PhD - Sach Kahoon Punjabi

PHD: ਪੀਐੱਚਡੀ ਨਾਲ ਜੁੜੇ ਬਲਦਾਅ ਕਿੰਨੇ ਕੁ ਸਾਰਥਿਕ ਹੋਣਗੇ
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਰਾਹੀਂ ਕਰਵਾਈ ਜਾਣ ਵਾਲੀ ਰਾਸ਼ਟਰੀ ਪਾਤਰਤਾ ਪ੍ਰੀਖਿਆ (ਨੈਟ) ਆਉਣ ਵਾਲੀ 18 ਜੂਨ, 2024 ਨੂੰ ਹੋਣੀ ਹੈ ਇਹ ਪ੍ਰੀਖਿਆ ਅਜਿਹੇ ਸਮੇਂ ’ਚ ਹੋਣ ਜਾ ਰਹੀ ਹੈ, ਜਦੋਂ ਚੰਦ ਦਿਨ ਪਹਿਲਾਂ ਯੂਜੀਸੀ ਨੇ ਨੈਟ ਪ੍ਰੀਖਿਆ ਨਾਲ ਜੁੜੇ ਕਈ ਅਹਿਮ ਬਦਲਾਅ ਕੀਤੇ ਹਨ ਇਨ੍ਹਾਂ ਬਦਲਾਵਾਂ ਦਾ ਮਕਸਦ ਉੱਚ ਸਿੱਖਿਆ ਦੀ ਸਥਿਤੀ ਅਤੇ ਸ਼ੋਧ ਗੁਣਵੱਤਾ ’ਚ ਸੁਧਾਰ ਕਰਨਾ ਹੈ ਇਸ ਤਰ੍ਹਾਂ ਆਉਣ ਵਾਲੀ ਪ੍ਰੀਖਿਆਵਾਂ ’ਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਅਜਿਹੇ ਬਦਲਾਵਾਂ ਨੂੰ ਜਾਣਨਾ ਅਤੇ ਸਮਝਣਾ ਜ਼ਰੂਰੀ ਹੈ। (PHD)

ਐਨਟੀਏ ਵੱਲੋਂ ਨੈਟ ਦੀ ਪ੍ਰੀਖਿਆ ਸਾਲ ’ਚ ਦੋ ਵਾਰ-ਜੂਨ ਅਤੇ ਦਸੰਬਰ ’ਚ ਕਰਵਾਈ ਜਾਂਦੀ ਹੈ

ਜਿਕਰਯੋਗ ਹੈ ਕਿ ਐਨਟੀਏ ਵੱਲੋਂ ਨੈਟ ਦੀ ਪ੍ਰੀਖਿਆ ਸਾਲ ’ਚ ਦੋ ਵਾਰ-ਜੂਨ ਅਤੇ ਦਸੰਬਰ ’ਚ ਕਰਵਾਈ ਜਾਂਦੀ ਹੈ ਇਸ ਪ੍ਰੀਖਿਆ ਦਾ ਮਹੱਤਵ ਇਸ ਰੂਪ ’ਚ ਹੈ ਕਿ ਦੇਸ਼ ਦੀਆਂ ਯੂਨੀਵਰਸਿਟੀਆਂ ’ਚ ਅਸਿਸਟੈਂਟ ਪ੍ਰੋਫੈਸਰ ਬਣਨ ਲਈ ਘੱਟੋ ਘੱਟ ਯੋਗਤਾ ਨੈਟ ਦੀ ਪ੍ਰੀਖਿਆ ਪਾਸ ਹੋਣਾ ਚਾਹੀਦੀ ਹੈ ਇਸ ਤੋਂ ਇਲਾਵਾ ਪੀਐਚਡੀ ’ਚ ਦਾਖਲੇ ਲਈ ਵੀ ਇਹ ਯੋਗਤਾ ਜ਼ਰੂਰੀ ਹੁੰਦੀ ਹੈ ਉੱਚ ਸਿੱਖਿਆ ’ਚ ਭਵਿੱਖ ਦੇਖਣ ਵਾਲੇ ਨੌਜਵਾਨਾਂ ਲਈ ਇਹ ਇੱਕ ਅਹਿਮ ਵਿੱਦਿਅਕ ਪੜਾਅ ਹੁੰਦਾ ਹੈ ਐਨਟੀਏ 83 ਵਿਸ਼ਿਆਂ ’ਚ ਰਾਸ਼ਟਰੀ ਯੋਗਤਾ ਪ੍ਰੀਖਿਆ ਕਰਵਾਉਂਦੀ ਹੈ ਇਸ ਸਾਲ ਯੂਜੀਸੀ ਨੈਟ ਪ੍ਰੀਖਿਆ ਦੇ ਸਿਲੇਬਸ ’ਚ ਬਦਲਾਅ ਕੀਤਾ ਜਾ ਰਿਹਾ ਹੈ। (PHD)

ਇਸ ਤੋਂ ਪਹਿਲਾਂ 2017 ’ਚ ਇਹ ਬਦਲਾਅ ਕੀਤਾ ਗਿਆ ਸੀ

ਇਸ ਤੋਂ ਪਹਿਲਾਂ 2017 ’ਚ ਇਹ ਬਦਲਾਅ ਕੀਤਾ ਗਿਆ ਸੀ ਇਹੀ ਨਹੀਂ, ਨੈਟ ਦੀ ਪ੍ਰੀਖਿਆ ਹੁਣ ਤੱਕ ਆਨਲਾਈਨ ਲਈ ਜਾਂਦੀ ਸੀ, ਪਰ ਇਸ ਵਾਰ ਇਹ ਇਹ ਪ੍ਰੀਖਿਆ ਆਫਲਾਈਨ ਭਾਵ ਪੇਨ-ਪੇਪਰ ਮੋਡ ’ਤੇ ਲਈ ਜਾਵੇਗੀ ਜਾਹਿਰ ਹੈ , ਹੁਣ ਉਮੀਦਵਾਰਾਂ ਨੂੰ ਪ੍ਰੀਖਿਆ ਦੌਰਾਨ ਖਰਾਬ ਨੈਟਵਰਕ ਕੁਨੈਕਿਟਵਿਟੀ, ਪ੍ਰੀਖਿਆ ਕੇਂਦਰਾਂ ’ਤੇ ਕੰਪਿਊਟਰ ਯੰਤਰਾਂ ਦੇ ਨਾਕਾਫੀ ਸੰਭਾਲ ਅਤੇ ਬਿਜਲੀ ਦਾ ਅੜਿੱਕੇ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੈੱਟ ਪ੍ਰੀਖਿਆ ਨਾਲ ਜੁੜਿਆ ਇੱਕ ਬਦਲਾਅ ਇਸ ਰੂਪ ’ਚ ਕੀਤਾ ਗਿਆ ਹੈ ਕਿ ਪਹਿਲਾਂ ਕੇਵਲ ਪੋਸਟ ਗ੍ਰੈਜੂਏਟ (ਐੱਮਏ) ਪਾਸ ਕਰਨ ਵਾਲੇ ਵਿਦਿਆਰਥੀ ਹੀ ਇਸ ਪ੍ਰੀਖਿਆ ’ਚ ਸ਼ਾਮਲ ਹੁੰਦੇ ਸਨ। (PHD)

ਨਵੇਂ ਬਦਲਾਅ ਤਹਿਤ ਚਾਰ ਸਾਲਾ ਏਕੀਕ੍ਰਿਤ ਗੇ੍ਰਜੂਏਸ਼ਨ ਕਰ ਰਹੇ

ਪਰ ਨਵੇਂ ਬਦਲਾਅ ਤਹਿਤ ਚਾਰ ਸਾਲਾ ਏਕੀਕ੍ਰਿਤ ਗੇ੍ਰਜੂਏਸ਼ਨ ਕਰ ਰਹੇ ਆਖਰੀ ਸਾਲ ਦੇ ਵਿਦਿਆਰਥੀ ਵੀ ਨੇਟ ਪ੍ਰੀਖਿਆ ਲਈ ਬਿਨੈ ਕਰ ਸਕਣਗੇ ਅਜਿਹੇ ਉਮੀਦਵਾਰਾਂ ਦੇ ਕੁੱਲ ਮਿਲਾ ਕੇ ਘੱਟੋ ਘੱਟ 75 ਫੀਸਦੀ ਅੰਕ ਹੋਣੇ ਚਾਹੀਦੇ ਹਨ ਇਹ ਵਿਦਿਆਰਥੀ ਕਿਸੇ ਵੀ ਵਿਸ਼ੇ ’ਚ ਨੈਟ ਦੀ ਪ੍ਰੀਖਿਆ ਦੇ ਸਕਦੇ ਹਨ, ਜਿਸ ’ਚ ਉਹ ਪੀਐਚਡੀ ਕਰਨਾ ਚਾਹੁੰਦੇ ਹਨ, ਭਾਵੇਂ ਉਨ੍ਹਾਂ ਨੇ ਚਾਰ ਸਾਲਾ ਗ੍ਰੈਜੂਏਟ ਡਿਗਰੀ ਕਿਸੇ ਵੀ ਵਿਸ਼ੇ ’ਚ ਪ੍ਰਾਪਤ ਕੀਤੀ ਹੋਵੇ ਦੂਜਾ ਮਹੱਤਵਪੂਰਨ ਬਦਲਾਅ ਨੈਟ ਪ੍ਰੀਖਿਆ ਦੇ ਨਤੀਜੇ ਦੀ ਪ੍ਰਕਿਤੀ ਨਾਲ ਜੁੜਿਆ ਹੈ ਪਹਿਲਾਂ ਕੇਵਲ ਨੈੱਟ ਅਤੇ ਜੇਆਰਐਫ-ਦੋ ਵਰਗਾਂ ’ਚ ਇਸ ਦੇ ਨਤੀਜੇ ਜਾਰੀ ਕੀਤੇ ਜਾਂਦੇ ਸਨ। (PHD)

ਨੈੱਟ ਕਵਾਲੀਫਾਈ ਕਰਨ ਵਾਲੇ ਵਿਦਿਆਰਥੀ ਅਸਿਸਟੈਂਟ ਪ੍ਰੋਫੈਸਰ ਬਣਨ ਦੀ ਯੋਗਤਾ ਰੱਖਦੇ ਸਨ ਅਤੇ ਪੀਐਚਡੀ ’ਚ ਵੀ ਨਾਮਜ਼ਦਗੀ ਲਈ ਯੋਗ ਸਮਝੇ ਜਾਂਦੇ ਸਨ , ਉਥੇ ਦੂਜਾ ਵਰਗ ਜੇਆਰਐਫ ਦਾ ਸੀ, ਜਿਸ ਨੂੰ ਉਪਰੋਕਤ ਦੋ ਸੁਵਿਧਾਵਾਂ ਦੇ ਵਾਧੂ ਜਿਆਦਾ ਤੋਂ ਜਿਆਦਾ ਪੰਜ ਸਾਲ ਤੱਕ ਹਰ ਮਹੀਨੇ ਫੈਲੋਸ਼ਿਪ ਪ੍ਰਦਾਨ ਕੀਤੀ ਜਾਂਦੀ ਸੀ ਹਲਾਂਕਿ ਨੈਟ ਅਤੇ ਜੇਆਰਐਫ ਲਈ ਕਵਾਲੀਫਾਈ ਕਰਨ ਦੇ ਬਾਵਜੂਦ ਵੱਖ ਵੱਖ ਯੂਨੀਵਰਸਿਟੀਆਂ ’ਚ ਪੀਐਚਡੀ ’ਚ ਐਡਮਿਸ਼ਨ ਲਈ ਉਨ੍ਹਾਂ ਨੂੰ ਵੱਖ ਵੱਖ ਤੌਰ ’ਤੇ ਪ੍ਰਵੇਸ਼ ਪ੍ਰੀਖਿਆਵਾਂ ’ਚ ਲੰਘਣਾ ਪੈਂਦਾ ਸੀ ਪਰ ਯੂਜੀਸੀ ਦੇ ਨਵੇਂ ਬਦਲਾਅ ਤਹਿਤ ਪੀਐਚਡੀ ’ਚ ਐਡਮਿਸ਼ਨ ਲਈ ਪ੍ਰਵੇਸ਼ ਪ੍ਰੀਖਿਆਵਾਂ ਕਰਵਾਉਣ ਦੀ ਵਿਵਸਥਾ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ ਹੁਣ ਨੈਟ ਦੇ ਸਕੋਰ ਦੇ ਆਧਾਰ ’ਤੇ ਉਹ ਕਿਸੇ ਵੀ ਯੂਨੀਵਰਸਿਟੀ ’ਚ ਪੀਐਚਡੀ ਲਈ ਬਿਨੈ ਕਰ ਸਕਦੇ ਹਨ। (PHD)

ਰਾਸ਼ਟਰੀ ਯੋਗਤਾ ਪ੍ਰੀਖਿਆ ਦੇ ਨਤੀਜੇ ਤਿੰਨ ਵਰਗਾਂ ’ਚ ਜਾਰੀ ਕੀਤੇ ਜਾਣਗੇ

ਹੁਣ ਰਾਸ਼ਟਰੀ ਯੋਗਤਾ ਪ੍ਰੀਖਿਆ ਦੇ ਨਤੀਜੇ ਤਿੰਨ ਵਰਗਾਂ ’ਚ ਜਾਰੀ ਕੀਤੇ ਜਾਣਗੇ ਪਹਿਲਾਂ ਵਰਗ ਸਭ ਤੋਂ ਜਿਆਦਾ ਪ੍ਰਤੀਸਤ ਪਾਉਣ ਵਾਲੇ ਉਮੀਦਵਾਰ ਹੋਣਗੇ, ਜਿਨ੍ਹਾਂ ਨੂੰ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐਫ) ਤੋਂ ਇਲਾਵਾ ਅਸਿਸਟੈਂਟ ਪ੍ਰੋਫੈਸਰ ਬਣਨ ਦੀ ਯੋਗਤਾ ਅਤੇ ਪੀਐਚਡੀ ’ਚ ਦਾਲਖੇ ਦੀ ਯੋਗਤਾ ਵੀ ਹਾਸਲ ਹੋਵੇਗੀ ਉਥੇ ਦੂਜੇ ਵਰਗ ’ਚ ਅਜਿਹੇ ਉਮੀਦਵਾਰ ਹੋਣਗੇ, ਜਿਨ੍ਹਾਂ ਨੇ ਫੈਲੋਸ਼ਿਪ ਦੇ ਯੋਗ ਨਹੀਂ ਸਮਝਿਆ ਜਾਵੇਗਾ, ਪਰ ਉਹ ਅਸਿਸਟੈਂਟ ਪ੍ਰੋਫੈਸਰ ਬਣਨ ਅਤੇ ਪੀਐਚਡੀ ’ਚ ਐਡਮਿਸ਼ਨ ਦੀ ਯੋਗਤਾ ਰੱਖਣਗੇ ਉਥੇ , ਤੀਜੇ ਵਰਗ ’ਚ ਚੁਣੇ ਉਮੀਦਵਾਰ ਨੂੰ ਨਾ ਤਾਂ ਫੈਲੋਸ਼ਿਪ ਦਾ ਲਾਭ ਮਿਲੇਗਾ ਅਤੇ ਨਾ ਹੀ ਉਹ ਅਸਿਸਟੈਂਟ ਪ੍ਰੋਫੈਸਰ ਬਣਨ ਦੀ ਯੋਗਤਾ ਰੱਖ ਸਕਣਗੇ ਅਜਿਹੇ ਉਮੀਦਵਾਰ ਕੇਵਲ ਪੀਐਚਡੀ ’ਚ ਦਾਖਲੇ ਲਈ ਯੋਗ ਮੰਨੇ ਜਾਣਗੇ। (PHD)

ਇਹ ਵੀ ਪੜ੍ਹੋ : Benefits Of Yogurt: ਗਰਮੀਆਂ ਦਾ ਤੋਹਫਾ ਹੈ ਦਹੀਂ, ਜਾਣੋ ਕੀ ਹਨ ਫਾਇਦੇ

ਇਸ ਨਾਲ ਜੁੜਿਆ ਇੱਕ ਮਹੱਤਵਪੂਰਨ ਬਦਲਾਅ ਇਸ ਰੂਪ ’ਚ ਹੈ ਕਿ ਪਹਿਲਾਂ ਨੈਟ ਪਾਸ ਉਮੀਦਵਾਰ ਦੀ ਯੋਗਤਾ ਜੀਵਨਭਰ ਲਈ ਮਾਨਤਾ ਯੋਗ ਹੁੰਦੀ , ਪਰ ਨਵੇਂ ਬਦਲਾਅ ਅਨੁਸਾਰ ਦੂਜੀ ਅਤੇ ਤੀਜੀ ਕੈਟੇਗਰੀ ’ਚ ਚੁਣੇ ਉਮੀਦਵਾਰਾਂ ਨੂੰ ਇੱਕ ਸਾਲ ਅੰਦਰ ਇਸ ਦਾ ਲਾਭ ਲੈਣਾ ਹੋਵੇਗਾ, ਨਹੀਂ ਤਾਂ ਉਨ੍ਹਾਂ ਦੀ ਯੋਗਤਾ ਰੱਦ ਹੋ ਜਾਵੇਗੀ ਪਹਿਲੀ ਨਜ਼ਰ ’ਚ ਅਜਿਹਾ ਲੱਗਦਾ ਹੈ ਕਿ ਐਨਟੀਏ ਦਾ ਇਹ ਕਦਮ ਵਿਦਿਆਰਥੀਆਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਪੇਸ਼ ਕਰਦਾ ਹੈ ਇਸ ਸਬੰਧੀ ਪਹਿਲਾ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਇਸ ਨਾਲ ਵਿਦਿਆਰਥੀਆਂ ਨੂੰ ਪੀਐਚਡੀ ’ਚ ਦਾਖਲੇ ਲਈ ਵੱਖ-ਵੱਖ ਯੂਨੀਵਰਸਿਟੀਆਂ ਦੀ ਪ੍ਰਵੇਸ਼ ਪ੍ਰੀਖਿਆ ਦੇਣ ਤੋਂ ਮੁਕਤੀ ਮਿਲ ਜਾਵੇਗੀ। (PHD)

ਇਹ ਸਹੀ ਵੀ ਹੈ ਪਰ ਦੂਜੇ ਪਾਸੇ ਇਹ ਵੀ ਦੇਖਣਾ ਹੋਵੇਗਾ ਕਿ ਪੀਐਚਡੀ ਪ੍ਰਵੇਸ਼ ਪ੍ਰੀਖਿਆ ਭਾਵੇਂ ਹੀ ਸਮਾਪਤ ਹੋ ਗਈ ਹੈ, ਪਰ ਪੀਐਚਡੀ ’ਚ ਦਾਖਲੇ ਦੀ ਜੋ ਵਿਵਸਥਾ ਬਣਾਈ ਗਈ ਹੈ ਉਹ ਵੀ ਨਿਰਪੱਖ ਪ੍ਰਤੀਤ ਨਹੀਂ ਹੁੰਦੀ ਹੈ ਦਰਅਸਲ, ਹੁਣ ਪੀਐਚਡੀ ’ਚ ਦਾਖਲੇ ਲਈ ਨੈਟ ਸਕੋਰ ਨੂੰ 70 ਫੀਸਦੀ ਦੇ ਐਵਜ਼ ’ਚ ਮੰਨਿਆ ਜਾਵੇਗਾ, ਬਾਕੀ 30 ਫੀਸਦੀ ਅੰਕ ਯੂਨੀਵਰਸਿਟੀ ਕੋਲ ਹੋਣਗੇ, ਇੰਟਰਵਿਊ ਦੇ ਆਧਾਰ ’ਤੇ ਦਿੱਤੇ ਜਾਣਗੇ ਯੂਨੀਵਰਸਿਟੀ ਨੂੰ ਮਿਲੇ ਇਸ 30 ਅੰਕ ’ਚ ਅਕਸਰ ‘ਘਪਲਾ’ ਹੁੰਦਾ ਹੈ ਅਤੇ ਕਈ ਵਾਰ ਯੋਗ ਉਮੀਦਵਾਰ ਨੂੰ ਦਾਖਲਾ ਨਹੀਂ ਮਿਲਦਾ ਹੈ ਹਾਲਾਂਕਿ ਇਸ ਬਦਲਾਅ ਦਾ ਸਭ ਤੋਂ ਵੱਡਾ ਲਾਭ ਉਨ੍ਹਾਂ ਉਮੀਦਵਾਰਾਂ ਨੂੰ ਮਿਲੇਗਾ ਜੋ ਕੁਝ ਅੰਕਾਂ ਨਾਲ ਨੈਟ ਕਵਾਲੀਫਾਈ ਕਰਨ ਤੋਂ ਖੂੰਝ ਜਾਂਦੇ ਸਨ ਅਤੇ ਉਨ੍ਹਾਂ ਦੀ ਮਿਹਨਤ ਬੇਅਰਥ ਹੋ। ਜਾਂਦੀ ਸੀ। (PHD)

ਅਜਿਹੇ ਉਮੀਦਵਾਰਾਂ ਨੂੰ ‘ਹੌਸਲਾ ਅਫਜਾਈ ਪੁਰਸਕਾਰ’ ਦੇ ਰੂਪ ’ਚ ਤੀਜੀ ਕੈਟੇਗਰੀ ਦਿੱਤੀ ਜਾਵੇਗੀ

ਕਿਹਾ ਜਾ ਸਕਦਾ ਹੈ ਕਿ ਅਜਿਹੇ ਉਮੀਦਵਾਰਾਂ ਨੂੰ ‘ਹੌਸਲਾ ਅਫਜਾਈ ਪੁਰਸਕਾਰ’ ਦੇ ਰੂਪ ’ਚ ਤੀਜੀ ਕੈਟੇਗਰੀ ਦਿੱਤੀ ਜਾਵੇਗੀ, ਜਿਸ ਨਾਲ ਉਹ ਘੱਟੋ ਘੱਟ ਪੀਐਚਡੀ ’ਚ ਦਾਖਲੇ ਲੈ ਸਕਣਗੇ ਫਿਲਹਾਲ, ਉਮੀਦ ਕੀਤੀ ਜਾ ਰਹੀ ਹੈ ਕਿ ਯੂਨੀਵਰਸਿਟੀ ਅਨੁਦਾਨ ਕਮਿਸ਼ਨ ਵੱਲੋਂ ਕੀਤੇ ਜਾ ਰਹੇ ਬਦਲਾਅ ਦੇਸ਼ ’ਚ ਉਚ ਸਿੱਖਿਆ ਦੀ ਸਥਿਤੀ ਨੂੰ ਸੁਧਾਰਨ ’ਚ ਸਹਾਇਕ ਸਾਬਤ ਹੋਣਗੇ ਸ਼ੋਧ ’ਚ ਗੁਣਵੱਤਾ ਲਿਆਉਣ ਲਈ ਯੋਗ ਉਮੀਦਵਾਰਾਂ ਨੂੰ ਮੌਕਾ ਦੇਣਾ ਜ਼ਰੂਰੀ ਹੈ ਸ਼ੋਧ ਦੀ ਦਿਸ਼ਾ ’ਚ ਠੋਸ ਕੰਮ ਕਰਨ ਦੀ ਦਰਕਾਰ ਹੈ ਸ਼ੋਧ ਅਜਿਹੀ ਹੋਵੇ, ਜੋ ਆਮ ਜਨਤਾ ਦੇ ਜੀਵਨ ਨੂੰ ਸੁਧਾਰਨ ’ਚ ਸਹਾਇਕ ਹੋਵੇ ਸ਼ੋਧ ਮਹਿਜ਼ ਰਸਮੀ ਨਾ ਹੋਵੇ, ਸਗੋਂ ਉਸ ਦੀ ਗੁਣਵੱਤਾ ਦੇਸ਼ ਨੂੰ ਨਵੀਂ ਦਿਸ਼ਾ ਦੇਣ ’ਚ ਸਮਰੱਥ ਹੋਣੀ ਚਾਹੀਦੀ ਹੈ ਇਸ ਦਿਸ਼ਾ ’ਚ ਨੌਜਵਾਨਾਂ ਨੂੰ ਧਿਆਨ ਦੇਣ ਦੀ ਲੋੜ ਹੈ। (PHD)

ਸੁਧੀਰ ਕੁਮਾਰ

ਇਹ ਲੇਖਕ ਦੇ ਆਪਣੇ ਵਿਚਾਰ ਹਨ।

PHD ’ਚ ਦਾਖ਼ਲੇ ਦੀ ਬਦਲੇਗੀ ਪ੍ਰਕਿਰਿਆ
ਪੀਐੱਚਡੀ ਕਰਨ ਦੀ ਖਵਾਹਿਸ਼ ਰੱਖਣ ਵਾਲੇ ਨੌਜਵਾਨਾਂ ਲਈ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਤੋਂ ਵੱਡੀ ਖਬਰ ਆ ਰਹੀ ਹੈ ਜਾਂ ਇਹ ਕਹੀਏ ਤਾਂ ਕੋਈ ਅਤਿਕਥਨੀ ਨਹੀਂ ਹੋਣੀ ਚਾਹੀਦੀ, ਪੀਐੱਚਡੀ ਦੀ ਇੱਛਾ ਰੱਖਣ ਵਾਲਿਆਂ ਲਈ ਯੂਜੀਸੀ ਨੇ ਹੁਣ ਨਵੀਂ ਸੰਜੀਵਨੀ ਨਾਲ ਲਬਰੇਜ਼ ਨਾਯਾਬ ਤੋਹਫ਼ਾ ਦਿੱਤਾ ਹੈ 2024-25 ਤੋਂ ਪੀਐੱਚਡੀ ’ਚ ਦਾਖ਼ਲੇ ਲਈ ਹੁਣ ਸਿਰਫ਼ ਇੱਕ ਰਾਸ਼ਟਰੀ ਯੋਗਤਾ ਪ੍ਰੀਖਿਆ (ਨੈੱਟ) ਦੇਣੀ ਹੋਵੇਗੀ ਇਹ ਨਵੀਂ ਸਿੱਖਿਆ ਨੀਤੀ-2020 ਦਾ ਅਹਿਮ ਹਿੱਸਾ ਹੈ। ਉੱਚ ਸਿੱਖਿਆ ਦੇ ਚੋਟੀ ਦੇ ਸੰਸਥਾਨ ਦੇ ਇਸ ਕਦਮ ਨਾਲ ਦੇਸ਼ ਭਰ ’ਚ ਕਈ ਦਾਖ਼ਲਾ ਪ੍ਰੀਖਿਆਵਾਂ ਦੀ ਹੁਣ ਲੋੜ ਨਹੀਂ ਰਹੇਗੀ ਨੈੱਟ ਪ੍ਰੀਖਿਆ ਤਜਵੀਜ਼ਾਂ ਦੀ ਸਮੀਖਿਆ ਲਈ ਨਿਯੁਕਤ ਇੱਕ ਮਾਹਿਰ ਕਮੇਟੀ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਇਹ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। (PHD Admission)

ਯੂਜੀਸੀ ਦੀ ਹਾਲ ਹੀ ’ਚ ਹੋਈ 578ਵੀਂ ਬੈਠਕ ਦੌਰਾਨ ਇਸ ’ਚ ਵੱਡੇ ਬਦਲਾਅ ਨੂੰ ਹਰੀ ਝੰਡੀ ਦੇ ਦਿੱਤੀ ਗਈ। ਯੂਜੀਸੀ ਨੇ ਇਸ ਨੂੰ ਜੂਨ ਤੋਂ ਹੀ ਲਾਗੂ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ, ਐਨਈਪੀ-2020 ਨੂੰ ਲਾਗੂ ਕਰਨ ਦੀਆਂ ਸਿਫਾਰਿਸ਼ਾਂ ਦੇ ਨਾਲ ਕੇਂਦਰ ਸਰਕਾਰ ਨੇ ਗੈਰ-ਜ਼ਰੂਰੀ ਦੱਸਦਿਆਂ ਐਮ.ਫ਼ਿਲ ਦੀ ਵਿਦਾਈ ਕਰ ਦਿੱਤੀ ਸੀ ਯੂਜੀਸੀ ਦੇ ਇਸ ਫੈਸਲੇ ਤੋਂ ਬਾਅਦ ਦੇਸ਼ ਭਰ ’ਚ ਹੁਣ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਯੂਨੀਵਰਸਿਟੀ ’ਚ ਐਮ.ਫਿਲ ਦੀ ਡਿਗਰੀ ਨਹੀਂ ਦਿੱਤੀ ਜਾ ਰਹੀ ਹੈ। ਨੈੱਟ ਪ੍ਰੀਖਿਆ ਹੁਣ ਤੱਕ ਮੁੱਖ ਤੌਰ ’ਤੇ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐਫ਼) ਤੇ ਸਹਾਇਕ ਪ੍ਰੋਫੈਸਰਸ ਦੀਆਂ ਨਿਯੁਕਤੀਆਂ ਦੀ ਯੋਗਤਾ ਤੈਅ ਕਰਨ ਲਈ ਹੁੰਦੀ ਰਹੀ ਹੈ ਆਲ ਓਵਰ ਇੰਡੀਆ ਪੀਐਚਡੀ ’ਚ ਦਾਖ਼ਲੇ ਲਈ ਨੈੱਟ ਪ੍ਰੀਖਿਆ ਦੀ ਯੋਗਤਾ ਹੋਵੇਗੀ। (PHD Admission)

ਕਲਿਯੁਗ ‘ਚ ਇਨਸਾਨ ਬਣਨਾ ਵੱਡੀ ਗੱਲ ਹੈ : Saint Dr MSG

ਪੀਐੱਚਡੀ ’ਚ ਦਾਖ਼ਲੇ ਲਈ ਰਿਜ਼ਲਟ ਉਮੀਦਵਾਰ ਦੇ ਪ੍ਰਾਪਤ ਅੰਕਾਂ ਨਾਲ ਪਰਸੈਂਟਾਈਲ ’ਚ ਜਾਰੀ ਕੀਤਾ ਜਾਵੇਗਾ ਦੱਸ ਦੇਈਏ ਕਿ ਹੁਣ ਤੱਕ ਪੀਐੱਚਡੀ ਰੈਗੂਲੇਸ਼ਨ ਐਕਟ-2022 ਦੇ ਤਹਿਤ ਜੇਆਰਐਫ਼ ਪਾਸ ਵਿਦਿਆਰਥੀਆਂ ਨੂੰ ਹੀ ਇੰਟਰਵਿਊ ਬੇਸ ’ਤੇ ਪੀਐੱਚਡੀ ’ਚ ਦਾਖ਼ਲਾ ਮਿਲਦਾ ਰਿਹਾ ਹੈ ਯੂਜੀਸੀ ਵੱਲੋਂ ਨਵੇਂ ਬਦਲਾਅ ਦੀਆਂ ਗਾਈਡਲਾਈਨਸ ਦਾ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੇੈ ਨਵੇਂ ਨਿਯਮਾਂ ਮੁਤਾਬਿਕ ਜੂਨ, 2024 ਤੋਂ ਯੂਜੀਸੀ ਨੈੱਟ ਯੋਗ ਉਮੀਦਵਾਰਾਂ ਦੀ ਯੋਗਤਾ ਤਿੰਨ ਸ਼੍ਰੇਣੀਆਂ ’ਚ ਹੋਵੇਗੀ ਇੱਕ- ਜੇਆਰਐਫ਼ ਅਤੇ ਸਹਾਇਕ ਪ੍ਰੋਫੈਸਰ ਦੀ ਨਿਯੁਕਤੀ ਦੇ ਨਾਲ-ਨਾਲ ਪੀਐਚਡੀ ਦਾਖ਼ਲੇ ਲਈ ਯੋਗ ਹੋਣਗੇ ਦੋ-ਜੋ ਬਿਨੈਕਾਰ ਜੇਆਰਐਫ ਤੋਂ ਬਿਨਾਂ ਪੀਐਚਡੀ ਦਾਖ਼ਲੇ ਲਈ ਯੋਗ ਹਨ, ਪਰ ਸਹਾਇਕ ਪ੍ਰੋਫੈਸਰ ਨਿਯੁਕਤ ਹੋਣਾ ਚਾਹੁੰਦੇ ਹਨ। (PHD Admission)

ਤਿੰਨ- ਉਹ ਪੂਰੀ ਤਰ੍ਹਾਂ ਪੀਐਚਡੀ ਪ੍ਰੋਗਰਾਮ ’ਚ ਦਾਖ਼ਲੇ ਦੇ ਹੱਕਦਾਰ ਹੋਣਗੇ ਨੈੱਟ ਜ਼ਰੀਏ ਪੀਐਚਡੀ ਦਾਖ਼ਲੇ ਲਈ ਦੋ ਅਤੇ ਤਿੰਨ ਸ਼੍ਰੇਣੀਆਂ ’ਚ ਨੈੱਟ ਸਕੋਰ ਦਾ ਵੇਟੇਜ 70 ਫੀਸਦੀ ਹੋਵੇਗਾ, ਜਦੋਂਕਿ 30 ਫੀਸਦੀ ਵੇਟੇਜ ਇੰਟਰਵਿਊ ਜ਼ਰੀਏ ਦਿੱਤਾ ਜਾਵੇਗਾ ਇਹ ਇੰਟਰਵਿਊ ਬਿਨੈਕਾਰ ਉਮੀਦਵਾਰ ਦੀ ਚੁਣੀ ਯੂਨੀਵਰਸਿਟੀ ਦੇ ਅੰਤਰਗਤ ਹੋਵੇਗਾ ਇਹ ਸਰਟੀਫਿਕੇਟ ਇੱਕ ਸਾਲ ਲਈ ਵੈਲਿਡ ਰਹੇਗਾ ਜੇਕਰ ਬਿਨੈਕਾਰ ਨੇ ਇਸ ਸਮਾਂ-ਹੱਦ ’ਚ ਦਾਖ਼ਲਾ ਨਾ ਲਿਆ ਤਾਂ ਇਸ ਲਈ ਉਹ ਅਯੋਗ ਹੋ ਜਾਵੇਗਾ ਅਜਿਹੇ ’ਚ ਅਭਿਆਰਥੀ ਨੂੰ ਮੁੜ ਨੈੱਟ ਪ੍ਰੀਖਿਆ ਦੇਣੀ ਹੋਵੇਗੀ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ’ਚ ਜੈ ਅਨੁਸੰਧਾਨ ਦਾ ਜੁੜਾਅ ਕੇਂਦਰ ਸਰਕਾਰ ਦੇ ਰਿਸਰਚ ਪ੍ਰਤੀ ਸਮੱਰਪਣ ਨੂੰ ਦਰਸਾਉਂਦਾ ਹੈ ਕਿ ਸੰਸਾਰਿਕ ਰੈਂਕਿੰਗ ਸਬੰਧੀ ਕਿੰਨੀ ਸੰਜੀਦਾ ਹੈ। (PHD Admission)

Bribe : ਵਿਜੀਲੈਂਸ ਕਰਮਚਾਰੀਆਂ ਦੇ ਨਾਂਅ ’ਤੇ ਰਿਸ਼ਵਤ ਲੈਣ ਵਾਲੇ ਪੁਲਿਸ ਅੜਿੱਕੇ

2021-22 ’ਚ ਪੰਜ ਸਾਲ ਲਈ ਨੈਸ਼ਨਲ ਰਿਸਰਚ ਫਾਊਂਡੇਸ਼ਨ (ਐਨਆਰਐਫ) ਦਾ ਬਜਟ 50 ਹਜ਼ਾਰ ਕਰੋੜ ਵੰਡਿਆ ਜਾ ਚੁੱਕਾ ਹੈ ਉਮੀਦ ਹੈ, ਰਿਸਰਚ ਦੇ ਖੇਤਰ ’ਚ ਤਰੱਕੀ ਦੇ ਨਵੇਂ ਰਾਹਾਂ ਨਿੱਕਲਣਗੇ ਆਤਮ-ਵਿਸ਼ਵਾਸ ਨਾਲ ਲਬਰੇਜ ਯੂਜੀਸੀ ਦੇ ਮੁਖੀ ਪ੍ਰੋ. ਐਮ. ਜਗਦੀਸ਼ ਕੁਮਾਰ ਕਹਿੰਦੇ ਹਨ, ਇਹ ਬਦਲਾਅ ਬਿਨਾਂ ਸ਼ੱਕ ਦੇਸ਼ ’ਚ ਵਿੱਦਿਅਕ ਖੋਜ ਅਤੇ ਵਿਦਵਾਨਤਾਪੂਰਨ ਤਰੱਕੀ ਲਈ ਜ਼ਿਆਦਾ ਅਨੁਕੂਲ ਮਾਹੌਲ ਨੂੰ ਹੱਲਾਸ਼ੇਰੀ ਦੇਣ ’ਚ ਅਨਮੋਲ ਯੋਗਦਾਨ ਦੇਵੇਗਾ ਪ੍ਰੋ. ਕੁਮਾਰ ਕਹਿੰਦੇ ਹਨ, ਰਾਸ਼ਟਰੀ ਪ੍ਰੀਖਿਆ ਏਜੰਸੀ (ਐਨਟੀਏ) ਅਗਲੇ ਹਫਤੇ ਤੋਂ ਮੂਰਤ ਰੂਪ ਲੈਣ ਜਾ ਰਹੀ ਹੈ।  ਇਸ ਨਾਲ ਨਾ ਸਿਰਫ਼ ਵਿਦਿਆਰਥੀਆਂ ਨੂੰ ਵੱਖ-ਵੱਖ ਯੂਨੀਵਰਸਿਟੀਆਂ ਵੱਲੋਂ ਲਈ ਜਾਂਦੀਆਂ ਪੀਐਚਡੀ ਦਾਖ਼ਲਾ ਪ੍ਰੀਖਿਆਵਾਂ ਦੀ ਤਿਆਰੀ ਨਾਲ ਰਾਹਤ ਮਿਲੇਗੀ। (PHD Admission)

ਸਗੋਂ ਇਸ ਨਾਲ ਪ੍ਰੀਖਿਆ ਵਸੀਲੇ ਅਤੇ ਖਰਚੇ ਦਾ ਬੋਝ ਘੱਟ ਹੋਵੇਗਾ ਸਿੱਖਿਆ ਮਾਹਿਰ ਮੰਨਦੇ ਹਨ, ਯੂਜੀਸੀ ਨੈੱਟ ਪ੍ਰੀਖਿਆ ਨਾਲ ਨਾ ਸਿਰਫ਼ ਤੁਹਾਡੇ ਅੰਕਾਂ ਦੇ ਆਧਾਰ ’ਤੇ ਪ੍ਰਸਿੱਧ ਯੂਨੀਵਰਸਿਟੀਆਂ ਦੇ ਦੁਆਰ ਖੁੱਲ੍ਹਣਗੇ, ਸਗੋਂ ਤੁਹਾਨੂੰ ਸ਼ਾਨਦਾਰ ਸਕਾਲਰਸ਼ਿਪ ਮਿਲਣ ਦਾ ਰਸਤਾ ਵੀ ਸੁਖਾਲਾ ਹੋ ਜਾਵੇਗਾ ਹੁਣ ਆਈਆਈਟੀ, ਆਈਆਈਐਮ ਜਾਂ ਦੂਜੀ ਕਿਸੇ ਯੂਨੀਵਰਸਿਟੀ ’ਚ ਪੀਐਚਡੀ ਦੇ ਦਾਖ਼ਲੇ ਲਈ ਅਲੱਗ ਤੋਂ ਐਂਟਰੈਂਸ ਐਗਜ਼ਾਮ ਦੇਣ ਦੀ ਲੋੜ ਨਹੀਂ ਹੈ, ਕਿਉਂਕਿ ਦੇਸ਼ ’ਚ ਹੁਣ ਵਨ ਪੀਐਚਡੀ ਐਂਟਰੈਂਸ ਐਂਗਜ਼ਾਮ ਫਾਰਮੂਲਾ ਲਾਗੂ ਹੋ ਗਿਆ ਹੈ ਭਾਰਤ ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਵਧਦੇ ਰਿਸਰਚ ਵਾਲੇ ਦੇਸ਼ਾਂ ’ਚੋਂ ਇੱਕ ਹੈ ਕਿਊਐਸ ਰਿਸਰਚ ਵਰਲਡ ਯੂਨੀਵਰਸਿਟੀ ਮੁਤਾਬਿਕ 2017-2022 ਵਿਚਕਾਰ ਭਾਰਤ ਦੇ ਰਿਸਰਚ ਉਤਪਾਦਨ ’ਚ ਲਗਭਗ 54 ਫੀਸਦੀ ਦਾ ਵਾਧਾ ਹੋਇਆ ਹੈ। (PHD Admission)

Viral News : ਸਾਰੀ ਧਰਤੀ ਦਾ ਭਾਰ ਕਿਨਾਂ ਹੈ? ਜਾਣੋ ਵਿਗਿਆਨੀਆਂ ਦੀ ਰਾਏ!

ਇਹ ਸੰਸਾਰਿਕ ਔਸਤ ਦੇ ਦੋ ਗੁਣਾ ਤੋਂ ਵੀ ਜ਼ਿਆਦਾ ਹੈ, ਜਦੋਂਕਿ ਸੰਸਾਰਿਕ ਔਸਤ 22 ਫੀਸਦੀ ਹੈ ਇਸ ਵਿਚ ਭਾਰਤ ਦੀਆਂ 66 ਯੂਨੀਵਰਸਿਟੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਚੀਨ, ਅਮਰੀਕਾ ਅਤੇ ਯੂਕੇ ਤੋਂ ਬਾਅਦ ਦੁਨੀਆ ’ਚ ਭਾਰਤ ਦਾ ਰਿਸਰਚ ’ਚ ਚੌਥਾ ਪਾਇਦਾਨ ’ਤੇ ਹੈ। ਕਿਊਐਸ ਮੁਤਾਬਿਕ ਭਾਰਤ ਨੇ 2017-2022 ਵਿਚਕਾਰ 1.3 ਮਿਲੀਅਨ ਅਕਾਦਮਿਕ ਪੇਪਰਸ ਤਿਆਰ ਕੀਤੇ ਹਨ ਇਸ ਮਿਆਦ ’ਚ ਕਰੀਬ 15 ਫੀਸਦੀ ਰਿਸਰਚ ਪੇਪਰ ਸਿਖਰ ਜਰਨਲ ’ਚ ਪ੍ਰਕਾਸ਼ਿਤ ਹੋਏ ਹਨ। ਇਹ ਖੁਲਾਸਾ ਕਿਊਐਸ ਨੇ ਆਪਣੀ ਰੈਂਕਿੰਗ ’ਚ ਕੀਤਾ ਹੈ ਅਕਾਦਮਿਕ ਪੇਪਰਸ ’ਚ ਯੂਨਾਈਟਿਡ ਕਿੰਗਡਮ ਦਾ ਅੰਕੜਾ 1.4 ਮਿਲੀਅਨ ਹੈ। ਇਸ ’ਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਭਾਰਤ ਨਜ਼ਦੀਕੀ ਭਵਿੱਖ ’ਚ ਯੂਕੇ ਨੂੰ ਪਿੱਛੇ ਛੱਡ ਦੇਵੇਗਾ। ਇਹ ਗੱਲ ਵੱਖ ਹੈ। (PHD Admission)

ਸਾਇੰਟੇਸ਼ੰਸ ’ਚ 8.9 ਮਿਲੀਅਨ ਉਦਾਹਰਨਾਂ ਦੇ ਨਾਲ ਭਾਰਤ ਦਾ ਨੌਵੀਂ ਰੈਂਕ ਹੈ ਕਿਊਐਸ ਰਿਸਰਚ ਵਰਲਡ ਯੂਨਵਰਸਿਟੀ ਰੈਂਕਿੰਗ ਨੇ ਇਹ ਰੈਂਕਿੰਗ ਤੈਅ ਕਰਨ ਲਈ ਭਾਰਤ ਸਮੇਤ ਦੁਨੀਆ ਦੇ 93 ਦੇਸ਼ਾਂ ਦੀਆਂ 1300 ਤੋਂ ਜਿਆਦਾ ਯੂਨੀਵਰਸਿਟੀਆਂ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ ਰੈਂਕਿੰਗ ਤੈਅ ਕਰਨ ’ਚ ਰਿਸਰਚ ਆਊਟਪੁਟ, ਸਿੱਖਿਆ ਗੁਣਵੱਤਾ ਅਤੇ ਨਿਯੋਕਤਾ ਪ੍ਰਸਿੱਧੀ ਵਰਗੇ ਮਾਪਦੰਡ ਸ਼ਾਮਲ ਸਨ ਭਾਰਤ ’ਚ ਰਿਸਰਚ ਦਾ ਸਭ ਤੋਂ ਭਰਪੂਰ ਖੇਤਰ ਇੰਜੀਨੀਅਰਿੰਗ ਅਤੇ ਤਕਨੀਕੀ ਹੈ ਇਸ ਤੋਂ ਬਾਅਦ ਕੁਦਰਤੀ ਵਿਗਿਆਨ, ਜੀਵ ਵਿਗਿਆਨ ਅਤੇ ਮੈਡੀਕਲ ਦਾ ਸਥਾਨ ਆਉਂਦਾ ਹੈ ਭਾਰਤ ਦੋ ਜਾਂ ਜ਼ਿਆਦਾ ਮੁਲਕਾਂ ਨਾਲ ਆਪਣੇ ਰਿਸਰਚ ਉਤਪਾਦਨ ਦਾ 19 ਫੀਸਦੀ ਉਤਪਾਦਨ ਕਰਦਾ ਹੈ ਇਹ ਸੰਸਾਰਿਕ ਔਸਤ ’ਤੇ 21 ਫੀਸਦੀ ਹੈ ਇਸ ’ਚ ਕੋਈ ਸ਼ੱਕ ਨਹੀਂ ਕਿ ਭਾਰਤ ਦੁਨੀਆ ’ਚ ਸਭ ਤੋਂ ਤੇਜ਼ ਗ੍ਰੋਥ ਕਰਨ ਵਾਲਾ ਰਿਸਰਚ ਹੈ। (PHD Admission)

ਪੀਐੱਚਡੀ ਯੋਗਤਾ ਵਾਲੇ ਵੀ ਚਪੜਾਸੀ ਲੱਗਣ ਨੂੰ ਤਿਆਰ
ਇਹ ਖ਼ਬਰ ਭਾਵੇਂ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਆਈ ਹੋਵੇ ਅਤੇ ਸਾਡੀ ਵਿਵਸਥਾ ਨੂੰ ਸ਼ਰਮਸਾਰ ਕਰਨ ਨੂੰ ਕਾਫੀ ਹੋਵੇ ਪਰ ਲਗਭਗ ਇਹ ਹਾਲਾਤ ਸਮੁੱਚੇ ਦੇਸ਼ ‘ਚ ਵੇਖਣ ਨੂੰ ਮਿਲ ਰਹੇ ਹਨ। ਲਖਨਊ ਤੋਂ ਪ੍ਰਾਪਤ ਸਮਾਚਾਰ ਅਨੁਸਾਰ ਚਪੜਾਸੀ ਦੀਆਂ 62 ਅਸਾਮੀਆਂ ਲਈ ਇਹੀ ਕੋਈ 93 ਹਜ਼ਾਰ ਅਰਜ਼ੀਆਂ ਆਈਆਂ ਹਨ। ਉਨ੍ਹਾਂ ‘ਚੋਂ ਚਪੜਾਸੀ ਦੀ ਅਸਾਮੀ ਲਈ ਯੋਗਤਾ ਵਾਲੇ ਭਾਵ ਕਿ ਪੰਜਵੀਂ ਤੋਂ 12ਵੀਂ ਤੱਕ ਦੇ 7422 ਬਿਨੈਕਾਰ ਹਨ ਜਦੋਂਕਿ ਚਪੜਾਸੀ ਦੀ ਅਸਾਮੀ ਲਈ ਬਿਨੈਕਾਰਾਂ ‘ਚ ਸਾਢੇ ਤਿੰਨ ਹਜ਼ਾਰ ਤਾਂ ਪੀਐੱਚਡੀ ਦੀ ਡਿਗਰੀ ਪ੍ਰਾਪਤ ਨੌਜਵਾਨ ਹਨ।

ਮਜ਼ੇ ਵਾਲੀ ਗੱਲ ਇਹ ਹੈ ਕਿ ਬਿਨੈਕਾਰਾਂ ‘ਚ ਤਕਨੀਕੀ ਸਿੱਖਿਆ ਪ੍ਰਾਪਤ ਨੌਜਵਾਨਾਂ ਦੀ ਵੀ ਚੰਗੀ  ਗਿਣਤੀ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ ਅਤੇ ਨਾ ਹੀ ਅਜ਼ੂਬਾ ਕਿਉਂਕਿ ਕੁਝ ਸਮਾਂ ਪਹਿਲਾਂ ਰਾਜਸਥਾਨ ‘ਚ ਸਕੱਤਰੇਤ ‘ਚ ਚਪੜਾਸੀ ਦੀ ਅਸਾਮੀ ਲਈ ਵੀ ਕਈ ਹਜ਼ਾਰ ਅਰਜ਼ੀਆਂ ਪ੍ਰਾਪਤ ਹੋਈਆਂ ਸਨ ਅਤੇ ਉਨ੍ਹਾਂ ਦੀ ਇੰਟਰਵਿਊ ਲੈਣਾ ਵੀ ਔਖਾ ਹੋ ਗਿਆ ਸੀ। ਇਸੇ ਤਰ੍ਹਾਂ ਨਗਰ ਪਾਲਿਕਾਵਾਂ ਅਤੇ ਨਗਰ ਨਿਗਮਾਂ ‘ਚ ਸਫਾਈ ਕਰਮਚਾਰੀਆਂ ਦੀਆਂ ਅਸਾਮੀਆਂ ਲਈ ਵੀ ਤਕਨੀਕੀ ਸਿੱਖਿਆ ਪ੍ਰਾਪਤ ਨੌਜਵਾਨਾਂ ਦੀਆਂ ਅਰਜ਼ੀਆਂ ਆਮ ਹੁੰਦੀਆਂ ਜਾ ਰਹੀਆਂ ਹਨ। ਇੰਜੀਨੀਅਰਿੰਗ ਤੇ ਮੈਨੇਜ਼ਮੈਂਟ ‘ਚ ਡਿਗਰੀ ਪ੍ਰਾਪਤ ਨੌਜਵਾਨਾਂ ਦਾ ਚਪੜਾਸੀ ਜਾਂ ਸਫਾਈ ਕਰਮਚਾਰੀ ਦੀ ਨੌਕਰੀ ਲਈ ਬਿਨੈ ਕਰਨਾ ਦੇਸ਼ ਦੇ ਸਿੱਖਿਆ ਢਾਚੇ ਅਤੇ ਸਰਕਾਰੀ ਨੌਕਰੀ ਦੀ ਇੱਛਾ ਦੀ ਸਥਿਤੀ ਦੋਵਾਂ ਤੋਂ ਹੀ ਜਾਣੂੰ ਕਰਵਾਉਣ ਲਈ ਕਾਫੀ ਹੈ।

ਪਿਛਲੇ ਦਿਨੀਂ ਮੁਰਾਦਾਬਾਦ ਨਗਰ ਨਿਗਮ ‘ਚ ਸਫਾਈ ਕਰਮਚਾਰੀਆਂ ਦੀਆਂ ਅਸਾਮੀਆਂ ਦੀ ਭਰਤੀ ਸਮੇਂ ਇਨ੍ਹਾਂ ਤਕਨੀਕੀ ਅਤੇ ਮਾਹਿਰ ਨੌਜਵਾਨਾਂ ਨੂੰ ਇੰਟਰਵਿਊ ਦੌਰਾਨ ਸਫਾਈ ਲਈ ਨਾਲੇ ‘ਚ ਉਤਾਰਨ ਦੀਆਂ ਖ਼ਬਰਾਂ ਸੁਰਖੀਆਂ ‘ਚ ਆ ਚੁੱਕੀਆਂ ਹਨ। ਇਨ੍ਹਾਂ ਨੌਜਵਾਨਾਂ ਨੂੰ ਭਰਤੀ ਦੌਰਾਨ ਫਿਜ਼ੀਕਲ ਟੈਸਟ ‘ਚ ਭੌੜਾ, ਬੱਠਲ ਆਦਿ ਦੇ ਕੇ ਸੁਰੱਖਿਆ ਸਾਧਨਾਂ ਤੋਂ ਬਿਨਾ ਹੀ ਨਾਲੇ ਦੀ ਸਫਾਈ ਲਈ ਉਤਾਰ ਦੇਣ ਨਾਲ ਮੀਡੀਆ ਨੂੰ ਇੱਕ ਖ਼ਬਰ ਮਿਲ ਗਈ ਹਾਲਾਂਕਿ ਅੱਜ ਹਾਲਾਤ ਇਹ ਹੁੰਦੇ ਜਾ ਰਹੇ ਹਨ ਕਿ ਇੱਕ ਅਸਾਮੀ ਦੇ ਹਜ਼ਾਰਾਂ ਦਾਅਵੇਦਾਰ ਹਨ।

ਅਜਿਹੇ ‘ਚ ਘੱਟ ਅਸਾਮੀਆਂ ਲਈ ਭਰਤੀ ਵੀ ਮੁਸ਼ਕਲ ਕੰਮ ਹੋ ਗਿਆ ਹੈ। ਵਰਗ ਚਾਰ ਜਾਂ ਕਲਰਕ ਦੀਆਂ ਅਸਾਮੀਆਂ ਲਈ ਵੀ ਇੰਜੀਨੀਅਰਿੰਗ, ਐਮਬੀਏ, ਪੋਸਟ ਗ੍ਰੈਜੂਏਟ ਤੱਕ ਪਾਸ ਨੌਜਵਾਨਾਂ ਦੀਆਂ ਅਰਜੀਆਂ ਆਉਣਾ ਆਮ ਹੁੰਦਾ ਜਾ ਰਿਹਾ ਹੈ। ਡਿਗਰੀ ਪ੍ਰਾਪਤ ਨੌਜਵਾਨਾਂ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਦੇ ਚਲਦੇ ਉਨ੍ਹਾਂ ਦੀ ਮਜ਼ਬੂਰੀ ਹੈ। ਦੂਜੇ ਪਾਸੇ ਹੁਨਰਮੰਦ ਅਤੇ ਯੋਗ ਨੌਜਵਾਨਾਂ ਲਈ ਨੌਕਰੀ ਇੱਕ ਲੱਭੋ ਹਜ਼ਾਰ ਮੌਕੇ ਵਾਲੀ ਸਥਿਤੀ ਵੀ ਸਾਡੇ ਦੇਸ਼ ‘ਚ ਉਪਲੱਬਧ ਹੈ।

ਇੱਕ ਸਮਾਂ ਸੀ ਜਦੋਂ ਲੋਕਾਂ ‘ਚ ਪ੍ਰਾਈਵੇਟ ਨੌਕਰੀ ਵੱਲ ਖਿੱਚ ਸੀ ਤੇ ਉਸ ਦਾ ਕਾਰਨ ਵੀ ਚੰਗੀ ਤਨਖਾਹ ਤੇ ਚੰਗੀਆਂ ਸਹੂਲਤਾਂ ਸੀ ਪਰ ਤਨਖਾਹ ਕਮਿਸ਼ਨਾਂ ਦੌਰਾਨ ਹੁਣ ਸਰਕਾਰੀ ਨੌਕਰੀ ‘ਚ ਵੀ ਦਿਲਖਿੱਚਵੀਂ ਤਨਖਾਹ ਅਤੇ ਬਿਹਤਰ ਸਹੂਲਤਾਂ ਮਿਲਣ ਲੱਗੀਆਂ ਹਨ। ਇਸ ਦੇ ਨਾਲ ਹੀ ਸਰਕਾਰੀ ਨੌਕਰੀ ‘ਚ ਬੰਦਿਸ਼ਾਂ ਘੱਟ ਅਤੇ ਇੱਕ ਤਰੀਕ ਨੂੰ ਪੂਰੀ ਤਨਖਾਹ ਵਾਲੀ ਸਥਿਤੀ ਦੇ ਨਾਲ ਹੀ ਰਿਟਾਇਰਮੈਂਟ ਤੋਂ ਬਾਅਦ ਦੀ ਪੈਨਸ਼ਨ ਵੀ ਸਰਕਾਰੀ ਨੌਕਰੀ ਵੱਲ ਖਿੱਚ ਰਹੀ ਹੈ।

ਅਜਿਹੇ ‘ਚ ਹੁਣ ਨਿੱਜੀ ਨਾਲੋਂ ਵੀ ਬਿਹਤਰ ਤਨਖਾਹ ਅਤੇ ਸਹੂਲਤਾਂ ਅਤੇ ਉਹ ਵੀ ਬਿਨਾ ਜਵਾਬਦੇਹੀ ਦੇ ਤਾਂ ਸਰਕਾਰੀ ਨੌਕਰੀ ਦਾ ਖਿਚਾਅ ਹੋਰ ਜ਼ਿਆਦਾ ਵਧਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਸਰਕਾਰੀ ਨੌਕਰੀ ਦੀ ਖਿੱਚ ਦੀ ਇਹ ਤਸਵੀਰ ਪੂਰੇ ਦੇਸ਼ ‘ਚ ਵੇਖਣ ਨੂੰ ਮਿਲ ਜਾਵੇਗੀ। ਸਰਕਾਰੀ ਨੌਕਰੀ ਦੀ ਇੱਕ-ਇੱਕ ਅਸਾਮੀ ਲਈ ਇੰਨੀਆਂ ਜ਼ਿਆਦਾ ਅਰਜ਼ੀਆਂ ਆਉਂਦੀਆਂ ਹਨ ਤੇ ਇਸ ‘ਚ ਘੱਟੋ-ਘੱਟ ਯੋਗਤਾ ਤਾਂ ਹੁਣ ਕੋਈ ਮਾਇਨੇ ਹੀ ਨਹੀਂ ਰੱਖਦੀ, ਇੱਕ ਨਾਲੋਂ ਇੱਕ ਉੱਚ ਯੋਗਤਾ ਪ੍ਰਾਪਤ  ਬਿਨੈਕਾਰ ਮਿਲ ਜਾਂਦੇ ਹਨ।

ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਕੀ ਬੇਰੁਜ਼ਗਾਰੀ ਦੀ ਸਮੱਸਿਆ ਵਾਕਈ ਇੰਨੀ ਗੰਭੀਰ ਹੈ? ਜਾਂ ਕਿਤੇ ਸਾਡੇ ਸਿੱਖਿਆ ਢਾਂਚੇ ‘ਚ ਹੀ ਖੋਟ ਹੈ? ਜਾਂ ਹੋਰ ਕੋਈ ਕਾਰਨ ਹੈ? ਦਰਅਸਲ ਇਸ ਦੇ ਕਈ ਕਾਰਨਾਂ ‘ਚੋਂ ਇੱਕ ਸਾਡਾ ਸਿੱਖਿਆ ਢਾਂਚਾ, ਦੂਜੀ ਸਾਡੀ ਸਿੱਖਿਆ ਦਾ ਪੱਧਰ, ਤੀਜਾ ਸਰਕਾਰੀ ਨੌਕਰੀ ਪ੍ਰਤੀ ਅੱਜ ਵੀ ਨੌਜਵਾਨਾਂ ਦਾ ਝੁਕਾਅ ਆਦਿ ਹੈ। ਪਿਛਲੇ ਦਹਾਕਿਆਂ ‘ਚ ਦੇਸ਼ ‘ਚ ਸਿੱਖਿਆ ਦਾ ਤੇਜ਼ੀ ਨਾਲ ਵਿਸਥਾਰ ਹੋਇਆ ਹੈ ਸਿੱਖਿਆ ਅਦਾਰੇ ਬਹੁਤ ਖੁੱਲ੍ਹ ਗਏ ਹਨ। ਅੱਜ ਸਥਿਤੀ ਇੱਥੋਂ ਤੱਕ ਆ ਗਈ ਹੈ ਕਿ ਦੇਸ਼ ਦੇ ਇੰਜੀਨੀਅਰਿੰਗ ਕਾਲਜਾਂ ਅਤੇ ਮੈਨੇਜ਼ਮੈਂਟ ਸੰਸਥਾਵਾਂ ਦੀਆਂ ਸੀਟਾਂ ਵੀ ਪੂਰੀਆਂ ਨਹੀਂ ਭਰਦੀਆਂ ਹਨ।

ਨੌਜਵਾਨਾਂ ਦਾ ਹੌਲੀ-ਹੌਲੀ ਐੱਮਬੀਏ ਆਦਿ ਤੋਂ ਮੋਹਭੰਗ ਹੁੰਦਾ ਜਾ ਰਿਹਾ ਹੈ, ਜਿਸ ਇੰਜੀਨੀਅਰਿੰਗ ‘ਚ ਦਾਖਲੇ ਲਈ ਨੌਜਵਾਨਾਂ ਨੂੰ ਸਖ਼ਤ ਮਿਹਨਤ ਤੋਂ ਬਾਅਦ ਵੀ ਮੁਸ਼ਕਲ ਨਾਲ ਦਾਖਲਾ ਮਿਲਦਾ ਸੀ। ਅੱਜ ਦਾਖਲਾ ਪ੍ਰੀਖਿਆ ‘ਚ ਘੱਟ ਅੰਕ ਲਿਆਉਣ ‘ਤੇ ਦਾਖਲਾ ਹੋ ਜਾਂਦਾ ਹੈ। ਇੱਥੋਂ ਤੱਕ ਕਿ ਸੀਨੀਅਰ ਸੈਕੰਡਰੀ ਦੇ ਪ੍ਰਾਪਤ ਅੰਕਾਂ ਦੇ ਅਧਾਰ ‘ਤੇ ਵੀ ਦਾਖਲਾ ਹੋਣ ਲੱਗਾ ਹੈ। ਤਸਵੀਰ ਦਾ ਇੱਕ ਪਹਿਲੂ ਇਹ ਵੀ ਹੈ ਕਿ ਕਈ ਤਕਨੀਕੀ ਅਤੇ ਮੈਨੇਜ਼ਮੈਂਟ ਸਿੱਖਿਆ ਸੰਸਥਾਨਾਂ ‘ਚ ਤਾਂ ਪੱਧਰੀ ਸਟਰੀਮ ਮੈਂਬਰਾਂ ਦੀ ਕਮੀ ਆਮ ਹੈ।

ਸਭ ਤੋਂ ਜ਼ਿਆਦਾ ਗੰਭੀਰ ਗੱਲ ਇਹ ਹੈ ਕਿ ਕੁਝ ਪੈਸਿਆਂ ਦੇ ਲਾਲਚ ‘ਚ ਸਿੱਖਿਆ ਅਦਾਰਿਆਂ ‘ਚ ਸਟਰੀਮ ਮੈਂਬਰਾਂ ਨੂੰ ਫਰਜ਼ੀ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ। ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਹਾਲ ਹੀ ਜਾਰੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਲਗਭਗ 80 ਹਜ਼ਾਰ ਅਧਿਆਪਕ ਇੱਕ ਤੋਂ ਜ਼ਿਆਦਾ ਸੰਸਥਾਨਾਂ ‘ਚ ਆਪਣਾ ਪਲੇਸਮੈਂਟ ਦਿਖਾ ਕੇ ਤਨਖਾਹ ਪ੍ਰਾਪਤ ਕਰ ਰਹੇ ਹਨ। ਯੂਜੀਸੀ ਨੇ ਅਜਿਹੇ 80 ਹਜ਼ਾਰ ਅਧਿਆਪਕਾਂ ਨੂੰ ਨੌਕਰੀ ਤੋਂ ਹਟਾਉਣ ਲਈ ਸਾਫ-ਸਾਫ ਕਹਿ ਦਿੱਤਾ ਹੈ।

ਇਸ ਦਾ ਮਤਲਬ ਸਾਫ ਹੈ ਕਿ ਇਨ੍ਹਾਂ ਅਦਾਰਿਆਂ ‘ਚ ਪੜ੍ਹਾਈ ਦੀ ਕੀ ਸਥਿਤੀ ਹੋਵੇਗੀ। ਇਸ ਦੱਸਣ ਦੀ ਲੋੜ ਨਹੀਂ ਇੰਜੀਨੀਅਰਿੰਗ ‘ਚ ਚੰਗੀ ਯੋਗਤਾ ਪ੍ਰਾਪਤ ਨੌਜਵਾਨਾਂ ਨੂੰ ਤਾਂ ਕੋਈ ਵੀ ਅਦਾਰਾ ਆਪਣੇ ਇੱਥੇ ਪਲੇਸਮੈਂਟ ਦੇ ਦਿੰਦਾ ਹੈ। ਲਗਭਗ ਸਾਰੀਆਂ ਕੰਪਨੀਆਂ ਵੱਲੋਂ ਅੱਜ-ਕੱਲ੍ਹ ਸਿੱਧੇ ਅਦਾਰਿਆਂ ‘ਚ ਪਲੇਸਮੈਂਟ ਲਈ ਇੰਟਰਵਿਊ ਕਰਕੇ ਚੁਣ ਲਿਆ ਜਾਂਦਾ ਹੈ।

ਬੇਸ਼ੱਕ ਸਰਕਾਰੀ ਇੰਜੀਨੀਅਰਿੰਗ, ਮੈਨੇਜ਼ਮੈਂਟ, ਮੈਡੀਕਲ ਅਤੇ ਇਸੇ ਤਰ੍ਹਾਂ ਦੇ ਹੋਰ ਸਿੱਖਿਆ ਅਦਾਰਿਆਂ ਦਾ ਜਾਲ ਫੈਲਾਉਣ, ਨਿੱਜੀ ਖੇਤਰ ਨੂੰ ਜ਼ਿਆਦਾ ਤੋਂ ਜ਼ਿਆਦਾ ਹੱਲਾਸ਼ੇਰੀ ਦੇਣ, ਨਿੱਜੀ ਯੂਨੀਵਰਸਿਟੀਆਂ ਨੂੰ ਮਾਨਤਾ ਦੇਣ ‘ਤੇ ਇਹ ਸਾਫ ਹੋ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਅਦਾਰਿਆਂ ਦੇ ਸਿੱਖਿਆ ਪੱਧਰ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ ਹੈ। ਜੇਕਰ ਸਾਡੇ ਸਿੱਖਿਆ ਅਦਾਰੇ ਹੁਨਰਮੰਦ, ਯੋਗ ਅਤੇ ਪ੍ਰਤਿਭਾਸ਼ਾਲੀ ਮਾਹਿਰ ਤਿਆਰ ਕਰਨ ‘ਚ ਸਮਰੱਥ ਨਹੀਂ ਹਨ ਤਾਂ ਅਜਿਹੀ ਸਿੱਖਿਆ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਹੈ।

ਸਰਕਾਰ ਨੂੰ ਸਿੱਖਿਆ ਅਦਾਰਿਆਂ ਦੇ ਸਿੱਖਿਆ ਪੱਧਰ ਅਤੇ ਗੁਣਵੱਤਾ ‘ਤੇ ਕਿਸੇ ਤਰ੍ਹਾਂ ਦੀ ਆਂਚ ਨਹੀਂ ਆਉਣ ਦੇਣੀ ਹੋਵੇਗੀ ਨਹੀਂ ਤਾਂ ਬਦਕਿਸਮਤੀ ਅਤੇ ਸ਼ਰਮਸਾਰ ਕਰਨ ਵਾਲੀ ਸਥਿਤੀ ਭਾਵ ਕਿ ਬੇਰੁਜ਼ਗਾਰਾਂ ਦੀ ਭੀੜ ਅਤੇ ਸਰਕਾਰੀ ਨੌਕਰੀ ਦੀ ਇੱਛਾ ‘ਚ ਚਪੜਾਸੀ ਵਰਗੀ ਅਸਾਮੀ ਦੀ ਇੱਛਾ ਅਤੇ ਨੌਜਵਾਨਾਂ ‘ਚ ਨਿਰਾਸ਼ਾ ਤੇ ਅਪਰਾਧਿਕ ਰੁਝਾਨ ਨੂੰ ਕਿਸੇ ਵੀ ਹਾਲਤ ‘ਚ ਰੋਕਿਆ ਜਾਣਾ ਸੰਭਵ ਨਹੀਂ ਹੋਵੇਗਾ, ਸਰਕਾਰ ਨੂੰ ਸਮਾਂ ਰਹਿੰਦੇ ਕਾਰਗਰ ਯਤਨ ਕਰਨੇ ਹੋਣਗੇ।

ਡਾ. ਰਾਜਿੰਦਰ ਪ੍ਰਸਾਦ ਸ਼ਰਮਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।