We - Sach Kahoon Punjabi
ਅੱਤਵਾਦ ਖਿਲਾਫ਼ ਅਮਰੀਕਾ ਵਾਂਗ ਕਦਮ ਚੁੱਕਣੇ ਹੋਣਗੇ: ਬਿਪਿਨ ਰਾਵਤ
ਅੱਤਵਾਦ ਖਿਲਾਫ਼ ਅਮਰੀਕਾ ਵਾਂਗ ਕਦਮ ਚੁੱਕਣੇ ਹੋਣਗੇ: ਬਿਪਿਨ ਰਾਵਤ
ਕਿਹਾ, ਜੋ ਦੇਸ਼ ਅੱਤਵਾਦ ਨੂੰ ਵਧਾਵਾ ਦੇ ਰਹੇ ਹਨ, ਉਹਨਾਂ ਨੂੰ ਸਬਕ ਸਿਖਾਉਣ ਦੀ ਲੋੜ
ਨਵੀਂ ਦਿੱਲੀ, ਏਜੰਸੀ। ਸੀਡੀਐਸ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਅੱਤਵਾਦ ਖਿਲਾਫ਼ ਯੁੱਧ ਅਜੇ ਖਤਮ ਨਹੀਂ ਹੋਇਆ। ਸਾਨੂੰ ਇਸ ਨੂੰ ਤਦ ਤੱਕ ਜਾਰੀ ਰੱਖਣਾ ਹੋਵੇਗਾ ਜਦੋਂ ਤੱਕ ਇਸ ਦੀ ਜੜ ਤੱਕ ਨਾ ਪਹੁੰਚ ਸਕੀਏ। ਰਾਵਤ ਨੇ ਰਾਏਸੀਨਾ ਡਾਇਲਾਗ ਦੇ ਦੂਜੇ ਦਿਨ ਦੇ ਪ੍ਰੋਗਰਾਮ ‘ਚ ਕਿਹਾ ਕਿ ਸਾਨੂੰ ਅੱਤਵਾਦ ਦੇ ਖਾਤਮੇ ਲਈ ਠੀਕ ਉਸੇ ਤਰ੍ਹਾਂ ਦੇ ਯਤਨ ਕਰਨੇ ਹੋਣਗੇ, ਜਿਵੇਂ ਅਮਰੀਕਾ ਨੇ 9/11 ਦੀ ਘਟਨਾ ਤੋਂ ਬਾਅਦ ਕੀਤਾ ਸੀ। ਸਾਨੂੰ ਸਾਰਿਆਂ ਨੂੰ ਇਸ ਖਿਲਾਫ਼ ਇੱਕ ਵਿਸ਼ਵ ਪੱਧਰੀ ਯੁੱਧ ਸ਼ੁਰੂ ਕਰਨ ਹੋਵੇਗਾ। ਅੱਤਵਾਦੀਆਂ ਨੂੰ ਅਲੱਗ ਥਲੱਗ ਕਰਨਾ ਹੋਵੇਗਾ। ਜੋ ਦੇਸ਼ ਇਸ ਨੂੰ ਬੜਾਵਾ ਦੇ ਰਹੇ ਹਨ, ਉਹਨਾਂ ਨੂੰ ਵੀ ਸਬਕ ਸਿਖਾਉਣਾ ਹੋਵੇਗਾ। ਪਾਕਿਸਤਾਨ ਦਾ ਨਾਂਅ ਲਏ ਬਿਨਾਂ ਉਹਨਾਂ ਕਿਹਾ ਕਿ ਅੱਤਵਾਦੀ ਗਤੀਵਿਧੀਆਂ ਲੰਮੇ ਸਮੇਂ ਤੋਂ ਜਾਰੀ ਹਨ ਅਤੇ ਇਹ ਕਿਸੇ ਖਾਸ ਦੇਸ਼ ਦੁਆਰਾ ਚਲਾਈਆਂ ਜਾ ਰਹੀਆਂ ਹਨ। ਉਹ ਅੱਤਵਾਦੀਆਂ ਨੂੰ ਹਥਿਆਰ ਅਤੇ ਧਨ ਮੁਹੱਈਆ ਕਰਵਾ ਰਹੇ ਹਨ। ਇਸ ਲਈ ਇਹਨਾ ‘ਤੇ ਕਾਬੂ ਪਾਉਣ ਲਈ ਸਾਨੂੰ ਉਹਨਾਂ ਖਿਲਾਫ਼ ਕਾਰਵਾਈ ਕਰਨੀ ਹੋਵੇਗੀ। CDS Rawat
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਮੇਸ਼ ਸੇਠੀ ਬਾਦਲ
”ਤਾਇਆ! ਤਾਇਆ! ਆਪਾਂ ਜਿੱਤ ਗਏ। ਹੁਣ ਸਰਪੰਚੀ ਆਪਣੀ ਝੋਲੀ ਵਿੱਚ ਹੈ। ਆਪਣੀ ਮਿਹਨਤ ਰੰਗ ਲਿਆਈ। ਦੁਸ਼ਮਣ ਨੂੰ ਹਰਾ ਦਿੱਤਾ।” ਢੋਲ ਦੀ ਆਵਾਜ ਵਿੱਚ ਲੁੱਡੀਆਂ ਪਾਉਂਦੇ ਹੋਏ ਨੌਜਵਾਨਾਂ ਨੇ ਦਰਵਾਜੇ ਵਿੱਚ ਮੰਜੀ ‘ਤੇ ਰਜਾਈ ਲਈ ਪਏ ਤਾਏ ਨੂੰ ਆਖਿਆ। ਨੌਜਵਾਨਾਂ ਕੋਲੋਂ ਖੁਸ਼ੀ ਸੰਭਾਲੇ ਨਹੀਂ ਸੀ ਸੰਭਲਦੀ। ”ਉਏ ਤੁਸੀਂ ਸਵਾਹ ਜਿੱਤ ਗਏ। ਤੁਸੀਂ ਸਾਰੇ ਹਾਰ ਗਏ ਹੋ। ਭਾਵੇਂ ਤੁਸੀਂ ਸਰਪੰਚੀ  ਜਿੱਤ ਲਈ। ਪਰ ਤੁਸੀਂ ਬਹੁਤ ਕੁਝ ਹਾਰ ਗਏ ਹੋ। ਤੁਸੀਂ ਉਹ ਸਭ ਕੁਝ ਹਾਰ ਗਏ ਹੋ ਜੋ ਕਦੇ ਜਿੱਤਿਆ ਨਹੀਂ ਜਾ ਸਕਦਾ। ਤੁਸੀਂ ਆਪਣਾ ਭਾਈਚਾਰਾ ਹਾਰ ਗਏ ਹੋ ਮੂਰਖੋ। ਤੁਸੀਂ ਆਪਣੀ ਲਿਆਕਤ ਨਾਲ ਨਹੀਂ ਜਿੱਤੇ ਤੁਸੀਂ ਹੋਛੇ ਹੱਥਕੰਡੇ ਅਪਣਾ ਕੇ ਜਿੱਤੇ ਹੋ। ਇਹ ਤੁਹਾਡੀ ਜਿੱਤ ਨਹੀਂ, ਹਾਰ ਹੈ, ਕਰਾਰੀ ਹਾਰ!”
ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੇ ਨਤੀਜੇ ਦੱਸਦੇ ਹਨ ਕਿ ਭਾਵੇਂ ਲੋਕ ਵੋਟਾਂ ਵਿੱਚ ਜਿੱਤ ਗਏ। ਪੰਚ-ਸਰਪੰਚ ਬਣ ਗਏ। ਪਰ ਸਿਆਸਤਦਾਨਾਂ ਦੀਆਂ ਚਾਲਾਂ ਮੂਹਰੇ ਹਾਰ ਗਏ ਹਨ। ਜਦੋਂ ਬੰਦਾ ਆਪਣੀ ਜ਼ਮੀਰ ਮਾਰ ਲਵੇ। ਤੇ ਮਰੀ ਹੋਈ ਜ਼ਮੀਰ ਨਾਲ ਸਫਲਤਾ ਪ੍ਰਾਪਤ ਕਰੇ ਤਾਂ ਉਹ ਜਿੱਤ ਨਹੀਂ ਹੁੰਦੀ ਹਾਰ ਹੀ ਹੁੰਦੀ ਹੈ। ਮੇਰੇ ਯਾਦ ਹੈ ਕਿਸੇ ਲੜਕੀ ਦਾ ਆਪਣੇ ਸਹੁਰਾ ਪੱਖ ਨਾਲ ਝਗੜਾ ਸੀ। ਨਿੱਤ ਦਾ ਲੜਾਈ-ਕਲੇਸ਼ ਸੀ। ਗੱਲ ਠਾਣਿਆਂ ਤੋਂ ਹੁੰਦੀ ਕੋਰਟ-ਕਚਹਿਰੀਆਂ ਤੱਕ ਪੁੰਹਚ ਗਈ। ਲੜਕੀ ਪੱਖ ਨੇ ਆਪਣਾ ਪੱਖ ਮਜ਼ਬੂਤ ਕਰਨ ਲਈ ਦਾਜ ਦਾ ਆਰੋਪ ਲਾਇਆ। ਪਰ ਫਿਰ ਵੀ ਉਹ ਗੱਲ ਨਾ ਬਣੀ। ਫਿਰ ਆਪਣੇ ਵਕੀਲ ਦੀ ਸਲਾਹ ‘ਤੇ  ਲੜਕੀ ਨੇ ਆਪਣੇ ਪਿਤਾ ਸਮਾਨ ਸਹੁਰੇ ‘ਤੇ ਜਿਸਮਾਨੀ ਛੇੜਛਾੜ ਦਾ ਸੰਗੀਨ ਆਰੋਪ ਲਾ ਦਿੱਤਾ। ਚਾਹੇ ਇਸ ਨਾਲ ਲੜਕੀ ਵਾਲੇ ਜਿੱਤ ਗਏ ਪਰ ਲੜਕੀ ਦੇ ਦਿਮਾਗ ‘ਤੇ ਬੋਝ ਪੈ ਗਿਆ। ਉਹ ਲੜਕੀ ਕੇਸ ਜਿੱਤ ਕੇ ਵੀ ਹਾਰ ਗਈ । ਉਸਦੀ ਜ਼ਮੀਰ ਨੇ ਉਸਨੂੰ ਲਾਹਨਤਾਂ ਪਾਈਆਂ। ਇਹ ਅੱਜ-ਕੱਲ੍ਹ ਦਾ ਦਸਤੂਰ ਹੈ। ਆਪਣਾ ਕੇਸ ਜਿੱਤਣ ਲਈ ਕੋਈ ਕਿਸ ਹੱਦ ਤੱਕ ਵੀ ਗਿਰ ਸਕਦਾ ਹੈ। ਅਜਿਹੀ ਜਿੱਤ ਨੂੰ ਜਿੱਤ ਨਹੀਂ ਕਿਹਾ ਜਾ ਸਕਦਾ।
ਆਦਿ ਕਾਲ ਵਿੱਚ ਵੀ ਬਹੁਤ ਯੁੱਧ ਹੋਏ ਹਨ। ਅਸੂਲਾਂ ਨਾਲ ਜਿੱਤੇ ਯੁੱਧ ਦਾ ਇਤਿਹਾਸ ਹਮੇਸ਼ਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਂਦਾ ਹੈ ਪਰ ਹੋਛੇ ਹੱਥਕੰਡੇ ਅਪਣਾ ਕੇ ਜਿੱਤਿਆ ਗਿਆ ਯੁੱਧ ਕਿਸੇ ਸ਼੍ਰੇਣੀ ਵਿੱਚ ਨਹੀਂ ਆਉਂਦਾ। ਮਹਾਂਭਾਰਤ ਵਿੱਚ ਗਦਾਧਾਰੀ ਭੀਮ ਦੁਆਰਾ ਗਦਾ ਯੁੱਧ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਦੁਰਜੋਧਨ ‘ਤੇ ਵਾਰ ਕੀਤੇ ਗਏ ਸਨ ਜਿਸਦੀ ਭਗਵਾਨ ਸ੍ਰੀ ਕ੍ਰਿਸ਼ਨ ਦੇ ਭਰਾਤਾ ਬਲਰਾਮ ਨੇ ਨਿਖੇਧੀ ਕੀਤੀ ਸੀ। ਚਾਹੇ ਬਾਦ ਵਿੱਚ ਉਸਨੂੰ ਆਪਣੇ ਤਰਕਾਂ ਨਾਲ ਜਾਇਜ਼ ਠਹਿਰਾਉਣ ਦੀ ਕੋਸ਼ਿਸ ਕੀਤੀ ਗਈ ਸੀ।
ਕਿਸੇ ਵੀ ਯੁੱਧ ਦੇ ਦੋ ਹੀ ਨਤੀਜੇ ਹੁੰਦੇ ਹਨ, ਜਿੱਤ ਜਾਂ ਹਾਰ। ਇੱਕ ਪੱਖ ਜਿੱਤਦਾ ਹੈ ਤੇ ਦੂਜਾ ਹਾਰਦਾ ਹੈ।ਕਈ ਵਾਰੀ ਯੁੱਧ ਹਾਰਨ ਵਾਲੇ ਦੀ ਜ਼ਿਆਦਾ ਪ੍ਰਸੰਸਾ ਕੀਤੀ ਜਾਂਦੀ ਹੈ। ਆਪਣੀ ਹਾਰ ਨੂੰ ਖਿੜੇ ਮੱਥੇ ਸਵੀਕਾਰ ਕਰਨਾ। ਆਪਣੀ ਕਮੀ ਜਾਂ ਕਮਜ਼ੋਰੀ ਨੂੰ ਮੰਨ ਲੈਣਾ। ਹਾਰ ਜਾਣਾ ਪਰ ਆਪਣੀ ਜ਼ਮੀਰ ਨੂੰ ਹਾਰਨ ਨਾ ਦੇਣਾ। ਜਿੱਤਣ ਲਈ ਅਸੂਲਾਂ ਦੀ ਬਲੀ ਨਾ ਦੇਣਾ। ਅਜਿਹੀ ਹਾਰ ਜਿੱਤ ਨਾਲੋਂ ਲੱਖ ਦਰਜੇ ਵਧੀਆ ਹੁੰਦੀ ਹੈ। ਕਹਿੰਦੇ ਜਿੱਤਣ ਤੋਂ ਬਾਅਦ ਮਹਾਨ ਸਿਕੰਦਰ ਨੇ ਹਾਰੇ ਹੋਏ ਪੋਰਸ ਨੂੰ ਪੁੱਛਿਆ ਕਿ ਤੇਰੇ ਨਾਲ ਕਿਹੋ-ਜਿਹਾ ਸਲੂਕ ਕੀਤਾ ਜਾਵੇ? ਤਾਂ ਹਾਰਨ ਤੋਂ ਬਾਦ ਵੀ ਪੂਰੇ ਜਲੌਅ ਵਿੱਚ ਆਏ ਪੋਰਸ ਨੇ ਕਿਹਾ ਕਿ ਮੇਰੇ ਨਾਲ ਅਜਿਹਾ ਸਲੂਕ ਕੀਤਾ ਜਾਵੇ ਜੋ ਇੱਕ ਜਿੱਤਿਆ ਹੋਇਆ ਰਾਜਾ ਇੱਕ ਹਾਰੇ ਹੋਏ ਰਾਜੇ ਨਾਲ ਕਰਦਾ ਹੈ।
ਜਿੱਤਣ ਦਾ ਸਿਰਫ਼ ਇਹ ਹੀ ਮਤਲਬ ਨਹੀਂ ਹੁੰਦਾ ਕਿ ਤੁਸੀਂ ਸਿਰਫ ਜਿੱਤਣਾ ਹੀ ਹੈ। ਕਈ ਵਾਰੀ ਅਸੂਲਾਂ ‘ਤੇ ਮਿਲੀ ਹਾਰ ਦਾ ਮਜ਼ਾ ਜਿੱਤ ਨਾਲੋਂ ਹਜ਼ਾਰ ਗੁਣਾ ਜ਼ਿਆਦ ਹੁੰਦਾ ਹੈ। ਜੇ ਜਿੱਤਣਾ ਹੀ ਨਿਸ਼ਾਨਾ ਹੁੰਦਾ ਤਾਂ ਮਹਾਂਪੁਰਸ਼ ਵੱਡੇ-ਵੱਡੇ ਯੁੱਧ ਕਦੇ ਨਾ ਹਾਰਦੇ। ਉਹਨਾਂ ਨੇ ਵੀ ਅਸੂਲਾਂ ਦੀ ਲੜਾਈ ਲੜੀ ਅਤੇ ਕੁਰਬਾਨੀਆਂ ਦਿੱਤੀਆਂ। ਜਿੱਤਣ ਲਈ ਜਾਂ ਰਾਜ ਦੀ ਪ੍ਰਾਪਤੀ ਲਈ ਉਹ ਵੀ ਅਸੂਲਾਂ ਨੂੰ ਛਿੱਕੇ ਟੰਗ ਸਕਦੇ ਸਨ। ਪਰ ਉਹਨਾਂ ਨੇ ਅਜਿਹੀ ਜਿੱਤ ਨਾਲੋਂ ਹਾਰ ਨੂੰ ਗਲੇ ਲਾਉਣਾ ਮੁਨਾਸਿਬ ਸਮਝਿਆ।
ਗੱਲ ਪੰਚੀ-ਸਰਪੰਚੀ ਦੀਆਂ ਚੋਣਾਂ ਤੋਂ ਸ਼ੁਰੂ ਹੋਈ ਸੀ। ਤਾਂ ਫਿਰ ਆਪਾਂ ਜਿੱਤ ਗਏ? ਇਸ ਸਵਾਲ ਦਾ ਜਵਾਬ ਉਸ ਮੰਜੀ ‘ਤੇ ਪਏ ਤਾਏ ਕੋਲ ਹੀ ਹੈ। ਕਿ ਆਪਾਂ ਜਿੱਤ ਗਏ ਜਾਂ ਹਾਰ ਗਏ। ”ਪੁੱਤ ਆਪਾਂ ਹਾਰ ਗਏ ਹਾਂ। ਇਹਨਾਂ ਲੀਡਰਾਂ ਦੀਆਂ ਚਾਲਾਂ ਨਹੀਂ ਸਮਝ ਸਕੇ। ਅਸੀਂ ਆਪਣਾ ਸਰੀਕਾ ਭਾਈਚਾਰਾ ਖਤਮ ਕਰ ਲਿਆ। ਅਸੀਂ ਉਸ ਸ਼ਖਸ ਨੂੰ ਹਰਾ ਕੇ ਭੰਗੜੇ ਪਾ ਰਹੇ ਹਾਂ ਜੋ ਪਿਛਲੇ ਪੰਝੀ-ਤੀਹ ਸਾਲਾਂ ਤੋਂ ਸਾਡੇ ਪਿੰਡ ਦੇ ਵਿਕਾਸ ਲਈ ਅਤੇ ਸੇਮ ਖਤਮ ਕਰਾਉਣ ਲਈ ਜ਼ੋਰ ਲਾ ਰਿਹਾ ਹੈ।ਜੋ ਸਰਪੰਚ ਨਾ ਹੁੰਦਾ ਹੋਇਆ ਵੀ ਸਾਡੇ ਕੰਮ ਕਰ ਰਿਹਾ ਹੈ।ਅਸੀਂ ਕਦੇ ਵੀ ਉਸਦਾ ਮਾੜਾ ਪੱਖ ਨਹੀਂ ਵੇਖਿਆ। ਨੇਤਾਵਾਂ ਦੇ ਮਗਰ ਲੱਗ ਕੇ ਅਸੀਂ ਉਸੇ ਥਾਲੀ ਵਿੱਚ ਛੇਦ ਕਰ ਰਹੇ ਹਾਂ ਜਿਸ ਵਿੱਚ ਅਸੀਂ ਰੋਟੀ ਖਾਂਦੇ ਹਾਂ।ਤੇ ਉਸ ਬੰਦੇ ਦਾ ਸਮੱਰਥਨ ਕਰ ਰਹੇ ਹਾਂ ਜੋ ਪਿੰਡ ਦੀ ਸ਼ਾਮਲਾਟ ‘ਤੇ ਕਬਜਾ ਕਰੀ ਬੈਠਾ ਹੈ। ਲੋਕਾਂ ਦਾ ਮਾਲੀਆ ਖਾ ਗਿਆ।ਪਿੰਡ ਦੇ ਏਕੇ ਨੂੰ ਤੋੜ ਕੇ ਅਸੀਂ ਕੋਈ ਪ੍ਰਪਾਤੀ ਨਹੀਂ ਕਰ ਸਕਦੇ।” ਮੰਜੀ ‘ਤੇ ਪਿਆ ਤਾਇਆ ਡਾਢਾ ਦੁਖੀ ਸੀ ਉਸਨੂੰ ਸਰਪੰਚੀ ਦੀ ਜਿੱਤ ਦੀ ਖੁਸ਼ੀ ਨਹੀਂ ਸੀ, ਭਾਈਚਾਰਾ ਟੁੱਟਣ ਦਾ ਦੁੱਖ ਸੀ। ਕਿਸੇ ਸ਼ਰੀਫ ਬੰਦੇ ‘ਤੇ ਲਾਏ ਸੰਗੀਨ ਦੋਸ਼ਾਂ ਨਾਲ ਪ੍ਰਾਪਤ ਕੀਤੀ ਸਰਪੰਚੀ ਦੀ ਖੁਸ਼ੀ ਨਹੀਂ ਸੀ ਸਗੋਂ ਕਿਸੇ ਦੇ ਅਕਸ ਨੂੰ ਢਾਹ ਲਾ ਕੇ ਪ੍ਰਾਪਤ ਕੀਤੀ ਜਿੱਤ ਦਾ ਅਫਸੋਸ ਸੀ ਪਰ ਮੰਡੀਰ ਅਤੇ ਵੀ ਢੋਲ ਕੁੱਟ ਰਹੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸੀਂ ਮੌਕੇ ਗੁਆਏ: ਵਿਰਾਟ
ਭਾਰਤ ਨੂੰ ਚੌਥੇ ਮੈਚ ‘ਚ60 ਦੌੜਾਂ ਨਾਲ ਹਾਰ, ਪੰਜ ਮੈਚਾਂ ਦੀ ਲੜੀ 1-3 ਨਾਲ ਹੱਥੋਂ ਨਿਕਲ ਗਈ
ਹਾਰ ਦੇ ਬਾਵਜ਼ੁਦ ਵਿਰਾਟ ਦੇ ਨਾਂਅ ਹੋਏ ਦਰਜ ਰਿਕਾਰਡ
ਸਾਊਥੰਪਟਨ, 3 ਸਤੰਬਰ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿਰੁੱਧ ਚੌਥਾ ਟੈਸਟ ਮੈਚ ਹਾਰਨ ਅਤੇ ਇਸ ਦੇ ਨਾਲ 1-3 ਨਾਲ ਲੜੀ ‘ਤੇ ਕਬਜ਼ਾ ਗੁਆਉਣ ‘ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਕਿਹਾ ਕਿ ਮਹਿਮਾਨ ਟੀਮ ਨੇ ਕਈ ਮੌਕੇ ਗੁਆਏ ਜੋ ਮੈਚ ‘ਚ ਬਦਲਾਅ ਪੈਦਾ ਕਰ ਸਕਦੇ ਸਨ ਭਾਰਤ ਨੂੰ ਚੌਥੇ ਮੈਚ ‘ਚ60 ਦੌੜਾਂ ਨਾਲ ਹਾਰ ਝੱਲਣੀ ਪਈ ਸੀ ਜਿਸ ਨਾਲ ਪੰਜ ਮੈਚਾਂ ਦੀ ਲੜੀ 1-3 ਨਾਲ ਉਸਦੇ ਹੱਥੋਂ ਨਿਕਲ ਗਈ  ਭਾਰਤ ਨੂੰ 245 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਟੀਮ 184 ਦੌੜਾਂ ‘ਤੇ ਹੀ ਆਲ ਆਊਟ ਹੋ ਗਈ
ਕਪਤਾਨ ਵਿਰਾਟ ਅਤੇ ਉਪ ਕਪਤਾਨ ਰਹਾਣੇ ਨੇ ਖ਼ਰਾਬ ਸ਼ੁਰੂਆਤ ਤੋਂ ਉਭਾਰਦੇ ਹੋਏ ਟੀਮ ਨੂੰ ਮੁਕਾਬਲੇ ‘ਚ ਲਿਆ ਖੜਾ ਕੀਤਾ ਸੀ ਇਹਨਾਂ ਦੋਵਾਂ ਨੇ ਚੌਥੀ ਵਿਕਟ ਲਈ 101 ਦੌੜਾਂ ਦੀ ਭਾਈਵਾਲੀ ਕੀਤੀ ਪਰ ਮੋਈਨ ਅਲੀ ਦੀਆਂ ਗੇਦਾਂ ਦਾ ਤਿੱਖਾਪਨ ਇਹਨਾਂ ਦੋਵਾਂ ਅਤੇ ਬਾਕੀਆਂ ‘ਤੇ ਵੀਹ ਸਾਬਤ ਹੋਇਆ ਨਤੀਜਾ ਇਹ ਰਿਹਾ ਕਿ ਭਾਰਤ ਨੇ 19 ਓਵਰਾਂ ‘ਚ 61 ਦੌੜਾਂ ਅੰਦਰ ਸੱਤ ਵਿਕਟਾਂ ਗੁਆ ਦਿੱਤੀਆਂ
ਵਿਰਾਟ ਨੇ ਮੈਚ ਤੋਂ ਬਾਅਦ ਕਿਹਾ ਕਿ ਸਾਨੂੰ ਇੰਗਲੈਂਡ ਦੀ ਤਾਰੀਫ਼ ਕਰਨੀ ਹੋਵੇਗੀ ਜਿਸਨੇ ਮੁਸ਼ਕਲ ਹਾਲਤ ‘ਚ ਬਹਾਦੁਰੀ ਦਿਖਾਈ ਜਦੋਂਕਿ ਭਾਰਤ ਅਜਿਹਾ ਨਹੀਂ ਕਰ ਸਕਿਆ ਹੇਠਲੇ ਕ੍ਰਮ ‘ਤੇ ਯੋਗਦਾਨ ਅਹਿਮ ਸਾਬਤ ਹੋਇਆ ਵਿਰਾਟ ਨੇ ਇੰਗਲੈਂਡ ਨੂੰ ਜਿੱਤ ਦਾ ਸਿਹਰਾ ਦਿੰਦੇ ਹੋਏ ਕਿਹਾ ਕਿ ਮੇਰੇ ਹਿਸਾਬ ਨਾਲ ਇੰਗਲੈਂਡ ਨੇ ਸਾਨੂੰ ਚੰਗਾ ਟੀਚਾ ਦਿੱਤਾ ਪਿੱਚ ਨੂੰ ਦੇਖਦੇ ਹੋਏ ਇੱਥੇ ਜਿਸ ਤਰ੍ਹਾਂ ਗੇਂਦ ਘੁੰਮ ਰਹੀ ਸੀ ਉਹਨਾਂ ਦੀ ਬੱਲੇਬਾਜ਼ੀ ਕਾਬਿਲੇਤਾਰੀਫ਼ ਸੀ
ਭਾਰਤੀ ਟੀਮ ਦੇ ਬੱਲੇਬਾਜ਼ਾਂ ਨੂੰ ਟੀਚੇ ਦਾ ਪਿੱਛਾ ਕਰਦੇ ਹੋਏ ਛੇਤੀ ਵਿਕਟਾਂ ਗੁਆਉਣ ‘ਤੇ ਕਾਫ਼ੀ ਆਲੋਚਨਾ ਵੀ ਝੱਲਣੀ ਪਈ ਹੈ ਹਾਲਾਂਕਿ ਕਪਤਾਨ ਨੇ ਖਿਡਾਰੀਆਂ ਦਾ ਬਚਾਅ ਕੀਤਾ ਉਹਨਾਂ ਅਜਿੰਕਾ ਰਹਾਣੇ ਨਾਲ ਭਾਈਵਾਲੀ ਦੌਰਾਨ ਦਬਾਅ ਬਾਰੇ ਕਿਹਾ ਕਿ ਜਦੋਂ ਵੀ ਤੁਸੀਂ ਟੀਚੇ ਦਾ ਪਿੱਛਾ ਕਰਨ ਲਈ ਵੱਡੀ ਭਾਈਵਾਲੀ ਕਰਨ ਨਿੱਤਰਦੇ ਹੋ ਤਾਂ ਦਬਾਅ ਮਹਿਸੂਸ ਹੁੰਦਾ ਹੈ ਅਸੀਂ ਲਗਾਤਾਰ ਦਬਾਅ ‘ਚ ਸੀ ਪਰ ਇਹ ਸੱਚ ਹੈ ਕਿ ਮੇਰਾ ਛੇਤੀ ਆਊਟ ਹੋਣਾ ਵੀ ਭਾਰੀ ਪਿਆ ਕਿਉਂਕਿ ਜੇਕਰ ਮੈਂ ਦੇਰ ਤੱਕ ਖੇਡਦਾ ਤਾਂ ਜ਼ਿਆਦਾ ਦੌੜਾਂ ਬਣ ਸਕਦੀਆਂ ਸਨ ਉਹਨਾਂ ਕਿਹਾ ਕਿ ਅਗਲੇ ਮੈਚ ‘ਚ ਵੀ ਅਸੀਂ ਹਮਲਾਵਰ ਹੋ ਕੇ ਜਿੱਤਣ ਲਈ ਹੀ ਖੇਡਾਂਗੇ ਵਿਰਾਟ ਨੇ ਕਿਹਾ ਕਿ ਅਸੀਂ ਇਸ ਲੜੀ ਤੋਂ ਕਾਫ਼ੀ ਕੁਝ ਸਿੱਖ ਰਹੇ ਹਾਂ ਭਾਰਤੀ ਟੀਮ ਇੰਗਲੈਂਡ ਵਿਰੁੱਧ ਪੰਜ ਟੈਸਟਾਂ ਦੀ ਲੜੀ ਦਾ ਆਖ਼ਰੀ ਮੈਚ 7 ਤੋਂ 11 ਸਤੰਬਰ ਤੱਕ ਲੰਦਨ ‘ਚ ਖੇਡੇਗੀ ਜਿਸ ਦੇ ਨਾਲ ਹੀ ਜੁਲਾਈ ‘ਚ ਸ਼ੁਰੂ ਹੋਇਆ ਉਸਦਾ ਇੰਗਲਿਸ਼ ਦੌਰਾ ਵੀ ਸਮਾਪਤ ਹੋ ਜਾਵੇਗਾ
ਹਾਰ ਦੇ ਬਾਵਜ਼ੁਦ ਵਿਰਾਟ ਦੇ ਨਾਂਅ ਹੋਏ ਦਰਜ ਰਿਕਾਰਡ
ਭਾਰਤ ਅਤੇ ਇੰਗਲੈਂਡ ਦਰਮਿਆਨ ਚੌਥਾ ਟੈਸਟ ਮੈਚ ਹਾਰ ਕੇ ਭਾਰਤ ਨੂੰ ਲੜੀ ਗੁਆਉਣੀ ਪਈ ਭਾਰਤ ਭਾਵੇਂ ਹੀ ਮੈਚ ਅਤੇ ਲੜੀ ਹਾਰ ਗਿਆ ਪਰ ਕਪਤਾਨ ਕੋਹਲੀ ਦੇ ਨਾਂਅ ਇਸ ਦੌਰਾਨ ਵੀ ਕਈ ਰਿਕਾਰਡ ਜੁੜ ਗਏ
ਇਸ ਪਾਰੀ ਦੌਰਾਨ ਵਿਰਾਟ ਨੇ ਕਪਤਾਨ ਦੇ ਤੌਰ ‘ਤੇ ਆਪਣੀਆਂ 4000 ਟੈਸਟ ਦੌੜਾਂ ਪੂਰੀਆਂ ਕੀਤੀਆਂ ਵਿਰਾਟ ਨੇ ਇਹ ਕਾਰਨਾਮਾ 39 ਟੈਸਟ ਦੀਆਂ 65 ਪਾਰੀਆਂ ‘ਚ ਕੀਤਾ ਇਸ ਤੋਂ ਪਹਿਲਾਂ ਕਪਤਾਨ ਦੇ ਤੌਰ ‘ਤੇ ਸਭ ਤੋਂ ਤੇਜ਼ 4 ਹਜਾਰ ਦੌੜਾਂ ਦਾ ਰਿਕਾਰਡ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ(71 ਪਾਰੀਆਂ) ਲਾਰਾ ਦੇ ਨਾਂਅ ਸੀ
ਵਿਰਾਟ ਕਪਤਾਨ ਦੇ ਤੌਰ ‘ਤੇ 4000 ਦੌੜਾਂ ਬਣਾਉਣ ਵਾਲੇ ਭਾਰਤ ਦੇ ਪਹਿਲੇ ਕਪਤਾਨ ਹਨ ਵਿਰਾਟ ਨੇ ਕਪਤਾਨ ਦੇ ਤੌਰ ‘ਤੇ 66.66 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ, ਇਸ ਦੌਰਾਨ ਉਹਨਾਂ 16 ਸੈਂਕੜੇ ਵੀ ਜੜੇ ਹਨ ਵਿਰਾਟ ਇੰਗਲੈਂਡ ਦੇ ਇਸ ਦੌਰੇ ‘ਤੇ ਹੁਣ ਤੱਕ 544 ਦੌੜਾਂ ਬਣਾ ਚੁੱਕੇ ਹਨ ਇੰਗਲੈਂਡ ਵਿਰੁੱਧ ਉਸਦੀ ਘਰੇਲੂ ਜਮੀਨ ‘ਤੇ ਅਜਿਹਾ ਕਰਨ ਵਾਲੇ ਉਹ ਨਾ ਸਿਰਫ਼ ਭਾਰਤ ਦੇ ਸਗੋਂ ਪਹਿਲੇ ਏਸ਼ੀਆਈ ਕਪਤਾਨ ਬਣ ਗਏ ਹਨ ਇਸ ਤੋਂ ਇਲਾਵਾ ਇੰਗਲੈਂਡ ‘ਚ ਇੱਕ ਲੜੀ ‘ਚ 500 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਉਹ ਤੀਸਰੇ ਭਾਰਤੀ ਬੱਲੇਬਾਜ਼ ਹਨ ਉਹਨਾਂ ਤੋਂ ਪਹਿਲਾਂ ਰਾਹੁਲ ਦ੍ਰਵਿੜ ਨੇ 2002 ‘ਚ ਅਤੇ ਸੁਨੀਲ ਗਾਵਸਕਰ ਨੇ 1979 ‘ਚ ਇਹ ਕਾਰਨਾਮਾ ਕੀਤਾ ਸੀ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ