Kohli - Sach Kahoon Punjabi
IND vs ENG: ਐਜਬੈਸਟਨ ’ਚ ਸੈਂਕੜਾ ਜੜਨ ਵਾਲੇ ਦੂਜੇ ਭਾਰਤੀ ਕਪਤਾਨ ਹਨ ਸ਼ੁਭਮਨ, 2025 ’ਚ ਬਣਾਇਆ ਅਨੋਖਾ ਰਿਕਾਰਡ
ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਾਲੇ ਦੂਜਾ ਟੈਸਟ ਬੁੱਧਵਾਰ ਤੋਂ ਬਰਮਿੰਘਮ ’ਚ ਸ਼ੁਰੂ ਹੋ ਗਿਆ ਹੈ। ਮੈਚ ਦੇ ਪਹਿਲੇ ਦਿਨ ਭਾਰਤ ਨੇ ਕਪਤਾਨ ਸ਼ੁਭਮਨ ਗਿੱਲ ਦੇ ਸੈਂਕੜੇ ਦੇ ਆਧਾਰ ’ਤੇ ਪੰਜ ਵਿਕਟਾਂ ਦੇ ਨੁਕਸਾਨ ’ਤੇ 310 ਦੌੜਾਂ ਬਣਾਈਆਂ। ਇਹ ਸ਼ੁਭਮਨ ਗਿੱਲ ਦਾ ਕਪਤਾਨ ਵਜੋਂ ਇੰਗਲੈਂਡ ਦੌਰੇ ’ਤੇ ਲਗਾਤਾਰ ਦੂਜਾ ਟੈਸਟ ਸੈਂਕੜਾ ਹੈ। ਇਸ ਤੋਂ ਪਹਿਲਾਂ ਗਿੱਲ ਨੇ ਲੀਡਜ਼ ’ਚ 147 ਦੌੜਾਂ ਬਣਾਈਆਂ ਸਨ। ਇੰਗਲੈਂਡ ਖਿਲਾਫ਼ ਇਸ ਟੈਸਟ ’ਚ ਸੈਂਕੜਾ ਲਾਉਣ ਨਾਲ, ਸ਼ੁਭਮਨ ਗਿੱਲ ਸਾਲ 2025 ’ਚ ਅੰਤਰਰਾਸ਼ਟਰੀ ਕ੍ਰਿਕੇਟ (ਤਿੰਨੋਂ ਫਾਰਮੈਟ) ’ਚ ਚਾਰ ਸੈਂਕੜੇ ਜੜਨ ਵਾਲੇ ਇਕਲੌਤਾ ਬੱਲੇਬਾਜ਼ ਬਣ ਗਿਆ ਹੈ। IND vs ENG
ਇਹ ਖਬਰ ਵੀ ਪੜ੍ਹੋ : Bikram Majithia: ਮਜੀਠੀਆ ਮਾਮਲੇ ’ਚ ਵੱਡਾ ਅਪਡੇਟ, ਪੜ੍ਹੋ ਪੂਰੀ ਖਬਰ
ਸ਼ੁਭਮਨ ਗਿੱਲ ਨੇ ਇਸ ਸਾਲ ਫਰਵਰੀ ’ਚ 2 ਸੈਂਕੜੇ ਜੜੇ। ਇਹ ਸੈਂਕੜੇ ਵਨਡੇ ਫਾਰਮੈਟ ’ਚ ਆਏ। ਗਿੱਲ ਨੇ 12 ਫਰਵਰੀ ਨੂੰ ਅਹਿਮਦਾਬਾਦ ’ਚ ਇੰਗਲੈਂਡ ਖਿਲਾਫ਼ 112 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ, ਉਨ੍ਹਾਂ 20 ਫਰਵਰੀ ਨੂੰ ਦੁਬਈ ’ਚ ਬੰਗਲਾਦੇਸ਼ ਖਿਲਾਫ਼ ਅਜੇਤੂ 101 ਦੌੜਾਂ ਬਣਾਈਆਂ। ਗਿੱਲ ਨੇ ਜੁਲਾਈ 2024 ਤੋਂ ਬਾਅਦ ਭਾਰਤ ਲਈ ਕੋਈ ਟੀ-20 ਮੈਚ ਨਹੀਂ ਖੇਡਿਆ ਹੈ। ਸ਼ੁਭਮਨ ਗਿੱਲ ਤੋਂ ਬਾਅਦ, ਵੈਸਟਇੰਡੀਜ਼ ਦੇ ਕੀਸੀ ਕਾਰਟੀ ਤੇ ਇੰਗਲੈਂਡ ਦੇ ਬੇਨ ਡਕੇਟ ਇਸ ਸੂਚੀ ’ਚ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਹਨ, ਜਿਨ੍ਹਾਂ ਨੇ ਇਸ ਸਾਲ ਤਿੰਨੋਂ ਫਾਰਮੈਟਾਂ ’ਚ ਕੁੱਲ ਤਿੰਨ ਸੈਂਕੜੇ ਜੜੇ ਹਨ। IND vs ENG
ਇੰਗਲੈਂਡ ’ਚ ਚੱਲ ਰਹੇ ਦੂਜੇ ਟੈਸਟ ਦੀ ਗੱਲ ਕਰੀਏ ਤਾਂ ਮੈਚ ਦੇ ਪਹਿਲੇ ਦਿਨ ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਲਈ ਸੱਦਾ ਦਿੱਤਾ। ਟੀਮ ਇੰਡੀਆ ਨੇ ਆਪਣਾ ਪਹਿਲਾ ਵਿਕਟ ਸਿਰਫ਼ 15 ਦੌੜਾਂ ’ਤੇ ਗੁਆ ਦਿੱਤਾ। ਕੇਐਲ ਰਾਹੁਲ 2 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇੱਥੋਂ ਯਸ਼ਸਵੀ ਜਾਇਸਵਾਲ ਨੇ ਕਰੁਣ ਨਾਇਰ (31) ਨਾਲ ਮਿਲ ਕੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਦੋਵਾਂ ਵਿਚਕਾਰ ਦੂਜੀ ਵਿਕਟ ਲਈ 80 ਦੌੜਾਂ ਦੀ ਸਾਂਝੇਦਾਰੀ ਹੋਈ। ਕਰੁਣ ਨਾਇਰ ਦੇ ਪੈਵੇਲੀਅਨ ਵਾਪਸ ਆਉਣ ਤੋਂ ਬਾਅਦ, ਜਾਇਸਵਾਲ ਨੇ ਕਪਤਾਨ ਸ਼ੁਭਮਨ ਗਿੱਲ ਨਾਲ ਤੀਜੀ ਵਿਕਟ ਲਈ 66 ਦੌੜਾਂ ਜੋੜੀਆਂ। IND vs ENG
ਜਾਇਸਵਾਲ 107 ਗੇਂਦਾਂ ’ਚ 87 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਆਊਟ ਹੋ ਗਏ। ਇੱਥੋਂ, ਗਿੱਲ ਨੇ ਕਪਤਾਨੀ ਪਾਰੀ ਖੇਡੀ ਤੇ ਰਿਸ਼ਭ ਪੰਤ ਨਾਲ ਚੌਥੀ ਵਿਕਟ ਲਈ 47 ਦੌੜਾਂ ਜੋੜੀਆਂ। ਪੰਤ, ਜਿਸਨੇ ਪਿਛਲੇ ਮੈਚ ਦੀਆਂ ਦੋਵੇਂ ਪਾਰੀਆਂ ’ਚ ਸੈਂਕੜਾ ਲਗਾਇਆ ਸੀ, ਇਸ ਪਾਰੀ ’ਚ ਸਿਰਫ਼ 25 ਦੌੜਾਂ ਹੀ ਬਣਾ ਸਕੇ। ਨਿਤੀਸ਼ ਰੈੱਡੀ (1) ਵੀ ਉਨ੍ਹਾਂ ਦੇ ਆਊਟ ਹੋਣ ਤੋਂ ਤੁਰੰਤ ਬਾਅਦ ਆਊਟ ਹੋ ਗਏ। ਇੱਥੋਂ, ਗਿੱਲ ਨੇ ਪਹਿਲੇ ਦਿਨ ਦੇ ਅੰਤ ਤੱਕ ਰਵਿੰਦਰ ਜਡੇਜਾ ਨਾਲ ਛੇਵੀਂ ਵਿਕਟ ਲਈ 99 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਗਿੱਲ 114 ਦੌੜਾਂ ਬਣਾ ਕੇ ਨਾਬਾਦ ਰਹੇ, ਜਦੋਂ ਕਿ ਜਡੇਜਾ 41 ਦੌੜਾਂ ਬਣਾ ਕੇ ਨਾਬਾਦ ਰਹੇ। ਵਿਰੋਧੀ ਟੀਮ ਵੱਲੋਂ ਕ੍ਰਿਸ ਵੋਕਸ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ, ਜਦੋਂ ਕਿ ਬ੍ਰਾਈਡਨ ਕਾਰਸੇ, ਬੇਨ ਸਟੋਕਸ ਤੇ ਸ਼ੋਏਬ ਬਸ਼ੀਰ ਨੇ ਇੱਕ-ਇੱਕ ਵਿਕਟ ਲਈ। IND vs ENG
ਭਾਰਤ ਨੇ ਆਖਿਰੀ ਡੇਢ ਦਿਨ ’ਚ ਗੁਆਇਆ ਹੈਦਰਾਬਾਦ ਟੈਸਟ, ਪੋਪ ਦੀ ਗੇਮ ਚੇਂਜਰ ਪਾਰੀ, ਹਾਰਟਲੇ ਨੇ ਲਈਆਂ 9 ਵਿਕਟਾਂ
ਸੀਰੀਜ਼ ’ਚ ਇੰਗਲੈਂਡ 1-0 ਨਾਲ ਅੱਗੇ | IND vs ENG
ਓਲੀ ਪੋਪ ਨੇ ਖੇਡੀ 196 ਦੌੜਾਂ ਦੀ ਪਾਰੀ | IND vs ENG
ਹੈਦਰਾਬਾਦ (ਏਜੰਸੀ)। ਭਾਰਤ ਇੰਗਲੈਂਡ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ ਦਾ ਪਹਿਲਾ ਮੈਚ 28 ਦੌੜਾਂ ਨਾਲ ਹਾਰ ਗਿਆ ਹੈ। ਇਸ ਹਾਰ ਤੋਂ ਬਾਅਦ ਮੇਜ਼ਬਾਨ ਟੀਮ ਸੀਰੀਜ ’ਚ 0-1 ਨਾਲ ਪੱਛੜ ਗਈ ਹੈ। ਦੂਜਾ ਟੈਸਟ 2 ਫਰਵਰੀ ਤੋਂ ਵਿਸ਼ਾਖਾਪਟਨਮ ’ਚ ਖੇਡਿਆ ਜਾਵੇਗਾ। ਹੈਦਰਾਬਾਦ ’ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦਿਆਂ 246 ਦੌੜਾਂ ਬਣਾਈਆਂ ਅਤੇ ਪਹਿਲੇ ਦਿਨ ਹੀ ਆਲ ਆਊਟ ਹੋ ਗਈ। ਫਿਰ ਦੂਜੇ ਅਤੇ ਤੀਜੇ ਦਿਨ ਭਾਰਤ ਨੇ ਆਪਣੀ ਪਹਿਲੀ ਪਾਰੀ ’ਚ 436 ਦੌੜਾਂ ਬਣਾ ਕੇ 190 ਦੌੜਾਂ ਦੀ ਬੜ੍ਹਤ ਲੈ ਲਈ ਅਤੇ ਸ਼ਨਿੱਚਰਵਾਰ ਨੂੰ ਤੀਜੇ ਸੈਸ਼ਨ ’ਚ ਅੰਗਰੇਜ਼ਾ ਦੇ 172 ਦੌੜਾਂ ’ਤੇ 5 ਵਿਕਟਾਂ ਝਟਕ ਲਈਆਂ। (IND vs ENG)
ਕੜਾਕੇ ਦੀ ਠੰਢ ’ਚ ਸਾਧ-ਸੰਗਤ ਨੇ ਲੋੜਵੰਦ ਪਰਿਵਾਰ ਦਾ ਸੁਪਨਾ ਕੀਤਾ ਸਾਕਾਰ
ਇੱਥੇ ਅਜਿਹਾ ਲੱਗ ਰਿਹਾ ਸੀ ਕਿ ਆਖਰੀ ਸੈਸ਼ਨ ’ਚ ਭਾਰਤ ਵਿਕਟਾਂ ਲੈ ਕੇ ਇੰਗਲੈਂਡ ਨੂੰ ਵੱਡਾ ਸਕੋਰ ਕਰਨ ਤੋਂ ਰੋਕ ਦੇਵੇਗਾ, ਪਰ ਹੋਇਆ ਇਸ ਦੇ ਉਲਟ। ਇਸ ਸੈਸ਼ਨ ’ਚ ਇੰਗਲੈਂਡ ਦੇ ਬੱਲੇਬਾਜ ਓਲੀ ਪੋਪ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਅਤੇ ਚੌਥੇ ਦਿਨ ਦੇ ਪਹਿਲੇ ਸੈਸ਼ਨ ਤੱਕ 196 ਦੌੜਾਂ ਬਣਾਈਆਂ। ਪੋਪ ਦੀ ਇਸ ਗੇਮ ਚੇਂਜਰ ਪਾਰੀ ਨਾਲ ਇੰਗਲੈਂਡ ਨੇ ਦੂਜੀ ਪਾਰੀ ’ਚ 420 ਦੌੜਾਂ ਬਣਾਈਆਂ ਅਤੇ ਭਾਰਤ ’ਤੇ 230 ਦੌੜਾਂ ਦੀ ਲੀਡ ਲੈ ਲਈ। ਚੌਥੇ ਦਿਨ 231 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 202 ਦੌੜਾਂ ਹੀ ਬਣਾ ਸਕੀ। ਆਪਣਾ ਪਹਿਲਾ ਮੈਚ ਖੇਡ ਰਹੇ ਇੰਗਲਿਸ਼ ਸਪਿਨਰ ਟਾਮ ਹਾਰਟਲੇ ਨੇ ਇਸ ਪਾਰੀ ’ਚ 7 ਵਿਕਟਾਂ ਲਈਆਂ। ਉਨ੍ਹਾਂ ਨੇ ਪਹਿਲੀ ਪਾਰੀ ’ਚ ਦੋ ਵਿਕਟਾਂ ਹਾਸਲ ਕੀਤੀਆਂ। ਓਲੀ ਪੋਪ ਪਲੇਅਰ ਆਫ ਦਾ ਮੈਚ ਰਹੇ। (IND vs ENG)
ਇੰਗਲੈਂਡ ਦੇ 2 ਮੈਚ ਜੇਤੂ | IND vs ENG
ਓਲੀ ਪੋਪ : 196 ਦੌੜਾਂ ਬਣਾਈਆਂ, ਦੂਜੀ ਪਾਰੀ ’ਚ 400 ਨੂੰ ਪਾਰ ਕੀਤਾ
ਓਲੀ ਪੋਪ, ਜਿਸ ਨੂੰ ਪਲੇਅਰ ਆਫ ਦ ਮੈਚ ਚੁਣਿਆ ਗਿਆ, ਇੰਗਲੈਂਡ ਦਾ ਪਹਿਲਾ ਮੈਚ ਵਿਨਰ ਸੀ। ਉਨ੍ਹਾਂ ਦੂਜੀ ਪਾਰੀ ’ਚ 196 ਦੌੜਾਂ ਦੀ ਉਪਯੋਗੀ ਪਾਰੀ ਖੇਡੀ ਅਤੇ ਇੰਗਲੈਂਡ ਨੂੰ ਮੁਸੀਬਤ ਤੋਂ ਬਚਾਇਆ। ਇਸ ਸਾਂਝੇਦਾਰੀ ਨਾਲ ਇੰਗਲੈਂਡ ਨੂੰ 230 ਦੌੜਾਂ ਦੀ ਬੜ੍ਹਤ ਮਿਲ ਗਈ। ਪੋਪ ਪਹਿਲੀ ਪਾਰੀ ’ਚ ਸਿਰਫ ਇੱਕ ਦੌੜ ਹੀ ਬਣਾ ਸਕੇ ਸਨ। ਉਸ ਨੇ ਆਪਣੀ ਸੈਂਕੜੇ ਵਾਲੀ ਪਾਰੀ ’ਚ 278 ਗੇਂਦਾਂ ਦਾ ਸਾਹਮਣਾ ਕੀਤਾ ਅਤੇ 21 ਚੌਕੇ ਲਗਾਏ। (IND vs ENG)
ਟੌਮ ਹਾਰਟਲੇ : ਦੂਜੀ ਪਾਰੀ ’ਚ 7 ਵਿਕਟਾਂ ਲਈਆਂ, ਕੁੱਲ 9 ਵਿਕਟਾਂ ਲਈਆਂ
ਆਪਣਾ ਪਹਿਲਾ ਮੈਚ ਖੇਡ ਰਹੇ ਸਪਿੰਨਰ ਟਾਮ ਹਾਰਟਲੇ ਨੇ ਪ੍ਰਭਾਵਸ਼ਾਲੀ ਗੇਂਦਬਾਜੀ ਕੀਤੀ। ਉਸ ਨੇ ਪਹਿਲੀ ਪਾਰੀ ’ਚ ਭਾਰਤੀ ਬੱਲੇਬਾਜ ਸ਼ੁਭਮਨ ਗਿੱਲ (23 ਦੌੜਾਂ) ਅਤੇ ਕੇਐਲ ਰਾਹੁਲ (86 ਦੌੜਾਂ) ਨੂੰ ਪੈਵੇਲੀਅਨ ਵਾਪਸ ਭੇਜਿਆ। ਹਾਰਟਲੇ ਨੇ ਦੂਜੀ ਪਾਰੀ ’ਚ 7 ਵਿਕਟਾਂ ਲੈ ਕੇ ਭਾਰਤ ਨੂੰ ਟੀਚੇ ਤੋਂ 29 ਦੌੜਾਂ ਦੀ ਦੂਰੀ ’ਤੇ ਆਊਟ ਕਰਨ ’ਚ ਅਹਿਮ ਭੂਮਿਕਾ ਨਿਭਾਈ। ਹਾਰਟਲੇ ਨੇ ਸਲਾਮੀ ਬੱਲੇਬਾਜ ਯਸ਼ਸਵੀ ਜੈਸਵਾਲ (15 ਦੌੜਾਂ), ਸ਼ੁਭਮਨ ਗਿੱਲ (0 ਦੌੜਾਂ), ਕਪਤਾਨ ਰੋਹਿਤ ਸ਼ਰਮਾ (39 ਦੌੜਾਂ), ਅਕਸ਼ਰ ਪਟੇਲ (17 ਦੌੜਾਂ), ਕੇਐਸ ਭਰਤ (28 ਦੌੜਾਂ), ਰਵੀਚੰਦਰਨ ਅਸ਼ਵਿਨ (28 ਦੌੜਾਂ) ਅਤੇ ਮੁਹੰਮਦ ਸਿਰਾਜ (12 ਦੌੜਾਂ) ਨੂੰ ਆਊਟ ਕੀਤਾ। (IND vs ENG)
IND Vs SA : ਦੂਜੀ ਪਾਰੀ ’ਚ ਬੁਮਰਾਹ ਦਾ ਕਹਿਰ, ਅਫਰੀਕਾ ਆਲਆਊਟ
ਭਾਰਤੀ ਟੀਮ ਨੂੰ ਜਿੱਤ ਲਈ ਮਿਲਿਆ 79 ਦੌੜਾਂ ਦਾ ਟੀਚਾ | INDvSA
ਬੁਮਰਾਹ ਨੇ 6, ਮੁਕੇਸ਼ ਨੇ 2 ਅਤੇ ਸਿਰਾਜ਼- ਪ੍ਰਸਿੱਧ ਨੂੰ ਮਿਲੀ 1-1 ਵਿਕਟ
ਏਡਨ ਮਾਰਕ੍ਰਮ ਦਾ ਸੈਂਕੜਾ
ਕੇਪਟਾਊਨ (ਏਜੰਸੀ)। ਭਾਤਰ ਅਤੇ ਦੱਖਣੀ ਅਫਰੀਕਾ ਵਿਚਕਾਰ ਟੈਸਟ ਲੜੀ ਦਾ ਆਖਿਰੀ ਅਤੇ ਦੂਜਾ ਮੈਚ ਅਫਰੀਕਾ ਦੇ ਕੇਪਟਾਊਨ ’ਚ ਖੇਡਿਆ ਜਾ ਰਿਹਾ ਹੈ। ਅੱਜ ਦੂਜੇ ਦਿਨ ਅਫਰੀਕੀ ਟੀਮ ਦੂਜੀ ਪਾਰੀ ’ਚ 176 ਦੌੜਾਂ ’ਤੇ ਆਲਆਊਟ ਹੋ ਗਈ ਹੈ। ਭਾਰਤੀ ਟੀਮ ਨੂੰ ਹੁਣ ਇਹ ਮੈਚ ਜਿੱਤਣ ਲਈ 79 ਦੌੜਾਂ ਦਾ ਮਾਮੂਲੀ ਟੀਚਾ ਮਿਲਿਆ ਹੈ। ਦੱਸੇ ਦੇਈਏ ਕਿ ਮੈਚ ਦੇ ਪਹਿਲੇ ਦਿਨ ਹੀ ਦੋਵੇਂ ਟੀਮਾਂ ਇੱਕ-ਇੱਕ ਪਾਰੀ ਖੇਡ ਗਈਆਂ ਸਨ। ਦੱਖਣੀ ਅਫਰੀਕੀ ਟੀਮ ਪਹਿਲੀ ਪਾਰੀ ’ਚ ਸਿਰਫ 55 ਦੌੜਾਂ ’ਤੇ ਆਲਆਊਟ ਹੋ ਗਈ ਸੀ, ਜਿਸ ਵਿੱਚ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ਼ ਦੀਆਂ 6 ਮਹੱਤਵਪੂਰਨ ਵਿਕਟਾਂ ਸ਼ਾਮਲ ਸਨ। (INDvSA)
ਚਮੜੀ ਦੀ ਬਿਮਾਰੀ ਤੋਂ ਪੀੜਤ ਨਵਦੀਪ ਕਾਗਜ਼ ’ਤੇ ਘੜਦੈ ਨਕਸ਼
ਉਸ ਤੋਂ ਬਾਅਦ ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 153 ਦੌੜਾਂ ਬਣਾਈਆਂ ਸਨ। ਜਿਸ ਵਿੱਚ ਕਪਤਾਨ ਰੋਤਿਹ ਸ਼ਰਮਾ ਨੇ 39, ਸ਼ੁਭਮਨ ਗਿੱਲ ਨੇ 36 ਜਦਕਿ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ 46 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 98 ਦੌੜਾਂ ਦੀ ਲੀੜ ਹਾਸਲ ਕੀਤੀ ਸੀ। ਜਵਾਬ ’ਚ ਅਫਰੀਕੀ ਟੀਮ ਨੇ ਓਪਨਰ ਬੱਲੇਬਾਜ਼ ਏਡਨ ਮਾਰਕ੍ਰਮ ਦੇ ਸੈਂਕੜੇ ਦੀ ਬਦੌਲਤ ਦੂਜੀ ਪਾਰੀ ’ਚ 176 ਦੌੜਾਂ ਬਣਾਇਆਂ। ਹੁਣ ਭਾਤਰੀ ਟੀਮ ਨੂੰ ਇਹ ਮੈਚ ਜਿੱਤਣ ਅਤੇ ਲੜੀ 1-1 ਨਾਲ ਬਰਾਬਰ ਕਰਨ ਲਈ 79 ਦੌੜਾਂ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਪਹਿਲਾ ਟੈਸਟ ਮੈਚ ਦੱਖਣੀ ਅਫਰੀਕਾ ਨੇ ਪਾਰੀ ਅਤੇ 30 ਦੌੜਾਂ ਨਾਲ ਜਿੱਤਿਆ ਸੀ। (INDvSA)
ਦਿਨ ਦੇ ਪਹਿਲੇ ਹੀ ਓਵਰ ’ਚ ਜਸਪ੍ਰੀਤ ਬੁਮਰਾਹ ਨੇ ਹਾਸਲ ਕੀਤਾ ਪਹਿਲਾ ਵਿਕਟ
ਇਸ ਤੋਂ ਪਹਿਲਾਂ ਦੂਜੇ ਟੈਸਟ ਦੇ ਪਹਿਲੇ ਦਿਨ ਦੱਖਣੀ ਅਫਰੀਕਾ ਅਤੇ ਭਾਰਤ ਦੀ ਪਾਰੀ ਘੱਟ ਗਈ ਸੀ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਨੇ ਦੂਜੀ ਪਾਰੀ ’ਚ ਵੀ 3 ਵਿਕਟਾਂ ਗੁਆ ਦਿੱਤੀਆਂ। ਪਹਿਲੇ ਦਿਨ ਸਟੰਪ ਤੱਕ ਉਸ ਨੇ 3 ਵਿਕਟਾਂ ’ਤੇ 62 ਦੌੜਾਂ ਬਣਾਈਆਂ ਸਨ। ਜਦੋਂ ਦੱਖਣੀ ਅਫਰੀਕਾ ਨੇ ਇਸ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤਾਂ ਪਹਿਲੇ ਹੀ ਓਵਰ ’ਚ ਜਸਪ੍ਰੀਤ ਬੁਮਰਾਹ ਨੇ ਪਾਰੀ ਦੀ 18ਵੀਂ ਗੇਂਦ ਅਤੇ ਦੂਜੇ ਦਿਨ ਦੇ ਪਹਿਲੇ ਓਵਰ ਦੀ ਆਖਰੀ ਗੇਂਦ ’ਤੇ ਕੇਐਲ ਰਾਹੁਲ ਦੇ ਹੱਥੋਂ ਬੇਡਿੰਘਮ ਨੂੰ ਕੈਚ ਆਊਟ ਕਰਵਾ ਦਿੱਤਾ। ਉਹ 11 ਦੌੜਾਂ ਬਣਾ ਕੇ ਪੈਵੇਲੀਅਨ ਪਰਤੇ। (INDvSA)
ਜੀਵਨਦਾਨ ਮਿਲਣ ਤੋਂ ਬਾਅਦ ਮਾਰਕ੍ਰਮ ਦਿਖਾਇਆ ਆਪਣਾ ਪਰਾਕ੍ਰਮ | INDvSA
ਇਸ ਦੌਰਾਨ ਏਡਨ ਮਾਰਕਰਮ ਨੇ ਇੱਕ ਸਿਰਾ ਫੜਿਆ ਅਤੇ ਬਹਾਦਰੀ ਦਿਖਾਉਂਦੇ ਹੋਏ ਸੈਂਕੜਾ ਜੜ ਦਿੱਤਾ। ਉਨ੍ਹਾਂ ਨੇ 103 ਗੇਂਦਾਂ ’ਤੇ 106 ਦੌੜਾਂ ਦੀ ਪਾਰੀ ਖੇਡੀ, ਜਿਸ ’ਚ 17 ਚੌਕੇ ਅਤੇ 2 ਛੱਕੇ ਲੱਗੇ। ਹਾਲਾਂਕਿ ਬੁਮਰਾਹ ਦੀ ਗੇਂਦ ’ਤੇ ਕੇਐੱਲ ਰਾਹੁਲ ਨੇ ਉਸ ਦਾ ਕੈਚ ਵੀ ਛੱਡਿਆ। ਉਸ ਸਮੇਂ ਉਹ 73 ਦੌੜਾਂ ’ਤੇ ਸਨ। ਜਦੋਂ ਸਿਰਾਜ ਨੇ ਮਾਰਕਰਮ ਨੂੰ ਰੋਹਿਤ ਸ਼ਰਮਾ ਦੇ ਹੱਥੋਂ ਕੈਚ ਆਊਟ ਕਰਵਾਇਆ ਤਾਂ ਭਾਰਤੀ ਟੀਮ ਨੇ ਸੁੱਖ ਦਾ ਸਾਹ ਲਿਆ। ਇਸ ਤੋਂ ਬਾਅਦ ਕਾਗਿਸੋ ਰਬਾਡਾ ਪ੍ਰਸਿੱਧ ਕ੍ਰਿਸ਼ਨਾਂ ਦਾ ਸ਼ਿਕਾਰ ਬਣ ਗਏ। ਇਹ ਮੈਚ ’ਚ ਪ੍ਰਸਿਧ ਦਾ ਪਹਿਲਾ ਵਿਕਟ ਸੀ। (INDvSA)
ਇੱਕ ਮੈਚ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ : Virat Kohli
ਮੁੰਬਈ। ਵਿਰਾਟ ਕੋਹਲੀ ਦਾ ਖੁਦ ਨੰਬਰ 4 ‘ਤੇ ਬੱਲੇਬਾਜ਼ੀ ਲਈ ਉਤਰਨਾ ਭਾਰਤ ਨੂੰ ਉਲਟਾ ਪੈ ਗਿਆ, ਜਿਸ ਤੋਂ ਬਾਅਦ ਭਾਰਤੀ ਕਪਤਾਨ ਨੂੰ ਕਹਿਣਾ ਪਿਆ ਕਿ ਰਾਜਕੋਟ ਵਿਚ ਦੂਜੇ ਵਨ ਡੇ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਰਣਨੀਤੀ ‘ਤੇ ਦੁਬਾਰਾ ਵਿਚਾਰ ਕਰਨਾ ਪੈ ਸਕਦਾ ਹੈ। ਭਾਰਤ ਨੇ ਬੱਲੇਬਾਜ਼ੀ ‘ਚ ਕੁਝ ਬਦਲਾਅ ਕੀਤੇ ਅਤੇ ਸ਼ਿਖਰ ਧਵਨ ਅਤੇ ਕੇ. ਐੱਲ ਰਾਹੁਲ ਦੋਵਾਂ ਨੂੰ ਟੀਮ ‘ਚ ਜਗ੍ਹਾ ਦੇਣ ਲਈ ਕੋਹਲੀ ਨੰਬਰ ਚਾਰ ‘ਤੇ ਉਤਰੇ। ਭਾਰਤੀ ਬੱਲੇਬਾਜ਼ ਨਹੀਂ ਚੱਲੇ ਅਤੇ ਗੇਂਦਬਾਜ਼ ਵੀ ਪ੍ਰਭਾਵ ਨਹੀਂ ਛੱਡ ਸਕੇ।
ਕੋਹਲੀ ਨੇ ਕਿਹਾ, ”ਅਸੀਂ ਪਹਿਲਾਂ ਵੀ ਇਸ ‘ਤੇ ਕਈ ਵਾਰ ਚਰਚਾ ਕਰ ਚੁੱਕੇ ਹਾਂ। ਜਿਸ ਤਰ੍ਹਾਂ ਰਾਹੁਲ ਬੱਲੇਬਾਜ਼ੀ ਕਰ ਰਿਹਾ ਸੀ, ਅਸੀਂ ਉਸ ਨੂੰ ਬੱਲੇਬਾਜ਼ੀ ਕ੍ਰਮ ‘ਚ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਵੀ ਮੈਂ ਨੰਬਰ ਚਾਰ ‘ਤੇ ਬੱਲੇਬਾਜ਼ੀ ਲਈ ਉਤਰਿਆ ਤਾਂ ਮੈਨੂੰ ਲੱਗਦਾ ਹੈ ਕਿ ਇਹ ਸਾਡੇ ਲਈ ਸਹੀ ਨਹੀਂ ਰਿਹਾ, ਇਸ ਲਈ ਇਸ ‘ਤੇ ਦੁਬਾਰਾ ਵਿਚਾਰ ਕੀਤਾ ਜਾਵੇਗਾ”। ਆਸਟਰੇਲੀਆ ਨੇ ਇਹ ਮੈਚ ਦੱਸ ਵਿਕਟਾਂ ਨਾਲ ਜਿੱਤਿਆ। ਕੋਹਲੀ ਨੇ ਕਿਹਾ, ”ਇਹ ਕੁਝ ਖਿਡਾਰੀਆਂ ਨੂੰ ਮੌਕਾ ਦੇਣ ਨਾਲ ਜੁੜਿਆ ਹੈ। ਲੋਕਾਂ ਨੂੰ ਸਹਿਜ ਰਹਿਣਾ ਚਾਹੀਦਾ ਹੈ ਅਤੇ ਇਕ ਮੈਚ ਤੋਂ ਬਾਅਦ ਹੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਮੈਨੂੰ ਥੋੜ੍ਹਾ ਪ੍ਰਯੋਗ ਕਰਨ ਦੀ ਆਗਿਆ ਹੈ ਅਤੇ ਕੁਝ ਮੌਕਿਆਂ ‘ਤੇ ਮੈਂ ਅਸਫਲ ਰਿਹਾ। ਇਨ੍ਹਾਂ ‘ਚੋਂ ਅੱਜ ਇਕ ਮੌਕਾ ਸੀ।
ਕੋਹਲੀ ਨੇ ਮੈਚ ਦੇ ਬਾਰੇ ‘ਚ ਕਿਹਾ, ”ਅਸੀਂ ਤਿੰਨਾਂ ਵਿਭਾਗਾਂ ‘ਚ ਅਸਫਲ ਸਾਬਿਤ ਹੋਏ। ਇਹ ਆਸਟਰੇਲੀਆ ਦੀ ਬੇਹੱਦ ਮਜਬੂਤ ਟੀਮ ਹੈ ਅਤੇ ਜੇਕਰ ਤੁਸੀਂ ਚੰਗਾ ਨਹੀਂ ਖੇਡਦੇ ਹੋ ਤਾਂ ਉਹ ਤੁਹਾਨੂੰ ਪ੍ਰੇਸ਼ਾਨ ਕਰਣਗੇ ਅਤੇ ਅਸੀਂ ਅਜਿਹਾ ਦੇਖਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
T-20 ਕੋਹਲੀ ਤੇ ਰੋਹਿਤ ਸਭ ਤੋਂ ਜ਼ਿਆਦਾ ਦੌੜਾਂ ਵਾਲੇ
T-20 ਕੋਹਲੀ ਤੇ ਰੋਹਿਤ ਸਭ ਤੋਂ ਜ਼ਿਆਦਾ ਦੌੜਾਂ ਵਾਲੇ
142 ਸਾਲ ਦੇ ਕ੍ਰਿਕਟ ਇਤਿਹਾਸ ‘ਚ ਪਹਿਲੀ ਵਾਰ 2 ਬੱਲੇਬਾਜ ਟਾਪ ‘ਤੇ
ਨਵੀਂ ਦਿੱਲੀ, ਏਜੰਸੀ। ਭਾਰਤ ਨੇ ਵੈਸਟਇੰਡੀਜ਼ ਖਿਲਾਫ ਤਿੰਨ ਟੀ-20 ਦੀ ਸੀਰੀਜ 2-1 ਨਾਲ ਜਿੱਤ ਲਈ। ਸੀਰੀਜ਼ ‘ਚ ਕਪਤਾਨ ਵਿਰਾਟ ਕੋਹਲੀ ਨੇ 113 ਅਤੇ ਰੋਹਿਤ ਸ਼ਰਮਾ ਨੇ 94 ਦੌੜਾਂ ਬਣਾਈਆਂ। ਦੋਵਾਂ ਦੇ T-20 ਕਰੀਅਰ ‘ਚ 2633 ਦੌੜਾਂ ਹੋ ਗਈਆਂ। ਇਸ ਤਰ੍ਹਾਂ ਕੋਹਲੀ ਅਤੇ ਰੋਹਿਤ ਸਭ ਤੋਂ ਜ਼ਿਆਦਾ ਦੌੜਾਂ ਦੇ ਮਾਮਲੇ ‘ਚ ਸਾਂਝੇ ਤੌਰ ‘ਤੇ ਪਹਿਲੇ ਸਥਾਨ ‘ਤੇ ਸਾਲ ਦਾ ਅੰਤ ਕਰਨਗੇ। 142 ਸਾਲ ਦੇ ਕ੍ਰਿਕਟ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਫਾਰਮਟ ‘ਚ ਦੋ ਖਿਡਾਰੀ ਦੌੜਾਂ ਬਣਾਉਣ ਦੇ ਮਾਮਲੇ ‘ਚ ਪਹਿਲੇ ਸਥਾਨ ‘ਤੇ ਹਨ। ਵੈਸਟਇੰਡੀਜ਼ ਖਿਲਾਫ਼ ਮੁੰਬਈ ‘ਚ ਖੇਡ ਗਏ ਤੀਜੇ ਟੀ-20 ਤੋਂ ਪਹਿਲਾਂ ਕੋਹਲੀ ਦੌੜਾਂ ਬਣਾਉਣ ਦੇ ਮਾਮਲੇ ‘ਚ ਪਹਿਲੇ ਸਥਾਨ ‘ਤੇ ਸਨ। ਰੋਹਿਤ ਉਹਨਾਂ ਤੋਂ ਇੱਕ ਦੌੜਾਂ ਪਿੱਛੇ ਸਨ। ਇਸ ਮੁਕਾਬਲੇ ‘ਚ ਕੋਹਲੀ ਨੇ 70 ਅਤੇ ਰੋਹਿਤ ਨੇ 71 ਦੌੜਾਂ ਬਣਾਈਆਂ। ਇਸ ਤਰ੍ਹਾਂ ਦੋਵੇਂ ਸਾਂਝੇ ਤੌਰ ‘ਤੇ ਪਹਿਲੇ ਪਾਇਦਾਨ ‘ਤੇ ਪਹੁੰਚ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨੇ ਵਿੰਡੀਜ਼ ਸਾਹਮਣੇ ਰੱਖਿਆ 171ਦੌੜਾਂ ਦਾ ਟੀਚਾ
ਕੋਹਲੀ ਟੀ-20 ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ, ਰੋਹਿਤ ਨੂੰ ਪਿੱਛੇ  ਛੱਡਿਆ
ਏਜੰਸੀ /ਤਿਰੂਵਨੰਤਪੁਰਮ। ਤਿੰਨ ਮੈਚਾਂ ਦੀ ਟੀ-20 ਲੜੀ ਦੇ ਦੂਜੇ ਮੈਚ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਸਾਹਮਣੇ 171 ਦੌੜਾਂ ਦਾ ਟੀਚਾ ਰੱਖਿਆ ਹੈ ਭਾਰਤ ਵੱਲੋਂ ਆਲਰਾਊਂਡਰ ਸ਼ਿਵਮ ਦੁਬੇ ਨੇ 30 ਗੇਂਦਾਂ ‘ਚ 54 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸ਼ਿਵਮ ਨੇ ਆਪਣੀ ਪਾਰੀ ‘ਚ 4 ਛੱਕੇ ਅਤੇ 3 ਚੌਕੇ ਲਾਏ ਇਸ ਤੋਂ ਇਲਾਵਾ ਰਿਸ਼ਭ ਪੰਤ ਨੇ ਨਾਬਾਦ 33 ਦੌੜਾਂ ਦਾ ਯੋਗਦਾਨ ਦਿੱਤਾ। Kohli
ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਅਤੇ ਪਿਛਲੇ ਮੈਚ ‘ਚ ਅਰਧ ਸੈਂਕੜਾ ਬਣਾਉਣ ਵਾਲੇ ਲੋਕੇਸ਼ ਰਾਹੁਲ ਇਸ ਵਾਰ ਸਿਰਫ 11 ਦੌੜਾਂ ਬਣਾ ਕੇ ਖੈਰੀ ਪੀਏਰੇ ਦੀ ਗੇਂਦ ‘ਤੇ ਸ਼ਿਮਰੋਨ ਹੇਟਮਾਇਰ ਹੱਥੋਂ ਲਪਕੇ ਗਏ। Kohli
ਆਲਰਾਊਂਡਰ ਸ਼ਿਵਮ ਦੁਬੇ ਨੇ ਖੇਡੀ 54 ਦੌੜਾਂ ਦੀ ਤੂਫਾਨੀ ਪਾਰੀ
ਇਸ ਤੋਂ ਬਾਅਦ ਵਿਰਾਟ ਕੋਹਲੀ ਦੀ ਥਾਂ ‘ਤੇ ਬੱਲੇਬਾਜ਼ੀ ਲਾਈ ਆਏ ਸ਼ਿਵਮ ਦੁਬੇ ਨੇ ਰੋਹਿਤ ਸ਼ਰਮਾ ਨਾਲ ਪਾਰੀ ਨੂੰ ਅੱਗੇ ਵਧਾਇਆ ਪਰ ਰੋਹਿਤ ਸ਼ਰਮਾ 18 ਗੇਂਦਾਂ ‘ਤੇ 15 ਦੌੜਾਂ ਬਣਾ ਕੇ ਜੇਸਨ ਹੋਲਡਰ ਦੀ ਗੇਂਦ ‘ਤੇ ਬੋਲਡ ਹੋਏ ਜਦੋਂਕਿ ਸ਼ਿਵਮ ਦੁਬੇ 54 ਦੌੜਾਂ ‘ਤੇ ਹੇਡਨ ਵਾਲਸ਼ ਦਾ ਸ਼ਿਕਾਰ ਬਣੇ ਕਪਤਾਨ ਵਿਰਾਟ ਕੋਹਲੀ 19 ਦੌੜਾਂ ਬਣਾ ਕੇ ਵਿਲੀਅਮਸ ਦੀ ਗੇਂਦ ‘ਤੇ ਆਊਟ ਹੋਏ ਇਸ ਦੇ ਨਾਲ ਹੀ ਵਿਰਾਟ ਟੀ-20 ‘ਚ 2563 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ।
ਉਨ੍ਹਾਂ ਨੇ ਇਸ ਮਾਮਲੇ ‘ਚ ਹਮਵਤਨ ਰੋਹਿਤ ਸ਼ਰਮਾ ਨੂੰ ਪਿੱਛੇ ਛੱਡਿਆ ਸ੍ਰੇਅਸ ਅਈਅਰ 10 ਦੌੜਾਂ ਬਣਾ ਕੇ ਹੇਡਨ ਵਾਲਸ਼ ਦੀ ਗੇਂਦ ‘ਤੇ ਆਊਟ ਹੋਏ ਆਲਰਾਊਂਡਰ ਰਵਿੰਦਰ ਜਡੇਜਾ (9) ਨੂੰ ਵਿਲੀਅਮਸ ਨੇ ਬੋਲਡ ਕੀਤਾ ਵਾਸ਼ਿੰਗਟਨ ਸੁੰਦਰ (0) ਨੂੰ ਸ਼ੇਲਡਨ ਕੋਟਰੇਲ ਨੇ ਪਵੇਲੀਅਨ ਭੇਜਿਆ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 33 ਦੌੜਾਂ ਬਣਾ ਕੇ ਨਾਬਾਦ ਰਹੇ ਪੰਤ ਨੇ ਆਪਣੀ ਪਾਰੀ ‘ਚ 3 ਚੌਕੇ ਅਤੇ ਇੱਕ ਛੱਕਾ ਲਾਇਆ ਵੈਸਟਇੰਡੀਜ਼ ਵੱਲੋਂ ਕੇਸਰਿਕ ਵਿਲੀਅਮਸ ਅਤੇ ਹੇਡਨ ਵਾਲਸ਼ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ ਜ਼ਿਕਰਯੋਗ ਹੈ ਕਿ ਭਾਰਤ ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤ ਕੇ ਲੜੀ ‘ਚ 1-0 ਨਾਲ ਅੱਗੇ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੂਨੇ|  ਕਪਤਾਨ ਵਿਰਾਟ ਕੋਹਲੀ (ਨਾਬਾਦ 254) ਦੇ ਰਿਕਾਰਡ ਤੋੜ ਦੂਹਰੇ ਸੈਂਕੜੇ ਅਤੇ ਉਨ੍ਹਾਂ ਦੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਆਪਣੀ ਪਹਿਲੀ ਪਾਰੀ ਪੰਜ ਵਿਕਟਾਂ ‘ਤੇ 601 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਕੇ ਐਲਾਨ ਕਰ ਦਿੱਤੀ ਦੱਖਣੀ ਅਫਰੀਕਾ ਨੇ ਇਸ ਦੇ ਜਵਾਬ ‘ਚ ਦਿਨ ਦੀ ਖੇਡ ਸਮਾਪਤ ਹੋਣ ਤੱਕ ਆਪਣੀਆਂ ਤਿੰਨ ਵਿਕਟਾਂ ਸਿਰਫ 36 ਦੌੜਾਂ ‘ਤੇ ਗਵਾ ਦਿੱਤੀਆਂ ਅਤੇ ਉਹ ਵੱਡੀ ਮੁਸੀਬਤ ‘ਚ ਫਸ ਗਿਆ ਹੈ ਭਾਰਤ ਨੇ ਵਿਸ਼ਾਖਾਪਟਨਮ ‘ਚ ਆਪਣੀ ਪਹਿਲੀ ਪਾਰੀ ਸੱਤ ਵਿਕਟਾਂ ‘ਤੇ 502 ਦੌੜਾਂ ਬਣਾ ਕੇ ਐਲਾਨੀ ਸੀ ਅਤੇ ਇੱਥੇ ਉਸ ਨੇ ਆਪਣੀ ਪਹਿਲੀ ਪਾਰੀ ਪੰਜ ਵਿਕਟਾਂ ‘ਤੇ 601 ਦੌੜਾਂ ‘ਤੇ ਐਲਾਨੀ ਭਾਰਤੀ ਕਪਤਾਨ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਸਕੋਰ ਬਣਾਉਂਦਿਆਂ 336 ਗੇਂਦਾਂ ‘ਤੇ 33 ਚੌÎਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ ਨਾਬਾਦ 254 ਦੌੜਾਂ ਦੀ ਪਾਰੀ ਖੇਡੀ ਭਾਰਤ ਨੇ ਸਵੇਰੇ ਕੱਲ੍ਹ ਦੀਆਂ ਤਿੰਨ ਵਿਕਟਾਂ ‘ਤੇ 273 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ
ਭਾਰਤ ਨੇ ਆਪਣੀ ਪਾਰੀ ਐਲਾਨ ਕਰਨ ਤੱਕ ਆਪਣੇ ਸਕੋਰ ‘ਚ 328 ਦੌੜਾਂ ਦਾ ਵਾਧਾ ਕੀਤਾ ਵਿਰਾਟ ਨੇ 63 ਅਤੇ ਅਜਿੰਕਿਆ ਰਹਾਣੇ ਨੇ 18 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਵਿਰਾਟ ਅਤੇ ਰਹਾਣੇ ਨੇ ਤੀਜੀ ਵਿਕਟ ਲਈ 178 ਦੌੜਾਂ ਦੀ ਸਾਂਝੇਦਾਰੀ ਕੀਤੀ ਵਿਰਾਟ ਨੇ ਫਿਰ ਰਵਿੰਦਰ ਜਡੇਜਾ ਨਾਲ ਪੰਜਵੀਂ ਵਿਕਟ ਦੀ ਸਾਂਝੇਦਾਰੀ ‘ਚ 225 ਦੌੜਾਂ ਜੋੜੀਆਂ
ਜਡੇਜਾ ਸਿਰਫ 9 ਦੌੜਾਂ ਤੋਂ ਆਪਣਾ ਦੂਜਾ ਟੈਸਟ ਸੈਂਕੜਾ ਬਣਾਉਣ ਤੋਂ ਖੁੰਝ ਗਏ ਵਿਰਾਟ ਨੇ ਜਡੇਜਾ ਦੇ ਆਊਟ ਹੁੰਦੇ ਹੀ ਭਾਰਤੀ ਪਾਰੀ ਐਲਾਨ ਕਰ ਦਿੱਤੀ ਭਾਰਤੀ ਕਪਤਾਨ ਨੇ ਇਸ ਗੱਲ ਦੀ ਉਡੀਕ ਨਹੀਂ ਕੀਤੀ ਕਿ ਉਨ੍ਹਾਂ ਕੋਲ ਤਿਹਰਾ ਸੈਂਕੜਾ ਪੂਰਾ ਕਰਨ ਦਾ ਸ਼ਾਨਦਾਰ ਮੌਕਾ ਹੈ ਉਨ੍ਹਾਂ ਨੇ ਟੀਮ ਹਿੱਤ ਨੂੰ ਵੇਖਦਿਆਂ ਭਾਰਤੀ ਪਾਰੀ ਐਲਾਨ ਕਰ ਦਿੱਤੀ ਅਤੇ ਦਿਨ ਦੀ ਖੇਡ ਸਮਾਪਤੀ ਤੋਂ ਪਹਿਲਾਂ ਤੱਕ ਦੱਖਣੀ ਅਫਰੀਕਾ ਦੀਆਂ ਤਿੰਨ ਵਿਕਟਾਂ ਹਾਸਲ ਕਰ ਲਈਆਂ
ਵਿਰਾਟ ਨੇ ਆਪਣੀਆਂ 50 ਦੌੜਾਂ 91 ਗੇਂਦਾਂ ‘ਚ, 100 ਦੌੜਾਂ 173 ਗੇਂਦਾਂ ‘ਚ 150 ਦੌੜਾਂ 241 ਗੇਂਦਾਂ ‘ਚ, 200 ਦੌੜਾਂ 295 ਗੇਂਦਾਂ ‘ਚ ਅਤੇ 250 ਦੌੜਾਂ 334 ਗੇਂਦਾਂ ‘ਚ ਪੂਰੀਆਂ ਕੀਤੀਆਂ ਭਾਰਤ ਦੇ 100 ਦੌੜਾਂ 33.4 ਓਵਰਾਂ ‘ਚ, 200 ਦੌੜਾਂ 64.4 ਓਵਰਾਂ ‘ਚ, 300 ਦੌੜਾਂ 96.1 ਓਵਰਾਂ ‘ਚ, 400 ਦੌੜਾਂ 124.3 ਓਵਰਾਂ ‘ਚ, 500 ਦੌੜਾਂ 146 ਓਵਰ ਅਤੇ 600 ਦੌੜਾਂ 156 ਓਵਰਾਂ ‘ਚ ਪੂਰੀਆਂ ਕੀਤੀਆਂ
ਭਾਰਤ ਦੇ ਵਿਸ਼ਾਲ ਸਕੋਰ ਦੇ ਜਵਾਬ ‘ਚ ਦੱਖਣੀ ਅਫਰੀਕਾ ਨੇ ਖਰਾਬ ਸ਼ੁਰੂਆਤ ਕੀਤੀ ਹਨੂੰਮਾ ਵਿਹਾਰੀ ਦੀ ਜਗ੍ਹਾ ਟੀਮ  ‘ਚ ਸ਼ਾਮਲ ਕੀਤੇ ਗਏ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਆਪਣੀ ਚੋਣ ਨੂੰ ਸਹੀ ਸਾਬਤ ਕਰਦਿਆਂ ਦੂਜੇ ਹੀ ਓਵਰ ‘ਚ ਐਡਨ ਮਾਰਕ੍ਰਮ ਨੂੰ ਲੱਤ ਅੜਿੱਕਾ ਆਊਟ ਕਰ ਦਿੱਤਾ ਮਾਰਕ੍ਰਮ ਦਾ ਖਾਤਾ ਵੀ ਨਹੀਂ ਖੁੱਲ੍ਹਿਆ
ਯਾਦਵ ਨੇ ਫਿਰ ਆਪਣੇ ਦੂਜੇ ਓਵਰ ‘ਚ ਡੀਨ ਐਲਗਰ ਨੂੰ ਬੋਲਡ ਕਰ ਦਿੱਤਾ ਐਲਗਰ ਛੇ ਦੌੜਾਂ ਹੀ ਬਣਾ ਸਕੇ ਪਹਿਲੇ ਟੈਸਟ ਦੀ ਦੂਜੀ ਪਾਰੀ ‘ਚ ਪੰਜ ਵਿਕਟਾਂ ਹਾਸਲ ਕਰਨ ਵਾਲੇ ਮੁਹੰਮਦ ਸ਼ਮੀ ਨੇ ਤੇਂਬਾ ਬਾਵੁਮਾ ਨੂੰ ਵਿਕਟਕੀਪਰ ਰਿਧੀਮਾਨ ਸ਼ਾਹਾ ਹੱਥੋਂ ਕੈਚ ਕਰਵਾ ਦਿੱਤਾ ਐਲਗਰ ਨੇ ਛੇ ਅਤੇ ਬਾਵੁਮਾ ਨੇ ਅੱਠ ਦੌੜਾਂ ਬਣਾਈਆਂ ਸਟੰਪ ਸਮੇਂ ਥਿਊਨਿਸ ਡੀ ਬਰੂਨ 20 ਅਤੇ ਐਨਰਿਕ ਨੋਰਤਜੇ ਦੋ ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ ਦੱਖਣੀ ਅਫਰੀਕਾ ਹਾਲੇ ਭਾਰਤ ਦੇ ਸਕੋਰ ਤੋਂ 565 ਦੌੜਾਂ ਪਿੱਛੇ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ | ਵਿਰਾਟ ਕੋਹਲੀ ਨੇ ਆਪਣੀ ਬੱਲੇਬਾਜ਼ੀ ਨਾਲ ਖੇਡ ਦੇ ਹਰ ਫਾਰਮੈਟ ‘ਚ ਆਪਣੀ  ਖਾਸ ਛਾਪ ਛੱਡੀ ਤੇ ਅਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਦਾ ਮੰਨਣਾ ਹੈ ਕਿ ਭਾਰਤੀ ਕਪਤਾਨ ‘ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ‘ਚ ਖੇਡਣ ਵਾਲਾ ਹਰ ਵੇਲੇ ਸਰਵੋਤਮ ਬੱਲੇਬਾਜ਼ ਹੈ’।
ਕੋਹਲੀ ਅਜੇ ਟੈਸਟ ਤੇ ਇੱਕ ਰੋਜ਼ਾ ‘ਚ ਵਿਸ਼ਵ ਦੇ ਨੰਬਰ ਇੱਕ ਬੱਲੇਬਾਜ਼ ਹਨ ਉਨ੍ਹਾਂ ਦੀ ਅਗਵਾਈ ‘ਚ ਭਾਰਤ ਨੇ ਅਸਟਰੇਲੀਆ ‘ਚ ਟੈਸਟ ਤੇ ਇੱਕ ਰੋਜ਼ਾ ਲੜੀਆਂ ਜਿੱਤ ਕੇ ਇਤਿਹਾਸ ਰਚਿਆ ਇਸ ਤੌਂ ਪਹਿਲਾਂ ਭਾਰਤੀ ਟੀਮ ਨੇ ਟੀ20 ਕੌਮਾਂਤਰੀ ਲੜੀ ਬਰਾਬਰ ਕਰਵਾਈ ਸੀ ਇਸ ਤਰ੍ਹਾਂ ਭਾਰਤ ਪਹਿਲੀ ਅਜਿਹੀ ਟੀਮ ਬਣ ਗਈ ਹੇ ਜਿਸ ਨੇ ਅਸਟਰੇਲੀਆ ‘ਚ ਲੜੀ ਨਹੀਂ ਗੁਆਹੀ ਅਤੇ ਇਸ ਦਰਮਿਆਨ ਕੋਹਲੀ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਉਨ੍ਹਾਂ ਕਿਹਾ ਕਿ ਤੁਹਾਨੂੰ ਆਪਣੇ ਦੇਸ਼ ਲਈ ਜਿੱਤ ਦਰਜ ਕਰਨ ਦੇ ਵਿਰਾਟ ਦੇ ਜੁਨੂੰਨ ਦਾ ਸਨਮਾਨ ਕਰਨਾ ਹੋਵੇਗਾ ਹਾਂ ਉਸ ‘ਚ ਹਮਲਾਵਰਤਾ ਹੈ।
ਪਰ ਕੋਈ ਵੀ ਉਸ ਦੀ ਪ੍ਰਤੀਬੱਧਤਾ ‘ਤੇ ਸਵਾਲ ਨਹੀਂ ਚੁੱਕ ਸਕਦਾ ਉਹ ਇੱਕ ਰੋਜ਼ਾ ‘ਚ ਸਰਵੋਤਮ ਹੈ ਕੋਹਲੀ ਜਿੱਥੇ ਲਗਾਤਾਰ ਉਪਲੱਬਧੀਆਂ ਹਾਸਲ ਕਰ ਰਹੇ ਹਨ ਨਾਲ ਹੀ ਉਨ੍ਹਾਂ ਤੋਂ ਪਹਿਲਾਂ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਵਰਤਮਾਨ ਫਾਰਮ ਸਬੰਧੀ ਕ੍ਰਿਕਟ ਜਗਤ ਦੀ ਰਾਏ ਅਲੱਗ ਹੈ ਧੋਨੀ ਹੁਣ ਇੱਕ ਰੋਜ਼ਾ ‘ਚ ਪਹਿਲਾਂ ਵਾਂਗ ਹਮਲਾਵਰ ਸ਼ੈਲੀ ਨਾਲ ਨਹੀਂ ਖੇਡਦੇ ਹਨ ਪਰ ਕਲਾਰਕ ਦਾ ਮੰਨਣਾ ਹੈ ਕਿ ਇਸ 37 ਸਾਲਾ ਸਾਬਕਾ ਭਾਰਤੀ ਕਪਤਾਨ ਨੂੰ ਆਪਣਾ ਖੇਡ ਖੇਡਣ ਲਈ ਇਕੱਲਾ ਛੱਡ ਦੇਣਾ ਚਾਹੀਦਾ ਹੈ।
ਕਲਾਰਕ ਨੇ ਕਿਹਾ ਕਿ ਧੋਨੀ ਜਾਣਦਾ ਹੈ ਕਿ ਕਿਹੜੇ ਹਾਲਾਤ ‘ਚ ਕਿਸ ਤਰ੍ਹਾ ਖੇਡਣਾ ਹੈ ਉਨ੍ਹਾ ਨੇ 300 ਤੋਂ ਜ਼ਿਆਦਾ ਇੱਕ ਰੋਜ਼ਾ ਖੇਡੇ ਹਨ ਇਸ ਲਈ ਉਹ ਜਾਣਦੇ ਹਨ ਕਿ ਆਪਣੀ ਭੂਮਿਕਾ ਕਿਵੇਂ ਨਿਭਾਉਣੀ ਹੈ ਪਰ ਜੇਕਰ ਤੀਜੇ ਇੱਕ ਰੋਜ਼ਾ ‘ਚ ਟੀਚਾ 230 ਦੇ ਬਜਾਇ 330 ਹੁੰਦਾ ਤਾਂ ਕੀ ਧੋਨੀ ਪ੍ਰਭਾਵਸ਼ਾਲੀ ਹੁੰਦੇ? ਇਸ ਸਵਾਲ ਦੇ ਜਵਾਬ ‘ਚ ਕਲਾਰਕ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਫਿਰ ਵੱਖਰੀ ਤਰ੍ਹਾਂ ਬੱਲੇਬਾਜ਼ੀ ਕਰਦੇ।
ਫਿਰ ਖੁੱਲ੍ਹਿਆ ਕੋਹਲੀ-ਕੁੰਬਲੇ ਵਿਵਾਦ ਦਾ ਪਿਟਾਰਾ
(ਸੀਓਏ) ਦੀ ਮੈਂਬਰ ਡਿਆਨਾ ਇਡੁਲਜੀ ਨੇ  ਕੀਤਾ ਨਵਾਂ ਖੁਲਾਸਾ
ਮੁੰਬਈ , 12 ਦਸੰਬਰ।
ਪਿਛਲੇ ਸਾਲ ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ ਅਨਿਲ ਕੁੰਬਲੇ ਦੇ ਅਚਾਨਕ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ ਹਾਲਾਂਕਿ, ਸਮੇਂ ਦੇ ਨਾਲ ਇਸ ਵਿਵਾਦ ਦੀ ਲੌਅ ਧੀਮੀ ਪੈ ਗਈ ਸੀ ਪਰ ਇੱਕ ਵਾਰ ਫਿਰ ਇਹ ਬਾਹਰ ਅ ਾ ਗਿਆ ਹੈ ਸੁਪਰੀਮ ਕੋਰਟ ਵੱਲੋਂ ਥਾਪੇ ਪ੍ਰਬੰਧਕਾਂ ਦੀ ਕਮੇਟੀ (ਸੀਓਏ) ਦੀ ਮੈਂਬਰ ਡਿਆਨਾ ਇਡੁਲਜੀ ਨੇ ਇਸ ਮਾਮਲੇ ‘ਚ ਨਵਾਂ ਖ਼ੁਲਾਸਾ ਕਰਦੇ ਹੋਏ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ‘ਤੇ ਦੋਸ਼ ਲਗਾਇਆ ਹੈ
ਬੀਸੀਸੀਆਈ ਨੇ ਕੀਤਾ ਨਿਯਮਾਂ ਦਾ ਉਲੰਘਣ
ਇਡੁਲਜੀ ਦਾ ਕਹਿਣਾ ਹੈ ਕਿ ਬੀਸੀਸੀਆਈ ਨੇ ਕੁੰਬਲੇ ਦੇ ਅਸਤੀਫ਼ੇ ਤੋਂ ਬਾਅਦ ਰਵੀ ਸ਼ਾਸਤਰੀ ਨੂੰ ਭਾਰਤੀ ਪੁਰਸ਼ ਅੀਮ ਦਾ ਕੋਚ ਬਣਾ ਕੇ ਨਿਯਮਾਂ ਦਾ ਉਲੰਘਣ ਕੀਤਾ ਹੈ ਇਡੁਲਜੀ ਨੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਲਗਾਤਾਰ ਬੀਸੀਸੀਆਈ ਦੇ ਮੁੱਖ ਕਾਰਜਕੀਰ ਅਧਿਕਾਰੀ ਰਾਹੁਲ ਜੌਹਰੀ ਨੂੰ ਕੁੰਬਲੇ ਬਾਰੇ ਸੰਦੇਸ਼ ਭੇਜਦੇ ਰਹਿੰਦੇ ਸਨ, ਜਿਸ ਕਾਰਨ ਕੁੰਬਲੇ ਨੂੰ ਅਸਤੀਫ਼ਾ ਦੇਣਾ ਪਿਆ ਜ਼ਿਕਰਯੋਗ ਹੈ ਕਿ ਬੀਸੀਸੀਆਈ ਨੇ ਜਦੋਂ ਕੁੰਬਲੇ ਨੂੰ ਦੱਸਿਆ ਕਿ ਕਪਤਾਨ ਕੋਹਲੀ ਉਸਦੇ ਕੋਚਿੰਗ ਦੇ ਤਰੀਕੇ ਤੋਂ ਖੁਸ਼ ਨਹੀਂ ਹੈ ਤਾਂ ਕੁੰਬਲੇ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ
ਇਸ ਪੂਰੀ ਕਾਰਵਾਈ ਸੀਓਏ ਅਤੇ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਵੱਲੋਂ ਦੇਖਿਆ ਜਾ ਰਿਹਾ ਸੀ ਸੀਏਸੀ ‘ਚ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵੀਵੀਐਸ ਲਕਸ਼ਮਣ ਸ਼ਾਮਲ ਹਨ ਸੀਓਏ ਦੇ ਹੁਕਮ ‘ਤੇ ਸੀਏਸੀ ਨੇ ਕੋਹਲੀ ਨਾਲ ਮਿਲ ਕੇ ਮਤਭੇਦਾਂ ਨੂੰ ਸੁਲਝਾਉਣ ਦਾ ਸੁਝਾਅ ਦਿੱਤਾ ਪਰ ਉਹ ਇਸ ਵਿੱਚ ਨਾਕਾਮ ਰਹੇ ਸੀਏਸੀ ਨੇ ਕੁੰਬਲੇ ਨੂੰ ਹੀ ਕੋਚ ਅਹੁਦੇ ‘ਤੇ ਬਣਾਈ ਰੱਖਣ ‘ਤੇ ਸਹਿਮਤੀ ਪ੍ਰਗਟ ਕੀਤੀ ਪਰ ਬੀਸੀਸੀਆਈ ਨੇ ਕੋਚ ਅਹੁਦੇ ਦੀ ਉਮੀਦਵਾਰੀ ਦੀ ਤਾਰੀਖ ਅੱਗੇ ਵਧਾ ਦਿੱਤੀ ਅਤੇ ਤਾਂ ਸ਼ਾਸਤਰੀ ਨੇ ਨਾਮਜ਼ਦਗੀ ਭਰੀ ਅਤੇ ਉਸਨੂੰ 2019 ਵਿਸ਼ਵ ਕੱਪ ਤੱਕ ਲਈ ਕੋਚ ਅਹੁਦੇ ‘ਤੇ ਨਿਯੁਕਤ ਕਰ ਦਿੱਤਾ ਗਿਆ ਇਡੁਲਜੀ ਦਾ ਕਹਿਣਾ ਹੈ ਕਿ ਇਹ ਪੂਰੀ ਕਾਰਵਾਈ ਗਲਤ ਸੀ ਅਤੇ ਇਸ ਦੇ ਨਾਲ ਹੀ ਉਹਨਾਂ ਐਡ ਹਾਕ ਕਮੇਟੀ ਦੇ ਗਠਨ ‘ਤੇ ਵੀ ਇਤਰਾਜ ਪ੍ਰਗਟ ਕੀਤਾ
ਕੋਹਲੀ ਦੀ ਪਹਿਲ ‘ਤੇ ਸ਼ਾਸਰਤੀ ਬਣ ਸਕਦੇ ਹਨ ਕੋਚ ਤਾਂ ਪੋਵਾਰ ਕਿਉਂ ਨਹੀ?
ਇਡੁਲਜ਼ੀ ਦਾ ਇਹ ਪੂਰਾ ਗੁੱਸਾ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਬੀਸੀਸੀਆਈ ਵੱਲੋਂ ਬਣਾਈ ਐਡਹਾਕ ਕਮੇਟੀ ਦੇ ਐਲਾਨ ਤੋਂ ਬਾਅਦ ਫੁੱਟਿਆ ਹੈ ਉਸ ਦਾ ਕਹਿਣਾ ਹੈ ਕਿ ਕੋਹਲੀ ਦੀ ਪਹਿਲ ‘ਤੇ ਸ਼ਾਸਤਰੀ ਨੂੰ ਭਾਰਤੀ ਪੁਰਸ਼ ਟੀਮ ਦਾ ਕੋਚ ਬਣਾਇਆ ਜਾ ਸਕਦਾ ਹੈ, ਤਾਂ ਹਰਮਨਪ੍ਰੀਤ ਕੌਰ ਅਤੇ ਸਮਰਿਤੀ ਮੰਧਾਨਾ ਦੀ ਗੁਜ਼ਾਰਿਸ਼ ‘ਤੇ ਰਮੇਸ਼ ਪੋਵਾਰ ਨੂੰ ਮਹਿਲਾ ਟੀਮ ਦੇ ਕੋਚ ਅਹੁਦੇ ‘ਤੇ ਬਰਕਰਾਰ ਕਿਉਂ ਨਹੀਂ ਰੱਖਿਆ ਜਾ ਸਕਦਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਹਲੀ ਨੇ ਕੀਤਾ ਕਾਰਨਾਮਾ, ਪੰਤ ਨੇ ਕੀਤੀ ਧੋਨੀ ਦੀ ਬਰਾਬਰੀ
ਅੱਵਲ ਔਸਤ ਨਾਲ ਬਣਾਈਆਂ ਆਸਟਰੇਲੀਆ ਂਚ 1000 ਦੌੜਾਂ
ਐਡੀਲੇਡ, 8 ਦਸੰਬਰ।
ਭਾਰਤ-ਆਸਟਰੇਲੀਆ ਦਰਮਿਆਨ ਚੱਲ ਰਹੇ ਪਹਿਲੇ ਟੈਸਟ ਮੈਚ ਦੇ ਤੀਸਰੇ ਦਿਨ ਵਿਰਾਟ ਕੋਹਲੀ ਨੇ 34 ਦੌੜਾਂ ਦੀ ਪਾਰੀ ਦੌਰਾਨ ਆਸਟਰੇਲੀਆ ‘ਚ 59.05 ਦੀ ਔਸਤ ਨਾਲ 1000 ਦੌੜਾਂ ਪੂਰੀਆਂ ਕਰ ਲਈਆਂ ਇਸ ਔਸਤ ਨਾਲ ਪਿਛਲੇ 50 ਸਾਲਾਂ ‘ਚ ਕਿਸੇ ਵਿਦੇਸ਼ੀ ਬੱਲੇਬਾਜ਼ ਨੇ ਆਸਟਰੇਲੀਆ ‘ਚ 1000 ਦੌੜਾਂ ਪੂਰੀਆਂ ਨਹੀਂ ਕੀਤੀਆਂ ਸਨ ਕੋਹਲੀ ਹੁਣ ਸਭ ਤੋਂ ਘੱਟ ਪਾਰੀਆਂ ‘ਚ ਆਸਟਰੇਲੀਆਈ ਧਰਤੀ ‘ਤੇ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਛੇਵੇਂ ਅਤੇ ਤੇਜ਼ ਹਜ਼ਾਰੀ ਬਣਨ?ਦੇ ਮਾਮਲੇ ‘ਚ ਪਹਿਲੇ ਏਸ਼ੀਆਈ ਬੱਲੇਬਾਜ਼ ਬਣ ਗਏ ਹਨ
ਏਸ਼ੀਆਈ 6 ਬੱਲੇਬਾਜ਼
ਪਾਰੀ 18     ਵਿਰਾਟ ਕੋਹਲੀ         ਭਾਰਤ
ਪਾਰੀ 22     ਸਚਿਨ ਤੇਂਦੁਲਕਰ    ਭਾਰਤ
ਪਾਰੀ 22     ਵਰਿੰਦਰ ਸਹਿਵਾਗ  ਭਾਰਤ
ਪਾਰੀ 25     ਰਾਹੁਲ ਦ੍ਰਵਿੜ      ਭਾਰਤ
ਪਾਰੀ 26     ਜਹੀਰ ਅੱਬਾਸ     ਪਾਕਿਸਤਾਨ
ਪਾਰੀ 28     ਜਾਵੇਦ ਮੀਆਂਦਾਦ ਪਾਕਿਸਤਾਨ
ਪੰਤ ਨੇ ਧੋਨੀ ਦੀ ਕੀਤੀ ਬਰਾਬਰੀ
ਭਾਰਤ ਦੇ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੇ ਆਸਟਰੇਲੀਆ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਤੀਸਰੇ ਦਿਨ ਸਾਬਕਾ ਕਪਤਾਨ ਅਤੇ ਧੁਰੰਦਰ ਖਿਡਾਰੀ ਮਹਿੰਦਰ ਸਿੰਘ ਧੋਨੀ ਦੇ ਇੱਕ ਪਾਰੀ ‘ਚ ਵਿਕਟਾਂ ਪਿੱਛੇ 6 ਕੈਚ ਲੈਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ 21 ਸਾਲ ਦੇ ਪੰਤ ਨੇ ਆਸਟਰੇਲੀਆ ਦੀ ਪਹਿਲੀ ਪਾਰੀ ‘ਚ ਵਿਕਟਾਂ ਪਿੱਛੇ 6 ਕੈਚ ਲਏ ਇਸ ਦੇ ਨਾਲ ਪੰਤ ਨੇ ਧੋਨੀ ਦੇ ਟੈਸਟ ਦੀ ਇੱਕ ਪਾਰੀ ‘ਚ ਸਭ ਤੋਂ ਜ਼ਿਆਦਾ ਛੇ ਕੈਚ ਲੈਣ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਸਾਬਕਾ ਕਪਤਾਨ ਅਤੇ ਵਿਕਟਕੀਪਰ ਧੋਨੀ ਨੇ ਸਾਲ 2009 ‘ਚ ਵੇਲਿੰਗਟਨ ‘ਚ ਨਿਊਜ਼ੀਲੈਂਡ ਵਿਰੁੱਧ ਪਾਰੀ ‘ਚ ਛੇ ਕੈਚ ਲੈਣ ਦਾ ਰਿਕਾਰਡ ਬਣਾਇਆ ਸੀ ਪੰਤ ਨੇ ਆਪਣੇ ਕਰੀਅਰ ਦੇ ਛੇਵੇਂ ਹੀ ਟੈਸਟ ‘ਚ ਇਹ ਪ੍ਰਾਪਤੀ ਹਾਸਲ ਕਰ ਲਈ ਹੈ ਉਹਨਾਂ ਇਹਨਾਂ ਟੈਸਟਾਂ ‘ਚ ਹੁਣ ਤੱਕ 43.25 ਦੀ ਔਸਤ ਨਾਲ 346 ਦੌੜਾਂ ਬਣਾਈਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧੋਨੀ-ਕੋਹਲੀ ਨੂੰ ਪਛਾੜ ਟੀ20 ਦੇ ਨੰਬਰ 1 ਕਪਤਾਨ ਬਣੇ ਰੋਹਿਤ
ਭਾਰਤ-ਵਿੰਡੀਜ਼ ਤੀਜੇ ਟੀ20 ਮੈਚ ‘ਚ ਬਣੇ ਰਿਕਾਰਡ
ਚੇਨਈ, 12 ਨਵੰਬਰ
ਭਾਰਤੀ ਟੀਮ ਨੇ ਚੇਨਈ ‘ਚ ਵੈਸਟਇੰਡੀਜ਼ ਵਿਰੁੱਧ ਤੀਸਰਾ ਟੀ20 ਮੈਚ ਜਿੱਤ ਕੇ ਲੜੀ ‘ਚ 3-0 ਨਾਲ ਕਲੀਨ ਸਵੀਪ ਕੀਤਾ ਭਾਰਤੀ ਟੀਮ ਨੇ ਸ਼ਿਖਰ ਧਵਨ ਅਤੇ ਰਿਸ਼ਭ ਪੰਤ ਦੀਆਂ ਦਮਦਾਰ ਪਾਰੀਆਂ ਦੀ ਬਦੌਲਤ ਕੈਰੇਬਿਆਈ ਟੀਮ ਨੂੰ 6 ਵਿਕਟਾਂ ਨਾਲ ਮਾਤ ਦਿੱਤੀ ਇਸ ਤਰ੍ਹਾਂ ਕਪਤਾਨ ਦੇ ਤੌਰ ‘ਤੇ ਰੋਹਿਤ ਸ਼ਰਮਾ ਨੇ ਵੈਸਟਇੰਡੀਜ਼ ਵਿਰੁੱਧ ਇਸ ਲੜੀ ‘ਚ ਵੀ ਇਤਿਹਾਸ ਰਚ ਦਿੱਤਾ ਹੁਣ ਰੋਹਿਤ ਤਿੰਨ ਮੈਚਾਂ ਦੀ ਦੋ ਟੀ20 ਅੰਤਰਰਾਸ਼ਟਰੀ ਲੜੀ ‘ਚ ਕਲੀਨ ਸਵੀਪ ਕਰਨ ਵਾਲੇ ਭਾਰਤ ਦੇ ਇੱਕੋ ਇੱਕ ਕਪਤਾਨ ਬਣ ਗਏ ਹਨ ਇਸ ਮਾਮਲੇ ‘ਚ ਉਹਨਾਂ ਐਮਐਸ ਧੋਨੀ ਅਤੇ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ ਪਾਕਿਸਤਾਨ ਟੀਮ ਵੱਲੋਂ 5 ਵਾਰ ਕਲੀਨ ਸਵੀਪ ਕਰਨ ਦਾ ਰਿਕਾਰਡ ਕਪਤਾਨ ਸਰਫਰਾਜ ਦੇ ਨਾਂਅ ਹੈ
ਤੀਸਰੀ ਵਾਰ ਆਖਰੀ ਗੇਂਦ ‘ਤੇ ਜਿੱਤ
ਭਾਰਤੀ ਟੀਮ ਨੇ ਟੀ20 ਅੰਤਰਰਾਸ਼ਟਰੀ ਮੈਚਾਂ ‘ਚ ਤੀਸਰੀ ਵਾਰ ਆਖ਼ਰੀ ਗੇਂਦ ‘ਤੇ ਟੀਚਾ ਹਾਸਲ ਕੀਤਾ ਚੇਨਈ ਤੋਂ ਪਹਿਲਾਂ ਭਾਰਤ ਨੇ 2016 ‘ਚ ਆਸਟਰੇਲੀਆ ਦੇ ਸਿਡਨੀ ਅਤੇ ਫਿਰ ਨਿਦਾਹਾਸ ਟਰਾਫ਼ੀ ਦੇ ਫਾਈਨਲ’ਚ ਬੰਗਲਾਦੇਸ਼ ਵਿਰੁੱਧ ਇਹ ਕਮਾਲ ਕੀਤਾ ਸੀ
ਭਾਈਵਾਲੀ ਦਾ ਰਿਕਾਰਡ: ਸ਼ਿਖਰ ਧਵਨ ਅਤੇ ਰਿਸ਼ਭ ਪੰਤ ਨੇ 130 ਦੌੜਾਂ ਦੀ ਭਾਈਵਾਲੀ ਕੀਤੀ ਜੋ ਟੀਚੇ ਦਾ ਪਿੱਛਾ ਕਰਦੇ ਹੋਏ ਕਿਸੇ ਵੀ ਵਿਕਟ ਲਈ ਸਰਵਸ੍ਰੇਸ਼ਠ ਹੈ ਧਵਨ-ਪੰਤ ਨੇ ਕੇਐਲ ਰਾਹੁਲ ਅਤੇ ਰੋਹਿਤ ਸ਼ਰਮਾ ਵੱਲੋਂ ਇੰਗਲੈਂਡ ‘ਚ ਕੀਤੀ 123 ਦੌੜਾਂ ਦੀ ਭਾਈਵਾਲੀ ਦਾ ਰਿਕਾਰਡ ਤੋੜਿਆ
ਟੀਚੇ ਦਾ ਰਿਕਾਰਡ: ਵੈਸਟਇੰਡੀਜ਼ ਵਿਰੁੱਧ ਵੱਡੇ ਟੀਚੇ ਦਾ ਸਫ਼ਲ ਪਿੱਛਾ ਕਰਨ ਦੇ ਮਾਮਲੇ ‘ਚ ਭਾਰਤੀ ਟੀਮ ਦੂਸਰੇ ਸਥਾਨ ‘ਤੇ ਪਹੁੰਚ ਗਈ ਹੈ ਅੱਵਲ ਰਿਕਾਰਡ ਦੱਖਣੀ ਅਫ਼ਰੀਕਾ ਦੇ ਨਾਂਅ ਹੈ, ਅਫ਼ਰੀਕੀ ਟੀਮ ਨੇ 2007 ਵਿਸ਼ਵ ਟੀ20 ਦੇ ਉਦਘਾਟਨ ਮੈਚ ‘ਚ ਵਿੰਡੀਜ਼ ਵਿਰੁੱਧ 206 ਦੌੜਾ ਦੇ ਟੀਚੇ ਦਾ ਸਫ਼ਲ ਪਿੱਛਾ ਕੀਤਾ ਸੀ
ਤੀਜੀ ਵਾਰ ਕੀਤਾ ਕਲੀਨ ਸਵੀਪ: ਭਾਰਤੀ ਟੀਮ ਨੇ ਤਿੰਨ ਜਾਂ ਜ਼ਿਆਦਾ ਮੈਚਾਂ ਦੀ ਟੀ20 ਲੜੀ ‘ਚ ਤੀਸਰੀ ਵਾਰ ਵਿਰੋਧੀ ਟੀਮ ਦਾ ਕਲੀਨ ਸਵੀਪ ਕੀਤਾ ਇਸ ਤੋਂ ਪਹਿਲਾਂ ਭਾਰਤ ਨੇ 2016 ‘ਚ ਆਸਟਰੇਲੀਆ ਨੂੰ ਉਸਦੇ ਘਰ ‘ਚ 3-0 ਨਾਲ ਹਰਾਇਆ ਸੀ ਵੈਸੇ ਸਭ ਤੋਂ ਜ਼ਿਆਦਾ ਕਲੀਨ ਸਵੀਪ ਦੇ ਮਾਮਲੇ ‘ਚ ਪਾਕਿਸਤਾਨ ਅੱਵਲ ਹੈ ਪਾਕਿ ਨੇ ਪੰਜ ਵਾਰ ਵਿਰੋਧੀ ਟੀਮ ਦਾ ਕਲੀਨ ਸਵੀਪ ਕੀਤਾ ਹੈ
ਧਵਨ ਦਾ ਸਰਵਸ੍ਰੇਸ਼ਠ ਸਕੋਰ:ਸ਼ਿਖਰ ਧਵਨ ਨੇ ਆਪਣਾ ਟੀ20 ਕਰੀਅਰ ਦਾ ਸਰਵਸ੍ਰੇਸ਼ਠ ਸਕੋਰ ਬਣਾਇਆ ਇਸ ਤੋਂ ਪਹਿਲਾਂ ਉਹਨਾਂ ਦਾ ਸਰਵਸ੍ਰੇਸ਼ਠ ਸਕੋਰ 90 ਦੌੜਾਂ ਸੀ, ਜੋ ਇਸ ਸਾਲ ਸ਼੍ਰੀਲੰਕਾ ਵਿਰੁੱਧ ਬਣਾਇਆ ਸੀ ਧਵਨ ਦੋਵੇਂ ਵਾਰ ਨਰਵਸ ਨਾਈਨਟੀਜ਼ ਦਾ ਸ਼ਿਕਾਰ ਹੋਏ
ਛੋਟੀ ਉਮਰੇ ਪੰਤ ਦਾ ਅਰਧ ਸੈਂਕੜਾ:
ਰਿਸ਼ਭ ਪੰਤ ਟੀ20 ‘ਚ ਅਰਧ ਸੈਂਕੜਾ ਲਾਉਣ ਵਾਲੇ ਭਾਰਤ ਦੇ ਦੂਸਰੇ ਸਭ ਤੋਂ ਨੌਜਵਾਨ ਬੱਲੇਬਾਜ਼ ਬਣੇ ਖੱਬੇ ਹੱਕ ਦੇ ਬੱਲੇਬਾਜ਼ ਨੇ 21 ਸਾਲ ਅਤੇ 38 ਦਿਨ ਦੀ ਉਮਰ ‘ਚ ਅਰਧ ਸੈਂਕੜਾ ਲਾਇਆ ਵੈਸੇ ਇਹ ਰਿਕਾਰਡ ਰੋਹਿਤ ਸ਼ਰਮਾ ਦੇ ਨਾਂਅ ਦਰਜ ਹੈ ਜਿੰਨ੍ਹਾਂ ਨੇ ਡਰਬਨ ‘ਚ ਦੱਖਣੀ ਅਫ਼ਰੀਕਾ ਵਿਰੁੱਧ 20 ਸਾਲ, 143 ਦਿਨ ਦੀ ਉਮਰ ‘ਚ ਪਹਿਲਾ ਅਰਧ ਸੈਂਕੜਾ ਲਾਇਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟੈਸਟ ਕ੍ਰਿਕਟ ਨੂੰ ਮਾਰ ਰਹੀ ਹੈ ਕੂਕਾਬੁਰਾ ਗੇਂਦ: ਸਮਿੱਥ
ਕੋਹਲੀ ਸੁਪਰਸਟਾਰ, ਟੈਸਟ ਨੂੰ ਰੱਖ ਸਕਦੈ ਜ਼ਿੰਦਾ
ਕੋਲਕਾਤਾ, 3 ਨਵੰਬਰ
ਦੱਖਣੀ ਅਫ਼ਰੀਕਾ ਦੇ ਸਾਬਕਾ ਕਪਤਾਨ ਗ੍ਰੀਮ ਸਮਿੱਥ ਵੀ ਮੰਨਦੇ ਹਨ ਕਿ ਟੈਸਟ ਕ੍ਰਿਕਟ ‘ਚ ਗੇਂਦ ਦੀ ਕੁਆਲਿਟੀ ਦੀ ਭੂਮਿਕਾ ਅਹਿਮ ਹੈ ਜਗਮੋਹਨ ਡਾਲਮੀਆ ਸਾਲਾਨਾ ਕਨਕਲੇਵ ‘ਚ ਇੱਥੇ ਆਏ ਸਮਿੱਥ ਨੇ ਕ੍ਰਿਕਟ ਦੇ ਹਰ ਮੁੱਦੇ ‘ਤੇ ਖ਼ੁੱਲ੍ਹ ਕੇ ਆਪਣੀ ਰਾਏ ਰੱਖੀ ਸਮਿੱਥ ਨੇ ਟੈਸਟ ਕ੍ਰਿਕਟ ‘ਚ ਗੇਂਦ ਬਾਰੇ ਆਪਣੀ ਰਾਏ ਰੱਖਦਿਆਂ ਕਿਹਾ ਕਿ ਇਸ ਖੇਡ ‘ਚ ਕੂਕਾਬੁਰਾ ਦੀ ਗੇਂਦ ਟੇਸਟ ਕ੍ਰਿਕਟ ਨੂੰ ਖ਼ਤਮ ਕਰ ਰਹੀ ਹੈ ਇਸ ਖੱਬੂ ਬੱਲੇਬਾਜ਼ ਨੇ ਕਿਹਾ ਕਿ ਕੂਕਾਬੁਰਾ ਦੀ ਗੇਂਦ ਖੇਡ ਨੂੰ ਮਾਰ ਰਹੀ ਹੈ ਅਤੇ ਇਹ ਟੈਸਟ ਕ੍ਰਿਕਟ ‘ਚ ਬਹੁਤ ਵੱਡਾ ਮੁੱਦਾ ਹੈ
ਸਮਿੱਥ ਨੇ ਹਾਲ ਹੀ ‘ਚ ਭਾਰਤ ‘ਚ ਹੋਏ ਡਿਊਕ ਬਾਲ ‘ਤੇ ਹੰਗਾਮੇ ਬਾਰੇ ਕਿਹਾ ਕਿ ਕੂਕਾਬੁਰਾ ਲੰਮੇ ਸਮੇਂ ਤੱਕ ਸਖ਼ਤ ਨਹੀਂ ਰਹਿੰਦੀ ਅਤੇ ਇਸ ਕਾਰਨ ਲੰਮੇ ਸਮੇਂ ਤੱਕ ਉਹ ਗੇਂਦ ਸਵਿੰਗ ਨਹੀਂ ਹੋ ਪਾਉਂਦੀ ਜਦੋਂਕਿ ਟੈਸਟ ‘ਚ ਨਤੀਜਿਆਂ ਲਈ ਗੇਂਦ ਸਵਿੰਗ ਅਤੇ ਸਪਿੱਨ ਹੁੰਦੀ ਰਹਿਣੀ ਚਾਹੀਦੀ ਹੈ ਗੇਂਦ ‘ਚ ਹਮੇਸ਼ਾ ਕੁਝ ਅਜਿਹਾ ਰਹਿਣਾ ਚਾਹੀਦਾ ਹੈ ਜੋ ਉਹ ਹਵਾ ‘ਚ ਵੀ ਹਰਕਤ ਕਰਦੀ ਰਹੇ
ਸਮਿੱਥ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਕ੍ਰਿਕਟ ਦੇ ਸੁਪਰਸਟਾਰ ਹਨ ਜੋ ਟੈਸਟ ਕ੍ਰਿਕਟ ਨੂੰ ਜ਼ਿੰਦਾ ਰੱਖਣ ‘ਚ ਮੋਹਰੀ ਰਹਿਣਗੇ ਸਮਿੱਥ ਨੇ ਕਿਹਾ ਕਿ ਵਿਸ਼ਵ ਕ੍ਰਿਕਟ ‘ਚ ਸੁਪਰਸਟਾਰ ਖਿਡਾਰੀਆਂ ਦੀ ਬਹੁਤ ਕਮੀ ਹੈ ਸ਼ਾਇਦ ਇੱਕ ਜਾਂ ਦੋ ਇੰਗਲੈਂਡ ‘ਚ ਹੋਣ, ਮੈਂ ਸੋਚਦਾ ਹਾਂ ਕਿ ਵਿਰਾਟ ਕੋਹਲੀ ਉਹ ਖਿਡਾਰੀ ਹੈ ਵਿਰਾਟ ਅਜਿਹੇ ਦੇਸ਼ ‘ਚ ਟੈਸਟ ਕ੍ਰਿਕਟ ਨੂੰ ਖ਼ਾਸ ਬਣਾਏ ਹੋਏ ਹਨ ਜੋ ਆਈਪੀਐਲ ਅਤੇ ਟੀ20 ਪਸੰਦ ਕਰਦਾ ਹੈ ਇਹ ਬਹੁਤ ਵੱਡੀ ਗੱਲ ਹੈ ਜਦੋਂ ਤੱਕ ਵਿਰਾਟ ਟੈਸਟ ਕ੍ਰਿਕਟ ਨੂੰ ਪ੍ਰਮੋਟ ਕਰਦੇ ਰਹਿਣਗੇ, ਟੈਸਟ ਕ੍ਰਿਕਟ ਦੀ ਖ਼ਾਸੀਅਤ ਬਣੀ ਰਹੇਗੀ
ਕ੍ਰਿਕਟ ਦੀਆਂ ਤਿੰਨ ਤਰ੍ਹਾਂ ਦੀਆਂ ਗੇਂਦਾਂ ਦਾ ਫ਼ਰਕ
ਐਸ ਜੀ ਗੇਂਦ: ਇਹ ਹੱਥ ਨਾਲ ਤਿਆਰ ਕੀਤੀ ਜਾਂਦੀ ਹੈ, ਬਿਹਤਰ ਸੀਮ ਲਈ ਜਾਣੀ ਜਾਂਦੀ ਹੈ ਸਪਿੱਨਰਾਂ ਨੂੰ ਡਰਿਫ਼ਟ ਕਰਨ ‘ਚ ਮੱਦਦਗਾਰ ਤੇਜ਼ ਗੇਂਦਬਾਜ਼ਾਂ ਨੂੰ ਰਿਵਰਸ ਸਵਿੰਗ ਮਿਲਦੀ ਹੈ (ਸਿਰਫ਼ ਭਾਰਤ ‘ਚ ਇਸਤੇਮਾਲ) ਵਿਰਾਟ ਕੋਹਲੀ ਅਤੇ ਆਰ ਅਸ਼ਵਿਨ ਇਸ ਦੀ ਜਗ੍ਹਾ ਡਿਊਕ ਚਾਹੁੰਦੇ ਹਨ
ਕੂਕਾਬੁਰਾ ਗੇਂਦ: ਇਸਨੂੰ ਮਸ਼ੀਨ ਨਾਲ ਬਣਾਇਆ ਜਾਂਦਾ ਹੈ ਸੀਮ ਛੇਤੀ ਖ਼ਰਾਬ ਹੁੰਦੀ ਹੈ ਗੇਂਦ ‘ਤੇ ਗ੍ਰਿੱਪ ਬਣਾਉਣਾ ਮੁਸ਼ਕਲ ਲੈੱਗ ਸਪਿੱਨਰਾਂ ਲਈ ਮੱਦਦਗਾਰ ਆਸਟਰੇਲੀਆ, ਨਿਊਜ਼ੀਲੈਂਡ, ਦੱਖਣੀ ਅਫ਼ਰੀਕਾ, ਪਾਕਿਸਤਾਨ, ਸ਼੍ਰੀਲੰਕਾ ਅਤੇ ਜ਼ਿੰਬਾਬਵੇ
ਡਿਊਕ ਗੇਂਦ: ਹੱਥ ਨਾਲ ਤਿਆਰ ਹੁੰਦੀ ਹੈ ਲੰਮੇ ਸਮੇਂ ਤੱਕ ਸੀਮ ਠੀਕ ਰਹਿੰਦੀ ਹੈ ਜ਼ਿਆਦਾ ਸਮੇਂ ਤੱਕ ਸਖ਼ਤ ਰਹਿੰਦੀ ਹੈ ਦੋਵੇਂ ਤਰ੍ਹਾਂ ਦੇ ਗੇਂਦਬਾਜ਼ਾਂ ਲਈ ਮੱਦਦਗਾਰ ਇਸਤੇਮਾਲ:ਇੰਗਲੈਂਡ ਅਤੇ ਵੈਸਟਇੰਡੀਜ਼
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।