Hattrick - Sach Kahoon Punjabi
ਸੈਮੀਫਾਈਨਲ ‘ਚ ਗਰੁੱਪ ਬੀ ‘ਚ ਦੂਸਰੇ ਸਥਾਨ ‘ਤੇ ਰਹਿਣ ਵਾਲੀ ਖਿਡਾਰੀ ਨਾਲ ਹੋਵੇਗਾ ਮੁਕਾਬਲਾ
ਸਮੀਰ ਵੀ ਜਿੱਤੇ ਲਗਾਤਾਰ ਦੂਸਰਾ ਮੈਚ
ਗਵਾਂਗਝੂ, 14 ਦਸੰਬਰ
ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ  ਜ਼ਬਰਦਸਤ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਅਮਰੀਕਾ ਦੀ ਬੇਈਵੇਨ ਝਾਂਗ ਨੂੰ 21-9, 21-15 ਨਾਲ ਹਰਾ ਕੇ ਗਰੁੱਪ ਏ ‘ਚ ਜਿੱਤ ਦੀ ਹੈਟ੍ਰਿਕ ਪੂਰੀ ਕਰਦੇ ਹੋਏ ਸਾਲ ਦੇ ਆਖ਼ਰੀ ਵਿਸ਼ਵ ਟੂਰ ਫਾਈਨਲਜ਼ ਦੇ ਸੈਮੀਫਾਈਨਲ ‘ਚ ਸਥਾਨ ਬਣਾ ਲਿਆ ਇਸ ਦੌਰਾਨ ਪੁਰਸ਼ ਵਰਗ ‘ਚ ਭਾਰਤ ਦੇ ਸਮੀਰ ਵਰਮਾ ਨੇ ਗਰੁੱਪ ਬੀ ‘ਚ ਥਾਈਲੈਂਡ ਦੇ ਕਾਂਤਾਫੋਨ ਵਾਂਗਚੇਰੋਨ ਨੂੰ 45 ਮਿੰਟ ‘ਚ 21-9, 21-8 ਨਾਲ ਹਰਾ ਕੇ ਗਰੁੱਪ ‘ਚ ਆਪਣੀ ਦੂਸਰੀ ਜਿੱਤ ਦਰਜ ਕੀਤੀ ਪਰ ਸੈਮੀਫਾਈਨਲ ਦੀਆਂ ਆਪਣੀਆਂ ਆਸਾਂ ਲਈ ਉਹਨਾਂ ਨੂੰ ਅਜੇ ਆਪਣੇ ਗਰੁੱਪ ਦੇ ਸਾਰੇ ਮੈਚ ਪੂਰੇ ਹੋਣ ਦਾ ਇੰਤਜ਼ਾਰ ਕਰਨਾ ਹੋਵੇਗਾ
2018 ‘ਚ ਖ਼ਿਤਾਬ ਦੀ ਤਲਾਸ਼ ‘ਚ ਲੱਗੀ ਵਿਸ਼ਵ ਦੀ ਛੇਵੇਂ ਨੰਬਰ ਦੀ ਸਿੰਧੂ ਨੇ 12ਵੀਂ ਰੈਂਕਿੰਗ ਦੀ ਝਾਂਗ ਨੂੰ 35 ਮਿੰਟ ‘ਚ ਹਰਾ ਦਿੱਤਾ ਸਿੰਧੂ ਨੇ ਇਸ ਤੋਂ ਪਹਿਲਾਂ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਤਾਈਪੇ ਦੀ ਤਾਈ ਜੂ ਯਿਗ ਨੂੰ ਹਰਾ ਕੇ ਏਸ਼ੀਆਈ ਖੇਡਾਂ ਦੇ ਫਾਈਨਲ ਦੀ ਹਾਰ ਦਾ ਬਦਲਾ ਚੁਕਤਾ ਕੀਤਾ ਸੀ
ਝਾਂਗ ਵਿਰੁੱਧ ਸਿੰਧੂ ਨੇ ਪਹਿਲੀ ਗੇਮ ‘ਚ ਹਾਲਾਂਕਿ ਲੜਖੜਾਉਂਦੀ ਸ਼ੁਰੂਆਤ ਕੀਤੀ ਅਤੇ 0-4 ਅਤੇ 2-6 ਨਾਲ ਪੱਛੜ ਗਈ ਪਰ ਸਿੰਧੂ ਨੇ ਫਿਰ ਲਗਾਤਾਰ 6 ਅੰਕ ਲੈ ਕੇ 8-6 ਦਾ ਵਾਧਾ ਬਣਾਇਆ ਸਿੰਧੂ ਨੇ ਇਸ ਤੋਂ ਬਾਅਦ 9-8 ਦੇ ਸਕੋਰ ‘ਤੇ ਲਗਾਤਾਰ 9 ਅੰਕ ਹਾਸਲ ਕੀਤੇ ਅਤੇ 18-8 ਦਾ ਵਾਧਾ ਬਣਾ ਕੇ ਪਹਿਲੀ ਗੇਮ 21-9 ‘ਤੇ ਸਮਾਪਤ ਕਰ ਦਿੱਤੀ ਸਿੰਧੂ ਨੇ ਦੂਸਰੀ ਗੇਮ ਦੀ ਸ਼ੁਰੂਆਤ 5-0 ਦੇ ਵਾਧੇ ਨਾਲ ਕੀਤੀ ਸਕੋਰ 7-7 ‘ਤੇ ਬਰਾਬਰ ਹੋਇਆ ਪਰ ਇਸ ਤੋਂ ਬਾਅਦ ਸਿੰਧੂ ਨੇ ਅੰਕਾਂ ਦਾ ਸਿਲਸਿਲਾ ਜਾਰੀ ਰੱਖਦਿਆਂ 20-12 ਦੇ ਵਾਧੇ ਤੋਂ ਬਾਅਦ 21-15 ਨਾਲ ਜਿੱਤ ਹਾਸਲ ਕਰਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤਾਹਿਰ ਦੀ ਹੈਟ੍ਰਿਕ, ਦੱਖਣੀ ਅਫ਼ਰੀਕਾ ਦੀ ਰਿਕਾਰਡ ਜਿੱਤ
ਜ਼ਿੰਬਾਬਵੇ ਨੂੰ 120 ਦੌੜਾਂ ਨਾਲ ਹਾਰ
ਸਟੇਨ ਨੇ ਆਪਣੇ ਇੱਕ ਰੋਜ਼ਾ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਲਾਇਆ
ਨਵੀਂ ਦਿੱਲੀ, 4 ਅਕਤੂਬਰ
ਦੱਖਣੀ ਅਫ਼ਰੀਕਾ ਅਤੇ ਜਿੰਬਾਬਵੇ ਦਰਮਿਆਨ ਦੂਸਰੇ ਮੈਚ ‘ਚ ਜ਼ਿੰਬਾਬਵੇ ਸਿਰਫ਼ 2 ਅਫ਼ਰੀਕੀ ਖਿਡਾਰੀਆਂ ਤੋਂ ਹਾਰ ਗਈ ਇਸ ਮੈਚ ‘ਚ ਜ਼ਿੰਬਾਬਵੇ ਨੂੰ 120 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਖ਼ਾਸ ਗੱਲ ਇਹ ਰਹੀ ਕਿ ਅਫ਼ਰੀਕਾ ਇਸ ਮੈਚ ‘ਚ ਸਿਰਫ਼ 198 ਦੌੜਾਂ ‘ਤੇ ਸਿਮਟ ਗਿਆ ਸੀ ਪਰ ਇਸ ਦੇ ਬਾਵਜ਼ੂਦ ਉਹ ਐਨੀ ਵੱਡੀ ਜਿੱਤ ਦਰਜ ਕਰਨ ‘ਚ ਸਫ਼ਲ ਰਿਹਾ
ਅਫ਼ਰੀਕਾ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੱਕ ਸਮੇਂ 101 ‘ਤੇ 7 ਵਿਕਟਾਂ ਗੁਆ ਚੁੱਕੀ ਸੀ ਪਰ ਦੱਖਣੀ ਅਫ਼ਰੀਕਾ ਵੱਲੋਂ ਲਗਭੱਗ 2 ਸਾਲ ਬਾਅਦ ਵਾਪਸੀ ਕਰ ਰਹੇ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਆਪਣੇ ਇੱਕ ਰੋਜ਼ਾ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਲਾਇਆ ਅਤੇ ਉਸ ਤੋਂ ਬਾਅਦ ਲੈੱਗ ਸਪਿੱਨਰ ਇਮਰਾਨ ਤਾਹਿਰ ਨੇ ਹੈਟ੍ਰਿਕ ਸਮੇਤ 6 ਵਿਕਟਾਂ ਲੈ ਕੇ ਜ਼ਿੰਬਾਬਵੇ ਨੂੰ 78 ਦੌੜਾਂ ‘ਤੇ ਹੀ ਸਮੇਟ ਦਿੱਤਾ ਇਮਰਾਨ ਇੱਕ ਰੋਜ਼ਾ ਮੈਚਾਂ ‘ਚ ਹੈਟ੍ਰਿਕ ਲੈਣ ਵਾਲੇ ਚੌਥੇ ਅਫਰੀਕਨ ਗੇਂਦਬਾਜ਼ ਬਣੇ
ਇੱਕ ਰੋਜ਼ਾ ਇਤਿਹਾਸ ਦੀ ਇਹ 45ਵੀਂ ਹੈਟਿੰਕ ਹੈ ਪਰ ਤਾਹਿਰ ਸਭ ਤੋਂ ਜ਼ਿਆਦਾ ਉਮਰ ‘ਚ ਹੈਟ੍ਰਿਕ ਲੈਣ ਵਾਲੇ ਗੇਂਦਬਾਜ਼ ਬਣੇ ਤਾਹਿਰ ਤੋਂ ਪਹਿਲਾਂ ਇੱਕ ਰੋਜ਼ਾ ‘ਚ ਸਭ ਤੋਂ ਜ਼ਿਆਦਾ ਉਮਰ ‘ਚ ਹੈਟ੍ਰਿਕ ਲਾਉਣ ਦਾ ਰਿਕਾਰਡ ਜਿੰਬਾਬਵੇ ਦੇ ਅੇਂਡੇ ਬ੍ਰਾਂਡੇਸ ਦੇ ਨਾਂਅ ਸੀ ਇਸ ਗੇਂਦਬਾਜ਼ ਨੇ 33 ਸਾਲ ਅਤੇ 10 ਮਹੀਨੇ ਦੀ ਉਮਰ ‘ਚ ਇੰਗਲੈਂਡ ਵਿਰੁੱਧ 1997 ‘ਚ ਹੈਟ੍ਰਿਕ ਲਾਈ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੋਕੋਵਿਚ ਦੀ ਖ਼ਿਤਾਬੀ ਹੈਟ੍ਰਿਕ, ਮਹਾਨ ਸੈਮਪ੍ਰਾਸ ਦੀ ਵੀ ਕੀਤੀ ਬਰਾਬਰੀ
ਦੋਸਤ ਪੋਤਰੋ ਨੂੰ ਹਰਾ ਕੇ ਜਿੱਤਿਆ ਖਿ਼ਤਾਬ
ਨਿਊਯਾਰਕ, 10 ਸਤੰਬਰ
ਸਰਬੀਆ ਦੇ ਨੋਵਾਕ ਜੋਕੋਵਿਚ ਨੇ ਲਗਾਤਾਰ ਸੈੱਟਾਂ ‘ਚ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਨੂੰ 6-3,7-6,6-3 ਨਾਲ ਹਰਾ ਕੇ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂਐਸ ਓਪਨ ਦਾ ਤੀਸਰੀ ਵਾਰ ਖ਼ਿਤਾਬ ਆਪਣੇ ਨਾਂਅ ਕਰ ਲਿਆ ਇਸ ਤੋਂ ਪਹਿਲਾਂ ਜੋਕੋਵਿਚ ਨੇ 2011 ਅਤੇ 2015 ‘ਚ ਇਹ ਖ਼ਿਤਾਬ ਜਿੱਤਿਆ ਸੀ ਇਸ ਦੇ ਨਾਲ ਉਹ ਹਮੇਸ਼ਾ ਦੇ ਸ੍ਰੇਸ਼ਠ ਖਿਡਾਰੀਆਂ ਦੀ ਸੂਚੀ ‘ਚ 14 ਗਰੈਂਡ ਸਲੈਮ ਨਾਲ ਪੀਟ ਸੈਮਪ੍ਰਾਸ ਦੇ ਨਾਲ ਸਾਂਝੇ ਤੀਸਰੇ ਨੰਬਰ ‘ਤੇ ਪਹੁੰਚ ਗਏ ਹਨ
ਕੂਹਣੀ ਦੀ ਸੱਟ ਅਤੇ ਏਟੀਪੀ ਵਿਸ਼ਵ ਰੈਂਕਿੰਗ ‘ਚ ਕਰੀਅਰ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚਣ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦੇ ਹੋਏ ਸਾਬਕਾ ਨੰਬਰ ਇੱਕ ਖਿਡਾਰੀ ਦਾ ਇਸ ਸਾਲ ਵਿੰਬਲਡਨ ਖ਼ਿਤਾਬ ਤੋਂ ਬਾਅਦ ਲਗਾਤਾਰ ਦੂਸਰਾ ਗਰੈਂਡ ਸਲੈਮ ਹੈ
ਛੇਵਾਂ ਦਰਜਾ ਪ੍ਰਾਪਤ 31 ਸਾਲਾ ਸਰਬਿਆਈ ਖਿਡਾਰੀ ਨੇ ਪੂਰੇ ਟੂਰਨਾਮੈਂਟ ‘ਚ ਸਿਰਫ਼ ਦੋ ਸੈੱਟ ਗੁਆਏ ਜੋਕੋਵਿਚ ਦਾ ਇਹ ਨਿਊਯਾਰਕ ‘ਚ ਅੱਠ ਫਾਈਨਲਜ਼ ‘ਚ ਤੀਸਰਾ ਖ਼ਿਤਾਬ ਹੈ
ਜੋਕੋਵਿਚ ਅਤੇ ਪੋਤਰੋ ਦੋਵੇਂ 18ਵੀਂ ਵਾਰ ਇੱਕ ਦੂਜੇ ਵਿਰੁੱਧ ਖੇਡਣ ਨਿੱਤਰੇ ਸਨ ਜਿਸ ਵਿੱਚ ਸਰਬਿਆਈ ਖਿਡਾਰੀ ਦਾ ਜਿੱਤ ਦਾ ਰਿਕਾਰਡ 14-4 ਹੈ ਓਪਨਿੰਗ ਸੈੱਟ ‘ਚ ਸਿਰਫ਼ ਇੱਕ ਹੀ ਬ੍ਰੇਕ ਅੰਕ ਦਾ ਮੌਕਾ ਆਇਆ ਜਿਸਤੋਂ ਜੋਕੋਵਿਚ ਨੇ 5-3 ਦਾ ਵਾਧਾ ਬਣਾਇਆ ਉਸਨੇ ਫਿਰ ਪੋਤਰੋ ‘ਤੇ ਦਬਾਅ ਬਣਾਉਂਦੇ ਹੋਏ ਦੂਸਰੇ ਸੈੱਟ ਦੀ ਸ਼ੁਰੂਆਤ ‘ਚ ਵੀ ਪੋਤਰੋ ਦੀ ਸਰਵਿਸ ਬ੍ਰੇਕ ਕੀਤੀ
ਅਰਜਨਟੀਨਾ ਦੇ ਖਿਡਾਰੀ ਨੇ ਹਾਲਾਂਕਿ ਜਵਾਬੀ ਹਮਲਾ ਕਰਦੇ ਹੋਏ ਜੋਕੋਵਿਚ ਦੀ ਸਰਵਿਸ ਬ੍ਰੇਕ ਕਰ ਦਿੱਤੀ ਅੱਠਵੀਂ ਗੇਮ ਕਾਫ਼ੀ ਰੋਮਾਂਚਕ ਰਹੀ ਜੋ 20 ਮਿੰਟ ਤੱਕ ਚੱਲੀ, ਜੋਕੋਵਿਚ ਨੇ ਆਖ਼ਰ ਸਰਵ ਦੇ ਨਾਲ 4-4 ਦੀ ਬਰਾਬਰੀ ਕੀਤੀ ਹਾਲਾਂਕਿ ਫਿਰ ਪੋਤਰੋ ਲੈਅ ਗੁਆ ਬੈਠੇ ਅਤੇ ਟਾਈਬ੍ਰੇਕ ‘ਚ ਜੋਕੋਵਿਚ ਨੇ 7-4 ਨਾਲ ਜਿੱਤ ਆਪਣੇ ਨਾਂਅ ਕਰ ਲਈ ਤੀਸਰੇ ਸੈੱਟ ‘ਚ ਵੀ ਸਰਬਿਆਈ ਖਿਡਾਰੀ ਲਗਾਤਾਰ ਵਿਰੋਧੀ ਖਿਡਾਰੀ ‘ਤੇ ਦਬਾਅ ਬਣਾ ਕੇ ਖੇਡਦੇ ਰਹੇ ਅਤੇ ਪੋਤਰੋ ਇੱਕ ਸਮੇਂ 3-5 ਨਾਲ ਪੱਛੜ ਗਏ ਜੋਕੋਵਿਚ ਨੇ ਓਵਰਹੈੱਡ ਵਿਨਰ ਲਾਉਂਦਿਆਂ ਮੈਚ ਸਮਾਪਤ ਕਰਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ
ਪੋਤਰੋ ਨੇ ਹੱਥ ਆਏ ਮੌਕਿਆਂ ਦਾ ਫ਼ਾਇਦਾ ਨਾ ਲੈ ਸਕਣ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮੈਂ ਹਾਰਿਆ ਹੋਇਆ ਖਿਡਾਰੀ ਹਾਂ ਅਤੇ ਦੁਖੀ ਹਾਂ ਪਰ ਜੋਕੋਵਿਚ ਜਿੱਤ ਦੇ ਹੱਕਦਾਰ ਹਨ ਮੈਂ ਫੋਰਹੈਂਡ ਅਤੇ ਬੈਕਹੈਂਡ ‘ਤੇ ਵਿਨਰਜ਼ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਜਿਹਾ ਨਹੀਂ ਕਰ ਸਕਿਆ ਕਿਉਂਕਿ ਮੇਰੇ ਸਾਹਮਣੇ ਨੋਵਾਕ ਸੀ ਪਰ ਜਦੋਂ ਤੁਸੀਂ ਆਪਣੇ ਦੋਸਤ ਨੂੰ ਟਰਾਫ਼ੀ ਹੱਥ ‘ਚ ਲਈ ਦੇਖਦੇ ਹੋ ਤਾਂ ਖੁਸ਼ੀ ਮਹਿਸੂਸ ਹੁੰਦੀ ਹੈ ਮੈਂ ਜੋਕੋਵਿਚ ਲਈ ਖੁਸ਼ ਹਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।