕਰਨ ਵਾਲੇ ਨੇ ਫ਼ੋਨ ਕੱਟ ਦਿੱਤਾ। ਪਰਿਵਾਰ ਨੇ ਸਵੀਕਾਰ ਕਰ ਲਿਆ ਕਿ ਬੱਚਾ ਸੱਚਮੁੱਚ ਅਗਵਾ ਹੋ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਕੁੰਜਪੁਰਾ ਪੁਲਿਸ ਸਟੇਸ਼ਨ ਵਿੱਚ ਕੀਤੀ। ਪੁਲਿਸ ਨੇ ਗੁੰਮਸ਼ੁਦਾ ਵਿਅਕਤੀ ਦੀ ਐਫਆਈਆਰ ਦਰਜ ਕੀਤੀ ਅਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਸਟੇਸ਼ਨ ਇੰਚਾਰਜ ਨੇ ਕਿਹਾ ਕਿ ਜਿਸ ਨੰਬਰ ਤੋਂ ਕਾਲ ਆਈ ਸੀ, ਉਸ ਦੀ ਲੋਕੇਸ਼ਨ ਕਰਨਾਲ ਵਿੱਚ ਟਰੇਸ ਹੋ ਗਈ। ਇਸ ਤੋਂ ਬਾਅਦ, ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਮਾਮਲੇ ਨੂੰ ਸੁਲਝਾ ਲਿਆ ਅਤੇ ਵਿਦਿਆਰਥੀ ਨੂੰ ਕਰਨਾਲ ਦੇ ਨੇੜੇ ਲੱਭ ਲਿਆ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਵਿਦਿਆਰਥੀ 15 ਦਿਨਾਂ ਤੋਂ ਸਕੂਲ ਨਹੀਂ ਜਾ ਰਿਹਾ ਸੀ ਅਤੇ ਡਰ ਦੇ ਮਾਰੇ ਉਸਨੇ ਆਪਣੇ ਅਗਵਾ ਦੀ ਕਹਾਣੀ ਘੜੀ। ਬੱਚੇ ਦੀ ਸੁਰੱਖਿਅਤ ਵਾਪਸੀ ਤੋਂ ਬਾਅਦ, ਪਰਿਵਾਰ ਨੇ ਕਰਨਾਲ ਪੁਲਿਸ ਦਾ ਧੰਨਵਾਦ ਕੀਤਾ।
Barnala Crime News: ਫਿਲਮੀ ਸਟਾਈਲ ’ਚ ਮਾਂ-ਪੁੱਤ ਕਰਦੇ ਸੀ ਫਿਰੌਤੀ ਦੀ ਮੰਗ, ਪੁਲਿਸ ਨੇ ਦਬੋਚੇ
ਮਾਂ ਘਰ ਬੁਲਾਉਂਦੀ ਤੇ ਪੁੱਤ ਬੰਧਕ ਬਣਾ ਕੇ ਮੰਗਦਾ ਸੀ ਫ਼ਿਰੌਤੀ
Barnala Crime News: (ਜਸਵੀਰ ਸਿੰਘ ਗਹਿਲ) ਬਰਨਾਲਾ। ਬਰਨਾਲਾ ਪੁਲਿਸ ਨੇ ਇੱਕ ਮਹਿਲਾ ਸਣੇ ਤਿੰਨ ਜਣਿਆਂ ਨੂੰ ਬਲੈਕਮੇਲ ਕਰਨ ਦੇ ਦੋਸ਼ਾਂ ਹੇਠ ਕਾਬੂ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਤਿੰਨੋ ਜਣੇ ਇੱਕ ਗਿਰੋਹ ਵਜੋਂ ਸਰਗਰਮ ਹਨ ਜੋ ਕਿਸੇ ਵਿਅਕਤੀ ਨੂੰ ਵਿਸ਼ਵਾਸ ’ਚ ਲੈ ਕੇ ਘਰ ਬੁਲਾਉਂਦੇ ਅਤੇ ਬੰਧਕ ਬਣਾਉਣ ਤੋਂ ਬਾਅਦ ਰਿਹਾਈ ਬਦਲੇ ਫਿਰੌਤੀ ਤਹਿਤ ਮਨਚਾਹੀ ਰਕਮ ਮੰਗਦਾ ਸੀ।
ਥਾਣਾ ਸਿਟੀ- 2 ਵਿਖੇ ਜਾਣਕਾਰੀ ਦਿੰਦਿਆਂ ਡੀਐੱਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਵਾਸੀ ਮਿਸਰੀ ਪੱਤੀ ਅਕਲੀਆ (ਮਾਨਸਾ) ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਪਿਤਾ ਗੁਰਜੰਟ ਸਿੰਘ ਨੂੰ ਕਿਸੇ ਨੇ ਬੰਦੀ ਬਣਾ ਰੱਖਿਆ ਹੈ ਅਤੇ ਰਿਹਾਈ ਦੇ ਬਦਲੇ ਉਨ੍ਹਾਂ ਪਾਸੋਂ ਡੇਢ ਲੱਖ ਰੁਪਏ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸੰਦੀਪ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਅਤੇ ਤਫਤੀਸ਼ ਦੌਰਾਨ ਪੁਲਿਸ ਵੱਲੋਂ ਹਰਸਿਮਰਨਜੀਤ ਸਿੰਘ ਉਰਫ਼ ਹੈਰੀ ਵਾਸੀ ਖੁੱਡੀ ਰੋਡ ਬਰਨਾਲਾ ਅਤੇ ਰਾਜਵੀਰ ਕੌਰ ਵਾਸੀ ਲੜਵੰਜਾਰਾ ਖੁਰਦ (ਸੰਗਰੂਰ) ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਨਾਲ ਹੀ ਗੁਰਜੰਟ ਸਿੰਘ ਦੀ ਰਿਹਾਈ ਬਦਲੇ ਫਿਰੌਤੀ ਮੰਗਣ ਵਾਲਿਆਂ ਨਾਲ ਬਿਆਨਕਰਤਾ ਨੂੰ ਪੈਸੇ ਘੱਟ ਕਰਨ ਦੀ ਗੱਲ ਚਲਾਉਣ ਲਈ ਕਿਹਾ ਗਿਆ।
ਬਰਨਾਲਾ ਪੁਲਿਸ ਨੇ ਮਹਿਲਾ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਪਿੱਛੋਂ ਬੰਧਕ ਵਿਅਕਤੀ ਨੂੰ ਛੁਡਵਾਇਆ
ਗੱਲਬਾਤ ਦੌਰਾਨ ਬਿਆਨਕਰਤਾ ਅਤੇ ਬਲੈਕਮੇਲਰਾਂ ਵਿਚਕਾਰ ਗੁਰਜੰਟ ਸਿੰਘ ਨੂੰ ਛੱਡਣ ਲਈ 50 ਹਜ਼ਾਰ ਰੁਪਏ ਵਿੱਚ ਸੌਦਾ ਤਹਿ ਹੋ ਗਿਆ। ਪੁਲਿਸ ਨੇ ਯੋਜਨਾ ਤਹਿਤ ਉਕਤਾਨ ਹਰਸਿਮਰਨਜੀਤ ਸਿੰਘ ਅਤੇ ਰਾਜਵੀਰ ਕੌਰ ਨੂੰ ਬਿਆਨਕਰਤਾ ਤੋਂ ਪੰਜਾਹ ਹਜ਼ਾਰ ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਇਸ ਦੌਰਾਨ ਇੱਕ ਮੋਟਰਸਾਈਕਲ ਤੇ ਤਿੰਨ ਮੋਬਾਇਲ ਫੋਨ ਬਰਾਮਦ ਕੀਤੇ ਗਏ, ਜਿੰਨ੍ਹਾਂ ਵਿੱਚ ਇੱਕ ਅਜਿਹਾ ਮੋਬਾਇਲ ਵੀ ਮੌਜੂਦ ਸੀ ਜਿਸ ਰਾਹੀਂ ਬਲੈਕਮੇਲਰਾਂ ਨੇ ਗੁਰਜੰਟ ਸਿੰਘ ਨੂੰ ਰਿਹਾਅ ਕਰਨ ਬਦਲੇ ਪੈਸਿਆਂ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਉਕਤਾਨ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੇ ਭੋਲਾ ਸਿੰਘ ਉਰਫ਼ ਕਾਲਾ ਵਾਸੀ ਪਿੰਡ ਦਗਾਲ (ਸੰਗਰੂਰ) ਨੂੰ ਵੀ ਸਥਾਨਕ ਸ਼ਹਿਰ ਦੇ ਖੁੱਡੀ ਰੋਡ ’ਤੇ ਬਣੇ ਪਾਰਕ ’ਚੋਂ ਗ੍ਰਿਫਤਾਰ ਕਰਕੇ ਉਸਦੇ ਪਾਸੋਂ ਇੱਕ ਮੋਬਾਇਲ ਫੋਨ ਜੋ ਸੁਖਵਿੰਦਰ ਕੌਰ ਦਾ ਹੈ, ਬਰਾਮਦ ਕਰਕੇ ਗੁਰਜੰਟ ਸਿੰਘ ਨੂੰ ਰਿਹਾਅ ਕਰਵਾਇਆ ਗਿਆ। Barnala Crime News
ਇਹ ਵੀ ਪੜ੍ਹੋ: CNG Cylinder Blast: ਟਰੱਕ ’ਚ ਸੀਐਨਜੀ ਸਿਲੰਡਰ ਫੱਟਿਆ, ਡਰਾਈਵਰ ਜ਼ਿੰਦਾ ਸੜਿਆ
ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਕੌਰ ਜੋ ਫ਼ਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ, ਨੇ ਆਪਣੇ ਪੁੱਤਰ ਹਰਸਿਮਰਨਜੀਤ ਸਿੰਘ ਉਕਤ ਨਾਲ ਮਿਲਕੇ ਇੱਕ ਗਿਰੋਹ ਬਣਾਇਆ ਹੋਇਆ ਹੈ ਜਿਸ ਵਿਚ ਸੁਖਵਿੰਦਰ ਕੌਰ ਹਮ- ਉਮਰ ਲੋਕਾਂ ਨੂੰ ਵਿਸ਼ਵਾਸ਼ ਵਿੱਚ ਲੈ ਕੇ ਸਥਾਨਕ ਖੁੱਡੀ ਰੋਡ ਉੱਪਰ ਕਿਰਾਏ ’ਤੇ ਲੈ ਰੱਖੇ ਇੱਕ ਮਕਾਨ ਵਿੱਚ ਬੁਲਾਉਂਦੀ ਸੀ ਅਤੇ ਉੱਥੇ ਆਪਣੇ ਪੁੱਤਰ ਨਾਲ ਮਿਲ ਕੇ ਬੁਲਾਏ ਵਿਅਕਤੀ ਨੂੰ ਬੰਧਕ ਬਣਾ ਕੇ ਉਸਦੇ ਵਾਰਸਾਂ ਤੋਂ ਮਨਚਾਹੀ ਫ਼ਿਰੌਤੀ ਮੰਗਦੀ ਸੀ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਕੌਰ ਖਿਲਾਫ਼ ਪਹਿਲਾਂ ਕੋਈ ਮਾਮਲਾ ਦਰਜ਼ ਹੈ ਜਾਂ ਨਹੀਂ, ਕਿਸੇ ਹੋਰ ਪਾਸੋਂ ਵੀ ਫ਼ਿਰੌਤੀ ਦੀ ਮੰਗ ਕੀਤੀ ਹੈ ਜਾਂ ਲਈ ਹੈ, ਇਹ ਜਾਂਚ ਦਾ ਹਿੱਸਾ ਹੈ।
ਪਿੰਡ ਮਟੋਰੜਾ ਵਿਖੇ ਬੱਚਾ ਅਗਵਾ ਹੋਣ ਦੀ ਘਟਨਾ ਝੂਠੀ ਨਿਕਲੀ
ਸੋਸ਼ਲ ਮੀਡੀਆ ‘ਤੇ ਅਗਵਾ ਦੀ ਝੂਠੀ ਵੀਡੀਓ ਵਾਇਰਲ ਕਰਨ ਕਾਰਨ ਦੋ ਖਿਲਾਫ ਕੇਸ ਦਰਜ਼
ਸੱਚ ਕਹੂੰ ਨਿਊਜ, ਪਟਿਆਲਾ
ਭਾਦਸੋਂ ਨੇੜਲੇ ਪਿੰਡ ਮਟੋਰੜਾ ਦੇ ਇੱਕ ਬੱਚੇ ਦੇ ਅਗਵਾ ਹੋਣ ਸਬੰਧੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਦੇ ਮਾਮਲੇ ਦੀ ਪਟਿਆਲਾ ਪੁਲਿਸ ਵੱਲੋਂ ਕੀਤੀ ਤਫਤੀਸ਼ ਦੌਰਾਨ ਇਹ ਅਗਵਾ ਦੀ ਘਟਨਾ ਝੂਠੀ ਸਾਬਤ ਹੋਣ ਕਾਰਨ ਪਿੰਡ ਮਟੋਰੜਾ ਦੇ ਦੋ ਵਿਅਕਤੀਆਂ ਬਲਬੀਰ ਸਿੰਘ ਪੁੱਤਰ ਦਲੀਪ ਸਿੰਘ ਤੇ ਸਤਗੁਰ ਸਿੰਘ ਪੁੱਤਰ ਗੁਰਮੇਲ ਸਿੰਘ ਖਿਲਾਫ ਆਈ.ਪੀ.ਸੀ. ਦੀ ਧਾਰਾ 211, 182, 483 ਤੇ ਆਈ. ਟੀ. ਐਕਟ 2008 ਦੀ ਧਾਰਾ 66-ਈ ਤਹਿਤ ਥਾਣਾ ਭਾਦਸੋਂ ਵਿਖੇ ਮੁਕੱਦਮਾ ਨੰਬਰ 82 ਦਰਜ਼ ਕੀਤਾ ਗਿਆ ਹੈ ਤੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਦਾਲਤੀ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਇਸ ਘਟਨਾ ਬਾਰੇ ਵੇਰਵੇ ਦਿੰਦਿਆਂ ਦੱਸਿਆ ਕਿ 27 ਜੁਲਾਈ ਨੂੰ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਬੱਚਾ ਇਹ ਦੋਸ਼ ਲਾਉਂਦਾ ਦਿਖਾਇਆ ਗਿਆ ਹੈ ਕਿ ਉਸਨੂੰ ਸੜਕ ਤਿਆਰ ਕਰਨ ਵਾਲੀ ਲੇਬਰ ਨੇ ਅਗਵਾ ਕਰ ਲਿਆ ਸੀ ਪਰ ਮੌਕੇ ਤੋਂ ਉਸਦੇ ਪਿਤਾ ਨੇ ਉਸਨੂੰ ਬਚਾ ਲਿਆ।
ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਣ ‘ਤੇ ਇਸ ਮਾਮਲੇ ਦੀ ਡੀਐੱਸਪੀ ਨਾਭਾ ਤੇ ਐੱਸਐੱਚਓ ਭਾਦਸੋਂ ਵੱਲੋਂ ਜਦੋਂ ਡੂੰਘਾਈ ਨਾਲ ਤਫਤੀਸ਼ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮਾਂ ਦੀ ਪਰਵਾਸੀ ਮਜ਼ਦੂਰਾਂ ਨਾਲ ਹੋਈ ਲੜਾਈ ਕਾਰਨ ਉਨ੍ਹਾਂ ਨੇ ਸੜਕ ਬਣਾ ਰਹੇ ਮਜ਼ਦੂਰਾਂ ਨੂੰ ਫਸਾਉਣ ਦੀ ਨੀਅਤ ਨਾਲ ਕਥਿਤ ਦੋਸ਼ੀ ਬਲਬੀਰ ਸਿੰਘ ਤੇ ਸਤਗੁਰ ਸਿੰਘ ਨੇ ਬਲਬੀਰ ਸਿੰਘ ਦੇ ਪੁੱਤਰ ਤੋਂ ਇਹ ਦੋਸ਼ ਲਗਾਕੇ ਕਿ ਉਸਨੂੰ ਪਰਵਾਸੀ ਮਜ਼ਦੂਰਾਂ ਨੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਦੀ ਵੀਡੀਓ ਬਣਾਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪਿੰਡ ਦੇ ਸਰਪੰਚ ਅਤੇ ਪਿੰਡ ਦੇ ਵਸਨੀਕਾਂ ਨੇ ਇਹ ਦੱਸਿਆ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਅਗਵਾ ਦੀ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਸਗੋਂ ਮੁਲਜ਼ਮਾਂ ਨੇ ਹੋਏ ਝਗੜੇ ਨੂੰ ਛੁਪਾਉਣ ਲਈ ਇਸ ਛੋਟੇ ਬੱਚੇ ਦੀ ਵਰਤੋਂ ਕਰਕੇ ਇੱਕ ਮਨਘੜਤ ਕਹਾਣੀ ਘੜਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਐੱਸਐੱਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਕੇ ਅਜਿਹੀਆਂ ਅਫਵਾਹਾਂ ਨੂੰ ਫੈਲਾਉਣ ਤੋਂ ਗੁਰੇਜ਼ ਕਰਨ ਕਿਉਂਕਿ ਅਜਿਹੀਆਂ ਅਫਵਾਹਾਂ ਨਾਲ ਸਮਾਜ ‘ਚ ਡਰ ਤੇ ਬੇਚੈਨੀ ਦਾ ਮਾਹੌਲ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੱਥਕੰਡੇ ਅਪਨਾਉਣ ਵਾਲਿਆਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਦੌੜ | ਕੋਠੇ ਬਾਬਾ ਮਲਕੀਤ ਸਿੰਘ ਪੰਚਾਇਤ ਲਈ ਸਰਪੰਚੀ ਦੇ ਕਾਂਗਰਸੀ ਉਮੀਦਵਾਰ ਹਰਪ੍ਰੀਤ ਸਿੰਘ ਨੂੰ ਅਗਵਾ ਕਰਨ ਦੇ ਦੋਸ਼ ਹੇਠ ਅਕਾਲੀ ਉਮੀਦਵਾਰ ਹਰਦਮ ਸਿੰਘ ਦਮਨ, ਮੱਖਣ ਸਿੰਘ, ਅਤੇ ਨੈਬ ਸਿੰਘ ਪੱਖੋਕੇ ‘ਤੇ ਭਦੌੜ ਪੁਲਿਸ ਨੇ ਪਰਚਾ ਦਰਜ ਕੀਤਾ ਹੈ ਇਸ ਸਬੰਧੀ ਥਾਣਾ ਭਦੌੜ ਦੇ ਐਸ.ਐਚ.ਓ.ਗੌਰਵਵੰਸ਼ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ‘ਤੇ ਧਾਰਾ 342,171(ਐਫ)34  ਆਈ ਪੀ ਸੀ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ ਦੱਸਣਯੋਗ ਹੈ ਕਿ ਬੀਤੀ 19 ਦਸੰਬਰ ਨੂੰ ਕਾਗਜ਼ ਭਰਨ ਦਾ ਆਖਰੀ ਦਿਨ ਸੀ ਅਤੇ ਉਸ ਦਿਨ ਅਕਾਲੀ ਉਮੀਦਵਾਰ ਹਰਦਮ ਸਿੰਘ ਦਮਨ ਅਤੇ ਉਸ ਦੇ ਸਾਥੀਆਂ ਨੇ ਆਲਟੋ ਕਾਰ ਰਾਹੀਂ ਕਾਂਗਰਸੀ ਉਮੀਦਵਾਰ ਵਜੋਂ ਕਾਗਜ਼ ਭਰਨ ਦੀ ਤਿਆਰੀ ਕਰ ਰਹੇ ਹਰਪ੍ਰੀਤ ਸਿੰਘ ਨੂੰ ਅਗਵਾ ਕਰ ਲਿਆ ਸੀ ਜਿਸ ਕਰਕੇ ਭਦੌੜ ਦੇ ਕਾਂਗਰਸੀਆਂ ਨੂੰ ਹਰਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਦੇ ਕਾਗ਼ਜ਼ ਦਾਖਲ ਕਰਵਾਉਣੇ ਪਏ ਸਨ ਉਸ ਉਪਰੰਤ ਕਾਂਗਰਸੀਆਂ ਨੇ ਅਗਵਾਕਾਰਾਂ ‘ਤੇ ਕਾਰਵਾਈ ਦੀ ਜ਼ੋਰਦਾਰ ਮੰਗ ਕੀਤੀ ਸੀ ਅਤੇ ਹਰਪ੍ਰੀਤ ਦੇ ਭਰਾ ਜਸਪ੍ਰੀਤ ਸਿੰਘ ਨੇ ਅਗਵਾਕਾਰਾਂ ‘ਤੇ ਰਿਪੋਰਟ ਦਰਜ ਕਰਵਾਉਂਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ  ਜਿਸ ਉਪਰੰਤ ਅੱਜ ਪੁਲਿਸ ਨੂੰ ਅਗਵਾਕਾਰਾਂ ‘ਤੇ ਪਰਚਾ ਕਰਨਾ ਪਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀਨਗਰ, ਏਜੰਸੀ।
ਦੱਖਣੀ ਕਸਮੀਰ ਦੇ ਸੋਪੀਆਂ ਜਿਲ੍ਹੇ ‘ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਜੰਮੂ ਕਸ਼ਮੀਰ ਪੁਲਿਸ ਦੇ ਇੱਕ ਕਾਂਸਟੇਬਲ ਅਤੇ ਤਿੰਨ ਵਿਸ਼ੇਸ਼ ਪੁਲਿਸ ਅਧਿਕਾਰੀਆਂ (ਐਸਪੀਓ)  ਨੂੰ ਅਗਵਾ ਕਰ ਲਿਆ। ਅਧਿਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਸੋਪੀਆਂ ਜਿਲ੍ਹੇ ਦੇ ਕਾਪਰਾਨ ਪਿੰਡ ‘ਚ ਅੱਤਵਾਦੀਆਂ ਨੇ ਇੱਕ ਕਾਂਸਟੇਬਲ ਅਤੇ ਤਿੰਨ ਐਸਪੀਓ ਦੇ ਘਰ ਵੜ ਅਗਵਾ ਕਰ ਲਿਆ। ਇਨ੍ਹਾਂ ਪਹਿਚਾਣ ਫਿਰਦੌਸ ਅਹਿਮਦ ਕੁਛੇ ਅਤੇ ਐਸਪੀਓ ਕੁਲਦੀਪ ਸਿੰਘ, ਨਿਸਾਰ ਅਹਿਮਦ ਧੋਬੀ ਤੇ ਫਜਾਦ ਅਹਿਮਦ ਭੱਟ ਦੇ ਤੌਰ ‘ਤੇ ਕੀਤੀ ਗਈ ਹੈ। ਇਨ੍ਹਾਂ ਦੀ ਤਲਾਸ਼ ‘ਚ ਸੁਰੱਖਿਆ ਬਲਾਂ ਵੱਲੋਂ ਤਲਾਸ਼ ਮੁਹਿੰਮ ਚਲਾਈ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।