Food Safety - Sach Kahoon Punjabi
Food Safety: ਜ਼ਹਿਰ ਬਣਦੀ ਖ਼ੁਰਾਕ, ਲਾਪ੍ਰਵਾਹੀ ਤੇ ਮੁਨਾਫ਼ਾਖੋਰੀ ਦੀ ਭੇਂਟ ਚੜ੍ਹਦੀ ਮਨੁੱਖੀ ਜ਼ਿੰਦਗੀ
ਭੋਜਨ ਮਨੁੱਖੀ ਜੀਵਨ ਦਾ ਸਭ ਤੋਂ ਅਹਿਮ ਆਧਾਰ ਹੈ, ਜਿਸ ਤੋਂ ਸਰੀਰ ਨੂੰ ਊਰਜਾ, ਪੋਸ਼ਣ ਅਤੇ ਨਰੋਈ ਸਿਹਤ ਮਿਲਦੀ ਹੈ। ਪੁਰਾਤਨ ਸਮੇਂ ਵਿੱਚ ਖ਼ੁਰਾਕ ਨੂੰ ਦਵਾਈ ਸਮਾਨ ਮੰਨਿਆ ਜਾਂਦਾ ਸੀ, ਪਰ ਅਜੋਕੇ ਦੌਰ ਵਿੱਚ ਹਾਲਾਤ ਬਿਲਕੁਲ ਉਲਟ ਹੋ ਚੁੱਕੇ ਹਨ। ਅੱਜ ਖਾਣ-ਪੀਣ ਦੀਆਂ ਵਸਤਾਂ ਜੀਵਨ ਦੇਣ ਦੀ ਬਜਾਏ ਮਨੁੱਖੀ ਜ਼ਿੰਦਗੀ ਲਈ ਇੱਕ ਵੱਡਾ ਖ਼ਤਰਾ ਬਣਦੀਆਂ ਜਾ ਰਹੀਆਂ ਹਨ। ਦੇਸ਼ ਭਰ ਵਿੱਚ ਲਾਪਰਵਾਹੀ, ਅਣਗਹਿਲੀ ਅਤੇ ਮੁਨਾਫ਼ਾਖੋਰੀ ਦੇ ਚੱਲਦਿਆਂ ਸਾਡੀ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲਾ ਖਾਣਾ ਹੌਲੀ-ਹੌਲੀ ਮਿੱਠੇ ਜ਼ਹਿਰ ਦਾ ਰੂਪ ਧਾਰਨ ਕਰ ਚੁੱਕਾ ਹੈ, ਜਿਸ ਕਾਰਨ ਆਮ ਨਾਗਰਿਕਾਂ ਦੀ ਜਾਨ ਹਰ ਵੇਲੇ ਸੂਲੀ ’ਤੇ ਟੰਗੀ ਰਹਿੰਦੀ ਹੈ। ਖਾਣ-ਪੀਣ ਦੀਆਂ ਵਸਤਾਂ ਵਿੱਚ ਮੌਜੂਦ ਇਹ ਜ਼ਹਿਰੀਲੇ ਪਦਾਰਥ ਮਨੁੱਖੀ ਸਰੀਰ ਅੰਦਰ ‘ਸਲੋਅ ਪੁਆਇਜ਼ਨ’ (ਧੀਮੇ ਜ਼ਹਿਰ) ਵਜੋਂ ਕੰਮ ਕਰ ਰਹੇ ਹਨ। ਲਗਾਤਾਰ ਅਜਿਹੀ ਖ਼ੁਰਾਕ ਖਾਣ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਖ਼ਤਰਾ ਕਈ ਗੁਣਾ ਵਧ ਗਿਆ ਹੈ। ਇਸ ਤੋਂ ਇਲਾਵਾ ਗੁਰਦੇ ਅਤੇ ਲਿਵਰ ਦਾ ਫੇਲ੍ਹ ਹੋਣਾ, ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਦੌਰੇ ਅਤੇ ਸ਼ੂਗਰ ਵਰਗੇ ਰੋਗ ਆਮ ਹੁੰਦੇ ਜਾ ਰਹੇ ਹਨ। Food Safety
ਸਾਡਾ ਇਮਿਊਨ ਸਿਸਟਮ (ਰੋਗਾਂ ਨਾਲ ਲੜਨ ਦੀ ਸ਼ਕਤੀ) ਇੰਨਾ ਕਮਜ਼ੋਰ ਹੋ ਚੁੱਕਾ ਹੈ ਕਿ ਸਰੀਰ ਛੋਟੀਆਂ-ਮੋਟੀਆਂ ਲਾਗਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਵੀ ਨਹੀਂ ਰਿਹਾ। ਦੇਸ਼ ਭਰ ਵਿੱਚ ਹੋਣ ਵਾਲੇ ਸਮਾਜਿਕ ਸਮਾਗਮਾਂ, ਹੋਟਲਾਂ, ਰੈਸਟੋਰੈਂਟਾਂ ਤੇ ਇੱਥੋਂ ਤੱਕ ਕਿ ਸਕੂਲਾਂ ਵਿੱਚ ਪਰੋਸੇ ਜਾਣ ਵਾਲੇ ਮਿਡ-ਡੇ-ਮੀਲ ਵਿੱਚ ਪਕਾਏ ਜਾਣ ਵਾਲੇ ਭੋਜਨ ਵਿੱਚ ਘੋਰ ਲਾਪਰਵਾਹੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਸਮੇਂ ਦੀਆਂ ਘਟਨਾਵਾਂ ’ਤੇ ਨਜ਼ਰ ਮਾਰੀਏ ਤਾਂ 12 ਜੂਨ, 2025 ਨੂੰ ਤਮਿਲਨਾਡੂ ਦੇ ਤਨਕਾਸੀ ਜ਼ਿਲ੍ਹੇ ਦੇ ਇੱਕ ਓਲਡ-ਏਜ ਹੋਮ ਵਿੱਚ ਮਿਲਾਵਟੀ ਭੋਜਨ ਖਾਣ ਨਾਲ ਤਿੰਨ ਬਜ਼ੁਰਗਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ 24 ਅਕਤੂਬਰ, 2025 ਨੂੰ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਦੇ ਪਿੰਡ ਡੂੰਗਾ ਵਿੱਚ ਅੰਤਿਮ ਸਸਕਾਰ ਦੌਰਾਨ ਪਰੋਸੇ ਗਏ ਦੂਸ਼ਿਤ ਭੋਜਨ ਨਾਲ ਪੰਜ ਜਣਿਆਂ ਦੀ ਜਾਨ ਚਲੀ ਗਈ। ਆਂਧਰਾ ਪ੍ਰਦੇਸ਼ ਦੇ ਰਾਜਮਹੇਂਦਰਵਰਮ ਜ਼ਿਲ੍ਹੇ ਦੇ ਨਰਸਪੁਰਮ ਪਿੰਡ ਸਥਿਤ ‘ਵਰਲਕਸ਼ਮੀ ਮਿਲਕ ਡੇਅਰੀ’ ਦੇ ਸ਼ੱਕੀ ਮਿਲਾਵਟੀ ਦੁੱਧ ਕਾਰਨ 22 ਮਾਰਚ 2026 ਤੱਕ ਮਰਨ ਵਾਲਿਆਂ ਦੀ ਗਿਣਤੀ 16 ਤੱਕ ਪਹੁੰਚ ਗਈ ਸੀ। ਸਾਲ 2026 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਵੀ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹੇ। Food Safety
ਇਹ ਵੀ ਪੜ੍ਹੋ : Punjab Road Accident News: ਸੜਕ ਹਾਦਸੇ ’ਚ ਪੀਟੀ ਅਧਿਆਪਕ ਦੀ ਮੌਤ
8 ਅਪਰੈਲ, 2026 ਨੂੰ ਬਿਹਾਰ ਦੇ ਭਭੂਆ ਵਿੱਚ ਇੱਕ ਨਾਮੀ ਰੈਸਟੋਰੈਂਟ ਤੋਂ ਲਿਆਂਦਾ ਪਨੀਰ ਅਤੇ ਮਨਚੂਰੀਅਨ ਖਾਣ ਨਾਲ ਵਿਸ਼ਾਲ ਤਿਵਾੜੀ ਨਾਂਅ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਸਕੂਲਾਂ ਵਿੱਚ ਪੜ੍ਹਦੇ ਮਾਸੂਮ ਬੱਚੇ ਵੀ ਇਸ ਲਾਪਰਵਾਹੀ ਦੀ ਭੇਟ ਚੜ੍ਹ ਰਹੇ ਹਨ। 8 ਮਈ, 2026 ਨੂੰ ਬਿਹਾਰ ਦੇ ਸਹਰਸਾ ਜ਼ਿਲ੍ਹੇ ਦੇ ਬਲੂਆਹਾ ਸਰਕਾਰੀ ਸਕੂਲ ਵਿੱਚ ਮਿਡ-ਡੇ-ਮੀਲ ਖਾਣ ਨਾਲ ਕਰੀਬ 250 ਬੱਚੇ ਬਿਮਾਰ ਹੋ ਗਏ ਅਤੇ ਖਾਣੇ ਵਿੱਚ ਜ਼ਹਿਰੀਲਾ ਕੀੜਾ ਜਾਂ ਸਪੋਲੀਆ ਹੋਣ ਦਾ ਦਾਅਵਾ ਕੀਤਾ ਗਿਆ। ਧਾਰਮਿਕ ਇਕੱਠਾਂ ਵਿੱਚ ਵੀ ਇਹ ਸਿਲਸਿਲਾ ਜਾਰੀ ਰਿਹਾ; 22 ਮਈ, 2026 ਨੂੰ ਰਾਜਸਥਾਨ ਦੇ ਪਿੰਡ ਮੇਵਦਾ ਕਲਾਂ ਵਿੱਚ ਧਾਰਮਿਕ ਭੋਜ ਖਾਣ ਨਾਲ 100 ਤੋਂ ਵੱਧ ਲੋਕ ਬਿਮਾਰ ਹੋਏ ਅਤੇ 13 ਜੁਲਾਈ, 2026 ਨੂੰ ਧੌਲਪੁਰ ਵਿੱਚ ਜਨਮ ਦਿਨ ਦਾ ਬਚਿਆ ਹੋਇਆ ਬੇਹਾ ਭੋਜਨ ਖਾਣ ਨਾਲ ਇੱਕ 75 ਸਾਲਾ ਬਜ਼ੁਰਗ ਔਰਤ ਦੀ ਜਾਨ ਚਲੀ ਗਈ। ਅਗਸਤ 2026 ਦੇ ਮਹੀਨੇ ਵਿੱਚ ਤਾਂ ਹੱਦ ਹੀ ਹੋ ਗਈ ਜਦੋਂ ਲਗਾਤਾਰ ਕਈ ਦਰਦਨਾਕ ਮਾਮਲੇ ਦਰਜ ਕੀਤੇ ਗਏ।
11 ਅਗਸਤ, 2026 ਨੂੰ ਬਿਹਾਰ ਦੇ ਖਗੜੀਆ (ਇਜਾਦਪੁਰ) ਵਿੱਚ ਪ੍ਰਸ਼ਾਦ ਖਾਣ ਨਾਲ 250 ਸ਼ਰਧਾਲੂ ਫੂਡ ਪੁਆਇਜ਼ਨਿੰਗ ਦਾ ਸ਼ਿਕਾਰ ਹੋਏ। 16 ਅਗਸਤ, 2026 ਨੂੰ ਮਹਾਰਾਸ਼ਟਰ ਦੇ ਨਾਲਾਸੋਪਾਰਾ ਵਿੱਚ ਜਨਮ ਦਿਨ ਦਾ ਕੇਕ ਖਾਣ ਨਾਲ 11 ਵਿਅਕਤੀ ਬਿਮਾਰ ਹੋਏ, ਜਿਨ੍ਹਾਂ ਨੇ ਕੇਕ ਵਿੱਚ ਮਰੀ ਹੋਈ ਕਿਰਲੀ ਹੋਣ ਦੀ ਪੁਸ਼ਟੀ ਕੀਤੀ। 17 ਅਗਸਤ, 2026 ਨੂੰ ਬਾਂਦਾ (ਉੱਤਰ ਪ੍ਰਦੇਸ਼) ਦੇ ਇੱਕ ਰਿਹਾਇਸ਼ੀ ਸਕੂਲ ਵਿੱਚ ਚਟਨੀ ਨਾਲ ਮੋਮੋਜ਼ ਖਾਣ ਤੋਂ ਬਾਅਦ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ। 18 ਅਗਸਤ, 2026 ਨੂੰ ਸੂਰਤ (ਗੁਜਰਾਤ) ਦੇ ਇੱਕ ਰੈਸਟੋਰੈਂਟ ਵਿੱਚ ਕਾਜੂ-ਪਨੀਰ ਖਾਣ ਨਾਲ ਇੱਕ ਬੱਚੀ ਨੇ ਦਮ ਤੋੜ ਦਿੱਤਾ, ਜਦਕਿ ਉਸੇ ਦਿਨ ਬਿਹਾਰ ਦੇ ਨਾਲੰਦਾ ਵਿੱਚ ਸਕੂਲੀ ਮਿਡ-ਡੇ-ਮੀਲ ਵਿੱਚ ਲੂਣ ਦੀ ਥਾਂ ਵਾਸ਼ਿੰਗ ਪਾਊਡਰ ਪਾ ਦਿੱਤੇ ਜਾਣ ਕਾਰਨ ਬੱਚਿਆਂ ਦੀ ਜੀਭ ਅਤੇ ਗਲੇ ਵਿੱਚ ਭਿਆਨਕ ਜਲਨ ਹੋਈ। ਇਹ ਸਾਰੇ ਤੱਥ ਇਹ ਸਿੱਧ ਕਰਦੇ ਹਨ ਕਿ ਖਾਣਾ ਪਕਾਉਣ ਵਾਲੀਆਂ ਥਾਵਾਂ ’ਤੇ ਹਾਈਜੀਨ ਅਤੇ ਸੁਰੱਖਿਆ ਮਾਪਦੰਡਾਂ ਦਾ ਪੂਰੀ ਤਰ੍ਹਾਂ ਜਨਾਜ਼ਾ ਨਿੱਕਲ ਚੁੱਕਾ ਹੈ।
ਰਸੋਈਆਂ ਵਿੱਚ ਕੀੜੇ-ਮਕੌੜਿਆਂ ਦੀ ਰੋਕਥਾਮ ਨਾ ਹੋਣਾ, ਬੇਹੀ ਸਮੱਗਰੀ ਨੂੰ ਮਸਾਲਿਆਂ ਨਾਲ ਢੱਕ ਕੇ ਵੇਚਣਾ ਅਤੇ ਰਸਾਇਣਕ ਮਿਲਾਵਟਖੋਰੀ ਅੱਜ ਆਮ ਗੱਲ ਬਣ ਚੁੱਕੀ ਹੈ। ਮੁਨਾਫ਼ਾਖੋਰ ਵਪਾਰੀ ਚੰਦ ਸਿੱਕਿਆਂ ਦੀ ਖ਼ਾਤਰ ਲੋਕਾਂ ਦੀ ਸਿਹਤ ਨਾਲ ਖੇਡ ਰਹੇ ਹਨ ਅਤੇ ਜਾਂਚ ਪ੍ਰਣਾਲੀ ਦੀ ਸੁਸਤੀ ਇਨ੍ਹਾਂ ਨੂੰ ਹੋਰ ਸ਼ਹਿ ਦੇ ਰਹੀ ਹੈ। ਅਜਿਹੀਆਂ ਦਰਦਨਾਕ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਅਤੇ ਖ਼ੁਰਾਕ ਸੁਰੱਖਿਆ ਵਿਭਾਗ ਨੂੰ ਤੁਰੰਤ ਸਖ਼ਤ ਕਦਮ ਚੁੱਕਣੇ ਪੈਣਗੇ। ਸਕੂਲਾਂ, ਹੋਸਟਲਾਂ, ਲੰਗਰਾਂ ਅਤੇ ਰੈਸਟੋਰੈਂਟਾਂ ਦੀਆਂ ਰਸੋਈਆਂ ਦੀ ਅਚਨਚੇਤ ਅਤੇ ਨਿਯਮਤ ਜਾਂਚ ਹੋਣੀ ਚਾਹੀਦੀ ਹੈ। ਸਾਫ਼ ਅਤੇ ਸ਼ੁੱਧ ਭੋਜਨ ਹਰ ਨਾਗਰਿਕ ਦਾ ਬੁਨਿਆਦੀ ਹੱਕ ਹੈ, ਇਸ ਲਈ ਭੋਜਨ ਬਣਾਉਣ ਵਿੱਚ ਅਣਗਹਿਲੀ ਵਰਤਣ ਵਾਲੇ ਠੇਕੇਦਾਰਾਂ ਅਤੇ ਹੋਟਲ ਮਾਲਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਦੀ ਹੋਂਦ ਨੂੰ ਬਚਾਇਆ ਜਾ ਸਕੇ। Food Safety
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਕ੍ਰਿਸ਼ਨ ਲਾਲ
ਨਕਲੀ ਘਿਓ ਬਣਾਉਣ ਦਾ ਪਰਦਾਫਾਸ਼, ਗੋਦਾਮ ’ਚ ਮਿਲਿਆ ਬਹੁਤ ਸਾਰਾ ਨਕਲੀ ਸਮਾਨ
ਸੀਆਈਏ ਸਟਾਫ ਨੇ ਫੂਡ ਸੇਫਟੀ ਟੀਮ ਨਾਲ ਮਿਲ ਕੇ ਨਕਲੀ ਘਿਓ ਬਣਾਉਣ ਵਾਲੇ ਕੀਤੇ ਕਾਬੂ
(ਮਨੋਜ ਸ਼ਰਮਾ) ਬਰਨਾਲਾ। ਐਸਐਸਪੀ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਆਈਏ ਸਟਾਫ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਫੂਡ ਸੇਫਟੀ ਅਫਸਰ ਮੈਡਮ ਸੀਮਾ ਰਾਣੀ ਤੇ ਸਟਾਫ ਸਮੇਤ ਇੱਕ ਗੋਦਾਮ ’ਚ ਰੇਡ ਕਰਕੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਇਸ ਮਾਮਲੇ ’ਚ ਸੁਰੇਸ਼ ਕੁਮਾਰ ਪੁੱਤਰ ਸਾਮ ਲਾਲ ਅਤੇ ਹਿਮਾਂਸੂ ਗਰਗ ਪੁੱਤਰ ਸੁਰੇਸ਼ ਕੁਮਾਰ ਵਾਸੀ ਤਪਾ ਹਾਲ ਅਬਾਦ ਲੱਖੀ ਕਲੋਨੀ ਬਰਨਾਲਾ ਖਿਲਾਫ਼ ਥਾਣਾ ਤਪਾ ’ਚ ਕੇਸ ਦਰਜ ਕੀਤਾ ਗਿਆ ਹੈ। (Artificial Ghee)
ਇਹ ਵੀ ਪੜ੍ਵੋ : HTET ਪ੍ਰੀਖਿਆ ਦਾ ਸ਼ਿਡਿਊਲ ਜਾਰੀ,10 ਨਵੰਬਰ ਤੱਕ ਕਰੋ ਅਪਲਾਈ
ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਗੋਦਾਮ ’ਚ ਕੀਤੀ ਰੇਡ ਦੌਰਾਨ ਮੁਰਲੀਧਰ ਮਾਰਕਾ ਸਰ੍ਹੋਂ ਦਾ ਤੇਲ ਅਤੇ ਬਿਨਾ ਮਾਰਕਾ 1228 ਲੀਟਰ, ਪਰਮਾਨੰਦ ਪਿਉਰ ਦੇਸੀ ਘਿਓ ਦੇ ਰੈਪਰਾ ਵਾਲਾ ਅਤੇ ਬਿਨਾ ਰੈਪਰਾਂ ਤੋਂ ਵੇਰਕਾ ਅਤੇ ਨੈਸਲੇ ਐਵਰੀ ਡੇ ਵਾਲਾ ਦੇਸੀ ਘਿਓ 1007 ਕਿਲੋ, ਵੱਖ ਵੱਖ ਮਾਰਕਾ ਰਿਫਾਇਡ 615 ਕਿਲੋ, ਡਾਲਡਾ ਘਿਓ 450 ਕਿਲੋ, ਖਾਲੀ ਟੀਨ ਵੱਖੋ ਵੱਖ ਕੰਪਨੀ ਦੇ 135 ਟੀਨ, (Artificial Ghee)
ਗੱਤੇ ਦੇ ਖਾਲੀ ਡੱਬੇ ਪਰਮ ਨੰਦ ਪਿਓਰ ਘੀ ਅਤੇ ਨੈਸਲੇ 1150 ਡੱਬੇ, ਖਾਲੀ ਡਰੰਮ ਪਲਾਸਟਿਕ 200 ਲੀਟਰ ਵਾਲੇ 5, ਵੱਖ ਵੱਖ ਪ੍ਰਕਾਰ ਦੇ ਰੈਪਰ 2774, ਵੱਖ ਵੱਖ ਪ੍ਰਕਾਰ ਦੀਆਂ ਖਾਲੀ ਡੱਬੀਆਂ ਬਿਨਾ ਮਾਰਕਾ 2600, ਖਾਲੀ ਪਲਾਸਟਿਕ ਬੋਤਲਾਂ 5000, ਵੱਖ ਵੱਖ ਪ੍ਰਕਾਰ ਦੇ ਬੈਚ ਨੰ., ਪੈਕਿੰਗ ਡੇਟ ਅਤੇ ਰੇਟ ਨੂੰ ਦਰਸਾਉਂਦੇ ਸਟਿੱਕਰ 3000, ਖਾਲੀ ਟੈਂਕੀ ਸਰੋਂ ਦੇ ਤੇਲ ਸਟੋਰ ਕਰਨ ਵਾਲੀ 01, ਸਾਬਣ ਲੇਖ ਮੋਤੀ ਅਤੇ ਨੈਟਰਾਜ-1090 ਕਿਲੋ ਸਮੇਤ 350 ਰੈਪਰ, ਸੀਿਲੰਗ ਮਸੀਨ ਮਾਡਲ ਨੰ.ਐਫਆਰ-900, ਇਕ ਪ੍ਰੈਸ, 10 ਸੈਲੋ ਟੇਪਾਂ, 01 ਸੈਲੋ ਟੇਪ ਲਾਉਣ ਵਾਲੀ ਮਸੀਨ, ਦੋ ਟੱਬ ਸਿਲਵਰ, ਕੰਪਿਊਟਰਰਾਈਡ ਕੰਢੇ ਅਤੇ ਇਕ ਕਾਰ ਬਰਾਮਦ ਕੀਤੀ ਗਿ੍ਰਫਤਾਰ ਕੀਤੇ ਮੁਲਜ਼ਮਾਂ ਤੋਂ ਪੁੱਛਗਿੱਛ ਦੇ ਅਧਾਰ ’ਤੇ ਵਿਵੇਕ ਮਿੱਤਲ ਉਰਫ ਵਿੱਕੀ ਪੁੱਤਰ ਅਸ਼ੋਕ ਕੁਮਾਰ ਵਾਸੀ ਰਾਮਰਾਜਿਆ ਕਲੋਨੀ ਬਰਨਾਲਾ ਨੂੰ ਨਾਮਜ਼ਦ ਕਰਕੇ ਗਿ੍ਰਫਤਾਰ ਕੀਤਾ ਗਿਆ।
ਸੁਖਜੀਤ ਮਾਨ/ਮਾਨਸਾ। ਮਿਲਾਵਟਖੋਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਦੌਰਾਨ ਫੂਡ ਸੇਫਟੀ ਦੀ ਟੀਮ ਨੇ ਮਾਨਸਾ ‘ਚ ਘਿਓ ਦਾ ਧੰਦਾ ਕਰਨ ਵਾਲੀ ਇੱਕ ਫਰਮ ਤੋਂ ਅੰਦਾਜ਼ਨ 9 ਕੁਇੰਟਲ ਸ਼ੱਕੀ ਦੇਸੀ ਘਿਓ ਬਰਾਮਦ ਕੀਤਾ ਹੈ ਟੀਮ ਨੇ ਇਸ ਸਬੰਧੀ ਸੈਂਪਲ ਭਰਕੇ ਚੈਕਿੰਗ ਲਈ ਭੇਜ ਦਿੱਤੇ ਹਨ ਤੇ ਦੁਕਾਨ ਸੀਲ ਕਰ ਦਿੱਤੀ ਹੈ । ਸਹਾਇਕ ਕਮਿਸ਼ਨਰ ਫੂਡ ਅੰਮ੍ਰਿਤਪਾਲ ਸਿੰਘ ਸੋਢੀ ਅਤੇ ਇੰਸਪੈਕਟਰ ਸੰਦੀਪ ਸਿੰਘ ਸੰਧੂ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਰੇਲਵੇ ਸਟੇਸ਼ਨ ਕੋਲ ਸਥਿਤ ਦੁਕਾਨ ‘ਚੋਂ ਮਧੂ ਸਾਗਰ ਘਿਓ ਸਵਾ ਦੋ ਕੁਇੰਟਲ, ਕੇਸ਼ਵ ਘਿਓ ਸਾਢੇ ਪੰਜ ਕੁਇੰਟਲ ਅਤੇ ਸਵਾ ਕੁਇੰਟਲ ਕੁਕਿੰਗ ਮੀਡੀਅਮ ਡੇਅਰੀ ਸ਼ੱਕੀ ਘਿਓ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਘਿਓ ਦੇ ਸੈਂਪਲ ਭਰਕੇ ਜਾਂਚ ਲਈ ਭੇਜ ਦਿੱਤੇ ਹਨ ਤੇ ਘਿਓ ਜ਼ਬਤ ਕਰ ਲਿਆ ਤੇ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ  ਖੁਰਾਕ ਤੇ ਡਰੱਗ ਪ੍ਰਬੰਧਨ ਪੰਜਾਬ ਦੇ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਹਰਿਆਣਾ ‘ਚ ਤਿਆਰ ਹੋਏ ਕੁਕਿੰਗ ਮੀਡੀਅਮ ਦੀ ਵਰਤੋਂ ਮਿਲਾਵਟਖੋਰੀ ਲਈ ਕੀਤੀ ਜਾਂਦੀ ਸੀ ਉਨ੍ਹਾਂ ਦੱਸਿਆ ਕਿ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਕੁਕਿੰਗ ਮੀਡੀਅਮ ਗੁਆਂਢੀ ਸੂਬੇ ਤੋਂ ਕਿਉਂ ਖ੍ਰੀਦਿਆ ਜਾ ਰਿਹਾ ਸੀ ਜਿਕਰਯੋਗ ਹੈ ਕਿ ਮਾਨਸਾ ‘ਚ ਥੋੜ੍ਹੇ ਦਿਨ ਪਹਿਲਾਂ ਵੀ ਫੂਡ ਸੇਫਟੀ ਟੀਮ ਨੇ ਜਾਂਚ ਕਰਦਿਆਂ ਘਿਓ ਅਤੇ ਤੇਲ ਆਦਿ ਜ਼ਬਤ ਕੀਤਾ ਸੀ।
ਹਰਿਆਣੇ ਦੀ ਸ਼ਰਾਬ ਹੀ ਨਹੀਂ, ਘਿਓ ਦੀ ਵੀ ਤਸਕਰੀ
ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਠੇਕਿਆਂ ਦੀ ਸ਼ਰਾਬ ਦੀ ਤਸਕਰੀ ਦੇ ਤਾਂ ਨਿੱਤ ਚਰਚੇ ਹੁੰਦੇ ਹੀ ਸੀ ਸਨ ਹੁਣ ਘਿਓ ਦੀ ਵੀ ਤਸਕਰੀ ਹੋਣ ਲੱਗੀ ਹੈ ਤਿਉਹਾਰਾਂ ਦੇ ਦਿਨਾਂ ‘ਚ ਹਰਿਆਣਾ ‘ਚ ਤਿਆਰ ਕੀਤੇ ਜਾਂਦੇ ਸ਼ੱਕੀ ਘਿਓ ਨੂੰ ਪੰਜਾਬ ਲਿਆ ਕੇ ਮਿਲਾਵਟਖੋਰ ਵੱਡੀ ਮਾਤਰਾ ‘ਚ ਮਿਲਾਵਟ ਕਰਕੇ ਲੋਕਾਂ ਨੂੰ ਵੇਚਦੇ ਹਨ ਫੂਡ ਸੇਫਟੀ ਵਿਭਾਗ ਵੱਲੋਂ ਲਗਾਤਾਰ ਕੀਤੇ ਜਾ ਰਹੇ ਛਾਪੇਮਾਰੀ ਨੇ ਘਿਓ ਦੇ ਕਾਰੋਬਾਰੀਆਂ ਨੂੰ ਵੀ ਭਾਜੜਾਂ ਪਾ ਰੱਖੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਲਟੋਡੋਕਸਟਰਿਨ ਪਾਊਡਰ ਤੇ ਸੋਇਆਬੀਨ ਦੇ ਤੇਲ ਨਾਲ ਤਿਆਰ ਕੀਤਾ ਜਾ ਰਿਹਾ ਸੀ ਦੁੱਧ
ਟੀਮ ਨੇ ਮੌਕੇ ਤੋਂ 50 ਕਿੱਲੋ ਮਾਲਟੋਡੋਕਸਟਰਿਨ ਪਾਊਡਰ, 48 ਕਿੱਲੋ ਸੋਇਆਬੀਨ ਦਾ ਤੇਲ ਤੇ 80 ਲੀਟਰ ਨਕਲੀ ਦੁੱਧ ਮੌਕੇ ‘ਤੇ ਕਰਵਾਇਆ ਨਸ਼ਟ
ਫ਼ਤਹਿ ਇਨਕਲੇਵ ਸਰਹਿੰਦ ਵਿਖੇ ਚੱਲ ਰਹੀ ਸੀ ਨਕਲੀ ਦੁੱਧ ਬਣਾਉਣ ਦੀ ਫੈਕਟਰੀ
ਫ਼ਤਹਿਗੜ੍ਹ ਸਾਹਿਬ, ਅਨਿਲ ਲੁਟਾਵਾ/ਸੱਚ ਕਹੂੰ ਨਿਊਜ
ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਡੇਅਰੀ ਵਿਕਾਸ ਵਿਭਾਗ ਦੀ ਟੀਮ ਨਾਲ ਸਾਂਝੇ ਤੌਰ ‘ਤੇ ਸਰਹਿੰਦ ਦੇ ਫ਼ਤਹਿ ਇਨਕਲੇਵ ਵਿਖੇ ਇੱਕ ਘਰ ‘ਚ ਚੱਲ ਰਹੀ ਨਕਲੀ ਦੁੱਧ ਬਣਾਉਣ ਵਾਲੀ ਫੈਕਟਰੀ ‘ਤੇ ਛਾਪਾ ਮਾਰਿਆ, ਜਿੱਥੇ ਕਿ ਭਾਰੀ ਗਿਣਤੀ ‘ਚ ਨਕਲੀ ਦੁੱਧ ਤਿਆਰ ਕਰਨ ਦਾ ਸਮਾਨ ਬਰਾਮਦ ਕੀਤਾ ਗਿਆ।
ਟੀਮ ਦੀ ਅਗਵਾਈ ਕਰ ਰਹੀ ਸਹਾਇਕ ਫੂਡ ਕਮਿਸ਼ਨਰ ਡਾ. ਅਦਿੱਤੀ ਗੁਪਤਾ ਨੇ ਦੱਸਿਆ ਕਿ ਮੌਕੇ ‘ਤੇ ਟੀਮ ਨੂੰ 50 ਕਿੱਲੋ ਮਾਲਟੋਡੋਕਸਟਰਿਨ ਪਾਊਡਰ, 48 ਕਿੱਲੋ ਸੋਇਆਬੀਨ ਦਾ ਤੇਲ ਤੇ 80 ਲੀਟਰ ਤਿਆਰ ਕੀਤਾ ਨਕਲੀ ਦੁੱਧ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਦੀ ਟੀਮ ਦੀ ਮੌਜ਼ੂਦਗੀ ਵਿੱਚ ਸਾਰੇ ਸਮਾਨ ਦੇ ਸੈਂਪਲ ਲੈ ਕੇ ਉਸ ਨੂੰ ਮੌਕੇ ‘ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਨਕਲੀ ਦੁੱਧ ਦੇ ਲਏ ਗਏ ਸੈਂਪਲ ਸਰਕਾਰੀ ਲੈਬਾਰਟਰੀ ਵਿੱਚ ਭੇਜੇ ਜਾਣਗੇ ਤੇ ਰਿਪੋਰਟ ਅਨੁਸਾਰ ਕਥਿਤ ਦੋਸ਼ੀਆਂ ‘ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਾ. ਅਦਿੱਤੀ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਖਾਣ ਪੀਣ ਦੀਆਂ ਸ਼ੁੱਧ ਵਸਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਹ ਸਾਰੀ ਕਾਰਵਾਈ ਕੀਤੀ ਗਈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਮਿਲਾਵਟਖੋਰਾਂ ਨੂੰ ਸਖਤ ਸਜ਼ਾਵਾਂ ਦਿਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਫੈਕਟਰੀ ਚਲਾਉਣ ਵਾਲੇ ਵਿਅਕਤੀ ‘ਤੇ ਪੁਲਿਸ ਵੀ ਆਪਣੀ ਪੱਧਰ ‘ਤੇ ਕਾਰਵਾਈ ਕਰੇਗੀ। ਚੈਕਿੰਗ ਕਰਨ ਗਈ ਟੀਮ ‘ਚ ਫੂਡ ਸੇਫਟੀ ਅਫਸਰ ਸ਼੍ਰੀਮਤੀ ਜਸਪਿੰਦਰ ਕੌਰ ਔਜਲਾ, ਡੇਅਰੀ ਵਿਕਾਸ ਇੰਸਪੈਕਟਰ  ਚਰਨਜੀਤ ਸਿੰਘ ਵੀ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।