Story - Sach Kahoon Punjabi

Story: ਸੱਚੀ ਖੁਸ਼ੀ ਦੀ ਭਾਲ
Story: ਸਕੂਲੋਂ ਘਰ ਪਹੁੰਚੇ ਰਮਨ ਅਤੇ ਪੂਜਾ ਬਹੁਤ ਖੁਸ਼ ਸਨ। ਉਨ੍ਹਾਂ ਦੇ ਦਾਦਾ ਜੀ ਨੇ ਪਿਆਰ ਕਰਦਿਆਂ ਰਮਨ ਅਤੇ ਪੂਜਾ ਤੋਂ ਖੁਸ਼ ਹੋਣ ਦਾ ਕਾਰਨ ਪੁੱਛਿਆ, ਤਾਂ ਰਮਨ ਅਤੇ ਪੂਜਾ ਇਕੱਠੇ ਬੋਲੇ, ‘‘ਦਾਦਾ ਜੀ, ਦੀਵਾਲੀ ਦੀਆਂ ਤਿੰਨ ਛੁੱਟੀਆਂ ਹਨ, ਖੁਸ਼ ਤਾਂ ਹੋਣਾ ਹੀ ਹੈ, ਮਠਿਆਈਆਂ ਖਾਵਾਂਗੇ, ਗੁਲਗੁਲੇ ਪਕਾਵਾਂਗੇ ਅਤੇ ਪਟਾਕੇ ਚਲਾਵਾਂਗੇ।’’ ਰਮਨ ਅਤੇ ਪੂਜਾ ਦੀ ਗੱਲ ਸੁਣ ਕੇ ਦਾਦਾ ਜੀ ਬੋਲੇ, ‘‘ਬੇਟਾ ਸਕੂਲ ਨਾ ਜਾਣ ਦੀ ਖੁਸ਼ੀ, ਸੁੰਦਰ ਕੱਪੜੇ ਪਾਉਣਾ, ਪਟਾਕੇ ਚਲਾਉਣਾ ਇਹ ਤਾਂ ਉਹ ਖੁਸ਼ੀਆਂ ਹਨ ਜੋ ਕੁੱਝ ਪਲ ਦੀਆਂ ਮਹਿਮਾਨ ਹੁੰਦੀਆਂ ਹਨ, ਜੇਕਰ ਲੱਭਣਾ ਹੀ ਚਾਹੁੰਦੇ ਹੋ ਤਾਂ ਸੱਚੀ ਖੁਸ਼ੀ ਦੀ ਭਾਲ ਕਰੋ ਜੋ ਸਦੀਵੀ ਸਾਡੇ ਮਨ ਨੂੰ ਸ਼ਾਂਤੀ ਦਿੰਦੀ ਰਹੀ।’’ ‘‘ਸੱਚੀ ਖੁਸ਼ੀ! ਇਹ ਕੀ ਹੁੰਦੀ ਆ? ਕਿਵੇਂ ਮਿਲੂਗੀ ਸਾਨੂੰ?’’ ਰਮਨ ਇੱਕੋਦਮ ਬੋਲਿਆ। ‘‘ਕਾਹਲੀ ਨਾ ਕਰੋ ਬੇਟਾ! ਸਮਾਂ ਆਉਣ ਦਿਓ ਤੁਹਾਨੂੰ ਦੱਸਾਂਗਾ ਕਿ ਸੱਚੀ ਖੁਸ਼ੀ ਕਿਵੇਂ ਪ੍ਰਾਪਤ ਹੁੰਦੀ ਹੈ।’’

ਦੀਵਾਲੀ ਦੀ ਖਰੀਦਦਾਰੀ ਲਈ ਰਮਨ ਤੇ ਪੂਜਾ ਦਾਦਾ ਜੀ ਨਾਲ ਬਾਜ਼ਾਰ ਗਏ। ਸਭ ਤੋਂ ਪਹਿਲਾਂ ਸੜਕ ਕਿਨਾਰੇ ਤਰਪਾਲ ਵਿਛਾਈ ਬੈਠੇ ਇੱਕ ਦੁਕਾਨਦਾਰ ਤੋਂ ਦਾਦਾ ਜੀ ਨੇ ਮਿੱਟੀ ਦੇ ਬਣੇ ਦੀਵੇ ਖ਼ਰੀਦੇ, ਉਸ ਤੋਂ ਬਾਅਦ ਕੱਪੜੇ ਅਤੇ ਮਠਿਆਈਆਂ ਖ਼ਰੀਦੀਆਂ, ਰਮਨ ਅਤੇ ਪੂਜਾ ਦਾਦਾ ਜੀ ਨਾਲ ਬਹੁਤ ਨਾਰਾਜ਼ ਸਨ ਕਿਉਂਕਿ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜ਼ੂਦ ਵੀ ਦਾਦਾ ਜੀ ਨੇ ਇਸ ਵਾਰ ਪਟਾਕੇ ਨਹੀਂ ਖ਼ਰੀਦੇ ਪਰੰਤੂ ਰਮਨ ਅਤੇ ਪੂਜਾ ਨੂੰ ਮਿਲੇ ਮਨਪਸੰਦ ਕੱਪੜੇ ਅਤੇ ਖਿਡੌਣਿਆਂ ਦੇ ਚਾਅ ਵਿੱਚ ਪਟਾਕੇ ਨਾ ਮਿਲਣ ਦਾ ਰੋਸ ਭੁੱਲ ਗਿਆ। Story

Read Also : ਮਾਰਚ ’ਚ ਹੀ ਲੱਗੇ ਬਿਜਲੀ ਕੱਟ, ਲੋਕ ਕਹਿੰਦੇ ਜੂਨ-ਜੁਲਾਈ ’ਚ ਕੀ ਬਣੂੰ

ਸਾਮਾਨ ਦੀ ਖਰੀਦਦਾਰੀ ਕਰਨ ਤੋਂ ਬਾਅਦ ਦਾਦਾ ਜੀ ਰਮਨ ਅਤੇ ਪੂਜਾ ਨੂੰ ਗੁਆਂਢ ਵਿੱਚ ਰਹਿੰਦੇ ਕਿਸ਼ੋਰੀ ਲਾਲ ਦੇ ਘਰ ਲੈ ਕੇ ਗਏ। ਕਿਸ਼ੋਰੀ ਲਾਲ ਬੜਾ ਮਿਹਨਤੀ ਵਿਅਕਤੀ ਸੀ ਪਰੰਤੂ ਇੱਕ ਐਕਸੀਡੈਂਟ ਨੇ ਉਸ ਨੂੰ ਨਕਾਰਾ ਬਣਾ ਕੇ ਮੰਜੇ ਨਾਲ ਲਾ ਦਿੱਤਾ, ਹੁਣ ਉਹਦੇ ਘਰ ਆਮਦਨੀ ਦਾ ਕੋਈ ਸਾਧਨ ਨਹੀਂ ਸੀ। ਕਿਸ਼ੋਰੀ ਲਾਲ ਦਾ ਬੇਟਾ ਰਾਹੁਲ ਪੂਜਾ ਅਤੇ ਰਮਨ ਦਾ ਜਮਾਤੀ ਸੀ। ਕਿਸ਼ੋਰੀ ਲਾਲ ਦੀ ਪਤਨੀ ਸੀਮਾ ਰਾਣੀ ਰਮਨ ਦੇ ਘਰ ਦੇ ਨਾਲ-ਨਾਲ ਹੋਰ ਘਰਾਂ ਵਿੱਚ ਝਾੜੂ-ਪੋਚੇ ਅਤੇ ਭਾਂਡੇ ਮਾਂਜਣ ਦਾ ਕੰਮ ਕਰਦੀ ਜਿਸ ਨਾਲ ਉਸ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਰਮਨ ਅਤੇ ਪੂਜਾ ਦਾਦਾ ਜੀ ਨਾਲ ਕਿਸ਼ੋਰੀ ਲਾਲ ਦੇ ਘਰ ਪਹੁੰਚੇ ਤਾਂ ਦਰਵਾਜ਼ਾ ਸੀਤਾ ਰਾਣੀ ਨੇ ਖੋਲ੍ਹਿਆ।

ਸੀਤਾ ਦੇਖ ਕੇ ਹੈਰਾਨ ਹੋਈ ਕਿ ਅੱਜ ਮਾਲਕ ਉਸ ਦੇ ਘਰ ਕਿਵੇਂ ਆ ਗਏ? ਕਿਸ਼ੋਰੀ ਲਾਲ ਦਾ ਹਾਲ-ਚਾਲ ਪੁੱਛਦਿਆਂ ਦਾਦਾ ਜੀ ਨੇ ਸਾਮਾਨ ਵਾਲੇ ਝੋਲੇ ਵਿੱਚੋਂ ਕੁੱਝ ਕੱਪੜੇ, ਮਠਿਆਈ ਤੇ ਉਨ੍ਹਾਂ ਦੇ ਪੁੱਤਰ ਰਾਹੁਲ ਲਈ ਖਿਡੌਣੇ ਫੜਾਉਂਦਿਆਂ ਕਿਹਾ, ‘‘ਭੈਣ ਸੀਤਾ ਦੀਵਾਲੀ ਮੁਬਾਰਕ!’’ ਝਿਜਕਦੇ ਹੋਏ ਸਾਮਾਨ ਫੜਦਿਆਂ ਸੀਤਾ ਬੋਲੀ, ‘‘ਸਾਹਿਬ ਜੀ ਆਪ ਕੋ ਭੀ ਦੀਵਾਲੀ ਮੁਬਾਰਕ ਹੋ, ਭਗਵਾਨ ਆਪਕਾ ਭਲਾ ਕਰੇ, ਅਗਰ ਆਪ ਹਮਾਰੀ ਮਦਦ ਨਾ ਕਰਤੇ, ਤੋ ਹੋ ਸਕਤਾ ਹਮ ਜ਼ਿੰਦਾ ਹੀ ਨਾ ਬਚਤੇ, ਆਪ ਨੇ ਹਮ ਬੇਸਹਾਰੋਂ ਕੋ ਸਹਾਰਾ ਦਿਆ, ਆਪ ਕੀ ਹੀ ਕਿਰਪਾ ਸੇ ਰਾਹੁਲ ਸਕੂਲ ਮੇਂ ਪੜ੍ਹ ਰਹਾ ਹੈ, ਭਗਵਾਨ ਆਪਕੋ ਲੰਮੀ ਆਯੂ ਔਰ ਆਪਕੇ ਪਰਿਵਾਰ ਕੋ ਅੱਛੀ ਸਿਹਤ ਔਰ ਢੇਰ ਸਾਰੀ ਖੁਸ਼ੀਆਂ ਦੇ, ਆਪਕਾ ਬਹੁਤ ਬਹੁਤ ਧੰਨਿਆਵਾਦ।’’ ਸੀਤਾ ਨੇ ਨਮ ਅੱਖਾਂ ਨਾਲ ਦੁਆਵਾਂ ਦੀ ਝੜੀ ਲਾ ਦਿੱਤੀ।

ਕਿਸ਼ੋਰੀ ਲਾਲ ਦੇ ਘਰੋਂ ਇਜ਼ਾਜਤ ਲੈ ਕੇ ਜਦੋਂ ਰਮਨ, ਪੂਜਾ ਤੇ ਦਾਦਾ ਜੀ ਘਰ ਪਹੁੰਚੇ ਤਾਂ ਰਮਨ ਨੇ ਫ਼ਿਰ ਸਵਾਲ ਕੀਤਾ, ‘‘ਦਾਦਾ ਜੀ ਸੱਚੀ ਖੁਸ਼ੀ ਮਿਲਣ ਬਾਰੇ ਤਾਂ ਦੱਸੋ’’ ‘‘ਬੇਟਾ ਰਮਨ, ਬੇਟਾ ਪੂਜਾ ਇੱਧਰ ਆਓ!’’ ਦੋਵੇਂ ਦਾਦਾ ਜੀ ਕੋਲ ਆਏ, ਦੋਵਾਂ ਨੂੰ ਦੁਲਾਰਦਿਆਂ ਦਾਦਾ ਜੀ ਬੋਲੇ, ‘‘ਬੇਟਾ ਕਿਸੇ ਲੋੜਵੰਦ ਦੀ ਮੱਦਦ ਕਰਕੇ ਜੋ ਖੁਸ਼ੀ ਮਿਲਦੀ ਹੈ ਉਹ ਹੁੰਦੀ ਹੈ ਸੱਚੀ ਖੁਸ਼ੀ। ਜ਼ੇਕਰ ਆਪਣੀ ਅਮੀਰੀ ਦੇਖਣੀ ਹੋਵੇ ਤਾਂ ਕਿਸੇ ਲੋੜਵੰਦ ਦੀ ਮੱਦਦ ਕਰਕੇ ਦੇਖੋ ਕਿਉਂਕਿ ਅਮੀਰੀ ਦਿਲ ਦੀ ਹੁੰਦੀ ਹੈ ਪੈਸਿਆਂ ਦੀ ਨਹੀਂ। ਪੈਸੇ ਨਾਲ ਐਸ਼ੋ-ਆਰਾਮ ਦੀਆਂ ਵਸਤਾਂ ਤਾਂ ਖਰੀਦੀਆਂ ਜਾ ਸਕਦੀਆਂ ਹਨ ਪਰੰਤੂ ਖੁਸ਼ੀਆਂ ਨਹੀਂ, ਜੇਕਰ ਪੈਸੇ ਨਾਲ ਹੀ ਖੁਸ਼ੀਆਂ ਖਰੀਦੀਆਂ ਜਾਂਦੀਆਂ ਤਾਂ ਜਿਨ੍ਹਾਂ ਕੋਲ ਅਰਬਾਂ ਰੁਪਏ ਹਨ ਉਹ ਤਾਂ ਖੁਸ਼ ਹੀ ਹੁੰਦੇ, ਪਰੰਤੂ ਨਹੀਂ, ਉਹ ਵੀ ਦੁਖੀ ਹਨ, ਸੱਚੀ ਖੁਸ਼ੀ ਦੀ ਭਾਲ ਕਰਨਾ ਬਹੁਤ ਸੌਖਾ ਹੈ, ਲੋੜ ਹੈ ਕਿਸੇ ਲੋੜਵੰਦ ਵੱਲ ਹੱਥ ਵਧਾਉਣ ਦੀ। ਸਮਝ ਗਏ ਨਾ ਮੇਰੇ ਬੱਚਿਓ!’’ ‘‘ਹਾਂ ਜੀ ਦਾਦਾ ਜੀ!’’ ਰਮਨ ਅਤੇ ਪੂਜਾ ਦੋਵਾਂ ਨੇ ਹਾਂ ਕਹਿੰਦਿਆਂ ਦਾਦਾ ਜੀ ਦੀ ਗੱਲ ਨੂੰ ਹਮੇਸ਼ਾ ਪੱਲੇ ਬੰਨ੍ਹਣ ਦਾ ਵਚਨ ਦਿੱਤਾ।

ਰਜਵਿੰਦਰ ਪਾਲ ਸ਼ਰਮਾ,

ਕਾਲਝਰਾਣੀ, ਬਠਿੰਡਾ

ਮੋ. 70873-67969

ਬੱਚਤ (ਬਾਲ ਕਹਾਣੀ)
Story: ਜਨਵਰੀ ਮਹੀਨੇ ਦਾ ਦੂਜਾ ਹਫਤਾ ਚੱਲ ਰਿਹਾ ਸੀ। ਸਰਦੀ ਆਪਣਾ ਰੰਗ ਦਿਖਾ ਰਹੀ ਸੀ। ਸੁਰਜੀਤ ਕੌਰ ਬਜ਼ੁਰਗ ਹੋਣ ਕਰਕੇ ਆਪਣੇ ਕਮਰੇ ਅੰਦਰ ਹੀ ਲੇਟੀ ਰਹਿੰਦੀ ।ਅੱਜ ਉਸ ਦਾ ਦਿਲ ਕੀਤਾ ਕਿਉਂ ਨਾ ਬਰਾਂਡੇ ਵਿੱਚ ਬੈਠ ਕੇ ਧੂਣੀ ਸੇਕੀ ਜਾਵੇ। ਉਸਨੇ ਆਪਣੀ ਨੂੰਹ ਰਮਨਜੀਤ ਨੂੰ ਬੋਲ ਮਾਰਿਆ,

‘‘ਬੇਟੀ ਰਮਨ! ਜੇ ਤੂੰ ਧੂਣੀ ਪਾ ਦੇਂ ਤਾਂ ਮੈਂ ਬਰਾਂਡੇ ਵਿੱਚ ਬੈਠ ਜਾਂ।’’

‘‘ਬੇਬੇ ਜੀ ਠੰਢ ਬਿਰਨ-ਬਿਰਨ ਪਈ ਜਾਂਦੀ ਹੈ, ਬਾਹਰ ਕੀ ਕਰੋਗੇ?’’

‘‘ਊਂ ਤੇਰੀ ਮਰਜ਼ੀ ਹੈ ਪਰ ਹੁਣ ਅੰਦਰ ਬੈਠੀ ਦਾ ਮੇਰਾ ਮਨ ਅੱਕ ਗਿਆ ਹੈ, ਕਿਸੇ ਆਉਂਦੇ-ਜਾਂਦੇ ਨਾਲ ਕੋਈ ਗੱਲਬਾਤ ਹੋ ਜੂ। ਆਹ ਬੱਚੇ ਬਾਹਰ ਫਿਰਦੇ ਨੇ ਇਨ੍ਹਾਂ ਦੀਆਂ ਗੱਲਾਂ ਸੁਣ ਲੂੰ।’’

ਰਮਨ ਦੇ ਵੀ ਗੱਲ ਜਚ ਗਈ ਕਿਉਂਕਿ ਤਵੇ ਦੇ ਇੱਕ ਪਾਸੇ ਪਈ ਰੋਟੀ ਵੀ ਤਾਂ ਮੱਚ ਜਾਂਦੀ ਹੈ ਸੋ ਉਸਨੇ ਕੁੱਝ ਲੱਕੜਾਂ ਤੇ ਪਾਥੀਆਂ ਲਿਆਂਦੀਆਂ ਨੇ ਧੂਣੀ ਪਾ ਦਿੱਤੀ। ਕੁੱਝ ਛੋਟੀਆਂ-ਛੋਟੀਆਂ ਲੱਕੜਾਂ ਕੋਲ ਰੱਖ ਦਿੱਤੀਆਂ ਜੋ ਬਾਅਦ ਵਿੱਚ ਕੰਮ ਆਉਣ। ਹੌਲੀ-ਹੌਲੀ ਧੂੰਆਂ ਅੱਗ ਵਿੱਚ ਬਦਲਣ ਲੱਗਾ। ਸੁਰਜੀਤ ਕੌਰ ਨੇ ਪੀੜ੍ਹੀ ਚੁੱਕੀ ਤੇ ਅੱਗ ਸੇਕਣ ਲੱਗੀ। ਉਹ ਬਰਾਂਡੇ ਵਿੱਚ ਬੈਠੀ ਅੱਗ ਸੇਕ ਰਹੀ ਸੀ ਤਾਂ ਥੋੜ੍ਹੀ ਦੂਰ ਖੇਡ ਰਹੇ ਬੱਚੇ ਵੀ ਉਸਨੂੰ ਦੇਖ ਕੇ ਧੂਣੀ ਸੇਕਣ ਆ ਗਏ ਜਦੋਂ ਅੱਗ ਮੱਧਮ ਪੈਂਦੀ ਤਾਂ ਸੁਰਜੀਤ ਕੌਰ ਇੱਕ ਲੱਕੜ ਉੱਤੇ ਧਰ ਦਿੰਦੀ। ਇਹ ਦੇਖ ਕੇ ਇੱਕ ਬੱਚੇ ਨੇ ਕਿਹਾ, ‘‘ਦਾਦੀ ਮਾਂ! ਮੈਂ ਲੱਕੜਾਂ ਧਰਾਂ?’’

‘‘ਲੈ ਤੂੰ ਧਰਦੇ।’’

ਉਸ ਨੇ ਕਈ ਲੱਕੜਾਂ ਚੁੱਕ ਕੇ ਜਦੋਂ ਅੱਗ ’ਤੇ ਰੱਖਣੀਆਂ ਚਾਹੀਆਂ ਤਾਂ ਦਾਦੀ ਮਾਂ ਨੇ ਉਸਨੂੰ ਟੋਕਿਆ ਤੇ ਕਿਹਾ, ‘‘ਬੇਟਾ ਇੰਨੀਆਂ ਨਹੀਂ ਇੱਕ-ਇੱਕ ਰੱਖੀ ਦੀ ਹੈ।’’

‘‘ਕਿਉਂ ਦਾਦੀ ਮਾਂ?’’

‘‘ਬੇਟਾ ਹਰ ਕੰਮ ਬੱਚਤ ਨਾਲ ਕਰਨਾ ਚਾਹੀਦਾ ਹੈ, ਜੇਕਰ ਆਪਾਂ ਸਾਰੀਆਂ ਹੀ ਲੱਕੜਾਂ ਅੱਗ ਉੱਤੇ ਰੱਖ ਦੇਵਾਂਗੇ ਤਾਂ ਕਿਵੇਂ ਗੁਜ਼ਾਰਾ ਚੱਲੂ, ਇਹ ਸਾਰੀਆਂ ਮੱਚ ਜਾਣਗੀਆਂ।’’

‘‘ਫੇਰ ਹੋਰ ਲੈ ਆਵਾਂਗੇ ਦਾਦੀ ਮਾਂ!’’

‘‘ਨਹੀਂ ਬੇਟੇ ਇੰਨੀ ਜ਼ਿਆਦਾ ਅੱਗ ਮਚਾਉਣ ਨਾਲ ਅੱਗ ਸੇਕਣ ਦਾ ਸਵਾਦ ਤਾਂ ਘੱਟ ਆਊ ਹੀ, ਕਈ ਵਾਰ ਅੱਗ ਦਾ ਭੰਬੂਕਾ ਨੁਕਸਾਨ ਵੀ ਕਰ ਦਿੰਦੈ।’’

‘‘ਹਾਂ ਦਾਦੀ ਮਾਂ।’’ ਨੀਲਮ ਬੋਲੀ। ਸਾਰੇ ਬੱਚੇ ਬਜ਼ੁਰਗ ਮਾਤਾ ਦੀ ਗੱਲ ਨਾਲ ਸਹਿਮਤ ਹੋ ਗਏ। ਸੁਰਜੀਤ ਕੌਰ ਪੁਰਾਣੇ ਸਮੇਂ ਦੀ ਦੱਸਵੀਂ ਪਾਸ ਸੀ ਜਦੋਂ ਟਾਵੀਆਂ -ਟਾਵੀਆਂ ਕੁੜੀਆਂ ਹੀ ਪੜ੍ਹਦੀਆਂ ਸਨ। ਉਸਨੇ ਬੱਚਿਆਂ ਨਾਲ ਆਪਣੀ ਗੱਲਬਾਤ ਸਾਂਝੀ ਕਰਕੇ ਆਪਣਾ ਮਨ ਪਰਚਾਉਣਾ ਚਾਹਿਆ ਤੇ ਪੁੱਛਿਆ,

‘‘ਭਲਾ ਹੋਰ ਕਿਹੜੀ-ਕਿਹੜੀ ਬੱਚਤ ਹੋ ਸਕਦੀ ਹੈ, ਬੱਚਿਓ?’’

‘‘ਦਾਦੀ ਮਾਂ ਧਨ ਦੀ ਬੱਚਤ।’’ ਹਰਿੰਦਰ ਬੋਲਿਆ।

‘‘ਹਾਂ ਬੇਟਾ ਧਨ ਬੜੀ ਕੰਮ ਦੀ ਚੀਜ਼ ਹੈ ਜੋ ਵਿਅਕਤੀ ਧਨ ਸੰਭਾਲ ਕੇ ਰੱਖਦਾ, ਇਹ ਉਸਦੇ ਬਿਪਤਾ ਵੇਲੇ ਕੰਮ ਆਉਂਦਾ ਹੈ। ਇਸ ਲਈ ਧਨ ਦੀ ਨਜਾਇਜ਼ ਵਰਤੋਂ ਨਹੀਂ ਕਰਨੀ ਚਾਹੀਦੀ।’’

‘‘ਪਰ ਲੋਕ ਤਾਂ ਕਹਿੰਦੇ ਨੇ ਧਨ ਦੇ ਪਿੱਛੇ ਨਹੀਂ ਭੱਜਣਾ ਚਾਹੀਦਾ।’’ ਇਸ ਵਾਰ ਕਮਲ ਬੋਲਿਆ।

‘‘ਬੇਟਾ ਇਸ ਦਾ ਮਤਲਬ ਇਹ ਨਹੀਂ ਕਿ ਧਨ ਹੋਣਾ ਹੀ ਨਹੀਂ ਚਾਹੀਦਾ, ਇਸ ਦਾ ਮਤਲਬ ਹੈ ਕਿ ਲੁੱਟ-ਮਾਰ ਨਾ ਕਰੋ।’’

‘‘ਦਾਦੀ ਮਾਂ! ਮੈਂ ਇੱਕ ਹੋਰ ਬੱਚਤ ਦੱਸਾਂ?’’ ਕਮਲ ਬੋਲਿਆ ।

‘‘ਹਾਂ-ਹਾਂ ਦੱਸ!’’

‘‘ਦਾਦੀ ਮਾਂ ਸਮੇਂ ਦੀ ਬੱਚਤ।’’

‘‘ਹਾਂ ਇਹ ਵੀ ਬਹੁਤ ਜ਼ਰੂਰੀ ਹੈ ਜੋ ਸਮੇਂ ਦੀ ਸੰਭਾਲ ਨਹੀਂ ਕਰਦੇ ਉਹ ਬਾਅਦ ਵਿੱਚ ਪਛਤਾਉਂਦੇ ਹਨ। ਹਰ ਕੰਮ ਸਮੇਂ ’ਤੇ ਕਰਨਾ ਚਾਹੀਦਾ ਹੈ।’’

‘‘ਦਾਦੀ ਮਾਂ ਸਾਨੂੰ ਵੀ ਪੜ੍ਹਾਇਆ ਗਿਆ ਹੈ ਕਿ ਸਮਾਂ ਕਦੇ ਵੀ ਰੁਕਦਾ ਨਹੀਂ, ਭਾਈ ਵੀਰ ਸਿੰਘ ਜੀ ਕਹਿੰਦੇ ਹਨ- ਸਮੇਂ ਦੀ ਕਦਰ ਕਰੋ।’’ ਕਮਲ ਨੇ ਕਵਿਤਾ ਸੁਣਾਉਣੀ ਸ਼ੁਰੂ ਕੀਤੀ:-

ਰਹੀ ਵਾਸਤੇ ਘੱਤ,

ਸਮੇਂ ਨੇ ਇੱਕ ਨਾ ਮੰਨੀ,

ਫੜ-ਫੜ ਰਹੀ ਧਰੀਕ,

ਸਮੇਂ ਖਿਸਕਾਈ ਕੰਨੀ,

ਕਿਵੇਂ ਨ ਸਕੀ ਰੋਕ,

ਅਟਕ ਜੋ ਪਾਈ ਭੰਨ੍ਹੀ,

ਤਿੱਖੇ ਆਪਣੇ ਵੇਗ,

ਟੱਪ ਗਿਆ ਬੰਨੋ-ਬੰਨੀ,

ਹੋ ਅਜੇ ਸੰਭਾਲ ਸਮੇਂ ਨੂੰ,

ਕਰ ਸਫਲ ਉਡੰਦਾ ਜਾਂਵਦਾ,

ਇਹ ਠਹਿਰਨ ਜਾਂਚ ਨਾ ਜਾਣਦਾ,

ਲੰਘ ਗਿਆ ਮੁੜ ਕੇ ਨਾ ਆਂਵਦਾ।

‘‘ਹਾਂ-ਹਾਂ ਮੇਰੇ ਪਿਆਰੇ ਬੱਚਿਓ! ਅਜਿਹੀਆਂ ਕਵਿਤਾਵਾਂ ਜ਼ਰੂਰ ਯਾਦ ਰੱਖਿਆ ਕਰੋ। ਹੁਣ ਤੁਹਾਡੇ ਪੇਪਰ ਆਉਣ ਵਾਲੇ ਨੇ ਉਨ੍ਹਾਂ ਦੀ ਤਿਆਰੀ ਵੀ ਕਰੋ।’’

‘‘ਹਾਂ ਦਾਦੀ ਮਾਂ, ਕਰਦੇ ਹੁੰਨੇ ਹਾਂ।’’

Read Also : ਮਾਂ ਦੀ ਮਮਤਾ (ਪੰਜਾਬੀ ਕਹਾਣੀ)

ਸੂਰਜ ਦੇਵਤਾ ਅਸਮਾਨ ਵਿੱਚੋਂ ਨਿੱਕਲਣ ਲੱਗਾ ਹੌਲੀ-ਹੌਲੀ ਧੁੰਦ ਵੀ ਘਟ ਰਹੀ ਸੀ ਪਰ ਠੰਢ ਅਜੇ ਵੀ ਬਹੁਤ ਜਿਆਦਾ ਹੋਣ ਕਾਰਨ ਸਾਰੇ ਜਣੇ ਧੂਣੀ ਸੇਕ ਰਹੇ ਸਨ।

ਸਾਰੇ ਬੱਚਿਆਂ ਵਿੱਚੋਂ ਹਰਮਨ ਸਭ ਤੋਂ ਸ਼ਰਾਰਤੀ ਬੱਚਾ ਸੀ ਉਹ ਨੀਵੀਂ ਪਾਈ ਸਭ ਦੀਆਂ ਗੱਲਾਂ ਸੁਣਨ ਦੇ ਨਾਲ-ਨਾਲ ਇੱਕ ਡੱਕਾ ਚੁੱਕ ਕੇ ਧਰਤੀ ’ਤੇ ਕੁਝ ਵਾਹ ਰਿਹਾ ਸੀ, ਤਾਂ ਦਾਦੀ ਮਾਂ ਤੋਂ ਰਿਹਾ ਨਾ ਗਿਆ, ਉਨ੍ਹਾਂ ਪੁੱਛਿਆ,

‘‘ਹਰਮਨ ਬੇਟੇ! ਤੂੰ ਕੋਈ ਬੱਚਤ ਦੱਸੀ ਹੀ ਨਹੀਂ।’’

‘‘ਇਹੀ ਤਾਂ ਦਾਦੀ ਮਾਂ ਮੈਂ ਸੋਚ ਰਿਹਾਂ।’’

‘‘ਕੀ?’’

‘‘ਬਈ ਮੈਂ ਕੀ ਬੱਚਤ ਕਰ ਸਕਦਾ ਹਾਂ।’’

‘‘ਫਿਰ ਦੱਸ।’’

‘‘ਦਾਦੀ ਮਾਂ, ਦਾਦੀ ਮਾਂ।’’

‘‘ਹਾਂ ਬੇਟੇ!’’

‘‘ਪਾਣੀ ਦੀ ਬੱਚਤ ਸਭ ਤੋਂ ਜ਼ਰੂਰੀ ਹੈ।’’

‘‘ਹਾਂ ਬੇਟੇ ਹਰਮਨ! ਇਹ ਸਭ ਤੋਂ ਜ਼ਰੂਰੀ ਹੈ, ਪਾਣੀ ਬਿਨਾਂ ਜੀਵਨ ਸੰਭਵ ਨਹੀਂ। ਸਾਨੂੰ ਪਾਣੀ ਬਚਾਉਣਾ ਚਾਹੀਦਾ ਹੈ।’’

‘‘ਦਾਦੀ ਮਾਂ ਸਾਨੂੰ ਪਾਣੀ ਵਿਅਰਥ ਨਹੀਂ ਡੋਲ੍ਹਣਾ ਚਾਹੀਦਾ।’’

‘‘ਹਾਂ ਬੇਟੇ।’’

‘‘ਦਾਦੀ ਮਾਂ ਸਾਨੂੰ ਵਰਤੇ ਪਾਣੀ ਦੀ ਦੁਬਾਰਾ ਵਰਤੋਂ ਕਰਨੀ ਚਾਹੀਦੀ ਹੈ ਭਾਵ ਟੋਭਿਆਂ ਤੋਂ ਪਾਣੀ ਖੇਤਾਂ ਨੂੰ ਜਾਣਾ ਚਾਹੀਦਾ ਹੈ।’’

‘‘ਹਾਂ ਬੇਟੇ ਇਹ ਤਾਂ ਵੱਡੇ ਪ੍ਰੋਜੈਕਟ ਹਨ। ਇਹ ਵੀ ਹੱਲ ਹੋਊ। ਪਰ ਹਰਮਨ ਤੈਂ ਪਾਣੀ ਦੀ ਬੱਚਤ ਤਾਂ ਦੱਸ ਦਿੱਤੀ ਪਰ ਬੱਚਤ ਦਾ ਤਰੀਕਾ ਨਹੀਂ ਦੱਸਿਆ।’’

‘‘ਦਾਦੀ ਮਾਂ ਤਰੀਕਾ ਤਾਂ ਮੈਂ ਦੱਸ ਦਿਆਂ ਪਰ ਤੁਸੀਂ ਹੱਸੋਗੇ।’’

ਸਭ ਜਾਣਦੇ ਸਨ ਕਿ ਹਰਮਨ ਹਮੇਸ਼ਾ ਅਜਿਹੀਆਂ ਗੱਲਾਂ ਹੀ ਕਰਦਾ ਹੈ ਜੋ ਹਸਾਉਣ ਵਾਲੀਆਂ ਹੁੰਦੀਆਂ ਹਨ, ਇਸ ਲਈ ਸਾਰੇ ਕਹਿਣ ਲੱਗੇ, ‘‘ਨਹੀਂ ਤੂੰ ਦੱਸ।’’

‘‘ਦਾਦੀ ਮਾਂ ਮੈਂ ਤੇ ਮੇਰੀ ਭੈਣ ਨੇ ਸਾਲ ਦੇ ਪਹਿਲੇ ਦਿਨ ਪਾਣੀ ਬਰਬਾਦ ਨਾ ਕਰਨ ਦੀ ਸਹੁੰ ਖਾਧੀ।’’

‘‘ਕਿਵੇਂ?’’ ਦਾਦੀ ਮਾਂ ਨੇ ਉਤਸੁਕਤਾ ਨਾਲ ਪੁੱਛਿਆ।

‘‘ਦੇਖੋ ਅਸੀਂ ਦੋਵੇਂ ਚਾਰ-ਚਾਰ ਦਿਨਾਂ ਬਾਅਦ ਨਹਾਉਂਦੇ ਹਾਂ। ਇਸ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ।’’ ਸਾਰੇ ਜਣੇ ਹੱਸ ਪਏ ਦਾਦੀ ਮਾਂ ਨੇ ਹਾਸਾ ਰੋਕ ਕੇ ਕਿਹਾ,

‘‘ਹਰਮਨ ਬੱਚਤ ਤਾਂ ਤੇਰੀ ਠੀਕ ਹੈ ਪਰ ਨਹਾਉਣਾ ਵੀ ਜ਼ਰੂਰੀ ਹੈ। ਇਸ ਲਈ ਨਹਾਉਣ ਵੇਲੇ ਪਾਣੀ ਦੀ ਘੱਟ ਵਰਤੋਂ ਕਰੋ।’’

ਸੂਰਜ ਨਿੱਕਲਣ ਨਾਲ ਠੰਢ ਘਟ ਗਈ। ਬੱਚੇ ਰੋਟੀ ਖਾਣ ਲਈ ਆਪਣੇ-ਆਪਣੇ ਘਰਾਂ ਵੱਲ ਜਾਣ ਲੱਗੇ। ਸੁਰਜੀਤ ਕੌਰ ਦਾ ਪੋਤਾ ਕਮਲ ਵੀ ਅੰਦਰ ਚਲਾ ਗਿਆ। ਧੂਣੀ ਦਾ ਸੇਕ ਘਟ ਗਿਆ। ਸੁਰਜੀਤ ਕੌਰ ਨੇ ਬੱਚਿਆਂ ਨਾਲ ਗੱਲਾਂ-ਬਾਤਾਂ ਕਰਕੇ ਆਪਣਾ ਮਨ ਪਰਚਾ ਲਿਆ ਬੱਚੇ ਗਿਆਨ ਸਾਂਝਾ ਕਰਕੇ ਚਲੇ ਗਏ।

ਜਤਿੰਦਰ ਮੋਹਨ, ਮੱਤੜ, ਸਰਸਾ

ਮੋ. 94630-20766

Punjab True Story: ਵਣਜ (ਇੱਕ ਪੰਜਾਬੀ ਕਹਾਣੀ)
”ਹਾਏ ਅੱਲਾ, ਭਾਬੀਜਾਨ, ਭਾਬੀਜਾਨ,ਜ਼ਰਾ ਭਾਗ ਕੇ ਆਉ, ਦੇਖੋ ਅੱਬੂਜਾਨ ਕੋ ਕਯਾ ਹੋ ਗਿਆ?” ਸ਼ਕੀਨਾਂ ਜਦੋਂ ਰਾਜ ਦੇ ਘਰ ਦਾਖਲ ਹੋਣ ਲੱਗੀ ਤਾਂ ਉਸਨੇ ਡਿਉੜੀ ਲੰਘ ਕੇ ਸੱਜੇ ਪਾਸੇ ਬਣੇ ਕਮਰੇ ਵਿੱਚ ਮੰਜੇ ਤੋਂ ਅੱਧਾ ਕੁ ਥੱਲੇ ਨੂੰ ਲਟਕ ਰਹੇ ਚੌਧਰੀ ਬ੍ਰਿਜ ਮੋਹਨ ਵੱਲ ਦੇਖ ਕੇ ਤ੍ਰਭਕਦੇ ਹੋਏ ਰਾਜ ਦੇ ਘਰ ਵਾਲੀ ਮੰਜੂ ਨੂੰ ਆਵਾਜ਼ ਮਾਰੀ ਤੇ ਖੁਦ ਬਿਜਲੀ ਵਰਗੀ ਤੇਜ਼ੀ ਨਾਲ ਚੌਧਰੀ ਬ੍ਰਿਜ ਮੋਹਨ ਦੇ ਕਮਰੇ ਵਿੱਚ ਦਾਖਲ ਹੋਈ ਤੇ ਉਸਨੂੰ ਸੰਭਾਲਣ ਲੱਗੀ ਪਰ ਬ੍ਰਿਜ ਮੋਹਨ ਦੇ ਪ੍ਰਾਣ ਪੰਖੇਰੂ ਤਾਂ ਕਦੋਂ ਦੇ ਉੱਡ ਚੁੱਕੇ ਸਨ ਅਜੇ ਘੰਟਾ ਕੁ ਪਹਿਲਾਂ ਤਾਂ ਮੰਜੂ ਆਪਣੇ ਸਹੁਰੇ ਬ੍ਰਿਜ ਮੋਹਨ ਨੂੰ ਚਮਚੇ ਨਾਲ ਪਾਣੀ ਪਿਲਾ ਕੇ ਗਈ ਸੀ ਬੱਸ ਇਸੇ ਤਰ੍ਹਾਂ ਇੱਕ ਤੋਂ ਦੋ, ਦੋ ਤੋਂ ਚਾਰ ਤੇ ਫਿਰ ਸਾਰੇ ਪਿੰਡ ਨੂੰ ਚੌਧਰੀ ਬ੍ਰਿਜ ਮੋਹਨ ਦੀ ਮੌਤ ਬਾਰੇ ਪਤਾ ਲੱਗ ਗਿਆ ਤੇ ਸਾਰਾ ਪਿੰਡ, ਕੀ ਬੱਚੇ, ਔਰਤਾਂ,ਬਜ਼ੁਰਗ, ਖੇਤਾਂ ਵਿੱਚ ਕੰਮ ਕਰਨ ਵਾਲੇ ਕੰਮ ਛੱਡ ਕੇ ਤੇ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਚੌਧਰੀ ਬ੍ਰਿਜ ਮੋਹਨ ਦੇ ਘਰ ਇਕੱਠੇ ਹੋ ਗਏ ਸਨ

ਉੱਤਰ ਪ੍ਰਦੇਸ਼ ਰਾਜ ਦੇ ਜ਼ਿਲ੍ਹੇ ਬਿਜਨੌਰ ਦਾ ਦੋ ਹਜ਼ਾਰ ਘਰਾਂ ਤੋਂ ਜ਼ਿਆਦਾ ਦੀ ਵਸੋਂ ਵਾਲੇ ਨੀਮ ਪਹਾੜੀ ਇਲਾਕੇ ਵਿੱਚ ਆਜ਼ਾਦੀ ਤੋਂ ਪਹਿਲਾਂ ਦਾ ਵੱਸਿਆ ਹੋਇਆ ਇੱਕ ਪਿੰਡ, ਜਿਸ ਵਿੱਚ ਇਹ ਤੈਅ ਕਰਨਾ ਮੁਸ਼ਕਿਲ ਸੀ ਕਿ ਇਸ ਪਿੰਡ ਵਿੱਚ ਮੁਸਲਮਾਨਾਂ ਦੇ ਘਰ ਜ਼ਿਆਦਾ ਸਨ ਕਿ ਹਿੰਦੂਆਂ ਦੇ, ਜਿਸ ਤਰ੍ਹਾਂ ਦੋ ਨਦੀਆਂ ਦੇ ਮਿਲਦੇ ਹੋਏ ਪਾਣੀ ਬਾਰੇ ਇਹ ਨਿਰਣਾ ਲੈਣਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੁੰਦਾ ਹੈ ਕਿ ਇਸ ਵਿੱਚੋਂ ਕਿਹੜਾ ਪਾਣੀ ਕਿਹੜੀ ਨਦੀ ਦਾ ਹੈ, ਇਸੇ ਤਰ੍ਹਾਂ ਇਹ ਲੋਕ ਵੀ ਮਿਲ ਕੇ ਰਹਿੰਦੇ ਸਨ ਇਸ ਪਿੰਡ ਦੀਆਂ ਈਦਾਂ ਤੇ ਦੀਵਾਲੀਆਂ ਇੱਕੋ ਜਿਹੀ ਸ਼ਾਨੋ-ਸ਼ੌਕਤ ਨਾਲ ਮਨਾਈਆਂ ਜਾਂਦੀਆਂ ਸਨ ਦੀਵਾਲੀ ਤੇ ਈਦ ਦੇ ਤਿਉਹਾਰਾਂ ਤੇ ਮਿਠਾਈਆਂ ਤੇ ਸ਼ੀਰਖੂਰਮੇ ਇੱਥੋਂ ਦੇ ਹਰ ਘਰ ‘ਚ ਬਣਦੀਆਂ ਸਨ ਇਹ ਰੀਤ ਕੋਈ ਅੱਜ ਦੀ ਨਹੀਂ, ਆਜ਼ਾਦੀ ਤੋਂ ਵੀ ਬਹੁਤ ਪਹਿਲਾਂ ਦੀ ਸੀ ਇੱਥੋਂ ਤੱਕ ਕਿ ਮਸਜਿਦ ਤੋਂ ਨਮਾਜ਼ ਦੀ ਆਜ਼ਾਨ ਸਮੇਂ ਪਿੰਡ ਦੇ ਕਾਫੀ ਲੋਕ ਮਸਜਿਦ ਵਿੱਚ ਮੌਜੂਦ ਹੁੰਦੇ ਸਨ ਤੇ ਬਾਕੀ ਦੇ ਆਪਣੇ ਘਰ ਜਾਂ ਖੇਤਾਂ ਵਿੱਚੋਂ ਹੀ ਉਸ ਖੁਦਾ ਦਾ ਸ਼ੁਕਰ ਅਦਾ ਕਰਦੇ ਇਹਨਾਂ ਦੇ ਸਭ ਤਿੱਥ-ਤਿਉਹਾਰ ਸਾਂਝੇ ਹੁੰਦੇ ਸਨ

”ਅਰੇ, ਕਹਾਂ ਮਰ ਗਏ ਥੇ ਸਭ ਕੇ ਸਭ? ਹਮ ਕਬ ਸੇ ਆਪਕੀ ਰਾਹ ਦੇਖ ਰਹੇਂ ਹੈ” ਰਹਿਮਾਨ ਨੇ ਆਪਣੇ ਖੇਤ ਵਿੱਚ ਗਰਮ-ਗਰਮ ਗੁੜ ਖਾਣ ਆਏ ਪਿੰਡ ਦੇ ਬੱਚਿਆਂ ਨੂੰ ਕਿਹਾ ਜਿਨ੍ਹਾਂ ਨੂੰ ਉਹ ਬਹੁਤ ਦੇਰ ਤੋਂ ਉਡੀਕ ਰਿਹਾ ਸੀ ਕਿ ਪਿੰਡ ਦੀ ਬਾਲ ਸੈਨਾ ਅਜੇ ਤੱਕ ਗਰਮ-ਗਰਮ ਗੁੜ ਖਾਣ ਕਿਉਂ ਨਹੀਂ ਆਈ? ਕਿਸੇ ਦੇ ਕਮਾਦ ਦੇ ਖੇਤਾਂ ਵਿੱਚ ਗੁੜ ਬਣਾਉਣ ਦਾ ਕੰਮ ਚਲਦਾ ਹੋਵੇ ਜਾਂ ਕਿਸੇ ਦੀ ਕਣਕ ਵੱਢਣੀ ਹੋਵੇ ਜਾਂ ਸਰ੍ਹੋਂ ਕੱਢਣੀ ਹੋਵੇ, ਕਿਸੇ ਦਾ ਮਕਾਨ ਬਣਦਾ ਹੋਵੇ, ਕਿਸੇ ਦੇ ਪੁੱਤ ਧੀ ਦਾ ਵਿਆਹ ਹੋਵੇ, ਕਿਸੇ ਦੇ ਘਰ ਸੱਥਰ ਵਿਛਿਆ ਹੋਵੇ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸੀ ਪੈਂਦੀ ਸਾਰੇ ਇੱਕ-ਦੂਸਰੇ ਦੀ ਮੱਦਦ ਲਈ ਆਪਣੇ-ਆਪ ਪਹੁੰਚ ਜਾਂਦੇ ਸਨ

ਪਿੰਡ ਦੇ ਹਰ 8-10 ਘਰਾਂ ਵਿੱਚੋਂ ਕਿਸੇ ਇੱਕ ਘਰ ਵਿੱਚ ਜਗ੍ਹਾ ਏਨੀ ਕੁ ਖੁੱਲ੍ਹੀ ਹੁੰਦੀ ਕਿ ਉਸ ਵਿੱਚ ਅੰਬ, ਅਨਾਰ, ਅਮਰੂਦ, ਕੇਲੇ, ਮੌਸਮੀਆਂ, ਅੰਗੂਰ, ਬੇਰੀਆਂ ਤੇ ਹੋਰ ਪਹਾੜੀ ਫਲਾਂ ਦੇ ਤੇ ਅਨੇਕਾਂ ਛਾਂਦਾਰ ਦਰੱਖਤ ਲੱਗੇ ਹੁੰਦੇ, ਜਿਨ੍ਹਾਂ ਵਿੱਚੋਂ ਬਹੁਤੇ ਦਰੱਖਤ ਤਾਂ ਬਾਰਾਂ ਮਹੀਨੇ ਫਲ ਦੇਣ ਵਾਲੇ ਹੁੰਦੇ ਹਨ ਤੇ ਉਸ ਘਰ ਵਾਲਿਆਂ ਨੇ ਕਈ-ਕਈ ਦਰੀਆਂ, ਬੋਰੀਆਂ, ਚਟਾਈਆਂ, ਸਾਫ ਕਰਕੇ ਤਹਿ ਮਾਰ ਕੇ ਆਪਣੇ ਲੰਮੇ ਬਣੇ ਵਰਾਂਡੇ ਵਿੱਚ ਰੱਖੀਆਂ ਹੁੰਦੀਆਂ ਦਰੱਖਤਾਂ ਥੱਲੇ ਕਈ ਘੜੇ ਪਾਣੀ ਦੇ ਭਰ ਕੇ ਦਰੱਖਤਾਂ ਨਾਲ ਲੱਗੀਆਂ ਇੱਟਾਂ ਤੇ ਮਿੱਟੀ ਦੀਆਂ ਥੜ੍ਹੀਆਂ ‘ਤੇ ਰੱਖੇ ਹੁੰਦੇ ਜਿਨ੍ਹਾਂ ਘਰਾਂ ਵਿੱਚ ਜਗ੍ਹਾ ਥੋੜ੍ਹੀ ਹੁੰਦੀ ਤੇ ਮੈਂਬਰ ਜ਼ਿਆਦਾ ਹੁੰਦੇ ਤੇ ਉਹਨਾਂ ਦੇ ਵਾਧੂ ਮੈਂਬਰ ਦੁਪਹਿਰੇ ਉਹਨਾਂ ਦੇ ਘਰ ਜਾ ਵੜਦੇ, ਦਰੱਖਤਾਂ ਦੀ ਛਾਂ ਥੱਲੇ ਦੁਪਹਿਰਾ ਕੱਟਣ ਦਰੀਆਂ ਵਗੈਰਾ ਚੁੱਕ ਕੇ ਦਰੱਖਤਾਂ ਦੀ ਸੰਘਣੀ ਛਾਂ ਥੱਲੇ ਵਿਛਾ ਕੇ ਆਰਾਮ ਕਰਦੇ ਤ੍ਰੇਹ ਲੱਗਣ ‘ਤੇ ਪਾਣੀ ਪੀਂਦੇ ਅਤੇ ਭੁੱਖ ਲੱਗਣ ‘ਤੇ ਦਰੱਖਤਾਂ ਨਾਲੋਂ ਫਲ ਤੋੜ ਕੇ ਖਾਂਦੇ ਤੇ ਕਈ ਵਾਰ ਦੁਪਹਿਰ ਵਾਲੀ ਗੁੜ ਦੀ ਬਣੀ ਚਾਹ ਵੀ ਅਗਲੇ ਦੇ ਘਰੋਂ ਹੀ ਪੀਣੀ ਛੋਟੇ ਬੱਚੇ ਤਾਂ ਜਿਸ ਘਰ ਖੇਡ ਰਹੇ ਹੁੰਦੇ, ਸਾਰੇ ਰਲ ਕੇ ਰੋਟੀ ਉੱਥੇ ਹੀ ਖਾ ਲੈਂਦੇ ਆਪਣੇ ਘਰ ਬਣੀ ਰੋਟੀ ਕਦੇ ਹੀ ਖਾਂਦੇ ਪਿੰਡ ਦੀਆਂ ਔਰਤਾਂ ਆਂਢ-ਗੁਆਂਢ ਦੇ ਬੱਚਿਆਂ ਨੂੰ ਵੀ ਕਦੀ ਭੁੱਖਾ ਨਹੀਂ ਜਾਣ ਦਿੰਦੀਆਂ ਸਨ ਤੇ ਕਹਿੰਦੀਆਂ, ”ਮੋਇਆ, ਖਾਣਾ ਖਾ ਕੇ ਜਾਈਉ, ਵਰਨਾ ਤੁਮ੍ਹਾਰੀ ਅੰਮਾ ਮੁਝ ਸੇ ਨਰਾਜ਼ ਹੋਗੀ”

”ਸਲਾਮ-ਏ-ਏਕਮ, ਚੌਧਰੀ ਸਾਹਿਬ, ਕਹੀਏ ਕਿਧਰ ਕੋ ਜਾਨਾ ਹੁਆ? ਆਜ ਤੋ ਆਪ ਹਮਾਰੇ ਗਰੀਬਖਾਨੇ ਮੇਂ ਚਾਏ-ਨਾਸ਼ਤਾ ਕਰ ਕੇ ਜਾਈਏਗਾ” ਅਬਦੁਲ ਗਫ਼ਾਰ ਖਾਂ, ਜੋ ਗਲੀ ਵਿੱਚ ਡਾਹੀ ਮੰਜੀ ‘ਤੇ ਆਪਣੇ ਘਰ ਦੀ ਕੰਧ ਨਾਲ ਢੋਹ ਲਾ ਕੇ ਬੈਠਾ ਸੀ , ਨੇ ਆਪਣੇ ਘਰ ਕੋਲੋਂ ਲੰਘਦੇ ਚੌਧਰੀ ਬ੍ਰਿਜ ਮੋਹਨ ਨੂੰ ਅਪਣੱਤ ਨਾਲ ਕਿਹਾ

”ਵਾਲ-ਏਕਮ-ਸਲਾਮ, ਮੀਆਂ ਜੀ, ਆਜ ਤੋ ਆਪ ਕੇ ਘਰ ਚਾਏ-ਨਾਸ਼ਤਾ ਜ਼ਰੂਰ ਕਰ ਕੇ ਜਾਊਂਗਾ” ਚੌਧਰੀ ਬ੍ਰਿਜ ਮੋਹਨ ਨੇ ਅਬਦੁਲ ਗਫਾਰ ਖਾਂ ਨੂੰ ਉਸ ਨਾਲ ਹੱਥ ਮਿਲਾਉਂਦੇ ਹੋਏ ਜਵਾਬ ਦਿੱਤਾ ਅਬਦੁਲ ਗਫਾਰ ਖਾਂ ਨੇ ਆਪਣਾ ਬਚਪਨ ਤੇ ਜਵਾਨੀ ਇਸੇ ਪਿੰਡ ਵਿੱਚ ਲੰਘਾਈ ਸੀ ਤੇ ਹੁਣ ਬੁੱਢੀ ਉਮਰੇ ਵੀ ਉਹ ਇਸ ਪਿੰਡ ਦੀ ਰੌਣਕ ਸੀ ਉਸਨੇ ’47 ਦੀ ਵੰਡ ਦੇ ਡਰਾਵਣੇ ਮੰਜ਼ਰ ਆਪਣੀਆਂ ਇਨ੍ਹਾਂ ਅੱਖਾਂ ਨਾਲ ਵੇਖੇ ਸਨ ਅੱਜ ਵੀ ਜਦੋਂ ਉਹ ਦ੍ਰਿਸ਼ ਉਸ ਦੀਆਂ ਯਾਦਾਂ ਦੇ ਕੈਨਵਸ ‘ਤੇ ਉੱਤਰਦੇ ਤਾ ਉਹ ਕੰਬ ਜਾਂਦਾ ਪਰ ਸ਼ੁਕਰ ਇਹਨਾਂ ਪਿੰਡ ਵਾਸੀਆਂ ਦਾ, ਜਿਹਨਾਂ ਨੇ ਉਨ੍ਹਾਂ ਕਾਲੀਆਂ-ਬੋਲੀਆਂ ਹਨ੍ਹੇਰੀਆਂ ਵਿੱਚ ਉਹਨਾਂ ਦੇ ਫੁੱਲ ਦੀ ਨਹੀਂ ਲੱਗਣ ਦਿੱਤੀ ਅਬਦੁਲ ਗਫਾਰ ਖਾਂ ਦੇ ਰਿਸ਼ਤੇਦਾਰ, ਜੋ ਇਸ ਪਿੰਡ ਤੋਂ ਬਾਹਰ ਰਹਿੰਦੇ ਸਨ, ਉੱਜੜ ਕੇ ਵੀ ਮੁਹਾਜ਼ਰ ਦੇ ਮੁਹਾਜ਼ਰ ਹੀ ਰਹੇ ਮਤਲਬ ਉਹ ਜਿੱਥੇ ਵੀ ਗਏ, ਉਹਨਾਂ ਨੂੰ ਕੋਈ ਸਤਿਕਾਰ ਜਾਂ ਆਸਰਾ ਨਹੀਂ ਮਿਲਿਆ ਪਰ ਇਸ ਪਿੰਡ ਵਿੱਚ ਉਹ ਅੱਜ ਅਰਸੇ ਬਾਅਦ ਵੀ ਬਾਇੱਜ਼ਤ ਆਬਾਦ ਸਨ ਪਿੰਡ ਵਿੱਚ ਵੈਸੇ ਤਾਂ ਹਰ ਇੱਕ ਨਾਲ ਪਿਆਰ ਕੀਤਾ ਜਾਂਦਾ ਤੇ ਹਰੇਕ ਨੂੰ ਸਤਿਕਾਰ ਦਿੱਤਾ ਜਾਂਦਾ ਹੈ,

ਪਰ ਬਜ਼ੁਰਗ ਹੋਣ ਦੇ ਨਾਤੇ ਉਹਨਾਂ ਦਾ ਵਿਸ਼ੇਸ਼ ਅਦਬ-ਆਦਾਬ ਸੀ ਉਸ ਦੇ ਦੋ ਪੁੱਤਰ ਤੇ ਚਾਰ ਧੀਆਂ ਸਨ ਤੇ ਇਹ ਸਾਰੇ ਬਾਲ-ਬੱਚੇਦਾਰ ਸਨ ਉਸਦੀਆਂ ਧੀਆਂ ਦਾ ਨਿਕਾਹ ਵੀ ਇੱਥੇ ਨੇੜੇ-ਤੇੜੇ ਦੇ ਪਿੰਡਾਂ ਵਿੱਚ ਹੀ ਕੀਤਾ ਗਿਆ ਸੀ ਉਸਦਾ ਸੋਚਣਾ ਸੀ ਕਿ ਪੁੱਤਰ-ਧੀਆਂ ਦੇ ਰਿਸ਼ਤੇ ਨੇੜੇ-ਤੇੜੇ ਹੀ ਕੀਤੇ ਜਾਣ ਤਾਂ ਕਿ ਉਹਨਾਂ ਦੇ ਦੁੱਖ-ਸੁੱਖ ‘ਤੇ ਰਾਤ-ਬਰਾਤੇ ਵੀ ਪਹੁੰਚਿਆ ਜਾ ਸਕੇ ਤੇ ਇਸੇ ਤਰ੍ਹਾਂ ਉਹ ਵੀ ਆਸਾਨੀ ਨਾਲ ਆ-ਜਾ ਸਕਣ ਉਸਦੀ ਸੋਚ ਸੀ, ਉੱਚੇ ਇੱਟ ਨਾ ਰੱਖੀਏ ਤੇ ਧੀ ਨਾ ਦੇਈਏ ਦੂਰ, ਇੱਟ ਡਿੱਗੂਗੀ ਸੱਟ ਲੱਗੂਗੀ ਤੇ ਧੀ ਮਰੂਗੀ ਝੂਰ ਇਸੇ ਕਰਕੇ ਸ਼ਕੀਨਾਂ ਵੀ 10-15 ਦਿਨਾਂ ਤੋਂ ਆਪਣੇ ਵਾਲਿਦ ਨੂੰ ਮਿਲਣ ਸਵੇਰੇ ਆ ਜਾਂਦੀ ਤੇ ਸ਼ਾਮੀ ਚਲੀ ਜਾਂਦੀ ਸੀ ਇਸੇ ਲਈ ਉਹ ਪਿੰਡ ਆਈ ਸੀ ਸਾਡੇ ਸ਼ਹਿਰਾਂ ਵਿੱਚ ਤਾਂ ਇੱਕ ਗਲੀ ਦਾ ਫਾਸਲਾ ਵੀ ਕਾਫੀ ਦੂਰ ਲੱਗਦਾ ਹੈ ਪਰ ਪਿੰਡਾਂ ਵਿੱਚ ਦੂਰ-ਨੇੜੇ ਦਾ ਕੋਈ ਅੜਿੱਕਾ ਨਹੀਂ, ਉੱਥੇ ਤਾਂ ਦਿਲ ਹਮੇਸ਼ਾ ਹੀ ਨੇੜੇ ਹੁੰਦੇ ਹਨ ਧੀਆਂ ਜਦੋਂ ਵੀ ਪਿੰਡ ਆਉਂਦੀਆਂ ਤੇ ਪਲ ਦੋ ਪਲ ਹੀ ਸਹੀ, ਘਰ-ਘਰ ਜਾ ਕੇ ਸਭ ਦੀ ਖੈਰੀਅਤ ਪੁੱਛਦੀਆਂ

ਚੌਧਰੀ ਬ੍ਰਿਜ ਮੋਹਨ ਮਿਲਟਰੀ ਵਿੱਚੋਂ ਰਿਟਾਇਰ ਸੂਬੇਦਾਰ ਸੀ ਉਸਨੇ ਘਾਟ-ਘਾਟ ਦਾ ਪਾਣੀ ਪੀਤਾ ਸੀ ਪਿੰਡ ਵਿੱਚ ਉਸਦਾ ਖਾਸ ਰੁਤਬਾ ਸੀ ਸਾਰਾ ਪਿੰਡ ਉਸਤੋਂ ਪੁੱਛ ਕੇ ਹਰ ਕੰਮ ਕਰਦਾ ਸੀ ਵੱਡੀਆਂ-ਵੱਡੀਆਂ ਮੁੱਛਾਂ, ਸ਼ੇਵ ਕੀਤੀ ਦਾਹੜੀ, ਉਸਦੇ ਭਰਵੇਂ ਚਿਹਰੇ ਦਾ ਰੋਹਬ ਹੀ ਵੱਖਰਾ ਸੀ ਉਸਦੇ ਤਿੰਨ ਪੁੱਤਰ ਵੱਡਾ ਅਸ਼ੋਕ ਕੁਮਾਰ ਸ਼ਹਿਰ ਵਿੱਚ ਸਰਕਾਰੀ ਕਾਲਜ ਵਿੱਚ ਪ੍ਰੋਫੈਸਰ ਲੱਗਾ ਹੋਇਆ ਸੀ ਜੋ ਆਪਣੇ ਪਰਿਵਾਰ ਨਾਲ ਸ਼ਹਿਰ ਵਿੱਚ ਹੀ ਰਹਿੰਦਾ ਸੀ, ਰਾਜ ਪਿੰਡ ਵਿੱਚ ਡਾਕਟਰੀ ਦੀ ਪ੍ਰੈਕਟਿਸ ਕਰਦਾ ਸੀ ਤੇ ਛੋਟਾ ਗਗਨ ਪ੍ਰਾਈਵੇਟ ਵਕਾਲਤ ਕਰਦਾ ਸੀ ਵੱਡੇ ਦੋਨੋਂ ਵਿਆਹੇ ਹੋਏ ਸੀ ਤੇ ਛੋਟਾ ਅਜੇ ਕੁਆਰਾ ਸੀ, ਉਹ ਸਰਕਾਰੀ ਵਕੀਲ ਜਾਂ ਜੱਜ ਬਣ ਕੇ ਹੀ ਵਿਆਹ ਕਰਵਾਉਣਾ ਚਾਹੁੰਦਾ ਸੀ ਚੌਧਰੀ ਦਾ ਘਰ ਬੜਾ ਖੁੱਲ੍ਹਾ-ਡੁੱਲਾ ਬਣਿਆ ਹੋਇਆ ਸੀ ਜਿਸ ਵਿੱਚ ਕਈ ਕਮਰੇ, ਖੁੱਲ੍ਹੀ-ਡੁੱਲੀ ਰਸੋਈ ਤੇ Àੁੱਪਰ ਦੋ-ਤਿੰਨ ਚੁਬਾਰੇ ਬਣੇ ਹੋਏ ਸਨ ਵੱਡੇ ਦਰਵਾਜ਼ੇ ਦੇ ਖੱਬੇ ਪਾਸੇ ਵਾਲੇ ਵੱਡੇ ਕਮਰੇ ਵਿੱਚ ਵਾਣ ਦੇ ਬਣੇ ਤਿੰਨ-ਚਾਰ ਮੰਜੇ ਡਾਹੇ ਹੁੰਦੇ ਤੇ ਉੱਪਰ ਛੱਤ ਵਾਲਾ ਪੱਖਾ ਲੱਗਾ ਹੋਇਆ ਸੀ ਇਹ ਕਮਰਾ ਸਿਰਫ ਮਹਿਮਾਨਾਂ ਦੇ ਬੈਠਣ-ਉੱਠਣ ਵਾਸਤੇ ਹੀ ਰੱਖਿਆ ਸੀ ਚੌਧਰੀ ਦਾ ਸੁਭਾਅ ਅਖਰੋਟ ਵਰਗਾ ਸੀ,

ਉੱਪਰੋਂ ਸਖਤ ਤੇ ਅੰਦਰੋਂ ਨਰਮ ਆਪਣੇ ਘਰ ਦੇ ਨਾਲ ਹੀ ਉਸਨੇ ਕਾਨਿਆਂ ਦਾ ਛੱਪਰ ਪਾ ਕੇ, ਖੁਰਲੀਆਂ ਵਗੈਰਾ ਬਣਾ ਕੇ ਤੂੜੀ-ਚਾਰੇ ਦਾ ਇੰਤਜਾਮ ਕਰਕੇ ਰੱਖਿਆ ਹੋਇਆ ਅਵਾਰਾ ਪਸ਼ੂਆਂ ਲਈ ਚੌਧਰੀ ਦੇ ਲੜਕੇ ਆਪਣੀ 15 ਵਿਘੇ ਜ਼ਮੀਨ ਨਾਲ ਦੇ ਪਿੰਡ ਦੇ ਦੋ ਕਿਸਾਨਾਂ ਕੋਲ ਹਿੱਸੇ-ਠੇਕੇ ‘ਤੇ ਦੇ ਛੱਡਦੇ ਇਸ ਕੰਮ ਦੀ ਜ਼ਿੰਮੇਵਾਰੀ ਸਿਰਫ ਡਾਕਟਰ ਰਾਜ ਦੀ ਹੁੰਦੀ ਜ਼ਮੀਨ ਦੇ ਨਾਲ ਕਮਾਲੂਦੀਨ ਮਹਿਰੇ ਦਾ ਖੇਤ ਲੱਗਦਾ ਸੀ ਹਿੱਸੇ-ਠੇਕੇ ਵਾਲੇ ਉਸ ਨਾਲ ਕਿਸੇ ਨਾ ਕਿਸੇ ਗੱਲ ‘ਤੇ ਖਹਿਬੜਦੇ ਰਹਿੰਦੇ ਕਮਾਲੂਦੀਨ ਨੇ ਇਸ ਨੂੰ ਛੋਟੀ-ਮੋਟੀ ਗੱਲ ਸਮਝ ਕੇ ਆਈ-ਗਈ ਕਰ ਦਿੱਤਾ ਤੇ ਰਾਜ ਜਾਂ ਚੌਧਰੀ ਨੂੰ ਦੱਸਣਾ ਮੁਨਾਸਿਬ ਨਾ ਸਮਝਿਆ ਹਿੱਸੇ-ਠੇਕੇ ਵਾਲਿਆਂ ਨੇ ਕਮਾਲੂਦੀਨ ਨਾਲ ਕਿੜ ਕੱਢਣ ਲਈ ਗਾਹੇ-ਬਗਾਹੇ ਰਾਜ ਦੀ ਦੁਕਾਨ ‘ਤੇ ਆ ਕੇ ਕੰਨ ਭਰਨੇ ਸ਼ੁਰੂ ਕਰ ਦਿੱਤੇ

”ਡਾਕਟਰ ਸਾਹਿਬ, ਜਿਸ ਤਰਹਾ ਸੇ ਕਮਾਲੂਦੀਨ ਹਰ ਵਾਰ ਆਪਣੀ ਛੇ ਇੰਚ ਜ਼ਮੀਨ ਆਪ ਕੇ ਖੇਤੋਂ ਕੀ ਤਰਫ ਬਢਾ ਰਹਾ ਹੈ, ਹਮੇਂ ਤੋ ਕੋਈ ਫਰਕ ਨਹੀਂ ਪੜਤਾ, ਪਰ ਏਕ ਦਿਨ ਆਪ ਕੀ ਜ਼ਮੀਨ ਆਪ ਕੀ ਨਹੀਂ ਰਹੇਗੀ, ਕਮਾਲੂਦੀਨ ਕੀ ਹੋ ਜਾਏਗੀ” ਉਹਨਾਂ ਦੋਨਾਂ ਕਿਸਾਨਾਂ ‘ਚੋਂ ਇੱਕ ਨੇ ਕਿਹਾ ਤੇ ਦੂਸਰੇ ਨੇ ਇਸ ਪ੍ਰਤੀ ਚਿੰਤਾ ਜਤਾਉਣ ਦਾ ਨਾਟਕ ਕੀਤਾ

”ਐਸਾ ਕਭੀ ਨਹੀਂ ਹੋ ਸਕਤਾ ਹਮ ਸਭ ਯਹਾਂ ਏਕ ਪਰਿਵਾਰ ਕੀ ਤਰਹ ਰਹਤੇ ਹੈਂ” ਰਾਜ ਨੇ ਉਹਨਾਂ ਨੂੰ ਕਿਹਾ

”ਹਮੇਂ ਤੋ ਪਹਲੇ ਹੀ ਮਾਲੂਮ ਥਾ ਕਿ ਯਹਾਂ ਪਰ ਹਮਾਰੀ ਬਾਤ ਪਰ ਵਿਸ਼ਵਾਸ ਨਹੀਂ ਹੋਗਾ” ਉਹਨਾਂ ਦੋਨਾਂ ਵਿੱਚੋਂ ਦੂਸਰੇ ਕਿਸਾਨ ਨੇ ਕਿਹਾ

”ਅਗਰ ਯਹ ਬਾਤ ਝੂਠ ਨਿਕਲੀ ਤੋ ਦੇਖ ਲੇਨਾ!” ਡਾਕਟਰ ਰਾਜ ਨੇ ਉਹਨਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਪਰ ਡਾਕਟਰ ਸਾਹਿਬ ਨੇ ਕਦੇ ਜ਼ਹਿਮਤ ਨਹੀਂ ਕੀਤੀ ਕਿ ਜਾ ਕੇ ਖੇਤ ਦੀ ਹਾਲਤ ਦੇਖ ਲਵਾਂ ਕਿ ਉਹ ਸੱਚ ਬੋਲਦੇ ਹਨ ਜਾਂ ਝੂਠ

ਪਾਣੀ ਦੀ ਬੂੰਦ-ਬੂੰਦ ਵੀ ਜੇ ਪੱਥਰ ਉੱਤੇ ਡਿੱਗਦੀ ਰਹੇ ਤਾਂ ਉਸ ਵਿੱਚ ਵੀ ਤਰੇੜ ਆ ਜਾਂਦੀ ਹੈ, ਰਾਜ ਤਾਂ ਵਿਚਾਰਾ ਫਿਰ ਵੀ ਹੱਡ-ਮਾਸ ਦਾ ਬਣਿਆ ਹੋਇਆ ਸੀ ਉਸਨੇ ਆਪਣੇ ਭਰਾਵਾਂ ਨਾਲ ਗੱਲ ਕਰਕੇ ਸਾਰੇ ਇਕੱਠੇ ਕਰ ਲਏ, ਪਰ ਇਸ ਬਾਰੇ ਉਹਨਾਂ ਨੇ ਚੌਧਰੀ ਨੂੰ ਕੁੱਝ ਵੀ ਨਹੀਂ ਦੱਸਿਆ ਤੇ ਕਮਾਲੂਦੀਨ ਦੇ ਘਰ ਜਾ ਕੇ ਉਸ ਦੀ ਹੱਬ-ਦੱਬ ਕਰ ਦਿੱਤੀ

”ਤੁਮ੍ਹਾਰੀ ਹਿੰਮਤ ਕੈਸੇ ਹੁਈ ਹਮਾਰੇ ਖੇਤ ਕੀ ਔਰ ਬੜ੍ਹਨੇ ਕੀ?” ਸਾਰਿਆਂ ਨੇ ਰਲ ਕੇ ਕਮਾਲੂਦੀਨ ਨੂੰ ਕੁੱਟਿਆ ਵੀ ਤੇ ਗਾਲ੍ਹਾਂ ਵੀ ਕੱਢੀਆਂ ਤੇ ਕਮਾਲੂਦੀਨ ਵਿਚਾਰਾ ਮਿੰਨਤਾਂ ਹੀ ਕਰਦਾ ਰਿਹਾ, ”ਭਾਈਜਾਨ, ਖੁਦਾ ਕੀ ਕਸਮ, ਹਮਨੇ ਕੋਈ ਭੀ ਗੁਨਾਹ ਨਹੀਂ ਕਿਆ ਹੈ” ਪਰ ਇਹਨਾਂ ਤਿੰਨਾਂ ਦੇ ਕੰਨਾਂ ਵਿੱਚ ਤਾਂ ਬਿਗਾਨੀ ਚੁੱਕ ਦੀ ਲੁੱਕ ਭਰੀ ਹੋਈ ਸੀ ਤੇ ਸ਼ਾਇਦ ਇਸੇ ਕਰਕੇ ਉਹਨਾਂ ਨੇ ਕਮਾਲੂਦੀਨ ਦੀ ਗੱਲ ਨਹੀਂ ਸੁਣੀ ਕਮਾਲੂਦੀਨ ਜੇ ਘਰ ਇਕੱਲਾ ਹੁੰਦਾ ਤਾਂ ਫਿਰ ਵੀ ਗੱਲ ਆਈ-ਗਈ ਹੋ ਜਾਣੀ ਸੀ,

ਪਰ ਮਾੜੀ ਕਿਸਮਤ ਨੂੰ ਉਸਦੇ ਘਰ ਵਾਲੀ ਨੇ ਰੌਲਾ ਪਾ ਦਿੱਤਾ ਤੇ ਗੱਲ ਨੂੰ ਕੁੱਝ ਇਸ ਤਰ੍ਹਾਂ ਵਧਾ-ਚੜ੍ਹਾ ਕੇ ਦੱਸਿਆ ਕਿ ਸਾਰੇ ਪਿੰਡ ਦੇ ਮੁਸਲਮਾਨ ਅਬਦੁਲ ਗਫਾਰ ਖਾਂ ਤੇ ਉਸ ਦੇ ਪਰਿਵਾਰ ਸਮੇਤ ਇੱਕ ਪਾਸੇ ਤੇ ਇਹ ਤਿੰਨੇ ਭਰਾ ਇੱਕ ਪਾਸੇ ਗੱਲ ਪੰਚਾਇਤ ਤੱਕ ਪਹੁੰਚੀ ਤੇ ਪੰਚਾਇਤ ਨੇ ਚੌਧਰੀ ਤੋਂ ਪੁੱਛ-ਦੱਸ ਕੀਤੀ ਚੌਧਰੀ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਹਿੱਸੇ-ਠੇਕੇ ਵਾਲੇ ਬੁਲਾ ਲਏ ਸਾਰਾ ਪਿੰਡ ‘ਕੱਠਾ ਹੋ ਗਿਆ ਤੇ ਪੰਚਾਇਤ ਵੀ ਬੁਲਾਈ ਗਈ ਤੇ ਪਹਿਲਾਂ ਤਾਂ ਉਹਨਾਂ ਨੇ ਕਮਾਲੂਦੀਨ ‘ਤੇ ਝੂਠੇ-ਸੱਚੇ ਦੋਸ਼ ਲਾਏ ਪਰ ਜਦ ਪੰਚਾਇਤ ਵੱਲੋਂ ਤੇ ਚੌਧਰੀ ਵੱਲੋਂ ਹਿੱਸੇ-ਠੇਕੇ ਵਾਲਿਆਂ ‘ਤੇ ਤਨਕੀਹਾਂ ਹੋਈਆਂ ਤੇ ਉਹਨਾਂ ਦੋਨਾਂ ਨੇ ਪਿੰਡ ਦਾ ਭੂਤਰਿਆ ਹਜ਼ੂਮ ਦੇਖਿਆ ਤਾਂ ਸਾਰਾ ਕੁੱਝ ਸੱਚੋ-ਸੱਚ ਬਕ ਦਿੱਤਾ ਕਿ ਅਸੀਂ ਤਾਂ ਆਪਣੀ ਰੰਜ਼ਿਸ ਕੱਢਣ ਲਈ ਰਾਜ ਨੂੰ ਕਮਾਲੂਦੀਨ ਖਿਲਾਫ ਭੜਕਾਇਆ ਸੀ ਰਾਜ ਨੇ ਮਾਰਿਆ ਆਪਣੇ ਮੱਥੇ ‘ਤੇ ਹੱਥ ਤੇ ਇਨ੍ਹਾਂ ਤਿੰਨਾਂ ਭਰਾਵਾਂ ਨੇ ਕਮਾਲੂਦੀਨ ਤੋਂ ਹੱਥ ਜੋੜ ਕੇ ਮੁਆਫੀ ਮੰਗੀ

”ਅਬ ਘਰ ਚਲੋ” ਚੌਧਰੀ ਨੇ ਉਹਨਾਂ ਤਿੰਨਾਂ ਭਰਾਵਾਂ ਨੂੰ ਗੁੱਸੇ ਵਿੱਚ ਹੁਕਮ ਦਿੱਤਾ, ਜੋ ਪੰਚਾਇਤ ਤੇ ਪਿੰਡ ਦੇ ਸਾਹਮਣੇ ਸਿਰ ਝੁਕਾਈ ਖੜ੍ਹੇ ਸਨ ਘਰ ਆ ਕੇ ਚੌਧਰੀ ਨੇ ਉਹਨਾਂ ਤਿੰਨਾਂ ਦੀ ਉਹ ਖੁੰਭ ਠੱਪੀ ਕਿ ਉਹਨਾਂ ਦੇ ਪੁੱਤ-ਪੋਤਰੇ ਵੀ ਯਾਦ ਰੱਖਣ ਪਰ ਆਪ ਚੌਧਰੀ ਇਸ ਨਮੋਸ਼ੀ ‘ਚੋਂ ਨਿੱਕਲ ਨਾ ਸਕਿਆ ਤੇ ਉਸ ਨੇ ਮੰਜਾ ਮੱਲ ਲਿਆ ਇਸ ਸਮੇਂ ਦੌਰਾਨ ਚੌਧਰੀ ਇਹ ਹੀ ਸੋਚਦਾ ਰਿਹਾ ਕਿ ਮੈਂ ਜਦੋਂ ਤੋਂ ਸੁਰਤ ਸੰਭਾਲੀ ਹੈ, ਸਾਰੇ ਪਿੰਡ ਵਾਲੇ ਮੇਰਾ, ਆਪਣੇ ਮਾਂ-ਪਿਉ ਤੇ ਭੈਣਾਂ-ਭਰਾਵਾਂ ਵਾਂਗ ਮਾਣ-ਸਤਿਕਾਰ ਕਰਦੇ ਰਹੇ ਹਨ,

ਪਰ ਮੇਰੇ ਆਪਣੇ ਜਾਇਆਂ ਨੇ ਅੱਜ ਨਮੋਸ਼ੀ ਦਾ ਮਣਾਂ-ਮੂੰਹੀਂ ਵਜ਼ਨ ਮੇਰੀ ਆਤਮਾ ‘ਤੇ ਰੱਖ ਦਿੱਤਾ ਹੈ, ਜਿਸਨੂੰ ਮੈਂ ਕਦੇ ਦਰਕਿਨਾਰ ਨਹੀਂ ਕਰ ਸਕਦਾ ਬੇਸ਼ੱਕ ਸਾਰੇ ਪਿੰਡ ਦੇ ਮੁਸਲਮਾਨ ਨੌਜਵਾਨ, ਔਰਤਾਂ ਤੇ ਬੱਚਿਆਂ ਨੇ ਉਹਨਾਂ ਦੇ ਘਰ ਆ ਕੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਕਿ ਅਸੀਂ ਇਹ ਗੱਲ ਆਪਣੇ ਦਿਲ ਤੋਂ ਭੁਲਾ ਚੁੱਕੇ ਹਾਂ ਤੇ ਤੁਸੀਂ ਵੀ ਹੁਣ ਇਹ ਸੋਚ ਛੱਡ ਦੇਵੋ ਪਰ ਸੋਚਾਂ ‘ਤੇ ਸਾਡਾ ਜ਼ੋਰ ਕਿੱਥੇ ਹੁੰਦਾ ਹੈ ਇਸ ਘੋੜੇ ਨੂੰ ਤਾਂ ਜਿਨ੍ਹਾਂ ਠੱਲੀਏ ਇਹ ਹੋਰ ਤੇਜ਼ ਹੁੰਦਾ ਹੈ ਤੇ ਚੌਧਰੀ ਇਹੀ ਸੋਚਦਾ ਇਸ ਜਹਾਨ ਵਿੱਚੋਂ ਤੁਰ ਗਿਆ ਕਿ ਉਹ ਸਾਰੀ ਉਮਰ ਪਿਆਰ ਦਾ ਵਪਾਰ ਕਰਦਾ ਰਿਹਾ ਪਰ ਉਸ ਦੀ ਔਲਾਦ ਨੇ ਇਹ ਕੇਹਾ ਵਣਜ ਕਰ ਦਿੱਤਾ ਜਿਸ ਦੀ ਖੱਟੀ ਉਸ ਨੂੰ ਉੱਠਣ ਨਹੀਂ ਦੇ ਰਹੀ?

ਜਗਸੀਰ ਸਿੰਘ ਤਾਜੀ, ਬਠਿੰਡਾ, ਮੋ. 99889-95533

Punjabi Story: ਘਰ ਦਾ ਰਖਵਾਲਾ
Punjabi Story: ਬਾਬੇ ਜੈਲੈ ਨੂੰ ਘਰ ਦਾ ਮੋਹਰੀ ਹੋਣ ਕਰਕੇ ਘਰ ਵਾਲੇ ਅਤੇ ਸ਼ਰੀਕੇ ਵਾਲੇ ਸਾਰੇ ਜੈਲਦਾਰ ਕਹਿ ਕੇ ਹੀ ਬੁਲਾਉਂਦੇ ਸਨ। ਦੇਖੋ-ਦੇਖੀ ਉਹ ਆਪਣੇ ਅਤੇ ਲਾਗਲੇ ਪਿੰਡਾਂ ਵਿੱਚ ਵੀ ਜੈਲਦਾਰ ਦੇ ਨਾਓਂ ਨਾਲ ਹੀ ਮਸ਼ਹੂਰ ਹੋ ਗਿਆ ਸੀ। ਨਵੀਂ ਪਨੀਰੀ ਤਾਂ ਇਹੀ ਸਮਝਦੀ ਸੀ ਕਿ ਬਾਬਾ ਜੈਲਾ ਸ਼ਾਇਦ ਜੈਲਦਾਰ ਹੀ ਰਿਹਾ ਹੋਣੈ ਜਵਾਨੀ ਪਹਿਰੇ। ਬਾਬੇ ਦੇ ਘਰ ਵਿੱਚ  ਉਸ ਦੀ ਪਤਨੀ ਕਰਤਾਰੀ ਤੋਂ ਇਲਾਵਾ ਸੁਰਿੰਦਰ ਤੇ ਮਹਿੰਦਰ ਦੋ ਪੁੱਤਰ ਅਤੇ ਸ਼ਿੰਦੋ-ਮਿੰਧੋ ਦੋ ਧੀਆਂ ਵੀ ਸਨ। ਸਾਰੇ ਹੀ ਬਾਬੇ ਜੈਲੇ ਤੋਂ ਬਹੁਤ ਡਰਦੇ ਸਨ। ਹਰ ਕੰਮ ਕਰਨ ਤੋਂ ਪਹਿਲੇ ਉਸ ਦੀ ਸਲਾਹ ਲਈ ਜਾਂਦੀ ਸੀ। ਉਸ ਦੇ ਹੁਕਮ ਬਗੈਰ ਪੱਤਾ ਵੀ ਨਹੀ ਸੀ ਹਿਲਦਾ, ਘਰ ਵਿੱਚ।

ਸਮਾਂ ਪਾ ਕੇ ਸਾਰੇ ਧੀਆਂ-ਪੁੱਤਰ ਵਿਆਹੇ ਗਏ। ਧੀਆਂ ਆਪਣੇ ਘਰੋ-ਘਰੀਂ ਬਹੁਤ ਸੁਖੀ ਸਨ।ਦੂਜੇ ਪਾਸੇ ਉਨ੍ਹਾਂ ਦੀਆਂ ਭਰਜਾਈਆਂ ਨੇ ਆਣ ਕੇ ਉਨ੍ਹਾਂ ਦੀ ਜਗ੍ਹਾ ਮੱਲ ਲਈ ਸੀ। ਉਂਜ ਵੀ ਉਹ ਆਪੋ-ਆਪਣੀ ਕਬੀਲਦਾਰੀ ਦੀਆਂ ਜ਼ਿੰਮੇਵਾਰੀਆਂ ਵਿੱਚ ਮਸਤ ਹੋ ਗਈਆਂ ਸਨ, ਜਿਸ ਕਰਕੇ ਪੇਕੇ ਘਰ ਆਉਣਾ-ਜਾਣਾ ਹੌਲੀ-ਹੌਲੀ ਕਾਫੀ ਘਟ ਗਿਆ ਸੀ, ਉਨ੍ਹਾਂ ਦਾ।

Punjabi Story

ਜਿਉਂ-ਜਿਉਂ ਬਾਬੇ ਜੈਲੇ ਦੀ ਉਮਰ ਵਡੇਰੀ ਹੁੰਦੀ ਗਈ, ਤਿਓਂਂ-ਤਿਓਂ ਬਾਬੇ ਦੁਆਰਾ ਬਣਾਈ ਹਵੇਲੀ ਦੀਆਂ ਕੰਧਾਂ ਵੀ  ਮੈਲੀਆਂ ਹੁੰਦੀਆਂ ਗਈਆਂ। ਜਦ ਪੁੱਤਰਾਂ ਨੂੰ ਵੀ ਬਜ਼ੁਰਗ ਦੀ ਸੇਵਾ ਕਰਨਾ ਬੋਝ ਜਾਪਣ ਲੱਗਾ ਅਤੇ ਉਹ ਆਪਣੀ ਮਰਜ਼ੀ ਨਾਲ ਗੱਲ ਕਰਨ ਲੱਗੇ ਤਾਂ ਉਸ ਨੂੰ ਕਈ ਬਾਰ ਇੰਝ ਜਾਪਣ ਲੱਗ ਜਾਂਦਾ ਜਿਵੇਂ ਉਸ ਦੀ ਆਪਣੀ ਜ਼ਿੰਦਗੀ ਨੂੰ ਵੀ ਜੰਗ ਲੱਗਣ ਲੱਗ ਪਈ ਹੋਵੇ। ਘਰ ਵਿੱਚ ਨਿੱਕੀ-ਨਿੱਕੀ ਗੱਲ ਪਿੱਛੇ ਪੁੱਤਰਾਂ ਵਿੱਚ ਆਪਸੀ ਲੜਾਈ-ਝਗੜੇ ਹੋਣ ਲੱਗ ਪਏ।

ਇਸ ਤਰ੍ਹਾਂ ਦੇ ਦੁੱਖਾਂ ਨੂੰ ਨਾ ਸਹਾਰਦੀ ਹੋਈ ਇੱਕ ਦਿਨ ਬਾਬੇ ਜੈਲੇ ਦੀ ਪਤਨੀ ਕਰਤਾਰੀ ਉਸ ਨੂੰ ਸਦੀਵੀ ਵਿਛੋੜਾ ਦੇ ਗਈ। ਕਰਤਾਰੀ ਦੇ ਜਾਣ ਪਿੱਛੋਂ ਤਾਂ ਬਾਬਾ ਜੈਲਦਾਰ ਜਿਵੇਂ ਇਕੱਲਾਪਣ ਮਹਿਸੂਸ ਕਰਦਾ ਟੁੱਟ ਕੇ ਹੀ ਰਹਿ ਗਿਆ ਸੀ।  ਉਹ ਦੀਵਾਰਾਂ ‘ਤੇ ਟੰਗੀਆਂ ਜਵਾਨੀ ਪਹਿਰੇ  ਦੀਆਂ ਕਦੀ ਆਪਣੀਆਂ ਤਸਵੀਰਾਂ ਦੇਖਦਾ ਅਤੇ ਕਦੀ ਕਰਤਾਰੀ ਦੀਆਂ। ਦੇਖਦੇ-ਹੀ-ਦੇਖਦੇ ਉਸ ਦੀਆਂ ਅੱਖਾਂ ਡੁੱਲਣ ਲੱਗ ਪੈਂਦੀਆਂ। Punjabi Story

ਜਦ ਕੋਈ ਵੀ ਦਿਲਾਸਾ ਦੇ ਕੇ ਚੁੱਪ ਨਾ ਕਰਵਾਉਂਦਾ ਤਾਂ ਫਿਰ ਖੁਦ ਹੀ ਉਹ ਮਨ ਨੂੰ ਸਮਝਾ ਲੈਂਦਾ, ‘ਬਥੇਰੀ ਜੈਲਦਾਰੀ ਕਰ ਲਈ ਐ, ਭਲਿਆ ਲੋਕਾ !  ਹੁਣ ਕਿਸੇ ਹੋਰ ਨੇ ਵੀ ਤਾਂ ਜੈਲਦਾਰ ਬਣਨਾ ਹੈ, ਘਰ ਵਿੱਚ ! ਚੁੱਪ ਕਰ ਜਾ ਕਮਲਿਆ, ਕਿਸੇ ਨੇ ਚੁੱਪ ਕਰਵਾਉਣ ਨਹੀਂ ਆਉਣਾ ਤੈਨੂੰ!’

ਉਪਰੋਂ ਸਾਉਣ ਮਹੀਨੇ ਦੀ ਝੜੀ ਲੱਗੀ ਹੋਈ ਸੀ ਅਤੇ ਇੱਧਰ ਬਾਬਾ ਜੀ ਹੋਰੀਂ ਪਿਛਲੀਆਂ ਯਾਦਾਂ ‘ਚ ਗੁਆਚੇ ਹੋਏ ਸਾਉਣ ਦੀ ਝੜੀ ਤੋਂ ਵੀ ਵਧ ਕੇ ਹੰਝੂਆਂ ਦੀ ਝੜੀ ਲਾਈ ਬੈਠੇ ਸਨ। ਅਚਾਨਕ ਹੀ ਹਵੇਲੀ ਦੇ ਅੰਦਰ ਕਿਸੇ ਭਾਰੀ ਖੜਕੇ ਦੀ ਆਈ ਅਵਾਜ਼ ਨੇ ਉਸ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

Punjabi Story

ਉਸ ਨੇ ਧੀਮੀ ਜਿਹੀ ਅਵਾਜ ਵਿੱਚ ਬੋਲਦੇ ਹੋਏ ਪੁੱਛਿਆ,  ‘ਕੀ ਗੱਲ ਹੋ ਗਈ ਪੁੱਤਰ ਸੁਰਿੰਦਰ ?’  ਅੱਗੋਂ ਪੁੱਤਰ ਦਾ ਗੁੱਸੇ ਭਰਿਆ ਜਵਾਬ ਸੀ, ‘ਇਸ ਹਵੇਲੀ ਦੇ ਦੋ ਹਿੱਸੇ ਕਰ ਦਿਉ, ਬਾਪੂ!  ਸਾਡੇ ਤੋਂ ਨਹੀਂ ਨਿੱਤ-ਨਿੱਤ ਕਲੇਸ਼ ਝੱਲਿਆ ਜਾਣਾ।’ ਸੁਣ ਕੇ ਬਾਬੇ ਜੈਲਦਾਰ ਦੀਆਂ ਅੱਖਾਂ ਹੋਰ ਵੀ ਮੋਹਲੇਧਾਰ ਵਗ ਤੁਰੀਆਂ। ਉਹ ਕੰਬਦੀ ਅਵਾਜ਼ ਵਿੱਚ ਬੋਲਿਆ, ‘ਪੁੱਤਰ! ਬੜੀ ਮਿਹਨਤ ਨਾਲ ਤੀਲਾ-ਤੀਲਾ ਜੋੜ ਕੇ ਬਣਾਈ ਸੀ ਇਹ ਹਵੇਲੀ, ਤੁਹਾਡੀਆਂ ਖੁਸ਼ੀਆਂ ਨੂੰ ਪੂਰਾ ਕਰਨ ਖਾਤਰ। ਰੱਬ ਦੇ ਵਾਸਤੇ ਹਿੱਸੇ ਨਾ ਪਾਵੋ ਇਸ ਹਵੇਲੀ ਦੇ! ਕੱਠੇ ਰਲ਼-ਮਿਲ ਕੇ ਹੀ ਰਵੋ। ‘ਕੱਠਿਆਂ ਵਰਗੀ ਰੀਸ ਨਹੀਂ ਹੁੰਦੀ ਪੁੱਤਰੋ!’

ਪਰ, ਬੱਚਿਆਂ ਦੀ ਜਿਦ ਮੂਹਰੇ ਬਾਬੇ ਜੈਲਦਾਰ ਜੀ ਦੀ ਜਰਾ ਵੀ ਪੇਸ਼ ਨਾ ਗਈ ਅਤੇ ਸੁਰਿੰਦਰ ਤੇ ਮਹਿੰਦਰ ਦੋਵਾਂ ਭਰਾਵਾਂ ਨੇ ਅੱਡ-ਅੱਡ ਹੋਣ ਦਾ ਆਪਣਾ ਅਟੱਲ ਫੈਸਲਾ ਆਖਰ ਸੁਣਾ ਹੀ ਦਿੱਤਾ।  ਪੰਚਾਇਤ ਬੁਲਾ ਲਈ ਗਈ। ਹਿੱਸੇ ਪੈਣੇ ਸ਼ੁਰੂ ਹੋ ਗਏ।

Punjabi Story

ਸਮਝ ਨਹੀਂ ਸੀ ਆ ਰਹੀ ਕਿ ਬਾਬੇ ਜੈਲਦਾਰ ਨੂੰ ਕਿਸ ਦੇ ਹਿੱਸੇ ਵਿੱਚ ਪਾਇਆ ਜਾਵੇ। ਆਖਿਰ ਇਹ ਫੈਸਲਾ ਹੋਇਆ ਕਿ ਬਾਬੇ ਜੈਲਦਾਰ ਨੂੰ ਮਹੀਨਾ-ਮਹੀਨਾ ਦੋਵੇਂ ਪੁੱਤਰ ਆਪੋ-ਆਪਣੇ ਘਰ ਰੋਟੀ ਖਵਾਉਣਗੇ। ਇਸ ਤੋਂ ਅਗਲਾ ਪੇਚੀਦਾ ਫੈਸਲਾ ਸੀ ਕਿ ਹਵੇਲੀ ਦਾ ਕਿਹੜਾ ਕਮਰਾ ਬਾਬੇ ਦੇ ਹਿੱਸੇ ਵਿੱਚ ਪਾਇਆ ਜਾਵੇ, ਕਿਉਂਕਿ ਦੋਵਾਂ  ਭਰਾਵਾਂ ਨੇ ਕਮਰੇ ਬਰਾਬਰ  ਵੰਡ ਲਏ ਸਨ ਅਤੇ ਕੋਈ ਵੀ ਆਪਣਾ ਕਮਰਾ ਬਾਬੇ ਜੈਲਦਾਰ ਨੂੰ ਦੇਣ ਨੂੰ ਤਿਆਰ ਨਹੀਂ ਸੀ ਹੋ ਰਿਹਾ।

ਦੋਵੇਂ ਭਰਾ ਆਪੋ-ਆਪਣੇ ਬੱਚਿਆਂ ਲਈ ਵੱਖ-ਵੱਖ ਕਮਰਿਆਂ ਵਿੱਚ ਬਹਿ ਕੇ ਪੜ੍ਹਨ ਅਤੇ ਸੌਣ ਦੇ ਵੰਡੇ ਪਾਈ ਬੈਠੇ ਸਨ। ਆਪਣੇ ਬੱਚਿਆਂ ਨਾਲ ਉਨ੍ਹਾਂ ਦੇ ਕਮਰਿਆਂ ਵਿੱਚ ਬਾਬੇ ਦਾ ਮੰਜਾ ਡਾਹ ਕੇ ਦੇਣ ਨੂੰ ਕੋਈ ਵੀ ਸਹਿਮਤ ਨਹੀਂ ਸੀ ਹੋ ਰਿਹਾ।ਦੋਵੇਂ ਹੀ ਆਪੋ-ਆਪਣੇ ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਪਾਉਣ ਨੂੰ ਬੁਰਾ ਮਹਿਸੂਸ ਕਰ ਰਹੇ ਸਨ। ਅਸਲ ਵਿੱਚ ਉਨ੍ਹਾਂ ਨੂੰ ਆਪੋ-ਆਪਣੇ ਬੱਚਿਆਂ ਦੀ ਪੜ੍ਹਾਈ ਦੀ ਚਿੰਤਾ ਨਹੀਂ ਸੀ, ਪੜ੍ਹਾਈ ਵਿੱਚ ਤਾਂ ਉਹ ਮਹਾਂ-ਨਲਾਇਕਾਂ ਦੇ ਵੀ ਬਾਪ ਸਨ, ਉਨ੍ਹਾਂ ਨੂੰ ਚਿੰਤਾ ਸੀ ਤਾਂ ਸਿਰਫ਼ ਇਸ ਗੱਲ ਦੀ ਕਿ ਉਨ੍ਹਾਂ ਦੇ ਬੱਚਿਆਂ ਨੇ ਟੀ.ਵੀ. ਉੱਤੇ ਫਿਲਮਾਂ ਅਤੇ ਸੀਰੀਅਲ ਕੋਈ ਨਹੀਂ ਸੀ ਛੱਡਣਾ ਹੁੰਦਾ, ਜਦ ਕਿ ਬਾਬੇ ਹੋਰੀਂ ਉਨ੍ਹਾਂ ਨੂੰ ਪੜ੍ਹ ਲਓ, ਪੜ੍ਹ ਲਓ ਦਾ ਰੱਟਾ ਲਾਈ ਰੱਖਦੇ ਸਨ।

Punjabi Story

ਜਦ ਬਾਬਾ ਜੈਲਦਾਰ ਦੇ ਹਿੱਸੇ ਕੋਈ ਵੀ ਕਮਰਾ ਨਾ ਆਇਆ ਤਾਂ ਉਹ ਰੌਲੇ-ਰੱਪੇ ਵਿੱਚੋਂ ਉੱਠ ਕੇ ਨੰਗੇ ਪੈਰੀਂ ਬਾਹਰ ਨੂੰ ਚੱਲ ਪਿਆ ਤੇ ਕਹਿਣ ਲੱਗਿਆ, ‘ਪੁੱਤਰੋ! ਤੁਸੀਂ  ਹਵੇਲੀ ਦੇ ਟੁਕੜੇ ਨਹੀਂ ਕਰਨ ਲੱਗੇ, ਸਗੋਂ ਮੇਰੇ ਦਿਲ ਦੇ ਟੁਕੜੇ ਕਰਨ ਲੱਗੇ ਹੋ।

ਉਹ ਬਾਹਰ ਪਿੱਪਲ ਹੇਠਾਂ ਤਾਸ਼ ਖੇਡਦਿਆਂ ਕੋਲ ਜਾ ਬੈਠਿਆ ਅਤੇ ਤੀਹ ਸਾਲਾਂ ਦੀਆਂ ਬੀਤੀਆਂ ਯਾਦਾਂ ਵਿੱਚ ਗੁਆਚ ਗਿਆ। ਕਿਵੇਂ ਕਰਜ਼ਾ ਚੁੱਕ-ਚੁੱਕ ਕੇ ਉਨ੍ਹਾਂ ਨੇ ਹਵੇਲੀ ਬਣਾਈ ਸੀ। ਉਸ ਦੀ ਕਰਤਾਰੀ ਅਤੇ ਖੁਦ ਉਸ ਨੇ ਕਿਵੇਂ ਸਿਰ ‘ਤੇ ਮਿੱਟੀ, ਗਾਰਾ ਤੇ ਸੀਮਿੰਟ ਢੋਂਦਿਆਂ ਨੇ ਦੋ ਮੰਜਲਾ ਬਣਾਈ ਸੀ, ਹਵੇਲੀ।ਪਿੰਡ ਤਾਂ ਕੀ, ਪੂਰਾ ਇਲਾਕਾ ਦੇਖਣ ਆਇਆ ਕਰਦਾ ਸੀ, ਇਸ ਹਵੇਲੀ ਨੂੰ।

Read Also : Punjabi Story: ਮੇਰੀ ਲਾਡੋ (ਪੰਜਾਬੀ ਕਹਾਣੀ)

ਬਾਬਾ ਜੈਲਦਾਰ ਆਪਣੀਆਂ ਇਨ੍ਹਾਂ ਹੱਡ-ਬੀਤੀਆਂ ਵਿੱਚ ਗੁਆਚਿਆ ਹੋਇਆ ਸੀ ਕਿ ਇਨੇ ਨੂੰ ਪਿੱਪਲ ਹੇਠਾਂ ਖੇਡਦਾ ਉਸ ਦਾ ਪੋਤਰਾ ਟਿੱਕੂ  ਉਸ ਦੀ ਗੋਦੀ ਵਿੱਚ ਆ ਬੈਠਾ। ਬਸ ਬਾਬਾ ਜੀ ਹੋਰੀਂ ਪੋਤਰੇ ਦੇ ਮੋਹ-ਪਿਆਰ ਵਿੱਚ ਪੋਤਰੇ ਨਾਲ ਹੀ ਤੋਤਲੀਆਂ-ਤੋਤਲੀਆਂ ਮਾਰਨ ਲੱਗ ਪਏ। ਘੰਟੇ ਕੁ ਬਾਦ ਪੋਤਰੇ  ਨੇ ਉਂਗਲ ਫੜੀ ਤੇ ਬਾਬਾ ਜੀ ਹੋਰਾਂ ਨੂੰ ਘਰ ਨੂੰ ਲੈ ਤੁਰਿਆ।

Punjabi Story

ਜਦ ਬਾਬਾ ਜੀ ਘਰ ਵਾਪਸ ਆਇਆ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦਾ ਮੰਜਾ ਹਵੇਲੀ ਦੇ ਬਾਹਰ ਟਾਹਲੀ ਦੇ ਦਰੱਖਤ ਹੇਠਾਂ ਡਾਹਿਆ ਪਿਆ ਸੀ। ਬਾਬਾ ਮੰਜੇ ‘ਤੇ ਬੈਠਦੇ ਹੋਏ ਹੌਕਾ ਜਿਹਾ ਭਰ ਕੇ ਕਹਿਣ ਲੱਗਿਆ, ‘ਪੁੱਤਰੋ, ਮੇਰੇ ਹਿੱਸੇ ਟਾਹਲੀ ਦੀ ਛਾਂ ਆਈ ਹੈ। ਸ਼ਰਮਿੰਦੇ ਹੋਏ ਵੱਡੇ ਪੁੱਤਰ ਸੁਰਿੰਦਰ ਨੇ ਅੰਦਰੋਂ ਧੀਮੀ ਜਿਹੀ ਅਵਾਜ਼ ਵਿੱਚ ਕਿਹਾ, ‘ਨਹੀਂ ਬਾਪੂ ਜੀ, ਦਿਨੇ ਤੁਸੀਂ ਟਾਹਲੀ ਦੀ ਛਾਂ ਥੱਲੇ ਬੈਠ ਜਾਇਆ ਕਰੋ ਤੇ ਸ਼ਾਮਾਂ ਨੂੰ ਜਾਂ ਮੀਂਹ-ਕਣੀ ਸਮੇਂ ਮੰਜਾ ਗੈਲਰੀ ਵਿੱਚ ਡਾਹ ਦਿਆ ਕਰਾਂਗੇ।

ਨਾਲੇ ਗੈਲਰੀ ਤਾਂ ਸਭ ਦੀ ਸਾਂਝੀ ਹੈ, ਤੁਹਾਨੂੰ ਕੋਈ ਨਹੀਂ ਰੋਕ ਸਕਦਾ ਉਥੋਂ, ਮਾਈ ਦਾ ਲਾਲ ! ਸਿਆਣਾ ਤਾਂ ਘਰ ਦਾ ਰਖਵਾਲਾ ਹੁੰਦਾ।  ਆਉਣ-ਜਾਣ ਵਾਲਿਆਂ ਨੂੰ ਵੀ ਮੂਹਰੇ ਬੈਠਾ ਦੇਖ ਕੇ ਭੈਅ ਜਿਹਾ ਬਣਿਆ ਰਹਿੰਦਾ। ਵੈਸੇ ਵੀ, ਹਰਜ ਵੀ ਕਿਸ ਗੱਲ ਦਾ ਹੈ, ਬਾਪੂ ਜੀ।’

ਪੁੱਤਰਾਂ ਦੀਆਂ ਸੁਣ ਕੇ ਬਾਬੇ ਜੈਲਦਾਰ ਨੂੰ ਇੰਜ ਮਹਿਸੂਸ ਹੋਇਆ ਜਿਉਂ ਕਿ ਅੱਜ ਉਹ ਜੈਲਦਾਰ ਨਹੀਂ ਰਿਹਾ, ਸਗੋਂ ਜੈਲਾ, ‘ਘਰ ਦਾ ਰਖਵਾਲਾ’ ਬਣ ਕੇ ਰਹਿ ਗਿਆ ਹੈ, ਉਹ।

ਕੁਲਵਿੰਦਰ ਕੌਰ ਮਹਿਕ, (ਮੁਹਾਲੀ)

Punjabi Story: ਉਮਰਾਂ ਦੇ ਦਰਦ
Punjabi Story: ਮੈਂ ਆਪਣੇ ਵਿਹੜੇ ਵਿੱਚ ਨਿੰਮ ਥੱਲੇ ਡੂੰਘੇ ਫਿਕਰਾਂ ਵਿੱਚ ਡੁੱਬਿਆ ਬੈਠਾ ਸੀ ਮੈਥੋਂ ਫਿਕਰਾਂ ਦੀ ਪੰਡ ਚੁੱਕੀ ਨ੍ਹੀਂ ਜਾਂਦੀ ਸੀ, ਕਿਉਂਕਿ ਮੇਰੀ ਔਲਾਦ ਏਨੀ ਵਿਗੜ ਚੁੱਕੀ ਸੀ ਕਿ ਸਿੱਧੇ ਮੂੰਹ ਗੱਲ ਨਹੀਂ ਸੀ ਕਰਦੀ ਅਤੇ ਨਿੱਤ ਨਵੇਂ ਤੋਂ ਨਵੇਂ ਉਲਾਂਭੇ ਖੱਟ ਕੇ ਘਰ ਵੜਦੀ ਸੀ ਮੈਨੂੰ ਪਿੰਡ ਦੇ ਲੋਕਾਂ ਵੱਲੋਂ ਰੋਜ਼ ਉਲਾਂਭੇ ਮਿਲਦੇ ਸਨ ਨਿੱਤ ਕੋਈ ਨਾ ਕੋਈ ਸਿਆਪਾ ਪਾਈ ਰੱਖਦੇ ਸਨ

ਮੇਰੀ ਘਰਵਾਲੀ ਇਨ੍ਹਾਂ ਨੂੰ ਨਿੱਕਿਆਂ-ਨਿੱਕਿਆਂ ਨੂੰ ਛੱਡ ਕੇ ਇਸ ਭਰੀ ਦੁਨੀਆਂ ਨੂੰ ਅਲਵਿਦਾ ਕਹਿ ਕੇ ਮੇਰਾ ਸਾਥ ਛੱਡ ਗਈ ਸੀ ਉਸ ਦੇ ਮਰਨ ਮਗਰੋਂ ਮੈਂ ਇਨ੍ਹਾਂ ਨੂੰ ਪਾਲ-ਪੋਸ ਕੇ ਵੱਡਾ ਕੀਤਾ ਅਤੇ ਇਨ੍ਹਾਂ ਦੇ ਵਿਆਹ ਕੀਤੇ ਪਰ ਉਸ ਦੇ ਮਰਨ ਪਿੱਛੋਂ ਮੈਨੂੰ ਇਸ ਸੰਸਾਰ ਵਿੱਚ ਦਿਨ ਕੱਟਣੇ ਔਖੇ ਹੋ ਗਏ ਸਨ ਮੈਂ ਦੁੱਖ-ਸੁਖ ਸਾਂਝਾ ਕਰਦਾ ਤਾਂ ਕਿਸ ਨਾਲ? Punjabi Story

ਬੱਸ ਘਰ ਦੀਆਂ ਕੰਧਾਂ ਹੀ ਮੇਰਾ ਸਾਥ ਨਿਭਾਉਣ ਜੋਗੀਆਂ ਰਹਿ ਗਈਆਂ ਸਨ ਨੂੰਹਾਂ-ਪੁੱਤ ਤਾਂ ਸਿੱਧੇ ਮੂੰਹ ਗੱਲ ਨਹੀਂ ਕਰਦੇ ਸਨ ਮੈਂ ਆਪਣਾ ਸਭ ਕੁਝ ਤਾਂ ਪਹਿਲਾਂ ਹੀ ਲੁਟਾ ਬੈਠਾ ਸੀ ਇੱਕ ਘਰ ਹੀ ਸਿਰ ਲੁਕਾਉਣ ਜੋਗਾ ਰਹਿ ਗਿਆ ਸੀ, ਜੋ ਮੇਰੇ ਨਾਂਅ ਸੀ ਉਸ ‘ਤੇ ਵੀ ਨੂੰਹਾਂ-ਪੁੱਤਾਂ ਨੇ ਅੱਖ ਰੱਖੀ ਹੋਈ ਸੀ ਉਹ ਸੋਚਦੇ ਸਨ ਕਿ ਕਦੋਂ ਇਸ ਦਾ ਜੂੜ ਵੱਢਿਆ ਜਾਵੇ ਤੇ ਅਸੀਂ ਮਗਰੋਂ ਸਭ ਕੁਝ ਹੜੱਪ ਕਰ ਲਈਏ ਅਜੇ ਮੇਰੇ ਮਨ ਅੰਦਰ ਇਹ ਉਬਾਲ ਉੱਠ ਹੀ ਰਿਹਾ ਸੀ ਕਿ ਐਨੇ ਨੂੰ ਗੁਆਂਢ ਵਿੱਚੋਂ ਮੇਰੀ ਤਾਈ ਚਤਿੰਨੋ ਮੇਰੇ ਕੋਲ ਆ ਕੇ ਲੰਮਾ ਜਿਹਾ ਹਉਕਾ ਭਰ ਕੇ ਬੈਠ ਗਈ ਤੇ ਮੇਰਾ ਹਾਲ-ਚਾਲ ਪੁੱਛਣ ਲੱਗੀ ਤੇ ਕਹਿਣ ਲੱਗੀ,

Punjabi Story

”ਸੁਣਾ ਪੁੱਤ ਜੈਲਿਆ, ਤੇਰੇ ਅੱਜ-ਕੱਲ੍ਹ ਕਿਹੋ-ਜਿਹੇ ਦਿਨ ਲੰਘਦੇ ਨੇ?” ”ਤਾਈ ਤੈਨੂੰ ਤਾਂ ਪਤਾ ਹੀ ਹੈ, ਜਦੋਂ ਦੀ ਤੇਰੀ ਨੂੰਹ ਗੁਜ਼ਰੀ ਐ, ਉਸ ਤੋਂ ਬਾਅਦ ਮੇਰੇ ਨਾਲ ਕੀ ਬੀਤ ਰਹੀ ਹੈ, ਔਲਾਦ ਆਪ-ਮੁਹਾਰੀ ਹੋਈ ਫਿਰਦੀ ਐ, ਸੁਰ ਵਿੱਚ ਨਹੀਂ ਚਲਦੀ, ਕੰਮ ਦਾ ਡੱਕਾ ਭੰਨ੍ਹ ਕੇ ਦੂਹਰਾ ਨਹੀਂ ਕਰਦੀ, ਖੇਤ-ਬੰਨੇ ਤਾਂ ਕੀ ਜਾਣੈ, ਸਾਰਾ-ਸਾਰਾ ਦਿਨ ਸ਼ੁਕੀਨੀ ਲਾ ਕੇ ਕੁੱਤਿਆਂ ਵਾਂਗੂੰ ਤੁਰੀ ਫਿਰਦੀ ਐ,

ਨਿੰਤ ਨਵੇ ਤੋਂ ਨਵੇਂ ਸੂਟ ਬਦਲਦੀ ਐ, ਨਸ਼ੇ ਦੀ ਆਦੀ ਹੋ ਚੁੱਕੀ ਹੈ ਅਫੀਮ, ਭੁੱਕੀ, ਸਮੈਕ, ਫੈਂਸੀ ਤੇ ਸ਼ਰਾਬ ਦੀਆਂ ਦਿਨ-ਰਾਤ ਫੱਕੀਆਂ ਉਡਾਉਂਦੀ ਐ, ਹੱਥਾਂ ਵਿੱਚ ਮੋਬਾਈਲ ਫੜੇ ਹੁੰਦੇ ਹਨ ਵੱਡੇ-ਛੋਟੇ ਦੀ ਸ਼ਰਮ ਨਹੀਂ ਮੰਨਦੀ ਜੇ ਮੂਹਰੋਂ ਬੋਲੀਏ ਤਾਂ ਡਾਂਗ ਫੜ ਕੇ ਮਗਰ ਪੈ ਜਾਂਦੀ ਹੈ ਤੇਰੀਆਂ ਅੱਖਾਂ ਦੇ ਸਾਹਮਣੇ ਮੈਂ ਦਿਨ-ਰਾਤ ਕਮਾਈ ਕਰਕੇ ਇਨ੍ਹਾਂ ਨੂੰ ਸਭ ਕੁਝ ਬਣਾ ਕੇ ਦਿੱਤਾ ਪੈਰਾਂ ਵਿੱਚ ਫਿੱਡੇ ਛਿੱਤਰ ਪਾ ਕੇ ਹਲ਼ ਵਾਹੁੰਦਾ ਸੀ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਲਤੜ-ਲਤੜ ਕੇ ਖੇਤਾਂ ਨੂੰ ਪਾਣੀ ਦਿੰਦਾ ਸੀ ਮੈਂ ਇਨ੍ਹਾਂ ਦੀ ਖਾਤਰ ਸਰੀਰ ਦੀ ਪ੍ਰਵਾਹ ਨਹੀਂ ਸੀ

Punjabi Story

ਸਮਝੀ ਸੁੱਕ ਕੇ ਲੱਕੜ ਵਰਗਾ ਹੋ ਗਿਆ ਤੈਨੂੰ ਪਤੈ ਮੇਰੇ ਕੋਲ ਘਰ ਦੀ ਜ਼ਮੀਨ ਸਿਰਫ ਦੋ-ਢਾਈ ਕਿੱਲੇ ਸੀ ਮੈਂ ਦਿਨ-ਰਾਤ ਕਮਾਈ ਕਰਕੇ ਬਲਦਾਂ ਨਾਲ ਹਲ਼ ਵਾਹ-ਵਾਹ ਕੇ ਦਸ-ਬਾਰਾਂ ਕਿੱਲੇ ਇਨ੍ਹਾਂ ਨੂੰ ਜ਼ਮੀਨ ਬਣਾ ਕੇ ਦਿੱਤੀ ਹੁਣ ਬਲਦਾਂ ਦੀ ਥਾਂ ਫੋਰਡ ਟਰੈਕਟਰ ਖੜ੍ਹੈ ਪਰ ਇਹ ਬਣੀ-ਬਣਾਈ ਜਾਇਦਾਦ ਨੂੰ ਵੀ ਵਾਢਾ ਧਰੀ ਬੈਠੇ ਨੇ ਕਿੱਲੇ ਵੇਚ-ਵੇਚ ਕੇ ਖਾਈ ਜਾਂਦੇ ਨੇ ਮੇਰੀ ਪੱਗ ਨੂੰ ਦਾਗ ਲਾ ਰਹੇ ਨੇ ਤਾਂ ਹੀ ਮੈਂ ਹੁਣ ਨਾ ਮਰਿਆਂ ਵਿੱਚ ਹਾਂ ਨਾ ਜਿਉਂਦਿਆਂ ਵਿੱਚ ਮੈਨੁੰ ਔਲਾਦ ਨੇ ਕੱਖੋਂ ਹੌਲਾ ਕਰ ਛੱਡਿਐ” ਮੇਰੀ ਦਰਦ ਕਹਾਣੀ ਸੁਣ ਕੇ ਮੇਰੀ ਤਾਈ ਚਤਿੰਨੋ ਵੀ ਫੁੱਟ ਪਈ,

”ਕਿਹਾ ਜਮਾਨਾ ਆ ਗਿਐ, ਜੇ ਕੁਝ ਆਪਣੇ ਪੱਲੇ ਵਿੱਚ ਹੈ ਤਾਂ ਖਾ ਲੈ, ਨਹੀਂ ਤਾਂ ਧੱਕੇ ਮਾਰ-ਮਾਰ ਕੇ ਬਾਹਰ ਕੱਢੀ ਜਾਂਦੇ ਨੇ ਤੇਰੇ ਸਾਹਮਣੇ ਵੇਖ ਸਾਡਾ ਕੀ ਹਾਲ ਏ? ਅਸੀਂ ਇਨ੍ਹਾਂ ਖਾਤਰ ਭੁੱਖੇ-ਤਿਹਾਏ ਰਹਿ ਕੇ ਕੱਟਦੇ ਹਾਂ ਲੀੜਾ, ਕੱਪੜਾ ਗਿੱਠ ਸਾਨੂੰ ਨ੍ਹੀਂ ਸੁਆ ਕੇ ਦਿੰਦਾ ਇੱਥੇ ਹੀ ਬੱਸ ਨਹੀਂ, ਤੇਰੇ ਤਾਏ ਦੀ ਤੇ ਮੇਰੀ ਮੰਜੀ ਪਸ਼ੂਆਂ ਵਾਲੇ ਵਾੜੇ ਡਾਹ ਛੱਡੀ ਐ, ਜੇ ਜੀਅ ਕਰਿਆ ਤਾਂ ਰੋਟੀ ਫੜਾ ਆਉਂਦੇ ਨੇ, ਨਹੀਂ ਤਾਂ ਭੁੱਖਿਆਂ-ਤਿਹਾਇਆਂ ਨੂੰ ਰਾਤ ਕੱਟਣੀ ਪੈਂਦੀ ਐ, ਅਜੇ ਤਾਂ ਰੱਬ ਦਾ ਐਨਾਂ ਸ਼ੁਕਰ ਐ, ਤੇਰੇ ਤਾਏ ਨੇ ਮੇਰੇ ਨਾਂਅ ਇੱਕ ਕਿੱਲਾ ਜ਼ਮੀਨ ਲਵਾ ਰੱਖੀ ਐ, ਜਿਸ ਦੇ ਹਿੱਸੇ-ਠੇਕੇ ਵਿੱਚੋਂ ਅਸੀਂ ਆਪਣਾ ਪੇਟ ਪਾਲ਼ੀ ਜਾਨੇ ਆਂ ਜੇ ਸਾਡੇ ਪੱਲੇ ਕਿੱਲਾ ਜ਼ਮੀਨ ਨਾ ਹੁੰਦੀ ਤਾਂ ਸਾਡਾ ਹਾਲ ਵੀ ਮੌਲੇ ਬਲਦ ਵਰਗਾ ਹੋ ਜਾਣਾ ਸੀ ਜੋ  ਪਹਿਲਾਂ ਸਾਰੀ ਉਮਰ ਜ਼ਮੀਂਦਾਰ ਦੇ ਘਰ ਕਮਾਈ ਕਰ-ਕਰਕੇ ਹੱਡ ਗਾਲ਼ ਲੈਂਦਾ ਹੈ ਤੇ ਜਦੋਂ ਮੌਲਾ ਹੋ ਜਾਂਦੈ,

Punjabi Story

ਸਾਡੇ ਵਾਂਗੂੰ ਤਾਂ ਉਸਨੂੰ ਵੀ ਬਾਹਰਲੇ ਘਰ ਡੰਡੇ ਮਾਰ-ਮਾਰ ਕੇ ਛੱਡ ਆਉਂਦੇ ਨੇ ਧੁੱਪੇ-ਛਾਵੇਂ ਤਾਂ ਕੀ ਕਰਨਾ ਜੇ ਜੀ ਕਰਿਆ ਤਾਂ ਟੋਕਰੀ ਕੱਖਾਂ ਦੀ ਪਾ ਆਉਂਦੇ ਨੇ, ਨਹੀਂ ਤਾਂ ਭੁੱਖਾ-ਤਿਹਾਇਆ ਰਹਿ-ਰਹਿ ਸੁੱਕ-ਸੁੱਕ ਕੇ ਆਪਣੇ ਪ੍ਰਾਣ ਤਿਆਗ ਦਿੰਦਾ ਹੈ ਉਹੀ ਹਾਲ ਸਾਡਾ ਐ, ਪੁੱਤ ਜੈਲਿਆ ਇਹੋ-ਜਿਹੀ ਔਲਾਦ ਤੋਂ ਕੀ ਕਰਵਾਉਣਾਂ ਸੀ? ਜੋ ਢਿੱਡੋਂ ਜੰਮੀ ਸੂਲੀ ਢੰਗ ਰਹੀ ਐ ਸਾਡਾ ਤਾਂ ਰੱਬ ਵੀ ਨਾ ਬਣਿਆ, ਪੁੱਤਾਂ ਨਾਲੋਂ ਤਾਂ ਇੱਕ ਧੀ ਹੀ ਦੇ ਦਿੰਦਾ, ਜਿਹੜੀ ਦੁੱਖ-ਸੁਖ ਵੇਲੇ ਮਾਂ-ਪਿਓ ਦੀ ਸਾਰ ਤਾਂ ਲੈ ਲੈਂਦੀ ਜੋ ਮਾਂ-ਪਿਓ ਦੇ ਰਿਸ਼ਤੇ ਨੂੰ ਸਮਝਦੀ ਐ ਮਾਂ-ਪਿਓ ਨੂੰ ਦੁੱਖੀ ਸੁਣ ਕੇ ਧੀ ਦਾ ਤਾਂ ਫਿਰ ਵੀ ਕਾਲਜਾ ਮੱਚਦੈ, ਜਿਹੜੀ ਦੁੱਖ-ਸੁੱਖ ਵੇਲੇ ਗਲ ਨਾਲ ਲਾ ਕੇ ਰੱਖਦੀ ਐ” ਮੇਰੀ ਤਾਈ ਲੋਹੇ ਵਾਂਗੂੰ ਐਨੀ ਗਰਮ ਹੋਈ ਬੈਠੀ ਸੀ ਕਿ ਮੈਨੂੰ ਗੱਲ ਕਰਨ ਦਾ ਮੌਕਾ ਨਾ ਦਿੰਦੀ

Punjabi Story

ਮੈਂ ਵਿੱਚੋਂ ਉਸ ਦੀ ਗੱਲ ਟੋਕ ਕੇ ਕਿਹਾ, ”ਤੂੰ ਤਾਂ ਤਾਈ ਹੁਣ ਸਾਰਾ ਗੁੱਭ-ਗੁਬਾਹਟ ਕੱਢ ਲਿਆ ਮੈਨੂੰ ਵੀ ਵਾਰੀ ਦੇ-ਦੇ, ਮੈਂ ਵੀ ਆਪਣੀ ਹੱਡਬੀਤੀ ਤੈਨੂੰ ਦੱਸ ਦਿਆਂ” ਤਾਈ ਕਹਿਣ ਲੱਗੀ, ”ਪੁੱਤ ਜੈਲਿਆ, ਹੁਣ ਤੂੰ ਵੀ ਆਪਣੇ ਮਨ ਦੀ ਭੜਾਸ ਕੱਢ ਲੈ” ਮੈਂ ਆਖਿਆ, ”ਦੇਖ ਤਾਈ ਮੇਰੇ ਘਰੇ ਵੀ ਕਿੰਨਾ ਰੰਗ-ਭਾਗ ਲੱਗਾ ਹੋਇਐ ਪਰ ਨੂੰਹਾਂ-ਪੁੱਤਾਂ ਨੇ ਏਕਾ ਕਰਕੇ ਮੈਥੋਂ ਘਰ ਵਿੱਚ ਦੀ ਸਾਰੀ ਜਾਇਦਾਦ ਖੋਹ ਲਈ ਜਿਹੜੇ ਘਰ ਵਿੱਚ ਮੇਰਾ ਐਨਾ ਮਾਣ-ਤਾਣ ਹੁੰਦਾ ਸੀ, ਅਜੇ ਤਾਂ ਰੱਬ ਦਾ ਸ਼ੁਕਰ ਹੈ ਕਿ ਤੇਰੇ ਵਾਂਗੂੰ ਮੈਂ ਵੀ ਆਪਣੇ ਨਾਂਅ ਮਕਾਨ ਲਵਾਈ ਬੈਠਾਂ,

ਮੈਨੂੰ ਮੇਰੇ ਮਾਂ-ਪਿਓ ਮਰਨ ਲੱਗੇ ਕਹਿ ਗਏ ਸਨ ਕਿ ਪੁੱਤ ਅੱਗੇ ਸਮਾਂ ਬਹੁਤ ਮਾੜਾ ਆ ਰਿਹੈ, ਤੂੰ ਵੀ ਕੁਝ ਨਾ ਕੁਝ ਆਪਣੇ ਨਾਂਅ ਲਵਾ ਲੈ, ਨਹੀਂ ਤਾਂ ਮਗਰੋਂ ਤੇਰਾ ਬੁਰਾ ਹਾਲ ਹੋਊ, ਇਸ ਕਰਕੇ ਘਰ ਵਿੱਚ ਮੇਰੀ ਮਾੜੀ-ਮੋਟੀ ਇੱਜਤ ਹੋਈ ਜਾਂਦੀ ਐ, ਨਹੀਂ ਤਾਂ ਮੈਨੂੰ ਵੀ ਤੁਹਾਡੇ ਵਾਂਗੂੰ ਬਾਹਰਲੇ  ਵਾੜੇ ਦਾ ਮੂੰਹ ਦੇਖਣਾ ਪੈਂਦਾ ਤਾਈ ਤੈਨੂੰ ਤਾਂ ਪਤਾ ਹੀ ਹੈ ਉਹ ਵੀ ਸਮਾਂ ਸੀ, ਜਦੋਂ ਮਾਂ-ਪਿਓ ਨੂੰ ਰੱਬ ਵਾਂਗ ਪੂਜਿਆ ਜਾਂਦਾ ਸੀ, ਤੇ ਹੁਣ ਮਾਂ-ਪਿਓ ਦਾ ਬੁਰਾ ਹਾਲ ਹੁੰਦਾ ਹੈ

ਪੂਜਾ ਕਰਨੀ ਤਾਂ ਦੂਰ ਦੀ ਗੱਲ ਲੱਤਾ-ਬਾਹਾਂ ਭੰਨ੍ਹ ਕੇ ਮੰਜੇ ‘ਤੇ ਸੁੱਟ ਦਿੰਦੇ ਨੇ, ਪਰ ਮਰਿਆਂ ਮਗਰੋਂ ਲੱਡੂ, ਜਲੇਬੀਆਂ, ਗੁਲਾਬ ਜਾਮਣਾਂ ਤੇ ਰਸਗੁੱਲਿਆਂ ਨਾਲ ਡਕਾਉਂਦੇ ਨੇ ਪਰ ਲੋਕਾਂ ਨੂੰ ਤਾਂ ਪਤਾ ਹੀ ਹੁੰਦੈ ਕਿ ਇਨ੍ਹਾਂ ਜਿਉਂਦਿਆਂ ਦੀ ਘਰ ਵਿੱਚ ਕਿੰਨੀ ਕੁ ਸੇਵਾ ਹੁੰਦੀ ਸੀ ਤੇ ਕਿਵੇਂ ਅੱਡੀਆਂ ਰਗੜ-ਰਗੜ ਕੇ ਮਰੇ ਨੇ ਮਗਰੋਂ ਨੱਕ ਰੱਖਣ ਖਾਤਰ ਮਰਿਆਂ ਦਾ ਮਾਣ-ਤਾਣ ਕਰਦੇ ਹਨ” ਤਾਈ ਮੇਰੀਆਂ ਗੱਲਾਂ ਸੁਣ ਕੇ ਮੂੰਹ ਵਿੱਚ ਉਂਗਲਾਂ ਪਾ ਕੇ ਕਹਿਣ ਲੱਗੀ, ”ਵੇ ਪੁੱਤ ਜੈਲਿਆ, ਬੱਸ ਗੱਲ ਇੱਥੇ ਹੀ ਠੱਪਦੇ, ਆਪਾਂ ਜਿੰਨਾ ਚਿਰ ਇਸ ਜੱਗ  ‘ਤੇ ਜੀਵਾਂਗੇ, ਮੁੱਲ ਦੀ ਰੋਟੀ ਖਾਣੀ ਹੀ ਪਊ, ਖਬਰੇ ਇਨ੍ਹਾਂ ਦੇ ਪਿਛਲੇ ਜਨਮ ਦਾ ਲੈਣੇ-ਦੇਣੇ ਦਾ ਸਰਬੰਧ ਇਸ ਤਰ੍ਹਾਂ ਪੂਰਾ ਹੁੰਦਾ ਹੋਵੇ?”

ਜੇ.ਐਸ.ਬਲਿਆਲਵੀ , ਕੁਲਾਰਾਂ (ਪਟਿਆਲਾ), ਮੋ. 99886-68608

Punjabi Story: ਰਿਸ਼ਤਿਆਂ ਵਿਚਲੀ ਕੁੜੱਤਣ
Punjabi Story: ‘‘ਮਾਂ ਮੈਂ ਘਰ ਸੰਭਾਲਦਿਆਂ ਬਹੁਤ ਥੱਕ ਗਈ ਹਾਂ। ਇੱਥੇ ਕੋਈ ਮੇਰੀ ਥਕਾਵਟ ਨਹੀਂ ਦੇਖਦਾ! ਮੈਂ ਕੁਝ ਦਿਨ ਆਰਾਮ ਕਰਨਾ ਚਾਹੁੰਦੀ ਹਾਂ। ਮੈਂ ਕੁਝ ਦਿਨਾਂ ਲਈ ਆਪਣੇ ਮਾਪਿਆਂ ਦੇ ਘਰ ਆਉਣ ਬਾਰੇ ਸੋਚ ਰਹੀ ਹਾਂ, ਆਉਂਦੇ ਸਮੇਂ ਮੈਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਵਾਂਗੀ, ਉਹ ਉੱਥੋਂ ਹੀ ਸਕੂਲ ਜਾਣਗੇ। ਆਖਰ ਸਹੁਰੇ ਤੇ ਪੇਕੇ ਇੱਕੋ ਸ਼ਹਿਰ ਹੋਣ ਦਾ ਕੁਝ ਫਾਇਦਾ ਤਾਂ ਮਿਲੇ’’ ਨਿਸ਼ਾ ਨੇ ਆਪਣੀ ਮਾਂ ਨੂੰ ਫੋਨ ’ਤੇ ਕਿਹਾ। ਮਾਂ ਨੇ ਦੂਜੇ ਪਾਸਿਓਂ ਕਿਹਾ, ‘‘ਹਾਂ ਧੀਏ, ਜਦੋਂ ਮਰਜੀ ਆ ਜਾ, ਆਖਰ ਇਹ ਤੇਰਾ ਵੀ ਘਰ ਹੈ।’’ ‘‘ਠੀਕ ਹੈ ਮਾਂ ਮੈਂ ਕੱਲ੍ਹ ਹੀ ਆ ਜਾਵਾਂਗੀ’’ ਨਿਸ਼ਾ ਨੇ ਖੁਸ਼ੀ ਨਾਲ ਕਿਹਾ।

‘‘ਹਾਂ ਬੇਟਾ, ਕੱਲ੍ਹ ਆ ਜਾ, ਮੈਂ ਤੇਰਾ ਇੰਤਜ਼ਾਰ ਕਰਾਂਗੀ, ਹੁਣ ਮੈਂ ਫੋਨ ਬੰਦ ਕਰ ਦੇਵਾਂ, ਮੈਂ ਮੰਦਰ ਵੀ ਜਾਣਾ ਹੈ’’ ਮਾਂ ਨੇ ਕਿਹਾ ਕਮਲਾ ਨੇ ਫੋਨ ਕੱਟ ਦਿੱਤਾ ਅਤੇ ਸਿੱਧੀ ਰਸੋਈ ਵਿੱਚ ਚਲੀ ਗਈ। ਉਸ ਨੇ ਰਸੋਈ ਵਿਚ ਖਾਣਾ ਬਣਾ ਰਹੀ ਆਪਣੀ ਨੂੰਹ ਨੂੰ ਕਿਹਾ, ‘‘ਪੂਜਾ, ਸੁਣੋ, ਨਿਸ਼ਾ ਕੱਲ੍ਹ ਆ ਰਹੀ ਹੈ, ਅੱਜ ਬਾਜਾਰ ਜਾ ਕੇ ਫਲ, ਸਬਜੀ ਤੇ ਮਠਿਆਈ ਲੈ ਆਓ। ਮੇਰੀ ਗਰੀਬ ਧੀ ਆਪਣੇ ਸਹੁਰੇ ਘਰ ਵਿੱਚ ਨੌਕਰ ਵਾਂਗ ਕੰਮ ਕਰਦੀ ਹੈ ਤੇ ਕੋਈ ਵੀ ਉਸ ਵੱਲ ਧਿਆਨ ਨਹੀਂ ਦਿੰਦਾ। ਜੇ ਉਹ ਇੱਥੇ ਆ ਕੇ ਕੁਝ ਦਿਨ ਰੁਕੇ ਤਾਂ ਉਸ ਦਾ ਮਨ ਤੇ ਸਿਹਤ ਠੀਕ ਰਹੇਗੀ।’’ ਆਪਣੀ ਸੱਸ ਦੇ ਅਜਿਹੇ ਸ਼ਬਦ ਸੁਣ ਕੇ ਪੂਜਾ ਦਾ ਚਿਹਰਾ ਮੁਰਝਾ ਗਿਆ। Punjabi Story

ਉਹ ਮਨ ਹੀ ਮਨ ਸੋਚਣ ਲੱਗੀ, ਕਾਸ਼! ਤੁਸੀਂ ਮੇਰੀ ਥਕਾਵਟ ਵੀ ਦੇਖ ਸਕਦੇ। ਮੈਂ ਦਿਨ-ਰਾਤ ਸਾਰਾ ਕੰਮ ਕਰਦੀ ਹਾਂ ਜਿਵੇਂ ਕਿ ਝਾੜੂ-ਪੋਚਾ, ਭਾਂਡੇ, ਰੋਟੀ ਪਕਾਉਣਾ, ਬਜਾਰ ਜਾਣਾ ਤਾਂ ਜੋ ਸਾਡੇ ਪਰਿਵਾਰਕ ਮੈਂਬਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਕਾਸ਼! ਤੁਸੀਂ ਵੀ ਮੇਰੇ ਵੱਲ ਧਿਆਨ ਦਿੰਦੇ। ਤੁਹਾਡੀ ਧੀ ਨੂੰ ਜਦੋਂ ਵੀ ਚੰਗਾ ਲੱਗਦਾ ਹੈ, ਇੱਥੇ ਆਉਂਦੀ ਹੈ, ਪਰ ਮੈਂ ਸਾਲ ਵਿੱਚ ਇੱਕ ਵਾਰ ਹੀ ਆਪਣੀ ਮਾਂ ਕੋਲ ਜਾਂਦੀ ਹਾਂ, ਫਿਰ ਵੀ ਤੁਹਾਨੂੰ ਮੁਸ਼ਕਿਲ ਆਉਂਦੀ ਹੈ। ਮੈਂ ਵੀ ਇਨਸਾਨ ਹਾਂ, ਮੇਰਾ ਵੀ ਮਨ ਹੈ, ਮੈਨੂੰ ਵੀ ਲੱਗਦਾ ਹੈ ਕਿ ਮਾਂ ਕੋਲ ਜਾ ਕੇ ਥੋੜ੍ਹਾ ਆਰਾਮ ਕਰਾਂ, ਸੁੱਖ-ਦੁੱਖ ਦੀਆਂ ਗੱਲਾਂ ਕਰ ਕੇ ਮਨ ਹੌਲਾ ਕਰਾਂ। ਹੇ ਪਰਮਾਤਮਾ! ਹੁਣ ਕੁਝ ਅਜਿਹਾ ਕਰ ਕਿ ਮੇਰੀ ਸੱਸ ਦੀਆਂ ਅੱਖਾਂ ਖੁੱਲ੍ਹ ਜਾਣ, ਉਹ ਮੇਰੀ ਥਕਾਵਟ ਵੀ ਦੇਖ ਸਕੇ।

Punjabi Story

ਸ਼ਾਮ ਤੱਕ ਇੰਝ ਜਾਪਦਾ ਸੀ ਜਿਵੇਂ ਪਰਮਾਤਮਾ ਨੇ ਪੂਜਾ ਦੀ ਗੱਲ ਸੁਣ ਲਈ ਹੋਵੇ। ਨਿਸ਼ਾ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦੀ ਸੱਸ ਨੇ ਉਸ ਨੂੰ ਆਪਣੇ ਪੇਕੇ ਘਰ ਆਉਣ ਤੋਂ ਮਨ੍ਹਾ ਕਰ ਦਿੱਤਾ ਹੈ, ਇਸ ਲਈ ਉਹ ਇਸ ਵਾਰ ਨਹੀਂ ਆ ਸਕਦੀ। ਕਮਲਾ ਨੇ ਕਿਹਾ ਕਿ ਤੇਰੀ ਸੱਸ ਇਸ ਤਰ੍ਹਾਂ ਇਨਕਾਰ ਕਿਵੇਂ ਕਰ ਸਕਦੀ ਹੈ? ਪਹਿਲਾਂ ਉਸਨੇ ਤੈਨੂੰ ਆਉਣ ਤੋਂ ਕਦੇ ਨਹੀਂ ਰੋਕਿਆ। ਇਸ ਵਾਰ ਕੀ ਹੋਇਆ? ਮੈਨੂੰ ਗੱਲ ਕਰਨ ਦੇ, ਮੈਂ ਸਮਝਾਉਂਦੀ ਹਾਂ। ਨਿਸ਼ਾ ਨੇ ਫੋਨ ਆਪਣੀ ਸੱਸ ਨੂੰ ਦੇ ਦਿੱਤਾ। ਕਮਲਾ ਨੇ ਕਿਹਾ, ‘‘ਨਮਸਕਾਰ ਭੈਣ ਜੀ! ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦੀ ਸੀ।’’ ਕੁੜਮਣੀ ਨੇ ਕਿਹਾ, ‘‘ਦੱਸੋ।’’ ‘‘ਦਰਅਸਲ ਨਿਸ਼ਾ ਕੱਲ੍ਹ ਤਿਉਹਾਰ ਕਾਰਨ, ਆਪਣੇ ਪੇਕੇ ਘਰ ਆਉਣਾ ਚਾਹੁੰਦੀ ਹੈ, ਚੰਗਾ ਹੋਵੇਗਾ ਜੇਕਰ ਤੁਸੀਂ ਉਸ ਨੂੰ ਭੇਜ ਦਿਓ।’’

ਨਿਸ਼ਾ ਦੀ ਸੱਸ ਨੇ ਕਿਹਾ, ‘‘ਦੇਖੋ ਭੈਣ ਜੀ, ਤੁਹਾਡੀ ਬੇਟੀ ਆਪਣੇ ਪੇਕੇ ਘਰ ਜਾ ਰਹੀ ਹੈ, ਅਸੀਂ ਉਸ ਨੂੰ ਇਸ ਲਈ ਕਦੇ ਨਹੀਂ ਰੋਕਿਆ ਤੇ ਸਾਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ। ਪਰ ਕੁਝ ਦਿਨ ਪਹਿਲਾਂ, ਮੈਂ ਆਪਣੀ ਰਿਸ਼ਤੇਦਾਰੀ ਵਿੱਚ ਵਿਆਹ ’ਤੇ ਗਈ ਸੀ ਅਤੇ ਤੁਹਾਡੀ ਨੂੰਹ ਪੂਜਾ ਦੀ ਮਾਂ ਨੂੰ ਮਿਲਣ ਦਾ ਮੌਕਾ ਮਿਲਿਆ। ਉਸ ਨਾਲ ਗੱਲਬਾਤ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੂਜਾ ਸਾਲ ਵਿੱਚ ਸਿਰਫ ਇੱਕ ਵਾਰ ਆਪਣੇ ਪੇਕੇ ਘਰ ਜਾਂਦੀ ਹੈ ਅਤੇ ਉਹ ਵੀ ਬਹੁਤ ਘੱਟ ਸਮੇਂ ਲਈ।

ਮੈਨੂੰ ਲੱਗਦਾ ਹੈ ਕਿ ਤੁਹਾਨੂੰ ਪਹਿਲਾਂ ਪੂਜਾ ਨੂੰ ਉਸਦੇ ਪੇਕੇ ਘਰ ਭੇਜਣਾ ਚਾਹੀਦਾ ਹੈ ਤੇ ਜਦੋਂ ਉਹ ਆਪਣੇ ਸਹੁਰੇ ਘਰ ਵਾਪਸ ਆ ਜਾਵੇਗੀ, ਮੈਂ ਨਿਸ਼ਾ ਨੂੰ ਤੁਹਾਡੇ ਕੋਲ ਭੇਜਾਂਗੀ ਇੱਕ ਬਹੁਤ ਜ਼ਰੂਰੀ ਗੱਲ ਜੋ ਮੇਰੇ ਖਿਆਲ ਵਿੱਚ ਤੁਹਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਤੁਹਾਨੂੰ ਆਪਣੀ ਨੂੰਹ ਨੂੰ ਆਪਣੀ ਧੀ ਵਾਂਗ ਜਾਂ ਆਪਣੀ ਧੀ ਨਾਲੋਂ ਵੀ ਵੱਧ ਪਿਆਰ ਕਰਨਾ ਚਾਹੀਦਾ ਹੈ। ਉਹ ਵੀ ਆਪਣੇ ਪੇਕੇ ਘਰ ਜਾਣਾ ਚਾਹੁੰਦੀ ਸੀ। ਜੇ ਤੁਸੀਂ ਉਸ ਨੂੰ ਘਰ ਵਿਚ ਬੰਦ ਰੱਖੋਗੇ, ਤਾਂ ਇੱਕ ਦਿਨ ਆਵੇਗਾ ਜਦੋਂ ਉਹ ਤੁਹਾਡੇ ਵਿਰੁੱਧ ਬੋਲਣਾ ਸ਼ੁਰੂ ਕਰ ਦੇਵੇਗੀ ਫਿਰ ਉਹ ਤੁਹਾਡੀ ਗੱਲ ਵੀ ਨਹੀਂ ਸੁਣੇਗੀ ਅਤੇ ਜਦੋਂ ਚਾਹੇਗੀ ਆਪਣੇ ਮਾਪਿਆਂ ਦੇ ਘਰ ਜਾਏਗੀ। ਅਜਿਹੀ ਸਥਿਤੀ ਪੈਦਾ ਹੋਣ ਤੋਂ ਪਹਿਲਾਂ, ਬਿਹਤਰ ਹੈ ਕਿ ਤੁਸੀਂ ਕੁਝ ਬਦਲਾਅ ਲਾਗੂ ਕਰੋ ਤਾਂ ਜੋ ਤੁਹਾਡੇ ਰਿਸ਼ਤੇ ਅਤੇ ਰਿਸ਼ਤੇ ਦੀ ਮਿਠਾਸ ਵਿਗੜ ਨਾ ਜਾਵੇ।’’

Punjabi Story

ਕਮਲਾ ਨੇ ਆਪਣੀ ਕੁੜਮਣੀ ਦੇ ਹਰ ਸ਼ਬਦ ਵਿੱਚ ਸੱਚ ਦੇਖਿਆ। ਉਸ ਨੂੰ ਅਹਿਸਾਸ ਹੋਇਆ ਕਿ ਉਹ ਆਪਣੀ ਧੀ ਦੇ ਪਿਆਰ ਵਿਚ ਅੰਨ੍ਹੀ ਹੋ ਗਈ ਸੀ ਤੇ ਉਸ ਨੇ ਆਪਣੀ ਨੂੰਹ ਦੀਆਂ ਭਾਵਨਾਵਾਂ ਨੂੰ ਕਦੇ ਨਹੀਂ ਸਮਝਿਆ। ਉਹ ਹਮੇਸ਼ਾ ਆਪਣੀ ਧੀ ਨੂੰ ਆਪਣੀ ਨੂੰਹ ਤੋਂ ਉੱਪਰ ਰੱਖਦੀ ਸੀ। ਦੂਜੇ ਪਾਸੇ ਨਿਸ਼ਾ ਵੀ ਆਪਣੀ ਭਰਜਾਈ ਬਾਰੇ ਇਹ ਗੱਲਬਾਤ ਸੁਣ ਰਹੀ ਸੀ, ਉਸ ਨੂੰ ਵੀ ਅਹਿਸਾਸ ਹੋਇਆ ਕਿ ਉਹ ਆਪਣੀ ਭਰਜਾਈ ਨਾਲ ਕਦੇ ਵੀ ਚੰਗੀ ਤਰ੍ਹਾਂ ਗੱਲ ਨਹੀਂ ਕਰਦੀ ਤੇ ਜਦੋਂ ਵੀ ਉਹ ਆਪਣੇ ਪੇਕੇ ਘਰ ਜਾਂਦੀ ਹੈ ਤਾਂ ਉਹ ਥੋੜ੍ਹਾ ਉਦਾਸ ਹੀ ਰਹਿੰਦੀ ਹੈ। ਕਮਲਾ ਨੇ ਆਪਣੀ ਨੂੰਹ ਨੂੰ ਬੁਲਾਇਆ ਤੇ ਕਿਹਾ ਕਿ ਪੂਜਾ, ਨਿਸ਼ਾ ਕੁਝ ਦਿਨਾਂ ਲਈ ਨਹੀਂ ਆਉਣ ਵਾਲੀ ਹੈ, ਇਸ ਲਈ ਤੂੰ ਪਹਿਲਾਂ ਆਪਣੇ ਪੇਕੇ ਘਰ ਜਾ ਆ। ਇਹ ਸੁਣ ਕੇ ਪੂਜਾ ਦੇ ਚਿਹਰੇ ’ਤੇ ਚਮਕ ਆ ਗਈ ਕਿਉਂਕਿ ਇਹ ਪਹਿਲੀ ਵਾਰ ਸੀ ਜਦੋਂ ਉਸ ਦੀ ਸੱਸ ਨੇ ਖੁੱਲ੍ਹੇਆਮ ਉਸ ਨੂੰ ਆਪਣੇ ਪੇਕੇ ਘਰ ਜਾਣ ਲਈ ਕਿਹਾ ਸੀ।

ਅਗਲੇ ਦਿਨ ਪੂਜਾ ਆਪਣੇ ਪੇਕੇ ਘਰ ਚਲੀ ਗਈ ਤੇ ਇਸ ਵਾਰ ਉਹ ਇੱਕ-ਦੋ ਦਿਨ ਨਹੀਂ ਬਲਕਿ ਪੂਰਾ ਹਫਤਾ ਰਹੀ ਅਤੇ ਆਪਣੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨੂੰ ਮਿਲੀ ਅਤੇ ਜਦੋਂ ਉਹ ਵਾਪਸ ਆਈ ਤਾਂ ਉਸ ਦੇ ਚਿਹਰੇ ’ਤੇ ਖੁਸ਼ੀ ਅਤੇ ਅੱਖਾਂ ਚਮਕ ਰਹੀਆਂ ਸਨ। ਪੂਜਾ ਦੇ ਆਉਣ ਤੋਂ ਬਾਅਦ ਨਿਸ਼ਾ ਵੀ ਆਪਣੇ ਪੇਕੇ ਘਰ ਆ ਗਈ ਤੇ ਇਸ ਵਾਰ ਉਹ ਖੁਦ ਖੁਸ਼ੀ-ਖੁਸ਼ੀ ਆਪਣੀ ਭਰਜਾਈ ਨੂੰ ਮਿਲੀ ਅਤੇ ਖੂਬ ਗੱਲਾਂ ਕੀਤੀਆਂ। ਦੂਜੇ ਪਾਸੇ, ਪੂਜਾ ਆਪਣੇ ਸਹੁਰਿਆਂ ਦੇ ਬਦਲੇ ਹੋਏ ਰਵੱਈਏ ਤੋਂ ਬਹੁਤ ਖੁਸ਼ ਸੀ, ਹੁਣ ਉਹ ਖੁਸ਼ੀ ਨਾਲ ਸਭ ਦਾ ਖਿਆਲ ਰੱਖਦੀ ਸੀ ਅਤੇ ਪਿਆਰ ਨਾਲ ਸਭ ਕੁਝ ਕਰਦੀ ਸੀ। ਉਹ ਇਸ ਗੱਲ ਦਾ ਧਿਆਨ ਰੱਖਦੀ ਹੈ ਕਿ ਅਜਿਹਾ ਕੁਝ ਨਾ ਕਹੇ ਜਾਂ ਨਾ ਕਰੇ ਜਿਸ ਨਾਲ ਘਰ ਵਿੱਚ ਤਣਾਅ ਦਾ ਮਾਹੌਲ ਪੈਦਾ ਹੋਵੇ। ਕਮਲਾ ਖੁਦ ਸਮੇਂ-ਸਮੇਂ ’ਤੇ ਆਪਣੀ ਨੂੰਹ ਨੂੰ ਆਪਣੇ ਪੇਕੇ ਘਰ ਭੇਜਦੀ, ਇੱਕ ਛੋਟੀ ਜਿਹੀ ਤਬਦੀਲੀ ਨੇ ਸੱਸ, ਨੂੰਹ, ਨਨਾਣ ਤੇ ਭਰਜਾਈ ਵਿਚਲੀ ਕੁੜੱਤਣ ਦੂਰ ਕਰ ਦਿੱਤੀ ਸੀ।

ਜਸਵਿੰਦਰ ਪਾਲ ਸ਼ਰਮਾ

ਮੋ. 79860-27454

ਬਾਲ ਕਹਾਣੀ : ਬੱਚਿਆਂ ਦੀ ਜਿਦ | Story
Story: ਇੱਕ ਦਿਨ ਬੀਰਬਲ ਦਰਬਾਰ ‘ਚ ਦੇਰ ਨਾਲ ਪਹੁੰਚਿਆ ਜਦੋਂ ਬਾਦਸ਼ਾਹ ਨੇ ਦੇਰੀ ਦਾ ਕਾਰਨ ਪੁੱਛਿਆ ਤਾਂ ਉਹ ਬੋਲਿਆ, ‘ਕੀ ਕਰਦਾ ਹਜ਼ੂਰ! ਮੇਰੇ ਬੱਚੇ ਅੱਜ ਜ਼ੋਰ-ਜ਼ੋਰ ਨਾਲ ਰੋ ਕੇ ਕਹਿਣ ਲੱਗੇ ਕਿ ਦਰਬਾਰ ‘ਚ ਨਾ ਜਾਓ ਕਿਸੇ ਤਰ੍ਹਾਂ ਉਨ੍ਹਾਂ ਨੂੰ ਬਹੁਤ ਮੁਸ਼ਕਲ ਨਾਲ ਸਮਝਾ ਸਕਿਆ ਕਿ ਮੇਰਾ ਦਰਬਾਰ ‘ਚ ਹਾਜ਼ਰ ਹੋਣਾ ਕਿੰਨਾ ਜ਼ਰੂਰੀ ਹੈ ਇਸੇ ‘ਚ ਮੈਨੂੰ ਕਾਫੀ ਸਮਾਂ ਲੱਗ ਗਿਆ ਅਤੇ ਇਸ ਲਈ ਮੈਨੂੰ ਆਉਣ ‘ਚ ਦੇਰ ਹੋ ਗਈ’ ਬਾਦਸ਼ਾਹ ਨੂੰ ਲੱਗਾ ਕਿ ਬੀਰਬਲ ਬਹਾਨੇਬਾਜ਼ੀ ਕਰ ਰਿਹਾ ਹੈ ਬੀਰਬਲ ਦੇ ਇਸ ਜਵਾਬ ਨਾਲ ਬਾਦਸ਼ਾਹ ਨੂੰ ਤਸੱਲੀ ਨਾ ਹੋਈ ਉਹ ਬੋਲੇ, ‘ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ ਕਿਸੇ ਵੀ ਬੱਚੇ ਨੂੰ ਸਮਝਾਉਣਾ ਇੰਨਾ ਮੁਸ਼ਕਲ ਨਹੀਂ ਜਿੰਨਾ ਤੁਸੀਂ ਦੱਸਿਆ ਇਸ ‘ਚ ਇੰਨੀ ਦੇਰ ਤਾਂ ਲੱਗ ਹੀ ਨਹੀਂ ਸਕਦੀ’ ਬੀਰਬਲ ਹੱਸਦਾ ਹੋਇਆ ਬੋਲਿਆ, ‘ਹਜ਼ੂਰ ਬੱਚੇ ‘ਤੇ ਗੁੱਸਾ ਕਰਨਾ ਜਾਂ ਝਿੜਕਣਾ ਤਾਂ ਬਹੁਤ ਸੌਖਾ ਹੈ

ਪਰ ਕਿਸੇ ਗੱਲ ਨੂੰ ਵਿਸਥਾਰ ਨਾਲ ਸਮਝਾ ਸਕਣਾ ਬੇਹੱਦ ਮੁਸ਼ਕਲ’ ਅਕਬਰ ਬੋਲਿਆ, ‘ਮੂਰਖਾਂ ਵਰਗੀ ਗੱਲਾਂ ਨਾ ਕਰੋ ਮੇਰੇ ਕੋਲ ਕੋਈ ਵੀ ਬੱਚਾ ਲੈ ਕੇ ਆਓ ਮੈਂ ਤੁਹਾਨੂੰ ਵਿਖਾਉਂਦਾ ਹਾਂ ਕਿ ਕਿੰਨਾ ਸੌਖਾ ਹੈ ਇਹ ਕੰਮ’ ‘ਠੀਕ ਹੈ ਜਹਾਂ-ਪਨਾਹ’ ਬੀਰਬਲ ਬੋਲਿਆ, ‘ਮੈਂ ਖੁਦ ਹੀ ਬੱਚਾ ਬਣ ਜਾਂਦਾ ਹਾਂ ਅਤੇ ਉਂਜ ਹੀ ਵਿਹਾਰ ਕਰਦਾ ਹਾਂ, ਤੇ ਤੁਸੀਂ ਇੱਕ ਪਿਤਾ ਵਾਂਗ ਮੈਨੂੰ ਸੰਤੁਸ਼ਟ ਕਰਕੇ ਵਿਖਾਓ’ ਫਿਰ ਬੀਰਬਲ ਨੇ ਛੋਟੇ ਬੱਚੇ ਵਾਂਗ ਵਰਤਾਓ ਕਰਨਾ ਸ਼ੁਰੂ ਕਰ ਦਿੱਤਾ Story

ਬਾਲ ਕਹਾਣੀ : ਬੱਚਿਆਂ ਦੀ ਜਿਦ | Story

ਉਸਨੇ ਤਰ੍ਹਾਂ-ਤਰ੍ਹਾਂ ਦੇ ਮੂੰਹ ਬਣਾ ਕੇ ਅਕਬਰ ਨੂੰ ਚਿੜਾਇਆ ਅਤੇ ਕਿਸੇ ਛੋਟੇ ਬੱਚੇ ਵਾਂਗ ਦਰਬਾਰ ‘ਚ ਇੱਧਰ-Àੁੱਧਰ ਨੱਚਣ-ਟੱਪਣ ਲੱਗਾ ਉਸਨੇ ਆਪਣੀ ਪੱਗੜੀ ਜ਼ਮੀਨ ‘ਤੇ ਸੁੱਟ ਦਿੱਤੀ ਫਿਰ ਉਹ ਜਾ ਕੇ ਅਕਬਰ ਦੀ ਗੋਦ ‘ਚ ਬੈਠ ਗਿਆ ਤੇ ਲੱਗਾ ਉਨ੍ਹਾਂ ਦੀਆਂ ਮੁੱਛਾਂ ਨਾਲ ਛੇੜਛਾੜ ਕਰਨ ਬਾਦਸ਼ਾਹ ਕਹਿੰਦੇ ਹੀ ਰਹਿ ਗਏ, ‘ਨਹੀਂ… ਨਹੀਂ ਮੇਰੇ ਬੱਚੇ! ਅਜਿਹਾ ਨਾ ਕਰੋ ਤੁਸੀਂ ਤਾਂ ਬਹੁਤ ਚੰਗੇ ਬੱਚੇ ਹੋ’ ਸੁਣ ਕੇ ਬੀਰਬਲ ਨੇ ਜ਼ੋਰ-ਜ਼ੋਰ ਨਾਲ ਚਿਲਾਉਣਾ ਸ਼ੁਰੂ ਕਰ ਦਿੱਤਾ ਉਦੋਂ ਅਕਬਰ ਨੇ ਕੁਝ ਮਠਿਆਈਆਂ ਲਿਆਉਣ ਦਾ ਹੁਕਮ ਦਿੱਤਾ, ਪਰ ਬੀਰਬਲ ਜ਼ੋਰ-ਜ਼ੋਰ ਨਾਲ ਚਿਲਾਉਂਦਾ ਹੀ ਰਿਹਾ ਹੁਣ ਬਾਦਸ਼ਾਹ ਪ੍ਰੇਸ਼ਾਨ ਹੋ ਗਏ,

ਪਰ ਉਨ੍ਹਾਂ ਨੇ ਹੌਂਸਲਾ ਬਣਾਈ ਰੱਖਿਆ, ਉਹ ਬੋਲੇ, ‘ਬੇਟਾ! ਖਿਡੌਣਿਆਂ ਨਾਲ ਖੇਡੋਗੇ? ਵੇਖੋ ਕਿੰਨੇ ਸੁੰਦਰ ਖਿਡੌਣੇ ਹਨ’ ਬੀਰਬਲ ਰੋਂਦਾ ਹੋਇਆ ਬੋਲਿਆ, ‘ਨਹੀਂ ਮੈਂ ਤਾਂ ਗੰਨਾ ਖਾਵਾਂਗਾ’ ਅਕਬਰ ਮੁਸਕੁਰਾਏ ਅਤੇ ਗੰਨਾ ਲਿਆਉਣ ਦਾ ਹੁਕਮ ਦਿੱਤਾ ਥੋੜ੍ਹੀ ਹੀ ਦੇਰ ‘ਚ ਇੱਕ ਸਿਪਾਹੀ ਕੁਝ  ਗੰਨੇ ਲੈ ਕੇ ਆ ਗਿਆ ਪਰ ਬੀਰਬਲ ਦਾ ਰੋਣਾ ਨਹੀਂ ਰੁਕਿਆ ਉਹ ਬੋਲਿਆ, ‘ਮੈਨੂੰ ਵੱਡਾ ਗੰਨਾ ਨਹੀਂ ਚਾਹੀਦਾ, ਛੋਟੇ-ਛੋਟੇ ਟੁਕੜਿਆਂ ‘ਚ ਕੱਟਿਆ ਗੰਨਾ ਦਿਓ’ ਅਕਬਰ ਨੇ ਇੱਕ ਸਿਪਾਹੀ ਨੂੰ ਸੱਦ ਕੇ ਕਿਹਾ ਕਿ ਉਹ ਇੱਕ ਗੰਨੇ ਦੇ ਛੋਟੇ-ਛੋਟੇ ਟੁਕੜੇ ਕਰ ਦੇਵੇ ਇਹ ਵੇਖ ਬੀਰਬਲ ਹੋਰ ਜ਼ੋਰ ਨਾਲ ਰੋਂਦਾ ਹੋਇਆ ਬੋਲਿਆ, ‘ਨਹੀਂ ਸਿਪਾਹੀ ਗੰਨਾ ਨਹੀਂ ਕੱਟੇਗਾ, ਤੁਸੀਂ ਖੁਦ ਕੱਟੋ ਇਸਨੂੰ’ ਹੁਣ ਬਾਦਸ਼ਾਹ ਦਾ ਮਿਜਾਜ ਵਿਗੜ ਗਿਆ

ਬਾਲ ਕਹਾਣੀ : ਬੱਚਿਆਂ ਦੀ ਜਿਦ

ਪਰ ਉਨ੍ਹਾਂ ਕੋਲ ਗੰਨਾ ਕੱਟਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਹੋਰ ਕਰਦੇ ਵੀ ਕੀ? ਖੁਦ ਆਪਣੇ ਹੀ ਵਿਛਾਏ ਜਾਲ ‘ਚ ਫਸ ਗਏ ਸਨ ਉਹ ਗੰਨੇ ਦੇ ਟੁਕੜੇ ਕਰਨ ਤੋਂ ਬਾਅਦ ਉਨ੍ਹਾਂ ਨੇ ਬੀਰਬਲ ਸਾਹਮਣੇ ਰੱਖਦਿਆਂ ਕਿਹਾ, ਲਓ ਇਸ ਨੂੰ ਖਾ ਲਓ ਬੇਟਾ’ ਹੁਣ ਬੀਰਬਲ ਨੇ ਬੱਚੇ ਵਾਂਗ ਮਚਲਦੇ ਹੋਏ ਕਿਹਾ, ‘ਨਹੀਂ ਮੈਂ ਤਾਂ ਪੂਰਾ ਗੰਨਾ ਹੀ ਖਾਵਾਂਗਾ’ ਬਾਦਸ਼ਾਹ ਨੇ ਇੱਕ ਸਾਬਤ ਗੰਨਾ ਚੁੱਕਿਆ ਤੇ ਬੀਰਬਲ ਨੂੰ ਦਿੰਦਿਆਂ ਕਿਹਾ, ‘ਲਓ ਪੂਰਾ ਗੰਨਾ ਅਤੇ ਰੋਣਾ ਬੰਦ ਕਰੋ’

ਪਰ ਬੀਰਬਲ ਰੋਂਦੇ ਹੋਏ ਹੀ ਬੋਲਿਆ, ‘ਨਹੀਂ ਮੈਨੂੰ ਤਾਂ ਇਨ੍ਹਾਂ ਛੋਟੇ ਟੁਕੜਿਆਂ ਨਾਲ ਹੀ ਸਾਬਤ ਗੰਨਾ ਬਣਾ ਕੇ ਦਿਓ ‘ਕਿਹੋ-ਜਿਹੀ ਅਜ਼ੀਬ ਗੱਲ ਕਰਦੇ ਹੋ ਤੁਸੀਂ ਇਹ ਭਲਾ ਕਿਵੇਂ ਸੰਭਵ ਹੈ?’ ਬਾਦਸ਼ਾਹ ਦੇ ਸੁਰ ‘ਚ ਕ੍ਰੋਧ ਭਰਿਆ ਸੀ ਪਰ ਬੀਰਬਲ ਰੋਂਦਾ ਹੀ ਰਿਹਾ ਬਾਦਸ਼ਾਹ ਦਾ ਹੌਂਸਲਾ ਜਵਾਬ ਦੇ ਗਿਆ ਬੋਲੇ, ‘ਜੇਕਰ ਤੂੰੰ ਰੋਣਾ ਬੰਦ ਨਾ ਕੀਤਾ ਤਾਂ ਕੁੱਟ ਪਵੇਗੀ ਹੁਣ’

ਹੁਣ ਬੱਚੇ ਦੀ ਕਲਾਕਾਰੀ ਕਰਦਾ ਬੀਰਬਲ ਉੱਠ ਖੜ੍ਹਾ ਹੋਇਆ ਤੇ ਹੱਸਦਾ ਹੋਇਆ ਬੋਲਿਆ, ‘ਨਹੀਂ… ਨਹੀਂ ਮੈਨੂੰ ਨਾ ਮਾਰੋ ਹਜ਼ੂਰ! ਹੁਣ ਤੁਹਾਨੂੰ ਪਤਾ ਲੱਗਾ ਕਿ ਬੱਚੇ ਦੀ ਬੇਤੁਕੀ ਜਿੱਦ ਨੂੰ ਸ਼ਾਂਤ ਕਰਨਾ ਕਿੰਨਾ ਮੁਸ਼ਕਲ ਕੰਮ ਹੈ?’

ਬੀਰਬਲ ਦੀ ਗੱਲ ਨਾਲ ਸਹਿਮਤ ਹੁੰਦੇ ਅਕਬਰ ਬੋਲੇ, ‘ਹਾਂ ਠੀਕ ਕਹਿੰਦੇ ਹੋ ਰੋਂਦੇ-ਚਿਲਾਉਂਦੇ ਜਿੱਦ ‘ਤੇ ਅੜੇ ਬੱਚੇ ਨੂੰ ਸਮਝਾਉਣਾ ਸੌਖੀ ਖੇਡ ਨਹੀਂ’

ਅਨੁਪਮ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਗਿੱਦੜ ਤੇ ਖਰਗੋਸ਼ (ਪੰਜਾਬੀ ਬਾਲ ਕਹਾਣੀ)
Punjabi Story: ਇੱਕ ਗਿੱਦੜ ਕਈ ਦਿਨਾਂ ਤੋਂ ਭੁੱਖਾ ਸੀ ਉਸ ਨੂੰ ਕੋਈ ਸ਼ਿਕਾਰ ਨਾ ਮਿਲਿਆ ਆਖ਼ਰ ਉਹ ਰਾਤ ਸਮੇਂ ਇੱਕ ਪਿੰਡ ’ਚ ਗਿਆ ਤੇ ਖਾਣ ਲਈ ਕੋਈ ਚੀਜ਼ ਲੱਭਣ ਲੱਗਾ ਪਰ ਬਦਕਿਸਮਤੀ ਨਾਲ ਸਾਰੇ ਪਿੰਡ ’ਚ ਟੱਕਰਾਂ ਮਾਰਨ ਦੇ ਬਾਵਜ਼ੂਦ ਵੀ ਉਸ ਨੂੰ ਖਾਣ ਲਈ ਕੁਝ ਵੀ ਨਸੀਬ ਨਾ ਹੋਇਆ। ਇੱਕ ਢੇਰ ਨੂੰ ਫਰੋਲਦਿਆਂ ਉਸ ਨੂੰ ਦੋ ਟੁੱਟੇ-ਪੁਰਾਣੇ ਛਿੱਤਰ ਲੱਭੇ, ਜਿਨ੍ਹਾਂ ਦੇ ਤਲੇ ਅੱਡੀਆਂ ਤੋਂ ਘਸੇ ਪਏ ਸਨ। ਗਿੱਦੜ ਨੂੰ ਇੱਕ ਚਾਲ ਸੁਝੀ ਤੇ ਉਸ ਨੇ ਉਨ੍ਹਾਂ ਛਿੱਤਰਾਂ ਨੂੰ ਆਪਣੇ ਕੰਨਾਂ ’ਚ ਲਟਕਾ ਲਿਆ, ਜਿਸ ਤਰ੍ਹਾਂ ਕਿਸੇ ਜੋਗੀ ਦੇ ਕੰਨਾਂ ’ਚ ਮੁੰਦਰਾਂ ਪਾਈਆਂ ਹੋਈਆਂ ਹੁੰਦੀਆਂ ਹਨ।

ਫਿਰ ਉਸ ਨੇ ਕੁੱਝ ਹੱਡੀਆਂ ਇਕੱਠੀਆਂ ਕੀਤੀਆਂ ਤੇ ਉਨ੍ਹਾਂ ਨੂੰ ਇੱਕ ਵੱਡੇ ਸਾਰੇ ਛੱਪੜ ਕੇ ਕੰਢੇ ਜੋੜ ਕੇ ਉੱਪਰ ਗੋਹੇ ਦਾ ਲੇਪ ਕਰਕੇ ਇਸ ਤਰ੍ਹਾਂ ਸਮਾਧੀ ਲਾ ਕੇ ਬੈਠ ਗਿਆ ਜਿਸ ਤਰ੍ਹਾਂ ਕੋਈ ਵੱਡਾ ਮਹਾਨ ਤਪੱਸਵੀ ਤਪੱਸਿਆ ਕਰ ਰਿਹਾ ਹੁੰਦਾ ਹੈ। ਸਵੇਰ ਹੋਈ ਸੂਰਜ ਨੇ ਸਾਰੀ ਧਰਤੀ ਨੂੰ ਆਪਣੇ ਨਿੱਘੇ ਕਲਾਵੇ ’ਚ ਲੈ ਲਿਆ। ਪਸ਼ੂ, ਪੰਛੀ ਆਪਣੇ ਘੁਰਨਿਆਂ ਤੇ ਆਲ੍ਹਣਿਆਂ ’ਚੋਂ ਨਿੱਕਲ ਕੇ ਛੱਪੜ ਦੇ ਕੰਢੇ ਪਾਣੀ ਪੀਣ ਆਉਣ ਲੱਗੇ । ਗਿੱਦੜ ਨੇ ਝੱਟ ਉਨ੍ਹਾਂ ਨੂੰ ਆਪਣੀ ਗਰਜਵੀਂ ਆਵਾਜ਼ ’ਚ ਲਲਕਾਰ ਕੇ ਆਪਣੇ ਕੋਲ ਸੱਦ ਲਿਆ ਤੇ ਕਿਹਾ ਕਿ ਜੇਕਰ ਤੁਸੀਂ ਇਸ ਛੱਪੜ ’ਚੋਂ ਪਾਣੀ ਪੀਣਾ ਚਾਹੁੰਦੇ ਹੋ ਤਾਂ ਪਹਿਲਾਂ ਮੇਰੀ ਉਸਤਤ ’ਚ ਇਹ ਦੋਹਰਾ ਪੜ੍ਹੋ: Punjabi Story

‘‘ਚਾਂਦੀ ਦਾ ਤੇਰਾ ਚੌਂਤਰਾ

ਉੱਤੇ ਸੋਨਾ ਲਿੱਪਿਆ ਹੈ

ਕੰਨਾਂ ’ਚ ਤੇਰੇ ਮੁੰਦਰਾਂ

ਕੋਈ ਸ਼ਹਿਜ਼ਾਦਾ ਬੈਠਾ ਹੈ’’

ਜਾਨਵਰ ਮਖੌਲ ’ਚ ਇਹ ਦੋਹਰਾ ਪੜ੍ਹਦੇ ਤੇ ਪਾਣੀ ਪੀ ਕੇ ਚਲੇ ਜਾਂਦੇ। ਦੁਪਹਿਰ ਨੂੰ ਜੰਗਲ ਦਾ ਰਾਜਾ ਸ਼ੇਰ ਵੀ ਉੱਥੇ ਪਾਣੀ ਪੀਣ ਲਈ ਆਇਆ, ਗਿੱਦੜ ਨੇ ਉਸ ਨੂੰ ਵੀ ਇਹ ਦੋਹਰਾ ਪੜ੍ਹ ਕੇ ਪਾਣੀ ਪੀਣ ਲਈ ਕਿਆ, ਸ਼ੇਰ ਨੇ ਵੀ ਹੱਸਦਿਆਂ ਇਹ ਦੋਹਰਾ ਪੜ੍ਹ ਦਿੱਤਾ ਤੇ ਪਾਣੀ ਪੀ ਕੇ ਚਲਾ ਗਿਆ। ਗਿੱਦੜ ਖੁਸ਼ੀ ’ਚ ਫੁੱਲਿਆ ਨਾ ਸਮਾਇਆ ਤੇ ਸੋਚਣ ਲੱਗਿਆ, ‘‘ਮੈਂ ਕਿੰਨਾ ਖੁਸ਼ਕਿਸਮਤ ਹਾਂ ਜੰਗਲ ਦਾ ਬਾਦਸ਼ਾਹ ਸ਼ੇਰ ਵੀ ਮੈਨੂੰ ਸ਼ਹਿਜ਼ਾਦਾ ਆਖ ਕੇ ਸਤਿਕਾਰ ਦੇ ਗਿਆ ਹੈ ਜੇਕਰ ਇਸੇ ਤਰ੍ਹਾਂ ਹੀ ਮੈਨੂੂੰ ਆਦਰ-ਮਾਣ ਮਿਲਦਾ ਰਿਹਾ ਤਾਂ ਛੇਤੀ ਹੀ ਮੈਂ ਇਸ ਜੰਗਲ ਦਾ ਬਾਦਸ਼ਾਹ ਬਣ ਜਾਵਾਂਗਾ। ਫਿਰ ਮੈਨੂੰ ਭੁੱਖਾ ਰਹਿਣ ਦੀ ਲੋੜ ਨਹੀਂ ਪਵੇਗੀ’’ ਹੌਲੀ-ਹੌਲੀ ਸਾਰੇ ਪਸ਼ੂ-ਪੰਛੀਆਂ ’ਚ ਇਹ ਗੱਲ ਫੈਲ ਗਈ ਜਾਨਵਰਾਂ ’ਚ ਗਿੱਦੜ ਦਾ ਚੰਗਾ ਸਤਿਕਾਰ ਬਣ ਗਿਆ। Punjabi Story

ਜਿਹੜਾ ਵੀ ਜਾਨਵਰ ਛੱਪੜ ’ਤੇ ਪਾਣੀ ਪੀਣ ਆਉਂਦਾ, ਉਹ ਆਪਣੇ-ਆਪ ਹੀ ਮਸ਼ਕਰੀ ਜਿਹੀ ’ਚ ਦੋਹਰਾ ਪੜ੍ਹਦਾ ਤੇ ਪਾਣੀ ਕੇ ਚਲਾ ਜਾਂਦਾ ਹੈ। ਜਦੋਂ ਸੂਰਜ ਆਪਣਾ ਸਫਰ ਮੁਕਾ ਕੇ ਛਿਪਦੇ ਵੱਲ ਡੁੱਬਣ ਲੱਗਿਆ ਤਾਂ 1 ਖਰਗੋਸ਼ ਛੱਪੜ ’ਤੇ ਪਾਣੀ ਪੀਣ ਆਇਆ ਉਹ ਗਿੱਦੜ ਨੂੰ ਸ਼ਰਧਾਂਜਲੀ ਦਿੱਤੇ ਬਿਨਾਂ ਹੀ ਪਾਣੀ ਪੀਣ ਲੱਗਾ। ਗਿੱਦੜ ਨੇ ਉਸ ਨੂੰ ਤਾੜਦਿਆਂ ਆਖਿਆ, ‘‘ਜੰਗਲ ਦਾ ਬਾਦਸ਼ਾਹ ਸ਼ੇਰ ਵੀ ਮੇਰੀ ਤਪੱਸਿਆ ’ਤੇ ਖੁਸ਼ ਹੋ ਕੇ ਮੈਨੂੰ ਸ਼ਰਧਾਂਜਲੀ ਦੇ ਗਿਆ ਹੈ। ਪਰ ਤੂੰ ਇੱਕ ਨਿੱਕੜਾ ਜਿਹਾ ਖਰਗੋਸ਼ ਇੰਨਾ ਬੇ੍ਰਪਵਾਹ ਹੋ ਕੇ ਮੈਨੂੰ ਕੋਈ ਸਤਿਕਾਰ ਨਹੀਂ ਦੇ ਰਿਹਾ। ਜੇਕਰ ਤੂੰ ਇਸ ਛੱਪੜ ’ਚੋਂ ਪਾਣੀ ਪੀਣਾ ਚਾਹੁੰਦਾ ਏਂ ਤਾਂ ਪਹਿਲਾਂ ਇਹ ਦੋਹਰਾ ਪੜ੍ਹ Punjabi Story

Read This : ਰਾਣੋ ਦੀ ਗੁੱਡੀ

‘‘ਚਾਂਦੀ ਦਾ ਤੇਰਾ ਚੌਂਤਰਾ

ਉੱਤੇ ਸੋਨਾ ਲਿੱਪਿਆ ਹੈ

ਕੰਨਾਂ ’ਚ ਤੇਰੇ ਮੁੰਦਰਾਂ

ਕੋਈ ਸ਼ਹਿਜ਼ਾਦਾ ਬੈਠਾ ਹੈ’’

ਖਰਗੋਸ਼ ਬੜਾ ਚਲਾਕ ਤੇ ਫੁਰਤੀਲਾ ਸੀ, ਉਸ ਨੂੰ ਗਿੱਦੜ ਦੀ ਫੋਕੀ ਖੁਸ਼ਾਮਦ ਕਰਨੀ ਚੰਗੀ ਨਾ ਲੱਗੀ। ਉਸ ਨੂੰ ਇਹ ਵੀ ਡਰ ਸੀ ਕਿ ਜੇਕਰ ਉਸ ਨੇ ਗਿੱਦੜ ਦੀ ਗੱਲ ਨਾ ਮੰਨੀ ਤਾਂ ਗਿੱਦੜ ਉਸ ਨੂੰ ਮਾਰ ਕੇ ਕਿਧਰੇ ਖਾ ਹੀ ਨਾ ਜਾਵੇ। ਉਸ ਨੇ ਚਲਾਕੀ ਤੋਂ ਕੰਮ ਲੈਣਾ ਹੀ ਠੀਕ ਸਮਝਿਆ ਤੇ ਤੁਤਲਾ ਕੇ ਕਹਿਣ ਲੱਗਾ, ‘‘ਪਿਆਸ ਨਾਲ ਮੇਰੀ ਤਾਂ ਜੀਭ ਸੁੱਕੀ ਪਈ ਹੈ… ਮੈਥੋਂ ਤਾਂ ਬੋਲਿਆ ਵੀ ਨਹੀਂ ਜਾਂਦਾ ਜੇਕਰ ਤੁਹਾਡਾ ਹੁਕਮ ਹੋਵੇ ਤਾਂ ਮੈਂ ਦੋ ਕੁ ਘੁੱਟ ਪਾਣੀ ਪੀ ਕੇ ਫਿਰ ਤੁਹਾਡੀ ਸਿਫ਼ਤ ’ਚ ਇਹ ਦੋਹਰਾ ਪੜ੍ਹਾਂ?’’।

ਗਿੱਦੜ ਨੇ ਉਸ ਦੀ ਗੱਲ ਮੰਨ ਲਈ ਤੇ ਕਹਿਣ ਲੱਗਾ, ‘‘ਤੂੰ ਠੀਕ ਕਹਿੰਦਾ ਏਂ… ਪਾਣੀ ਪੀ ਕੇ ਤੇਰਾ ਗਲਾ ਸਾਫ ਹੋ ਜਾਵੇਗਾ ਤੇਰੀ ਆਵਾਜ਼ ਹੋਰ ਵੀ ਸੁਰੀਲੀ ਨਿੱਕਲੇਗੀ’’ ਖਰਗੋਸ਼ ਨੇ ਰੱਜ ਕੇ ਪਾਣੀ ਪੀਤਾ ਤੇ ਫਿਰ ਉੱਥੋਂ ਤੁਰ ਪਿਆ। ਗਿੱਦੜ ਇਹ ਵੇਖ ਕੇ ਬੜਾ ਹੈਰਾਨ ਹੋਇਆ ਉਸ ਨੇ ਖਰਗੋਸ਼ ਨੂੰ ਆਵਾਜ਼ ਮਾਰੀ ਖਰਗੋਸ਼ ਨੇ ਖਹਿੜਾ ਨਾ ਛੁੱਟਦਾ ਵੇਖ ਕੇ ਕਿਹਾ, ‘‘ਕਿਹੜਾ ਦੋਹਰਾ ਪੜ੍ਹਨਾ ਏ?’’

ਗਿੱਦੜ ਨੇ ਕਿਹਾ,

‘‘ਚਾਂਦੀ ਦਾ ਤੇਰਾ ਚੌਂਤਰਾ

ਉੱਤੇ ਸੋਨਾ ਲਿੱਪਿਆ ਹੈ

ਕੰਨਾਂ ’ਚ ਤੇਰੇ ਮੁੰਦਰਾਂ

ਕੋਈ ਸ਼ਹਿਜ਼ਾਦਾ ਬੈਠਾ ਹੈ’’

ਖਰਗੋਸ਼ ਨੇ ਕੁੱਝ ਪਲ ਸੋਚਿਆ ਤੇ ਫਿਰ ਉੱਚੇ ਸੁਰ ’ਚ ਕਹਿਣਾ ਸ਼ੁਰੂ ਕੀਤਾ,

‘‘ਹੱਡੀਆਂ ਦਾ ਤੇਰਾ ਚੌਂਤਰਾ,

ਉੱਤੇ ਗੋਹਾ ਲਿੱਪਿਆ ਹੈ

ਕੰਨਾਂ ’ਚ ਤੇਰੇ ਜੁੱਤੀਆਂ,

ਕੋਈ ਗਿੱਦੜ ਬੈਠਾ ਹੈ’’

ਤੇ ਫਿਰ ਉਹ ਇੰਨੀ ਤੇਜ਼ੀ ਨਾਲ ਆਪਣੀ ਖੁੱਡ ਵੱਲ ਦੌੜਿਆ ਜਿਵੇਂ ਤੀਰ ਕਮਾਨ ’ਚੋਂ ਛੁੱਟਦਾ ਹੈ। ਗਿੱਦੜ ਨੂੰ ਇਹ ਸੁਣ ਕੇ ਬੜਾ ਗੁੱਸਾ ਆਇਆ ਤੇ ਉਹ ਖਰਗੋਸ਼ ਵੱਲ ਦੌੜਿਆ। ਖਰਗੋਸ਼ ਬੜਾ ਫੁਰਤੀਲਾ ਸੀ, ਭੱਜ ਕੇ ਆਪਣੀ ਖੁੱਡ ’ਚ ਵੜ ਗਿਆ, ਗਿੱਦੜ ਬੇਸ਼ਰਮ ਜਿਹਾ ਹੋ ਕੇ ਖੁੱਡ ਦੇ ਬਾਹਰ ਹੀ ਬੈਠ ਗਿਆ ਕਿ ਹੁਣੇ ਖਰਗੋਸ਼ ਬਾਹਰ ਨਿੱਕਲੇਗਾ ਤੇ ਉਹ ਉਸ ਨੂੰ ਫੜ੍ਹ ਕੇ ਮਾਰ ਸੁੱਟੇਗਾ, ਪਰ ਖਰਗੋਸ਼ ਬਾਹਰ ਨਾ ਨਿੱਕਲਿਆ ਤੇ ਖੁੱਡ ’ਚ ਬੈਠ ਕੇ ਹੀ ਬੜੀ ਮਿੱਠੀ ਸੁਰ ’ਚ ਗਾਉਣ ਲੱਗਾ- Punjabi Story

ਹੱਡੀਆਂ ਦਾ ਤੇਰਾ ਚੌਂਤਰਾ,

ਉੱਤੇ ਗੋਹਾ ਲਿੱਪਿਆ ਹੈ

ਕੰਨਾਂ ’ਚ ਤੇਰੇ ਜੁੱਤੀਆਂ,

ਕੋਈ ਗਿੱਦੜ ਬੈਠਾ ਹੈ

ਗਿੱਦੜ ਆਪਣੀ ਹੋਰ ਬੇਇੱਜ਼ਤੀ ਨਾ ਸਹਾਰ ਸਕਿਆ ਤੇ ਚੁੱਪ-ਚਾਪ ਕੰਨ ਵਲੇਟ ਕੇ ਉਥੋਂ ਖਿਸਕ ਗਿਆ। Punjabi Story

ਪਛਤਾਵਾ (ਇੱਕ ਸਿੱਖਿਆਦਾਇਕ ਕਹਾਣੀ)
ਹਰਜੀਤ ਅਤੇ ਉਸ ਦੀ ਜੀਵਨਸਾਥਣ ਵੀਰਪਾਲ ਕੌਰ ਨੇ ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਪਿੰਡੋਂ ਸ਼ਹਿਰ ਵਿੱਚ ਰਹਿਣ ਦਾ ਫੈਸਲਾ ਕੀਤਾ ਅਤੇ ਆਪਣਾ ਮਕਾਨ ਬਣਾ ਲਿਆ ਤੇ ਛੇਤੀ ਹੀ ਸ਼ਹਿਰ ਰਿਹਾਇਸ਼ ਕਰ ਲਈ ਕਿਉਕਿ ਉਹ ਦੋਵੇਂ ਸ਼ਹਿਰ ਦੇ ਵੱਡੇ ਕਾਲਜ ਵਿੱਚ ਹੀ ਸਰਕਾਰੀ ਨੌਕਰੀ ਕਰਦੇ ਸਨ ਅਤੇ ਪਿੰਡੋਂ ਆਉਣ-ਜਾਣ ਕਾਰਨ ਕਾਫੀ ਮੁਸ਼ਕਿਲ ਹੁੰਦੀ ਸੀ ਦੋਵੇਂ ਸਰਕਾਰੀ ਨੌਕਰੀ ’ਤੇ ਹੋਣ ਕਾਰਨ ਚੰਗੀ ਤਨਖਾਹ ਲੈਂਦੇ ਸਨ ਤੇ ਪਿੰਡੋਂ ਜ਼ਮੀਨ ਵੀ ਚੰਗੀ ਹਿੱਸੇ ਆਉਂਦੀ ਸੀ ਜਿਸ ਕਰਕੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਸੀ ਅਤੇ ਵਧੀਆ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਹੇ ਸਨ। (Story)

ਕੁੱਝ ਸਮੇਂ ਬਾਅਦ ਜਦੋਂ ਵੀਰਪਾਲ ਪਹਿਲੀ ਵਾਰ ਗਰਭਵਤੀ ਹੋਈ ਤਾਂ ਦੋਵਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਅਤੇ ਨਵੇਂ ਆਉਣ ਵਾਲੇ ਜੀਅ ਬਾਰੇ ਸੋਚ ਕੇ ਖੁਸ਼ ਹੁੰਦੇ ਛੁੱਟੀ ਵਾਲੇ ਦਿਨ ਜਦੋਂ ਉਹ ਦੋਵੇਂ ਪਿੰਡ ਮਿਲਣ ਲਈ ਗਏ ਤਾਂ ਵੀਰਪਾਲ ਨੇ ਇਹ ਖੁਸ਼ੀ ਆਪਣੀ ਸੱਸ ਮਾਂ ਨਾਲ ਸਾਂਝੀ ਕੀਤੀ ਅਤੇ ਕਿਹਾ ਕਿ ਮੰਮੀ ਆਪਣੇ ਘਰ ਨਵਾਂ ਮਹਿਮਾਨ ਆਉਣ ਵਾਲਾ ਹੈ, ਮੈਂ ਗਰਭਵਤੀ ਹਾਂ ਉਸ ਦੀ ਇਹ ਗੱਲ ਸੁਣ ਕੇ ਉਸ ਦੀ ਸੱਸ ਸੁਰਜੀਤ ਕੌਰ ਬੋਲੀ, ‘‘ਨੀ ਵੀਰਪਾਲ ਅਜੇ ਤਾਂ ਵਿਆਹ ਨੂੰ ਸੁੱਖ ਨਾਲ ਸਾਲ ਵੀ ਪੂਰਾ ਨਹੀਂ ਹੋਇਆ ਤੈਨੂੰ ਇੰਨੀ ਕਾਹਲੀ ਕਾਹਦੀ ਐ ਬੱਚੇ ਦੀ ਅਜੇ ਸਾਰੀ ਜ਼ਿੰਦਗੀ ਪਈ ਸੁੱਖ ਨਾਲ! ਚੱਲ ਫੇਰ ਵੀ ਜੇ ਤੇਰਾ ਮਨ ਐ ਤਾਂ ਭਾਈ ਪਹਿਲਾਂ ਮੁੰਡੇ-ਕੁੜੀ ਵਾਲਾ ਟੈਸਟ ਜਰੂਰ ਕਰਵਾ ਲਿਓ, ਅੱਜ-ਕੱਲ੍ਹ ਤਾਂ ਮਸ਼ੀਨਾਂ ਦੱਸ ਦਿੰਦੀਐਂ ਨਹੀਂ ਤਾਂ ਮਗਰੋਂ ਪਛਤਾਇਆਂ ਕੁੱਝ ਨ੍ਹੀਂ ਬਣਨਾ’’। (Story)

ਇਹ ਵੀ ਪੜ੍ਹੋ : ਬੱਸ ਅੱਡੇ ‘ਚ ਜਗ੍ਹਾ ਅਲਾਟ ਹੋਣ ‘ਤੇ ਈ-ਰਿਕਸ਼ਾ ਵਾਲੇ ਬਾਗੋ-ਬਾਗ਼

ਇਹ ਗੱਲ ਵੀਰਪਾਲ ਦੇ ਮਨ ਲੱਗ ਗਈ ਤੇ ਸਮਾਂ ਆਉਣ ’ਤੇ ਉਨ੍ਹਾਂ ਨੇ ਡਾਕਟਰ ਤੋਂ ਮਸ਼ੀਨ ਨਾਲ ਚੈੱਕ ਕਰਵਾਇਆ ਤਾਂ ਪਤਾ ਲੱਗਾ ਕਿ ਵੀਰਪਾਲ ਦੇ ਪੇਟ ਵਿੱਚ ਪਲ ਰਿਹਾ ਬੱਚਾ ਮੁੰਡਾ ਨਹੀਂ ਬਲਕਿ ਕੁੜੀ ਹੈ ਤਾਂ ਦੋਵਾਂ ਨੇ ਸਲਾਹ-ਮਸ਼ਵਰਾ ਕਰਕੇ ਡਾਕਟਰ ਨੂੰ ਮੂੰਹੋਂ ਮੰਗੀ ਫੀਸ ਦੇ ਕੇ ਗਰਭਪਾਤ ਕਰਵਾ ਦਿੱਤਾ ਤਕਰੀਬਨ ਸਾਲ ਬਾਅਦ ਵੀਰਪਾਲ ਫ਼ਿਰ ਬੱਚਾ ਹੋਣ ਵਾਲਾ ਹੋਇਆ ਤਾਂ ਉਨ੍ਹਾਂ ਨੇ ਫਿਰ ਚੈਕ ਕਰਵਾਇਆ ਤਾਂ ਪਤਾ ਲੱਗਾ ਕਿ ਵੀਰਪਾਲ ਦੇ ਪੇਟ ਵਿੱਚ ਪਲ਼ ਰਿਹਾ ਬੱਚਾ ਮੁੰਡਾ ਹੈ। (Story)

ਨੌਂ ਮਹੀਨਿਆਂ ਬਾਅਦ ਵੀਰਪਾਲ ਨੇ ਸੋਹਣੇ-ਸੁਨੱਖੇ ਲੜਕੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂਅ ਜਸ਼ਨਪ੍ਰੀਤ ਰੱਖਿਆ ਅਤੇ ਉਸ ਨੂੰ ਸਾਰੇ ਜਸ਼ਨ ਕਹਿ ਕੇ ਬੁਲਾਉਣ ਲੱਗੇ ਸਮਾਂ ਬੀਤਦਾ ਗਿਆ ਅਤੇ ਜਸ਼ਨ ਦਾ ਪਾਲਣ-ਪੋਸ਼ਣ ਖੂਬ ਲਾਡਾਂ-ਪਿਆਰਾਂ ਨਾਲ ਹੋਣ ਲੱਗਾ ਜਸ਼ਨ ਹੁਣ ਸਕੂਲ ਵੀ ਜਾਣ ਲੱਗ ਪਿਆ ਜਸ਼ਨ ਦੀ ਹਰ ਖੁਸ਼ੀ ਦਾ ਖ਼ਾਸ ਖ਼ਿਆਲ ਰੱਖਿਆ ਜਾਂਦਾ ਤੇ ਉਸ ਨੂੰ ਮੂੰਹੋਂ ਮੰਗਵੀਂ ਚੀਜ਼ ਮਿਲਣ ਲੱਗੀ ਕਿਉਂਕਿ ਘਰ ਵਿੱਚ ਕੋਈ ਆਰਥਿਕ ਤੰਗੀ ਨਹੀਂ ਸੀ ਉਸ ਦੇ ਮਾਤਾ-ਪਿਤਾ ਨੂੰ ਚੰਗੀ ਤਨਖਾਹ ਦੇ ਨਾਲ-ਨਾਲ ਪਿੰਡੋਂ ਜ਼ਮੀਨ ਦਾ ਠੇਕਾ ਵੀ ਆਉਂਦਾ ਸੀ।

ਇਹ ਵੀ ਪੜ੍ਹੋ : ਭਾਦਸੋਂ ਤੋਂ ਸਰਕਾਰੀ ਬੱਸਾਂ ਦੇ ਟਾਇਮ ਮਿਸ ਰਹਿਣ ਕਾਰਨ ਸਵਾਰੀਆਂ ਤੇ ਵਿਦਿਆਰਥੀ ਪ੍ਰੇਸ਼ਾਨ

ਖਾਣ-ਪੀਣ ਦੀ ਕੋਈ ਘਾਟ ਨਾ ਹੋਣ ਕਾਰਨ ਜਸ਼ਨ ਸੋਹਣਾ-ਸੁਨੱਖਾ ਉੱਚਾ-ਲੰਮਾ ਗੱਭਰੂ ਹੱਡਾਂ-ਪੈਰਾਂ ਦਾ ਖੁੱਲ੍ਹਾ ਜਵਾਨਾ ਹੋਣ ਲੱਗਾ, ਜਿਸ ਨੂੰ ਦੇਖ ਕੇ ਭੁੱਖ ਲਹਿੰਦੀ ਸੀ ਜਦੋਂ ਦਸਵੀਂ ਪਾਸ ਕਰਕੇ +2 ਵਿੱਚ ਹੋਇਆ ਤਾਂ ਹਰਜੀਤ ਨੇ ਉਸ ਨੂੰ ਬੁਲਟ ਮੋਟਰਸਾਈਕਲ ਲੈ ਦਿੱਤਾ ਹੁਣ ਜਸ਼ਨ ਬੁਲਟ ’ਤੇ ਪੜ੍ਹਨ ਜਾਂਦਾ ਅਤੇ ਜੇਬ੍ਹ ਖ਼ਰਚ ਵੀ ਖੁੱਲ੍ਹਾ ਮਿਲਦਾ ਹੁਣ ਜਸ਼ਨ ਦੀ ਕਾਲਜ ਦੀ ਪੜ੍ਹਾਈ ਸ਼ੁਰੂ ਹੋਈ ਤਾਂ ਜਸ਼ਨ ਨੇ ਜਿੰਮ ਜਾਣਾ ਸ਼ੁਰੂ ਕਰ ਦਿੱਤਾ ਅਤੇ ਉੱਥੋਂ ਹੀ ਸ਼ੁਰੂ ਹੋਇਆ ਜਸ਼ਨ ਦੀ ਬਰਬਾਦੀ ਦਾ ਸਿਲਸਿਲਾ ਕਿਉਕਿ ਜਿੰਮ ਦੇ ਬਾਹਰ ਬੈਠੇ ਕੁੱਝ ਮੁੰਡਿਆਂ ਨਾਲ ਜਸ਼ਨ ਦੀ ਨੇੜਤਾ ਵਧੀ ਤੇ ਉਹ ਨਸ਼ਾ ਕਰਦੇ ਅਤੇ ਵੇਚਦੇ ਸਨ ਅਤੇ ਉਨ੍ਹਾਂ ਨੇ ਜਸ਼ਨ ਨੂੰ ਵੀ ਹੌਲੀ-ਹੌਲੀ ਆਪਣੇ ਜਾਲ ਵਿੱਚ ਫਸਾ ਲਿਆ।

ਹੁਣ ਉਸ ਨੂੰ ਜਿੰਨੇ ਪੈਸੇ ਜੇਬ੍ਹ ਖ਼ਰਚ ਮਿਲਦੇ ਸਭ ਨਸ਼ੇ ਦੀ ਪੂਰਤੀ ਲਈ ਖਰਚ ਦਿੰਦਾ ਹੌਲੀ-ਹੌਲੀ ਜਸ਼ਨ ਦੀ ਨਸ਼ੇ ਦੀ ਡੋਜ ਵਧਦੀ ਗਈ ਅਤੇ ਉਹ ਹੁਣ ਘਰੋਂ ਪੈਸੇ ਚੋਰੀ ਵੀ ਕਰਨ ਲੱਗ ਪਿਆ ਉਸ ਦੇ ਮਾਤਾ-ਪਿਤਾ ਪੁੱਤਰ ਦੇ ਲਾਡ-ਪਿਆਰ ਅਤੇ ਪੈਸੇ ਦੀ ਚਮਕ-ਦਮਕ ਕਰਕੇ ਅਵੇਸਲੇ ਰਹਿੰਦੇ ਸਨ ਜਦੋਂ ਤੱਕ ਉਨ੍ਹਾਂ ਨੂੰ ਜਸ਼ਨ ਦੇ ਨਸ਼ੇੜੀ ਹੋਣ ਦਾ ਪਤਾ ਲੱਗਾ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਹੌਲੀ-ਹੌਲੀ ਜਸ਼ਨ ਨਸ਼ੇ ਦੀ ਪੂਰਤੀ ਲਈ ਘਰ ਦਾ ਸਾਮਾਨ ਵੀ ਚੁੱਕ ਕੇ ਵੇਚਣ ਲੱਗ ਪਿਆ। ਉਸਦੇ ਮਾਤਾ-ਪਿਤਾ ਨੇ ਉਸਦਾ ਨਸ਼ਾ ਛੁਡਾਉਣ ਲਈ ਬਹੁਤ ਕੋਸ਼ਿਸ਼ ਕੀਤੀ ਪੈਸਾ ਵੀ ਖਰਚਿਆ ਪਰ ਕਾਮਯਾਬ ਨਾ ਹੋਏ ਉਹ ਆਪਣੇ-ਆਪ ਨੂੰ ਕੱਖੋਂ ਹੌਲੇ ਮਹਿਸੂਸ ਕਰਨ ਲੱਗੇ ਚਿਹਰਿਆਂ ਤੋਂ ਖੁਸ਼ੀ ਉੱਡ-ਪੁੱਡ ਗਈ ਤੇ ਨਿਰਾਸ਼ ਹੋ ਕੇ ਦਿਨੋ-ਦਿਨ ਪ੍ਰੇਸ਼ਾਨ ਰਹਿਣ ਲੱਗੇ।

ਇਹ ਵੀ ਪੜ੍ਹੋ : ਸਰਕਾਰ ਬਦਲੀ ਪਰ ਅਜੇ ਵੀ ਨਹੀਂ ਰੁਕਿਆ ਨੌਜਵਾਨਾਂ ਦਾ ਟਾਵਰਾਂ ’ਤੇ ਚੜ੍ਹਨ ਦਾ ਮੰਦਭਾਗਾ ਸਿਲਸਿਲਾ

ਇਸੇ ਦੌਰਾਨ ਹਰਜੀਤ ਦੇ ਦੋਸਤਾਂ ਤੇ ਵੀਰਪਾਲ ਦੀਆਂ ਸਹੇਲੀਆਂ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਰਹਿੰਦੇ ਦੇਖ ਕੇ ਸਲਾਹ ਦਿੱਤੀ ਕਿ ਜਸ਼ਨ ਦਾ ਵਿਆਹ ਕਰ ਦਿੱਤੀ ਜਾਵੇ, ਹੋ ਸਕਦੈ ਉਹ ਨਸ਼ਾ ਛੱਡ ਜਾਵੇ ਹਰਜੀਤ ਅਤੇ ਵੀਰਪਾਲ ਦੇ ਚਿਹਰੇ ’ਤੇ ਇੱਕ ਵਾਰ ਫਿਰ ਖੁਸ਼ੀ ਦੀ ਆਸ ਜਾਗੀ ਉਨ੍ਹਾਂ ਨੇ ਜਲਦੀ-ਜਲਦੀ ਕੁੜੀ ਲੱਭ ਕੇ ਜਸ਼ਨ ਦਾ ਵਿਆਹ ਕਰ ਦਿੱਤਾ ਅਤੇ ਮਨਪ੍ਰੀਤ ਕੌਰ ਨੂੰ ਆਪਣੀ ਨੂੰਹ ਦੇ ਰੂਪ ਵਿੱਚ ਵਿਆਹ ਕੇ ਘਰ ਲੈ ਆਏ ਕੁਝ ਦਿਨਾਂ ਲਈ ਘਰ ਵਿੱਚ ਖੁਸ਼ੀਆਂ-ਖੇੜਿਆਂ ਨੇ ਫੇਰਾ ਪਾਇਆ ਪਰ ਬਹੁਤੀ ਦੇਰ ਉਹ ਵੀ ਨਾ ਟਿਕੇ ਕਿਉਕਿ ਥੋੜ੍ਹੇ ਦਿਨਾਂ ਬਾਅਦ ਹੀ ਮਨਪ੍ਰੀਤ ਨੂੰ ਜਸ਼ਨ ਦੇ ਨਸ਼ੇੜੀ ਹੋਣ ਬਾਰੇ ਪਤਾ ਲੱਗ ਗਿਆ।

ਉਸ ਨੇ ਆਪਣੇ ਸਹੁਰੇ ਹਰਜੀਤ ਤੇ ਸੱਸ ਵੀਰਪਾਲ ਨੂੰ ਦਰਦ ਤੇ ਗੁੱਸੇ ਭਰੇ ਲਹਿਜੇ ਵਿੱਚ ਪੁੱਛਿਆ, ਕਿ ਜਦੋਂ ਤੁਹਾਨੂੰ ਪਤਾ ਸੀ ਕਿ ਜਸ਼ਨ ਨਸ਼ੇੜੀ ਹੈ ਤਾਂ ਤੁਸੀਂ ਉਸਦਾ ਵਿਆਹ ਕਿਉਂ ਕੀਤਾ ਅਤੇ ਮੇਰੀ ਵੀ ਜ਼ਿੰਦਗੀ ਬਰਬਾਦ ਕਰ ਦਿੱਤੀ ਤਾਂ ਦੋਹਾਂ ਨੇ ਮਨਪ੍ਰੀਤ ਨੂੰ ਮਮਤਾ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਉਸਦੇ ਸਿਰ ’ਤੇ ਪਿਆਰ ਭਰਿਆ ਹੱਥ ਫੇਰ ਕੇ ਅੱਖਾਂ ਵਿੱਚੋਂ ਵਗ ਰਹੇ ਹੰਝੂ ਪੂੰਝਦੇ ਹੋਏ ਇਕੱਠੇ ਹੀ ਬੋਲੇ, ਧੀਏ ਅਸੀਂ ਸੋਚਿਆ ਸੀ ਕਿ ਸ਼ਾਇਦ ਤੇਰੇ ਪਿਆਰ-ਮੁਹੱਬਤ ਤੇ ਚਾਵਾਂ-ਸਧਰਾਂ ਲਈ ਹੀ ਉਹ ਨਸ਼ਾ ਛੱਡ ਦੇਵੇਗਾ ਅਤੇ ਸਾਡਾ ਬੁਢਾਪੇ ਦਾ ਸਹਾਰਾ ਬਣੇਗਾ ਫਿਰ ਉਨ੍ਹਾਂ ਨੇ ਦੋਵੇਂ ਹੱਥ ਜੋੜ ਕੇ ਤਰਲਾ ਪਾਉਂਦੇ ਹੋਏ ਕਿਹਾ, ਪਰ ਅਸੀਂ ਝੂਠੇ ਸਾਬਤ ਹੋਏ ਧੀਏ, ਅਸੀਂ ਤੇਰੇ ਗੁਨਾਹਗਾਰ ਹਾਂ ਪਰ ਹੁਣ ਤੇਰੇ ਬਿਨਾ ਸਾਡਾ ਕੋਈ ਸਹਾਰਾ ਨਹੀਂ ਹੈ ਰੱਬ ਦਾ ਵਾਸਤਾ ਤੂੰ ਸਾਨੂੰ ਛੱਡ ਕੇ ਨਾ ਜਾਵੀਂ, ਤੂੰ ਹੀ ਸਾਡਾ ਬੁੱਢਾਪੇ ਦਾ ਸਹਾਰਾ ਹੈਂ ਤੇਰੇ ਬਿਨਾ ਅਸੀਂ ਵੀ ਜਿਉਦੇ ਨਹੀਂ ਰਹਾਂਗੇ।

ਉਨ੍ਹਾਂ ਦੀਆਂ ਇਹ ਭਾਵੁਕ ਕਰਦੀਆਂ ਹਾਉਕਿਆਂ ਤੇ ਸਿਸਕੀਆਂ ਭਰੀਆਂ ਗੱਲਾਂ ਨੇ ਮਨਪ੍ਰੀਤ ਨੂੰ ਅੰਦਰ ਤੱਕ ਝੰਜੋੜ ਸੁੱਟਿਆ ਤੇ ਮਨਪ੍ਰੀਤ ਨੇ ਝੱਟ ਦੇਣੇ ਅੱਗੇ ਹੋ ਕੇ ਦੋਹਾਂ ਦੇ ਪੈਰ ਫੜ ਲਏ ਤੇ ਹਿੰਮਤ, ਹੌਂਸਲੇ ਤੇ ਰੋਹ ਭਰੀ ਆਵਾਜ਼ ਵਿੱਚ ਕਿਹਾ, ਮੇਰੇ ਮਾਪਿਓ ਜੇ ਤੁਹਾਡਾ ਪਿਆਰ ਤੇ ਸਨੇਹ ਭਰਿਆ ਹੱਥ ਮੇਰੇ ਸਿਰ ’ਤੇ ਹੈ ਤਾਂ ਅੱਜ ਤੋਂ ਮੈਂ ਹੀ ਤੁਹਾਡਾ ਜਸ਼ਨ ਪੁੱਤ ਬਣ ਕੇ ਦਿਖਾਵਾਂਗੀ, ਤੁਹਾਡੀ ਹਰ ਤਰ੍ਹਾਂ ਦੀ ਸੇਵਾ ਕਰਾਂਗੀ ਅਤੇ ਪੁੱਤ ਦੀ ਘਾਟ ਕਦੇ ਵੀ ਮਹਿਸੂਸ ਨਹੀਂ ਹੋਣ ਦੇਵਾਂਗੀ ਮਨਪ੍ਰੀਤ ਦੇ ਇਨ੍ਹਾਂ ਸ਼ਬਦਾਂ ਨੇ ਹਰਜੀਤ ਤੇ ਵੀਰਪਾਲ ਨੂੰ ਅਥਾਹ ਸ਼ਕਤੀ ਦਿੱਤੀ ਅਤੇ ਦੋਹਾਂ ਨੇ ਮਨਪ੍ਰੀਤ ਨੂੰ, ਸਾਡਾ ਸੋਹਣਾ ਪੁੱਤ, ਕਹਿ ਕੇ ਗਲ ਨਾਲ ਲਾਇਆ ਅਤੇ ਭਰੇ ਗਲ ਨਾਲ ਕਿਹਾ, ਧੀਏ ਤੂੰ ਸਾਡਾ ਮਾਣ ਰੱਖਿਆ ਹੈ ਤੇਰਾ ਮਾਣ ਵਾਹਿਗੁਰੂ ਰੱਖੇਗਾ ਤੇ ਅਸੀਸਾਂ ਨਾਲ ਮਨਪ੍ਰੀਤ ਦੀ ਰੂਹ ਰੂਪੀ ਝੋਲੀ ਭਰ ਦਿੱਤੀ।

ਦਿਨ ਬੀਤਦੇ ਗਏ, ਸਮਾਂ ਆਪਣੀ ਚਾਲੇ ਚੱਲਦਾ ਰਿਹਾ ਕਈ ਸਾਲ ਬੀਤ ਗਏ ਮਨਪ੍ਰੀਤ ਦੀ ਕੁੱਖ ਹਰੀ ਨਾ ਹੋਈ ਉਸ ਦਾ ਵੀ ਮਨ ਕਰਦਾ ਸੀ ਕਿ ਉਹ ਵੀ ਮਾਂ ਬਣੇ ਪਰ ਨਹੀਂ, ਕਿਉਕਿ ਉਹ ਪੜ੍ਹੀ-ਲਿਖੀ ਹੋਣ ਕਰਕੇ ਜਾਣਦੀ ਸੀ ਕਿ ਨਸ਼ਾ ਕਰਨ ਵਾਲੇ ਮਨੁੱਖ ਬੱਚੇ ਪੈਦਾ ਕਰਨ ਦੇ ਸਮਰੱਥ ਨਹੀਂ ਰਹਿੰਦੇ ਕਦੇ-ਕਦੇ ਇਸ ਗੱਲ ਦਾ ਮਨਪ੍ਰੀਤ ਨੂੰ ਦੁੱਖ ਵੀ ਹੁੰਦਾ ਪਰ ਉਹ ਆਪਣੇ ਸੱਸ-ਸਹੁਰੇ ਵੱਲ ਦੇਖ ਕੇ ਇਸ ਪੀੜ ਨੂੰ ਅੰਦਰੇ-ਅੰਦਰ ਜਰ ਜਾਂਦੀ ਤੇ ਉਨ੍ਹਾਂ ਦੀ ਸੇਵਾ ਵਿੱਚ ਲੱਗ ਜਾਂਦੀ।

ਇੱਕ ਦਿਨ ਅਚਾਨਕ ਮੰਦਭਾਗੀ ਘਟਨਾ ਇਹ ਵਾਪਰੀ ਕਿ ਜਸ਼ਨ ਤੇ ਮਨਪ੍ਰੀਤ ਨੇ ਆਪਣੇ ਕਮਰੇ ਅੰਦਰ ਕਿਸੇ ਗੱਲੋਂ ਨਿਰਾਸ਼ ਹੋ ਕੇ ਜਾਂ ਕਿਸੇ ਵਹਿਣ ਵਿੱਚ ਵਹਿ ਕੇ ਦੋਹਾਂ ਨੇ ਕੋਈ ਨਸ਼ੀਲੀ ਵਸਤੂ ਨਿਗਲ ਲਈ ਪਤਾ ਲੱਗਣ ’ਤੇ ਬੁੱਢੇ ਮਾਂ-ਪਿਓ ਨੇ ਜਲਦੀ-ਜਲਦੀ ਹਸਪਤਾਲ ਦਾਖਲ ਕਰਵਾਇਆ ਤੇ ਹਸਪਤਾਲ ਵਾਲਿਆਂ ਨੇ ਸਥਿਤੀ ਕਾਬੂ ਨਾ ਆਉਂਦੀ ਦੇਖ ਵੱਡੇ ਸ਼ਹਿਰ ਦੇ ਵੱਡੇ ਹਸਪਤਾਲ ਵਿੱਚ ਭੇਜ ਦਿੱਤਾ ਇਲਾਜ ਚੱਲਿਆ, ਪੈਸਾ ਪਾਣੀ ਵਾਂਗ ਵਹਾਇਆ ਗਿਆ ਹਰਜੀਤ ਨੇ ਪਿੰਡ ਵਿਚਲੀ ਕੁੱਝ ਜ਼ਮੀਨ ਵੀ ਵੇਚ ਦਿੱਤੀ ਤੇ ਡਾਕਟਰਾਂ ਨੂੰ ਕਿਹਾ ਕਿ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਪਰ ਸਾਡੇ ਬੁਢਾਪੇ ਦਾ ਸਹਾਰਾ ਸਾਡੀ ਧੀ ਮਨਪ੍ਰੀਤ ਨੂੰ ਬਚਾ ਲੈਣ।

ਬੁੱਢੇ ਮਾਪੇ | Story

ਅਖੀਰ ਹੋਇਆ ਉਹੀ ਜਿਸ ਦਾ ਡਰ ਸੀ ਮਨਪ੍ਰੀਤ ਇਲਾਜ ਦੌਰਾਨ ਜ਼ਿੰਦਗੀ-ਮੌਤ ਦੀ ਲੜਾਈ ਲੜਦੀ-ਲੜਦੀ ਮੌਤ ਹੱਥੋਂ ਹਾਰ ਕੇ ਹਰਜੀਤ ਤੇ ਵੀਰਪਾਲ ਦੇ ਬੁਢਾਪੇ ਦੀ ਡੰਗੋਰੀ ਨਾਲ ਲੈ ਕੇ ਚੱਲ ਵੱਸੀ ਤੇ ਜਸ਼ਨ ਨਸ਼ੇੜੀ ਫਿਰ ਬਚ ਗਿਆ ਤੇ ਬੁੱਢੇ ਮਾਪੇ ਉਸ ਦੀ ਜਿੰਦਾ ਲਾਸ਼ ਨੂੰ ਲੈ ਕੇ ਇੱਕ ਵਾਰ ਫਿਰ ਘਰ ਆ ਕੇ ਪਛਤਾਵਾ ਕਰਨ ਬੈਠ ਗਏ ਕਿ ਜੇ ਜਵਾਨੀ ਵਿੱਚ ਧੀ ਦਾ ਕੁੱਖ ਵਿੱਚ ਕਤਲ ਨਾ ਕੀਤਾ ਹੁੰਦਾ ਤਾਂ ਉਸ ਪਾਪ ਕਾਰਨ ਅੱਜ ਸਾਨੂੰ ਇਹ ਦਿਨ ਨਾ ਦੇਖਣੇ ਪੈਂਦੇ ਤੇ ਉਹ ਅੱਜ ਸਾਡੇ ਬੁਢਾਪੇ ਦਾ ਸਹਾਰਾ ਹੁੰਦੀ ਪਰ ਹੁਣ ਕੁੱਝ ਨਹੀਂ ਸੀ ਹੋ ਸਕਦਾ ਸਿਰਫ਼ ਤੇ ਸਿਰਫ਼ ਪਛਤਾਵਾ ਹੀ ਪੱਲੇ ਰਹਿ ਗਿਆ ਸੀ ਤੇ ਉਹ ਪਾਗਲਾਂ ਵਾਂਗ ਉਤਾਂਹ ਨੂੰ ਬਾਹਾਂ ਕਰਕੇ ਉੱਚੀ-ਉੱਚੀ ਕੂਕ ਰਹੇ ਸਨ, ‘‘ਉਏ ਲੋਕੋ ਕੁੱਖ ਵਿੱਚ ਧੀ ਨਾ ਮਾਰਿਓ ਉਏ! ਨਹੀਂ ਤਾਂ ਸਾਡੇ ਵਾਂਗ ਪਾਪਾਂ ਦੇ ਭਾਗੀ ਬਣੋਗੇ ਸਾਰੀ ਜ਼ਿੰਦਗੀ ਪਛਤਾਓਗੇ! ਲੋਕੋ ਕੁੱਖ ਵਿੱਚ ਧੀ ਨਾ ਮਾਰਿਓ ਉਏ!’’

ਅਮਰਜੀਤ ਸਿੰਘ ਫ਼ੌਜੀ,

ਦੀਨਾ ਸਾਹਿਬ, ਮੋਗਾ

ਮੋ. 95011-27033

ਬਾਲ ਕਹਾਣੀ: ਭੇੜੀਏ ਦੀ ਮੂਰਖ਼ਤਾ
ਬਾਲ ਕਹਾਣੀ: ਭੇੜੀਏ ਦੀ ਮੂਰਖ਼ਤਾ

ਤਿਲਦਾ ਜੰਗਲ ਦੇ ਜਾਨਵਰ ਸ਼ੇਰ ਦੇ ਖੌਫ਼ ਤੋਂ ਪਰੇਸ਼ਾਨ ਸਨ ਉਹ ਰੋਜ਼ ਕਿਸੇ ਨਾ ਕਿਸੇ ਜਾਨਵਰ ਨੂੰ ਮਾਰ ਕੇ ਆਪਣੀ ਭੁੱਖ ਮਿਟਾਉਂਦਾ ਸੀ। ਇੱਕ ਦਿਨ ਸ਼ੇਰ ਤਲਾਬ ਕਿਨਾਰਿਓਂ ਲੰਘ ਰਿਹਾ ਸੀ, ਉਦੋਂ ਹੀ ਉਸਦੀ ਨਜ਼ਰ ਤਲਾਬ ‘ਚ ਪਾਣੀ ਪੀ ਰਹੇ ਬੱਕਰੇ ‘ਤੇ ਪਈ ਉਹ ਬੱਕਰੇ ਨੂੰ ਦਬੋਚਣ ਲਈ ਹੌਲੀ-ਹੌਲੀ ਉਸ ਵੱਲ ਵਧਣ ਲੱਗਾ ਤਲਾਬ ਕਿਨਾਰੇ ਖੜ੍ਹਾ ਘਾਹ ਖਾ ਰਿਹਾ ਖਰਗੋਸ਼ ਇਹ ਸਭ ਕੁਝ ਦੇਖ ਰਿਹਾ ਸੀ ਅਚਾਨਕ ਉਹ ਚਿਲਾਇਆ, ‘ਬੱਕਰੇ ਭਰਾ, ਭੱਜ ਜਾ, ਸ਼ੇਰ ਤੇਰੇ ‘ਤੇ ਹਮਲਾ ਕਰਨ ਵਾਲਾ ਹੈ’।

ਬੱਕਰਾ ਭੱਜ ਪਿਆ ਸ਼ੇਰ ਨੇ ਉਸਦਾ ਪਿੱਛਾ ਕੀਤਾ ਪਰ ਉਹ ਸੰਘਣੀਆਂ ਝਾੜੀਆਂ ‘ਚ ਜਾ ਕੇ ਲੁਕ ਗਿਆ ਸ਼ੇਰ ਨੂੰ ਖਰਗੋਸ਼ ‘ਤੇ ਬਹੁਤ ਗੁੱਸਾ ਆਇਆ, ਕਿਉਂਕਿ ਉਸ ਕਰਕੇ ਹੀ ਉਹ ਬੱਕਰਾ ਉਸ ਹੱਥੋਂ ਨਿੱਕਲ ਗਿਆ ਸੀ

ਹੁਣ ਉਹ ਖਰਗੋਸ਼ ਦਾ ਜਾਨੀ ਦੁਸ਼ਮਣ ਬਣ ਗਿਆ ਉਹ ਤਲਾਬ ਕਿਨਾਰੇ ਪਰਤਿਆ ਪਰ ਖਰਗੋਸ਼ ਵੀ ਉੱਥੋਂ ਭੱਜ ਗਿਆ ਸੀ। ਸ਼ੇਰ ਖਰਗੋਸ਼ ਦਾ ਘਰ ਲੱਭਣ ਲੱਗਾ ਉਹ ਇੱਧਰ-ਉੱਧਰ ਘੁੰਮਦਾ ਰਿਹਾ ਆਖ਼ਰ ਉਸ ਨੂੰ ਖਰਗੋਸ਼ ਦਾ ਘਰ ਮਿਲ ਗਿਆ ਉਸ ਸਮੇਂ ਖਰਗੋਸ਼ ਆਪਣੇ ਪਰਿਵਾਰ ਨਾਲ ਆਰਾਮ ਕਰ ਰਿਹਾ ਸੀ। ਸ਼ੇਰ ਨੇ ਉਸ ‘ਤੇ ਹਮਲਾ ਕਰ ਦਿੱਤਾ ਤੇ ਖਰਗੋਸ਼, ਉਸਦੀ ਪਤਨੀ ਤੇ ਦੋ ਬੱਚਿਆਂ ਨੂੰ ਮਾਰ ਕੇ ਖਾ ਗਿਆ।

ਗੱਲ ਜੰਗਲ ‘ਚ ਅੱਗ ਵਾਂਗ ਫੈਲ ਗਈ

ਇਹ ਗੱਲ ਜੰਗਲ ‘ਚ ਅੱਗ ਵਾਂਗ ਫੈਲ ਗਈ ਸਾਰੇ ਜਾਨਵਰਾਂ ਦੀ ਜ਼ੁਬਾਨ ‘ਤੇ ਇੱਕ ਹੀ ਗੱਲ ਸੀ ਕਿ ਬੱਕਰੇ ਦੀ ਜਾਨ ਬਚਾਉਣ ਕਾਰਨ ਖਰਗੋਸ਼ ਦੇ ਪਰਿਵਾਰ ਦਾ ਅੰਤ ਹੋਇਆ ਉਦੋਂ ਬਾਅਦ ਤਾਂ ਜਿਵੇਂ ਜੰਗਲ ਦਾ ਕੋਈ ਵੀ ਜਾਨਵਰ ਸ਼ੇਰ ਦੇ ਸ਼ਿਕਾਰ ਨੂੰ ਸਾਵਧਾਨ ਕਰਨਾ ਹੀ ਭੁੱਲ ਗਿਆ ਇਸੇ ਜੰਗਲ ‘ਚ ਹੀ ਬਾਂਦਰ ਅਤੇ ਭੇੜੀਆ ਵੀ ਰਹਿੰਦੇ ਸਨ ਦੋਵਾਂ ‘ਚ ਪੱਕੀ ਦੋਸਤੀ ਸੀ ਬਾਂਦਰ ਵਿਵਹਾਰ ਦਾ ਸਹੀ ਸੀ ਪਰ ਭੇੜੀਆ ਹੰਕਾਰੀ ਸੀ ਉਹ ਆਪਣੇ-ਆਪ ਨੂੰ ਬਹੁਤ ਹੁਸ਼ਿਆਰ ਸਮਝਦਾ ਸੀ।

ਇੱਕ ਦਿਨ ਭੇੜੀਆ ਅੰਬ ਦੇ ਰੁੱਖ ਹੇਠ ਆਰਾਮ ਕਰ ਰਿਹਾ ਸੀ ਤੇ ਉੱਪਰ ਬਾਂਦਰ ਅੰਬ ਖਾ ਰਿਹਾ ਸੀ ਉਦੋਂ ਹੀ ਉੱਥੋਂ ਸ਼ੇਰ ਲੰਘਿਆ ਉਸਦੀ ਨਜ਼ਰ ਆਰਾਮ ਕਰ ਰਹੇ ਭੇੜੀਏ ‘ਤੇ ਪਈ ਉਸ ਦੇ ਭੋਜਨ ਦਾ ਸਮਾਂ ਹੋ ਗਿਆ ਸੀ, ਸੋਚਿਆ, ‘ਬਿਨਾ ਮਿਹਨਤ ਦੇ ਭੇੜੀਏ ਦੇ ਰੂਪ ‘ਚ ਮੈਨੂੰ ਰੱਜਵਾਂ ਭੋਜਨ ਮਿਲ ਗਿਆ’।

ਬਾਂਦਰ ਦਾ ਫਰਜ਼

ਉਹ ਭੇੜੀਏ ਵੱਲ ਵਧਣ ਲੱਗਾ ਬਾਂਦਰ ਦੀ ਨਜ਼ਰ ਉਸ ‘ਤੇ ਪਈ ਉਹ ਸ਼ੇਰ ਦੀ ਨੀਅਤ ਸਮਝ ਗਿਆ ਹੁਣ ਬਾਂਦਰ ਦਾ ਫਰਜ਼ ਬਣਦਾ ਸੀ ਕਿ ਉਹ ਆਪਣੇ ਦੋਸਤ ਦੀ ਜਾਨ ਬਚਾਵੇ।

ਬਾਂਦਰ ਨੇ ਸੋਚਿਆ, ‘ਜੇਕਰ ਮੈਂ ‘ਸ਼ੇਰ ਆ ਗਿਆ’ ਕਹਿ ਕੇ ਭੇੜੀਏ ਨੂੰ ਜਗਾ ਦੇਵਾਂਗਾ ਤਾਂ ਸ਼ੇਰ ਮੇਰੇ ਨਾਲ ਮੇਰੇ ਪਰਿਵਾਰ ਨੂੰ ਵੀ ਮਾਰ ਦੇਵੇਗਾ’ ਉਹ ਦੂਜਾ ਉਪਾਅ ਸੋਚਣ ਲੱਗਾ ਅਚਾਨਕ ਉਹ ਚਿਲਾਇਆ, ‘ਭਰਾ ਭੱਜ ਜਾ, ਸ਼ਿਕਾਰੀ ਆ ਰਿਹਾ ਹੈ’ ਬਾਂਦਰ ਦੀ ਅਵਾਜ ਸ਼ੇਰ ਨੇ ਸੁਣੀ ਉਹ ਸਮਝਿਆ ਕਿ ਬਾਂਦਰ ਉਸ ਨੂੰ ਸਾਵਧਾਨ ਕਰ ਰਿਹਾ ਹੈ ਹੋ ਸਕਦਾ ਹੈ, ਬੰਦੂਕਧਾਰੀ ਕੋਈ ਵਿਅਕਤੀ ਜੰਗਲ ‘ਚ ਆਇਆ ਹੋਵੇਗਾ, ਇਹ ਸੋਚ ਕੇ ਉਹ ਪਲਟਿਆ ਤੇ ਪੂਰੀ ਰਫ਼ਤਾਰ ਨਾਲ ਆਪਣੀ ਗੁਫ਼ਾ ਵੱਲ ਭੱਜਣ ਲੱਗਾ। ਬਾਂਦਰ ਦੇ ਚਿਲਾਉਣ ਨਾਲ ਭੇੜੀਆ ਵੀ ਜਾਗ ਗਿਆ ਸੀ ਉਸ ਨੇ ਸ਼ੇਰ ਨੂੰ ਭੱਜਦੇ ਹੋਏ ਦੇਖਿਆ।

ਭੇੜੀਆ ਹੰਕਾਰੀ ਤਾਂ ਸੀ ਹੀ ਉਹ ਬਾਂਦਰ ਨੂੰ ਬੋਲਿਆ, ‘ਬਾਂਦਰ ਭਰਾ, ਉਹ ਦੇਖ ਸ਼ੇਰ ਮੇਰੇ ਤੋਂ ਡਰ ਕੇ ਭੱਜ ਰਿਹਾ ਹੈ ਅੱਜ ਮੈਂ ਵੀ ਉਸ ਨੂੰ ਜੀਅ ਭਰ ਕੇ ਭਜਾਵਾਂਗਾ’ ਕਹਿ ਕੇ ਉਹ ਸ਼ੇਰ ਪਿੱਛੇ ਭੱਜਣ ਲੱਗਾ। ਬਾਂਦਰ ਨੇ ਕਿਹਾ, ‘ਭੇੜੀਏ ਭਰਾ, ਅਜਿਹੀ ਮੂਰਖਤਾ ਨਾ ਕਰ, ਸ਼ੇਰ ਤੇਰੇ ਤੋਂ ਡਰ ਕੇ ਨਹੀਂ ਭੱਜ ਰਿਹਾ’। ‘ਭਰਾ, ਉਹ ਮੇਰੇ ਤੋਂ ਹੀ ਡਰਿਆ ਹੈ ਮੇਰੀ ਹੁਸ਼ਿਆਰੀ ਅੱਗੇ ਉਸਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਇਸ ਲਈ ਉਹ ਮੇਰੇ ਤੋਂ ਡਰਨ ਲੱਗਾ ਹੈ’ ਭੇੜੀਏ ਨੇ ਸ਼ੇਰ ਪਿੱਛੇ ਭੱਜਦੇ ਹੋਏ ਕਿਹਾ ਭੇੜੀਆ ਸ਼ੇਰ ਪਿੱਛੇ ਭੱਜ ਰਿਹਾ ਸੀ ਭੱਜਦਾ-ਭੱਜਦਾ ਸ਼ੇਰ ਆਪਣੀ ਗੁਫ਼ਾ ਕੋਲ ਪਹੁੰਚ ਗਿਆ।

ਸ਼ੇਰ ਨੇ ਛਾਲ ਮਾਰ ਕੇ ਭੇੜੀਏ ਨੂੰ ਦਬੋਚ ਲਿਆ

ਸ਼ੇਰ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਨੂੰ ਹੈਰਾਨੀ ਹੋਈ ਕਿ ਉਸਦਾ ਸ਼ਿਕਾਰ ਉਸ ਦੇ ਪਿੱਛੇ-ਪਿੱਛੇ ਆ ਰਿਹਾ ਹੈ ਉਸ ਨੇ ਦਹਾੜਦੇ ਹੋਏ ਛਾਲ ਮਾਰ ਕੇ ਭੇੜੀਏ ਨੂੰ ਦਬੋਚ ਲਿਆ ਤੇ ਉਸ ਨੂੰ ਖਾ ਕੇ ਆਪਣੀ ਭੁੱਖ ਸ਼ਾਂਤ ਕਰ ਲਈ ਬਾਂਦਰ ਵੀ ਇੱਕ ਦਰੱਖਤ ਤੋਂ ਦੂਜੇ ਦਰੱਖਤ ‘ਤੇ ਛਾਲ ਮਾਰਦਾ ਹੋਇਆ ਆਪਣੇ ਦੋਸਤ ਦੇ ਪਿੱਛੇ-ਪਿੱਛੇ ਉੱਥੇ ਪਹੁੰਚ ਗਿਆ ਸੀ। ਉਹ ਨਿੰਮ ਦੇ ਦਰੱਖਤ ‘ਤੇ ਬੈਠਾ ਆਪਣੇ ਦੋਸਤ ਦੀ ਮੂਰਖਤਾ ‘ਤੇ ਹੰਝੂ ਕੇਰ ਰਿਹਾ ਸੀ। ਸ਼ੇਰ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਨੂੰ ਹੈਰਾਨੀ ਹੋਈ ਕਿ ਉਸਦਾ ਸ਼ਿਕਾਰ ਉਸ ਦੇ ਪਿੱਛੇ-ਪਿੱਛੇ ਆ ਰਿਹਾ ਹੈ ਉਸ ਨੇ ਦਹਾੜਦੇ ਹੋਏ ਛਾਲ ਮਾਰ ਕੇ ਭੇੜੀਏ ਨੂੰ ਦਬੋਚ ਲਿਆ ਤੇ ਉਸ ਨੂੰ ਖਾ ਕੇ ਆਪਣੀ ਭੁੱਖ ਸ਼ਾਂਤ ਕਰ ਲਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਬਾਲ ਕਹਾਣੀ:ਮੂਲੀ ਦੇ ਬੀਜ
ਇੱਕ ਦਿਨ ਲੱਕੜਾਂ ਕੱਟਦੇ ਹੋਏ ਰਾਧੇ ਨੇ ਸੋਚਿਆ, ‘ਕਿਉਂ ਨਾ ਸੇਠ ਹਰੀ ਪ੍ਰਸਾਦ ਨੂੰ ਮਿਲਿਆ ਜਾਵੇ ਸੁਣਿਆ ਹੈ, ਉਹ ਬਹੁਤ ਦਿਆਲੂ ਹਨ’ ਸੇਠ ਹਰੀ ਪ੍ਰਸਾਦ ਕੋਲ ਬਹੁਤ ਧਨ ਸੀ ਲੋਕ ਉਨ੍ਹਾਂ ਨੂੰ ਰਾਜਾ ਕਹਿ ਕੇ ਸੰਬੋਧਨ ਕਰਦੇ ਸਨ

ਰਾਣੀਪੁਰ ਪਿੰਡ ‘ਚ ਰਾਧੇ ਨਾਂਅ ਦਾ ਇੱਕ ਅਨਾਥ ਲੜਕਾ ਰਹਿੰਦਾ ਸੀ ਉਹ ਬਹੁਤ ਮਿਹਨਤੀ ਸੀ ਦਿਨ ਭਰ ਮਿਹਨਤ-ਮਜ਼ਦੂਰੀ ਕਰਕੇ ਆਪਣਾ ਪੇਟ ਪਾਲ਼ਦਾ ਇੱਕ ਦਿਨ ਲੱਕੜਾਂ ਕੱਟਦੇ ਹੋਏ ਰਾਧੇ ਨੇ ਸੋਚਿਆ, ‘ਕਿਉਂ ਨਾ ਸੇਠ ਹਰੀ ਪ੍ਰਸਾਦ ਨੂੰ ਮਿਲਿਆ ਜਾਵੇ ਸੁਣਿਆ ਹੈ, ਉਹ ਬਹੁਤ ਦਿਆਲੂ ਹਨ’ ਸੇਠ ਹਰੀ ਪ੍ਰਸਾਦ ਕੋਲ ਬਹੁਤ ਧਨ ਸੀ

ਲੋਕ ਉਨ੍ਹਾਂ ਨੂੰ ਰਾਜਾ ਕਹਿ ਕੇ ਸੰਬੋਧਨ ਕਰਦੇ ਸਨ ਰਾਧੇ ਉਨ੍ਹਾਂ ਨੂੰ ਮਿਲਣ ਲਈ ਰਾਜਧਾਨੀ ਲਈ ਰਵਾਨਾ ਹੋ ਗਿਆ ਲੰਮਾ ਸਫ਼ਰ, ਪੈਦਲ ਯਾਤਰਾ, ਦੂਜੇ ਦਿਨ ਤੁਰਦੇ-ਤੁਰਦੇ ਰਸਤੇ ‘ਚ ਪਿਆਸ ਲੱਗੀ ਉਦੋਂ ਸਾਹਮਣਿਓਂ ਇੱਕ ਔਰਤ ਆਉਂਦੀ ਦਿਖਾਈ ਦਿੱਤੀ ਉਸਦੇ ਸਿਰ ‘ਤੇ ਪਾਣੀ ਦਾ ਘੜਾ ਸੀ

ਰਾਧੇ ਨੇ ਕਿਹਾ, ‘ਮੈਨੂੰ ਥੋੜ੍ਹਾ ਪਾਣੀ ਪਿਲਾ ਦਿਓ ਬਹੁਤ ਪਿਆਸ ਲੱਗੀ ਹੈ’ ਉਸ ਔਰਤ ਨੇ ਪਾਣੀ ਪਿਆਉਂਦੇ ਹੋਏ ਬਹੁਤ ਪਿਆਰ ਨਾਲ ਪੁੱਛਿਆ, ‘ਬੇਟਾ ਤੁਸੀਂ ਕੌਣ ਹੋ? ਕਿੱਥੋਂ ਆਏ ਹੋ?’ ਰਾਧੇ ਨੇ ਉਸਨੂੰ ਆਪਣੇ ਆਉਣ ਦਾ ਉਦੇਸ਼ ਦੱਸਿਆ ਉਦੋਂ ਉਸ ਔਰਤ ਨੇ ਕਿਹਾ, ‘ਤੁਸੀਂ ਮੇਰੇ ਨਾਲ ਚੱਲੋ ਮੇਰੇ ਪਤੀ ਸੇਠ ਹਰੀ ਪ੍ਰਸਾਦ ਦੇ ਇੱਥੇ ਹਾਥੀਆਂ ਦੀ ਦੇਖ-ਭਾਲ ਕਰਦੇ ਹਨ ਉਹ ਤੁਹਾਨੂੰ ਸੇਠ ਜੀ ਦੇ ਇੱਥੇ ਨੌਕਰੀ ਦੁਆ ਦੇਣਗੇ’ ਉਹ ਉਸਦੇ ਘਰ ਚਲਾ ਗਿਆ ਦੂਜੇ ਦਿਨ ਮਹਾਵਤ ਨਾਲ ਸੇਠ ਜੀ ਦੀ ਹਵੇਲੀ ਦੇ ਹਾਥੀਖਾਨੇ ‘ਚ ਗਿਆ Àੁੱਥੇ ਕਾਫੀ ਹਾਥੀ ਸਨ ਰਾਧੇ ਵੀ ਮਹਾਵਤ ਨਾਲ ਹਾਥੀਆਂ ਦੀ ਦੇਖ-ਭਾਲ ਦਾ ਕੰਮ ਕਰਨ ਲੱਗਾ

ਇੱਕ ਦਿਨ ਰਾਧੇ ਹਾਥੀਆਂ ਨੂੰ ਚਾਰਾ ਖੁਆ ਰਿਹਾ ਸੀ ਉਦੋਂ ਉੱਥੇ ਕੀਮਤੀ ਪੋਸ਼ਾਕ ਪਹਿਨੀ ਇੱਕ ਵਿਅਕਤੀ ਆਇਆ ਰਾਧੇ ਸਮਝ ਗਿਆ, ਇਹੀ ਸੇਠ ਹਰੀ ਪ੍ਰਸਾਦ ਜੀ ਹਨ ਉਸਨੇ ਝੁਕ ਕੇ ਪ੍ਰਣਾਮ ਕੀਤਾ ਸੇਠ ਜੀ ਨੇ ਮਹਾਵਤ ਤੋਂ ਪੁੱਛਿਆ, ‘ਇਹ ਲੜਕਾ ਕੌਣ ਹੈ?’ ਮਹਾਵਤ ਨੇ ਕਿਹਾ, ‘ਸੇਠ ਜੀ ਇਹ ਪਿੰਡੋਂ ਆਇਆ ਹੈ’ ਸੇਠ ਜੀ ਨੇ ਪੁੱਛਿਆ, ‘ਇਸਦੀ ਉਮਰ ਕੀ ਹੈ?’

ਮਹਾਵਤ ਬੋਲਿਆ, ‘ਇਹੀ ਕੋਈ 12-13 ਸਾਲ ਹੋਵੇਗੀ’ ਉਦੋਂ ਸੇਠ ਜੀ ਬੋਲੇ, ‘ਵੇਖਣ ‘ਚ ਤਾਂ ਇਹ ਚੁਸਤ ਅਤੇ ਮਿਹਨਤੀ ਲੱਗਦਾ ਹੈ’ ਸੇਠ ਜੀ ਦੇ ਮੂੰਹੋਂ ਆਪਣੀ ਤਾਰੀਫ਼ ਸੁਣ ਰਾਧੇ ਬਹੁਤ ਖੁਸ਼ ਹੋਇਆ ਉਸਨੇ ਸੋਚਿਆ ਕਿ ਮੈਨੂੰ ਸੇਠ ਜੀ ਨੂੰ ਕੁਝ ਭੇਂਟ ਕਰਨਾ ਚਾਹੀਦਾ ਹੈ ਪਰ ਉਸ ਕੋਲ ਉਸ ਸਮੇਂ ਕੁਝ ਨਹੀਂ ਸੀ ਉਸਨੇ ਇੱਧਰ-ਉੱਧਰ ਵੇਖਿਆ ਨੇੜੇ ਹੀ ਜ਼ਮੀਨ ‘ਤੇ ਇੱਕ ਕੌਡੀ ਪਈ ਸੀ ਉਨ੍ਹੀਂ ਦਿਨੀਂ ਕੌਡੀ ਦੀ ਪੈਸਿਆਂ ਵਾਂਗ ਲੈਣ-ਦੇਣ ਲਈ ਵਰਤੋਂ ਹੁੰਦੀ ਸੀ

ਉਸਨੇ ਕੌਡੀ ਚੁੱਕ ਕੇ ਸੇਠ ਜੀ ਸਾਹਮਣੇ ਪੇਸ਼ ਕੀਤੀ ਤੇ ਬੋਲਿਆ, ‘ਸੇਠ ਜੀ, ਮੇਰੇ ਵੱਲੋਂ ਇਹ ਛੋਟੀ ਜਿਹੀ ਭੇਂਟ ਸਵੀਕਾਰ ਕਰੋ’ ਸੇਠ ਜੀ ਉਸ ਲੜਕੇ ਦੀ ਚਤੁਰਾਈ ‘ਤੇ ਬਹੁਤ ਖੁਸ਼ ਹੋਏ ਉਨ੍ਹਾਂ ਕਿਹਾ, ‘ਇਸ ਕੌਡੀ ਨੂੰ ਮੇਰੇ ਵੱਲੋਂ ਤੂੰ ਆਪਣੇ ਕੋਲ ਰੱਖ ਲੈ ਜੇਕਰ ਤੂੰ ਇਸ ਕੌਡੀ ਦੀ ਵਰਤੋਂ ਕਰ ਸਕੇਂ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ’ ਉਸ ਦਿਨ ਕੰਮ ਤੋਂ ਪਰਤਣ ਤੋਂ ਬਾਅਦ ਰਾਧੇ ਨੇ ਸੋਚਿਆ, ਇੱਕ ਕੌਡੀ ਦੇ ਬਦਲੇ ਮੈਨੂੰ ਕੀ ਮਿਲੇਗਾ? ਪਰ ਮੈਨੂੰ ਇਸਨੂੰ ਸਮਝਦਾਰੀ ਨਾਲ ਖਰਚ ਕਰਨਾ ਚਾਹੀਦਾ ਹੈ ਇੱਕ ਦਿਨ ਉਹ ਬਜ਼ਾਰ ਗਿਆ ਤੇ ਉਸ ਕੌਡੀ ਨਾਲ ਕੁਝ ਮੂਲੀ ਦੇ ਬੀਜ ਖਰੀਦ ਲਿਆਇਆ

ਰਾਧੇ ਨੇ ਘਰ ਆ ਕੇ ਬੀਜ ਬੀਜਣ ਲਈ ਜ਼ਮੀਨ ਤਿਆਰ ਕੀਤੀ ਤੇ ਬੀਜ ਬੀਜ ਦਿੱਤੇ ਉਹ ਰੋਜ਼ਾਨਾ ਉਨ੍ਹਾਂ ਨੂੰ ਪਾਣੀ ਪਾਉਂਦਾ ਕੁਝ ਦਿਨਾਂ ਬਾਅਦ ਛੋਟੇ-ਛੋਟੇ ਪੌਦੇ ਉੱਗ ਗਏ ਜਦੋਂ ਮੂਲੀਆਂ ਖਾਣ ਲਾਇਕ ਹੋ ਗਈਆਂ, ਉਦੋਂ ਰਾਧੇ ਨੇ ਕੁਝ ਚੰਗੀਆਂ-ਚੰਗੀਆਂ ਮੂਲੀਆਂ ਪੁੱਟੀਆਂ, ਉਨ੍ਹਾਂ ਨੂੰ  ਟੋਕਰੀ ‘ਚ ਰੱਖ ਕੇ ਸੇਠ ਜੀ ਕੋਲ ਲੈ ਗਿਆ ਰਾਧੇ ਨੇ ਸੇਠ ਜੀ ਨੂੰ ਪ੍ਰਣਾਮ ਕੀਤੀ ਫਿਰ ਮੂਲੀਆਂ ਭੇਂਟ ਕੀਤੀਆਂ ਸੇਠ ਜੀ ਮੂਲੀਆਂ ਵੇਖ ਕੇ ਬਹੁਤ ਖੁਸ਼ ਹੋਏ ਰਾਧੇ ਤੋਂ ਪੁੱਛਿਆ, ‘ਤੇਰੇ ਕੋਲ ਇੰਨੀਆਂ ਵਧੀਆ ਤੇ ਤਾਜ਼ੀਆਂ ਮੂਲੀਆਂ ਕਿੱਥੋਂ ਆਈਆਂ?’

ਰਾਧੇ ਬੋਲਿਆ, ‘ਤੁਹਾਡੀ ਦਿੱਤੀ ਹੋਈ ਕੌਡੀ ਦੇ ਬਦਲੇ ਮੈਂ ਮੂਲੀ ਦੇ ਬੀਜ ਖਰੀਦ ਲਏ ਤੇ ਉਨ੍ਹਾਂ ਨੂੰ ਬੀਜ ਦਿੱਤਾ ਸਿੰਚਾਈ ਅਤੇ ਦੇਖਭਾਲ ਕਰਨ ਨਾਲ ਕਾਫੀ ਮੂਲੀਆਂ ਪੈਦਾ ਹੋਈਆਂ ਉਨ੍ਹਾਂ ‘ਚੋਂ ਕੁਝ ਮੂਲੀਆਂ ਤੁਹਾਡੇ ਲਈ ਲੈ ਆਇਆ’ ਸੇਠ ਜੀ ਰਾਧੇ ਦਾ ਜਵਾਬ ਸੁਣ ਕੇ ਬਹੁਤ ਖੁਸ਼ ਹੋਏ ਤੇ ਕਿਹਾ, ‘ਤੇਰੇ ਵਰਗੇ ਮਿਹਨਤੀ ਅਤੇ ਸੂਝ-ਬੂਝ ਵਾਲੇ ਲੜਕੇ ਹੀ ਜੀਵਨ ‘ਚ ਅੱਗੇ ਵਧ ਸਕਦੇ ਹਨ ਤੂੰ ਕੱਲ੍ਹ ਤੋਂ ਮੇਰੇ ਵਪਾਰ ‘ਚ ਸਹਾਇਤਾ ਕਰੇਂਗਾ’ ਅਗਲੇ ਦਿਨ ਤੋਂ ਹੀ ਰਾਧੇ ਸੇਠ ਜੀ ਨਾਲ ਕੰਮ ਕਰਨ ਲੱਗਾ ਜਲਦ ਹੀ ਉਹ ਸੇਠ ਜੀ ਦਾ ਭਰੋਸੇਮੰਦ ਬਣ ਗਿਆ

ਜਦੋਂ ਉਹ ਵੱਡਾ ਹੋਇਆ, ਉਦੋਂ ਸੇਠ ਹਰੀ ਪ੍ਰਸਾਦ ਜੀ ਨੇ ਉਸਨੂੰ ਆਪਣੇ ਕਾਰੋਬਾਰ ‘ਚ ਭਾਈਵਾਲ ਵੀ ਬਣਾ ਲਿਆ ਇਸ ਤਰ੍ਹਾਂ ਇੱਕ ਮਿਹਨਤ-ਮਜ਼ਦੂਰੀ ਕਰਨ ਵਾਲਾ ਲੜਕਾ ਆਪਣੀ ਬੁੱਧੀ ਦੇ ਦਮ ‘ਤੇ ਸਫਲਤਾ ਦੀਆਂ ਉੱਚਾਈਆਂ ਨੂੰ ਛੂਹ ਗਿਆ

ਸਿੱਖਿਆ: ਬੁੱਧੀ ਇੱਕ ਅਜਿਹਾ ਹਥਿਆਰ ਹੈ, ਜਿਸਦੇ ਦਮ ‘ਤੇ ਤੁਸੀਂ ਆਪਣੀ ਕਿਸਮਤ ਵੀ ਪਲਟ ਸਕਦੇ ਹੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਕਹਾਣੀ : ਤੇਜ ਕੌਰ
ਕਹਾਣੀ (Story) : ਤੇਜ ਕੌਰ

ਤੇਜ਼ ਕੌਰ ਸੂਬੇਦਾਰ ਨੂੰ ਮੰਗੀ ਸੀ ਪਰ ਹੋਣਾ ਉਹ ਹੁੰਦੈ ਜੋ ਕਿਸਮਤ ਨੂੰ ਮਨਜੂਰ ਹੁੰਦੈ। ਵਿਆਹ ਤੋਂ ਕੁਝ ਸਮਾਂ ਪਹਿਲਾਂ ਜੁਆਨ ਭੈਣ ਦੀ ਮੌਤ ਹੋ ਗਈ ਤੇ ਤੇਜ਼ ਕੌਰ ਨੂੰ ਬਿਨਾਂ ਪੁੱਛਿਆਂ ਉਸ ਦੀ ਭੈਣ ਦੇ ਘਰ ਉਸਨੂੰ ਵਿਆਹ ਕੇ ਭੇਜ ਦਿੱਤਾ। ਨਵਾਂ ਜੀਵਨਸਾਥੀ ਵੀ ਮਲਾਇਆ ਸਰਕਾਰ ਦਾ ਨੌਕਰ ਸੀ। ਮਨ ਦੀਆਂ ਸੱਧਰਾਂ ਤੇ ਸਾਰੇ ਚਾਅ ਮਨ ਵਿੱਚ ਲੈ ਕੇ ਹੀ ਬਾਬਲ ਦੀ ਪਗੜੀ ਦੀ ਲਾਜ ਰੱਖਦੀ ਤੇਜ ਕੌਰ ਆਪਣੀ ਭੈਣ ਦੇ ਘਰ ਆ ਗਈ ਤੇ ਜ਼ਿੰਦਗੀ ਦੀ ਸ਼ੁਰੂਆਤ ਨਵੇਂ ਸਿਰੇ ਤੋਂ ਕੀਤੀ। ਲੰਬਾ ਕੱਦ, ਤਿੱਖਾ ਨੱਕ, ਪਤਲੀ ਪਤੰਗ ਬਿਲਕੁਲ ਸਾਦਗੀ ਦਾ ਪ੍ਰਤੀਕ ਤੇਜ ਕੌਰ ਜਲਦੀ ਹੀ ਪਰਿਵਾਰ ਦੇ ਮੈਂਬਰਾਂ ਵਿੱਚ ਰਚ-ਮਿਚ ਗਈ। ਆਪਣੀਆਂ ਸੱਧਰਾਂ, ਚਾਵਾਂ ਨੂੰ ਵਿਚਕਾਰ ਛੱਡ ਕੇ ਭੈਣ ਦੇ ਘਰ ਦਾ ਸ਼ਿੰਗਾਰ ਬਣ ਗਈ।

ਕਹਾਣੀ (Story) : ਤੇਜ ਕੌਰ

ਵਿਹੜੇ ’ਚ ਪਈ ਉਸ ਦੀ ਲਾਸ਼ ਦੇ ਨਾਲ ਖੇਡ ਰਹੇ ਮੇਰੇ ਮੁੰਡੇ ਵੱਲ ਧਿਆਨ ਜਾਂਦਿਆਂ ਸਾਰਾ ਪਿਛੋਕੜ ਮੇਰੀਆਂ ਅੱਖਾਂ ਦੇ ਸਾਹਮਣੇ ਆ ਗਿਆ। ਬਚਪਨ ਵਿੱਚ ਲੋਰੀਆਂ ਸੁਣਾਉਂਦੀ ਸਾਨੂੰ ਆਪਣੇ ਪੇਕੇ ਪਿੰਡ ਦੀਆਂ ਗੱਲਾਂ ਦੱਸਦੀ-ਦੱਸਦੀ ਸੁਆ ਦਿੰਦੀ। ਹਾੜ੍ਹੇ ਬੋਲਦੇ ਸੀ ਉਸ ਸਮੇਂ ਪਿੰਡ ਦੇ ਰਸਤੇ ਨੂੰ ਦੱਸਦੀ ਉਹ ਕਹਾਣੀ ਸ਼ੁਰੂ ਕਰ ਦਿੰਦੀ। ਮੱਤੀ ਤੋਂ ਤੁਰ ਕੇ ਜਾਣਾ ਪੈਂਦਾ ਸੀ ਅਲੀਸ਼ੇਰ ਖੁਰਦ ਤੱਕ, ਰਸਤੇ ਵਿਚ ਬਿਲਕੁਲ ਰੋਹੀ ਬੀਆਬਾਨ, ਟਿੱਬੇ ਲੂਆਂ ਚੱਲਦੀਆਂ ਗੜਗੜਾਹਟ ਦੀ ਆਵਾਜ਼ ਦਿਲ ਟੁੰਬਦੀ, ਡਰਾ ਜਾਂਦੀ । ਜਿਉਂ-ਜਿਉਂ ਉਹ ਕਹਾਣੀ ਦੀ ਗਹਿਰਾਈ ਤੱਕ ਜਾਂਦੀ ਸਾਡੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਤੇ ਅਸੀਂ ਡਰਦੇ-ਡਰਦੇ ਸੌਂ ਜਾਂਦੇ ਤੇ ਅਗਲੇ ਦਿਨ ਫੇਰ ਖੂਹ ਤੋਂ ਦੁਬਾਰਾ ਕਹਾਣੀ ਸ਼ੁਰੂ ਹੁੰਦੀ ਜਿੱਥੇ ਦਾਦੀ-ਦਾਦਾ ਕਦੇ- ਕਦਾਈਂ ਰੁਕ ਕੇ ਪਾਣੀ ਪੀਂਦੇ।

ਕਹਾਣੀ : ਤੇਜ ਕੌਰ

ਦਾਦਾ ਮਲਾਇਆ ਵਿੱਚ ਨੌਕਰ ਸੀ ਇਨਕਲਾਬੀ ਬੰਦਾ ਸਰਕਾਰਾਂ ਦੇ ਖ਼ਿਲਾਫ਼ ਲੜਨ ਵਾਲਾ ਕਹਿੰਦੇ, ਮਲੇਸ਼ੀਆ ਦੀ ਸਰਕਾਰ ਨੇ ਉਸ ਨੂੰ ਪਾਗਲ ਕਰਕੇ ਪੈਨਸ਼ਨ ਕਰਕੇ ਘਰ ਤੋਰ ਦਿੱਤਾ ਸੀ। ਹੁਣ ਜਦੋਂ ਉਸ ਨੂੰ ਸੁੱਧ-ਬੁੱਧ ਆ ਜਾਂਦੀ ਤਾਂ ਸ਼ੁਰੂ ਕਰ ਦਿੰਦਾ ਅੰਗਰੇਜੀ ਬੋਲਣੀ ਤੇ ਵੱਡੇ-ਵੱਡੇ ਅਫਸਰਾਂ ਨੂੰ ਮਾਤ ਪਾ ਜਾਂਦਾ। ਦਿਲ ਦਾ ਰਾਜਾ ਸੀ ਜੋ ਪੈਨਸ਼ਨ ਮਿਲਦੀ ਬੱਚਿਆਂ ਨੂੰ ਵੰਡ ਦਿੰਦਾ ਤੇ ਦਾਦੀ ਵਿਚਾਰੀ ਰਾਸਣ ਨੂੰ ਉਡੀਕੀ ਜਾਂਦੀ। ਮਮਤਾ ਦੀ ਮੂਰਤ ਬੱਸ ਇੱਕੋ ਹੀ ਤਮੰਨਾ ਸੀ, ਮੇਰੇ ਵੱਡੇ ਪੋਤੇ ਦੇ ਘਰ ਪੁੱਤਰ ਹੋਵੇ ਤੇ ਮੈਂ ਉਸ ਨਾਲ ਖੇਡਦੀ-ਖੇਡਦੀ ਇਸ ਦੁਨੀਆਂ ਤੋਂ ਵਿਦਾ ਹੋ ਜਾਵਾਂ। ਜਿਵੇਂ ਪਰਮਾਤਮਾ ਨੇ ਉਸ ਨੂੰ ਮੇਰੇ ਪੁੱਤਰ ਦੇ ਆਉਣ ਤੱਕ ਰੋਕੀ ਰੱਖਿਆ ਹੋਵੇ। ਉਸ ਦੀਆਂ ਡਰਾਉਣੀਆਂ ਕਹਾਣੀਆਂ ਦੀ ਨਿੱਘ ਅਸੀਂ ਜਵਾਨ ਹੋਣ ਤੱਕ ਮਾਣੀ ।

ਦਿਲ ਵੱਡਾ ਸੀ ਉਸ ਦਾ, 90 ਸਾਲ ਦੀ ਉਮਰ ਭੋਗ ਕੇ ਇਸ ਰੰਗਲੀ ਦੁਨੀਆਂ ਤੋਂ ਅਲਵਿਦਾ ਆਖ ਗਈ। ਉਸ ਦੀ ਲਾਸ਼ ਨੂੰ ਵਿਹੜੇ ਵਿੱਚ ਪਈ ਵੇਖ ਮੈਂ ਤਿ੍ਰਪ-ਤਿ੍ਰਪ ਰੋਂਦਾ ਪੁਰਾਣੀਆਂ ਗੱਲਾਂ ਯਾਦ ਕਰਦਾ ਰਿਹਾ। ਮਰਨ ਤੋਂ ਚੰਦ ਮਿੰਟ ਪਹਿਲਾਂ ਹੀ ਉਹ ਆਪਣੇ ਪੋਤਰੇ ਹਰਸਤ ਨਾਲ ਗੱਲਾਂ ਕਰਦੀ-ਕਰਦੀ ਅਲਵਿਦਾ ਆਖ ਗਈ। ਉਹ ਹਮੇਸ਼ਾ ਕਹਿੰਦੀ, ਇਹ ਤਾਂ ਬਿਲਕੁਲ ਮੇਰੇ ਮੁੰਦਰੀ ਵਰਗਾ ਹੈ ਤੇ ਤਿ੍ਰਪ-ਤਿ੍ਰਪ ਰੋਣ ਲੱਗ ਜਾਂਦੀ। ਪੁਰਾਣੀਆਂ ਗੱਲਾਂ ਇੱਕ ਫਿਲਮ ਵਾਗ ਅੱਖਾਂ ਅੱਗੇ ਆ ਜਾਂਦੀਆਂ ਜਦੋਂ ਉਹ ਸਕੂਲ ਵਿਚ ਸਾਨੂੰ ਕੁੱਟਣ ’ਤੇ ਮਾਸਟਰਾਂ ਨਾਲ ਵਧੋਵਧੀ ਹੁੰਦੀ ਅਖੀਰ ’ਤੇ ਨਾ ਕੱਟਣ ਤੱਕ ਦੀ ਧਮਕੀ ਦੇ ਦਿੰਦੀ ਕਹਿੰਦੀ, ਮੇਰੀ ਕੁੜੀ ਵੀ ਮਾਸਟਰ ਆ ਤੁਸੀਂ ਨ੍ਹੀਂ ਇਕੱਲੇ ਮਾਸਟਰ ਇਹ ਕਹਿਣ ’ਤੇ ਮਾਸਟਰ ਉਸ ਨੂੰ ਕੁਰਸੀ ਦੇ ਕੋਲ ਬਿਠਾ ਕੇ ਪਿੰਡ ਦੀਆਂ ਗੱਲਾਂ ਪੁੱਛਣ ਲੱਗ ਜਾਂਦੇ ਤੇ ਅਸੀਂ ਕੰਨੀ ਕਤਰਾ ਕੇ ਕਲਾਸ ਵਿੱਚ ਚਲੇ ਜਾਂਦੇ।

ਅੱਜ ਜਦੋਂ ਉਸ ਦੀ ਮਿ੍ਰਤਕ ਦੇਹ ਨੂੰ ਲੈ ਕੇ ਅਸੀਂ ਚਾਰੇ ਭਰਾ ਸਿਵਿਆਂ ਵੱਲ ਜਾ ਰਹੇ ਸੀ ਤਾਂ ਉਸ ਦੀਆਂ ਕਹਾਣੀਆਂ, ਉਸ ਨਾਲ ਬਿਤਾਏ ਪਲ ਯਾਦ ਕਰਕੇ ਮੈਂ ਮਨ ਹੀ ਮਨ ਰੋਂਦਾ ਰਿਹਾ ਕਿੰਨਾ ਚੰਗਾ ਹੁੰਦਾ ਦਸ-ਬਾਰਾਂ ਸਾਲ ਹੋਰ ਕੱਟ ਜਾਂਦੀ ਉਹ, ਇਹ ਕਹਾਣੀਆਂ ਮੇਰੇ ਪੁੱਤਰ ਨੂੰ ਵੀ ਸੁਣਾ ਜਾਂਦੀ।

ਅਮਨਦੀਪ ਸ਼ਰਮਾ,

ਗੁਰਨੇ ਕਲਾਂ, ਮਾਨਸਾ।

ਮੋ. 98760-74054

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ