Love - Sach Kahoon Punjabi
ਗਰਜ਼ੀ ਪਿਆਰ ਹਮੇਸ਼ਾ ਕੱਚਾ ਹੁੰਦਾ ਹੈ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪ੍ਰੇਮ ਦੇ ਅੱਖ਼ਰ ਢਾਈ ਹਨ ਪਰ ਅੱਲ੍ਹਾ, ਵਾਹਿਗੁਰੂ, ਰਾਮ ਨੇ ਸਾਰੀਆਂ ਬਹਾਰਾਂ, ਸਾਰੀਆਂ ਖੁਸ਼ੀਆਂ ਇਨ੍ਹਾਂ ਢਾਈ ਅੱਖ਼ਰਾਂ ‘ਚ ਹੀ ਲੁਕੋ ਰੱਖੀਆਂ ਹਨ ਪਿਆਰ ਦਾ ਮਤਲਬ, ਜਿਸਦੀ ਸਮਝ ‘ਚ ਆ ਜਾਵੇ, ਉਹ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਇਸ ਜਹਾਨ ‘ਚ ਹਾਸਲ ਕਰ ਲਿਆ ਕਰਦੇ ਹਨ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇੱਥੇ ਜਿਸ ਪਿਆਰ ਦਾ ਜ਼ਿਕਰ ਹੈ, ਉਹ ਪਿਆਰ ਆਤਮਿਕ ਪਿਆਰ ਹੈ, ਰੂਹਾਨੀ ਪਿਆਰ ਹੈ, ਅਜਿਹਾ ਪਿਆਰ, ਜਿਸ ‘ਚ ਕੋਈ ਗਰਜ਼ ਨਹੀਂ ਗਰਜ਼ੀ ਪਿਆਰ ਹਮੇਸ਼ਾ ਕੱਚਾ ਹੁੰਦਾ ਹੈ ਜਦੋਂ ਤੱਕ ਕੋਈ ਤੁਹਾਡੀ ਗਰਜ਼ ਪੂਰੀ ਕਰਦਾ ਹੈ, ਜਦੋਂ ਤੱਕ ਹਾਂ ‘ਚ ਹਾਂ ਮਿਲਾਉਂਦੇ ਹੋ ਤਾਂ ਪਿਆਰ ਬਣਿਆ ਰਹਿੰਦਾ ਹੈ ਅਤੇ ਜਿਵੇਂ ਹੀ ਹਾਂ ‘ਚ ਹਾਂ ਮਿਲਾਉਣੀ ਬੰਦ ਕਰ ਦਿੱਤੀ, ਬੇਸ਼ੱਕ ਉਹ ਪਿਓ-ਪੁੱਤ ਹੋਣ, ਬੇਸ਼ੱਕ ਪਤੀ-ਪਤਨੀ ਹੇਣ, ਬੇਸ਼ੱਕ ਯਾਰ, ਦੋਸਤ-ਮਿੱਤਰ ਹੋਣ, ਰਿਸ਼ਤਾ-ਨਾਤਾ ਟੁੱਟਣ ‘ਚ ਜ਼ਿਆਦਾ ਦੇਰ ਨਹੀਂ ਲਗਦੀ। (Saint Dr MSG)
ਇਹ ਵੀ ਪੜ੍ਹੋ : ਮਾਲਕ ਦੇ ਪਿਆਰ ‘ਚ ਸਮਾਇਆ ਹੈ ਪਰਮਾਨੰਦ : Saint Dr MSG
ਚਾਪਲੂਸ ਲੋਕਾਂ ਤੋਂ ਸਾਵਧਾਨ ਰਹੋ | Saint Dr MSG
ਪਰ ਇੱਕ ਗੱਲ ਜ਼ਿਹਨ, ਦਿਮਾਗ ‘ਚ ਰੱਖੋ ਕਿ ਜੋ ਜ਼ਿਆਦਾ ਚਾਪਲੂਸ ਹੁੰਦੇ ਹਨ, ਉਨ੍ਹਾਂ ਦੀ ਬਜ਼ਾਇ ਉਹ ਲੋਕ ਬਿਹਤਰ ਹਨ, ਜੋ ਤੁਹਾਨੂੰ ਤੁਹਾਡੇ ਮੂੰਹ ‘ਤੇ ਤੁਹਾਡਾ ਸੱਚ ਦੱਸ ਦੇਣ, ਜੋ ਤੁਹਾਡੇ ਮੂੰਹ ‘ਤੇ ਤੁਹਾਡੀ ਕਮੀ ਦੱਸਦੇ ਹਨ ਕਈ ਚਾਪਲੂਸ ਦੋਸਤ ਹੁੰਦੇ ਹਨ, ਮਾਣ-ਵਡਿਆਈ ਦਿੰਦੇ ਰਹਿੰਦੇ ਹਨ ਅਤੇ ਆਦਮੀ ਸੋਚਦਾ ਹੈ ਕਿ ਮੇਰਾ ਦੋਸਤ ਇਹੀ ਹੈ ਪਰ ਉਹ ਤਾਂ ਇੱਕ ਚਾਪਲੂਸ ਹੈ ਉਸ ਨੇ ਤੁਹਾਡੇ ਤੋਂ ਕੋਈ ਕੰਮ ਲੈਣਾ ਹੈ ਜਾਂ ਤੁਹਾਡੇ ਪੈਸੇ ਜਾਂ ਤੁਹਾਡਾ ਫ਼ਾਇਦਾ ਉਠਾ ਰਿਹਾ ਹੈ।
ਸ਼ਾਇਦ ਇਸ ਲਈ ਉਹ ਤੁਹਾਡੀ ਵਾਹ-ਵਾਹ ਕਰ ਰਿਹਾ ਹੋਵੇ ਇਸ ਤੋਂ ਵਧੀਆ ਤਾਂ ਉਹ ਦੋਸਤ ਹੈ, ਜੋ ਜ਼ਿਆਦਾ ਤੁਹਾਡੀ ਵਾਹ-ਵਾਹ ਤਾਂ ਨਹੀਂ ਕਰਦੇ ਪਰ ਤੁਹਾਡੇ ‘ਚ ਜੇਕਰ ਕੋਈ ਕਮੀ ਹੈ ਤਾਂ ਤੁਹਾਡੇ ਮੂੰਹ ‘ਤੇ ਕਹਿ ਦਿੰਦੇ ਹਨ ਕਿ ਤੇਰੇ ‘ਚ ਇਹ ਗੰਦੀ ਆਦਤ ਹੈ, ਇਸ ਨੂੰ ਬਦਲ ਦੇ ਸੋ ਹਜ਼ਾਰਾਂ ਦੋਸਤਾਂ ਤੋਂ ਇੱਕ ਅਜਿਹਾ ਦੋਸਤ ਕਾਫ਼ੀ ਹੈ, ਜੋ ਤੁਹਾਨੂੰ ਤੁਹਾਡੀ ਕਮੀ ਦੱਸ ਦੇਵੇ ਇਸ ਲਈ ਚਾਪਲੂਸ ਲੋਕਾਂ ਤੋਂ ਸਾਵਧਾਨ ਰਹੋ। (Saint Dr MSG)
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਪਿਆਰ ‘ਚ ਉਹ ਨਸ਼ਾ, ਖੁਸ਼ੀਆਂ, ਪਰਮਾਨੰਦ ਛੁਪਿਆ ਹੈ ਜਿਸ ਦਾ ਲਿਖ-ਬੋਲ ਕੇ ਵਰਨਣ ਨਹੀਂ ਕੀਤਾ ਜਾ ਸਕਦਾ ਉਂਜ ਦੇਖਿਆ ਜਾਵੇ ਤਾਂ ਪਿਆਰ ਦੇ ਅੱਖਰ ਢਾਈ ਹਨ ਪਰ ਉਹ ਪਿਆਰ ਉਸ ਪਰਮ ਪਿਤਾ ਪਰਮਾਤਮਾ ਨਾਲ ਹੋਵੇ ਜਦੋਂ ਤੱਕ ਜੀਵ ਸੰਤਾਂ ਦੇ ਬਚਨਾਂ ਨੂੰ ਨਹੀਂ ਮੰਨਦਾ ਉਦੋਂ ਤੱਕ ਮਾਲਕ ਦੀ ਦਾਇਆ-ਮਿਹਰ, ਰਹਿਮਤ ਨੂੰ ਹਾਸਲ ਨਹੀਂ ਕਰ ਸਕਦਾ ਤੁਸੀਂ ਆਪਣੇ ਘਰ-ਪਰਿਵਾਰ ‘ਚ ਰਹਿੰਦੇ ਹੋਏ ਸਿਮਰਨ ਕਰੋ, ਸਾਰਿਆਂ ਦਾ ਭਲਾ ਮੰਗੋ, ਨਾਮ ਚਰਚਾ, ਸਤਿਸੰਗ ਸੁਣੋ। (Saint Dr. MSG)
ਕਿਉਂਕਿ ਉਸ ਨਾਲ ਮਨ ਹਮੇਸ਼ਾ ਦੱਬਿਆ ਰਹਿੰਦਾ ਹੈ ਤੇ ਮਾਲਕ ਦੀ ਯਾਦ ‘ਚ ਲੱਗਿਆ ਰਹਿੰਦਾ ਹੈ ਜੇਕਰ ਤੁਸੀਂ ਮਨਮੁੱਖਾਂ ਦਾ ਸੰਗ ਕਰੋਗੇ ਤਾਂ ਨੈਚੁਰਲੀ ਤੁਹਾਡਾ ਮਨ ਤੁਹਾਡੇ ‘ਤੇ ਹਾਵੀ ਹੋਵੇਗਾ ਤੇ ਜਦੋਂ ਮਨ ਹਾਵੀ ਹੁੰਦਾ ਹੈ ਤਾਂ ਵੱਡੇ-ਵੱਡਿਆਂ ਦੇ ਛੱਕੇ ਛੁਡਾ ਦਿੰਦਾ ਹੈ ਜਦੋਂ ਇਨਸਾਨ ਮਨ ਦੇ ਹੱਥੋਂ ਮਜ਼ਬੂਰ ਹੋ ਕੇ ਮਨ ਦੇ ਕਹੇ ਅਨੁਸਾਰ ਚੱਲਣ ਲੱਗਦੇ ਹਨ ਤਾਂ ਉਨ੍ਹਾਂ ਨੂੰ ਉਹੀ ਲੋਕ ਚੰਗੇ ਲੱਗਦੇ ਹਨ ਜੋ ਮਨ ਦੇ ਰੰਗ ‘ਚ ਰੰਗੇ ਹੁੰਦੇ ਹਨ ਅਜਿਹਾ ਕਰਦਿਆਂ ਇਨਸਾਨ ਇਹ ਭੁੱਲ ਜਾਂਦਾ ਹੈ ਕਿ ਉਹ ਆਪਣੇ ਪੈਰ ‘ਤੇ ਖੁਦ ਕੁਹਾੜੀ ਮਾਰ ਰਿਹਾ ਹੈ।
ਇਹ ਵੀ ਪੜ੍ਹੋ : ਖੁਸ਼ੀਆਂ ਵਿਚਕਾਰ ਮੌਤ ਦਾ ਮਾਤਮ, 114 ਜਣੇ ਜਿਉਂਦੇ ਸੜੇ, ਮੱਚੀ ਹਾਹਾਕਾਰ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਗੁਰ ਪਰਮਾਤਮਾ ਦਾ ਪਿਆਰ ਕਦੇ ਤੁਹਾਡਾ ਸਾਥ ਨਹੀਂ ਛੱਡਦਾ ਬਾਕੀ ਜਿੰਨੇ ਵੀ ਰਿਸ਼ਤੇ ਹਨ, ਉਨ੍ਹਾਂ ਦਾ ਕੁਝ ਪਤਾ ਨਹੀਂ ਕਿ ਕਿਹੜਾ , ਕਦੋਂ ਦਗਾ ਦੇ ਜਾਵੇ ਜਦੋਂ ਤੱਕ ਗਰਜ਼ ਪੂਰੀ ਹੁੰਦੀ ਹੈ, ਵਿਚਾਰ ਆਪਸ ‘ਚ ਮਿਲਦੇ ਹਨ ਸਾਰੇ ਇੱਕ-ਦੂਜੇ ਨੂੰ ਪਿਆਰ ਕਰਦੇ ਹਨ ਤੇ ਜਿਉਂ ਹੀ ਵਿਚਾਰ ਮਿਲਣੇ ਬੰਦ ਹੋ ਗਏ ਤਾਂ ਜੋ ਤੁਹਾਨੂੰ ਆਪਣਾ ਕਹਿੰਦੇ ਹਨ ਉਹ ਤੁਹਾਨੂੰ ਪਹਿਚਾਣਨਾ ਵੀ ਬੰਦ ਕਰ ਦਿੰਦੇ ਹਨ ਗਰਜੀ ਪਿਆਰ ਹਮੇਸ਼ਾ ਕੱਚਾ ਹੁੰਦਾ ਹੈ। (Saint Dr. MSG)
ਇਸ ਲਈ ਸੱਚਾ ਪਿਆਰ ਪਰਮਪਿਤਾ ਪਰਮਾਤਮਾ ਦਾ ਹੈ ਜਦੋਂ ਆਦਮੀ ਮਾਲਕ ਦੇ ਪਿਆਰ ਤੋਂ ਮੁਨਕਰ ਹੁੰਦਾ ਹੈ, ਦੁਨਿਆਂਦਾਰੀ, ਮਾਇਕ ਪਦਾਰਥਾਂ ‘ਚ ਗਵਾਚ ਜਾਂਦਾ ਹੈ, ਕਾਮ-ਵਾਸਨਾ ਦਾ ਗੁਲਾਮ ਹੋ ਜਾਂਦਾ ਹੈ ਤਾਂ ਘਰ ‘ਚ ਵੀ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ ਹਾਲਾਂਕਿ ਉਨ੍ਹਾਂ ਦੀਆਂ ਖੁਦ ਦੀਆਂ ਵੀ ਕਮੀਆਂ ਹੁੰਦੀਆਂ ਹਨ, ਤਦ ਸਾਰਾ ਕੁਝ ਹੁੰਦਾ ਹੈ ਕਈ ਵਾਰ ਆਦਮੀ ਸੋਚਦੇ ਹਨ ਕਿ ਮੇਰੇ ਅਜਿਹਾ ਕਰਨ ਨਾਲ ਪਰਿਵਾਰ ‘ਤੇ ਅਸਰ ਕਿਉਂ ? ਤਾਂ ਭਾਈ, ਤੁਹਾਡੇ ਦੁਆਰਾ ਭਗਤੀ ਕਰਨ ਨਾਲ ਤੁਹਾਡੀਆਂ ਕੁਲਾਂ ਦਾ ਉੱਧਾਰ ਹੋ ਸਕਦਾ ਹੈ, ਤਾਂ ਜੇਕਰ ਤੁਸੀਂ ਗੁਨਾਹ ਕਰਦੇ ਹੋ ਤਾਂ ਉਸ ਦਾ ਅਸਰ ਲਾਜ਼ਮੀ ਪਰਿਵਾਰ ‘ਤੇ ਵੀ ਜਾਵੇਗਾ।
ਇਹ ਵੀ ਪੜ੍ਹੋ : IND Vs AUS 3rd ODI : ਭਾਰਤ ਕੋਲ ਅਸਟਰੇਲੀਆ ’ਤੇ ਕਲੀਨ ਸਵੀਪ ਕਰਨ ਦਾ ਮੌਕਾ
ਇਸ ਲਈ ਬੁਰੇ ਕਰਮ ਨਾ ਕਰੋ, ਚੰਗੇ ਨੇਕ ਕਰਮ ਕਰੋ, ਮਾਲਕ ਦਾ ਨਾਮ ਜਪੋ ਤੇ ਮਾਲਕ ਨਾਲ ਪਿਆਰ ਕਰੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਬਚਨ ਮੰਨਦੇ ਹੋ, ਚਾਹੇ ਨਹੀਂ ਮੰਨਦੇ, ਮਾਲਕ ਨੇ ਤਾਂ ਅਗਲੇ ਜਹਾਨ ‘ਚ ਸਾਥ ਦੇਣਾ ਹੈ, ਇਹ ਵੱਖਰੀ ਗੱਲ ਹੈ ਕਿ ਜੋ ਬਚਨ ਨਹੀਂ ਮੰਨਦੇ, ਉਨ੍ਹਾਂ ਦਾ ਹਸ਼ਰ ਰੂਹਾਨੀ ਮੰਡਲਾਂ ‘ਤੇ ਬੁਰਾ ਹੋਵੇਗਾ ਉਨ੍ਹਾਂ ਨੂੰ ਸਜ਼ਾ ਤਾਂ ਭੋਗਣੀ ਪਵੇਗੀ ਇਸ ਕਲਿਯੁਗ ‘ਚ ਇਨਸਾਨ ਬਚਨ ਮੰਨ ਲਵੇ, ਗਲਤੀ ਦੱਸ ਦੇਵੇ ਤੇ ਤੌਬਾ ਕਰ ਲਵੇ ਤਾਂ ਹੋ ਸਕਦਾ ਹੈ ਕਿ ਛੁਟਕਾਰਾ  ਹੋ ਜਾਵੇ ਇਹ ਇਸ ਲਈ ਹੁੰਦਾ ਹੈ ਕਿ ਉਹ ਬਾਅਦ ‘ਚ ਮੰਨਦਾ ਰਹੇ ਕਿ ਮੈਂ ਮੁਆਫ਼ੀ ਲੈ ਲਈ ਹੈ, ਹੁਣ ਮੈਂ ਬਚਨਾਂ ‘ਚ ਗ਼ਲਤੀ ਨਹੀਂ ਕਰਾਂਗਾ। (Saint Dr. MSG)
ਫਿਰ ਇਨਸਾਨ ਨੂੰ ਰੂਹਾਨੀ ਮੰਡਲਾਂ ‘ਤੇ ਉਹ ਸਜ਼ਾ ਨਹੀਂ ਮਿਲਦੀ ਜੋ ਤੁਸੀਂ ਇੱਥੇ ਕਲਪਨਾ ਵੀ ਨਹੀਂ ਕਰ ਸਕਦੇ ਇਸ ਲਈ ਬੁਰਾ ਕਰਮ ਨਾ ਕਰੋ ਤੇ ਜੇਕਰ ਕਰ ਲਿਆ ਤਾਂ ਝੂਠ ਨਾ ਬੋਲੇ ਕਿ ਅਣਜਾਨੇ ‘ਚ ਹੋ ਗਿਆ ਜੇਕਰ ਅਣਜਾਨੇ ‘ਚ ਹੋਇਆ ਤਾਂ ਅਣਜਾਨੇ ‘ਚ ਖ਼ੂਹ ‘ਚ ਛਾਲ ਕਿਉਂ ਨਹੀਂ ਮਾਰੀ ? ਇਸ ਲਈ ਇਹ ਬਕਵਾਸ ਹੈ ਕਿ ਅਨਜਾਣੇ ‘ਚ ਹੋ ਗਿਆ ਅਣਜਾਨੇ ‘ਚ ਦੋ ਚੀਜਾਂ ਹੋ ਸਕਦੀਆਂ ਹਨ ਕਿ ਤੁਸੀਂ ਖਾਣੇ ‘ਚ ਕੁਝ ਲਿਆ ਤੇ ਉਸ ‘ਚ ਅੰਡਾ ਜਾਂ ਅਜਿਹਾ ਕੁਝ ਹੈ ਤਾਂ ਮੰਨ ਲੈਂਦੇ ਹਾਂ।
ਕਿ ਉਸ ‘ਚ ਇਹ ਚੀਜ਼ਾਂ ਹੋ ਸਕਦੀਆਂ ਹਨ ਦੂਜਾ ਪੀਣ ‘ਚ ਅਜਿਹਾ ਕੁਝ ਹੋ ਸਕਦਾ ਹੈ ਪਰ ਤੀਜੇ ਪਰਹੇਜ਼ ‘ਚ ਇਹ ਅਣਜਾਨੇ ‘ਚ ਹੋ ਗਿਆ, ਇਹ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਇਹ ਆਦਮੀ ਬਕਵਾਸ ਕਰਦਾ ਹੈ, ਮਨ ਦੇ ਹੱਥੋਂ ਮਜ਼ਬੂਰ ਹੋ ਕੇ ਅਣਜਾਨੇ ‘ਚ ਹੋ ਗਿਆ, ਇਸ ਬਹਾਨੇ ਆਦਮੀ ਸੋਚਦਾ ਹੈ ਕਿ ਮੁਆਫ਼ੀ ਲੈ ਲਵਾਂ ਪਰ ਉਹ ਖ਼ਸਮ ਸਭ ਜਾਣਦਾ ਹੈ ਉਸ ਨੂੰ ਇੱਕ-ਇੱਕ ਪਲ ਦੀ ਖ਼ਬਰ ਹੈ ਇਹ ਵੱਖਰੀ ਗੱਲ ਹੈ ਕਿ ਉਹ ਸਮਝਾਉਂਦਾ ਰਹਿੰਦਾ ਹੈ ਕੋਈ ਸੁਣ ਕੇ ਮੰਨ ਲਵੇ ਤਾਂ ਬੇੜਾ ਪਾਰ ਹੋ ਜਾਂਦਾ ਹੈ, ਵਰਨਾ ਫਿਰ ਕਰਮਾਂ ਦਾ ਬੋਝ ਇੱਥੇ ਵੀ ਸਹਿਣਾ ਪੈਂਦਾ ਹੈ ਤੇ ਅੱਗੇ ਵੀ ਇਸ ਲਈ ਤੁਸੀਂ ਆਪਣੇ ਉੱਪਰ ਕਰਮਾਂ ਦਾ ਬੋਝ ਨਾ ਪਾਓ ਕਿ ਤੁਹਾਨੂੰ ਤੜਫ਼ਨਾ ਪਵੇ ਪਾਪ-ਕਰਮ ਨਾ ਕਰੋ ਕਿ ਮਾਲਕ ਤੋਂ ਦੂਰ ਹੋ ਜਾਵੋ। (Saint Dr. MSG)
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ  ਫ਼ਰਮਾਉਂਦੇ ਹਨ ਕਿ ਹੇ ਭਾਈ! ਤੁਸੀਂ ਆਪਸ ‘ਚ ਪਿਆਰ ਨਾਲ ਰਹੋ ਜੋ ਬੇਗਰਜ਼, ਨਿਹਸਵਾਰਥ ਪਿਆਰ ਕਰਦੇ ਹਨ ਅੱਲ੍ਹਾ, ਵਾਹਿਗੁਰੂ, ਸਤਿਗੁਰੂ, ਰਹਿਬਰ ਤੋਂ ਉਹੀ ਖੁਸ਼ੀਆਂ ਦੇ ਖ਼ਜ਼ਾਨੇ ਲੈਂਦੇ ਹਨ ਜਿਸ ਘਰ ‘ਚ ਰਹਿਣ ਵਾਲਿਆਂ ‘ਚ ਆਪਸ ‘ਚ ਪ੍ਰੇਮ ਹੈ, ਮਾਲਕ ਨਾਲ ਪ੍ਰੇਮ ਹੈ ਤਾਂ ਘਾਹ-ਫੂਸ ਦੀ ਝੌਂਪੜੀ ਵੀ ਮਹਿਲਾਂ ਤੋਂ ਕਈ ਗੁਣਾ ਵੱਧ ਖੁਸ਼ੀਆਂ ਦੇਣ ਵਾਲੀ ਹੈ ਸਵਰਗ-ਜੰਨਤ ਦਾ ਨਮੂਨਾ ਹੈ ਅਤੇ ਉਹ ਆਲੀਸ਼ਾਨ ਮਹਿਲ, ਵੱਡੇ-ਵੱਡੇ ਘਰ ਜਿਨ੍ਹਾਂ ‘ਚ ਪਿਆਰ-ਮੁਹੱਬਤ ਨਹੀਂ ਹੈ, ਉਹ ਸ਼ਮਸ਼ਾਨ ਘਾਟ, ਕਬਰਸਤਾਨ ਵਾਂਗ ਸੰਨਾਟੇ ਤੋਂ ਇਲਾਵਾ ਕੁਝ ਵੀ ਨਹੀਂ ਹੁੰਦੇ ਇਸ ਲਈ ਜਿਸ ਕੋਲ ਮਾਲਕ ਦੇ ਪਿਆਰ-ਮੁਹੱਬਤ ਦੀ ਦੌਲਤ ਹੈ, ਉਹ ਦੁਨੀਆ ‘ਚ ਸਭ ਤੋਂ ਖੁਸ਼ਨਸੀਬ ਇਨਸਾਨ ਹੈ ਉਹੀ ਸਭ ਤੋਂ ਚੰਗਾ, ਨੇਕ ਇਨਸਾਨ ਹੈ ਉਹ ਹੀ ਮਾਲਕ  ਦਾ ਹੱਕਦਾਰ ਬਣਦਾ ਹੈ। (Saint Dr MSG)
ਇਹ ਵੀ ਪੜ੍ਹੋ : ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ਨਾਲ ਆਉਂਦੀ ਹੈ ਵਿਚਾਰਾਂ ‘ਚ ਤਬਦੀਲੀ : Saint Dr MSG
ਪਾਪ-ਜ਼ੁਲਮ ਦੀ ਕਮਾਈ ਨਾਲ ਤੁਸੀਂ  ਸੁੱਖ-ਸ਼ਾਂਤੀ ਤੋਂ ਵਾਂਝੇ ਹੋ ਜਾਓਗੇ | Saint Dr MSG
ਆਪ ਜੀ ਫ਼ਰਮਾਉਂਦੇ ਹਨ ਕਿ  ਪਾਪ-ਜ਼ੁਲਮ ਦੀ ਕਮਾਈ ਨਾਲ ਤੁਸੀਂ ਗੱਡੀਆਂ, ਮੋਟਰ ਸਭ ਕੁਝ ਖਰੀਦ ਸਕਦੇ ਹੋ ਪਰ ਜਦੋਂ ਘਰ ‘ਚ ਬੇਚੈਨੀ ਆ ਗਈ, ਪਰੇਸ਼ਾਨੀ ਆ ਗਈ ਤਾਂ ਸਾਰਾ ਪੈਸਾ ਧਰਿਆ-ਧਰਾਇਆ ਰਹਿ ਜਾਵੇਗਾ, ਸੁੱਖ-ਸ਼ਾਂਤੀ ਤੋਂ ਵਾਂਝੇ ਹੋ ਜਾਓਗੇ, ਖਾਲੀ ਹੋ ਜਾਓਗੇ, ਇਸ ਲਈ ਕਦੇ ਵਿਕੋ ਨਾ ਕਿਉਂਕਿ ਅੱਜ ਹਰ ਚੀਜ਼ ਵਿਕਾਊ ਹੈ ਕੁਝ ਲੋਕਾਂ ਨੂੰ ਛੱਡ ਕੇ, ਜਿਨ੍ਹਾਂ ਦੇ ਅੰਦਰ ਚੰਗੇ ਸੰਸਕਾਰ ਹਨ, ਜਿਨ੍ਹਾਂ ‘ਤੇ ਮਾਲਕ ਦੀ ਦਇਆ-ਮਿਹਰ, ਰਹਿਮਤ ਹੈ, ਉਹੀ ਬਚੇ ਹੋਏ ਹਨ, ਨਹੀਂ ਤਾਂ ਲੋਕ ਵਿਕਾਊ ਬਣਦੇ ਜਾ ਰਹੇ ਹਨ ਭਾਈ ਵਿਕਣਾ ਹੈ ਤਾਂ ਅੱਲ੍ਹਾ, ਵਾਹਿਗੁਰੂ, ਰਾਮ ਦੇ ਹੱਥੋਂ ਵਿਕੋ ਕਿਉਂਕਿ ਉਹ ਤੈਨੂੰ ਖਰੀਦ ਕੇ ਅਨਮੋਲ ਕਰ ਦੇਵੇਗਾ। (Saint Dr MSG)
ਨਫ਼ਰਤ ਛੱਡ ਕੇ ਸਾਰਿਆਂ ਨਾਲ ਬੇਗਰਜ਼ ਪ੍ਰੇਮ ਕਰੋ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿਇਨਸਾਨ ਜੇਕਰ ਮਾਲਕ ਦਾ ਨਾਮ ਜਪੇ ਅਤੇ ਉਸ ਦੀ ਬਣਾਈ ਸ੍ਰਿਸ਼ਟੀ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪ੍ਰੇਮ ਕਰੇ ਤਾਂ ਉਹ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦਾ ਹੱਕਦਾਰ ਬਣ ਸਕਦਾ ਹੈ  ਇਨਸਾਨ ਨੂੰ ਇਸ ਘੋਰ ਕਲਿਯੁਗ ‘ਚ ਮਾਲਕ ਦਾ ਨਾਮ ਜਪਣਾ, ਭਗਤੀ-ਇਬਾਦਤ ਕਰਨਾ ਬੜਾ ਮੁਸ਼ਕਿਲ ਲੱਗਦਾ ਹੈ ਭਾਵੇਂਕਿ ਇੰਜ ਕਰਨਾ ਸੌਖਾ ਕੰਮ ਹੈ ਪਰ ਇਨਸਾਨ ਨੂੰ ਸਭ ਤੋਂ ਮੁਸ਼ਕਲ ਕੰਮ ਪ੍ਰਭੂ ਦਾ ਨਾਮ ਲੈਣਾ ਲੱਗਦਾ ਹੈ। (Saint Dr MSG)
ਮਾਲਕ ਦਾ ਨਾਮ ਜਪਣ ਲਈ ਸਿਰਫ਼ ਜ਼ੁਬਾਨ ਹਿਲਾਉਣੀ ਹੁੰਦੀ ਹੈ, ਪਰ ਇਨਸਾਨ ਮਾਲਕ ਦਾ ਨਾਮ ਨਹੀਂ ਲੈਣਾ ਚਾਹੁੰਦਾ ਮਾਲਕ ਦਾ ਨਾਮ ਅਜਿਹੀ ਤਾਕਤ ਹੈ ਜੋ ਇਨਸਾਨ ਨੂੰ ਅੰਦਰੋਂ ਆਤਮ-ਵਿਸ਼ਵਾਸ, ਸ਼ਕਤੀ ਦਿੰਦਾ ਹੈ ਜਿਸ ਨਾਲ ਇਨਸਾਨ ਖੰਡਾਂ, ਬ੍ਰਹਿਮੰਡਾਂ ਨੂੰ ਪਾਰ ਕਰਦਾ ਹੋਇਆ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਂਦਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ‘ਚ ਅਜਿਹੀ ਸ਼ਕਤੀ ਹੈ ਜੋ ਇਨਸਾਨ ਨੂੰ ਨਿਹਾਲ ਕਰ ਦਿੰਦੀ ਹੈ ਅਤੇ ਮਾਲਕ ਨਾਲ ਮਿਲਾ ਦਿੰਦੀ ਹੈ ਇਸ ਲਈ ਕਿਸੇ ਨਾਲ ਵੀ ਨਫ਼ਰਤ ਨਹੀਂ ਕਰਨੀ ਚਾਹੀਦੀ ਸਾਰਿਆਂ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ ਕਰਨਾ ਚਾਹੀਦਾ ਹੈ। (Saint Dr MSG)
ਪੂਜਨੀਕ ਗੁਰੂ ਜੀ ਨੇ ਸ਼ੁਰੂ ਕਰਵਾਇਆ ਇੱਕ ਹੋਰ ਮਾਨਵਤਾ ਭਲਾਈ ਕਾਰਜ਼
ਜੇਕਰ ਤੁਸੀਂ ਇੱਕ ਦਿਲ ਨੂੰ ਆਪਣੇ ਚੰਗੇ-ਨੇਕ ਕੰਮਾਂ ਨਾਲ ਖਸ਼ ਕਰ ਲੈਂਦੇ ਹੋ ਤਾਂ ਉਹ 100 ਸਾਲ ਦੀ ਬੰਦਗੀ ਦੇ ਬਰਾਬਰ ਹੈ ਇਸ ਲਈ ਇਨਸਾਨ ਨੂੰ ਸਾਰਿਆਂ ਨਾਲ ਪ੍ਰੇਮ ਕਰਨਾ ਚਾਹੀਦਾ ਹੈ ਕਿਸੇ ਨਾਲ ਵੀ ਤਕਰਾਰ, ਨਿੰਦਿਆ ਅਤੇ ਕਦੇ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ ਮਾਲਕ ਦੇ ਪਿਆਰ ‘ਚ ਚੱਲਦੇ ਹੋਏ ਤੁਸੀਂ ਜੇਕਰ ਵਧਦੇ ਜਾਓਗੇ ਤਾਂ ਮਾਲਕ ਦੀ ਕਿਰਪਾ-ਦ੍ਰਿਸ਼ਟੀ ਤੁਹਾਡੇ ‘ਤੇ ਜ਼ਰੂਰ ਵਰਸੇਗੀ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਆਪਣੀਆਂ ਗੱਲਾਂ, ਕਰਮਾਂ ਨਾਲ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਕਿਸੇ ਦਾ ਬੁਰਾ ਕਰਦੇ ਹੋ, ਬੁਰਾ ਕਹਿੰਦੇ ਹੋ ਤਾਂ ਪਹਿਲਾਂ ਤੁਸੀਂ ਬੁਰੇ ਬਣ ਜਾਂਦੇ ਹੋ। (Saint Dr MSG)
KKR vs DC: KKR ਦੇ ਗੇਂਦਬਾਜ਼ਾਂ ਅੱਗੇ ਬੇਵਸ ਦਿੱਲੀ ਦੇ ਬੱਲੇਬਾਜ਼
ਇਸ ਲਈ ਕਦੇ ਕਿਸੇ ਨੂੰ ਬੁਰਾ ਨਾ ਆਖੋ ਅਤੇ ਹੋ ਸਕੇ ਤਾਂ ਆਪਣੇ ਅੰਦਰਲੀਆਂ ਬੁਰਾਈਆਂ ਨੂੰ ਕੱਢੋ ਕਿਉਂਕਿ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਡੇ ‘ਤੇ ਮਾਲਕ ਦੀ ਕਿਰਪਾ ਹੋਵੇਗੀ ਅਤੇ ਇੱਕ ਦਿਨ ਤੁਸੀਂ ਉਸ ਦੀ ਦਇਆ-ਮਿਹਰ, ਰਹਿਮਤ ਨੂੰ ਜ਼ਰੂਰ ਹਾਸਲ ਕਰ ਲਵੋਗੇ। ਜੋ ਲੋਕ ਪ੍ਰੇਮ ਰੂਪੀ ਘੋੜੇ ‘ਤੇ ਸਵਾਰ ਹੋ ਜਾਂਦੇ ਹਨ ਉਹ ਮਾਲਕ ਨੂੰ ਇੰਨਾ ਜਲਦੀ ਹਾਸਲ ਕਰ ਲੈਂਦੇ ਹਨ ਜੋ ਕਿ ਖੁਸ਼ਕ ਭਗਤੀ ਨਾਲ ਨਹੀਂ ਪਾਇਆ ਜਾ ਸਕਦਾ ਪ੍ਰੇਮ ‘ਚ ਵੈਰਾਗ ਪੈਦਾ ਹੋ ਜਾਵੇ ਅਤੇ ਵੈਰਾਗ ‘ਚ ਓਮ, ਹਰੀ, ਅੱਲ੍ਹਾ, ਰਾਮ ਦੀ ਭਗਤੀ-ਇਬਾਦਤ ਹੋਵੇ ਤਾਂ ਇਨਸਾਨ ਮਾਲਕ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਜ਼ਰੂਰ ਬਣ ਜਾਂਦਾ ਹੈ ਅਤੇ ਦਇਆ-ਮਿਹਰ, ਰਹਿਮਤ ਨਾਲ ਹਮੇਸ਼ਾ ਅੰਦਰੋਂ-ਬਾਹਰੋਂ ਮਾਲਾਮਾਲ ਬਣਿਆ ਰਹਿੰਦਾ ਹੈ। (Saint Dr MSG)
Saint Dr. MSG | ਸਤਿਗੁਰੂ ਦੀ ਪ੍ਰੀਤ ਹੀ ਸੱਚੀ : ਪੂਜਨੀਕ ਗੁਰੂ ਜੀ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫ਼ਰਮਾਉਂਦੇ ਹਨ ਕਿ ਜਦੋਂ ਤੱਕ ਇਨਸਾਨ ਮੁਰਸ਼ਿਦ-ਏ-ਕਾਮਿਲ ਦੀ ਸ਼ਰਨ ‘ਚ ਨਹੀਂ ਆਉਂਦਾ, ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਸੱਚੀ ਪ੍ਰੀਤ ਕਿਸ ਦੀ ਹੈ । ਇਨਸਾਨ ਬਹੁਤੇ ਯਾਰ, ਦੋਸਤ, ਮਿੱਤਰ ਬਣਾਉਂਦਾ ਹੈ, ਰਿਸ਼ਤੇ-ਨਾਤੇ ਜੋੜਦਾ ਹੈ ਪਰ ਜਦੋਂ ਕੋਈ ਮੁਸ਼ਕਿਲ ਆਉਂਦੀ ਹੈ ਤਦ ਪਤਾ ਲੱਗਦਾ ਹੈ ਕਿ ਸਾਰੇ ਹੀ ਰਾਹ ਛੱਡ ਗਏ ਉਸ ਸਮੇਂ ਕੋਈ ਹਮਰਾਹੀ ਬਣਦਾ ਹੈ ਤਾਂ ਉਹ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ  ।
ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਆਪਣੇ ਸਤਿਗੁਰੂ, ਅੱਲ੍ਹਾ ਨੂੰ ਆਪਣਾ ਬਣਾ ਰੱਖਿਆ ਹੈ ਤਾਂ ਉਹ ਤੁਹਾਡੇ ਅੰਗ-ਸੰਗ ਧੁਨਕਾਰਾਂ ਦਿੰਦਾ ਹੈ ਅਤੇ ਤੁਸੀਂ ਕਦੇ ਇਕੱਲੇ ਨਹੀਂ ਹੋਵੋਗੇ  । ਇਸ ਲਈ ਸੱਚਾ ਮੀਤ, ਸੱਚਾ ਦੋਸਤ ਜੋ ਦੋਵਾਂ ਜਹਾਨਾਂ ‘ਚ ਸਾਥੀ ਹੈ, ਉਹ ਸਤਿਗੁਰੂ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖ਼ੁਦਾ, ਰੱਬ ਹੈ ਇਸ ਲਈ ਜੇਕਰ ਪਿਆਰ ਕਰਨਾ, ਵੈਰਾਗ ਕਰਨਾ ਹੈ ਤਾਂ ਸਤਿਗੁਰੂ, ਮੌਲਾ ਦੇ ਵੈਰਾਗ ‘ਚ ਆਓ ਉਸ ਦੀ ਯਾਦ ‘ਚ ਤੜਫ਼ ਕੇ ਵੇਖੋ, ਉਹ ਕੀ ਨਹੀਂ ਕਰ ਸਕਦਾ ।
ਰਾਮ ਨੂੰ ਬਣਾਓ ਸੱਚਾ ਸਾਥੀ
ਆਪ ਜੀ ਨੇ ਫ਼ਰਮਾਇਆ ਕਿ ਇਨਸਾਨ ਧਨ-ਦੌਲਤ, ਨੌਕਰੀ, ਬੇਟਾ-ਬੇਟੀ, ਭੈਣ-ਭਾਈ ਲਈ ਹੰਝੂ ਵਹਾਉਂਦਾ ਹੈ ਇਹੀ ਹੰਝੂ ਕਦੇ ਉਸ ਅੱਲ੍ਹਾ, ਰਾਮ ਲਈ ਵਹਾ ਕੇ ਵੇਖੋ ਤਾਂ ਇੱਕ-ਇੱਕ ਹੰਝੂ ਹੀਰੇ-ਮੋਤੀ, ਜਵਾਹਰਾਤ ਬਣ ਜਾਵੇਗਾ, ਪਰ ਹੈਰਾਨੀ ਦੀ ਗੱਲ ਇਹੀ ਹੈ ਕਿ ਲੋਕ ਮਾਲਕ ਲਈ ਨਹੀਂ ਬਲਕਿ ਦੁਨਿਆਵੀ ਸਾਜੋ-ਸਾਮਾਨ ਲਈ ਪਾਗਲ ਹੋ ਜਾਂਦੇ ਹਨ ਅਤੇ ਉਹ ਪਾਗਲਪਨ ਦੱਸ ਦਿੰਦਾ ਹੈ ਕਿ ਤੁਸੀਂ ਕਿਸ ਵਿੱਚ, ਕਿੰਨੀ ਹੱਦ ਤੱਕ ਗੁਆਚੇ ਹੋਏ ਹੋ ਜਿਸ ਨੂੰ ਆਦਮੀ ਆਪਣਾ ਪੱਕਾ ਸਾਥੀ ਸਮਝਦਾ ਹੈ ਉਹ ਪਤਾ ਨਹੀਂ ਕਦੋਂ ਸਾਥ ਛੱਡ ਜਾਵੇ ਇਸ ਲਈ ਜੇਕਰ ਸਾਥੀ ਹੀ ਬਣਾਉਣਾ ਹੈ ਤਾਂ ਉਸ ਦੋਵਾਂ ਜਹਾਨਾਂ ਦੇ ਮਾਲਕ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਬਣਾਓ  ।
ਬਹਾਰ ਵਾਂਗ ਜ਼ਿੰਦਗੀ
ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਂਦੇ ਹਨ ਕਿ ਮਾਲਕ ਨੂੰ ਆਪਣਾ ਸਾਥੀ ਬਣਾਉਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਨੇਕੀ-ਭਲਾਈ ਦੇ ਰਾਹ ‘ਤੇ ਚੱਲੋ, ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ ਤੜਫ਼ ਕੇ ਉਸ ਅੱਲ੍ਹਾ, ਮਾਲਕ ਨੂੰ ਆਪਣਾ ਬਣਾ ਲਓ ਅਤੇ ਇੱਕ ਵਾਰ ਉਹ ਤੁਹਾਡਾ ਹੋ ਗਿਆ ਤਾਂ ਉਹ ਕਦੇ ਵੀ ਵਿਛੋੜਾ ਨਹੀਂ ਪਾਉਂਦਾ ਇਸ ਲਈ ਤੁਸੀਂ ਅਜਿਹਾ ਸਾਥੀ ਬਣਾਓ ਜੋ ਪੱਕਾ ਹੋਵੇ ਜਿਸ ਨੂੰ ਤੁਸੀਂ ਸਾਥੀ ਸਮਝ ਬੈਠਦੇ ਹੋ, ਉਸਦਾ ਤਾਂ ਭਗਵਾਨ ਜਾਣਦਾ ਹੈ ਕਿ ਕਿਸ ਨੂੰ, ਕਿੰਨੇ ਸਵਾਸ ਦਿੱਤੇ ਹਨ ਇਸ ਲਈ ਉਸ ਨੂੰ ਸਾਥੀ ਬਣਾਓ ਜੋ ਸਵਾਸ ਦਿੰਦਾ ਹੈ ਜਦੋਂ ਉਹ ਤੁਹਾਡਾ ਆਪਣਾ ਹੋ ਜਾਵੇਗਾ ਤਾਂ ਤੁਸੀਂ ਦੁਨੀਆਂ ‘ਚ ਬਹਾਰ ਵਾਂਗ ਜ਼ਿੰਦਗੀ ਗੁਜ਼ਾਰ ਸਕੋਗੇ ਨਹੀਂ ਤਾਂ ਪਤਝੜ ਦਾ ਮੌਸਮ ਆ ਜਾਂਦਾ ਹੈ ।
ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਂਦੇ ਹਨ ਕਿ ਦੁਨੀਆਂ ਦੇ ਪਿਆਰ ਦੀ ਸ਼ੁਰੂਆਤ ਸਵਾਰਥ ਨਾਲ ਹੁੰਦੀ ਹੈ ਦੁਨਿਆਦਾਰੀ ‘ਚ ਲੋਕ ਗੁਆਚ ਜਾਂਦੇ ਹਨ ਅਤੇ ਅੱਲ੍ਹਾ, ਮਾਲਕ, ਰਾਮ ਦੇ ਕਾਇਦੇ-ਕਾਨੂੰਨ ਸਭ ਭੁੱਲ ਜਾਂਦੇ ਹਨ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਉਸ ਰਾਮ ਦੀ ਮਾਰ ਪੈਂਦੀ ਹੈ ਤਾਂ ਆਦਮੀ ਨੂੰ ਕੋਈ ਰਾਹ ਨਜ਼ਰ ਨਹੀਂ ਆਉਂਦਾ ਇਸ ਲਈ ਸੇਵਾ-ਸਿਮਰਨ ਕਰੋ, ਭਗਤੀ ਦੀ ਚਾਹ ਕਰੋ ਉਸ ਤੋਂ ਸਭ ਕੁਝ ਮੰਗੋ ਅਤੇ ਉਹ ਦੇਵੇਗਾ, ਅੰਦਰੋਂ-ਬਾਹਰੋਂ ਮਾਲਾਮਾਲ ਕਰ ਦੇਵੇਗਾ ਇਸ ਲਈ ਉਸ ਪਰਮਪਿਤਾ ਪਰਮਾਤਮਾ ਤੋਂ ਕਦੇ ਵੀ ਮੂੰਹ ਨਾ ਮੋੜੋ ਮਾਲਕ ਦਾ ਸਿਮਰਨ, ਭਗਤੀ-ਇਬਾਦਤ ਕਰਦੇ ਰਹੋ ਤਾਂ ਅੰਦਰੋਂ-ਬਾਹਰੋਂ ਲਬਰੇਜ਼ ਹੋ ਜਾਓਗੇ ਅਤੇ ਇੱਕ ਵਾਰ ਉਸ ਨੇ ਤੁਹਾਡੀ ਬਾਂਹ ਫੜ੍ਹ ਲਈ ਤਾਂ ਸਦਾ ਸੁਹਾਗਣ ਹੋ ਜਾਓਗੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਮਰ ਪ੍ਰੇਮ ਤੋਂ ਕਟੀ ਪਤੰਗ ਤੱਕ
ਪੂਨਮ ਆਈ ਕੌਸ਼ਿਸ਼
ਇਸ ਸਿਆਸੀ ਮੌਸਮ ‘ਚ ਪਖੰਡ ਇੱਕਦਮ ਫੈਸ਼ਨ ਬਣ ਗਿਆ ਹੈ ਵਿਚਾਰਧਾਰਾ ਤੇ  ਭ੍ਰਿਸ਼ਟਾਚਾਰ ਦੇ ਦਾਗ ਛੱਡੋ, ਪਿਛਲੇ ਮਹੀਨੇ ‘ਚ ਕੋਈ ਇਸ ਬਾਰੇ ਸੋਚ ਵੀ ਨਹੀਂ ਸਕਦਾ ਸੀ ਕਿ ਅਜਿਹੇ ਤਕੜੇ ਮੁਕਾਬਲੇਬਾਜ਼ ਜੋ ਇੱਕ-ਦੂਜੇ ‘ਤੇ ਭੋਰਾ ਵੀ ਵਿਸ਼ਵਾਸ ਨਹੀਂ ਕਰਦੇ ਸਨ ਗਠਜੋੜ ਕਰ ਲੈਣਗੇ ਅਤੇ ਅੱਜ ਦੋਸਤ ਅਤੇ ਦੁਸ਼ਮਣ ਸਾਰੇ ਇੱਕ ਰੰਗ ‘ਚ ਰੰਗ ਗਏ ਹਨ ਪਹਿਲਾਂ ਭਾਜਪਾ-ਸ਼ਿਵਸੈਨਾ ਦਾ ਅਮਰ ਪ੍ਰੇਮ ਖਿੰਡ ਕੇ ਕਟੀ ਪਤੰਗ ਬਣ ਗਿਆ ਤਾਂ ਫਿਰ ਭਾਜਪਾ-ਰਾਕਾਂਪਾ ਦਾ 80 ਘੰਟਿਆਂ ਤੱਕ ਚੱਲਿਆ ਪ੍ਰੇਮ ਦੇਖਣ ਨੂੰ ਮਿਲਿਆ ਅਤੇ ਹੁਣ ਸ਼ਿਵਸੈਨਾ-ਰਾਕਾਂਪਾ-ਕਾਂਗਰਸ ਗੁਣਗੁਣਾ ਰਹੇ ਹਨ ਹਮ ਸਾਥ-ਸਾਥ ਹੈਂ ਸਵਾਲ ਉੱਠਦਾ ਹੈ ਕਿ ਕੀ ਕੋਈ ਵੀ ਆਸ਼ਾਵਾਦੀ ਇਸ ਗੱਲ ਦੀ ਕਲਪਨਾ ਕਰ ਸਕਦਾ ਹੈ ਕਿ ਧਰਮ ਨਿਰਪੱਖ ਰਾਕਾਂਪਾ-ਕਾਂਗਰਸ ਅਤੇ ਫਿਰਕਾਪ੍ਰਸਤੀ ਦੇ ਦੋਸ਼ਾਂ ਦਾ ਸਾਹਮਣਾ ਕਰਦੀ ਆ ਰਹੀ ਸ਼ਿਵਸੈਨਾ ਮਹਾਂਰਾਸ਼ਟਰ ‘ਚ ਸਰਕਾਰ ਬਣਾ ਦੇਣਗੇ?  ਇਸ ਖਿਚੜੀ ‘ਚ ਕੀ ਸਰਕਾਰ ਇੱਕ ਸੰਗਠਿਤ ਸਰਕਾਰ ਦੀ ਛਵੀ ਪੇਸ਼ ਕਰ ਸਕੇਗੀ ਜਦੋਂਕਿ ਗਠਜੋੜ ਦੀਆਂ ਸਹਿਯੋਗੀ ਪਾਰਟੀਆਂ ‘ਚ ਕਈ ਵਿਵਾਦਿਤ ਮੁੱਦੇ ਹਨ ਅਤੇ ਵਿਚਾਰਕ ਤੌਰ ‘ਤੇ ਉਹ ਇੱਕ-ਦੂਜੇ ਦੇ ਧੁਰ ਵਿਰੋਧੀ ਹਨ।
ਜ਼ਰਾ ਦੇਖੋ, ਧਰਮ ਨਿਰਪੱਖ ਕਾਂਗਰਸ ਨੂੰ ਫਿਰਕੂਵਾਦੀ ਸ਼ਿਵਸੈਨਾ ਨਾਲ ਗਠਜੋੜ ਕਰਨਾ ਪਿਆ ਹੈ ਦੋਵੇ ਵਿਚਾਰਕ ਤੌਰ ‘ਤੇ ਇੱਕ-ਦੂਜੇ ਦੇ ਘੋਰ ਵਿਰੋਧੀ ਹਨ ਅਤੇ ਉਨ੍ਹਾਂ ਨੂੰ ਕਈ ਸਿਧਾਂਤਾਂ ਨੂੰ ਤਿਆਗਣਾ ਪਏਗਾ ਇਹ ਸੱਚ ਹੈ ਕਿ ਅਤੀਤ ‘ਚ ਕਾਂਗਰਸ ਨੇ ਧਰਮ ਨਿਰਪੱਖ ਗੌੜਾ, ਗੁਜਰਾਲ ਦੇ ਰਾਸ਼ਟਰੀ ਮੋਰਚਾ, ਪੱਛਮੀ ਬੰਗਾਲ ‘ਚ ਮਮਤਾ ਦੀ ਤ੍ਰਿਣਮੂਲ, ਬਿਹਾਰ ‘ਚ ਜਦ (ਯੂ) ਦੇ ਨਿਤੀਸ਼ ਦੇ ਨਾਲ ਗਠਜੋੜ ਕੀਤਾ ਅਤੇ ਇਸਦਾ ਮਕਸਦ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣਾ ਸੀ ਪਰੰਤੂ ਅੱਜ ਕਾਂਗਰਸ ਹਿੰਦੂਤਵ ਸੰਗਠਨ ਸ਼ਿਵਸੈਨਾ ਦੇ ਨਾਲ ਗਠਜੋੜ ਕਰ ਚੁੱਕੀ ਹੈ ਅਤੇ ਇਸ ਦਾ ਮਕਸਦ ਵੀ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣਾ ਹੈ ਜਦੋਂ ਧਰਮ ਨਿਰਪੱਖ ਮਿੱਤਰ ਭਾਜਪਾ ਦਾ ਸਾਥ ਦਿੰਦੇ ਹਨ ਤਾਂ ਉਹ  ਦੁਸ਼ਮਣ ਬਣ ਜਾਂਦੇ ਹਨ ਅਤੇ ਜਦੋਂ ਫਿਰਕੂਵਾਦੀ ਦੁਸ਼ਮਣ ਭਾਜਪਾ ਦਾ ਸਾਥ ਦਿੰਦੇ ਹਨ ਤਾਂ Àਹੁ ਧਰਮ ਨਿਰਪੱਖ ਮਿੱਤਰ ਬਣ ਜਾਂਦੇ ਹਨ।
ਕਾਂਗਰਸ ਦੇ ਇਸ ਕਦਮ ਨਾਲ ਉਸਦੇ ਆਧਾਰ ਦਾ ਇੱਕ ਮੁੱਖ ਹਿੱਸਾ ਮੁਸਲਿਮ ਭਾਈਚਾਰਾ ਉਸ ਤੋਂ ਦੂਰ ਹੋ ਸਕਦਾ ਹੈ ਕਾਂਗਰਸ ਨੇ ਪਹਿਲਾਂ ਹੀ ਕੇਰਲ ‘ਚ ਆਈਯੂਐਮਐਲ ਨਾਲ ਗਠਜੋੜ ਰੱਖਿਆ ਹੈ ਅਤੇ ਉਸ ਨੇ ਸੈਨਾ ਦੇ ਨਾਲ ਗਠਜੋੜ ਵਿਰੋਧ ਕੀਤਾ ਹੈ ਇਸ ਗੱਲ ਦੀ ਵੀ ਕੋਈ ਗਾਰੰਟੀ ਨਹੀਂ ਹੈ ਕਿ ਦੱਖਣਪੰਥੀ ਸ਼ਿਵਸੈਨਾ ਦੇ ਨਾਲ ਉਸ ਦਾ ਗਠਜੋੜ ਕਦੋਂ ਤੱਕ ਚੱਲੇਗਾ! ਮਹਾਂਰਾਸ਼ਟਰ ‘ਚ ਸੱਤਾ ‘ਚ ਭਾਗੀਦਾਰ ਬਣਨ ਨਾਲ ਉਸ ਦੀ ਇਹ ਆਸ ਜਾਗੀ ਹੈ ਕਿ ਪਾਰਟੀ ਨੇ ਹਾਲੇ ਸਭ ਕੁਝ ਗੁਆਇਆ ਨਹੀਂ ਹੈ ਅਤੇ ਝਾਰਖੰਡ ਅਤੇ ਦਿੱਲੀ ‘ਚ ਉਸ ਦੇ ਵਰਕਰਾਂ ਦਾ ਮਨੋਬਲ ਵਧ ਸਕਦਾ ਹੈ ਕਾਂਗਰਸ ਅਤੇ ਰਾਕਾਂਪਾ ਵੱਲੋਂ ਸ਼ਿਵਸੈਨਾ ਸਰਕਾਰ ਨੂੰ ਹਮਾਇਤ ਦੇਣਾ ਇੱਕ ਵਿਚਾਰਕ ਵਿਰੋਧ ਹੈ ਤਾਂ ਇਸ ਵਿਚ ਜੋੜਨ ਦਾ ਕੰਮ ਤਿੰਨਾਂ ਪਾਰਟੀਆਂ ਦਾ ਇਹ ਡਰ ਹੈ ਕਿ ਭਾਜਪਾ ਉਨ੍ਹਾਂ ਨੂੰ ਖ਼ਤਮ ਕਰ ਦੇਵੇਗੀ ਭਾਜਪਾ ਵਿਰੋਧ ਇੱਕ ਨਵਾਂ ਸਿਧਾਂਤ ਬਣ ਗਿਆ ਹੈ ਅਤੇ ਇਸ ਕਾਰਨ ਗੈਰ-ਭਾਜਪਾ ਪਾਰਟੀਆਂ ਇੱਕਜੁੱਟ ਹੋ ਰਹੀਆਂ ਹਨ ਕਿਉਂਕਿ ਮਿੱਤਰ ਅਤੇ ਦੁਸ਼ਮਣ ਦੋਵੇਂ ਹੀ ਮੋਦੀ ਅਤੇ ਸ਼ਾਹ ‘ਤੇ ਵਿਸ਼ਵਾਸ ਨਹੀਂ ਕਰ ਰਹੇ ਹਨ ਇਸ ਲਈ ਨਵਾਂ ਧਰੁਵੀਕਰਨ ਹਿੰਦੂਤਵ ਬਨਾਮ ਧਰਮ ਨਿਰਪੱਖ ਨਹੀਂ ਹੈ ਕਿਉਂਕਿ ਕਾਂਗਰਸ, ਰਾਕਾਂਪਾ ਅਤੇ ਜਦ (ਯੂ) ਨੇ ਭਗਵਾ ਨਾਲ ਗਠਜੋੜ ਕੀਤਾ ਹੈ ਅੱਜ ਰਾਜਨੀਤੀ ਮੋਦੀ-ਸ਼ਾਹ ਦੇ ਵਿਰੁੱਧ ਸਮੱਰਪਣ ਕਰਨ ਵਾਲਿਆਂ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਵਾਲਿਆਂ ਵਿਚਕਾਰ ਵੰਡੀ ਗਈ ਹੈ।
ਵਿਡੰਬਨਾ ਦੇਖੋ, ਅੱਜ ਸ਼ਿਵਸੈਨਾ ਉਦਾਰਵਾਦੀਆਂ ਦੀ ਹਰਮਨਪਿਆਰੀ ਬਣ ਗਈ ਹੈ ਅੱਜ ਵਿਰੋਧੀਆਂ ਦੇ ਨਾਲ ਪ੍ਰੇਮ ਕਰਨਾ ਸਿਆਸੀ ਕਾਰਜ ਸਾਧਕਤਾ ਬਣ ਗਿਆ ਹੈ ਇਹ ਕਾਂਗਰਸ ਦੀ ਹੀ ਦੇਣ ਹੈ ਜਿਸ ਨੇ ਖੱਬੇਪੱਖੀਆਂ ਦਾ ਵਿਰੋਧ ਕਰਨ ਲਈ ਸ਼ਿਵਸੈਨਾ ਦੇ ਬੀਜ ਬੀਜੇ ਸਨ ਸਭ ਤੋਂ ਪਹਿਲਾਂ ਉਸਨੇ ਦੱਖਣ ਭਾਰਤੀਆਂ ਨੂੰ ਮਰਾਠੀ ਮਨੁੱਖ ਦੇ ਦੁਸ਼ਮਣ ਦੇ ਰੂਪ ‘ਚ ਦੇਖਿਆ ਫ਼ਿਰ ਖੱਬੇਪੱਖੀਆਂ, ਬਿਹਾਰੀਆਂ, ਮੁਸਲਮਾਨਾਂ ਆਦਿ ਦਾ ਨੰਬਰ ਆਇਆ ਉਦਾਰਵਾਦੀਆਂ ਦਾ ਮੰਨਣਾ ਹੈ ਕਿ ਸੱਤਾ ‘ਚ ਬਣੇ ਰਹਿਣ ਲਈ ਸੈਨਾ ਗਿਰਗਿਟ ਵਾਂਗ ਰੰਗ ਬਦਲ ਲਵੇਗੀ ਪਰੰਤੂ ਇਹ ਐਨਾ ਸੌਖਾ ਨਹੀਂ ਹੈ।
ਸੈਨਾ ਕਾਂਗਰਸ ਅਤੇ ਰਾਕਾਂਪਾ ਵੱਲੋਂ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਸੰਸਥਾਵਾਂ ‘ਚ 5 ਫੀਸਦੀ ਰਾਖਵਾਂਕਰਨ ਦੇਣ ਦੇ ਮਤੇ ਤੋਂ ਖੁਸ਼ ਨਹੀਂ ਹੈ ਸ਼ਿਵਸੈਨਾ ਨੇ ਰਾਮ ਮੰਦਰ, ਰਾਸ਼ਟਰੀ ਨਾਗਰਿਕਤਾ ਰਜਿਸਟਰ ਅਤੇ ਹਿੰਦੂ ਮਹਾਂਸਭਾ ਦੇ ਸੰਸਥਾਪਕ ਵਿਚਾਰਕ ਸਾਵਰਕਰ ਨੂੰ ਭਾਰਤ ਰਤਨ ਦੇਣ ਦੇ ਮੁੱਦੇ ‘ਤੇ ਭਾਜਪਾ ਤੋਂ ਜ਼ਿਆਦਾ ਤੱਤਪਰਤਾ ਦਿਖਾਈ ਹੈ ਪਰੰਤੂ ਹੁਣ ਸੈਨਾ ਧਰਮ ਨਿਰਪੱਖਤਾ ਪ੍ਰਤੀ ਵਚਨਬੱਧ ਹੋ ਗਈ ਹੈ ਹੁਣ ਉਸ ਨੂੰ ਸਿਰਫ਼ 17 ਮਿੰਟਾਂ ‘ਚ ਬਾਬਰੀ ਮਸਜਿਦ ਤਬਾਹ ਕਰਨ ਦੀਆਂ ਗੱਲਾਂ ਭੁੱਲਣੀਆਂ ਹੋਣਗੀਆਂ, ਬਿਹਾਰੀਆਂ ਦਾ ਮੁੰਬਈ ‘ਚ ਸਵਾਗਤ ਕਰਨਾ ਹੋਵੇਗਾ ਹੁਣ ਉਹ ਗੋਡਸੇ ਨੂੰ ਦੇਸ਼ ਭਗਤ ਨਹੀਂ ਕਹਿ ਸਕਦੀ ਹੈ ਇਸ ਦਿਸ਼ਾ ‘ਚ ਠਾਕਰੇ ਨੇ ਪਹਿਲਾਂ ਹੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਉਨ੍ਹਾਂ ਨੇ ਆਪਣਾ ਅਯੁੱਧਿਆ ਦੌਰਾ ਰੱਦ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਪਾਰਟੀ ਨਾਗਰਿਕਤਾ ਬਿੱਲ ਦਾ ਵਿਰੋਧ ਵੀ ਕਰ ਸਕਦੀ ਹੈ ਘੱਟ ਸਮੇਂ ਲਈ ਉਸ ਲਈ ਲਾਭਦਾਇਕ ਸਥਿਤੀ ਹੋ ਸਕਦੀ ਹੈ ਕਿਉਂਕਿ ਉਹ ਆਪਣੇ ਪੁਰਾਣੇ ਸਹਿਯੋਗੀ ਭਾਜਪਾ ਤੋਂ ਵੱਖ ਹੋਈ ਹੈ ਅਤੇ ਉਸਨੇ ਭਾਜਪਾ ਤੋਂ ਮੁੰਬਈ ‘ਚ ਆਪਣੇ ਇੱਕ ਨੰਬਰ ਦਾ ਦਰਜਾ ਖੋਹਣ ਦਾ ਬਦਲਾ ਲੈ ਲਿਆ ਹੈ ਸ਼ੁਰੂਆਤੀ ਸਾਲਾਂ ‘ਚ ਭਾਜਪਾ ਸ਼ਿਵਸੈਨਾ ਦੀ ਜੂਨੀਅਰ ਬਣ ਕੇ ਰਹੀ ਪਰੂੰਤ ਬਾਅਦ ‘ਚ ਉਸ ਨੇ ਸਪੱਸ਼ਟ ਕਰ ਦਿੱਤਾ ਕਿ ਗਠਜੋੜ ਕਾਰਜ ਸਾਧਕਤਾ ‘ਤੇ ਆਧਾਰਿਤ ਹੋਵੇਗਾ ਅਤੇ ਹੁਣ ਸ਼ਿਵ ਸੈਨਾ ਭਾਜਪਾ ਤੋਂ ਬਦਲਾ ਲੈਣ ‘ਤੇ ਖੁਸ਼ ਹੈ ਪਰੰਤੂ ਲੰਮੇ ਸਮੇਂ ‘ਚ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ  ਭਾਜਪਾ ਨੂੰ ਰੋਕਣ ਲਈ ਮੁੱਖਧਾਰਾ ‘ਚ ਆਉਣ ਦਾ ਯਤਨ ਕਰਨ ਨਾਲ ਇਹ ਦੁਵਿਧਾ ਦੀ ਸਥਿਤੀ ‘ਚ ਫਸ ਸਕਦੀ ਹੈ ਵੇਖਣ ਨੂੰ ਇਹ ਮੁਲਾਕਾਤ ਕਿਸਾਨਾਂ ਦੀ ਸਮੱਸਿਆ ਬਾਰੇ ਸੀ।
ਪਰੰਤੂ ਚੋਣਾਂ ਤੋਂ ਪਹਿਲਾਂ ਈਡੀ ਨੇ ਉਨ੍ਹਾਂ ਨੂੰ ਇੱਕ ਘਪਲੇ ‘ਚ ਨਾਮਜ਼ਦ ਕਰ ਦਿੱਤਾ ਸੀ ਭਰਮ ਦੀ ਸਥਿਤੀ ਇਸ ਲਈ ਵੀ ਵਧੀ ਕਿ ਕੁਝ ਸਮਾਂ ਪਹਿਲਾਂ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਪਦਮ ਵਿਭੂਸ਼ਣ ਵੀ ਦਿੱਤਾ ਠਾਕਰੇ ਅਤੇ ਪਵਾਰ ਵਿਚਕਾਰ ਸਿਆਸੀ ਅਤੇ ਪਰਿਵਾਰਕ ਸਬੰਧ ਵਪਾਰਕ ਸਬੰਧਾਂ ਵਾਂਗ ਹਨ ਇਹ ਮੰਨਣਾ ਸਹੀ ਨਹੀਂ ਹੋਵੇਗਾ ਕਿ ਮੋਦੀ ਅਤੇ ਸ਼ਾਹ ਨੇ ਹਾਰ ਮੰਨ ਲਈ ਹੈ ਉਹ ਇਸ ਦਾ ਤੋੜ ਲੱਭਣਗੇ ਇੱਕ ਸੰਭਾਵਨਾ ਇਹ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਵੱਖ-ਵੱਖ ਵਿਚਾਰਧਾਰਾ ਵਾਲੀਆਂ ਪਾਰਟੀਆਂ ਦੀ ਬੇਮੇਲ ਸਰਕਾਰ ਜ਼ਿਆਦਾ ਦਿਨ ਨਹੀਂ ਚੱਲੇਗੀ ਦੂਜਾ, ਉਹ ਹਿੰਦੂਤਵ ਵਿਚਾਰਧਾਰਾ ਤਿਆਗਣ ਅਤੇ ਹਿੰਦੂ ਵਿਰੋਧੀ ਪਾਰਟੀਆਂ ਦੇ ਨਾਲ ਸਹਿਯੋਗ ਕਰਨ ਲਈ ਸ਼ਿਵਸੈਨਾ ਨੂੰ ਬਦਨਾਮ ਕਰ ਸਕਦੀ ਹੈ ਜਿਸ ਨਾਲ ਉਹ ਹਿੰਦੂਤਵ ਦੇ ਇੱਕੋ-ਇੱਕ ਰੱਖਿਅਕ ਦੇ ਰੂਪ ‘ਚ ਉੱਭਰੇਗੀ ਅਤੇ ਉਸ ਨੂੰ ਲਾਭ ਮਿਲੇਗਾ ਦੂਜੇ ਪਾਸੇ ਮਹਾਂਰਾਸ਼ਟਰ ‘ਚ ਸੱਤਾ ਗਵਾਉਣਾ ਨਾ ਸਿਰਫ਼ ਭਾਜਪਾ ਲਈ ਇੱਕ ਵੱਡਾ ਝਟਕਾ ਹੈ ਸਗੋਂ ਲੋਕ ਸਭਾ ਚੋਣਾਂ ਦੇ ਛੇ ਮਹੀਨਿਆਂ ਬਾਅਦ ਇਹ ਉਸ ਦੀ ਅਜਿੱਤ ਸਥਿਤੀ ‘ਤੇ ਵੀ ਇੱਕ ਸਵਾਲੀਆ ਨਿਸ਼ਾਨ ਲਾ ਦਿੰਦਾ ਹੈ ਹਰਿਆਣਾ ਵਾਂਗ ਮਹਾਂਰਾਸ਼ਟਰ ‘ਚ ਵੀ ਪਾਰਟੀ ਪੂਰਨ ਬਹੁਮਤ ਹਾਸਲ ਨਹੀਂ ਕਰ ਸਕੀ ਇਹ ਪਾਰਟੀ ਦੇ ਪ੍ਰਸਾਰ ਦੀ ਹੌਲੀ ਰਫ਼ਤਾਰ ਦਾ ਸੂਚਕ ਹੈ ਹੁਣ ਸਭ ਦੀਆਂ ਨਜ਼ਰਾਂ ਝਾਰਖੰਡ ‘ਤੇ ਲੱਗੀਆਂ ਹੋਈਆਂ ਹਨ ਜਿੱਥੇ ਭਾਜਪਾ ਲਈ ਜਿੱਤ ਜ਼ਰੂਰੀ ਬਣ ਗਈ ਹੈ ਮਹਾਂਰਾਸ਼ਟਰ ਦੇ ਸਬਕ ਕੀ ਹਨ? ਪਾਰਟੀਆਂ ਨੂੰ ਸੱਤਾ ਨਾਲ ਚਿੰਬੜੇ ਨਹੀਂ ਰਹਿਣਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਅਜਿਹੇ ਵਿਅਕਤੀ ਨੂੰ ਧੱਕਾ ਦੇਵੋਗੇ ਜਿਸ ਕੋਲ ਖਾਣ ਲਈ ਕੁਝ ਨਹੀਂ ਹੈ ਤਾਂ ਉਹ ਆਪਣੀ ਹੋਂਦ ਲਈ ਕੋਈ ਕਦਮ ਚੁੱਕੇਗਾ ਜਿੱਤ ਦਾ ਸਿਹਰਾ ਲੈਣ ਵਾਲੇ ਕਈ ਲੋਕ ਹੁੰਦੇ ਹਨ ਪਰੰਤੂ ਹਾਰ ਅਨਾਥ ਹੁੰਦੀ ਹੈ ਦੇਖਣਾ ਇਹ ਵੀ ਹੈ ਕਿ ਕੀ ਸਵਾਰਥੀ, ਬੇਮੇਲ ਪਾਰਟੀਆਂ ਦੀ ਸੱਤਾ-ਮੋਹ ਦੀ ਏਕਤਾ ਬਣੀ ਰਹਿੰਦੀ ਹੈ ਜਾਂ ਨਹੀਂ ਸਾਡੇ ਸਿਆਸੀ ਆਗੂਆਂ ਨੂੰ ਇਸ ਗੱਲ ਨੂੰ ਧਿਆਨ ‘ਚ ਰੱਖਣਾ ਹੋਵੇਗਾ ਕਿ ਸਿਆਸੀ ਫੈਵੀਕੋਲ ਰਾਸ਼ਟਰ ਦੇ ਨੈਤਿਕ ਅਤੇ ਵਿਚਾਰਕ ਤਾਣੇ-ਬਾਣੇ ਨੂੰ ਨਹੀਂ ਜੋੜ ਸਕਦਾ ਹੈ ਅਤੇ ਨਾ ਹੀ ਚੱਲਦੇ-ਫਿਰਦੇ ਤਰੀਕੇ ਨਾਲ ਕੋਈ ਰਾਹਤ ਮਿਲਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਦਾ ਪਿਆਰ-ਮੁਹੱਬਤ ਜਿਸ ਦੇ ਭਾਗ ‘ਚ ਲਿਖ ਦਿੱਤਾ ਜਾਂਦਾ ਹੈ ਉਹ ਇਨਸਾਨ ਦੋਵਾਂ ਜਹਾਨਾਂ ‘ਚ ਸਭ ਤੋਂ ਸੁਖੀ ਹੋ ਜਾਂਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਦੇ ਪਿਆਰ-ਮੁਹੱਬਤ ‘ਚ ਪਰਮਾਨੰਦ ਸਮਾਇਆ ਹੈ ਉਥੇ ਗ਼ਮ, ਦੁੱਖ, ਦਰਦ, ਚਿੰਤਾ , ਪ੍ਰੇਸ਼ਾਨੀ ਲਈ ਕੋਈ ਜਗ੍ਹਾ ਨਹੀਂ ਜੋ ਇਨਸਾਨ  ਪਰਮਾਤਮਾ ਦੇ ਪਿਆਰ ਦੇ ਮਾਰਗ ‘ਤੇ ਚਲਦਾ ਹੈ, ਉਹ ਦਿਲੋ-ਦਿਮਾਗ ਤੋਂ, ਹਿਰਦੇ ਤੋਂ ਪਾਕਿ ਪਵਿੱਤਰ ਹੁੰਦਾ ਜਾਂਦਾ ਹੈ ਤੇ ਉਸ ਨੂੰ ਲੱਜਤਾਂ, ਨਜ਼ਾਰੇ ਮਿਲਣੇ ਸ਼ੁਰੂ ਹੋ ਜਾਂਦੇ ਹਨ, ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਲੋਕ ਮਾਲਕ ਦੇ ਪਿਆਰ-ਮੁਹੱਬਤ ਦੇ ਰਾਹ ‘ਤੇ ਚੱਲਦੇ ਹਨ, ਉਨ੍ਹਾਂ ਲਈ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ਕੋਈ ਮਾਇਨੇ ਨਹੀਂ ਰੱਖਦੀ ਹਾਲਾਂਕਿ ਇਹ ਸਾਰੀਆਂ ਬਹੁਤ ਵੱਡੀਆਂ ਸ਼ਕਤੀਆਂ ਹਨ।
ਕਿਉਂਕਿ ਕਾਮ-ਵਾਸਨਾ, ਦੇਵ-ਮਹਾਂਦੇਵਾਂ ਦੇ ਮਨ ਦੀ ਡਗਮਗ-ਡਗਮਗ ਕਰਵਾ ਦਿੰਦੀ ਹੈ ਕਾਮ-ਵਾਸਨਾ, ਵੱਡੇ-ਵੱਡੇ ਰਿਸ਼ੀ-ਮੁਨੀਆਂ ਨੂੰ ਘਾਤ ਲਾ ਕੇ ਪਟਕ ਦਿੰਦਾ ਹੈ ਕਰੋਧ, ਅਜਿਹਾ ਜ਼ਾਲਮ ਹੈ ਕਿ ਪਤਾ ਨਹੀਂ ਦੁਨੀਆ ‘ਚ ਕਿੰਨੀ ਤਬਾਹੀ ਕੀਤੀ ਹੈ ਇਸ ਤਰ੍ਹਾਂ ਲੋਭ-ਲਾਲਚ, ਮਨ, ਮੋਹ-ਮਾਇਆ, ਇਹ ਅਜਿਹੀਆਂ ਸ਼ਕਤੀਆਂ ਹਨ, ਜੋ ਇਨਸਾਨ ਨੂੰ ਕਿਤੋਂ ਦਾ ਨਹੀਂ ਛੱਡਦੇ ਇਨ੍ਹਾਂ ‘ਚ ਉਲਝ ਕੇ ਇਨਸਾਨ ਆਪਣੀ ਔਕਾਤ, ਹਸਤੀ ਭੁੱਲ ਜਾਂਦਾ ਹੈ ਤੇ ਆਪਣੇ-ਆਪ ਨੂੰ ਇੰਨਾ ਵੱਡਾ, ਇੰਨਾ ਉੱਚਾ ਬਣਾ ਲੈਂਦਾ ਹੈ ਕਿ ਸਾਰੇ ਕਾਇਦੇ-ਕਾਨੂੰਨ, ਇਨਸਾਨੀਅਤ ਭੁੱਲ ਜਾਂਦਾ ਹੈ ਤੇ ਉਹ ਸ਼ੈਤਾਨੀਅਤ ਵੱਲ ਕਦਮ ਵਧਾ ਲੈਂਦਾ ਹੈ ਅਜਿਹੇ ‘ਚ ਪਰਮਾਤਮਾ ਦਾ ਪ੍ਰੇਮ ਹੀ ਹੈ, ਜੋ ਰਾਖਸ਼ਾਂ ਨੂੰ ਦੇਵਤਾ ਬਣਾ ਦਿੰਦਾ ਹੈ ਪਰਮਾਤਮਾ ਦਾ ਪ੍ਰੇਮ, ਤੜਫ਼ਦੇ ਹੋਇਆਂ ਨੂੰ ਮਲ੍ਹਮ ਲਾ ਦਿੰਦਾ ਹੈ ਪਰਮਾਤਮਾ ਦਾ ਪ੍ਰੇਮ, ਇਨਸਾਨ ਨੂੰ ਸੁੱਖਾਂ ਦੀ ਖਾਨ ਬਖਸ਼ਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਪਿਆਰ ‘ਚ ਚੱਲਣ ਲਈ ਕੋਈ ਜਾਦੂ-ਟੂਣਾ ਨਹੀਂ ਕਰਨਾ ਕੋਈ ਪੈਸੇ ਦੀ ਲੋੜ ਨਹੀਂ ਕੋਈ ਕੰਮ-ਧੰਦਾ ਨਹੀਂ ਛੱਡਣਾ ਘਰ-ਪਰਿਵਾਰ ਨਹੀਂ ਛੱਡਣਾ ਕੋਈ ਕੱਪੜੇ ਬਦਲਣ ਦਾ ਚੱਕਰ ਨਹੀਂ ਤੁਸੀਂ ਪਰਮਾਤਮਾ ਦੇ ਪਿਆਰ ‘ਚ ਚੱਲਣਾ ਹੈ, ਤਾਂ ਬਸ, ਸੇਵਾ ਤੇ ਸਿਮਰਨ ਕਰਨਾ ਅਤੀ ਜ਼ਰੂਰੀ ਹੈ ਤੁਸੀਂ ਸੇਵਾ-ਸਿਮਰਨ, ਭਗਤੀ-ਇਬਾਦਤ ਕਰਦੇ ਹੋ, ਤਾਂ ਪਰਮਾਤਮਾ ਦੇ ਨਾਮ ਨਾਲ ਤੁਹਾਡੇ ਦਿਲੋ-ਦਿਮਾਗ ਦਾ ਸ਼ੀਸ਼ਾ ਸਾਫ਼ ਹੁੰਦਾ ਹੈ ਤੇ ਤੁਸੀਂ ਉਸ ਦੀ ਦਇਆ-ਮਿਹਰ, ਰਹਿਮਤ ਦੇ ਲਾਇਕ ਬਣਦੇ ਚਲੇ ਜਾਂਦੇ ਹੋ ਇਸ ਲਈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰੋ, ਪਰਹਿੱਤ, ਪਰਮਾਰਥ ਕਰਿਆ ਕਰੋ ਤਾਂਕਿ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਤੁਹਾਡੀ ਝੋਲੀ ‘ਚ ਆ ਸਕਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਮਾਤਮਾ ਦਾ ਪ੍ਰੇਮ ਅਨਮੋਲ ਹੈ: ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ।  ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਮਾਲਕ ਦਾ ਪ੍ਰੇਮ ਅਨਮੋਲ ਹੈ ਭਾਗਾਂ ਵਾਲੇ ਜੀਵ, ਚੰਗੇ ਸੰਸਕਾਰਾਂ ਵਾਲੇ, ਖੁਦਮੁਖਤਿਆਰੀ ਦਾ ਫ਼ਾਇਦਾ ਉਠਾਉਣ ਵਾਲੇ ਉਸ ਪਰਮ ਪਿਤਾ ਪਰਮਾਤਮਾ ਦੇ ਪਿਆਰ ਨੂੰ ਹਾਸਲ ਕਰ ਜਾਂਦੇ ਹਨ ਇਸ ਘੋਰ ਕਲਿਯੁਗ ‘ਚ ਕਿਸ ਨੂੰ ਐਨੀ ਫੁਰਸਤ ਹੈ ਕਿ ਉਹ ਮਾਲਕ ਦੇ ਨਾਮ ਜਾਂ ਅੱਲ੍ਹਾ, ਵਾਹਿਗੁਰੂ ਲਈ ਤੜਫ਼ੇ ਲੋਕ ਦਿਨ-ਰਾਤ ਮਾਰੋ-ਮਾਰ ਕਰਦੇ ਰਹਿੰਦੇ ਹਨ, ਭੌਤਿਕਤਾਵਾਦ ‘ਚ ਪਾਗ਼ਲ ਬਣੇ ਹੋਏ ਹਨ ਹੋਰ ਕੋਈ ਕਸਰ ਬਾਕੀ ਸੀ ਤਾਂ ਕਾਮ-ਵਾਸਨਾ, ਕ੍ਰੋਧ, ਮੋਹ, ਹੰਕਾਰ, ਮਨ-ਮਾਇਆ, ਲੋਭ-ਲਾਲਚ ਤਾਂ ਹੈ ਹੀ ਇਨ੍ਹਾਂ ਸੱਤਾਂ ਨੇ ਇਨਸਾਨ  ਨੂੰ ਬੁਰੀ ਤਰ੍ਹਾਂ ਗੁੰਮਰਾਹ ਕਰ ਰੱਖਿਆ ਹੈ ।
ਇਨਸਾਨ ਦਾ ਇੱਕ ਪਾਸਿਓਂ ਧਿਆਨ ਉੱਠਦਾ ਹੈ ਤਾਂ ਦੂਜੇ ‘ਚ ਗੁਆਚ ਜਾਂਦਾ ਹੈ ਦੂਜੇ ਤੋਂ ਹਟਦਾ ਹੈ ਤਾਂ ਕਿਤੇ ਹੋਰ ਗੁਆਚ ਜਾਂਦਾ ਹੈ ਆਪਣੇ ਰਾਮ, ਅੱਲ੍ਹਾ, ਵਾਹਿਗੁਰੂ ਦੀ ਯਾਦ ਉਦੋਂ ਆਉਂਦੀ ਹੈ ਜਦੋਂ ਇਨਸਾਨ ਕਿਸੇ ਪਰੇਸ਼ਾਨੀ ‘ਚ ਫਸ ਜਾਂਦਾ ਹੈ, ਕੋਈ ਮੁਸ਼ਕਿਲ ਆ ਜਾਂਦੀ ਹੈ ਜਾਂ ਕੋਈ ਅਜਿਹਾ ਕਰਮ ਜਿਸ ਨੂੰ ਇਨਸਾਨ ਉਠਾਉਣ ‘ਚ ਆਪਣੇ-ਆਪ ਨੂੰ ਅਸਮਰੱਥ ਮਹਿਸੂਸ ਕਰਦਾ ਹੈ ਤਾਂ ਆਪਣੇ-ਆਪ ਇਨਸਾਨ ਦੀ ਜ਼ੁਬਾਨ ‘ਤੇ ਮਾਲਕ ਦਾ ਨਾਮ ਆ ਜਾਂਦਾ ਹੈ ਜੇਕਰ ਕੋਈ ਇਨਸਾਨ ਸਿਰਫ਼ ਮਾਲਕ ਨੂੰ ਪਾਉਣ ਲਈ ਸੱਚੇ ਦਿਲੋਂ  ਸਿਮਰਨ ਕਰੇ ਤਾਂ ਇਹ ਹੋ ਨਹੀਂ ਸਕਦਾ ਕਿ ਪਰਮਾਤਮਾ ਤੁਹਾਡੇ ਵੱਲ ਨਾ ਵਧੇ ਤੁਸੀਂ ਇੱਕ ਕਦਮ ਵਧਾਓ, ਪਰਮਾਤਮਾ ਤਾਂ ਤੁਹਾਡੇ ਵੱਲ ਹਜ਼ਾਰਾਂ ਕਦਮ ਆਉਣ ਲਈ ਤਿਆਰ ਬੈਠਾ ਹੈ।
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਕੀ ਕਦੇ ਮਾਂ ਵੀ ਇਹ ਕਹਿੰਦੀ ਹੈ ਕਿ ਮੈਂ ਦੁੱਧ ਨਹੀਂ ਦੇਵਾਂਗੀ? ਬੱਚਾ ਰੋਵੇ ਤਾਂ ਸਹੀ, ਥੋੜ੍ਹਾ ਵਿਆਕੁਲ ਹੋਵੇ ਤਾਂ ਸਹੀ ਮਾਂ ਦੌੜੀ ਚਲੀ ਆਉਂਦੀ ਹੈ ਅਸੀਂ ਸਭ ਲੋਕ ਮਾਂ ਦੇ ਗਰਭ ‘ਚੋਂ ਪੈਦਾ ਹੋਏ ਤਾਂ ਅਸੀਂ ਸਾਰਿਆਂ ਨੇ ਮਹਿਸੂਸ ਕੀਤਾ ਹੈ ਕਿ ਮਾਂ ਕਿਵੇਂ ਤੜਫ਼ ਜਾਂਦੀ ਹੈ, ਮਾਂ ਕਿਵੇਂ ਵਿਆਕੁਲ ਹੋ ਜਾਂਦੀ ਹੈ ਕਿ ਕਿਤੇ ਮੇਰੇ ਲਾਲ ਨੂੰ ਭੁੱਖ ਨਾ ਲੱਗੀ ਹੋਵੇ ਜ਼ਰਾ ਸੋਚੋ, ਜੇਕਰ ਬੱਚਾ ਮਾਂ ਪ੍ਰਤੀ ਵਿਆਕੁਲ ਹੁੰਦਾ ਹੈ ਤਾਂ ਮਾਂ ਦੌੜ ਕੇ ਆ ਜਾਂਦੀ ਹੈ ਉਹ ਮਾਲਕ ਜਿਸ ਨੇ ਮਾਂ ਨੂੰ ਬਣਾਇਆ ਹੈ, ਉਸ ਮਾਲਕ ਲਈ ਤੜਫ਼ੇ ਤਾਂ ਕੀ ਮਾਲਕ ਦੌੜਿਆ ਚਲਿਆ ਨਹੀਂ ਆਵੇਗਾ ? ਪਰਮਾਤਮਾ ਵੀ ਦੌੜਿਆ ਚਲਿਆ ਆਵੇਗਾ ਜੇਕਰ ਪਰਮਾਤਮਾ ਲਈ ਵਿਆਕੁਲ ਹੋ ਜਾਵੇ, ਉਸ ਲਈ ਕੋਈ ਤੜਫ਼ ਜਾਵੇ ਬੇਪਰਵਾਹ ਜੀ ਨੇ ਭਜਨਾਂ ‘ਚ ਫ਼ਰਮਾਇਆ ਹੈ।
ਕਿ ਅਰੇ ਇਨਸਾਨ! ਬਹੁਤ ਤੜਫ਼ਿਆ ਹੈ ਕਾਮ-ਵਾਸਨਾ ਲਈ, ਕ੍ਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ਲਈ ਹੁਣ ਤੇਰੀ ਯਾਦ ‘ਚ ਸੜ ਕੇ ਦੇਖਾਂਗੇ ਦੁਨੀਆਂ ‘ਚ ਤਾਂ ਬਹੁਤ ਸੜ ਕੇ ਦੇਖ ਲਿਆ ਬਹੁਤ ਕੁਝ ਕਰ ਲਿਆ ਤੁਸੀਂ ਬਹੁਤ ਸਾਰੇ ਪ੍ਰੈਕਟੀਕਲ ਕੀਤੇ ਹੋਣਗੇ ਬਹੁਤ ਸਾਰੇ ਜ਼ਿੰਦਗੀ ਦੇ ਰਹੱਸ ਉਜਾਗਰ ਹੋਏ ਹੋਣਗੇ ਕਈ ਥਾਵਾਂ ‘ਤੇ ਤੁਹਾਨੂੰ ਪਤਾ ਲੱਗਿਆ ਹੋਵੇਗਾ ਤੁਹਾਨੂੰ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ‘ਤੇ ਅਹਿਸਾਸ ਹੋਇਆ ਹੋਵੇਗਾ ਕਿ ਮੈਂ ਇਹ ਕੀਤਾ ਤਾਂ ਉਸ ਦਾ ਰਿਜ਼ਲਟ ਕੀ ਨਿੱਕਲਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਿਆਰ ਅਤੇ ਸਨਮਾਨ ਦੇ ਹੱਕਦਾਰ ਹਨ ਬਜ਼ੁਰਗ
ਸੁਧੀਰ ਕੁਮਾਰ
ਬਜ਼ੁਰਗਾਂ ਪ੍ਰਤੀ ਵਧਦੇ ਦੁਰਵਿਵਹਾਰ ਅਤੇ ਨਾਇਨਸਾਫ਼ੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਹਰ ਸਾਲ 1 ਅਕਤੂਬਰ ਨੂੰ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ ਜਾਂਦਾ ਹੈ 14 ਦਸੰਬਰ 1990 ਨੂੰ ਸੰਯੁਕਤ ਰਾਸ਼ਟਰ ਸੰਘ ਨੇ ਇਹ ਫੈਸਲਾ ਲਿਆ ਸੀ ਕਿ ਹਰ ਸਾਲ 1 ਅਕਤੂਬਰ ਨੂੰ ਬਜ਼ੁਰਗਾਂ ਦੇ ਸਨਮਾਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ ਜਾਵੇਗਾ।
ਸਭ ਤੋਂ ਪਹਿਲਾਂ 1 ਅਕਤੂਬਰ 1991 ਨੂੰ ਇਹ ਦਿਵਸ ਮਨਾਇਆ ਗਿਆ, ਉਸ ਤੋਂ ਬਾਅਦ ਪਿਛਲੇ 28 ਸਾਲਾਂ ਤੋਂ ਇਹ ਦਿਵਸ ਵਿਸ਼ਵ ਦੇ ਕਈ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ ਇਹ ਦਿਵਸ ਮਨਾਉਣ ਦਾ ਇੱਕੋ-ਇੱਕ ਟੀਚਾ ਇਹ ਹੈ ਕਿ ਲੋਕਾਂ ਨੂੰ ਵੱਡੇ-ਬਜ਼ੁਰਗਾਂ ਦੇ ਆਦਰ ਅਤੇ ਦੇਖਭਾਲ ਲਈ ਪ੍ਰੇਰਿਤ ਕੀਤਾ ਜਾਵੇ ਦੇਸ਼ ‘ਚ ਉਦਯੋਗੀਕਰਨ ਅਤੇ ਸ਼ਹਿਰੀਕਰਨ ਦੇ ਵਿਸਥਾਰ ਨਾਲ ਪਰਿਵਾਰ ਦੇ ਮੂਲ ਸਵਰੂਪ ਵਿਚ ਵੀ ਵਿਆਪਕ ਬਦਲਾਅ ਹੋਏ ਹਨ, ਉੱਥੇ ਬਦਲਦੇ ਸਮਾਜਿਕ ਮਾਹੌਲ ਵਿਚ ਸਾਂਝੇ ਪਰਿਵਾਰ ਬੜੀ ਤੇਜ਼ੀ ਨਾਲ ਸਿੰਗਲ ਪਰਿਵਾਰਾਂ ਵਿਚ ਟੁੱਟ ਗਏ ਹਨ ਹੁਣ ਗਿਣੇ-ਚੁਣੇ ਪਰਿਵਾਰਾਂ ‘ਚ ਹੀ ਸਾਂਝੇ ਪਰਿਵਾਰ ਦੀ ਧਾਰਨਾ ਦੇਖਣ ਨੂੰ ਮਿਲਦੀ ਹੈ ਸ਼ਹਿਰਾਂ ‘ਚ ਸਿੰਗਲ ਪਰਿਵਾਰ ਦਾ ਹੀ ਬੋਲਬਾਲਾ ਹੈ, ਜਦੋਂ ਕਿ ਸਮਾਜੀਕਰਨ ਦੀ ਇਸ ਪ੍ਰਕਿਰਿਆ ਤੋਂ ਹੁਣ ਪਿੰਡ ਵੀ ਅਛੂਤੇ ਨਹੀਂ ਰਹੇ ਹਾਲਾਂਕਿ, ਟੁੱਟਦੀ ਸਾਂਝੀ ਪਰਿਵਾਰ ਵਿਵਸਥਾ ਦੇ ਸਿੰਗਲ ਪਰਿਵਾਰ ਸਵਰੂਪ ਨੇ ਆਧੁਨਿਕ ਅਤੇ ਪਰੰਪਰਾਗਤ, ਦੋਵਾਂ ਪੀੜ੍ਹੀਆਂ ਨੂੰ ਬਰਾਬਰ ਪ੍ਰਭਾਵਿਤ ਕੀਤਾ ਹੈ ਇੱਕ ਪਾਸੇ ਜਿੱਥੇ ਅੱਜ ਵੀ ਕਥਿਤ ਆਧੁਨਿਕ ਪੀੜ੍ਹੀ ਪਰੰਪਰਾਗਤ ਪਾਲਣ-ਪੋਸ਼ਣ, ਬਜ਼ੁਰਗਾਂ ਦੇ ਪਿਆਰ-ਦੁਲਾਰ ਅਤੇ ਸਮਾਜਿਕ ਕਦਰਾਂ-ਕੀਮਤਾਂ/ਸੰਸਕਾਰਾਂ ਤੋਂ ਦੂਰ ਹੁੰਦੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਸਿੰਗਲ ਪਰਿਵਾਰਕ ਵਿਵਸਥਾ ਨੇ ਬਜ਼ੁਰਗਾਂ ਨੂੰ ਇਕੱਲਤਾ ਦਾ ਜੀਵਨ ਜਿਉਣ ਲਈ ਮਜ਼ਬੂਰ ਕੀਤਾ ਹੈ।
ਤ੍ਰਿਸਕਾਰਿਤ ਜ਼ਿੰਦਗੀ ਗੁਜ਼ਾਰ ਰਹੇ ਬਜ਼ੁਰਗ:
ਦੇਸ਼ ‘ਚ ਬਜ਼ੁਰਗਾਂ ਦਾ ਇੱਕ ਵੱਡਾ ਤਬਕਾ ਜਾਂ ਤਾਂ ਆਪਣੇ ਘਰਾਂ ‘ਚ ਤ੍ਰਿਸਕਾਰਪੂਰਨ ਤੇ ਅਣਦੇਖਿਆ ਜੀਵਨ ਜੀਅ ਰਿਹਾ ਹੈ ਜਾਂ ਬਿਰਧ ਆਸ਼ਰਮਾਂ ‘ਚ ਆਪਣੀ ਬਾਕੀ ਜਿੰਦਗੀ ਬੇਬਸੀ ਦੇ ਸਾਏ ‘ਚ ਬਿਤਾਉਣ ਨੂੰ ਮਜ਼ਬੂਰ ਹੈ ਇਹ ਦੌਰਾਨ, ਸਮਾਜ ‘ਚ ਬਜ਼ੁਰਗਾਂ ‘ਤੇ ਹੋਣ ਵਾਲੇ ਮਾਨਸਿਕ ਅਤੇ ਸਰੀਰਕ ਅੱਤਿਆਚਾਰ ਦੇ ਵਧਦੇ ਮਾਮਲਿਆਂ ਦੀ ਤੇਜ਼ੀ ਨੇ ਵੀ ਚਿੰਤਾਵਾਂ ਵਧਾ ਦਿੱਤੀਆਂ ਹਨ ਪਰਿਵਾਰਾਂ ਤੋਂ ਮਿਲਦੀ ਲਗਾਤਾਰ ਅਣਦੇਖੀ, ਨਿਰਾਦਰ ਭਾਵ ਤੇ ਮਤਰੇਏੇ ਵਿਵਹਾਰ ਨੇ ਬਜ਼ੁਰਗਾਂ ਨੂੰ ਕਾਫ਼ੀ ਕਮਜ਼ੋਰ ਕੀਤਾ ਹੈ ਬਜ਼ੁਰਗ ਜਿਸ ਸਨਮਾਨ ਦੇ ਹੱਕਦਾਰ ਹਨ, ਉਹ ਉਨ੍ਹਾਂ ਨੂੰ ਨਸੀਬ ਨਹੀਂ ਹੋ ਰਿਹਾ ਹੈ, ਇਹੀ ਉਨ੍ਹਾਂ ਦੇ ਦਰਦ ਦੀ ਮੂਲ ਵਜ੍ਹਾ ਹੈ ਦਰਅਸਲ, ਦੇਸ਼ ‘ਚ ਜਨਮ ਦਰ ‘ਚ ਕਮੀ ਆਉਣ ਅਤੇ ਜੀਵਨ-ਉਮੀਦ ‘ਚ ਵਾਧੇ ਦੀ ਵਜ੍ਹਾ ਨਾਲ ਦੇਸ਼ ‘ਚ ਬਜ਼ੁਰਗਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਪਰ ਦੂਜੇ ਪਾਸੇ ਗੁਣਵੱਤਾਪੂਰਨ ਮੈਡੀਕਲ ਅਤੇ ਸਮੁੱਚੀ ਦੇਖਭਾਲ ਦੀ ਕਮੀ ਅਤੇ ਪਰਿਵਾਰ ਦੀ ਦੁਰਕਾਰ ਦੀ ਵਜ੍ਹਾ ਨਾਲ ਦੇਸ਼ ‘ਚ ਬਜ਼ੁਰਗਾਂ ਦੀ ਸਥਿਤੀ ਬੇਹੱਦ ਤਰਸਯੋਗ ਹੋ ਗਈ ਹੈ ਭਾਰਤ ਇਸ ਸਮੇਂ ਦੁਨੀਆ ਦਾ ਸਭ ਤੋਂ ਯੁਵਾ ਦੇਸ਼ ਹੈ ਦੇਸ਼ ‘ਚ ਨੌਜਵਾਨਾਂ ਦੀ ਗਿਣਤੀ 65 ਫੀਸਦੀ ਹੈ ਪਰ, ਬੀਤੇ ਦਿਨੀਂ ਅਮਰੀਕਾ ਦੇ ‘ਜਨਸੰਖਿਆ ਸਬੰਧੀ ਬਿਊਰੋ’ ਵੱਲੋਂ ਕੀਤੇ ਗਏ ਇੱਕ ਸਰਵੇ ਮੁਤਾਬਕ ਸਾਲ 2050 ਤੱਕ ਅੱਜ ਦਾ ਯੁਵਾ ਭਾਰਤ ਉਦੋਂ ‘ਬੁੱਢਾ’ ਹੋ ਜਾਵੇਗਾ ਉਸ ਸਮੇਂ ਦੇਸ਼ ਵਿਚ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਗਿਣਤੀ 3 ਗੁਣਾ ਤੱਕ ਵਧ ਜਾਵੇਗੀ ਸਵਾਲ ਇਹ ਹੈ ਕਿ ਕੀ ਉਦੋਂ ਅਸੀਂ ਆਪਣੀ ‘ਬਜ਼ੁਰਗ ਜਨਸੰਖਿਆ’ ਦੀ ਸਮੁੱਚੀ ਦੇਖਭਾਲ ਦੀ ਸਹੀ ਵਿਵਸਥਾ ਕਰ ਸਕਾਂਗੇ?
ਸਹਿਣੇ ਪੈਂਦੇ ਹਨ ਦੁੱਖ: ਚੈਰੀਟੇਬਲ ਸੰਸਥਾ ‘ਹੈਲਪਏਜ ਇੰਡੀਆ’ ਵੱਲੋਂ ਕੁਝ ਸਮਾਂ ਪਹਿਲਾਂ ਦੇਸ਼ ਦੇ 23 ਸ਼ਹਿਰਾਂ ‘ਚ ਕਰਵਾਏ ਗਏ ਸਰਵੇਖਣ ਤੋਂ ਬਾਦ ਜੋ ਨਤੀਜੇ ਸਾਹਮਣੇ ਆਏ ਹਨ, ਉਹ ਹੈਰਾਨੀ ਵਾਲੇ ਹਨ ਰਿਸਰਚ ਮੁਤਾਬਿਕ, ਭਾਰਤੀ ਘਰਾਂ ‘ਚ ਕਈ ਤਰੀਕਿਆਂ ਨਾਲ ਬਜ਼ੁਰਗਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਇਨ੍ਹਾਂ ‘ਚ ਪਰਿਵਾਰ ਵੱਲੋਂ ਅਪਮਾਨ, ਗਾਲੀ-ਗਲੋਚ, ਅਣਦੇਖੀ, ਆਰਥਿਕ ਸ਼ੋਸ਼ਣ ਅਤੇ ਸਰੀਰਕ ਤਸੀਹਿਆਂ ਵਰਗੇ ਅਪਮਾਨਜਨਕ ਤਰੀਕੇ ਪ੍ਰਮੁੱਖਤਾ ਨਾਲ ਸ਼ਾਮਲ ਹਨ ਇਹ ਸਭ ਦੇਖ ਕੇ ਲੱਗਦਾ ਹੈ ਕਿ ਬਜ਼ੁਰਗਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਭਾਰਤੀ ਸਮਾਜ ਦਿਨ-ਬ-ਦਿਨ ਅਸੰਵੇਦਨਸ਼ੀਲ ਹੁੰਦਾ ਜਾ ਰਿਹਾ ਹੈ ਰਿਪੋਰਟ ‘ਚ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਹੈ ਕਿ ਸਤਾਏ ਗਏ 82 ਫੀਸਦੀ ਬਜ਼ੁਰਗ ਆਪਣੇ ਨਾਲ ਹੋਏ ਬੁਰੇ ਵਿਵਹਾਰ ਦੀ ਸ਼ਿਕਾਇਤ ਦਰਜ ਹੀ ਨਹੀਂ ਕਰਵਾਉਂਦੇ ਹਨ ਉਹ ਇਨ੍ਹਾਂ ਮਾਮਲਿਆਂ ਨੂੰ ਪਰਿਵਾਰਕ ਮੰਨ ਕੇ ਛੱਡ ਦਿੰਦੇ ਹਨ ਜਾਂ ਭਵਿੱਖ ਦੀ ਅਸੁਰੱਖਿਆ ਨੂੰ ਸੋਚ ਕੇ ਭੁੱਲ ਜਾਣਾ ਪਸੰਦ ਕਰਦੇ ਹਨ ਹਾਲਾਂਕਿ, ਜਿਸ ਤੇਜ਼ੀ ਨਾਲ ਦੇਸ਼ ‘ਚ ਬਜ਼ੁਰਗਾਂ ਦੇ ਮਾਣ-ਸਨਮਾਨ ‘ਚ ਕਮੀ ਆਈ ਹੈ, ਉਹ ਸਾਡੀ ਸਮਾਜਿਕ-ਸੱਭਿਆਚਾਰਕ ਨਿਘਾਰ ਨੂੰ ਦਰਸ਼ਾਉਂਦੀ ਹੈ।
ਵੱਡਿਆਂ ਦੇ ਮਹੱਤਵ ਤੋਂ ਅਣਜਾਣ ਵਰਤਮਾਨ ਪੀੜ੍ਹੀ:
ਭਾਰਤੀ ਸੱਭਿਆਚਾਰ ‘ਚ ਵੱਡਿਆਂ ਦਾ ਸਨਮਾਨ ਅਤੇ ਆਦਰ ਕਰਨਾ ਆਦਰਸ਼ ਸੰਸਕਾਰ ਰਿਹਾ ਹੈ, ਪਰ ਉਪਭੋਗਤਾਵਾਦ, ਭੌਤਿਕਵਾਦ ਅਤੇ ਪੱਛਮੀ ਸੰਸਕ੍ਰਿਤੀ ਨੂੰ ਅਪਣਾਉਣ ‘ਚ ਅਸੀਂ ਐਨੇ ਮਸ਼ਗੂਲ ਹਾਂ ਕਿ ਸਾਨੂੰ ‘ਆਪਣਿਆਂ’ ਦੀ ਫਿਕਰ ਹੀ ਨਹੀਂ ਹੈ ਅੱਜ ਅਸੀਂ ਉਨ੍ਹਾਂ ਨੂੰ ਸਨਮਾਨ ਦੇ ਰਹੇ ਹਾਂ, ਜਿਸ ਤੋਂ ਸਾਨੂੰ ਕੁਝ ਲਾਭ ਦੀ ਉਮੀਦ ਹੁੰਦੀ ਹੈ ਜਦੋਂਕਿ ਘਰ ਦੇ ਜੀਆਂ ਦਾ ਸਨਮਾਨ ਨਫ਼-ਨੁਕਸਾਨ ਦੇ ਸਿਧਾਂਤ ਤੋਂ ਪਰ੍ਹੇ ਹੈ ਬਜ਼ੁਰਗ ਚਾਹੇ ਆਰਥਿਕ ਤੌਰ ‘ਤੇ ਅਣਉਤਪਾਦਕ ਹੁੰਦੇ ਹਨ, ਪਰੰਤੂ ਪਰਿਵਾਰ ਨੂੰ ਉੱਚਿਤ ਦਿਸ਼ਾ ਦਿਖਾਉਣ ‘ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ।
ਕੁਝ ਦਹਾਕੇ ਪਹਿਲਾਂ ਤੱਕ ਘਰ ਦੇ ਵੱਡੇ ਬਜ਼ੁਰਗਾਂ ਵੱਲੋਂ ਬੱਚਿਆਂ ਨੂੰ ਸੁਣਾਈਆਂ ਜਾਣ ਵਾਲੀਆਂ ਪੰਚਤੰਤਰ, ਹਿੱਤ ਉਪਦੇਸ਼ ਦੀਆਂ ਕਹਾਣੀਆਂ ਅਤੇ ਕਥਾਵਾਂ ਬੱਚਿਆਂ ਦਾ ਮਨੋਰੰਜਨ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਸਮਝਦਾਰ ਤੇ ਸੰਸਕਾਰੀ ਬਣਾਉਣ ਵਿਚ ਮੱਦਦ ਕਰਦੀਆਂ ਸਨ ਬਚਪਨ ਵਿਚ ਬੱਚਿਆਂ ਨੂੰ ਮਿਲੇ ਸਮਾਜਿਕ ਆਦਰਸ਼, ਕਦਰਾਂ-ਕੀਮਤਾਂ ਅਤੇ ਨੈਤਿਕਤਾ ਨਾਲ ਹੀ ਸੱਭਿਆ ਸਮਾਜ ਦੇ ਨਿਰਮਾਣ ਨੂੰ ਬਲ ਮਿਲਦਾ ਸੀ ਪਰ ਅੱਜ ਹਾਲਾਤ ਬਦਲ ਗਏ ਹਨ ਵਿਡੰਬਨਾ ਹੈ ਕਿ ਜਦੋਂ ਬੱਚੇ ਨੂੰ ਦਾਦਾ-ਦਾਦੀ ਦੀ ਗੋਦੀ ਦੀ ਲੋੜ ਹੁੰਦੀ ਹੈ, ਉਦੋਂ ਉਹ ਸ਼ਹਿਰ ਦੇ ਕਿਸੇ ‘ਕਿਡਸ ਪਲੇ ਸਕੂਲ’ ਵਿਚ ਰੋ ਰਹੇ ਹੁੰਦੇ ਹਨ ਬੱਚੇ ਕੁਝ ਹੋਰ ਵੱਡੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਦਾਦੀ-ਨਾਨੀ ਤੋਂ ਕਹਾਣੀਆਂ ਸੁਣਨ ਦੇ ਮੌਕੇ ਦੇਣ ਦੀ ਬਜਾਏ ਉਨ੍ਹਾਂ ਦੇ ਹੱਥਾਂ ‘ਚ ਮਾਪਿਆਂ ਦੁਆਰਾ ਵੀਡੀਓ ਗੇਮ, ਮੋਬਾਇਲ ਫੋਨ ਆਦਿ ਫੜ੍ਹਾ ਦਿੱਤੇ ਜਾਂਦੇ ਹਨ ਨਵੀਂ ਪੀੜ੍ਹੀ ਦਾ ਪਰੰਪਰਾ, ਸੰਸਕਾਰ ਤੇ ਸਮਾਜਿਕ ਕਦਰਾਂ-ਕੀਮਤਾਂ ਤੋਂ ਦੂਰ ਹੋਣ ਦਾ ਇੱਕ ਵੱਡਾ ਕਾਰਨ ਬਜ਼ੁਰਗਾਂ ਦੀ ਅਣਦੇਖੀ ਹੈ।
ਕਾਨੂੰਨ ਦੀ ਲੋੜ ਕਿਉਂ:
ਭਾਰਤ ਵਿਚ ਬਜ਼ੁਰਗਾਂ ਦੀ ਸੇਵਾ ਅਤੇ ਉਨ੍ਹਾਂ ਦੀ ਰੱਖਿਆ ਲਈ ਕਈ ਕਾਨੂੰਨ ਅਤੇ ਨਿਯਮ ਬਣਾਏ ਗਏ ਹਨ ਕੇਂਦਰ ਸਰਕਾਰ ਨੇ ਭਾਰਤ ਵਿਚ ਸੀਨੀਅਰ ਸਿਟੀਜ਼ਨ ਦੀ ਅਰੋਗਤਾ ਅਤੇ ਕਲਿਆਣ ਨੂੰ ਉਤਸ਼ਾਹ ਦੇਣ ਲਈ ਸਾਲ 1999 ਵਿਚ ਬਜ਼ੁਰਗਾਂ ਲਈ ਰਾਸ਼ਟਰੀ ਨੀਤੀ ਤਿਆਰ ਕੀਤੀ ਹੈ ਇਸ ਨੀਤੀ ਦਾ ਮਕਸਦ ਵਿਅਕਤੀਆਂ ਨੂੰ ਖੁਦ ਲਈ ਅਤੇ ਉਨ੍ਹਾਂ ਦੇ ਪਤੀ ਜਾਂ ਪਤਨੀ ਦੇ ਬੁਢਾਪੇ ਲਈ ਵਿਵਸਥਾ ਕਰਨ ਲਈ ਉਤਸ਼ਾਹਿਤ ਕਰਨਾ ਹੈ ਇਸ ਨਾਲ ਪਰਿਵਾਰਾਂ ਨੂੰ ਆਪਣੇ ਪਰਿਵਾਰ ਦੇ ਬਜ਼ੁਰਗ ਮੈਂਬਰਾਂ ਦੀ ਦੇਖਭਾਲ ਕਰਨ ਲਈ ਉਤਸ਼ਾਹਿਤ ਕਰਨ ਦਾ ਵੀ ਯਤਨ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ, 2007 ‘ਚ ‘ਮਾਤਾ ਪਿਤਾ ਅਤੇ ਬਜ਼ੁਰਗ ਭਰਨ-ਪੋਸ਼ਣ ਬਿੱਲ’ ਸੰਸਦ ‘ਚ ਪੇਸ਼ ਕੀਤਾ ਗਿਆ ਹੈ ਇਸ ‘ਚ ਮਾਤਾ-ਪਿਤਾ ਦਾ ਪਾਲਣ ਪੋਸ਼ਣ, ਬਿਰਧ ਆਸ਼ਰਮਾਂ ਦੀ ਸਥਾਪਨਾ, ਮੈਡੀਕਲ ਸੁਵਿਧਾ ਦੀ ਵਿਵਸਥਾ ਅਤੇ ਬਜ਼ੁਰਗਾਂ ਦੇ ਜੀਵਨ ਅਤੇ ਸੰਪੱਤੀ ਦੀ ਸੁਰੱਖਿਆ ਦੀ ਤਜਵੀਜ਼ ਕੀਤੀ ਗਈ ਹੈ ਸਾਡਾ ਸਮਾਜ ਕਿਹੜੀ ਦਿਸ਼ਾ ਵੱਲ ਜਾ ਰਿਹਾ ਹੈ, ਵਿਚਾਰ ਕਰਨ ਦੀ ਲੋੜ ਹੈ, ਕਿਉਂਕਿ ਇਸ ਤੋਂ ਮੰਦਭਾਗਾ ਕੀ ਹੋ ਸਕਦਾ ਹੈ ਕਿ ਨੈਤਿਕ ਜਿੰਮੇਵਾਰੀ ਸਮਝਣ ਦੀ ਬਜਾਇ ਬਜ਼ੁਰਗ ਮਾਤਾ-ਪਿਤਾ ਦੀ ਸੁਰੱਖਿਆ ਲਈ ਸਾਨੂੰ ਕਾਨੂੰਨ ਬਣਾਉਣੇ ਪੈ ਰਹੇ ਹਨ ਘਰ ਦੇ ਬਜ਼ੁਰਗਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਸਿਰਫ਼ ਸਰਕਾਰੀ ਸੰਪੱਤੀ ਮੰਨ ਕੇ ਆਪਣੇ ਫਰਜ਼ਾਂ ਤੋਂ ਮੂੰਹ ਮੋੜਨਾ ਗਲਤ ਹੈ।
ਸਮਝਣੀ ਹੋਵੇਗੀ ਜ਼ਿੰਮੇਵਾਰੀ:
ਬਜ਼ੁਰਗ ਅਵਸਥਾ, ਮਨੁੱਖੀ ਜੀਵਨ ਦੀ ਸੰਵੇਦਨਸ਼ੀਲ ਅਵਸਥਾ ਹੈ ਬਜ਼ੁਰਗ, ਪਿਆਰ ਅਤੇ ਸਨਮਾਨ ਦੇ ਮੁਥਾਜ ਹੁੰਦੇ ਹਨ ਬਜ਼ੁਰਗਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਪਰਿਵਾਰ ਦਾ ਫਰਜ਼ ਹੈ ਆਖ਼ਰ ਅਸੀਂ ਵੀ ਕਦੇ ਉਮਰ ਦੀ ਉਸ ਦਹਿਲੀਜ਼ ‘ਤੇ ਕਦਮ ਰੱਖਣਾ ਹੈ, ਲਿਹਾਜ਼ਾ ਇਸ ਦਰਦ ਨੂੰ ਸਾਨੂੰ ਸਮਝਣਾ ਹੋਵੇਗਾ ਬਜ਼ੁਰਗਾਂ ਨੂੰ ਸਮੇਂ ਸਿਰ ਭੋਜਨ, ਦਵਾਈ, ਪਖਾਨੇ ਦੀਆਂ ਸੁਵਿਧਾਵਾਂ ਅਤੇ ਕੁਝ ਪਲ ਘਰ ਦੇ ਜੀਆਂ ਨਾਲ ਉਨ੍ਹਾਂ ਨੂੰ ਸਮਾਂ ਗੁਜ਼ਾਰਨ ਨੂੰ ਮਿਲੇ, ਤਾਂ ਪਿਆਰ ਅਤੇ ਸਨਮਾਨ ਦੇ ਭੁੱਖੇ ਬਜ਼ੁਰਗਾਂ ਦੇ ਦਰਦ ਨੂੰ ਯਕੀਨਨ ਘੱਟ ਕੀਤਾ ਜਾ ਸਕਦਾ ਹੈ ਵਧਦੀ ਉਮਰ ਦੇ ਨਾਲ, ਜਦੋਂ ਤਮਾਮ ਤਰ੍ਹਾਂ ਦੇ ਰੋਗਾਂ ਨਾਲ ਸਰੀਰ ਕਮਜ਼ੋਰ ਹੋਣ ਲੱਗਦਾ ਹੈ ਅਤੇ ਸਰੀਰਕ ਅਤੇ ਮਾਨਸਿਕ ਥਕਾਵਝ ਜੀਵਨਸ਼ੈਲੀ ‘ਤੇ ਹਾਵੀ ਹੋ ਜਾਂਦੀ ਹੈ, ਉਦੋਂ ਵਾਰਸਾਂ ਦਾ ਉਨ੍ਹਾਂ ਪ੍ਰਤੀ ਅਸਹਿਯੋਗ ਅਤੇ ਅਨਾਦਰ ਦੀ ਭਾਵਨਾ ਕਿੰਨੀ ਸਹੀ ਹੈ! ਇਹ ਸੋਚਣ ਦੀ ਲੋੜ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਮਤਾ, ਤਿਆਗ ਤੇ ਪਿਆਰ ਦੀ ਮੂਰਤ ਹੁੰਦੀ ਹੈ ਮਾਂ
ਨੀਨਾ ਧੀਰ ਜੈਤੋ
ਅੱਜ 8 ਮਈ ਨੂੰ ਭਾਰਤ ਸਮੇਤ ਦੁਨੀਆਂ ਦੇ 86 ਦੇਸ਼ਾਂ ਵਿੱਚ ਮਾਂ ਦਿਵਸ ਮਨਾਇਆ ਜਾਂਦਾ ਹੈ। ਇਹਨਾਂ ਦੇਸ਼ਾਂ ਵਿੱਚ ਹਰ ਸਾਲ ਮਈ ਦਾ ਦੂਸਰਾ ਐਤਵਾਰ ਮਾਂ ਨੂੰ ਸਮਰਪਿਤ ਕੀਤਾ ਜਾਂਦਾ ਹੈ। ਬਾਕੀ ਰਹਿੰਦੇ ਕਈ ਦੇਸ਼ 4 ਮਈ ਨੂੰ ਮਾਂ ਦਿਵਸ ਵਜੋਂ ਮਨਾਉਂਦੇ ਹਨ। ਅਰਬ ਦੇਸ਼ਾਂ ਵਿੱਚ ਇਹ ਦਿਨ 21 ਮਾਰਚ ਨੂੰ ਮਨਾਇਆ ਜਾਂਦਾ ਹੈ ਤੇ ਯੂਰਪ ਦੇ ਬਹੁਤ ਦੇਸ਼ ਹਰ ਸਾਲ 8 ਮਾਰਚ ਨੂੰ ਮਾਂ ਦਿਵਸ ਮਨਾਉਂਦੇ ਹਨ। ਜਗ ਜਣਨੀ ਮਾਂ ਨੂੰ ਸਾਰੇ ਗੁਰੂਆਂ ਪੀਰਾਂ ਨੇ ਵੀ ਹਮੇਸ਼ਾ ਸਤਿਕਾਰ ਦੇਣ ਦੀ ਗੱਲ ਕਹੀ ਹੈ। ਇੱਕ ਮਾਂ ਹੀ ਹੈ ਜਿਸਦਾ ਦੇਣਾ ਕੋਈ ਨਹੀਂ ਦੇ ਸਕਦਾ। ਅਸੀਂ ਕਿੰਨੀ ਵੀ ਕੋਸ਼ਿਸ਼ ਕਰ ਲਈਏ ਪਰ ਮਾਂ ਦਾ ਕਰਜ਼ਾ ਕਦੇ ਨਹੀਂ ਉਤਾਰ ਸਕਦੇ। ਮਮਤਾ ਨਿਰ-ਸਵਾਰਥ ਹੁੰਦੀ ਹੈ। ਸਾਰਾ ਦਿਨ ਕੰਮ ਕਰਕੇ ਘਰ ਪਰਤਦਿਆਂ ਬਾਕੀ ਸਭ ਵਾਰੀ ਵਾਰੀ ਆਪਣੇ ਦੁੱਖ ਤੇ ਲੋੜਾਂ ਦੱਸਦੇ ਹਨ ਪਰ ਮਾਂ ਆਪਣੇ ਪੁੱਤਰ ਨੂੰ ਸਭ ਤੋਂ ਪਹਿਲਾਂ ਸਿਰ ‘ਤੇ ਹੱਥ ਫੇਰ ਕੇ ਪੁੱਛਦੀ ਹੈ, ‘ ਕੁਝ ਖਾ ਲਿਆ ਸੀ?’ ਇਸੇ ਕਰਕੇ ਮਾਂ ਅੱਗੇ ਹਮੇਸ਼ਾ ਸਿਰ ਝੁਕਦਾ ਰਹੇਗਾ।
ਮਾਂ ਆਪਣੇ ਬੱਚੇ ਨੂੰ 9 ਮਹੀਨੇ ਪੇਟ ਵਿੱਚ ਪਾਲ ਕੇ ਜਨਮ ਦਿੰਦੀ ਹੈ, ਪਾਲਣ ਪੋਸ਼ਣ ਕਰਦੀ ਹੈ, ਆਪ ਗਿੱਲੀ ਥਾਂ ਤੇ ਪੈ ਕੇ ਬੱਚਿਆਂ ਨੂੰ ਸੁੱਕੀ ਥਾਂ ਤੇ ਪਾਉਂਦੀ ਹੈ। ਮਾਂ ਦੇ ਪੈਰਾਂ ਹੇਠ ਜੰਨਤ ਦੱਸੀ ਗਈ ਹੈ। ਇਸ ਦਾ ਮਤਲਬ ਹੈ ਕਿ ਜਿਹੜੇ ਮਾਂ ਦੀ ਕਦਰ ਕਰਦੇ ਹਨ, ਜਿਨ੍ਹਾਂ ਦਾ ਸੀਸ ਮਾਂ ਦੇ ਕਦਮਾਂ ਵਿੱਚ ਝੁਕਦਾ ਹੈ ਉਨ੍ਹਾਂ ਨੇ ਜੰਨਤ ਪ੍ਰਾਪਤ ਕਰ ਲਈ ਹੈ ਅਤੇ ਜਿਹੜੇ ਮਾਂ ਦੀ ਬੇਕਦਰੀ ਕਰਦੇ ਹਨ ਭਾਵ ਘਰ ਵਿੱਚ ਮਾਂ ਦਾ ਸਤਿਕਾਰ ਹੀ ਨਹੀਂ ਕਰਦੇ ਅਤੇ ਖੁਦ ਧਾਰਮਿਕ ਸਥਾਨਾਂ ‘ਤੇ ਜਾ ਕੇ ਸੇਵਾ ਕਰਨ ਦਾ ਵਿਖਾਵਾਂ ਕਰਦੇ ਹਨ। ਉਨ੍ਹਾਂ ਨੂੰ ਕਦੇ ਸੁਖ ਨਹੀਂ ਮਿਲ ਸਕਦਾ। ਕਿਸੇ ਸ਼ਾਇਰ ਦੀਆਂ ਬਹੁਤ ਸੁੰਦਰ ਲਾਈਨਾ ‘ਮਾਂ ਤਾਂ ਰੱਬ ਦਾ ਰੂਪ ਹੈ ਦੂਜਾ, ਮਾਂ ਤੋਂ ਵੱਧ ਕੋਈ ਹੋਰ ਨਾ ਦੂਜਾ, ਭਾਵ ਮਾਂ ਦਾ ਰਿਸ਼ਤਾ ਸਭ ਰਿਸਤਿਆ ਤੋਂ ਪਿਆਰਾ ਤੇ ਬਹੁ-ਮੁਲਾ ਰਿਸਤਾ ਹੈ।
ਇਹ ਉਹ ਮਾਂ ਹੈ ਜਿਸਨੇ ਖੁਦ ਲੱਖਾਂ ਤਸੀਹੇ ਝੱਲ ਕੇ ਆਪਣੇ ਬੱਚਿਆਂ ਨੂੰ ਪਾਲਿਆ ਹੈ ਅਤੇ ਖੁਦ ਖਾਲੀ ਪੇਟ ਰਹਿ ਕੇ, ਰੁੱਖੀ ਮਿੱਸੀ ਖਾ ਕੇ ਬੱਚਿਆਂ ਦਾ ਪੇਟ ਭਰਿਆ ਹੈ। ਆਪਣੀਆਂ ਉਮੀਦ ਭਰੀਆ ਅੱਖਾਂ ਵਿੱਚ ਕਿੰਨੇ ਹੀ ਸੁਪਨੇ ਸਜਾ ਕੇ ਰੱਖੇ ਹੁੰਦੇ ਹਨ, ਮਾਂ-ਬਾਪ ਨੇ ਕਿ ਉਨ੍ਹਾਂ ਦੇ ਬੱਚੇ ਇਹ ਬਣਨਗੇ, ਉਨ੍ਹਾਂ ਦੇ ਬੱਚੇ ਵੱਡੇ ਹੋ ਕੇ ਆਹ ਸੁਖ ਦੇਣਗੇ ਅਤੇ ਜੇ ਲੱਖਾ ਤਸੀਹੇ ਝੱਲ ਕੇ ਅਤੇ ਢਿੱਡ ਬੰਨ੍ਹ-ਬੰਨ੍ਹ ਕੇ ਜੋੜੀ ਅਤੇ ਖਰਾ ਸੋਨਾ ਸਮਝ ਕੇ ਹਿੱਕ ਨਾਲ ਲਗਾ ਕੇ ਰੱਖੀ ਔਲਾਦ ਮਾਂ-ਪਿਓ ਦੀ ਸੇਵਾ ਨਾ ਕਰੇ ਨਿਕੰਮੀ ਨਿਕਲ ਜਾਵੇ ਤਾਂ ਉਸ ਮਨ ‘ਤੇ ਕੀ ਬੀਤਦੀ ਹੋਵੇਗੀ?
ਅੱਜ ਦਾ ਇਨਸਾਨ ਮਤਲਬੀ ਬਣਦਾ ਜਾ ਰਿਹਾ ਹੈ।ਜ਼ਰਾ ਦਿਲ ‘ਤੇ ਹੱਥ ਰੱਖ ਕੇ ਸੋਚ ਕੇ ਵੇਖੋ ਅੱਜ ਸਮਾਜ ਸਵਾਰਥਪੁਣੇ ਦੇ ਅਜਿਹੇ ਦੌਰ ‘ਚੋਂ ਲੰਘ ਰਿਹਾ ਹੈ। ਜਿਥੇ ਇਨਸਾਨ ਰਿਸ਼ਤਿਆਂ ਨੂੰ ਲੀਰੋ-ਲੀਰ ਕਰਕੇ ਰਾਖ ਕਰਨ ਲਈ ਮਿੰਟ ਨਹੀਂ ਲਾਉਂਦਾ। ਸਮਾਜ ਵਿੱਚ ਕਿੰਨੀਆਂ ਮਾਵਾਂ ਆਪਣੀ ਔਲਾਦ ਦੀ ਬੇਕਦਰੀ ਦਾ ਸ਼ਿਕਾਰ ਹੋਈਆਂ ਬਿਰਧ ਆਸ਼ਰਮਾਂ ਵਿੱਚ ਦਿਨ ਕੱਟ ਰਹੀਆਂ ਹਨ। ਸਾਨੂੰ ਬਜ਼ੁਰਗ ਮਾਂ ਬਾਪ ਨੂੰ ਬਿਰਧ ਆਸ਼ਰਮਾਂ ‘ਚ ਭੇਜਣ ਦੀ ਬਜਾਇ ਉਨ੍ਹਾਂ ਦੀ ਖੁਦ ਸੇਵਾ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕਰ ਸਕੀਏ।
ਅੱਜ ਦਾ ਦਿਨ ਸੰਸਾਰ ਦੀਆਂ ਸਾਰੀਆਂ ਮਾਵਾਂ ਨੂੰ ਸਮਰਪਿਤ ਹੈ। ਇਸ ਲਈ ਜੇ ਕੋਈ ਜਾਣੇ-ਅਣਜਾਣੇ ਆਪਣੇ ਮਾਂ-ਬਾਪ ਨੂੰ ਆਪਣੇ ਤਂੋ ਦੂਰ ਕਰੀ ਬੈਠਾ ਹੈ ਤਾਂ ਸਭ ਕੁਝ ਭੁਲ ਕੇ ਮਾਂ ਦੇ ਚਰਨਾਂ ਵਿੱਚ ਜਾ ਡਿੱਗੋ। ਮਾਂ ਦੀ ਮਮਤਾ ਐਨੀ ਕੋਮਲ ਹੁੰਦੀ ਹੈ ਕਿ ਇੱਕ ਪਲ ਵਿੱਚ ਤੁਹਾਨੂੰ ਮਾਂ ਨੇ ਆਪਣੀ ਹਿੱਕ ਨਾਲ ਲਗਾ ਲੈਣਾ ਹੈ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਆਪਣੀ ਜਨਮ ਦੇਣ ਵਾਲੀ ਮਾਂ ਦੇ ਨਾਲ- ਨਾਲ, ਸਮਾਜ ਵਿਚ ਮਾਂ ਸਮਾਨ ਬਜ਼ੁਰਗ ਔਰਤਾਂ ਦਾ ਵੀ ਅਸੀਂ ਹਮੇਸ਼ਾ ਮਾਂ ਵਾਂਗ ਹੀ ਸਤਿਕਾਰ ਕਰੀਏ ਤਾਂ ਜੋ ਸਾਡਾ ਸਮਾਜ ਸਵਰਗ ਦਾ ਨਕਸ਼ਾ ਬਣ ਸਕੇ ਅਤੇ ਨੋਜਵਾਨ ਪੀੜ੍ਹੀ ਨੂੰ ਲਿਆਕਤ ਤੇ ਸਿਆਣਪ ਆ ਸਕੇ। ਇੱਕ ਗੱਲ ਹਮੇਸ਼ਾ ਯਾਦ ਰੱਖੋ ‘ਮਾਂ ਦੇ ਚਰਨਾਂ ਤੋਂ ਵੱਡਾ ਕੋਈ ਤੀਰਥ ਤੇ ਇਸ਼ਨਾਨ ਨਹੀਂ ਇਸ ਲਈ ਹਮੇਸ਼ਾ ਸਰਵਨ ਪੁੱਤਰ ਬਣਨ ਦੀ ਕੋਸ਼ਿਸ਼ ਕਰੋ, ਜਿਸ ਦੀ ਸ਼ੁਰੂਆਤ ਅੱਜ ਤਂੋ ਹੀ ਕੀਤੀ ਜਾਣੀ ਚਾਹੀਦੀ ਹੈ।
ਕੰਪਿਊਟਰ ਅਧਿਆਪਕਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋੜੀਕਪੂਰਾ (ਫਰੀਦਕੋਟ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੀਨਤਾ ਨਿਮਰਤਾ ਨਾਲ ਮਿਲਦਾ ਹੈ ਪ੍ਰਭੂ ਪ੍ਰੇਮ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਜਿਸ ਦੇ ਅਰਬਾਂ-ਖਰਬਾਂ ਨਾਮ ਹਨ, ਉਹ ਹਰ ਕਿਸੇ ਦੇ ਅੰਦਰਲੇ ਪਿਆਰ ਨੂੰ ਵੇਖਦਾ ਹੈ ਇਨਸਾਨ ਦੇ ਅੰਦਰ ਦੀ ਤੜਫ਼, ਪਾਕ ਮੁਹੱਬਤ ਨੂੰ ਵੇਖਦਾ ਹੈ ਉਹ ਮਾਲਕ ਕਿਸੇ ਦੇ ਵਿਖਾਵੇ, ਜਾਤ, ਪੈਸੇ ਜਾਂ ਕਿਸੇ ਦੇ ਰੋਅਬ ਦੇ ਹੇਠਾਂ ਝੁਕਦਾ ਨਹੀਂ ਹੈ ਅੱਲ੍ਹਾ, ਵਾਹਿਗੁਰੂ, ਰਾਮ ਨੂੰ ਪਾਇਆ ਜਾ ਸਕਦਾ ਹੈ ਪਰ ਝੁਕਾਇਆ ਨਹੀਂ ਜਾ ਸਕਦਾ ਆਦਮੀ ਜਦੋਂ ਝੁਕਦਾ ਹੈ ਤਾਂ ਝੁਕ ਕੇ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ, ਪਰ ਜਦੋਂ ਆਦਮੀ ਅੱਲ੍ਹਾ ਨੂੰ ਝੁਕਾਉਣ ਲਈ ਚੱਲਦਾ ਹੈ ਤਾਂ ਖੁਦ ਹੀ ਟੁਕੜੇ-ਟੁਕੜੇ ਹੋ ਕੇ ਖਤਮ ਹੋ ਜਾਂਦਾ ਹੈ। (Saint Dr. MSG)
ਇਹ ਵੀ ਪੜ੍ਹੋ : ਈਡੀ ਨੇ ਜ਼ਬਤ ਕੀਤੀ 417 ਕਰੋੜ ਕਰੋੜ ਰੁਪਏ ਦੀ ਸੰਪਤੀ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਲਈ ਹੰਕਾਰ ਨਹੀਂ ਕਰਨਾ ਚਾਹੀਦਾ ਦੀਨਤਾ-ਨਿਮਰਤਾ ਨਾਲ ਝੁਕ ਕੇ ਉਸ ਮਾਲਕ ਤੋਂ ਮਾਲਕ ਨੂੰ ਪ੍ਰਾਪਤ ਕਰਨ ਲਈ ਦੁਆ ਕਰਨੀ ਚਾਹੀਦੀ ਹੈ ਜੋ ਦੀਨਤਾ-ਨਿਮਰਤਾ ਧਾਰਨ ਕਰਦੇ ਹਨ ਉਨ੍ਹਾਂ ਨੂੰ ਮਾਲਕ ਮਿਲ ਵੀ ਜਾਂਦਾ ਹੈ ਮਾਲਕ ਇਹ ਵੇਖਦਾ ਹੈ ਕਿ ਕਿਸ ਦੇ ਅੰਦਰ ਪਿਆਰ ਹੈ ਅਤੇ ਕਿਸ ਦੇ ਅੰਦਰ ਈਰਖਾ ਇੱਕ ਮੁਰੀਦ ਨੂੰ ਆਪਣੇ ਅੱਲ੍ਹਾ, ਵਾਹਿਗੁਰੂ, ਰਾਮ ਨਾਲ ਕਿਹੋ-ਜਿਹਾ ਹੋਣਾ ਚਾਹੀਦਾ ਹੈ? ਇਸ ਬਾਰੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇੱਕ ਮੁਰੀਦ ਬਣਨ ਤੋਂ ਪਹਿਲਾਂ ਇਨਸਾਨ ਇਹ ਵੇਖੇ ਕਿ ਉਸ ਦੇ ਗੁਰੂ ਦੀ ਕੋਈ ਗਰਜ਼ ਤਾਂ ਨਹੀਂ, ਕੋਈ ਪੈਸਾ, ਜ਼ਮੀਨ-ਜਾਇਦਾਦ, ਨੋਟਾਂ-ਵੋਟਾਂ ਦਾ ਚੱਕਰ ਤਾਂ ਨਹੀਂ ਚਲਾਉਂਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਰਥ ਤਾਂ ਨਹੀਂ ਰੱਖਦਾ? ਜੇਕਰ ਗੁਰੂ ਅਜਿਹਾ ਨਹੀਂ ਹੈ। (Saint Dr. MSG)
ਉਹ ਨਿਹਸਵਾਰਥ ਭਾਵਨਾ ਨਾਲ ਅੱਲ੍ਹਾ, ਵਾਹਿਗੁਰੂ ਦਾ ਨਾਮ ਦਿੰਦਾ ਹੈ, ਬਦਲੇ ‘ਚ ਤੁਹਾਥੋਂ ਕੁਝ ਨਹੀਂ ਲੈਂਦਾ ਬੁਰਾਈਆਂ, ਬੁਰੇ ਕਰਮ ਛੁਡਵਾਉਂਦਾ ਹੈ ਅਤੇ ਅੱਲ੍ਹਾ, ਮਾਲਕ ਦੀ ਚਰਚਾ ਕਰਵਾਉਂਦਾ ਹੈ ਤਾਂ ਉਸ ਨੂੰ ਗੁਰੂ ਧਾਰਨ ਕਰੋ, ਰਾਮ ਦਾ ਨਾਮ ਲਓ ਅਤੇ ਬਚਨ ਦੇ ਕੇ ਪੂਰਨ ਸ਼ਿਸ਼ ਬਣ ਜਾਓ ਫਿਰ ਮੁਰੀਦ ਉਹ ਹੈ ਜੋ ਮਰ-ਮਿਟਦਾ ਹੈ ਆਪਣੇ ਗੁਰੂ, ਮੁਰਸ਼ਿਦੇ-ਕਾਮਲ ਦੇ ਬਚਨਾਂ ‘ਤੇ ਪੂਰਾ ਅਮਲ ਕਰਦਾ ਹੈ ਇਨਸਾਨ ਨੂੰ ਜਦੋਂ ਅੱਲ੍ਹਾ, ਵਾਹਿਗੁਰੂ, ਸਤਿਗੁਰੂ, ਮਾਲਕ ਦਾ ਪਿਆਰ ਮਿਲੇ ਤਾਂ ਉਸ ਨੂੰ ਇਹ ਨਹੀਂ ਵੇਖਣਾ ਚਾਹੀਦਾ  ਕਿ ਕਿਸ ਨੂੰ ਕੀ ਮਿਲਿਆ, ਕੀ ਨਹੀਂ ਮਿਲਿਆ, ਕਿਉਂਕਿ ਅਜਿਹਾ ਕਰਨ ਨਾਲ ਆਦਮੀ ਆਪਣਾ ਸਭ ਕੁਝ ਗੁਆ ਬੈਠਦਾ ਹੈ। (Saint Dr. MSG)
ਇਹ ਵੀ ਪੜ੍ਹੋ : ਕਰਨਾਟਕ ’ਚ ਨਿਪਾਹ ਵਾਇਰਸ ਸਬੰਧੀ ਨਿਗਰਾਨੀ ਵਧਾਈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਆਪਣੇ ਪਿਆਰ,  ਆਪਣੀ ਮੁਹੱਬਤ ਨਾਲ ਨਿਵਾਜ਼ ਦੇਵੇ ਤਾਂ ਇਹ ਬਹੁਤ ਵੱਡੀ ਗੱਲ ਹੈ ਪਰ ਇਨਸਾਨ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਬੇਪਰਵਾਹ ਜੀ ਨੇ ਭਜਨਾਂ ‘ਚ ਸਾਫ਼ ਲਿਖਿਆ ਹੈ ਕਿ ‘ਨਾਮ ਧਿਆਨੇ ਵਾਲੇ ਹੰਕਾਰ ਮੇਂ ਨਾ ਆਨਾ, ਕਰੀ-ਕਰਾਈ ਭਗਤੀ ਮਾਟੀ ਮੇਂ ਨਾ ਮਿਲਾਨਾ’ ਤੂੰ ਨਾਮ ਜਪਿਆ, ਭਗਤੀ-ਇਬਾਦਤ ਕੀਤੀ, ਅੱਲ੍ਹਾ, ਮਾਲਕ ਨੇ ਤੈਨੂੰ ਦਰਸ਼ਨ ਦਿੱਤੇ ਅਤੇ ਜੇਕਰ ਤੂੰ ਹੰਕਾਰ ‘ਚ ਆ ਗਿਆ ਤਾਂ ਕਰੀ-ਕਰਾਈ ਭਗਤੀ ਨੂੰ ਖਤਮ ਕਰ ਸਕਦਾ ਹੈਂ ਹਾਥੀ ਜਦੋਂ ਨਹਾਉਂਦਾ ਹੈ ਤਾਂ ਚਿੱਕੜ ਨੂੰ ਆਪਣੇ ‘ਤੇ ਸੁੱਟ ਲੈਂਦਾ ਹੈ ਉਸੇ ਤਰ੍ਹਾਂ ਜਦੋਂ ਤੁਸੀਂ ਸੇਵਾ-ਸਿਮਰਨ ਕਰਦੇ ਹੋ ਤਾਂ ਮਾਲਕ ਦਾ ਰਹਿਮੋ-ਕਰਮ ਤੁਹਾਨੂੰ ਪ੍ਰਾਪਤ ਹੋਵੇਗਾ ਫਿਰ ਤੁਸੀਂ ਦੀਨਤਾ-ਨਿਮਰਤਾ ਦੇ ਗਹਿਣੇ ਪਹਿਨ ਲਓ ਅਤੇ ਹੰਕਾਰ ਨਾ ਆਉਣ ਦਿਓ। (Saint Dr. MSG)
ਫਿਰ ਜਾਗਿਆ ਨਵਜੋਤ ਸਿੱਧੂ ਦਾ ਪਾਕਿ ਪ੍ਰੇਮ
ਸਿੱਧੂ ਦਾ ਵਿਵਾਦਿਤ ਬਿਆਨ, ਕਿਹਾ, ਦੱਖਣੀ ਭਾਰਤ ਤੋਂ ਬਿਹਤਰ ਹੈ ਪਾਕਿਸਤਾਨ
ਬਿਆਨ ਤੋਂ ਬਾਅਦ ਵਿਰੋਧੀ ਧਿਰਾਂ ਨੇ ਸਿੱਧੂ ਨੂੰ ਲਿਆ ਕਰੜੇ ਹੱਥੀਂ
ਏਜੰਸੀ, ਕਸੌਲੀ (ਹਿਮਾਚਲ ਪ੍ਰਦੇਸ਼)
ਪਾਕਿਸਤਾਨ ਫੌਜ ਮੁਖੀ ਨੂੰ ਗਲੇ ਲਾਉਣ ਸਬੰਧੀ ਵਿਵਾਦ ‘ਚ ਆਏ ਸਾਬਕਾ ਕ੍ਰਿਕਟਰ ਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਗੁਆਂਢੀ ਦੇਸ਼ ਪਾਕਿਸਤਾਨ ਦਾ ਮੋਹ ਨਹੀਂ ਛੁੱਟ ਰਿਹਾ ਹੈ। ਖੁਸ਼ਵੰਤ ਸਿੰਘ ਲਿਟਫੇਸਟ ਲਈ ਅੱਜ ਕਸੌਲੀ ਪਹੁੰਚੇ ਸਿੱਧੂ ਨੇ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਲਿਟਫੇਸਟ ਦੇ ਪਹਿਲੇ ਸੈਸ਼ਨ ‘ਚ ਚਰਚਾ ਦੌਰਾਨ ਉਨ੍ਹਾਂ ਪਾਕਿਸਤਾਨ ਦੀ ਯਾਤਰਾ ਨੂੰ ਕਈ ਮਾਇਨਿਆਂ ਵਿਚ ਦੱਖਣੀ ਭਾਰਤ ਤੋਂ ਬਿਹਤਰ ਕਰਾਰ ਦਿੱਤਾ।
ਸਿੱਧੂ ਨੇ ਕਿਹਾ ਕਿ ਤੁਸੀਂ ਪਾਕਿਸਤਾਨ ਵਿਚ ਕਿਤੇ ਵੀ ਯਾਤਰਾ ਕਰ ਲਵੋ, ਉੱਥੇ ਨਾ ਤਾਂ ਭਾਸ਼ਾ ਬਦਲਦੀ ਹੈ, ਨਾ ਹੀ ਖਾਣਾ ਬਦਲਦਾ ਹੈ ਅਤੇ ਨਾ ਹੀ ਲੋਕ ਬਦਲਦੇ ਹਨ, ਜਦਕਿ ਦੱਖਣੀ ਭਾਰਤ ਵਿਚ ਜਾਣ ‘ਤੇ ਭਾਸ਼ਾ ਤੋਂ ਲੈ ਕੇ ਖਾਣ-ਪੀਣ ਤਕ ਸਭ ਕੁਝ ਬਦਲ ਜਾਂਦਾ ਹੈ ਇੱਥੋਂ ਤਕ ਕਿ ਦੱਖਣੀ ਭਾਰਤ ਵਿਚ ਰਹਿਣ ਲਈ ਅੰਗਰੇਜ਼ੀ ਜਾਂ ਤੇਲਗੂ ਭਾਸ਼ਾ ਸਿਖਣੀ ਪੈਂਦੀ ਹੈ ਪਰ ਪਾਕਿਸਤਾਨ ਵਿਚ ਅਜਿਹਾ ਨਹੀਂ ਹੈ।
ਸਿੱਧੂ ਨੇ ਪਾਕਿਸਤਾਨ ‘ਚ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਪਾਕਿ ਫੌਜ ਮੁਖੀ ਗਲੇ ਲਾਉਣ ਦਾ ਰਾਜ ਵੀ ਆਪਦੇ ਅੰਦਾਜ਼ ‘ਚ ਖੋਲ੍ਹਿਆ। ਉਨ੍ਹਾਂ ਕਿਹਾ ਕਿ ਇਹ ਜੱਫੀ ਰਾਫੇਲ ਡੀਲ ਦੀ ਤਰ੍ਹਾਂ ਨਿਯੋਜਤ ਨਹੀਂ ਸੀ। ਇਹ ਸਭ ਕੁਝ ਅਚਾਨਕ ਹੀ ਹੋਇਆ ਗੱਲਬਾਤ ਦੌਰਾਨ ਪਾਕਿਸਤਾਨ ਫੌਜ ਫਿਰ ਜਾਗਿਆ।
ਮੁਖੀ ਨੇ ਸਿੱਖਾਂ ਦੇ ਤੀਰਥ ਸਥਾਨ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਖੋਲ੍ਹਣ ਦੀ ਗੱਲ ਕਹੀ ਇਸ ਤੋਂ ਬਾਅਦ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੇ ਤੇ ਉਨ੍ਹਾਂ ਗਲੇ ਲਾ ਲਿਆ। ਸਿੱਖਾਂ ਦੇ ਲਈ ਇੱਕ ਕਾਰੀਡੋਰ ਖੁੱਲ੍ਹਣਾ ਇੱਕ ਸਫ਼ਨਾ ਹੈ ਜਦੋਂ ਕਰਾਚੀ ਤੇ ਮੁੰਬਈ ਦਰਮਿਆਨ ਵਪਾਰ ਸੰਧੀ ਹੋ ਸਕਦੀ ਹੈ ਤਾਂ ਅੰਮ੍ਰਿਤਸਰ ਤੇ ਲਾਹੌਰ ਦਰਮਿਆਨ ਇਹ ਦੂਰੀਆਂ ਵੀ ਮਿਟ ਜਾਣੀਆਂ ਚਾਹਦੀਆਂ ਹਨ। ਸਿੱਧੂ ਨੇ ਲਿਟਫੇਸਟ ਦੀ ਸ਼ੁਰੂਆਤ ਸ਼ਾਇਰਾਨਾ ਅੰਦਾਜ਼ ‘ਚ ‘ਸਰਕਾਰਾਂ ਸਾਰੀ ਉਮਰ ਇਹ ਭੁੱਲ ਕਰਦੀਆਂ ਰਹੀਆਂ, ਧੂੜ ਚਿਹਰੇ ‘ਤੇ ਸੀ ਤੇ ਆਇਨਾ ਸਾਫ਼ ਕਰਦੀ ਰਹੀ’ ਨਾਲ ਕੀਤੀ।
ਸਿੱਧੂ ਭਾਰਤ ‘ਚ ਪਾਕਿ ਦੀ ਖੁਫੀਆ ਏਜੰਸੀ ਆਈਐਸਆਈ ਦਾ ਏਜੰਟ : ਅਕਾਲੀ ਦਲ
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕਸੌਲੀ ਵਿਖੇ ਲਿਟਰੇਰੀ ਫੈਸਟ ਦੌਰਾਨ ਕੀਤੀਆਂ ਟਿੱਪਣੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸ੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਸਰਦਾਰ ਮਹੇਸ਼ਇੰਦਰ ਨੇ ਕਿਹਾ ਕਿ ਸਿੱਧੂ ਭਾਰਤ ‘ਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਏਜੰਟ ਹੈ।
ਉਹਨਾਂ ਕਿਹਾ ਕਿ ਸਿੱਧੂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸਵੈ-ਘੋਸ਼ਿਤ ਬੁਲਾਰਾ ਅਤੇ ਨੁੰਮਾਇਦਾ ਬਣ ਚੁੱਕਿਆ ਹੈ ਜੋ ਕਿ ਲਗਾਤਾਰ ਇਮਰਾਨ ਅਤੇ ਪਾਕਿਸਤਾਨ ਦੀ ਤਾਰੀਫ ਕਰਦਾ ਆ ਰਿਹਾ ਹੈ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਸਿੱਧੂ ਦੀਆਂ ਹਰਕਤਾਂ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਉਸ ਦੀ ਛੁੱਟੀ ਕਰਕੇ ਵਿਖਾ ਦੇਣ ਕਿ ਉਹ ਇੱਕ ਦੇਸ਼ਭਗਤ ਸਿਪਾਹੀ ਹਨ।
ਮੰਤਰੀ ਨਵਜੋਤ ਸਿੱਧੂ ਨੂੰ ਪਾਕਿਸਤਾਨ ਨੂੰ ਲੈ ਕੇ ਦਿੱਤੇ ਬਿਆਨ ‘ਤੇ ਪਲਟਵਾਰ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ। ਹਰਸਿਮਰਤ ਨੇ ਕਿਹਾ ਕਿ ਜੇਕਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਨਾਲ ਇੰਨਾ ਹੀ ਪਿਆਰ ਹੈ ਤਾਂ ਉਹ ਸਭ ਤੋਂ ਪਹਿਲਾਂ ਸਰਹੱਦ ਤੋਂ ਹੋ ਰਹੀ ਨਸ਼ੇ ਦੀ ਸਮਗਲਿੰਗ ਨੂੰ ਬੰਦ ਕਰਨ। ਇਸ ਨਾਲ ਸਾਡੀ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।