Towards - Sach Kahoon Punjabi
ਵਾਤਾਵਰਨ ਪ੍ਰਤੀ ਗੈਰ-ਜ਼ਿੰਮੇਵਾਰਾਨਾ ਰਵੱਈਆ
ਦਿੱਲੀ ‘ਚ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਆਉਣ ‘ਚ ਆ ਰਹੀ ਦਿੱਕਤ ਦਾ ਜ਼ਿਕਰ ਕਰਦਿਆਂ ਸੁਪਰੀਮ ਕੋਰਟ ਨੇ ਜਿਸ ਤਰ੍ਹਾਂ ਕੇਂਦਰ ਤੇ ਸੂਬਾ ਸਰਕਾਰਾਂ ਖਿਲਾਫ਼ ਤਲਖ਼ ਸ਼ਬਦਾਂ ਦੀ ਵਰਤੋਂ ਕੀਤੀ ਹੈ ਉਸ ਤੋਂ ਇਸ ਗੱਲ ਦਾ ਅੰਦਾਜ਼ਾ ਤਾਂ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਸਿਆਸੀ ਸਿਸਟਮ ਵਾਤਾਵਰਨ ਪ੍ਰਤੀ ਕਿੰਨਾ ਕੁ ਲਾਪਰਵਾਹ ਹੈ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਜਾਰੀ ਹੈ ਪਰ ਕੇਂਦਰ ਤੇ ਰਾਜ ਸਰਕਾਰਾਂ ਨੇ ਜਿਸ ਤਰ੍ਹਾਂ ਦਾ ਰਵੱਈਆ ਅਪਣਾਇਆ ਹੋਇਆ ਹੈ ਉਸ ਤੋਂ ਕਿਸੇ ਚੰਗੇ ਨਤੀਜੇ ਦੀ ਆਸ ਘੱਟ ਹੀ ਹੈ।
ਜਿਸ ਤਰ੍ਹਾਂ ਦੀ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਉਹ ਸਿਰਫ਼ ਸਮਾਂ ਲੰਘਾਉਣ ਅਤੇ ਆਪਣਾ-ਆਪਣਾ ਪੱਲਾ (ਵੋਟ ਬੈਂਕ) ਬਚਾਉਣ ਵਾਲੀ ਹੈ ਧੂੰਏਂ ਦੀ ਸਮੱਸਿਆ ਭਿਆਨਕ ਰੂਪ ਲੈ ਰਹੀ ਹੈ ਜਿਸ ਬਾਰੇ ਇਕੱਠੇ ਹੋ ਕੇ ਚਰਚਾ ਕਰਨ ਤੇ ਹੱਲ ਕੱਢਣ ਦੀ ਕੋਸ਼ਿਸ਼ ਨਹੀਂ ਹੋ ਰਹੀ ਪੰਜਾਬ ਤੇ ਹਰਿਆਣਾ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਐਨਜੀਟੀ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਕਿਸਾਨਾਂ ‘ਤੇ ਪਰਚੇ ਤੇ ਜ਼ੁਰਮਾਨੇ ਕਰ ਰਹੀਆਂ ਹਨ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਕਿਸਾਨਾਂ ਨੂੰ ਨਿਰਦੇਸ਼ ਤੇ ਉਹਨਾਂ ਲਈ ਕੇਂਦਰ ਤੋਂ ਵਿੱਤੀ ਮੱਦਦ ਮੰਗ ਰਹੇ ਹਨ ਕੇਂਦਰ ਸਰਕਾਰ ਨੇ ਵੀ ਆਪਣੇ ਬਜਟ  ‘ਚ 1100 ਕਰੋੜ ਦਾ ਫੰਡ ਪਰਾਲੀ ਦੀ ਸਮੱਸਿਆ ਨਾਲ ਨਿਪਟਣ ਲਈ ਰੱਖਿਆ ਜਿਸ ਨਾਲ ਖੇਤੀ ਸੰਦਾਂ ‘ਤੇ ਸਬਸਿਡੀ ਦਿੱਤੀ ਜਾਣੀ ਸੀ ਪਰਾਲੀ ਲਈ ਕੇਂਦਰ ਤੇ ਸੂਬੇ ਆਪਣੇ-ਆਪਣੇ ਪੱਧਰ ‘ਤੇ ਯਤਨ ਕਰ ਰਹੇ ਹਨ ਪਰ ਕੋਈ ਸਾਂਝੀ ਯੋਜਨਾ ਨਜ਼ਰ ਨਹੀਂ ਆ ਰਹੀ ਹੈ ਕੇਂਦਰ ਤੇ ਸੂਬਿਆਂ ਦੀ ਕੋਈ ਸਾਂਝੀ ਮੀਟਿੰਗ ਨਹੀਂ ਹੁੰਦੀ।
ਜਿੱਥੇ ਸਾਂਝੀ ਰਣਨੀਤੀ ਤਿਆਰ ਹੋ ਸਕੇ ਹਾਲ ਦੀ ਘੜੀ ਆਪਣੀ-ਆਪਣੀ ਡਫ਼ਲੀ ਆਪਣਾ-ਆਪਣਾ ਰਾਗ ਵਾਲੀ ਗੱਲ ਹੈ ਕੇਂਦਰੀ ਖੇਤੀ ਮੰਤਰੀ ਦਾ ਦਾਅਵਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ‘ਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ‘ਚ 12 ਫੀਸਦੀ ਕਮੀ ਆਈ ਹੈ ਜੇਕਰ ਇਹ ਸੱਚ ਹੈ ਤਾਂ ਪ੍ਰਦੂਸ਼ਣ ਦੇ ਹੋਰ ਕਾਰਨਾਂ ਉਦਯੋਗਿਕ ਤੇ ਆਵਾਜਾਈ ਦੇ ਸਾਧਨਾਂ ਦੀ ਗਿਣਤੀ ਵੱਲ ਵੀ ਗੌਰ ਕਰਨੀ ਪਵੇਗੀ ਪ੍ਰਸਿੱਧ ਖੇਤੀ ਵਿਗਿਆਨੀ ਡਾ. ਸਵਾਮੀਨਾਥਨ ਨੇ ਵੀ ਇਸ ਮਾਮਲੇ ‘ਚ ਕਿਸਾਨਾਂ ਨੂੰ ਨਿਰਦੋਸ਼ ਦੱਸਿਆ ਹੈ ਦਰਅਸਲ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਪ੍ਰਦੂਸ਼ਣ ਦੇ ਹੱਲ ਲਈ ਜੁੜ ਕੇ ਬੈਠਣ ਦੀ ਜ਼ਰੂਰਤ ਹੈ ਸਿਰਫ਼ ਸਿਆਸੀ ਪੈਂਤਰੇ ਖੇਡਣ ਦੀ ਬਜਾਇ ਪ੍ਰਦੂਸ਼ਣ ਦੇ ਕਾਰਨਾਂ ਨੂੰ ਗੰਭੀਰਤਾ ਨਾਲ ਸਮਝਣ ਤੇ ਵਾਤਾਵਰਨ ਬਚਾਉਣ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕਰਨ ਦੀ ਜ਼ਰੂਰਤ ਹੈ ਕਿਤੇ ਇਹ ਨਾ ਹੋਵੇ ਕਿ ਪਰਾਲੀ ਦੇ ਹੱਲ ਲਈ 40-50 ਸਾਲ ਹੀ ਨਿੱਕਲ ਜਾਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਦਾ ਭਾਰੀ ਨੁਕਸਾਨ ਹੋ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਤਨ ਵੱਲ ਵਧਦੀ ਰਾਸ਼ਟਰੀ ਪਾਰਟੀ ਕਾਂਗਰਸ
ਪੂਨਮ ਆਈ ਕੋਸਿਸ਼
ਸੰਨ 476 ਈ. ਵਿਚ ਇਤਿਹਾਸ ਦੇ ਸਭ ਤੋਂ ਵੱਡੇ ਸਾਮਰਾਜ ਰੋਮਨ ਸਾਮਰਾਜ ਦਾ ਆਖ਼ਰ ਪਤਨ ਹੋ ਗਿਆ ਰੋਮਨ ਸਾਮਰਾਜ ਲਗਭਗ 500 ਸਾਲ ਤੱਕ ਵਿਸ਼ਵ ਦੀ ਸਭ ਤੋਂ ਵੱਡੀ ਮਹਾਂਸ਼ਕਤੀ ਬਣਿਆ ਰਿਹਾ ਦੂਜੇ ਪਾਸੇ ਸੰਨ 2019 ‘ਚ 134 ਸਾਲ ਪੁਰਾਣੀ ਕਾਂਗਰਸ ਪਾਰਟੀ ਦਾ ਪਤਨ ਵੀ ਉਸੇ ਤਰ੍ਹਾਂ ਹੋ ਰਿਹਾ ਹੈ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਉਸਦੇ ਆਗੁ ਜੇਲ੍ਹ ਵਿਚ ਬੰਦ ਹਨ, ਪਾਰਟੀ ਦਿਸ਼ਾਹੀਣ ਹੋ ਗਈ ਹੈ ਅਤੇ ਆਪਣੇ ਅੰਨਦਾਤਾ ‘ਤੇ ਨਿਰਭਰ ਹੈ ਇਹ ਇੱਕ ਤਰ੍ਹਾਂ ਨਾਲ ਜੀਵਨਹੀਣ ਅਤੇ ਮੌਤਹੀਣ ਜੀਵਨ ਵੱਲ ਵਧ ਰਹੀ ਹੈ ਕਾਂਗਰਸ ਉਹ ਪਾਰਟੀ ਹੈ ਜਿਸ ਨੇ ਦੇਸ਼ ਲਈ ਅਜ਼ਾਦੀ ਪ੍ਰਾਪਤ ਕੀਤੀ ਅਤੇ ਲਗਭਗ 60 ਸਾਲਾਂ ਤੱਕ ਦੇਸ਼ ‘ਚ ਸ਼ਾਸਨ ਕੀਤਾ ਅਤੇ ਕਈ ਤੂਫ਼ਾਨਾਂ ਦਾ ਸਾਹਮਣਾ ਕਰਦੇ ਹੋਏ ਹਮੇਸ਼ਾ ਜਿੱਤਦੀ ਰਹੀ ਪਰੰਤੂ ਅੱਜ ਮੋਦੀ ਦੀ ਭਾਜਪਾ ਰਾਜਨੀਤੀ ਦੀ ਧੁਰੀ ਬਣ ਗਈ ਹੈ ਅਤੇ ਕਾਂਗਰਸ ਦੀ ਬਦਲ ਬਣਨ ਦੀ ਕੋਈ ਆਸ ਨਹੀਂ ਬਚੀ ਹੈ ਪਾਰਟੀ ਅੱਜ ਵੀ ਨਹਿਰੂ ਗਾਂਧੀ ਪਰਿਵਾਰ ‘ਤੇ ਨਿਰਭਰ ਹੈ ਅਤੇ ਇਸ ਲਈ ਸੋਨੀਆ ਨੂੰ ਅੰਤਰਿਮ ਪ੍ਰਧਾਨ ਬਣਾਇਆ ਗਿਆ ਹੈ ਜਦੋਂਕਿ 20 ਮਹੀਨੇ ਪਹਿਲਾਂ ਉਨ੍ਹਾਂ ਨੇ ਦਸੰਬਰ 2017 ‘ਚ ਪਾਰਟੀ ਦੀ ਵਾਗਡੋਰ ਆਪਣੇ ਪੁੱਤਰ ਰਾਹੁਲ ਦੇ ਹੱਥ ਸੌਂਪ ਦਿੱਤੀ ਸੀ।
ਕੀ ਪਾਰਟੀ ਮੌਤ ਦੀ ਦਹਿਲੀਜ਼ ‘ਤੇ ਖੜ੍ਹੀ ਹੈ? ਉਸਦੇ ਸਾਹਮਣੇ ਹੋਂਦ ਦਾ ਸੰਕਟ ਹੈ ਹਾਲਾਂਕਿ ਸੋਨੀਆ ਅਤੇ ਉਨ੍ਹਾਂ ਦੇ ਪੁਰਾਣੇ ਭਰੋਸੇਯੋਗ ਆਗੂ ਇਸ ਡੁੱਬਦੀ ਬੇੜੀ ਨੂੰ ਬਚਾਉਣ ਦਾ ਯਤਨ ਕਰ ਰਹੇ ਹਨ ਕੀ ਉਸ ਨੂੰ ਆਖ਼ਰੀ ਪਲਾਂ  ‘ਚ ਬਚਾਇਆ ਜਾ ਸਕੇਗਾ ਕਿਉਂਕਿ ਪਾਰਟੀ ਆਪਣੇ ਢੇਰ ਹੋਏ ਢਾਂਚੇ ਦੀ ਧੂੜ ਨਾਲ ਭਰੀ ਪਈ ਹੈ ਪਾਰਟੀ ਦਾ ਭਵਿੱਖ ਕੀ ਹੈ? ਕੀ ਉਸਦਾ ਮੁੜ-ਉਦਾਰ ਸੰਭਵ ਹੈ? ਜੇਕਰ ਇਹ ਸੰਭਵ ਹੈ ਤਾਂ ਇਸ ਨਾਲ ਕੋਈ ਫਰਕ ਪਏਗਾ? ਪਾਰਟੀ ਦੀ ਸਥਿਤੀ ਦਾ ਮੁਲਾਂਕਣ ਕਰਨਾ ਹੋਵੇ ਤਾਂ ਗੋਆ ਅਤੇ ਕਰਨਾਟਕ ਨੂੰ ਦੇਖੋ ਜਿੱਥੇ ਪਾਰਟੀ ਦੇ ਵਿਧਾਇਕ ਪਾਰਟੀ ਛੱਡ ਰਹੇ ਹਨ ਇਹੀ ਸਥਿਤੀ ਮਹਾਂਰਾਸ਼ਟਰ, ਹਰਿਆਣਾ, ਆਂਧਰਾ ਪ੍ਰਦੇਸ਼ ਅਤੇ ਦਿੱਲੀ ‘ਚ ਵੀ ਹੈ ਅਤੇ ਉੱਤਰ ਪ੍ਰਦੇਸ਼ ‘ਚ ਪਾਰਟੀ ਆਗੂ ਪਾਰਟੀ ਦੇ ਨਿਰਦੇਸ਼ਾਂ ਦਾ ਉਲੰਘਣ ਕਰ ਰਹੇ ਹਨ ਮਹਾਂਰਾਸ਼ਟਰ ਅਤੇ ਹਰਿਆਣਾ ‘ਚ ਧੜੇਬੰਦੀ ਅਤੇ ਅੰਦਰੂਨੀ ਕਲੇਸ ਕਾਰਨ ਪਾਰਟੀ  ਦੋਫਾੜ ਹੋ ਗਈ ਹੈ ਅਤੇ ਆਗੂ ਵੱਖ-ਵੱਖ ਦਿਸ਼ਾਵਾਂ ‘ਚ ਜਾ ਰਹੇ ਹਨ ਜਦੋਂਕਿ ਦੋਵਾਂ ਸੂਬਿਆਂ ‘ਚ ਇਸ ਮਹੀਨੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਬਿਹਾਰ, ਦਿੱਲੀ ਅਤੇ ਝਾਰਖੰਡ ਜਿੱਥੇ ਅਗਲੇ ਮਹੀਨਿਆਂ ‘ਚ ਚੋਣਾਂ ਹੋਣ ਵਾਲੀਆਂ ਹਨ ਉੱਥੇ ਵੀ ਪਾਰਟੀ ‘ਚ ਧੜੇਬੰਦੀ ਅਤੇ ਮੱਤਭੇਦ ਜਾਰੀ ਹਨ ਜਿਸ ਤੋਂ ਲੱਗਦਾ ਹੈ ਕਿ ਪਾਰਟੀ ਨੇ ਆਪਣੀ ਪਹਿਚਾਣ ਅਤੇ ਕੰਮ ਗੁਆ ਦਿੱਤੇ ਹਨ।
ਜ਼ਰਾ ਦੇਖੋ ਕਿਸ ਤਰ੍ਹਾਂ ਕਾਂਗਰਸ ‘ਚ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਦੇ ਸਮਾਰੋਹ ਸਬੰਧੀ ਮੋਦੀ ਨੂੰ ਵਾਕਓਵਰ ਦਿੱਤਾ ਹੈ ਭਾਜਪਾ ਨੇ ਗਾਂਧੀ ਜੈਅੰਤੀ ਨੂੰ ਸਵੱਛ ਭਾਰਤ ਦਾ ਸਿਆਸੀ ਸੰਦੇਸ਼ ਦੇਣ ਲਈ ਵਰਤਿਆ ਜਦੋਂ ਕਿ ਉਸ ਪਾਰਟੀ ਨੇ, ਜਿਸਦੀ ਕਦੇ ਮਹਾਤਮਾ ਨੇ ਅਗਵਾਈ ਕੀਤੀ ਸੀ, ਕਿਤੇ ਵੀ ਸਿਆਸੀ ਸਿਰਜਣਸ਼ੀਲਤਾ ਨਹੀਂ ਦਿਖਾਈ ਅਤੇ ਇਸ ਮੌਕੇ ‘ਤੇ ਪਾਰਟੀ ਸਿਰਫ਼ ਸੋਨੀਆ ਦੇ ਭਾਸ਼ਣ, ਰਾਹੁਲ ਦਾ ਟਵੀਟ ਅਤੇ ਪ੍ਰਿਅੰਕਾ ਦੀ ਪੈਦਲ ਯਾਤਰਾ ਹੀ ਆਯੋਜਿਤ ਕਰ ਸਕੀ ਸਿਆਸੀ ਗਲਿਆਰਿਆਂ ‘ਚ ਇਹ ਉਤਸੁਕਤਾ ਬਣੀ ਹੋਈ ਹੈ ਕੀ ਸੋਨੀਆ ਕਾਂਗਰਸ ਨੂੰ ਇੱਕ ਬਾਰ ਮੁੜ ਚੋਣਾਂ ਜਿੱਤਣ ਵਾਲੀ ਪਾਰਟੀ ਬਣਾ ਸਕਦੀ ਹੈ? ਕੀ ਉਹ ਪੂਰੇ ਦੇਸ਼ ‘ਚ ਮੋਦੀ ਸ਼ਾਹ ਦੀ ਜੋੜੀ ਨੂੰ ਚੁਣੌਤੀ ਦੇ ਸਕਦੀ ਹੈ?
ਜ਼ਿਕਰਯੋਗ ਹੈ ਕਿ ਸੋਨੀਆ ਦੀ ਅਗਵਾਈ ਨੂੰ ਪੁਰੇ ਦੇਸ਼ ‘ਚ ਸਵੀਕਾਰ ਨਹੀਂ ਕੀਤਾ ਗਿਆ ਸੀ ਜਿਵੇਂ ਕਿ 1988 ‘ਚ ਉਨ੍ਹਾਂ ਦੇ ਪਾਰਟੀ ਦੀ ਵਾਗਡੋਰ ਸੰਭਾਲਣ ਤੋਂ ਬਾਦ ਕਾਂਗਰਸ ਦੇ ਪ੍ਰਦਰਸ਼ਨ ਤੋਂ ਸਪੱਸ਼ਟ ਹੋ ਜਾਂਦਾ ਹੈ ਇਹ ਸੱਚ ਹੈ ਕਿ 2004 ਅਤੇ 2009 ਦੀਆਂ ਚੋਣਾਂ ‘ਚ ਉਨ੍ਹਾਂ ਦੀ ਅਗਵਾਈ ‘ਚ ਪਾਰਟੀ ਕੇਂਦਰ ‘ਚ ਸੱਤਾ ‘ਚ ਆਈ ਅਤੇ ਪਾਰਟੀ ਨੇ ਕਈ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ‘ਚ ਜਿੱਤ ਦਰਜ ਕੀਤੀ ਹਾਲਾਂਕਿ ਉਦੋਂ ਵੀ ਵਾਜਪਾਈ ਅਤੇ ਅਡਵਾਨੀ ਦੀ ਜੋੜੀ ਤੋਂ ਉਨ੍ਹਾਂ ਨੂੰ ਸਖ਼ਤ ਟੱਕਰ ਮਿਲ ਰਹੀ ਸੀ ਪਰੰਤੂ ਪਾਰਟੀ ਦੀ ਵੋਟ ਫੀਸਦੀ 1999 ਤੋਂ ਬਾਦ ਲਗਭਗ 28 ਫੀਸਦੀ ਹੀ ਬਣੀ ਰਹੀ ਜੋ ਹੁਣ 20 ਫੀਸਦੀ ਤੋਂ ਘੱਟ ਆ ਗਈ ਹੈ ਅਤੇ ਇਹ ਇਸ ਪਾਸੇ ਸੰਕੇਤ ਦਿੰਦਾ ਹੈ ਕਿ ਪਾਰਟੀ ਮਰਨ ਕਿਨਾਰੇ ਪਹੁੰਚ ਗਈ ਹੈ ਸੋਨੀਆ ਦੀ ਅਗਵਾਈ ‘ਚ ਵੱਖ-ਵੱਖ ਵਿਚਾਰਧਾਰਾ ਵਾਲੀਆਂ ਖੇਤਰੀ ਸਿਆਸੀ ਪਾਰਟੀਆਂ ਜਿਵੇਂ ਡੀਐਮਕੇ, ਰਾਕਾਂਪਾ ਅਤੇ ਆਰਜੇਡੀ ਇੱਕ ਮੰਚ ‘ਤੇ ਆਈਆਂ ਅਤੇ ਉਨ੍ਹਾਂ ਨੇ ਕਾਂਗਰਸ ਨੂੰ ਵੱਖ-ਵੱਖ ਖੇਤਰੀ ਪਾਰਟੀਆਂ, ਸਮਾਜਿਕ, ਜਾਤੀ ਵਰਗ ਅਤੇ ਧਾਰਮਿਕ ਸਮੂਹਾਂ ਦੇ ਸੰਗਠਨਾਂ ਦਾ ਸਿਖ਼ਰ ਸੰਗਠਨ ਬਣਾਇਆ ਕਾਂਗਰਸ ਦੇ ਇੱਕ ਸੀਨੀਅਰ ਆਗੂ ਅਨੁਸਾਰ, ਬਿਨਾ ਸ਼ੱਕ ਪਾਰਟੀ ਲਈ ਇਹ ਇੱਕ ਮੁਸ਼ਕਲ ਸਮਾਂ ਹੈ ਇਹ ਕਿਸੇ ਦੁਸਾਹਸ ਦਾ ਸਮਾਂ ਨਹੀਂ ਹੈ ।
ਪਾਰਟੀ ਦੀ ਹੋਂਦ ਖ਼ਤਮ ਹੋਣ ਜਾ ਰਹੀ ਹੈ ਅਤੇ ਪਾਰਟੀ ਦਾ ਹਾਲ ਦੇ ਰਿਕਾਰਡ ਨੂੰ ਦੇਖੀਏ ਤਾਂ ਇਹ ਮਰਨ ਕੰਢੇ ਪਹੁੰਚ ਗਈ ਹੈ ਪਰੰਤੂ ਪਾਰਟੀ ‘ਚ ਬਹੁਤਾਤਵਾਦੀ ਲੋਕਤੰਤਰ ਦੇ ਪੋਸ਼ਣ ਦੇ ਤੱਤ ਹਨ ਅਤੇ ਇਸਦੇ ਚੱਲਦਿਆਂ ਹਿਹ ਮੁੜ-ਸੁਰਜੀਤ ਹੋ ਸਕਦੀ ਹੈ ਪਾਰਟੀ ‘ਚ ਅਗਵਾਈ ਦੀ ਅਤੇ ਅਜਿਹੇ ਆਗੂਆਂ ਦੀ ਘਾਟ ਹੈ ਜੋ ਫੈਸਲਾਕੁੰਨ, ਸਹੀ ਅਤੇ ਸਮੇਂ ‘ਤੇ ਫੈਸਲਾ ਲੈ ਸਕਣ ਅਤੇ ਉਨ੍ਹਾਂ ਨੂੰ ਲਾਗਨੂੰ ਕਰਵਾ ਸਕਣ ਪਾਰਟੀ ‘ਚ ਅੱਜ ਮਜ਼ਬੂਤ ਵਿਚਾਰਧਾਰਾ ਦੀ ਘਾਟ ਵੀ ਹੈ ਅਤੇ ਇਹ ਪੂਰੀ ਤਰ੍ਹਾਂ ਪਰਿਵਾਰ ‘ਤੇ ਨਿਰਭਰ ਹੈ ਜੋ ਉਸਨੂੰ ਇੱਕਜੁੱਟ ਬਣਾਈ ਰੱਖਦਾ ਹੈ ਹਾਲ ਦੇ ਸਾਲਾਂ ‘ਚ ਪਾਰਟੀ ਕਈ ਸੰਗਠਨਾਂ ਨਾਲ ਜੁੜੀ ਹੋਈ ਹੈ ਹੁਣ ਪਾਰਟੀ ਸੱਤਾ ‘ਚੋਂ ਬਾਹਰ ਹੈ ਅਤੇ ਭਾਜਪਾ ਸੱਤਾ ਧਿਰ ਹੈ ਪਾਰਟੀ ‘ਚ ਬੁਨਿਆਦੀ ਸੁਧਾਰ ਦੀ ਲੋੜ ਹੈ ਪਾਰਟੀ ਨੂੰ ਸੰਗਠਨ ਦਾ ਮੁੜ ਗਠਨ ਕਰਨਾ ਹੋਵੇਗਾ ਅਤੇ ਭਾਜਪਾ ਦੇ ਵਿਚਾਰਿਕ ਬਦਲ ਦੇ ਰੂਪ ‘ਚ ਜਨਤਾ ‘ਚ ਸੰਵਾਦ ਸਥਾਪਿਤ ਕਰਨਾ ਹੋਵੇਗਾ ਇਸ ਲਈ ਸਭ ਤੋਂ ਪਹਿਲਾਂ ਪਾਰਟੀ ਨੂੰ ਪਾਰਟੀ ਦੇ ਉਨ੍ਹਾਂ ਪੁਰਾਣੇ ਆਗੂਆਂ ਤੋਂ ਪੱਲਾ ਛੁਡਾਉਣਾ ਹੋਵੇਗਾ ਜੋ ਰਾਜ ਸਭਾ ਸਿੰਡਰੋਮ ਤੋਂ ਗ੍ਰਸਤ ਹਨ, ਉਨ੍ਹਾਂ ਨੂੰ ਪਾਰਟੀ ‘ਚੋਂ ਬਾਹਰ ਕਰਨਾ ਹੋਵੇਗਾ ਕਿਉਂਕਿ ਇਨ੍ਹਾਂ ਆਗੂਆਂ ਦਾ ਨਾ ਤਾਂ ਜਨਾਧਾਰ ਹੈ ਅਤੇ ਨਾ ਹੀ ਜਨਤਾ ਨਾਲ ਸੰਵਾਦ ਇਸ ਦੇ ਨਾਲ ਹੀ ਪਾਰਟੀ ਨੂੰ ਵਸੀਲਿਆਂ ਦੀ ਲੋੜ ਵੀ ਹੈ ਕਿਉਂਕਿ ਵਸੀਲਿਆਂ ਦੀ ਘਾਟ ਇੱਕ ਮੁੱਖ ਅੜਿੱਕਾ ਬਣ ਰਹੀ ਹੈ ਜਿਸਦੇ ਚੱਲਦਿਆਂ ਪਾਰਟੀ ਸਮੱਰਥਕਾਂ ਦਾ ਨੈੱਟਵਰਕ ਨਹੀਂ ਬਣ ਪਾ ਰਿਹਾ ਹੈ ਨਾ ਹੀ ਨਵੇਂ ਆਗੂਆਂ ਦਾ ਪੋਸ਼ਣ ਕਰ ਪਾ ਰਹੀ ਹੈ ਅਤੇ ਮੋਦੀ ਸਰਕਾਰ ਨੂੰ ਚੁਣੌਤੀ ਦੇਣ ਲਈ ਲੋਕਪ੍ਰਿਯਾ ਚੁਣਾਵੀ ਏਜੰਡਾ ਵੀ ਨਹੀਂ ਬਣਾ ਪਾ ਰਹੀ ਹੈ ਸੋਨੀਆ ਜਾਣਦੇ ਹਨ ਕਿ ਇਹ ਇੱਕ ਐਮਰਜੈਂਸੀ ਸਥਿਤੀ ਹੈ ਕਿਉਂਕਿ ਪਾਰਟੀ ‘ਚ ਧਰਮ -ਨਿਰਪੱਖਤਾ ਦਾ ਵੀ ਪਤਨ ਹੋ ਰਿਹਾ ਹੈ ਅਤੇ ਲਗਾਤਾਰ ਦੋ ਲੋਕ ਸਭਾ ਚੋਣਾਂ ‘ਚ ਹਾਰ ਅਤੇ ਅਗਵਾਈ ਸੰਕਟ ਦੇ ਚੱਲਦਿਆਂ ਪਾਰਟੀ ਜੜ੍ਹ ਬਣ ਗਈ ਹੈ।
ਉਂਜ ਰਾਹੁਲ ਦੇ ਅਸਤੀਫ਼ੇ ਨਾਲ ਇਹ ਕੌੜੀ ਸੱਚਾਈ ਸਾਹਮਣੇ ਆਈ ਹੈ ਜਿਸ ਤੋਂ ਇਹ ਸਪੱਸ਼ਟ ਵੀ ਹੋ ਗਿਆ ਹੈ ਕਿ ਪਾਰਟੀ ‘ਚ ਨਹਿਰੂ -ਗਾਂਧੀ ਵੰਸ਼ ਤੋਂ ਇਲਾਵਾ ਕਿਸੇ ਨੂੰ ਅਗਵਾਈ ਨਹੀਂ ਦਿੱਤੀ ਜਾ ਸਕਦੀ ਜਿਸ ਦੇ ਚੱਲਦਿਆਂ ਪਾਰਟੀ ਆਗੂਆਂ ‘ਚ ਉਦਾਸੀਨਤਾ ਵੀ ਆਉਣ ਲੱਗੀ ਹੈ ਪਾਰਟੀ ਦੇ ਵਰਕਰਾਂ ‘ਚ ਧਾਰਾ 370 ਨੂੰ ਖ਼ਤਮ ਕਰਨ, ਹਿੰਦੂਤਵ ਰਾਜਨੀਤੀ, ਰਾਸ਼ਟਰਵਾਦ ਵਰਗੇ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰਿਕ ਭਰਮ ਵਿਆਪਤ ਹੈ ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਗ੍ਰਿਫ਼ਤਾਰੀ ਅਤੇ ਮੋਦੀ-ਸ਼ਾਹ ਦੁਆਰਾ ਨਵੇਂ ਸਿਆਸੀ ਪ੍ਰਚਾਰ ਨਾਲ ਪਾਰਟੀ ਦੀ ਸਥਿਤੀ ਹੋਰ ਕਮਜ਼ੋਰ ਹੋਈ ਹੈ।
ਧਾਰਾ-370 ਦੇ ਮੁੱਦੇ ‘ਤੇ ਪਾਰਟੀ ਦੇ ਕਈ ਸੀਨੀਅਰ ਆਗੂਆਂ ਵੱਲੋਂ ਸਰਕਾਰ ਦਾ ਸਮੱਰਥਨ ਕਰਨ ਨਾਲ ਪਾਰਟੀ ਦਾ ਹੋਰ ਅਪਮਾਨ ਹੋਇਆ ਹੈ ਅਤੇ ਵਿਧਾਨ ਸਭਾ ਚੋਣਾਂ ‘ਚ ਇੱਕ ਹੋਰ ਹਾਰ ਭਾਜਪਾ ਦੀ ਹੋਂਦ ਦੇ ਸਾਹਮਣੇ ਬਦਲ ਦੇ ਰੂਪ ‘ਚ ਪਾਰਟੀ ਦੀ ਇੱਕ ਹੋਰ ਪ੍ਰੀਖਿਆ ਹੋਵੇਗੀ ਪਾਰਟੀ ‘ਚ ਸਪੱਸ਼ਟ ਦ੍ਰਿਸ਼ਟੀਕੋਣ ਜਾਂ ਇਹ ਕਹੀਏ ਦ੍ਰਿਸ਼ਣੀਕੋਣ ਦੀ ਘਾਟ ਹੈ ਜਿਸਦੇ ਚੱਲਦਿਆਂ ਪਾਰਟੀ ਭਾਜਪਾ ਦਾ ਮੁਕਾਬਲਾ ਕਰਨ ਅਤੇ ਪਾਰਟੀ ਨੂੰ ਇੱਕ ਮਜ਼ਬੂਤ ਸੰਗਠਨ ਦੇ ਰੂਪ ‘ਚ ਮੁੜ-ਗਠਿਤ ਕਰਨ ਦੇ ਮਕਸਦ ਤੋਂ ਭਟਕ ਰਹੀ ਹੈ ਵਿਸ਼ੇਸ਼ ਕਰਕੇ ਇਸ ਲਈ ਵੀ ਕਿ ਪੂਰੇ ਦੇਸ਼ ‘ਚ ਕਾਂਗਰਸ ਦੀ ਵੋਟ ਫ਼ੀਸਦੀ ਘੱਟ ਹੋ ਰਹੀ ਹੈ ਇਸ ਲਈ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਵਿਰੋਧੀ ਪਾਰਟੀਆਂ ਵੱਲੋਂ ਸ਼ਾਸਿਤ ਸੂਬਿਆਂ ‘ਚ ਆਪਣੇ ਸੰਗਠਨ ਅਤੇ ਸਮਾਜਿਕ ਆਧਾਰ ਦਾ ਵਿਸਥਾਰ ਕਰੇ ਸੋਨੀਆ ਦੀ ਜਿੰਮੇਵਾਰੀ ਸਪੱਸ਼ਟ ਹੈ ਉਨ੍ਹਾਂ ਨੂੰ ਨਾ ਸਿਰਫ਼ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਨੂੰ ਜਿੱਤ ਦਿਵਾਉਣੀ ਹੈ ਸਗੋਂ ਪਾਰਟੀ ਦੇ ਅੰਦਰ ਵਧ ਰਹੇ ਮੱਤਭੇਦਾਂ ਨੂੰ ਵੀ ਦੂਰ ਕਰਨਾ ਹੈ ਉਨ੍ਹਾਂ ਨੂੰ ਪਾਰਟੀ ‘ਚ ਪੁਰਾਣੇ ਆਗੂਆਂ ਅਤੇ ਨੌਜਵਾਨਾਂ ਵਿਚਕਾਰ ਦੀ ਚੌੜੀ ਖਾਈ ਨੂੰ ਵੀ ਪੂਰਨਾ ਹੋਵੇਗਾ ਇਸ ਤੋਂ ਇਲਾਵਾ ਪਾਰਟੀ ਨੂੰ ਇੱਧਰ-Àੁੱਧਰ ਝਾਕਣ ਦੀ ਬਜਾਇ  ਮਹੱਤਵਪੂਰਨ ਮੁੱਦਿਆਂ ‘ਤੇ ਆਪਣਾ ਵਿਚਾਰਿਕ ਰੁਖ ਸਪੱਸ਼ਟ ਕਰਨਾ ਹੋਵੇਗਾ ਅਤੇ ਜਨਤਾ ਨਾਲ ਜੁੜਨ ਲਈ ਰੋਜ਼ੀ-ਰੋਟੀ ਦੇ ਮੁੱਦਿਆਂ ਨੂੰ ਉਠਾਉਣਾ ਹੋਵੇਗਾ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਪਾਰਟੀ ਇਨ੍ਹਾਂ ਟੀਚਿਆਂ ਨੂੰ ਕਿਸ ਤਰ੍ਹਾਂ ਪ੍ਰਾਪਤ ਕਰੇਗੀ ਪਰੰਤੂ ਸੋਨੀਆ ਦੇ ਆਉਣ ਤੋਂ ਬਾਦ ਲੋਕ ਸਭਾ ਚੋਣਾਂ ‘ਚ ਹਾਰ ਤੋਂ ਬਾਦ ਦੀ ਉਦਾਸੀ ‘ਚ ਕੁਝ ਕਮੀ ਆਈ ਹੈ ਸੋਨੀਆ ਦੇ ਸਾਹਮਣੇ ਵੀ ਬਦਲ ਸੀਮਿਤ ਹਨ ਜਾਂ ਤਾਂ ਪਾਰਟੀ ਪੁਰਾਣੇ ਆਗੂਆਂ ਦਾ ਸਾਥ ਲੈ ਕੇ ਅੱਗੇ ਵਧੇ ਜਾਂ ਇੱਕ ਮਜ਼ਬੂਤ ਆਗੂ ਨੂੰ ਚੁਣੇ ਜੋ ਉਸਨੂੰ ਮਰਨਾਊ ਸਥਿਤੀ ‘ਚੋਂ ਬਾਹਰ ਕੱਢ ਸਕੇ ਪਰੰਤੂ ਕਿਸੇ ਸਿਆਸੀ ਯੋਜਨਾ ਦੀ ਘਾਟ ‘ਚ ਇਹ ਆਖ਼ਰੀ ਉਪਾਅ ਵੀ ਪਾਰਟੀ ਲਈ ਇੱਕ ਮੌਤਹੀਣ ਮੌਤ ਵਾਂਗ ਦਿਖਾਈ ਦਿੰਦਾ ਹੈ।
ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਪਾਰਟੀ ਕੋਲ ਇੱਕ ਬਦਲ ਬਚਿਆ ਹੈ ਅਤੇ ਉਸਦਾ ਪੂਰੀ ਤਰ੍ਹਾਂ ਦੋਹਨ ਨਹੀਂ ਹੋਇਆ ਹੈ ਅਤੇ ਉਹ ਬਦਲ ਪ੍ਰਿਅੰਕਾ ਵਾਰਡਾ ਹੈ ਪਰੰਤੂ 2019 ਦੇ ਚੋਣ ਨਤੀਜੇ ਦੱਸਦੇ ਹਨ ਕਿ ਗਾਂਧੀ ਪਰਿਵਾਰ ਨੇ ਜਨਤਾ ਨੂੰ ਆਕਰਸ਼ਿਤ ਕਰਨ ਦੀ ਸਮਰੱਥਾ ਗੁਆ ਦਿੱਤੀ ਹੈ ਕੁੱਲ ਮਿਲਾ ਕੇ ਪਾਰਟੀ ਨੂੰ ਤੁਰੰਤ ਸੁਧਾਰਾਤਮਕ ਕਦਮ ਚੁੱਕਣੇ ਹੋਣਗੇ ਨਹੀਂ ਤਾਂ ਉਹ ਵੀ ਖੱਬੇਪੱਖੀ ਪਾਰਟੀਆਂ ਵਾਂਗ ਅਪ੍ਰਾਸੰਗਿਕ ਬਣ ਜਾਵੇਗੀ ਸਿਆਸਤ ਧਾਰਨਾ ਦੀ ਖੇਡ ਹੈ ਅਤੇ ਸੋਨੀਆ ਗਾਂਧੀ ਨੂੰ ਕਾਂਗਰਸ ਨੂੰ ਮਰਨਾਊ ਸਥਿਤੀ ‘ਚੋਂ ਬਾਹਰ ਕੱਢਣ ਲਈ ਆਪਣੇ ਤਜ਼ਰਬੇ, ਕੁਸ਼ਲਤਾ ਅਤੇ ਸਿਆਸੀ ਸੰਪਰਕਾਂ ਦਾ ਪ੍ਰਯੋਗ ਕਰਨਾ ਹੋਵੇਗਾ ਦੇਖਣਾ ਇਹ ਹੈ ਕਿ ਉਹ ਇਸ ਦਿਸ਼ਾ ‘ਚ ਕਿੰਨੇ ਸਫ਼ਲ ਹੁੰਦੇ ਹਨ ਪਰੰਤੂ ਉਹ ਜਿੰਨਾ ਛੇਤੀ ਪਹਿਲ ਕਰਨ ਓਨਾ ਚੰਗਾ ਕਿਉਂਕਿ ਕਾਂਗਰਸ ਨੂੰ ਜੀਵਨਹੀਣ ਅਤੇ ਮੌਤਹੀਣ ਜੀਵਨ ਨਹੀਂ ਜਿਉਣਾ ਚਾਹੀਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਜਰਾਤ ਸ਼ਰਾਬਬੰਦੀ ਦੇ ਬਾਵਜੂਦ ਤਰੱਕੀ ਵੱਲ, ਪੰਜਾਬ ਸ਼ਰਾਬ ਤੋਂ ਕਮਾਈ ਕਰਕੇ ਵੀ ਕਰਜ਼ਾਈ: ਮਾਨ
‘ਸੱਚ ਕਹੂੰ’ ਪ੍ਰਤੀਨਿਧਾਂ ਨਾਲ ਨਸ਼ਿਆਂ ਦੇ ਮੁੱਦੇ ‘ਤੇ ਡਾ. ਅਮਰਜੀਤ ਸਿੰਘ ਮਾਨ ਦੀ ਵਿਸ਼ੇਸ਼ ਗੱਲਬਾਤ
ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ, ਸੰਗਰੂਰ
ਪੰਜਾਬ ਦੀ ਧਰਤੀ ਨੂੰ ਇੰਨ੍ਹੀ ਦਿਨੀਂ ਦਰਿਆਵਾਂ ਦੀ ਨਹੀਂ ਨਸ਼ਿਆਂ ਦੀ ਧਰਤੀ ਕਿਹਾ ਜਾਣ ਲੱਗਿਆ ਹੈ ਪਿਛਲੀ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਵਿਰੋਧੀ ਪਾਰਟੀਆਂ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਤਤਕਾਲੀਨ ਸਰਕਾਰ ਤੇ ਇਸਦੇ ਮੰਤਰੀਆਂ ‘ਤੇ ਦੋਸ਼ ਲਾ ਕੇ ਉਨ੍ਹਾਂ ਨੂੰ ਚਿੱਟੇ ਦੇ ਵਪਾਰੀ ਤੱਕ ਕਹਿ ਦਿੱਤਾ ਸੀ ਪਰ ਅਕਾਲੀ-ਭਾਜਪਾ ਗਠਜੋੜ ਦੇ ਪੰਜਾਬ ਦੇ ਹਾਰਨ ਤੋਂ ਬਾਅਦ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਵੀ ਨਸ਼ੇ ਰੋਕਣ ਤੋਂ ਬੇਵੱਸ ਹੋ ਗਈ ਹੈ ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਚਾਰ ਹਫ਼ਤਿਆਂ ਵਿੱਚ ਨਸ਼ਾ ਬੰਦ ਕਰਨ ਦਾ ਲੋਕਾਂ ਨਾਲ ਵਾਅਦਾ ਕੀਤਾ ਸੀ ਪਰ ਦੋ ਸਾਲ ਤੋਂ ਜ਼ਿਆਦਾ ਸਮਾਂ ਗੁਜ਼ਰਨ ਤੋਂ ਬਾਅਦ ਹਾਲਾਤ ਜਿਉਂ ਦੇ ਤਿਉਂ ਹਨ ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਜਾਲ ਦੇ ਕਾਰਨ, ਹੱਲ ਤੇ ਇਲਾਜ ਸਬੰਧੀ ਸੱਚ ਕਹੂੰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਕੰਮ ਕਰ ਰਹੇ ਲੋਕਾਂ ਦੇ ਵਿਚਾਰ ਜਾਣਨ ਲਈ  ਮੁਹਿੰਮ ਚਲਾਈ ਗਈ ਹੈ ਸੰਗਰੂਰ ਤੋਂ ਡਾ. ਅਮਰਜੀਤ ਸਿੰਘ ਮਾਨ ਜਿਹਨਾਂ ਨੂੰ ਏਐਸ ਮਾਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ , ਨੇ ਬੜੀਆਂ ਵਜਨਦਾਰ ਗੱਲਾਂ ਕੀਤੀਆਂ, ਪੇਸ਼ ਹਨ ਇਸ ਮੁਲਾਕਾਤ ਦੇ ਕੁਝ ਅੰਸ਼:-
ਸਵਾਲ : ਸ਼ਰਾਬ ਦੇ ਨਸ਼ੇ ਬਾਰੇ ਤੁਹਾਡੇ ਕੀ ਵਿਚਾਰ ਹਨ, ਜਦੋਂ ਕਿ ਸਰਕਾਰ ਇਸ ਨੂੰ ਨਸ਼ਾ ਨਹੀਂ ਮੰਨਦੀ ?
ਜਵਾਬ : ਜੇਕਰ ਦੇਖਿਆ ਜਾਵੇ ਤਾਂ ਸ਼ਰਾਬ ਹੀ ਸਭ ਤੋਂ ਵੱਡਾ ਨਸ਼ਾ ਹੈ ਸ਼ਰਾਬ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ ਅਸੀਂ ਮੰਨਦੇ ਹਾਂ ਕਿ ਸ਼ਰਾਬ ਇੱਕ ਬਹੁਤ ਹੀ ਮਾੜਾ ਨਸ਼ਾ ਹੈ ਪਰ ਸਰਕਾਰ ਨੇ ਇਸ ਦੇ ਪਿੰਡ-ਪਿੰਡ ਠੇਕੇ ਖੋਲ੍ਹ ਰੱਖੇ ਹਨ  ਅਸੀਂ 2007 ਤੋਂ ਲੈ ਕੇ ਹੁਣ ਤੱਕ ਸਮੁੱਚੇ ਪੰਜਾਬ ਦੀਆਂ 1200 ਪੰਚਾਇਤਾਂ ਨੂੰ ਆਪੋ ਆਪਣੇ ਪਿੰਡ ਵਿੱਚੋਂ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਮਤੇ ਪਵਾ ਚੁੱਕੇ ਹਾਂ ਜੇਕਰ ਸਰਕਾਰ ਸ਼ਰਾਬ ਨੂੰ ਪੰਜਾਬ ਵਿੱਚ ਕਮਾਈ ਦਾ ਸਾਧਨ ਨਹੀਂ ਮੰਨਦੀ ਤਾਂ ਪੰਜਾਬ ਵਿੱਚੋਂ ਸ਼ਰਾਬ ਬੰਦ ਕਰਵਾਏ ਅਤੇ ਪੰਜਾਬ ਦੇ ਲੋਕ ਇਸ ਦਾ ਘਾਟਾ ਟੈਕਸਾਂ ਦੇ ਰੂਪ ਵਿੱਚ ਦੇਣ ਲਈ ਤਿਆਰ ਬੈਠੇ ਹਨ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਜੇਕਰ ਗੁਜ਼ਰਾਤ ਵਰਗਾ ਸੂਬਾ ਸ਼ਰਾਬ ਬੰਦੀ ਕਰਕੇ ਤਰੱਕੀ ਦੀਆਂ ਬੁਲੰਦੀਆਂ ਛੂਹ ਰਿਹਾ ਹੈ ਪਰ ਅਸੀਂ ਸ਼ਰਾਬ ਦਾ ਕਾਰੋਬਾਰ ਕਰਕੇ ਵੀ 2 ਲੱਖ ਕਰੋੜ ਦੇ ਕਰਜ਼ਾਈ ਹੋਏ ਬੈਠੇ ਹਾਂ।
ਸਵਾਲ : ਡਾ. ਸਾਹਿਬ ਤੁਸੀਂ ਲੰਮੇ ਸਮੇਂ ਤੋਂ ਨਸ਼ਿਆਂ ਵਿਰੁੱਧ ਸੰਘਰਸ਼ ਕਰ ਰਹੇ ਹੋ, ਇਸ ਦੀ ਕੋਈ ਖ਼ਾਸ ਵਜ੍ਹਾ?
ਜਵਾਬ : ਵਜ੍ਹਾ ਤਾਂ ਕੋਈ ਖ਼ਾਸ ਨਹੀਂ ਪਰ ਮੇਰੇ ਅੰਦਰ ਸ਼ੁਰੂ ਤੋਂ ਹੀ ਸਮਾਜ ਲਈ ਕੁਝ ਕਰਨ ਦੀ ਇੱਛਾ ਰਹੀ ਹੈ ਪੰਜਾਬ ਇਸ ਵੇਲੇ ਨਸ਼ਿਆਂ ਦੀ ਦਲਦਲ ਵਿੱਚ ਪੂਰੀ ਤਰ੍ਹਾਂ ਧਸ ਚੁੱਕਿਆ ਹੈ, ਜਿੱਥੋਂ ਬਾਹਰ ਨਿੱਕਲਣਾ ਬਹੁਤ ਔਖਾ ਹੋ ਚੁੱਕਿਆ ਹੈ ਪਿੰਡਾਂ ਵਿੱਚ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਤੇ ਆਰਥਿਕ ਬਰਬਾਦੀ ਕਾਰਨ ਨਸ਼ਿਆਂ ਵਿਰੁੱਧ ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਫੈਸਲਾ ਕੀਤਾ ਇੱਕ ਜਥੇਬੰਦੀ ਬਣਾਈ, ਜਿਸ ਵਿੱਚ ਹੌਲੀ ਹੌਲੀ ਮੈਂਬਰ ਜੁੜਦੇ ਗਏ ਅਤੇ ਇਸ ਮੁਹਿੰਮ ਦੀ ਸ਼ੁਰੂਆਤ ਹੋ ਗਈ।
ਸਵਾਲ : ਪੰਜਾਬ ਦੇ ਨੌਜਵਾਨਾਂ ਦਾ ਨਸ਼ਿਆਂ ‘ਚ ਏਨੀ ਬੁਰੀ ਤਰ੍ਹਾਂ ਧਸਣ ਪਿੱਛੇ ਕਾਰਨ ਕੀ ਹੈ ?
ਜਵਾਬ : ਪੰਜਾਬ ਦੇ ਨੌਜਵਾਨ ਨੂੰ ਭ੍ਰਿਸ਼ਟ ਰਾਜਨੀਤੀ ਤੇ ਭ੍ਰਿਸ਼ਟ ਪੁਲਿਸ ਤੰਤਰ ਨੇ ਅਜਿਹਾ ਘੇਰਾ ਪਾਇਆ ਹੈ ਕਿ ਉਹ ਨਸ਼ਿਆਂ ਵਿੱਚੋਂ ਬਾਹਰ ਨਿੱਕਲਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਬਾਹਰ ਨਹੀਂ ਆ ਰਿਹਾ ਅੱਜ ਸਾਡੇ ਕੁਝ ਭ੍ਰਿਸ਼ਟ ਰਾਜਸੀ ਆਗੂ ਪੈਸਿਆਂ ਦੇ ਲਾਲਚ ਵਿੱਚ ਨੌਜਵਾਨੀ ਨੂੰ ਨਸ਼ਿਆਂ ਵੱਲ ਧੱਕ ਰਹੇ ਹਨ, ਜਿਸ ਵਿੱਚ ਕੁਝ ਭ੍ਰਿਸ਼ਟ ਪੁਲਿਸ ਮੁਲਾਜ਼ਮ ਉਨ੍ਹਾਂ ਦਾ ਸਾਥ ਦੇ ਰਹੇ ਹਨ ਜਿੰਨਾ ਚਿਰ ਇਹ ਦੋਵੇਂ ਧੜੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਨਹੀਂ ਕਰਦੇ, ਉਸ ਸਮੇਂ ਤੱਕ ਹਾਲਾਤ ਬਦਲਣ ਬਹੁਤ ਔਖੇ ਹਨ ਬਾਕੀ ਸਭ ਤੋਂ ਵੱਡਾ ਸਕੂਲ ਬੱਚੇ ਦਾ ਆਪਣਾ ਹੀ ਘਰ ਹੁੰਦਾ ਹੈ ਜਿੱਥੋਂ ਉਹ ਅਜਿਹੀਆਂ ਚੀਜ਼ਾਂ ਸਿੱਖਦਾ ਹੈ ਅਸੀਂ ਅਕਸਰ ਹੀ ਲੈਕਚਰਾਂ ਵਿੱਚ ਮਾਂ-ਪਿਓ ਨੂੰ ਵੀ ਸਮਝਾਉਣ ਦਾ ਯਤਨ ਕਰਦੇ ਹਾਂ ਕਿ ਉਹ ਆਪਣੇ ਘਰ ਵਿੱਚ ਬੱਚਿਆਂ ਸਾਹਮਣੇ ਕੋਈ ਵੀ ਨਸ਼ੇ ਵਾਲੀ ਚੀਜ਼ ਜਿਵੇਂ ਤੰਬਾਕੂ, ਸਿਗਰਟ, ਸ਼ਰਾਬ ਆਦਿ ਨਾ ਪੀਓ ਕਿਉਂਕਿ ਇਸਦਾ ਅਸਰ ਸਿੱਧਾ ਬੱਚਿਆਂ ‘ਤੇ ਪੈਂਦਾ ਹੈ ਅਤੇ ਉਹ ਨਸ਼ਾ ਕਰਨ ਦੀਆਂ ਸਾਰੀਆਂ ਹੱਦਾਂ ਟੱਪ ਜਾਂਦੇ ਹਨ।
ਸਵਾਲ : ਤੁਹਾਡੇ ਕਹੇ ਦਾ ਅਸਰ ਪਿੰਡਾਂ ਵਿੱਚ ਹੁੰਦਾ ਹੈ ਜਾਂ ਨਹੀਂ ?
ਜਵਾਬ : ਅਸੀਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਸ਼ਰਾਬ ਦੇ ਵਿਰੁੱਧ ਮਤਾ ਪਾਉਣ ਲਈ ਪ੍ਰੇਰਦੇ ਹਾਂ 1200 ਪੰਚਾਇਤਾਂ ਨੇ ਸ਼ਰਾਬ ਦੇ ਠੇਕੇ ਬੰਦ ਕਰਨ ਲਈ ਮਤੇ ਪਾਏ, ਜਿਨ੍ਹਾਂ ਵਿੱਚੋਂ 450 ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਬੰਦ ਹੋਏ,  ਜਿਨ੍ਹਾਂ ਵਿੱਚੋਂ ਇਕੱਲੇ ਜ਼ਿਲ੍ਹਾ ਸੰਗਰੂਰ ਵਿੱਚ 170 ਤੋਂ ਜ਼ਿਆਦਾ ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਬੰਦ ਕਰਵਾਏ ਹਨ ਇਹ ਪ੍ਰਕਿਰਿਆ ਭਾਵੇਂ ਇੱਕ ਸਾਲ ਲਈ ਲਾਗੂ ਰਹਿੰਦੀ ਹੈ ਪਰ ਇੱਕ ਸਾਲ ਸ਼ਰਾਬ ਦਾ ਠੇਕਾ ਬੰਦ ਹੋਣ ਕਾਰਨ ਪਿੰਡ ਵਿੱਚ ਸ਼ਰਾਬ ਪੀਣ ਦੀ ਆਦਤ ਵਿੱਚ 50 ਫੀਸਦੀ ਤੱਕ ਬਦਲਾਅ ਆ ਜਾਂਦਾ ਹੈ।
ਸਵਾਲ : ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ‘ਤੇ ਕਿਉਂ ਜ਼ੋਰ ਲਾਇਆ ਜਾਂਦਾ ਹੈ?
ਜਵਾਬ : ਬਹੁਤ ਵਧੀਆ ਸਵਾਲ ਕੀਤਾ, ਪੰਜਾਬ ਸਰਕਾਰ ਦੇ ਸਬੰਧਿਤ ਮਹਿਕਮੇ ਨੂੰ ਸ਼ਰਾਬ ਵਿੱਚੋਂ ਕਮਾਈ ਕਰਨ ਲਈ ਧੜਾ ਧੜ ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਖੋਲ੍ਹੇ ਜਾਂਦੇ ਹਨ ਭਾਵੇਂ ਕਿ ਅੱਧੇ ਤੋਂ ਜ਼ਿਆਦਾ ਪਿੰਡ ਵਾਸੀ ਸ਼ਰਾਬ ਦੇ ਠੇਕੇ ਦੇ ਵਿਰੁੱਧ ਹੁੰਦੇ ਹਨ ਪਰ ਫਿਰ ਵੀ ਮਹਿਕਮੇ ਵੱਲੋਂ ਅਣਸੁਣਿਆ ਕਰਕੇ ਸ਼ਰਾਬ ਦੇ ਠੇਕ ਖੋਲ੍ਹ ਦਿੱਤੇ ਜਾਂਦੇ ਹਨ ਅਸੀਂ ਕਾਫ਼ੀ ਘੋਖ ਪੜਤਾਲ ਤੋਂ ਬਾਅਦ ਇਸ ਨਤੀਜੇ ‘ਤੇ ਪਹੁੰਚੇ ਕਿ ਹਰੇਕ ਛੋਟੇ ਪਿੰਡ ਵਿੱਚੋਂ ਸਰਕਾਰ ਦੇ ਸਬੰਧਿਤ ਮਹਿਕਮੇ ਨੂੰ 1 ਕਰੋੜ ਦੀ ਕਮਾਈ ਹੁੰਦੀ ਹੈ ਜਦੋਂ ਕਿ ਵੱਡੇ ਪਿੰਡਾਂ ਵਿੱਚ ਕਮਾਈ ਦਾ ਇਹ ਅੰਕੜਾ 2 ਕਰੋੜ ਤੋਂ ਉੱਪਰ ਚਲਿਆ ਜਾਂਦਾ ਹੈ ਇੰਨੀ ਕਮਾਈ ਕਾਰਨ ਹੀ ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਖੋਲ੍ਹੇ ਜਾਂਦੇ ਹਨ।
ਸਵਾਲ : ਸਰਕਾਰ ਦੀ ਡੈਪੋ ਸਕੀਮ ਨਸ਼ਿਆਂ ਨੂੰ ਰੋਕਣ ‘ਚ ਅਸਫ਼ਲ ਕਿਉਂ ਰਹੀ?
ਜਵਾਬ : ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਨਸ਼ਿਆਂ ‘ਤੇ ਲਗਾਮ ਲਾਉਣ ਲਈ ਜਿਹੜੇ ਡੈਪੋ ਚੁਣੇ ਗਏ ਹਨ, ਉਹ ਮਹਿਜ਼ ਕਾਗਜ਼ੀ ਕਾਰਵਾਈ ਹੈ ਕਿਉਂਕਿ ਅੱਜ ਤੱਕ ਇਨ੍ਹਾਂ ਵੱਲੋਂ ਨਸ਼ਿਆਂ ਖਿਲਾਫ਼ ਇੱਕ ਕਦਮ ਵੀ ਨਹੀਂ ਪੁੱਟਿਆ ਗਿਆ ਸਰਕਾਰ ਦੀ ਇਹ ਸਕੀਮ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਸੀਂ ਅਕਸਰ ਹੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਆਪਣੇ ਸੁਝਾਅ ਪੇਸ਼ ਕਰਦੇ ਰਹਿੰਦੇ ਹਾਂ ਡੈਪੋ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪੂਰੀ ਤਰ੍ਹਾਂ ਸੰਗਠਿਤ ਹੋਣਾ ਬਹੁਤ ਜ਼ਰੂਰੀ ਹੈ, ਡੈਪੋ ਦਾ ਕਨਵੀਨਰ ਚੁਣ ਕੇ ਸਾਰੀ ਸਥਿਤੀ ਦੀ ਜਾਣਕਾਰੀ ਉਨ੍ਹਾਂ ਤੋਂ ਹਾਸਲ ਕੀਤੀ ਜਾਵੇ ਅਤੇ ਨਸ਼ਿਆਂ ਦੀ ਸਪਲਾਈ ਤੋੜਨ ਲਈ ਕਾਰਗਰ ਕਦਮ ਚੁੱਕੇ ਜਾਣ।
ਸਵਾਲ : ਨਸ਼ਿਆਂ ‘ਤੇ ਲਗਾਮ ਕਿਵੇਂ ਲੱਗੇਗੀ ?
ਜਵਾਬ : ਸਭ ਤੋਂ ਪਹਿਲਾਂ ਲੋਕਾਂ ਨੂੰ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਪਵੇਗੀ, ਬੱਚਿਆਂ ‘ਤੇ ਖ਼ਾਸ ਨਜ਼ਰ ਰੱਖਣੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਜੇਕਰ ਪੁਲਿਸ ਇਮਾਨਦਾਰੀ ਨਾਲ ਕੰਮ ਕਰੇ ਤਾਂ ਨਸ਼ਿਆਂ ‘ਤੇ ਬਹੁਤ ਹੀ ਛੇਤੀ ਕਾਬੂ ਪਾਇਆ ਜਾ ਸਕਦਾ ਹੈ ਫਿਰੋਜ਼ਪੁਰ ਦੇ ਐਸ.ਐਸ.ਪੀ. ਨੇ ਇੱਕ ਭਾਸ਼ਣ ਦੌਰਾਨ ਖੁਦ ਮੰਨਿਆ ਸੀ ਕਿ ਸਾਡੀ ਪੁਲਿਸ ਦੇ ਕੁਝ ਅਫ਼ਸਰ ਤੇ ਮੁਲਾਜ਼ਮ ‘ਚਿੱਟੇ’ ਵਰਗੇ ਨਸ਼ਿਆਂ ਦੇ ਵਪਾਰੀਆਂ ਨਾਲ ਮਿਲੇ ਹੋਏ ਹਨ ਇਸ ਸਬੰਧੀ ਪਿੰਡਾਂ ਦੇ ਲੋਕ ਖੁਦ ਆਪੋ ਆਪਣੇ ਪਿੰਡਾਂ ਵਿੱਚ ਠੀਕਰੀ ਪਹਿਰਾ ਦੇਣ ਅਤੇ ਨਸ਼ਾ ਵੰਡਣ ਵਾਲਿਆਂ ਨੂੰ ਖੁਦ ਫੜ ਕੇ ਪੁਲਿਸ ਹਵਾਲੇ ਕਰਵਾਉਣ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਨੌਜਵਾਨਾਂ ਨੂੰ  ਰੋਜ਼ਗਾਰ ਦੇਵੇ ਕਿਉਂਕਿ ਵੇਖਣ ਵਿੱਚ ਆਇਆ ਹੈ ਕਿ ਅਕਸਰ ਨਸ਼ਿਆਂ ਵਿੱਚ ਉਹ ਨੌਜਵਾਨ ਹੀ ਪੈਂਦੇ ਹਨ ਜਿਹੜੇ ਵਿਹਲਾ ਰਹਿਣ ਦੇ ਆਦੀ ਹੁੰਦੇ ਹਨ
ਸਵਾਲ : ਨੌਜਵਾਨ ਮੁੰਡੇ-ਕੁੜੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ?
ਜਵਾਬ : ਨੌਜਵਾਨ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ ਪਰ ਬੜਾ ਦੁੱਖ ਹੁੰਦਾ ਹੈ ਕਿ ਜਦੋਂ ਪੰਜਾਬੀ ਨੌਜਵਾਨਾਂ ਦੇ ਨਾਲ ਨਸ਼ੇੜੀ ਸ਼ਬਦ ਜੋੜਿਆ ਜਾਣ ਲੱਗਿਆ ਹੈ ਘੋਲ, ਕਬੱਡੀ, ਭੰਗੜਿਆਂ ਦੀ ਸ਼ਾਨ ਰਹਿਣ ਵਾਲਾ ਪੰਜਾਬ ਦਾ ਗੱਭਰੂ ਅੱਜ ਕਿਧਰ ਨੂੰ ਚੱਲ ਪਿਆ ਹੈ ਗਿੱਧਿਆਂ ਦੀ ਰਾਣੀ, ਮੁਟਿਆਰ ਕਹੀ ਜਾਣ ਵਾਲੀ ਪੰਜਾਬ ਦੀ ਲੜਕੀ ਵੀ ਇਸ ਉਲਟੇ ਵਹਿਣ ਵਿੱਚ ਵਹਿ ਚੱਲੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਨਸ਼ੇ ਵਾਲਾ ਰਾਹ ਛੱਡ ਕੇ ਨੌਜਵਾਨ ਮੁੜ ਪੰਜਾਬ ਨੂੰ ਪੰਜਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਈਸਾਈ-ਭਾਈਚਾਰੇ ਪ੍ਰਤੀ ਐਨੀ ਨਫ਼ਰਤ ਕਿਉਂ?
ਰਮੇਸ਼ ਠਾਕੁਰ
ਸ੍ਰੀਲੰਕਾ ਹਮਲੇ ਦੀ ਭਿਆਨਕ ਤਸਵੀਰ ਈਸਾਈ-ਇਸਲਾਮ ਵਿਚਕਾਰ ਖਿੱਚਦੀ ਨਫ਼ਰਤ ਦੀ ਲਕੀਰ ਨੂੰ ਦਰਸ਼ਾ ਰਹੀ ਹੈ ਖੂਬਸੂਰਤ ਮੁਲਕ ‘ਚ ਅੱਤਵਾਦੀਆਂ ਨੇ ਆਤਮਘਾਤੀ ਹਮਲਾ ਨਹੀਂ, ਸਗੋਂ ਈਸਾਈ ਭਾਈਚਾਰੇ ਦੇ ਪ੍ਰਤੀ ਅੱਤਵਾਦੀਆਂ ਨੇ ਕਰੂਰਤਾ ਦਾ ਸਬੂਤ ਦਿੱਤਾ ਨਿਊਜ਼ੀਲੈਂਡ ‘ਚ ਪਿਛਲੇ ਮਹੀਨੇ ਦੋ ਮਸੀਤਾਂ ‘ਚ ਨਮਾਜ਼ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਬਾਅਦ ਹੀ ਤਮਾਮ ਇਸਲਾਮਿਕ ਅੱਤਵਾਦੀ ਸੰਗਠਨਾਂ ਨੇ ਧਾਰ ਲਿਆ ਸੀ ਕਿ ਉਹ ਈਸਾਈਆਂ ‘ਤੇ ਦੇਰ-ਸਵੇਰ ਵੱਡਾ ਹਮਲਾ ਕਰਨਗੇ ਪਹਿਲਾ ਨਿਸ਼ਾਨਾ ਉਨ੍ਹਾਂ ਨੇ ਸ੍ਰੀਲੰਕਾ ਨੂੰ ਬਣਾਇਆ ਹੈ ਸ੍ਰੀਲੰਕਾ ‘ਚ ਉਨ੍ਹਾਂ ਨੇ ਈਸਾਈਆਂ ਦੇ ਧਾਰਮਿਕ ਸਥਾਨਾਂ ਨੂੰ ਚੁਣਿਆ ਹਮਲੇ ਈਸਟਰ ਪ੍ਰਾਰਥਨਾ ਸਭਾ ਦੌਰਾਨ ਕੋਲੰਬੋ ਦੇ ਸੈਂਟ ਇੰਥਨੀ ਚਰਚ, ਪੱਛਮੀ ਕੰਢੀ ਸ਼ਹਿਰ ਨੇਗੰਬੋ ਦੇ ਸੈਂਟ ਸਵੇਸੀਟੀਅਨ ਚਰਚ ਅਤੇ ਬਟਿਕਲੋਵਾ ਚਰਚ ‘ਚ ਕੀਤੇ ਗਏ Àੁੱਥੇ ਹੋਰ ਤਿੰਨ ਧਮਾਕੇ ਪੰਜ ਤਾਰਾ ਹੋਟਲਾਂ ਸਾਂਗਰੀਲਾ, ਦੀ ਸਿਨਾਮੋਨ ਗਰਾਂਡ ਤੇ ਦਾ ਕਿੰਗਸਬਰੀ ‘ਚ ਹੋਏ ਇੱਕ ਤੋਂ ਬਾਦ ਇੱਕ ਅੱਠ ਆਤਮਘਾਤੀ ਹਮਲਿਆਂ ਨੇ ਸਮੁੱਚੇ ਸ੍ਰੀਲੰਕਾ ਨੂੰ ਹਿਲਾ ਦਿੱਤਾ ਹਮਲੇ ‘ਚ 290 ਬੇਕਸੂਰ ਲੋਕ ਮਾਰੇ ਗਏ ਜਦੋਂ ਕਿ ਇਸ ਤੋਂ ਕਿਤੇ ਜਿਆਦਾ ਲੋਕ ਗੰਭੀਰ ਜ਼ਖ਼ਮੀ ਹੋ ਗਏ ਇਨ੍ਹਾਂ ਧਮਾਕਿਆਂ ਦੇ ਨਾਲ ਹੀ ਐਲਟੀਟੀਈ ਦੇ ਨਾਲ ਖੂਨੀ ਸੰਘਰਸ਼ ਦੇ ਖ਼ਤਮ ਹੋਣ ਤੋਂ ਬਾਅਦ ਕਰੀਬ ਇੱਕ ਦਹਾਕੇ ਤੋਂ ਸ੍ਰੀਲੰਕਾ ‘ਚ ਜਾਰੀ ਸ਼ਾਂਤੀ ਵੀ ਭੰਗ ਹੋ ਗਈ ਸ਼ਾਂਤੀ ਬਹਾਲੀ ਤੋਂ ਬਾਅਦ ਹੁਣ ਤੱਕ ਸਭ ਤੋਂ ਖਤਰਨਾਕ ਹਮਲਾ ਮੰਨਿਆ ਜਾ ਰਿਹਾ ਹੈ ।
2009 ‘ਚ ਸ੍ਰੀਲੰਕਾ ‘ਚ ਲਿੱਟੇ ਅੱਤਵਾਦ ਦੇ ਖਾਤਮੇ ਤੋਂ ਬਾਅਦ ਦੂਜਾ ਵੱਡਾ ਅੱਤਵਾਦੀ ਹਮਲਾ ਹੋਇਆ ਹੈ ਸ੍ਰੀਲੰਕਾ ‘ਚ ਸਾਲਾਂ ਪਹਿਲਾਂ ਸਥਾਨਕ ਵੱਖਵਾਦੀ ਗੁੱਟ ‘ਲਿੱਟੇ’ ਦਾ ਪ੍ਰਭਾਵ ਖਤਮ ਹੋ ਗਿਆ ਸੀ ਉਦੋਂ ਤੋਂ ਪੂਰੇ ਮੁਲਕ ‘ਚ ਅਮਨ-ਸ਼ਾਂਤੀ ਦਾ ਮਾਹੌਲ ਸੀ ਪਰ 21 ਅਪਰੈਲ ਦੀ ਸਵੇਰੇ ਇੱਕ ਸਮੇਂ ਕਈ ਥਾਵਾਂ ‘ਤੇ ਹੋਏ ਲੜੀਵਾਰ ਧਮਾਕਿਆਂ ਦੀ ਘਟਨਾ ਨੇ ਪੁਰਾਣੇ ਦਿਨਾਂ ਦੇ ਜਖ਼ਮ ਹਰੇ ਕਰ ਦਿੱਤੇ ਸ੍ਰੀਲੰਕਾ ‘ਚ ਭਗਵਾਨ ਬੁੱਧ ਦਾ ਸਭ ਤੋਂ ਪੁਰਾਣਾ ਮੰਦਰ ਹੈ ਮੰਨਣਾ ਹੈ ਕਿ ਉਕਤ ਮੰਦਰ ‘ਚ ਬੁੱਧ ਦਾ ਇੱਕ ਦੰਦ ਰੱਖਿਆ ਹੈ ਉਸ ਮੰਦਰ ਨੂੰ ਕਈ ਸਾਲ ਪਹਿਲਾਂ ਲਿੱਟੇ ਨੇ ਧਮਾਕੇ ਨਾਲ ਉਡਾ ਦਿੱਤਾ ਸੀ ਪਰ ਦੰਦ ਸੁਰੱਖਿਅਤ ਰਿਹਾ ਉਸ ਤੋਂ ਕੁਝ ਸਾਲ ਬਾਅਦ ਉੱਥੇ ਹੌਲੀ-ਹੌਲੀ ਲਿੱਟੇ ਦਾ ਪ੍ਰਭਾਵ ਖਤਮ ਹੋਇਆ ਜਨਜੀਵਨ ਪਟੜੀ ‘ਤੇ ਆਇਆ ਹੀ ਸੀ ਪਰ ਇੱਕ ਵਾਰ ਫਿਰ ਅੱਤਵਾਦੀਆਂ ਨੇ ਅਮਨ-ਪਸੰਦ ਮੁਲਕ ‘ਚ ਅਸ਼ਾਂਤੀ ਦਾ ਗ੍ਰਹਿਣ ਲਾ ਦਿੱਤਾ ਘਟਨਾ ਨੂੰ ਪਿਛਲੇ ਮਹੀਨੇ ਨਿਊਜ਼ੀਲੈਂਡ ਦੀ ਮਸੀਤ ‘ਚ ਨਮਾਜ਼ ਦੌਰਾਨ ਘਟੀ ਦਰਦਨਾਕ ਘਟਨਾ ਦੇ ਬਦਲੇ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ ਪਰ ਜਾਂਚ ਦੇ ਆਖ਼ਰੀ ਅੱਪਡੇਟ ਦਾ ਇੰਤਜਾਰ ਕਰਨਾ ਹੋਵੇਗਾ ਭਾਰਤ ਨੂੰ ਪੂਰੇ ਘਟਨਾਕ੍ਰਮ ‘ਤੇ ਤਿੱਖੀ ਨਜ਼ਰ ਰੱਖਣੀ ਹੋਵੇਗੀ ਨਾਲ ਹੀ ਆਪਣੇ ਇੱਥੋਂ ਦੇ ਸਾਰੇ ਚਰਚਾਂ ਦੀ ਸੁਰੱਖਿਆ ਵਧਾਉਣ ਦੀ ਲੋੜ ਹੈ ਸ੍ਰੀਲੰਕਾ ਦੂਜੇ ਮੁਲਕਾਂ ਦੇ ਮੁਕਾਬਲੇ ਸ਼ਾਂਤ ਮੁਲਕ ਮੰਨਿਆ ਜਾਂਦਾ ਹੈ ਇੱਥੋਂ ਦੇ ਲੋਕ ਬੜੇ ਅਦਬ ਨਾਲ ਪੇਸ਼ ਆਉਂਦੇ ਹਨ ਜਿੱਥੇ ਧਮਾਕੇ ਹੋਏ ਹਨ ਕਿਸਮਤ ਨਾਲ ਪਿਛਲੇ ਦਿਨੀਂ ਮੈਂ ਵੀ ਉੱਥੇ ਕਰੀਬ ਦਸ ਦਿਨਾਂ ਤੱਕ ਰਿਹਾ ਸਮੁੱਚੇ ਸ੍ਰੀਲੰਕਾ ਨੂੰ ਘੁੰਮਣ ਅਤੇ ਉੱਥੋਂ ਦੀ ਸੰਸਕ੍ਰਿਤੀ ਨਾਲ ਰੂ-ਬ-ਰੂ ਹੋਣ ਦਾ ਮੌਕਾ ਮਿਲਿਆ ਦੇਖਣ ‘ਚ ਆਇਆ ਕਿ ਕੋਲੰਬੋ ਵਰਗੇ ਸ਼ਹਿਰ ‘ਚ ਚੌਵੀ ਘੰਟੇ ਲੋਕਾਂ ਦੀ ਆਵਾਜਾਈ ਰਹਿੰਦੀ ਹੈ ਹਰ ਜਗ੍ਹਾ ਸੁਰੱਖਿਆ ਦੇ ਪੁਖਤਾ ਬੰਦੋਬਸਤ ਦੇਖਣ ਨੂੰ ਮਿਲੇ, ਪਰ ਅੱਤਵਾਦੀਆਂ ਨੇ ਉੱਥੋਂ ਦੀ ਫ਼ਿਜ਼ਾ ਵਿਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਹੈ ਘਟਨਾ ਦੀ ਟਾਈਮਿੰਗ ਅਤੇ ਤਰੀਕਾ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਵੱਡੀ ਪਲਾਨਿੰਗ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਅੱਤਵਾਦੀਆਂ ਨੇ ਮੁੱਖ ਤੌਰ ‘ਤੇ ਨਿਸ਼ਾਨਾ ਈਸਾਈਆਂ ਨੂੰ ਹੀ ਬਣਾਇਆ ਕਿਉਂਕਿ ਜਿਹੜੀਆਂ ਥਾਵਾਂ ‘ਤੇ ਧਮਾਕੇ ਕੀਤੇ ਗਏ ਉੱਥੇ ਸਥਾਨਕ ਤੇ ਪੱਛਮੀ ਦੇਸ਼ਾਂ ਦੇ ਈਸਾਈਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ।
ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਇਜਾਫ਼ਾ ਹੋ ਰਿਹਾ ਹੈ 290 ਲੋਕਾਂ ਦੇ ਮਰਨ ਦਾ ਸਰਕਾਰੀ ਅੰਕੜਾ ਪੇਸ਼ ਕੀਤਾ ਗਿਆ ਹੈ ਬਲਾਸਟ ਦੀ ਮਾਤਰਾ ਬਹੁਤ ਤੇਜ਼ ਸੀ, ਜੋ ਵੀ ਲਪੇਟ ‘ਚ ਆਇਆ, ਉਸਦੇ ਚਿਥੜੇ ਉੱਡ ਗਏ ਘਟਨਾ ‘ਚ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਘਟਨਾ ਤੋਂ ਤੁਰੰਤ ਬਾਅਦ ਸ੍ਰੀਲੰਕਾਈ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਐਮਰਜੈਂਸੀ ਮੀਟਿੰਗ ਸੱਦ ਕੇ ਹਮਲੇ ਦੀ ਹਰ ਐਂਗਲ ਤੋਂ ਜਾਂਚ ਦਾ ਆਦੇਸ਼ ਦਿੱਤਾ ਹੈ ਸ੍ਰੀਲੰਕਾ ਦੇ ਇਕੋਨਾਮਿਕ ਰਿਫਾਰਮਸ ਐਂਡ ਪਬਲਿਕ ਡਿਸਟ੍ਰੀਬਿਊਸ਼ਨ ਮਨਿਸਟਰ ਹਰਸ਼ ਡਿਸਿਲਵਾ ਨੇ ਖੁਦ ਘਟਨਾ ਸਥਾਨ ਦਾ ਜਾਇਜ਼ਾ ਲਿਆ ਉਹ ਖੁਦ ਕਈ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਗਏ ਘਟਨਾ ਦੀ ਜਗ੍ਹਾ ‘ਤੇ ਫੌਜ ਦੀਆਂ ਕਈ ਟੁਕੜੀਆਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ ।
ਸਿੰਗਰੀਆ ਸਥਿਤ ਸਨਾਤਨ ਧਰਮ ਨਾਲ ਜੁੜੇ ਰਮਾਇਣ ਕਾਲ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਸੀਤਾ ਵਾਟਿਕਾ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਕਿਉਂਕਿ ਉੱਥੇ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ‘ਚ ਹਿੰਦੂ ਸੀਤਾ ਮਾਤਾ ਦੇ ਦਰਸ਼ਨ ਕਰਨ ਪਹੁੰਚਦੇ ਹਨ ਇਸ ਤੋਂ ਇਲਾਵਾ ਦੂਜੇ ਧਾਰਮਿਕ ਸਥਾਨਾਂ ਦੀ ਵੀ ਸੁਰੱਖਿਆ ਵਧਾਈ ਗਈ ਹੈ ਇਸ ਵਿਚਕਾਰ ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸੀਰੀਸੈਨਾ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਨਾਲ ਹੀ ਜਾਂਚ ‘ਚ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਸ੍ਰੀਲੰਕਾ ਦੀਆਂ ਤਮਾਮ ਸੁਰੱਖਿਆ ਏਜੰਸੀਆਂ ਘਟਨਾ ‘ਚ ਸ਼ਾਮਲ ਹਮਲਾਵਰਾਂ ਤੇ ਹੋਰ ਕਾਰਨਾਂ ਨੂੰ ਭਾਲਣ ‘ਚ ਮੁਸ਼ਤੈਦੀ ਨਾਲ ਲੱਗੀਆਂ ਹਨ ।
ਕੁਝ ਲੋਕ ਸ੍ਰੀਲੰਕਾ ਦੀ ਘਟਨਾ ਨੂੰ ਨਿਊੁਜ਼ੀਲੈਂਡ ਦੀ ਉਸ ਘਟਨਾ ਨਾਲ ਵੀ ਜੋੜ ਕੇ ਦੇਖ ਰਹੇ ਹਨ ਜਿਸ ‘ਚ ਇੱਕ ਮਸੀਤ ‘ਚ ਨਮਾਜ਼ ਪੜ੍ਹਨ ਦੌਰਾਨ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਰੀਬ ਚਾਲੀ ਨਮਾਜ਼ੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਹਮਲਾਵਰਾਂ ਨੇ ਘਟਨਾ ਦੀ ਬਕਾਇਦਾ ਲਾਈਵ ਵੀਡੀਓ ਵੀ ਬਣਾ ਕੇ ਸ਼ੋਸਲ ਮੀਡੀਆ ‘ਚ ਵਾਇਰਲ ਕੀਤੀ ਸੀ ਪੁਲਿਸ ਜਾਂਚ ‘ਚ ਹਮਲਾਵਰ ਨੇ ਘਟਨਾ ਦਾ ਕਾਰਨ ਕਈ ਸਾਲ ਪਹਿਲਾਂ ਇੱਕ ਅੱਤਵਾਦੀ ਘਟਨਾ ਨੂੰ ਦੱਸਿਆ ਸੀ ਜਿਸ ‘ਚ ਉਨ੍ਹਾਂ ਦੀ ਬੇਟੀ ਮਾਰੀ ਗਈ ਸੀ ਨਿਊਜ਼ੀਲੈਂਡ ਦੀਆਂ ਮਸੀਤਾਂ ‘ਚ ਘਟਨਾ ਨੂੰ ਅੰਜਾਮ ਦੇਣ ਵਾਲਾ ਇੱਕ ਈਸਾਈ ਮੂਲ ਦਾ ਵਿਅਕਤੀ ਸੀ ਕਿਹਾ ਜਾ ਰਿਹਾ ਹੈ ਉਦੋਂ ਤੋਂ ਕੁਝ ਇਸਲਾਮਿਕ ਅੱਤਵਾਦੀ ਸੰਗਠਨਾਂ ਨੇ ਧਾਰ ਲਿਆ ਸੀ ਕਿ ਈਸਾਈਆਂ ਤੋਂ ਬਦਲਾ ਲੈਣਗੇ ਹੋ ਸਕਦਾ ਹੈ ਸ੍ਰੀਲੰਕਾ ਦੀ ਘਟਨਾ ਨਿਊਜ਼ੀਲੈਂਡ ਦੀ ਘਟਨਾ ਨਾਲ ਸਬੰਧ ਰੱਖਦੀ ਹੋਵੇ ਕਿਉਂਕਿ ਜਿਨ੍ਹਾਂ ਥਾਵਾਂ ‘ਤੇ ਧਮਾਕਾ ਕੀਤਾ ਗਿਆ ਉਹ ਈਸਾਈਆਂ ਨਾਲ ਤਾਲੁਕ ਰੱਖਦੀਆਂ ਹਨ ਨਾਲ ਹੀ ਜਿਹੜੇ ਹੋਟਲਾਂ ਨੂੰ ਟਾਰਗੇਟ ਕੀਤਾ ਗਿਆ ਉੱਥੇ ਜਿਆਦਾਤਰ ਵਿਦੇਸ਼ੀ ਈਸਾਈ ਭਾਈਚਾਰੇ ਦੇ ਲੋਕ ਠਹਿਰਦੇ ਹਨ ।
ਖੈਰ, ਇਹ ਸਾਰੇ ਕਿਆਸ-ਮਾਤਰ ਹੋ ਸਕਦੇ ਹਨ, ਪਰ ਜਦੋਂ ਤੱਕ ਸੁਰੱਖਿਆ ਏਜੰਸੀਆਂ ਘਟਨਾ ਦੇ ਮਕਸਦ ਤੇ ਉਨ੍ਹਾਂ ਨਾਲ ਜੁੜੇ ਲੋਕਾਂ ਤੱਕ ਨਹੀਂ ਪਹੁੰਚ ਜਾਂਦੀਆਂ ਉਦੋਂ ਤੱਕ ਕੁਝ ਵੀ ਕਹਿਣਾ ਜ਼ਲਦਬਾਜ਼ੀ ਹੋਵੇਗੀ।
ਘਟਨਾ ਦੇ ਆਖਰੀ ਅੱਪਡੇਟ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਪਰ ਇਹ ਤੈਅ ਹੈ ਕਿ ਘਟਨਾ ਨੂੰ ਅੰਜਾਮ ਕਿਸੇ ਨਾਮੀ ਅੱਤਵਾਦੀ ਸੰਗਠਨ ਨੇ ਹੀ  ਦਿੱਤਾ ਹੈ ਪਲਾਨ ਕੀਤੇ ਸਾਰੇ ਬੰਬ ਸਮੇਂ ‘ਤੇ ਬਲਾਸਟ ਹੋਏ ਘਟਨਾ ਦੀ ਪਲਾਨਿੰਗ ਜਬਰਦਸਤ ਤਰੀਕੇ ਨਾਲ ਕੀਤੀ ਗਈ ਉਨ੍ਹਾਂ ਜਿਨ੍ਹਾ ਥਾਵਾਂ ਨੂੰ ਟਾਰਗੇਟ ਕੀਤਾ ਉੱਥੇ ਉਨ੍ਹਾਂ ਨੂੰ ਮਨ ਮੁਤਾਬਕ ਸਫਲਤਾ ਮਿਲੀ ਸ੍ਰੀਲੰਕਾ ਸਰਕਾਰ ਨੂੰ ਘਟਨਾ ਦੀ ਤਹਿ ਤੱਕ ਜਾਣ ਦੀ ਲੋੜ ਹੈ ਕਿਤੇ ਅਜਿਹਾ ਤਾਂ ਨਹੀਂ ਐਲਟੀਟੀਈ ਸੰਗਠਨ ਦੁਬਾਰਾ ਪੈਰ ਜਮ੍ਹਾ ਰਿਹਾ ਹੋਵੇ, ਘਟਨਾ ਨੂੰ ਉਸਨੇ ਹੀ ਅੰਜਾਮ ਦਿੱਤਾ ਹੋਵੇ, ਹਰ ਪਹਿਲੂ ਦੀ ਬਰੀਕੀ ਨਾਲ ਜਾਂਚ ਕਰਨ ਦੀ ਲੋੜ ਹੈ ਸ੍ਰੀਲੰਕਾ ‘ਚ ਭਾਰਤੀਆਂ ਦੀ ਗਿਣਤੀ ਵੀ ਜ਼ਿਆਦਾ ਰਹਿੰਦੀ ਹੈ ਇਸ ਲਈ ਉੱਥੇ ਦੂਤਘਰ ਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਕਿਸਤਾਨ ਪ੍ਰਤੀ ਸਿੱਧੂ ਦੇ ਸੁਰ ਰਹੇ ਠੰਢੇ
ਜੱਫੀਆਂ ਪਾਉਣ ਵਾਲਾ ਸਿੱਧੂ ਮੰਗੇ ਪਾਕਿ ਤੋਂ ਜਵਾਬ : ਦਲਬੀਰ ਕੌਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼) | ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦੀ ਹਮਲੇ ‘ਤੇ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ ਬਿਆਨ ਵਿੱਚ ਉਨ੍ਹਾਂ ਪਾਕਿਸਤਾਨ ਪ੍ਰਤੀ ਕੋਈ ਸਖ਼ਤ ਸ਼ਬਦ ਨਹੀਂ ਵਰਤਿਆ ਉਹ ਸਿਰਫ਼ ਅੱਤਵਾਦ ਦੇ ਖਿਲਾਫ਼ ਹੀ ਬੋਲਦੇ ਨਜ਼ਰ ਆਏ ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦਾ ਕੋਈ ਦੇਸ਼ ਜਾਂ ਧਰਮ ਨਹੀਂ ਹੁੰਦਾ ਉਨ੍ਹਾਂ ਕਿਹਾ ਕਿ ਖੂਨ ਖਰਾਬੇ ਨਾਲ ਇਸ ਦਾ ਹੱਲ ਨਹੀਂ ਨਿਕਲੇਗਾ ਅੱਤਵਾਦ ਦਾ ਸਥਾਈ ਹੱਲ ਲੱਭਣਾ ਹੋਵੇਗਾ ਤੇ ਗੱਲਬਾਤ ਰਾਹੀਂ ਹੀ ਇਸ ਦਾ ਹੱਲ ਲੱਭਿਆ ਜਾ ਸਕਦਾ ਹੈ
ਇਸੇ ਤਰ੍ਹਾਂ ਹੀ ਤਰਨਤਾਰਨ ਦੇ ਪਿੰਡ ਗੰਡੀਵਿੰਡ ਧੱਤਲ ਦੇ ਸ਼ਹੀਦ ਹੋਏ ਸੁਖਜਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਉਨ੍ਹਾਂ ਦੇ ਘਰ ਪਹੁੰਚੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲਬੀਰ ਕੌਰ ਨੇ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਦੀ ਦਲਬੀਰ ਕੌਰ ਨੇ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ
ਇਸ ਮੌਕੇ ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਖਰੀਆਂ-ਖਰੀਆਂ ਸੁਣਾਈਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਜਾ ਕੇ ਬਾਜਵਾ ਨੂੰ ਜੱਫੀਆਂ ਪਾਉਣ ਵਾਲਾ ਸਿੱਧੂ ਇਸ ਹਮਲੇ ਦਾ ਜਵਾਬ ਹੁਣ ਪਾਕਿ ਸਰਕਾਰ ਤੋਂ ਮੰਗੇ ਉਨ੍ਹਾਂ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ 24 ਘੰਟਿਆਂ ‘ਚ ਪਾਕਿਸਤਾਨ ਤੋਂ ਇਸ ਹਮਲੇ ਦਾ ਬਦਲਾ ਲਿਆ ਜਾਵੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਕਾਇਰਾਂ ਵਾਲਾ ਕੰਮ ਕੀਤਾ ਹੈ ਜੇਕਰ ਉਹ ਸਾਡੇ ਜਵਾਨਾਂ ਨਾਲ ਸਿੱਧੇ ਮੱਥੇ ਲੜਦਾ ਤਾਂ ਸਾਡਾ ਇਕੱਲਾ-ਇਕੱਲਾ ਜਵਾਨ ਪੰਜਾਹ-ਪੰਜਾਹ ਨੂੰ ਹਰਾ ਸਕਦਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਜਲ (ਏਜੰਸੀ)। ਮਿਜੋਰਮ ‘ਚ ਵਿਧਾਨ ਸਭਾ ਚੋਣਾਂ ਦੀ ਚੱਲ ਰਹੀ ਗਿਣਤੀ ਦੇ ਮਿਲੇ ਰੁਝਾਨਾਂ ਅਨੁਸਾਰ ਸੁਬੇ ‘ਚ ਮਿਜੋ ਨੈਸ਼ਨਲ ਫਰੰਟ (ਐਮਐਨਐਫ਼) 24 ਸੀਟਾਂ ‘ਤੇ ਅੱਗੇ ਚੱਲ ਰਹੀ ਹੈ ਜਦੋਂਕਿ ਜੋਰਮ ਪੀਪੁਲਸ ਮੂਵਮੈਂਟ (ਜੈਡਪੀਐਮ) ਤੇ ਸੱਤਾਧਾਰੀ ਕਾਂਗਰਸ ਛੇ-ਛੇ ਸੀਟਾਂ ‘ਤੇ ਬੜਤ ਬਣਾਈ ਹੋਈ ਹੈ। ਲਗਾਤਾਰ ਦੋ ਵਾਰ ਮੁੱਖ ਮੰਤਰੀ ਰਹੇ ਲਲ ਥਨਹਵਲਾ ਨੇ ਦੋ ਸੀਟਾਂ ‘ਤੇ ਕਿਸਮਤ ਅਜਮਾਈ ਸੀ ਪਰ ਉਨ੍ਹਾਂ ਨੂੰ ਦੋਵਾਂ ‘ਤੇ ਨਿਰਾਸ਼ਾ ਹੱਥ ਲੱਗਦੀ ਨਜ਼ਰ ਆ ਰਹੀ ਹੈ। ਉਹ ਸਰਚਿਪ ਤੇ ਚੰਪਾਈ ਸਾਊਥ ਸੀਟਾਂ ‘ਤੇ ਪਹਿਲੇ ਦੌਰ ਦੀ ਗਿਣਤੀ ਤੋਂ ਬਾਅਦ ਪਿੱਛੇ ਹੋ ਗਏ ਹਨ।
ਸਰਚਿਪ ‘ਚ ਜੇਪੀਐੱਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਲਲਦੁਹੋਮਾ ਅੱਗੇ ਚੱਲ ਰਹੇ ਹਨ ਜਦੋਂਕਿ ਐਮਐਨਐਫ਼ ਉਮੀਦਵਾਰ ਚੰਪਾਈ ਸਾਊਥ ‘ਚ ਬੜਤ ਬਣਾਈ ਬੈਠੇ ਹਨ।
ਮਿਜੋਰਮ ਭਾਜਪਾ ਪ੍ਰਧਾਨ ਜੇ ਵੀ ਵਹੁਨਾ ਤਾਵੀ ਸੀਟ ‘ਤੇ ਪਿੱਛੇ ਚੱਲ ਰਹੇ ਹਨ। ਤੂਈਚਵਾਂਗ ਸੀਟ ‘ਤੇ ਭਾਜਪਾ ਉਮੀਦਵਾਰ ਬੀ.ਡੀ. ਚਕਮਾ ਅੱਗੇ ਚੱਲ ਰਹੇ ਹਨ। ਚਕਮਾ ਕਾਂਗਰਸ ਸਰਕਾਰ ‘ਚ ਮੰਤਰੀ ਸਨ ਪਰ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਪੱਲਾ ਛੱਡ ਕੇ ਭਾਜਪਾ ਦੀ ਝੋਲੀ ‘ਚ ਚਲ ਗਏ ਸਨ।
ਸਾਬਕਾ ਵਿਧਾਨ ਸਭਾ ਪ੍ਰਧਾਨ ਹਿਫੇਈ ਪਲਕ ਸੀਟ ਤੋਂ ਪਛੜ ਰਹੇ ਹਨ ਅਤੇ ਉਹ ਤੀਜੇ ਸਥਾਨ ‘ਤੇ ਚੱਲ ਰਹੇ ਹਨ। ਉਹ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸਨ ਅਤੇ ਭਾਜਪਾ ਨੇ ਉਨ੍ਹਾਂ ਨੂੰ ਪਲਕ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਸੀ। ਜੈਡਪੀਐਮ ਦੇ ਪ੍ਰਧਾਨ ਲਲਦੁਹਵਮਾ ਸਚੇਰਚਿਪ ਸੀਟ ਤੋਂ ਅੱਗੇ ਚੱਲ ਰਹੇ ਹਨ। ਜੈਡਪੀਐਮ ਸੱਤ ਖ਼ੇਤਰੀ ਪਾਰਟੀਆਂ ਦਾ ਸੰਯੁਕਤ ਰਾਜਨੀਤਿਕ ਸੰਗਠਨ ਬਣਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਤੀ ਮਹਿਲਾਂ ਵੱਲ ਜਾਣ ਮੌਕੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਖਿੱਚ-ਧੂਹ
ਰੈਗੂਲਰ ਦੀ ਮੰਗ ਨੂੰ ਲੈ ਕੇ 5178 ਅਧਿਆਪਕਾਂ ਕੀਤੀ ਜੋਨ ਪੱਧਰੀ ਰੈਲੀ, ਕੱਢਿਆ ਮਾਰਚ
ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਲੰਮੇ ਸਮੇਂ ਤੋਂ ਰੈਗੂਲਰ ਕਰਨ ਦੀ ਹੱਕੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ 5178 ਮਾਸਟਰ ਕਾਡਰ ਯੂਨੀਅਨ ਵੱਲੋਂ ਸੀਐੱਮ ਸਿਟੀ ਵਿਖੇ ਛੇ ਜ਼ਿਲ੍ਹਿਆਂ ਦੇ ਅਧਿਆਪਕਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਅਧਿਆਪਕਾਂ ਵੱਲੋਂ ਮੋਤੀ ਮਹਿਲਾਂ ਵੱਲ ਜਾਣ ਦਾ ਐਲਾਨ ਕੀਤਾ ਹੋਇਆ ਸੀ ਤੇ ਜਦੋਂ ਅਧਿਆਪਕ ਮੋਤੀ ਮਹਿਲਾਂ ਵੱਲ ਜਾ ਰਹੇ ਸਨ ਤਾਂ ਵੱਡੀ ਗਿਣਤੀ ਪੁਲਿਸ ਫੋਰਸ ਵੱਲੋਂ ਉਨ੍ਹਾਂ ਨੂੰ ਬੈਰੀਕੇਟ ਲਾਕੇ ਫੁਹਾਰਾ ਚੌਂਕ ਨੇੜੇ ਰੋਕ ਲਿਆ। ਇਸ ਦੌਰਾਨ ਅਧਿਆਪਕਾਂ ਵੱਲੋਂ ਬੈਰੀਕੇਟ ਤੋੜ ਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਧੱਕਾ ਮੁੱਕੀ ਵੀ ਹੋਈ।
ਇਸ ਧਰਨੇ ‘ਚ ਜਿਆਦਾਤਰ ਮਹਿਲਾ ਅਧਿਆਪਕਾਂ ਪੁੱਜੀਆਂ ਹੋਈਆਂ ਸਨ। ਜਾਣਕਾਰੀ ਅਨੁਸਾਰ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਵਿਕਰਮਜੀਤ ਸਿੰਘ ਦੀ ਅਗਵਾਈ ਵਿੱਚ ਇੱਥੇ ਜੋਨ ਪੱਧਰੀ ਰੈਲੀ ਕੀਤੀ ਗਈ। ਇਸ ਵਿੱਚ ਪਟਿਆਲਾ ਜ਼ਿਲ੍ਹੇ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ, ਰੋਪੜ, ਬਰਨਾਲਾ, ਸੰਗਰੂਰ, ਫਤਹਿਗੜ੍ਹ ਸਾਹਿਬ, ਮੋਹਾਲੀ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ‘ਚ 5178 ਅਧਿਆਪਕ ਸ਼ਾਮਲ ਹੋਏ।
ਇਸ ਮੌਕੇ ਸਟੇਟ ਕਮੇਟੀ ਮੈਂਬਰ ਦੀਪ ਰਾਜਾ ਲੁਧਿਆਣਾ, ਲਖਵੀਰ ਸਿੰਘ ਬਰਨਾਲਾ ਤੇ ਸ਼ੈਲੀ ਸ਼ਰਮਾ ਨੇ ਕਿਹਾ ਕਿ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ 5178 ਅਧਿਆਪਕ ਪੰਜਾਬ ਸਰਕਾਰ ਵੱਲੋਂ 2011 ‘ਚ ਲਿਆ ਪਹਿਲਾ ਟੈੱਟ ਦਾ ਟੈਸਟ ਪਾਸ ਕਰਨ ਉਪਰੰਤ ਸਿੱਖਿਆ ਵਿਭਾਗ ਦੀਆਂ ਮਨਜ਼ੂਰਸ਼ੁਦਾ ਪੋਸਟਾਂ ‘ਤੇ ਨਵੰਬਰ 2014 ਤੋਂ 3 ਸਾਲ ਦੀ ਠੇਕੇ ਦੀ ਸ਼ਰਤ ‘ਤੇ 6000 ਰੁਪਏ ਮਹੀਨਾ ਤਨਖਾਹ ‘ਤੇ ਭਰਤੀ ਕੀਤੇ ਗਏ ਸਨ।
ਨਿਯੁਕਤੀ ਪੱਤਰ ਦੀਆਂ ਸ਼ਰਤਾਂ ਮੁਤਾਬਕ ਇਹਨਾਂ ਅਧਿਆਪਕਾਂ ਤੋਂ ਨਵੰਬਰ 2017 ‘ਚ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿੱ.) ਵੱਲੋਂ ਰੈਗੂਲਰ ਦੀਆਂ ਫਾਈਲਾਂ ਵੀ ਲੈ ਲਈਆਂ ਗਈਆਂ ਹਨ ਪਰ 10 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਜਦ ਕਿ ਵਿੱਤ ਵਿਭਾਗ ਵੱਲੋਂ ਪੱਤਰ ਜਾਰੀ ਕਰਕੇ ਨਾ ਮਾਤਰ ਦਿੱਤੀ ਜਾ ਰਹੀ ਤਨਖਾਹ ਵੀ ਬੰਦ ਕਰ ਦਿੱਤੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਮੀਟਿੰਗਾਂ ‘ਚ ਜਾਂ ਤਾਂ ਪੂਰੀ ਤਨਖਾਹ ਹੋਣ ਤੱਕ 10000 ਰੁਪਏ ਸਲਾਨਾ ਵਾਧਾ ਜਾਂ ਅਪਰੈਲ 2019 ਤੋਂ ਰੈਗੂਲਰ ਕਰਨ ਦੀਆਂ ਅਜੀਬੋ ਗਰੀਬ ਸ਼ਰਤਾਂ ਦਾ ਪ੍ਰਸਤਾਵ ਸਾਡੇ ਸਾਹਮਣੇ ਰੱਖਿਆ ਗਿਆ, ਜਿਸ ਨੂੰ ਅਸੀਂ ਮੁੱਢੋਂ ਰੱਦ ਕਰਦੇ ਹਾਂ ਤੇ ਆਪਣੇ 3 ਸਾਲ ਪੂਰੇ ਹੋਣ ‘ਤੇ ਪੂਰੀ ਤਨਖਾਹ ਦੀ ਮੰਗ ਕਰਦੇ ਹਾਂ।
ਜੇਕਰ ਸਾਡੀਆਂ ਜਾਇਜ਼ ਮੰਗਾਂ ਵੱਲ ਪੰਜਾਬ ਸਰਕਾਰ ਧਿਆਨ ਨਹੀਂ ਦਿੰਦੀ ਤੇ ਸਾਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ 5178 ਅਧਿਆਪਕਾਂ ਦੁਆਰਾ ਜਲਦੀ ਹੀ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ। ਮਾਰਚ ਦੌਰਾਨ ਜਦੋਂ ਅਧਿਆਪਕ ਮੋਤੀ ਮਹਿਲਾਂ ਵੱਲ ਵਧ ਰਹੇ ਸਨ ਤਾਂ ਪੁਲਿਸ ਨੇ ਬੈਰੀਗੇਡ ਲਾਕੇ ਰੋਕ ਦਿੱਤਾ।
ਇਸ ਮੌਕੇ ਪੁਲਿਸ ਨਾਲ ਅਧਿਆਪਕਾਂ ਦੀ ਧੱਕਾ-ਮੁੱਕੀ ਵੀ ਹੋਈ। ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਐੱਸਪੀ ਸਿਟੀ ਕੇਸਰ ਸਿੰਘ, ਡੀਐੱਸਪੀ-2 ਸਮੇਤ ਥਾਣਾ ਸਬਜੀ ਮੰਡੀ ਦੇ ਮੁਖੀ ਗੁਰਨਾਮ ਸਿੰਘ, ਐੱਸਐੱਚਓ ਸੁਖਵਿੰਦਰ ਸਿੰਘ ਟਿਵਾਣਾ ਸਮੇਤ ਹੋਰ ਅਧਿਕਾਰੀਆਂ ਨੇ ਮੋਰਚਾ ਸੰਭਾਲਿਆ ਹੋਇਆ ਹੈ। ਇਸ ਮੌਕੇ ਕਰਮਜੀਤ ਨਦਾਮਪੁਰ ਸੰਗਰੂਰ, ਹਰਦੀਪ ਸਿੰਘ ਫਤਹਿਗੜ੍ਹ ਸਾਹਿਬ, ਗੁਰਪ੍ਰੀਤ ਸਿੰਘ ਰੋਪੜ, ਗੁਰਜੀਤ ਕੌਰ ਮੋਹਾਲੀ, ਦਵਿੰਦਰ ਘੱਗਾ, ਗੁਰਪ੍ਰੀਤ ਘੱਗਾ, ਅੰਗਰੇਜ਼, ਸੁਧੀਰ ਸ਼ਰਮਾ, ਸੰਦੀਪ ਵਰਮਾ, ਚੰਦਰ ਮਨੀ ਸਮੇਤ ਵੱਡੀ ਗਿਣਤੀ ਅਧਿਆਪਕ ਹਾਜ਼ਰ ਸਨ।
ਸਿੱਖਿਆ ਮੰਤਰੀ ਨਾਲ  ਮੀਟਿੰਗ 8 ਨੂੰ
ਇੱਧਰ ਧਰਨੇ ਨੂੰ ਦੇਖਦਿਆਂ ਪਟਿਆਲਾ ਦੇ ਐੱਸਡੀਐੱਮ ਅਨਮੋਲ ਸਿੰਘ ਧਾਲੀਵਾਲ ਖੁਦ ਪੁੱਜੇ ਤੇ ਉਨ੍ਹਾਂ ਦੀ ਸਿੱਖਿਆ ਮੰਤਰੀ ਓ ਪੀ ਸੋਨੀ ਨਾਲ 8 ਅਕਤੂਬਰ ਨੂੰ ਮੀਟਿੰਗ ਸਬੰਧੀ ਪੱਤਰ ਦਿੱਤਾ ਗਿਆ। ਆਗੂਆਂ ਕਿਹਾ ਕਿ ਜੇਕਰ 8 ਅਕਤੂਬਰ ਨੂੰ ਉਨ੍ਹਾਂ ਦੀ ਗੱਲ ਸਿਰੇ ਨਾ ਚੜ੍ਹੀ ਤਾਂ ਉਹ ਇਸ ਤੋਂ ਵੀ ਤਕੜਾ ਸੰਘਰਸ਼ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਧਰਨਾ ਚੁੱਕ ਲਿਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਲਿਤਾਂ ਵੱਲੋਂ ਜ਼ਮੀਨੀ ਹੱਕਾਂ ਲਈ ਮੋਤੀ ਮਹਿਲ ਵੱਲ ਰੋਸ ਮਾਰਚ
ਹਜ਼ਾਰਾਂ ਦੀ ਗਿਣਤੀ ‘ਚ ਮਰਦ ਤੇ ਔਰਤਾਂ ਵੱਲੋਂ ਅਨਾਜ ਮੰਡੀ ਤੋਂ ਗੁਰਦੁਆਰਾ ਦੁੱਖ ਨਿਵਾਰਨ ਚੌਂਕ ਤੱਕ ਮਾਰਚ
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ‘ਚ ਅੱਜ ਵੱਡੀ ਗਿਣਤੀ ਦਲਿਤਾਂ ਵੱਲੋਂ ਨਜ਼ੂਲ ਜ਼ਮੀਨਾਂ ਦੇ ਮਾਲਕਾਨਾ ਹੱਕ, ਪੰਚਾਇਤੀ ਜ਼ਮੀਨਾਂ ਵਿਚੋਂ ਤੀਸਰਾ ਹਿੱਸਾ 99 ਸਾਲਾਂ ਪਟੇ ‘ਤੇ ਦੇਣ, ਲੋੜਵੰਦ ਪਰਿਵਾਰਾਂ ਲਈ ਰਿਹਾਇਸ਼ੀ ਪਲਾਟਾਂ ਦਾ ਪ੍ਰਬੰਧ ਕਰਕੇ ਉਸਾਰੀ ਲਈ ਗ੍ਰਾਂਟ ਜਾਰੀ ਕਰਨ ਤੇ ਸੰਘਰਸ਼ ਦੌਰਾਨ ਆਗੂਆਂ ‘ਤੇ ਦਰਜ ਸਾਰੇ ਝੂਠੇ ਕੇਸ ਰੱਦ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਅਨਾਜ ਮੰਡੀ ‘ਚ ਰੈਲੀ ਕਰਨ ਉਪਰੰਤ ਗੁਰਦੁਆਰਾ ਦੁੱਖ ਨਿਵਾਰਨ ਚੌਂਕ ਤੱਕ ਮਾਰਚ ਕਰਕੇ ਜਾਮ ਲਗਾਇਆ ਗਿਆ।
ਇਸ ਮੌਕੇ ਸੀਨੀਅਰ ਆਗੂ ਗੁਰਮੁੱਖ ਸਿੰਘ ਅਤੇ ਬਲਵਿੰਦਰ ਜਲੂਰ, ਜ਼ਿਲ੍ਹਾ ਆਗੂ ਪਰਮਜੀਤ ਕੌਰ ਤੇ ਮਨਪ੍ਰੀਤ ਭੱਟੀਵਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੱਲੋਂ ਜ਼ਮੀਨ ਦੀ ਮੰਗ ਕਰਦੇ ਦਲਿਤਾਂ ‘ਤੇ ਜਬਰ ਢਾਹਿਆ ਗਿਆ ਸੀ, ਬਾਲਦ ਕਲਾਂ ਤੇ ਜਲੂਰ ਇਸਦੇ ਗਵਾਹ ਹਨ। ਉਸੇ ਨਕਸ਼ੇ ਕਦਮ ‘ਤੇ ਚੱਲਦਿਆਂ ਕਾਂਗਰਸ ਵੱਲੋਂ ਜਬਰ ਦਾ ਕੁਹਾੜਾ ਤੇਜ਼ ਕੀਤਾ ਗਿਆ ਹੈ।
ਕਾਂਗਰਸ ਵੱਲੋਂ ਸੱਤਾ ਵਿੱਚ ਆਉਂਦਿਆਂ ਹੀ ਦਲਿਤਾਂ ਨੂੰ ਮਿਲੀਆਂ ਸਹੂਲਤਾਂ ‘ਤੇ ਕੱਟ ਲਾਉਂਦਿਆਂ ਨਜ਼ੂਲ ਤੇ ਪੰਚਾਇਤੀ ਜ਼ਮੀਨਾਂ ਸਬੰਧੀ ਦਲਿਤਾਂ ਦੇ ਹੱਕ ‘ਚ ਜਾਰੀ ਨੋਟੀਫਿਕੇਸ਼ਨਾਂ ਨੂੰ ਰੱਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਵਿੱਚ ਕੀਤੇ ਵਾਅਦੇ ਮੁਤਾਬਿਕ ਨਾ ਪਲਾਟ ਦਿੱਤੇ ਗਏ ਨਾ ਘਰ-ਘਰ ਰੁਜ਼ਗਾਰ ਦਿੱਤਾ ਗਿਆ ਤੇ ਨਾ ਹੀ ਪੰਚਾਇਤੀ ਜ਼ਮੀਨ ਘੱਟ ਰੇਟ ਦਿੱਤੀ ਗਈ ਹੈ।
ਗੁਰਦੀਪ ਧੰਦੀਵਾਲ ਤੇ ਗੁਰਵਿੰਦਰ ਬੋੜਾਂ ਨੇ ਦੱਸਿਆ ਕਿ ਧਰਨੇ ਤੋਂ ਇੱਕ ਦਿਨ ਪਹਿਲਾਂ ਸਾਬਕਾ ਐੱਮ ਪੀ ਪਰਨੀਤ ਕੌਰ ਤੇ ਪੰਚਾਇਤੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਉਪਰੋਕਤ ਮੰਗਾਂ ਸਬੰਧੀ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ, ਜਿਸ ਕਾਰਨ ਦਲਿਤਾਂ ਨੂੰ ਸੰਘਰਸ਼ ਲਈ ਮਜ਼ਬੂਰ ਹੋਣਾ ਪਿਆ ਅੱਜ ਮਾਰਚ ਤੋਂ ਬਾਅਦ ਲਗਾਏ ਜਾਮ ਵਿੱਚ ਡਿਊਟੀ ਮੈਜਿਸਟਰੇਟ ਵੱਲੋਂ ਪਹੁੰਚ ਕੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਦਸ ਦਿਨਾਂ ਦੇ ਅੰਦਰ ਮੀਟਿੰਗ ਕਰਵਾ ਕੇ ਸਾਰੀਆਂ ਮੰਗਾਂ ਦਾ ਹੱਲ ਕਰਨ ਦਾ ਵਾਅਦਾ ਕੀਤਾ ਗਿਆ।
ਅੰਤ ਵਿੱਚ ਆਗੂਆਂ ਨੇ ਕਿਹਾ ਕਿ ਜੇਕਰ ਦਲਿਤਾਂ ਦੀਆਂ ਉਪਰੋਕਤ ਮੰਗਾਂ ਦਾ ਠੋਸ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਰੇਲਾਂ ਤੇ ਸੜਕ ਮਾਰਗਾਂ ‘ਤੇ ਚੱਕਾ ਜਾਮ ਕੀਤਾ ਜਾਵੇਗਾ। ਰੈਲੀ ਨੂੰ ਜ਼ਿਲ੍ਹਾ ਆਗੂ ਗੁਰਪ੍ਰੀਤ ਖੇੜੀ, ਹਰਬੰਸ ਕੌਰ ਕੁਲਾਰਾਂ, ਸੁਖਵਿੰਦਰ ਹਥੋਆ, ਬਲਵੰਤ ਬਿਨਾਂਹੇੜੀ, ਅਜਾਇਬ ਸਿੰਘ ਕਾਮੀਕਲਾਂ ਅਤੇ ਜਗਦੇਵ ਸਿੰਘ ਚੌਂਦਾ ਨੇ ਸੰਬੋਧਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।