Petrol Pump - Sach Kahoon Punjabi
Patiala News: ਪੁਲਿਸ ਨੇ ਪੈਟਰੋਲ ਪੰਪ ਦੀ ਲੁੱਟ-ਖੋਹ ਤੋਂ ਪਰਦਾ ਚੁੱਕਿਆ
Patiala News: ਪੰਪ ਦੇ ਵਰਕਰਾਂ ਨੇ ਆਪਣੇ ਦੋਸਤਾਂ ਨਾਲ ਮਿਲਕੇ ਦਿੱਤਾ ਵਾਰਦਾਤ ਨੂੰ ਅੰਜ਼ਾਮ
ਪੁਲਿਸ ਵੱਲੋਂ ਚਾਰ ਮੁਲਜ਼ਮ ਕਾਬੂ, ਪੰਜਵੇਂ ਦੀ ਭਾਲ ਜਾਰੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਪੈਟਰੋਲ ਪੰਪ ਤੇ ਲੁੱਟਖੋਹ ਦੀ ਵਾਰਦਾਤ ਦਾ ਪਰਦਾ ਚੁੱਕਦਿਆ ਦੱਸਿਆ ਹੈ ਕਿ ਇਹ ਲੁੱਟ-ਖੋਹ ਪੰਪ ਦੇ ਵਰਕਰਾਂ ਵੱਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਕੀਤੀ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। Patiala News
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁੱਖੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪਟਿਆਲਾ ਰਾਜਪੁਰਾ ਰੋਡ ਪਿੰਡ ਮੁਰਾਦਪੁਰਾ ਵਿਖੇ ਸਵਰਨ ਸਿੰਘ ਆਇਲ ਪੈਟਰੋਲ ਪੰਪ ਤੇ 4 ਸਤੰਬਰ ਨੂੰ ਰਾਤ ਸਮੇਂ 2 ਨਾਮਾਲੂਮ ਵਿਅਕਤੀ ਜੋ ਬਿਨ੍ਹਾ ਨੰਬਰੀ ਮੋਟਰਸਾਇਕਲ ਸਵਾਰ ਹੋ ਕੇ ਪੈਟਰੋਲ ਪੰਪ ’ਤੇ ਤੇਲ ਪੁਆਉਣ ਲਈ ਆਏ, ਜਦੋਂ ਵਰਕਰ ਸਿਮਰਨਜੀਤ ਸਿੰਘ ਮਸ਼ੀਨ ਨਾਲ ਤੇਲ ਪਾਉਣ ਲੱਗਾ ਤਾਂ ਇਸੇ ਦੌਰਾਨ ਮੋਟਰਸਾਇਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਕ੍ਰਿਪਾਨ ਕੱਢਕੇ ਸਿਮਰਨਜੀਤ ਸਿੰਘ ਦੇ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸਦੀ ਕਮੀਜ਼ ਦੀ ਜੇਬ ਵਿੱਚੋਂ 33 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ: Sunam News : ਕੈਂਟਰ ਨੇ ਦਰੜੇ 4 ਮਜ਼ਦੂਰ, ਹੋਈ ਦਰਦਨਾਕ ਮੌਤ
ਉਨ੍ਹਾਂ ਦੱਸਿਆ ਕਿ ਸੀ.ਆਈ.ਏ.ਪਟਿਆਲਾ ਦੀ ਟੀਮ ਵੱਲੋਂ ਟੈਕਨੀਕਲ ਅਨੈਲਸ਼ਿਸ ਅਤੇ ਤਫਤੀਸ ਦੌਰਾਨ ਖੁਫੀਆਂ ਸੋਰਸਾ ਤੋਂ ਮੁਰਾਦਪੁਰਾ ਪੈਟਰੋਲ ਪੰਪ ਪਰ ਲੁੱਟ-ਖੋਹ ਦੀ ਵਾਰਦਾਤ ਵਿੱਚ ਸ਼ਾਮਲ ਮੁਲਜ਼ਮਾਂ ਦੀ ਸਨਾਖਤ ਕੀਤੀ ਗਈ ਜਿਸ ਦੇ ਅਧਾਰ ’ਤੇ ਮਨਪ੍ਰੀਤ ਸਿੰਘ ਮਨੀ ਪੁੱਤਰ ਦਰਸਨ ਸਿੰਘ, ਸਿਮਰਨਜੀਤ ਸਿੰਘ ਸਿੰਮੂ ਪੁੱਤਰ ਜਸਵੀਰ ਸਿੰਘ, ਗੁਰਦੀਪ ਸਿੰਘ ਕਰਨ ਪੁੱਤਰ ਅਵਤਾਰ ਸਿੰਘ ਵਾਸੀਆਨ ਪਿੰਡ ਪਬਰੀ ਥਾਣਾ ਖੇੜੀ ਗੰਡਿਆ ਪਟਿਆਲਾ ਅਤੇ ਸੰਦੀਪ ਸਿੰਘ ਮੋਨੂੰ ਪੁੱਤਰ ਫੁਲ ਸਿੰਘ ਵਾਸੀ ਪੰਜਾਬ ਇਨਕਲੈਵ ਕਲੋਨੀ ਭੋਗਲਾ ਰੋਡ ਰਾਜਪੁਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਦਾ ਇਕ ਸਾਥੀ ਸਾਹਿਬ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਪਬਰੀ ਦੀ ਗ੍ਰਿਫਤਾਰੀ ਬਾਕੀ ਹੈ। ਸਾਹਿਬ ਸਿੰਘ ਦੇ ਖਿਲਾਫ ਪਹਿਲਾ ਮੁਕੱਦਮਾ ਦਰਜ ਹੈ ਜਿਸਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਵਾਰਦਾਤ ਵਿੱਚ ਵਰਤਿਆ ਮੋਟਰਸਾਇਕਲ ਅਤੇ ਕ੍ਰਿਪਾਨ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਆਪਸ ਵਿੱਚ ਦੋਸਤ ਹਨ ਜਿੰਨ੍ਹਾ ਵਿੱਚ ਮਨਪ੍ਰੀਤ ਸਿੰਘ ਮਨੀ, ਸਿਮਰਨਜੀਤ ਸਿੰਘ ਸਿੰਮੂ ਅਤੇ ਸੰਦੀਪ ਸਿੰਘ ਮੋਨੂੰ ਜੋ ਕਿ ਪੈਟਰੋਲ ਪੰਪ ਦੇ ਵਰਕਰ ਹਨ ਜਿਹਨਾਂ ਨੇ ਸਲਾਹ ਮਸਵਰਾ ਕਰਕੇ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਕੇ ਇਸ ਲੁੱਟ-ਖੋਹ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਟਰੇਸ ਕਰਨ ਲਈ ਐਸਪੀ ਡੀ ਯੁਗੇਸ ਸ਼ਰਮਾ, ਡੀਐਸਪੀ ਡੀ ਗੁਰਦੇਵ ਸਿੰਘ ਧਾਲੀਵਾਲ, ਸੀਆਈਏ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਐਸ.ਆਈ. ਜੈਦੀਪ ਸਰਮਾ ਇੰਚਾਰਜ ਚੌਕੀ ਬਹਾਦਰਗੜ੍ਹ ਹਾਜ਼ਰ ਸਨ।
ਪੈਟਰੋਲ ਪੰਪ ’ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਕਾਬੂ
70 ਤੋਂ 75 ਹਜ਼ਾਰ ਦੀ ਨਗਦੀ ਲੁੱਟੀ (Robbery)
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਪਿਛਲੇਂ ਦਿਨੀਂ ਸ਼ਹਿਰ ਦੀ ਸੰਘਣੀ ਅਬਾਦੀ ਵਾਲੇ ਏਰੀਏ ’ਚ ਮੌਜੂਦ ਮਲੋਟ ਰੋਡ ਸਥਿਤ ਮੰਗੇ ਦੇ ਪੈਟਰੋਲ ਪੰਪ ’ਤੇ ਤੜਕਸਾਰ 2 ਅਣਪਛਾਤੇ ਨਕਾਬਪੋਸ਼ਾਂ ਵੱਲੋਂ ਦਫ਼ਤਰ ਅੰਦਰ ਦਾਖਲ ਹੋ ਕੇ ਨਗਦੀ ਚੋਰੀ ਕਰਨ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਥਾਣਾ ਸਿਟੀ ਪੁਲਿਸ ਦੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੂੰ ਦਿੱਤੇੇ ਬਿਆਨਾਂ ’ਚ ਹਰਜੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਸੰਗੂਧੌਣ ਨੇ ਘਟਨਾ ਸਬੰਧੀ ਜਾਣਕਾਰੀ ਦਿੱਤੀ ਸੀ ਕਿ 2 ਅਣਪਛਾਤੇ ਵਿਅਕਤੀ ਪੰਪ ਅੰਦਰ ਦਾਖਲ ਹੋਏ 70 ਤੋਂ 75 ਹਜ਼ਾਰ ਦੀ ਨਗਦੀ ਲੁੱਟ ਕੇ ਲੈ ਗਏ। Robbery
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਨੇ ਦਿੱਲੀ ਹਾਈਕੋਰਟ ਦਾ ਕੀਤਾ ਰੁਖ
ਪੁਲਿਸ ਨੇ ਹਰਜੀਤ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਜ਼ਿਲਾ ਪੁਲਿਸ ਕਪਤਾਨ ਭਾਗੀਰਥ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਇੰਚਾਰਜ਼ ਵਰੁਣ ਕੁਮਾਰ ਦੀ ਅਗਵਾਈ ’ਚ ਬੱਸ ਸਟੈਂਡ ਪੁਲਿਸ ਚੌਂਕੀ ਦੇ ਆਈ ਓ ਸਤਨਾਮ ਸਿੰਘ ਨੇ ਪੁਲਿਸ ਪਾਰਟੀ ਦੀ ਮੱਦਦ ਨਾਲ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆ, ਪੈਟਰੋਲ ਪੰਪ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੁਖਵਿੰਦਰ ਸਿੰਘ ਉਰਫ਼ ਲਾਡੀ ਪੁੱਤਰ ਬਲਵੀਰ ਸਿੰਘ ਵਾਸੀ ਗੋਨੇਆਣਾ, ਹੈਪੀ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਗੋਨੇਆਣਾ, ਮਨਜੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ, ਗੁਰਕੀਰਤ ਸਿੰਘ ਪੁੱਤਰ ਸੁਖਦੀਪ ਸਿੰਘ ਵਾਸੀ ਗੋਨੇਆਣਾ ਰੋਡ ਨੂੰ ਕਾਬੂ ਕਰਕੇ ਉਕਤ ਮੁਲਜ਼ਮਾਂ ਦੇ ਖਿਲਾਫ਼ ਆਈਪੀਸੀ 382, 408, 120 ਬੀ ਆਈਪੀਸੀ ਐਕਟ ਤਹਿਤ ਮਾਮਲਾ ਦਰਜ਼ ਕਰ ਕਰਕੇ ਉਨਾ ਪਾਸੋਂ 12 ਹਜ਼ਾਰ ਰੁਪਏ ਬਰਾਦਮ ਕਰ ਲਏ ਹਨ।
ਤੇਲ ਪਵਾਉਣ ਆਏ ਨੌਜਵਾਨ ’ਤੇ ਪੈਟਰੋਲ ਪੰਪ ਮਾਲਕ ਨੇ ਚਲਾਈ ਗੋਲੀ, ਪਈਆਂ ਭਾਜੜਾਂ
(ਅਜੈ ਮਨਚੰਦਾ) ਕੋਟਕਪੂਰਾ। ਟਰੱਕ ਯੂਨੀਅਨਾਂ ਦੀ ਹੜਤਾਲ ਕਾਰਨ ਮਾਲ ਦੀ ਸਪਲਾਈ ਨੂੰ ਲੈ ਕੇ ਲੋਕਾਂ ਵਿੱਚ ਰੋਸ ਹੈ। ਇਸੇ ਦੌਰਾਨ ਦੇਰ ਸ਼ਾਮ ਪੰਜਾਬ ਦੇ ਕੋਟਕਪੂਰਾ ਜ਼ਿਲ੍ਹੇ ਦੇ ਇੱਕ ਪੈਟਰੋਲ ਪੰਪ ’ਤੇ ਗੋਲੀ ਚਲਾਈ ਗਈ, ਜਿਸ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ’ਹਿੱਟ ਐਂਡ ਰਨ ਕਾਨੂੰਨ’ ਤਹਿਤ ਕੀਤੀ ਗਈ ਹੜਤਾਲ ਦੌਰਾਨ ਪਿੰਡਾਂ ਦੇ ਪੈਟਰੋਲ ਪੰਪਾਂ ’ਤੇ ਲੋਕਾਂ ਦੀ ਭੀੜ ਵਧ ਗਈ, ਜਿਸ ਕਾਰਨ ਦੇਰ ਸ਼ਾਮ 3 ਮੋਟਰਸਾਈਕਲ ਸਵਾਰ ਫਰੀਦ ਕਿਸਾਨ ਸੇਵਾ ਕੇਂਦਰ ਔਲਖ ਦੇ ਪੰਪ ’ਤੇ ਤੇਲ ਪਵਾਉਣ ਲਈ ਪਹੁੰਚੇ। Petrol Pump
ਇਹ ਵੀ ਪੜ੍ਹੋ: ਪੰਜਾਬ ਵਿੱਚ ਤਿੰਨ ਬਾਇਓ-ਫਰਟੀਲਾਈਜ਼ਰ ਟੈਸਟਿੰਗ ਲੈਬਾਂ ਕੀਤੀਆਂ ਜਾਣਗੀਆਂ ਸਥਾਪਿਤ :ਗੁਰਮੀਤ ਸਿੰਘ ਖੁੱਡੀਆਂ
Petrol Pump ਇਸ ਦੌਰਾਨ ਪੰਪ ਮਾਲਕ ਬਲਜਿੰਦਰ ਸਿੰਘ ਵਾਸੀ ਔਲਖ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਉਸ ਨੇ ਆਪਣੀ ਸੁਰੱਖਿਆ ਲਈ ਹਵਾ ਵਿੱਚ ਫਾਇਰ ਕੀਤੇ, ਜਿਸ ਵਿੱਚ ਇੱਕ ਗੋਲੀ ਮੋਟਰਸਾਈਕਲ ਸਵਾਰ ਨੂੰ ਲੱਗ ਗਈ, ਜਿਸ ਨੂੰ ਇਲਾਜ ਲਈ ਮੈਡੀਕਲ ਕਾਲਜ ਫ਼ਰੀਦਕੋਟ ਲਿਜਾਇਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਕੋਟਕਪੂਰਾ ਦੇ ਡੀ.ਐਸ.ਪੀ. ਸ਼ਮਸ਼ੇਰ ਸਿੰਘ ਸ਼ੇਰਗਿੱਲ, ਐੱਸ.ਐੱਚ.ਓ. ਚਮਕੌਰ ਸਿੰਘ ਅਤੇ ਚੌਕੀ ਇੰਚਾਰਜ ਗੁਰਬਖਸ਼ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਪ ਦਾ ਪੁਰਾਣਾ ਮੁਲਾਜ਼ਮ ਹੀ ਨਿਕਲਿਆ 25 ਲੱਖ ਰੁਪਏ ਦੀ ਲੁੱਟ ਦਾ ਮਾਸਟਰ ਮਾਈਂਡ
ਮੌਜੂਦਾ ਇੱਕ ਮੁਲਾਜ਼ਮ ਦੀ ਸਹਾਇਤਾ ਨਾਲ ਵਾਰਦਾਤ ਨੂੰ ਦਿੱਤਾ ਅੰਜ਼ਾਮ (Robbery)
ਪੁਲਿਸ ਨੇ 8 ਘੰਟਿਆਂ ’ਚ ਤਿੰਨ ਜਣਿਆਂ ਨੂੰ ਕੀਤਾ ਕਾਬੂ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅੱਤੀ ਸ਼ਹਿਰ ਲੁਧਿਆਣਾ ’ਚ ਹੋਈ 25 ਲੱਖ ਰੁਪਏ ਦੀ ਲੁੱਟ ਦੀ ਯੋਜਨਾ ਕਿਸੇ ਹੋਰ ਵੱਲੋਂ ਨਹੀਂ ਸਗੋਂ ਪੈਟਰੋਲ ਪੰਪ ਦੇ ਹੀ ਪੁਰਾਣੇ ਮੁਲਾਜ਼ਮ ਵੱਲੋਂ ਰਚੀ ਗਈ ਸੀ। ਜਿਸ ਨੇ ਮੌਜੂਦਾ ਇੱਕ ਮੁਲਾਜ਼ਮ ਦੀ ਸਹਾਇਤ ਨਾਲ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਵਾਰਦਾਤ ਤੋਂ ਬਾਅਦ 8 ਘੰਟਿਆਂ ਦੇ ਵਿੱਚ ਸਹਾਇਤਾ ਕਰਨ ਵਾਲੇ ਮੁਲਾਜ਼ਮ ਸਮੇਤ 3 ਜਣਿਆਂ ਨੂੰ ਗਿ੍ਰਫ਼ਤਾਰ ਕਰਕੇ ਉਨਾਂ ਕੋਲੋਂ 23.41 ਲੱਖ ਦੀ ਨਕਦੀ ਬਰਾਮਦ ਕਰ ਲਈ। (Robbery)
ਪੈ੍ਰਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੰਗਲਵਾਰ ਨੂੰ ਦੁਪਹਿਰ ਬਾਅਦ ਸਵਾ 3 ਵਜੇ ਥਾਣਾ ਡਵੀਜਨ ਨੰਬਰ 6 ਦੀ ਪੁਲਿਸ ਨੂੰ ਪ੍ਰਦੀਪ ਕੁਮਾਰ ਵੱਲੋਂ ਇਤਲਾਹ ਮਿਲੀ ਸੀ ਕਿ ਉਨਾਂ ਪਾਸੋਂ ਐੱਸਬੀਆਈ ਬੈਂਕ ਦੀ ਢੋਲੇਵਾਲ ਵਿਖੇ ਸਥਿੱਤ ਬ੍ਰਾਂਚ ਅੱਗੇ ਦੋ ਮੋਟਰਸਾਇਕਲ ਸਵਾਰਾਂ ਵੱਲੋਂ 25 ਲੱਖ ਰੁਪਏ ਲੁੱਟ ਲਏ ਗਏ ਹਨ। ਸੂਚਨਾ ਮਿਲਦਿਆਂ ਹੀ ਫੌਰੀ ਤੌਰ ’ਤੇ ਪਹੁੰਚਦਿਆਂ ਪੁਲਿਸ ਵੱਲੋਂ ਜਾਂਚ ਆਰੰਭ ਦਿੱਤੀ ਗਈ ਸੀ।
ਉਨਾਂ ਦੱਸਿਆ ਕਿ ਪ੍ਰਦੀਪ ਕੁਮਾਰ ਮੁਤਾਬਕ ਉਹ ਚੰਡੀਗੜ ਰੋਡ ’ਤੇ ਸਥਿੱਤ ਊਰਜਾ ਸੈਂਟਰ ਪੈਟਰੋਲ ਪੰਪ ਜਮਾਲਪੁਰ ਵਿਖੇ ਬਤੌਰ ਮੈਨੇਜਰ ਕੰਮ ਕਰਦਾ ਹੈ। ਜਿੱਥੇ ਉਹ ਕੈਸ਼ੀਅਰ ਤੋਂ ਸੇਲ ਦੀ ਰਕਮ ਨੂੰ ਪੰਪ ’ਤੇ ਡਲਿਵਰੀ ਮੈਨ ਵਜੋ ਕੰਮ ਕਰਦੇ ਮਲਕੀਤ ਸਿੰਘ ਉਰਫ਼ ਸੋਨੂੰ ਨੂੰ ਨਾਲ ਲੈ ਕੇ ਬੈਂਕ ’ਚ ਜਮਾਂ ਕਰਵਾਉਣ ਲਈ ਆਇਆ ਸੀ ਪਰ ਜਿਉਂ ਹੀ ਬੈਂਕ ਅੱਗੇ ਮਲਕੀਤ ਸਿੰਘ ਉਰਫ਼ ਸੋਨੂੰ ਬੈਗ ਲੈ ਕੇ ਕਾਰ ’ਚੋਂ ਉਤਰਨ ਲੱਗਾ ਤਾਂ ਪਹਿਲਾਂ ਤੋਂ ਹੀ ਤਾਕ ’ਚ ਖੜੇ ਦੋ ਮੋਟਰਸਾਇਕਲ ਸਵਾਰ ਵਿਅਕਤੀ ਬੈਗ ਖੋਹ ਕੇ ਰਫ਼ੂ ਚੱਕਰ ਹੋ ਗਏ ਤਾਂ ਉਨਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਜਿਸ ਦੇ ਸਬੰਧ ’ਚ ਪੁਲਿਸ ਵੱਲੋਂ ਥਾਣਾ ਡਵੀਜਨ ਨੰਬਰ 6 ’ਚ ਮਾਮਲਾ ਦਰਜ਼ ਕੀਤਾ ਕਰਦਿਆਂ ਤਫ਼ਤੀਸ ਆਰੰਭ ਦਿੱਤੀ ਗਈ ਸੀ।
ਇਹ ਵੀ ਪੜ੍ਹੋ : Rojgar Mela : 51 ਹਜ਼ਾਰ ਬੇਰੁਜ਼ਗਾਰਾਂ ਨੂੰ ਪੀਐਮ ਮੋਦੀ ਦੇਣਗੇ ਇਸ ਦਿਨ ਨਿਯੁਕਤੀ ਪੱਤਰ
ਉਨਾਂ ਦੱਸਿਆ ਕਿ ਲੁੱਟ ਦੇ ਮਾਮਲੇ ਨੂੰ ਪੁਲਿਸ ਨੇ 8 ਘੰਟਿਆਂ ’ਚ ਹੱਲ ਕਰਦਿਆਂ ਮਲਕੀਤ ਸਿੰਘ ਉਰਫ਼ ਸੋਨੂੰ ਸਣੇ 3 ਜਣਿਆਂ ਨੂੰ ਗਿ੍ਰਫਤਾਰ ਕਰਦਿਆਂ ਲੁੱਟ ਦੀ ਕੁੱਲ ਰਕਮ 25 ਲੱਖ 19 ਹਜ਼ਾਰ 9 ਸੌ ਰੁਪਇਆਂ ਵਿੱਚੋਂ 23 ਲੱਖ 41 ਹਜ਼ਾਰ 150 ਰੁਪਏ ਅਤੇ ਵਾਰਦਾਤ ਲਈ ਵਰਤਿਆ ਗਿਆ ਸਪਲੈਂਡਰ ਮੋਟਰਸਾਕਿਲ ਬਰਾਮਦ ਕਰ ਲਿਆ ਹੈ। ਜਦੋਂਕਿ ਬਾਕੀ ਰਕਮ ਦੀ ਬਰਾਮਦਗੀ ਲਈ ਜਾਂਚ ਜਾਰੀ ਹੈ। ਡਿਪਟੀ ਕਮਿਸ਼ਨਰ ਪੁਲਿਸ ਦਿਹਾਤੀ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਜਤਿੰਦਰ ਸਿੰਘ ਤੇ ਉਸਦੇ ਸਾਥੀ ਨੂੰ ਉਕਤ ਸੋਨੂੰ ਵੱਲੋਂ ਪਹਿਲਾਂ ਹੀ ਕੈਸ ਜਮਾਂ ਕਰਵਾਉਣ ਦਾ ਸਮਾਂ ਤੇ ਸਥਾਨ ਦੱਸ ਦਿੱਤਾ ਸੀ। ਜਿੰਨਾਂ ਕਾਰ ਦਾ ਪਿੱਛਾ ਕੀਤਾ ਅਤੇ ਮੌਕਾ ਮਿਲਦਿਆਂ ਹੀ ਵਾਰਦਾਤ ਕਰਕੇ ਫਰਾਰ ਹੋ ਗਏ। (Robbery)
ਉਨਾਂ ਦੱਸਿਆ ਕਿ ਮਲਕੀਤ ਸਿੰਘ ਉਰਫ਼ ਸੋਨੂੰ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਉਨਾਂ ਨੂੰ ਸ਼ੱਕ ਹੋਇਆ। ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਸਾਰਾ ਮਾਮਲਾ ਸਾਫ਼ ਹੋ ਗਿਆ। ਉਨਾਂ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਮਲਕੀਤ ਸਿੰਘ ਉਰਫ਼ ਸੋਨੂੰੂ ਵਾਸੀ ਬਾਬਾ ਜੀਵਨ ਸਿੰਘ ਨਗਰ ਤਾਜਪੁਰ ਰੋਡ ਲੁਧਿਆਣਾ, ਜਤਿੰਦਰ ਸਿੰਘ ਉਰਫ਼ ਜਤਿਨ ਵਾਸੀ ਪਿੰਡ ਜੋਸ਼ ਮੁਹਾਰ (ਅੰਮਿ੍ਰਤਸਰ) ਹਾਲ ਅਬਾਦ ਪਿੰਡ ਰਾਮਗੜ (ਲੁਧਿਆਣਾ) ਤੇ ਸਾਗਰ ਵਿੱਚ ਵਾਸੀ ਮੁੰਡੀਆਂ ਖੁਰਦ (ਲੁਧਿਆਣਾ) ਸ਼ਾਮਲ ਹਨ।
ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮਲਕੀਤ ਸਿੰਘ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਵਿੱਚ ਲੁਟੇਰਿਆਂ ਦੀ ਮੱਦਦ ਕੀਤੀ ਸੀ। ਉਨਾਂ ਦੱਸਿਆ ਕਿ ਲੁੱਟ ਦੀ ਉਕਤ ਘਟਨਾ ਦਾ ਸਾਜਿਸ਼ਘਾੜਾ ਜਤਿੰਦਰ ਸਿੰਘ ਉਰਫ਼ ਜਤਿਨ ਹੈ ਜੋ ਤਕਰੀਬਨ 8 ਕੁ ਮਹੀਨੇ ਪਹਿਲਾਂ ਇਸੇ ਪੰਪ ’ਤੇ ਡਲਿਵਰੀ ਮੈਨ, ਸਵਿਫਟ ਸਕਿਊਰਟੀ ’ਤੇ ਕੰਮ ਕਰਦਾ ਸੀ।
ਪੈਟਰੋਲ ਪੰਪ ਦੀ ਛੱਤ ਡਿੱਗਣ ਨਾਲ 2 ਮਜ਼ਦੂਰਾਂ ਦੀ ਮੌਤ
ਜਲੰਧਰ। ਸ਼ਹਿਰ ਜਲੰਧਰ ‘ਚ ਪੈਟਰੋਲ ਪੰਪ ਦੀ ਪੁਰਾਣੀ ਇਮਾਰਤ ਦੀ ਮੁਰੰਮਤ ਕਰਦੇ ਸਮੇਂ  ਛੱਤ ਡਿੱਗ ਗਈ, ਜਿਸ ਕਾਰਨ ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਹਾਦਸੇ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਦੋ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਫਿਲੌਰ ਤੋਂ ਨਵਾਂ ਸ਼ਹਿਰ ਰੋਡ ‘ਤੇ ਸਥਿਤ ਲਸਾੜਾ ਪੈਟਰੋਲ ਪੰਪ ਦੀ ਹੈ।
ਇਹ ਵੀ ਪੜ੍ਹੋ : ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਮੁਲਜ਼ਮ ਗ੍ਰਿਫਤਾਰ
ਪੈਟਰੋਲ ਪੰਪ ਵਿੱਚ ਪੁਰਾਣੀ ਇਮਾਰਤ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਛੱਤ ਡਿੱਗ ਗਈ। ਘਟਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਕੰਮ ਚੱਲ ਰਿਹਾ ਸੀ ਤਾਂ ਦੋ ਮਜ਼ਦੂਰ ਛੱਤ ‘ਤੇ ਖੜ੍ਹੇ ਸਨ। ਅਚਾਨਕ ਛੱਤ ਡਿੱਗ ਗਈ ਅਤੇ ਮਜ਼ਦੂਰ ਹੇਠਾਂ ਦੱਬ ਗਏ। ਛੱਤ ‘ਤੇ ਖੜ੍ਹੇ ਦੋਵੇਂ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਅਣਪਛਾਤੇ ਨੌਸਰਬਾਜ਼ ਪੈਟਰੋਲ ਪੰਪ ਤੋਂ 7 ਡਰੰਮ ਡੀਜ਼ਲ ਪੁਆ ਕੇ ਹੋਏ ਰਫੂ ਚੱਕਰ
ਲਗਭਗ ਇੱਕ ਲੱਖ ਰੁਪਏ ਦਾ ਨੁਕਸਾਨ : ਪੰਪ ਮਾਲਕ
ਸੁਰਿੰਦਰ ਮਿੱਤਲ/ਤਪਾ ਮੰਡੀ। ਬੀਤੀ ਸ਼ਾਮ ਸ਼ਹਿਰ ਦੇ ਬਾਲਮੀਕ ਚੌਕ ਵਿਖੇ ਪੈਟਰੋਲ ਪੰਪ ਤੋਂ ਦੋ ਅਣਪਛਾਤੇ ਵਿਅਕਤੀ ਸੱਤ ਡਰੰਮ ਡੀਜ਼ਲ ਭਰਵਾ ਕੇ ਮੌਕੇ ਤੋਂ ਰਫੂ ਚੱਕਰ ਹੋ ਗਏ। ਪੰਪ ਮਾਲਕ ਅਨੁਸਾਰ ਉਨ੍ਹਾਂ ਦਾ ਤਕਰੀਬਨ ਇੱਕ ਲੱਖ ਰੁਪਏ ਦਾ ਨੁਕਸਾਨ ਹੋ ਗਿਆ।
ਪੰਪ ਮਾਲਕ ਅਤੇ ਸਾਬਕਾ ਮਾਰਕਿਟ ਕਮੇਟੀ ਚੇਅਰਮੈਨ ਮਿੱਠਣ ਲਾਲ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਲਵਾਰ ਨੂੰ ਦੇਰ ਸ਼ਾਮ ਤਕਰੀਬਨ ਛੇ ਵਜੇ ਦੋ ਅਣਪਛਾਤੇ ਵਿਅਕਤੀ ਇੱਕ ਕੈਂਟਰ ‘ਤੇ ਸਵਾਰ ਹੋ ਕੇ ਆÂ,ੇ ਜਿਨ੍ਹਾਂ ਨੇ ਆ ਕੇ ਸਾਨੂੰ ਕਿਹਾ ਕਿ ਉਹ ਰੇਲਵੇ ਦੇ ਠੇਕੇਦਾਰ ਹਨ ਅਤੇ ਉਨ੍ਹਾਂ ਦਾ ਰੇਲਵੇ ਲਾਈਨ ‘ਤੇ ਕੰਮ ਚੱਲ ਰਿਹਾ ਹੈ ਅਤੇ ਕਈ ਟਰੈਕਟਰ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਹਰ ਰੋਜ਼ ਇੱਕ ਹਜ਼ਾਰ ਲੀਟਰ ਦੇ ਕਰੀਬ ਡੀਜ਼ਲ ਤੇਲ ਦੀ ਜ਼ਰੂਰਤ ਹੁੰਦੀ ਹੈ।
ਇਸ ਲਈ ਤੁਸੀਂ ਇਨ੍ਹਾਂ ਸੱਤ ਡਰੰਮਾਂ ਵਿੱਚ ਡੀਜ਼ਲ ਭਰਵਾ ਦਿਓ ਤੇ ਪਿੱਛੇ ਆ ਰਿਹਾ ਸਾਡਾ ਵਿਅਕਤੀ ਤੁਹਾਨੂੰ ਇਸ ਦੀ ਹੁਣੇ ਪੇਮੈਂਟ ਕਰ ਦੇਵੇਗਾ ਅਤੇ ਅਸੀਂ ਹਰ ਰੋਜ਼ ਇਸ ਤਰ੍ਹਾਂ ਡੀਜ਼ਲ ਲੈ ਕੇ ਜਾਇਆ ਕਰਾਂਗੇ ਮੁਲਾਜ਼ਮਾਂ ਨੇ ਉਸ ਵਿੱਚ ਰੱਖੇ ਸੱਤ ਡਰੰਮਾਂ ਵਿੱਚ 1400 ਲੀਟਰ ਤੇਲ ਭਰ ਦਿੱਤਾ ਅਤੇ ਉਹ ਵਿਅਕਤੀ ਦੂਜੇ ਕੈਂਟਰ ਦੀ ਗੱਲ ਕਹਿ ਕੇ ਇੰਤਜਾਰ ਕਰਨ ਲੱਗੇ ਪਰ ਉਹ ਪੰਪ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਵਿੱਚ ਸਫਲ ਹੋ ਗਏ।
ਪੁਲਿਸ ਨੇ ਮੌਕੇ ‘ਤੇ ਆ ਕੇ ਮੁਲਜ਼ਮਾਂ ਦੀ ਤੇਜ਼ੀ ਨਾਲ ਭਾਲ ਸ਼ੁਰੂ ਕਰ ਦਿੱਤੀ
ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਤਪਾ ਪਿਲਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਮੌਕੇ ‘ਤੇ ਆ ਕੇ ਮੁਲਜ਼ਮਾਂ ਦੀ ਤੇਜ਼ੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ ਸ਼ਹਿਰ ਦੇ ਇੱਕ ਹੋਰ ਪੈਟਰੋਲ ਪੰਪ ਮਾਲਕ ਵਿਜੇ ਅੱਗਰਵਾਲ ਨੇ ਵੀ ਦੱਸਿਆ ਕਿ ਬੀਤੀ ਸ਼ਾਮ ਹੀ ਦੋ ਵਿਅਕਤੀ ਉਨ੍ਹਾਂ ਦੇ ਪੰਪ ‘ਤੇ ਵੀ ਆਏ ਸਨ ਪਰ ਉਨ੍ਹਾਂ ਨੇ ਉਕਤ ਵਿਅਕਤੀਆਂ ਨੂੰ ਬਗੈਰ ਨਗਦ ਭੁਗਤਾਨ ਦੇ ਤੇਲ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ, ਜਿਸ ਨਾਲ ਉਹ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਗਏ ਸੰਪਰਕ ਕਰਨ ‘ਤੇ ਸਥਾਨਕ ਸਿਟੀ ਇੰਚਾਰਜ ਸਰਬਜੀਤ ਸਿੰਘ ਨੇ ਕਿਹਾ ਉਹ ਚੰਡੀਗੜ੍ਹ ਹਾਈਕੋਰਟ ਗਏ ਹੋਏ ਹਨ ।
ਸਹਾਇਕ ਸਿਟੀ ਇੰਚਾਰਜ ਪ੍ਰਦੀਪ ਸ਼ਰਮਾ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਉਹ  ਪੰਪ ਮਾਲਕਾਂ ਨੂੰ ਨਾਲ ਲੈਕੇ ਦੋਸ਼ੀਆਂ ਦੀ ਭਾਲ ਵਿੱਚ ਰਾਮਪੁਰਾ ਫੂਲ ਗਏ ਹੋਏ ਹਨ ਅਤੇ ਜਲਦੀ ਹੀ ਮੁਲਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ  ਦੱਸਣਯੋਗ ਹੈ ਕਿ ਬੇਸ਼ੱਕ ਦੋਸ਼ੀ ਕੈਂਟਰ ਸਮੇਤ ਭੱਜਣ ਵਿੱਚ ਸਫ਼ਲ ਹੋ ਗਏ ਪਰ ਜਿਸ ਕਾਰ ਵਿੱਚ ਉਹ ਆਏ ਸਨ ਉਹ ਕਾਰ ਵੀ ਪੈਟਰੋਲ ਪੰਪ ‘ਤੇ ਛੱਡ ਗਏ, ਜਿਸ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੈਟਰੋਲ ਪੰਪ ਤੇ ਦੇਣ ਗੇ ਪੰਜਾਬ ਦੇ ਕੈਦੀ ਸੇਵਾਵਾਂ
ਪਟਿਆਲਾ । ਹੁਣ ਪੰਜਾਬ ਵਿਚਲੀਆਂ ਜੇਲਾਂ ਦੇ ਕੈਦੀ ਵੀ ਪੈਟਰੋਲ ਪੰਪ ਚਲਾਉਣਗੇ। ਦਰਅਸਲ ਪਟਿਆਲਾ ਵਿਚ ਆਪਣੀ ਕਿਸਮ ਦਾ ਪਹਿਲਾ ਅਜਿਹਾ ਪੈਟਰੋਲ ਪੰਪ ਲੱਗਣ ਜਾ ਰਿਹਾ ਹੈ, ਜਿੱਥੇ ਕੈਦੀ ਲੋਕਾਂ ਨੂੰ ਤੇਲ ਵੇਚਣਗੇ। ਇਸ ਸਬੰਧੀ ਪੰਜਾਬ ਸਰਕਾਰ ਅਤੇ ਇੰਡੀਅਨ ਆਇਲ ਕੰਪਨੀ ਵਿਚਕਾਰ ਇਕ ਕਰਾਰ ਹੋਇਆ ਹੈ। ਇਸ ਦੀ ਪੁਸ਼ਟੀ ਕਰਦਿਆਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਫਿਲਹਾਲ ਪੰਜਾਬ ਦੇ ਪਟਿਆਲਾ ਸ਼ਹਿਰ ਵਿਚ ਇਹ ਪੈਟਰੋਲ ਪੰਪ ਪਾਇਲਟ ਪ੍ਰਾਜੈਕਟ ਦੇ ਤੌਰ ‘ਤੇ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਕਾਮਯਾਬ ਹੋਣ ‘ਤੇ ਸੂਬੇ ਦੀਆਂ ਹੋਰਨਾਂ ਜੇਲਾਂ ਦੇ ਬਾਹਰ ਵੀ ਇਸ ਪ੍ਰਾਜੈਕਟ ਨੂੰ ਸਥਾਪਿਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਅਤੇ ਇੰਡੀਅਨ ਆਇਲ ਕੰਪਨੀ ਨਾਲ ਹੋਏ ਕਰਾਰ ਤਹਿਤ ਪਟਿਆਲਾ ਦੀ ਕੇਂਦਰੀ ਜੇਲ ਨਜ਼ਦੀਕ ਇੰਡੀਅਨ ਆਇਲ ਕੰਪਨੀ ਨੂੰ ਪੈਟਰੋਲ ਪੰਪ ਲਾਉਣ ਲਈ ਜਗ੍ਹਾ ਦਿੱਤੀ ਜਾਵੇਗੀ, ਜਿਸ ‘ਤੇ ਕੰਪਨੀ ਵੱਲੋਂ ਆਪਣੇ ਖਰਚੇ ‘ਤੇ ਪੰਪ ਸਥਾਪਤ ਕੀਤਾ ਜਾਵੇਗਾ। ਇਸ ਪੰਪ ‘ਤੇ ਕੇਂਦਰੀ ਜੇਲ ਪਟਿਆਲਾ ਦੇ ਕੈਦੀਆਂ ਵੱਲੋਂ ਸੇਵਾ ਨਿਭਾਈ ਜਾਵੇਗੀ। ਪੈਟਰੋਲ ਪੰਪ ਦੇ ਨਾਲ ਇਕ ਵੱਡਾ ਆਊਟਲੈੱਟ ਵੀ ਤਿਆਰ ਕੀਤਾ ਜਾਵੇਗਾ ਜਿੱਥੇ ਵੇਰਕਾ ਮਾਰਕਫੈੱਡ ਸਮੇਤ ਜੇਲ ਅੰਦਰ ਤਿਆਰ ਹੁੰਦੇ ਉਤਪਾਦਾਂ ਦੀ ਵਿਕਰੀ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਬੂ ਕੀਤੇ ਕਥਿਤ ਦੋਸ਼ੀਆਂ ਤੋਂ ਤਿੰਨ ਮੋਟਰ ਸਾਇਕਲ ਅਤੇ 3 ਲੱਖ 70 ਹਜ਼ਾਰ 700 ਰੁਪਏ ਦੀ ਨਗਦੀ ਬਰਾਮਦ
ਕਥਿਤ ਦੋਸ਼ੀਆਂ ਨੇ 4 ਤੇ 5 ਨਵੰਬਰ ਦੀ ਰਾਤ ਨੂੰ ਅਮਲੋਹ ਵਿਖੇ ਲੁਟਿਆ ਸੀ ਰਿਲਾਇੰਸ ਦਾ ਪੈਟਰੋਲ ਪੰਪ
ਦਸੰਬਰ 2017 ਵਿੱਚ ਕਥਿਤ ਦੋਸ਼ੀਆਂ ਨੇ ਪਿੰਡ ਬਰਧਾਲਾ ਪੁਲਿਸ ਜ਼ਿਲ੍ਹਾ ਖੰਨਾ ਵਿਖੇ ਵੀ ਲੁਟਿਆ ਸੀ ਰਿਲਾਇੰਸ ਦਾ ਪੈਟਰੋਲ ਪੰਪ
ਅਨਿਲ ਲੁਟਾਵਾ, ਫ਼ਤਹਿਗੜ੍ਹ ਸਾਹਿਬ
ਜ਼ਿਲ੍ਹਾ ਪੁਲਿਸ ਨੇ ਹਥਿਆਰਾਂ ਦੀ ਨੋਕ ‘ਤੇ ਪੈਟਰੋਲ ਪੰਪ ‘ਤੇ ਡਕੈਤੀ ਕਰਨ ਵਾਲੇ ਗਿਰੋਹ ਦੇ 8 ਮੈਂਬਰਾਂ ਨੂੰ ਸਮੇਤ ਹਥਿਆਰ ਤੇ ਨਗਦੀ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।ਉਨ੍ਹਾਂ ਦੱਸਿਆ ਕਿ 4 ਤੇ 5 ਨਵੰਬਰ ਦੀ ਦਰਮਿਆਨੀ ਰਾਤ ਨੂੰ ਅਮਲੋਹ ਵਿਖੇ ਰਿਲਾਇੰਸ ਪੈਟਰੋਲ ਪੰਪ ਮਾਰੂ ਹਥਿਆਰਾਂ ਦੀ ਨੋਕ ਤੇ ਲੁਟਿਆ ਗਿਆ ਸੀ ਅਤੇ ਪੈਟਰੋਲ ਪੰਪ ‘ਤੇ ਕੰਮ ਕਰਨ ਵਾਲੇ ਵਰਕਰਾਂ ਦੀ ਮਾਰ ਕੁੱਟ ਕਰਕੇ ਉਥੋਂ ਕਰੀਬ 5 ਲੱਖ 50 ਹਜ਼ਾਰ ਰੁਪਏ ਨਗਦੀ ਅਤੇ ਵਰਕਰਾਂ ਦੇ ਮੋਬਾਇਲ ਫੋਨ ਖੋਹ ਲਏ ਸਨ।
ਜਿਸ ‘ਤੇ ਥਾਣਾ ਅਮਲੋਹ ਵਿਖੇ ਧਾਰਾ 379 ਬੀ ਅਧੀਨ ਮੁਕੱਦਮਾ ਨੰ: 128 ਮਿਤੀ 51118 ਨੂੰ ਦਰਜ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਐਸ.ਪੀ. (ਜਾਂਚ) ਸ. ਹਰਪਾਲ ਸਿੰਘ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਡੀ.ਐਸ.ਪੀ. (ਜਾਂਚ) ਸ. ਸੁਖਜੀਤ ਸਿੰਘ ਵਿਰਕ, ਡੀ.ਐਸ.ਪੀ. ਅਮਲੋਹ ਸ਼੍ਰੀ ਮਨਪ੍ਰੀਤ ਸਿੰਘ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਅਤੁੱਲ ਸੋਨੀ, ਏ.ਐਸ.ਆਈ. ਗੁਰਮੀਤ ਕੁਮਾਰ, ਏ.ਐਸ.ਆਈ. ਸਤਵਿੰਦਰ ਸਿੰਘ ਅਤੇ ਏ.ਐਸ.ਆਈ. ਜਸਵਿੰਦਰ ਸਿੰਘ ਸਮੇਤ ਸੀ.ਆਈ.ਏ. ਸਟਾਫ ਸਰਹਿੰਦ ਦੀ ਟੀਮ ਵੱਲੋਂ ਸਾਂਝੇ ਤੌਰ ‘ਤੇ ਕਾਰਵਾਈ ਕਰਦਿਆਂ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਧਾਰਾ 399 ਅਤੇ 402 ਅਧੀਨ ਮੁਕੱਦਮਾ ਨੰ: 220 ਮਿਤੀ 111118 ਨੂੰ ਦਰਜ਼ ਕਰਵਾਇਆ।
ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਕਥਿਤ ਦੋਸ਼ੀ ਜਸ਼ਨਦੀਪ ਸਿੰਘ ਪੁੱਤਰ ਜੰਗੀਰ ਸਿੰਘ, ਗੁਰਮੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀਆਨ ਪਿੰਡ ਕਲਾਲ ਮਾਜਰਾ, ਰਾਜਵੀਰ ਸਿੰਘ ਪੁੱਤਰ ਜਤਿੰਦਰ ਸਿੰਘ, ਜਗਦੀਪ ਸਿੰਘ ਪੁੱਤਰ ਗੁਰਜੀਤ ਸਿੰਘ, ਭੁਪਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਘੁਟੀਂਡ ਥਾਣਾ ਅਮਲੋਹ, ਦਵਿੰਦਰ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਪਿੰਡ ਮਨੈਲਾ ਥਾਣਾ ਖਮਾਣੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਜਸਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਰਾਜੇਵਾਲ ਥਾਣਾ ਸਦਰ ਖੰਨਾ ਅਤੇ ਖੁਸ਼ਵੰਤ ਸਿੰਘ ਪੁੱਤਰ ਕੁਲਵੰਤ ਸਿੰਘ ਪਿੰਡ ਝੜੌਦੀ ਥਾਣਾ ਮਾਛੀਵਾੜਾ ਜ਼ਿਲ੍ਹਾ ਲੁਧਿਆਣਾ ਨੂੰ ਲੁੱਟ ਖੋਹ ਦੀ ਯੋਜਨਾ ਬਣਾਉਂਦੇ ਹੋਏ ਇੱਕ ਦੇਸੀ ਕੱਟਾ 315 ਬੋਰ ਸਮੇਤ ਇੱਕ ਕਾਰਤੂਸ, ਤਿੰਨ ਏਅਰ ਪਿਸਟਲ, ਇੱਕ ਵੱਡੀ ਕਿਰਪਾਨ, ਇੱਕ ਛੋਟੀ ਕਿਰਪਾਨ, ਇੱਕ ਦਾਹ, ਇੱਕ ਕਿਰਚ ਅਤੇ ਇੱਕ ਬੇਸਬਾਲ ਸਮੇਤ ਫੋਕਲ ਪੁਆਇੰਟ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਸ਼੍ਰੀਮਤੀ ਮੀਨਾ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀਆਂ ਨੇ ਮੁਢਲੀ ਪੁੱਛਗਿਛ ਵਿੱਚ ਮੰਨਿਆਂ ਹੈ ਕਿ ਉਨ੍ਹਾਂ ਦੇ ਗੈਂਗ ਵੱਲੋਂ ਅਮਲੋਹ ਵਿਖੇ ਰਿਲਾਇੰਸ ਪੈਟਰੋਲ ਪੰਪ ਮਾਰੂ ਹਥਿਆਰਾਂ ਦੀ ਨੋਕ ‘ਤੇ ਲੁੱਟਿਆ ਸੀ ਅਤੇ ਉਥੇ ਕੰਮ ਕਰਦੇ ਵਰਕਰਾਂ ਦੀ ਕੁੱਟਮਾਰ ਕਰਕੇ ਉਥੋਂ ਕਰੀਬ 5 ਲੱਖ 50 ਹਜ਼ਾਰ ਰੁਪਏ ਦੀ ਨਗਦੀ ਅਤੇ ਵਰਕਰਾਂ ਦੇ ਮੋਬਾਇਲ ਖੋਹੇ ਸਨ।ਉਨ੍ਹਾਂ ਅੱਗੇ ਦੱਸਿਆ ਕਿ ਲੁੱਟ ਦੀ ਇਹ ਸਾਰੀ ਵਾਰਦਾਤ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਸੀ ਜਿਸ ‘ਤੇ ਪੁਲਿਸ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨਾਲ ਇਨ੍ਹਾਂ ਕਥਿਤ ਦੋਸ਼ੀਆਂ ਦਾ ਮਿਲਾਨ ਕੀਤਾ ਗਿਆ ਜੋ ਇਨ੍ਹਾਂ ਕਥਿਤ ਦੋਸ਼ੀਆਂ ਵੱਲੋਂ ਹੀ ਇਹ ਲੁੱਟ ਖੋਹ ਕਰਨੀ ਸਾਬਤ ਹੋਈ ਹੈ।
ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਕਥਿਤ ਦੋਸ਼ੀਆਂ ਨੇ ਇਹ ਵੀ ਮੰਨਿਆਂ ਹੈ ਕਿ ਉਨ੍ਹਾਂ ਦੇ ਗੈਂਗ ਨੇ ਦਸੰਬਰ, 2017 ਵਿੱਚ ਪਿੰਡ ਬਰਧਾਲਾ ਪੁਲਿਸ ਜ਼ਿਲ੍ਹਾ ਖੰਨਾ ਵਿਖੇ ਰਾਤ ਸਮੇਂ ਮਾਰੂ ਹਥਿਆਰਾਂ ਦੀ ਨੋਕ ‘ਤੇ ਰਿਲਾਇੰਸ ਪੈਟਰੋਲ ਪੰਪ ਲੁੱਟਿਆ ਸੀ ਅਤੇ ਉਥੇ ਕੰਮ ਕਰਦੇ ਵਰਕਰਾਂ ਨਾਲ ਕੁੱਟਮਾਰ ਕਰਕੇ ਉਨ੍ਹਾਂ ਦੇ ਮੋਬਾਇਲ ਅਤੇ ਕਰੀਬ 3 ਲੱਖ ਰੁਪਏ ਦੀ ਨਗਦੀ ਖੋਹੀ ਸੀ। ਜਿਸ ਸਬੰਧੀ ਥਾਣਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਧਾਰਾ 379 ਬੀ ਅਧੀਨ ਮੁਕੱਦਮਾ ਨੰ: 335 ਮਿਤੀ 2511217 ਨੂੰ ਦਰਜ਼ ਹੈ। ਇਸ ਤੋਂ ਬਿਨਾਂ ਇਸ ਗਿਰੋਹ ਦੇ ਮੈਂਬਰਾਂ ਨੇ ਹੋਰ ਵੀ ਕਾਫੀ ਵਾਰਦਾਤਾਂ ਕੀਤੀਆਂ ਹਨ ਅਤੇ ਦੁਬਾਰਾ ਫਿਰ ਤੋਂ ਪੈਟਰੋਲ ਪੰਪ ਲੁੱਟਣ ਦੀ ਫਿਰਾਕ ਵਿੱਚ ਸਨ,
ਜੋ ਸਮਾਂ ਰਹਿੰਦਿਆਂ ਇਸ ਗਿਰੋਹ ਨੂੰ ਕਾਬੂ ਕਰਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਰੋਕਿਆ ਗਿਆ ਅਤੇ ਕਥਿਤ ਦੋਸ਼ੀਆਂ ਤੋਂ ਵਾਰਦਾਤਾਂ ਵਿੱਚ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਅਤੇ ਵਾਰਦਾਤ ਦੌਰਾਨ ਵਰਤੇ ਗਏ ਮੋਟਰ ਸਾਇਕਲ ਸਪਲੈਂਡਰ ਪੀ.ਬੀ. 23ਐਸ.5538, ਮੋਟਰ ਸਾਇਕਲ ਸਪਲੈਂਡਰ ਪੀ.ਬੀ. 10ਈ.ਐਕਸ1436, ਮੋਟਰ ਸਾਇਕਲ ਪੀ.ਬੀ. 48ਈ0763 ਸਮੇਤ ਪੰਪ ਤੋਂ ਲੁੱਟੀ ਹੋਈ ਰਕਮ ਵਿੱਚੋਂ 3 ਲੱਖ 70 ਹਜ਼ਾਰ 700 ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਇਨ੍ਹਾਂ ਪਾਸੋਂ ਹੋਰ ਵਾਰਦਾਤਾਂ ਬਾਰੇ ਵੀ ਪੁੱਛਗਿਛ ਕੀਤੀ ਜਾਵੇਗੀ ਅਤੇ ਇਸ ਗਿਰੋਹ ਤੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਕਦੀ ਤੇ ਮੋਟਰਸਾਈਕਲ ਸਮੇਤ ਹੋਰ ਸਮਾਨ ਵੀ ਬਰਾਮਦ
ਤਰੁਣ ਕੁਮਾਰ ਸ਼ਰਮਾ, ਨਾਭਾ
ਬੀਤੇ ਮਹੀਨੇ ਨਾਭਾ ਦੇ ਰਿਲਾਇੰਸ ਪੈਟਰੋਲ ਪੰਪ ਦੇ ਕਰਿੰਦੇ ਤੋਂ ਨਕਦੀ ਦੀ ਹੋਈ ਖੋਹ ਦੇ ਮਾਮਲੇ ‘ਚ ਨਾਭਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੀ 22 ਅਕਤੂਬਰ ਨੂੰ ਦੋ ਅਣਪਛਾਤੇ ਲੁਟੇਰੇ ਬੈਂਕ ‘ਚ ਕੈਸ਼ ਜਮ੍ਹਾ ਕਰਵਾਉਣ ਜਾ ਰਹੇ ਰਿਲਾਇੰਸ ਪੈਟਰੋਲ ਪੰਪ ਦੇ ਮੁਲਾਜ਼ਮ ਦੇ ਸਿਰ ‘ਤੇ ਲੋਹੇ ਦੀ ਰਾਡ ਮਾਰ ਕੇ 10 ਲੱਖ 45 ਹਜ਼ਾਰ ਰੁਪਏ ਖੋਹ ਕੇ ਲੈ ਗਏ ਸਨ। ਇਸ ਸਬੰਧੀ ਨਾਭਾ ਕੋਤਵਾਲੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 379 ਬੀ, 382, 34 ਆÂਪੀਸੀ ਅਧੀਨ ਮੁਕੱਦਮਾ ਨੰਬਰ 108 ਦਰਜ਼ ਕਰਕੇ ਮਾਮਲੇ ਦੀ ਜੋਰ ਸ਼ੋਰ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਸੀ।
ਮਾਮਲੇ ਦੇ ਸਪੱਸ਼ਟੀਕਰਨ ਸਬੰਧੀ ਨਾਭਾ ਵਿਖੇ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕੋਤਵਾਲੀ ਇੰਚਾਰਜ਼ ਇੰਸਪੈਕਟਰ ਸੁਖਰਾਜ ਸਿੰਘ ਤੇ ਸੀਆਈਏ ਸਟਾਫ ਨਾਭਾ ਦੇ ਇੰਚਾਰਜ਼ ਗੁਰਮੀਤ ਸਿੰਘ ਵੱਲੋਂ ਮਾਮਲੇ ਦੀ ਸਾਂਝੇ ਤੌਰ ‘ਤੇ ਕੀਤੀ ਜਾਂਚ, ਸੀਸੀਟੀਵੀ ਕੈਮਰਿਆਂ ਤੇ ਵੀਡੀਓ ਕਲਿੱਪਾਂ ਦੀ ਮੱਦਦ ਤੇ ਪੈਟਰੋਲ ਪੰਪ ਮਾਲਕ ਸੰਦੀਪ ਬਾਂਸਲ ਦੀ ਸ਼ਨਾਖਤ ਨਾਲ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਤੋਂ ਮਾਮਲੇ ਦੀ 10.45 ਲੱਖ ਦੀ ਰਕਮ, ਪੈਨਕਾਰਡ, ਬੈਂਕ ਵਾਊਚਰ, ਵਰਤਿਆ ਗਿਆ ਮੋਟਰਸਾਈਕਲ ਤੇ ਲੋਹੇ ਦੀ ਰਾੜ ਬਰਾਮਦ ਕੀਤੀ ਗਈ ਹੈ।
ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਂ ਦੀ ਪਹਿਚਾਣ 30 ਸਾਲ ਦੇ ਹਰਵਿੰਦਰ ਸਿੰਘ ਉਰਫ ਛੋਟੂ ਪੁੱਤਰ ਬੰਤ ਸਿੰਘ ਨੰਬਰਦਾਰ ਵਾਸੀ ਪਿੰਡ ਅਲੋਹਰਾਂ ਕਲਾਂ ਅਤੇ 22 ਸਾਲ ਦੇ ਹਰਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਗੋਬਿੰਦਗੜ੍ਹ ਛੰਨਾ ਦੇ ਰੂਪ ‘ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਹਰਵਿੰਦਰ ਸਿੰਘ ਪਹਿਲਾਂ ਤੋਂ ਹੀ ਪੈਟਰੋਲ ਪੰਪ ਦੇ ਕੈਸ਼ ਜਮ੍ਹਾ ਹੋਣ ਦੀ ਪ੍ਰਕਿਰਿਆ ਦੀ ਰੇਕੀ ਕਰਦਾ ਆ ਰਿਹਾ ਸੀ। ਇੱਕ ਮਹੀਨਾ ਪਹਿਲਾਂ ਵੀ ਉਸ ਨੇ ਆਪਣੇ ਪੁਰਾਣੇ ਸਾਥੀਆਂ ਨਾਲ ਖੋਹ ਦੀ ਘਟਨਾ ਨੂੰ ਅੰਜਾਮ ਦੇਣਾ ਚਾਹਿਆ ਸੀ ਪਰੰਤੂ ਉਸ ਦੇ ਸਾਥੀਆਂ ਦੇ ਲੇਟ ਹੋਣ ਕਾਰਨ ਉਹ ਖੋਹ ਕਰਨ ‘ਚ ਅਸਫਲ ਰਿਹਾ।
ਇਸ ਵਾਰ ਇਨ੍ਹਾਂ ਨੇ ਦੁਸਹਿਰੇ ਦੇ ਦਿਨ ਮੋਟਰਸਾਈਕਲ ਖਰੀਦ ਲਿਆ ਸੀ, ਜਿਸ ਦੀ ਅਗਲੀ ਨੰਬਰ ਪਲੇਟ ‘ਤੇ ਕੱਪੜਾ ਤੇ ਪਿਛਲੀ ਨੰਬਰ ਪਲੇਟ ਨੂੰ ਉਤਾਰ ਦਿੱਤਾ ਗਿਆ ਸੀ। ਆਪਣੀ ਪਹਿਚਾਣ ਛੁਪਾਉਣ ਲਈ ਖੋਹ ਵਾਲੇ ਦਿਨ ਦੋਵਾਂ ਨੇ ਮੂੰਹ ‘ਤੇ ਕੱਪੜੇ ਬੰਨ੍ਹ ਲਏ ਸਨ। ਪੁਲਿਸ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਹਰਵਿੰਦਰ ਸਿੰਘ ਨਸ਼ੇ ਕਰਨ ਦਾ ਆਦੀ ਸੀ, ਜਿਸ ‘ਤੇ ਰੱਖੜਾ ਮਾਲਵਾ ਆਈਟੀਆਈ ਵਿਖੇ ਇੱਕ ਗਰੁੱਪ ਲੜਾਈ ਕਾਰਨ ਪਹਿਲਾਂ ਹੀ ਕਤਲ ਦਾ ਮੁਕੱਦਮਾ ਦਰਜ਼ ਹੈ। ਅੱਜ ਦੀ ਪ੍ਰੈਸ ਕਾਨਫਰੰਸ ਮੌਕੇ ਡੀਐੱਸਪੀ ਦਵਿੰਦਰ ਅੱਤਰੀ, ਇੰਸਪੈਕਟਰ ਸੁਖਰਾਜ ਸਿੰਘ, ਐੱਸਆਈ ਗੁਰਮੀਤ ਸਿੰਘ ਆਦਿ ਵੀ ਮੌਜੂਦ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੈਟਰੋਲ ਡੀਜ਼ਲ ‘ਤੇ ਵੈਟ ਘਟਾਉਣ ਦੀ ਮੰਗ
ਨਵੀਂ ਦਿੱਲੀ (ਏਜੰਸੀ)। ਦਿੱਲੀ ਵਿੱਚ ਡੀਜਲ ਅਤੇ ਪਟਰੋਲ ‘ਤੇ ਵੈਟ ਨਾ ਘਟਾਉਣ ਦੇ ਵਿਰੋਧ ਵਿੱਚ ਪਟਰੋਲ ਪੰਪਾਂ ਦੀ ਹੜਤਾਲ ਸੋਮਵਾਰ ਸਵੇਰ ਤੋਂ ਸ਼ੁਰੂ ਹੋ ਗਈ। ਹੜਤਾਲ ਕਾਰਨ ਰਾਸ਼ਟਰੀ ਰਾਜਧਾਨੀ ‘ਚ ਪਟਰੋਲ ਪੰਪ ਮੰਗਲਵਾਰ ਸਵੇਰੇ ਪੰਜ ਵਜੇ ਤੱਕ ਬੰਦ ਰਹਿਣਗੇ। ।  ਹੜਤਾਲ ਦਾ ਐਲਾਨ ਦਿੱਲੀ ਪਟਰੋਲ ਡੀਲਰਸ ਐਸੋਸੀਏਸ਼ਨ ਨੇ ਕੀਤਾ ਹੈ। ਇਸ ਦੌਰਾਨ ਕਰੀਬ 400 ਪਟਰੋਲ ਪੰਪ ਤੇ ਉਨ੍ਹਾਂ ਨਾਲ ਜੁੜੇ ਸੀਏਨਜੀ ਸਟੇਸ਼ਨ ਬੰਦ ਰਹਿਣਗੇ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਦੋਵਾਂ ਈਂਧਣਾਂ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਕੇਂਦਰ ਸਰਕਾਰ ਦੇ ਉਤਪਾਦ ਸ਼ੁਲਕ ਵਿੱਚ ਕਟੌਤੀ ਕਰਨ ਅਤੇ ਦਿੱਲੀ ਨਾਲ ਲੱਗਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਸਿਤ ਸੂਬਿਆਂ ਦੇ ਵੀ ਕਮੀ ਕਰਨ ਨਾਲ ਉੱਥੇ ਪਟਰੋਲ ਡੀਜਲ ਸਸਤਾ ਹੋ ਗਿਆ ਹੈ। ਰਾਜਧਾਨੀ ਦਿੱਲੀ ਦੇ ਆਸਪਾਸ ਹਰਿਆਣਾ ਅਤੇ ਉੱਤਰ ਪ੍ਰਦੇਸ਼  ਦੇ ਪੰਪਾਂ ‘ਤੇ ਡੀਜਲ ਅਤੇ ਪਟਰੋਲ ਸਸਤਾ ਮਿਲ ਰਿਹਾ ਹੈ ਪਰ ਦਿੱਲੀ ਸਰਕਾਰ ਦੇ ਵੈਟ ਘੱਟ ਨਾ ਕਰਨ ਕਾਰਨ ਇੱਥੇ ਪਟਰੋਲ-ਡੀਜਲ ਮਹਿੰਗਾ ਹੈ। ਜਿਸ ਦੇ ਕਾਰਨ ਦਿੱਲੀ ਦੇ ਪੰਪ ਮਾਲਿਕਾਂ ਨੂੰ ਨੁਕਸਾਨ ਹੋ ਰਿਹਾ ਹੈ। ਪਟਰੋਲ ਪੰਪ ਮਾਲਕਾਂ ਨੇ ਦਿੱਲੀ ਸਰਕਾਰ ਤੋਂ ਵੈਟ ਵਿੱਚ ਕਮੀ ਕਰਨ ਦੀ ਮੰਗ ਕੀਤੀ ਹੈ। (Strike)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਦਮਾਸਾਂ ਨੇ ਪੈਟਰੋਲ ਪੰਪ ਲੁੱਟਿਆ
ਦੋ ਗ੍ਰਾਹਕਾਂ ਨੂੰ ਮਾਰੀ ਗੋਲੀ
ਹਰਦੋਈ, (ਏਜੰਸੀ)। ਉਤਰ ਪ੍ਰਦੇਸ਼ ‘ਚ ਹਰਦੋਈ ਦੇ ਦੇਹਾਤ ਕੋਤਵਾਲੀ ਇਲਾਕੇ ‘ਚ ਹਥਿਆਰਬੰਦ ਬਦਮਾਸਾਂ ਨੇ ਪੈਟਰੋਲ ਪੰਪ ‘ਤੇ ਧਾਵਾ ਬੋਲਦਿਆਂ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਹਜ਼ਾਰਾਂ ਰੁਪਏ ਦੀ ਨਗਦੀ ਲੁੱਟ ਲਈ ਅਤੇ ਵਿਰੋਧ ਕਰਨ ‘ਤੇ ਦੋ ਗ੍ਰਾਹਕਾਂ ਨੂੰ ਗੋਲੀ ਮਾਰ ਦਿੱਤੀ।ਡੀਐਸਪੀ ਰਾਣਾ ਵਿਜੈ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਰਾਤ ਲਗਭਗ 9 ਵਜੇ ਕੋਤਵਾਲੀ ਦੇਹਾਤ ਇਲਾਕੇ ‘ਚ ਹਰਦੋਈ-ਸ਼ਾਹਜਹਾਂਪੁਰ ਮਾਰਗ ਤੇ ਸਥਿਤ ਆਈਟੀਸੀ ਚੌਪਾਲ ਸਾਗਰ ਦੇ ਪੈਟਰੋਲ ਪੰਪ ‘ਤੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਧਾਵਾ ਬੋਲ ਕੇ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ।
ਉਹਨਾਂ ਨੇ ਪਿਸਤੌਲ ਦੇ ਦਮ ‘ਤੇ ਉਥੇ ਰੱਖਿਆ ਹਜ਼ਾਰਾਂ ਰੁਪਇਆ ਲੁੱਟ ਲਿਆ। ਪਿਸਤੌਲ ਲਹਿਰਾਉਂਦੇ ਹੋਏ ਫਰਾ ਹੁੰਦੇ ਸਮੇਂ ਪੈਟਰੋਲ ਪੰਪ ‘ਤੇ ਮੌਜ਼ੂਦ ਕੁਝ ਗ੍ਰਾਹਕਾਂ ਨੇ ਬਦਮਾਸਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫਾਇਰਿੰਗ ਕਰ ਦਿੱਤੀ, ਇਸ ਘਟਨਾ ‘ਚ ਗੋਲੀ ਲੱਗਣ ਕਾਰਨ ਰਮੇਸ਼ ਕੁਮਾਰ ਅਤੇ ਸ਼ਿਵਪ੍ਰਤਾਪ ਜ਼ਖਮੀ ਹੋ ਗਏ। ਗੰਭੀਰ ਹਾਲਤ ‘ਚ ਦੋਵਾਂ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਲੁੱਟ ਦੀ ਪੂਰੀ ਵਾਰਦਾਤ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ ਹੈ। ਪੁਲਿਸ ਸੀਸੀਟੀਵੀ ‘ਚ ਕੈਦ ਤਸਵੀਰਾਂ ਰਾਹੀਂ ਲੁਟੇਰਿਆਂ ਤੱਕ ਪਹੁੰਚਣ ਦਾ ਦਾਅਵਾ ਕਰ ਰਹੀ ਹੈ।
ਪੈਟਰੋਲ ਪੰਪ ਲੁੱਟਣ ਆਏ ਲੁਟੇਰਿਆਂ ਵੱਲੋਂ ਦੋ ਦਾ ਗੋਲੀ ਮਾਰ ਕੇ ਕਤਲ
11 ਹਜ਼ਾਰ ਰੁਪਏ ਲੁੱਟੇ, ਮੋਟਰਸਾਈਕਲ ‘ਤੇ ਆਏ ਸਨ ਤਿੰਨ ਲੁਟੇਰੇ
ਅੱਧੀ ਰਾਤੀਂ ਵਾਪਰੀ ਘਟਨਾ, ਲੁਟੇਰੇ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ
ਪਟਿਆਲ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪੈਟਰੋਲ ਪੰਪ ਲੁੱਟਣ ਆਏ ਤਿੰਨ ਲੁਟੇਰਿਆਂ ਵੱਲੋਂ ਦੋ ਕੈਂਟਰ ਡਰਾਈਵਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਉਹ ਗਿਆਰਾਂ ਹਜ਼ਾਰ ਰੁਪਏ ਵੀ ਲੁੱਟ ਕੇ ਲੈ ਗਏ। ਇਹ ਘਟਨਾ ਦੇਰ ਰਾਤੀਂ ਇੱਥੇ ਰਾਜਪੁਰਾ ਰੋਡ ‘ਤੇ ਪਿੰਡ ਚਮਾਰਹੇੜੀ ਨੇੜੇ ਸਥਿਤ ਗੁਰੂ ਨਾਨਕ ਫਿਲਿੰਗ ਸਟੇਸ਼ਨ ‘ਤੇ ਵਾਪਰੀ ਹੈ। ਇੱਧਰ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ ਅਤੇ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਹੈ। ਇਕੱਤਰ ਵੇਰਵਿਆਂ ਅਨੁਸਾਰ ਦਵਿੰਦਰ ਸਿੰਘ ਵਾਸੀ ਆਲਮਪੁਰ ਅਤੇ ਕੁਲਦੀਪ ਸਿੰਘ ਵਾਸੀ ਦੌਣ ਆਪਣੇ ਕੈਂਟਰ ਵਿੱਚ ਉਕਤ ਪੈਟਰੋਲ ਪੰਪ ਤੋਂ ਤੇਲ ਪਵਾਉਣ ਤੋਂ ਬਾਅਦ ਨੇੜਲੇ ਢਾਬੇ ਉੱਪਰ ਹੀ ਚਾਹ ਪੀਣ ਲਈ ਰੁਕ ਗਏ।
ਇਸੇ ਦੌਰਾਨ ਹੀ ਕੈਂਟਰ ਡਰਾਈਵਰ ਕੁਲਦੀਪ ਸਿੰਘ ਢਾਬੇ ਤੋਂ ਚਾਹ ਦਾ ਗਲਾਸ ਲੈ ਕੇ ਪੈਟਰੋਲ ਪੰਪ ਦੇ ਕਰਿੰਦੇ ਬਲਰਾਜ ਸਿੰਘ ਪੁੱਤਰ ਰਘਵੀਰ ਸਿੰਘ ਅਤੇ ਜਗਤਾਰ ਸਿੰਘ ਪੁੱਤਰ ਰਾਜ ਸਿੰਘ ਕੋਲ ਬੈਠ ਕੇ ਆ ਗਿਆ। ਇਸੇ ਦੌਰਾਨ ਹੀ ਤਿੰਨ ਮੋਟਰਸਾਈਕਲ ਸਵਾਰਾਂ ਨੇ ਆਪਣਾ ਮੋਟਰਸਾਈਕਲ ਦੂਰ ਲਾ ਕੇ ਪੈਦਲ ਹੀ ਪੈਟਰੋਲ ਪੰਪ ‘ਤੇ ਇਨ੍ਹਾਂ ਕੋਲ ਪੁੱਜੇ ਅਤੇ ਪਿਸਤੋਲ ਤਾਣ ਕੇ ਪੈਸਿਆਂ ਦੀ ਮੰਗ ਕਰਨ ਲੱਗੇ। ਜਗਤਾਰ ਸਿੰਘ ਨੇ ਡਰਦੇ ਮਾਰੇ ਆਪਣੀ ਜੇਬ ਵਿੱਚ ਪਏ ਪੰਜ ਹਜ਼ਾਰ ਰੁਪਏ ਦੇ ਦਿੱਤੇ।
ਇਸ ਤੋਂ ਬਾਅਦ ਉਨ੍ਹਾਂ ਕੈਂਟਰ ਡਰਾਇਵਰ ਕੁਲਦੀਪ ਸਿੰਘ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੇ ਨਾਂਹ ਕਰ ਦਿੱਤੀ। ਲੁਟੇਰਿਆਂ ਨੇ ਉਸ ਦੇ ਛਾਤੀ ਵਿੱਚ ਗੋਲੀ ਮਾਰ ਦਿੱਤੀ ਅਤੇ ਉਸਦੀ ਉੱਪਰਲੀ ਜੇਬ ਵਿੱਚ ਪਏ 6 ਹਜਾਰ ਰੁਪਏ ਕੱਢ ਲਏ। ਇਸ ਤੋਂ ਬਾਅਦ ਉਨ੍ਹਾਂ ਪੰਪ ਦੇ ਕਰਿੰਦੇ ਤੋਂ ਹੋਰ ਪੈਸਿਆਂ ਦੀ ਮੰਗ ਕੀਤੀ ਤਾ ਉਸ ਨੇ ਕਿਹਾ ਕਿ ਉਸ ਦੇ ਦੂਜੇ ਸਾਥੀ ਕੋਲ ਹਨ ਜੋਂ ਉੱਥੋਂ ਭੱਜ ਕੇ ਢਾਬੇ ਵੱਲ ਗਿਆ ਸੀ। ਇਸ ਦਾ ਪਤਾ ਜਦੋਂ ਢਾਬੇ ਤੇ ਬੈਠੇ ਹਰੀ ਸਿੰਘ ਅਤੇ ਦੂਜੇ ਕੈਂਟਰ ਡਰਾਇਵਰ ਕੁਲਦੀਪ ਸਿੰਘ ਅਤੇ ਇੱਕ ਹੋਰ ਵਿਅਕਤੀ ਨੂੰ ਲੱਗਿਆ ਤਾ ਉਨ੍ਹਾਂ ਕਿਹਾ ਕਿ ਆਉ ਫੜੀਏ, ਗੋਲੀ ਮਾਰ ਦਿੱਤੀ ਹੈ, ਤਾ ਲੁਟੇਰਿਆਂ ਨੇ ਕੁਲਦੀਪ ਸਿੰਘ ਦੇ ਵੀ ਗੋਲੀ ਮਾਰ ਦਿੱਤੀ ਜਦਕਿ ਹਰੀ ਸਿੰਘ ਨੇ ਆਪਣੀ ਮਸਾਂ ਜਾਨ ਬਚਾਈ।
ਇਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ ਅਤੇ ਜਖਮੀਆਂ ਨੂੰ ਇੱਥੇ ਹਸਪਤਾਲ ਲਿਆਦਾ ਗਿਆ ਜਿੱਥੇ ਕਿ ਦੋਹਾਂ ਜਣਿਆ ਦੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦਿਆ ਹੀ ਆਰਗਨਾਈਜੇਸ਼ਨ ਕ੍ਰਾਇਮ ਕੰਟਰੋਲ ਯੂਨਿਟ ਦੇ ਏਆਈਜੀ ਗੁਰਮੀਤ ਸਿੰਘ ਚੌਹਾਨ, ਐਸਪੀਐਚ ਕੰਵਰਜੀਤ ਕੌਰ, ਐਸਪੀਡੀ ਵਿਰਕ, ਐਸਪੀ ਸਿਟੀ ਕੇਸਰ ਸਿੰਘ ਧਾਲੀਵਾਲ, ਡੀਐਸਪੀ ਸੁਖਵਿੰਦਰ ਸਿੰਘ ਚੌਹਾਨ ਆਦਿ ਪੁੱਜੇ ਅਤੇ ਘਟਨਾ ਦਾ ਜਾਇਜਾ ਲਿਆ। ਪੁਲਿਸ ਵੱਲੋਂ ਰਾਤ ਨੂੰ ਹੀ ਜ਼ਿਲ੍ਹੇ ਅੰਦਰ ਨਾਕਾਬੰਦੀ ਕਰ ਦਿੱਤੀ ਗਈ।
ਪੁਲਿਸ ਵੱਲੋਂ ਥਾਣਾ ਸਦਰ ਪਟਿਆਲ ਵਿਖੇ ਅਣਪਛਾਤੇ ਲੁਟੇਰਿਆਂ ਖਿਲਾਫ਼ ਧਾਰਾ 302, 397, ਆਈਪੀਸੀ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਭਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਹ ਪੈਟਰੋਲ ਪੰਪ ਸੇਵਾ ਮੁਕਤ ਆਈਏਐਸ ਅਧਿਕਾਰੀ ਰਵਿੰਦਰ ਸ਼ਰਮਾ ਦਾ ਹੈ ਜੋਂ ਕਿ ਇਨ੍ਹਾਂ ਦੀ ਪਤਨੀ ਦੇ ਨਾਮ ‘ਤੇ ਹੈ। ਮੁੱਖ ਮੰਤਰੀ ਦੇ ਸ਼ਹਿਰ ਅੰਦਰ ਵਾਪਰੀ ਇਸ ਘਟਨਾ ਕਾਰਨ ਪੁਲਿਸ ਦੀ ਸੁਰਖਿਆ ‘ਤੇ ਵੀ ਸਵਾਲ ਖੜ੍ਹੇ ਹੋ ਗਏ ਹਨ।