Martyrdom Day - Sach Kahoon Punjabi

Martyrdom Day: ਏਟਕ ’ਚ ਸ਼ਾਮਲ ਜੱਥੇਬੰਦੀਆਂ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਮਨਾਇਆ
Martyrdom Day: (ਗੁਰਪ੍ਰੀਤ ਪੱਕਾ) ਫਰੀਦਕੋਟ। ਸਥਾਨਕ ਸ਼ਹੀਦ ਕਾਮਰੇਡ ਅਮੋਲਕ ਸਿੰਘ ਔਲਖ ਭਵਨ ਵਿਖੇ ਏਟਕ ਵਿੱਚ ਸ਼ਾਮਲ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਪ੍ਰੇਮ ਚਾਵਲਾ ਤੇ ਸੋਮ ਨਾਥ ਅਰੋੜਾ ਪੰਜਾਬ ਪੈਨਸ਼ਨਰਜ਼ ਯੂਨੀਅਨ, ਚੰਦ ਸਿੰਘ ਡੋਡ ਸੂਬਾਈ ਆਗੂ ਪਾਵਰਕੌਮ ਪੈਨਸ਼ਨਰ ਯੂਨੀਅਨ, ਗੋਰਾ ਪਿੱਪਲੀ ਨਰੇਗਾ ਮਜ਼ਦੂਰ ਯੂਨੀਅਨ, ਇਕਬਾਲ ਸਿੰਘ ਢੁੱਡੀ ਪ੍ਰਧਾਨ ਅਤੇ ਬਲਕਾਰ ਸਿੰਘ ਸਹੋਤਾ ਜਨਰਲ ਸਕੱਤਰ ਕਲਾਸ ਫ਼ੋਰ ਗੌਰਮਿੰਟ ਇੰਪਲਾਈਜ ਯੂਨੀਅਨ, ਨੌਜਵਾਨ ਵਿਦਿਆਰਥੀ ਆਗੂ ਚਰਨਜੀਤ ਸਿੰਘ ਚਮੇਲੀ, ਕੁਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭੰਨ, ਖੇਤ ਮਜ਼ਦੂਰਾਂ ਦੇ ਆਗੂ ਕਾਮਰੇਡ ਜਗਤਾਰ ਸਿੰਘ ਭਾਣਾ ਸਾਬਕਾ ਸਰਪੰਚ,ਬੋਹੜ ਸਿੰਘ ਔਲਖ, ਰੇਸ਼ਮ ਸਿੰਘ ਜਟਾਣਾ ਅਤੇ ਮੁਖਤਿਆਰ ਸਿੰਘ ਭਾਣਾ ਆਦਿ ਸਾਥੀਆਂ ਨੇ ਇਨਕਲਾਬ ਜਿੰਦਾਬਾਦ ਦੇ ਜ਼ੋਰਦਾਰ ਨਾਅਰਿਆਂ ਦੀ ਗੂੰਜ ਵਿੱਚ ਸ਼ਹੀਦ-ਏ-ਆਜ਼ਮ ਸ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਸਾਡਾ ਦੇਸ਼ ਆਜ਼ਾਦ ਹੋਇਆ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਸਾਡੇ ਹਾਕਮਾਂ ਵੱਲੋਂ ਇਹਨਾਂ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦੀ ਬਜਾਏ ਸਾਮਰਾਜਵਾਦ ਅਤੇ ਕਾਰਪੋਰੇਟ ਘਰਾਣਿਆਂ ਅੱਗੇ ਆਪਣੇ ਗੋਡੇ ਟੇਕੇ ਹੋਏ ਹਨ। ਕੇਂਦਰ ਦੀ ਹੁਕਮਰਾਨ ਮੋਦੀ ਸਰਕਾਰ ਵੱਲੋਂ ਧਰਮ ਦੇ ਨਾਂਅ ’ਤੇ ਲੋਕਾਂ ਵਿੱਚ ਵੰਡੀਆਂ ਪਾਈਆਂ ਜਾ ਰਹੀਆਂ ਹਨ। ਸਿੱਖਿਆ ਤੇ ਸਿਹਤ ਵਿੱਚ ਜਨ ਸਧਾਰਨ ਨਾਲ ਵੱਡੇ ਪੱਧਰ ’ਤੇ ਵਿਤਕਰੇ ਜਾਰੀ ਹਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਹੁਕਮਰਾਨ ਕੇਂਦਰ ਸਰਕਾਰ ਅਤੇ ਭਗਵੰਤ ਮਾਨ ਸਰਕਾਰ ਲੋਕ ਵਿਰੋਧੀ ਨੀਤੀਆਂ ਬਹੁਤ ਤੇਜ਼ੀ ਨਾਲ ਲਾਗੂ ਕਰ ਰਹੀਆਂ ਹਨ।

ਇਹ ਵੀ ਪੜ੍ਹੋ: Laljit Bhullar: ਪੰਜ ਦਿਨਾਂ ਦੇ ਰਿਮਾਂਡ ’ਤੇ ਲਾਲਜੀਤ ਭੁੱਲਰ

ਆਗੂਆਂ ਨੇ ਨੌਜਵਾਨ ਪੀੜ੍ਹੀ ਨੂੰ ਸੱਦਾ ਦਿੱਤਾ ਕਿ ਇਹਨਾਂ ਲੋਕ ਵਿਰੋਧੀ ਨੀਤੀਆਂ ਦਾ ਢੁੱਕਵਾਂ ਜਵਾਬ ਦੇਣ ਲਈ ਅੱਗੇ ਆਉਣ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਗੁਰਚਰਨ ਸਿੰਘ ਮਾਨ, ਹਰਪਾਲ ਸਿੰਘ ਮਚਾਕੀ, ਇੰਦਰਜੀਤ ਸਿੰਘ ਗਿੱਲ, ਰਮੇਸ਼ ਕੌਸ਼ਲ, ਅਸ਼ੋਕ ਸੇਠੀ, ਜੋਤੀ ਪ੍ਰਕਾਸ਼ ,ਪਰਮਜੀਤ ਸਿੰਘ ਪੰਮਾ, ਜਗਤਾਰ ਸਿੰਘ ਪੱਪੀ ਰਾਜੋਵਾਲਾ, ਕਿਸਾਨ ਆਗੂ ਜਤਿੰਦਰ ਸਿੰਘ ਜੰਡਵਾਲਾ, ਮੇਜਰ ਸਿੰਘ ਜੌਹਲ, ਅਮਰਜੀਤ ਸਿੰਘ ਕਲੇਰ, ਹਰਬੰਸ ਸਿੰਘ ਔਲਖ, ਨੀਲਾ ਸਿੰਘ, ਨਿਰਮਲ ਸਿੰਘ ਨਿੰਮਾ, ਸੁਰਜੀਤ ਸਿੰਘ ਤੇ ਤਰਲੋਕ ਸਿੰਘ ਰਾਜੋਵਾਲਾ ਆਦਿ ਹਾਜ਼ਰ ਸਨ।

Amritsar News: ਜਰਨੈਲ ਸ਼ਾਮ ਸਿੰਘ ਅਟਾਰੀ ਦੇ ਸ਼ਹੀਦੇ ਦਿਹਾੜੇ ਮੌਕੇ ਕਰਵਾਇਆ ਰਾਜ ਪੱਧਰੀ ਸਮਾਗਮ
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜਰਨੈਲ ਸ਼ਾਮ ਸਿੰਘ ਅਟਾਰੀ ਨੂੰ ਸ਼ਰਧਾਂਜਲੀ ਦਿੱਤੀ

Amritsar News: (ਰਾਜਨ ਮਾਨ) ਅਟਾਰੀ/ਅੰਮ੍ਰਿਤਸਰ। ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦਾ 180ਵਾਂ ਸ਼ਹੀਦੀ ਦਿਹਾੜਾ ਅੱਜ ਇੰਡੀਆ ਗੇਟ ਅਤੇ ਅਟਾਰੀ ਸਮਾਧ ਵਿਖੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਰਾਜ ਪੱਧਰੀ ਸ਼ਹੀਦੀ ਸਮਾਗਮ ਮੌਕੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਮੁੱਖ ਮਹਿਮਾਨ ਅਤੇ ਸ: ਜਸਵਿੰਦਰ ਸਿੰਘ ਰਮਦਾਸ ਹਲਕਾ ਵਿਧਾਇਕ ਅਟਾਰੀ ਤੇ ਡਾ. ਜਸਬੀਰ ਸਿੰਘ ਸੰਧੂ ਵਿਧਾਇਕ ਅੰਮ੍ਰਿਤਸਰ ਪੱਛਮੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਮੌਕੇ ਇੰਡੀਆ ਗੇਟ ਵਿਖੇ ਬਣਾਏ ਗਏ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦੇ ਸਮਾਰਕ ’ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਵਿਧਾਇਕ ਡਾ. ਜਸਬੀਰ ਸਿੰਘ ਸੰਧੂ, ਬ੍ਰਿਗੇਡੀਅਰ ਐੱਸ.ਐੱਸ. ਜਾਮਵਾਲ, ਕਮਾਂਡਰ 54 ਇੰਨਫੈਂਟਰੀ ਬ੍ਰਿਗੇਡ ਆਦਿ ਨੇ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ ਬੁੱਤ ’ਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਵੱਲੋਂ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਮਿਊਜ਼ੀਅਮ ਦਾ ਦੌਰਾ ਵੀ ਕੀਤਾ। ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਸਿੱਖ ਕੌਮ ਦੇ ਮਹਾਨ ਜਰਨੈਲ ਹੋਏ ਹਨ ਅਤੇ ਐਂਗਲੋ-ਸਿੱਖ ਯੁੱਧ ਦੌਰਾਨ ਸਭਰਾਉਂ ਦੀ ਜੰਗ ਵਿੱਚ ਆਖ਼ਰੀ ਦਮ ਤੱਕ ਜੂਝਣ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਬਹਾਦਰੀ ਤੇ ਸ਼ਹਾਦਤ ਦੀ ਪ੍ਰਸੰਸਾ ਅੰਗਰੇਜ਼ਾਂ ਨੇ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੁੰਦੇ ਹਨ ਅਤੇ ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ ਸਾਡਾ ਇਖਲਾਕੀ ਫ਼ਰਜ਼ ਹੈ। Amritsar News

ਇਹ ਵੀ ਪੜ੍ਹੋ: Government School: ਸਿੱਖਿਆ ਮੰਤਰੀ ਵੱਲੋਂ ਸਕੂਲ ਦਾ ਅਚਨਚੇਤ ਦੌਰਾ

ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਅਟਾਰੀ ਪਿੰਡ ਨੂੰ ਨਵਾਂ ਰੂਪ ਦਿੱਤਾ ਜਾਵੇਗਾ ਤਾਂ ਜੋ ਰੀਟਰੀਟ ਦੇਖਣ ਆਉਣ ਵਾਲੇ ਯਾਤਰੂ ਅਟਾਰੀਵਾਲਾ ਦੀ ਸਮਾਧ ’ਤੇ ਆਉਣ ਅਤੇ ਆਪਣੇ ਬੱਚਿਆਂ ਨੂੰ ਉਨਾਂ ਦੀ ਸ਼ਹਾਦਤ ਬਾਰੇ ਦੱਸਣ। ਇਸ ਮੌਕੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਪਰਿਵਾਰ ਦੇ ਮੈਂਬਰਾਂ ਅਤੇ ਟਰੱਸਟ ਦੇ ਅਹੁਦੇਦਾਰ ਕਰਨਲ ਹਰਿੰਦਰ ਸਿੰਘ ਅਟਾਰੀ, ਮਲਵਿੰਦਰ ਅਟਾਰੀ, ਬੀਰ ਇੰਦਰ ਸਿੰਘ, ਜਨਰਲ ਸਕੱਤਰ ਸ੍ਰੀ ਹਰਪੀਰਤ ਸਿੰਘ ਸਿੱਧੂ, ਬੀਬਾ ਅਮਿਤੇਸ਼ਵਰ ਕੌਰ, ਬੀਬਾ ਜਸਪ੍ਰੀਤ ਕੌਰ, ਬੀਬਾ ਸੰਦੀਪ ਕੌਰ, ਸ੍ਰੀ ਦਿਨੇਸ਼ ਸਿੰਘ ਸਿੱਧੂ, ਇੰਦਰ ਜਸਬੀਰ ਸਿੰਘ ਸੰਧੂ ਲੋਪੋਕੇ, ਅਨੰਤਬੀਰ ਸਿੰਘ, ਚਰਨਜੀਤ ਸਿੰਘ, ਰਮਨਦੀਪ ਕੌਰ, ਰਵੀ ਇੰਦਰ ਸਿੰਘ, ਕਰਨਲ ਗੁਰਬੰਤ ਸਿੰਘ, ਸ੍ਰੀਮਤੀ ਹਰਮਨ ਸਿੰਘ, ਜਸਕਿਰਨ ਕੌਰ, ਰਮਨਦੀਪ ਕੌਰ, ਸਰਪੰਚ ਅਟਾਰੀ ਹਰਪ੍ਰੀਤ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਉੱਘੀ ਲੇਖਿਕਾ ਡਾ. ਕੁਲਵਿੰਦਰ ਕੌਰ ਮਿਨਹਾਸ ਦੀ ਕਿਤਾਬ ਸਿੱਖ ਰਾਜ ਦੇ ਆਖ਼ਰੀ ਥੰਮ-ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਨੂੰ ਰਿਲੀਜ਼ ਵੀ ਕੀਤਾ ਗਿਆ।

ਸਨੌਰ ਵਿਖੇ ਮਹਾਨ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
ਮੁੱਖ ਮੰਤਰੀ ਦੀ ਧਰਮ ਪਤਨੀ ਡਾ ਗੁਰਪ੍ਰੀਤ ਵਿਸ਼ੇਸ਼ ਤੌਰ ਤੇ ਕੀਤੀ ਸਿਰਕਤ | Martyrdom day

93 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬੱਸ ਸਟੈਂਡ ਦਾ ਰੱਖਿਆ ਜਾਵੇਗਾ ਨੀਂਹ ਪੱਥਰ | Martyrdom day

ਸਨੌਰ (ਰਾਮ ਸਰੂਪ ਪੰਜੋਲਾ)। ਸਹੀਦ ਉਧਮ ਪਾਰਕ ਸਨੌਰ ਵਿਖੇ ਮਹਾਨ ਸ਼ਹੀਦ ਉਧਮ ਸਿੰਘ ਦਾ ਸਹੀਦੀ ਦਿਹਾੜਾ ਸਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਪਤਨੀ ਡਾ: ਗੁਰਪ੍ਰੀਤ ਕੌਰ ,ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ,ਚੇਤਨ ਸਿੰਘ ਜੌੜਾਮਾਜਰਾ , ਗੁਰਲਾਲ ਸਿੰਘ ਘਨੌਰ, ਅਜੀਤਪਾਲ ਸਿੰਘ ਕੋਹਲੀ, ਦੇਵ ਮਾਨ, ਕੁਲਵੰਤ ਸਿੰਘ ਬਾਜੀਗਰ ਆਦਿ ਵੱਲੋ ਮਹਾਨ ਸ਼ਹੀਦ ਊਧਮ ਸਿੰਘ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਗਏ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਮੌਕੇ ਕਹੀ ਅਹਿਮ ਗੱਲ, ਦੇਖੋ ਵੀਡੀਓ…

ਇਸ ਮੌਕੇ ਹਲਕਾਂ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਤੇ ਹੋਰ ਸਰਿਆਂ ਵੱਲੋ ਡਾ. ਗੁਰਪ੍ਰੀਤ ਕੌਰ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋ ਬਾਅਦ ਡਾ. ਗੁਰਪ੍ਰੀਤ ਕੌਰ ਵੱਲੋ ਦੇਵੀਗੜ੍ਹ ਵਿਖੇ 93 ਲੱਖ ਦੀ ਲਾਗਤ ਨਾਲ ਬਣਨ ਵਾਲੇ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਅਤੇ ਹੜਾ ਦੀ ਮਾਰ ਨਾਲ ਹੋਏ ਨੁਕਸਾਨ ਦਾ ਜਾਇਜਾ ਵੀ ਲਿਆ ਜਾਵੇਗਾ।

ਧਾਰਮਿਕ ਕੱਟੜਤਾ ਖਿਲਾਫ਼ ਗੁਰੂ ਜੀ ਦੀ ਸ਼ਹਾਦਤ
ਸ਼ਹੀਦੀ ਦਿਵਸ ‘ਤੇ ਵਿਸ਼ੇਸ਼ Martyrdom Day

ਸ਼ਹੀਦ ਸ਼ਬਦ ਫਾਰਸੀ ਦੇ ਸ਼ਬਦ ‘ਸ਼ਹਿਦ’ ਤੋਂ ਬਣਿਆ ਹੈ, ਜਿਸ ਦੇ ਭਾਵ-ਅਰਥ ਹਨ ਗਵਾਹ ਜਾਂ ਸਾਖੀ ਇਸ ਤਰ੍ਹਾਂ ਸ਼ਹਾਦਤ ਸ਼ਬਦ ਦਾ ਅਰਥ ਉਹ ਗਵਾਹੀ ਜਾਂ ਸਾਖੀ ਹੈ ਜੋ ਕਿਸੇ ਮਹਾਂਪੁਰਖ ਨੇ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਕੇ ਕਿਸੇ ਮਹਾਨ ਅਤੇ ਆਦਰਸ਼ ਕਾਰਜ ਦੀ ਸਿੱਧੀ ਲਈ ਦਿੱਤੀ ਜਾਂ ਭਰੀ ਹੁੰਦੀ ਹੈ ਸ਼ਹਾਦਤ ਦਾ ਜਾਮਾ ਪਵਿੱਤਰ ਅਤੇ ਪੁਨੀਤ ਹੁੰਦਾ ਹੈ ਜਿਸ ਨੂੰ ਪਹਿਨ ਕੇ ਸ਼ਹੀਦ ਦੇਸ਼ ਅਤੇ ਕੌਮ ਦਾ ਉਹ ਸਰਮਾਇਆ ਬਣ ਜਾਂਦੇ ਹਨ। Martyrdom Day

ਜੋ ਧਰਮ ਦੇ ਸਿਧਾਂਤਾਂ ਦੀ ਕਾਇਮੀ ਅਤੇ ਬੁਲੰਦੀ ਹਿੱਤ ਦਿੱਤੀ ਗਈ ਪੰਚਮ ਪਾਤਸ਼ਾਹ ਦੀ ਸ਼ਹਾਦਤ ਵੀ ਬੇਮਿਸਾਲ ਹੈ ਗੁਰੂ ਸਾਹਿਬਾਨ ਵੱਲੋਂ ਦਰਸਾਇਆ ਗਿਆ ਸੱਚ ਦਾ ਇਹ ਮਾਰਗ ਅਧਿਆਤਮਕ ਪੱਖ ਪੂਰਨ ਦੇ ਨਾਲ-ਨਾਲ ਮਨੁੱਖ ਦੇ ਸਮਾਜਿਕ ਤੇ ਸੱਭਿਆਚਾਰਕ ਸਰੋਕਾਰਾਂ ਦੀ ਵੀ ਹਾਮੀ ਭਰਦਾ ਹੈ ਇਸ ਹਾਮੀ ਵਜੋਂ ਹੀ ਗੁਰੂ ਜੀ ਵੱਲੋਂ ਸਿਮਰਨ ਦੇ ਨਾਲ-ਨਾਲ ਸੇਵਾ ਦੇ ਸੰਕਲਪ ਨੂੰ ਵੀ ਜੋੜਿਆ ਗਿਆ ਹੈ। ਗੁਰੂ ਸਾਹਿਬ ਵੱਲੋਂ ਕੀਤੇ ਗਏ ਇਹ ਸਰਬ-ਕਲਿਆਣਕਾਰੀ ਉਫਪਰਾਲੇ  ਵਕਤ ਦੀਆਂ ਹਕੂਮਤਾਂ ਅਤੇ ਗੁਰੁ ਘਰ ਨਾਲ ਵੈਰ-ਵਿਰੋਧ ਦੀ ਭਾਵਨਾ ਰੱਖਣ ਵਾਲਿਆਂ ਦੀਆਂ ਅੱਖਾਂ ‘ਚ ਹਮੇਸ਼ਾ ਹੀ ਰੜਕਦੇ ਰਹੇ ਹਨ ਇਸੇ ਰੜਕ ਦੇ ਵਧ ਜਾਣ ਕਾਰਨ ਹੀ ਪੰਜਵੇਂ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ‘ਤੇ ਬੈਠ ਕੇ ਤੇ ਉਸ ਨੂੰ ਪਰਮਾਤਮਾ ਦਾ ਭਾਣਾ ਮੰਨਿਆ ਇਸ ਕਾਰਨ ਹੀ ਸਿੱਖ ਜਗਤ ਉਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ਼ ਕਹਿ ਕੇ ਸਤਿਕਾਰਦਾ ਹੈ।

ਸ਼ਹੀਦੀ ਦਿਵਸ ‘ਤੇ ਵਿਸ਼ੇਸ਼

ਬਾਣੀ ਦੇ ਬੋਹਿਥ, ਸ਼ਾਂਤੀ ਦੇ ਪੁੰਜ, ਆਦਿ ਗ੍ਰੰਥ ਸਾਹਿਬ ਦੇ ਸੰਪਾਦਕ,ਜ਼ੁਲਮ ਦੀ ਅੱਗ ਨੂੰ ਸਿਦਕਦਿਲੀ ਨਾਲ ਠੰਢਿਆਂ ਕਰਨ ਵਾਲੇ ਸਾਹਿਬ ਸ੍ਰੀ ਗੁਰੁ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, ਸੰਨ 1563 (ਵਿਸਾਖ ਬਿਕ੍ਰਮੀ 1620) ਨੂੰ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਦੇ ਗ੍ਰਹਿ ਵਿਖੇ ਹੋਇਆ ਜਿਨ੍ਹਾਂ ਮਹਾਂਪੁਰਖਾਂ ਦੀ ਛਤਰ- ਛਾਇਆ ਹੇਠ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਚਪਨ ਪ੍ਰਵਾਨ ਚੜ੍ਹਿਆ ਉਹ ਅਧਿਆਤਮਕ ਖੇਤਰ ਦੀਆਂ ਮਹਾਨ ਹਸਤੀਆਂ ਸਨ

ਇਸ ਤੋਂ ਇਲਾਵਾ ਬਹੁਤ ਸਾਰੇ ਗਿਆਨੀ-ਧਿਆਨੀ, ਵਿਦਵਾਨ ਅਤੇ ਸ੍ਰੀ ਗੁਰੂ ਰਾਮਦਾਸ ਜੀ ਅਤੇ ਖੁਦ ਉਨ੍ਹਾਂ ਦੀ ਆਪਣੀ ਸੰਗਤ ‘ਚ ਰਹਿੰਦੇ ਸਨ ਇਸ ਤੋਂ ਇਲਾਵਾ ਨਾਨਕੇ ਪਰਿਵਾਰ ‘ਚੋਂ ਮਿਲਿਆ ਗੁਰਮਿਤ ਭਰਪੂਰ ਵਾਤਾਵਰਨ ਵੀ ਉਨ੍ਹਾਂ (ਗੁਰੂ ਅਰਜਨ ਦੇਵ ਜੀ) ਦੀ ਸ਼ਖ਼ਸੀਅਤ ਨੂੰ ਵਿਕਸਤ ਤੇ ਪ੍ਰਫੁੱਲਤ ਕਰਨ ‘ਚ ਬਹੁਤ ਲਾਹੇਵੰਦ ਸਾਬਤ ਹੋਇਆ ਨਾਨੇ-ਦੋਹਤਰੇ ਦੇ ਆਪਸੀ ਪਿਆਰ ਦੀ ਬਦੌਲਤ ਹੀ ਉਨ੍ਹਾਂ ਦੀ ਸ਼ਖ਼ਸੀਅਤ ‘ਚੋਂ ਉੱਚੇ ਤੇ ਸੁੱਚੇ ਗੁਣਾਂ ਦੀ ਝਲਕ ਜੀਵਨ ਦੇ ਪਹਿਲੇ ਪੜਾਅ ‘ਚ ਹੀ ਦਿਖਾਈ ਦੇਣ ਲੱਗ ਪਈ ਸੀ।

1581ਈ. ਨੂੰ ਜਦੋਂ ਗੁਰੂ (ਰਾਮਦਾਸ ਜੀ) ਪਿਤਾ ਨੇ ਉਨ੍ਹਾਂ ਨੂੰ ਸਹਾਰੀ ਮੱਲ ਦੇ ਪੁੱਤਰ ਦੇ ਵਿਆਹ ‘ਚ ਸ਼ਾਮਲ ਹੋਣ ਲਈ ਭੇਜਿਆ ਤਾਂ ਉਨ੍ਹਾਂ ਇਸ ਹੁਕਮ ਨੂੰ ਖਿੜੇ ਮੱਥੇ ਸਵੀਕਾਰ ਕਰ ਲਿਆ ਆਨੰਦ ਕਾਰਜ ਦੀ ਸਮਾਪਤੀ ਤੋਂ ਬਾਦ ਜਦੋਂ ਉਹ ਵਾਪਸੀ ਪਾਉਣ ਲੱਗੇ ਤਾਂ ਚੌਥੇ ਪਾਤਸ਼ਾਹ ਨੇ ਲਾਹੌਰ ‘ਚ ਰਹਿ ਕੇ ਸੰਗਤਾਂ ਦੀ ਅਗਵਾਈ ਕਰਨ ਦਾ ਨਵਾਂ ਹੁਕਮ ਲਾ ਦਿੱਤਾ ਇਸ ਹੁਕਮ ਤੋਂ ਬਾਦ ਗੁਰੂ ਰਾਮਦਾਸ ਜੀ ਨੇ ਉਨ੍ਹਾਂ ਨੂੰ ਮਨੋਂ ਹੀ ਵਿਸਾਰ ਦਿੱਤਾ ਦਿਨਾਂ ਦੇ ਹਫ਼ਤੇ, ਹਫ਼ਤਿਆਂ ਦੇ ਮਹੀਨੇ ਤੇ ਮਹੀਨਿਆਂ ਦੀਆਂ ਛਿਮਾਹੀਆਂ ਬਣ ਗਈਆਂ ਪਰ ਗੁਰੂ ਕੇ ਚੱਕ ਤੋਂ ਕੋਈ ਸੁਨੇਹਾ ਨਹੀਂ ਆਇਆ  ਜਦੋਂ ਉਡੀਕ ਦੀਆਂ ਘੜੀਆਂ ਲੰਮੀਆਂ ਹੋ ਗਈਆਂ ਤਾਂ ਸਬਰ ਦਾ ਪਿਆਲਾ ਉਛਾਲੇ ਮਾਰਨ ਲੱਗ ਪਿਆ ਇਸ ਉਛਾਲ ਕਾਰਨ ਉਨ੍ਹਾਂ ਨੇ ਇੱਕ ਪੱਤਰ ਗੁਰੂ ਪਿਤਾ ਵੱਲ ਲਿਖ ਭੇਜਿਆ ਤੇ ਦਰਸ਼ਨਾਂ ਦੀ ਅਰਦਾਸ ਕੀਤੀ।

ਛੋਟੀ ਉਮਰੇ ਉਨ੍ਹਾਂ ਦੀ ਸੇਵਾ ਅਤੇ ਸਿਮਰਨ ਵਾਲੀ ਬਿਰਤੀ ਨੂੰ ਦੇਖਦਿਆਂ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਦੋਵਾਂ ਪੁੱਤਰਾਂ (ਪ੍ਰਿਥੀ ਚੰਦ ਅਤੇ ਮਹਾਂਦੇਵ) ਨੂੰ ਛੱਡ ਕੇ 1 ਸਤੰਬਰ 1581ਈ. (2 ਅੱਸੂ ਸੰਮਤ 1638) ਨੂੰ ਸ਼ੁੱਕਰਵਾਰ ਵਾਲੇ ਦਿਨ ਗੁਰਗੱਦੀ ਦੀ ਬਖ਼ਸ਼ਿਸ਼ ਕੀਤੀ  ਚੌਥੇ ਪਾਤਸ਼ਾਹ ਦੀ ਇਸ ਚੋਣ ਨਾਲ ਪ੍ਰਿਥੀ ਚੰਦ ਦੀਆਂ ਉਮੀਦਾਂ ਦੇ ਮਹਿਲ ਢਹਿ ਢੇਰੀ ਹੋ ਗਏ ਉਹ ਗੁਰੂ ਜੀ ਨਾਲ ਕਾਫ਼ੀ ਲੋਹਾ-ਲਾਖਾ ਹੋਇਆ ਗੁਰੂ ਰਾਮਦਾਸ ਜੀ ਨੇ ਉਸ ਨੂੰ ਪਿਆਰ ਨਾਲ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦੀ ਸਮਝ ‘ਤੇ ਲਾਲਚ ਭਾਰੂ ਹੋ ਚੁੱਕਾ ਸੀ ਇਸ ਲਾਲਚ ਅਤੇ ਬੇਸਮਝੀ ਕਾਰਨ ਹੀ ਉਸ ਨੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੂੰ ਢਾਹ ਲਾਉਣ ਦੀਆਂ ਕਈ ਨਾਕਾਮ ਕੋਸ਼ਿਸ਼ਾਂ ਕੀਤੀਆਂ ਇਨ੍ਹਾਂ ਕੋਸ਼ਿਸ਼ਾਂ ਤਹਿਤ ਉਸ ਨੇ ਜਿੱਥੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ।

ਧਾਰਮਿਕ ਕੱਟੜਤਾ ਖਿਲਾਫ਼ ਗੁਰੂ ਜੀ ਦੀ ਸ਼ਹਾਦਤ

ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ‘ਤੇ ਬੈਠਦਿਆਂ ਸਾਰ ਹੀ ਸਭ ਤੋਂ ਪਹਿਲਾ ਪਵਿੱਤਰ ਕਾਰਜ ਰਾਮਦਾਸ ਸਰੋਵਰ ਨੂੰ ਪੱਕਾ ਕਰਨ ਦਾ ਕੀਤਾ ਇਸ ਮੁਕੱਦਸ ਸਰੋਵਰ ਦੇ ਵਿਚਾਲੇ ਉਨ੍ਹਾਂ ਨੇ ਇੱਕ ਅਜਿਹਾ ਮੰਦਰ (ਪਰਮੇਸ਼ਰ ਦੀ ਯਾਦ ਦਵਾਉਣ ਲਈ) ਉਸਾਰਨ ਦੀ ਵਿਉਂਤਬੰਦੀ ਕੀਤੀ।

ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਹੋਰ ਵੀ ਬਹੁਤ ਸਾਰੇ ਅਜਿਹੇ ਕਾਰਜ ਕੀਤੇ ਗਏ ਜਿਨ੍ਹਾਂ ਨੇ ਸਿੱਖੀ ਦੇ ਫੈਲਾਅ ਅਤੇ ਸਿਧਾਂਤਾਂ ਦੇ ਨਿਭਾਅ (ਅਮਲ) ਹਿੱਤ ਇੱਕ ਅਹਿਮਤਰੀਨ ਭੂਮਿਕਾ ਅਦਾ ਕੀਤੀ ਇਨ੍ਹਾਂ ਕਾਰਜਾਂ ‘ਚੋਂ ਪ੍ਰਮੱਖ ਕਾਰਜ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ  ਇਸ ਵੱਡਮੁਲੇ ਕਾਰਜ ਨੂੰ ਉਨ੍ਹਾਂ ਦੀ ਇੱਕ ਸ਼੍ਰੋਮਣੀ ਪ੍ਰਾਪਤੀ ਵਜੋਂ ਲਿਆ ਜਾਂਦਾ ਹੈ ਧਾਰਮਿਕ ਆਗੂ ਹੋਣ ਦੇ ਨਾਲ-ਨਾਲ ਗੁਰੂ ਅਰਜਨ ਦੇਵ ਜੀ ਇੱਕ ਪ੍ਰਤਿਭਾਸ਼ਾਲੀ ਵਿਦਵਾਨ ਵੀ ਸਨ

ਜਿੱਥੇ ਗੁਰੂ ਅਰਜਨ ਦੇਵ ਜੀ Àੁੱਤਰੀ ਭਾਰਤ ‘ਚ ਪ੍ਰਚੱਲਤ ਭਾਸ਼ਾਵਾਂ ਦੇ ਉਸਤਾਦ ਸਨ ਉਥੇ ਨਾਲ ਹੀ ਸੰਗੀਤਕ ਸੂਝ ਵੀ ਰੱਖਦੇ ਸਨ ਇਸ ਸੂਝ ਸਦਕਾ ਹੀ ਜਿੱਥੇ ਉਨ੍ਹਾਂ ਨੇ ਆਪ ਇਲਾਹੀ ਬਾਣੀ ਦੀ ਸਿਰਜਣਾ ਕੀਤੀ ਉਥੇ ਆਪਣੇ ਤੋਂ ਪੂਰਬਲੇ ਗੁਰੂ ਸਾਹਿਬਾਨਾਂ, ਵੱਖ-ਵੱਖ ਖਿੱਤਿਆਂ ਨਾਲ ਜੁੜੇ ਹੋਏ ਭਗਤਾਂ ਤੇ ਭੱਟਾਂ ਦੀ ਪਵਿੱਤਰ ਬਾਣੀ ਨੂੰ ਇੱਕ ਸੁੱਚੀ ਮਾਲਾ (ਗ੍ਰੰਥ) ਵਿਚ ਪਰੋਣ ਦਾ ਇੱਕ ਅਣਥੱਕ ਜਤਨ ਆਰੰਭ ਕਰ ਦਿੱਤਾ ਆਪਣੇ ਇਸ ਯਤਨ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਉਨ੍ਹਾਂ ਵੱਲੋਂ ਭਾਈ ਗੁਰਦਾਸ ਜੀ ਦੀਆਂ ਸੇਵਾਵਾਂ ਲਈਆਂ ਗਈਆਂ ਇਸ ਮਹਾਨ ਤੇ ਵਿਲੱਖਣ ਕਾਰਜ ਦੀ ਸੰਪੂਰਨਤਾ ਭਾਦਰੋਂ ਵਦੀ ਇੱਕ (1604 ਈ.) ਨੂੰ ਹੋਈ ਮਨੁੱਖੀ ਬਰਾਬਰੀ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦੇਣ ਵਾਲੇ ਇਸ ਗ੍ਰੰਥ ਦੇ ਪ੍ਰਕਾਸ਼ ਵਿਚ ਆਉਣ ਨਾਲ ਇਸ ਦੀ ਪਾਵਨ ਬਾਣੀ ਪ੍ਰਤੀ ਕੁੱਝ ਝੂਠੀਆਂ ਸ਼ਿਕਾਇਤਾਂ ਵੀ ਵਕਤ ਦੇ ਹਾਕਮ (ਅਕਬਰ) ਕੋਲ ਪਹੁੰਚਣ ਲੱਗੀਆਂ।

ਧਾਰਮਿਕ ਕੱਟੜਤਾ ਖਿਲਾਫ਼ ਗੁਰੂ ਜੀ ਦੀ ਸ਼ਹਾਦਤ

ਪਰ ਜਦੋਂ ਇਨ੍ਹਾਂ ਸ਼ਿਕਾਇਤਾਂ ਨੂੰ ਸੱਚ ਅਤੇ ਦਲੀਲ ਦੀ ਕਸਵੱਟੀ ‘ਤੇ ਲਾਇਆ ਗਿਆ ਤਾਂ ਸ਼ਿਕਾਇਤਕਰਤਾਵਾਂ ਨੂੰ ਸ਼ਰਮਿੰਦਗੀ ਉਠਾਉਣੀ ਪਈ ਸਰਬਤ ਦੇ ਭਲੇ ਵਾਲੀ ਸੋਚ ਅਤੇ ਲੋਕ ਹਿੱਤਕਾਰੀ ਅਮਲਾਂ ਕਾਰਨ ਗੁਰੂ ਨਾਨਕ ਦਰਬਾਰ ਦੀ ਹਰਮਨ ਪਿਆਰਤਾ ਦਿਨੋਂ-ਦਿਨ ਵਧ ਰਹੀ ਸੀ ਇਹ ਹਰਮਨ ਪਿਆਰਤਾ ਤੱਤਕਾਲੀ ਹਕੂਮਤ  ਤੇ ਗੁਰੂ ਘਰ ਦੇ ਦੋਖੀਆਂ ਦੀਆਂ ਅੱਖਾਂ ‘ਚ ਰੜਕਣ ਲੱਗ  ਪਈ ਸੀ

ਇਸੇ ਰੜਕ ਨੇ ਹੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਮੁੱਢ ਬੰਨ੍ਹਣ ‘ਚ ਆਪਣਾ ਨਿੰਦਣਯੋਗ ਰੋਲ ਅਦਾ ਕੀਤਾ ਸੀ  ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਸਰਹਿੰਦ ਦੇ ਇਲਾਕੇ ‘ਚ ਨਕਸ਼ਬੰਦੀ ਸਿਲਸਲੇ ਨਾਲ ਸਬੰਧਤ ਸ਼ੇਖ ਅਹਿਮਦ ਫ਼ਾਰੂਕੀ ਗੁਰੂ ਅਰਜਨ ਦੇਵ ਜੀ ਖਿਲਾਫ਼ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨ ਲੱਗਾ ਬਾਦਸ਼ਾਹ ਜਹਾਂਗੀਰ ਕੰਨਾਂ ਦਾ ਕੱਚਾ ਸੀ  ਇਸ ਲਈ ਉਸ ਨੇ ਬੁਲਾਵਾ ਭੇਜ ਕੇ ਗੁਰੂ ਸਾਹਿਬ ਨੂੰ ਲਾਹੌਰ ਬੁਲਾ ਲਿਆ ।

ਜਹਾਂਗੀਰ ਦਾ ਹੁਕਮ ਪਾ ਕੇ ਮੁਰਤਜ਼ਾ ਖਾਂ ਗੁਰੂ ਜੀ ਨੂੰ ਲਾਹੌਰ ਲੈ ਗਿਆ ਉਸ ਨੇ ਗੁਰੂ ਸਾਹਿਬ ਨੂੰ ਚੰਦਰੀ ਨੀਅਤ ਵਾਲੇ ਚੰਦੂ ਦੇ ਹਵਾਲੇ ਕਰ ਦਿੱਤਾ ਜਿਸਨੇ ਜਾਨ ਲੈਣ ਨਾਲੋਂ ਗੁਰੂ ਸਾਹਿਬ ਕੋਲੋਂ ਈਨ ਮੰਨਵਾਉਣ ਨੂੰ ਵਧੇਰੇ ਤਰਜ਼ੀਹ ਦੇਣ ਲੱਗਾ ਪਿਆ  ਉਸ ਨੇ ਗੁਰੂ ਅਰਜਨ ਦੇਵ ਜੀ ਅੱਗੇ ਆਪਣੀਆਂ ਤਿੰਨ ਸ਼ਰਤਾਂ ਰੱਖ ਦਿੱਤੀਆਂ   ।

ਧਾਰਮਿਕ ਕੱਟੜਤਾ ਖਿਲਾਫ਼ ਗੁਰੂ ਜੀ ਦੀ ਸ਼ਹਾਦਤ

ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਇਨਕਾਰ ਸੁਣ ਕੇ ਚੰਦੂ ਪਾਪੀ ਅਤੇ ਉਸ ਦੀ ਲਾਬੀ ਨੇ ਗੁਰੂ ਸਾਹਿਬ ਨੂੰ ਯਾਸਾ (ਖ਼ੂਨ ਡੋਲ੍ਹਣ ਤੋਂ ਬਗੈਰ) ਦੇ ਕਾਨੂੰਨ ਤਹਿਤ ਸਖ਼ਤ ਸਜ਼ਾਵਾਂ ਦੇਣ ਦੀ ਠਾਣ ਲਈ ਇਨ੍ਹਾਂ ਸਜ਼ਾਵਾਂ ਤਹਿਤ ਜਿੱਥੇ ਗੁਰੂ ਸਾਹਿਬ ਨੂੰ ਜੇਠ ਮਹੀਨੇ ਦੀ ਕੜਕਦੀ ਧੁੱਪੇ ਉੱਬਲਦੀਆਂ ਦੇਗਾਂ ‘ਚ ਉਬਾਲਿਆ ਗਿਆ,ਉਥੇ ਤੱਤੀ ਤਵੀ ‘ਤੇ ਬਿਠਾ ਕੇ ਨੰਗੇ ਜਿਸਮ ‘ਤੇ ਗਰਮ ਰੇਤ ਦੇ ਕੜਛੇ ਵੀ ਪਾਏ ਗਏ ਇਸ ਅਕਹਿ ਤੇ ਅਸਹਿ ਤਸ਼ੱਦਦ ਨੂੰ ਪੰਜਵੇਂ ਪਾਤਸ਼ਾਹ ਨੇ ਉਸ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲਿਆ ਅਤੇ 30 ਮਈ 1606 ਈ. ਨੂੰ ਸ਼ਹੀਦੀ ਪ੍ਰਾਪਤ ਕਰ ਗਏ ਗੁਰੂ ਸਾਹਿਬ ਦੀ ਇਸ ਸ਼ਹਾਦਤ ਨੇ ਸਿੱਖ ਇਤਿਹਾਸ ਨੂੰ ਇਕ ਇਨਕਲਾਬੀ ਮੋੜ ਵੱਲ ਮੋੜਨ ਦੇ ਨਾਲ-ਨਾਲ ਸਿੱਖ ਧਰਮ ਨੂੰ ਇੱਕ ਨਵੀਨ ਮੁਹਾਂਦਰਾ ਵੀ ਪ੍ਰਦਾਨ ਕੀਤਾ ਹੈ।

ਰਮੇਸ਼ ਬੱਗਾ ਚੋਹਲਾ, ਲੁਧਿਆਣਾ,ਮੋ.94631-32719

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ