Malwa - Sach Kahoon Punjabi
ਅੰਮ੍ਰਿਤਸਰ ਸਮੇਤ ਇਨ੍ਹਾਂ ਸ਼ਹਿਰਾਂ ’ਚ ਮੌਸਮ ਹੋਇਆ ਖਰਾਬ, ਮੀਂਹ ਦਾ ਅਲਰਟ
7 ਜ਼ਿਲ੍ਹਿਆਂ ’ਚ ਪੈ ਸਕਦਾ ਹੈ ਮੀਂਹ | Weather Update
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮਾਲਵਾ ਅਤੇ ਦੋਆਬਾ ਜ਼ਿਲ੍ਹਿਆਂ ’ਚ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ 7 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ, ਜਿੱਥੇ ਅਗਲੇ ਤਿੰਨ ਘੰਟਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਜਦਕਿ ਬਾਕੀ ਜ਼ਿਲ੍ਹਿਆਂ ’ਚ ਵੀ 50 ਫੀਸਦੀ ਤੱਕ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਰਾਤ ਦੇ ਮੀਂਹ ਤੋਂ ਬਾਅਦ ਸੂਬੇ ਦੇ ਔਸਤ ਤਾਪਮਾਨ ’ਚ 2.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। (Weather Update)
ਮੌਸਮ ਵਿਭਾਗ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਪਟਿਆਲਾ, ਮੋਹਾਲੀ, ਫਤਹਿਗੜ੍ਹ ਸਾਹਿਬ, ਲੁਧਿਆਣਾ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ’ਚ ਅਗਲੇ ਤਿੰਨ ਘੰਟਿਆਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ 40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ। ਜਦੋਂਕਿ ਕਪੂਰਥਲਾ, ਤਰਨਤਾਰਨ, ਜਲੰਧਰ, ਅੰਮਿ੍ਰਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਪਠਾਨਕੋਟ ’ਚ ਸਵੇਰੇ ਵੀ ਮੀਂਹ ਪਿਆ ਹੈ। ਇਸ ਦੇ ਨਾਲ ਹੀ ਪੰਜਾਬ ’ਚ ਇਸ ਵਾਰ ਮਾਨਸੂਨ ਆਮ ਵਾਂਗ ਰਿਹਾ ਹੈ ਪਰ ਹੁਣ ਤੱਕ ਸਤੰਬਰ ਮਹੀਨੇ ’ਚ ਆਮ ਨਾਲੋਂ 12 ਫੀਸਦੀ ਘੱਟ ਮੀਂਹ ਪਿਆ ਹੈ। ਇਸ ਦੇ ਨਾਲ ਹੀ ਪੰਜਾਬ ’ਚ ਜੂਨ ਮਹੀਨੇ ਤੋਂ ਹੁਣ ਤੱਕ 404.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ 4 ਫੀਸਦੀ ਘੱਟ ਹੈ। (Weather Update)
ਐਤਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ | Weather Update
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ’ਚ ਐਤਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ 50-60 ਫੀਸਦੀ ਹੈ। ਐਤਵਾਰ ਨੂੰ ਲੁਧਿਆਣਾ, ਰੂਪਨਗਰ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ ਨੂੰ ਛੱਡ ਕੇ ਪੂਰੇ ਪੰਜਾਬ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਵੀਰਵਾਰ ਤੱਕ ਪੰਜਾਬ ’ਚ ਮੀਂਹ ਦਾ ਅਲਰਟ ਨਹੀਂ ਹੈ ਅਤੇ ਮੌਸਮ ਸਾਫ ਰਹੇਗਾ ਪਰ ਵੀਰਵਾਰ ਤੋਂ ਇਕ ਵਾਰ ਫਿਰ ਤੋਂ ਮੌਸਮ ’ਚ ਬਦਲਾਅ ਹੋਵੇਗਾ। (Weather Update)
ਇਹ ਵੀ ਪੜ੍ਹੋ : 17th Letter of Saint Dr. MSG : ਪੜ੍ਹੋ ਪੂਜਨੀਕ ਗੁਰੂ ਜੀ ਦੀ 17ਵੀਂ ਰੂਹਾਨੀ ਚਿੱਠੀ
ਪੰਜਾਬ ’ਚ ਵਧਣ ਲੱਗੀ ਗਰਮੀ, ਤਾਪਮਾਨ 40 ਡਿਗਰੀ ਦੇ ਕਰੀਬ ਪਹੁੰਚਿਆ
15 ਨੂੰ ਮਾਝਾ-ਦੋਆਬਾ ਅਤੇ 16 ਨੂੰ ਮਾਲਵਾ ’ਚ ਮੀਂਹ ਦੀ ਸੰਭਾਵਨਾ | Weather Punjab
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਪੰਜਾਬ ’ਚ ਤਾਪਮਾਨ (Weather Punjab) ਲਗਾਤਾਰ ਵਧਦਾ ਜਾ ਰਿਹਾ ਹੈ। ਅੱਧੇ ਤੋਂ ਜ਼ਿਆਦਾ ਸ਼ਹਿਰਾਂ ’ਚ ਤਾਪਮਾਨ 40 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ, ਅਤੇ ਜ਼ਿਆਤਾਤਰ 39 ਦੇ ਕਰੀਬ ਹੈ। ਇਸ ਦਰਮਿਆਣ ਸੋਮਵਾਰ ਨੂੰ ਮਾਝਾ ਅਤੇ ਦੋਆਬਾ ’ਚ ਅਤੇ ਮੰਗਲਵਾਰ-ਬੁੱਧਵਾਰ ਨੂੰ ਮਾਲਵਾ ’ਚ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇਸ ਲਈ ਮੌਸਮ ਵਿਭਾਗ ਨੇ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਕੁਝ ਜ਼ਿਲ੍ਹਿਆਂ ’ਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਚੇਤਾਵਨੀ ’ਚ ਸੋਮਵਾਰ ਨੂੰ ਮਾਝੇ ਅੰਦਰ ਗੁਰਦਾਸਪੁਰ ਅਤੇ ਅੰਮਿ੍ਰਤਸਰ, ਦੋਆਬਾ ਅੰਦਰ ਕਪੂਰਥਲਾ ਅਤੇ ਜਲੰਧਰ ਅਤੇ ਮਾਲਵੇ ’ਚ ਲੁਧਿਆਣਾ, ਬਰਨਾਲਾ, ਰੂਪਨਗਰ, ਪਟਿਆਲਾ, ਐੱਐੱਸਨਗਰ ਦੇ ਨਾਲ-ਨਾਲ ਬਠਿੰਡਾ ’ਚ ਵੀ ਯੈਲੋ ਅਲਰਟ ਹੈ।
ਇਹ ਵੀ ਪੜ੍ਹੌ : ਨਕਲੀ ਟਾਟਾ ਸਾਲਟ, ਹਾਰਪਿਕ ਤੇ ਪਤੰਜਲੀ ਆਇਲ ਬਣਾ ਕੇ ਵੇਚਣ ਵੇਚਣ ਵਾਲਾ ਕਾਬੂ
ਇਸ ਤਰ੍ਹਾਂ ਮੰਗਲਵਾਰ ਨੂੰ ਮਾਲਵਾ ’ਚ ਬਠਿੰਡਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਮਾਨਸਾ ’ਚ ਮੀਂਹ ਦਾ ਯੈਲੋ ਅਲਰਟ ਹੈ। ਬੁੱਧਵਾਰ ਦੀ ਗੱਲ ਕਰੀਏ ਤਾਂ ਮਾਲਵਾ ਦੇ ਬਰਨਾਲਾ, ਮਾਨਸਾ ਅਤੇ ਸੰਗਰੂਰ ਤੋਂ ਇਲਾਵਾ ਪੂਰੇ ਪੱਛਮੀ ਮਾਲਵਾ ਦੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ’ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਗਰਜ ਨਾਲ ਮੀਂਹ ਦੀ ਸੰਭਾਵਨਾ ਹੈ।
ਵੱਧ ਰਹੀ ਗਰਮੀ ਤੋਂ ਰਾਹਤ ਨਹੀਂ | Weather Punjab
ਮੌਸਮ ਵਿਭਾਗ ਨੇ ਅਗਲੇ 3 ਦਿਨ ਮੀਂਹ ਦਾ ਅਲਰਟ ਜਾਰੀ ਤਾਂ ਕੀਤਾ ਹੈ, ਪਰ ਇਸ ਨਾਲ ਗਰਮੀ ਤੋਂ ਜ਼ਿਆਦਾ ਰਾਹਤ ਨਹੀਂ ਮਿਲਣ ਵਾਲੀ ਹੈ। ਮੀਂਹ ਨਾਲ ਕੁਝ ਪਲਾਂ ਲਈ ਰਾਹਤ ਮਿਲੇਗੀ, ਪਰ ਇਸ ਦੇ ਨਾਲ ਹੀ ਧੱੂਪ ਚਮਕੇਗੀ ਤਾਂ ਤਾਪਮਾਨ ਵੀ ਵਧੇਗਾ। ਆਉਣ ਵਾਲੇ ਦਿਨਾਂ ’ਚ ਸ਼ਹਿਰਾਂ ਦਾ ਤਾਪਮਾਨ 42 ਡਿਗਰੀ ਦੇ ਕਰੀਬ ਪਹੁੰਚਣ ਦੀ ਸੰਭਾਵਨਾ ਹੈ।
ਪੰਜਾਬ ਦੇ ਮੁੱਖ ਸ਼ਹਿਰਾਂ ਦਾ ਤਾਪਮਾਨ | Weather Punjab
ਅੰਮ੍ਰਿਤਸਰ : ਐਤਵਾਰ ਸਵੇਰੇ 25.7 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ, ਜਿਹੜਾ ਸ਼ਾਮ ਤੱਕ 40 ਡਿਗਰੀ ਕਰੀਬ ਪਹੁੰਚ ਜਾਵੇਗਾ।
ਜਲੰਧਰ : ਐਤਵਾਰ ਦਿਨ ਦਾ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਦਰਜ ਕੀਤਾ ਗਿਆ। ਅੱਜ ਸ਼ਾਮ ਤੱਕ ਇਹ ਤਾਪਮਾਨ 40 ਡਿਗਰੀ ਤੋਂ ਪਾਰ ਜਾ ਸਕਦਾ ਹੈ।
ਲੁਧਿਆਣਾ : ਘੱਟ ਤੋਂ ਘੱਟ ਤਾਪਮਾਨ 25.3 ਡਿਗਰੀ ਦਰਜ ਹੋਇਆ। ਅੱਜ ਸ਼ਾਮ ਤੱਕ ਤਾਪਮਾਨ 41 ਡਿਗਰੀ ਦੇ ਪਾਰ ਜਾਣ ਦੀ ਸੰਭਾਵਨਾ ਹੈ।
ਮਾਲਵੇ ਖੇਤਰ ਦਾ ਪਹਿਲਾ ਸੀ.ਐਨ.ਜੀ. ਫਿਲਿੰਗ ਸਟੇਸ਼ਨ ਸਥਾਪਤ
ਇੰਡੀਅਨ ਆਈਲ ਵਾਤਾਵਰਣ ਸੁਰੱਖਿਆ ਵੱਲ ਵੱਧ ਰਿਹੈ: ਸੁਜੋਏ ਚੌਧਰੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਅਤੇ ਟੋਰੈਂਟ ਗੈਸ ਦੇ ਸਹਿਯੋਗ ਨਾਲ ਸੰਗਰੂਰ ਡਵੀਜ਼ਨ ਦਾ ਪਹਿਲਾ ਸੀ.ਐਨ.ਜੀ. ਗੈਸ ਪ੍ਰੋਜੈਕਟ ਸੈਣੀ ਫਿਲਿੰਗ ਸਟੇਸ਼ਨ, ਸਰਹੰਦ ਰੋਡ, ਪਟਿਆਲਾ ਵਿਖੇ ਸ਼ੁਰੂ ਕੀਤਾ ਗਿਆ। ਇਸ ਫਿਲਿੰਗ ਸਟੇਸ਼ਨ ਦਾ ਉਦਘਾਟਨ ਇੰਡੀਅਨ ਆਈਲ ਕਾਰਪੋਰੇਸ਼ਨ, ਪੰਜਾਬ ਦੇ ਕਾਰਜਕਾਰੀ ਡਾਇਰੈਕਟਰ ਸੁਜੋਏ ਚੌਧਰੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ, ਇੰਜੀ. ਕਰਨੇਸ਼ ਗਰਗ ਦੁਆਰਾ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਸੁਜੋਏ ਚੌਧਰੀ ਨੇ ਕਿਹਾ ਕਿ ਇੰਡੀਅਨ ਆਈਲ ਵਾਤਾਵਰਣ ਸੁਰੱਖਿਆ ਵੱਲ ਵੱਧ ਰਿਹਾ ਹੈ ਅਤੇ ਸਿਰਫ ਸੀ.ਐਨ.ਜੀ. ਹੀ ਨਹੀਂ ਬਲਕਿ ਸੀ.ਪੀ.ਜੀ. ਵੱਲ ਵੀ ਪ੍ਰੋਤਸਾਹਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸੀ.ਐਨ.ਜੀ. ਲਗਾਉਣ ਲਈ 46 ਜੀ.ਐਲ ਅਲਾਟ ਹੋਏ ਹਨ। ਅੱਜ ਸਰਕਾਰ ਦੀ ਵਾਤਾਵਰਨ ਸੁਰੱਖਿਆ ਮੁਹਿੰਮ ਦਾ ਨੀਂਹ ਪੱਥਰ ਸੈਣੀ ਫਿਲਿੰਗ ਸਟੇਸ਼ਨ ਵਿਖੇ ਰੱਖਿਆ ਜਾ ਰਿਹਾ ਹੈ ਕਿਉਂਕਿ ਸੈਣੀ ਫਿਲਿੰਗ ਸਟੇਸ਼ਨ ਸੰਗਰੂਰ ਡਿਵੀਜ਼ਨ ਦਾ 3 ਵਾਰ ਦੂਜੇ ਨੰਬਰ ਦਾ ਅਵਾਰਡ ਵਿਜੇਤਾ ਰਹਿ ਚੁੱਕਾ ਹੈ ਅਤੇ ਪੂਰੇ ਖੇਤਰ ਵਿੱਚ ਸ਼ੁੱਧ ਅਤੇ ਨਿਯਤ ਮਾਤਰਾ ਵਿੱਚ ਈਂਧਨ ਦੇਣ ਲਈ ਜਾਣਿਆ ਜਾਂਦਾ ਹੈ।
ਉਨ੍ਹਾਂ ਦੀ ਗੱਲ ਵਿੱਚ ਵਾਧਾ ਕਰਦੇ ਕਰਨੇਸ਼ ਗਰਗ, ਮੈਂਬਰ ਸਕੱਤਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਕਿ ਪਟਿਆਲਾ ਵਿਖੇ ਖੁੱਲ੍ਹ ਰਹੇ ਪਹਿਲੇ ਸੀ.ਐਨ.ਜੀ. ਸਟੇਸ਼ਨ ਵਿੱਚ ਸ਼ਾਮਲ ਹੋਣ ਤੋਂ ਉਹ ਆਪਣੇ ਆਪ ਨੂੰ ਨਹੀਂ ਰੋਕ ਸਕੇ। ਉਨ੍ਹਾਂ ਕਿਹਾ ਕਿ ਸੀ.ਐਨ.ਜੀ. ਇੱਕ ਕਲੀਨਰ ਫਿਯੂਲ ਵਾਂਗ ਵੱਧ ਰਿਹਾ ਹੈ ਅਤੇ ਵੱਖ-ਵੱਖ ਕੰਪਨੀਆਂ ਨੂੰ ਸੀ.ਐਨ.ਜੀ. ਖੋਲ੍ਹਣ ਲਈ ਕਿਹਾ ਗਿਆ ਹੈ।
ਇਸ ਮੌਕੇ ਫਿਲਿੰਗ ਸਟੇਸ਼ਨ ਦੇ ਮਾਲਕ ਤਰਸੇਮ ਸੈਣੀ ਅਤੇ ਮੈਨੇਜਿੰਗ ਡਾਇਰੈਕਟਰ ਰਮਨ ਸੈਣੀ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਟੋਰੈਂਟ ਗੈਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਪਹਿਲਾਂ ਸੀ.ਐਨ.ਜੀ. ਪ੍ਰੋਜੈਕਟ ਲਗਾਉਣ ਲਈ ਸੈਣੀ ਫਿਲਿੰਗ ਸਟੇਸ਼ਨ ਦੀ ਚੋਣ ਕੀਤੀ ਅਤੇ ਦੱਸਿਆ ਕਿ ਭਵਿੱਖ ਦੀ ਲੋੜ ਅਤੇ ਵਾਤਾਵਰਨ ਨੂੰ ਸੁਰੱਖਿਅਤ ਬਣਾਉਣ ਲਈ ਸੀ.ਐਨ.ਜੀ. ਪਲਾਂਟ ਲਗਾਉਣ ਦੀ ਬਹੁਤ ਲੋੜ ਹੈ।   ਇਸ ਮੌਕੇ ਮੋਹਿਤ ਗੋਇਲ, ਚੀਫ਼ ਡਿਵੀਜ਼ਨਲ ਮੈਨੇਜਰ, ਸੰਗਰੂਰ, ਸ਼ਲਬ ਸ਼ਰਮਾ, ਐਗਜੈਕਟਿਵ ਟੋਰੈਂਟ ਗੈਸ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸਾਨ ਮੁਆਵਜ਼ੇ ਲਈ ਗਿਰਦਾਵਰੀ ਸ਼ੁਰੂ ਹੋਣ ਦੀ ਉਡੀਕ ‘ਚ
ਅਸ਼ੋਕ ਵਰਮਾ, ਬਠਿੰਡਾ
ਪਿਛਲੇ ਦਿਨੀਂ ਹੋਈ ਬਾਰਸ਼ ਦੌਰਾਨ ਮਾਲਵੇ ਵਿੱਚ ਸਿੰਚਾਈ ਲਈ ਬਣੇ ਸੂਏ ਕੱਸੀਆਂ ਆਦਿ ‘ਚ ਪਏ ਪਾੜਾਂ ਕਾਰਨ ਕਿਸਾਨਾਂ ਨੂੰ ਸੈਂਕੜੇ ਕਰੋੜਾਂ ਦਾ ਰਗੜਾ ਲੱਗ ਗਿਆ ਹੈ ਜਦੋਂਕਿ ਕਿਸਾਨ ਧਿਰਾਂ ਇਸ ਨੁਕਸਾਨ ਨੂੰ ਕਿਤੇ ਜਿਆਦਾ ਦੱਸ ਰਹੀਆਂ ਹਨ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਇਸ ਮਸਲੇ ਨਾਲ ਕਿਸ ਤਰ੍ਹਾਂ ਨਜਿੱਠਣ ਕਈ ਇਲਾਕਿਆਂ ‘ਚ ਤਾਂ ਨਰਮੇ ਕਪਾਹ ਦੀ ਫਸਲ ਹਾਲੇ ਵੀ ਪਾਣੀ ‘ਚ ਡੁੱਬੀ ਹੋਈ ਹੈ ਮਾਲਵੇ ‘ਚ ਸਭ ਤੋਂ ਵੱਡਾ ਨੁਕਸਾਨ ਘੱਗਰ ਨੇ ਕੀਤਾ ਹੈ, ਜਿੱਥੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਨੁਕਸਾਨੀ ਗਈ ਹੈ ਪਿਛਲੇ ਇੱਕ ਹਫਤੇ ਦੌਰਾਨ ਰਜਬਾਹਿਆਂ ‘ਚ ਪਏ ਪਾੜਾਂ ਕਾਰਨ ਸੈਂਕੜੇ ਏਕੜ ਨਰਮਾ ਤੇ ਝੋਨਾ ਨੁਕਸਾਨਿਆ ਗਿਆ ਹੈ
ਮਾਲਵੇ ਦਾ ਕੋਈ ਇੱਕ ਵੀ ਜ਼ਿਲ੍ਹਾ ਅਜਿਹਾ ਨਹੀਂ ਹੈ ਜਿੱਥੇ ਪਾਣੀ ਕਾਰਨ ਫਸਲ ਨੂੰ ਮਾਰ ਨਾ ਪਈ ਹੋਵੇ ਕਿਸਾਨ ਸਰਕਾਰ ਵੱਲੋਂ ਪਾਣੀ ਦੀ ਮਾਰ ਹੇਠ ਆਈਆਂ ਫਸਲਾਂ ਦੇ ਮੁਆਵਜੇ ਲਈ ਵਿਸ਼ੇਸ਼ ਗਿਰਦਾਵਰੀ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਜਿਨ੍ਹਾਂ ਸੂਏ ਕੱਸੀਆਂ ‘ਚ ਐਤਕੀਂ ਪਾੜ ਪਿਆ ਹੈ ਉਹ ਪਹਿਲਾਂ ਵੀ ਕਈ ਵਾਰ ਟੁੱਟ ਚੁੱਕੇ ਹਨ, ਜਿਸ ਤੋਂ ਸਰਕਾਰ ਨੇ ਕੋਈ ਸਬਕ ਨਹੀਂ ਲਿਆ ਹੈ ਉਨ੍ਹਾਂ ਆਖਿਆ ਕਿ ਪਾੜ ਪੈਣ ਨਾਲ ਫਸਲਾਂ ਦਾ ਨੁਕਸਾਨ ਵੀ ਝੱਲਣਾ ਪੈਂਦਾ ਹੈ ਅਤੇ ਪਾੜ ਵੀ ਕਿਸਾਨਾਂ ਨੂੰ ਆਪਣੇ ਪੱਧਰ ‘ਤੇ ਪੂਰਨੇ ਪੈਂਦੇ ਹਨ
ਆਪਣੇ ਪੱਧਰ ‘ਤੇ ਪੂਰਦਾ ਮਹਿਕਮਾ ਪਾੜ
ਮਾਲਵੇ ਦੇ ਸੱਤ ਜ਼ਿਲ੍ਹਿਆਂ ਲਈ ਸਿੰਚਾਈ ਮਾਮਲਿਆਂ ਨੂੰ ਦੇਖਣ ਵਾਲੇ ਨਹਿਰੀ ਵਿਭਾਗ ਦੇ ਐਕਸੀਅਨ ਗੁਰਜਿੰਦਰ ਸਿੰਘ ਬਾਹੀਆ ਦਾ ਕਹਿਣਾ ਸੀ ਕਿ ਨਾਨ ਪਲਾਨ ਫੰਡ ਸਾਲ 1999 ‘ਚ ਬੰਦ ਹੋ ਗਏ ਸਨ ਅਤੇ ਹੁਣ ਪਾੜ ਪੂਰਨ ‘ਤੇ ਆਉਣ ਵਾਲਾ ਖਰਚ ਸਰਕਾਰ ਮੰਗ ਦੇ ਅਧਾਰ ‘ਤੇ ਭੇਜਦੀ ਹੈ ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪਾੜ ਪੂਰਨ ਦੇ ਤੱਥ ਸਹੀ ਨਹੀਂ ਹਨ ਤੇ ਹਮੇਸ਼ਾ ਹੀ ਇਹ ਕੰਮ ਮਹਿਕਮਾ ਆਪਣੇ ਪੱਧਰ ‘ਤੇ ਕਰਦਾ ਹੈ ਉਨ੍ਹਾਂ ਕਿਹਾ ਕਿ ਕਈ ਰਜਬਾਹਿਆਂ ਦੀ ਲਾਈਨਿੰਗ ਕਾਫੀ ਪੁਰਾਣੀ ਹੋਣ ਕਰਕੇ ਟੁੱਟਣ ਦੀ ਸਮੱਸਿਆ ਆਉਂਦੀ ਹੈ ਫਿਰ ਵੀ ਨਹਿਰੀ ਵਿਭਾਗ ਵੱਲੋਂ ਮੁਰੰਮਤ ਦੇ ਯਤਨ ਜਾਰੀ ਹਨ
ਨਹਿਰੀ ਵਿਭਾਗ ਦਾ ਖੀਸਾ ਖਾਲੀ
ਪਾੜਾਂ ਨੂੰ ਬੰਦ ਕਰਨ ਦੇ ਮਾਮਲੇ ‘ਚ ਨਹਿਰੀ ਵਿਭਾਗ ਦਾ ਖੀਸਾ ਖਾਲੀ ਹੈ ਪਾੜ ਪੈਣ ‘ਤੇ ਅਫਸਰ ਡੰਗ ਟਪਾਉਣ ਨੂੰ ਤਰਜੀਹ ਦਿੰਦੇ ਹਨ ਸੂਤਰ ਦੱਸਦੇ ਹਨ ਕਈ ਵਰ੍ਹੇ ਪਹਿਲਾਂ ਮਹਿਕਮੇ ਕੋਲ ਜੋ ਸਮਾਨ ਹੁੰਦਾ ਸੀ, ਉਹ ਖਤਮ ਹੋ ਗਿਆ ਹੈ ਖਾਲ੍ਹੀ ਗੱਟੇ ਹੀ ਆਪਣੇ ਪੱਧਰ ‘ਤੇ ਖਰੀਦਣੇ ਵਿੱਤੋਂ ਬਾਹਰ ਹਨ ਹੁਣ ਤਾਂ ਨਹਿਰੀ ਵਿਭਾਗ ਕੋਲ ਕਹੀਆਂ ਤੇ ਰੱਸੇ ਵੀ ਨਹੀਂ ਹਨ, ਸਗੋਂ ਇਹ ਸਮਾਨ ‘ਵਗਾਰ’ ‘ਚ ਹੀ ਲੈਣਾ ਪੈਂਦਾ ਹੈ ਸੂਤਰਾਂ ਨੇ ਦੱਸਿਆ ਕਿ ਪਾੜਾਂ ਲਈ ਸਰਕਾਰ ਕੋਈ ਫੰਡ ਨਹੀਂ ਜਾਰੀ ਕਰਦੀ ਹੈ ਇੱਕ ਪਾੜ ਭਰਨ ਲਈ ਦਸ ਹਜ਼ਾਰ ਤੋਂ ਲੱਖ ਰੁਪਏ ਤੱਕ ਖਰਚ ਹੋ ਜਾਂਦੇ ਹਨ ਜੋ ਵੱਡੇ ਪਾੜ ਹੁੰਦੇ ਹਨ, ਉਨ੍ਹਾਂ ਲਈ ਜੇਸੀਬੀ ਮਸ਼ੀਨਾਂ ਮੰਗਵਾਉਣੀਆਂ ਪੈਂਦੀਆਂ ਹਨ, ਜਿਸ ਨਾਲ ਖਰਚਾ ਵਧ ਜਾਂਦਾ ਹੈ ਮਹਿਕਮੇ ਕੋਲ ਕਰੀਬ 10 ਸਾਲ ਪਹਿਲਾਂ ਨਾਨ ਪਲਾਨ ਦੇ ਫੰਡ ਹੁੰਦੇ ਸਨ, ਜਿਨ੍ਹਾਂ ਦੀ ਪਾੜ ਲੋੜ ਪੈਣ ‘ਤੇ ਵਰਤੋਂ ਕਰ ਲਈ ਜਾਂਦੀ ਸੀ ਸਰਕਾਰ ਨੇ ਇਹ ਫੰਡ ਹੀ ਬੰਦ ਕਰ ਦਿੱਤੇ ਹਨ, ਜਿਸ ਕਰਕੇ ਮਹਿਕਮਾ ਬਿਨਾਂ ਹਥਿਆਰਾਂ ਤੋਂ ਜੰਗ ਲੜਦਾ ਹੈ
ਪੰਜ ਸੌ ਕਰੋੜ ਤੋਂ ਵੀ ਵੱਧ ਦਾ ਨੁਕਸਾਨ : ਕੋਕਰੀ ਕਲਾਂ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮਿਲੀਆਂ ਸੂਚਨਾਵਾਂ ਮੁਤਾਬਕ ਨੁਕਸਾਨ ਪੰਜ ਸੌ ਕਰੋੜ ਤੋਂ ਵੱਧ ਦਾ ਹੈ ਕਿਉਂਕਿ ਲੱਖਾਂ ਏਕੜ ਰਕਬਾ ਪ੍ਰਭਾਵਿਤ ਹੋਇਆ ਹੈ ਉਨ੍ਹਾਂ ਕਿਹਾ ਕਿ ਸੂਏ ਕੱਸੀਆਂ ਟੁੱਟਣਾ ਨਹਿਰੀ ਵਿਭਾਗ ਦੀ ਮੁਜਰਮਾਨਾ ਅਣਗਹਿਲੀ ਹੈ ਜਿਸ ਦਾ ਕਿਸਾਨਾਂ ਨੂੰ ਫੌਰੀ ਤੌਰ ‘ਤੇ ਮੁਆਵਜ਼ਾ ਦੇਣਾ ਚਾਹੀਦਾ ਹੈ
ਰਿਪੋਰਟ ਆਉਣ ਤੇ ਫੌਰੀ ਮੁਆਵਜ਼ਾ
ਮਾਲ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਸੀ ਕਿ ਗਿਰਦਾਵਰੀ ਲਈ ਬਕਾਇਦਾ ਹੁਕਮ ਜਾਰੀ ਕਰ ਦਿੱਤੇ ਗਏ ਹਨ ਤੇ ਡਿਪਟੀ ਕਮਿਸ਼ਨਰਾਂ ਨੂੰ ਜਲਦੀ ਤੋਂ ਜਲਦੀ ਇਹ ਕੰਮ ਸ਼ੁਰੂ ਕਰਨ ਲਈ ਵੀ ਆਖ ਦਿੱਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਕ ਸਭਾ ਚੋਣਾਂ/ਮਾਲਵਾ ਵੋਟਿੰਗ ‘ਚ ਮੋਹਰੀ
ਸਰਸਾ (ਰਵਿੰਦਰ ਸ਼ਰਮਾ) । ਪੰਜਾਬ ਲੋਕ ਸਭਾ ਚੋਣਾਂ ‘ਚ ਸ਼ੁਰੂ ਹੋਈ ਵੋਟਿੰਗ ‘ਚ ਮਾਲਵੇ ਦੇ ਵੋਟਰਾਂ ਨੇ ਭਾਰੀ ਉਤਸ਼ਾਹ ਦਿਖਾਇਆ ਜਦੋ ਕਿ ਮਾਝਾ ਬੜਾ ਸੁਸਤ ਰਿਹਾ। 10 ਵਜੇ ਤੱਕ ਅਮ੍ਰਿਤਸਰ ‘ਚ ਸਿਰਫ 7.34 ਫੀਸਦੀ ਹੀ ਵੋਟਾਂ ਪਈਆਂ। ਇਸ ਸਮੇਂ ਤੱਕ ਹਲਕੇ ਦੇ 11 ਫੀਸਦੀ ਤੋਂ ਵੱਧ ਵੋਟਾਂ ਪਾ ਚੁੱਕੇ ਹਨ। ਦੂਜੇ ਪਾਸੇ ਇਸ ਸਮੇਂ ਤੱਕ ਫਿਰੋਜਪੁਰ 11.23 ਫੀਸਦੀ, ਬਠਿੰਡਾ 10.6 ਫੀਸਦੀ, ਸੰਗਰੂਰ, 11.14 ਫੀਸਦੀ ਅਤੇ ਫਤਿਹਗੜ੍ਹ 10.55 ਫੀਸਦੀ ਵੋਟਾਂ ਪਈਆਂ। ਲੱਗਭਗ ਹਰ ਹਲਕੇ ‘ਚ ਵੋਟਾਂ ਦੀਆਂ ਇਨ੍ਹਾਂ ਕਤਾਰਾਂ ਲੱਗੀਆਂ ਹੋਈਆਂ ਸਨ ਇੱਕਾ-ਦੁੱਕਾ ਥਾਂਵਾ ਤੇ ਇੰਸਾਂ ਦੀ ਵੀ ਖਬਰ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਕੱਲੇ ਪਟਿਆਲੇ ‘ਚ 50 ਹਜ਼ਾਰ ਤੋਂ ਵੱਧ ਸਾਧ-ਸੰਗਤ ਨੇ ਲੁਆਈ ਹਾਜ਼ਰੀ, ਸੁਨਾਮ, ਧੂਰੀ, ਬਠਿੰਡਾ, ਬਰਨਾਲਾ, ਮੋਗਾ ‘ਚ ਹੋਇਆ ਭਰਵਾਂ ਇਕੱਠ
ਚੰਡੀਗੜ੍ਹ, ਸੱਚ ਕਹੂੰ ਨਿਊਜ਼
ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਵਸ ਨੂੰ ਸਮਰਪਿਤ  ਮਾਲਵੇ ਦੇ ਪੰਜ ਜ਼ਿਲ੍ਹਿਆਂ ‘ਚ ਵੱਖ-ਵੱਖ ਥਾਈਂ ਹੋਈਆਂ ਨਾਮਚਰਚਾਵਾਂ ‘ਚ ਲੱਖ ਦੀ ਗਿਣਤੀ ‘ਚ ਸਾਧ-ਸੰਗਤ ਨੇ ਹਿੱਸਾ ਲੈ ਕੇ ਇਕੱਠ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਖਾਸ ਕਰਕੇ ਇਕੱਲੇ ਪਟਿਆਲਾ ਸ਼ਹਿਰ ਦੇ ਨਾਮ ਚਰਚਾ ਘਰ ‘ਚ ਸਾਧ-ਸੰਗਤ ਦਾ ਇਕੱਠ ਪੰਜਾਹ ਹਜ਼ਾਰ ਨੂੰ ਵੀ ਪਾਰ ਕਰ ਗਿਆ ਤੇ ਸੁਨਾਮ, ਧੂਰੀ, ਮੋਗਾ, ਬਰਨਾਲਾ ਤੇ ਬਠਿੰਡਾ ‘ਚ ਵੀ ਭਰਵਾਂ ਇਕੱਠ ਹੋਇਆ ਇਸ ਮੌਕੇ ਸਾਧ-ਸੰਗਤ ਰਾਜਨੀਤਿਕ ਵਿੰਗ, 45 ਮੈਂਬਰਾਂ ਨੇ ਸਾਧ-ਸੰਗਤ ਨੂੰ ਇਕਜੁਟ ਰਹਿਣ ਤੇ ਮਾਨਵਤਾ ਭਲਾਈ ਕਾਰਜਾਂ ‘ਚ ਵਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ ।
ਸਾਧ-ਸੰਗਤ ਦਾ ਠਾਠਾਂ ਮਾਰਦਾ ਸਮੁੰਦਰ ਅੱਜ ਇਤਿਹਾਸਕ ਨਜ਼ਾਰਾ ਪੇਸ਼ ਕਰ ਰਿਹਾ ਸੀ ਸਵੇਰ ਤੋਂ ਹੀ ਪਟਿਆਲਾ ਤੇ ਹੋਰ ਨਾਮ ਚਰਚਾ ਘਰਾਂ ‘ਚ ਸਾਧ-ਸੰਗਤ ਸਵੇਰ ਤੋਂ ਹੀ ਪਹੁੰਚਣੀ ਸ਼ੁਰੂ ਹੋ ਗਈ ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਰਾਮ ਸਿੰਘ ਚੇਅਰਮੈਨ ਨੇ ਸਾਧ-ਸੰਗਤ ਨੂੰ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਦੀ ਵਧਾਈ ਦਿੰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ 1948 ਤੋਂ ਮਾਨਵਤਾ ਭਲਾਈ ਦੇ ਕਾਰਜਾਂ ‘ਚ ਜੁਟਿਆ ਹੋਇਆ ਹੈ ਤੇ ਸਾਧ-ਸੰਗਤ ਨੇ ਅੱਗੇ ਵੀ ਇਸੇ ਤਰ੍ਹਾਂ ਜਾਰੀ ਰੱਖਣਾ ਹੈ ਉਹਨਾ ਕਿਹਾ ਕਿ ਕੋਈ ਵੀ ਸਵਾਰਥੀ ਅਨਸਰ ਸਾਧ-ਸੰਗਤ ਦੇ ਏਕੇ ਨੂੰ ਡੁਲਾ ਨਹੀਂ ਸਕਦਾ ਉਹਨਾਂ ਕਿਹਾ ਕਿ 29 ਅਪਰੈਲ ਦਾ ਦਿਨ ਡੇਰਾ ਸੱਚਾ ਸੌਦਾ ਦੇ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ ਜਿਸ ਨੂੰ ਸਾਰੀ ਸਾਧ-ਸੰਗਤ ਨੇ ਪੂਰੇ ਉਤਸ਼ਾਹ ਨਾਲ ਮਨਾਉਣਾ ਹੈ ਉਹਨਾਂ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਸਾਨੂੰ ਸੱਚ ਦਾ ਪਾਠ ਪੜ੍ਹਾਇਆ ਹੈ ਜਿਸ ‘ਤੇ ਸਾਧ-ਸੰਗਤ ਨੇ ਹਮੇਸ਼ਾ ਪਹਿਰਾ ਦੇਣਾ ਹੈ ।
ਡੇਰਾ ਸੱਚਾ ਸੌਦਾ ਤੋਂ ਜਗਜੀਤ ਸਿੰਘ ਇੰਸਾਂ ਨੇ ਕਿਹਾ ਕਿ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ 134 ਮਾਨਵਤਾ ਭਲਾਈ ਕਾਰਜਾਂ ‘ਚ ਵਧ ਚੜ੍ਹ ਕੇ ਸਹਿਯੋਗ ਦੇਵੇ ਉਹਨਾਂ ਨੇ ਸਾਧ-ਸੰਗਤ ਨੂੰ ਆਪਣਾ ਏਕਾ ਕਾਇਮ ਰੱਖਣ ਅਤੇ ਸਾਰੇ ਕਾਰਜ ਇਕਮੁੱਠ ਹੋ ਕੇ ਕਰਨ ਦਾ ਪ੍ਰਣ ਦੁਆਇਆ ਉਨ੍ਹਾਂ ਕਿਹਾ ਕਿ ਸਾਧ-ਸੰਗਤ ਨੂੰ ਆਪਣੇ ਸਤਿਗੁਰੂ ‘ਤੇ ਦ੍ਰਿੜ ਵਿਸ਼ਵਾਸ ਹੈ ਤੇ ਇਸ ਵਿਸ਼ਵਾਸ ਨੂੰ ਕੋਈ ਵੀ ਡੁਲਾ ਨਹੀਂ ਸਕਦਾ ਡੇਰਾ ਸੱਚਾ ਸੌਦਾ ਤੋਂ ਸੇਵਾਦਾਰ ਮੋਹਨ ਲਾਲ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੇਸ਼ ਨੂੰ ਪਿਆਰ ਕਰਨ ਵਾਲੇ ਹਨ ਉਹਨਾ ਕਿਹਾ ਕਿ ਸ਼ਰਧਾਲੂਆਂ ਨੇ ਭਾਰਤੀ ਫੌਜ ਲਈ 10 ਹਜ਼ਾਰ ਯੂਨਿਟ ਖੂਨਦਾਨ ਕਰਕੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਉਹਨਾਂ ਇਹ ਵੀ ਦੱਸਿਆ ਕਿ ਡੇਰਾ ਸ਼ਰਧਾਲੂਆਂ ਵੱਲੋਂ ਹੁਣ ਤੱਕ ਹਜ਼ਾਰਾਂ ਲੋੜਵੰਦਾਂ ਨੂੰ ਮਕਾਨ ਬਣਾ ਕੇ ਦਿੱਤੇ ਗਏ ਹਨ ਤੇ ਜ਼ਰੂਰਤਮੰਦ ਮਰੀਜਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਸਾਧ-ਸੰਗਤ ਇਕਜੁਟ ਹੋ ਕੇ ਚਲਦੀ ਆਈ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਹੀ ਇਕਜੁਟਤਾ ਕਾਇਮ ਰੱਖਣੀ ਹੈ ।
ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਪਰਮਜੀਤ ਸਿੰਘ ਨੰਗਲ ਨੇ ਕਿਹਾ ਕਿ ਜੋ ਲੋਕ ਕਹਿੰਦੇ ਸਨ ਕਿ ਡੇਰਾ ਖ਼ਤਮ ਹੋ ਗਿਐ, ਉਹ ਅੱਜ ਨਾਮਚਰਚਾ ਘਰਾਂ ‘ਚ ਪੁੱਜੀ ਸਾਧ-ਸੰਗਤ ਨੂੰ ਦੇਖ ਲਵੇ ਕਿ ਕਿਸ ਤਰ੍ਹਾਂ ਸਾਧ-ਸੰਗਤ ਜਿਉਂ ਦੀ ਤਿਉਂ ਕਾਇਮ ਹੈ 45 ਮੈਂਬਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਨੇ ਕਰੋੜਾਂ ਲੋਕਾਂ ਨੂੰ ਨਸ਼ੇ ਤੇ ਹੋਰ ਬੁਰਾਈਆਂ ‘ਚੋਂ ਬਚਾਇਆ ਹੈ ਅਤੇ ਸਾਧ-ਸੰਗਤ ਨੇ ਇਸ ਮੁਹਿੰਮ ਨੂੰ ਜਿਉਂ ਦੇ ਤਿਉਂ ਜਾਰੀ ਰੱਖਣਾ ਹੈ ।
ਇਸ ਮੌਕੇ ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਰਾਮਕਰਨ ਇੰਸਾਂ, ਛਿੰਦਰਪਾਲ ਇੰਸਾਂ, ਬਲਰਾਜ ਇੰਸਾਂ,  ਊਧਮ ਸਿੰਘ ਭੋਲਾ ਇੰਸਾਂ, 45 ਮੈਂਬਰ ਸੇਵਕ ਸਿੰਘ ਇੰਸਾਂ, ਸੰਤੋਖ ਸਿੰਘ ਇੰਸਾਂ, ਦੁਨੀ ਚੰਦ ਇੰਸਾਂ, ਕ੍ਰਿਸ਼ਨ ਚੰਦ ਇੰਸਾਂ, ਹਰਿੰਦਰ ਇੰਸਾਂ, ਚੜਤ ਸਿੰਘ ਇੰਸਾਂ, ਜਗਰੂਪ ਇੰਸਾਂ, ਜਗਦੀਸ਼ ਇੰਸਾਂ, ਧੰਨ ਸਿੰਘ ਇੰਸਾਂ, ਹਰਮੇਲ ਸਿੰਘ ਇੰਸਾਂ, ਵਿਜੈ ਨਾਭਾ ਇੰਸਾਂ, ਦਾਰਾ ਖਾਨ, ਕਰਨਪਾਲ ਇੰਸਾਂ, ਭੈਣ ਗੁਰਚਰਨ ਇੰਸਾਂ, ਆਸਾ ਚੁੱਘ ਇੰਸਾਂ, ਸਰੋਜ ਰਾਣੀ ਇੰਸਾਂ, ਕਮਲਾ ਰਾਣੀ ਇੰਸਾਂ, ਸੁਨੀਤਾ ਰਾਣੀ ਇੰਸਾਂ, ਮਾਧਵੀ ਇੰਸਾਂ, ਇੰਦਰਜੀਤ ਇੰਸਾਂ, ਅਮਰਜੀਤ ਕੌਰ ਇੰਸਾਂ, ਜ਼ਿਲ੍ਹਿਆਂ ਦੇ 25 ਮੈਂਬਰ, ਬਲਾਕਾਂ ਦੇ 15 ਮੈਂਬਰ ਵੀ ਹਾਜ਼ਰ ਸਨ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਗਾ ਤੇ ਮਾਨਸਾ ਜ਼ਿਲ੍ਹਿਆਂ ਦੇ ਖਿਡਾਰੀ ਖੇਡਾਂ ‘ਚ ਚਮਕੇ
ਮਾਨਸਾ, ਸੁਖਜੀਤ ਮਾਨ/ਸੱਚ ਕਹੂੰ ਨਿਊਜ
ਮਾਲਵਾ ਖਿੱਤੇ ‘ਚੋਂ ਟਿੱਬੇ ਚੁੱਕੇ ਗਏ ਤੇ ਹੁਣ ਖਿਡਾਰੀ ਇੱਥੋਂ ਦੀ ਪਹਿਚਾਣ ਬਣਨ ਲੱਗੇ ਨੇ। ਪੰਜਾਬ ‘ਚ ਕਿਸੇ ਵੇਲੇ ਵੀ ਕੋਈ ਲਹਿਰ ਚੱਲੇ ਤਾਂ ਮਲਵਈ ਉਸ ‘ਚ ਮੋਹਰੀ ਹੁੰਦੇ ਨੇ ਸਾਹਿਤਕ ਤੇ ਸੰਗੀਤਕ ਖੇਤਰ ‘ਚ ਮਾਲਵੇ ਦੀ ਵੱਡੀ ਦੇਣ ਹੈ। ਭਾਰਤ ਨੂੰ ਦੁਨੀਆਂ ਦੇ ਖੇਡ ਨਕਸ਼ੇ ‘ਤੇ ਚਮਕਾਉਣ ‘ਚ ਵੀ ਮਾਲਵੇ ਵਾਲਿਆਂ ਦਾ ਅਹਿਮ ਯੋਗਦਾਨ ਹੈ।
ਹੁਣੇ-ਹੁਣੇ ਹੋਈਆਂ ਏਸ਼ੀਆਈ ਖੇਡਾਂ ਤੋਂ ਇਲਾਵਾ ਕੱਲ੍ਹ ਹੀ ਖਤਮ ਹੋਈ 52ਵੀਂ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ ਇਸ ਖੇਤਰ ਦੇ ਖਿਡਾਰੀ ਸੋਨ ਤਗਮੇ ਜਿੱਤਕੇ ਦੇਸ਼ ਲਈ ‘ਸੋਨ ਪੁੱਤਰ’ ਸਾਬਿਤ ਹੋਏ ਹਨ। ਵੇਰਵਿਆਂ ਮੁਤਾਬਿਕ ਏਸ਼ੀਆਈ ਖੇਡਾਂ ‘ਚ 20.75 ਮੀਟਰ ਗੋਲਾ ਸੁੱਟਕੇ ਦੇਸ਼ ਨੂੰ ਸੋਨ ਤਗਮਾ ਜਿਤਾਉਣ ਵਾਲਾ ਤੇਜਿੰਦਰਪਾਲ ਸਿੰਘ ਤੂਰ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਨਾਲ ਸਬੰਧਿਤ ਹੈ। ਤੇਜਿੰਦਰਪਾਲ ਸਿੰਘ ਤੂਰ ਨੂੰ ਗੋਲਾ ਸੁੱਟਣ ਦੀ ਚੇਟਕ ਘਰ ‘ਚੋਂ ਹੀ ਆਪਣੇ ਚਾਚੇ ਤੋਂ ਲੱਗੀ।
ਤੂਰ ਦੇ ਸੋਨ ਤਗਮਾ ਜਿੱਤਣ ਦੀ ਖੁਸ਼ੀ ਤਾਂ ਉਸ ਦੇ ਪਿਤਾ ਕਰਮ ਸਿੰਘ ਸਮੇਤ ਸਾਰੇ ਪਰਿਵਾਰ ਨੇ ਮਨਾਈ ਸੀ ਪਰ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਹੋਣ ਕਰਕੇ ਉਹ ਆਪਣੇ ਸੋਨ ਤਗਮਾ ਜੇਤੂ ਪੁੱਤਰ ਦੇ ਘਰ ਪਰਤਣ ਤੋਂ ਪਹਿਲਾਂ ਹੀ ਜਿੰਦਗੀ ਦੀ ਜੰਗ ਹਾਰ ਗਏ। ਇਸ ਤੋਂ ਇਲਾਵਾ ਭਾਰਤ ਨੂੰ ਰੋਇੰਗ ਮੁਕਾਬਲਿਆਂ ‘ਚੋਂ ਸੋਨ ਤਗਮਾ ਜਿਤਾਉਣ ਵਾਲੇ ਖਿਡਾਰੀ ਸਵਰਨ ਸਿੰਘ ਤੇ ਸੁਖਮੀਤ ਸਿੰਘ ਜ਼ਿਲ੍ਹਾ ਮਾਨਸਾ ਨਾਲ ਸਬੰਧਿਤ ਹਨ। ਭਾਰਤੀ ਫੌਜ ‘ਚ ਸੇਵਾਵਾਂ ਨਿਭਾਅ ਰਹੇ ਇਹ ਦੋਵੇਂ ਖਿਡਾਰੀ ਕਿਸ਼ਤੀ ਚਲਾ ਕੇ ਪਾਣੀ ‘ਚੋਂ ਸੋਨਾ ਕੱਢਣ ਦੇ ਮਾਹਿਰ ਹੋ ਗਏ ਹਨ।
ਖਿਡਾਰੀਆਂ ਨੂੰ ਦੇਸ਼ ਲਈ ਸੋਨ ਤਗਮਾ ਜਿਤਾਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਇਸ ਦਾ ਸਬੂਤ ਏਸ਼ੀਆਈ ਖੇਡਾਂ ਮਗਰੋਂ ਮਾਨਸਾ ਰੇਲਵੇ ਸਟੇਸ਼ਨ ‘ਤੇ ਪੁੱਜੇ ਸਵਰਨ ਸਿੰਘ ਦੇ ਹੱਥਾਂ ‘ਤੇ ਪਏ ਅੱਟਣਾ ਨੂੰ ਵੇਖ ਕੇ ਮਿਲਿਆ ਸਵਰਨ ਸਿੰਘ ਮਾਨਸਾ ਜ਼ਿਲ੍ਹੇ ਦੇ ਪਿੰਡ ਦਲੇਲਵਾਲਾ ਦਾ ਜੰਮਪਲ ਹੈ।
ਆਪਣੀ ਖੇਡ ਦੇ ਨਾਲ-ਨਾਲ ਉਹ ਘੋੜੀਆਂ ਰੱਖਣ ਦਾ ਵੀ ਸ਼ੌਕੀਨ ਹੈ। ਸਵਰਨ ਸਿੰਘ ਨੇ ਖੇਡ ਕੈਰੀਅਰ ਦੀ ਸ਼ੁਰੂਆਤ ਫੌਜ ‘ਚ ਭਰਤੀ ਹੋਣ ਮਗਰੋਂ ਹੀ ਕੀਤੀ ਸੀ। ਸ਼ੁਰੂਆਤੀ ਹਾਲਾਤ ਇਹ ਰਹੇ ਕਿ ਉਸ ਦੀ ਤਨਖਾਹ ਉਸ ਦੇ ਖੇਡ ਅਭਿਆਸ ‘ਤੇ ਹੀ ਖਰਚ ਹੋ ਜਾਂਦੀ ਸੀ। ਮਾਪਿਆਂ ਨੇ ਖਿਡਾਰੀ ਪੁੱਤ ਨੂੰ ਹੱਲਾਸ਼ੇਰੀ ਦਿੱਤੀ ਤੇ ਲੋੜ ਜੋਗੇ ਹੋਰ ਪੈਸੇ ਘਰੋਂ ਉਸ ਨੂੰ ਭੇਜੇ ਜਾਂਦੇ।
ਅਰਜਨ ਐਵਾਰਡੀ ਸਵਰਨ ਸਿੰਘ ਦਾ ਕਹਿਣਾ ਹੈ ਕਿ ਗੁਆਂਢੀ ਸੂਬਾ ਹਰਿਆਣਾ ਖਿਡਾਰੀਆਂ ਨੂੰ ਮਿਹਨਤ ਦਾ ਮੁੱਲ ਦਿੰਦਾ ਹੈ ਤੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਉਨ੍ਹਾਂ ਵਰਗੀ ਖੇਡ ਨੀਤੀ ਬਣਾਵੇ ਸੁਖਮੀਤ ਸਿੰਘ ਦਾ ਪਿੰਡ ਵੀ ਜ਼ਿਲ੍ਹਾ ਮਾਨਸਾ ‘ਚ ਕਿਸ਼ਨਗੜ੍ਹ ਫਰਵਾਹੀ ਹੈ। ਸੁਖਮੀਤ ਨੇ ਵੀ ਖੇਡ ਦੀ ਸ਼ੁਰੂਆਤ ਸਵਰਨ ਵਾਂਗ ਹੀ ਫੌਜ ‘ਚ ਜਾ ਕੇ ਕੀਤੀ। ਉਹ ਆਪਣਾ ਆਦਰਸ਼ ਵੀ ਸਵਰਨ ਸਿੰਘ ਨੂੰ ਹੀ ਮੰਨਦਾ ਹੈ। ਸੁਖਮੀਤ ਦੇ ਘਰ ‘ਚ ਵੀ ਆਰਥਿਕ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਸੀ। ਸੁਖਮੀਤ ਤੇ ਉਸਦਾ ਭਰਾ ਮਨਦੀਪ ਸਿੰਘ ਫੌਜ ‘ਚ ਭਰਤੀ ਹੋਏ ਤਾਂ ਘਰ ਦੀ ਕਬੀਲਦਾਰੀ ਪਟੜੀ ‘ਤੇ ਪਰਤ ਆਈ।
ਨਿਸ਼ਾਨੇਬਾਜ਼ ਜੌੜੇ ਭਰਾ ਵੀ ਲਾਉਂਦੇ ਨੇ ਸੋਨੇ ‘ਤੇ ਨਿਸ਼ਾਨਾ
ਮਾਨਸਾ ਦੇ ਜੰਮਪਲ ਨਿਸ਼ਾਨੇਬਾਜ ਜੌੜੇ ਭਰਾ ਵਿਜੇਵੀਰ ਤੇ ਉਦੇਵੀਰ ਸਿੱਧੂ ਵੀ ਸੋਨ ਤਗਮਿਆਂ ‘ਤੇ ਨਿਸ਼ਾਨੇ ਲਾਉਂਦੇ ਹਨ। ਇਨ੍ਹਾਂ ਦੋਵਾਂ ਭਰਾਵਾਂ ਨੇ ਬੀਤੇ ਦਿਨੀਂ ਸਮਾਪਤ ਹੋਈ 52ਵੀਂ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚੋਂ ਵਿਅਕਤੀਗਤ ਪੱਧਰ ‘ਤੇ ਵੀ ਦੋ ਸੋਨ ਤਗਮੇ ਤੇ ਟੀਮ ਪੱਧਰ ‘ਤੇ ਵੀ ਦੋ ਸੋਨ ਤਗਮੇ ਜਿੱਤਕੇ ਦੇਸ਼ ਦੀ ਝੋਲੀ ਪਾਏ ਹਨ। ਇਨ੍ਹਾਂ ਖਿਡਾਰੀਆਂ ਦੇ ਮ੍ਰਿਤਕ ਪਿਤਾ ਗੁਰਪ੍ਰੀਤ ਸਿੰਘ ਸਿੱਧੂ ਦਾ ਸੁਫ਼ਨਾ ਸੀ ਕਿ ਉਸਦੇ ਪੁੱਤ ਕੌਮਾਂਤਰੀ ਪੱਧਰ ‘ਤੇ ਖਿਡਾਰੀ ਬਣਨ।
ਉਹ ਆਪਣੇ ਖਿਡਾਰੀ ਪੁੱਤਾਂ ਨੂੰ ਭਾਵੇਂ ਹੀ ਹੁਣ ਤਗਮੇ ਜਿੱਤਦਿਆਂ ਨਹੀਂ ਵੇਖ ਰਹੇ ਪਰ ਇਹ ਖਿਡਾਰੀ ਆਪਣੇ ਮ੍ਰਿਤਕ ਪਿਤਾ ਦਾ ਸੁਫ਼ਨਾ ਜ਼ਰੂਰ ਪੂਰਾ ਕਰ ਰਹੇ ਹਨ। ਇਨ੍ਹਾਂ ਦੋਵਾਂ ਖਿਡਾਰੀਆਂ ਤੋਂ ਇਲਾਵਾ ਪਟਿਆਲਾ ਦੇ ਰਾਜਕੰਵਰ ਸਿੰਘ ਸੰਧੂ ਨੇ ਵੀ ਟੀਮ ਪੱਧਰ ‘ਚ ਸੋਨ ਤਗਮਾ ਜਿੱਤਿਆ ਹੈ। ਇਨ੍ਹਾਂ ਤਿੰਨਾਂ ਖਿਡਾਰੀਆਂ ਨੇ 25 ਮੀਟਰ ਪਿਸਟਲ ਮੁਕਾਬਲੇ ‘ਚ ਹਿੱਸਾ ਲਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵਜੋਤ ਸਿੱਧੂ ਦੀ ਡੇਰਾ ਵਿਰੋਧੀ ਬਿਆਨਬਾਜ਼ੀ ਤੋਂ ਮਾਲਵੇ ਦੇ ਕਈ ਕਾਂਗਰਸੀ ਵਿਧਾਇਕ ਔਖੇ
ਗੁਰਪ੍ਰੀਤ ਸਿੰਘ
ਸੰਗਰੂਰ, 8 ਸਤੰਬਰ
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਡੇਰਾ ਸੱਚਾ ਸੌਦਾ ਵਿਰੁੱਧ ਵਰਤੀ ਜਾ ਰਹੀ ਭੱਦੀ ਸ਼ਬਦਾਵਲੀ ਡੇਰਾ ਸ਼ਰਧਾਲੂਆਂ ਦੇ ਦਿਲਾਂ ‘ਤੇ ਜ਼ਖਮ ਤਾਂ ਕਰ ਹੀ ਰਹੀ ਹੈ, ਦੂਜੇ ਪਾਸੇ ਮਾਲਵੇ ਦੇ ਕਈ ਵਿਧਾਇਕ ਆਪਣੇ ਮੰਤਰੀਆਂ ਦੀ ਡੇਰਾ ਸੱਚਾ ਸੌਦਾ ਪ੍ਰਤੀ ਵਰਤੀ ਜਾਂਦੀ ਸ਼ਬਦਾਵਲੀ ਤੋਂ ਔਖੇ ਹਨ ਵੱਡੀ ਗਿਣਤੀ ਡੇਰਾ ਸ਼ਰਧਾਲੂ ਪਿਛਲੇ ਲੰਮੇ ਸਮੇਂ ਤੋਂ ਕਾਂਗਰਸੀ ਵਿਧਾਇਕਾਂ ਨਾਲ ਜੁੜੇ ਰਹੇ ਹਨ ਅਤੇ ਵਿਧਾਇਕ ਡੇਰਾ ਸ਼ਰਧਾਲੂਆਂ ਦੇ ਦੁੱਖ ਸੁੱਖ ਵਿੱਚ ਵੀ ਜਾਂਦੇ ਹਨ
ਮਾਲਵੇ ਦੇ ਕਈ ਵਿਧਾਇਕਾਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਆਖਿਆ ਕਿ ਸੰਨ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸ਼ਰਧਾਲੂਆਂ ਨੇ ਉਨ੍ਹਾਂ ਦੀ ਡਟਵੀਂ ਹਮਾਇਤ ਕੀਤੀ ਸੀ ਉਨ੍ਹਾਂ ਆਖਿਆ ਕਿ ਸਾਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਨਵਜੋਤ ਸਿੱਧੂ ਜਿਸ ਤਰ੍ਹਾਂ ਡੇਰਾ ਸੱਚਾ ਸੌਦਾ ਦੇ ਵਿਰੁੱਧ ਭੱਦੀ ਬਿਆਨਬਾਜ਼ੀ ਕਰਦੇ ਹਨ, ਉਸ ਦਾ ਡੇਰਾ ਸ਼ਰਧਾਲੂਆਂ ਦੇ ਦਿਲਾਂ ‘ਤੇ ਗਹਿਰਾ ਅਸਰ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਵੋਟਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਸਾਨੂੰ ਸਮਾਜ ਦਾ ਭਾਈਚਾਰਾ ਬਣਾਈ ਰੱਖਣਾ ਚਾਹੀਦਾ ਹੈ ਵਿਧਾਇਕ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਕਿਸੇ ਆਗੂ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖ ਕੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ
ਉਨ੍ਹਾਂ ਆਖਿਆ ਕਿ ਭਾਰਤ ਦਾ ਸੰਵਿਧਾਨ ਹਰੇਕ ਵਿਅਕਤੀ ਨੂੰ ਆਪੋ ਆਪਣਾ ਧਰਮ ਮੰਨਣ ਦਾ ਅਧਿਕਾਰ ਦਿੰਦਾ ਹੈ, ਲੋਕਾਂ ਨੂੰ ਜਿੱਥੇ ਜਾ ਕੇ ਸੰਤੁਸ਼ਟੀ ਮਿਲਦੀ ਹੈ, ਉੱਥੇ ਜਾਣ ਅਤੇ ਕੋਈ ਵੀ ਉਨ੍ਹਾਂ ਨੂੰ ਉੱਧਰ ਜਾਣ ਤੋਂ ਰੋਕ ਨਹੀਂ ਸਕਦਾ ਸਾਰਿਆਂ ਨੂੰ ਸਮਾਜਿਕ ਕਦਰਾਂ-ਕੀਮਤਾਂ ਦਾ ਖਿਆਲ ਵੀ ਰੱਖਣਾ ਚਾਹੀਦਾ ਹੈ
ਜ਼ਿਕਰਯੋਗ ਹੈ ਕਿ ਪੰਜਾਬ ਖਾਸਕਰ ਮਾਲਵੇ ਦੇ ਦਰਜ਼ਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦਾ ਵੱਡਾ ਪ੍ਰਭਾਵ ਹੈ ਉੱਧਰ ਡੇਰਾ ਸ਼ਰਧਾਲੂਆਂ ਨੇ ਵੀ ਗੱਲਬਾਤ ਦੌਰਾਨ ਕਿਹਾ ਕਿ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ, ਉਸ ਤੋਂ ਉਨ੍ਹਾਂ ਨੂੰ ਦੁੱਖ ਪਹੁੰਚ ਰਿਹਾ ਹੈ ਉਨ੍ਹਾਂ ਕਿਹਾ ਕਿ ਜਦੋਂ ਡੇਰਾ ਸ਼ਰਧਾਲੂਆਂ ਨੇ ਕਾਂਗਰਸ ਨੂੰ ਸਮਰੱਥਨ ਦੇ ਕੇ ਮਾਲਵੇ ਵਿੱਚੋਂ ਹੂੰਝਾ ਫੇਰ ਜਿੱਤ ਦਿਵਾਈ ਸੀ, ਉਦੋਂ ਤਾਂ ਡੇਰਾ ਪ੍ਰੇਮੀ ਚੰਗੇ ਲੱਗਦੇ ਸੀ ਪਰ ਅੱਜ ਬਦਲੇ ਹੋਏ ਮਾਹੌਲ ਵੇਖ ਕੇ ਉਨ੍ਹਾਂ ਨੂੰ ਵੀ ਡੇਰਾ ਸੱਚਾ ਸੌਦਾ ਤੋਂ ਘ੍ਰਿਣਾ ਆਉਣ ਲੱਗੀ ਹੈ ਉਨ੍ਹਾਂ ਇਹ ਵੀ ਕਿਹਾ ਕਿ ਡੇਰਾ ਸੱਚਾ ਸੌਦਾ ਮੁੱਢ ਤੋਂ ਮਾਨਵਤਾ ਭਲਾਈ ਦਾ ਮੁਦੱਈ ਰਿਹਾ ਹੈ ਅਤੇ ਹੁਣ ਵੀ ਜੰਗੀ ਪੱਧਰ ‘ਤੇ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ ਕੰਮ ਜਾਰੀ ਹਨ ਜਿਨ੍ਹਾਂ ਨੂੰ ਕਾਂਗਰਸੀ ਮੰਤਰੀਆਂ ਵੱਲੋਂ ਦਰ ਕਿਨਾਰ ਕੀਤਾ ਜਾ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।