Cancer - Sach Kahoon Punjabi
Cancer: ਕੈਂਸਰ ਦਾ ਕਹਿਰ
Cancer: ਕੈਂਸਰ ਪੂਰੀ ਦੁਨੀਆ ’ਚ ਫੈਲ ਰਿਹਾ ਹੈ ਸਾਡੇ ਦੇਸ਼ ਅੰਦਰ ਵੀ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਕੈਂਸਰ ਦੀ ਸਮੱਸਿਆ ਸਿਰਫ ਮਰੀਜ਼ ਨੂੰ ਸਰੀਰਕ ਤਕਲੀਫ ਤੱਕ ਸੀਮਿਤ ਨਹੀਂ ਸਗੋਂ ਇਹ ਸਮਾਜਿਕ ਅਤੇ ਆਰਥਿਕ ਤੌਰ ’ਤੇ ਵੀ ਬਹੁਤ ਦੁਖਦਾਈ ਹੈ ਭਾਵੇਂ ਸਰਕਾਰਾਂ ਕੈਂਸਰ ਦੇ ਇਲਾਜ ਲਈ ਸਹਾਇਤਾ ਰਾਸ਼ੀ ਦੇ ਰਹੀਆਂ ਹਨ ਫਿਰ ਵੀ ਇਸ ਦਾ ਇਲਾਜ ਇੰਨਾ ਮਹਿੰਗਾ ਹੈ ਕਿ ਮੱਧ ਵਰਗ ਤੇ ਗਰੀਬ ਲੋਕਾਂ ਲਈ ਇਸ ਦਾ ਖਰਚ ਸਹਿਣ ਕਰਨਾ ਸੌਖਾ ਨਹੀਂ ਹੈ ਕੈਂਸਰ ਦੀ ਬਿਮਾਰੀ ਦਾ ਬੋਝ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਕਾਰਨ ਹੀ ਕੇਂਦਰ ਤੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਵੱਲੋਂ ਮੈਡੀਕਲ ਬੀਮੇ ਦੀ ਰਾਸ਼ੀ ’ਚ ਵਾਧਾ ਕੀਤਾ ਜਾ ਰਿਹਾ ਹੈ ਇਸ ਦੌਰ ’ਚ ਸਭ ਤੋਂ ਵੱਡੀ ਜ਼ਰੂੂਰਤ ਇਸ ਗੱਲ ਦੀ ਹੈ।
Read This : Russia-Ukraine War: ਜੰਗ ਰੋਕਣ ਲਈ ਨਿਰਪੱਖਤਾ ਜ਼ਰੂਰੀ
ਕਿ ਲੋਕ ਕੈਂਸਰ ਬਾਰੇ ਹਮੇਸ਼ਾ ਜਾਗਰੂਕ ਰਹਿਣ, ਕਿਉਂਕਿ ਸ਼ੱਕ ਪੈਣ ’ਤੇ ਡਾਕਟਰ ਕੋਲ ਨਾ ਜਾਣਾ ਤੇ ਟੈਸਟ ਆਦਿ ਨਾ ਕਰਵਾਉਣ ਕਰਕੇ ਬਿਮਾਰੀ ਦਾ ਜਦੋਂ ਪਤਾ ਲੱਗਦਾ ਹੈ ਉਦੋਂ ਬਿਮਾਰੀ ਤੀਜੀ ਜਾਂ ਚੌਥੀ ਸਟੇਜ ’ਤੇ ਆ ਚੁੱਕੀ ਹੁੰਦੀ ਹੈ ਬਿਮਾਰੀ ਨੂੰ ਸ਼ੁਰੂਆਤੀ ਪੜਾਅ ’ਤੇ ਕਾਬੂ ਕੀਤਾ ਜਾ ਸਕਦਾ ਹੈ ਸਰਕਾਰਾਂ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ ’ਤੇ ਹੋਰ ਜ਼ੋਰ ਦੇਣ ਭਾਵੇਂ ਕੈਂਸਰ ਦੇ ਕਾਰਨਾਂ ਬਾਰੇ ਵਿਗਿਆਨੀਆਂ ਦੀ ਇੱਕ ਰਾਇ ਨਹੀਂ ਬਣ ਸਕੀ ਫਿਰ ਵੀ ਖੇਤੀ ’ਚ ਖਾਦਾਂ ਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਅਤੇ ਪ੍ਰਦੂਸ਼ਣ ਨੂੰ ਮੁੱਖ ਕਾਰਨ ਮੰਨਿਆ ਜਾਂਦਾ ਹੈ ਲੋਕਾਂ ਨੂੰ ਆਰਗੈਨਿਕ ਖਾਧ ਪਦਾਰਥਾਂ ਵੱਲ ਮੁੜਨ ਦੀ ਸਖ਼ਤ ਲੋੜ ਹੈ ਸਰਕਾਰਾਂ ਖੇਤੀ ਸਬੰਧੀ ਨਵੀਆਂ ਨੀਤੀਆਂ ਬਣਾਉਣ ਤਾਂ ਕਿ ਕਿਸਾਨ ਅਨਾਜ, ਫਲ ਤੇ ਸਬਜ਼ੀਆਂ ਦੀ ਪੈਦਾਵਾਰ ਕਰ ਸਕਣ ਤੇ ਇਹ ਆਮ ਲੋਕਾਂ ਦੀ ਪਹੁੰਚ ’ਚ ਵੀ ਹੋਣ। Cancer
ਸਾਵਧਾਨੀ ਰੱਖ ਕੇ ਬਚਿਆ ਜਾ ਸਕਦੈ ਕੈਂਸਰ ਦੀ ਬਿਮਾਰੀ ਤੋਂ
ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ | National Cancer Awareness Day
ਕੈਂਸਰ ਵਰਗੀ ਘਾਤਕ ਬਿਮਾਰੀ ਬਾਰੇ ਜਾਗਰੂਕ ਕਰਨ ਅਤੇ ਇਸ ਬਿਮਾਰੀ ਤੋਂ ਬਚਾਅ ਲਈ ਵਰਤੀਆਂ ਜਾ ਸਕਣ ਵਾਲੀਆਂ ਸਾਵਧਾਨੀਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 7 ਨਵੰਬਰ ਨੂੰ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿੱਚ ਕੈਂਸਰ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਕੈਂਸਰ ਮਨੁੱਖਾਂ ਵਿੱਚ ਮੌਤ ਦਾ ਦੂਜਾ ਪ੍ਰਮੁੱਖ ਕਾਰਨ ਹੈ। ਅੱਜ ਦੇ ਆਧੁਨਿਕ ਅਤੇ ਵਿਗਿਆਨਕ ਯੁੱਗ ਵਿੱਚ ਕੈਂਸਰ ਨਾਮੁਰਾਦ ਬਿਮਾਰੀ ਨਹੀਂ ਹੈ। ਇਸ ਦਾ ਇਲਾਜ ਕੀਤਾ ਜਾ ਸਕਦਾ ਹੈ ਪਰ ਜੇ ਮਰੀਜ਼ ਨੂੰ ਸਹੀ ਸਮੇਂ ’ਤੇ ਸਹੀ ਇਲਾਜ ਮਿਲ ਜਾਵੇ। (National Cancer Awareness Day)
ਇਹ ਵੀ ਪੜ੍ਹੋ : ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ’ਚੋਂ 10 ਮੋਬਾਇਲ ਬਰਾਮਦ, 9 ਹਵਾਲਾਤੀ ਨਾਮਜ਼ਦ
ਕੈਂਸਰ ਕੋਈ ਨਵੀਂ ਬਿਮਾਰੀ ਨਹੀਂ ਹੈ। ਪਹਿਲਾਂ ਸਾਡੇ ਕੋਲ ਚੈਕਿੰਗ ਦੇ ਸਾਧਨ ਨਹੀਂ ਸਨ ਜਿਸ ਕਰਕੇ ਮਰੀਜ਼ਾਂ ਨੂੰ ਬਿਮਾਰੀ ਦਾ ਪਤਾ ਨਹੀਂ ਸੀ ਲੱਗਦਾ। ਹਾਂ ਪੁਰਾਣੇ ਸਮੇਂ ਵਿੱਚ ਇਸ ਦੀ ਦਰ ਘੱਟ ਹੋ ਸਕਦੀ ਹੈ। ਹੁਣ ਬਿਮਾਰੀ ਦਾ ਪਤਾ ਲਾਉਣ ਦੇ ਆਧੁਨਿਕ ਸਾਧਨ ਵੀ ਹਨ ਤੇ ਉਸ ਦਾ ਇਲਾਜ ਵੀ ਸੰਭਵ ਹੈ। ਇਸ ਲਈ ਇਸ ਨੂੰ ਨਾਮੁਰਾਦ ਬਿਮਾਰੀ ਨਹੀਂ ਕਿਹਾ ਜਾਣਾ ਚਾਹੀਦਾ। ਇੱਕ ਅੰਦਾਜ਼ੇ ਮੁਤਾਬਕ ਭਾਰਤ ਵਿਚ 1.5 ਮਿਲੀਅਨ ਤੋਂ ਵੱਧ ਲੋਕ ਕੈਂਸਰ ਨਾਲ ਜੀਅ ਰਹੇ ਹਨ ਤੇ ਲੱਖਾਂ ਤੋਂ ਵੱਧ ਕੇਸ ਹਰ ਸਾਲ ਰਜਿਸਟਰ ਕੀਤੇ ਜਾਂਦੇ ਹਨ। ਭਾਰਤ ਵਿੱਚ ਨੌਂ ਵਿੱਚੋਂ ਇੱਕ ਵਿਅਕਤੀ ਨੂੰ ਉਸਦੇ ਜੀਵਨ ਕਾਲ ਵਿੱਚ ਕੈਂਸਰ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਫੇਫੜਿਆਂ ਤੇ ਛਾਤੀ ਦੇ ਕੈਂਸਰ ਕ੍ਰਮਵਾਰ ਮਰਦਾਂ ਤੇ ਔਰਤਾਂ ਵਿੱਚ ਕੈਂਸਰ ਦੇ ਪ੍ਰਮੁੱਖ ਸਥਾਨ ਸਨ। (National Cancer Awareness Day)
ਕੈਂਸਰ ਕਾਰਨ ਹੋਣ ਵਾਲੀਆਂ 71 ਪ੍ਰਤੀਸ਼ਤ ਮੌਤਾਂ ਦੇ ਸ਼ਿਕਾਰ 30-60 ਉਮਰ ਵਰਗ ਦੇ ਲੋਕ
ਇਸ ਵਿਚ ਖਤਰਨਾਕ ਪੱਖ ਇਹ ਹੈ ਕਿ ਕੈਂਸਰ ਕਾਰਨ ਹੋਣ ਵਾਲੀਆਂ 71 ਪ੍ਰਤੀਸ਼ਤ ਮੌਤਾਂ ਦੇ ਸ਼ਿਕਾਰ 30-60 ਉਮਰ ਵਰਗ ਦੇ ਲੋਕ ਹੁੰਦੇ ਹਨ। ਕੈਂਸਰ ਦਾ ਇਲਾਜ ਤੇ ਇਸ ਤੋਂ ਛੁਟਕਾਰਾ ਦੁਆਉਣਾ ਇੱਕ ਜਟਿਲ ਪ੍ਰਕਿਰਿਆ ਹੈ। ਭਾਰਤ ਦੇ ਸਾਬਕਾ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਨੇ ਸਤੰਬਰ 2014 ਵਿੱਚ ਪਹਿਲੀ ਵਾਰ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਦਾ ਐਲਾਨ ਕੀਤਾ ਉਨ੍ਹਾਂ ਨੇ ਕੈਂਸਰ ਕੰਟਰੋਲ ’ਤੇ ਇੱਕ ਰਾਜ-ਪੱਧਰੀ ਅੰਦੋਲਨ ਸ਼ੁਰੂ ਕੀਤਾ ਤੇ ਲੋਕਾਂ ਨੂੰ ਮੁਫਤ ਟੈਸਟਾਂ ਲਈ ਮਿਉਂਸਪਲ ਕਲੀਨਿਕਾਂ ਵਿੱਚ ਰਿਪੋਰਟ ਕਰਨ ਲਈ ਉਤਸ਼ਾਹਿਤ ਕੀਤਾ। ਆਮ ਤੌਰ ’ਤੇ ਕੈਂਸਰ ਦੇ ਲੱਛਣ ਸਾਧਾਰਨ ਰੂਪ ਵਿਚ ਕਮਜ਼ੋਰੀ, ਸਰੀਰ ਦਾ ਭਾਰ ਘੱਟ ਹੋਣ ਜਾਂ ਥਕਾਵਟ ਦੇ ਰੂਪ ਵਿਚ ਦਿਖਾਈ ਦਿੰਦੇ ਹਨ। (National Cancer Awareness Day)
ਜੇਕਰ ਕਿਸੇ ਵੀ ਵਿਅਕਤੀ ਨੂੰ ਇੱਕ ਹਫ਼ਤੇ ਤੋਂ ਜ਼ਿਆਦਾ ਅਸਾਧਾਰਨ ਲੱਛਣ ਮਹਿਸੂਸ ਹੋ ਰਹੇ ਹੋਣ ਤਾਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਸ ਨੂੰ ਡਾਕਟਰੀ ਜਾਂਚ ਕਰਵਾ ਲੈਣੀ ਚਾਹੀਦੀ ਹੈ। ਇੱਕ ਰਿਪੋਰਟ ਅਨੁਸਾਰ ਪਿਛਲੇ ਦਸ ਸਾਲਾਂ ਵਿੱਚ ਕੈਂਸਰ ਦੇ ਕੇਸਾਂ ਵਿੱਚ 20% ਤੋਂ ਜਿਆਦਾ ਵਾਧਾ ਹੋਇਆ ਹੈ। ਇਸ ਬਿਮਾਰੀ ਕਾਰਨ ਹੋਈਆਂ ਮੌਤਾਂ ਵਿੱਚ ਵੀ ਕਾਫੀ ਵਾਧਾ ਹੋਇਆ ਹੈ। ਕੈਂਸਰ ਦੀਆਂ ਬਹੁਤ ਵੱਖ-ਵੱਖ ਕਿਸਮਾਂ ਉਜਾਗਰ ਹੋਈਆਂ ਹਨ ਜਿਵੇਂ ਛਾਤੀ ਦੇ ਕੈਂਸਰ, ਕੋਲਨ ਕੈਂਸਰ, ਪ੍ਰੋਸਟੇਟ ਕੈਂਸਰ, ਪੇਟ ਦਾ ਕੈਂਸਰ, ਜਿਗਰ ਦਾ ਕੈਂਸਰ, ਚਮੜੀ ਦਾ ਕੈਂਸਰ, ਮੂੰਹ ਦਾ ਕੈਂਸਰ, ਸਿਰ ਅਤੇ ਗਰਦਨ ਦਾ ਕੈਂਸਰ, ਗਲੇ ਦਾ ਕੈਂਸਰ, ਬੱਚੇਦਾਨੀ ਦਾ ਕੈਂਸਰ, ਸਰਵਾਈਕਲ ਕੈਂਸਰ, ਗੁਰਦੇ ਦਾ ਕੈਂਸਰ, ਦਿਮਾਗ ਦਾ ਕੈਂਸਰ, ਥਾਇਰਾਇਡ ਕੈਂਸਰ, ਬਲੱਡ ਕੈਂਸਰ, ਅੱਖਾਂ ਅਤੇ ਰੀੜ੍ਹ ਦੀ ਹੱਡੀ ਦਾ ਕੈਂਸਰ ਤੇ ਹੋਰ ਵੀ ਕਈ ਤਰ੍ਹਾਂ ਦਾ ਕੈਂਸਰ।
ਇਹ ਵੀ ਪੜ੍ਹੋ : ਰਾਜਪਾਲ ਸੰਵਿਧਾਨ ਦੀ ਮਰਿਆਦਾ ਸਮਝਣ
ਵਿਸ਼ਵ ਸਿਹਤ ਸੰਗਠਨ ਅਨੁਸਾਰ ਕੈਂਸਰ ਦੁਨੀਆ ਦੀ ਅਜਿਹੀ ਦੂਜੀ ਬਿਮਾਰੀ ਹੈ ਜਿਸ ਕਾਰਨ ਸਭ ਤੋਂ ਵਧ ਲੋਕ ਮਰ ਰਹੇ ਹਨ। ਬਹੁਤੇ ਡਾਕਟਰਾਂ ਦਾ ਕਹਿਣਾ ਹੈ ਕਿ ਕੈਂਸਰ ਵਧਦੀ ਉਮਰ ਵਿੱਚ ਹੋਣ ਵਾਲੀ ਇੱਕ ਬਿਮਾਰੀ ਹੈ ਪਰ ਅੱਜ-ਕੱਲ੍ਹ ਇਹ ਬਿਮਾਰੀ ਜ਼ਿਆਦਾ ਨੌਜਵਾਨਾਂ ਵਿੱਚ ਹੋ ਰਹੀ ਹੈ। ਜਾਣਕਾਰੀ ਅਨੁਸਾਰ ਕੈਂਸਰ ਦੇ 40 ਫੀਸਦੀ ਅਜਿਹੇ ਮਾਮਲੇ ਹਨ ਜੋ ਤੰਬਾਕੂ ਸਬੰਧੀ ਕੈਂਸਰ ਦੇ ਹੁੰਦੇ ਹਨ। ਤੰਬਾਕੂ ਕਾਰਨ ਇਹ ਬਿਮਾਰੀ 20-25 ਸਾਲਾਂ ਦੇ ਨੌਜਵਾਨਾਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਵਿੱਚ 10-20 ਸਾਲਾਂ ਵਿੱਚ ਹੀ ਕੈਂਸਰ ਦਾ ਪਤਾ ਲੱਗ ਜਾਂਦਾ ਹੈ। (National Cancer Awareness Day)
ਕੈਂਸਰ ਨਾਲ ਪੀੜਤ ਬਹੁਤੇ ਨੌਜਵਾਨ ਅਜਿਹੇ ਆਉਂਦੇ ਹਨ ਜੋ ਸਿਗਰੇਟ, ਪਾਨ, ਤੰਬਾਕੂ, ਖੈਨੀ, ਗੁਟਖਾ ਆਦਿ ਦੀ ਵਰਤੋਂ ਕਰਦੇ ਹਨ। ਇਹ ਨੌਜਵਾਨ ਬਹੁਤ ਛੋਟੀ ਉਮਰ ਵਿੱਚ ਹੀ ਇਨ੍ਹਾਂ ਚੀਜਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ। ਪਰ ਉਹ ਇਨ੍ਹਾਂ ਚੀਜਾਂ ਦੇ ਨੁਕਸਾਨ ਨਹੀਂ ਜਾਣਦੇ। ਤੰਬਾਕੂ ਖਾਣ ਕਾਰਨ ਲੋਕ ਓਰਲ, ਪੈਨਕ੍ਰੀਟਿਕ, ਸਰਵਾਈਕਲ, ਓਵਰੀ, ਫੇਫੜੇ ਤੇ ਛਾਤੀ ਦੇ ਕੈਂਸਰ ਤੋਂ ਪੀੜਤ ਹੋ ਰਹੇ ਹਨ। ਪਤਾ ਲੱਗਾ ਹੈ ਕਿ ਯੂਰਪ ਅਤੇ ਅਮਰੀਕਾ ਨੇ ਤੰਬਾਕੂ ਦੇ ਸੇਵਨ ਨੂੰ ਲੈ ਕੇ ਸਖਤ ਕਦਮ ਚੁੱਕੇ ਹਨ। ਇਸ ਤੋਂ ਬਾਅਦ ਉੱਥੇ ਤੰਬਾਕੂ ਕਾਰਨ ਕੈਂਸਰ ਦੇ ਹੋਣ ਵਾਲੇ ਮਾਮਲਿਆਂ ਵਿੱਚ ਕਮੀ ਆਈ ਹੈ। ਤੰਬਾਕੂ ਦੇ ਸੇਵਨ ਤੋਂ ਇਲਾਵਾ ਕੈਂਸਰ ਦੇ ਹੋਰ ਵੀ ਬਹੁਤੇ ਕਾਰਨ ਸਾਹਮਣੇ ਆਏ ਹਨ। ਕੈਂਸਰ ਨਾਲ ਹੋਣ ਵਾਲੀਆਂ ਇੱਕ ਤਿਹਾਈ ਮੌਤਾਂ ਦਾ ਕਾਰਨ ਸਰੀਰ ਦੀ ਲੰਬਾਈ ਨਾਲੋਂ ਭਾਰ ਦਾ ਕਿਤੇ ਵੱਧ ਹੋਣਾ ਵੀ ਹੈ।
ਇਹ ਵੀ ਪੜ੍ਹੋ : SL Vs BAN: ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ ਹਰਾ ਕੇ ਕੀਤਾ ਉਲਟਫੇਰ
ਨੌਜਵਾਨਾਂ ਵੱਲੋਂ ਆਮ ਤੌਰ ’ਤੇ ਵਰਤੇ ਜਾਂਦੇ ਜੰਕ ਅਤੇ ਫਾਸਟ ਫੂਡ ਦੀ ਵਰਤੋਂ ਵੀ ਕਿਤੇ ਨਾ ਕਿਤੇ ਕੈਂਸਰ ਨੂੰ ਸੱਦਾ ਦੇ ਰਹੀ ਹੈ। ਇਸ ਤੋਂ ਇਲਾਵਾ ਆਰਟੀਫੀਸ਼ੀਅਲ ਸਵੀਟਨਰ ਦੀ ਵਰਤੋਂ, ਬਾਡੀ ਉੱਤੇ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਦੇਣ ਲਈ ਵਰਤੋਂ ਕੀਤੇ ਜਾਂਦੇ ਡੀਓਡਰੰਟ ਪਰਫਿਊਮ ਅਤੇ ਵੱਖ-ਵੱਖ ਤਰ੍ਹਾਂ ਦੇ ਕਾਸਮੈਟਿਕ ਉਪਕਰਨ ਜਿਵੇਂ ਨੇਲ ਪੇਂਟ ਲਿਪਸਟਿਕ, ਕਰੀਮਾਂ ਅਤੇ ਦੁੱਧ ਦੇ ਨਾਂਅ ’ਤੇ ਵੇਚਿਆ ਜਾ ਰਿਹਾ ਜਾ ਰਿਹਾ ਚਿੱਟਾ ਜਹਿਰ ਆਦਿ ਵੀ ਕਿਤੇ ਨਾ ਕਿਤੇ ਕੈਂਸਰ ਨੂੰ ਸੱਦਾ ਦੇ ਰਹੇ ਹਨ। ਮਾਹਿਰਾਂ ਅਨੁਸਾਰ ਹਰੀਆਂ ਸਬਜੀਆਂ ਤੇ ਫਲਾਂ ਦਾ ਘੱਟ ਸੇਵਨ , ਮਿਲਾਵਟਖੋਰੀ, ਚੀਜਾਂ ਦਾ ਸ਼ੁੱਧ ਨਾ ਮਿਲਣਾ, ਕਸਰਤ ਨਾ ਕਰਨਾ ਤੇ ਸ਼ਰਾਬ ਪੀਣਾ ਵੀ ਕੈਂਸਰ ਹੋਣ ਦੇ ਮੁੱਖ ਕਾਰਨ ਹਨ।
ਸਿਹਤਮੰਦ ਜੀਵਨਸ਼ੈਲੀ ਨਾਲ ਮੋਟਾਪੇ ਨੂੰ ਰੋਕਿਆ ਜਾ ਸਕਦਾ ਹੈ
ਸਿਹਤਮੰਦ ਜੀਵਨਸ਼ੈਲੀ ਨਾਲ ਮੋਟਾਪੇ ਨੂੰ ਰੋਕਿਆ ਜਾ ਸਕਦਾ ਹੈ ਜੋ ਕਿ ਕੈਂਸਰ ਦਾ ਇੱਕ ਵੱਡਾ ਕਾਰਨ ਵੀ ਹੈ। ਮੋਟਾਪਾ ਕਈ ਬਿਮਾਰੀਆਂ ਨਾਲ ਜੁੜਿਆ ਹੋਇਆ ਹੈ ਤੇ ਕੈਂਸਰ ਉਨ੍ਹਾਂ ਵਿੱਚੋਂ ਇੱਕ ਹੈ। ਸਿਹਤਮੰਦ ਵਜ਼ਨ ਬਣਾਈ ਰੱਖਣਾ ਅਤੇ ਸਰੀਰਕ ਤੌਰ ’ਤੇ ਸਰਗਰਮ ਰਹਿਣਾ ਕਈ ਕਿਸਮਾਂ ਦੇ ਕੈਂਸਰ ਦੇ ਜੋਖਮ ਨੂੰ ਘਟਾ ਸਕਦਾ ਹੈ। ਮੱਧਮ ਕਸਰਤ ਜਿਵੇਂ ਕਿ 30 ਮਿੰਟ ਦੀ ਐਰੋਬਿਕ, ਸਵੇਰ ਅਤੇ ਸ਼ਾਮ ਦੀ ਸੈਰ, ਜਾਗਿੰਗ ਆਦਿ ਵੱਖ-ਵੱਖ ਬਿਮਾਰੀਆਂ ਦੇ ਜੋਖਮ ਨੂੰ ਕਾਫੀ ਹੱਦ ਤੱਕ ਘਟਾ ਸਕਦੀ ਹੈ। ਇੱਕ ਸੰਤੁਲਿਤ ਤੇ ਸਿਹਤਮੰਦ ਖੁਰਾਕ ਖਾਓ। ਰਿਫਾਇੰਡ ਕਾਰਬੋਹਾਈਡ੍ਰੇਟ, ਚੀਨੀ , ਪ੍ਰੋਸੈਸਡ ਭੋਜਨ, ਫਾਸਟ ਫੂਡ ਅਤੇ ਡੀਪ ਫ੍ਰਾਇਡ ਭੋਜਨ ਤੁਹਾਡੇ ਕੈਂਸਰ ਦੇ ਜੋਖਮ ਨੂੰ ਵਧਾਉਂਦੇ ਹਨ। ਇਸ ਲਈ ਇਸ ਤਰ੍ਹਾਂ ਦੇ ਭੋਜਨ ਤੋਂ ਜਿੰਨਾ ਹੋ ਸਕੇ ਗੁਰੇਜ ਕਰੋ। (National Cancer Awareness Day)
ਜੈਤੂਨ ਦਾ ਤੇਲ, ਤਾਜੇ ਫਲ, ਸਬਜੀਆਂ, ਜੂਸ, ਬਦਾਮ ਅਤੇ ਅਖਰੋਟ ਆਪਣੇ ਆਹਾਰ ਵਿੱਚ ਸ਼ਾਮਿਲ ਕਰੋ । ਇਸ ਲਈ ਭਾਰਤ ਵਿੱਚ ਵੀ ਜੇਕਰ ਆਮ ਲੋਕ ਤੇ ਮੀਡੀਆ ਖਤਰਨਾਕ ਭੋਜਨ ਪਦਾਰਥਾਂ ਦੀ ਵਰਤੋਂ ਅਤੇ ਤੰਬਾਕੂ ਦੀ ਵਰਤੋਂ ਪ੍ਰਤੀ ਵਧੇਰੇ ਗੰਭੀਰਤਾ ਨਾਲ ਕੰਮ ਕਰਨ ਤਾਂ ਇਸ ਕੈਂਸਰ ’ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇੱਕ ਭਿਆਨਕ ਗੱਲ ਹੋਰ ਵੀ ਹੈ ਕਿ ਕੈਂਸਰ ਦਾ ਪਤਾ ਲੱਗਣ ਦੇ ਬਾਵਜੂਦ ਵੀ ਬਹੁਤੇ ਲੋਕ ਬਹੁਤੇ ਮੱਧ ਵਰਗੀ ਪਰਿਵਾਰ ਇਸਦੇ ਅਤੀ ਮਹਿੰਗੇ ਇਲਾਜ ਕਾਰਨ ਇਲਾਜ ਤੋਂ ਵਾਂਝੇ ਹੀ ਰਹਿ ਜਾਂਦੇ ਹਨ। ਇਸ ਲਈ ਸਾਰਿਆਂ ਨੂੰ ਮੇਰਾ ਸੁਝਾਅ ਇਹ ਹੈ ਕਿ ਅਸੀਂ ਕੈਂਸਰ ਹੋਣ ਦੇ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਇਸ ਤੋਂ ਬਚਣ ਵਿੱਚ ਹੀ ਆਪਣੀ ਭਲਾਈ ਸਮਝੀਏ ਕਿਉਂਕਿ ਰੋਕਥਾਮ ਇਲਾਜ ਨਾਲੋਂ ਬਿਹਤਰ ਹੈ। (National Cancer Awareness Day)
ਸਾਵਧਾਨ! ਟੈਟੂ ਬਣਵਾਉਣ ਨਾਲ ਹੋ ਸਕਦੈ ਕੈਂਸਰ
ਸਾਵਧਾਨ! ਕਿਤੇ ਤੁਸੀਂ ਵੀ ਟੈਟੂ ਬਣਵਾਉਣ ਦੇ ਸ਼ੌਕੀਨ ਤਾਂ ਨਹੀਂ? ਬਹੁਤ ਸਾਰੇ ਲੋਕ ਸਰੀਰ ਦੇ ਵੱਖ-ਵੱਖ ਭਾਗਾਂ ਉੱਤੇ ਟੈਟੂ ਬਣਵਾਉਣ ਦੇ ਸ਼ੌਕੀਨ ਹੁੰਦੇ ਹਨ। ਖਾਸ ਕਰਕੇ ਨੌਜਵਾਨਾਂ ਵਿੱਚ ਟੈਟੂ ਬਣਵਾਉਣ ਦਾ ਕ੍ਰੇਜ ਹੈ। ਸਰੀਰ ’ਤੇ ਟੈਟੂ ਬਣਵਾਉਣ ਦਾ ਰਿਵਾਜ ਅੱਜ ਤੋਂ ਨਹੀਂ ਸਗੋਂ ਸਦੀਆਂ ਪੁਰਾਣਾ ਹੈ। ਇਹ ਰੁਝਾਨ 18ਵੀਂ ਸਦੀ ਵਿੱਚ ਸ਼ੁਰੂ ਹੋਇਆ ਸੀ, ਜੋ ਹੁਣ ਪੂਰੀ ਦੁਨੀਆ ਵਿੱਚ ਫੈਸ਼ਨ ਦਾ ਹਿੱਸਾ ਬਣ ਚੁੱਕਾ ਹੈ। (Tattoo)
ਪੱਛਮੀ ਦੇਸ਼ਾਂ ’ਚ ਲੋਕ ਟੈਟੂ ਬਣਵਾਉਣਾ ਪਸੰਦ ਕਰਦੇ ਹਨ ਪਰ ਹੁਣ ਭਾਰਤ ’ਚ ਵੀ ਟੈਟੂ ਬਣਵਾਉਣ ਲਈ ਲੋਕਾਂ ’ਚ ਕਾਫੀ ਕ੍ਰੇਜ ਹੈ। ਭਾਰਤ ਵਿੱਚ, ਪਿਛਲੇ ਕੁਝ ਸਾਲਾਂ ਵਿੱਚ ਟੈਟੂ ਬਣਵਾਉਣ ਦਾ ਰੁਝਾਨ ਬਹੁਤ ਤੇਜੀ ਨਾਲ ਵਧਿਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਟੈਟੂ ਬਣਾਉਂਦੇ ਸਮੇਂ ਲਾਪਰਵਾਹੀ ਤੁਹਾਨੂੰ ਗੰਭੀਰ ਸਮੱਸਿਆਵਾਂ ਦਾ ਸ਼ਿਕਾਰ ਬਣਾ ਸਕਦੀ ਹੈ? ਜੇਕਰ ਤੁਸੀਂ ਵੀ ਟੈਟੂ ਬਣਵਾਉਣ ਦੇ ਸ਼ੌਕੀਨ ਹੋ ਤਾਂ ਇਸ ਤੋਂ ਪਹਿਲਾਂ ਤੁਹਾਨੂੰ ਇਸ ਦੇ ਸਰੀਰ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਰੂਰ ਜਾਣ ਲੈਣਾ ਚਾਹੀਦਾ ਹੈ।
ਆਓ ਜਾਣਦੇ ਹਾਂ ਟੈਟੂ ਕੀ ਹੈ? | Tattoo
ਟੈਟੂ ਇੱਕ ਸਥਾਈ ਨਿਸ਼ਾਨ ਹੈ, ਜੋ ਸਰੀਰ ਦੇ ਕਿਸੇ ਭਾਗ ਦੀ ਚਮੜੀ ’ਤੇ ਬਣਾਇਆ ਜਾਂਦਾ ਹੈ। ਇਸ ਵਿਚ ਚਮੜੀ ਦੀ ਉੱਪਰਲੀ ਪਰਤ ਦੇ ਅੰਦਰ ਵੱਖ-ਵੱਖ ਰੰਗਾਂ ਦੇ ਪਿਗਮੈਂਟ ਪਾਏ ਜਾਂਦੇ ਹਨ। ਚਮੜੀ ਦੇ ਹੇਠਾਂ ਇਹ ਰੰਗ ਜ਼ਿਆਦਾਤਰ ਅਨੱਸਥੀਸੀਆ (ਬੇਹੋਸ਼ੀ ਜਾਂ ਸੁੰਨ ਕਰਨ) ਤੋਂ ਬਿਨਾਂ ਦਿੱਤਾ ਜਾਂਦਾ ਹੈ ਕਿਉਂਕਿ ਇਹ ਬਹੁਤ ਦਰਦਨਾਕ ਨਹੀਂ ਹੁੰਦਾ। ਕੁਝ ਲੋਕਾਂ ਨੂੰ ਇਸ ਵਿੱਚ ਥੋੜ੍ਹਾ ਜਿਹਾ ਖੂਨ ਵੀ ਨਿੱਕਲ ਸਕਦਾ ਹੈ। ਜਿਸ ਕਾਰਨ ਤੁਸੀਂ ਕਈ ਵਾਰ ਸੰਕਰਮਿਤ ਵੀ ਹੋ ਸਕਦੇ ਹੋ। ਸਰੀਰ ’ਤੇ ਟੈਟੂ ਬਣਵਾਉਣਾ ਤੁਹਾਨੂੰ ਆਕਰਸ਼ਕ ਤਾਂ ਬਣਾ ਸਕਦਾ ਹੈ ਪਰ ਇਸ ਨਾਲ ਤੁਹਾਡੇ ਸਰੀਰ ਨੂੰ ਕਈ ਨੁਕਸਾਨ ਵੀ ਹੋ ਸਕਦੇ ਹਨ। ਟੈਟੂ ਬਣਾਉਣਾ ਸਟਾਈਲਿਸ਼ ਘੱਟ ਹੈ ਅਤੇ ਸਿਹਤ ਲਈ ਜ਼ਿਆਦਾ ਖਤਰਨਾਕ ਹੈ। ਇਹ ਚਮੜੀ ਦੇ ਕੈਂਸਰ ਤੋਂ ਲੈ ਕੇ ਇਨਫੈਕਸ਼ਨ ਅਤੇ ਐਲਰਜੀ ਦੇ ਖਤਰੇ ਨੂੰ ਵਧਾਉਂਦਾ ਹੈ।
ਆਓ ਜਾਣਦੇ ਹਾਂ ਟੈਟੂ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ | Tattoo
ਅਸਥਾਈ ਅਤੇ ਸਥਾਈ ਦੋਵੇਂ ਤਰ੍ਹਾਂ ਦੇ ਟੈਟੂ ਸਿਹਤ ਲਈ ਖਤਰਨਾਕ ਹਨ। ਇਸ ਨਾਲ ਚਮੜੀ ਦੀ ਸਮੱਸਿਆ ਹੁੰਦੀ ਹੈ। ਇਸ ਦਾ ਮੁੱਖ ਕਾਰਨ ਟੈਟੂ ਦੀ ਸਿਆਹੀ ਵਿੱਚ ਮਰਕਰੀ, ਆਰਸੈਨਿਕ, ਐਲੂਮੀਨੀਅਮ, ਕੋਬਾਲਟ ਵਰਗੇ ਹਾਨੀਕਾਰਕ ਰਸਾਇਣਾਂ ਦੀ ਮੌਜੂਦਗੀ ਹੈ। ਇਹ ਸਿਹਤ ਲਈ ਬਹੁਤ ਖਤਰਨਾਕ ਹਨ। ਇਸ ਨਾਲ ਕੈਂਸਰ ਦਾ ਖਤਰਾ ਵੀ ਵਧ ਜਾਂਦਾ ਹੈ। ਅਸਟਰੇਲੀਆ ਦੇ ਅਤੇ ਹੋਰ ਬਹੁਤ ਸਾਰੇ ਮਾਹਿਰਾਂ ਦੁਆਰਾ ਕੀਤੇ ਅਧਿਐਨਾਂ ਨੇ ਦਿੱਤੀ ਜਾਣਕਾਰੀ ਅਨੁਸਾਰ, ਹਰ ਟੈਟੂ ਦੀ ਸਿਆਹੀ ਵਿੱਚ ਕਾਰਸੀਨੋਜਨਿਕ ਰਸਾਇਣ ਹੁੰਦੇ ਹਨ, ਜੋ ਸਿਹਤ ਲਈ ਬਹੁਤ ਗੰਭੀਰ ਹੋ ਸਕਦੇ ਹਨ। ਟੈਟੂ ਦੀ ਸਿਆਹੀ ਵਿੱਚ ਐਲੂਮੀਨੀਅਮ ਅਤੇ ਕੋਬਾਲਟ ਹੁੰਦਾ ਹੈ। ਇਹ ਤੁਹਾਡੀ ਚਮੜੀ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ।
ਇਹ ਵੀ ਪੜ੍ਹੋ : ਸਰਕਾਰ ਦੀ ਨਵੀਂ ਸਕੀਮ ਦਾ 10 ਹਜ਼ਾਰ ਕਿਸਾਨਾਂ ਨੂੰ ਮਿਲੇਗਾ ਲਾਭ
ਕਈ ਮਾਹਿਰ ਕਹਿੰਦੇ ਹਨ ਕਿ ਟੈਟੂ ਚਮੜੀ ਦੇ ਕੈਂਸਰ ਦਾ ਕਾਰਨ ਬਣ ਸਕਦੇ ਹਨ। ਟੈਟੂ ਦੀ ਸਿਆਹੀ ਵਿੱਚ ਮੌਜੂਦ ਕੁਝ ਤੱਤ ਕੈਂਸਰ ਦਾ ਕਾਰਨ ਬਣ ਸਕਦੇ ਹਨ। ਟੈਟੂ ਬਣਾਉਣ ਲਈ ਵਰਤੀ ਜਾਣ ਵਾਲੀ ਕਾਲੀ ਸਿਆਹੀ ਖਾਸ ਤੌਰ ’ਤੇ ਖਤਰਨਾਕ ਹੈ ਕਿਉਂਕਿ ਇਸ ਵਿੱਚ ਬੈਂਜੋਪਾਇਰੀਨ ਦਾ ਉੱਚ ਪੱਧਰ ਹੁੰਦਾ ਹੈ। ਇਹ ਤੱਤ ਕਾਰਸੀਨੋਜਨਿਕ (ਕੈਂਸਰ ਪੈਦਾ ਕਰਨ ਵਾਲੇ ਤੱਤ) ਹਨ ਅਤੇ ਇਸ ਕਿਸਮ ਦਾ ਕੈਂਸਰ ਘਾਤਕ ਸਾਬਤ ਹੋ ਸਕਦਾ ਹੈ। ਟੈਟੂ ਕਾਰਨ ਖੂਨ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਵੀ ਇੱਕ ਵੱਡਾ ਸਵਾਲ ਹੈ ਅਤੇ ਚਿੰਤਾ ਦਾ ਵਿਸ਼ਾ ਹੈ। ਟੈਟੂ ਬਣਵਾਉਣ ਲਈ ਵਰਤੀਆਂ ਜਾਂਦੀਆਂ ਸੂਈਆਂ ਦਾ ਇੱਕ-ਦੂਜੇ ਨਾਲ ਸਾਂਝਾ ਹੋਣਾ ਵੀ ਇਸ ਪਿੱਛੇ ਵੱਡਾ ਕਾਰਨ ਹੋ ਸਕਦਾ ਹੈ। ਇਸ ਤੋਂ ਇਲਾਵਾ ਸੂਈਆਂ ਅਤੇ ਰੰਗ ਦੀ ਸਫਾਈ, ਟੈਟੂ ਬਣਾਉਣ ਵਾਲੇ ਵਿਅਕਤੀ ਨੇ ਦਸਤਾਨੇ ਪਹਿਨੇ ਹਨ ਜਾਂ ਨਹੀਂ, ਇਹ ਸਭ ਕੁਝ ਵੀ ਮਾਇਨੇ ਰੱਖਦਾ ਹੈ।
ਇੱਕੋ ਸੂਈ ਨੂੰ ਇੱਕ ਤੋਂ ਵੱਧ ਵਾਰ ਤੇ ਵੱਖ-ਵੱਖ ਲੋਕਾਂ ਲਈ ਵਰਤਣ ਨਾਲ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ। ਟੈਟੂ ਬਣਵਾਉਣ ਨਾਲ ਵਿਅਕਤੀ ਵਿੱਚ ਐਲਰਜੀ ਪੈਦਾ ਹੋ ਸਕਦੀ ਹੈ ਤੇ ਇਹ ਸਮੱਸਿਆ ਟੈਟੂ ਬਣਵਾਉਣ ਤੋਂ ਕਈ ਸਾਲਾਂ ਬਾਅਦ ਵੀ ਸ਼ੁਰੂ ਹੋ ਸਕਦੀ ਹੈ। ਇਸ ਸਥਿਤੀ ਦੇ ਲੱਛਣ ਟੈਟੂ ਵਾਲੇ ਹਿੱਸੇ ’ਤੇ ਧੱਫੜ ਤੋਂ ਲੈ ਕੇ ਰੈਸਿਜ ਤੱਕ ਵੀ ਹੋ ਸਕਦੇ ਹਨ। ਇੱਕ ਰਿਪੋਰਟ ਅਨੁਸਾਰ ਯੂਪੀ ਦੇ ਵਾਰਾਣਸੀ ਵਿੱਚ 14 ਲੋਕਾਂ ਨੂੰ ਟੈਟੂ ਬਣਵਾਉਣ ਤੋਂ ਬਾਅਦ ਐਚ.ਆਈ.ਵੀ. ਪੋਜਿਟਿਵ ਹੋ ਗਿਆ। ਮੈਡੀਕਲ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਟੈਟੂ ਬਣਵਾਉਣ ਲਈ ਵਰਤੀ ਗਈ ਸੂਈ ’ਚ ਇਨਫੈਕਸਨ ਸੀ ਅਤੇ ਕਿਸੇ ਨੂੰ ਇਸ ਬਾਰੇ ਪਤਾ ਨਹੀਂ ਸੀ। (Tattoo)
ਇਹ ਵੀ ਪੜ੍ਹੋ : ਡਿਪਟੀ ਡਾਇਰੈਕਟਰ ਫ਼ਿਰੋਜ਼ਪੁਰ ਨੇ ਰਾਤ ਸਮੇਂ ਗੁਰੂਹਰਸਹਾਏ ਸ਼ਹਿਰ ਦਾ ਦੌਰਾ ਕੀਤਾ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਟੈਟੂ ਬਣਾਉਣ ਲਈ ਵਰਤੀ ਗਈ ਸੂਈ ਅਤੇ ਲਾਪਰਵਾਹੀ ਕਾਰਨ ਐਚ.ਆਈ.ਵੀ. ਹੋਇਆ ਹੈ। ਇਸੇ ਲਈ ਟੈਟੂ ਬਣਵਾਉਣ ਤੋਂ ਪਹਿਲਾਂ ਸੂਈ ਦੀ ਵਰਤੋਂ ’ਤੇ ਧਿਆਨ ਜਰੂਰ ਰੱਖੋ ਕਿ ਵਰਤੀ ਜਾ ਰਹੀ ਸੂਈ ਨਵੀਂ ਹੈ ਜਾਂ ਪਹਿਲਾਂ ਹੀ ਵਰਤੀ ਜਾ ਚੁੱਕੀ ਹੈ। ਇਸ ਨਾਲ ਤੁਹਾਡੀ ਚਮੜੀ ਅਤੇ ਮਾਸਪੇਸ਼ੀਆਂ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਅਸਲ ਵਿੱਚ, ਕੁਝ ਅਜਿਹੇ ਡਿਜਾਈਨ ਹਨ ਜਿਨ੍ਹਾਂ ਵਿੱਚ ਸੂਈ ਤੁਹਾਡੇ ਸਰੀਰ ਵਿੱਚ ਡੂੰਘੇ ਵਿੰਨ੍ਹ ਜਾਂਦੀ ਹੈ। ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਨੂੰ ਕਾਫੀ ਨੁਕਸਾਨ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ ’ਤੇ ਤੁਹਾਡੇ ਸਰੀਰ ’ਤੇ ਤਿਲ ਹੈ, ਉਸ ਜਗ੍ਹਾ ’ਤੇ ਟੈਟੂ ਨਾ ਬਣਵਾਓ।
ਹੈਪੇਟਾਈਟਸ ਬੀ ਦਾ ਵੀ ਖਤਰਾ | Tattoo
ਜੇਕਰ ਤੁਸੀਂ ਟੈਟੂ ਬਣਵਾਉਣ ਜਾ ਰਹੇ ਹੋ, ਤਾਂ ਪਹਿਲਾਂ ਹੈਪੇਟਾਈਟਸ ਬੀ ਦਾ ਟੀਕਾ ਲਗਵਾਉਣਾ ਯਕੀਨੀ ਬਣਾਓ। ਹਮੇਸਾ ਯਾਦ ਰੱਖੋ ਕਿ ਟੈਟੂ ਸਪੈਸ਼ਲਿਸਟ ਤੋਂ ਹੀ ਬਣਵਾਓ। ਅਸਲ ਵਿੱਚ ਟੈਟੂ ਬਣਾਉਣ ਦੇ ਮਾਹਿਰ ਸਫਾਈ ਅਤੇ ਉਪਕਰਨਾਂ ਦਾ ਖਾਸ ਧਿਆਨ ਰੱਖਦੇ ਹਨ। ਇਸ ਦੇ ਨਾਲ ਹੀ ਜਿੱਥੇ ਤੁਸੀਂ ਟੈਟੂ ਬਣਵਾਉਂਦੇ ਹੋ, ਉੱਥੇ ਹਰ ਰੋਜ ਐਂਟੀਬਾਇਓਟਿਕ ਕਰੀਮ ਲਗਾਓ। ਇਸ ਤੋਂ ਇਲਾਵਾ ਜੇਕਰ ਤੁਸੀਂ ਐਲਰਜੀ ਜਾਂ ਐਂਟੀ-ਇਨਫੈਕਸਨ ਦੀ ਦਵਾਈ ਲੈਂਦੇ ਹੋ ਤਾਂ ਵੀ ਟੈਟੂ ਬਣਾਉਂਦੇ ਸਮੇਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
ਗਰਭ ਅਵਸਥਾ ਦੌਰਾਨ ਵੀ ਟੈਟੂ ਨਹੀਂ ਬਣਵਾਉਣਾ ਚਾਹੀਦਾ। ਮਾਹਿਰਾਂ ਅਨੁਸਾਰ ਟੈਟੂ ਬਣਵਾਉਣ ਨਾਲ ਹੈਪੇਟਾਈਟਸ ਬੀ ਦਾ ਖਤਰਾ ਵਧ ਜਾਂਦਾ ਹੈ। ਇਸ ਦੇ ਨਾਲ ਹੀ ਮਾਸਪੇਸ਼ੀਆਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। ਅਜਿਹਾ ਇਸ ਲਈ ਕਿਉਂਕਿ ਟੈਟੂ ਦੀ ਸੂਈ ਮਾਸਪੇਸ਼ੀਆਂ ਤੱਕ ਜਾਂਦੀ ਹੈ। ਇਸ ਤੋਂ ਬਚਾਅ ਲਈ ਟੈਟੂ ਬਣਵਾਉਣ ਤੋਂ ਪਹਿਲਾਂ ਹੈਪੇਟਾਈਟਸ ਬੀ ਦਾ ਟੀਕਾ ਜਰੂਰ ਲਗਵਾਓ। ਜਿੰਨਾ ਸੰਭਵ ਹੋਵੇ, ਸਰੀਰ ਦੇ ਕਿਸੇ ਵੀ ਭਾਗ ’ਤੇ ਟੈਟੂ ਬਣਵਾਉਣ ਤੋਂ ਗੁਰੇਜ ਕਰੋ।
ਪਿੰਡ ਗਹਿਲ ‘ਚ 5 ਸਾਲਾ ਬੱਚੀ ਦੀ ਕੈਂਸਰ ਨਾਲ ਮੌਤ
ਬਰਨਾਲਾ, (ਜਸਵੀਰ ਸਿੰਘ) ਬਰਨਾਲਾ ਜਿਲ੍ਹੇ ਦੇ ਪਿੰਡ ਗਹਿਲ ਵਿਖੇ ਇੱਕ ਪੰਜ ਸਾਲਾ ਬੱਚੀ ਦੀ ਕੈਂਸਰ ਦੀ ਭਿਆਨਕ ਬੀਮਾਰੀ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਦਲਿਤ ਪਰਿਵਾਰ ਨਾਲ ਸਬੰਧਤ ਸੁਖਵੀਰ ਕੌਰ (5) ਪੁੱਤਰੀ ਜਗਤਾਰ ਸਿੰਘ ਪਿਛਲੇ ਕਰੀਬ ਢਾਈ ਸਾਲ ਤੋਂ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੀ ਸੀ ਜਿਸ ਦਾ ਲੁਧਿਆਣਾ ਦੇ ਡੀਐਮਸੀ ਤੋਂ ਇਲਾਜ਼ ਚੱਲ ਰਿਹਾ ਸੀ ਕਰੀਬ ਪੰਜ ਦਿਨ ਪਹਿਲਾਂ ਬੱਚੀ ਦੀ ਸਿਹਤ ਕਾਫ਼ੀ ਵਿਗੜਨ ਕਾਰਨ ਉਸਨੂੰ ਡੀਐਮਸੀ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ ਜ਼ਿਕਰਯੋਗ ਹੈ ਕਿ ਬੱਚੀ ਦੇ ਇਲਾਜ਼ ਲਈ ਲੱਖਾਂ ਰੁਪਏ ਖ਼ਰਚੇ ਜਾਣ ਦੇ ਬਾਵਜੂਦ ਵੀ ਬੱਚੀ ਦੀ ਜਾਨ ਨਹੀ ਬਚ ਸਕੀ ਇਸ ਘਟਨਾ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਂਸਰ ਕਾਰਨ ਔਰਤ ਦੀ ਮੌਤ
ਕੈਂਸਰ ਕਾਰਨ ਔਰਤ ਦੀ ਮੌਤ
ਸੰਗਤ ਮੰਡੀ, (ਮਨਜੀਤ ਨਰੂਆਣਾ) ਬਠਿੰਡਾ-ਡੱਬਵਾਲੀ ਰਾਸਟਰੀ ਮਾਰਗ ‘ਤੇ ਪੈਂਦੇ ਪਿੰਡ ਗੁਰੂਸਰ ਸੈਣੇਵਾਲਾ ਵਿਖੇ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਇੱਕ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਰਬਜੀਤ ਕੌਰ (30) ਪਤਨੀ ਮੱਲ ਸਿੰਘ ਪਿਛਲੇ ਕਾਫੀ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜ੍ਹਤ ਸੀ। ਮੱਲ ਸਿੰਘ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸਣ ਮਜ਼ਦੂਰੀ ਕਰਕੇ ਕਰਦਾ ਸੀ, ਉਪਰੋਂ ਪਤਨੀ ਦੀ ਬਿਮਾਰੀ ‘ਤੇ ਖਰਚ ਅਲੱਗ ਸੀ। ਮ੍ਰਿਤਕ ਆਪਣੇ ਪਿਛੇ ਪਤੀ ਤੋਂ ਇਲਾਵਾ ਇਕ ਪੰਜ ਸਾਲਾਂ ਦੀ ਲੜਕੀ ਛੱਡ ਗਈ ਹੈ। ਪਿੰਡ ਵਾਸੀਆਂ ਵੱਲੋਂ ਗਰੀਬ ਪਰਿਵਾਰ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਘਰ ਦਾ ਅੱਗੇ ਗੁਜਾਰਾ ਹੋ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਂਸਰ ਪੀੜਤਾਂ ਨੇ ਮੈਡੀਕਲ ਕਾਲਜ ਸਾਹਮਣੇ ਲਾਇਆ ਧਰਨਾ
ਹਸਪਤਾਲ ਪ੍ਰਸ਼ਾਸਨ ਨੇ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਸਮਾਪਤ ਕਰਵਾਇਆ ਧਰਨਾ ਤੇ ਭੁੱਖ ਹੜਤਾਲ
ਨਰਿੰਦਰ ਸਿੰਘ ਚੌਹਾਨ/ਪਟਿਆਲਾ। ਇੱਥੋਂ ਦੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦੇ ਦਫਤਰ ਦੇ ਬਾਹਰ ਕੈਂਸਰ ਪੀੜਤਾਂ ਵੱਲੋਂ ਭਾਜਪਾ ਆਗੂ ਅਜੈ ਗੋਇਲ ਦੀ ਅਗਵਾਈ ‘ਚ ਰੋਸ ਧਰਨਾ ਤੇ ਭੁੱਖ ਹੜਤਾਲ ਜਿਵੇਂ ਹੀ ਸ਼ੁਰੂ ਕੀਤੀ ਗਈ ਤਾਂ ਇਸ ਤੋਂ ਬਾਅਦ ਰਾਜਿੰਦਰਾ ਹਸਪਤਾਲ ਪ੍ਰਸ਼ਾਸ਼ਨ ਨੇ ਹਰਕਤ ‘ਚ ਆਉਂਦਿਆਂ ਇਨ੍ਹਾਂ ਕੈਂਸਰ ਪੀੜਤਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਤੇ ਧਰਨਾਕਾਰੀਆਂ ਨੂੰ ਪ੍ਰਸ਼ਾਸਨ ਵੱਲੋਂ ਐਮ. ਐਸ. ਨੇ ਜੂਸ ਪਿਲਾ ਕੇ ਧਰਨਾ ਤੇ ਭੁੱੱਖ ਹੜਤਾਲ ਸਮਾਪਤ ਕਰਵਾਈ।  ਇਸ ਮੌਕੇ ਅਜੈ ਗੋਇਲ ਨੇ ਦੱਸਿਆ ਕਿ ਕੈਪਟਨ ਸਰਕਾਰ ਕੈਂਸਰ ਦੇ ਮਰੀਜ਼ਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਹੈ ਸਰਕਾਰ ਵੱਲੋਂ ਇਨ੍ਹਾਂ ਮਰੀਜ਼ਾਂ ਦੇ ਡੇਢ ਲੱਖ ਰੁਪਏ ਦੇ ਮੁਫਤ ਇਲਾਜ ਦੇ ਕਾਰਡ ਬਣਾਏ ਹੋਏ ਹਨ ਪਰ ਇਨ੍ਹਾਂ ਮਰੀਜ਼ਾਂ ਦਾ ਮੁਫਤ ਇਲਾਜ ਹੋਣ ਦੀ ਜਗ੍ਹਾ ਇਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਦੇ ਕੋਈ ਦਵਾਈ ਨਹੀਂ ਮਿਲਦੀ ਕਦੇ ਫੰਡ ਦੀ ਕਮੀ ਦਾ ਬਹਾਨਾ ਲਗਾਕੇ ਇਨ੍ਹਾਂ ਮਰੀਜ਼ਾਂ ਤੋਂ ਨਿੱਜੀ ਖਰਚੇ ‘ਤੇ ਪ੍ਰਾਈਵੇਟ ਟੈਸਟ ਕਰਵਾਏ ਜਾਂਦੇ ਹਨ ਤੇ ਕੈਂਸਰ ਪੀੜਤਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਬਾਅਦ ‘ਚ ਚੈਕ ਰਾਹੀਂ ਪੈਸੇ ਅਕਾਉੂਂਟ ‘ਚ ਪਾ ਦਿੱਤੇ ਜਾਣਗੇ। (Cancer)
ਇਸ ਮੌਕੇ ਕੈਂਸਰ ਪੀੜਤ ਆਸ਼ਾ ਨਾਹਰ ਨੇ ਕਿਹਾ ਕਿ ਉਨ੍ਹਾਂ ਦੀ ਕੀਮੋਗਰਾਫੀ ਲਗਾਈ ਗਈ ਸੀ ਤੇ ਅੱਗੇ ਇਲਾਜ ਸ਼ੁਰੂ ਕਰਨ ਲਈ ਪੇਟ ਦਾ ਟੈਸਟ ਹੋਣਾ ਦੋ ਦਿਨ ਦੇ ਅੰਦਰ ਜਰੂਰੀ ਹੈ ਜੋ ਕਿ ਫਰੀਦਕੋਟ ਵਿੱਚ ਹੋਵੇਗਾ, ਇਹ ਟੈਸਟ ਦੇ ਖਰਚਾ 14 ਹਜ਼ਾਰ ਦੇ ਕਰੀਬ ਹੈ ਪਰ ਹਸਪਤਾਲ ਵੱਲੋਂ ਐਨ ਮੌਕੇ ਉੱਪਰ ਉਨ੍ਹਾਂ ਨੂੰ ਕਿਹਾ ਗਿਆ ਕਿ ਸਰਕਾਰੀ ਫੰਡ ਨਹੀਂ ਹੈ ਇਹ ਟੈਸਟ ਉਹ ਆਪਣੇ ਖਰਚੇ ‘ਤੇ ਕਰਵਾਉਣ ਬਾਅਦ ‘ਚ ਜਦੋਂ ਸਰਕਾਰ ਫੰਡ ਦੇਵੇਗੀ ਤਾਂ ਉਹ ਰਾਸ਼ੀ ਦੇਣਗੇ। ਇਸ ਮੌਕੇ ਅਜੈ ਗੋਇਲ ਨੇ ਕੈਪਟਨ ਸਰਕਾਰ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਬੜੀ ਸ਼ਰਮਨਾਕ ਗੱਲ ਹੈ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਣਾ ਚਾਹੁੰਦੇ ਹਨ ਜੇ ਫੰਡ ਦੀ ਕਮੀ ਕਾਰਨ ਇਨ੍ਹਾਂ ਮਰੀਜ਼ਾਂ ਨੂੰ ਕੁਝ ਹੋ ਗਿਆ ਤਾਂ ਉਸਦੀ ਜਿੰਮੇਵਾਰੀ ਕਿਸਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਅੱਜ ਦੇ ਧਰਨੇ ਤੋਂ ਬਾਅਦ ਪੰਜਾਬ ਦੇ ਹੈਲਥ ਸੈਕਟਰੀ ਵੱਲੋਂ ਫਰੀਦਕੋਟ ਕਾਲਜ ਨੂੰ ਨੋਟੀਫੀਕੇਸ਼ਨ ਜਾਰੀ ਕੀਤਾ ਗਿਆ ਕਿ ਕੈਂਸਰ ਪੀੜਤਾਂ ਦੇ ਪੇਟ ਦੇ ਟੈਸਟ ਦਾ ਬਿੱਲ ਰਾਜਿੰਦਰਾ ਹਸਪਤਾਲ ਨੂੰ ਭੇਜਿਆ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੇਤਲੀ ਨੂੰ ਕੈਂਸਰ, ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ
ਨਵੀਂ ਦਿੱਲੀ। ਭਾਜਪਾ ਸਰਕਾਰ ਦੇ ਦੋ ਮੰਤਰੀਆਂ ਨੂੰ ਭਿਅਨਕ ਬਿਮਾਰੀਆਂ ਹੋਈਆਂ ਹਨ। ਭਾਜਪਾ ਦੇ ਵਿੱਤ ਮੰਤਰੀ ਨੂੰ ਕੈਂਸਰ ਦੀ ਬਿਮਾਰੀ ਹੈ। ਜਾਣਕਾਰੀ ਅਨੁਸਾਰ ਜੇਤਲੀ ਇਲਾਜ ਵਾਸਤੇ ਅਮਰੀਕਾ ਗਏ ਹੋਏ ਹਨ, ਜਿਸ ਕਾਰਨ ਉਹ 1 ਫਰਵਰੀ ਨੂੰ ਹੋਣ ਵਾਲਾ ਬਜਟ ਨਹੀਂ ਪੇਸ਼ ਕਰ ਸਕਣ ਗੇ। ਅਮਰੀਕਾ ਤੋਂ ਉਨ੍ਹਾਂ ਦੇ ਵਾਪਸੀ ਦੀ ਕੋਈ ਤਾਰੀਕ ਤੈਅ ਨਹੀਂ ਹੈ। ਉੱਥੇ ਹੀ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਵੀ ਸਵਾਇਨ ਫਲੂ ਦੀ ਖਬਰ ਹੈ ਇਸ ਬਿਮਾਰੀ ਦੀ ਪੁਸ਼ਟੀ ਖੁਦ ਅਮਿਤ ਸ਼ਾਹ ਨੇ ਆਪਣੇ ਟਵੀਟਰ ਤੇ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਖੇਡਾਂ ਦੇ ਖੇਤਰ ‘ਚ ਨਾਮਣਾ ਖੱਟਣ ਵਾਲੇ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਵੀ ਦਿੱਤੀ ਜਾਵੇਗੀ ਨਗਦ ਵਿੱਤੀ ਸਹਾਇਤਾ | Cancer Treatment
ਚੰਡੀਗੜ, (ਸੱਚ ਕਹੂੰ ਨਿਊਜ਼)। ਪੰਜਾਬ ਦੇ ਕਿਰਤੀਆਂ ਨੂੰ ਹੁਣ ਕਿਸੇ ਵੀ ਗੰਭੀਰ ਬਿਮਾਰੀ ਲਈ 1 ਲੱਖ ਨਹੀਂ, ਸਗੋਂ ਪੰਜਾਬ ਸਰਕਾਰ ਤੋਂ 2 ਲੱਖ ਰੁਪਏ ਤੱਕ ਦੀ ਸਹਾਇਤਾ ਮਿਲੇਗੀ। ਇਸ ਸਬੰਧੀ ਵਿਭਾਗ ਵਲੋਂ ਆਖ਼ਰੀ ਫੈਸਲਾ ਲੈ ਲਿਆ ਗਿਆ ਹੈ। ਇਸ ਨਾਲ ਹੀ ਕਿਰਤੀਆਂ ਦੇ ਪਰਿਵਾਰ ‘ਚ ਲੜਕੀ ਦਾ ਵਿਆਹ ਹੋਣ ਮੌਕੇ ਸ਼ਗਨ 31 ਹਜ਼ਾਰ ਦੀ ਥਾਂ ‘ਤੇ 51 ਹਜ਼ਾਰ ਦਿੱਤਾ ਜਾਏਗਾ, ਜਿਹੜਾ ਕਿ ਕਿਰਤੀਆਂ ਨੂੰ ਸਰਕਾਰ ਵਲੋਂ ਵੱਡਾ ਤੋਹਫ਼ਾ ਦਿੱਤਾ ਗਿਆ ਹੈ। (Cancer Treatment)
ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੀ ਐਡਵਾਇਜ਼ਰੀ ਕਮੇਟੀ ਦੀ ਇੱਕ ਮੀਟਿੰਗ ਅੱਜ ਕਮੇਟੀ ਦੇ ਚੇਅਰਮੈਨ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਹ ਫੈਸਲਾ ਲਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦਾ ਮੁੱਖ ਮਨੋਰਥ ਬਿਲਡਿੰਗ ਐਂਡ ਅਦਰ ਕਨਸਟੱਰਕਸ਼ਨ ਵੈੱਲਫੇਅਰ ਬੋਰਡ ਦੀਆਂ ਵਿੱਤੀ ਸਹੂਲਤਾਂ ‘ਚ ਵਾਧਾ ਕਰਨ ਦੇ ਨਾਲ-ਨਾਲ ਬੋਰਡ ਵੱਲੋਂ ਪ੍ਰਾਪਤ ਕੀਤੇ ਜਾਂਦੇ ਸੈੱਸ ਵਿੱਚ ਹੋਰ ਵਾਧਾ ਕਰਨਾ ਸੀ ਤਾਂ ਜੋ ਲੋੜਵੰਦ ਉਸਾਰੂ ਕਿਰਤੀਆਂ ਨੂੰ ਸਮੇਂ ਸਿਰ ਵੱਖ-ਵੱਖ ਭਲਾਈ ਸਕੀਮਾਂ ਅਧੀਨ ਵਿੱਤੀ ਸਹਾਇਤਾ ਦਿੱਤੀ ਜਾ ਸਕੇ।
ਸ਼ਗਨ ਸਕੀਮ 31 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਕਰਨ ਤੱਕ ਕਰਨ ਦੀ ਸਿਧਾਂਤਕ ਪ੍ਰਵਾਨਗੀ
ਉਨਾਂ ਦੱਸਿਆ ਕਿ ਅੱਜ ਦੀ ਮੀਟਿੰਗ ‘ਚ ਮੁੱਖ ਤੌਰ ‘ਤੇ ਉਸਾਰੀ ਕਿਰਤੀਆਂ ਲਈ ਕੈਂਸਰ, ਦਿਲ ਤੇ ਗੁਰਦੇ ਦੀਆਂ ਬਿਮਾਰੀਆਂ ਦੇ ਇਲਾਜ ਲਈ ਦਿੱਤੀ ਜਾਣ ਵਾਲੀ ਇੱਕ ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਨੂੰ ਵਧਾ ਕੇ ਦੋ ਲੱਖ ਰੁਪਏ ਤੱਕ ਕਰਨ ਦਾ ਫ਼ੈਸਲਾ ਲਿਆ ਗਿਆ।ਕਿਰਤੀਆਂ ਦੀਆਂ ਬੱਚੀਆਂ ਦੇ ਵਿਆਹ ਤੇ ਦਿੱਤੀ ਜਾਣ ਵਾਲੀ ਸ਼ਗਨ ਰਾਸ਼ੀ ‘ਚ 31 ਹਜ਼ਾਰ ਰੁਪਏ ਤੋਂ ਵਧਾ ਕੇ 51 ਹਜ਼ਾਰ ਰੁਪਏ ਤੱਕ ਦਾ ਸ਼ਗਨ ਦਿੱਤੇ ਜਾਣ ਨੂੰ ਵੀ ਸਿਧਾਂਤਕ ਪ੍ਰਵਾਨਗੀ ਦਿੱਤੀ ਹੈ।
ਸ੍ਰ. ਸਿੱਧੂ ਨੇ ਦੱਸਿਆ ਕਿ ਕਮੇਟੀ ਨੇ ਸਰਬਸੰਮਤੀ ਨਾਲ ਇਹ ਫੈਸਲਾ ਵੀ ਲਿਆ ਕਿ ਊਸਾਰੀ ਕਿਰਤੀਆਂ ਦੇ ਬੱਚੇ ਜੋ ਕਿ ਜ਼ਿਲ੍ਹਾ, ਰਾਜ ਜਾਂ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਖੇਡਾਂ ਦੇ ਖੇਤਰ ‘ਚ ਨਾਮਣਾ ਖੱਟਦੇ ਹਨ ਉਨ੍ਹਾਂ ਲਈ ਨਗਦ ਵਿੱਤੀ ਇਮਦਾਦ ਬੋਰਡ ਵੱਲੋਂ ਦਿੱਤੀ ਜਾਇਆ ਕਰੇਗੀ। ਇਸ ਦੇ ਨਾਲ ਹੀ ਐਡਵਾਈਜ਼ਰੀ ਕਮੇਟੀ ਨੇ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਦਿੱਤੀ ਜਾਣ ਵਾਲੀ ਵਜ਼ੀਫ਼ਾ ਸਕੀਮ ‘ਚ ਸੋਧ ਕਰਨ ਦਾ ਫੈਸਲਾ ਵੀ ਲਿਆ, ਜਿਸ ਅਧੀਨ ਹੁਣ 85 ਫੀਸਦੀ ਦੀ ਬਜਾਇ 75 ਫੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਜ਼ੀਫਾ ਸਕੀਮ ਅਧੀਨ 11 ਹਜ਼ਾਰ ਰੁਪਏ ਸਿੱਧੇ ਤੌਰ ‘ਤੇ ਦਿੱਤੇ ਜਾਣਗੇ।
ਕੈਂਸਰ ਮਾਨਵਤਾ ਦੇ ਸਾਹਮਣੇ ਵੱਡੀ ਚੁਣੌਤੀ : ਮੋਦੀ
(ਏਜੰਸੀ) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਂਸਰ ਨੂੰ ਮਾਨਵਤਾ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਦੱਸਦਿਆਂ ਕਿਹਾ ਕਿ ਕੈਂਸਰ ਹਸਪਤਾਲਾਂ ਨੂੰ ਇੱਕ ਪਲੇਟਫਾਰਮ ‘ਤੇ ਲਿਆਉਣ ਦੀ ਲੋੜ ਹੈ ਤਾਂ ਕਿ ਇਸ ਦੇ ਮਰੀਜ਼ਾਂ ਨੂੰ ਸਸਤਾ ਇਲਾਜ ਮੁਹੱਈਆ ਹੋ ਸਕੇ
ਮੋਦੀ ਨੇ ਟਾਟਾ ਮੈਮੋਰੀਅਲ ਸੈਂਟਰ ਦੇ 75 ਸਾਲ ਪੂਰੇ ਹੋਣ ਦੇ ਮੌਕੇ ਅੱਜ ਇੱਥੇ ਆਪਣੀ ਰਿਹਾਇਸ਼ ‘ਤੇ ‘ਪਲੇਟੀਨਮ ਜੁਬਲੀ ਮਾਈਲਸਟੋਨ’ ਪੁਸਤਕ ਦਾ ਉਦਘਾਟਨ ਕਰਨ ਤੋਂ ਬਾਅਦ ਵੀਡੀਓ ਕਾਨਫਰੰਸ ਰਾਹੀਂ ਸੈਂਟਰ ਦੇ ਡਾਕਟਰਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਉਨ੍ਹਾਂ ਕਿਹਾ ਕਿ ਸਿਹਤ ਖੇਤਰ ਨਾਲ ਜੁੜੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਡਾਕਟਰੀ ਸੇਵਾ ਨੂੰ ਵਪਾਰ ਨਾ ਬਣਨ ਦਿਓ, ਕਿਉਂਕਿ ਕਰੋੜਾਂ ਲੋਕ ਡਾਕਟਰਾਂ ਨੂੰ ਪਰਮਾਤਮਾ ਵਜੋਂ ਦੇਖਦੇ ਹਨ ਉਨ੍ਹਾਂ ਕਿਹਾ ਕਿ ਕੈਂਸਰ ਦੇ ਹਸਪਤਾਲਾਂ ਨੂੰ ਇੱਕ ਪਲੇਟਫਾਰਮ ‘ਤੇ ਲਿਆਂਦਾ ਜਾਵੇ ਤਾਂ ਕਿ ਕੈਂਸਰ ਦੇ ਮਰਜ਼ਾਂ ਦਾ ਆਧੁਨਿਕ ਤਕਨੀਕ ਨਾਲ ਸਸਤਾ ਇਲਾਜ ਮੁਹੱਈਆ ਕਰਾਉਣ ‘ਚ ਮੱਦਦ ਮਿਲੇ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ