Rana Gurjit - Sach Kahoon Punjabi
ਖਹਿਰਾ ਨੇ ਰਾਣਾ ਗੁਰਜੀਤ ਦੀ ਫੈਕਟਰੀ ‘ਚ ਜਬਰੀ ਦਾਖ਼ਲ ਹੋਣ ਦੀ ਕੀਤੀ ਕੋਸ਼ਿਸ਼, ਪੁਲਿਸ ਨੇ ਰੋਕਿਆ | Rana Gurjit
ਅਮਰਿੰਦਰ ਸਿੰਘ ਨੇ ਦਿੱਤੀ ਚਿਤਾਵਨੀ, ਕਿਹਾ ਗਲਤ ਧੱਕਾ ਕੀਤਾ ਤਾਂ ਸਿੱਟਾ ਭੁਗਤਣ ਲਈ ਤਿਆਰ ਰਹਿਣ ਖਹਿਰਾ | Rana Gurjit
ਚੰਡੀਗੜ੍ਹ (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਹਮੇਸ਼ਾ ਹੀ ਆਪਣੀ ਭਾਸ਼ਾ ਕਾਰਨ ਚਰਚਿਤ ਰਹਿਣ ਵਾਲੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਨੇ ਅੱਜ ਫਿਰ ਨਾ ਸਿਰਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਮਾੜੀ ਭਾਸ਼ਾ ਦੀ ਵਰਤੋਂ ਕੀਤੀ ਸੀ, ਸਗੋਂ ਉਨ੍ਹਾਂ ਨੂੰ ਗੰਦਾ ਪਾਣੀ ਪਿਆਉਣ ਦੀ ਚਿਤਾਵਨੀ ਤੱਕ ਦੇ ਦਿੱਤੀ। ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਵੱਲੋਂ ਅੰਮ੍ਰਿਤਸਰ ਦੇ ਪਿੰਡ ਬੁੱਟਰ ਵਿਖੇ ਰਾਣਾ ਗੁਰਜੀਤ ਸਿੰਘ ਦੀ ਫੈਕਟਰੀ ‘ਚ ਜਬਰੀ ਦਾਖ਼ਲ ਹੋਣ ਦੀ ਕੋਸ਼ਿਸ਼ ਵੀ ਕੀਤੀ, ਜਿੱਥੇ ਪੁਲਿਸ ਵੱਲੋਂ ਰੋਕਣ ‘ਤੇ ਖਹਿਰਾ ਵੱਲੋਂ ਪੁਲਿਸ ਨਾਲ ਹੀ ਧੱਕਾ ਕਰਨ ਕਾਫ਼ੀ ਕੋਸ਼ਿਸ਼ ਕੀਤੀ।
ਸੁਖਪਾਲ ਖਹਿਰਾ ਦੇ ਜਬਰੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖਹਿਰਾ ਨੂੰ ਆਪਣੀ ਹੱਦ ‘ਚ ਰਹਿਣ ਦੀ ਸਲਾਹ ਦਿੰਦਿਆਂ ਇਸ ਦੇ ਗੰਭੀਰ ਸਿੱੱਟੇ ਭੁਗਤਣ ਲਈ ਤਿਆਰ ਰਹਿਣ ਲਈ ਵੀ ਕਹਿ ਦਿੱਤਾ ਹੈ। ਐਤਵਾਰ ਨੂੰ ਸੁਖਪਾਲ ਖਹਿਰਾ ਨੇ ਬਿਆਸ ਦਰਿਆ ਦਾ ਪਾਣੀ ਖਰਾਬ ਕਰਨ ਲਈ ਪਿੰਡ ਬੁੱਟਰ ਵਿਖੇ ਸਥਿਤ ਰਾਣਾ ਗੁਰਜੀਤ ਸਿੰਘ ਦੀ ਫੈਕਟਰੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫੈਕਟਰੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿੱਥੇ ਕਿ ਜ਼ਿਲ੍ਹਾ ਪੁਲਿਸ ਵੱਲੋਂ ਮੌਕੇ ‘ਤੇ ਖਹਿਰਾ ਨੂੰ ਰੋਕਦਿਆਂ ਅੱਗੇ ਜਾਣ ਦੀ ਇਜਾਜ਼ਤ ਨਾ ਦਿੱਤੀ, ਕਿਉਂਕਿ ਇਸ ਨਾਲ ਮੌਕੇ ‘ਤੇ ਦੋਵਾਂ ਧਿਰਾਂ ਦਰਮਿਆਨ ਲੜਾਈ ਹੋਣ ਦਾ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਮਕਾਨ ਦੀ ਛੱਤ ਡਿੱਗਣ ਨਾਲ ਲੜਕੀ ਦੀ ਮੌਤ, ਤਿੰਨ ਜਖ਼ਮੀ
ਪੁਲਿਸ ਵੱਲੋਂ ਬੇਨਤੀ ਕਰਨ ਦੇ ਬਾਵਜ਼ੂਦ ਵੀ ਸੁਖਪਾਲ ਖਹਿਰਾ ਨੇ ਧੱਕੇ ਨਾਲ ਫੈਕਟਰੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਜਿੱਥੇ ਖਹਿਰਾ ਵੱਲੋਂ ਪੁਲਿਸ ਨਾਲ ਕਾਫ਼ੀ ਜਿਆਦਾ ਧੱਕਾ-ਮੁੱਕੀ ਵੀ ਕੀਤੀ, ਜਿਸ ਤੋਂ ਬਾਅਦ ਖਹਿਰਾ ਨੂੰ ਬੇਰੰਗ ਪਰਤਣਾ ਪਿਆ। ਇਸ ਤੋਂ ਬਾਅਦ ਦੇਰ ਸ਼ਾਮ ਸੁਖਪਾਲ ਖਹਿਰਾ ਨੇ 2 ਫੋਟੋਆਂ ਜਾਰੀ ਕਰਦਿਆਂ ਲਿਖਿਆ ਕਿ ਉਹ ਵਿਧਾਨ ਸਭਾ ਦੇ ਅੰਦਰ ਧੱਕੇ ਨਾਲ ਗੰਦੇ ਪਾਣੀ ਦਾ ਗਿਲਾਸ ਮੁੱਖ ਮੰਤਰੀ ਨੂੰ ਪਿਆਉਣਗੇ। ਇਸ ਨਾਲ ਹੀ ਰਾਣਾ ਗੁਰਜੀਤ ਸਿੰਘ ਬਾਰੇ ਵੀ ਕਾਫ਼ੀ ਕੁਝ ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਅਮਰਿੰਦਰ ਸਿੰਘ ਵੱਲੋਂ ਸੁਖਪਾਲ ਖਹਿਰਾ ਨੂੰ ਤਾੜਨਾ ਕੀਤੀ ਗਈ ਹੈ ਕਿ ਉਹ ਆਪਣੀ ਮਰਿਆਦਾ ਤੇ ਹੱਦ ਨੂੰ ਲੰਘਣ ਦੀ ਕੋਸ਼ਿਸ਼ ਨਾ ਕਰਨ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਅਮਰਿੰਦਰ ਸਿੰਘ ਨੇ ਕਿਹਾ ਕਿ ਖਹਿਰਾ ਨੇ ਜਬਰੀ ਦਾਖ਼ਲ ਹੋਣ ਦੀ ਕੋਸ਼ਿਸ਼ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ, ਜਿਸ ਨਾਲ ਹਿੰਸਾ ਭੜਕ ਸਕਦੀ ਸੀ। ਉਨ੍ਹਾਂ ਕਿਹਾ ਕਿ ਨਾ ਹੀ ਸੂਬਾ ਪੁਲਿਸ ਤੇ ਨਾ ਹੀ ਉਨ੍ਹਾਂ ਦੀ ਸਰਕਾਰ ਕਿਸੇ ਵੀ ਵਿਅਕਤੀ ਨੂੰ ਆਪਣੇ ਸੌੜੇ ਸਿਆਸੀ ਹਿੱਤ ਪੂਰਨ ਖਾਤਰ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵੇਗੀ।
ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਉਂਦਿਆਂ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਮੰਗਿਆ ਜਵਾਬ
ਕਿਹਾ: ਰਾਣਾ ਗੁਰਜੀਤ ਨੇ ਆਪਣੇ ਨੌਕਰ ਰਾਹੀਂ ਪਿੰਡ ਸੇਵਕ ਸਿਓਂਕ ‘ਚ ਖਰੀਦੀ ਸ਼ਾਮਲਾਟ ਦੀ ਜ਼ਮੀਨ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਸਿਰਫ਼ ‘ਸੈਂਡ ਹੀ ਨਹੀਂ ਸਗੋਂ ‘ਲੈਂਡ’ ਮਾਫ਼ੀਆ ਨਾਲ ਵੱਡਾ ਘਪਲੇਬਾਜ ਹੈ। ਜਿਸ ਨੇ ਕਿ ਰੇਤੇ ਦੀਆਂ ਖੱਡਾਂ ਆਪਣੇ ਨੌਕਰ ਰਾਹੀਂ ਲੈਣ ਤੋਂ ਬਾਅਦ ਸ਼ਾਮਲਾਟ ਦੀ ਜਮੀਨ ਵੀ ਨਾਜਾਇਜ਼ ਤਰੀਕੇ ਨਾਲ ਖਰੀਦ ਕੇ 50 ਲੱਖ ਦੀ ਜਮੀਨ ‘ਤੇ 108 ਕਰੋੜ ਰੁਪਏ ਲੋਨ ਕਰਵਾ ਲਿਆ ਹੈ। ਇਹ ਸਾਰਾ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ ਤਾਂ ਕਿ ਸ਼ਾਮਲਾਟ ਜਮੀਨ ‘ਤੇ ਲੋਨ ਲੈਕੇ ਉਸ ਜਮੀਨ ਨੂੰ ਗਿਰਵੀ ਰੱਖ ਦਿੱਤਾ ਜਾਵੇ, ਜਿਹੜੀ ਕਿ ਨਾ ਸਿਰਫ਼ ਵੇਚੀ ਜਾ ਸਕਦੀ ਹੈ, ਸਗੋਂ ਉਸ ਦੀ ਕੀਮਤ ਵੀ ਬਹੁਤ ਹੀ ਜਿਆਦਾ ਘੱਟ ਹੈ। ਇਹ ਦੋਸ਼ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਾਏ ਹਨ।
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੇ ਮੁਹਾਲੀ ਦੇ ਪਿੰਡ ਸੇਵਕ ਸਿਓਂਕ ਵਿਖੇ ਜਿਹੜੀ ਸ਼ਾਮਲਾਟ ਜਮੀਨ ਖਰੀਦੀ ਹੈ, ਉਹ ਈਸਟ ਪੰਜਾਬ ਕੰਸੋਲੀਡੇਸ਼ਨ ਐਕਟ ਦੇ ਤਹਿਤ ਖਰੀਦੀ ਹੀ ਨਹੀਂ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਂਗਰਸ ਸਰਕਾਰ ਨੇ ਇਸ ਐਕਟ ਵਿੱਚ ਸੋਧ ਕਰਕੇ ਸ਼ਾਮਲਾਟ ਜ਼ਮੀਨਾਂ ਦੀ ਖਰੀਦ ਵੇਚ ‘ਤੇ ਰੋਕ ਲਾਈ ਸੀ। ਹੁਣ ਉਸ ਦੀ ਹੀ ਸਰਕਾਰ ਦੇ ਮੰਤਰੀ ਵੱਲੋਂ ਘਪਲੇਬਾਜ਼ੀ ਕੀਤੀ ਜਾ ਰਹੀ ਹੈ।
ਸੁਖਪਾਲ ਖਹਿਰਾ ਨੇ ਦੋਸ਼ ਲਾਇਆ ਕਿ ਰਾਣਾ ਗੁਰਜੀਤ ਸਿੰਘ ਨੇ ਇਸ ਪਿੰਡ ਵਿੱਚ ਆਪਣੇ ਭਾਈ ਅਤੇ ਭਰਜਾਈ ਸਣੇ ਖ਼ੁਦ ਦੇ ਨਾਅ ‘ਤੇ 458 ਕਨਾਲ ਜਮੀਨ ਖਰੀਦੀ ਹੈ। ਜਿਹੜੀ ਕਿ ਸ਼ਾਮਲਾਟ ਦੀ ਹੋਣ ਦੇ ਬਾਵਜੂਦ ਵੀ ਆਪਣੇ ਰਾਜਨੀਤਕ ਦਬਾਓ ਹੇਠ ਰਾਣਾ ਗੁਰਜੀਤ ਸਿੰਘ ਨੇ ਢਾਈ ਲੱਖ ਰੁਪਏ ਪ੍ਰਤੀ ਕਿਲੇ ਦੇ ਡੀ.ਸੀ. ਰੇਟ ਰਾਹੀਂ ਆਪਣੇ ਨਾਂਅ ਕਰਵਾ ਲਈ ਅਤੇ ਇੱਥੇ ਹੀ ਸਿਰਫ਼ 34 ਦਿਨਾਂ ਵਿੱਚ ਸਾਰੇ ਕਾਇਦੇ ਨਿਯਮਾਂ ਨੂੰ ਪਾਸੇ ਕਰਦਿਆਂ ਗਿਰਦਾਵਰੀ ਵੀ ਆਪਣੇ ਨਾਂਅ ਬਦਲਵਾ ਲਈ ਹੈ। ਉਨ੍ਹਾਂ ਦੱਸਿਆ ਕਿ ਇਸ ਘਪਲੇ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਸ਼ਿਕਾਇਤ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਕੀਤੀ ਸੀ ਪਰ ਮੁੱਖ ਮੰਤਰੀ ਵੱਲੋਂ ਇਸ ਮਾਮਲੇ ਵਿੱਚ ਕੁਝ ਵੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਖ਼ਰਕਾਰ ਅਮਰਿੰਦਰ ਸਿੰਘ ਰਾਣਾ ਗੁਰਜੀਤ ਸਿੰਘ ਦੇ ਘਪਲਿਆਂ ਦਾ ਬੋਝ ਕਿੰਨਾ ਕੁ ਚਿਰ ਚੁੱਕਣਗੇ।
ਉਨ੍ਹਾਂ ਅੱਗੇ ਕਿਹਾ ਕਿ ਸ਼ਾਮਲਾਟ ਜਮੀਨ ਦੀ ਲਗਭਗ 50 ਲੱਖ ਰੁਪਏ ਵਿੱਚ ਖਰੀਦ ਕਰਨ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਨੇ ਬੈਂਕ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਦੇ ਹੋਏ ਇਸ ‘ਤੇ 108 ਕਰੋੜ ਰੁਪਏ ਦਾ ਲੋਨ ਲੈ ਲਿਆ, ਜਿਸ ਨਾਲ ਹੀ ਇਹ ਬੈਂਕ ਨਾਲ ਵੀ ਧੋਖਾ ਕੀਤਾ ਗਿਆ ਹੈ, ਕਿਉਂਕਿ ਬੈਂਕ ਇਸ ਜਮੀਨ ਨੂੰ ਨਿਲਾਮ ਕਰਨ ‘ਤੇ ਵੀ 50 ਲੱਖ ਤੋਂ ਜਿਆਦਾ ਇਕੱਠਾ ਨਹੀਂ ਕਰ ਸਕਦਾ ਹੈ, ਜਦੋਂ ਕਿ ਲੋਨ 200 ਗੁਣਾ ਤੋਂ ਵੀ ਜਿਆਦਾ ਹੈ।
ਦੋਸ਼ ਸਾਬਤ ਹੋਏ ਤਾਂ ਦੇ ਦਿਆਂਗਾ ਅਸਤੀਫ਼ਾ : ਰਾਣਾ ਗੁਰਜੀਤ
ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਇਸ ਸਬੰਧੀ ਕਿਹਾ ਕਿ ਸੁਖਪਾਲ ਖਹਿਰਾ ਬਿਲਕੁਲ ਹੀ ਬੇਬੁਨਿਆਦ ਦੋਸ਼ ਲਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੇਕਰ ਅਪਰੈਲ ਮਹੀਨੇ ਕੋਈ ਲੋਨ ਦੀ ਅਦਾਇਗੀ ਲੈਣ ਸਬੰਧੀ ਦੋਸ਼ ਖਹਿਰਾ ਨੇ ਸਾਬਤ ਕਰ ਦਿੱਤੇ ਤਾਂ ਉਹ ਆਪਣਾ ਅਸਤੀਫ਼ਾ ਦੇ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ ਖਹਿਰਾ ਵੱਲੋਂ ਪੇਸ਼ ਕੀਤੇ ਗਏ ਕਾਗ਼ਜ਼ਾਤ ਅਧੂਰੇ ਹਨ, ਜਦੋਂ ਕਿ ਸਚਾਈ ਕੁਝ ਹੋਰ ਹੀ ਹੈ। ਜਮੀਨ ਦੀ ਖਰੀਦ ਸਬੰਧੀ ਅਦਾਲਤੀ ਹੁਕਮ ਉਨ੍ਹਾਂ ਦੇ ਹਨ ਜਦਕਿ ਜਮੀਨ ਉਨ੍ਹਾਂ ਨੇ ਨਹੀਂ ਸਗੋਂ ਉਨ੍ਹਾਂ ਦੇ ਭਰਾ ਅਤੇ ਭਰਜਾਈ ਨੇ ਖਰੀਦੀ ਸੀ।
ਰਾਣਾ ਗੁਰਜੀਤ ਖਿਲਾਫ਼ ਈਡੀ ਕੋਲ ਪੁੱਜੀ ਭਾਜਪਾ
ਮੰਤਰੀ ਸਮੇਤ ਸੱਤ ਸਾਥੀਆਂ ‘ਤੇ ਮਾਮਲਾ ਦਰਜ ਕਰਨ ਦੀ ਮੰਗ
ਜਲੰਧਰ/ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਪੰਜਾਬ ਭਾਜਪਾ ਦਾ ਇੱਕ ਵਫ਼ਦ ਅੱਜ ਡਾਇਰੈਕਟਰ ਆਫ  ਇਨਫੋਰਸਮੈਂਟ (ਈ.ਡੀ.) ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਇਕ ਮੰਗ-ਪੱਤਰ ਸੌਂਪ ਕੇ ਕਰੋੜਾਂ ਦੀ ਰੇਤ ਦੀਆਂ ਖੱਡਾਂ ਦੀ ਬੋਲੀ ਘੋਟਾਲੇ ਵਿੱਚ ਪੰਜਾਬ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਹੋਰਨਾਂ ਦੇ ਖਿਲਾਫ ਮਾਮਲਾ ਦਰਜ਼ ਕਰਨ ਦੀ ਮੰਗ ਕੀਤੀ। ਇਸ ਵਫਦ ਵਿੱਚ ਸੂਬਾ ਪਾਰਟੀ ਉੱਪ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਰਾਏ ਅਤੇ ਕੇਵਲ ਕੁਮਾਰ ਤੇ ਪਾਰਟੀ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਸ਼ਾਮਲ ਸਨ।
ਇਸ ਪੂਰੇ ਘਟਨਾਕ੍ਰਮ ਨੂੰ ਰਾਣਾ ਗੁਰਜੀਤ ਸਿੰਘ ਵੱਲੋਂ ‘ਪ੍ਰਾਕਸੀ ਬੀਡਿੰਗ’ ਕਰਾਰ ਦਿੰਦਿਆਂ ਭਾਜਪਾ ਆਗੂਆਂ ਨੇ ਉਨ੍ਹਾਂ ਦੇ ਕਰਮਚਾਰੀਆਂ ਅਮਿਤ ਬਹਾਦੁਰ, ਕੁਲਵਿੰਦਰ ਪਾਲ, ਬਲਰਾਜ ਸਿੰਘ, ਅਵਤਾਰ ਸਿੰਘ ਗਿਲ ਅਤੇ ਗਿਲ ਦੇ ਪੁੱਤਰ ਅਜੀਤ ਪਾਲ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਇਨਾਂ ਲੋਕਾਂ ਨੇ ਰੇਤ ਦੀਆਂ ਖੱਡਾਂ ਦੇ ਕਰੋੜਾਂ ਰੁੱਪਇਆਂ ਦੇ ਠੇਕੇ ਲਏ ਹਨ, ਪਰ ਕਿਸੇ ਦੇ ਕੋਲ ਵੀ ਆਪਣੀ ਬੋਲੀ ਨੂੰ ਜਾਇਜ਼ ਠਹਿਰਾਉਣ ਦੇ ਲਈ ਉਚਿਤ ਆਮਦਨ ਨਹੀਂ ਹੈ।
ਇਸਤੋਂ ਇਲਾਵਾ ਭਾਜਪਾ ਨੇ ਕੈਪਟਨ ਜੇ.ਐਸ.ਰੰਧਾਵਾ ਅਤੇ ਉਨਾਂ ਦੇ ਪੁੱਤਰ ਸੰਜੀਤ ਸਿੰਘ ਰੰਧਾਵਾ ਦੇ ਖਿਲਾਫ ਵੀ ਮਾਮਲਾ ਦਰਜ਼ ਕਰਨ ਦੀ ਮੰਗ ਕੀਤੀ ਹੈ। ਸੰਜੀਤ ਸਿੰਘ ਰੰਧਾਵਾ ਇਨਾਂ ਦੋਸ਼ੀਆਂ ਦੇ ਬਚਾਅ ਵਿਚ ਇਹ ਕਹਿਕੇ ਅੱਗੇ ਆਏ ਹਨ ਕਿ ਉਨਾਂ ਵੱਲੋਂ ਹੀ ਬੋਲੀ ਲਗਾਉਣ ਦੇ ਲਈ ਪੈਸਾ ਦਿੱਤਾ ਸੀ। ਕੈਪਟਨ ਜੇ.ਐਸ.ਰੰਧਾਵਾ ਹਾਲ ਹੀ ਵਿਚ ਹੋਈਆਂ ਵਿਧਾਨਸਭਾ ਚੋਣਾਂ ਵਿਚ ਰਾਣਾ ਗੁਰਜੀਤ ਸਿੰਘ ਦੇ ਚੋਣ ਏਜੰਟ ਸਨ। ਈਡੀ ਦੇ ਦਫ਼ਤਰ ਦੇ ਬਾਹਰ ਮੀਡੀਆ ਕਰਮਚਾਰੀਆਂ ਨਾਲ ਗੱਲਬਾਤ ਕਰਦਿੰਆਂ ਵਿਨੀਤ ਜੋਸ਼ੀ ਨੇ ਕਿਹਾ ਈ.ਡੀ. ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਦੋਸ਼ਾਂ ਦੀ ਜਾਂਚ ਕਰਕੇ ਉਹ ਜਲਦ ਹੀ ਉਚਿਤ ਕਾਰਵਾਈ ਕਰਣਗੇਂ।
ਰਾਣਾ ਗੁਰਜੀਤ ਨੂੰ ਹਟਾਉਣ ਲਈ ਅਲਟੀਮੇਟਮ
ਆਮ ਆਦਮੀ ਪਾਰਟੀ ਨੇ ਕੈਪਟਨ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਆਮ ਆਦਮੀ ਪਾਰਟੀ ਨੇ ਰੇਤ ਬੱਜਰੀ ਦੇ ਖੱਡਿਆਂ ਦੇ ਬੇਨਾਮੀ ਠੇਕੇ ਲੈਣ-ਦੇਣ ਦੇ ਦੋਸ਼ਾਂ ‘ਚ ਘਿਰੇ  ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ 29 ਮਈ ਤੱਕ ਅਹੁਦੇ ਤੋਂ ਹਟਾਉਣ  ਲਈ ਅਲਟੀਮੇਟਮ ਦੇ ਦਿੱਤਾ ਹੈ। ਸ਼ੁੱਕਰਵਾਰ ਨੂੰ ਐਚ. ਐਸ. ਫੂਲਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਰਾਣਾ ਗੁਰਜੀਤ ਸਿੰਘ ਨੂੰ ਬਰਖਾਸਤ ਕਰਨ ਅਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਮੰਤਰੀਆਂ ਅਤੇ ਆਗੂਆਂ ਵੱਲੋਂ ਕੀਤੇ ਗਏ ਅਜਿਹੇ ਬੇਨਾਮੀ ਅਤੇ ਨਜਾਇਜ਼ ਕਾਰੋਬਾਰ ਦੀ ਸਮਾਂਬੱਧ ਜਾਂਚ ਲਈ ਵਿਸ਼ੇਸ਼ ਜਾਂਚ ਕਮੇਟੀ ਗਠਿਤ ਕਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੂੰ ਸੰਬੋਧਿਤ ਹੁੰਦਿਆਂ ਫੂਲਕਾ ਨੇ ਯਾਦ ਕਰਵਾਇਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵਿੱਚ ਇਹ ਵਰਤਾਰਾ ਆਮ ਰਿਹਾ ਹੈ।
ਉਸ ਵੇਲੇ ਵਿਰੋਧੀ ਧਿਰ ਵਜੋਂ ਤੁਸੀਂ (ਕੈਪਟਨ ਅਮਰਿੰਦਰ ਸਿੰਘ) ਵੀ ਅਕਾਲੀ-ਭਾਜਪਾ ਲੀਡਰਾਂ ਰਾਹੀਂ ਰੇਤਾ-ਬਜਰੀ ਅਤੇ ਹੋਰ ਠੇਕਿਆਂ ਉਪਰ ਕੀਤੇ ਨਜਾਇਜ ਕਬਜਿਆਂ ਦੀ ਨਿਖੇਧੀ ਕਰਦੇ ਰਹੇ ਹੋ। ਪਰ ਹੁਣ ਤੁਹਾਡੀ ਸਰਕਾਰ ਦੇ ਮੰਤਰੀ ਵਲੋਂ ਆਪਣੇ ਰਸੋਈਏ ਅਤੇ ਹੋਰ ਨਿੱਜੀ ਨੌਕਰਾਂ ਰਾਹੀਂ ਬੇਨਾਮੀ ਠੇਕੇ ਲੈਣ ਦਾ ਜੋ ਸਨਸਨੀਖੇਜ ਖੁਲਾਸਾ ਹੋਇਆ ਹੈ ਫੂਲਕਾ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਦੀ ਪਰਿਵਾਰਿਕ ਕੰਪਨੀ ਵੱਲੋਂ ਪੀ.ਐਸ.ਪੀ.ਸੀ.ਐਲ. ਨੂੰ ਬਿਜਲੀ ਵੇਚ ਕੇ ‘ਕਨਫਲਿਕਟ ਆਫ ਇਨਟਰਸਟ’ ਦੀ ਉਲੰਘਣਾ ਪਹਿਲਾਂ ਹੀ ਤੁਹਾਡੇ ਧਿਆਨ ਵਿਚ ਲਿਆਂਦੀ ਜਾ ਚੁੱਕੀ ਹੈ, ਪਰ ਕੋਈ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਰਾਣਾ ਗੁਰਜੀਤ ਸਿੰਘ ਦਾ ਹੌਂਸਲਾ ਇਨਾਂ ਵੱਧ ਗਿਆ ਹੈ ਕਿ ਉਸਨੇ ਬੇਨਾਮੀ ਰੇਤਾ ਬਜਰੀ ਠੇਕੇ ਲੈਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
ਆਮ ਆਦਮੀ ਪਾਰਟੀ ਨੇ ਕੈਪਟਨ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ
ਫੂਲਕਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਜੇਬਾਂ, ਸਰਕਾਰੀ ਅਤੇ ਕੁਦਰਤੀ ਵਸੀਲਿਆਂ ਦੀ ਲੁੱਟ ਦੀ ਜੋ ਰਿਵਾਇਤ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਚਲਾਈ ਹੋਈ ਸੀ, ਉਸ ਨੂੰ ਤੁਹਾਡੀ (ਕਾਂਗਰਸ) ਸਰਕਾਰ ਦੇ ਮੰਤਰੀਆਂ ਵੱਲੋਂ ਜਿਸ ਬੇਰਹਿਮੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ, ਇਹ ਬੇਹੱਦ ਚਿੰਤਾਜਨਕ ਅਤੇ ਮੰਦਭਾਗਾ ਵਰਤਾਰਾ ਹੈ। ਆਮ ਆਦਮੀ ਪਾਰਟੀ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ। ਇਸ ਲਈ ਕੈਪਟਨ ਅਮਰਿੰਦ ਸਿੰਘ ਪੰਜਾਬ ਅਤੇ ਪੰਜਾਬ ਦੀ ਜਨਤਾ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਅਹੁੱਦੇ ਤੋਂ ਤੁਰੰਤ ਬਰਖਾਸਤ ਕਰ ਦਿੱਤਾ ਜਾਵੇ। ਫੂਲਕਾ ਨੇ ਕਿਹਾ ਕਿ ਉਨਾਂ ਨੂੰ ਉਮੀਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਮਾਫੀਆ ਮੁਕਤ ਸੂਬਾ ਬਣਾਉਣ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਨਿਭਾਉਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮੇਰੇ ਪਰਿਵਾਰ ਜਾਂ ਕਿਸੇ ਮੁਲਾਜ਼ਮ ਦੀ ਰੇਤ ਵਪਾਰ ਵਿੱਚ ਕੋਈ ਹਿੱਸੇਦਾਰੀ ਨਹੀਂ-ਰਾਣਾ ਗੁਰਜੀਤ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ Rana Gurjit ਨੇ ਅੱਜ ਇੱਥੇ ਮੀਡੀਆ ਦੇ ਇਕ ਹਿੱਸੇ ਵਿਚ ਛਪੀ ਖਬਰ ਨੂੰ ਸਿਰੇ ਤੋਂ ਖਾਰਜ ਕਰਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਕੰਪਨੀ – ਰਾਣਾ ਸ਼ੂਗਰ ਲਿਮਰਟਡ ਦੀ ਰੇਤ ਉਦਯੋਗ ਵਿੱਚ ਸਿੱਧੇ ਜਾਂ ਅਸਿੱਧੇ ਤੌਰ ‘ਤੇ ਵਿੱਤੀ ਜਾਂ ਹੋਰ ਕਿਸੇ ਕਿਸਮ ਦੀ ਕੋਈ ਹਿੱਸੇਦਾਰੀ ਨਹੀਂ ਹੈ। ਕੰਪਨੀ ਦੇ ਦੋ ਮੁਲਾਜ਼ਮਾਂ ਵੱਲੋਂ ਰੇਤੇ ਦੀਆਂ ਖੱਡਾਂ ਦੀ ਸਫਲਤਾਪੂਰਵਕ ਬੋਲੀ ਦੇਣ ਬਾਰੇ ਮੀਡੀਆ ਦੇ ਇਕ ਹਿੱਸੇ ਵਿੱਚ ਛਪੀ ਰਿਪੋਰਟ ਨੂੰ ਗਲਤ ਕਰਾਰ ਦਿੰਦਿਆਂ ਰਾਣਾ ਗੁਰਜੀਤ ਨੇ ਕਿਹਾ ਕਿ ਉਕਤ ਦੋਵੇਂ ਮੁਲਾਜ਼ਮ ਬਹੁਤ ਪਹਿਲਾਂ ਹੀ ਉਨ੍ਹਾਂ ਦੀ ਕੰਪਨੀ ‘ਚੋਂ ਨੌਕਰੀ ਛੱਡ ਗਏ ਸਨ ਜਿਸ ਸਬੰਧੀ ਰਿਕਾਰਡ ਉਨ੍ਹਾਂ ਦੀ ਕੰਪਨੀ ਵਿੱਚ ਦੇਖਿਆ ਜਾ ਸਕਦਾ ਹੈ।
ਉਨ੍ਹਾਂ Rana Gurjit ਕਿਹਾ ਕਿ ਭਾਵੇਂ ਉਹ ਬੀਤੇ ਦੋ ਦਹਾਕਿਆਂ ਤੋਂ ਆਪਣੀ ਕੰਪਨੀ ਦੇ ਦਿਨ ਪ੍ਰਤੀ ਦਿਨ ਦੇ ਕੰਮਕਾਜ ਵਿੱਚ ਨਿੱਜੀ ਤੌਰ ‘ਤੇ ਸ਼ਾਮਲ ਨਹੀਂ ਹੋ ਸਕੇ ਪਰ ਫਿਰ ਵੀ ਉਹ ਇਹ ਗੱਲ ਪੂਰੇ ਭਰੋਸੇ ਨਾਲ ਕਹਿ ਸਕਦੇ ਹਨ ਕਿ ਉਨ੍ਹਾਂ ਦੀਆਂ ਕੰਪਨੀਆਂ ਵਿਚ ਕੰਮ ਕਰਨ ਵਾਲੇ ਉਨ੍ਹਾਂ ਦੇ ਕਿਸੇ ਮੁਲਾਜ਼ਮ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਦਾ ਪੰਜਾਬ ਦੇ ਰੇਤ ਉਦਯੋਗ ਵਿੱਚ ਕਿਸੇ ਵੀ ਤਰ੍ਹਾਂ ਦਾ ਹਿੱਤ ਨਹੀ ਜੁੜਿਆ ਹੋਇਆ।
ਕੈਬਨਿਟ ਮੰਤਰੀ ਨੇ ਕਿਹਾ ਹਜ਼ਾਰਾਂ ਲੋਕ ਉਨ੍ਹਾਂ ਕੰਪਨੀ ਵਿੱਚ ਕੰਮ ਕਰਕੇ ਗਏ ਹਨ ਅਤੇ ਸਮੇਂ-ਸਮੇਂ ‘ਤੇ ਉਹ ਨੌਕਰੀਆਂ ਛੱਡਦੇ ਰਹੇ ਹਨ ਪਰ ਨੌਕਰੀ ਛੱਡਣ ਤੋਂ ਬਾਅਦ ਕੀਤੀ ਗਈ ਕਿਸੇ ਵੀ ਗੱਲ ਲਈ ਮੈਨੂੰ ਜ਼ਿੰਮੇਵਾਰ ਠਹਿਰਾਉਣਾ ਕਿਸੇ ਵੀ ਤਰ੍ਹਾਂ ਵਾਜਬ ਨਹੀ ਜਾਪਦਾ। ਆਪਣੇ ਵਪਾਰ ਦਾ ਸਾਲਾਨਾ ਕਾਰੋਬਾਰ ਹਜ਼ਾਰਾਂ ਕਰੋੜ ਰੁਪਏ ਤੋਂ ਵੱਧ ਹੋਣ ਦਾ ਜ਼ਿਕਰ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਜਦੋਂ ਪਹਿਲਾਂ ਹੀ ਸੈਂਕੜੇ ਕਰੋੜ ਰੁਪਏ ਦਾ ਕਾਰੋਬਾਰ ਹੋਵੇ ਤਾਂ ਕੁਝ ਕਰੋੜ ਰੁਪਏ ਦੇ ਵਪਾਰ ਵਿੱਚ ਸ਼ਾਮਲ ਹੋਣ ਦੀ ਕੋਈ ਤੁੱਕ ਹੀ ਨਹੀਂ ਬਣਦੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ