Entered - Sach Kahoon Punjabi
ਸਬਰੀਮਾਲਾ ਮੰਦਰ ‘ਚ ਦੋ ਔਰਤਾਂ ਹੋਈਆਂ ਦਾਖਲ
ਤਿਰੁਵਨਤਪੁਰਮ, ਕੇਰਲ ਦੇ ਸਬਰੀਮਾਲਾ ਸਥਿੱਤ ਅਯੱਪਾ ਮੰਦਰ ‘ਚ ਅੱਜ ਸਵੇਰੇ 44 ਤੇ 42 ਸਾਲਾ ਦੋ ਔਰਤਾਂ ਦਾਖਲ ਹੋ ਗਈਆਂ ਮੁੱਖ ਮੰਤਰੀ ਪਿਨਾਰਾਈ ਵਿਜੈਯਨ ਨੇ ਮੀਡੀਆ ਨਾਲ ਗੱਲਬਾਤ ‘ਚ ਕਿਹਾ, ਇਹ ਸੱਚ ਹੈ ਕਿ ਔਰਤਾਂ  ਮੰਦਰ ‘ਚ ਦਾਖਲ ਹੋਈਆਂ ਰਵਾਇਤੀ ਪਹਿਰਾਵੇ ‘ਚ ਤੇ ਸਿਰ ਢੱਕ ਕੇ ਕਨਕਦੁਰਗਾ (44) ਤੇ ਬਿੰਦੂ (42) ਅੱਜ ਸਵੇਰੇ 3.38 ਵਜੇ ਮੰਦਰ ਪਹੁੰਚੀਆਂ ਪੁਲਿਸ ਨੇ ਵਿਰੋਧ ਪ੍ਰਦਰਸ਼ਨਾਂ ਦੀ ਸੰਭਾਵਨਾ ਕਾਰਨ ਦੋਵੇਂ ਔਰਤਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ ਮੰਦਰ ‘ਚ ਦਾਖਲ ਹੋਣ ਵਾਲੀ ਇੱਕ ਮਹਿਲਾ ਬਿੰਦੂ ਕਾਲਜ ‘ਚ ਲੈਕਚਰਾਰ ਤੇ ਭਾਕਪਾ (ਮਾਲੇ) ਦੀ ਵਰਕਰ ਹੈ ਉਹ ਕੋਝੀਕੋਡ ਜ਼ਿਲ੍ਹੇ ਦੇ ਕੋਇਲੈਂਡੀ ਦੀ ਰਹਿਣ ਵਾਲੀ ਹੈ ਦੂਜੀ ਔਰਤ ਕਨਕਦੁਰਗਾ ਮਲਪਪੁਰਮ ਦੇ ਅੰਗਦੀਪੁਰਮ ‘ਚ ਇੱਕ ਨਾਗਰਿਕ ਸਪਲਾਈ ਕਰਮਚਾਰੀ ਹੈ
ਇਸ ਤੋਂ ਪਹਿਲਾਂ ਦੋਵੇਂ ਔਰਤਾਂ ਨੇ 24 ਦਸੰਬਰ ਨੂੰ ਵੀ ਮੰਦਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ, ਪਰ ਵਿਰੋਧ ਕਾਰਨ ਉਨ੍ਹਾਂ ਮੁੜਨਾ ਪਿਆ ਸੀ ਚੇੱਨਈ ਦੇ ਇੱਕ ਸੰਗਠਨ ਨੇ 11 ਔਰਤਾਂ ਨੂੰ ਮੰਦਰ ‘ਚ ਦਾਖਲ ਹੋਣ ਤੋਂ ਰੋਕ ਦਿੱਤਾ ਸੀ ਤੇ ਅਯੱਪਾ ਮੰਤਰੋਚਾਰਨ ਕਰ ਰਹੇ ਸ਼ਰਧਾਲੂਆਂ ਨੇ ਉਨ੍ਹਾਂ ਉੱਥੋਂ ਮੋੜ ਦਿੱਤਾ ਸੀ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਦੱਸਿਆ ਕਿ ਅੱਜ ਸਵੇਰੇ ਸਬਰੀਮਾਲਾ ਮੰਦਰ ‘ਚ ਪ੍ਰਵੇਸ਼ ਕਰਕੇ ਭਗਵਾਨ ਅਯੱਪਾ ਦੇ ਦਰਸ਼ਨ ਕਰਨ ਵਾਲੀਆਂ ਔਰਤਾਂ ਨੂੰ ਮੰਦਰ ਜਾਂਦੇ ਸਮੇਂ ਰਸਤੇ ‘ਚ ਪੁਲਿਸ ਨੇ ਸੁਰੱਖਿਆ ਪ੍ਰਦਾਨ ਕੀਤੀ ਸੀ
ਮੰਦਰ ‘ਚ ਔਰਤਾਂ ਦੇ ਦਾਖਲੇ ਤੋਂ ਬਾਅਦ ਮੁੱਖ ਪੁਜਾਰੀ ਨੇ ‘ਸ਼ੁੱਧੀਕਰਨ’ ਸਮਾਰੋਹ ਲਈ ਮੰਦਰ ਦੇ ਗਰਭ ਗ੍ਰਹਿ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਮੰਦਰ ਨੂੰ ਸਵੇਰੇ ਤਿੰਨ ਵਜੇ ਖੋਲ੍ਹਿਆ ਗਿਆ ਸੀ ਤੇ ‘ਸ਼ੁੱਧੀਕਰਨ’ ਲਈ ਉਸ ਨੂੰ ਸਵੇਰੇ ਸਾਢੇ 10 ਵਜੇ ਬੰਦਰ ਕਰ ਦਿੱਤਾ ਗਿਆ ਮੰਦਰ ਆਮ ਤੌਰ ‘ਤੇ ਦੁਪਹਿਰ ਸਾਢੇ 12 ਵਜੇ ਬੰਦ ਹੁੰਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਖਿਆ ਵਿਭਾਗ ਦੇ ਆਦੇਸ਼ਾਂ ਨਾਲ ਹੀ ਆਪਣੀ ਏਸੀਆਰ ਲਈ ਦਾਖ਼ਲੇ ਲਈ ਸੜਕਾਂ ‘ਤੇ ਉੱਤਰੇ ਅਧਿਆਪਕ
ਹਰ ਦਾਖ਼ਲੇ ਪਿੱਛੇ ਮਿਲੇਗਾ ਏਸੀਆਰ ‘ਚ ਵੱਧ ਨੰਬਰ ਲੈਣ ਦਾ ਮੌਕਾ
ਚੰਡੀਗੜ। ਕੜਾਕੇ ਦੀ ਸਰਦੀ ਦੇ ਬਾਵਜੂਦ ਵੀ ਹੱਥ ‘ਚ ਦਾਖ਼ਲਾ ਫਾਰਮ ਅਤੇ ਪੈਨ-ਕਾਪੀ ਲੈ ਕੇ ਘਰ ਘਰ ਘੁੰਮਦੇ ਹੋਏ ਅਧਿਆਪਕ ਆਪਣੇ ਸਰਕਾਰੀ ਸਕੂਲ ਵਿੱਚ ਬੇਸ਼ੁਮਾਰ ਦਾਖ਼ਲੇ ਕਰਵਾਉਣ ਵਿੱਚ ਜੁਟੇ ਹੋਏ ਹਨ। ਅਧਿਆਪਕਾਂ ਨੇ ਰੈਲੀਆਂ ਤੋਂ ਲੈ ਕੇ ਡੋਰ ਟੂ ਡੋਰ ਤੱਕ ਮੁਹਿੰਮ ਛੇੜੀ ਹੋਈ ਹੈ। ਇਸ ਸਖ਼ਤ ਮਿਹਨਤ ਪਿੱਛੇ ਅਧਿਆਪਕ ਉਹ ਮੌਕਾ ਦੇਖ ਰਹੇ ਹਨ, ਜਿਸ ਰਾਹੀਂ ਉਹ ਆਪਣੀ ਏ.ਸੀ.ਆਰ. (ਸਲਾਨਾ ਗੁਪਤ ਰਿਪੋਰਟ) ਨਾ ਸਿਰਫ਼ ਸੁਧਾਰ ਕਰਵਾ ਸਕਦੇ ਹਨ, ਸਗੋਂ ਬੇਸ਼ੁਮਾਰ ਦਾਖ਼ਲੇ ਦੇ ਨਾਲ ਹੀ ਆਪਣੀ ਏ.ਸੀ.ਆਰ. ਵਿੱਚ ਬੇਸ਼ੁਮਾਰ ਨੰਬਰ ਤੱਕ ਪ੍ਰਾਪਤ ਕਰ ਸਕਦੇ ਹਨ। ਜਿਸ ਦਾ ਫਾਇਦਾ ਉਨਾਂ ਨੂੰ ਭਵਿੱਖ ਵਿੱਚ ਮਿਲਣ ਵਾਲੀ ਤਰੱਕੀ ਅਤੇ ਤਨਖ਼ਾਹ ਵਾਧੇ ਵਿੱਚ ਮਿਲ ਸਕਦਾ ਹੈ।
ਇਸ ਲਈ ਇਸ ਸਮੇਂ ਸਰਕਾਰੀ ਅਧਿਆਪਕ ਕੋਈ ਵੀ ਕਸਰ ਨਹੀਂ ਛੱਡਦੇ ਹੋਏ ਹਰ ਘਰ ਤੱਕ ਆਪਣੀ ਪਹੁੰਚ ਕਰਦੇ ਹੋਏ ਦਾਖ਼ਲਾ ਕਰਵਾਉਣ ਵਿੱਚ ਲਗੇ ਹੋਏ ਹਨ।
ਜਾਣਕਾਰੀ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲਗਾਤਾਰ ਘੱਟ ਰਹੀ ਵਿਦਿਆਰਥੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਵਲੋਂ ਬੀਤੇ ਦਿਨੀਂ ਇੱਕ ਡੋਰ ਟੂ ਡੋਰ ਦਾਖ਼ਲਾ ਕਰਵਾਉਣ ਸਬੰਧੀ ਇੱਕ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ, ਜਿਸ ਵਿੱਚ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਲੈ ਕੇ ਖ਼ੁਦ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਡੋਰ ਟੂ ਡੋਰ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਮਾਪਿਆ ਨੂੰ ਸਮਝਾਉਣ ਲਗੇ ਹੋਏ ਸਨ।
ਇਸ ਦਾਖ਼ਲਾ ਮੁਹਿੰਮ ਨੂੰ ਜ਼ਮੀਨੀ ਪੱਧਰ ‘ਤੇ ਸਫ਼ਲ ਬਣਾਉਣ ਲਈ ਹੁਣ ਸਿੱਖਿਆ ਵਿਭਾਗ ਨੇ ਆਪਣੇ ਅਧਿਆਪਕਾਂ ਨੂੰ ਦਾ ਉਤਸ਼ਾਹ ਵਧਾਉਣ ਲਈ ਇਹ ਵੀ ਕੀਤਾ ਹੈ ਕਿ ਜੇਕਰ ਉਨਾਂ ਨੇ ਆਪਣੇ ਸਕੂਲ ਅਤੇ ਖ਼ਾਸ ਕਰਕੇ ਆਪਣੀ ਕਲਾਸ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਰਦੇ ਹੋਏ ਚੰਗੇ ਪੱਧਰ ‘ਤੇ ਦਾਖ਼ਲੇ ਕਰਵਾਏ ਤਾਂ ਸਿੱਖਿਆ ਵਿਭਾਗ ਵੀ ਇਸ ਇਨਾਮ ਵਜੋਂ ਉਨਾਂ ਦੀ ਵਿਗੜੀ ਹੋਈ ਏ.ਸੀ.ਆਰ. (ਸਲਾਨਾ ਗੁਪਤ ਰਿਪੋਰਟ) ਨੂੰ ਠੀਕ ਕਰਨ ਤੋਂ ਪਿੱਛੇ ਨਹੀਂ ਹਟੇਗਾ।
ਸਿੱਖਿਆ ਵਿਭਾਗ ਵੱਲੋਂ ਪ੍ਰਤੀ ਦਾਖ਼ਲਾ ਅਤੇ ਕਲਾਸ ਦੀ ਗਿਣਤੀ ਅਨੁਸਾਰ ਏ.ਸੀ.ਆਰ. ਵਿੱਚ ਪੁਆਇੰਟ ਸਿਸਟਮ ਬਣਾਇਆ ਹੈ। ਜਿਸ ਰਾਹੀਂ ਅਧਿਆਪਕਾਂ ਨੂੰ ਹਰ ਦਾਖ਼ਲੇ ਪਿੱਛੇ ਕੁਝ ਪੁਆਇੰਟ ਦਾ ਫਾਇਦਾ ਹੋਏਗਾ। ਜਿਹੜੇ ਪੁਆਇੰਟ ਸਿੱਧੇ ਤੌਰ ‘ਤੇ ਉਨ੍ਹਾਂ ਦੀ ਏ.ਸੀ.ਆਰ. ਨੂੰ ਚੰਗੇ ਪੱਧਰ ‘ਤੇ ਪ੍ਰਭਾਵਿਤ ਕਰਨਗੇ।
ਇਸ ਨਾਲ ਹੀ ਜਿਹੜੇ ਅਧਿਆਪਕ ਇਸ ਦਾਖ਼ਲਾ ਮੁਹਿੰਮ ਵਿੱਚ ਭਾਗ ਨਾ ਲੈਂਦੇ ਹੋਏ ਚੰਗੇ ਪੱਧਰ ‘ਤੇ ਦਾਖ਼ਲਾ ਨਾ ਕਰਵਾ ਸਕੇ ਅਤੇ ਉਨਾਂ ਦੀ ਕਲਾਸ ਵਿੱਚ ਵਿਦਿਆਰਥੀਆਂ ਦੀ ਗਿਣਤੀ ਤੈਅ ਸੀਮਾ ਤੋਂ ਘੱਟ ਰਹੀਂ ਤਾਂ ਉਨਾਂ ਨੂੰ ਏ.ਸੀ.ਆਰ. ਵਿੱਚ ਨੈਗਟਿਵ ਪੁਆਇੰਟ ਵੀ ਮਿਲ ਸਕਦੇ ਹਨ। ਜਿਸ ਨਾਲ ਉਨਾਂ ਦੀ ਪਹਿਲਾਂ ਤੋਂ ਹੀ ਮਾੜੀ ਚਲਦੀ ਆ ਰਹੀਂ ਏ.ਸੀ.ਆਰ. ਹੋਰ ਜਿਆਦਾ ਖ਼ਰਾਬ ਹੋ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
16 ਨਿਸ਼ਾਨੇਬਾਜ਼ਾਂ ਤੋਂ ਇਲਾਵਾ ਟੈਨਿਸ ਅਤੇ ਟੇਬਲ ਟੈਨਿਸ ਦੇ ਖਿਡਾਰੀ ਵੀ ਸ਼ਾਮਲ
ਸ਼ੂਟਰ ਹੀਨਾ ਸਿੱਧੂ ਅਤੇ ਜੀਤੂ ਰਾਏ ਨਹੀਂ ਬਣਾ ਸਕੇ ਜਗ੍ਹਾ
ਨਵੀਂ ਦਿੱਲੀ, 14 ਦਸੰਬਰ
ਇਸ ਸਾਲ ਨਿਸ਼ਾਨੇਬਾਜ਼ੀ ‘ਚ ਸ਼ਾਨਦਾਰ ਕਾਮਯਾਬੀ ਹਾਸਲ ਕਰਨ ਵਾਲੇ ਭਾਰਤ ਦੇ ਦੋ ਨੌਜਵਾਨ ਸ਼ੂਟਰ ਮਨੁ ਭਾਕਰ ਅਤੇ ਸੌਰਭ ਚੌਧਰੀ ਨੂੰ ਉਹਨਾਂ ਦੇ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ ਇਹਨਾਂ ਦੋਵਾਂ ਨੂੰ ਖੇਡ ਮੰਤਰਾਲੇ ਦੀ ਯੋਜਨਾ ਟਾੱਪਸ ‘ਚ ਸ਼ਾਮਲ ਕਰ ਲਿਆ ਗਿਆ ਹੈ ਇਸ ਯੋਜਨਾ ‘ਚ ਉਹਨਾਂ ਅਥਲੀਟਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿੰਨ੍ਹਾਂ ਤੋਂ ਸਰਕਾਰ ਨੂੰ ਓਲੰਪਿਕ ‘ਚ ਤਮਗਾ ਜਿੱਤਣ ਦੀ ਆਸ ਹੁੰਦੀ ਹੈ
2020 ਦੀਆਂ ਟੋਕੀਓ ਓਲੰਪਿਕ ਦੇ ਮੱਦੇਨਜ਼ਰ ਕੁੱਲ 16 ਨਿਸ਼ਾਨੇਬਾਜ਼ਾਂ ਸਮੇਤ ਤਿੰਨ ਟੇਬਲ ਟੈਨਿਸ ਖਿਡਾਰੀਆਂ ਨੂੰ ਵੀ ਜਗ੍ਹਾ ਦਿੱਤੀ ਗਈ ਹੈ ਟਾੱਪਸ ‘ਚ ਚੁਣੇ ਖਿਡਾਰੀਆਂ ਨੂੰ ਟਰੇਨਿੰਗ ਦੇ ਖ਼ਰਚੇ ਤੋਂ ਇਲਾਵਾ ਮਹੀਨੇਵਾਰ 50 ਹਜ਼ਾਰ ਰੁਪਏ ਦਾ ਜੇਬ ਖ਼ਰਚ ਵੀ ਦਿੱਤਾ ਜਾਂਦਾ ਹੈ
ਭਾਰਤੀ ਖੇਡ ਅਥਾਰਟੀ (ਸਾਈ) ਦੀ ਪ੍ਰੈਸ ਰਿਲੀਜ਼ ਅਨੁਸਾਰ ‘ਟੋਕੀਓ 2020 ਓਲੰਪਿਕ ਨੂੰ ਦੇਖਦਿਆਂ ਸੰਭਾਵਿਤ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਗਈ 2024 ਓਲੰਪਿਕ ਲਈ ਇੱਕ ਖਾਸ ਡਵੈਲਪਮੈਂਟ ਗਰੁੱਪ ਨੂੰ ਵੀ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ
ਇਸ ਸੂਚੀ ‘ਚ ਮੇਹੁਲੀ ਘੋਸ਼, ਅਨੀਸ਼ ਭਾਨਵਾਲਾ, ਇਲਾਵੇਨਿਲ ਵਾਲਾਰਿਵਾਨ, ਲਕਸ਼ੇ ਅਤੇ ਤਜ਼ਰਬੇਕਾਰ ਸੰਜੀਵ ਰਾਜਪੂਤ ਸ਼ਾਮਲ ਹਨ ਰਵੀ ਕੁਮਾਰ, ਦੀਪਕ ਕੁਮਾਰ, ਅਪੂਰਵੀ ਚੰਦੇਲਾ, ਅੰਜੁਮ ਮੋਦਗਿਲ, ਅਭਿਸ਼ੇਕ ਵਰਮਾ, ਓਮ ਪ੍ਰਕਾਸ਼, ਰਾਹੀ ਸਰਨੋਬਤ, ਕੇਨਾਨ ਚੇਨਾਈ ਅਤੇ ਅੰਗਦਵੀਰ ਸਿੰਘ ਬਾਜਵਾ ਹੋਰ ਨਿਸ਼ਾਨੇਬਾਜ਼ ਹਨ
ਹੀਨਾ ਸਿੱਧੂ ਅਤੇ ਜੀਤੂ ਰਾਏ ਸਮੇਤ ਕੁਝ ਹੋਰ ਅਥਲੀਟਾਂ ਦੇ ਪ੍ਰਦਰਸ਼ਨ ‘ਤੇ ਨਜ਼ਰ ਰੱਖੀ ਜਾਵੇਗੀ ਅਤੇ ਦਿੱਲੀ ‘ਚ ਫਰਵਰੀ 2019 ‘ਚ ਹੋਣ ਵਾਲੇ ਵਿਸ਼ਵ ਕੱਪ ਤੋਂ ਬਾਅਦ ਇਹਨਾਂ ਦੇ ਸ਼ਾਮਲ ਹੋਣ ‘ਤੇ ਫੈਸਲ ਾ ਕੀਤਾ ਜਾਵੇਗਾ
ਏਸ਼ੀਅਨ ਖੇਡਾਂ ਦੇ ਸੋਨ ਤਮਗਾ ਜੇਤੂ ਦਿਵਿਜ ਸ਼ਰਣ ਅਤੇ ਰੋਹਨ ਬੋਪੰਨਾ ਨੂੰ ਟਾੱਪਸ ਸੂਚੀ ‘ਚ ਜੋੜਿਆ ਗਿਆ ਹੈ ਜਦੋਂਕਿ ਸਾਨੀਆ ਮਿਰਜ਼ਾ ਬਾਰੇ ਕਮੇਟੀ ਉਸਦੇ ਦੁਬਾਰਾ ਟਰੇਨਿੰਗ ਸ਼ੁਰੂ ਕਰਨ ਤੋਂ ਬਾਅਦ ਫੈਸਲਾ ਲਵੇਗੀ ਟੇਬਲ ਟੈਨਿਸ ਖਿਡਾਰੀ ਮਣਿਕਾ ਬੱਤਰਾ ਦੇ ਨਾਲ ਅਚੰਤ ਸ਼ਰਤ ਕਮਲ ਅਤੇ ਜੀ ਸਾਥੀਆਨ ਨੂੰ ਵੀ ਸੂਚੀ ‘ਚ ਜਗ੍ਹਾ ਦਿੱਤੀ ਗਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਰੀਕਾਮ ਦਾ ਦੂਸਰੇ ਗੇੜ ਦਾ ਮੁਕਾਬਲਾ ਹੋਵੇਗਾ ਐਤਵਾਰ ਨੂੰ
ਏਜੰਸੀ,
ਨਵੀਂ ਦਿੱਲੀ, 15 ਨਵੰਬਰ
ਪੰਜ ਵਾਰ ਦੀ ਵਿਸ਼ਵ ਚੈਂਪੀਅਨ ਐਮਸੀ ਮੈਰੀਕਾਮ ਸਮੇਤ 8 ਭਾਰਤੀ ਮੁਕੇਬਾਜ਼ਾਂ ਨੂੰ ਇੱਥੇ ਸ਼ੁਰੂ ਹੋਈ 10ਵੀਂ ਆਈਬਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਪਹਿਲੇ ਗੇੜ ‘ਚ ਬਾਈ ਦਿੱਤੀ ਗਈ ਹੈ 48 ਕਿਗ੍ਰਾ ਵਰਗ ‘ਚ ਦੂਸਰੇ ਨੰਬਰ ਦੀ ਮੈਰੀਕਾਮ ਨੂੰ ਬਾਈ ਮਿਲਣ ‘ਤੇ ਹੁਣ ਐਤਵਾਰ ਤੱਕ ਰਿੰਗ ‘ਚ ਆਉਣ ਦੀ ਜ਼ਰੂਰਤ ਨਹੀਂ ਪਵੇਗੀ ਆਪਣੇ ਸੋਨ ਤੱਕ ਦੇ ਸਫ਼ਰ ‘ਚ ਮੈਰੀਕਾਮ ਨੂੰ ਦੋ ਮੁਸ਼ਕਲ ਖਿਡਾਰੀਆਂ (ਉਜ਼ਬੇਕਿਸਤਾਨ ਦੀ ਜੁਲਾਸਾਲ ਅਤੇ ਉੱਤਰੀ ਕੋਰੀਆ ਦੀ ਕਿਮ ਮੀ) ਨਾਲ ਸਾਹਮਣਾ ਕਰਨਾ ਹੋਵੇਗਾ ਸੈਮੀਫਾਈਨਲ ‘ਚ ਮੈਰੀਕਾਮ ਦਾ ਸਾਹਮਣਾ ਮੀ ਨਾਲ ਹੀ ਹੋ ਸਕਦਾ ਹੈ ਮੀ ਨੇ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਚਾਂਦੀ ਤਮਗਾ ਜਿੱਤਿਆ ਹੈ
ਮੈਰੀਕਾਮ ਤੋਂ ਇਲਾਵਾ 60 ਕਿਗ੍ਰਾ ਵਰਗ ‘ਚ ਬਾਈ ਹਾਸਲ ਕਰਨ ਵਾਲੀ ਸਰਿਤਾ ਤੋਂ ਵੀ ਭਾਰਤ ਨੂੰ ਤਮਗੇ ਦੀ ਆਸ ਹੈ ਹਾਲਾਂਕਿ ਸਰਿਤਾ ਨੂੰ ਇਸ ਲਈ ਮੌਜ਼ੂਦਾ ਵਿਸ਼ਵ ਚੈਂਪੀਅਨ ਚੀਨ ਦੀ ਯਾਂਗ ਅਤੇ ਓਲੰਪਿਕ ਕਾਂਸੀ ਤਮਗਾ ਜੇਤੂ ਰੂਸ ਦੀ ਅਨਾਸਤਾਸੀਆ ਨਾਲ ਦੋ ਹੱਥ ਕਰਨੇ ਹੋਣਗੇ
ਹੈਵੀਵੇਟ(81 ਕਿਗ੍ਰਾ ਤੋਂ ਜ਼ਿਆਦਾ) ‘ਚ ਭਾਰਤ ਦੀ ਸੀਮਾ ਪੂਨੀਆ ਬਾਈ ਹਾਸਲ ਕਰਨ ਵਾਲੀ ਇਕਲੌਤੀ ਅਜਿਹੀ ਮੁੱਕੇਬਾਜ਼ ਹੈ ਜੋ ਬਿਨਾਂ ਕਿਸੇ ਜੱਦੋਜ਼ਹਿਦ ਦੇ ਤਮਗਾ ਗੇੜ ‘ਚ ਨਿੱਤਰੇਗੀ ਪਹਿਲੇ ਗੇੜ ‘ਚ ਬਾਈ ਮਿਲਣ ਕਾਰਨ ਸੀਮਾ ਸਿੱਧਾ ਕੁਆਰਟਰ ਫਾਈਨਲ ‘ਚ ਚੀਨ ਦੀ ਸ਼ਿਓਲ ਯਾਂਗ ਵਿਰੁੱਧ ਰਿੰਗ ‘ਚ ਹੋਵੇਗੀ ਜੋ ਜੇਜੁ ਅਤੇ ਅਸਥਾਨਾ ‘ਚ ਲਗਾਤਾਰ ਦੋ ਸੋਨ ਤਮਗੇ ਜਿੱਤੇ ਹਨ
ਗਲਾਸਗੋ ਰਾਸ਼ਟਰਮੰਡਲ ਖੇਡਾਂ ‘ਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤ ਦੀ ਪਿੰਕੀ ਰਾਣੀ ਨੂੰ 51 ਕਿਗ੍ਰਾ ਭਾਰ ਵਰਗ ‘ਚ ਹਾਲਾਂਕਿ ਮੁਸ਼ਕਲ ਹੋਵੇਗੀ ਜਿੱਥੇ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਚੀਨ ਦੀ ਚਾਂਗ ਯੁਆਨ ਖ਼ਿਤਾਬ ਦੀ ਮੁੱਖ ਦਾਅਵੇਦਾਰ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਾਅਵਾ-ਹੈਲੀਕਾਪਟਰ ‘ਚ ਮੌਜ਼ੂਦ ਸਨ ਮਕਬੂਜ਼ਾ ਕਸ਼ਮੀਰ ਦੇ ਪੀਐੱਮ
ਏਜੰਸੀ, ਨਵੀਂ ਦਿੱਲੀ
ਪਾਕਿਸਤਾਨ ਵੱਲੋਂ ਭਾਰਤ ਦੇ ਏਅਰਸਪੇਸ ਦਾ ਹਮਲਾ ਕਰਨ ਦੀ ਘਟਨਾ ‘ਚ ਇੱਕ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ  ਖਬਰਾਂ ਅਨੁਸਾਰ ਪਾਕਿਸਤਾਨ ਦਾ ਜੋ ਹੈਲੀਕਾਪਟਰ ਭਾਰਤੀ ਹੱਦ ਅੰਦਰ ਦਾਖਲ ਹੋਇਆ ਸੀ, ਉਸ ‘ਚ ਮਕਬੂਜ਼ਾ ਕਸ਼ਮੀਰ ਦੇ ਪ੍ਰਧਾਨ ਮੰਤਰੀ ਫਾਰੂਕ ਹੈਦਰ ਵੀ ਮੌਜ਼ੂਦ ਸਨ ਦੱਸਿਆ ਜਾ ਰਿਹਾ ਹੈ ਕਿ ਪਾਕਿ ਹੈਲੀਕਾਪਟਰ ਭਾਰਤੀ ਸਰਹੱਦ ‘ਚ ਕਰੀਬ 700 ਮੀਟਰ ਤੱਕ ਅੰਦਰ ਆ ਗਿਆ ਸੀ
ਇਸ ਤੋਂ ਬਾਅਦ ਭਾਰਤੀ ਸੁਰੱਖਿਆ ਬਲਾਂ ਨੇ ਉਸ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦੇ ਤੁਰੰਤ ਬਾਅਦ ਹੈਲੀਕਾਪਟਰ ਉੱਥੋਂ ਚਲਾ ਗਿਆ ਨਿਊਜ਼ ਏਜੰਸੀਆਂ ਵੱਲੋਂ ਜਾਰੀ ਵੀਡੀਓ ‘ਚ ਸੁਰੱਖਿਆ ਬਲਾਂ ਵੱਲੋਂ ਚਲਾਏ ਗਏ ਗੰਨ ਸ਼ਾਟਸ ਦੀਆਂ ਆਵਾਜ਼ਾਂ ਵੀ ਸੁਣੀਆਂ ਜਾ ਸਕਦੀਆਂ ਹਨ ਜ਼ਿਕਰਯੋਗ ਹੈ ਕਿ ਇਹ ਇਲਾਕਾ ਘੁਸਪੈਠ ਸਬੰਧੀ ਕਾਫ਼ੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੇ ਜਿੰਨੀ ਉੱਚਾਈ ‘ਤੇ ਇਹ ਹੈਲੀਕਾਪਟਰ ਉੱਡ ਰਿਹਾ ਸੀ ਉਸ ਤੋਂ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਇਹ ਇਲਾਕੇ ਦੀ ਰੇਕੀ ਕਰਨ ਆਇਆ ਸੀ
ਦੱਸਿਆ ਗਿਆ ਹੈ ਕਿ ਨਿਯਮਾਂ ਅਨੁਸਾਰ ਰੋਟਰ ਵਾਲਾ ਕੋਈ ਪਲੇਨ ਕੰਟਰੋਲ ਰੇਖਾ ਦੇ 1 ਕਿਲੋਮੀਟਰ ਨੇੜੇ ਨਹੀਂ ਆ ਸਕਦਾ ਜਦੋਂਕਿ ਬਿਨਾ ਰੋਟਰ ਦਾ ਕੋਈ ਪਲੇਟ ਸਰਹੱਦ ਦੇ 10 ਕਿਲੋਮੀਟਰ ਨੇੜੇ ਨਹੀਂ ਆ ਸਕਦਾ ਡਿਫੈਂਸ ਐਕਸਪਰਟ ਦਾ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਮਹਾਂਸਭਾ ‘ਚ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਤਿੱਖੇ ਤੇਵਰ ਤੋਂ ਬੌਖਲਾਏ ਪਾਕਿ ਨੇ ਅਜਿਹਾ ਕਦਮ ਚੁੱਕਿਆ ਹੈ
ਜ਼ਿਕਰਯੋਗ ਹੈ ਕਿ ਸੁਸ਼ਮਾ ਨੇ ਆਪਣੇ ਸੰਬੋਧਨ ‘ਚ ਸੁਸ਼ਮਾ ਨੇ ਕਿਹਾ ਕਿ ਪਾਕਿ ਅਜਿਹਾ ਗੁਆਂਢੀ ਦੇਸ਼ ਹੈ ਜਿਸ ਨੂੰ ਅੱਤਵਾਦ ਫੈਲਾਉਣ ਦੇ ਨਾਲ-ਨਾਲ ਆਪਦੇ ਕੀਤੇ ਨੂੰ ਨਕਾਰਨ ‘ਚ ਵੀ ਮਹਾਰਤ ਹਾਸਲ ਹੈ ਪਾਕਿਸਤਾਨ ਨੂੰ ਅੱਤਵਾਦੀਆਂ ਦੀ ਸੁਰੱਖਿਅਤ ਪਨਾਹਗਾਹ ਦੱਸਦਿਆਂ ਸੁਸ਼ਮਾ ਨੇ ਕਿਹਾ ਕਿ 26/11 ਦਾ ਮਾਸਟਰਮਾਈਂਡ ਹਾਫਿਜ਼ ਸਈਅਦ ਹੁਣ ਤੱਕ ਖੁੱਲ੍ਹਾ ਘੁੰਮ ਰਿਹਾ ਹੈ
ਜੰਗ ਲਈ ਤਿਆਰ ਰਹੇ ਚੀਨੀ ਫੌਜ : ਜਿਨਪਿੰਗ
ਪੇਈਚਿੰਗ ਚੀਨ ‘ਚ 69ਵੇਂ ਨੈਸ਼ਨਲ ਡੇ ਦੀਆਂ ਤਿਆਰੀਆਂ ਦਰਮਿਆਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੀ ਫੌਜ ਨੂੰ ਜੰਗ ਲਈ ਤਿਆਰ ਰਹਿਣ ਦਾ ਨਿਰਦੇਸ਼ ਦਿੱਤਾ ਐਤਵਾਰ ਨੂੰ ਫੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਜਿਨਪਿੰਗ ਨੇ ਫੌਜ ਦੇ ਆਧੁਨਿਕ ਹਥਿਆਰਾਂ ਦਾ ਨਿਰੀਖਣ ਕੀਤਾ ਤੇ ਫੌਜ ਨਾਲ ਅਟੈਕ ਹੈਲੀਕਾਪਟਰ ਸਬੰਧੀ ਵਿਸਥਾਰ ਚਰਚਾ ਕੀਤੀ ਜ਼ਿਕਰਯੇਗ ਹੈ ਕਿ ਚੀਨ ਆਪਣਾ 69ਵਾਂ ਨੈਸ਼ਨਲ ਡੇ ਮਨਾਉਣ ਜਾ ਰਿਹਾ ਹੈ ਤੇ ਇਸ ਦੌਰਾਨ ਇੱਕ ਹਫ਼ਤੇ ਤੱਕ ਪੂਰੇ ਚੀਨ ‘ਚ ‘ਗੋਲਡਨ ਹਾਲੀਡੇ’ ਰਹੇਗਾ ਭਾਵ ਤਕਰੀਬਨ ਪੂਰਾ ਚੀਨ ਬੰਦ ਰਹੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭੀੜ ਵਿੱਚ ਵਾੜੀ ਕਾਰ, 9 ਦੀ ਮੌਤ
46 ਜਣੇ ਹੋਏ ਜ਼ਖਮੀ, ਹਮਲਾਵਰ ਕਾਬੂ
ਬੀਜਿੰਗ, ਏਜੰਸੀ।
ਚੀਨ ਦੇ ਹੁਨਾਨ ਸੂਬੇ ਦੀ ਹੇਂਗਡਾੱਗ ਕਾਉਂਟੀ ‘ਚ ਇੱਕ ਵਿਅਕਤੀ ਨੇ ਭੀੜਭਾੜ ਵਾਲੇ ਇਲਾਕੇ ‘ਚ ਕਾਰ ਵਾੜ ਦਿੱਤੀ। ਇਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 46 ਜਣੇ ਜ਼ਖਮੀ ਹੋ ਗਏ। ਪੁਲਿਸ ਨੇ ਸ਼ੱਕੀ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਚੀਨ ‘ਚ ਅਧਿਕਾਰੀਆਂ ਦਾ ਆਖਣਾ ਹੈ ਕਿ ਦੱਖਣੀ ਹੁਨਾਨ ਸੂਬੇ ਦੇ ਹੇਂਗਡਾੱਗ ਸ਼ਹਿਰ ਦੇ ਰੁਝੇਵੇ ਚੌ-ਰਸਤੇ ‘ਤੇ ਇਕ ਵਿਅਕਤੀ ਨੇ ਆਪਣੀ ਕਾਰ ਨਾਲ ਕਈ ਲੋਕਾਂ ਨੂੰ ਕੁਚਲ ਦਿੱਤਾ ਹੈ। ਘਟਨਾ ‘ਚ ਘੱਟੋਂ-ਘੱਟ 9 ਲੋਕਾਂ ਦੀ ਮੌਤ ਅਤੇ 46 ਜਣੇ ਜ਼ਖਮੀ ਹੋ ਗਏ। ਸਥਾਨਕ ਮੀਡੀਆ ਮੁਤਾਬਕ 7:40 ਵਜੇ (ਸਥਾਨਕ ਸਮੇਂ ਮੁਤਾਬਕ) ਬਿਨਜਿਆਂਗ ਚੌਕ ‘ਤੇ ਲਾਲ ਰੰਗ ਦੀ ਐੱਸ. ਯੂ. ਵੀ. ਕਾਰ ਨਾਲ ਕਈ ਲੋਕਾਂ ਨੂੰ ਟੱਕਰ ਮਾਰੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਰ ਚਲਾ ਰਹੇ ਵਿਅਕਤੀ ‘ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਸ ਨੂੰ ਫਡ਼ ਲਿਆ ਗਿਆ ਹੈ। ਘਟਨਾ ਦੀ ਵੀਡੀਓ ਫੁਟੇਜ ‘ਚ ਦੇਖਿਆ ਜਾ ਸਕਦਾ ਹੈ ਕਿ ਕਾਰ ਦੇ ਹਮਲਾਵਰ ਹੋਣ ਕਾਰਨ ਉਥੇ ਮੌਜੂਦ ਲੋਕਾਂ ‘ਚ ਹਡ਼ਕੰਪ ਮਚ ਗਿਆ। ਪੁਲਸ ਮੁਤਾਬਕ ਹਮਲਾਵਰ ਦਾ ਨਾਂ ਯਾਂਗ ਜਨਯੁਨ ਹੈ, ਜਿਸ ਦੀ ਉਮਰ 54 ਸਾਲ ਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।