Bharat Bandh - Sach Kahoon Punjabi
Bharat Bandh : ਕੱਲ੍ਹ ਪੰਜਾਬ ਭਰ ’ਚ ਸਰਕਾਰੀ ਲਾਰੀਆਂ ਦਾ ਰਹੇਗਾ ਚੱਕਾ
ਕਿਸਾਨ ਜਥੇਬੰਦੀਆਂ ਨੇ ਦਿੱਤਾ ਹੈ ਭਾਰਤ ਬੰਦ ਦਾ ਸੱਦਾ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਅੱਜ ਸ਼ੁੱਕਰਵਾਰ ਨੂੰ ਪੰਜਾਬ ਅੰਦਰ ਕਿਧਰੇ ਵੀ ਸੜਕਾਂ ’ਤੇ ਸਰਕਾਰੀ ਲਾਰੀਆਂ ਨਜ਼ਰ ਨਹੀਂ ਆਉਣਗੀਆਂ। ਕਿਉਂਕਿ ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੀ ਗਈ ਬੰਦ ਦੀ ਕਾਲ ਨੂੰ ਪੰਜਾਬ ਰੋਡਵੇਜ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵੱਲੋਂ ਸਮੱਰਥਨ ਦਿੰਦਿਆਂ ਬੱਸਾਂ ਚਲਾਉਣ ਦੀ ਬਜਾਇ ਧਰਨੇ ਦੇਣ ਅਤੇ ਰੋਸ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਹੈ। Bharat Bandh
ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾ, ਸੈਕਟੋਰਲ ਫੈਡਰੇਸ਼ਨਾਂ, ਐਸੋਸੀਏਸ਼ਨਾਂ ਦੇ ਬੈਨਰ ਹੇਠ 16 ਫਰਵਰੀ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਜਿਸ ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਪੰਜਾਬ ਰੋਡਵੇਜ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਆਗੂਆਂ ਵੱਲੋਂ ਸੱਦੇ ਦੇ ਤਹਿਤ ਹੀ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਰੱਖਣ ਦਾ ਫੈਸਲਾ ਦੇ ਦਿੱਤਾ। Bharat Bandh
ਜਾਣਕਾਰੀ ਮੁਤਾਬਕ ਸਰਕਾਰੀ ਬੱਸਾਂ ਦੇ ਡਰਾਇਵਰਾਂ, ਕੰਡਕਟਰਾਂ ਤੇ ਹੋਰ ਕਾਮਿਆਂ ਵੱਲੋਂ ਜਿੱਥੇ ਬੱਸ ਸਟੈਂਡਾਂ ਵਿੱਚ ਧਰਨੇ ਦੇ ਕੇ ਰੋਸ ਮਾਰਚ ਕੀਤੇ ਜਾਣਗੇ। ਉੱਥੇ ਹੀ ਵੱਖ ਵੱਖ ਟਰੇਡ ਤੇ ਕਿਸਾਨ ਜਥੇਬੰਦੀਆਂ ਵੱਲੋਂ ਟੋਲ ਪਲਾਜਿਆਂ, ਮੁੱਖ ਮਾਰਗਾਂ ਆਦਿ ’ਤੇ ਧਰਨੇ ਦੇ ਕੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਪੰਜਾਬ ਰੋਡਵੇਜ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਜ. ਸਕੱਤਰ ਸਮਸ਼ੇਰ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਦਾ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਸਮੇਤ ਆਮ ਲੋਕਾਂ ਲਈ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ। Bharat Bandh
ਇਹ ਵੀ ਪੜ੍ਹੋ: ਕਿਸਾਨਾਂ ਅਤੇ ਸਰਕਾਰ ਦੀ ਤੀਜੇ ਗੇੜ ਦੀ ਮੀਟਿੰਗ, ਅਪਡੇਟ ਵੇਖਣ ਲਈ ਜੁੜੇ ਰਹੋ….
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀ ਡਰਾਇਵਰਾਂ ਵਿਰੋਧੀ ਹਿੱਟ ਐਂਡ ਰਨ ਕਾਨੂੰਨ ਲਿਆਂਦਾ ਗਿਆ ਹੈ। ਜਿਸ ਨਾਲ ਸਮੂਹ ਡਰਾਇਵਰ ਵਰਗ ’ਚ ਭਾਰੀ ਰੋਸ ਹੈ ਤੇ ਉਹ ਸਹਿਮ ’ਚ ਹਨ। ਇਸ ਲਈ ਉਨ੍ਹਾਂ ਵੱਲੋਂ ਇੱਕਮੁਠਤਾ ਨਾਲ ਭਾਰਤ ਬੰਦ ਦੇ ਸੱਦੇ ਨੂੰ ਸਮੱਰਥਨ ਦਿੱਤਾ ਹੈ। ਜਿਸ ਦੇ ਤਹਿਤ ਉਨ੍ਹਾਂ ਦੀ ਪੰਜਾਬ ਰੋਡਵੇਜ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਦੋਵੇਂ ਵਿਭਾਗਾਂ ਦੀਆਂ ਬੱਸਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।
16 ਫਰਵਰੀ ਦੇ ‘ਭਾਰਤ ਬੰਦ’ ਅਤੇ ਹੜਤਾਲ ਨੂੰ ਸਫਲ ਕਰਨ ਲਈ ਇੱਕਜੁੱਟ ਹੋਈਆਂ ਅਧਿਆਪਕ ਜਥੇਬੰਦੀਆਂ
16 ਫਰਵਰੀ ਦੀ ਹੜਤਾਲ ਸਬੰਧੀ ਅਧਿਆਪਕਾਂ ਦੇ ਮੋਰਚੇ ਨੇ ਪੰਜਾਬ ਸਰਕਾਰ ਵੱਲ ਭੇਜਿਆ ‘ਮੰਗ ਪੱਤਰ’ (Bharat Bandh)
(ਖੁਸ਼ਵੀਰ ਸਿੰਘ ਤੂਰ) ਪਟਿਆਲਾ। Bharat Bandh ਕੇਂਦਰੀ ਟਰੇਡ ਯੂਨੀਅਨਾਂ, ਮੁਲਾਜ਼ਮ ਫੈਡਰੇਸ਼ਨਾਂ, ਸੰਯੁਕਤ ਕਿਸਾਨ ਮੋਰਚਾ ਅਤੇ ਆਜ਼ਾਦ ਜਥੇਬੰਦੀਆਂ ਵੱਲੋਂ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਨਿੱਜੀਕਰਨ, ਉਦਾਰੀਕਰਨ ਤੇ ਸੰਸਾਰੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ 16 ਫਰਵਰੀ ਨੂੰ ਦਿੱਤੇ ‘ਭਾਰਤ ਬੰਦ’ ਅਤੇ ‘ਹੜਤਾਲ’ ਦੇ ਸੱਦੇ ਨੂੰ ਸਫਲ ਬਣਾਉਣ ਲਈ 17 ਤੋਂ ਵਧੇਰੇ ਪ੍ਰਮੁੱਖ ਅਧਿਆਪਕ ਜਥੇਬੰਦੀਆਂ ਅਧਾਰਿਤ ‘16 ਫਰਵਰੀ ਦੀ ਹੜਤਾਲ ਸਬੰਧੀ ਅਧਿਆਪਕਾਂ ਦੇ ਮੋਰਚੇ’ ਦੇ ਸੱਦੇ ਤਹਿਤ ਅੱਜ ਪਟਿਆਲਾ ਜ਼ਿਲ੍ਹੇ ਦੇ ਅਧਿਆਪਕ ਆਗੂਆਂ ਵੱਲੋਂ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਰਵਿੰਦਰਪਾਲ ਸਿੰਘ ਰਾਹੀਂ ਮੁੱਖ ਸਕੱਤਰ, ਪੰਜਾਬ ਸਰਕਾਰ ਵੱਲ ਨੋਟਿਸ ਅਤੇ ਮੰਗ ਪੱਤਰ ਭੇਜੇ ਗਏ।
ਕੱਚੇ, ਪਰਖ ਕਾਲ ਅਧੀਨ ਅਤੇ ਕੰਪਿਊਟਰ ਅਧਿਆਪਕ ਸਮੂਹਿਕ ਛੁੱਟੀ ਲੈਕੇ ‘ਭਾਰਤ ਬੰਦ’ ਵਿੱਚ ਭਰਨਗੇ ਹਾਜ਼ਰੀ
ਅਧਿਆਪਕ ਮੋਰਚੇ ਦੇ ਫੈਸਲੇ ਅਨੁਸਾਰ 16 ਫਰਵਰੀ ਨੂੰ ਰੈਗੂਲਰ ਅਧਿਆਪਕਾਂ ਵੱਲੋਂ ਹੜਤਾਲ ਕਰਕੇ ਅਤੇ ਕੱਚੇ, ਪਰਖ ਕਾਲ ਅਧੀਨ ਤੇ ਕੰਪਿਊਟਰ ਅਧਿਆਪਕਾਂ ਵੱਲੋਂ ਸਮੂਹਿਕ ਛੁੱਟੀ ਲੈਕੇ ‘ਭਾਰਤ ਬੰਦ’ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ ਪਟਿਆਲਾ ਸ਼ਹਿਰ ਦੇ ਨਵੇਂ ਬੱਸ ਸਟੈਂਡ, ਪਸਿਆਣਾ ਪੁੱਲ, ਨਾਭਾ ਦੇ ਰੋਹਟੀ ਪੁੱਲ, ਸਮਾਣਾ, ਪਾਤੜਾਂ ਅਤੇ ਰਾਜਪੁਰਾ ਵਿਖੇ ਸਾਂਝੇ ਧਰਨਿਆਂ ਦਾ ਹਿੱਸਾ ਬਣਿਆ ਜਾਵੇਗਾ।
ਇਹ ਵੀ ਪੜ੍ਹੋ: Kisan Andolan : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੀਤੀ ਟਿੱਪਣੀ
ਇਸ ਮੌਕੇ ਗੱਲਬਾਤ ਕਰਦਿਆਂ ਅਧਿਆਪਕ ਆਗੂਆਂ ਵਿਕਰਮ ਦੇਵ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਹਰਵਿੰਦਰ ਰੱਖੜਾ ਅਤੇ ਤਲਵਿੰਦਰ ਖਰੌੜ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ, ਕੌਮੀ ਸਿੱਖਿਆ ਨੀਤੀ-2020 ਰੱਦ ਕਰਵਾਕੇ ਸਿੱਖਿਆ ਨੂੰ ਰਾਜਾਂ ਦੇ ਅਧਿਕਾਰ ਹੇਠ ਲਿਆਉਣ ਅਤੇ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਘੜਣ, ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਅਤੇ ਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਅਧੀਨ ਰੈਗੂਲਰ ਕਰਨ, ਨਵੇਂ ਸਕੇਲਾਂ ਦੀ ਥਾਂ ਪੰਜਾਬ ਤਨਖਾਹ ਸਕੇਲਾਂ ਦੀ ਬਹਾਲੀ, ਕੱਚੇ/ਸੁਸਾਇਟੀ ਅਧਿਆਪਕਾਂ ਦੀ ਵਿਭਾਗੀ ਰੈਗੂਲਰਾਇਜ਼ੇਸ਼ਨ, ਕੱਟੇ ਗਏ ਸਾਰੇ ਭੱਤਿਆਂ ਦੀ ਬਹਾਲੀ, ਪੈਂਡਿੰਗ ਮਹਿੰਗਾਈ ਭੱਤੇ ਸਮੇਤ ਹੋਰਨਾਂ ਹੱਕੀ ਮੰਗਾਂ ਅਤੇ ਨਿਜੀਕਰਨ ਪੱਖੀ ਨੀਤੀਆਂ ਖਿਲਾਫ ਸਮੁੱਚੇ ਅਧਿਆਪਕ ਵਰਗ ਨੂੰ 16 ਫਰਵਰੀ ਦੇ ਸੰਘਰਸ਼ਾਂ ਦਾ ਵਧ-ਚੜ੍ਹ ਕੇ ਹਿੱਸਾ ਬਨਣ ਦਾ ਸੱਦਾ ਦਿੱਤਾ ਹੈ।
ਇਸ ਮੌਕੇ ਗੁਰਪ੍ਰੀਤ ਸਿੰਘ, ਜਸਵੀਰ ਸਿੰਘ, ਹਰਵਿੰਦਰ ਸਿੰਘ ਰੱਖੜਾ, ਗੁਰਜੀਤ ਘੱਗਾ, ਹਰਿੰਦਰ ਸਿੰਘ, ਰੋਮੀ ਸਫ਼ੀਪੁਰ,ਕ੍ਰਿਸ਼ਨ ਚੌਹਾਣਕੇ, ਤਰਸੇਮ ਸਿੰਘ, ਹਨੂੰ ਸਿੰਗਲਾ, ਮਨਦੀਪ ਕੁਮਾਰ, ਸ਼ਾਹਿਦ ਖ਼ਾਨ ਅਤੇ ਮੋਹਿਤ ਸਿੰਘ ਆਦਿ ਵੀ ਮੌਜੂਦ ਰਹੇ।
ਬਰਨਾਲਾ ਵਿਖੇ ਬੰਦ ਦੇ ਸੱਦੇ ਦੌਰਾਨ ਸਰਕਾਰੀ ਦਫ਼ਤਰਾਂ ’ਚ ਹੋਈ ਧੱਕੇਸ਼ਾਹੀ, ਸੜਕਾਂ/ਬਜ਼ਾਰਾਂ ਤੇ ਪਿੰਡਾਂ ’ਚ ਪੱਸਰੀ ਰਹੀ ਚੁੱਪ
ਪ੍ਰਦਰਸ਼ਨਕਾਰੀਆਂ ਵੱਲੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੱਕ ਕਿਸਾਨ ਅੰਦੋਲੋਨ ਨੂੰ ਨਿਰੰਤਰ ਜਾਰੀ ਰੱਖਣ ਦਾ ਐਲਾਨ
ਬਰਨਾਲਾ (ਸੱਚ ਕਹੂੰ ਨਿਊਜ਼) | ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 32 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਗਈ ਭਾਰਤ ਬੰਦ ਦੀ ਕਾਲ ਦਾ ਅਸਰ ਜ਼ਿਲਾ ਬਰਨਾਲਾ ਅੰਦਰ ਮੁਕੰਮਲ ਰੂਪ ਵਿੱਚ ਦੇਖਣ ਨੂੰ ਮਿਲਿਆ। ਇਸ ਦੌਰਾਨ ਕੁੱਝ ਕਿਸਾਨ ਜਥੇਬੰਦੀਆਂ ਦੇ ਕਾਰਕੁੰਨਾਂ ਦੁਆਰਾ ਸਰਕਾਰੀ ਦਫ਼ਤਰਾਂ ਨੂੰ ਵੀ ਧੱਕੇ ਨਾਲ ਵੀ ਬੰਦ ਕਰਵਾਇਆ ਗਿਆ। ਜਿਸ ਕਾਰਨ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮਾਨਸਿੱਕ ਪੇ੍ਰਸ਼ਾਨੀ ਝੱਲਦਿਆਂ ਸਰਕਾਰੀ ਸਮੇਂ ਤੋਂ ਪਹਿਲਾਂ ਹੀ ਦਫ਼ਤਰਾਂ ਨੂੰੂ ਜਿੰਦਰੇ ਮਾਰਨੇ ਪਏ। ਸਮੁੱਚੇ ਧਰਨਿਆਂ ਵਿੱਚ ਪ੍ਰਦਰਸ਼ਨਕਾਰੀਆਂ ਦੁਆਰਾ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।
ਜ਼ਿਲੇ ’ਚ ਵੱਖ ਵੱਖ ਧਰਨਿਆਂ ’ਤੇ ਕਿਸਾਨ ਆਗੂ ਬਾਬੂ ਸਿੰਘ ਖੁੱਡੀ, ਮਨਜੀਤ ਰਾਜ, ਮੋਹਣ ਸਿੰਘ ਰੂੜੇੇਕੇ, ਪਰਮਿੰਦਰ ਹੰਡਿਆਇਆ, ਸੁਖਵਿੰਦਰ ਸਿੰਘ ਮਾਨ, ਪਰਮਿੰਦਰ ਸਿੰਘ, ਖੁਸਵਿੰਦਰਪਾਲ ਤੇ ਬਲਵੀਰ ਸਿੰਘ ਆਦਿ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦੇ ਭਾਰਤ ਬੰਦ ਦੀ ਕਾਲ ਨੂੰ ਭਰਪੂਰ ਸਮੱਰਥਨ ਮਿਲਿਆ ਹੈ ਕਿਉਂਕਿ ਕਿਸਾਨ, ਮਜ਼ਦੂਰ ਸਮੇਤ ਸੁਮੱਚੇ ਵਰਗਾਂ ਦੇ ਲੋਕ ਇਹ ਜਾਣ ਗਏ ਹਨ ਕਿ ਕੇਂਦਰੀ ਵਜ਼ਾਰਤ ਦੁਆਰਾ ਖੇਤੀ ਸੈਕਟਰ ’ਚ ਸੁਧਾਰ ਦੇ ਨਾਂਅ ’ਤੇ ਲਿਆਂਦੇ ਗਏ ਕਾਲੇ ਕਾਨੂੰਨ ਸਿਰਫ਼ ਕਿਸਾਨ ਜਾਂ ਮਜ਼ਦੂਰ ਵਿਰੋਧੀ ਹੀ ਨਹੀ ਬਲਕਿ ਸਮੁੱਚੀ ਲੋਕਾਈ ਲਈ ਘਾਤਕ ਹਨ।
ਜਿੰਨਾਂ ਨੂੰ ਰੱਦ ਕੀਤੇ ਜਾਣ ਤੱਕ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨ ਅੰਦੋਲਨ ਜਿਉਂ ਦੀ ਤਿਉਂ ਚੱਲਦਾ ਰਹੇਗਾ। ਇਸ ਮੌਕੇ ਸਮੂਹ ਧਰਨਾਕਾਰੀਆਂ ਦੁਆਰਾ ਖੇਤੀ ਕਾਨੂੰਨਾਂ ਤੇ ਮੋਦੀ ਸਰਕਾਰ ਦੇ ਵਿਰੋਧ ਵਿੱਚ ਰੋਹ ਭਰਪੂਰ ਨਾਅਰੇਬਾਜ਼ੀ ਕਰਕੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ। ਇਸੇ ਤਰਾਂ ਧਨੌਲਾ, ਸੰਘੇੜਾ, ਤਪਾ, ਮਹਿਲ ਕਲਾਂ ਤੇ ਭਦੌੜ ਵਿਖੇ ਵੀ ਕਿਸਾਨਾਂ ਨੇ ਸੜਕ ਮਾਰਗ ਜਾਮ ਕਰਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ।
ਸਥਾਨਕ ਸ਼ਹਿਰ ਦੇ ਧਨੌਲਾ ਰੋਡ ’ਤੇ ਸਥਿੱਤ ਪਾਵਰਕਾਮ ਦੀ ਸਬ ਡਿਵੀਜਨ ’ਚ ਭਾਰਤ ਬੰਦ ਦੇ ਸੱਦੇ ਦੌਰਾਨ ਕਿਸਾਨ ਜਥੇਬੰਦੀਆਂ ਦੇ ਕਾਰਕੁੰਨਾਂ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ। ਜਿਸ ਦੀ ਪੁਸ਼ਟੀ ਕਰਦਿਆਂ ਐਸਡੀਓ ਇੰਜੀਨੀਅਰ ਵਿਕਾਸ ਸਿੰਗਲਾ ਨੇ ਦੱਸਿਆ ਕਿ ਕੁੱਝ ਕਰਮਚਾਰੀ ਦਫ਼ਤਰ ਅੰਦਰ ਹੀ ਰੋਜਾਨਾਂ ਦੀ ਤਰਾਂ ਦਫ਼ਤਰ ਦਾ ਕੰਮਕਾਜ਼ ਨਿਪਟਾ ਰਹੇ ਸਨ ਤਾਂ ਇਸ ਦੌਰਾਨ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਕੁੱਝ ਕਾਰਕੁੰਨ ਮੋਟਰਸਾਇਕਲਾਂ ’ਤੇ ਆ ਧਮਕੇ ਤੇ ਦਫ਼ਤਰ ਦੇ ਮੇਨ ਗੇਟ ’ਤੇ ਧਰਨਾ ਲਗਾ ਕੇ ਬੈਠ ਗਏ। ਜਿੰਨਾਂ ਨਾਲ ਗੱਲਬਾਤ ਪਿੱਛੋਂ ਉਨਾਂ ਦਫ਼ਤਰ ਬੰਦ ਕਰ ਦਿੱਤਾ।
ਸੂਤਰਾਂ ਮੁਤਾਬਕ ਸੰਘੇੜਾ ਵਿਖੇ ਪਾਵਰਕਾਮ ਦੇ ਦਫ਼ਤਰ ਵਿੱਚ ਵੀ ਮਾਹੌਲ ਕੁੱਝ ਸਮੇਂ ਲਈ ਤਣਾਅਪੂਰਨ ਬਣ ਜਾਣ ਦੀ ਭਿਣਕ ਪਈ, ਜਿੱਥੇ ਪ੍ਰਦਰਸ਼ਨਕਾਰੀਆਂ ਵੱਲੋਂ ਦਫਤਰੀ ਕਰਮਚਾਰੀਆਂ ਨਾਲ ਗਾਲੀ-ਗਲੋਚ ਕੀਤੇ ਜਾਣ ਦੀ ਵੀ ਜਾਣਕਾਰੀ ਪ੍ਰਾਪਤ ਹੋਈ ਹੈ। ਪਾਵਰਕਾਮ ਦੇ ਅਧਿਕਾਰੀਆਂ ਕਿਹਾ ਕਿ ਉਨਾਂ ਨੇ ਲੋਕਾਂ ਦੀ ਸੁਵਿਧਾ ਲਈ ਦਫ਼ਤਰ ਖੋਲਿਆ ਸੀ ਪਰ ਦਫ਼ਤਰ ਜ਼ਬਰੀ ਬੰਦ ਕਰਵਾਉਣਾ ਸ਼ਰਾਸਰ ਧੱਕੇਸ਼ਾਹੀ ਹੈ।
28 ਦੀ ਕਾਨਫਰੰਸ ’ਚ ਸ਼ਮੂਲੀਅਤ ਦਾ ਦਿੱਤਾ ਸੱਦਾ
ਜ਼ਿਲੇ ਭਰ ਦੇ ਸਮੁੱਚੇ ਧਰਨਿਆਂ ’ਚ ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ’ਤੇ ਚੱਲ ਕੇ ਹੀ ਕਿਸਾਨਾਂ/ ਮਜਦੂਰਾਂ ਦੀ ਪੁੱਗਤ ਤੇ ਖੁਸਹਾਲੀ ਦੇ ਰਾਹ ’ਚ ਅੱਗੇ ਵਧਿਆ ਜਾ ਸਕਦਾ ਹੈ ਅਤੇ ਜਾਤਾਂ, ਧਰਮਾਂ ਤੇ ਫਿਰਕਿਆਂ ਆਦਿ ਵੰਡੀਆਂ ਤੋਂ ਉੱਪਰ ਉੱਠ ਕੇ ਵਿਸਾਲ ਤੇ ਤਿੱਖੇ ਜਮਾਤੀ ਸੰਘਰਸਾਂ ਨੂੰ ਹੋਰ ਮਜਬੂਤ ਕਰਨਾ ਅਣਸਰਦੀ ਲੋੜ ਹੈ। ਜਿਸ ਦੇ ਲਈ 28 ਸਤੰਬਰ ਨੂੰੂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ ‘ਸਾਮਰਾਜ ਵਿਰੋਧੀ ਕਾਨਫਰੰਸ’ ’ਚ ਭਰਵੀਂ ਸ਼ਮੂਲੀਅਤ ਯਕੀਨੀ ਬਣਾ ਕੇ ਸਰਕਾਰਾਂ ਖਿਲਾਫ਼ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕਿਸਾਨ ਯੂਨੀਅਨ ਰਾਜੇਵਾਲਾ, ਕ੍ਰਾਂਤੀਕਾਰੀ ਅਤੇ ਹੋਰ ਜਥੇਬੰਦੀਆਂ ਨੇ ਮੁੱਖ ਚੌਕ ਸ਼ਹੀਦ ਊਧਮ ਸਿੰਘ ਨੂੰ ਕੀਤਾ ਜਾਮ
ਸ਼ਹਿਰ ਅਤੇ ਛਾਉਣੀ ਵਿਚ ਦੁਕਾਨਾਂ ਅਤੇ ਹੋਰ ਅਦਾਰੇ ਮੁਕੰਮਲ ਬੰਦ
ਫਿਰੋਜ਼ਪੁਰ (ਸਤਪਾਲ ਥਿੰਦ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬੀਤੇ ਸਾਲ ਬਣਾਏ ਤਿੰਨ ਖੇਤੀ ਵਿਰੋਧੀ ਬਿਲਾਂ ਨੂੰ ਲੈ ਕੇ ਜਿਥੇ ਦੇਸ਼ ਭਰ ਦਾ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਪਿਛਲੇ ਲਗਭਗ 10 ਮਹੀਨਿਆਂ ਤੋਂ ਧਰਨੇ ਦੇ ਰਿਹਾ ਹੈ, ਉਥੇ ਕੇਂਦਰ ਸਰਕਾਰ ਦੇ ਕਥਿਤ ਅੜੀਅਲ ਰਵੱਈਏ ਤੋਂ ਅੱਕੇ ਸਾਂਝੇ ਕਿਸਾਨ ਮੋਰਚਾ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਭਾਰਤ ਬੰਦ ਦੇ ਇਸ ਸੱਦੇ ਨੂੰ ਫਿਰੋਜ਼ਪੁਰ ਇਸ ਸੰਬੰਧੀ ਭਾਰਤ ਬੰਦ ਦੇ ਸਮਰਥਨ ਵਿੱਚ ਵਿਚ ਭਰਪੂਰ ਹੁੰਗਾਰਾ ਮਿਲਿਆ । ਜਗ੍ਹਾ ਜਗ੍ਹਾ ਬਾਜ਼ਾਰ ਅਤੇ ਹੋਰ ਅਦਾਰੇ ਬੰਦ ਮਿਲੇ। ਇਥੋਂ ਤੱਕ ਕਿ ਪਟਰੋਲ ਪੰਪ ਜਿਹੀਆਂ ਸੇਵਾਵਾਂ ਵੀ ਬੰਦ ਨਜ਼ਰ ਆਈਆਂ।
10 ਦਰਵਾਜਿਆਂ ਵਾਲੇ ਪੁਰਾਣੇ ਸ਼ਹਿਰ ਨੂੰ ਬਾਅਦ ਚ ਵਿੱਕਸਿਤ ਹੋਏ ਇਲਾਕਿਆਂ ਨਾਲ ਜੋੜਣ ਵਾਲੇ ਸ਼ਹਿਰ ਦੇ ਕੇਂਦਰ ਵਿਚ ਸਥਿੱਤ ਸ਼ਹੀਦ ਓੂਧਮ ਸਿੰਘ ਚੋਂਕ ਵਿਖੇ ਕਿਸਾਨ ਯੂਨੀਅਨ ਰਾਜੇਵਾਲ ਦੀ ਮਮਦੋਟ ਇਕਾਈ , ਕਿਸਾਨ ਯੂਨੀਅਨ ਕਰਾਂਤੀਕਾਰੀ ਅਤੇ ਹੋਰ ਜਥੇਬੰਦੀਆਂ ਵੱਲੋਂ ਜਾਮ ਲਗਾ ਕੇ ਰੋਸ ਪ੍ਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਤਰਾਂ ਛਾਉਣੀ ਦੀ 7 ਨੰਬਰ ਚੁੰਗੀ ਵਿਖੇ ਵੀ ਵੱਖ ਵੱਖ ਜਥੇਬੰਦੀਆਂ ਵੱਲੋਂ ਪ੍ਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੋਕੇ ਸ਼ਹਿਰ ਦੇ ਮੁਖ ਚੋੰਕ ਵਿਚ ਕਿਸਾਨ ਯੂਨੀਅਨ ਰਾਜੇਵਾਲ ਦਾ ਬਲਾਕ ਪ੍ਧਾਨ ਹਰਸਿਮਰਨ ਸਿੰਘ ਬਾਵਾ,ਮਨਜਿੰਦਰ ਸਿੰਘ,ਕਮਲਦੀਪ ਸਿੰਘ ,ਗੁਰਵਿੰਦਰ ਸਿੰਘ ਉਪਲ,ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਨਰਿੰਦਰ ਸਿੰਘ,ਬਲਦੇਵ ਸਿੰਘ ,ਬੁੱਧ ਸਿੰਘ,ਲਖਵਿੰਦਰ ਸਿੰਘ ਅਤੇ ਹੋਰ ਵੀ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕਿਸਾਨ ਅੰਦੋਲਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ, ਇਥੇ ਦੇਖੋ ਪੂਰੀ ਲਿਸਟ
ਕਿਸਾਨ ਅੰਦੋਲਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ, ਇਥੇ ਦੇਖੋ ਪੂਰੀ ਲਿਸਟ
ਸ੍ਰੀ ਗੰਗਾਨਗਰ (ਲਖਜੀਤ ਇੰਸਾਂ)। ਕਿਸਾਨਾਂ ਦੇ ਅੰਦੋਲਨ ਕਾਰਨ ਰੇਵਾੜੀ ਭਿਵਾਨੀ, ਭਿਵਾਨੀ ਰੋਹਤਕ, ਭਿਵਾਨੀ ਹਿਸਾਰ ਅਤੇ ਹਨੂੰਮਾਨਗੜ੍ਹ ਸਾਦੁਲਪੁਰ ਸ੍ਰੀਗੰਗਾਨਗਰ ਫਤੂਹੀ ਰੇਲਵੇ ਸੈਕਸ਼ਨਾਂ ‘ਤੇ ਰੇਲ ਆਵਾਜਾਈ ਪ੍ਰਭਾਵਿਤ ਹੋਵੇਗੀ। ਉੱਤਰੀ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਲੈਫਟੀਨੈਂਟ ਸ਼ਸ਼ੀ ਕਿਰਨ ਦੇ ਅਨੁਸਾਰ, ਉਪਰੋਕਤ ਅੰਦੋਲਨ ਦੇ ਕਾਰਨ, ਉੱਤਰ ਪੱਛਮੀ ਰੇਲਵੇ ਉੱਤੇ ਹੇਠ ਲਿਖੀਆਂ ਰੇਲ ਸੇਵਾਵਾਂ ਪ੍ਰਭਾਵਿਤ ਹੋਣਗੀਆਂ:
ਰੱਦ ਕੀਤੀਆਂ ਰੇਲ ਸੇਵਾਵਾਂ
ਟ੍ਰੇਨ ਨੰਬਰ 04787, ਭਿਵਾਨੀ ਰੇਵਾੜੀ ਵਿਸ਼ੇਸ਼ ਰੇਲ ਸੇਵਾ 27.09.21 ਨੂੰ ਰੱਦ ਰਹੇਗੀ।
ਟ੍ਰੇਨ ਨੰਬਰ 04782, ਰੇਵਾੜੀ ਬਠਿੰਡਾ ਵਿਸ਼ੇਸ਼ ਰੇਲ ਸੇਵਾ 27.09.21 ਨੂੰ ਰੱਦ ਰਹੇਗੀ।
ਟ੍ਰੇਨ ਨੰਬਰ 04835, ਹਿਸਾਰ ਰੇਵਾੜੀ ਵਿਸ਼ੇਸ਼ ਰੇਲ ਸੇਵਾ 27.09.21 ਨੂੰ ਰੱਦ ਰਹੇਗੀ।
ਟ੍ਰੇਨ ਨੰਬਰ 04892, ਹਿਸਾਰ ਜੋਧਪੁਰ ਵਿਸ਼ੇਸ਼ ਰੇਲ ਸੇਵਾ 27.09.21 ਨੂੰ ਰੱਦ ਰਹੇਗੀ।
ਟ੍ਰੇਨ ਨੰਬਰ 04754, ਸ਼੍ਰੀ ਗੰਗਾਨਗਰ ਬਠਿੰਡਾ ਵਿਸ਼ੇਸ਼ ਰੇਲ ਸੇਵਾ 27.09.21 ਨੂੰ ਰੱਦ ਰਹੇਗੀ।
ਟ੍ਰੇਨ ਨੰਬਰ 04753, ਬਠਿੰਡਾ ਸ੍ਰੀਗੰਗਾਨਗਰ ਵਿਸ਼ੇਸ਼ ਰੇਲ ਸੇਵਾ 27.09.21 ਨੂੰ ਰੱਦ ਰਹੇਗੀ।
ਟ੍ਰੇਨ ਨੰਬਰ 04736, ਅੰਬਾਲਾ ਸ਼੍ਰੀਗੰਗਾਨਗਰ ਵਿਸ਼ੇਸ਼ ਰੇਲ ਸੇਵਾ 27.09.21 ਨੂੰ ਰੱਦ ਰਹੇਗੀ।
ਟ੍ਰੇਨ ਨੰਬਰ 04755, ਬਠਿੰਡਾ ਸ੍ਰੀਗੰਗਾਨਗਰ ਵਿਸ਼ੇਸ਼ ਰੇਲ ਸੇਵਾ 27.09.21 ਨੂੰ ਰੱਦ ਰਹੇਗੀ।
ਟ੍ਰੇਨ ਨੰਬਰ 02472, ਦਿੱਲੀ ਸ੍ਰੀਗੰਗਾਨਗਰ ਵਿਸ਼ੇਸ਼ ਰੇਲ ਸੇਵਾ 27.09.21 ਨੂੰ ਰੱਦ ਰਹੇਗੀ।
ਟ੍ਰੇਨ ਨੰਬਰ 04735, ਸ਼੍ਰੀ ਗੰਗਾਨਗਰ ਅੰਬਾਲਾ ਵਿਸ਼ੇਸ਼ ਰੇਲ ਸੇਵਾ 27.09.21 ਨੂੰ ਰੱਦ ਰਹੇਗੀ।
ਟ੍ਰੇਨ ਨੰਬਰ 04731, ਦਿੱਲੀ ਬਠਿੰਡਾ ਵਿਸ਼ੇਸ਼ ਰੇਲ ਸੇਵਾ 27.09.21 ਨੂੰ ਰੱਦ ਰਹੇਗੀ।
ਟ੍ਰੇਨ ਨੰਬਰ 04670, ਹਨੂੰਮਾਨਗੜ੍ਹ ਫ਼ਿਰੋਜ਼ਪੁਰ ਵਿਸ਼ੇਸ਼ ਰੇਲ ਸੇਵਾ 27.09.21 ਨੂੰ ਰੱਦ ਰਹੇਗੀ।
ਰੱਦ ਕੀਤੀਆਂ ਰੇਲ ਸੇਵਾਵਾਂ
ਟ੍ਰੇਨ ਨੰਬਰ 04090, ਹਿਸਾਰ ਨਵੀਂ ਦਿੱਲੀ ਵਿਸ਼ੇਸ਼ ਰੇਲ ਸੇਵਾ ਜੋ ਹਿਸਾਰ ਤੋਂ 27.09.21 ਨੂੰ ਚੱਲੇਗੀ, ਭਿਵਾਨੀ ਸਪੈਸ਼ਲ ਤੱਕ ਚੱਲੇਗੀ ਭਾਵ ਇਹ ਰੇਲ ਸੇਵਾ ਭਿਵਾਨੀ ਨਵੀਂ ਦਿੱਲੀ ਸਟੇਸ਼ਨ ਦੇ ਵਿਚਕਾਰ ਅੰਸ਼ਕ ਤੌਰ *ਤੇ ਰੱਦ ਰਹੇਗੀ।
ਟ੍ਰੇਨ ਨੰਬਰ 04729, ਰੇਵਾੜੀ ਫਾਜ਼ਿਲਕਾ ਵਿਸ਼ੇਸ਼ ਰੇਲ ਸੇਵਾ ਜੋ ਕਿ ਰੇਵਾੜੀ ਤੋਂ 27.09.21 ਨੂੰ ਚੱਲੇਗੀ, ਭਿਵਾਨੀ ਸਟੇਸ਼ਨ ਤੱਕ ਚੱਲੇਗੀ ਭਾਵ ਇਹ ਰੇਲ ਸੇਵਾ ਭਿਵਾਨੀ ਫਾਜ਼ਿਲਕਾ ਸਟੇਸ਼ਨ ਦੇ ਵਿਚਕਾਰ ਅੰਸ਼ਕ ਤੌਰ ‘ਤੇ ਰੱਦ ਰਹੇਗੀ।
ਟ੍ਰੇਨ ਨੰਬਰ 04734, ਸ਼੍ਰੀਗੰਗਾਨਗਰ ਰੇਵਾੜੀ ਸਪੈਸ਼ਲ ਰੇਲ ਸੇਵਾ ਜੋ ਕਿ 27.09.21 ਨੂੰ ਸ਼੍ਰੀਗੰਗਾਨਗਰ ਤੋਂ ਰਵਾਨਾ ਹੋਵੇਗੀ ਉਹ ਹਿਸਾਰ ਸਟੇਸ਼ਨ ਤੱਕ ਚੱਲੇਗੀ ਭਾਵ ਇਹ ਰੇਲ ਸੇਵਾ ਹਿਸਾਰ ਰੇਵਾੜੀ ਸਟੇਸ਼ਨ ਦੇ ਵਿਚਕਾਰ ਅੰਸ਼ਕ ਤੌਰ ਤੇ ਰੱਦ ਕਰ ਦਿੱਤੀ ਜਾਵੇਗੀ।
ਟ੍ਰੇਨ ਨੰਬਰ 04733, ਰੇਵਾੜੀ ਸ੍ਰੀਗੰਗਾਨਗਰ ਵਿਸ਼ੇਸ਼ ਰੇਲ ਸੇਵਾ ਜੋ ਕਿ 27.09.21 ਨੂੰ ਹਵਾੜ ਦੀ ਬਜਾਏ ਹਿਸਾਰ ਤੋਂ ਚੱਲੇਗੀ ਯਾਨੀ ਇਹ ਰੇਲ ਸੇਵਾ ਰੇਵਾੜੀ ਹਿਸਾਰ ਸਟੇਸ਼ਨ ਦੇ ਵਿਚਕਾਰ ਅੰਸ਼ਕ ਤੌਰ ਤੇ ਰੱਦ ਰਹੇਗੀ।
ਟ੍ਰੇਨ ਨੰਬਰ 04732, ਬਠਿੰਡਾ ਦਿੱਲੀ ਵਿਸ਼ੇਸ਼ ਰੇਲ ਸੇਵਾ ਜੋ ਬਠਿੰਡਾ ਤੋਂ 27.09.21 ਨੂੰ ਚੱਲੇਗੀ ਹਿਸਾਰ ਸਟੇਸ਼ਨ ਤੱਕ ਚੱਲੇਗੀ ਭਾਵ ਇਹ ਰੇਲ ਸੇਵਾ ਹਿਸਾਰ ਦਿੱਲੀ ਸਟੇਸ਼ਨ ਦੇ ਵਿਚਕਾਰ ਅੰਸ਼ਕ ਤੌਰ ਤੇ ਰੱਦ ਕਰ ਦਿੱਤੀ ਜਾਵੇਗੀ।
ਟ੍ਰੇਨ ਨੰਬਰ 04764, ਸ਼੍ਰੀਗੰਗਾਨਗਰ ਸਾਦੁਲਪੁਰ ਵਿਸ਼ੇਸ਼ ਰੇਲ ਸੇਵਾ ਜੋ ਕਿ 27.09.21 ਨੂੰ ਸ਼੍ਰੀਗੰਗਾਨਗਰ ਤੋਂ ਰਵਾਨਾ ਹੋਵੇਗੀ ਉਹ ਹਨੂੰਮਾਨਗੜ੍ਹ ਸਟੇਸ਼ਨ ਤੱਕ ਚੱਲੇਗੀ ਭਾਵ ਇਹ ਰੇਲ ਸੇਵਾ ਹਨੂੰਮਾਨਗੜ੍ਹ ਸਾਦੁਲਪੁਰ ਸਟੇਸ਼ਨ ਦੇ ਵਿਚਕਾਰ ਅੰਸ਼ਕ ਤੌਰ ਤੇ ਰੱਦ ਕਰ ਦਿੱਤੀ ਜਾਵੇਗੀ।
ਟ੍ਰੇਨ ਨੰਬਰ 04763, ਸਾਦੁਲਪੁਰ ਸ਼੍ਰੀਗੰਗਾਨਗਰ ਵਿਸ਼ੇਸ਼ ਰੇਲ ਸੇਵਾ ਜੋ ਕਿ 27.09.21 ਨੂੰ ਸਾਦੁਲਪੁਰ ਦੀ ਥਾਂ ਹਨੂੰਮਾਨਗੜ੍ਹ ਤੋਂ ਚੱਲੇਗੀ ਯਾਨੀ ਇਹ ਰੇਲ ਸੇਵਾ ਸਾਦੁਲਪੁਰ ਹਨੂੰਮਾਨਗੜ੍ਹ ਸਟੇਸ਼ਨ ਦੇ ਵਿਚਕਾਰ ਅੰਸ਼ਕ ਤੌਰ ਤੇ ਰੱਦ ਰਹੇਗੀ।
ਟ੍ਰੇਨ ਨੰਬਰ 04089, ਨਵੀਂ ਦਿੱਲੀ ਹਿਸਾਰ ਵਿਸ਼ੇਸ਼ ਰੇਲ ਸੇਵਾ ਜੋ ਕਿ 27.09.21 ਨੂੰ ਨਵੀਂ ਦਿੱਲੀ ਦੀ ਬਜਾਏ ਭਿਵਾਨੀ ਤੋਂ ਚੱਲੇਗੀ ਯਾਨੀ ਇਹ ਰੇਲ ਸੇਵਾ ਨਵੀਂ ਦਿੱਲੀ ਭਿਵਾਨੀ ਸਟੇਸ਼ਨ ਦੇ ਵਿਚਕਾਰ ਅੰਸ਼ਕ ਤੌਰ ਤੇ ਰੱਦ ਰਹੇਗੀ।
ਟ੍ਰੇਨ ਨੰਬਰ 09791, ਜੈਪੁਰ ਹਿਸਾਰ ਵਿਸ਼ੇਸ਼ ਰੇਲ ਸੇਵਾ ਜੋ ਜੈਪੁਰ ਤੋਂ 27.09.21 ਨੂੰ ਚੱਲੇਗੀ, ਰੇਵਾੜੀ ਸਟੇਸ਼ਨ ਤੱਕ ਚੱਲੇਗੀ ਭਾਵ ਇਹ ਰੇਲ ਸੇਵਾ ਰੇਵਾੜੀ ਹਿਸਾਰ ਸਟੇਸ਼ਨ ਦੇ ਵਿਚਕਾਰ ਅੰਸ਼ਕ ਤੌਰ ‘ਤੇ ਰੱਦ ਰਹੇਗੀ।
ਟ੍ਰੇਨ ਨੰਬਰ 09792, ਹਿਸਾਰ ਜੈਪੁਰ ਵਿਸ਼ੇਸ਼ ਰੇਲ ਸੇਵਾ ਜੋ ਕਿ 27.09.21 ਨੂੰ ਹਿਸਾਰ ਦੀ ਬਜਾਏ ਰੇਵਾੜੀ ਤੋਂ ਚੱਲੇਗੀ ਭਾਵ ਇਹ ਰੇਲ ਸੇਵਾ ਹਿਸਾਰ ਰੇਵਾੜੀ ਸਟੇਸ਼ਨ ਦੇ ਵਿਚਕਾਰ ਅੰਸ਼ਕ ਤੌਰ ‘ਤੇ ਰੱਦ ਰਹੇਗੀ।
ਟ੍ਰੇਨ ਨੰਬਰ 09807, ਕੋਟਾ ਹਿਸਾਰ ਵਿਸ਼ੇਸ਼ ਰੇਲ ਸੇਵਾ ਜੋ ਕੋਟਾ ਤੋਂ 26.09.21 ਨੂੰ ਰਵਾਨਾ ਹੋਈ ਹੈ, ਸਾਦੁਲਪੁਰ ਸਟੇਸ਼ਨ ਤੱਕ ਚੱਲੇਗੀ ਭਾਵ ਇਹ ਰੇਲ ਸੇਵਾ ਸਾਦੂਲਪੁਰ ਹਿਸਾਰ ਸਟੇਸ਼ਨ ਦੇ ਵਿਚਕਾਰ ਅਧੂਰੇ ਤੌਰ ‘ਤੇ ਰੱਦ ਰਹੇਗੀ।
ਟ੍ਰੇਨ ਨੰਬਰ 09808, ਹਿਸਾਰ ਕੋਟਾ ਵਿਸ਼ੇਸ਼ ਰੇਲ ਸੇਵਾ ਜੋ ਹਿਸਾਰ ਦੀ ਬਜਾਏ ਸਾਦੁਲਪੁਰ ਤੋਂ 27.09.21 ਨੂੰ ਚੱਲੇਗੀ ਭਾਵ ਇਹ ਰੇਲ ਸੇਵਾ ਹਿਸਾਰ ਸਾਦੁਲਪੁਰ ਸਟੇਸ਼ਨ ਦੇ ਵਿਚਕਾਰ ਅੰਸ਼ਕ ਤੌਰ ‘ਤੇ ਰੱਦ ਰਹੇਗੀ।
ਟ੍ਰੇਨ ਨੰਬਰ 04572, ਧੂਰੀ ਸਿਰਸਾ ਸਪੈਸ਼ਲ ਰੇਲ ਸੇਵਾ ਜੋ ਕਿ ਧੂਰੀ ਤੋਂ 27.09.21 ਨੂੰ ਚੱਲੇਗੀ ਮੰਡੀ ਆਦਮਪੁਰ ਸਟੇਸ਼ਨ ਤੱਕ ਚੱਲੇਗੀ ਭਾਵ ਇਹ ਰੇਲ ਸੇਵਾ ਮੰਡੀ ਆਦਮਪੁਰ ਸਿਰਸਾ ਸਟੇਸ਼ਨ ਦੇ ਵਿਚਕਾਰ ਅੰਸ਼ਕ ਤੌਰ ਤੇ ਰੱਦ ਰਹੇਗੀ।
ਟ੍ਰੇਨ ਨੰਬਰ 04573, ਸਿਰਸਾ ਲੁਧਿਆਣਾ ਵਿਸ਼ੇਸ਼ ਰੇਲ ਸੇਵਾ ਜੋ ਕਿ 27.09.21 ਨੂੰ ਸਿਰਸਾ ਦੀ ਬਜਾਏ ਮੰਡੀ ਆਦਮਪੁਰ ਸਟੇਸ਼ਨ ਤੋਂ ਚੱਲੇਗੀ ਭਾਵ ਇਹ ਰੇਲ ਸੇਵਾ ਸਿਰਸਾ ਮੰਡੀ ਆਦਮਪੁਰ ਸਟੇਸ਼ਨ ਦੇ ਵਿਚਕਾਰ ਅੰਸ਼ਕ ਤੌਰ ‘ਤੇ ਰੱਦ ਰਹੇਗੀ।
ਟ੍ਰੇਨ ਨੰਬਰ 04669, ਫ਼ਿਰੋਜ਼ਪੁਰ ਹਨੂੰਮਾਨਗੜ੍ਹ ਵਿਸ਼ੇਸ਼ ਰੇਲ ਸੇਵਾ ਜੋ ਫ਼ਿਰੋਜ਼ਪੁਰ ਤੋਂ 27.09.21 ਨੂੰ ਚੱਲੇਗੀ, ਜਲਾਲਾਬਾਦ ਸਟੇਸ਼ਨ ਤੱਕ ਚੱਲੇਗੀ ਭਾਵ ਇਹ ਰੇਲ ਸੇਵਾ ਜਲਾਲਾਬਾਦ ਹਨੂੰਮਾਨਗੜ੍ਹ ਸਟੇਸ਼ਨ ਦੇ ਵਿਚਕਾਰ ਅੰਸ਼ਕ ਤੌਰ ‘ਤੇ ਰੱਦ ਰਹੇਗੀ।
ਬਦਲੀਆਂ ਰੇਲ ਸੇਵਾਵਾਂ
ਟ੍ਰੇਨ ਨੰਬਰ 09415, ਅਹਿਮਦਾਬਾਦ ਸ਼੍ਰੀ ਮਾਤਾ ਵੈਸ਼ਨੋਦੇਵੀ ਕਟੜਾ ਸਪੈਸ਼ਲ ਟ੍ਰੇਨ ਸੇਵਾ ਜੋ ਕਿ 26.09.2021 ਨੂੰ ਅਹਿਮਦਾਬਾਦ ਤੋਂ ਰਵਾਨਾ ਹੋਈ ਹੈ, ਨੂੰ ਰੇਵਾੜੀ ਗੁੜਗਾਉਂ ਦਿੱਲੀ ਪਠਾਨਕੋਟ ਦੇ ਰਸਤੇ ਮੋੜ ਕੇ ਸੰਚਾਲਿਤ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕਿਸਾਨ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਹਨ ਅਤੇ ਉਨ੍ਹਾਂ ਦੀ ਆਵਾਜ਼ ਨੂੰ ਸੁਣਿਆ ਜਾਵੇ : ਚਰਨਜੀਤ ਸਿੰਘ ਚੰਨੀ
ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਕਿਸਾਨ ਜਥੇਬੰਦੀਆਂ ਦੀ ਭਾਰਤ ਬੰਦ ਮੁਹਿੰਮ ਸੋਮਵਾਰ ਸਵੇਰੇ 6:00 ਵਜੇ ਸ਼ੁਰੂ ਹੋਈ। ਲਗਭਗ 40 ਸੰਗਠਨਾਂ ਦੇ ਸੰਯੁਕਤ ਕਿਸਾਨ ਮੋਰਚੇ ਨੇ ਸੋਮਵਾਰ ਨੂੰ ਸਵੇਰੇ 6:00 ਵਜੇ ਤੋਂ ਸ਼ਾਮ 4:00 ਵਜੇ ਤੱਕ ਦੇਸ਼ ਭਰ ਵਿੱਚ ਹੜਤਾਲਾਂ ਅਤੇ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਸੀ। ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਭਰ ਚ ਦਿੱਤੇ ਬੰਦ ਦੇ ਸੱਦੇ ਤਹਿਤ ਬਾਜ਼ਾਰ ਅਤੇ ਦੁਕਾਨਾਂ ਪੂਰੀ ਤਰ੍ਹਾਂ ਬੰਦ ਦਿਖਾਈ ਦਿੱਤੀਆਂ ਇੱਥੋਂ ਤੱਕ ਕਿ ਸੜਕਾਂ ਤੇ ਵੀ ਸੁੰਨ ਪਸਰੀ ਰਹੀ । ਦੁਕਾਨਦਾਰਾਂ ਅਤੇ ਵਪਾਰੀਆਂ ਵੱਲੋਂ ਆਪ ਮੁਹਾਰੇ ਹੀ ਦੁਕਾਨਾਂ ਬੰਦ ਕੀਤੀਆਂ ਗਈਆਂ
3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ‘ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਦੇ ਹੱਕ ਵਿਚ ਟਵੀਟ ਕੀਤਾ ਹੈ ਤੇ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਹਨ ਅਤੇ ਉਨ੍ਹਾਂ ਦੀ ਆਵਾਜ਼ ਨੂੰ ਸੁਣਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਿਸਾਨ ਆਪਣੇ ਆਵਾਜ਼ ਸ਼ਾਂਤੀਪੂਰਨ ਢੰਗ ਨਾਲ ਚੁੱਕਣ।
#IStandWithFarmers & appeal the Union Govt. to repeal the three anti farmer laws. Our farmers have been struggling for their rights since more than a year & it is high time that their voice is heard. I request the farmers to raise their voice in a peaceful manner. pic.twitter.com/R1VZ5gowIc
— Charanjit S  Channi (@CHARANJITCHANNI) September 27, 2021
ਜਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਬਰਨਾਲਾ ਦੇ ਰੇਲਵੇ ਸਟੇਸ਼ਨ ਉਪਰ ਧਰਨਾ ਲਗਾਕੇ ਰੇਲ ਆਵਾਜਾਈ ਨੂੰ ਬੰਦ ਕੀਤਾ ਗਿਆ ਹੈ। ਟਾਂਡਾ ਵਿੱਚ ਕਿਸਾਨਾਂ ਨੇ ਸੜਕ ਉਤੇ ਰੋਡ ਉਤੇ ਧਰਨਾ ਲਗਾਕੇ ਜਾਮ ਲਗਾ ਦਿੱਤਾ ਹੈ। ਮੋਹਾਲੀ ਜ਼ਿਲ੍ਹੇ ਵਿੱਚ ਕਿਸਾਨਾਂ ਵੱਲੋਂ ਵੱਖ-ਵੱਖ ਥਾਵਾਂ ਉਤੇ ਧਰਨੇ ਦੇ ਕੇ ਜਾਮ ਕੀਤਾ ਹੋਇਆ ਹੈ।  ਕਿਸਾਨਾਂ ਨੇ ਲੁਧਿਆਣਾ-ਫਿਰੋਜ਼ਪੁਰ, ਬਠਿੰਡਾ-ਦਿੱਲੀ ਮੁੱਖ ਮਾਰਗ ਵੀ ਕਿਸਾਨਾਂ ਨੇ ਜਾਮ ਕਰ ਦਿੱਤੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕਾਂਗਰਸ ਪ੍ਰਧਾਨ ਵਜੋਂ ਸੁਨੀਲ ਜਾਖੜ ਨੇ ਨਹੀਂ ਵਿਖਾਈ ਜ਼ਿਆਦਾ ਸਰਗਰਮੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)।
ਤੇਲ ਕੀਮਤਾਂ ਦੇ ਵਾਧੇ ਖਿਲਾਫ਼ ਆਲ ਇੰਡੀਆ ਕਾਂਗਰਸ ਦੇ ਭਾਰਤ ਬੰਦ ਦੇ ਸੱਦੇ ਦਾ ਪੰਜਾਬ ਵਿੱਚ ਬਹੁਤ ਹੀ ਠੰਢਾ ਅਸਰ ਦੇਖਣ ਨੂੰ ਮਿਲਿਆ। ਬੰਦ ਦੇ ਮੱਠੇ ਹੁਗਾਰੇ ਦਾ ਕਾਰਨ ਪ੍ਰਦੇਸ਼ ਕਾਂਗਰਸ ਦੀ ਢਿੱਲੀ ਪਕੜ ਨੂੰ  ਦੱਸਿਆ ਜਾ ਰਿਹਾ ਹੈ, ਕਿਉਂਕਿ ਸੁਨੀਲ ਜਾਖੜ ਵੱਲੋਂ ਬਤੌਰ ਪ੍ਰਧਾਨ ਇਸ ਬੰਦ ਨੂੰ ਸਫ਼ਲ ਕਰਨ ਲਈ ਨਾ ਹੀ ਕੋਈ ਤਿਆਰੀ ਕੀਤੀ ਤੇ ਨਾ ਹੀ ਇਸ ਸਬੰਧੀ ਸੂਬਾ ਪੱਧਰੀ ਮੀਟਿੰਗ ਕਰਕੇ ਕੋਈ ਆਦੇਸ਼ ਦਿੱਤੇ, ਜਿਸ ਕਾਰਨ ਜ਼ਿਲ੍ਹਾ ਤੇ ਬਲਾਕ ਪੱਧਰ ਦੇ ਕਾਂਗਰਸੀਆਂ ਨੇ ਵੀ ਸਵੇਰੇ ਕੁਝ ਸਮਾਂ ਦੁਕਾਨਾਂ ਤੇ ਕਾਰੋਬਾਰ ਬੰਦ ਕਰਵਾਉਣ ਦੀ ਮਾਮੂਲੀ ਜਿਹੀ ਕੋਸ਼ਿਸ਼ ਜਰੂਰ ਕੀਤੀ ਸੀ, ਪਰ ਕਾਂਗਰਸੀਆਂ ਦੇ ਗੇੜੇ ਤੋਂ ਕੁਝ ਸਮਾਂ ਬਾਅਦ ਹੀ ਦੁਕਾਨਦਾਰਾਂ ਨੇ ਦੁਕਾਨਾਂ ਖੋਲ ਲਈਆਂ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਜਲੰਧਰ ਵਿਖੇ ਬੰਦ ਦੀ ਅਗਵਾਈ ਕੀਤੀ ਅਤੇ ਲੋਕਾਂ ਨੂੰ ਮੋਦੀ ਸਰਕਾਰ ਨੂੰ ਭਜਾਉਣ ਦਾ ਸੱਦਾ ਦਿੱਤਾ ਇਸ ਤਰਾਂ ਐਮ ਪੀ ਰਵਨੀਤ ਬਿੱਟੂ, ਅਰੂਣਾ ਚੌਧਰੀ ਤੇ ਸਾਧੂ ਸਿੰਘ ਧਰਮਸੋਤ ਵੀ ਹੜਤਾਲ ਵਿੱਚ ਸ਼ਾਮਲ ਹੋਏ।
ਜਾਣਕਾਰੀ ਅਨੁਸਾਰ ਦੇਸ਼ ਵਿੱਚ ਲਗਾਤਾਰ ਵਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਹਾਹਾਕਾਰ ਹੋ ਰਹੀ ਹੈ ਪਰ ਕੇਂਦਰ ਸਰਕਾਰ ਵੱਲੋਂ ਇਸ ਪਾਸੇ ਕੋਈ ਵੀ ਧਿਆਨ ਨਾ ਦੇਣ ਕਰਕੇ ਬੀਤੇ 2 ਦਿਨ ਪਹਿਲਾਂ ਕਾਂਗਰਸ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਭਾਰਤ ਬੰਦ ਦੇ ਸੱਦੇ ਤੋਂ ਬਾਅਦ ਹਰ ਸੂਬੇ ਦੇ ਕਾਂਗਰਸ ਪ੍ਰਧਾਨ ਨੂੰ ਆਦੇਸ਼ ਸਨ ਕਿ ਉਹ ਆਪਣੇ ਆਪਣੇ ਸੂਬੇ ਵਿੱਚ ਮੀਟਿੰਗਾਂ ਕਰਦੇ ਹੋਏ ਇਸ ਬੰਦ ਨੂੰ ਸਫ਼ਲ ਕਰਨ ਦੀ ਕੋਸ਼ਿਸ਼ ਕਰਨ ਤੇ ਜਿਹੜੇ ਸੂਬੇ ਵਿੱਚ ਕਾਂਗਰਸ ਜਾਂ ਫਿਰ ਉਨ੍ਹਾਂ ਦੀ ਸਹਿਯੋਗੀ ਪਾਰਟੀ ਦੀ ਸਰਕਾਰ ਹੈ, ਉਸ ਸੂਬੇ ‘ਚ ਤਾਂ ਮੁਕੰਮਲ ਬੰਦ ਹੋਣਾ ਚਾਹੀਦਾ ਹੈ।
ਇਨ੍ਹਾਂ ਆਦੇਸ਼ਾਂ ਦੇ ਬਾਵਜੂਦ ਪੰਜਾਬ ਵਿੱਚ ਬੰਦ ਦਾ ਕੋਈ ਜਿਆਦਾ ਅਸਰ ਦੇਖਣ ਨੂੰ ਨਹੀਂ ਮਿਲਿਆ। ਪੰਜਾਬ ਦੇ ਪਟਿਆਲਾ, ਬਠਿੰਡਾ, ਸੰਗਰੂਰ, ਜਲੰਧਰ, ਅੰਮ੍ਰਿਤਸਰ, ਮਾਨਸਾ, ਬਰਨਾਲਾ, ਮੋਹਾਲੀ, ਫਤਹਿਗੜ੍ਹ ਸਾਹਿਬ, ਲੁਧਿਆਣਾ ਤੇ ਹੋਰਨਾਂ ਥਾਂਵਾਂ ‘ਤੇ ਸਵੇਰੇ ਦੇ ਪਹਿਲੇ 1 ਘੰਟੇ ਦੌਰਾਨ ਇੱਕ ਦੁੱਕਾ ਬਜ਼ਾਰਾਂ ਵਿੱਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਜ਼ਰੂਰ ਰੱਖੀਆਂ ਸਨ ਪਰ ਸ਼ਹਿਰ ਦੇ ਬਾਕੀ ਇਲਾਕੇ ‘ਚ ਬਜ਼ਾਰ ਤੇ ਦੁਕਾਨਾਂ ਖੁੱਲ੍ਹੀਆਂ ਰਹੀਆਂ।