Gill - Sach Kahoon Punjabi
IND vs ENG 2nd Test : ਦੂਜੇ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਨੂੰ ਦੋ ਵੱਡੇ ਝਟਕੇ, ਜਡੇਜ਼ਾ ਅਤੇ ਰਾਹੁਲ ਸੱਟ ਕਾਰਨ ਬਾਹਰ
ਸਰਫਰਾਜ਼ ਅਤੇ ਸੌਰਭ ਕੁਮਾਰ ਨੂੰ ਮੌਕਾ
ਜਡੇਜ਼ਾ ਦੀ ਜਗ੍ਹਾ ਕੁਲਦੀਪ ਨੂੰ ਵੀ ਮਿਲ ਸਕਦਾ ਹੈ ਮੌਕਾ
ਹੈਦਰਾਬਾਦ (ਏਜੰਸੀ)। ਇੰਗਲੈਂਡ ਖਿਲਾਫ 2 ਫਰਵਰੀ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਟੀਮ ਇੰਡੀਆ ਨੂੰ ਦੋ ਵੱਡੇ ਝਟਕੇ ਲੱਗੇ ਹਨ। ਖੱਬੇ ਹੱਥ ਦੇ ਸਪਿਨ ਆਲਰਾਊਂਡਰ ਰਵਿੰਦਰ ਜਡੇਜਾ ਅਤੇ ਬੱਲੇਬਾਜ ਕੇਐਲ ਰਾਹੁਲ ਸੱਟ ਕਾਰਨ ਬਾਹਰ ਹਨ। ਚੋਣਕਾਰਾਂ ਨੇ ਸੌਰਭ ਕੁਮਾਰ, ਸਰਫਰਾਜ ਖਾਨ ਅਤੇ ਵਾਸ਼ਿੰਗਟਨ ਸੁੰਦਰ ਨੂੰ ਟੀਮ ’ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੂੰ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੈਚ ’ਚ 28 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। (IND vs ENG 2nd Test)
Murder : ਅਮਰੀਕਾ ‘ਚ ਭਾਰਤੀ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ, ਮੁਲਜ਼ਮ ਗ੍ਰਿਫਤਾਰ
ਇਸ ਮੈਚ ਦੌਰਾਨ ਜਡੇਜਾ ਅਤੇ ਰਾਹੁਲ ਜ਼ਖਮੀ ਹੋ ਗਏ। ਹੈਦਰਾਬਾਦ ’ਚ ਪਹਿਲੇ ਟੈਸਟ ਦੇ ਚੌਥੇ ਦਿਨ ਜਡੇਜਾ ਨੂੰ ਹੈਮਸਟ੍ਰਿੰਗ ’ਚ ਖਿਚਾਅ ਮਹਿਸੂਸ ਹੋਇਆ। ਲੱਤ ਦੀ ਸਕੈਨ ਕਰਵਾਉਣ ਤੋਂ ਬਾਅਦ ਉਸ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਇਸ ਦੇ ਨਾਲ ਹੀ ਕੇਐੱਲ ਰਾਹੁਲ ਆਪਣੇ ਪੱਟ ’ਚ ਦਰਦ ਦੀ ਸ਼ਿਕਾਇਤ ਕਰ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਦੂਜੇ ਟੈਸਟ ’ਚ ਆਰਾਮ ਦਿੱਤਾ ਗਿਆ ਹੈ।
ਰਨ ਆਊਟ ਹੋਣ ਤੋਂ ਬਾਅਦ ਦਰਦ ’ਚ ਨਜ਼ਰ ਆਏ ਜਡੇਜਾ | IND vs ENG 2nd Test
ਰਵਿੰਦਰ ਜਡੇਜਾ ਹੈਦਰਾਬਾਦ ਟੈਸਟ ਦੇ ਚੌਥੇ ਦਿਨ ਇੰਗਲਿਸ਼ ਕਪਤਾਨ ਬੇਨ ਸਟੋਕਸ ਦੀ ਸਿੱਧੀ ਟੱਕਰ ਨਾਲ ਰਨ ਆਊਟ ਹੋ ਗਏ। ਪਵੇਲੀਅਨ ਪਰਤਣ ਦੌਰਾਨ ਉਨ੍ਹਾਂ ਨੂੰ ਪੈਦਲ ਚੱਲਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੈਚ ਖਤਮ ਹੋਣ ਤੋਂ ਬਾਅਦ ਜਡੇਜਾ ਨੇ ਹੈਦਰਾਬਾਦ ’ਚ ਹੀ ਆਪਣੀ ਲੱਤ ਦਾ ਸਕੈਨ ਕਰਵਾਇਆ। ਜਡੇਜਾ ਦੀ ਸਕੈਨ ਰਿਪੋਰਟ ਮੁੰਬਈ ਇੰਸ਼ਟੀਚਿਊਟ ਨੂੰ ਭੇਜ ਦਿੱਤੀ ਗਈ ਹੈ, ਜਿੱਥੇ ਸਾਰੇ ਖਿਡਾਰੀਆਂ ਦੀ ਸਕੈਨ ਰਿਪੋਰਟ ਭੇਜੀ ਜਾਂਦੀ ਹੈ। ਰਿਪੋਰਟ ਆਉਣ ਤੋਂ ਬਾਅਦ ਸੋਮਵਾਰ ਸ਼ਾਮ ਤੱਕ ਇਸ ਗੱਲ ਦੀ ਪੁਸ਼ਟੀ ਹੋ ਜਾਵੇਗੀ ਕਿ ਜਡੇਜਾ ਇੱਕ ਟੈਸਟ ਤੋਂ ਬਾਹਰ ਹੋਣਗੇ ਜਾਂ ਪੂਰੀ ਸੀਰੀਜ ਤੋਂ।
ਸੌਰਭ ਖੱਬੇ ਹੱਥ ਦੇ ਸਪਿਨ ਆਲਰਾਊਂਡਰ ਵੀ | IND vs ENG 2nd Test
ਜਡੇਜਾ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤੇ ਗਏ ਸੌਰਭ ਕੁਮਾਰ ਖੱਬੇ ਹੱਥ ਦੇ ਸਪਿਨ ਗੇਂਦਬਾਜ ਅਤੇ ਉਪਯੋਗੀ ਬੱਲੇਬਾਜ ਵੀ ਹਨ। ਘਰੇਲੂ ਕ੍ਰਿਕੇਟ ’ਚ ਉੱਤਰ ਪ੍ਰਦੇਸ਼ ਲਈ ਖੇਡਣ ਵਾਲੇ ਸੌਰਭ ਨੇ ਪਹਿਲੀ ਸ਼੍ਰੇਣੀ ਕ੍ਰਿਕੇਟ ’ਚ ਹੁਣ ਤੱਕ 68 ਮੈਚ ਖੇਡੇ ਹਨ। ਇਨ੍ਹਾਂ ’ਚ 290 ਵਿਕਟਾਂ ਲੈਣ ਦੇ ਨਾਲ-ਨਾਲ ਉਨ੍ਹਾਂ ਨੇ 2061 ਦੌੜਾਂ ਵੀ ਬਣਾਈਆਂ ਹਨ। ਸੌਰਭ ਕੁਮਾਰ ਨੇ 24-27 ਜਨਵਰੀ ਦਰਮਿਆਨ ਇੰਗਲੈਂਡ ਏ ਖਿਲਾਫ ਪਹਿਲੀ ਪਾਰੀ ’ਚ 77 ਦੌੜਾਂ ਬਣਾਈਆਂ ਅਤੇ ਮੈਚ ’ਚ 6 ਵਿਕਟਾਂ ਲਈਆਂ। (IND vs ENG 2nd Test)
ਸਰਫਰਾਜ ਕੋਲ 45 ਪਹਿਲੀ ਸ਼੍ਰੇਣੀ ਮੈਚਾਂ ਦਾ ਤਜਰਬਾ | IND vs ENG 2nd Test
ਮੁੰਬਈ ਲਈ ਘਰੇਲੂ ਕ੍ਰਿਕੇਟ ਖੇਡਣ ਵਾਲੇ ਸਰਫਰਾਜ ਖਾਨ ਨੇ ਹੁਣ ਤੱਕ 45 ਫਰਸਟ ਕਲਾਸ ਮੈਚ ਖੇਡੇ ਹਨ। ਮਿਡਲ ਆਰਡਰ ਬੱਲੇਬਾਜ ਸਰਫਰਾਜ ਨੇ 45 ਪਹਿਲੇ ਦਰਜੇ ਦੇ ਮੈਚਾਂ ’ਚ ਲਗਭਗ 70 ਦੀ ਔਸਤ ਨਾਲ 3912 ਦੌੜਾਂ ਬਣਾਈਆਂ ਹਨ। ਇਸ ’ਚ 14 ਸੈਂਕੜੇ ਅਤੇ 11 ਅਰਧ ਸੈਂਕੜੇ ਸ਼ਾਮਲ ਹਨ। ਵਾਸ਼ਿੰਗਟਨ ਸੁੰਦਰ ਇਸ ਤੋਂ ਪਹਿਲਾਂ ਟੀਮ ਇੰਡੀਆ ਲਈ ਟੈਸਟ ਮੈਚ ਵੀ ਖੇਡ ਚੁੱਕੇ ਹਨ। ਆਫ ਸਪਿਨ ਆਲਰਾਊਂਡਰ ਸੁੰਦਰ ਨੇ ਹੁਣ ਤੱਕ 4 ਟੈਸਟ ਮੈਚਾਂ ’ਚ 6 ਵਿਕਟਾਂ ਲਈਆਂ ਹਨ ਅਤੇ 265 ਦੌੜਾਂ ਬਣਾਈਆਂ ਹਨ।
IND vs ENG Test : ਇੰਗਲੈਂਡ ਨੇ ਜਿੱਤਿਆ ਹੈਦਰਾਬਾਦ ਟੈਸਟ, ਲੜੀ ’ਚ 1-0 ਦਾ ਵਾਧਾ
ਭਾਰਤੀ ਟੀਮ ਨੂੰ 28 ਦੌੜਾਂ ਨਾਲ ਹਰਾਇਆ | IND vs ENG Test
ਟਾਮ ਹਾਰਟਲੇ ਨੇ ਹਾਸਲ ਕੀਤੀਆਂ 7 ਵਿਕਟਾਂ | IND vs ENG Test
ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਹੈਦਰਾਬਾਦ ’ਚ ਖੇਡਿਆ ਗਿਆ। ਜਿਸ ਵਿੱਚ ਇੰਗਲੈਂਡ ਦੀ ਟੀਮ ਨੇ ਭਾਰਤੀ ਟੀਮ ਨੂੰ 28 ਦੌੜਾਂ ਨਾਲ ਹਰਾ ਦਿੱਤਾ। ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲੀ ਪਾਰੀ ’ਚ ਇੰਗਲੈਂਡ ਦੀ ਟੀਮ 246 ਦੌੜਾਂ ’ਤੇ ਆਲਆਊਟ ਹੋ ਗਈ ਸੀ। ਜਿਸ ਵਿੱਚ ਕਪਤਾਨ ਬੇਨ ਸਟੋਕਸ ਨੇ 70 ਦੌੜਾਂ ਦੀ ਕਪਤਾਨੀ ਪਾਰੀ ਖੇਡੀ ਸੀ। ਇੰਗਲੈਂਡ ਦੀਆਂ 246 ਦੌੜਾਂ ਦੇ ਜਵਾਬ ’ਚ ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 426 ਦੌੜਾਂ ਬਣਾਇਆਂ ਸਨ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 190 ਦੌੜਾਂ ਦੀ ਲੀੜ ਹਾਸਲ ਕੀਤੀ ਸੀ। ਦੂਜੀ ਪਾਰੀ ’ਚ ਇੰਗਲੈਂਡ ਦੀ ਟੀਮ 420 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ। (IND vs ENG Test)
ਡਾ. ਮਾਧਵੀ ਬੋਰਸੇ ਸਿੰਘ ਇੰਸਾਂ ਇੱਕ ਅਜਿਹੀ ਸ਼ਖਸੀਅਤ, ਜੋ ਭਾਰਤ ਦੀਆਂ 10 ਸਫਲ ਔਰਤਾਂ ਵਿੱਚੋਂ ਹਨ ਇੱਕ!
ਜਿਸ ਵਿੱਚ ਓਲੀ ਪੋਪ ਦੀ 196 ਦੌੜਾਂ ਦੀ ਸ਼ਾਨਦਾਰ ਪਾਰੀ ਸ਼ਾਮਲ ਸੀ। ਦੂਜੀ ਪਾਰੀ ’ਚ ਭਾਰਤੀ ਟੀਮ ਨੂੰ ਜਿੱਤ ਲਈ 230 ਦੌੜਾਂ ਦਾ ਟੀਚਾ ਮਿਲਿਆ ਸੀ। ਜਿਸ ਦੇ ਜਵਾਬ ’ਚ ਭਾਰਤੀ ਟੀਮ 202 ਦੌੜਾਂ ’ਤੇ ਆਲਆਊਟ ਹੋ ਗਈ। ਇੰਗਲੈਂਡ ਵੱਲੋਂ ਟਾਮ ਹਾਰਟਲੇ ਨੇ ਸਭ ਤੋਂ ਜ਼ਿਆਦਾ 6 ਵਿਕਟਾਂ ਹਾਸਲ ਕੀਤੀਆਂ। ਜੋ ਰੂਟ ਅਤੇ ਜੈਕ ਲੀਚ ਨੂੰ 1-1 ਵਿਕਟ ਮਿਲੀ। ਸ਼੍ਰੇਅਸ ਅਈਅਰ 13 ਦੌੜਾਂ, ਰੋਹਿਤ ਸ਼ਰਮਾ 39, ਕੇਐੱਲ ਰਾਹੁਲ 22, ਅਕਸ਼ਰ ਪਟੇਲ 17, ਯਸ਼ਸਵੀ ਜੈਸਵਾਲ 15, ਰਵਿੰਦਰ ਜਡੇਜਾ 2 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਸ਼ੁਭਮਨ ਗਿੱਲ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਏ। ਇੰਗਲੈਂਡ ਨੇ ਐਤਵਾਰ ਨੂੰ ਦੂਜੀ ਪਾਰੀ ’ਚ 420 ਦੌੜਾਂ ਬਣਾਈਆਂ। ਪਹਿਲੀ ਪਾਰੀ ’ਚ ਇੰਗਲੈਂਡ ਨੇ 246 ਦੌੜਾਂ ਬਣਾਈਆਂ ਅਤੇ ਭਾਰਤ ਨੇ 436 ਦੌੜਾਂ ਬਣਾਈਆਂ। (IND vs ENG Test)
IND vs ENG : ਹੈਦਰਾਬਾਦ ਟੈਸਟ ਦੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਮਜ਼ਬੂਤ ਸਥਿਤੀ ’ਚ, ਜਡੇਜ਼ਾ-ਅਕਸ਼ਰ ਨਾਬਾਦ ਪਰਤੇ
ਕੇਐੱਲ ਰਾਹੁਲ ਨੇ ਖੇਡੀ 86 ਦੌੜਾਂ ਦੀ ਪਾਰੀ | IND vs ENG
ਸਟੰਪ ਤੱਕ ਭਾਰਤੀ ਟੀਮ ਦਾ ਸਕੋਰ 421/7 | IND vs ENG
ਹੈਦਰਾਬਾਦ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਹੈਦਰਾਬਾਦ ਦੇ ਰਾਜ਼ੀਵ ਗਾਂਧੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਦੂਜੇ ਦਿਨ ਦਾ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਦਾ ਪੱਲਾ ਭਾਰੀ ਹੋ ਗਿਆ ਹੈ। ਸਟੰਪ ਤੱਕ ਭਾਰਤੀ ਟੀਮ ਦਾ ਸਕੋਰ 421/7 ਦਾ ਹੈ। ਖੇਡ ਖਤਮ ਹੋਣ ਤੱਕ ਰਵਿੰਦਰ ਜਡੇਜ਼ਾ ਅਤੇ ਅਕਸ਼ਰ ਪਟੇਲ ਨਾਬਾਦ ਪਵੇਲੀਅਨ ਪਰਤੇ ਹਨ। ਭਾਰਤੀ ਟੀਮ ਦੀ ਕੁੱਲ ਬੜ੍ਹਤ 175 ਦੌੜਾਂ ਦੀ ਹੋ ਗਈ ਹੈ ਅਤੇ ਭਾਰਤੀ ਟੀਮ ਦੀਆਂ 3 ਵਿਕਟਾਂ ਬਾਕੀ ਹਨ। ਪਹਿਲੇ ਟੈਸਟ ਮੈਚ ਦਾ ਦੂਜਾ ਦਿਨ ਲਗਭਗ ਭਾਰਤੀ ਟੀਮ ਦੇ ਨਾਂਅ ਰਿਹਾ। ਰਵਿੰਦਰ ਜਡੇਜ਼ਾ 81 ਜਦਕਿ ਅਕਸ਼ਰ ਪਟੇਲ 35 ਦੌੜਾਂ ਬਣਾ ਕੇ ਨਾਬਾਦ ਵਾਪਸ ਪਰਤੇ ਹਨ। ਇਸ ਤੋਂ ਪਹਿਲਾਂ ਯਸ਼ਸਵੀ ਜਾਇਸਵਾਲ ਨੇ 80, ਕੇਐੱਲ ਰਾਹੁਲ ਨੇ 86 ਅਤੇ ਕੇਐੱਸ ਭਰਤ ਨੇ 41 ਦੌੜਾਂ ਦੀਆਂ ਪਾਰੀਆਂ ਖੇਡੀਆਂ। ਇੰਗਲੈਂਡ ਦੀ ਟੀਮ ਵੱਲੋਂ ਟਾਮ ਹਾਰਟਲੇ ਨੇ 2 ਵਿਕਟਾਂ ਹਾਸਲ ਕੀਤੀਆਂ। (IND vs ENG)
ICC Awards : ਸਟਾਰ ਵਿਰਾਟ ਕੋਹਲੀ ਚੌਥੀ ਵਾਰ ICC One Day Cricketer of the Year, ਖਵਾਜ਼ਾ ਟੈਸਟਾਂ ’ਚ, ਸੂਰਿਆ ਕੁਮ…
ਹਾਰਟਲੇ ਦੀ ਗੇਂਦ ’ਤੇ ਅਕਸ਼ਰ ਨੇ ਲਗਾਤਾਰ ਤਿੰਨ ਚੌਕੇ ਜੜੇ | IND vs ENG
ਸਟੰਪ ਤੋਂ ਪਹਿਲਾਂ ਅਕਸ਼ਰ ਪਟੇਲ ਨੇ ਟਾਮ ਹਾਰਟਲੀ ਦੀ ਗੇਂਦ ’ਤੇ ਲਗਾਤਾਰ ਤਿੰਨ ਚੌਕੇ ਜੜੇ। ਉਨ੍ਹਾਂ ਨੇ 110ਵੇਂ ਓਵਰ ਦੀ ਚੌਥੀ ਗੇਂਦ ’ਤੇ ਚੌਕਾ, ਪੰਜਵੇਂ ’ਤੇ ਛੱਕਾ ਅਤੇ ਛੇਵੇਂ ’ਤੇ ਚੌਕਾ ਜੜਿਆ। ਇਨ੍ਹਾਂ ਚੌਕਿਆਂ ਦੀ ਮਦਦ ਨਾਲ ਭਾਰਤ ਦਾ ਸਕੋਰ 421/7 ਹੋ ਗਿਆ ਹੈ। ਪਹਿਲੀ ਪਾਰੀ ’ਚ ਟੀਮ ਦੀ ਬੜ੍ਹਤ 175 ਦੌੜਾਂ ਹੋ ਗਈ ਹੈ। (IND vs ENG)
ਲੱਤ ਅੜਿਕਾ ਦੀ ਅਪੀਲ, ਅੰਪਾਇਰ ਦਾ ਫੈਸਲਾ ਚੌਕਾ | IND vs ENG
ਅੰਗਰੇਜ਼ਾਂ ਦੀ ਟੀਮ ਨੇ 98ਵੇਂ ਓਵਰ ਦੀ ਤੀਜੀ ਗੇਂਦ ’ਤੇ ਜਡੇਜਾ ਖਿਲਾਫ ਐੱਲਬੀਡਬਲਿਊ ਦੀ ਅਪੀਲ ਕੀਤੀ ਪਰ ਨਤੀਜਾ ਵੱਖਰਾ ਰਿਹਾ। ਦਰਅਸਲ, ਗੇਂਦ ਜਡੇਜਾ ਦੇ ਪੈਡ ਨਾਲ ਟਕਰਾ ਗਈ ਅਤੇ ਸਲਿਪ ਦੀ ਦਿਸ਼ਾ ਤੋਂ ਆਉਂਦੀ ਬਾਊਂਡਰੀ ਦੇ ਪਾਰ ਚਲੀ ਗਈ। ਅਜਿਹੇ ’ਚ ਅੰਪਾਇਰ ਨੇ ਅਪੀਲ ਨੂੰ ਠੁਕਰਾ ਦਿੱਤਾ ਅਤੇ ਲੈੱਗ ਬਾਈ ਦੀ ਬਾਊਂਡਰੀ ਦਿੱਤੀ। (IND vs ENG)
ਅਸ਼ਵਿਨ ਰਨਆਊਟ, ਗਲਤ ਕਾਲ ਕਾਰਨ ਗੁਆਈ ਵਿਕਟ | IND vs ENG
ਭਾਰਤ ਨੇ 91ਵੇਂ ਓਵਰ ’ਚ 7ਵਾਂ ਵਿਕਟ ਗੁਆ ਦਿੱਤਾ। ਇੱਥੇ ਰਵੀਚੰਦਰਨ ਅਸ਼ਵਿਨ ਇੱਕ ਦੌੜ ਬਣਾ ਕੇ ਰਨ ਆਊਟ ਹੋ ਗਏ। ਉਹ ਰੂਟ ਦੀ ਗੇਂਦ ’ਤੇ ਦੌੜ ਲੈਣਾ ਚਾਹੁੰਦੇ ਸਨ ਪਰ ਜਡੇਜਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਅਸ਼ਵਿਨ ਸ਼ਾਰਟ ਖੇਡਣ ਤੋਂ ਬਾਅਦ ਦੌੜਾਂ ਬਣਾਉਣ ਲਈ ਚਲੇ ਗਏ ਸਨ। ਫਿਰ ਹਾਰਟਲੇ ਨੇ ਵਿਕਟਕੀਪਰ ਬੇਨ ਫੌਕਸ ਵੱਲ ਥ੍ਰੋਅ ਸੁੱਟਿਆ, ਜਿਸ ਨੂੰ ਫੌਕਸ ਨੇ ਸਟੰਪ ’ਤੇ ਮਾਰਨ ਦੀ ਕੋਈ ਗਲਤੀ ਨਹੀਂ ਕੀਤੀ। (IND vs ENG)
ਹੈਦਰਾਬਾਦ ਟੈਸਟ, 2nd Day : ਰਾਹੁਲ ਦਾ ਟੈਸਟ ’ਚ 14ਵਾਂ ਅਰਧਸੈਂਕੜਾ, ਅਈਅਰ ਨਾਲ ਅਰਧਸੈਂਕੜੇ ਵਾਲੀ ਸਾਂਝੇਦਾਰੀ
ਦੂਜੇ ਦਿਨ ਲੰਚ ਤੱਕ ਭਾਰਤ ਦਾ ਸਕੋਰ 222/4 | IND vs ENG
ਜਾਇਸਵਾਲ 80 ਦੌੜਾਂ ਬਣਾ ਕੇ ਆਊਟ | IND vs ENG
ਭਾਰਤ ਇੰਗਲੈਂਡ ਦੇ ਸਕੋਰ ਤੋਂ ਸਿਰਫ 24 ਦੌੜਾਂ ਪਿੱਛੇ
ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਇੰਗਲੈਂਡ ਦੀ ਟੀਮ 246 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ। ਭਾਰਤ ਪਹਿਲੇ ਨੇ ਪਹਿਲੇ ਦਿਨ 1 ਵਿਕਟ ਗੁਆ ਕੇ 119 ਦੌੜਾਂ ਬਣਾਈਆਂ ਸਨ। ਦੂਜੇ ਦਿਨ ਭਾਰਤ ਦੀ ਇੰਗਲੈਂਡ ਦੇ ਸਕੋਰ ਤੋਂ ਸਿਰਫ ਹੁਣ 23 ਦੌੜਾਂ ਪਿੱਛੇ ਹੈ। ਹੁਣ ਲੰਚ ਤੱਕ ਭਾਰਤੀ ਟੀਮ ਦਾ ਸਕੋਰ 230/4 ਹੈ। (IND vs ENG)
ਇਸ ਸਮੇਂ ਕੇਐੱਲ ਰਾਹੁਲ ਅਤੇ ਰਵਿੰਦਰ ਜਡੇਜ਼ਾ ਕ੍ਰੀਜ ’ਤੇ ਨਾਬਾਦ ਹਨ। ਰਾਹੁਲ ਨੇ ਆਪਣਾ 14ਵਾਂ ਟੈਸਟ ਅਰਧਸੈਂਕੜਾ ਜੜਿਆ ਹੈ। ਦੂਜੇ ਦਿਨ ਭਾਰਤ ਨੇ ਆਪਣੀ ਸ਼ੁਰੂਆਤ ਕੀਤੀ ਅਤੇ ਪਹਿਲੇ ਦਿਨ ਦੇ ਨਾਬਾਦ ਯਸ਼ਸਵੀ ਜਾਇਸਵਾਲ ਆਪਣੇ 76 ਦੌੜਾਂ ਦੇ ਸਕੋਰ ’ਚ ਸਿਰਫ 4 ਦੌੜਾਂ ਦਾ ਇਜਾਫਾ ਕਰ ਪਾਏ ਅਤੇ 80 ਦੌੜਾਂ ਬਣਾ ਕੇ ਜੋ ਰੂਟ ਦਾ ਸ਼ਿਕਾਰ ਬਣੇ। ਉਸ ਤੋਂ ਬਾਅਦ ਸ਼ੁਭਮਨ ਗਿੱਲ ਵੀ ਕੁਝ ਜ਼ਿਆਦਾ ਨਹੀਂ ਕਰ ਸਕੇ ਅਤੇ 23 ਦੌੜਾਂ ਬਣਾ ਕੇ ਆਊਟ ਹੋ ਗਏ। ਹੁਣ ਲੰਚ ਤੋਂ ਬਾਅਦ ਖੇਡ ਸ਼ੁਰੂ ਹੋ ਗਿਆ ਹੈ ਅਤੇ ਭਾਰਤੀ ਟੀਮ ਇੰਗਲੈਂਡ ਦੇ ਸਕੋਰ ਤੋਂ ਸਿਰਫ 16 ਦੌੜਾਂ ਪਿੱਛੇ ਹੈ। (IND vs ENG)
ਲੁਧਿਆਣਾ ’ਚ CM ਮਾਨ ਨੇ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਕਰਕੇ ਆਇਆ ਗਣਤੰਤਰ ਦਿਵਸ
ਪਹਿਲੇ ਸੈਸ਼ਨ ਤੱਕ ਭਾਰਤ ਵੱਲੋਂ ਕੇਐਲ ਰਾਹੁਲ 55 ਦੌੜਾਂ ਬਣਾ ਕੇ ਨਾਬਾਦ ਪਰਤੇ ਅਤੇ ਸ਼੍ਰੇਅਸ ਅਈਅਰ ਨੇ 34 ਦੌੜਾਂ ਬਣਾਈਆਂ। ਰਾਹੁਲ ਨੇ ਆਪਣੇ ਟੈਸਟ ਕਰੀਅਰ ਦਾ 14ਵਾਂ ਅਰਧ ਸੈਂਕੜਾ ਲਾਇਆ ਹੈ। ਸ਼੍ਰੇਅਸ ਦੇ ਨਾਲ ਉਨ੍ਹਾਂ ਦੀ 63 ਦੌੜਾਂ ਦੀ ਸਾਂਝੇਦਾਰੀ ਪੂਰੀ ਹੋ ਗਈ ਹੈ। ਸ਼ੁਭਮਨ ਗਿੱਲ 23 ਦੌੜਾਂ, ਯਸ਼ਸਵੀ ਜੈਸਵਾਲ 80 ਅਤੇ ਰੋਹਿਤ ਸ਼ਰਮਾ 24 ਦੌੜਾਂ ਬਣਾ ਕੇ ਆਊਟ ਹੋਏ। ਇੰਗਲੈਂਡ ਵੱਲੋਂ ਜੈਕ ਲੀਚ, ਜੋ ਰੂਟ ਅਤੇ ਟਾਮ ਹਾਰਟਲੇ ਨੇ 1-1 ਵਿਕਟ ਹਾਸਲ ਕੀਤੀ। ਦੂਜੇ ਦਿਨ ਸ਼ੁੱਕਰਵਾਰ ਨੂੰ ਭਾਰਤ ਨੇ ਆਪਣੀ ਪਹਿਲੀ ਪਾਰੀ 119/1 ਦੇ ਸਕੋਰ ਨਾਲ ਅੱਗੇ ਵਧਾਈ ਸੀ। (IND vs ENG)
ਰਾਹੁਲ ਭਾਰਤ ’ਚ 1000 ਟੈਸਟ ਦੌੜਾਂ ਤੋਂ 22 ਦੌੜਾਂ ਦੂਰ | IND vs ENG
ਲੰਚ ਸੈਸ਼ਨ ਤੱਕ ਕੇਐੱਲ ਰਾਹੁਲ 55 ਦੌੜਾਂ ਬਣਾ ਕੇ ਨਾਟ ਆਊਟ ਰਹੇ। ਉਨ੍ਹਾਂ ਟੈਸਟ ’ਚ ਆਪਣਾ 14ਵਾਂ ਅਰਧ ਸੈਂਕੜਾ ਜੜਿਆ। ਉਹ ਭਾਰਤ ’ਚ 1000 ਟੈਸਟ ਦੌੜਾਂ ਪੂਰੀਆਂ ਕਰਨ ਤੋਂ ਸਿਰਫ 22 ਦੌੜਾਂ ਦੂਰ ਹਨ। ਫਿਲਹਾਲ ਉਨ੍ਹਾਂ ਨੇ 17 ਟੈਸਟ ਮੈਚਾਂ ਦੀਆਂ 26 ਪਾਰੀਆਂ ’ਚ 978 ਦੌੜਾਂ ਬਣਾਈਆਂ ਹਨ। (IND vs ENG)
ਭਾਰਤ ਨੇ ਪਹਿਲੇ ਸੈਸ਼ਨ ’ਚ ਬਣਾਇਆਂ 103 ਦੌੜਾਂ | IND vs ENG
ਭਾਰਤ ਨੇ ਦੂਜੇ ਦਿਨ ਦੀ ਖੇਡ ਦੀ ਸ਼ੁਰੂਆਤ ਚੌਕੇ ਨਾਲ ਕੀਤੀ ਤਾਂ ਯਸ਼ਸਵੀ ਜੈਸਵਾਲ ਨੇ ਲਾਂਗ ਆਨ ’ਤੇ ਚੌਕਾ ਮਾਰਿਆ। ਪਰ ਉਹ ਪਹਿਲੇ ਹੀ ਓਵਰ ’ਚ ਜੋ ਰੂਟ ਖਿਲਾਫ ਵੀ ਆਊਟ ਹੋ ਗਏ। ਉਨ੍ਹਾਂ ਨੇ 80 ਦੌੜਾਂ ਬਣਾਈਆਂ। ਯਸ਼ਸਵੀ ਤੋਂ ਬਾਅਦ ਸ਼ੁਭਮਨ ਗਿੱਲ ਨੇ ਕੇਐੱਲ ਰਾਹੁਲ ਨਾਲ 36 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ੁਭਮਨ ਵੀ 23 ਦੌੜਾਂ ਬਣਾ ਕੇ ਟਾਮ ਹਾਰਟਲੇ ਦਾ ਸ਼ਿਕਾਰ ਬਣੇ।
159 ਦੇ ਸਕੋਰ ’ਤੇ 3 ਵਿਕਟਾਂ ਡਿੱਗਣ ਤੋਂ ਬਾਅਦ ਕੇਐਲ ਰਾਹੁਲ ਅਤੇ ਸ਼੍ਰੇਅਸ ਅਈਅਰ ਨੇ ਭਾਰਤ ਦੀ ਕਮਾਨ ਸੰਭਾਲੀ। ਦੋਵਾਂ ਨੇ ਸੈਸ਼ਨ ਦੇ ਅੰਤ ਤੱਕ ਕੋਈ ਹੋਰ ਵਿਕਟ ਨਹੀਂ ਡਿੱਗਣ ਦਿੱਤੀ ਅਤੇ 63 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਰਾਹੁਲ 55 ਦੌੜਾਂ ਅਤੇ ਸ਼੍ਰੇਅਸ 34 ਦੌੜਾਂ ਬਣਾ ਕੇ ਲੰਚ ਤੱਕ ਨਾਟ ਆਊਟ ਰਹੇ। ਟੀਮ ਦਾ ਸਕੋਰ 3 ਵਿਕਟਾਂ ਦੇ ਨੁਕਸਾਨ ’ਤੇ 222 ਦੌੜਾਂ ਸੀ। ਭਾਰਤ ਨੇ ਇਸ ਸੈਸ਼ਨ ’ਚ ਕੁੱਲ 103 ਦੌੜਾਂ ਬਣਾਈਆਂ। (IND vs ENG)
IND vs ENG : ਹੈਦਰਾਬਾਦ ਟੈਸਟ ਦਾ ਪਹਿਲਾ ਦਿਨ ਭਾਰਤ ਦੇ ਨਾਂਅ, ਇੰਗਲੈਂਡ ਪਹਿਲੀ ਪਾਰੀ ’ਚ 246 ’ਤੇ ਆਲਆਊਟ, ਭਾਰਤ ਦੀ ਮਜ਼ਬੂਤ ਸ਼ੁਰੂਆਤ
ਯਸ਼ਸਵੀ ਜਾਇਸਵਾਲ 76 ਦੌੜਾਂ ਬਣਾ ਕੇ ਨਾਬਾਦ ਵਾਪਸ ਪਵੇਲੀਅਨ ਪਰਤੇ | IND vs ENG
ਰੋਹਿਤ ਸ਼ਰਮਾ 24 ਦੌੜਾਂ ਬਣਾ ਕੇ ਆਊਟ | IND vs ENG
ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਹੈਦਰਾਬਾਦ ’ਚ ਸ਼ੁਰੂ ਹੋਇਆ ਹੈ। ਪਹਿਲੇ ਟੈਸਟ ਮੈਚ ਦਾ ਪਹਿਲਾ ਦਿਨ ਭਾਰਤੀ ਟੀਮ ਦੇ ਨਾਂਅ ਰਿਹਾ ਹੈ। ਇੰਗਲੈਂਡ ਪਹਿਲੀ ਪਾਰੀ ’ਚ 246 ਦੌੜਾਂ ਬਣਾ ਕੇ ਆਲਆਊਟ ਹੋ ਗਿਆ ਹੈ। ਜਦਕਿ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ’ਚ ਮਜ਼ਬੂਤ ਸ਼ੁਰੂਆਤ ਕੀਤੀ ਹੈ। ਇੰਗਲੈਂਡ ਦੀਆਂ 246 ਦੌੜਾਂ ਦੇ ਜਵਾਬ ’ਚ ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 119 ਦੌੜਾਂ ਬਣਾ ਲਈਆਂ ਹਨ। ਜਦਕਿ ਭਾਰਤ ਦੀ ਇੱਕ ਵਿਕਟ ਡਿੱਗੀ ਹੈ। ਕਪਤਾਨ ਰੋਹਿਤ ਸ਼ਰਮਾ 24 ਦੌੜਾਂ ਬਣਾ ਕੇ ਜੈਕ ਲੀਚ ਦਾ ਸ਼ਿਕਾਰ ਬਣੇ ਹਨ। (IND vs ENG)
Women’s World Cup: ਭਾਰਤੀ ਮਹਿਲਾ ਹਾਕੀ ਟੀਮ ਨੇ ਇਸ ਮੈਚ ‘ਚ ਕਰ ਦਿੱਤਾ ਕਮਾਲ
ਇਸ ਸਮੇਂ ਸ਼ੁਭਮਨ ਗਿੱਲ (ਨਾਬਾਦ 14) ਜਦਕਿ ਓਪਨਰ ਯਸ਼ਸਵੀ ਜਾਇਸਵਾਲ (ਨਾਬਾਦ 76) ਦੌੜਾਂ ਬਣਾ ਕੇ ਕ੍ਰੀਜ ’ਤੇ ਨਾਬਾਦ ਹਨ। ਜ਼ਿਕਰਯੋਗ ਹੈ ਕਿ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਅਤੇ ਪੂਰੀ ਟੀਮ 63.4 ਓਵਰ ਖੇਡ ਕੇ 246 ਦੌੜਾਂ ’ਤੇ ਆਲਆਊਟ ਹੋ ਗਈ। ਇੰਗਲੈਂਡ ਵੱਲੋਂ ਕਪਤਾਨ ਬੇਨ ਸਟੋਕਸ ਨੇ 70 ਦੌੜਾਂ ਦੀ ਕਪਤਾਨੀ ਪਾਰੀ ਖੇਡੀ। ਜੌਨੀ ਬੈਯਰਸਟੋ ਨੇ 37 ਅਤੇ ਬੇਨ ਡਕੇਟ ਨੇ 35 ਦੌੜਾਂ ਬਣਾਇਆਂ। ਭਾਰਤ ਵੱਲੋਂ ਰਵਿੰਦਰ ਜਡੇਜ਼ਾ ਅਤੇ ਰਵਿਚੰਦਰਨ ਅਸ਼ਵਿਨ ਨੇ 3-3 ਵਿਕਟਾਂ ਲਈਆਂ, ਜਦਕਿ ਜਸਪ੍ਰੀਤ ਬੁਮਰਾਹ ਅਤੇ ਅਕਸ਼ਰ ਪਟੇਲ ਨੂੰ 2-2 ਵਿਕਟਾਂ ਮਿਲਿਆਂ। (IND vs ENG)
ਰਣਜੀ ਟਰਾਫ਼ੀ ਪੰਜਾਬ ਬਨਾਮ ਤਾਮਿਲਨਾਡੂ; ਗਿੱਲ ਪਹੁੰਚੇ ਦ੍ਰਵਿੜ ਬਰਾਬਰ
ਤਾਮਿਲਨਾਡੂ ਦੀਆਂ ਪਹਿਲੀ ਪਾਰੀ ‘ਚ 215 ਦੌੜਾਂ ਦੇ ਜਵਾਬ ਂਚ ਪੰਜਾਬ ਨੇ ਦੋ ਵਿਕਟਾਂ ‘ਤੇ 308 ਦੌੜਾਂ ਬਣਾਈਆਂ
ਗਿੱਲ ਵਿਸ਼ਵ ਦੇ 13ਵੇਂ ਅਤੇ ਰਾਹੁਲ ਦ੍ਰਵਿੜ ਤੋਂ ਬਾਅਦ ਭਾਰਤ ਦੇ ਦੂਸਰੇ ਅਜਿਹੇ ਬੱਲੇਬਾਜ਼ ਬਣੇ ਜੋ ਪ੍ਰਥਮ ਸ਼੍ਰੇਣੀ ‘ਚ ਦਿਨ ਦੀ ਖੇਡ ਖ਼ਤਮ ਹੋਣ ਕਾਰਨ 199 ਦੌੜਾਂ ‘ਤੇ ਨਾਬਾਦ ਪਰਤੇ
ਮੋਹਾਲੀ, 16 ਦਸੰਬਰ
ਤਾਮਿਲਨਾਡੂ ਵਿਰੁੱਧ ਰਣਜੀ ਟਰਾਫ਼ੀ ਦੇ ਗਰੁੱਪ ਬੀ ਦੇ ਮੈਚ ‘ਚ ਅੰਡਰ 19 ਕ੍ਰਿਕਟ ਵਿਸ਼ਵ ਕੱਪ 2018 ‘ਚ ਮੈਨ ਆਫ਼ ਦ ਸੀਰੀਜ਼ ਰਹੇ ਨੌਜਵਾਨ ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ (ਨਾਬਾਦ 199) ਦੀ ਬਦੌਲਤ ਪੰਜਾਬ ਨੇ ਆਪਣੀ ਸਥਿਤੀ ਬੇਹੱਦ ਮਜ਼ਬੂਤ ਕਰ ਲਈ ਸ਼ੁਭਮਨ ਰਣਜੀ ਟਰਾਫ਼ੀ ਦੇ ਅਲੀਟ ਗਰੁੱਪ ਬੀ ਦੇ ਰਾਊਂਡ 6 ‘ਚ ਤਾਮਿਨਾਡੂ ਵਿਰੁੱਧ ਮੁਕਾਬਲੇ ‘ਚ 234 ਗੇਂਦਾਂ ‘ਤੇ 21 ਚੌਕੇ ਅਤੇ 4 ਛੱਕੇ ਜੜ ਕੇ ਨਾਬਾਦ ਪਰਤੇ ਜਦੋਂਕਿ ਕਪਤਾਨ ਮਨਪ੍ਰੀਤ 50 ਦੌੜਾਂ ਬਣਾ ਕੇ ਨਾਬਾਦ ਪਰਤੇ  ਦੂਸਰੇ ਦਿਨ ਸਟੰਪ ਤੱਕ ਪੰਜਾਬ ਨੇ ਦੋ ਵਿਕਟਾਂ ‘ਤੇ 308 ਦੌੜਾਂ ਬਣਾਈਆਂ ਤਾਮਿਲਨਾਡੂ ਨੇ ਪਹਿਲੀ ਪਾਰੀ ‘ਚ 215 ਦੌੜਾਂ ਬਣਾਈਆਂ ਸਨ
ਗਿੱਲ ਵਿਸ਼ਵ ਦੇ 13ਵੇਂ ਅਤੇ ਰਾਹੁਲ ਦ੍ਰਵਿੜ ਤੋਂ ਬਾਅਦ ਭਾਰਤ ਦੇ ਦੂਸਰੇ ਅਜਿਹੇ ਬੱਲੇਬਾਜ਼ ਬਣੇ ਜੋ ਪ੍ਰਥਮ ਸ਼੍ਰੇਣੀ ‘ਚ ਦਿਨ ਦੀ ਖੇਡ ਖ਼ਤਮ ਹੋਣ ਕਾਰਨ 199 ਦੌੜਾਂ ‘ਤੇ ਨਾਬਾਦ ਪਰਤੇ ਇਸ ਤੋਂ ਪਹਿਲਾਂ ਦ੍ਰਵਿੜ ਨੇ 2003 ‘ਚ ਆਸਟਰੇਲੀਆ ਵਿਰੁੱਧ ਐਡੀਲੇਡ ਟੈਸਟ ‘ਚ 199 ‘ਤੇ ਨਾਬਾਦ ਪਰਤੇ ਸਨ
ਸ਼ੁਭਮਨ ਗਿੱਲ ਆਈਪੀਐਲ 2018 ‘ਚ ਕੇਕੇਆਰ ਵੱਲੋਂ ਖੇਡ ਚੁੱਕੇ ਹਨ ਤੂਫ਼ਾਨੀ ਬੱਲੇਬਾਜ਼ੀ ‘ਚ ਮਾਹਿਰ ਸ਼ੁਭਮਨ ਨੂੰ ਭਾਰਤ ਦਾ ਦੂਸਰਾ ਯੁਵਰਾਜ ਸਿੰਘ ਕਿਹਾ ਜਾਂਦਾ ਹੈ ਸ਼ੁਭਮਨ ਨੇ ਵੀ ਕਈ ਵਾਰ ਕਿਹਾ ਹੈ ਕਿ ਯੁਵਰਾਜ ਨੇ ਉਹਨਾਂ ਦੀ ਬਹੁਤ ਮੱਦਦ ਕੀਤੀ ਹੁਣ ਦੇਖਣਾ ਹੈ ਕਿ 18 ਦਸੰਬਰ ਨੂੰ ਆਈਪੀਐਲ2019 ਦੀ ਨੀਲਾਮੀ ਤੋਂ ਕੁਝ ਦਿਨ ਪਹਿਲਾਂ ਸ਼ੁਭਮਨ ਦੀ ਇਹ ਪਾਰੀ ਉਸਦੀ ਕੀਮਤ ਨੂੰ ਕਿੰਨਾ ਵਧਾ ਪਾਉਂਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਏ ਨੂੰ 6 ਵਿਕਟਾਂ ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ
ਸ਼ਨਿੱਚਵਾਰ ਨੂੰ ਖ਼ਿਤਾਬੀ ਮੁਕਾਬਲਾ ਭਾਰਤ ਬੀ ਨਾਲ
ਨਵੀਂ ਦਿੱਲੀ, 25 ਅਕਤੂਬਰ
ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ (ਨਾਬਾਦ 106, 111 ਗੇਂਦਾਂ, 8 ਚੌਕੇ, 3 ਛੱਕੇ) ਦੇ ਧਮਾਕੇਦਾਰ ਸੈਂਕੜੇ ਨਾਲ ਭਾਰਤ ਸੀ ਨੇ ਭਾਰਤ ਏ ਨੂੰ ਇੱਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ ‘ਚ ਛੇ ਵਿਕਟਾਂ ਨਾਲ ਹਰਾ ਕੇ ਦੇਵਧਰ ਟਰਾਫ਼ੀ ਕ੍ਰਿਕਟ ਟੂਰਨਾਮੈਂਟ ਦੇ ਖ਼ਿਤਾਬੀ ਮੁਕਾਬਲੇ ‘ਚ ਪ੍ਰਵੇਸ਼ ਕਰ ਲਿਆ ਭਾਰਤ ਸੀ ਦਾ ਫਾਈਨਲ ‘ਚ ਸ਼ਨਿੱਚਵਾਰ ਨੂੰ ਭਾਰਤ ਬੀ ਨਾਲ ਮੁਕਾਬਲਾ ਹੋਵੇਗਾ ਜਿਸ ਨੇ ਆਪਣੇ ਦੋਵੇਂ ਮੈਚ ਜਿੱਤੇ ਲੀਗ ਮੈਚ ‘ਚ ਭਾਰਤ ਬੀ ਨੇ ਭਾਰਤ ਸੀ ਨੂੰ 30 ਦੌੜਾਂ ਨਾਲ ਹਰਾਇਆ ਸੀ ਭਾਰਤ ਏ ਨੇ 50 ਓਵਰਾਂ ‘ਚ 6 ਵਿਕਟਾਂ ‘ਤੇ 293 ਦੌੜਾਂ ਬਣਾਈਆਂ ਜਿਸ ਦੇ ਜਵਾਬ ‘ਚ ਭਾਰਤ ਸੀ ਨੇ 47 ਓਵਰਾਂ ‘ਚ 4 ਵਿਕਟਾਂ ‘ਤੇ 296 ਦੌੜਾਂ ਬਣਾ ਕੇ ਫਾਈਨਲ ‘ਚ ਜਗ੍ਹਾ ਬਣਾ ਲਈ
ਭਾਰਤ ਦੀ ਅੰਡਰ 19 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਗਿੱਲ ਨੇ ਇਸ਼ਾਨ ਕਿਸ਼ਨ(69, 11 ਚੌਕੇ, 60 ਗੇਂਦਾਂ) ਨਾਲ ਚੌਥੀ ਵਿਕਟ ਲਈ 121 ਦੌੜਾਂ ਅਤੇ ਫਿਰ ਸੂਰਿਆ ਕੁਮਾਰ (ਨਾਬਾਦ 56, 36 ਗੇਂਦਾਂ, 3 ਚੌਕੇ, 4 ਛੱਕੇ) ਨਾਲ ਪੰਜਵੀਂ ਵਿਕਟ ਲਈ 90 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ ਕਪਤਾਨ ਅਜਿੰਕੇ ਰਹਾਣੇ ਨੇ 14 ਦੌੜਾਂ ਬਣਾਈਆਂ ਸੁਰੇਸ਼ ਰੈਨਾ 2 ਦੌੜਾਂ ਬਣਾ ਕੇ ਆਊਟ ਹੋਏ ਰਵਿਚੰਦਰਨ ਅਸ਼ਵਿਨ ਨੇ  46 ਦੌੜਾਂ ‘ਤੇ ਇੱਕ ਵਿਕਟ ਲਈ
ਇਸ ਤੋਂ ਪਹਿਲਾਂ ਭਾਰਤ ਏ ਦੀ ਪਾਰੀ ‘ਚ ਉਸਦੇ ਪਹਿਲੇ ਤਿੰਨ ਬੱਲੇਬਾਜ਼ਾਂ ਅਭਿਮੰਨਿਊ ਈਸ਼ਵਰਨ (69), ਅਨਮੋਲਪ੍ਰੀਤ ਸਿੰਘ (59) ਅਤੇ ਨੀਤੀਸ਼ ਰਾਣਾ (68) ਨੇ ਸ਼ਾਨਦਾਰ ਅਰਧ ਸੈਂਕੜੇ ਠੋਕੇ ਕਪਤਾਨ ਦਿਨੇਸ਼ ਕਾਰਤਿਕ ਨੇ 23 ਗੇਂਦਾਂ ‘ਚ 32 ਅਤੇ ਕੇਦਾਰ ਜਾਧਵ ਨੇ 2 ਚੌਕੇ, 2 ਛੱਕੇ ਲਾ ਕੇ ਨਾਬਾਦ 41 ਦੌੜਾਂ ਬਣਾਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗਿੱਲ ਨੇ ਛੇ ਸਾਲ ਬਾਅਦ ਜਿੱਤੀ ਦੱਖਣੀ ਡੇਅਰ ਰੈਲੀ
2000 ਕਿਲੋਮੀਟਰ ਲੰਮੀ ਰੈਲੀ ਬੰਗਲੌਰ ਤੋਂ 2 ਸਤੰਬਰ ਨੂੰ ਸ਼ੁਰੂ ਹੋਈ ਸੀ ਅਤੇ ਕਰਨਾਟਕ, ਮਹਾਰਾਸ਼ਟਰ ਤੋਂ ਹੁੰਦੀ ਹੋਈ ਗੋਵਾ ‘ਚ ਸਮਾਪਤ ਹੋਈ
ਨਵੀਂ ਦਿੱਲੀ, 8 ਸਤੰਬਰ
ਗੌਰਵ ਗਿੱਲ ਨੇ ਛੇ ਸਾਲ ਦੇ ਲੰਮੇ ਫ਼ਰਕ ਤੋਂ ਬਾਅਦ ਫਿਰ ਮਾਰੂਤੀ ਸੁਜੁਕੀ ਦੱਖਣੀ ਡੇਅਰ ਰੈਲੀ ਜਿੱਤ ਲਈ ਹੈ ਗਿੱਲ ਨੇ ਇਸ ਰੈਲੀ ਨੂੰ ਪੰਜ ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਆਪਣੇ ਨੇਵੀਗੇਟਰ ਮੂਸਾ ਸ਼ਰੀਫ ਨਾਲ ਜਿੱਤਿਆ
ਛੇ ਵਾਰ ਦੇ ਏਸ਼ੀਆ ਪੈਸੇਫਿਕ ਰੈਲੀ ਚੈਂਪੀਅਨਸ਼ਿਪ ਜੇਤੂ ਮਹਿੰਦਰਾ ਅਡਵੈਂਚਰ ਟੀਮ ਦੇ ਗੌਰਵ ਨੇ ਸਾਰੇ ਪੰਜ ਗੇੜਾਂ ‘ਚ ਜਿੱਤ ਹਾਸਲ ਕੀਤੀ ਅਤੇ 15 ਬਾਕੀ ਗੇੜ ‘ਚ ਵੀ ਅੱਧਿਆਂ ‘ਚ ਬਾਜੀ ਮਾਰੀ ਮੋਟਰਸਾਈਕਲ ਵਰਗ ‘ਚ ਵਿਸ਼ਵਾਸ ਐਸਡੀ ਨੇ ਓਵਰਆੱਲ ਖ਼ਿਤਾਬ ਆਪਣੇ ਨਾਂਅ ਕੀਤਾ
ਕੁਮਾਰ ਰਿਹਾ ਮੰਦਭਾਗਾ
ਚਾਰ ਗੇੜ ਤੱਕ ਅੱਗੇ ਚੱਲ ਰਹੇ ਯੁਵਾ ਕੁਮਾਰ ਬਦਕਿਸਮਤੀ ਦਾ ਸ਼ਿਕਾਰ ਹੋ ਗਏ ਯੁਵਾ ਸ਼ੁਰੂਆਤ ਤੋਂ ਹੀ ਰੈਲੀ ਲੀਡ ਕਰ ਰਹੇ ਸਨ ਰੇਸ ਸਮਾਪਤ ਹੋਣ ਤੋਂ 15 ਕਿਲੋਮੀਟਰ ਪਹਿਲਾਂ ਉਸਦੀ ਬਾਈਕ ਖ਼ਰਾਬ ਹੋ ਗਈ ਅਤੇ ਉਹ ਸਮੇਂ ‘ਤੇ ਰਿਪੇਅਰ ਨਹੀਂ ਹੋ ਸਕੀ ਇਸ ਕਾਰਨ ਉਹ ਖ਼ਿਤਾਬ ਤੋਂ ਮਰਹੂਮ ਰਹਿ ਗਏ ਗਿੱਲ ਅਤੇ ਮੂਸਾ ਦੀ ਇਕੱਠਿਆਂ ਇਹ 31ਵੀਂ ਖ਼ਿਤਾਬੀ ਜਿੱਤ ਹੈ ਗਿੱਲ ਨੇ 06.57.44 ਘੰਟੇ ਦੇ ਕੁੱਲ ਸਮੇਂ ਨਾਲ ਪੰਜ ਗੇੜ ਸਮਾਪਤ ਕੀਤੇ ਉਹ 15 ਮਿੰਟ ਦੇ ਚੰਗੇ ਭਲੇ ਵਾਧੇ ਨਾਲ ਜੇਤੂ ਰਹੇ ਆਖ਼ਰੀ ਦਿਨ ਉਹਨਾਂ ਰੈਲੀ ਦੇ ਸਭ ਤੋਂ ਲੰਮੇ 70 ਕਿਲੋਮੀਟਰ ਦੇ ਦੌਰ ਨੂੰ 1.15.50 ਮਿੰਟ ‘ਚ ਪੂਰਾ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।