Historical - Sach Kahoon Punjabi
ਇਤਿਹਾਸਕ ਕਦਮ
ਆਖ਼ਰ 27 ਵਰ੍ਹਿਆਂ ਬਾਅਦ ਸੰਸਦ ’ਚ ਔਰਤਾਂ ਲਈ ਰਾਖਵਾਂਕਰਨ ਬਿੱਲ ਪਾਸ ਹੋ ਗਿਆ ਬਿੱਲ ਦੇ ਹੱਕ ’ਚ ਇੱਕਜੁਟਤਾ ਇਸ ਕਦਰ ਹੈ ਕਿ ਰਾਜ ਸਭਾ ’ਚ ਇੱਕ ਵੀ ਵੋਟ ਬਿੱਲ ਦੇ ਖਿਲਾਫ ਨਹੀਂ ਗਈ ਤੇ ਲੋਕ ਸਭਾ ’ਚ ਵੀ ਭਾਰੀ ਬਹੁਮਤ ਨਾਲ ਇਹ ਬਿੱਲ ਪਾਸ ਹੋਇਆ ਮੁੱਖ ਵਿਰੋਧੀ ਪਾਰਟੀ ਕਾਂਗਰਸ ਸ਼ੁਰੂ ਤੋਂ ਹੀ ਇਸ ਬਿੱਲ ਦੇ ਹੱਕ ’ਚ ਰਹੀ ਤੇ ਕਈ ਪਾਰਟੀਆਂ ਦੀਆਂ ਇੱਕ-ਦੋ ਗੱਲਾਂ ਨੂੰ ਛੱਡ ਕੇ ਹਮਾਇਤ ਹੀ ਕੀਤੀ ਹੈ ਬਿੱਲ ’ਤੇ ਇਤਰਾਜ਼ ਸਿਰਫ ਇਸ ਨੂੰ ਲਾਗੂ ਕਰਨ ਦੀ ਸਮਾਂ ਹੱਦ ਤੱਕ ਹੀ ਸੀਮਿਤ ਰਿਹਾ ਹੈ ਬਿੱਲ ਦੇ ਕਾਨੂੰਨ ਬਣ ਜਾਣ ਦੇ ਬਾਵਜੂਦ ਇਹ ਕਾਨੂੰਨ 2024 ਦੀਆਂ ਲੋਕ ਸਭਾ ਚੋਣਾਂ ’ਚ ਲਾਗੂ ਨਹੀਂ ਹੋਣਾ ਫਿਰ ਵੀ ਇਹ ਘਟਨਾਚੱਕਰ ਇਤਿਹਾਸਕ ਹੈ ਜਿਸ ਨੇ ਔਰਤ ਦੀ ਸਿਆਸਤ ’ਚ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਹੈ। (Reservation Bill)
ਦਰਅਸਲ ਲੋਕਤੰਤਰ ਸਮਾਨਤਾ ਦੇ ਸਿਧਾਂਤ ’ਤੇ ਆਧਾਰਿਤ ਰਾਜ ਪ੍ਰਬੰਧ ਹੈ ਜਿੱਥੇ ਸਭ ਨੂੰ ਬਰਾਬਰ ਮੌਕੇ ਦਿੱਤੇ ਜਾਂਦੇ ਹਨ ਸਾਡੇ ਦੇਸ਼ ਅੰਦਰ ਮੱਧਕਾਲ ਤੋਂ ਹੀ ਔਰਤ ਸਮਾਜਿਕ ਤੇ ਆਰਥਿਕ ਤੌਰ ’ਤੇ ਬਦਹਾਲੀ ਦਾ ਜੀਵਨ ਜਿਉਂਦੀ ਆ ਰਹੀ ਸੀ ਸਿਆਸਤ ਜਾਂ ਰਾਜ ਪ੍ਰਬੰਧ ’ਚ ਹਿੱਸੇਦਾਰੀ ਤਾਂ ਦੂਰ ਦੀ ਗੱਲ ਸੀ ਬਿਨਾਂ ਸ਼ੱਕ ਭਾਰਤ ’ਚ ਲੋਕਤੰਤਰ ਨਾ ਫੇਲ੍ਹ ਹੈ ਤੇ ਨਾ ਪੂਰੀ ਤਰ੍ਹਾਂ ਕਾਮਯਾਬ ਸਗੋਂ ਲਗਾਤਾਰ ਖਾਮੀਆਂ ਨੂੰ ਦੂਰ ਕਰਦਾ ਹੋਇਆ ਅੱਗੇ ਵਧ ਰਿਹਾ ਹੈ ਲੋਕਤੰਤਰਿਕ ਪ੍ਰਬੰਧ ’ਚ ਔਰਤ ਦੀ ਸ਼ਮੂਲੀਅਤ ਸਮਾਜ ’ਚ ਇੱਕ ਨਵਾਂ ਨਿਖਾਰ ਤੇ ਬਦਲਾਅ ਲੈ ਕੇ ਆਵੇਗੀ ਅਤੇ ਔਰਤਾਂ ’ਚ ਸਵੈਮਾਣ ਵਧੇਗਾ ਜ਼ਰੂਰਤ ਹੁਣ ਇਸ ਗੱਲ ਦੀ ਹੈ। (Reservation Bill)
ਇਹ ਵੀ ਪੜ੍ਹੋ : ਆਸਟਰੇਲੀਆ ਖਿਲਾਫ ਪਹਿਲੇ ਮੈਚ ’ਚ ਛੱਕਾ ਮਾਰ ਕੇ ਜਿੱਤਿਆ ਭਾਰਤ
ਕਿ ਸਿਆਸੀ ਪਾਰਟੀਆਂ ਨਿਰਪੱਖਤਾ ਤੇ ਸੱਚਾਈ ’ਤੇ ਪਹਿਰਾ ਦੇ ਕੇ ਕਾਬਲੀਅਤ ਵਾਲੀਆਂ ਔਰਤਾਂ ਨੂੰ ਮੌਕਾ ਦੇਣ ਭਾਵੇਂ ਉਹ ਔਰਤਾਂ ਗਰੀਬ ਵਰਗ ਨਾਲ ਹੀ ਸਬੰਧਿਤ ਕਿਉਂ ਨਾ ਹੋਣ ਹਾਲ ਦੀ ਘੜੀ ਹਾਲਾਤ ਇਹ ਹਨ ਕਿ ਰਾਜਨੀਤੀ ਮੋਟੇ ਤੌਰ ’ਤੇ ਵੱਡੇ ਘਰਾਣਿਆਂ ਤੱਕ ਸੀਮਿਤ ਹੈ ਪੈਸੇ ਵਾਲਾ ਹੀ ਸਿਆਸਤ ’ਚ ਕਿਸਮਤ ਅਜ਼ਮਾਉਂਦਾ ਹੈ ਪਰ ਇਹ ਵੀ ਸੱਚਾਈ ਹੈ ਕਿ ਚੰਦ ਆਗੂ ਆਮ ਘਰਾਂ ’ਚੋਂ ਵੀ ਉੱਠੇ ਹਨ ਮੌਜੂਦਾ ਸਮੇਂ ’ਚ ਦੇਸ਼ ਦੇ ਵੱਡੇ ਅਹੁਦਿਆਂ ’ਤੇ ਬਿਰਾਜਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਦੋ੍ਰਪਦੀ ਮੁਰਮੂ ਦਾ ਪਿਛੋਕੜ ਕੋਈ ਅਮੀਰ ਘਰਾਣਾ ਨਹੀਂ ਇਸੇ ਤਰ੍ਹਾਂ ਕਈ ਮੁੱਖ ਮੰਤਰੀ ਵੀ ਆਮ ਘਰਾਂ ’ਚੋਂ ਹਨ। (Reservation Bill)
ਫਿਰ ਵੀ ਮੋਟੇ ਤੌਰ ’ਤੇ ਸਿਆਸਤ ਮੋਟੇ ਘਰਾਂ ਦੇ ਹੀ ਵੱਸ ਦੀ ਗੱਲ ਰਹਿ ਗਈ ਹੈ ਰਾਜਨੀਤੀ ’ਚ ਕਾਬਲੀਅਤ ਦੀ ਕਦਰ ਹੋ ਰਹੀ ਹੈ ਪਰ ਮਿਸਾਲਾਂ ਘੱਟ ਹਨ ਜੇਕਰ ਹੁਣ ਔਰਤਾਂ ਨੂੰ ਰਾਖਵਾਂਕਰਨ ਦੇ ਕੇ ਬਰਾਬਰੀ ਦੇਣ ਦਾ ਯਤਨ ਹੋਇਆ ਹੈ ਤਾਂ ਪਾਰਟੀਆਂ ਨੂੰ ਸਮਾਨਤਾ ਦੇ ਸਿਧਾਂਤ ਦੀ ਕਦਰ ਕਰਕੇ ਕਾਬਲ ਮਹਿਲਾਵਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਬਰਾਬਰੀ ਦਾ ਭਾਵ ਕਾਬਲੀਅਤ ਦੀ ਕਦਰ ਨਾਲ ਹੀ ਪੂਰਾ ਹੋਣਾ ਹੈ ਇਹ ਵੀ ਜ਼ਰੂਰੀ ਹੈ ਕਿ ਔਰਤ ਸਰਪੰਚ ਪਤੀ ਵਾਲੀ ਕਲਚਰ ਛੱਡ ਕੇ ਵਿਧਾਇਕ ਜਾਂ ਸੰਸਦ ਜੋ ਵੀ ਬਣਨ ਆਪਣੀ ਕਾਬਲੀਅਤ ਦੀ ਵਰਤੋਂ ਕਰਨ (Reservation Bill)
ਅਲੋਪ ਹੋ ਗਿਆ ਰੱਸੀਆਂ ਵੱਟਣ ਵਾਲਾ ‘ਢੇਰਨਾ’
ਜੇਕਰ ਅਸੀਂ ਅੱਜ ਦੇ ਪਿੰਡਾਂ ਦੀ ਤੁਲਨਾ ਪੁਰਾਣੇ ਪਿੰਡਾਂ ਨਾਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਬਹੁਤ ਛੋਟੇ–ਛੋਟੇ ਘਰੇਲੂ ਧੰਦੇ,  ਜਿਨ੍ਹਾਂ ਵਿਚ ਜੁੱਤੀਆਂ ਬਣਾਉਣਾ, ਕੱਪੜਾ ਬੁਣਨਾ, ਰੱਸੀਆਂ ਵੱਟਣੀਆਂ ਆਦਿ ਧੰਦੇ ਇੱਕ–ਇੱਕ ਕਰਕੇ ਖ਼ਤਮ ਹੁੰਦੇ ਜਾ ਰਹੇ ਹਨ। ਜਿੱਥੇ ਇਹ ਧੰਦੇ ਖਤਮ ਹੋ ਰਹੇ ਹਨ, ਉੱਥੇ ਇਨ੍ਹਾਂ ਧੰਦਿਆਂ ‘ਚ ਇਸਤੇਮਾਲ ਹੋਣ ਵਾਲੇ ਪੁਰਾਤਨ ਸੰਦ ਵੀ ਅਲੋਪ ਹੁੰਦੇ ਜਾ ਰਹੇ ਹਨ।
ਕੋਈ  ਸਮਾਂ  ਸੀ,  ਜਦੋਂ ਮੰਜੇ–ਪੀੜ੍ਹੀਆਂ ਬੁਣਨ ਲਈ, ਪਸ਼ੂਆਂ ਨੂੰ ਬੰਨ੍ਹਣ ਲਈ ਅਤੇ ਹੋਰ ਕੰਮਾਂ ਵਾਸਤੇ ਰੱਸੇ–ਰੱਸੀਆਂ ਢੇਰਨੇ ਨਾਲ ਵੱਟੀਆਂ  ਜਾਂਦੀਆਂ  ਸਨ। ਢੇਰਨਾ ਰੱਸੀ ਵੱਟਣ ਵਾਲੇ ਲੱਕੜ ਦੇ ਬਣੇ ਜੰਤਰ ਨੂੰ ਕਹਿੰਦੇ ਹਨ। ਢੇਰਨੇ ਨਾਲ ਰੱਸੀ ਬੰਦੇ ਵੱਟਦੇ ਹੁੰਦੇ ਸਨ। ਢੇਰਨੇ ਨਾਲ ਰੱਸੀ ਖੜ੍ਹੇ  ਹੋ  ਕੇ  ਵੱਟੀ ਜਾਂਦੀ ਸੀ। ਰੱਸੀ ਸੂਤ, ਸਣ ਆਦਿ ਦੀ ਵੱਟੀ ਜਾਂਦੀ ਸੀ। ਢੇਰਨਾ ਚਲਾਉਣ ਵਾਲਾ ਬੰਦਾ ਕੁਝ ਸੂਤ ਜਾਂ ਸਣ ਨੂੰ  ਦੋਹਰਾ  ਕਰਕੇ  ਢੇਰਨੇ ਦੇ ਹੇਠਲੇ ਹਿੱਸੇ ਨਾਲ ਜੋੜ ਦਿੰਦਾ ਸੀ ਤੇ ਉਸ ਨੂੰ ਵੱਟ ਚਾੜ੍ਹਦਾ।
ਜਿਉਂ–ਜਿਉਂ ਵੱਟ ਚੜ੍ਹਦਾ ਰੱਸੀ  ਲੰਮੀ  ਹੁੰਦੀ  ਜਾਂਦੀ  ਤੇ  ਢੇਰਨਾ  ਚਲਾਉਣ ਵਾਲਾ ਬੰਦਾ ਆਪਣੇ ਮੋਢੇ ਉੱਤੇ ਰੱਖੀ ਸੂਤ ਜਾਂ ਸਣ ਵਿਚੋਂ ਹੋਰ ਧਾਗੇ, ਢਾਈਆਂ ਲਾਈ ਜਾਂਦਾ। ਜਦੋਂ ਰੱਸੀ ਥੋੜ੍ਹੀ ਕੁ ਲੰਬੀ ਹੋ ਜਾਂਦੀ ਤਾਂ  ਇਸ ਨੂੰ ਢੇਰਨੇ ਉੱਪਰ ਲਪੇਟ ਦਿੱਤਾ ਜਾਂਦਾ ਸੀ। ਖੱਬੇ ਹੱਥ ਵਿਚ ਢੇਰਨੇ ਦੀ ਰੱਸੀ ਨੂੰ ਫੜਿਆ ਜਾਂਦਾ ਸੀ ਤੇ ਸੱਜੇ  ਹੱਥ  ਨਾਲ  ਢੇਰਨਾ  ਘੁਮਾਇਆ ਜਾਂਦਾ ਸੀ। ਢੇਰਨਾ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ  ਅੰਗ  ਰਿਹਾ  ਹੈ।  ਤਾਹੀਓਂ  ਤਾਂ  ਢੇਰਨੇ  ਦਾ  ਜਿਕਰ  ਲੋਕ  ਗੀਤਾਂ  ਤੇ  ਛੰਦਾਂ  ਵਿਚ ਆਉਂਦਾ ਹੈ–
ਛੰਦ ਪਰਾਗੇ ਆਈਏ–ਜਾਈਏ,
ਛੰਦ ਪਰਾਗੇ ਢੇਰਨਾ।
ਵਿਆਹ ਮੁਕਲਾਵਾ ‘ਕੱਠਾ ਦੇ ਦਿਉ,
ਘੜੀ–ਘੜੀ ਨਾ ਫੇਰਨਾ।
ਹੁਣ ਮੈਂ ਤੁਹਾਨੂੰ ਢੇਰਨੇ ਦੀ ਬਣਤਰ ਬਾਰੇ ਦੱਸਣ ਜਾ ਰਿਹਾ ਹਾਂ। ਢੇਰਨੇ ਦੋ ਤਰ੍ਹਾਂ ਦੇ ਹੁੰਦੇ ਸਨ। ਛੋਟਾ  ਢੇਰਨਾ  ਅਤੇ  ਵੱਡਾ  ਢੇਰਨਾ। ਛੋਟਾ ਢੇਰਨਾ 8 ਕੁ ਇੰਚ ਦੀ ਲੱਕੜੀ ਦਾ ਬਣਿਆ ਹੁੰਦਾ ਸੀ, ਜਿਸ ਦੇ ਵਿਚਾਲੇ ਰੱਸੀ ਬੰਨ੍ਹ ਕੇ ਘੁਮਾਇਆ ਜਾਂਦਾ  ਸੀ।  ਇਹ  ਢੇਰਨਾ  4–5 ਇੰਚ ਮੋਟਾ ਅਤੇ 8 ਕੁ ਇੰਚ ਚੌੜਾ ਹੁੰਦਾ ਸੀ। ਜਿਸ ਦੇ ਦੋਵੇਂ ਸਿਰਿਆਂ ਨੂੰ ਥੋੜ੍ਹਾ–ਥੋੜ੍ਹਾ ਘੜਿਆ ਹੁੰਦਾ ਸੀ, ਖੇਡਣ ਵਾਲੀ ਗੁੱਲੀ ਵਾਂਗ। ਵੱਡਾ ਢੇਰਨਾ 8 ਕੁ ਇੰਚ ਲੰਮੀ, ਦੋ ਕੁ ਇੰਚ ਚੌੜੀ ਤੇ ਦੋ ਕੁ ਇੰਚ ਮੋਟੀ ਲੱਕੜ ਦੇ ਦੋ ਟੁਕੜਿਆਂ ਦਾ ਬਣਾਇਆ  ਜਾਂਦਾ  ਸੀ।
ਢੇਰਨਾ  ਬਣਾਉਣ ਲਈ ਦੋਵੇਂ ਟੁਕੜਿਆਂ ਨੂੰ ਮਧਾਣੀ ਜੁੱਟ ਜੋੜਿਆ ਜਾਂਦਾ ਸੀ। ਪਹਿਲੇ ਦੋਵੇਂ ਟੁਕੜਿਆਂ ਨੂੰ ਰੰਦੇ ਨਾਲ ਚੰਗੀ ਤਰ੍ਹਾਂ ਰੰਦ ਕੇ ਗੋਲ ਕੀਤਾ  ਜਾਂਦਾ ਸੀ। ਫਿਰ ਮਧਾਣੀ ਜੁੱਟ ਜੋੜੇ ਥਾਂ ‘ਤੇ ਇੱਕ ਹੋਰ ਗੋਲ ਕੀਤੀ ਹੋਈ ਕੋਈ ਡੇਢ ਕੁ ਫੁੱਟ ਦੀ ਲੰਬੀ ਲੱਕੜ ਨੂੰ ਲਾਇਆ ਜਾਂਦਾ  ਸੀ।  ਇਸ  ਗੋਲ ਕੀਤੀ ਲੰਬੀ ਲੱਕੜ ਨੂੰ ਡੰਡਾ ਕਹਿੰਦੇ ਸਨ।
ਡੰਡੇ ਦੇ ਦੂਜੇ ਸਿਰੇ ਤੋਂ ਥੋੜ੍ਹਾ ਕੁ ਥੱਲੇ ਇੱਕ ਛੋਟੀ ਜਿਹੀ ਕਿੱਲੀ ਲਾਈ ਜਾਂਦੀ ਸੀ। ਇਸ ਕਿੱਲੀ ਦਾ ਸਾਈਜ 4 ਕੁ ਇੰਚ ਦਾ ਹੁੰਦਾ ਸੀ। ਬੱਸ, ਇਹੀ ਢੇਰਨੇ ਦੀ ਬਣਤਰ ਹੁੰਦੀ ਸੀ। ਢੇਰਨੇ ਨੂੰ ਚਲਾਉਣਾ ਹਰੇਕ ਦੇ ਵੱਸ ਦਾ ਕੰਮ ਨਹੀਂ ਸੀ।  ਇਸ ਨੂੰ ਹੁਨਰਮੰਦ ਬੰਦੇ ਹੀ ਚਲਾਉਂਦੇ ਹੁੰਦੇ ਸਨ। ਢੇਰਨੇ ਨੂੰ ਚਲਾਉਣ ਦਾ ਵੀ ਢੰਗ ਹੁੰਦਾ ਸੀ।
ਹੁਣ ਤਾਂ ਲੋਕਾਂ ਨੂੰ ਇਸ ਜੰਤਰ ਦੀ ਵਰਤੋਂ ਅਤੇ ਪਹਿਚਾਣ ਕਰਨੀ ਵੀ ਔਖੀ ਹੋ ਗਈ ਹੈ।  ਅੱਜ-ਕੱਲ੍ਹ  ਨਾ  ਢੇਰਨਾ  ਰਿਹਾ  ਨਾ  ਢੇਰਨੇ  ਚਲਾਉਣ ਵਾਲੇ। ਅੱਜ ਦੀ ਬਹੁਤੀ ਪੀੜ੍ਹੀ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹ ਢੇਰਨਾ ਕੀ ਹੁੰਦਾ ਹੈ।
ਅੱਜ ਦੇ ਆਧੁਨਿਕ ਯੁੱਗ ਵਿਚ ਆਈ ਕ੍ਰਾਂਤੀ  ਨੇ ਪੁਰਾਤਨ ਵਿਰਸੇ ਨੂੰ ਭੁਲਾ ਕੇ ਰੱਖ ਦਿੱਤਾ ਹੈ। ਮਸ਼ੀਨੀਕਰਨ ਆਉਣ ਕਰਕੇ ਹੁਣ ਲੋਕੀਂ ਰੱਸੀਆਂ ਵੱਟਣ ਵਾਲੇ ਆਹਰ ਤੋਂ ਮੁਕਤ ਹੋ ਗਏ ਹਨ। ਹੁਣ ਰੱਸੀਆਂ ਮਸ਼ੀਨਾਂ  ਨਾਲ  ਵੱਟੀਆਂ ਜਾਂਦੀਆਂ ਹਨ। ਅਜੌਕੇ ਸਮੇਂ ਵਿਚ ਮਸ਼ੀਨੀਕਰਨ ਦੀ ਐਸੀ ਹਨ੍ਹੇਰੀ ਵਗ ਪਈ ਹੈ ਕਿ ਢੇਰਨੇ ਅਤੇ ਉਨ੍ਹਾਂ ਨੂੰ ਚਲਾਉਣ ਵਾਲੇ  ਬੰਦੇ  ਵੀ  ਸਮੇਂ ਦੀ ਧੂੜ ਵਿਚ ਪਤਾ ਨਹੀਂ ਕਿੱਧਰ ਗਵਾਚ ਗਏ ਹਨ।
ਤਸਵਿੰਦਰ ਸਿੰਘ ਬੜੈਚ
ਦੀਵਾਲਾ, ਤਹਿਸੀਲ ਸਮਰਾਲਾ, ਲੁਧਿਆਣਾ।
ਮੋ. 98763–22677
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧਾਰਾ 370 ਹਟਾਉਣਾ ਇਤਿਹਾਸਕ ਕਦਮ
Article 370 ਹਟਾਉਣਾ ਇਤਿਹਾਸਕ ਕਦਮ
ਆਰਮੀ ਡੇ ‘ਤੇ ਬੋਲੇ ਫੌਜੀ ਮੁਖੀ ਮਨੋਜ ਮੁਕੁੰਦ ਨਰਵਣੇ
ਨਵੀਂ ਦਿੱਲੀ, ਏਜੰਸੀ। ਦੇਸ਼ ਦੇ 72ਵੇਂ ਆਰਮੀ ਡੇ ਦੇ ਮੌਕੇ ‘ਤੇ ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਨੇ ਕਿਹਾ ਕਿ ਅੱਤਵਾਦ ਖਿਲਾਫ਼ ਸਾਡੀ ਜੀਰੋ ਟਾਲਰੇਂਸ ਦੀ ਨੀਤੀ ਜਾਰੀ ਰਹੇਗੀ। ਦਿੱਲੀ ਦੇ ਕਰਿਯੱਪਾ ਪਰੇਡ ਗਰਾਊਂਡ ਦੇ ਪ੍ਰੋਗਰਾਮ ‘ਚ ਬੋਲਦੇ ਹੋਏ ਉਹਨਾਂ ਕਿਹਾ ਕਿ ਕਿਸੇ ਵੀ ਹਮਲੇ ਦੀ ਸੰਭਾਵਨਾ ‘ਤੇ ਸਾਡੀ ਪੂਰੀ ਨਜ਼ਰ ਹੈ। ਇਸ ਮੌਕੇ ਉਹਨਾਂ ਨੇ ਇਸ਼ਾਰਿਆਂ ‘ਚ ਪਾਕਿਸਤਾਨ ‘ਤੇ ਵੀ ਹਮਲਾ ਬੋਲਿਆ। ਉਹਨਾ ਕਿਹਾ ਕਿ ਧਾਰਾ 370 (Article 370) ਹਟਾਏ ਜਾਣ ਤੋਂ ਬਾਅਦ ਗੁਆਂਢੀ ਦੇਸ਼ਾਂ ਵੱਲੋਂ ਛੇੜਿਆ ਗਿਆ ਕੂਟ ਯੁੱਧ ਰੁਕ ਗਿਆ ਹੈ। ਉਹਨਾਂ ਕਿਹਾ ਕਿ ਫੌਜ ਕਿਸੇ ਵੀ ਖਤਰੇ ਦਾ ਸਾਹਮਣਾ ਕਰਨ ਲਈ ਤਿਆਰ ਹੈ। ਜਨਰਲ ਨਰਵਣੇ ਨੇ ਕਿਹਾ ਕਿ ਭਾਰਤੀ ਫੌਜ ਸਿਰਫ ਇੱਕ ਲੜਾਕੂ ਸੰਗਠਨ ਜਾਂ ਰਾਸ਼ਟਰਸ਼ਕਤੀ ਦਾ ਸਾਧਨ ਨਹੀਂ ਹੈ। ਭਾਰਤੀ ਫੌਜ ਦਾ ਦੇਸ਼ ‘ਚ ਵਿਸ਼ੇਸ਼ ਸਥਾਨ ਹੈ। ਉਹਨਾ ਕਿਹਾ ਕਿ ਉਤਰੀ ਸਰਹੱਦ ‘ਤੇ ਸਥਿਤੀ ਸ਼ਾਂਤੀਪੂਰਨ ਬਣੀ ਹੋਈ ਹੈ। ਇਸ ਮੌਕੇ ‘ਤੇ ਉਹਨਾਂ ਟਵੀਟ ਕਰਕੇ ਭਾਰਤੀ ਜਵਾਨਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।
जनरल मनोज मुकुंद नरवणे #सेनाध्यक्ष  #COAS #IndianArmy सभी सैनिकों, परिवारों, भारतीय सशस्त्र बल, भूतपूर्व सैनिकों, वीर नारी को #ArmyDay की शुभकामनाएं देते हैं। आप सभी को सफलता, यश और गौरव की शुभकामनाएं। जय हिंद।#सम्मान#NationFirst pic.twitter.com/F9NEV0q2kR
— ADG PI – INDIAN ARMY (@adgpi) January 15, 2020
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਓ! ਜਾਣੀਏ ਇਤਿਹਾਸਕ ਜੋੜ ਮੇਲਾ ਗੁਰੂ ਕੀ ਢਾਬ ਦਾ ਇਤਿਹਾਸ
15 ਤੋਂ 19 ਸਤੰਬਰ ਤੱਕ ਚੱਲਣ ਵਾਲੇ ਇਤਿਹਾਸਕ ਜੋੜ ਮੇਲੇ ‘ਤੇ ਵਿਸ਼ੇਸ਼
ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ‘ਗੁਰੂ ਕੀ ਢਾਬ’ ਦਾ ਸਾਲਾਨਾ 5 ਦਿਨਾਂ ਜੋੜ ਮੇਲਾ ਇਸ ਸਾਲ ਵੀ 15 ਸਤੰਬਰ ਦਿਨ ਐਤਵਾਰ ਤੋਂ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਰਿਹਾ ਹੈ ਅਤੇ 19 ਸਤੰਬਰ ਤੱਕ ਚੱਲੇਗਾ। ਸਾਡਾ ਪੰਜਾਬ ਪੂਰੇ ਸੰਸਾਰ ਵਿੱਚ ਗੁਰੂਆਂ-ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਵਜੋਂ ਪ੍ਰਸਿੱਧ ਹੈ, ਇੱਥੇ ਪੂਰਾ ਸਾਲ ਹੀ ਕਿਤੇ ਨਾ ਕਿਤੇ ਕੋਈ ਨਾ ਕੋਈ ਧਾਰਮਿਕ, ਸ਼ਹੀਦੀ, ਸੱਭਿਆਚਾਰਕ ਆਦਿ ਮੇਲੇ ਲੱਗਦੇ ਹੀ ਰਹਿੰਦੇ ਹਨ। ਇਹਨਾਂ ਵਿੱਚੋਂ ਜੈਤੋ, ਫਰੀਦਕੋਟ (ਮਾਲਵੇ) ਵਿਚ ਲੱਗਣ ਵਾਲੇ ਵੱਡੇ ਅਤੇ ਇਤਿਹਾਸਕ ਜੋੜ ਮੇਲਿਆਂ ਵਿਚ ਜੈਤੋ ਨੇੜੇ ਪਿੰਡ ਗੁਰੂ ਕੀ ਢਾਬ ਵਿਖੇ ਮਨਾਏ ਜਾਣ ਵਾਲੇ ਜੋੜ ਮੇਲੇ ਦੀ ਆਪਣੀ ਵਿਸ਼ੇਸ਼ ਧਾਰਮਿਕ, ਸਮਾਜਿਕ, ਇਤਿਹਾਸਕ ਅਤੇ ਰਾਜਨੀਤਕ ਮਹੱਤਤਾ ਹੈ। ਇਹ ਸਥਾਨ ਜੈਤੋ-ਕੋਟਕਪੂਰਾ ਸੜਕ ‘ਤੇ ਜੈਤੋ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਜਿਸ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ।
ਇਹ ਵੀ ਪੜ੍ਹੋ : ਈ-ਕਚਰਾ ਸਿਹਤ ਅਤੇ ਵਾਤਾਵਰਨ ਲਈ ਖ਼ਤਰਾ
‘ਸੂਰਜ ਪ੍ਰਕਾਸ਼’ ਗਰੰਥ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਟਕਪੂਰੇ ਤੋਂ ਖਦਰਾਣੇ ਦੀ ਢਾਬ ਨੂੰ ਜਾਣ ਲਈ ਜੈਤੋ ਵੱਲ ਆ ਰਹੇ ਸਨ ਤਾਂ ਤੀਸਰੇ ਪਹਿਰ ਸੰਗਤ ਸਮੇਤ ਇਸ ਸਥਾਨ ‘ਤੇ ਮੌਜੂਦ ਸ਼ਰੀਂਹ ਦੇ ਇੱਕ ਵੱਡੇ ਦਰੱਖਤ ਹੇਠਾਂ ਆ ਕੇ ਬੈਠ ਗਏ। ਸਾਰੀ ਸੰਗਤ ਆਰਾਮ ਕਰ ਰਹੀ ਸੀ ਕਿ ਸ਼ਰੀਂਹ ਦੇ ਦਰੱਖਤ ਵਿਚੋਂ ਇੱਕ ਵਿਅਕਤੀ ਨਿੱਕਲਿਆ ਅਤੇ ਉਸ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ। ਗੁਰੂ ਜੀ ਨੇ ਉਸ ਦਾ ਨਾਂਅ ਲੈ ਕੇ ਕਿਹਾ ‘ਰਾਜ਼ੀ ਹੈਂ ਹੁਸੈਨ ਮੀਆਂ’ ਤਾਂ ਉਹ ਵਿਅਕਤੀ ਗੁਰੂ ਜੀ ਦੇ ਮੁੱਖ ‘ਚੋਂ ਆਪਣਾ ਨਾਂਅ ਸੁਣ ਕੇ ਬਹੁਤ ਖੁਸ਼ ਹੋਇਆ ਅਤੇ ਕਹਿਣ ਲੱਗਾ, ‘ਆਪ ਜੀ ਦੇ ਦਰਸ਼ਨਾਂ ਦੀ ਬੜੇ ਚਿਰ ਤੋਂ ਤਾਂਘ ਸੀ। ਅੱਜ ਤੁਹਾਡਾ ਦੀਦਾਰ ਕਰਕੇ ਮੈਨੂੰ ਅਥਾਹ ਪ੍ਰਸੰਨਤਾ ਹੋਈ ਹੈ। ਮੈਨੂੰ ਲੱਗਦਾ ਜਿਵੇਂ ਮੇਰੇ ਪਾਪਾਂ ਦਾ ਨਾਸ਼ ਹੋ ਗਿਆ ਹੋਵੇ ਅਤੇ ਮੇਰਾ ਕਲਿਆਣ ਹੋ ਗਿਆ ਹੋਵੇ।
‘ ਏਨਾ ਕਹਿ ਕੇ ਉਹ ਵਿਅਕਤੀ ਉੱਥੋਂ ਚਲਿਆ ਗਿਆ। ਬਾਅਦ ਵਿਚ ਸਿੱਖ ਸੰਗਤ ਨੇ ਗੁਰੂ ਜੀ ਤੋਂ ਪੁੱਛਿਆ ਕਿ ਮਹਾਰਾਜ! ਇਹ ਸੁੰਦਰ ਸਰੂਪ ਵਾਲਾ ਵਿਅਕਤੀ ਕੌਣ ਸੀ ਤਾਂ ਗੁਰੂ ਜੀ ਨੇ ਦੱਸਿਆ ਕਿ ਇਹ ਇੱਕ ਸ਼ਹੀਦ ਸੀ ਜੋ ਕਿਸੇ ਵਿਘਨ ਕਾਰਨ ਮੁਕਤੀ ਪ੍ਰਾਪਤ ਨਹੀਂ ਸੀ ਕਰ ਸਕਿਆ ਅਤੇ ਅੱਜ ਇਸ ਦੀ ਮੁਕਤੀ ਹੋ ਗਈ ਹੈ। ‘ਸੂਰਜ ਪ੍ਰਕਾਸ਼’ ਵਿਚ ਇਸ ਸਥਾਨ ਨੂੰ ‘ਦੋਦਾ ਤਾਲ’ ਦਾ ਨਾਂਅ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਸ ਤੀਰਥ ਅਸਥਾਨ ‘ਤੇ ਇਸ਼ਨਾਨ ਕਰਨ ਵਾਲਾ ਮੁਕਤੀ ਪ੍ਰਾਪਤ ਕਰੇਗਾ।
ਇਹ ਵੀ ਪੜ੍ਹੋ : ਜਾਤੀ ਮਰਦਮਸ਼ੁਮਾਰੀ ਨਾਲ ਖਾਈ ਹੀ ਵਧੇਗੀ
ਇਸ ਇਤਿਹਾਸਕ ਸਥਾਨ ਉੱਪਰ ਸਿੱਖ ਸ਼ਰਧਾਲੂਆਂ ਵੱਲੋਂ ਇੱਕ ਸ਼ਾਨਦਾਰ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਹੈ। ਇੱਥੇ ਅੱਠ ਚੁੰਡਾ ਸਰੋਵਰ ਹੈ ਅਤੇ ਸ਼ਰਧਾਲੂਆਂ ਦਾ ਵਿਸ਼ਵਾਸ ਹੈ ਕਿ ਇੱਥੇ ਇਸ਼ਨਾਨ ਕਰਨ ਨਾਲ ਅਠਰਾਹ ਦੀ ਬਿਮਾਰੀ ਦੂਰ ਹੋ ਜਾਂਦੀ ਹੈ। ਇੱਥੇ ਮਨਾਇਆ ਜਾਣ ਵਾਲਾ ਜੋੜ ਮੇਲਾ ਹਰ ਸਾਲ 31 ਭਾਦੋਂ ਨੂੰ ਸ਼ੁਰੂ ਹੁੰਦਾ ਹੈ ਅਤੇ 3 ਅੱਸੂ ਨੂੰ ਪੂਰੇ ਸਿਖਰਾਂ ‘ਤੇ ਹੁੰਦਾ ਹੈ, ਜਦੋਂ ਹਜਾਰਾਂ ਦੀ ਗਿਣਤੀ ਵਿਚ ਦੂਰੋਂ-ਨੇੜਿਓਂ ਪਹੁੰਚੇ ਸ਼ਰਧਾਲੂ ਇੱਥੇ ਮੱਥਾ ਟੇਕਦੇ ਹਨ ਅਤੇ ਇਸ਼ਨਾਨ ਕਰਦੇ ਹਨ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ‘ਗੁਰੂ ਕੀ ਢਾਬ’ ਦਾ ਸਾਲਾਨਾ 5 ਦਿਨਾਂ ਜੋੜ ਮੇਲਾ ਇਸ ਸਾਲ ਵੀ 15 ਸਤੰਬਰ ਦਿਨ ਐਤਵਾਰ ਤੋਂ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਰਿਹਾ ਹੈ ਅਤੇ 19 ਸਤੰਬਰ ਤੱਕ ਚੱਲੇਗਾ।
ਇੱਥੇ ਦੀਵਾਨ ਸੱਜਦੇ ਹਨ ਅਤੇ ਢਾਡੀ ਜੱਥੇ ਸਿੱਖ ਇਤਿਹਾਸ ਦੀਆਂ ਵਾਰਾਂ ਅਤੇ ਕਵੀਸ਼ਰੀ ਪੇਸ਼ ਕਰਦੇ ਹਨ। 3 ਅੱਸੂ ਨੂੰ ਇੱਥੇ ਕੀਤੀ ਜਾਂਦੀ ਰਾਜਸੀ ਕਾਨਫਰੰਸ ਵੀ ਇਸ ਮੇਲੇ ਦੀ ਰੌਣਕ, ਸ਼ਾਨ ਅਤੇ ਮਹੱਤਤਾ ਵਿਚ ਵਾਧਾ ਕਰਦੀ ਹੈ। ਮੇਲੇ ਦੌਰਾਨ ਪਿੰਡ ਵਾਸੀਆਂ ਵਿਚਲਾ ਚਾਅ ਅਤੇ ਉਨ੍ਹਾਂ ਦੀ ਪ੍ਰਾਹੁਣਚਾਰੀ ਵੇਖਣਯੋਗ ਹੁੰਦੀ ਹੈ। ਇਸ ਮੇਲੇ ਦੌਰਾਨ ਵੱਖ-ਵੱਖ ਖੇਡਾਂ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਦੂਰ-ਨੇੜੇ ਦੇ ਪਿੰਡਾਂ ਤੋਂ ਬੱਚੇ, ਨੌਜਵਾਨ, ਬਜੁਰਗ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ, ਟਰੱਕਾਂ, ਬੱਸਾਂ, ਕਾਰਾਂ, ਮੋਟਰ ਸਾਈਕਲਾਂ ਆਦਿ ‘ਤੇ ਇਸ ਮੇਲੇ ਦਾ ਆਨੰਦ ਲੈਣ ਲਈ ਆਉਂਦੇ ਹਨ। ਇਸ ਮੇਲੇ ਦੀਆਂ ਤਿਆਰੀਆਂ ਮਹੀਨਾਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਇਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਮਹਾਰਾਜ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ।
ਯੂਥ ਓਲੰਪਿਕ: ਭਾਰਤ ਦਾ ਇਤਿਹਾਸਕ ਪ੍ਰਦਰਸ਼ਨ
ਸੂਰਜ ਨੇ  ਅਥਲੈਟਿਕਸ ‘ਚ ਦਿਵਾਇਆ ਪਹਿਲਾ ਤਮਗਾ
5000 ਮੀਟਰ ‘ਚ ਪਹਿਲੀ ਵਾਰ ਦਿਵਾਇਆ ਭਾਰਤ ਨੂੰ ਤਮਗਾ
ਭਾਰਤ 12ਵੇਂ ਸਥਾਨ ‘ਤੇ
ਬਿਊਨਸ ਆਇਰਸ, 16 ਅਕਤੂਬਰ
ਭਾਰਤ ਦੇ ਅਥਲੀਟ ਸੂਰਜ ਪਵਾਰ ਨੇ ਇੱਥੇ ਯੂਥ ਓਲੰਪਿਕ ਖੇਡਾਂ ‘ਚ 5000 ਮੀਟਰ ਪੈਦਲ ਚਾਲ ‘ਚ ਭਾਰਤ ਨੂੰ ਚਾਂਦੀ ਤਮਗਾ ਦਿਵਾਇਆ ਉਹ ਇਸ ਈਵੇਂਟ ‘ਚ ਤਮਗਾ ਜਿੱਤਣ ਵਾਲੇ ਭਾਰਤ ਦੇ ਪਹਿਲੇ ਅਥਲੀਟ ਹਨ ਸੂਰਜ ਪਹਿਲੇ ਗੇੜ ‘ਚ ਪੱਛੜਨ ਕਾਰਨ ਸੋਨ ਤਮਗੇ ਤੋਂ ਖੁੰਝ ਗਏ ਸੂਰਜ ਨੇ 5000 ਮੀਟਰ ਪੈਦਲ ਚਾਲ ਈਵੇਂਟ ਦੋ ਦੋ ਗੇੜਾਂ ‘ਚ 20 ਮਿੰਟ 35.87 ਸੈਕਿੰਡ ਅਤੇ 20 ਮਿੰਟ 23.30 ਸੈਕਿੰਡ ਦਾ ਸਮਾਂ ਲਿਆ ਉਹਨਾਂ ਦਾ ਕੁੱਲ ਸਮਾਂ 40 ਮਿੰਟ 59.17 ਸੈਕਿੰਡ ਰਿਹਾ ਜੋ ਇਕਵਾਡੋਰ ਦੇ ਆਸਕਰ ਪਤਿਨ ਦੇ 40 ਮਿੰਟ 51.86 ਸੈਕਿੰਡ ਤੋਂ ਕਾਫ਼ੀ ਪਿੱਛੇ ਸੀ ਆਸਕਰ ਨੇ ਸਟੇਜ ਵਨ ਦੀ ਦੂਰੀ ਤੈਅ ਕਰਨ ‘ਚ 20:13.69  ਦਾ ਸਮਾਂ ਲਿਆ ਅਤੇ ਸਟੇਜ ਟੂ ‘ਚ 20:38.17 ਦਾ ਸਮਾਂ ਲਿਆ ਪਿਊਰਤੋ ਰਿਕੋ ਦੇ ਜਾਨ ਮੋਰੇਯੂ ਨੂੰ ਤੀਸਰਾ ਸਥਾਨ ਮਿਲਿਆ
ਤਮਗਾ ਸੂਚੀ ‘ਚ 12ਵੇਂ ਸਥਾਨ ‘ਤੇ
ਭਾਰਤ ਦਾ ਯੂਥ ਓਲੰਪਿਕ ‘ਚ ਇਸ ਸੀਜ਼ਨ ਦਾ ਇਹ ਪਹਿਲਾ ਅਤੇ ਓਵਰਆਲ ਤੀਸਰਾ ਅਥਲੈਟਿਕਸ ਤਮਗਾ ਹੈ 2010 ਦੀਆਂ ਪਹਿਲੀਆਂ ਯੂਥ ਓਲੰਪਿਕ ‘ਚ ਅਰਜੁਨ ਨੇ ਡਿਸਕਸ ਥ੍ਰੋ ਅਤੇ ਦੁਰਗੇਸ਼ ਕੁਮਾਰ ਨੇ ਪੁਰਸ਼ 400 ਮੀਟਰ ਅੜਿੱਕਾ ਦੌੜ ‘ਚ ਚਾਂਦੀ ਤਮਗੇ ਜਿੱਤੇ ਸਨ ਪਹਿਲੇ ਗੇੜ ‘ਚ ਸੂਰਜ ਦੂਸਰੇ ਸਥਾਨ ‘ਤੇ ਰਹੇ ਸਨ ਜਦੋਂਕਿ ਦੂਸਰੇ ਗੇੜ ‘ਚ ਜਿਨ ਵਾਂਗ ਨੂੰ ਅਯੋਗ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਉਹ ਅੱਵਲ ਰਹੇ ਸਨ ਦੋਵੇਂ ਗੇੜ ਦਾ ਸਮਾਂ ਮਿਲਾਉਣ ਤੋਂ ਬਾਅਦ ਸੂਰਜ ਨੂੰ ਚਾਂਦੀ ਤਮਗਾ ਹੱਥ ਲੱਗਾ
ਭਾਰਤ ਦੇ ਇਸ ਟੂਰਨਾਮੈਂਟ ‘ਚ ਹੁਣ 11 ਤਮਗੇ ਹੋ ਗਏ ਹਨ ਇਸ ਵਿੱਚ 3 ਸੋਨ, 8 ਚਾਂਦੀ ਸ਼ਾਮਲ ਹਨ ਉਹ ਤਮਗਾ ਸੂਚੀ ‘ਚ 12ਵੇਂ ਸਥਾਨ ‘ਤੇ ਹੈ ਇਹ ਉਸਦਾ ਹੁਣ ਤੱਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਕਿਸਤਾਨ ਵਿਰੁੱਧ ਜਿੱਤ ਨੂੰ ਸਿ਼ਖਰ-ਰੋਹਿਤ ਨੇ ਬਣਾਇਆ ਇਤਿਹਾਸਕ
ਰੋਹਿਤ ਅਤੇ ਧਵਨ ਦੀ ਰਿਕਾਰਡ ਭਾਈਵਾਲੀ
ਦੁਬਈ, 24 ਸਤੰਬਰ।
ਭਾਰਤ ਨੇ ਐਤਵਾਰ ਨੂੰ ਦੁਬਈ ਅੰਤਰਰਾਸ਼ਟਰੀ ਸਟੇਡੀਅਮ ‘ਚ ਖੇਡੇ ਗਏ ਏਸ਼ੀਆ ਕੱਪ ਸੁਪਰ 4 ਦੇ ਮੁਕਾਬਲੇ ‘ਚ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 9 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਭਾਰਤ ਦੀ ਜਿੱਤ ‘ਚ ਰੋਹਿਤ ਸ਼ਰਮਾ(111*) ਅਤੇ ਮੈਨ ਆਫ਼ ਦ ਮੈਚ ਰਹੇ ਸ਼ਿਖਰ ਧਵਨ (114) ਦਾ ਅਹਿਮ ਯੋਗਦਾਨ ਰਿਹਾ ਪਾਕਿਸਤਾਨ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਅਤੇ ਨਿਰਧਾਰਤ 50 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 237 ਦੌੜਾਂ ਬਣਾਈਆਂ ਜਵਾਬ ‘ਚ ਭਾਰਤ ਨੇ 39.3 ਓਵਰਾਂ ‘ਚ ਸਿਰਫ਼ ਇੱਕ ਵਿਕਟ ਗੁਆ ਕੇ 238 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਇਸ ਵੱਡੀ ਜਿੱਤ ‘ਚ ਕਈ ਵੱਡੇ ਰਿਕਾਰਡ ਬਣੇ
ਪਾਕਿਸਤਾਨ ਵਿਰੁੱਧ ਭਾਰਤ ਦੀ ਸਭ ਤੋਂ ਵੱਡੀ ਓਪਨਿੰਗ ਭਾਈਵਾਲੀ
ਇਹ ਪਾਕਿਸਤਾਨ ਵਿਰੁੱਧ ਭਾਰਤ ਦੀ ਸਭ ਤੋਂ ਵੱਡੀ ਓਪਨਿੰਗ ਭਾਈਵਾਲੀ ਹੈ ਇਸ ਤੋਂ ਪਹਿਲਾਂ ਸੌਰਵ ਗਾਂਗੁਲੀ ਅਤੇ ਸਚਿਨ ਤੇਂਦੁਲਕਰ ਨੇ 1998’ਚ ਢਾਕਾ ‘ਚ 159 ਦੌੜਾਂ ਜੋੜੀਆਂ ਸਨ ਤੀਸਰੇ ਨੰਬਰ ‘ਤੇ ਗੌਤਮ ਗੰਭੀਰ ਅਤੇ ਵਰਿੰਦਰ ਸਹਿਵਾਗ ਦੀ ਜੋੜੀ ਹੈ, ਜਿਸ ਨੇ ਮੀਰਪੁਰ ‘ਚ 2008 ‘ਚ 155 ਦੌੜਾਂ ਦੀ ਭਾਈਵਾਲੀ ਕੀਤੀ ਸੀ ਇਹ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦਰਮਿਆਨ ਹੋਈ ਸਭ ਤੋਂ ਵੱਡੀ ਭਾਈਵਾਲੀ ਵੀ ਹੈ ਉਹਨਾਂ ਇਸ ਤੋਂ ਪਹਿਲਾਂ ਨਾਗਪੁਰ ‘ਚ ਆਸਟਰੇਲੀਆ ਵਿਰੁੱਧ 178 ਦੌੜਾਂ ਜੋੜੀਆਂ ਸਨ ਓਪਨਿੰਗ ‘ਚ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੇ 82ਵੀਂ ਪਾਰੀ ‘ਚ 13ਵੀਂ ਵਾਰ ਸੈਂਕੜੇ ਵਾਲੀ ਭਾਈਵਾਲੀ ਕੀਤੀ ਉਹਨਾਂ ਸਚਿਨ ਟਤੇ ਸਹਿਵਾਗ ਦੀ 12 ਸੈਂਕੜੇ ਵਾਲੀਆਂ ਭਾਈਵਾਲੀਆਂ ਦੇ ਰਿਕਾਰਡ ਨੂੰ ਤੋੜਿਆ ਸਚਿਨ-ਸਹਿਵਾਗ ਨੇ 93 ਪਾਰੀਆਂ ‘ਚ ਪਾਰੀ ਦੀ ਸ਼ੁਰੂਆਤ ਕੀਤੀ ਸੀ ਸਭ ਤੋਂ ਜ਼ਿਆਦਾ ਵਾਰ ਸੈਂਕੜੇ ਵਾਲੀ ਓਪਨਿੰਗ ਪਾਰਟਨਰਸ਼ਿਪ ਦਾ ਰਿਕਾਰਡ ਸਚਿਨ ਅਤੇ ਸੌਰਵ ਗਾਂਗੁਲੀ (136 ਪਾਰੀਆਂ ‘ਚ 21 ਵਾਰ ਸੈਂਕੜੇ) ਦੇ ਨਾਂਅ ਹੈ ਸਚਿਨ-ਸੌਰਵ (21), ਆਸਟਰੇਲੀਆ ਦੇ ਐਡਮ ਗਿਲਕ੍ਰਿਸਟ -ਮੈਥਿਊ ਹੇਡਨ (16), ਵੈਸਟਇੰਡੀਜ਼ ਦੇ ਗਾਰਡਨ ਗ੍ਰੀਨਿਜ਼-ਡੈਸਮੰਡ ਹੇਂਜ਼(15) ਸੈਂਕੜਿਆਂ
ਪਾਕਿਸਤਾਨ ਵਿਰੁੱਧ ਰਿਕਾਰਡ ਭਾਈਵਾਲੀ
ਰੋਹਿਤ-ਧਵਨ ਦੀ ਜੋੜੀ ਨੇ ਪਹਿਲੀ ਵਿਕਟ ਲਈ 210 ਦੌੜਾਂ ਜੋੜੀਆਂ ਇਹ ਪਾਕਿਸਤਾਨ ਵਿਰੁੱਧ ਇੱਕ ਰੋਜ਼ਾ ਕ੍ਰਿਕਟ ‘ਚ ਕਿਸੇ ਵੀ ਭਾਰਤੀ ਜੋੜੀ ਵੱਲੋਂ ਬਣਾਈ ਗਈ ਦੂਸਰੀ ਸਭ ਤੋਂ ਵੱਡੀ ਭਾਈਵਾਲੀ ਸੀ ਭਾਰਤ ਵੱਲੋਂ ਪਾਕਿਸਤਾਨ ਵਿਰੁੱਧ ਸਭ ਤੋਂ ਵੱਡੀ ਇੱਕ ਰੋਜ਼ਾ ਭਾਈਵਾਲੀ ਦਾ ਰਿਕਾਰਡ ਸਚਿਨ ਤੇਂਦੁਲਕਰ ਅਤੇ ਨਵਜੋਤ ਸਿੰਘ ਸਿੱਧੂ ਦੇ ਨਾਂਅ ਸੀ ਜਿੰਨ੍ਹਾਂ ਨੇ ਸ਼ਾਰਜਾਹ ‘ਚ 1996 ‘ਚ ਦੂਸਰੀ ਵਿਕਟ ਲਈ 231 ਦੌੜਾਂ ਦੀ ਭਾਈਵਾਲੀ ਕੀਤੀ ਸੀ
ਦੌੜਾਂ ਦਾ ਪਿੱਛਾ ਕਰਦਿਆਂ…
ਦੌੜਾਂ ਦਾ ਪਿੱਛਾ ਕਰਦਿਆਂ ਇਹ ਭਾਰਤ ਦੀ ਸਭ ਤੋਂ ਵੱਡੀ ਓਪਨਿੰਗ ਪਾਰਟਨਰਸ਼ਿਪ ਹੈ ਇਸ ਤੋਂ ਪਹਿਲਾਂ ਰਿਕਾਰਡ ਗੌਤਮ ਗੰਭੀਰ ਅਤੇ ਵਰਿੰਦਰ ਸਹਿਵਾਗ ਦੇ ਨਾਂਅ ਸੀ ਜਿੰਨ੍ਹਾਂ 2009 ‘ਚ ਹੈਮਿਲਟਨ ‘ਚ ਨਿਊਜ਼ੀਲੈਂਡ ਵਿਰੁੱਧ 201 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ ਸੀ
ਭਾਰਤ ਨੇ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ ਇਹ ਭਾਰਤ ਦੀ ਪਾਕਿਸਾਤਨ ਵਿਰੁੱਧ ਇੱਕ ਰੋਜ਼ਾ ਕ੍ਰਿਕਟ ‘ਚ ਸਭ ਤੋਂ ਵੱਡੀ ਜਿੱਤ ਹੈ
ਇੱਕ ਰੋਜ਼ਾ ਕ੍ਰਿਕਟ ‘ਚ ਇਹ ਸਿਰਫ਼ ਤੀਸਰਾ ਮੌਕਾ ਸੀ ਜਦੋਂ ਭਾਰਤ ਦੇ ਦੋ ਬੱਲੇਬਾਜ਼ਾਂ ਨੇ ਪਾਕਿਸਤਾਨ ਵਿਰੁੱਧ ਸੈਂਕੜੇ ਬਣਾਏ ਹੋਣ ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਅਤੇ ਨਵਜੋਤ ਸਿੰਘ ਸਿੱਧੂ ਨੇ 1998 ‘ਚ ਸ਼ਾਰਜਾਹ ‘ਚ ਸੈਂਕੜਾ ਲਗਾਇਆ ਸੀ 2005 ‘ਚ ਰਾਹੁਲ ਦ੍ਰਵਿੜ(104) ਅਤੇ ਵਰਿੰਦਰ ਸਹਿਵਾਗ(101) ਨੇ ਕੋਚੀ ‘ਚ ਸੈਂਕੜੇ ਲਾਏ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਸ਼ੀਆਡ 2018 12ਵਾਂ ਦਿਨ : ਇਤਿਹਾਸਕ ਰਹੀ ਭਾਰਤੀ ਅਥਲੈਟਿਕਸ ਮੁਹਿੰਮ, ਆਖ਼ਰੀ ਦਿਨ ਵੀ ਦੋ ਸੋਨ
ਆਖ਼ਰੀ ਦਿਨ ਜਾਨਸਨ ਤੇ ਮਹਿਲਾ ਰਿਲੇਅ ਟੀਮ ਨੇ ਜਿੱਤਿਆ ਸੋਨਾ | Asiad Game
ਭਾਰਤ ਤੀਸਰੇ ਸਰਵਸ੍ਰੇਸ਼ਠ ਪ੍ਰਦਰਸ਼ਨ ਤੱਕ ਪਹੁੰਚਿਆ | Asiad Game
ਜਕਾਰਤਾ, (ਏਜੰਸੀ)। ਮੱਧ ਦੂਰੀ ਦੇ ਦੌੜਾਕ ਜਿਨਸਨ ਜਾੱਨਸਨ ਨੇ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ 18ਵੀਆਂ ਏਸ਼ੀਆਈ ਖੇਡਾਂ ਦੀ 1500 ਮੀਟਰ ਦੌੜ ‘ਚ ਸੋਨ ਤਗਮਾ ਦਿਵਾ ਦਿੱਤਾ ਜਦੋਂਕਿ ਮਹਿਲਾਵਾਂ ਦੀ 4 ਗੁਣਾ 400 ਮੀਟਰ ਰਿਲੇਅ ਟੀਮ ਨੇ ਇਸ ਕਾਮਯਾਬੀ ਨੂੰ ਅੱਗੇ ਵਧਾਉਂਦੇ ਹੋਏ ਦੇਸ਼ ਨੂੰ ਇੱਕ ਹੋਰ ਸੋਨ ਤਗਮਾ ਦਿਵਾਇਆ ਜਾੱਨਸਨ ਨੇ ਭਾਰਤ ਲਈ 12ਵਾਂ ਅਤੇ ਮਹਿਲਾ ਰਿਲੇਅ ਟੀਮ ਨੇ 13ਵਾਂ ਸੋਨ ਤਗਮਾ ਜਿੱਤਿਆ ਭਾਰਤ ਨੇ ਇਸ ਦੇ ਨਾਲ ਹੀ 1982 ਦੀਆਂ ਨਵੀਂ ਦਿੱਲੀ ਏਸ਼ੀਆਈ ਖੇਡਾਂ ਦੇ ਆਪਣੇ ਪ੍ਰਦਰਸ਼ਨ ਨੂੰ ਪਿੱਛੈ ਛੱਡ ਦਿੱਤਾ ਭਾਰਤ ਨੇ ਓਦੋਂ 13 ਸੋਨ ਸਮੇਤ 57 ਤਗਮੇ ਜਿੱਤੇ ਸਨ।
ਜਦੋਂਕਿ ਇਸ ਵਾਰ ਭਾਰਤ ਦੇ 13 ਸੋਨ ਤਗਮਿਆਂ ਸਮੇਤ 59 ਤਗਮੇ ਹੋ ਗਏ ਹਨ ਓਵਰਆੱਲ ਏਸ਼ੀਆਈ ਖੇਡਾਂ ‘ਚ ਇਹ ਤੀਸਰਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ ਭਾਰਤ ਹੁਣ ਇਸ ਏਸ਼ੀਆਈ ਖੇਡਾਂ ‘ਚ 13 ਸੋਨ , 29 ਚਾਂਦੀ ਅਤੇ 25 ਕਾਂਸੀ ਤਗਮਿਆਂ ਸਮੇਤ ਕੁੱਲ 59 ਤਗਮਿਆਂ ਨਾਲ ਤਗਮਾ ਸੂਚੀ ‘ਚ 8ਵੇਂ ਸਥਾਨ ‘ਤੇ ਹੈ ਜਾੱਨਸਨ ਨੇ ਇਹਨਾ ਖੇਡਾਂ ‘ਚ ਦੋ ਦਿਨ ਪਹਿਲਾਂ 800 ਮੀਟਰ ‘ਚ ਚਾਂਦੀ ਤਗਮਾ ਜਿੱਤਿਆ ਸੀ ਪਰ 1500 ਮੀਟਰ ਦੌੜ ‘ਚ ਉਹਨਾਂ ਸੁਨਹਿਰੀ ਕਾਮਯਾਬੀ ਹਾਸਲ ਕੀਤੀ ਰਿਓ ਓਲੰਪਿਕ ‘ਚ ਹਿੱਸਾ ਲੈ ਚੁੱਕੇ ਕੇਰਲ ਦੇ 27 ਸਾਲਾ ਜਾੱਨਸਨ ਇਸ ਸਾਲ ਰਾਸ਼ਟਰਮੰਡਲ ਖੇਡਾਂ ‘ਚ ਤਿੰਨ ਮਿੰਟ 37.86 ਸੈਕਿੰਡ ਦਾ ਸਮਾਂ ਲੈ ਕੇ ਪੰਜਵੇਂ ਸਥਾਨ ‘ਤੇ ਰਹੇ ਸਨ ਪਰ ਜਕਾਰਤਾ ‘ਚ ਉਹਨਾਂ 3:44.72 ਸੈਕਿੰਡ ਦਾ ਸਮਾਂ ਕੱਢਿਆ ਅਤੇ ਚੰਗੇ ਫ਼ਰਕ ਨਾਲ ਸੋਨ ਲੈ ਉੱਡੇ।
ਇਹ ਵੀ ਪੜ੍ਹੋ : ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੁੱਜੇ ਵਿਜੀਲੈਂਸ ਦਫ਼ਤਰ
800 ਮੀਟਰ ‘ਚ ਜਾੱਨਸਨ ਨੂੰ ਦੂਸਰੇ ਸਥਾਨ ‘ਤੇ ਛੱਡ ਕੇ ਸੋਨ ਤਗਮਾ ਜਿੱਤਣ ਵਾਲੇ ਮਨਜੀਤ ਸਿੰਘ 1500 ਮੀਟਰ ‘ਚ 3:46.57 ਸੈਕਿੰਡ ਦਾ ਸਮਾਂ ਲੈ ਕੇ ਚੌਥੇ ਸਥਾਨ’ਤੇ ਰਹੇ ਇਰਾਨ ਦੇ ਆਮਿਰ ਮੋਰਾਦੀ ਨੇ 3 ਮਿੰਟ 45.62 ਸੈਕਿੰਡ ਦਾ ਸਮਾਂ ਲਿਆ ਅਤੇ ਚਾਂਦੀ ਤਗਮਾ ਜਿੱਤਿਆ ਬਹਿਰੀਨ ਦੇ ਮੁਹੰਮਦ ਨੇ 3 ਮਿੰਟ 45.88 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਤਗਮਾ ਜਿੱਤਿਆ ਭਾਰਤ ਦੀ 4 ਗੁਣਾ 400 ਮੀਟਰ ਮਹਿਲਾ ਰਿਲੇਅ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਤਿੰਨ ਮਿੰਟ 28.72 ਸੈਕਿੰਡ ਦਾ ਸਮਾਂ ਲੈ ਕੇ ਸੋਨ ਜਿੱਤਿਆ ਮਹਿਲਾ ਟੀਮ ਦੀ ਕਾਮਯਾਬੀ ਤੋਂ ਬਾਅਦ 4 ਗੁਣਾ 400 ਮੀਟਰ ਪੁਰਸ਼ ਰਿਲੇਅ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 3 ਮਿੰਟ 01.85 ਸੈÎਕਿੰਡ ਦਾ ਸਮਾਂ ਲੈ ਕੇ ਚਾਂਦੀ ਤਗਮਾ ਜਿੱਤਿਆ।
ਅਥਲੈਟਿਕਸ ਮੁਕਾਬਲਿਆਂ ਦੇ ਆਖ਼ਰੀ ਦਿਨ ਭਾਰਤ ਨੇ ਦੋ ਸੋਨ, ਇੱਕ ਚਾਂਦੀ ਅਤੇ ਇੱਕ ਕਾਂਸੀ ਤਗਮਾ ਜਿੱਤਿਆ ਭਾਰਤ ਨੇ ਇਸ ਵਾਰ ਅਥਲੈਟਿਕਸ ‘ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 7 ਸੋਨ, 10 ਚਾਂਦੀ ਅਤੇ 2 ਕਾਂਸੀ ਤਗਮਿਆਂ ਸਮੇਤ ਕੁੱਲ 19 ਤਗਮੇ ਹਾਸਲ ਕੀਤੇ ਭਾਰਤ ਨੇ ਪਿਛਲੀਆਂ ਖੇਡਾਂ ‘ਚ 2 ਸੋਨ, 3 ਚਾਂਦੀ ਅਤੇ 8 ਕਾਂਸੀ ਤਗਮਿਆਂ ਸਮੇਤ 13 ਤਗਮੇ ਜਿੱਤੇ ਸਨ ਹਿਮਾ ਦਾਸ, ਐਮਆਰ ਪੂਵਮਾ, ਸਰਿਤਾ ਬੇਨ ਗਾਇਕਵਾਡ ਅਤੇ ਵਿਸਮੇ ਵੇਲੂਵਾ ਕੋਰੋਥ ਦੀ ਚੌਕੜੀ ਨੇ ਹੋਰ ਟੀਮਾਂ ਤੋਂ ਲਗਾਤਾਰ ਅੱਗੇ ਰਹਿੰਦੇ ਹੋਏ ਸੋਨ ਤਗਮਾ ਕਬਜਾਇਆ ਬਹਿਰੀਨ ਨੇ ਤਿੰਨ ਮਿੰਟ 30.61 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਤਗਮਾ ਜਿੱਤਿਆ ਭਾਰਤ ਦੀ ਪੁਰਸ਼ ਟੀਮ ‘ਚ ਸ਼ਾਮਲ ਮੁਹੰਮਦ ਕੁਨੁ ਪੁਥਾਨ ਪੁਰਾਕਲ, ਧਰੁਣ ਅਯਾਸਾਮੀ, ਮੁਹੰਮਦ ਅਨਸ ਅਤੇ ਅਰੋਕਿਆ ਰਾਜੀਵ ਨੇ ਚਾਂਦੀ ਤਗਮਾ ਹਾਸਲ ਕੀਤਾ ਇਸ ਈਵੇਂਟ ‘ਚ ਕਤਰ ਨੇ ਲਗਾਤਾਰ ਵਾਧਾ ਬਣਾਈ ਰੱਖਿਆ ਅਤੇ ਏਸ਼ੀਆਈ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ ਜਾਪਾਨ ਨੂੰ ਕਾਂਸੀ ਤਗਮਾ ਮਿਲਿਆ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਮੁੜ ਹੋਈਆਂ ਛੁੱਟੀਆਂ, ਜਾਣੋ ਕਾਰਨ
ਮਹਿਲਾ ਡਿਸਕਸ ਥ੍ਰੋ ‘ਚ ਹਰਿਆਣਾ ਦੀ 35 ਸਾਲਾ ਸੀਮਾ ਪੁਨੀਆ ਨੇ ਕਾਂਸੀ ਤਗਮਾ ਹਾਸਲ ਕੀਤਾ ਉਹਨਾਂ ਨੇ ਚਾਰ ਸਾਲ ਪਹਿਲਾਂ ਇੰਚੀਓਨ ‘ਚ ਸੋਨ ਤਗਮਾ ਜਿੱਤਿਆ ਸੀ ਅਤੇ ਇਸ ਸਾਲ ਰਾਸ਼ਟਰਮੰਡਲ ਖੇਡਾਂ ‘ਚ ਚਾਂਦੀ ਤਗਮਾ ਜਿੱਤਿਆ ਸੀ ਇੰਚੀਓਨ ‘ਚ ਉਸਦੀ ਥ੍ਰੋ 61.03 ਮੀਟਰ ਅਤੇ ਗੋਲਡਕੋਸਟ ‘ਚ 60.41 ਮੀਟਰ ਰਹੀ ਸੀ ਸੀਮਾ ਨੇ ਹਾਲਾਂਕਿ ਇਸ ਵਾਰ 62.26 ਮੀਟਰ ਥ੍ਰੋ ਸੁੱਟੀ ਪਰ ਉਹ ਚੀਨੀ ਅਥਲੀਟਾਂ ਤੋਂ ਪਾਰ ਨਾ ਪਾ ਸਕੀ ਚੀਨ ਦੀ ਯਾਂਗ ਚੇਨ ਨੇ 65.12 ਮੀਟਰ ਦੀ ਥ੍ਰੋ ਦੇ ਨਾਲ ਸੋਨ ਅਤੇ ਉਸਦੀ ਹਮਵਤਨ ਬਿਨ ਫੇਂਗ ਨੇ 64.25 ਮੀਟਰ ਦੀ ਥ੍ਰੋ ਨਾਲ ਚਾਂਦੀ ਤਗਮਾ ਜਿੱਤਿਆ ਇਸ ਈਵੇਂਟ ‘ਚ ਭਾਰਤ ਦੀ ਸੰਦੀਪ ਕੁਮਾਰੀ 54.61 ਮੀਟਰ ਦੀ ਥ੍ਰੋ ਨਾਲ ਪੰਜਵੇਂ ਸਥਾਨ’ਤੇ ਰਹੀ ਪੁਰਸ਼ਾਂ ਦੀ 5000 ਮੀਟਰ ਦੌੜ ‘ਚ ਭਾਰਤ ਦੇ ਲਕਸ਼ਮਣ ਗੋਵਿੰਦਨ 14 ਮਿੰਟ 17.09 ਦੇ ਸਮੇਂ ਨਾਲ ਛੇਵੇਂ ਸਥਾਨ ‘ਤੇ ਰਹੇ ਬਹਿਰੀਨ ਨੇ ਇਸ ਦਾ ਸੋਨ ਤਗਮਾ ਅਤੇ ਸਉਦੀ ਅਰਬ ਨੇ ਕਾਂਸੀ ਤਗਮਾ ਜਿੱਤਿਆ। (Asiad Game)